ਪ੍ਰੋ. ਲਾਲ ਬਹਾਦਰ ਵਰਮਾ ਦਾ ਪ੍ਰੇਮ-ਚਿੰਤਨ -ਸੱਤਿਅਮ

ਪ੍ਰੋ. ਲਾਲ ਬਹਾਦਰ ਵਰਮਾ ਹਿੰਦੀ ‘ਚ ਇਤਿਹਾਸ-ਲੇਖਣ ਕਰਨ ਵਾਲ਼ੇ ਮੋਹਰੀ ਇਤਿਹਾਸਕਾਰਾਂ ‘ਚੋਂ ਇੱਕ ਹਨ। ਉਹ ਚਰਚਿਤ ਮੈਗਜ਼ੀਨ ‘ਇਤਿਹਾਸ-ਬੋਧ’ ਦੇ ਸੰਪਾਦਕ ਵੀ ਹਨ ਅਤੇ ਲੰਮੇ ਸਮੇਂ ਤੋਂ ਦੇਸ਼ ਦੀ ਕਮਿਊਨਿਸਟ ਲਹਿਰ ਨਾਲ਼ ਵੀ ਜੁੜੇ ਰਹੇ ਹਨ। ਉਹ ਇੱਕ ਪ੍ਰਸਿੱਧ ਸੱਭਿਆਚਾਰਕ ਕਾਰਕੁੰਨ ਵੀ ਰਹੇ ਹਨ। ਦੇਸ਼ ਭਰ ‘ਚ ਹਿੰਦੀ ਮਾਧਿਅਮ ਦੇ ਯੂਰਪੀ ਇਤਿਹਾਸ ਦੇ ਵਿਦਿਆਰਥੀ ਉਹਨਾਂ ਦੁਆਰਾ ਲਿਖਿਤ ‘ਯੂਰਪ ਦਾ ਇਤਿਹਾਸ’ ਦਾ ਅਧਿਐਨ ਕਰਦੇ ਹਨ, ਭਾਵੇਂ ਮਾਰਕਸਵਾਦੀ ਨਜ਼ਰੀਏ ਤੋਂ ਇਤਿਹਾਸ ‘ਤੇ ਉਹਨਾਂ ਦੀਆਂ ਪੁਸਤਕਾਂ ‘ਤੇ ਅਲੋਚਨਾਤਮਕ ਚਰਚਾ ਦੀ ਲੋੜ ਹੈ। ਪਿਛਲੇ ਲੰਮੇਂ ਸਮੇਂ ਤੋਂ ਪ੍ਰੋ. ਵਰਮਾ ਸੰਸਾਰ ਪ੍ਰਸਿੱਧ ਇਨਕਲਾਬੀ ਸਾਹਿਤਕ ਰਚਨਾਵਾਂ ਦਾ ਅਨੁਵਾਦ ਕਰ ਰਹੇ ਹਨ, ‘ਇਤਿਹਾਸ-ਬੋਧ’ ਦਾ ਪ੍ਰਕਾਸ਼ਨ ਕਰ ਰਹੇ ਹਨ ਅਤੇ ਨਾਲ਼ ਹੀ ਵੱਖ-ਵੱਖ ਹਿੰਦੀ ਮੈਗਜ਼ੀਨਾਂ ‘ਚ ਵੰਨ-ਸਵੰਨਪੂਰਣ ਵਿਸ਼ਿਆਂ ‘ਤੇ ਲਿਖ ਰਹੇ ਹਨ। ਇਹ ਪੂਰੀ ਬੌਧਿਕ ਸਰਗਰਮੀ ਰਫ਼ਤਾਰ ਦੇ ਮਾਮਲੇ ‘ਚ ਕਿਸੇ ਨੌਜਵਾਨ ਨੂੰ ਵੀ ਪਿੱਛੇ ਛੱਡ ਸਕਦੀ ਹੈ, ਪਰ, ਜਿੱਥੋਂ ਤੱਕ ਡੂੰਘਾਈ ਦਾ ਸਵਾਲ ਹੈ, ਇਹ ਹੁਣ ਕਿਸੇ ਨੌਜਵਾਨ ਬੁੱਧੀਜੀਵੀ ਤੋਂ ਵੀ ਪਿਛਾਂਹ ਛੁੱਟਦੀ ਨਜ਼ਰ ਆ ਰਹੀ ਹੈ। ਉਹਨਾਂ ਦੇ ਅਨੁਵਾਦ ਆਦਿ ‘ਤੇ ਗੱਲ ਨਾ ਕਰਦੇ ਹੋਏ ਅਸੀਂ ਹੁਣੇ ਹੀ ‘ਨਵਾਂ ਗਿਆਨਉਦੈ’ (ਇੱਕ ਹਿੰਦੀ ਮੈਗਜ਼ੀਨ – ਅਨੁ.) ਦੇ ਪ੍ਰੇਮ ਮਹਾਂ ਵਿਸ਼ੇਸ਼ ਅੰਕ-2 ‘ਚ ਪ੍ਰਕਾਸ਼ਿਤ ਉਹਨਾਂ ਦੇ ਇੱਕ ਲੇਖ ‘ਤੇ ਚਰਚਾ ਕਰਾਂਗੇ। 

