ਕੀ ਲੈਨਿਨ ਦਾ ਇਨਕਲਾਬ ਕਾਣਾ-ਮੀਣਾ ਸੀ ਜਾਂ ਮਨੁੱਖੀ ਇਤਿਹਾਸ ਦੀ ਸਭ ਤੋਂ ਮਹਾਨ ਘਟਨਾ?

3

ਪੀ.ਡੀ.ਐਫ਼ ਡਾਊਨਲੋਡ ਕਰੋ

[ਪੰਜਾਬੀ ਸਾਹਿਤਕ ਰਸਾਲੇ ‘ਫਿਲਹਾਲ’ ਦੇ 19ਵੇਂ ਅੰਕ ‘ਚ ਤਸਕੀਨ ਦਾ ਇੱਕ ਲੇਖ ਛਪਿਆ ਸੀ ਜਿਸਦਾ ਸਿਰਲੇਖ ਸੀ ‘ਲੈਨਿਨ ਦਾ ਕਾਣਾਮੀਣਾ ਇਨਕਲਾਬ’। ਬੀਤੀ 14 ਦਸੰਬਰ ਨੂੰ ‘ਮਾਰਕਸਵਾਦੀ ਸਟੱਡੀ ਸਰਕਲ’ ਵੱਲੋਂ ਇਸ ਉੱਪਰ ਵਿਚਾਰ-ਚਰਚਾ ਕਰਵਾਈ ਗਈ ਜਿਸ ਵਿੱਚ ਤਸਕੀਨ ਵੀ ਸ਼ਾਮਲ ਹੋਏ। ਇਸ ‘ਚ ਤਸਕੀਨ ਦੇ ਲੇਖ ‘ਤੇ ਭਰਵੀਂ ਬਹਿਸ ਹੋਈ। ਇੱਥੇ ਅਸੀਂ ਸਾਰੀ ਬਹਿਸ ਨੂੰ ਹੂ-ਬ-ਹੂ ਛਾਪ ਰਹੇ ਹਾਂ। ਸਿਰਫ ਕੁਝ ਭਾਸ਼ਾ ਸਬੰਧੀ ਸੋਧਾਂ ਹੀ ਕੀਤੀਆਂ ਗਈਆਂ ਹਨ, ਭਾਵ ਜਿੱਥੇ ਬੁਲਾਰਿਆਂ ਨੇ ਅੰਗਰੇਜੀ ਜਾਂ ਹਿੰਦੀ ਭਾਸ਼ਾ ਦੀ ਵਰਤੋਂ ਕੀਤੀ ਉਸਨੂੰ ਪੰਜਾਬੀ ‘ਚ ਉਲੱਥਾ ਕਰ ਦਿੱਤਾ ਗਿਆ ਹੈ ਅਤੇ ਕੁੱਝ ਵਿਸ਼ੇ ਤੋਂ ਬਾਹਰੀਆਂ ਗੈਰ-ਜਰੂਰੀ ਗੱਲਾਂ ਨੂੰ ਕੱਟਿਆ ਗਿਆ ਹੈ। ਇੱਥੇ ਅਸੀਂ ਤਸਕੀਨ ਦਾ ਉਪਰੋਕਤ ਲੇਖ ਵੀ ਛਾਪ ਰਹੇ ਹਾਂ। – ਸੰਪਾਦਕ]

ਮੰਚ ਸੰਚਾਲਕ– ਸਾਥੀਓ, ਅੱਜ ਦੀ ਵਿਚਾਰ-ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ‘ਮਾਰਕਸਵਾਦੀ ਸਟੱਡੀ ਸਰਕਲ’ ਸਾਰੇ ਪਹੁੰਚੇ ਸਾਥੀਆਂ ਦਾ ਸਵਾਗਤ ਕਰਦੇ ਹਾਂ। . . . ਅੱਜ ਦੇ ਵਿਚਾਰ-ਚਰਚਾ ਵਿੱਚ ਪਹਿਲਾਂ ਮੁੱਖ ਬੁਲਾਰੇ ਤਸਕੀਨ ਜੀ ਆਪਣੀ ਗੱਲ ਰੱਖਣਗੇ, ਉਸਤੋਂ ਬਾਅਦ ਸੁਖਵਿੰਦਰ ਜੀ ਆਪਣੀ ਗੱਲ ਰੱਖਣਗੇ ਉਸਤੋਂ ਬਾਅਦ ਆਪਾਂ ਫਿਰ ਖੁੱਲ੍ਹਾ ਸੈਸ਼ਨ ਚਲਾਵਾਂਗੇ। ਜਿਸਨੇ ਵੀ ਉਸਤੋਂ ਬਾਅਦ ਬੋਲਣਾ ਉਹ ਮੈਨੂੰ ਆਪਣਾ ਨਾਮ ਲਿਖ ਕੇ ਦੇ ਸਕਦਾ ਅਤੇ ਬੋਲਣ ਸਮੇਂ ਕੁੱਝ ਗੱਲਾਂ ਦਾ ਧਿਆਨ ਰੱਖਣਾ ਕਿ ਇੱਕ ਤਾਂ ਆਪਣੇ ਕੋਲ ਸਮਾਂ ਥੋੜਾ ਹੈ, ਉਂਝ ਤਾਂ ਅੱਜ ਦੀ ਵਿਚਾਰ-ਚਰਚਾ ਦੀ ਕੋਈ ਅੰਤਮ ਹੱਦ ਨੀਂ ਰੱਖੀ, ਜਿੰਨਾ ਚਿਰ ਇਹ ਵਿਚਾਰ-ਚਰਚਾ ਚੱਲੀ ਆਪਾਂ ਚਲਾਵਾਂਗੇ, ਫਿਰ ਵੀ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਜਾਵੇ ਕਿ ਗੱਲ ਸੰਖੇਪ ਕੀਤੀ ਜਾਵੇ, ਆਪਾਂ ਪਹਿਲਾਂ ਹੀ ਸ਼ੁਰੂ ਕਰਨ ਵਿੱਚ ਕਾਫੀ ਦੇਰ ਕਰ ਚੁੱਕੇ ਹਾਂ, ਦੂਜੀ ਗੱਲ ਆ ਬਈ ਵਿਸ਼ੇ ਦੇ ਇਰਦ-ਗਿਰਦ ਰਿਹਾ ਜਾਵੇ ਅਤੇ ਇੱਕ ਦੁਹਰਾਅ ਤੋਂ ਬਚਿਆ ਜਾਵੇ। ਜੇ ਕੋਈ ਗੱਲ ਤੁਸੀਂ ਕਹਿਣਾ ਚਾਹੁੰਨੇ ਓਂ ਤੇ ਕੋਈ ਹੋਰ ਸਾਥੀ ਉਹ ਪਹਿਲਾਂ ਹੀ ਕਹਿ ਚੁੱਕਿਆ ਤਾਂ ਫੇਰ ਬੇਸ਼ੱਕ ਨਾ ਬੋਲਿਆ ਜਾਵੇ, ਜੇ ਤੁਹਾਡੇ ਕੋਲ ਕਹਿਣ ਨੂੰ ਕੋਈ ਨਵੀਂ ਗੱਲ ਆ ਫੇਰ ਜਰੂਰ ਬੋਲੋ ਇੱਥੇ ਆ ਕੇ।

ਬਾਕੀ ਜੋ ਅੱਜ ਦੀ ਵਿਚਾਰ-ਚਰਚਾ ਹੈ, ਇਹ ਲੇਖ ਜਿਆਦਾਤਰ ਸਾਥੀਆਂ ਨੇ ਤਾਂ ਪੜ੍ਹਿਆ ਹੀ ਹੋਣਾ, ਇਹ ਕਾਫੀ ਪਹਿਲਾਂ ਲਿਖਿਆ ਜਾ ਚੁੱਕਾ, ਇੱਕ ਸਾਲ ਤੋਂ ਉੱਪਰ ਸਮਾਂ ਹੋ ਚੁੱਕਿਆ। ਦੇਖਿਆ ਜਾਵੇ ਤਾਂ ਵਿਚਾਰ-ਚਰਚਾ ਕਾਫੀ ਦੇਰ ਨਾਲ ਹੋ ਰਹੀ ਆ ਇਸ ‘ਤੇ, ਹੋਣੀ ਤਾਂ ਪਹਿਲਾਂ ਚਾਹੀਦੀ ਸੀ, ਪਰ ਉਹਦੇ ਕੁਝ ਕਾਰਨ ਸੀ। ਇੱਕ ਤਾਂ ਆਪਣੇ ਕੁੱਝ ਰੁਝੇਵੇਂ ਸੀ, ਦੂਜਾ ਇਹ ਸੀ ਕਿ ਜਦੋਂ ਫਿਲਹਾਲ ਦੇ 19ਵੇਂ ਅੰਕ ‘ਚ ਇਹਨਾਂ ਦਾ ਲੇਖ ਛਪਿਆ ਉਸਤੋਂ ਬਾਅਦ ਦਰਸ਼ਨ ਖਟਕੜ ਦਾ ਲੇਖ ਛਪਿਆ, ਉਹਨਾਂ ਨੇ ਆਪਣੇ ਲੇਖ ‘ਚ ਲਿਖਿਆ ਸੀ ਕਿ ਮੈਂ ਕੁਝ ਨੁਕਤਿਆਂ ਵੱਲ ਧਿਆਨ ਦਿਵਾ ਰਿਹਾਂ, ਅੱਗੇ ਇੱਕ ਵਿਸਥਾਰੀ ਲੇਖ ਲਿਖਾਂਗੇ। ਮੁੜਕੇ ਉਹਨਾਂ ਦਾ ਲੇਖ ਕਦੇ ਆਇਆ ਨਹੀਂ, ਉਦੋਂ ਆਪਾਂ ਇਹ ਸੋਚਿਆ ਸੀ ਕਿ ਪਹਿਲਾਂ ਇਹ ਬਹਿਸ ਚੱਲਣ ਦਿਉ, ਮਗਰੋਂ ਜੇ ਲੋੜ ਲੱਗੀ ਤਾਂ ਇਹਦੇ ‘ਤੇ ਇੱਕ ਇਸ ਤਰ੍ਹਾਂ ਦੀ ਖੁੱਲ੍ਹੀ ਚਰਚਾ ਰੱਖਾਂਗੇ। ਜਦੋਂ ਦੇਖਿਆ ਕਿ ਇਹ ਬਹਿਸ ਅੱਗੇ ਨਹੀਂ ਤੁਰੀ ਤਾਂ ਅਸੀਂ ਤਸਕੀਨ ਜੀ ਨੂੰ ਬੇਨਤੀ ਕੀਤੀ, ਬੜੀ ਖੁਸ਼ੀ ਹੋਈ ਆ ਕਿ ਇਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕੀਤੀ। ਜੋ ਅੱਜ ਦਾ ਵਿਸ਼ਾ ਹੈ, ਇਹ ਬਹਿਸ ਇੱਥੇ ਹੀ ਨਹੀਂ ਹੋ ਰਹੀ, ਇਹ ਬਹਿਸ ਪੂਰੇ ਸੰਸਾਰ ‘ਚ ਕਿਸੇ ਨਾ ਕਿਸੇ ਰੂਪ ‘ਚ ਚੱਲ ਹੀ ਰਹੀ ਆ। ਇਤਿਹਾਸ ਵਿੱਚ ਕੋਈ ਵੀ ਮਹਾਨ ਘਟਨਾ ਘਟਦੀ ਆ, ਰੂਸੀ ਇਨਕਲਾਬ ਤੋਂ ਪਹਿਲਾਂ ਵੀ ਦੇਖ ਲਈਏ, ਫਰਾਂਸੀਸੀ ਇਨਕਲਾਬ ਵਗੈਰਾ ਕੋਈ ਵੀ ਘਟਨਾ, ਉਹਦੇ ਵਿਰੋਧ ‘ਚ ਵੀ ਕਈ ਲੋਕ ਹੁੰਦੇ ਨੇ ਤੇ ਪੱਖ ‘ਚ ਵੀ ਕਈ ਲੋਕ ਹੁੰਦੇ ਆ। ਇਹ ਜੋ ਅੱਜ ਦਾ ਸਵਾਲ ਆ ਸਾਮਰਾਜਵਾਦ ਦੀ ਸਮਝ ਦਾ ਅੱਜ ਵੀ ਪੂਰੇ ਸੰਸਾਰ ਪੱਧਰ ‘ਤੇ ਇੱਕ ਭਖਵੀਂ ਬਹਿਸ ਦਾ ਮੁੱਦਾ ਹੈ। ਇਹਨਾਂ ਨੇ ਇਹ ਲੇਖ ਲਿਖ ਕੇ ਇੱਕ ਬਹਿਸ ਦੀ ਸ਼ੁਰੂਆਤ ਕੀਤੀ ਆ, ਇਹ ਕਾਫੀ ਸੁਆਗਤਯੋਗ ਕਦਮ ਆ, ਆਪਣੇ ਸਮਾਜ ‘ਚ ਲੋਕਾਂ ਨੂੰ ਬਹਿਸ ਲਈ ਕੋਈ ਮੁੱਦਾ ਦੇਣਾ ਤੇ ਉਹਦੇ ‘ਤੇ ਮਗਰੋਂ ਗੱਲਬਾਤ ਵੀ ਚਲਾਉਣੀ। ਨਹੀਂ ਤਾਂ ਆਪਣੇ ਸਮਾਜ ‘ਚ ਇਸ ਤਰ੍ਹਾਂ ਦੀਆਂ ਬਹਿਸਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ।

ਹੁਣ ਅੱਜ ਦੀ ਚਰਚਾ ਸ਼ੁਰੂ ਕਰਦੇ ਆਂ, ਸਭ ਤੋਂ ਪਹਿਲਾਂ ਤਸਕੀਨ ਜੀ ਆਉਣਗੇ, ਲੇਖ ਸਬੰਧੀ ਆਪਣੀ ਗੱਲ ਰੱਖਣਗੇ।

ਤਸਕੀਨ– ਦੋਸਤੋ, ਦੇਰੀ ਨਾਲ ਆਉਣ ਲਈ ਮਾਫੀ ਚਾਹੁੰਦਾ ਹਾਂ। ਇੱਕ ਕਾਫੀ ਵੱਡੇ ਇਕੱਠ ਵਿੱਚ ਮੈਨੂੰ ਲੇਖ ਪੜ੍ਹਨਾ ਪੈ ਰਿਹੈ। ਕਿਉਂਕਿ ਜਦੋਂ ਮੈਂ ਲਿਖਿਆ ਸੀ ਉਦੋਂ ਬੜੀ ਕਾਹਲੀ ਵਿੱਚ ਲਿਖਿਆ ਸੀ। ਪਰ ਉਦੋਂ ਮੈਨੂੰ ਇਹ ਨਹੀਂ ਸੀ ਕਿ ਇਸ ਗੱਲ ‘ਤੇ ਇੰਨਾ ਉਹ ਹੋ ਸਕਦਾ, ਕਿਉਂਕਿ ਪੰਜਾਬ ਵਿੱਚ ਹੋਰ ਵੀ ਕਈ ਜਗ੍ਹਾ ‘ਤੇ ਪੰਜਾਬ ਵਿੱਚ ਲੇਖ ‘ਤੇ ਚਰਚਾ ਹੋਈ ਹੈ। ਕੀ ਮੈਂ ਲੇਖ ਦੁਬਾਰਾ ਪੜ੍ਹਾਂ? ਜੇ ਲੋੜ ਹੈ ਤਾਂ ਮੈਂ ਪੜ੍ਹ ਦਿੰਦਾ ਹਾਂ… (ਸ੍ਰੋਤਿਆਂ ਵੱਲੋਂ ਸੁਝਾਅ ਕਿ ਪੜ੍ਹਨ ਦੀ ਲੋੜ ਨਹੀਂ ਕਿਉਂਕਿ ਸਭ ਨੇ ਪੜ੍ਹਿਆ ਹੀ ਹੋਇਐ, ਤੁਸੀਂ ਦੇਖ ਲਵੋ ਜੇ ਲੋੜ ਲਗਦੀ ਹੈ)… ਮੈਨੂੰ ਵੀ ਲਗਦਾ ਕਿ ਪੂਰੇ ਲੇਖ ਨੂੰ ਦੁਹਰਾਉਣ ਦੀ ਲੋੜ ਨਹੀਂ, ਇੱਕ ਦੋ ਨੁਕਤਿਆਂ ਬਾਰੇ ਗੱਲ ਕਰਾਂਗਾ, ਜਿਵੇਂ ਮੈ ਮਾਰਕਸ ਨੂੰ, ਮਾਰਕਸਵਾਦੀਆਂ ਨੂੰ, ਯੌਰਪੀਅਨ ਮਾਰਕਸਵਾਦੀਆਂ ਨੂੰ ਪੜ੍ਹਿਆ, ਸੋਵੀਅਤ ਮਾਰਕਸਵਾਦੀਆਂ ਨੂੰ ਪੜ੍ਹਿਆ, ਸਮੇਤ ਲੈਨਿਨ, ਸਤਾਲਿਨ ਦੇ ਤਾਂ ਮੈਨੂੰ ਲੱਗਿਆ ਕਿ ਕਾਫੀ ਅੰਤਰ ਨੇ ਦੋਵਾਂ ਵਿੱਚ, ਮੈਂ ਇੱਕ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਇਹ ਇਹ ਯੂਰੋ ਮਾਰਕਸਵਾਦ ਹੈ, ਮੈਂ ਇਸ ਗੱਲ ਨੂੰ ਬੜਾ ਅਜੀਬ ਤਰ੍ਹਾਂ ਮਹਿਸੂਸ ਕਰਦਾਂ ਕਿ ਕੀ ਕੋਈ ਯੂਰੋ ਮਾਰਕਸਿਜਮ ਵੱਖਰਾ ਹੈ ਤੇ ਸੋਵੀਅਤ ਮਾਰਕਸਿਜਮ ਵੱਖਰਾ ਹੈ, ਜੇ ਵੱਖਰਾ ਹੈ ਤਾਂ ਕਿਉਂ ਹੈ? ਆਪਾਂ ਇਸ ਗੱਲ ਨੂੰ ਇਹ ਨਹੀਂ ਲੈ ਸਕਦੇ ਕਿ ਜੇ ਯੂਰੋਪ ਵਿੱਚ ਇਨਕਲਾਬ ਨਹੀਂ ਆਇਆ, ਸਮਾਜਵਾਦੀ ਇਨਕਲਾਬ ਨੀਂ ਆਇਆ ਤਾਂ ਉਹਨਾਂ ਦੇ ਮਾਰਕਸਵਾਦ ਵਿੱਚ ਕੋਈ ਕਾਣ ਐ, ਕੋਈ ਪ੍ਰਾਬਲਮ ਐ। ਔਰ ਇਸੇ ਕਰਕੇ ਮੈਨੂੰ ਇੱਥੇ ਇਸ ਗੱਲ ‘ਤੇ ਜੋਰ ਦੇਣਾ ਪਿਆ ਕਿ ਜਿਹੜੇ ਪਛੜੇ ਹੋਏ ਦੇਸ਼ ਹੁੰਦੇ ਨੇ, ਜਿੱਥੇ ਅਜੇ ਬੁਰਜੂਆਜੀ ਆਈ ਨਹੀਂ ਹੁੰਦੀ ਉੱਥੇ ਕੀ ਸਮਾਜਵਾਦੀ ਇਨਕਲਾਬ ਆ ਸਕਦਾ? ਮੇਰਾ ਮੁੱਖ ਮੁੱਦਾ ਇਹ ਸੀਗਾ, ਔਰ ਉਹਦੇ ‘ਚ ਮੈਂ ਇਸਨੂੰ ਕਰਦਿਆਂ-ਕਰਦਿਆਂ ਇਹ ਦੇਖਿਆ ਕਿ ਜੋ ਤੀਸਰਾ ਫੈਕਟਰ ਨਿੱਕਲਦਾ ਕਿ ਜੇ ਬੁਰਜੁਆਜੀ ਦੀ ਡਵੈਲਪਮੈਂਟ ਨਹੀਂ ਹੋਈ ਤੇ ਉਹ ਲਾਜਮੀ ਬੁਰਜੂਆਜੀ ਦੀ ਡਵੈਲਪਮੈਂਟ ਹੋ ਜਾਂਦੀ ਆ ਜਦੋਂ ਅਸੀਂ ਇਨਕਲਾਬ ਕਰਕੇ… ਮੈਂ ਜਦੋਂ ਲੈਨਿਨ ਦੀ ਕਿਤਾਬ, ਸਟਾਲਿਨ ਦੀ ਕਿਤਾਬ ਪੜ੍ਹ ਰਿਹਾ ਸੀ ਲੈਨਿਨਵਾਦ ਦੀਆਂ ਨੀਂਹਾਂ ਤਾਂ ਉਹਦੇ ‘ਚ ਇੱਕ ਖਾਸ ਗੱਲ ਆਉਂਦੀ ਆ ਕਿ ਅਸੀਂ ਸਟੇਟ ਉੱਤੇ ਕਬਜਾ ਕਰਕੇ, ਉਹਦੇ ਉੱਤੇ ਆਪਣੀ ਪੂਰੀ ਦੀ ਪੂਰੀ ਰਾਜਸੀ ਤਾਕਤ ਲਾਕੇ ਇਹਨੂੰ ਸਮਾਜਵਾਦ ਵੱਲ ਤੋਰ ਸਕਦੇ ਆਂ। ਮੈਂ ਇਹਦੇ ਨਾਲ ਸਹਿਮਤ ਨਹੀਂ, ਉਦੋਂ ਵੀ ਸਹਿਮਤ ਨਹੀਂ ਸੀ ਜਦੋਂ ਇਹ ਲਿਖਿਆ ਸੀ, ਇਹਦੇ ਕੁੱਝ ਕਾਰਨ ਨੇ, ਮੈਨੂੰ ਲਗਦਾ ਕਿ ਜੇ ਤੁਸੀਂ ਇਹਦੇ ‘ਤੇ ਕੁੱਝ ਗੱਲ ਕਰੋਗੇ ਤਾਂ ਆਪਾਂ ਬਾਅਦ ਦੇ ਵਿੱਚ ਇਹਦੇ ‘ਤੇ ਡਿਟੇਲ ਦੇ ਵਿੱਚ ਗੱਲ ਕਰਾਂਗੇ… ਧੰਨਵਾਦ।

