ਇਤਿਹਾਸਕ ਵਿਕਾਸ ਦਾ ਅਸਾਵਾਂ ਚ੍ਰਿਤਰ ਅਤੇ ਕਲਾ ਸਬੰਧੀ ਪ੍ਰਸ਼ਨ -ਕਾਰਲ ਮਾਰਕਸ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

 6) ਪਦਾਰਥਕ ਪੈਦਾਵਾਰ ਦਾ ਅਤੇ, ਉਦਾਹਰਣ ਵਜੋਂ, ਕਲਾ ਦਾ ਅਸਾਵਾਂ ਵਿਕਾਸ। ਪ੍ਰਗਤੀ ਦਾ ਸੰਬੋਧ ਸਮੁੱਚੇ ਰੂਪ ਵਿੱਚ ਆਮ ਅਮੂਰਤ ਰੂਪ ਵਿੱਚ ਨਹੀਂ ਸਮਝਿਆ ਜਾਣਾ ਚਾਹੀਦਾ। ਆਧੁਨਿਕ ਕਲਾ, ਆਦਿ। ਇਹ ਅਸਾਵਾਂਪਣ ਸਮਝਣਾ ਇੰਨਾ ਅਹਿਮ ਅਤੇ ਮੁਸ਼ਕਿਲ ਨਹੀਂ ਜਿੰਨੀ ਨਿਗਰ ਸਮਾਜਿਕ ਸਬੰਧਾਂ ਵਿੱਚ, ਮਿਸਾਲ ਲਈ ਵਿਦਿਆ ਵਿੱਚ। ਅਮਰੀਕਾ ਦੇ ਯੂਰਪ ਨਾਲ਼ ਸਬੰਧ। ਪਰੰਤੂ, ਇੱਥੇ ਵਿਚਾਰਨ ਗੋਚਰਾ ਸਚਮੁੱਚ ਹੀ ਮੁਸ਼ਕਲ ਨੁਕਤਾ ਇਹ ਹੈ ਕਿ ਪੈਦਾਵਾਰ ਦੇ ਸਬੰਧ ਵਿਧਾਨਕ ਸਬੰਧਾਂ ਦੇ ਨਾਤੇ ਇਸ ਅਸਾਵੇਂ ਵਿਕਾਸ ਵਿੱਚ ਕਿਵੇਂ ਹਿੱਸਾ ਲੈਂਦੇ ਹਨ। ਉਦਾਹਰਣ ਲਈ ਰੋਮ ਦੇ ਦੀਵਾਨੀ ਕਨੂੰਨ ਦਾ (ਇਹ ਗੱਲ ਛੁਟੇਰੀ ਮਾਤਰਾ ਵਿੱਚ ਫੌਜਦਾਰੀ ਅਤੇ ਵਿਧਾਨਕ ਕਨੂੰਨ ਉੱਤੇ ਵੀ ਲਾਗੂ ਹੁੰਦੀ ਹੈ) ਆਧੁਨਿਕ ਪੈਦਾਵਾਰ ਨਾਲ਼ ਸਬੰਧ।

7) ਇਹ ਸੰਕਲਪ ਇੱਕ ਅਟੱਲ ਵਿਕਾਸ ਜਾਪਦਾ ਹੈ। ਪਰ ਦੇਵਨੈਤ ਦੀ ਪਸ਼ੁਟੀ। ਕਿਵੇਂ? (ਸੁਤੰਤਰਤਾ, ਆਦਿ ਵੀ।) (ਸੰਚਾਰ ਦੇ ਸਾਧਨਾਂ ਦਾ ਪ੍ਰਭਾਵ। ਸੰਸਾਰ ਇਤਿਹਾਸ ਦੀ ਹੋਂਦ ਹਮੇਸ਼ਾ ਤੋਂ ਹੀ ਨਹੀਂ ਸੀ; ਸੰਸਾਰ ਇਤਿਹਾਸ ਦੇ ਨਾਤੇ ਇਤਿਹਾਸ ਇੱਕ ਸਿੱਟਾ ਹੈ)

