ਕੌਮੀਅਤਾਂ ਦਾ ਸਵਾਲ • ਜਾਰਜ ਥਾਮਸਨ

komi mukti

(ਜਿਸ ਨਿਸਬਤ ਵਿੱਚ ਇੱਕ ਵਿਅਕਤੀ ਦੁਆਰਾ ਦੂਸਰੇ ਵਿਅਕਤੀ ਦੀ ਲੁੱਟ ਨੂੰ ਖਤਮ ਕੀਤਾ ਜਾਵੇਗਾ, ਉਸੇ ਨਿਸਬਤ ਵਿੱਚ ਇੱਕ ਕੌਮ ਦੁਆਰਾ ਦੂਸਰੀ ਕੌਮ ਦੀ ਲੁੱਟ ਨੂੰ ਵੀ ਖਤਮ ਕੀਤਾ ਜਾਵੇਗਾ। ਜਿਸ ਅਨੁਪਾਤ ਵਿੱਚ ਇੱਕ ਕੌਮ ਅੰਦਰ ਜਮਾਤਾਂ ਵਿਚਕਾਰ ਆਪਸੀ ਵਿਰੋਧਤਾਈ ਖਤਮ ਹੋਵੇਗੀ, ਉਸੇ ਅਨੁਪਾਤ ਵਿੱਚ ਇੱਕ ਕੌਮ ਦਾ ਦੂਸਰੀ ਨਾਲ਼ ਵੈਰ-ਭਾਵ ਵੀ ਖਤਮ ਹੋ ਜਾਵੇਗਾ। -ਕਮਿਊਨਿਸਟ ਮੈਨੀਫੈਸਟੋ)

1. ਆਧੁਨਿਕ ਸਮਾਜ ਵਿੱਚ ਕੌਮ

ਕੌਮ ਇੱਕ ਸਮਾਜਿਕ ਬਣਤਰ ਹੈ ਜੋ ਜਗੀਰਦਾਰੀ ਤੋਂ ਪੂੰਜੀਵਾਦ ਵਿੱਚ ਤਬਦੀਲੀ ਦੇ ਦੌਰ ਸਮੇਂ ਜਿਣਸ ਉਤਾਪਦਨ ਦੇ ਵਿਕਸਤ ਹੋਣ ਦੇ ਨਾਲ਼-ਨਾਲ਼ ਹੋਂਦ ਵਿੱਚ ਆਈ। ਬੁਰਜੂਆ-ਜਮਹੂਰੀ ਇਨਕਲਾਬ ਦੇ ਟੀਚਿਆਂ ਵਿੱਚੋਂ ਇੱਕ ਕੌਮੀ ਮੁਕਤੀ ਵੀ ਹੈ। ਪੂੰਜੀਵਾਦੀ ਸਮਾਜ ਦੇ ਵਿਕਾਸ ਦੌਰਾਨ ਜਦੋਂ ਇੱਕ ਖਾਸ ਜਨਸਮੂਹ ਦੀ ਬੁਰਜੂਆਜ਼ੀ ਇੱਕ ਵਿਦੇਸ਼ੀ ਤਾਕਤ ਦੇ ਰਾਜ ਨੂੰ ਖਤਮ ਕਰਨ ਤੇ ਆਪਣਾ ਰਾਜ ਸਥਾਪਤ ਕਰਨ ਲਈ ਬਾਕੀ ਦੇ ਲੋਕਾਂ ਨੂੰ ਆਪਣੀ ਅਗਵਾਈ ਥੱਲੇ ਇੱਕਮੁੱਠ ਕਰਦੀ ਹੈ ਤਾਂ ਕੌਮੀ ਮੁਕਤੀ ਲਈ ਸੰਘਰਸ਼, ਜਿਸ ਨੂੰ ਕੌਮੀ ਲਹਿਰ ਕਿਹਾ ਜਾਂਦਾ ਹੈ, ਜਨਮ ਲੈਂਦਾ ਹੈ। ਇਸ ਸੰਦਰਭ ਵਿੱਚ ‘ਲੋਕਾਂ’ ਤੋਂ ਭਾਵ ਇੱਕ ਸਾਂਝੇ ਖਿੱਤੇ ਵਿੱਚ ਰਹਿਣ ਵਾਲ਼ੇ ਤੇ ਸਾਂਝੀ ਭਾਸ਼ਾ ਬੋਲਣ ਵਾਲੇ ਮਨੁੱਖਾਂ ਦੇ ਸਮੂਹ ਤੋਂ ਹੈ। ਬਿਨਾਂ ਸ਼ੱਕ ਇਹੋ ਜਿਹੇ ਸਮੂਹ ਪੁਰਾਣੇ ਸਮਿਆਂ ਤੋਂ ਹੀ ਚੱਲੇ ਆ ਰਹੇ ਸਨ ਪਰ ਆਧੁਨਿਕ ਸਮਾਜ ਵਿੱਚ ਆ ਕੇ ਹੀ ਇਹ ‘ਕੌਮ’ ਬਣੇ।