(ਮੰਚ ਸੰਚਾਲਕ ਨੇ ਦੂਜੇ ਮੁੱਖ ਬੁਲਾਰੇ ਸੁਖਵਿੰਦਰ ਨੂੰ ਆ ਕੇ
ਆਪਣੀ ਗੱਲ ਰੱਖਣ ਦਾ ਸੱਦਾ ਦਿੱਤਾ।)

ਸੁਖਵਿੰਦਰ– ਸਾਥੀਓ ਮੈਂ ਥੋੜਾ ਵਿਸਥਾਰ ‘ਚ ਹੀ ਬੋਲੂੰਗਾ, ਮੈਂ ਆਪਣੀ ਸਾਰੀ ਗੱਲ ਤਸਕੀਨ ਜੀ ਦੇ ਲੇਖ ‘ਤੇ ਹੀ ਕੇਂਦਰਤ ਕਰਾਂਗਾ ਤੇ ਮੇਰੀ ਗੱਲ ਥੋੜੀ ਲੰਬੀ ਹੋਣੀ ਆ ਇਸ ਕਰਕੇ ਥੋੜਾ ਜਿਹਾ ਸਬਰ ਰੱਖ ਕੇ ਬੈਠਿਓ। ਇਹਨਾਂ ਦਾ ਲੇਖ ਤੁਸੀਂ ਸਾਰਿਆਂ ਨੇ ਪੜ੍ਹਿਆ ਹੀ ਆ। ਇਹਦੇ ਵਿੱਚ ਦੋ ਮੁੱਖ ਸਵਾਲ ਨੇ, ਦੋਵੇਂ ਅੰਤਰ-ਸਬੰਧਤ ਨੇ, ਦੋਵਾਂ ਨੂੰ ਅੰਤਰ-ਸਬੰਧਤ ਕੀਤਾ ਵੀ ਗਿਆ। ਇੱਕ ਤਾਂ ਹੈਗਾ ਸਾਮਰਾਜਵਾਦ ਦਾ ਸਵਾਲ, ਬੀ ਲੈਨਿਨ ਨੇ ਜੋ ਸਾਮਰਾਜਵਾਦ ਦਾ ਸਿਧਾਂਤ ਦਿੱਤਾ ਸੀਗਾ, ਜਾਂ ਕਿਹਾ ਜਾਵੇ ਜਦੋਂ 19ਵੀਂ ਸਦੀ ਦੇ ਅੰਤ ਤੇ 20ਵੀਂ ਸਦੀ ਦੇ ਸ਼ੁਰੂ ਵਿੱਚ ਸਰਮਾਏਦਾਰੀ ਇੱਕ ਨਵੇਂ ਪੜਾਅ ਵਿੱਚ ਦਾਖਲ ਹੋਈ। ਕਈ ਲੋਕ ਇਹ ਦਾਖਲ ਹੋਈ ਨਹੀਂ ਮੰਨਦੇ ਪਰ ਲੈਨਿਨ ਇਹ ਮੰਨਦੇ ਸੀ ਕਿ ਇਹ ਨਵਾਂ ਪੜਾਅ ਸੀ ਜੀਹਨੂੰ ਸਾਮਰਾਜਵਾਦ ਦਾ ਪੜਾਅ ਕਿਹਾ ਜਾਣਾ ਚਾਹੀਦਾ, ਉਹਦੇ ‘ਤੇ ਇੱਕ ਬਹਿਸ ਆ ਪੂਰੀ ਦੁਨੀਆਂ ‘ਚ। ਉਹ ਬਹਿਸ ਚੱਲੀ ਕਿਵੇਂ? ਇੱਕ ਇਟਲੀ ਦਾ ਸਿਧਾਂਤਕਾਰ ਆ ਅਨਤੋਨੀਓ ਨੇਗਰੀ ਤੇ ਅਮਰੀਕਾ ਦਾ ਹੈ ਮਾਈਕਲ ਹਾਰਟ, ਉਹਨਾਂ ਦੋਵਾਂ ਦੀ ਇਸੇ ਸਦੀ ਦੇ ਸ਼ੁਰੂ ਵਿੱਚ ਇੱਕ ਕਿਤਾਬ ਆਈ ‘ਦ ਅੰਪਾਇਰ’ ਉਸ ਤੋਂ ਬਾਦ ਇਹ ਸਿਧਾਂਤ ਨਿੱਕਲ ਤੁਰਿਆ ਕਿ ਹੁਣ ਇੰਮਪੀਰੀਅਲਿਜਮ ਨਹੀਂ ਰਿਹਾ ਹੁਣ ਅੰਪਾਇਰ ਬਣ ਗਿਆ। ਉਹਨਾਂ ਦਾ ਸਿਧਾਂਤ ਵੀ ਇਹੀ ਸੀਗਾ। ਮਤਲਬ ਹੁਣ ਅੰਤਰ-ਸਾਮਰਾਜਵਾਦੀ ਵਿਰੋਧਤਾਈਆਂ ਨਹੀਂ ਰਹੀਆਂ, ਮਤਲਬ ਸਾਮਰਾਜਵਾਦੀਆਂ ਦੇ ਅਲੱਗ-ਅਲੱਗ ਧੜੇ ਨਹੀਂ ਰਹੇ ਜੋ ਇੱਕ-ਦੂਜੇ ਨਾਲ਼ ਲੜ ਰਹੇ ਨੇ, ਹੁਣ ਇੱਕ ਅੰਪਾਇਰ ਬਣ ਗਏ ਨੇ ਜੀਹਦਾ ਲੀਡਰ ਅਮਰੀਕਾ ਹੈ। ਇਹ ਸਿਧਾਂਤ ਦੀ ਜੜ ਇਹ ਹੈ, ਜਿਹੜਾ ਇਹ ਸਾਮਰਾਜਵਾਦ ਦੇ ਖਾਤਮੇ ਦਾ ਸਿਧਾਂਤ ਆ। ਇਹਤੋਂ ਪਹਿਲਾਂ ਵੀ ਹੁੰਦੀ ਰਹੀ ਆ ਗੱਲ, ਜਿਹੜੀ ਨਵੀਂ ਸਿਰਿਓਂ ਤੁਰੀ ਉਹ ਇਹ ਹੈ। ਏਦੂੰ ਬਾਅਦ ਏਜਾਜ਼ ਅਹਿਮਦ, ਪ੍ਰਭਾਤ ਪਟਨਾਇਕ ਨੇ ਉਸੇ ਗੱਲ ਨੂੰ ਆਪਣੇ ਸ਼ਬਦਾਂ ਵਿੱਚ ਕਿਹਾ। ਪਰ ਅਸਲ ਜੜ ਕਾਊਟਸਕੀ ਆ। ਲੈਨਿਨ ਅਤੇ ਕਾਊਟਸਕੀ ਵਿੱਚ ਸਾਮਰਾਜਵਾਦ ਨੂੰ ਲੈ ਕੇ ਜਿਹੜੀ ਬਹਿਸ ਚੱਲੀ ਸੀ ਉਹ ਬਹਿਸ ਇਹ ਸੀ ਕਿ ਕਾਊਟਸਕੀ ਦਾ ਕਹਿਣਾ ਸੀ ਕਿ ਸਾਮਰਾਜਵਾਦ ਕੋਈ ਪੜਾਅ ਨਹੀਂ, ਇਹ ਵਿੱਤੀ ਪੂੰਜੀ ਦੀ ਇੱਕ ਨੀਤੀ ਆ, ਇਹ ਸਰਮਾਏਦਾਰੀ ਦਾ ਕੋਈ ਪੜਾਅ ਨਹੀਂ ਹੈ। ਅੱਗੇ ਚੱਲ ਕੇ, ਉਹ ਕਹਿੰਦਾ, ਵਿਕਸਤ ਦੇਸ਼ਾਂ ਦੀਆਂ ਸਾਰੀਆਂ ਵਿੱਤੀ ਪੂੰਜੀਆਂ ਨੇ ਉਹ ‘ਕੱਠੀਆਂ ਹੋ ਜਾਣਗੀਆਂ ਤੇ ਮਿਲ਼ ਕੇ ਦੁਨੀਆਂ ਨੂੰ ਲੁੱਟਣਗੀਆਂ। ਇਹਨੂੰ ਉਹ ਕਹਿੰਦਾ ਅਲਟਰਾ ਇੰਪੀਰੀਅਲਿਜ਼ (ਪੜ-ਸਾਮਰਾਜਵਾਦ)। ਯਾਨੀ ਇਹਨਾਂ ‘ਚ ਆਪਸੀ ਖਹਿਭੇੜ ਖਤਮ ਹੋ ਜਾਣਾ, ਦੁਨੀਆਂ ‘ਚ ਸ਼ਾਂਤੀ ਆ ਜਾਣੀ ਆ, ਮੂਲ ਸਿਧਾਂਤ ਇਹ ਆ। ਅਨਤੋਨੀਓ ਨੇਗਰੀ ਤੇ ਹਾਰਟ ਉਹਨੂੰ ਆਪਣੇ ਢੰਗ ਨਾਲ਼ ਕਹਿੰਦੇ ਨੇ, ਏਜਾਜ਼ ਅਹਿਮਦ ਤੇ ਪ੍ਰਭਾਤ ਪਟਨਾਇਕ ਇਹਨੂੰ ਆਪਣੇ ਸ਼ਬਦਾਂ ‘ਚ ਕਹਿੰਦੇ ਨੇ (ਇਹਦੇ ‘ਤੇ ਮੈਂ ਅੱਗੇ ਗੱਲ ਕਰੂੰ ਕਿ ਕੀ ਕਹਿੰਦੇ ਨੇ), ਪਰ ਪਹੁੰਚਦੇ ਉਸੇ ਨਤੀਜੇ ‘ਤੇ ਨੇ ਤੇ ਤਸਕੀਨ ਜੀ ਵੀ ਉਸੇ ਨਤੀਜੇ ‘ਤੇ ਪਹੁੰਚਦੇ ਨੇ। ਇਹ ਜ਼ਿਆਦਾ ਸਾਹਸੀ ਨੇ ਕਿ ਇਹਨਾਂ ਨੇ ਇੱਕਦਮ ਕਹਿ ਈ ਦਿੱਤਾ ਕਿ ਕਾਊਟਸਕੀ ਸਹੀ ਹੋ ਗਿਆ। ਏਜਾਜ਼ ਅਹਮਿਦ, ਪ੍ਰਭਾਤ ਪਟਨਾਇਕ ਨੇ ਇੰਨੀ ਹਿੰਮਤ ਨੀਂ ਕੀਤੀ, ਗੱਲ ਉਹਨਾਂ ਨੇ ਇਹੀ ਕਹੀ ਆ, ਪਰ ਉਹ ਸਿੱਧੀ ਸਿੱਧੀ ਇੰਨੀ ਹਿੰਮਤ ਨੀਂ ਦਿਖਾ ਸਕੇ। ਇਹਨਾਂ ਨੇ ਜਿਵੇਂ ਲੈਨਿਨਵਾਦ, ਜੋ ਇਹਨਾਂ ਦੇ ਲੇਖ ‘ਚ ਆਉਂਦਾ ਕਿ ਲੈਨਿਨਵਾਦ ਕੋਈ ਮਾਰਕਸਵਾਦ ਦੇ ਵਿਕਾਸ ਦਾ ਕੋਈ ਅਗਲਾ ਪੜਾਅ ਨੀਂ ਹੈਗਾ, ਲੈਨਿਨਵਾਦ ਜਿਹੀ ਕੋਈ ਚੀਜ਼ ਨਹੀਂ ਹੈ, ਉਹ ਇੱਕ ਵਿਚਾਰ ਆ, ਸਿਧਾਂਤ ਨਹੀਂ ਹੈਗਾ। ਲੈਨਿਨਵਾਦ ਵਿੱਚ ਇਹਨਾਂ ਨੇ ਦੋ ਚੀਜ਼ਾਂ ਨੂੰ ਲਿਆ — ਇੰਪੀਰੀਅਲਿਜ਼ਮ (ਸਾਮਰਾਜਵਾਦ) ਤੇ ਕਮਜ਼ੋਰ ਕੜੀ (ਵੀਕ ਲਿੰਕ), ਇਹ ਉਹਦੇ ਨਾਲ਼ ਈ ਜੁੜੀ ਹੋਈ ਚੀਜ਼ ਆ ਕਿ ਸਾਮਰਾਜਵਾਦ ਦੇ ਦੌਰ ‘ਚ ਵਿਕਸਤ ਦੇਸ਼ਾਂ ‘ਚ ਇਨਕਲਾਬ ਨਹੀਂ ਹੋਣਗੇ ਕਿਉਂਕਿ ਉੱਥੇ ਦੀ ਜਿਹੜੀ ਬੁਰਜੂਆਜ਼ੀ ਆ ਉਹਨੇ ਤੀਸਰੀ ਦੁਨੀਆਂ ਦੀ ਲੁੱਟ ਨਾਲ਼ ਉੱਥੋਂ ਦੀ (ਵਿਕਸਤ ਦੇਸ਼ਾਂ ਦੀ) ਮਜ਼ਦੂਰ ਜਮਾਤ ਨੂੰ ਭ੍ਰਿਸ਼ਟ ਕਰਕੇ ਇੱਕ ਕਿਰਤ ਕੁਲੀਨਸ਼ਾਹੀ ਪੈਦਾ ਕਰ ਦਿੱਤੀ ਆ, ਇਸ ਲਈ ਉੱਥੇ ਇਨਕਲਾਬ ਥੋੜਾ ਟਲ਼ ਗਏ। ਉਹਦੀ ਪੈਰੀਫਿਰੀ ‘ਤੇ ਇਨਕਲਾਬ ਹੋਣਗੇ, ਇਹ ਯਾਨੀ ਜੀਹਨੂੰ ਵੀਕ ਲਿੰਕ ਕਿਹਾ ਜਾਂਦਾ। ਤਸਕੀਨ ਜੀ ਦੇ ਲੇਖ ਵਿੱਚ ਲੈਨਿਨਵਾਦ ਦੀ ਪੂਰੀ ਪ੍ਰਭਾਸ਼ਾ ਇਹ ਆ, ਇਸੇ ‘ਤੇ ਇਹਨਾਂ ਨੇ ਆਪਣੀ ਪੂਰੀ ਅਲੋਚਨਾ ਨੂੰ ਕੇਂਦਰਤ ਕੀਤਾ। ਹੁਣ ਜੇ ਆਪਾਂ ਕਿਸੇ ਵਾਦ ਦੀ ਅਲੋਚਨਾ ਕਰਦੇ ਆਂ, ਇਹਨਾਂ ਦੇ ਲੇਖ ਦੀ ਮੇਰੀ ਪਹਿਲੀ ਅਲੋਚਨਾ ਤਾਂ ਇਹੀ ਆ, ਤਾਂ ਫਿਰ ਇਹਨਾਂ ਨੂੰ ਸਮੁੱਚੇ ਵਾਦ ਦੀ ਅਲੋਚਨਾ ਕਰਨੀਂ ਚਾਹੀਦੀ ਆ। ਲੈਨਿਨਵਾਦ ਨੂੰ ਜਿਵੇਂ ਲੈਨਿਨਵਾਦੀ ਲੈਂਦੇ ਨੇ, ਲੈਨਿਨਵਾਦ ਦੀ ਜੋ ਪ੍ਰੀਭਾਸ਼ਾ ਆ ਉਸੇ ‘ਤੇ ਹਮਲਾ ਕਰਨਾ ਚਾਹੀਦਾ ਸੀ। ਲੈਨਿਨ ਨੇ ਖੁਦ ਨੀਂ ਕਿਹਾ ਕਿ ਇਹ ਲੈਨਿਨਵਾਦ ਹੈ, ਮਾਰਕਸ ਨੇ ਵੀ ਨੀਂ ਸੀ ਕਿਹਾ ਕਿ ਇਹ ਮਾਰਕਸਵਾਦ ਆ। ਜਦੋਂ ਵਿਗਿਆਨੀ ਕੋਈ ਸਿਧਾਂਤ ਦਿੰਦੇ ਨੇ ਤਾਂ ਆਉਣ ਵਾਲ਼ੀਆਂ ਪੀੜ੍ਹੀਆਂ ਉਹਨਾਂ ਦੀਆਂ ਦੇਣਾਂ ਦਾ ਲੇਖਾ-ਜੋਖਾ ਕਰਦੀਆਂ ਨੇ ਤੇ ਉਹਨਾਂ ਨੂੰ ਕੋਈ ਨਾਂ ਦਿੰਦੀਆਂ ਨੇ, ਇਵੇਂ ਲੈਨਿਨ ਦੀਆਂ ਦੇਣਾਂ ਦਾ ਸਤਾਲਿਨ ਨੇ ਲੇਖਾ-ਜੋਖਾ ਕੀਤਾ, ਲੈਨਿਨਵਾਦ ਦੀਆਂ ਨੀਂਹਾਂ ਵਿੱਚ ਉਹਦੀ ਪ੍ਰੀਭਾਸ਼ਾ ਦਿੱਤੀ ਕਿ ਲੈਨਿਨਵਾਦ ਕੀ ਆ, ਉਹਦੇ ‘ਤੇ ਆਪਾਂ ਗੱਲ ਕਰਾਂਗੇ, ਉਹਦੇ ‘ਤੇ ਸਾਰੇ ‘ਤੇ (ਤਸਕੀਨ) ਲਿਖਦੇ ਤਾਂ ਉਹ ਲੈਨਿਨਵਾਦ ਦੀ ਅਲੋਚਨਾ ਹੁੰਦੀ। ਨਹੀਂ ਤਾਂ ਇਹਨਾਂ ਨੂੰ ਲਿਖਣਾ ਚਾਹੀਦਾ ਲੈਨਿਨਵਾਦ ਦੇ ਕੁਝ ਨੁਕਤਿਆਂ ਦੀ ਮੈਂ ਅਲੋਚਨਾ ਕਰ ਰਿਹਾਂ, ਉਹ ਸਮੁੱਚੇ ਲੈਨਿਨਵਾਦ ਦੀ ਅਲੋਚਨਾ ਨਹੀਂ।