8) ਸ਼ੁਰੂਆਤੀ-ਬਿੰਦੂ ਨਿਰਸੰਦੇਹ ਕੁਦਰਤੀ ਰੂਪ ਵਿੱਚ ਨਿਸ਼ਚਿਤ ਅਨਸਰ ਹੈ; ਆਤਮਮੁਖ ਅਤੇ ਵਸਤੂਮੁਖ ਦੋਵੇਂ ਹੀ। ਕਬੀਲੇ, ਜਾਤੀਆਂ, ਆਦਿ।

ਜਿੱਥੋਂ ਤੱਕ ਕਲਾ ਦਾ ਸਬੰਧ ਹੈ, ਸਭ ਜਾਣਦੇ ਹਨ ਕਿ ਇਸ ਦੀਆਂ ਕੁਝ ਸਿਖਰਾਂ ਕਿਸੇ ਵੀ ਤਰ੍ਹਾਂ ਸਮਾਜ ਦੇ ਵਿਆਪਕ ਵਿਕਾਸ ਦੀਆਂ ਅਨੁਸਾਰੀ ਨਹੀਂ : ਇਸ ਲਈ ਨਾ ਹੀ ਪਦਾਰਥਕ ਹੇਠਲੀ-ਬਣਤਰ ਦੀਆਂ, ਜੋ ਕਿ ਇਸ ਦੀ ਜਥੇਬੰਦੀ ਦਾ ਪਿੰਜਰ ਜਾਪਦਾ ਹੈ। ਮਿਸਾਲ ਲਈ, ਆਧੁਨਿਕ (ਕੌਮਾਂ), ਜਾਂ ਫੇਰ ਸ਼ੇਕਸਪੀਅਰ ਦੀ ਤੁਲਨਾ ਵਿੱਚ ਯੂਨਾਨੀ। ਇਹ ਗੱਲ ਵੀ ਪ੍ਰਵਾਨ ਕੀਤੀ ਜਾਂਦੀ ਹੈ ਕਿ ਕਲਾ ਦੀਆਂ ਨਿਸ਼ਚਿਤ ਸ਼ਾਖਾਂ, ਮਿਸਾਲ ਲਈ, ਮਹਾਂਕਾਵਿ, ਕਲਾਤਮਕ ਪੈਦਾਵਾਰ ਦੇ ਅਸਲ ਰੂਪ ਵਿੱਚ ਸ਼ੁਰੂ ਹੋ ਜਾਣ ਤੋਂ ਮਗਰੋਂ, ਉਨ੍ਹਾਂ ਦੇ ਯੁੱਗਪਲ਼ਟਾਊ ਸ਼ਾਸ਼ਤਰੀ ਰੂਪ ਵਿੱਚ ਹੁਣ ਪੈਦਾ ਨਹੀਂ ਕੀਤੀਆਂ ਜਾ ਸਕਦੀਆਂ, ਦੂਸਰੇ ਲਫਜ਼ਾਂ ਵਿੱਚ, ਕਲਾ ਦੇ ਘੇਰੇ ਅੰਦਰ ਕੁਝ ਖਾਸ ਅਹਿਮ ਰਚਨਾਵਾਂ ਕੇਵਲ ਕਲਾ ਦੇ ਵਿਕਾਸ ਵਿੱਚ ਇੱਕ ਮੁਢਲੇ ਪੜਾਅ ਉੱਤੇ ਹੀ ਸੰਭਵ ਹਨ। ਜੇਕਰ ਖੁਦ ਕਲਾ ਦੇ ਖੇਤਰ ਅੰਦਰ ਕਲਾ ਦੀਆਂ ਵੱਖ ਵੱਖ ਸ਼ਾਖਾਂ ਬਾਬਤ ਇਹ ਹਾਲਤ ਹੈ, ਤਾਂ ਇਹ ਕੋਈ ਅਚੰਭੇ ਦੀ ਗੱਲ ਨਹੀਂ ਕਿ ਕਲਾ ਦੇ ਸਮੁੱਚੇ ਖੇਤਰ ਅਤੇ ਸਮਾਜ ਦੇ ਵਿਆਪਕ ਵਿਕਾਸ ਨਾਲ਼ ਇਸ ਦੇ ਸਬੰਧ ਬਾਬਤ ਵੀ ਇਹੋ ਹਾਲਤ ਹੋਣੀ ਚਾਹੀਦੀ ਹੈ। ਮੁਸ਼ਕਲ ਸਿਰਫ਼ ਇਨ੍ਹਾਂ ਵਿਰੋਧਤਾਈਆਂ ਨੂੰ ਵਿਆਪਕ ਰੂਪ ਵਿੱਚ ਸੂਤਰਬੱਧ ਕਰਨ ਵਿੱਚ ਹੈ। ਜਿਵੇਂ ਹੀ ਇਨ੍ਹਾਂ ਨੂੰ ਵਿਸ਼ੇਸ਼ ਪ੍ਰਸ਼ਨਾਂ ਦੇ ਰੂਪ ਵਿੱਚ ਸੀਮਤ ਕਰ ਲਿਆ ਜਾਂਦਾ ਹੈ ਉਨ੍ਹਾਂ ਦੀ ਪਹਿਲਾਂ ਹੀ ਵਿਆਖਿਆ ਹੋ ਚੁੱਕੀ ਹੁੰਦੀ ਹੈ।