ਕੌਮੀ ਲਹਿਰਾਂ ਦੇ ਆਰਥਿਕ ਆਧਾਰ ਦੀ ਲੈਨਿਨ ਨੇ ਇਸ ਤਰ੍ਹਾਂ ਵਿਆਖਿਆ ਕੀਤੀ:

ਜਿਣਸ ਉਤਪਾਦਨ ਦੀ ਪੂਰਨ ਜਿੱਤ ਲਈ ਜਰੂਰੀ ਹੈ ਕਿ ਬੁਰਜੂਆਜ਼ੀ ਘਰੇਲੂ ਮੰਡੀ ‘ਤੇ ਕਬਜਾ ਕਰੇ ਅਤੇ ਰਾਜਨੀਤਕ ਤੌਰ ‘ਤੇ ਏਕੀਕ੍ਰਿਤ ਰਿਆਸਤਾਂ ਹੋਂਦ ਵਿੱਚ ਆਉਣ ਜਿਹਨਾਂ ਦੀ ਆਬਾਦੀ ਇੱਕ ਹੀ ਭਾਸ਼ਾ ਬੋਲਦੀ ਹੋਵੇ ਅਤੇ ਭਾਸ਼ਾ ਦੇ ਵਿਕਾਸ ਅਤੇ ਸਾਹਿਤ ਵਿੱਚ ਇਸਦੇ ਪੱਕੇ ਪੈਰੀਂ ਹੋਣ ਵਿੱਚ ਸਾਰੀਆਂ ਰੁਕਾਵਟਾਂ ਖਤਮ ਹੋਣ। ਇਹੀ ਕੌਮੀ ਲਹਿਰਾਂ ਦਾ ਆਰਥਿਕ ਆਧਾਰ ਹੈ।

ਭਾਸ਼ਾ ਮਨੁੱਖਾਂ ਦੇ ਆਪਸੀ ਮੇਲ਼-ਜੋਲ਼ ਦਾ ਸਭ ਤੋਂ ਮਹੱਤਵਪੂਰਨ ਸਾਧਨ ਹੈ। ਆਧੁਨਿਕ ਪੂੰਜੀਵਾਦ ਦੇ ਪੱਧਰ ਮੁਤਾਬਿਕ ਅਜ਼ਾਦ ਤੇ ਵਿਆਪਕ ਵਪਾਰ ਲਈ, ਅਬਾਦੀ ਦੇ ਵੱਖ-ਵੱਖ ਜਮਾਤਾਂ ਵਿੱਚ ਵਰਗੀਕਰਨ ਲਈ ਅਤੇ ਅੰਤ ਵਿੱਚ ਮੰਡੀ ਤੇ ਹਰ ਛੋਟੇ ਵੱਡੇ ਮਾਲਿਕ ਵਿਚਕਾਰ ਤੇ ਖਰੀਦਦਾਰ ਤੇ ਵਿਕਰੇਤਾ ਵਿਚਾਲੇ ਨਜ਼ਦੀਕੀ ਸਬੰਧ ਕਾਇਮ ਕਰਨ ਲਈ ਭਾਸ਼ਾ ਦੀ ਏਕਤਾ ਤੇ ਇਸਦਾ ਬੇਰੋਕ ਵਿਕਾਸ ਸਭ ਤੋਂ ਜ਼ਰੂਰੀ ਸ਼ਰਤਾਂ ਹਨ। (ਲੈਨਿਨ ਸਮੁੱਚੀਆਂ ਰਚਨਾਵਾਂ, ਸੈਂਚੀ 20 ਪੰਨਾ 396)

ਸਭ ਤੋਂ ਪਹਿਲੀਆਂ ਕੌਮੀ ਲਹਿਰਾਂ ਪੱਛਮੀ ਯੂਰਪ ਵਿੱਚ ਸ਼ੁਰੂ ਹੋਈਆਂ। ਜਗੀਰਦਾਰੀ ਯੁੱਗ ਦੀਆਂ ਅਸਥਿਰ ਤੇ ਭਿੰਨਤਾਵਾਂ ਭਰੀਆਂ ਸਲਤਨਤਾਂ ‘ਚੋਂ, ਮੁੱਖ ਤੌਰ ‘ਤੇ ਸਤਾਰਵੀਂ ਤੇ ਅਠਾਰਵੀਂ ਸਦੀ ਵਿੱਚ, ਦਰਜਨਾਂ ਅਜ਼ਾਦ…

ਪੂਰਾ ਲੇਖ ਪਡ਼ਨ ਲਈ.. ਪੀ.ਡੀ.ਐਫ਼ ਡਾਊਨਲੋਡ ਕਰੋ

“ਪ੍ਰਤੀਬੱਧ”, ਅੰਕ 15,  ਮਈ – 2011 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s