ਸਤਾਲਿਨ ਨੇ ਕਿਹਾ ਕਿ ਲੈਨਿਨਵਾਦ ਸਾਮਰਾਜਵਾਦ ਅਤੇ ਪ੍ਰੋਲੇਤਾਰੀ ਇਨਕਲਾਬਾਂ ਦੇ ਯੁੱਗ ਦਾ ਮਾਰਕਸਵਾਦ ਹੈ, ਹੋਰ ਵਧੇਰੇ ਸਹੀ ਕਹਿਣਾ ਹੋਵੇ ਲੈਨਿਨਵਾਦ ਆਮ ਰੂਪ ਵਿੱਚ ਪ੍ਰੋਲੇਤਾਰੀ ਇਨਕਲਾਬ ਦਾ ਸਿਧਾਂਤ ਅਤੇ ਦਾਅਪੇਚ ਹੈ ਅਤੇ ਖਾਸ ਕਰਕੇ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਦਾ ਸਿਧਾਂਤ ਅਤੇ ਦਾਅਪੇਚ ਹੈ। ਹੁਣ ਇਹਨਾਂ (ਤਸਕੀਨ) ਦੇ ਲੇਖ ਵਿੱਚ ਇਹ ਗੱਲ ਤਾਂ ਆਉਂਦੀ ਨੀਂ, ਲੈਨਿਨ ਦਾ ਪ੍ਰੋਲੇਤਾਰੀ ਦੀ ਡਿਕਟੇਰਸ਼ਿਪ ਬਾਰੇ ਜੋ ਕਹਿਣਾ, ਉਹਦੀ ਕੋਈ ਅਲੋਚਨਾ ਨਹੀਂ ਹੈ, ਫਿਰ ਕਿਸਾਨੀ ਬਾਰੇ ਲੈਨਿਨ ਦੀ ਪੁਜੀਸ਼ਨ, ਕੌਮਾਂ ਦੇ ਸਵਾਲ ‘ਤੇ ਲੈਨਿਨ ਦੀ ਜੋ ਪੁਜੀਸ਼ਨ ਆ ਤੇ ਲੈਨਿਨ ਦੀ ਜੋ ਆਪਾਂ ਸਭ ਤੋਂ ਵੱਡੀ ਦੇਣ ਮੰਨਦੇ ਆਂ ਉਹ ਹੈ ਪਾਰਟੀ — ਪਾਰਟੀ ਦਾ ਲੈਨਿਨਵਾਦੀ ਸਿਧਾਂਤ ਤੇ ਦੂਜਾ ਸਾਮਰਾਜਵਾਦ ਦਾ ਸਿਧਾਂਤ। ਸਾਮਰਾਜਵਾਦ ‘ਤੇ ਇਹਨਾਂ ਦੀ ਅਲੋਚਨਾ ਆਈ ਆ ਠੀਕ-ਠਾਕ ਬਾਕੀ ਸਭ ‘ਤੇ ਨਹੀਂ ਆਈ। ਇਸੇ ਲਈ ਲੇਖ ਵਿੱਚ ਇਹਨਾਂ ਬੜੇ ਸਵੀਪਿੰਗ ਤਰੀਕੇ ਨਾਲ਼ ਕਹਿ ਦਿੱਤਾ ਕਿ ਉਹ ਲੈਨਿਨਵਾਦ ਨਹੀਂ ਹੈ। ਹੁਣ ਲੈਨਿਨਵਾਦ ਦੀਆਂ ਜੇ ਸਾਰੀਆਂ ਧਾਰਨਾਵਾਂ ‘ਤੇ ਆਪਣੀ ਅਲੋਚਨਾ ਰੱਖਦੇ, ਲੇਖ ਭਾਵੇਂ ਵੱਡਾ ਹੋ ਜਾਂਦਾ, ਭਾਵੇਂ ਕਿਤਾਬ ਬਣ ਜਾਂਦੀ ਤਾਂ ਉਹ ਵਧੀਆ ਬਣਨਾ ਸੀ। ਇਸ ਲਈ ਇਹਨਾਂ ਦੇ ਲੇਖ ਨੂੰ ਆਪਾਂ ਲੈਨਿਨਵਾਦ ਦੀ ਅਲੋਚਨਾ ਨਾ ਮੰਨੀਏ, ਲੈਨਿਨਵਾਦ ਦੀਆਂ ਕੁੱਝ ਧਾਰਨਾਵਾਂ ਦੀ ਹੀ ਅਲੋਚਨਾ ਮੰਨ ਕੇ ਚੱਲੀਏ। ਇੱਕ ਤਾਂ ਮੇਰੀ ਇਹ ਅਲੋਚਨਾ ਸੀ।

ਹੁਣ ਦੂਜੀ ਗੱਲ, ਦੋ ਮੁੱਖ ਸਵਾਲਾਂ ‘ਤੇ ਆਉਨੇ ਆਂ ਆਪਾਂ। ਕੀ ਸਮਾਜਵਾਦੀ ਇਨਕਲਾਬ ਦੇ ਲਈ ਜਾਂ ਸਮਾਜਵਾਦੀ ਸਥਾਪਤੀ ਜਾਂ ਉਸਾਰੀ ਦੇ ਲਈ ਸਰਮਾਏਦਾਰੀ ਦੇ ਕਿਸੇ ਅਪ੍ਰੀਭਾਸ਼ਿਤ, ਕਿਸੇ ਅਨਿਸ਼ਚਿਤ ਕਾਲ ਤੱਕ ਉਹਦੇ ਵਿਕਾਸ ਦਾ ਉਲੰਘਣਾ ਜਰੂਰੀ ਆ, ਮਤਲਬ ਜਦੋਂ ਸਰਮਾਏਦਾਰੀ ਬਹੁਤ ਪੱਕ ਜਾਊਗੀ ਜਾਂ ਜਦੋਂ ਮਜ਼ਦੂਰ ਜਮਾਤ ਬਹੁਗਿਣਤੀ ਹੋ ਜਾਊ ਉਦੋਂ ਸਮਾਜਵਾਦੀ ਇਨਕਲਾਬ ਕੀਤੇ ਜਾਣੇ ਚਾਹੀਦੇ ਆ? ਜਾਂ ਪਹਿਲਾਂ ਵੀ ਕੀਤਾ ਜਾ ਸਕਦਾ? ਹੁਣ ਇਹਨਾਂ ਦਾ ਇਹ ਕਹਿਣਾ ਕਿ ਮਾਰਕਸ ਦਾ ਇਹ ਸਿਧਾਂਤ ਸੀਗਾ ਕਿ ਪਹਿਲਾਂ ਸਰਮਾਏਦਾਰੀ ਨੂੰ ਵਿਕਸਤ ਹੋ ਲੈਣ ਦੇਣਾ ਚਾਹੀਦਾ ਫੇਰ ਸਮਾਜਵਾਦੀ ਇਨਕਲਾਬ ਕਰਨਾ ਚਾਹੀਦਾ। ਮੇਰਾ ਇਹ ਕਹਿਣਾ ਕਿ ਮਾਰਕਸ ਦਾ ਸਿਧਾਂਤ ਹੈ ਨਹੀਂ ਸੀਗਾ, ਇਹਨਾਂ ਨੇ ਲੈਨਿਨ ਦੀ ਅਲੋਚਨਾ ਊਈਂ ਕਰ ਦਿੱਤੀ, ਬਿਨਾਂ ਵਜ੍ਹਾ ਕਰ ਦਿੱਤੀ, ਇਹ ਸਿਧਾਂਤ ਤਾਂ ਅਸਲ ‘ਚ ਮਾਰਕਸ ਦਾ ਸੀਗਾ, ਇਹਨਾਂ ਨੂੰ ਮਾਰਕਸ ਦੀ ਅਲੋਚਨਾ ਕਰਨੀਂ ਚਾਹੀਦੀ ਸੀ, ਮਾਰਕਸ-ਏਂਗਲਜ਼ ਇਹਦੇ ਮੁੱਖ ਦੋਸ਼ੀ ਨੇ। ਦੋ ਪੜਾਵੀ ਇਨਕਲਾਬ ਦੀ ਗੱਲ ਸਭ ਤੋਂ ਪਹਿਲਾਂ ਮਾਰਕਸ ਨੇ ਕੀਤੀ, ਉਹਦੇ ਮੇਰੇ ਕੋਲ਼ ਕੁੱਝ ਹਵਾਲੇ ਨੇ ਉਹਦੀ ਗੱਲ ਕਰਦੇਂ ਆ ਪਹਿਲਾਂ ਆਪਾਂ। ਇਹ ਸਿਧਾਂਤ ਮੂਲ ਰੂਪ ਵਿੱਚ ਮਾਰਕਸ ਦਾ ਸੀਗਾ, ਲੈਨਿਨ ਨੇ ਉਹਨੂੰ ਅੱਗੇ ਵਿਕਸਤ ਕੀਤਾ, ਉਹ ਕਿਵੇਂ ਵਿਕਸਤ ਕੀਤਾ ਇਹ ਗੱਲ ਆਪਾਂ ਕਰਾਂਗੇ। ਮੈਂ ਕੁੱਝ ਨੋਟਸ ਲਏ ਹੋਏ ਨੇ ਉਹ ਮੈਂ ਪੜ੍ਹ ਦਊਂ ਤਾਂ ਕਿ ਕੋਈ ਗੱਲ ਛੁੱਟ ਨਾ ਜਾਵੇ—