ਮਿਸਾਲ ਲਈ, ਅਸੀਂ ਯੂਨਾਨ ਦੀ ਕਲਾ ਅਤੇ ਸ਼ੇਕਸਪੀਅਰ ਦੀ ਕਲਾ ਦੇ ਵਰਤਮਾਨ ਸਮੇਂ ਨਾਲ਼ ਸਬੰਧ ਨੂੰ ਲੈਂਦੇ ਹਾਂ। ਸਾਨੂੰ ਪਤਾ ਹੈ ਕਿ ਯੂਨਾਨੀ ਮਿਥਿਹਾਸ ਕੇਵਲ ਯੂਨਾਨੀ ਕਲਾ ਦਾ ਖਜ਼ਾਨਾ ਹੀ ਨਹੀਂ ਸਗੋਂ ਇਸ ਦਾ ਅਧਾਰ ਵੀ ਹੈ। ਕੀ ਕੁਦਰਤ ਦਾ ਅਤੇ ਸਮਾਜਿਕ ਦਾ ਉਹ ਸੰਕਲਪ ਜਿਹੜਾ ਯੂਨਾਨ ਦੀ ਕਲਪਨਾ ਦਾ ਅਤੇ ਇਸ ਲਈ ਯੂਨਾਨੀ (ਕਲਾ) ਦਾ ਅਧਾਰ ਹੈ ਭਾਫ ਜੇਕਰ ਆਪਣੇ ਆਪ ਚਲਣ ਵਾਲ਼ੀਆਂ ਕਤਾਈ ਮਸ਼ੀਨਾਂ, ਰੇਲਾਂ, ਹੈ ਇੰਜਣ ਅਤੇ ਬਿਜਲੀ ਦੇ ਟੈਲੀਗ੍ਰਾਫ ਹੋਣ? ਰਾਬਰਟਸ ਅਤੇ ਕੰਪਨੀ ਦੀ ਤੁਲਨਾ ਵਿੱਚ ਵੁਲਕਨ (ਅਗਨੀ-ਦੇਵਾਤਾ), ਬਿਜਲੀ ਦੇ ਪ੍ਰਵਾਹਿਕ-ਜੰਤਰ ਦੀ ਤੁਲਨਾ ਵਿੱਚ ਜੂਪੀਟਰ, ਅਤੇ Credit mobilier* ਦੀ ਤੁਲਨਾ ਵਿੱਚ ਹਰਮੀਜ਼ (ਦੇਵ-ਦੂਤ) ਕੀ ਹੈ? ਕੁਲ ਮਿਥਿਹਾਸ ਕੁਦਰਤ ਦੀਆਂ ਸ਼ਕਤੀਆਂ ਨੂੰ ਕਲਪਨਾ ਵਿੱਚ ਅਤੇ ਕਲਪਨਾ ਰਾਹੀਂ ਵਸ ਵਿੱਚ ਕਰਦਾ, ਕਾਬੂ ਵਿੱਚ ਰੱਖਦਾ ਅਤੇ ਡੌਲਦਾ ਹੈ; ਇਸ ਲਈ ਜਦੋਂ ਇਨ੍ਹਾਂ ਸ਼ਕਤੀਆਂ ਉੱਤੇ ਅਸਲ ਕੰਟਰੋਲ ਸਥਾਪਤ ਹੋ ਜਾਂਦਾ ਹੈ ਇਹ ਲੋਪ ਹੋ ਜਾਂਦਾ ਹੈ। ”ਪ੍ਰਿੰਟਿੰਗ ਹਾਊਸ” ਚੌਂਕ1 ਦੇ ਨਾਲ਼ ਫ਼ਾਮਾ (ਅਫਵਾਹ ਦੀ ਮੂਰਤੀ) ਦਾ ਕੀ ਬਣਦਾ ਹੈ? ਯੂਨਾਨ ਦੀ ਕਲਾ ਯੂਨਾਨ ਦੇ ਮਿਥਿਹਾਸ ਨੂੰ ਪੂਰਵ-ਨਿਸ਼ਚਿਤ ਕਰ ਲੈਂਦੀ ਹੈ, ਦੂਜੇ ਸ਼ਬਦਾਂ ਵਿੱਚ ਇਹ ਕਿ ਕੁਦਰਤੀ ਤੇ ਸਮਾਜਿਕ ਵਰਤਾਰੇ ਪਹਿਲਾਂ ਤੋਂ ਹੀ ਲੋਕਾਂ ਦੀ ਕਲਪਨਾ ਵਿੱਚ ਸੁਭਾਵਿਕ ਹੀ ਕਲਾਤਮਕ ਢੰਗ ਨਾਲ਼ ਰਚੇ ਹੋਏ ਹਨ। ਇਹ ਯੂਨਾਨ ਦੀ ਕਲਾ ਦੀ ਸਮਿਗਰੀ ਹੈ, ਸਿਰਫ਼ ਕੋਈ ਮਿਥਿਹਾਸ ਹੀ ਨਹੀਂ ਅਰਥਾਤ, ਕੁਦਰਤ ਦਾ ਅਚੇਤ ਰੂਪ ਵਿੱਚ ਹਰ ਕਲਾਤਮਕ ਰਚਾਓ ਨਹੀਂ (ਇੱਥੇ ਪ੍ਰੀਭਾਸ਼ਕ ਸ਼ਬਦ ਵਿੱਚ ਸਾਰੇ ਭੌਤਿਕ ਵਰਤਾਰੇ, ਸਮੇਤ ਸਮਾਜ ਦੇ, ਸ਼ਾਮਲ ਹਨ); ਮਿਸਰੀ ਮਿਥਿਹਾਸ ਕਦੇ ਵੀ ਯੂਨਾਨ ਦੀ ਕਲਾ ਦਾ ਅਧਾਰ ਨਹੀਂ ਸੀ ਹੋ ਸਕਦਾ ਜਾਂ ਇਸ ਨੂੰ ਜਨਮ ਨਹੀਂ ਸੀ ਦੇ ਸਕਦਾ। ਪਰ ਹਰ ਹਾਲਤ ਵਿੱਚ (ਇਹ ਪਹਿਲਾਂ ਹੀ ਮਿੱਥ ਹੈ) ਇੱਕ ਮਿਥਿਹਾਸ; ਪਰ ਕਿਸੇ ਵੀ ਕਾਰਨ ਇੱਕ ਸਮਾਜਿਕ ਵਿਕਾਸ ਜਿਹੜਾ ਕੁਦਰਤ ਵੱਲ ਇੱਕ ਮਿਥਿਹਾਸਕ ਵਤੀਰੇ ਦੀ ਉਪੇਖਿਆ ਕਰਦਾ ਹੈ, ਅਰਥਾਤ, ਕੁਦਰਤ ਵੱਲ ਕੋਈ ਵੀ ਵਤੀਰਾ ਜਿਹੜਾ ਮਿੱਥ ਨੂੰ ਜਨਮ ਦੇ ਸਕਦਾ ਹੈ; ਇਸ ਲਈ ਕਲਾਕਾਰ ਕੋਲੋਂ ਮਿਥਿਹਾਸ ਤੋਂ ਅਜ਼ਾਦ ਕਲਪਨਾ ਦੀ ਮੰਗ ਕਰਦਾ ਸਮਾਜ। 