ਪ੍ਰੋ. ਵਰਮਾ ਨੇ ਜਿਹੜਾ ਲੇਖ ਲਿਖਿਆ ਹੈ ਉਸਦਾ ਸਿਰਲੇਖ ਹੈ ‘ਕੋਲੋਨਤਾਈ ਦਾ ਮਹਾਨ ਪ੍ਰੇਮ’। ਅਸਲ ‘ਚ, ਇਸਦੇ ਕੇਂਦਰ ‘ਚ ਤਾਂ ਕੋਲੋਨਤਾਈ ਦਾ ਪ੍ਰਸਿੱਧ ਨਾਵਲ ‘ਇੱਕ ਮਹਾਨ ਪ੍ਰੇਮ’ ਹੈ, ਪਰ ਇਸ ‘ਤੇ ਚਰਚਾ ਕਰਦੇ ਹੋਏ ਉਹਨਾਂ ਨੇ ਕਈ ਮੁੱਦਿਆਂ ‘ਤੇ ਆਪਣੇ ਵਿਚਾਰ ਰੱਖੇ ਹਨ। ਪ੍ਰੋ. ਵਰਮਾ ਹਿੰਦੀ ਜਗਤ ਦੇ ਪ੍ਰਸਿੱਧੀ ਹਾਸਿਲ ਮਾਰਕਸਵਾਦੀ ਬੁੱਧੀਜੀਵੀ ਮੰਨੇ ਜਾਂਦੇ ਹਨ। ਅਜਿਹੀ ਹਾਲਤ ‘ਚ ਪ੍ਰੇਮ, ਨਾਰੀ ਸਵਾਲ ‘ਚ ਸਮਾਜਵਾਦੀ ਇਨਕਲਾਬਾਂ ਦੀ ਭੂਮਿਕਾ ਬਾਰੇ  ਉਹਨਾਂ ਦੇ ਵਿਚਾਰ ਪੜ੍ਹ ਕੇ ਬਹੁਤ ਹੈਰਾਨੀ ਹੋਈ। ਆਓ ਇਹਨਾਂ ਵਿਚਾਰਾਂ ‘ਤੇ ਇਕ ਨਿਗਾਹ ਮਾਰੀਏ ਅਤੇ ਉਹਨਾਂ ਦੀ ਪੜਤਾਲ ਕਰੀਏ। 