 ਦੋ ਪੜਾਵੀ ਇਨਕਲਾਬ ਦੇ ਮੋਢੀ ਅਸਲ ਵਿੱਚ ਮਾਰਕਸ ਹਨ, ਇਸ ਲਈ ਲੈਨਿਨ ਨੂੰ ਦੋਸ਼ੀ ਕਹਿਣਾ ਗਲਤ ਹੈ। ਮਾਰਕਸ (ਏਂਗਲਜ਼) ਜਿਸਨੂੰ ਲਗਾਤਾਰ ਇਨਕਲਾਬ ਦਾ ਸਿਧਾਂਤ ਕਹਿੰਦੇ ਹਨ ਇਸਦੇ ਵਿਕਾਸ ਵਿੱਚ 1848 ਦੇ ਇਨਕਲਾਬਾਂ ਦੇ ਵਿਸ਼ਲੇਸ਼ਣ ਦੀ ਅਹਿਮ ਭੂਮਿਕਾ ਸੀ। ਸਭ ਤੋਂ ਪਹਿਲਾਂ ਏਗਲਜ਼ ਨੇ ਆਪਣੀਆਂ ਲਿਖਤਾਂ, ਕਮਿਊਨਿਸਟ ਅਤੇ ਕਾਰਲ ਹੀਂਜਨ (Communist and Karl Heinzin) (ਇੱਕ ਲੇਖ ਆ ਉਹਨਾਂ ਦਾ) ਅਤੇ ਕਮਿਊਨਿਜ਼ਮ ਦਾ ਸਿਧਾਂਤ ਵਿੱਚ ਸੂਤਰਬੱਧ ਕੀਤਾ, ਮਾਰਕਸ ਦੀ ਕਿਤਾਬ ਫਰਾਂਸ ਵਿੱਚ ਜਮਾਤੀ ਘੋਲ਼ ਅਤੇ ਅਡਰੈਸ ਟੂ ਦਾ ਸੈਂਟਰਲ ਕਮੇਟੀ ਆਫ਼ ਦਾ ਕਮਿਊਨਿਸਟ ਲੀਗ ਵਿੱਚ ਇਹ ਹੋਰ ਨਿੱਖਰ ਕੇ ਸਾਹਮਣੇ ਆਇਆ। ਮਤਲਬ ਮਾਰਕਸ, ਏਂਗਲਜ਼ ਨੇ ਜੋ ਗੱਲਾਂ ਕਹੀਆਂ ਸੀ ਉਹਨਾਂ ਨੂੰ ਹੋਰ ਵਿਕਸਤ ਕੀਤਾ, ਦੋ ਪੜਾਵੀ ਇਨਕਲਾਬ ਦੇ ਸਿਧਾਂਤ ਨੂੰ। ਮਗਰਲੇ ਦਸਤਾਵੇਜ਼ ਵਿੱਚ, ਕਮਿਊਨਿਸਟ ਲੀਗ ਦੀ ਕੇਂਦਰੀ ਕਮੇਟੀ ਅੱਗੇ ਜੋ ਉਹਨਾਂ ਦਾ ਭਾਸ਼ਣ ਆ, ਵਿੱਚ ਮਾਰਕਸ-ਏਂਗਲਜ਼ ਨੇ ਜਰਮਨ ਇਨਕਲਾਬ ਦਾ ਲੇਖਾ-ਜੋਖਾ ਕੀਤਾ, ਇਸ ਇਨਕਲਾਬ ਵਿੱਚ ਉਦਾਰ ਬੁਰਜੂਆਜ਼ੀ ਸੱਤਾ ਵਿੱਚ ਆਈ ਸੀ, ਇਸ ਵਿੱਚ ਮਜ਼ਦੂਰ ਇਸਦੇ ਸੰਗੀ ਸਨ, ਮਜ਼ਦੂਰਾਂ ਨੂੰ ਕੁਚਲਣ ਲਈ ਇਸਨੇ ਜਗੀਰਦਾਰਾਂ ਨਾਲ਼ ਗੱਠਜੋੜ ਕਰ ਲਿਆ। ਭਾਸ਼ਣ ਵਿੱਚ ਕਿਹਾ ਗਿਆ, ”ਇੱਕ ਨਵਾਂ ਇਨਕਲਾਬ ਨੇੜੇ ਹੀ ਹੈ” ਅੱਗੇ ਮਾਰਕਸ-ਏਂਗਲਜ਼ ਕਹਿੰਦੇ ਹਨ, ”ਜਦੋਂ ਕਿ ਜਮਹੂਰੀ ਨਿੱਕ-ਬੁਰਜੂਆਜ਼ੀ ਜਲਦੀ ਤੋਂ ਜਲਦੀ ਇਨਕਲਾਬ ਨੂੰ ਸੰਭਵ ਬਣਾਉਣਾ ਚਾਹੁੰਦੀ ਹੈ, ਇਹ ਸਾਡਾ ਹਿੱਤ ਅਤੇ ਕਾਰਜ ਹੈ (ਬਈ ਅਸੀਂ ਵੀ ਚਾਹੁੰਦੇ ਆਂ ਕਿ ਨਿੱਕ-ਬੁਰਜੂਆਜ਼ੀ ਜਲਦੀ ਜਮਹੂਰੀ ਇਨਕਲਾਬ ਕਰੇ) ਕਿ ਅਸੀਂ ਇਨਕਲਾਬ ਨੂੰ ਸਥਾਈ ਬਣਾਈਏ, ਜਦ ਤੱਕ ਕਿ ਵੱਧ-ਘੱਟ ਮਾਲਕੀ ਵਾਲ਼ੀਆਂ ਜਮਾਤਾਂ ਨੂੰ ਉਹਨਾਂ ਦੀ ਭਾਰੂ ਹੈਸੀਅਤ ਤੋਂ ਹਟਾਇਆ ਨਹੀਂ ਜਾਂਦਾ, ਜਦੋਂ ਤੱਕ ਪ੍ਰੋਲੇਤਾਰੀ ਜਾਂ ਪ੍ਰੋਲੇਤਾਰੀਆਂ ਦੀ ਸਭਾ ਸੱਤਾ ਜਿੱਤ ਨਹੀਂ ਲੈਂਦੀ, ਨਾ ਸਿਰਫ਼ ਇੱਕ ਦੇਸ਼ ਵਿੱਚ ਸਗੋਂ ਸਾਰੇ ਸੰਸਾਰ ਦੇ ਸਾਰੇ ਮੋਹਰੀ ਦੇਸ਼ਾਂ ਵਿੱਚ। ਜਦੋਂ ਤੱਕ ਸਾਰੀਆਂ ਉੱਨਤ ਪੈਦਾਵਾਰੀ ਤਾਕਤਾਂ ਪ੍ਰੋਲੇਤਾਰੀ ਦੇ ਹੱਥ ਵਿੱਚ ਨਹੀਂ ਆ ਜਾਂਦੀਆਂ।” ਕਹਿਣ ਦਾ ਮਤਲਬ ਕਿ ਜੇ ਨਿੱਕ-ਬੁਰਜੂਆਜ਼ੀ ਜਮਹੂਰੀ ਇਨਕਲਾਬ ਕਰਦੀ ਆ ਤਾਂ ਆਪਾਂ ਉਹਦੀ ਮਦਦ ਕਰਾਂਗੇ ਪਰ ਆਪਾਂ ਇਨਕਲਾਬ ਨੂੰ ਉੱਥੇ ਰੁਕਣ ਨਹੀਂ ਦਿਆਂਗੇ, ਉਹਨੂੰ ਆਪਾਂ ਅੱਗੇ ਲੈ ਜਾਵਾਂਗੇ। ਮਤਲਬ ਪੈਦਾਵਾਰ ਦੇ ਸਾਧਨ ਪ੍ਰੋਲੇਤਾਰੀ ਜਾਂ ਪ੍ਰੋਲੇਤਾਰੀ ਦੀ ਸਭਾ ਦੇ ਹੱਥ ਵਿੱਚ ਆ ਜਾਣ, ਇਹ ਗੱਲ 1848-49 ਦੇ ਇਨਕਲਾਬਾਂ ਬਾਰੇ ਕਹਿ ਰਹੇ ਨੇ, ਮੈਂ ਇਹਦੀ ਹੋਰ ਵਿਆਖਿਆ ਅੱਗੇ ਜਾ ਕੇ ਕਰੂੰਗਾ। 1850 ਦੀ ਪੱਤਝਤ ‘ਚ ਮਾਰਕਸ-ਏੇਂਗਲਜ਼ ਇਨਕਲਾਬੀ ਪ੍ਰਕਿਰਿਆ ਲਈ ਬੇਹੱਦ ਮਹੱਤਵਪੂਰਨ ਨੇਮ ਦੀ ਖੋਜ ‘ਤੇ ਪੁੱਜੇ। ਇਹ ਅਜਿਹਾ ਸਮਾਂ ਸੀ ਜਦੋਂ ਯੂਰਪ ਦੀ ਮਜ਼ਦੂਰ ਲਹਿਰ ਪਿੱਛੇ ਚਲੀ ਗਈ ਅਤੇ ਮਾਰਕਸ-ਏਂਗਲਜ਼ ਨੇ ਆਪਣਾ ਸਮਾਂ ਸਿਧਾਂਤਕ ਕੰਮਾਂ ‘ਤੇ ਕੇਂਦਰਤ ਕੀਤਾ ਕਿ ਇਹਨਾਂ ਇਨਕਲਾਬਾਂ ਦਾ ਲੇਖਾ-ਜੋਖਾ ਕੀਤਾ ਜਾਵੇ ਤੇ ਆਉਣ ਵਾਲ਼ੇ ਇਨਕਲਾਬਾਂ ਲਈ ਮਹੱਤਵਪੂਰਨ ਸਿਧਾਂਤ ਨੇਮਬੱਧ ਕੀਤੇ ਜਾਣ। ਬੁਰਜੂਆ ਸੰਸਾਰ ‘ਚ ਇੰਗਲੈਂਡ ਸਭ ਤੋਂ ਵੱਧ ਵਿਕਸਤ ਦੇਸ਼ ਸੀ, ਪਰ ਇਨਕਲਾਬ ਦਾ ਫੁਟਾਰਾ ਮਹਾਂਦੀਪ ‘ਤੇ ਕਿਉਂ ਹੋਇਆ? ਇੰਗਲੈਂਡ ਵਿੱਚ ਨਹੀਂ ਹੋਇਆ ਪਰ ਹੋਰਾਂ ‘ਚ ਕਿਉਂ ਹੋ ਰਿਹਾ ਸੀ, ਜਰਮਨੀ’ਚ ਕਿਉਂ ਹੋ ਰਿਹਾ ਸੀ, ਫਰਾਂਸ ‘ਚ ਕਿਉਂ ਹੋ ਰਿਹਾ ਸੀ ਸੀਗਾ। ਹੁਣ ਉਹ ਜਿਹੜੀ ਪੁਰਾਣੀ ਸੋਚ ਸੀਗੀ ਕਿ ਪਹਿਲਾਂ ਇੰਗਲੈਂਡ ‘ਚ ਇਨਕਲਾਬ ਹੋਊਗਾ ਪਰ ਇੰਗਲੈਂਡ ‘ਚ ਤਾਂ ਹੋ ਨਹੀਂ ਸੀ ਰਿਹਾ, ਇਹ ਉਹਨਾਂ ਦੇ ਏਜੰਡੇ ‘ਤੇ ਸੀ, ਇਸ ਸਵਾਲ ਦਾ ਜਵਾਬ ਦੇਣਾ ਕਿ ਇੰਗਲੈਂਡ ਵਿੱਚ ਕਿਉਂ ਨਹੀਂ ਹੋ ਰਿਹਾ ਅਤੇ ਅੱਗ ਵੀ ਮਹਾਂਦੀਪ ‘ਤੇ ਹੀ ਕਿਉਂ ਉਮੀਦ ਹੈ ਮਤਲਬ ਇੰਗਲੈਂਡ ਦੀ ਪੈਰੀਫਿਰੀ ‘ਤੇ ਜੋ ਦੇਸ਼ ਨੇ ਉੱਥੇ ਹੀ ਕਿਉਂ ਉਮੀਦ ਹੈ ਇਨਕਲਾਬ ਹੋਣ ਦੀ?

ਮਾਰਕਸਵਾਦ ਬਾਰੇ ਇੱਕ ਧਾਰਨਾ ਬਹੁਤ ਪ੍ਰਚਾਰੀ ਜਾਂਦੀ ਆ ਕਿ ਮਾਰਕਸ ਹੋਰੀਂ ਤਾਂ ਕਹਿੰਦੇ ਸੀ ਪਹਿਲਾਂ ਇੰਗਲੈਂਡ ‘ਚ ਇਨਕਲਾਬ ਹੋਊਗਾ, ਪਰ ਉੱਥੇ ਹੋਇਆ ਨੀਂ ਇਸ ਲਈ ਮਾਰਕਸਵਾਦ ਗਲਤ ਐ, ਇਹ ਗੱਲ ਬਹੁਤ ਸਾਰੀਆਂ ਸਕੂਲੀ ਕਿਤਾਬਾਂ ਵਿੱਚ ਪੜਾਈ ਜਾਂਦੀ ਆ। ਪਰ ਮਾਰਕਸ-ਏਂਗਲਜ਼ ਹੀ ਉਹ ਪਹਿਲੇ ਵਿਅਕਤੀ ਸਨ ਜੋ ਕਹਿੰਦੇ ਸੀ ਕਿ ਇੰਗਲੈਂਡ ਜਿਹੇ ਦੇਸ਼ਾਂ ‘ਚ ਇਨਕਲਾਬ ਨਹੀਂ ਹੋਣਗੇ, ਉਹਨਾਂ ਨੇ ਇਕਦਮ ਸਪੱਸ਼ਟ ਲਿਖਿਆ ਕਿ “ਕੁਦਰਤੀ ਹੀ ਹਿੰਸਕ ਫੁਟਾਰੇ ਬੁਰਜੂਆ ਸਰੀਰ ਤੇ ਬਾਹਰੀ ਹਿੱਸਿਆਂ ‘ਤੇ ਹੋਣਗੇ, ਬਜਾਏ ਦਿਲ ਦੇ, ਕਿਉਂਕਿ ਉੱਥੇ ਨਾਲ਼ੋਂ ਇੱਥੇ ਸਮਾਯੋਜਨ (Adjustment) ਦੀਆਂ ਸੰਭਾਵਨਾਵਾਂ ਵਧੇਰੇ ਹਨ।” [Marx, Engles, “Review of May to October (੧੮੫੦)”, Collected Works, Vol.-੧੦, p-੫੧੦]

ਜਿਹੜੇ ਵਿਕਸਤ ਦੇਸ਼ ਨੇ ਉੱਥੇ ਇਨਕਲਾਬਾਂ ਨੂੰ ਕੰਟੋਰਲ ਕਰਨ ਦੀ, ਸਮਾਯੋਜਨ (Adjustment) ਕਰਨ ਦੀ ਸੰਭਾਵਨਾ ਜ਼ਿਆਦਾ ਬਨਿਸਬਤ ਕਿ ਜਿਹੜੇ ਪੈਰੀਫਿਰੀ ‘ਤੇ ਦੇਸ਼ ਨੇ, ਘੱਟ ਵਿਕਸਤ ਦੇਸ਼ ਨੇ, ਇਸ ਲਈ ਇਨਕਲਾਬ ਉੱਥੇ ਹੋਣਗੇ — ਇਹ ਮਾਰਕਸ-ਏਂਗਲਜ਼ ਦਾ ਸਿਧਾਂਤ ਸੀਗਾ। ਮੂਲ ਰੂਪ ‘ਚ ਇਹ ਲੈਨਿਨ ਦਾ ਸਿਧਾਂਤ ਨਹੀਂ ਸੀ।

ਕੋਈ ਮਾਰਕਸ ਨਾਲ਼ ਵੀ ਅਸਹਿਮਤ ਹੋ ਸਕਦਾ, ਮਾਰਕਸ ਨੂੰ ਆਪਾਂ ਕੋਈ ਪ੍ਰਮਾਤਮਾ ਨੀਂ ਮੰਨਦੇ, ਪਰ ਮੂਲ ‘ਤੇ ਚੋਟ ਕਰਨੀ ਚਾਹੀਦੀ ਆ, ਜੋ ਮਾਰਕਸ ਦਾ ਸਿਧਾਂਤ ਆ। ਇਸ ਲਈ ਲੈਨਿਨ ਦੀ ਆਪਾਂ ਗਲਤ ਚੀਜ਼ ਲਈ ਅਲੋਚਨਾ ਕਰੀ ਜਾਨੇ ਆਂ। ਦੂਜੀ ਗੱਲ, ਜਦੋਂ ਮਾਰਕਸ-ਏਂਗਲਜ਼ ਇਹ ਕਹਿ ਰਹੇ ਸੀ ਕਿ ਜਿਹੜੇ ਇਹ ਦੇਸ਼ ਨੇ ਫਰਾਂਸ, ਜਰਮਨੀ ਵਰਗੇ, ਜਿਹੜੇ ਬੇਹੱਦ ਪੱਛੜੇ ਹੋਏ ਮੁਲਕ ਸੀ ਉਦੋਂ, ਜਿੱਥੇ ਭਾਰੀ ਗਿਣਤੀ ਕਿਸਾਨਾਂ ਦੀ ਸੀ। ਜਰਮਨੀ ਵਿੱਚ ਜਦੋਂ ਮਾਰਕਸ ਇਹ ਕਹਿ ਰਹੇ ਸੀ ਕਿ ਜਦੋਂ ਕਿਸਾਨ ਨਾਲ਼ ਆ ਜਾਣਗੇ ਤਾਂ ਹਲਾਤ ਸ਼ਨਾਦਾਰ ਹੋਣਗੇ ਇਨਕਲਾਬ ਲਈ, ਉਦੋਂ ਜਰਮਨੀ ਵਿੱਚ ਮਜ਼ਦੂਰਾਂ ਦੀ ਸੰਖਿਆ 1917 ਵਿੱਚ ਰੂਸ ਵਿੱਚ ਮਜ਼ਦੂਰਾਂ ਦੀ ਸੰਖਿਆ ਨਾਲ਼ੋਂ ਕਿਤੇ ਘੱਟ ਸੀ, ਸੱਨਅਤੀ ਮਜ਼ਦੂਰਾਂ ਦੀ ਸੰਖਿਆ ਰੂਸ ਵਿੱਚ ਜ਼ਿਆਦਾ ਸੀ, ਰੂਸ ਵਿੱਚ 1917 ਵਿੱਚ ਜਦੋਂ ਇਨਕਲਾਬ ਹੋਇਆ, ਮਾਰਕਸ-ਏਂਗਲਜ਼ ਉਦੋਂ ਜਿਹੜੇ ਦੇਸ਼ ‘ਚ ਇਨਕਲਾਬ ਦੀ ਗੱਲ ਕਰਦੇ ਸੀ (ਦੋ ਪੜਾਵੀ), ਰੂਸ ਓਦੂੰ ਕਿਤੇ ਜ਼ਿਆਦਾ ਵਿਕਸਤ ਸੀਗਾ। ਇਹ ਸਾਰੇ ਇਤਿਹਾਸਕਾਰ ਮੰਨਦੇ ਨੇ। ਇਹ ਉਸ ਇਤਿਹਾਸਕ ਨੇਮ ਦੀ ਖੋਜ ਹੈ ਜਿਸ ਮੁਤਾਬਕ ਸਮਾਜ ਦੀ ਇਨਕਲਾਬੀ ਕਾਇਆਪਲਟੀ ਬੁਰਜੂਆ ਜਗਤ ਦੀ ਪਰਿਧੀ ਤੋਂ ਸ਼ੁਰੂ ਹੋ ਸਕਦੀ ਹੈ — ਕੇਂਦਰ ਤੋਂ ਨੀਂ ਪੈਰੀਫਿਰੀ ਤੋਂ। ਇਸ ਕੜੀ ‘ਚ ਇਹ ਵਿਚਾਰ ਵਿਕਸਤ ਹੋਇਆ ਕਿ ਜਿਹਡ਼ੇ ਦੇਸ਼ਾਂ ਵਿੱਚ ਕਿਸਾਨੀ ਦੀ ਵੱਡੀ ਗਿਣਤੀ ਮੌਜੂਦ ਹੈ ਉੱਥੇ ਇਨਕਲਾਬ ਮਜ਼ਦੂਰ-ਕਿਸਾਨ ਗੱਠਜੋੜ ਉੱਤੇ ਨਿਰਭਰ ਕਰੇਗਾ। ਮਜ਼ਦੂਰ ਕਿਸਾਨ ਗੱਠਜੋੜ ਦਾ ਸਿਧਾਂਤ ਦੇਣ ਵਾਲ਼ੇ ਵੀ ਮਾਰਕਸ-ਏਂਗਲਜ਼ ਸੀ,, ਲੈਨਿਨ ਨਹੀਂ ਸੀ, ਮਾਓ ਨਹੀਂ ਸੀ — ਲੈਨਿਨ ਤੇ ਮਾਓ ਨੇ ਉਹਨੂੰ ਹੋਰ ਵਿਕਸਤ ਕੀਤਾ ਅੱਗੇ। ਏਂਗਲਜ਼ ਨੇ ਲਿਖਿਆ, ”ਸੱਨਅਤੀ ਪ੍ਰੋਲੇਤਾਰੀ, ਸ਼ਹਿਰਾਂ ਦਾ ਸੱਨਅਤੀ ਪ੍ਰੋਲੇਤਾਰੀ ਜੋ ਕਿ ਆਧੁਨਿਕ ਜਮਹੂਰੀਅਤ ਦਾ ਮੋਹਰੀ ਬਣ ਗਿਆ ਹੈ ਤੇ ਉਹਦੇ ਸੰਗੀ ਸ਼ਹਿਰੀ ਨਿੱਕ-ਬੁਰਜੂਆਜ਼ੀ ਤੇ ਕਿਸਾਨੀ ਆ, ਜਰਮਨੀ ਵਿੱਚ ਇਨਕਲਾਬ ਜਦੋਂ ਹਾਰ ਗਿਆ ਉਸਤੋਂ ਬਾਅਦ ਇੱਕ ਮਾਰਕਸ ਦਾ ਹਵਾਲਾ, ”ਜਰਮਨੀ ਵਿੱਚ ਇਨਕਲਾਬ ਦੀ ਸਾਰੀ ਕਿਸਮਤ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਜੇ ਇੱਕ ਹੋਰ ਕਿਸਾਨ ਜੰਗ ਮਜ਼ਦੂਰਾਂ ਦੇ ਪਿੱਛੇ ਆ ਖੜੇ ਤਾਂ ਫਿਰ ਹਲਾਤ ਸ਼ਾਨਦਾਰ ਹੋਣਗੇ।” (ਮਾਰਕਸ ਦੇ ਏਂਗਲਜ਼ ਨੂੰ 16 ਅਪ੍ਰੈਲ 1856 ਵਿੱਚ ਲਿਖੇ ਖ਼ਤ ਵਿੱਚੋਂ)। 1850 ਵਿਆਂ ‘ਚ ਫਰਾਂਸ-ਜਰਮਨੀ ਜਿਹੇ ਦੇਸ਼ਾਂ ਵਿੱਚ ਬਹੁਗਿਣਤੀ ਕਿਸਾਨਾਂ ਦੀ ਸੀ, ਹੁਣ ਜਿਹੜਾ ਪੈਰਿਸ ਕਮਿਊਨਿ ਸੀਗਾ, ਜੋ ਮਜ਼ਦੂਰਾਂ ਦਾ ਇਨਕਲਾਬ ਦਾ ਪਹਿਲਾ ਤਜ਼ਰਬਾ ਸੀਗਾ, ਪੈਰਿਸ ਕਮਿਊਨ ਵੇਲ਼ੇ ਹਾਲ ਇਹ ਸੀ ਕਿ ਫਰਾਂਸ ਦੀ ਵੱਡੀ ਬਹੁਗਿਣਤੀ ਕਿਸਾਨਾਂ ਦੀ ਸੀ ਤੇ ਜਿਹੜੇ ਮਜ਼ਦੂਰਾਂ ਨੇ ਪੈਰਿਸ ਵਿੱਚ ਵਿਦਰੋਹ ਕੀਤਾ ਸੀ ਉਹਦੇ ਵਿੱਚ ਸੱਨਅਤੀ ਪ੍ਰੋਲੇਤਾਰੀ ਘੱਟਗਿਣਤੀ ਵਿੱਚ ਤੇ ਉਹਦੇ ਵਿੱਚ ਵੱਡੀ ਬਹੁਗਿਣਤੀ ਦਸਤਕਾਰੀ ਦੇ ਮਜ਼ਦੂਰਾਂ ਦੀ ਸੀ ਜਿਹੜੇ ਖੁਦ ਛੋਟੇ-ਛੋਟੇ ਮਾਲਕ ਸੀ, ਜਿਨ੍ਹਾਂ ਨੇ ਹਾਲੇ ਖੁਦ ਛੋਟੀ ਮਾਲਕੀ ਨਾਲ਼ੋਂ ਤੋੜ ਵਿਛੋੜਾ ਨਹੀਂ ਸੀ ਕੀਤਾ। ਮਤਲਬ 1871 ਵਿੱਚ ਇਹ ਹਾਲਤ ਸੀ, ਪਰ ਮਾਰਕਸ-ਏਂਗਲਜ਼ ਤਾਂ 1850 ਵਿੱਚ ਦੋ ਪੜਾਵੀ ਇਨਕਲਾਬ ਦੀ ਗੱਲ ਕਰ ਰਹੇ ਸੀ, ਜਮਹੂਰੀ ਇਨਕਲਾਬ ਤੇ ਓਦੂੰ ਬਾਅਦ ਫੌਰੀ ਸਮਾਜਵਾਦੀ ਇਨਕਲਾਬ। ਉਹਦੇ ਵਿੱਚ ਇਹ ਨਹੀਂ ਕਿ ਪਹਿਲਾਂ ਜਮਹੂਰੀ ਇਨਕਲਾਬ ਹੋ ਜਾਊਗਾ ਫਿਰ ਸਰਮਾਏਦਾਰੀ ਵਿਕਸਤ ਹੁੰਦੀ ਜਾਊਗੀ ਤੇ ਫਿਰ ਇੱਕ ਅਜਿਹੀ ਮੰਜ਼ਲ ਆਊਗੀ ਜਦੋਂ ਸਰਮਾਏਦਾਰੀ ਐਨ ਵਿਕਸਤ ਹੋ ਗਈ ਫਿਰ ਆਪਾਂ ਸਮਾਜਵਾਦੀ ਇਨਕਲਾਬ ਕਰ ਲਵਾਂਗੇ। ਇਹ ਮਾਰਕਸ ਏਂਗਲਜ਼ ਦਾ ਸਿਧਾਂਤ ਹੈ ਈ ਨਹੀਂ ਸੀ, ਮਾਰਕਸ-ਏਂਗਲਜ਼ ਦਾ ਸਿਧਾਂਤ ਉਹੀ ਆ ਜੋ ਲੈਨਿਨ ਦਾ। ਲੈਨਿਨ ਨੇ ਇਹਨੂੰ ਹੋਰ ਅੱਗੇ ਵਿਕਸਤ ਕੀਤਾ। ਲੈਨਿਨ ਨੇ ਇਹਨੂੰ ਨਾਮ ਦਿੱਤਾ ਬੁਰਜੂਆ ਜਮਹੂਰੀ ਇਨਕਲਾਬ ਪਹਿਲਾਂ ਹੋਊ ਰੂਸ ਵਿੱਚ ਤੇ ਇਹ ਬੁਰਜੂਆ ਜਮਹੂਰੀ ਇਨਕਲਾਬ ਮਜ਼ਦੂਰ ਜਮਾਤ ਦੀ ਅਗਵਾਈ ਵਿੱਚ ਹੋਊਗਾ ਕਿਉਂਕਿ ਰੂਸ ਦੀ ਜਿਹੜੀ ਬੁਰਜੂਆ ਜਮਾਤ ਸੀ ਉਹ ਜਮਹੂਰੀ ਇਨਕਲਾਬ ਨਹੀਂ ਸੀ ਕਰਨਾ ਚਾਹੁੰਦੀ, ਇਹਦੇ ‘ਤੇ ਆਪਾਂ ਅੱਗੇ ਚੱਲ ਕੇ ਗੱਲ ਕਰਾਂਗੇ। ਓਦੂੰ ਫੌਰੀ ਬਾਅਦ ਸਮਾਜਵਾਦੀ ਇਨਕਲਾਬ ਹੋਊਗਾ। ਇਹ ਸਿਧਾਂਤ ਮੂਲ ਰੂਪ ਵਿੱਚ ਮਾਰਕਸ-ਏਂਗਲਜ਼ ਦਾ ਸੀ ਤੇ ਲੈਨਿਨ ਨੇ ਇਹਨੂੰ ਹੋਰ ਅੱਗੇ ਵਿਕਸਤ ਕੀਤਾ।
 