ਇੱਕ ਹੋਰ ਪੱਖ ਤੋਂ ਵਿਚਾਰਦਿਆਂ : ਕੀ ਐਕੀਲੇਜ਼ ਸੰਭਵ ਹੈ ਜਦੋਂ ਬਰੂਦ ਅਤੇ ਛਰੇ ਦੀ ਕਾਢ ਕੱਢ ਲਈ ਗਈ ਹੈ? ਕੀ ”ਇਲੀਅਦ” ਦੀ ਉੱਕਾ ਹੀ ਕੋਈ ਸੰਭਾਵਨਾ ਹੈ ਜਦੋਂ ਛਾਪੇਖਾਨੇ ਅਤੇ ਛਪਾਈ ਦੀਆਂ ਮਸ਼ੀਨਾਂ ਤੱਕ ਦੀ ਹੋਂਦ ਹੋਵੇ? ਕੀ ਇਹ ਅਟੱਲ ਗੱਲ ਨਹੀਂ ਕਿ ਛਾਪੇ ਦੀ ਸਲਾਖ਼ ਦੇ ਆਗਮਨ ਨਾਲ਼ ਗਾਇਣ ਕਰਨ ਅਤੇ ਕਥਾ ਕਹਿਣ ਅਤੇ ਕਾਵਿ ਦੀ ਸਮਾਪਤੀ ਹੋ ਜਾਂਦੀ ਹੈ, ਅਰਥਾਤ ਮਹਾਂ-ਕਾਵਿ ਲਈ ਲੋੜੀਂਦੀਆਂ ਹਾਲਤਾਂ ਲੋਪ ਹੋ ਜਾਂਦੀਆਂ ਹਨ?