ਲੇਖ ਦੀ ਸ਼ੁਰੂਆਤ ਪ੍ਰੋ. ਵਰਮਾ ਇਹਨਾਂ ਸ਼ਬਦਾਂ ਤੋਂ ਕਰਦੇ ਹਨ— ‘ਪ੍ਰੇਮ ਕੁਦਰਤ ਦਾ ਸੁਭਾਅ ਹੈ।’ ਇਹ ਸ਼ੁਰੂਆਤ ਹੀ ਕਾਫ਼ੀ ਹੱਦ ਤੱਕ ਅੱਗੇ ਦੇ ਲੇਖ ਨੂੰ ਪਾਠਕ ਦੇ ਮਨ ‘ਚ ਸਮਿਉਲੇਟ ਕਰ ਦਿੰਦੀ ਹੈ। ਅਸਲ ‘ਚ ਇਹ ਪ੍ਰਕ੍ਰਿਤੀਵਾਦ ਦੀ ਸਿਖ਼ਰ ਹੈ। ਪ੍ਰੇਮ ਪ੍ਰਕ੍ਰਿਤੀ ਦਾ ਨਹੀਂ ਮਨੁੱਖ ਦਾ ਸੁਭਾਅ ਹੈ। ਰੁੱਖ ਰੁੱਖ ਨਾਲ ਪ੍ਰੇਮ ਨਹੀਂ ਕਰਦਾ, ਹਵਾ ਪਾਣੀ ਨਾਲ ਪ੍ਰੇਮ ਨਹੀਂ ਕਰਦੀ, ਅਕਾਸ਼ ਧਰਤੀ ਨਾਲ਼ ਪ੍ਰੇਮ ਨਹੀਂ ਕਰਦਾ, ਜਾਂ ਪਸ਼ੂਆਂ ‘ਚ ਵੀ ਨਰ ਮਾਦਾ ਨਾਲ਼ ਪ੍ਰੇਮ ਨਹੀਂ ਕਰਦਾ। ਭਾਵੇਂ, ਅੱਗੇ ਲੇਖਕ ਕਹਿੰਦਾ ਹੈ ਕਿ ਕੁਦਰਤ ‘ਚ ਪ੍ਰੇਮ ਇੱਕ-ਅਯਾਮੀ ਹੁੰਦਾ ਹੈ ਅਤੇ ਉਸਦਾ ਮਕਸਦ ਮਹਿਜ਼ ਮੁੜ-ਪੈਦਾਵਾਰ ਹੁੰਦੀ ਹੈ, ਪਰ ਇਹ ਗੱਲ ਵੀ ਸਟੀਕ ਨਹੀਂ ਹੈ। ਕੁਦਰਤ ‘ਚ ਨਰ ਅਤੇ ਮਾਦਾ ਦਰਮਿਆਨ ਜਿਹੜਾ ਸਬੰਧ ਮੁੜ-ਪੈਦਾਵਾਰ ਲਈ ਕਾਇਮ ਹੁੰਦਾ ਹੈ, ਉਹ ਅਸਲ ‘ਚ ਪਸ਼ੂਆਂ ਦੀਆਂ ਜੀਵਨ-ਸਰਗਰਮੀਆਂ ‘ਚੋਂ ਇੱਕ ਹੁੰਦਾ ਹੈ। ਬਹੁਤ ਅਣਵਿਕਸਿਤ ਰੂਪ ‘ਚ ਹੀ ਕਿਸੇ ਇਕ ਦਾ ਦੂਜੇ ਨਾਲ਼ ਕੋਈ ਨਿੱਜੀ ਲਗਾਅ ਹੁੰਦਾ ਹੈ, ਉਹ ਵੀ

ਪੂਰਾ ਲੇਖ ਪਡ਼ਨ ਲਈ.. ਪੀ.ਡੀ.ਐਫ਼ ਡਾਊਨਲੋਡ ਕਰੋ

“ਪ੍ਰਤੀਬੱਧ”, ਅੰਕ 16, ਜੂਨ 2012 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s