ਜਿਹੜਾ ਰੂਸ ਦਾ ਇਨਕਲਾਬ ਸੀ ਉਹਦੇ ‘ਚ ਵੱਖ-ਵੱਖ ਸਟੈਂਡ ਸੀ ਵੱਖ-ਵੱਖ ਲੋਕਾਂ ਦੇ। ਜਿਹੜਾ ਇਹ ਸਿਧਾਂਤ ਆ ਕਿ ਪਹਿਲਾਂ ਸਰਮਾਏਦਾਰੀ ਵਿਕਸਤ ਹੋਊਗੀ ਫੇਰ ਸਮਾਜਵਾਦ ਲਈ ਪ੍ਰੋਲੇਤਾਰੀ ਜਮਾਤ ਲੜੂਗੀ। ਇਹ ਮੂਲ ਰੂਪ ਵਿੱਚ ਪਲੈਖਾਨੋਵ ਦਾ ਸਿਧਾਂਤ ਸੀਗਾ। ਪਲੈਖਾਨੋਵ ਨੇ ਇਹ ਗੱਲ ਕਿਉਂ ਕਹੀ, ਕਿਉਂਕਿ ਰੂਸ ਵਿੱਚ ਇੱਕ ਅਜਿਹੀ ਧਾਰਾ ਸੀ ਜਿਹੜੇ ਕਿਸਾਨ ਇਨਕਲਾਬੀ ਸੀ, ਨਰੋਦਵਾਦੀ ਧਾਰਾ ਸੀ। ਨਰੋਵਾਦੀਅਆਂ ਦਾ ਇਹ ਮਤ ਸੀ ਕਿ ਰੂਸ ਵਿੱਚ ਸਰਮਾਏਦਾਰਾ ਵਿਕਾਸ ਨਹੀਂ ਹੋਊਗਾ, ਰੂਸ ਸਰਮਾਏਦਾਰਾ ਵਿਕਾਸ ਤੋਂ ਬਚ ਸਕਦਾ, ਉਹਨੂੰ ਉਲੰਘ ਸਕਦਾ। ਜਿਹੜੇ ਕਿਸਾਨ ਕਮਿਊਨ ਨੇ, ਕਿਸਾਨਾਂ ਦਾ ਭਾਈਚਾਰਾ ਆ ਪਿੰਡਾਂ ਵਿੱਚ, ਉਹ ਸਿੱਧਾ ਸੋਸ਼ਲਿਜ਼ਮ ਵਿੱਚ ਦਾਖਲ ਹੋਜੂਗਾ। ਪਲੈਖਾਨੋਵ ਇਹਨਾਂ ਨਾਲ਼ ਇਸ ਗੱਲ ‘ਤੇ ਬਹਿਸਿਆ, ਪਲੈਖਾਨੋਵ ਸਹੀ ਸੀ ਇੱਥੇ ਕਿ ਅਜਿਹਾ ਨਹੀਂ ਹੋਊਗਾ, ਕਿ ਉਹ ਕਿਸਾਨ ਕਮਿਊਨ ਲਾਜ਼ਮੀ ਟੁੱਟਣਗੇ ਤੇ ਰੂਸ ਵੀ ਸਰਮਾਏਦਾਰਾ ਵਿਕਾਸ ਦੇ ਰਾਹ ਵਿੱਚੋਂ ਲਾਜ਼ਮੀ ਲੰਘੂਗਾ। ਦੇਖੋ ਨਾ, ਇੱਕ ਧਾਰਾ ਇਹ ਕਿ ਰੂਸ ਵਿੱਚ ਸਰਮਾਏਦਾਰੀ ਵਿਕਾਸ ਹੋ ਈ ਨਹੀਂ ਸਕਦਾ, ਇਹ ਹੋਣਾ ਈ ਨਹੀਂ, ਉਹਦੇ ‘ਤੇ ਜ਼ੋਰ ਦਿੰਦਿਆਂ ਵਿਅਕਤੀ ਕਈ ਵਾਰ ਦੂਜੇ ਸਿਰੇ ਚਲਾ ਜਾਂਦਾ ਕਿ ਨਹੀਂ ਇਹ ਹੋਊਗਾ ਹੀ ਹੋਊਗਾ। ਹੁਣ ਜਿਹੜੇ ਮੈਨਸ਼ਵਿਕ ਸੀਗੇ, ਮੈਨਸ਼ਵਿਕ ਪਲੈਖਾਨੋਵ ਦੇ ਚੇਲੇ ਸੀਗੇ। ਅਸਲ ਥੀਸਸ ਜਿਹੜਾ ਰੂਸ ਵਿੱਚ, ਇਹ ਮੈਨਸ਼ਵਿਕਾਂ ਦਾ ਥੀਸਸ ਸੀਗਾ, ਰੂਸ ਵਿੱਚ ਲੈਨਿਨ ਨਾਲ਼ ਬਹਿਸ ਹੀ ਇਹ ਸੀ। ਬਾਲਸ਼ਵਿਕ ਇਹ ਕਹਿੰਦੇ ਸੀ ਕਿ ਰੂਸੀ ਬੁਰਜੂਆਜ਼ੀ ਨੇ ਇਨਕਲਾਬ ਨਹੀਂ ਕਰਨਾ, ਇਹ ਇਨਕਲਾਬ ਤੋਂ ਡਰਦੀ ਆ। ਇਸ ਲਈ ਜਿਹੜੇ ਜਮਹੂਰੀ ਇਨਕਲਾਬ ਦੇ ਕਾਰਜ ਆ ਉਹ ਮਜ਼ਦੂਰ ਜਮਾਤ ਨੂੰ ਆਪਣੇ ਸਿਰ ਲੈਣੇ ਪੈਣੇ ਆ, ਮਜ਼ਦੂਰ ਜਮਾਤ ਪਹਿਲਾਂ ਜਮਹੂਰੀ ਇਨਕਲਾਬ ਦੀ ਅਗਵਾਈ ਕਰੂਗੀ ਤੇ ਉਦੂੰ ਬਾਅਦ ਸਮਾਜਵਾਦੀ ਇਨਕਲਾਬ ਕਰੂ। ਨਰੋਦਵਾਦੀਆਂ ਦੀ ਪੁਜ਼ੀਸ਼ਨ ਕਿ ਰੂਸ ਵਿੱਚ ਸਰਮਾਏਦਾਰੀ ਦਾ ਵਿਕਾਸ ਨਹੀਂ ਹੋਊਗਾ, ਪਲੈਖਾਨੋਵ ਦੀ ਪੁਜੀਸ਼ਨ ਕਿ ਲਾਜ਼ਮੀ ਹੋਊਗਾ। ਮੈਨਸ਼ਵਿਕ ਇਸੇ ਗੱਲ ਨੂੰ ਚੰਬੜ ਗਏ, ਲਾਜ਼ਮੀ ਦਾ ਮਤਲਬ ਉਹਨਾਂ ਨੇ ਇਹ ਸਮਝ ਲਿਆ ਕਿ ਪਹਿਲਾਂ ਬੁਰਜੂਆਜ਼ੀ ਸੱਤਾ ਵਿੱਚ ਆਊਗੀ, ਫੇਰ ਉਹ ਪੈਦਾਵਾਰੀ ਤਾਕਤਾਂ ਦਾ ਵਿਕਾਸ ਕਰੂਗੀ ਤੇ ਫੇਰ ਸਮਾਜ ਇੱਕ ਅਜਿਹੇ ਪੜਾਅ ਵਿੱਚ ਪਹੁੰਚ ਜਾਊਗਾ ਓਦੂੰ ਬਾਅਦ ਆਪਾਂ ਸਮਾਜਵਾਦੀ ਇਨਕਲਾਬ ਕਰਾਂਗੇ। ਬਾਲਸ਼ਵਿਕਾਂ ਦਾ ਸਟੈਂਡ ਅਲੱਗ ਸੀਗਾ। ਬਾਲਸ਼ਵਿਕ ਐਵੂਲਿਊਸ਼ਨ ਵਿੱਚ ਯਕੀਨ ਨਹੀਂ ਸੀ ਕਰਦੇ ਰੈਵੋਲਿਊਸ਼ਨ ਵਿੱਚ ਕਰਦੇ ਸੀ। ਐਵੋਲਿਊਸ਼ਨ ਦੀ ਜਿਹੜੀ ਥਿਊਰੀ ਆ, ਜਿਹਦੀ ਇਹਨਾਂ (ਤਸਕੀਨ) ਨੇ ਵੀ ਚਰਚਾ ਕੀਤੀ ਆ, ਕਿ ਲੈਨਿਨ ਦਾ ਸਿਧਾਂਤ ਡਾਰਵਿਨ ਦੇ ਐਵੂਲਿਊਸ਼ਨ ਦੇ ਖਿਲਾਫ ਆ। ਕਿਉਂਕਿ ਭੌਤਿਕ ਹਾਲਤਾਂ ਨੂੰ ਮਨੁੱਖੀ ਚੇਤਨਾ ਪ੍ਰਭਾਵਿਤ ਕਰਦੀ ਆ। ਮਨੁੱਖੀ ਚੇਤਨਾ ਨੂੰ ਭੌਤਿਕ ਹਾਲਤਾਂ ਤੈਅ ਕਰਦੀਆਂ ਨੇ ਪਰ ਮਨੁੱਖੀ ਚੇਤਨਾ ਮੋੜਵੇ ਰੂਪ ਵਿੱਚ ਪ੍ਰਸਥਿਤੀਆਂ ਨੂੰ ਪ੍ਰਭਾਵਿਤ ਕਰਦੀ ਆ, ਉਹਨੂੰ ਅੱਗੇ-ਪਿੱਛੇ ਮਨੁੱਖੀ ਚੇਤਨਾ ਲਿਜਾ ਸਕਦੀ ਆ। ਮਨੁੱਖੀ ਚੇਤਨਾ ਇੱਕ ਭੌਤਿਕ ਤਾਕਤ ਬਣਦੀ ਆ। ਕਮਿਊਨਿਸਟ ਇਨਕਲਾਬੀ ਹੁੰਦੇ ਆ, ਸਿਰਫ਼ ਸਿਧਾਂਤਾਕਰ ਨਹੀਂ ਹੁੰਦੇ। ਜਿਹੜਾ ਇਹਨਾਂ ਦਾ ਸਿਧਾਂਤ ਆ ਇਹਨੂੰ ਕਿਹਾ ਜਾਵੇ ਕਿ ਇਹ ਮੈਨਸ਼ਵਿਕ ਥੀਸਸ ਆ ਜੀਹਨੂੰ ਰੂਸ ਦੇ ਹੀ ਇਨਕਲਾਬ ਦੇ ਤਜ਼ਰਬੇ ਨੇ ਖਾਰਜ ਕਰ ਦਿੱਤਾ। ਜੇ ਉਹ ਸਹੀ ਹੁੰਦਾ ਤਾਂ ਰੂਸ ਵਿੱਚ ਉਹ ਹੋਣਾ ਸੀਗਾ। ਰੂਸ ਦੇ ਅਭਿਆਸ ਨੇ ਵੀ ਉਹਨੂੰ ਖਾਰਜ ਕਰ ਦਿੱਤਾ ਕਿ ਨਹੀਂ ਅਜਿਹਾ ਨਹੀਂ ਹੋਊਗਾ। ਫੇਰ ਜਦੋਂ ਹੋ ਗਿਆ ਇਨਕਲਾਬ, ਰੂਸ ਵਿੱਚ ਇਨਕਲਾਬ ਹੋਇਆ, ਓਦੂੰ ਬਾਅਦ ਕਾਊਟਸਕੀ ਨੇ ਇਹਦੀ ਅਲੋਚਨਾ ਕੀਤੀ। ਦੇਖੋ ਇਹ ਮੌਲਿਕ ਵਿਚਾਰ ਨਹੀਂ ਹੈਗਾ, ਇਹ ਬਹੁਤ ਪੁਰਾਣਾ ਵਿਚਾਰ ਆ, ਇਹਦੇ ‘ਤੇ ਬਹੁਤ ਵਾਰ ਬਹਿਸਾਂ ਹੋ ਚੁੱਕੀਆਂ ਨੇ, ਇਹਦੇ ਬਹੁਤ ਚੰਗੀ ਤਰ੍ਹਾਂ ਜਵਾਬ ਦਿੱਤੇ ਜਾ ਚੁੱਕੇ ਨੇ। ਇਸ ਲਈ ਜੁੰਮੇਵਾਰੀ ਵਾਲ਼ਾ ਕੰਮ ਕੀ ਹੁੰਦਾ ਕਿ ਜਦੋਂ ਵੀ ਆਪਾਂ ਇਤਿਹਾਸ ਦੀ ਕੋਈ ਬਹਿਸ ਮੁੜ ਕੇ ਉਠਾਉਨੇ ਆਂ ਤਾਂ ਉਹ ਬਹਿਸਾਂ ਪਹਿਲਾਂ ਚੱਲੀਆਂ ਨੇ, ਉਹਨਾਂ ‘ਚ ਕਿਹੜੇ-ਕਿਹੜੇ ਲੋਕਾਂ ਨੇ ਹਿੱਸਾ ਲਿਆ, ਕਿਹੜੇ-ਕਿਹੜੇ ਲੋਕਾਂ ਦੀ ਆਂ ਕੀ-ਕੀ ਦਲੀਲਾਂ ਸੀ। ਇਹਦੇ ਹੱਕ ‘ਚ ਖੜਨ ਵਾਲ਼ੀਆਂ ਦਲੀਲਾਂ ਕੀ ਸੀ, ਵਿਰੋਧ ਵਿੱਚ ਖੜਨ ਵਾਲ਼ੀਆਂ ਦਲੀਲਾਂ ਕੀ ਸੀਗੀਆਂ। ਉਹ ਦਲੀਲਾਂ ਕਿਵੇਂ ਅਧੂਰੀਆਂ ਸੀ, ਅਸੀਂ ਇਹਦੇ ਵਿੱਚ ਕੀ ਨਵਾਂ ਵਾਧਾ ਕਰ ਰਹੇ ਆਂ, ਫੇਰ ਉਹ ਗੱਲ ਵਧੀਆ ਬਣਦੀ ਆ। ਕਿਉਂਕਿ ਇਹ ਬਹਿਸਾਂ ਬਹੁਤ ਪੁਰਾਣੀਆਂ ਨੇ ਤੇ ਇਹਨਾਂ ਦੇ ਬਹੁਤ ਚੰਗੇ ਜਵਾਬ ਦਿੱਤੇ ਜਾ ਚੁੱਕੇ ਨੇ — ਜ਼ਿੰਦਗੀ ਨੇ ਵੀ ਦਿੱਤੇ ਨੇ, ਮਾਰਕਸਵਾਦੀ ਸਿਧਾਂਤਾਕਾਰਾਂ ਨੇ ਵੀ ਦਿੱਤੇ ਨੇ। ਕਾਊਟਸਕੀ ਤੇ ਦੂਜੀ ਇੰਟਰਨੈਸ਼ਨਲ ਦੇ ”ਸੂਰਮੇ” (ਲੈਨਿਨ ਮੁਤਾਬਕ) ਇਹ ਮੰਨਦੇ ਸੀ ਕਿ ਬਾਲਸ਼ਵਿਕਾਂ ਨੇ ਗਲਤੀ ਕਰ ਦਿੱਤੀ, ਹਾਲੇ ਤਾਂ ਸਰਮਾਏਦਾਰੀ ਹੈ ਈ ਨਹੀਂ। ਕਾਊਟਸਕੀ ਦਾ ਇਹ ਕਹਿਣ ਸੀ ਕਿ ਉੱਥੇ ਦੀ ਮਜ਼ਦੂਰ ਜਮਾਤ ਬਹੁਤ ਘੱਟ ਆ। ਉਹਦਾ ਇੱਕ ਲੇਖ ਆ ਦੀ ਬਾਲਸ਼ਵਿਕੀ ਰਾਈਜ਼ਿੰਗ .  . . ਮਤਲਬ ਜਿਹੜੇ ਤਸਕੀਨ ਦੇ ਵਿਚਾਰ ਨੇ ਇਹਨਾਂ ਦੀ ਜੜ ਕੀ ਆ, ਇਹ ਕਿੱਥੋਂ ਨਿੱਕਲ਼ਦੇ ਨੇ, ਮੂਲ ਰੂਪ ਵਿੱਚ ਇਹ ਕੀ ਸੀਗੇ, ਮੈਂ ਇਹ ਦੱਸਣਾ ਚਾਹੁੰਨਾ…. . . ਕਾਊਟਸਕੀ ਦਾ (ਲੇਖ ਵਿੱਚ) ਇਹ ਕਹਿਣਾ ਸੀ, ”ਰੂਸ ਦੀ ਤਿੰਨ-ਚੌਥਾਈ ਅਬਾਦੀ ਖੇਤੀ ਨਾਲ਼ ਸਬੰਧਤ ਆ, (ਇਹ ਵੀ ਗਲਤ ਆ ਤਿੰਨ-ਚੌਥਾਈ ਨੀਂ 82 ਫੀਸਦੀ ਸੀ) ਜ਼ਿਆਦਾਕਰ ਅਨਪੜ੍ਹ ਹੈ (ਬਿਲਕੁਲ ਸਹੀ ਆ), ਖੇਤੀ ਤਕਨੀਕੀ ਤੌਰ ‘ਤੇ ਪੱਛੜੀ ਹੋਈ ਆ (ਇਹ ਵੀ ਸਹੀ ਆ), ਸੰਚਾਰ ਦੇ ਸਾਧਨ ਬੁਰੀ ਹਾਲਤ ‘ਚ ਨੇ। ਅਜਿਹੀ ਸਥਿਤੀ ਵਿੱਚ ਬੁਰਜੂਆ ਇਨਕਲਾਬ ਸੰਭਵ ਹੈ, ਸਮਾਜਵਾਦੀ ਨਹੀਂ।” ਮਤਲਬ ਉਹਦੀ ਵੀ ਅਲੋਚਨਾ ਦਾ ਮੁੱਦਾ ਇਹੋ ਸੀ। ਪਰ ਕਾਊਟਸਕੀ ਵੀ ਪਿੱਛੇ ਸੀਗਾ, ਕਿਉਂਕਿ ਕਾਊਟਸਕੀ ਤੋਂ ਬਹੁਤ ਪਹਿਲਾਂ ਮੈਨਸ਼ਵਿਕ ਇਹੋ ਕਹਿ ਰਹੇ ਸੀ, ਮੈਨਸ਼ਵਿਕ ਤਾਂ 1903 ਤੋਂ ਹੀ ਜਦੋਂ ਰੂਸੀ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਦੀ ਦੂਜੀ ਕਾਂਗਰਸ ਵਿੱਚ ਦੋ ਧੜ ੇਬਣੇ ਉਦੋਂ ਤੋਂ ਹੀ ਇਹ ਗੱਲ ਕਹਿੰਦੇ ਆ ਰਹੇ ਸੀ। ਮਤਲਬ ਕਾਊਟਸਕੀ ਵੀ ਮੌਲਿਕ ਨਹੀਂ ਸੀ ਇਸ ਮਾਮਲੇ ਵਿੱਚ, ਮੌਲਿਕ ਮੈਨਸ਼ਵਿਕ ਹੀ ਸਨ। ਮੈਨਸ਼ਵਿਕਾਂ ਦੇ ਥੀਸਸ ਨੂੰ ਹੀ ਕਾਊਟਸਕੀ ਅੱਗੇ ਵਧਾ ਰਿਹਾ ਸੀ ਅੱਜ ਫੇਰ ਇਹ ਗੱਲ ਇੱਕ ਨਵੇਂ ਰੂਪ ਵਿੱਚ ਆ ਰਹੀ ਆ, ਉਹ ਇਸ ਰੂਪ ਵਿੱਚ ਜਿਵੇਂ ਇਹ ਕੋਈ ਮੌਲਿਕ ਗੱਲ ਹੋਵੇ, ਇਕਦਮ ਨਵੀਂ ਗੱਲ ਹੋਵੇ। ਇਹ ਬਿਲਕੁਲ ਨਵੀਂ ਗੱਲ ਨਹੀਂ ਹੈ। ਇਹਦੇ ਜਵਾਬ ਬਾਲਸ਼ਵਿਕਾਂ ਨੇ ਦਿੱਤੇ, ਲੈਨਿਨ ਨੇ ਇਹਦਾ ਕੀ ਜਵਾਬ ਦਿੱਤਾ ਜਿਹੜੇ ਕਹਿੰਦੇ ਸੀ ਪ੍ਰੀ-ਮਚਿਓਰ ਇਨਕਲਾਬ ਹੈ। ਲੈਨਿਨ ਨੇ ਇੱਕ ਵਾਰ ਕਿਹਾ ਸੀ ਕਿ ਅਕਤੂਬਰ ਇਨਕਲਾਬ ਨੂੰ ਅਪ੍ਰਪੱਕ ਕਹਿ ਕੇ ਖਾਰਜ ਕਰਨਾ “ਭੂ ਗੁਲਾਮਾਂ ਦੇ ਮਾਲਕਾਂ ਦੇ ਤਰਕ ਕਿ ਕਿਸਾਨ ਅਜ਼ਾਦੀ ਲਈ ਤਿਆਰ ਨਹੀਂ” ਨੂੰ ਦੁਹਰਾਉਣਾ ਹੋਵੇਗਾ। (Lenin, Sochineniya, XX, p.੧੨੦)