ਪਰੰਤੂ ਜਿਹੜੀ ਔਕੜ ਸਾਡੇ ਸਾਹਮਣੇ ਹੈ ਉਹ ਇਹ ਸਮਝਣਾ ਨਹੀਂ ਕਿ ਯੂਨਾਨ ਦੀ ਕਲਾ ਅਤੇ ਮਹਾਂ-ਕਾਵਿ ਸਮਾਜਿਕ ਵਿਕਾਸ ਦੇ ਖਾਸ ਰੂਪਾਂ ਨਾਲ਼ ਕਿਵੇਂ ਸਬੰਧਤ ਹਨ। ਮੁਸ਼ਕਲ ਇਹ ਹੈ ਕਿ ਉਨ੍ਹਾਂ ਤੋਂ ਹਾਲੇ ਵੀ ਸਾਨੂੰ ਸੁਹਜਾਤਮਕ ਆਨੰਦ ਮਿਲ਼ਦਾ ਹੈ ਅਤੇ ਉਨ੍ਹਾਂ ਨੂੰ ਕੁਝ ਪੱਖਾਂ ਤੋਂ ਇੱਕ ਮਿਆਰ ਅਤੇ ਨਾ ਪ੍ਰਾਪਤ ਹੋ ਸਕਣ ਵਾਲ਼ਾ ਆਦਰਸ਼ ਸਮਝਿਆ ਜਾਂਦਾ ਹੈ।