ਮਾਰਕਸ ਨੇ ਜਰਮਨ ਵਿਚਾਰਧਾਰਾ ਵਿੱਚ ਇਹ ਗੱਲ ਲਿਖੀ ਤੇ ਬਿਲਕੁਲ ਸਹੀ ਲਿਖੀ ਕਿ ”ਸਰਮਾਏਦਾਰੀ, ਸਮਾਜਵਾਦ ਦਾ ਸੱਭਿਆਚਾਰਕ ਤੇ ਭੌਤਿਕ ਅਧਾਰ ਤਿਆਰ ਕਰਦੀ ਹੈ।” ਪਰ ਮਾਰਕਸ ਨੇ ਕਦੇ ਵੀ ਡਿਗਰੀ ਨਹੀਂ ਦੱਸੀ ਬਈ ਜਦੋਂ ਐਸ ਡਿਗਰੀ ਤੱਕ ਪਹੁੰਚ ਗਿਆ ਫੇਰ ਸਮਾਜਵਾਦ ਲੈ ਆਇਓ ਤੇ ਉਹ ਡਿਗਰੀ ਜਾਣੀ ਵੀ ਨਹੀਂ ਜਾ ਸਕਦੀ। ਲੈਨਿਨ ਨੇ ਵੀ ਇਹਦਾ ਇਹੋ ਜਵਾਬ ਦਿੱਤਾ, ਬਹੁਤ ਸਾਰੇ ਲੋਕ ਕਹਿੰਦੇ ਹਾਲੇ ਰੂਸ ਇਨਕਲਾਬ ਲਈ ਤਿਆਰ ਨਹੀਂ, ਹਾਲੇ ਸਰਮਾਏਦਾਰੀ ਵਿਕਾਸ ਹੋਇਆ ਨੀਂ, ਪਰ ਕਦੇ ਇਹ ਨੀਂ ਦੱਸਦੇ ਕਿ ਕਿੰਨਾ ਵਿਕਾਸ? ਇਹ ਕੋਈ ਦੱਸ ਹੀ ਨਹੀਂ ਸਕਦਾ, ਨਾ ਸਿਧਾਂਤਕ ਤੌਰ ‘ਤੇ ਅਤੇ ਨਾ ਵਿਹਾਰਕ ਤੌਰ ‘ਤੇ। ਆਪਾਂ ਇਹਨੂੰ ਕਿਵੇਂ ਮਾਪਾਂਗੇ ਕਿ ਹੁਣ ਸਰਮਾਏਦਾਰਾ ਵਿਕਾਸ ਇੰਨਾ ਹੋ ਗਿਆ, ਹੁਣ ਕਰ ਲਓ ਇਨਕਲਾਬ, ਕਿ ਨਹੀਂ, ਮਤਲਬ ਬੁਰਜੂਆਜ਼ੀ ਫੇਰ ਸੋਨੂੰ ਸੱਦਾ ਦੇਉ ਬਈ ਕਰ ਲਓ। ਮਾਰਕਸਵਾਦ ਦਾ ਇਹ ਮੰਨਣਾ ਕਿ ਪ੍ਰੋਲੇਤਾਰੀ ਸੱਤਾ ਹਥਿਆਉਣ ਦਾ ਕੋਈ ਵੀ ਮੌਕਾ ਜਾਣ ਨਹੀਂ ਦਊ, ਕਿਉਂ? ਕਿਉਂਕਿ ਬੁਰਜੂਆਜ਼ੀ ਜਿਹੜਾ ਕੰਮ ਸੈਂਕੜੇ-ਹਜ਼ਾਰਾਂ ਸਾਲਾਂ ਵਿੱਚ ਕਰਦੀ ਆ ਪ੍ਰੋਲੇਤਾਰੀ ਉਹਨੂੰ ਕੁੱਝ ਸਾਲਾਂ ਵਿੱਚ ਕਰ ਦਿੰਦਾ। ਭੌਤਿਕ ਅਧਾਰ ਮਤਲਬ ਸੱਨਅਤੀਕਰਨ, ਬਹੁਤਾਤ ਦੀ ਮੰਜਲ ਹੋਣੀ ਚਾਹੀਦੀ ਆ, ਮਾਰਕਸ ਨੇ ਕਿਹਾ ਸੀ ਬਈ ਜਮਾਤਾਂ ਨੂੰ ਖਤਮ ਕਰਨ ਲਈ ਬਹੁਤਾਤ ਦੀ ਮੰਜਲ ਹੋਣੀ ਚਾਹੀਦੀ ਆ ਸਮਾਜ ‘ਚ, ਪੈਦਾਵਾਰੀ ਤਾਕਤਾਂ ਦਾ ਬਹੁਤ ਵਿਕਾਸ ਹੋਣਾ ਚਾਹੀਦਾ ਅਤੇ ਨਾਲ਼ ਦੀ ਨਾਲ਼ ਲੋਕਾਂ ਦਾ ਸੱਭਿਆਚਾਰਕ ਵਿਕਾਸ ਵੀ ਹੋਣਾ ਚਾਹੀਦਾ। ਹੁਣ ਇਹਨਾਂ ‘ਚ ਦਵੰਦਵਾਦੀ ਰਿਸ਼ਤਾ ਆ, ਜੇ ਬੰਦਾ ਭੁੱਖਾ ਤਾਂ ਉਹ ਬਹੁਤਾ ਸੱਭਿਅਕ ਤਾਂ ਹੋ ਨਹੀਂ ਸਕਦਾ, ਪਰ ਜੇ ਕਹੀਏ ਕਿ ਪਹਿਲਾਂ ਉਹਦਾ ਢਿੱਡ ਭਰ ਲਓ ਫੇਰ ਸੱਭਿਅਕ ਬਣਾਓ ਇਹ ਵੀ ਗਲਤ ਆ। ਜੀਹਦੀ ਬਾਅਦ ਵਿੱਚ ਮਾਓ ਨੇ ਅਲੋਚਨਾ ਕੀਤੀ, ਪੈਦਾਵਾਰੀ ਤਾਕਤਾਂ ਦਾ ਸਿਧਾਂਤ ਜੋ ਮਾਰਕਸ ਦੇ ਜ਼ਮਾਨੇ ਤੋਂ ਚੱਲਿਆ ਆ ਰਿਹਾ ਸੀ, ਇਹ ਅਲੱਗ ਬਹਿਸ ਆ। ਜਿਵੇਂ ਰੂਸ ਵਿੱਚ ਲਾਗੂ ਹੋਇਆ ਕਿ ਪਹਿਲਾਂ ਭੌਤਿਕ ਵਿਕਾਸ ਕਰੋ, ਪੈਦਾਵਾਰੀ ਤਾਕਤਾਂ ਦਾ ਵਿਕਾਸ ਕਰੋ, ਵੱਡੇ-ਵੱਖੇ ਕਾਰਖਾਨੇ ਖੜੇ ਕਰੋ, ਖੇਤੀ ਦੇ ਸਾਂਝੇ ਫਾਰਮ ਬਣਾਓ, ਮਸ਼ੀਨਰੀ ਲੈ ਕੇ ਆਉ। ਉਹਦੇ ਨਾਲ਼ ਭੌਤਿਕ ਹਾਲਤਾਂ, ਮਤਲਬ ਪੈਦਾਵਾਰੀ ਤਾਕਤਾਂ ਦੇ ਵਿਕਾਸ ‘ਤੇ ਜ਼ਿਆਦਾ ਜ਼ੋਰ ਪਿਆ ਅਤੇ ਇਨਸਾਨਾਂ ਦੇ ਵਿਕਾਸ ‘ਤੇ ਥੋੜਾ ਘਟ ਗਿਆ। ਇਹ ਸਾਡੀ ਅਲੋਚਨਾ, ਪਰ ਇਹਦੀ ਜ਼ਮੀਨ ਅਲੱਗ ਹੈ। ਪਰ ਨਾਲ਼ ਦੀ ਨਾਲ਼ ਲੋਕਾਂ ਨੂੰ ਪੜ੍ਹਾਉਣਾ-ਲਿਖਾਉਣਾ ਜਰੂਰੀ ਆ। ਰੂਸ ਵਿੱਚ ਪੜਾਈ ਮੁਫਤ ਸੀ, ਸਾਰੇ ਪੜ੍ਹ ਗਏ। 45 ਭਾਸ਼ਾਵਾਂ ਵਿੱਚ ਉਹਨਾਂ ਨੇ ਪੜ੍ਹਾਈ ਕਰਾਈ ਤੇ ਸਾਰੇ ਪੜ੍ਹ ਗਏ, ਹਿੰਦੁਸਤਾਨ ਵਿੱਚ ਸਰਮਾਏਦਾਰਾ ਵਿਕਾਸ 65 ਸਾਲਾਂ ਤੋਂ ਹੋ ਰਿਹਾ, ਕਿੰਨੇ ਕ ਲੋਕ ਪੜ੍ਹ ਗਏ? ਅੱਧੀ ਅਬਾਦੀ ਤਾਂ ਹਾਲੇ ਖੇਤਾਂ ‘ਚ ਜਾਂਦੀ ਆ, ਇਹ ਹਾਲ ਆ ਹਾਲੇ। ਇੱਥੇ ਇੰਨਾ ਧੀਮਾ ਵਿਕਾਸ ਆ ਕਿ ਤੁਸੀਂ ਬਿਹਾਰ ਵਿੱਚ ਚਲੇ ਜਾਓ ਤਾਂ ਲਗਦਾ 100 ਸਾਲ ਪਿੱਛੇ ਆ ਗਏ ਆਂ, ਇਹ ਬੁਰਜੂਆ ਵਿਕਾਸ ਆ। ਰੂਸ ਵਿੱਚ ਕੀ ਸੀਗਾ, ਅੰਨਾ ਲੂਈ ਸਟਰਾਂਗ (ਅਮਰੀਕਾ ਦੀ ਇੱਕ ਪੱਤਰਕਾਰ ਜਿਹੜੀ ਮਾਰਕਸਵਾਦੀ ਜਾਂ ਕਮਿਊਨਿਸਟ ਨਹੀਂ ਹੈਗੀ, ਉਹ ਸਤਾਲਿਨਪੰਥੀ ਨਹੀਂ ਸੀ, ਉਹ ਖਰੁਸ਼ਚੇਵਪੰਥੀ ਹੋਗੀ ਸੀ) ਰੂਸ ਗਈ ਉਹਨੇ ਲਿਖਿਆ ਪਹਿਲਾਂ ਰੂਸ ਵਿੱਚ ਝੁੱਗੀਆਂ ਦਿਸਦੀਆਂ ਸੀ ਹੁਣ ਬਹੁ-ਮੰਜਲੀ ਇਮਾਰਤਾਂ ਦਿਸਦੀਆਂ ਨੇ ਪਿੰਡਾਂ ਵਿੱਚ। ਦੂਜੀ ਸੰਸਾਰ ਜੰਗ ਵਿੱਚ ਰੂਸ ਦੇ ਨੌਜਵਾਨ ਬਹੁਤ ਜਿਆਦਾ ਭਰਤੀ ਹੋਏ, ਕਹਿੰਦੇ ਲੋਕਾਂ ਦੇ ਕੱਦ ਲੰਬਾ ਅਤੇ ਛਾਤੀ ਪਹਿਲਾਂ ਨਾਲ਼ੋਂ ਜ਼ਿਆਦਾ ਚੌੜੀ ਹੋ ਗਈ ਸੀ, ਕਿਉਂਕਿ ਖੁਰਾਕ ਚੰਗੀ ਮਿਲਦੀ ਸੀ ਉਹਨਾਂ ਨੂੰ। ਦੋ ਜੰਗਾਂ ਦੀ ਤਬਾਹੀ ਝੱਲ ਕੇ ਰੂਸ ਨੇ ਜੋ ਕਰ ਦਿਖਾਇਆ ਉਹਦੀ ਉਦਾਹਰਨ ਪੂਰੇ ਮਨੁੱਖੀ ਇਤਿਹਾਸ ਵਿੱਚ ਕਿਤੇ ਨੀਂ ਮਿਲਦੀ। ਇਹ ਹੁੰਦਾ ਪ੍ਰੋਲੇਤਾਰੀ, ਉਹ ਕਿਵੇਂ ਮਨੁੱਖੀ ਇਤਿਹਾਸ ਨੂੰ ਅੱਗੇ ਲੈ ਕੇ ਜਾਂਦਾ। ਲੈਨਿਨ ਨੇ ਕਿਹਾ ਕਿ ਇਹ ਕਿਉਂ ਜਰੂਰੀ ਆ ਕਿ ਇਹ ਵਿਕਾਸ ਬੁਰਜੂਆਜੀ ਹੀ ਕਰੇ, ਅਸੀਂ ਕਿਉਂ ਨਹੀਂ ਕਰ ਸਕਦੇ? ਅਸੀਂ ਸੱਤ੍ਹਾ ‘ਤੇ ਕਬਜਾ ਕਰਕੇ ਕਿਤੇ ਤੇਜੀ ਨਾਲ, ਸੱਤ-ਸੱਤ ਕਦਮਾਂ ਦੀ ਪੁਲਾਂਘਾ ਪੁੱਟਦੇ ਹੋਏ ਕਿਉਂ ਨਹੀਂ ਕਰ ਸਕਦੇ? ਤੇ ਰੂਸ ਨੇ ਉਹ ਕਰ ਦਿਖਾਇਆ। ਇਤਿਹਾਸ ਨੇ ਲੈਨਿਨ ਨੂੰ ਸਹੀ ਸਾਬਤ ਕੀਤਾ। ਹੁਣ ਕੋਈ ਕਹੇ ਕਿ ਉੱਥੇ ਤਾਂ ਸਰਮਾਏਦਾਰੀ ਦੀ ਮੁੜ-ਬਹਾਲੀ ਹੋ ਗਈ, ਇਹ ਇੱਕ ਅਲੱਗ ਸਵਾਲ ਆ। ਇਹਦੇ ‘ਤੇ ਵੀ ਆਪਾਂ ਗੱਲ ਕਰਾਂਗੇ ਕਿ ਉਹ ਕਿਉਂ ਹੋ ਗਈ। ਜਿਹੜਾ ਇਹ ਸਿਧਾਂਤ ਆ, ਬਈ ਇਨਕਲਾਬ ਪੈਰੀਫਿਰੀ ‘ਚ ਨਹੀਂ ਹੋ ਸਕਦਾ, ਪਹਿਲਾਂ ਸੈਂਟਰ ‘ਚ ਹੀ ਹੋਊਗਾ, ਇਹ ਮਾਰਕਸਵਾਦ ਹੈ ਈ ਨਹੀਂ, ਮਾਰਕਸਵਾਦ ਤੋਂ ਇਹਦਾ ਕੋਈ ਸਿਧਾਂਤਕ ਅਧਾਰ ਨਹੀਂ ਮਿਲਦਾ। ਜਿਹੜਾ ਇਹਨਾਂ ਨੇ ਇਹ ਹਵਾਲਾ ਦਿੱਤਾ ਕਿ ਜਦ ਤੱਕ ਪੈਦਾਵਾਰੀ ਸ਼ਕਤੀਆਂ ਦਾ ਵਿਕਾਸ .. . . . ਇੱਕ ਖਾਸ ਬਿੰਦੂ ਤੱਕ ਨਹੀਂ ਪਹੁੰਚਦਾ ਇਨਕਲਾਬ ਨਹੀਂ ਕਰਨਾ ਚਾਹੀਦਾ, ਇਹ ਮਾਰਕਸ ਦਾ ਸਿਧਾਂਤ ਨੀਂ। ਮਾਰਕਸ ਦਾ ਇਹ ਸਿਧਾਂਤ ਆ ਕਿ ਪੈਦਾਵਾਰੀ ਤਾਕਤਾਂ ਤੇ ਪੈਦਾਵਾਰੀ ਸਬੰਧਾਂ ਦੀ ਵਿਰੋਧਤਾਈ ‘ਚੋਂ ਇਨਕਲਾਬ ਦੇ ਹਲਾਤ ਪੈਦਾ ਹੁੰਦੇ ਨੇ। ਕੀ ਰੂਸ ਵਿੱਚ ਉੱਥੋਂ ਦੇ ਜੋ ਪੈਦਾਵਾਰੀ ਸਬੰਧ ਸੀਗੇ ਕੀ ਉਹ ਰੂਸ ਦੀਆਂ ਪੈਦਾਵਾਰੀ ਤਾਕਤਾਂ ਦੇ ਰਾਹ ਵਿੱਚ ਰੋੜਾ ਬਣ ਚੁੱਕੇ ਸਨ ਕਿ ਨਹੀ, ਮੂਲ ਸਵਾਲ ਇਹ ਆ। ਰੂਸ ਵਿੱਚ ਬੁਰਜੂਆਜੀ ਇਨਕਲਾਬ ਨਹੀਂ ਸੀ ਕਰਨਾ ਚਾਹੁੰਦੀ, ਜੇ ਚਾਹੁੰਦੀ ਹੁੰਦੀ ਤਾਂ ਕਰ ਦਿੰਦੀ ਫੇਰ ਇਹਨਾਂ (ਬਾਲਸ਼ਵਿਕਾਂ) ਨੂੰ ਕਿਉਂ ਕਰਨ ਦਿੰਦੀ। ਉਹਦੀ ਆਪਣੀ ਪਾਰਟੀ ਹੁੰਦੀ ਉਹਦੇ ਰਾਹੀਂ ਆਪਣੀ ਲੜਾਈ ਅੱਗੇ ਵਧਾਉਂਦੀ। ਜੰਗ ਲੱਗੀ ਹੋਈ ਆ, ਲੋਕੀਂ ਲੜਨ ਨੂੰ ਤਿਆਰ ਨੇ, ਲੋਕਾਂ ਨੂੰ ਰੋਟੀ ਚਾਹੀਦੀ ਆ ਤੇ ਸ਼ਾਂਤੀ ਚਾਹੀਦੀ ਆ ਤੇ ਆਪਾਂ ਕਹੀਏ ਇਹ ਚੀਜ ਨਾ ਕਰੋ। ਬਾਲਸ਼ਵਿਕ ਬਹਿ ਜਾਂਦੇ ਜਾ ਕੇ ਆਪਣੇ ਕਮਰੇ ਵਿੱਚ, ਬਈ ਨਹੀਂ ਪਹਿਲਾਂ ਬੁਰਜੂਆਜੀ ਨੂੰ ਕਰਨ ਦਿਉ ਵਿਕਾਸ, ਬੁਰਜੂਆਜੀ ਕਿੱਥੋਂ ਵਿਕਾਸ ਕਰਦੀ? ਜਿਹੜਾ ਫਰਾਂਸੀਸੀ ਇਨਕਲਾਬ ਨੇ ਰਸਤਾ ਖੋਲਿਆ ਸੀਗਾ, ਫਰਾਂਸੀਸੀ ਇਨਕਲਾਬ ਤੋਂ ਬਾਅਦ ਦੁਨੀਆਂ ਵਿੱਚ ਸਰਮਾਏਦਾਰੀ ਵਿਕਾਸ ਦਾ. . . ਐਰਿਕ ਹਾਬਸਬਾਮ ਦੇ ਸ਼ਬਦਾਂ ਵਿੱਚ ਗੱਲ਼ ਕਰਨੀ ਹੋਵੇ ਤਾਂ ਜਿਹੜੇ ਜੁੜਵੇਂ ਇਨਕਲਾਬ ਸੀਗੇ, ਇੰਗਲੈਂਡ ਦਾ ਸੱਨਅਤੀ ਇਨਕਲਾਬ ਅਤੇ ਫਰਾਂਸ ਦਾ ਜਮਹੂਰੀ ਇਨਕਲਾਬ, ਉਹਨਾਂ ਨੇ ਸਰਮਾਏਦਾਰੀ ਵਿਕਾਸ ਦਾ ਰਾਹ ਖੋਲ੍ਹਿਆ। 1871 ਵਿੱਚ ਆ ਕੇ, ਸਾਰੇ ਮਾਰਕਸਵਾਦੀ ਇਤਿਹਾਸਕਾਰ ਇਹ ਮੰਨਦੇ ਨੇ, ਪੈਰਿਸ ਕਮਿਊਨ ਵੇਲੇ ਯੂਰਪ ਵਿੱਚ ਜਮਹੂਰੀ ਇਨਕਲਾਬਾਂ ਦਾ ਯੁੱਗ ਗੁਜਰਿਆ। ਓਦੋਂ ਉੱਥੇ ਸਮਾਜਵਾਦੀ ਇਨਕਲਾਬਾਂ ਦੀ ਮੰਜਲ ਆਈ। ਉਦੋਂ ਉੱਥੇ ਸਰਮਾਏਦਾਰਾ ਵਿਕਾਸ ਨੇ ਸਭ ਪੁਰਾਣਾ ਹੂੰਝ ਦਿੱਤਾ। ਪਰ ਮਾਰਕਸ-ਏਂਗਲਜ ਨੇ ਕਦੇ ਵੀ ਇਹ ਨੀਂ ਕਿਹਾ ਕਿ 1871 ਦੀ ਉਡੀਕ ਕਰੋ, ਇਹ ਕਿਤੇ ਨੀਂ ਕਿਹਾ ਉਹਨਾਂ ਨੇ, ਉਹਨਾਂ ਨੇ 1850ਵਿਆਂ ‘ਚ ਈ ਕਿਹਾ ਕਿ ਆਪਾਂ ਇਹ ਵੇਲਾ ਖੁੰਝਣ ਨਹੀਂ ਦਿਆਂਗੇ, ਜੇ ਮਜਦੂਰ ਜਮਾਤ ਇਸ ਹਾਲਤ ਵਿੱਚ ਹੋਊਗੀ। ਉਹ ਨਹੀਂ ਹੋਈ, ਉਹ ਨਹੀਂ ਕਰ ਸਕੀ ਇਹਦੇ ਆਪਣੇ ਕਾਰਨ ਨੇ ਕਿਉਂ ਨਹੀਂ ਹੋਈ, ਇਹਦੇ ‘ਤੇ ਵੀ ਗੱਲ ਕਰ ਸਕਦੇ ਆਂ। ਪਰ ਇਹ ਮਾਰਕਸ-ਏਂਗਲਜ ਦਾ ਸਿਧਾਂਤ ਨਹੀਂ ਸੀ, ਉਹ ਤਾਂ ਕਰਨਾ ਚਾਹੁੰਦੇ ਸੀਗੇ।

ਦੂਸਰਾ ਸਾਮਰਾਜਵਾਦ ਦਾ ਸਵਾਲ ਆ, ਇਹ ਬਹੁਤ ਦਿਲਚਸਪ ਸਵਾਲ ਆ। ਕੁਸ਼ ਗੱਲ ਮੈਂ ਸ਼ੁਰੂ ‘ਚ ਈ ਕੀਤੀ ਆ, ਭੂਮਿਕਾ ਦੇ ਰੂਪ ਵਿੱਚ। ਇਹਨਾਂ (ਤਸਕੀਨ) ਦਾ ਸਿਧਾਂਤ ਦੇਖੋ ਕੀ ਆ, “ਲੈਨਿਨ ਨੇ ਸਾਮਰਾਜਵਾਦ ਨੂੰ ਸਰਮਾਏਦਾਰੀ ਦਾ ਸਰਵਉੱਚ ਪੜਾਅ ਜਾਣਿਆ, ਮਾਰਕਸ ਨੇ ਕਾਰਪੋਰੇਟ ਸਰਮਾਏ ਨੂੰ।” ਇਹ ਕਿੱਥੇ ਲਿਖਿਆ ਮਾਰਕਸ ਨੇ? ਮਾਰਕਸ ਨੇ ‘ਕਾਰਪੋਰੇਟ ਸਰਮਾਇਆ’ ਸ਼ਬਦ ਵੀ ਕਿੱਥੇ ਇਸਤੇਮਾਲ ਕੀਤਾ? ਉਹਦਾ ਇੱਕ ਵੀ ਹਵਾਲਾ ਦਿਉ ਅਸੀਂ ਉਹਦੇ ‘ਤੇ ਸੋਚਣ ਨੂੰ ਤਿਆਰ ਆਂ। ਕਾਰਪੋਰੇਟ ਸ਼ਬਦ ਹੀ ਨਹੀਂ ਆਉਂਦਾ, ਕਾਰਪੋਰੇਸ਼ਨ ਆਉਂਦਾ। ਮਾਰਕਸ ਨੇ ਇਹ ਕਿੱਥੇ ਲਿਖਿਆ ਕਿ ਇਹ ਉੱਚਤਮ ਪੜਾਅ ਹੈ? ਉਹਨੇ ਕੀ ਕਿਹਾ ਇਹ ਮੈਂ ਦੱਸਦਾ ਤੁਹਾਨੂੰ। ਮਾਰਕਸ ਨੇ ਕਾਰਪੋਰੇਟ ਸਰਮਾਇਆ ਜਿਹੀ ਕੋਈ ਟਰਮ ਇਸਤੇਮਾਲ ਨਹੀਂ ਕੀਤੀ ਅਤੇ ਨਾ ਹੀ ਇਸਨੂੰ ਉੱਚਤਮ ਪੜਾਅ ਕਹਿੰਦੇ ਹਨ। ‘ਸਰਮਾਇਆ’ ਦੀ ਤੀਜੀ ਸੈਂਚੀ ਵਿੱਚ ਮਾਰਕਸ ਦਾ ਇੱਕ ਲੇਖ ਹੈ, ਕਾਂਡ 27 ਉਹਦਾ ਨਾਮ ਹੈ ‘ਸਰਮਾਏਦਾਰਾ ਪੈਦਾਵਾਰ ਵਿੱਚ ਕਰਜੇ ਦੀ ਭੂਮਿਕਾ’, ਉਹ ਸਟਾਕ ਕੰਪਨੀਆਂ ਬਣਨ ਦੇ ਵਰਤਾਰੇ ਦੀ ਚਰਚਾ ਕਰਦੇ ਨੇ। ਉਸ ਸਿਰਫ ਇੰਨਾ ਕਹਿੰਦੇ ਹਨ ਕਿ “ਇਹ (ਸਟਾਕ ਕੰਪਨੀਆਂ ਦਾ ਬਣਨਾ) ਪਹਿਲੀ ਨਜਰੇ ਕੇਵਲ ਨਵੀਂ ਸ਼ਕਲ ਵੱਲ ਤਬਦੀਲੀ ਦਾ ਹੀ ਪ੍ਰਤੀਕ ਹੈ।” ਨਵੀਂ ਸ਼ਕਲ, ਉੱਚਤਮ ਨਹੀਂ, ਨਵੀਂ ਤੋਂ ਬਾਅਦ ਹੋਰ ਕਈ ਨਵੀਆਂ ਆ ਸਕਦੀਆਂ ਨੇ, ਉੱਚਤਮ ਮਤਲਬ ਏਦੂ ਅੱਗੇ ਨਹੀਂ ਜਾ ਸਕਦਾ। ਲੈਨਿਨ ਦੇ ਉੱਚਤਮ ਕਿਹਾ, ਮਾਰਕਸ ਨੇ ਨਵੀਂ ਕਿਹਾ, ਉਹ ਵੀ ਸਟਾਕ ਕੰਪਨੀਆਂ ਬਣਨ ਨੂੰ, ਕਾਰਪੋਰੇਟ ਕੈਪਟਲਿਜਮ ਨੂੰ ਨਹੀਂ ਕਿਹਾ ਉਹਨਾਂ ਨੇ। ਉਸ ਸਮੇਂ ਇਜਾਰੇਦਾਰੀਆਂ ਦਾ ਉੱਭਰਨਾ ਵੀ ਹਾਲੇ ਆਪਣੇ ਮੁੱਢਲੇ ਰੂਪ ਵਿੱਚ ਹੀ ਸੀ ਇਸੇ ਲਈ ਮਾਰਕਸ ਲਿਖਦੇ ਹਨ “ਇਹ (ਸਟਾਕ ਕੰਪਨੀਆਂ) ਕੁੱਝ ਖੇਤਰਾਂ ਵਿੱਚ ਇਜਾਰੇਦਾਰੀ ਕਾਇਮ ਕਰ ਲੈਂਦੀ ਹੈ”। ਬਾਅਦ ਦੇ ਸਮੇਂ ਵਿੱਚ ਜਿਹੜਾ ਇਜਾਰੇਦਾਰੀ ਦਾ ਉਭਾਰ ਆ ਉਹ ਸਿਰਫ ਕੁੱਝ ਖੇਤਰਾਂ ਨੂੰ ਨਹੀਂ ਪੂਰੇ ਦੇ ਪੂਰੇ ਅਰਥਚਾਰੇ ਨੂੰ ਕੰਟਰੋਲ ਕਰਦੀਆਂ ਨੇ। ਉਹ ਇੱਕ ਨਵਾਂ ਦੌਰ ਸੀ। ਇਜਾਰੇਦਾਰੀਆਂ ਦਾ ਉੱਭਰਨਾ ਮਾਰਕਸ ਦੇ ਜੀਵਨ ਕਾਲ ਤੋਂ ਬਾਅਦ 19ਵੀਂ ਸਦੀ ਦੇ ਅੰਤ ਵਿੱਚ ਹੋਂਦ ਵਿੱਚ ਆਉਣਾ ਸ਼ੁਰੂ ਹੋਇਆ, ਮਾਰਕਸ ਨੇ ਕੁੱਝ ਨੋਟ ਕੀਤਾ -ਜਿੰਨਾ ਕੁ ਉਹਨਾਂ ਨੂੰ ਉਸ ਸਮੇਂ ਦਿਖਦਾ ਸੀ, ਏਂਗਲਜ ਨੇ ਕੁੱਝ ਨੋਟ ਕੀਤਾ ਤੇ ਲੈਨਿਨ ਨੇ ਉਹਨੂੰ ਵਿਕਸਤ ਕੀਤਾ। ਜਿਵੇਂ ਇਹ (ਤਸਕੀਨ) ਕਹਿੰਦੇ ਨੇ ਮਾਰਕਸ ਕਾਰਪੋਰੇਟ ਕੈਪਟਲਿਜਮ ਨੂੰ ਉੱਚਮਤ ਪੜਾਅ ਮੰਨਦੇ ਨੇ, ਇਹ ਇਹਨਾਂ ਨੂੰ ਦੱਸਣਾ ਚਾਹੀਦਾ, ਅਸੀਂ ਜਾਨਣਾ ਚਾਹਾਂਗੇ, ਅਸੀਂ ਬਿਲਕੁਲ ਤਿਆਰ ਹਾਂ ਇਹਦੇ ‘ਤੇ ਆਪਣਾ ਸਿਧਾਂਤ ਬਦਲਣ ਲਈ। ਜੇ ਮਾਰਕਸ ਨੇ ਕਿਹਾ ਕਿ ਕਾਰਪੋਰੇਟ ਕੈਪਟਲਿਜਮ ਉਹਦਾ ਉੱਚਤਮ ਪੜਾਅ ਹੈ ਤਾਂ ਅਸੀਂ ਮੰਨ ਲਵਾਂਗੇ ਇਸ ਗੱਲ ਨੂੰ। ਸਾਮਰਾਜਵਾਦ ਬਾਰੇ ਇਹਨਾਂ ਦੇ ਜੋ ਦਾਅਵੇ ਨੇ ਇਹਨਾਂ ਦੇ ਲੇਖ ਵਿੱਚ ਮੈਂ ਉਹਨਾਂ ਨੂੰ ਦੁਹਰਾਊਂਗਾ ਤਾਂ ਜੋ ਉਹਨਾਂ ‘ਤੇ ਆਪਣੀ ਗੱਲ ਕਹਿ ਸਕਾਂ। ਇਹਨਾਂ ਦਾ ਕਹਿਣਾ ਹੈ ਕਿ “ਸਾਮਰਾਜਵਾਦ ਦਾ ਅੰਤ ਹੋ ਗਿਆ ਹੈ। ਸਾਮਰਾਜਵਾਦ ਦੇ ਅੰਤ ਤੋਂ ਬਾਅਦ ਅਜਾਰੇਦਾਰਾਂ, ਕਾਰਪੋਰੇਟਾਂ ਨੂੰ ਅਮਰੀਕਾ ਦੀ ਧਰਤ ਨੂੰ ਆਪਣਾ ਰਣ ਖੇਤਰ ਬਣਾ ਕੇ ਆਈ.ਐੱਮ.ਐੱਫ. ਤੇ ਸੰਸਾਰ ਬੈਂਕ ਦੀ ਨੀਤੀ ਰਾਹੀਂ ਜੰਗ ਦੀ ਬਜਾਏ ਰਲ ਕੇ ਖੇਡਣ ਦੀ ਯੋਜਨਾ ਬਣਾ ਲਈ ਹੈ ਤੇ ਅੱਜ ਨਿਰਵਿਘਨ ਚੱਲ ਰਹੀ ਹੈ।” ਬਈ ਸਾਮਰਾਜਾਂ ਵਿੱਚ ਹੁਣ ਮੇਲ-ਮਿਲਾਪ ਹੋ ਗਿਆ, ਕਈ ਲੜਾਈ ਨਹੀਂ ਚੱਲ ਰਹੀ ਉਹਨਾਂ ‘ਚ, ਉਹ ਰਲ ਕੇ ਲੁੱਟ ਰਹੇ ਨੇ। “ਸਾਮਰਾਜਵਾਦੀ ਦੇਸ਼ ਬਰੈਟਨਵੁੱਡ ਸੰਸਥਾਵਾਂ (ਆਈ.ਐੱਮ.ਐੱਫ., ਸੰਸਾਰ ਬੈਂਕ, ਡਬਲਯੂ.ਟੀ.ਓ.) ਜਰੀਏ ਤੀਸਰੀ ਦੁਨੀਆਂ ਉੱਤੇ ਉਦਾਰੀਕਰਨ ਦੇ ਪੈਕਜ ਨੂੰ ਥੋਪਣ ਵਿੱਚ ਕਾਮਯਾਬ ਰਹੇ। ਇਸ ਰੂਪ ਵਿੱਚ ਕੌਮਾਂਤਰੀ ਪੱਧਰ ‘ਤੇ ਏਕਤਾਬੱਧ ਵਿੱਤੀ ਸਰਮਾਏ ਵਾਲ਼ੀ ਕਾਊਟਸਕੀ ਦੀ ਧਾਰਨਾ ਦੇ ਨੇੜੇ ਪੈਂਦਾ ਹੈ।” ਮਤਲਬ ਕਾਊਟਸਕੀ ਸਹੀ ਸਿੱਧ ਹੋ ਗਿਆ, ਇਹ ਇਹਨਾਂ ਦੇ ਦਾਅਵੇ ਨੇ ਮੈਂ ਸਿਰਫ਼ ਦੁਹਰਾ ਰਿਹਾਂ। ”ਲੈਨਿਨ ਦਾ ਸਾਮਰਾਜਵਾਦ ਇਸ ਸਮੇਂ ਅਲੋਪ ਹੋ ਗਿਆ ਹੈ ਕਿਉਂਕਿ ਸਾਮਰਾਜਵਾਦ ਨੂੰ ਸਾਮਰਾਜ ਬਣਾਉਣ ਵਾਲ਼ੇ ਤੱਤ ਇਸ ਵੇਲ਼ੇ ਕਾਰਪੋਰੇਟ ਹਿੱਤਾਂ ਲਈ ਜਰੂਰੀ ਨਹੀਂ ਹਨ। ਲੈਨਿਨ ਨੇ ਸਾਮਰਾਜਵਾਦ ਨੂੰ ਇਹਨਾਂ ਹੀ ਅਰਥਾਂ ਵਿੱਚ ਮਰਨਾਊ ਸਮਝਿਆ ਕਿ ਕੁੱਝ ਸਾਮਰਾਜਾਂ ਦੁਆਰਾ ਕੁੱਲ ਆਲਮ ਨੂੰ ਆਪਣੀਆਂ ਬਸਤੀਆਂ ਬਣਾ ਲੈਣ ਨਾਲ਼ ਪੂੰਜੀਵਾਦ ਆਪਣੇ ਪੂਰਨ ਵਿਕਾਸ ਦੀ ਸਿਖਰ ‘ਤੇ ਪਹੁੰਚ ਗਿਆ ਹੈ ਅਤੇ ਹੁਣ ਇਹਨਾਂ 3+3 ਬਸਤੀਆਂ ਨੂੰ ਖੋਹਣ ਲਈ ਜੰਗਾਂ ਹੀ ਬਣਿਆ ਰਹੇਗਾ। ਜਿਸ ਨਾਲ਼ ਬਸਤੀ ਸੰਸਾਰ ਦੇ ਪ੍ਰਕਿਰਤਿਕ ਖਜਾਨਿਆਂ ਵਿਚਲਾ ਕੱਚਾ ਮਾਲ ਇਹਨਾਂ ਸਾਮਰਾਜੀ ਦੇਸ਼ਾਂ ਨੂੰ ਪਹੁੰਚਦਾ ਰਹੇਗਾ ਅਤੇ ਉਤਪਾਦਨ ਦੇ ਰੂਪ ਵਿੱਚ ਢਲ਼ ਕੇ ਵਾਪਸ ਇਹਨਾਂ ਬਸਤੀਆਂ ਦੀਆਂ ਮੰਡੀਆਂ ਵਿੱਚ ਟਿਕਦਾ ਰਹੇਗਾ। ਸਾਮਰਾਜਵਾਦ ਦਾ ਜ਼ੋਰ ਵੱਧ ਤੋਂ ਵੱਧ ਬਸਤੀਆਂ ਉੱਪਰ ਕਬਜ਼ਾ ਹੋਵੇਗਾ ਇਸ ਲਈ ਆਲਮੀ ਜੰਗਾਂ ਹਮੇਸ਼ਾਂ ਹੁੰਦੀਆਂ ਰਹਿਣਗੀਆਂ। ਅਸਲ ਵਿੱਚ ਸਾਮਰਾਜਵਾਦ ਦੀਆਂ ਤੋਪਾਂ ‘ਚ ਰਾਸ਼ਟਰਵਾਦ, ਨਸਲਵਾਦ ਦਾ ਬਾਰੂਦ ਅਹਿਮ ਪੱਖ ਸੀ, ਇਸ ‘ਚੋਂ ਹੀ ਫਾਸੀਵਾਦ, ਨਾਜ਼ੀਵਾਦ ਨੇ ਜਨਮ ਲਿਆ ਇਹੋ ਕਾਰਨ ਇਸਨੂੰ ਅੰਤ ਵੱਲ ਲੈ ਗਿਆ। ਕਿਉਂਕਿ ਅਜਾਰੇਦਾਰ ਲੁੱਟ ਲਈ ਮੁਕਾਬਲਾ ਸ਼ਾਂਤੀਪੂਰਨ ਤਰੀਕੇ ਨਾਲ਼ ਵੀ ਕਰ ਸਕਦੇ ਹਨ ਜਿਸਦੀ ਪਰਿਕਲਪਨਾ ਕਾਊਟਸਕੀ ਨੇ ਕੀਤੀ ਸੀ।” ਕੁੱਲ ਮਿਲ਼ਾ ਕੇ ਕਾਊਟਸਕੀ ਦਾ ਸਿਧਾਂਤ, ਇਹਨਾਂ ਮੁਤਾਬਕ ਸਹੀ ਸਾਬਤ ਹੋ ਗਿਆ ਤੇ ਲੈਨਿਨ ਦਾ ਗਲਤ ਸਾਬਤ ਹੋ ਗਿਆ।