ਇੱਕ ਬਾਲਗ ਫਿਰ ਦੁਬਾਰਾ ਬੱਚਾ ਨਹੀਂ ਬਣ ਸਕਦਾ, ਨਹੀਂ ਤਾਂ ਉਹ ਬਚਗਾਨਾ ਬਣ ਜਾਂਦਾ ਹੈ। ਪਰ ਕੀ ਬਾਲ ਦਾ ਭੋਲਾਪੁਣਾ ਉਸ ਨੂੰ ਖੁਸ਼ੀ ਨਹੀਂ ਦੇਂਦਾ, ਅਤੇ ਕੀ ਉਹ ਆਪ ਬੱਚੇ ਦੀ ਯਥਾਰਥਕਤਾ ਨੂੰ ਇੱਕ ਉਚੇਰੀ ਪੱਧਰ ਉੱਤੇ ਮੁੜ ਪੈਦਾ ਕਰਨ ਦਾ ਉਦਮ ਨਹੀਂ ਕਰਦਾ? ਕੀ ਬੱਚਾ ਹਰ ਜੁਗ ਵਿੱਚ ਆਪਣੀ ਕੁਦਰਤੀ ਯਥਾਰਥਕਤਾ ਵਿੱਚ ਦੌਰ ਦੇ ਚ੍ਰਿਤਰ ਦਾ ਪ੍ਰਤੀਨਿਧ ਨਹੀਂ ਹੁੰਦਾ? ਮਨੁੱਖਤਾ ਦਾ ਇਤਿਹਾਸਕ ਬਚਪਨ, ਜਿੱਥੇ ਇਸ ਨੇ ਆਪਣਾ ਅਤਿਅੰਤ ਖੂਬਸੂਰਤ ਰੂਪ ਧਾਰਨ ਕੀਤਾ, ਸਦੀਵੀ ਆਨੰਦ ਇਸ ਕਰਕੇ ਹੀ ਕਿਉਂ ਨਾ ਦੇਵੇ ਕਿ ਇਹ ਉਹ ਪੜਾਅ ਹੈ ਜਿਹੜਾ ਮੁੜਕੇ ਕਦੇ ਨਹੀਂ ਆਵੇਗਾ? ਬੱਚੇ ਵੀ ਹੁੰਦੇ ਹਨ ਅਤੇ ਅਸਾਧਾਰਨ ਬੁਧੀ ਵਾਲ਼ੇ ਵੀ। ਬਹੁਤ ਸਾਰੀਆਂ ਪ੍ਰਾਚੀਨ ਕੌਮਾਂ ਇਸੇ ਪ੍ਰਾਵਰਗ ਨਾਲ਼ ਸਬੰਧ ਰੱਖਦੀਆਂ ਹਨ। ਯੂਨਾਨੀ ਸਾਧਾਰਨ ਬੱਚੇ ਸਨ। ਉਨ੍ਹਾਂ ਦੀ ਕਲਾ ਵਿੱਚ ਸਾਡੇ ਲਈ ਜਿਹੜੀ ਖਿੱਚ ਹੈ ਉਸ ਸਮਾਜ ਦੀ ਉਸ ਅਪ੍ਰੋਢ ਮੰਜ਼ਲ ਨਾਲ਼ ਜਿਸ ਵਿੱਚ ਇਸ ਦਾ ਜਨਮ ਹੋਇਆ ਕੋਈ ਟੱਕਰ ਨਹੀਂ ਖਾਂਦੀ। ਇਸ ਦੇ ਉਲ਼ਟ ਇਸ ਦਾ ਸੁਹਜ-ਅਨੰਦ ਇਸੇ ਗੱਲ ਦਾ ਫਲ਼ ਹੈ ਅਤੇ ਇਸ ਤੱਥ ਨਾਲ਼ ਅਟੁਟ ਰੂਪ ਵਿੱਚ ਜੁੜਿਆ ਹੋਇਆ ਹੈ ਕਿ ਅਪ੍ਰੋਢ ਸਮਾਜਿਕ ਹਾਲਤਾਂ ਜਿਨ੍ਹਾਂ ਨੇ ਇਸ ਕਲਾ ਨੂੰ ਜਨਮ ਦਿੱਤਾ ਅਤੇ ਜੋ ਇਕੱਲੀਆਂ ਹੀ ਇਸ ਨੂੰ ਜਨਮ ਦੇ ਸਕਦੀਆਂ ਸਨ ਮੁੜ ਨਹੀਂ ਵਾਪਰ ਸਕਦੀਆਂ।

Karl Marx, “Introduction” to Economic Manuscripts of 1857-1858

Karl Marx, A Contribution to the Critique of Political Economy, Moscow, 1970, pp. 215-217
* ਫ਼ਰਾਂਸ ਦਾ ਉਸ ਸਮੇਂ ਦਾ ਸਭ ਤੋਂ ਵੱਡਾ ਬੈਂਕ।

1. ਰਾਬਰਟਸ ਅਤੇ ਕੰਪਨੀ — ਇੱਕ ਲੋਹ ਤੇ ਅਸਪਾਤ ਕਾਰਖਾਨਾ; credit mobilier — ਇੱਕ ਪ੍ਰਸਿੱਧ ਫ਼ਰਾਂਸੀਸੀ ਬੈਂਕ; ”ਪ੍ਰਿੰਟਿੰਗ ਹਾਊਸ” — ਲੰਦਨ ਦੇ ”“Times” (”ਟਾਈਮਜ਼”) ਦਾ ਛਾਪਾਖਾਨਾ।
(ਮਾਰਕਸ-ਏਂਗਲਜ਼, ‘ਸਾਹਿਤ ਤੇ ਕਲਾ’) 

 

“ਪ੍ਰਤੀਬੱਧ”, ਅੰਕ 17, ਨਵੰਬਰ 2012 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s