ਇਹਦੇ ‘ਤੇ ਮੈਂ ਆਪਣੀ ਗੱਲ ਰੱਖਦਾਂ, ਮੇਰੇ ਕੁੱਝ ਨੋਟਸ ਹੈਗੇ ਨੇ ਉਹ ਮੈਂ ਉਹਨਾਂ ਦੀ ਪੜ੍ਹਦਾ ਹੋਇਆ ਥੋੜੀ ਵਿਆਖਿਆ ਵੀ ਕਰੂੰ। ਜਿਵੇਂ ਜਿਹੜਾ ਇਹ ਸਿਧਾਂਤ ਆ, ਮੈਂ ਪਹਿਲਾਂ ਈ ਗੱਲ ਕੀਤੀ ਆ ਬਈ ਇਹ ਮੂਲ ਤਾਂ ਕਾਊਟਸਕੀ ਦਾ ਸਿਧਾਂਤ ਆ, ਪੜ-ਸਾਮਰਾਜਵਾਦ ਦਾ। ਫੇਰ ਸੋਵੀਅਤ ਯੂਨੀਅਨ ਟੁੱਟਣ ਤੋਂ ਬਾਅਦ ਇਹਦੀ ਬਹੁਤ ਚਰਚਾ ਚੱਲੀ ਕਿਉਂਕਿ ਉਦੋਂ ਅਮਰੀਕਾ ਦੀ ਅਗਵਾਈ ‘ਚ ਅਮਰੀਕਾ ਨੇ ਇਰਾਕ ‘ਤੇ ਹਮਲਾ ਕੀਤਾ ਤਾਂ ਯੂਰੋਪ ਦੀਆਂ ਸਾਮਰਾਜੀ ਸ਼ਕਤੀਆਂ ਉਹਦੇ ਨਾਲ਼ ਸੀਗੀਆਂ ਤੇ ਉਹਦਾ ਵਿਰੋਧ ਕਰਨ ਵਾਲ਼ਾ ਕੋਈ ਹੈ ਈ ਨਹੀਂ ਸੀਗਾ, ਉਦੋਂ ਅਜਿਹੇ ਸਿਧਾਂਤਾਂ ਦੀ ਭੌਤਿਕ ਜ਼ਮੀਨ ਸੀ ਕਿ ਅਮਰੀਕਾ ਦੀ ਅਗਵਾਈ ‘ਚ ਇੱਕ ਸਾਮਰਾਜ (Empire) ਬਣ ਗਿਆ, ਸਾਮਰਾਜਵਾਦ ਵਾਲ਼ੀ ਉਹ ਚੀਜ਼ ਨਹੀਂ ਰਹੀ। ਇਹਨੂੰ ਪ੍ਰਭਾਤ ਪਟਨਾਇਕ, ਏਜਾਜ਼ ਅਹਿਮਦ ਨੇ ਆਪਣੇ ਸ਼ਬਦਾਂ ‘ਚ ਕਿਹਾ। ਸੀਪੀਆਈ ਦੇ ਲੀਡਰ ਨੇ ਜਗਰੂਪ ਜੀ, ਪੰਜਾਬ ਵਿੱਚ ਤਾਂ ਉਹਨਾਂ ਨੂੰ ਹਸਤੀ ਮੰਨਿਆਂ ਜਾਂਦਾ ਉਹਨਾਂ ਦਾ ਸਿਧਾਂਤ ਵੀ ਇਹੀ ਆ। ਉਹ ਤਾਂ ਬਹੁਤ ਅਗਲੀ ਗੱਲ ਕਹਿੰਦੇ ਨੇ, ਉਹ ਕਹਿੰਦੇ ਪਹਿਲਾਂ ਸਾਦਾ ਸਰਮਾਏਦਾਰੀ ਦਾ ਯੁੱਗ ਸੀ ਜਦਕਿ ਅਜਿਹਾ ਕੋਈ ਯੁੱਗ ਨਹੀਂ ਸੀ, ਮਾਰਕਸਵਾਦ ਉਹਨੂੰ ਅਜ਼ਾਦ ਮੁਕਾਬਲੇ ਦਾ ਯੁੱਗ ਕਹਿੰਦਾ ਹੈ। ਫੇਰ ਅਜਾਰੇਦਾਰੀ ਦਾ ਯੁੱਗ ਆਇਆ ਤੇ ਫੇਰ ਸਾਮਰਾਜਵਾਦ ਦਾ ਯੁੱਗ ਆਇਆ, ਯਾਨੀ ਅਜਾਰੇਦਾਰੀ ਤੇ ਸਾਮਰਾਜਵਾਦ ਦਾ ਯੁੱਗ ਵੀ ਅਲੱਗ-ਅਲੱਗ ਆ (ਜਗਰੂਪ ਮੁਤਾਬਕ)। ਲੈਨਿਨ ਨੇ ਲਿਖਿਆ ਕਿ ਅਜਾਰੇਦਾਰਾ ਸਰਮਾਏਦਾਰੀ ਹੀ ਸਾਮਰਾਜਵਾਦ ਆ, ਜਗਰੂਪ ਇਹਨੂੰ ਵੀ ਅਲੱਗ ਕਰ ਦਿੰਦੇ ਨੇ। ਫਿਰ ਸਾਮਰਾਜਵਾਦ ਤੋਂ ਬਾਅਦ ਨਵਾਂ ਯੁੱਗ ਆ ਗਿਆ ਉਹ ਹੈ ਬਹੁ-ਕੌਮੀ ਕੰਪਨੀਆਂ ਦਾ, ਫੇਰ ਕਹਿੰਦੇ ਓਦੂੰ ਵੀ ਬਾਅਦ ਨਵਾਂ ਯੁੱਗ ਆ ਗਿਆ ਉਹ ਹੈ ਟਰਾਂਸ-ਨੈਸ਼ਨਲ ਕੰਪਨੀਆਂ ਦਾ, ਫੇਰ ਓਦੂੰ ਬਾਅਦ ਕਹਿੰਦੇ ਸਵਾਲੀਆ ਚਿੰਨ (???) ਆ, ਮਤਲਬ ਹੋਰ ਅੱਗੇ ਜਾਊਗਾ। ਯਾਨੀ ਸਮਾਜਵਾਦ ਦੀ ਕੋਈ ਸੰਭਾਵਨਾ ਨੀਂ ਦੇਖਦੇ ਉਹ, ਬਸ ਇਸੇ ਤਰ੍ਹਾਂ ਚਲਦਾ ਰਹੂਗਾ, ਬਹੁ-ਕੌਮੀ ਕੰਪਨੀਆਂ (MNC), ਪਰਾ-ਕੌਮੀ ਕੰਪਨੀਆਂ (“NC), ਫੇਰ ਸੁਪਰ ਪਰਾ-ਕੌਮੀ ਕੰਪਨੀਆਂ ਫੇਰ ਕੁਝ ਹੋਰ ਆਜੂਗਾ ਮਤਲਬ ਸਮਾਜਵਾਦ ‘ਚ ਉਹਨਾਂ ਦਾ ਕੋਈ ਵਿਸ਼ਵਾਸ਼ ਨੀਂ ਹੈਗਾ।

 ਇਹ ਜਿਹੜੀ ਧਾਰਨਾ ਹੈ ਸਾਮਰਾਜ (Empire) ਦੀ ਜਾਂ ਲੈਨਿਨ ਦੇ ਸਾਮਰਾਜਵਾਦ ਦੇ ਸਿਧਾਂਤ ਖਤਮ ਹੋਣ ਦੇ ਸਿਧਾਂਤ ਦੀ ਜੋ ਅਲੋਚਨਾ ਮੈਂ ਲਿਖੀ ਆ ਉਹ ਪੜ੍ਹ ਕੇ ਗੱਲ ਕਰੂੰ ਆਪਣੀ। ਅੱਜ ਦੀ ਦੁਨੀਅਂ ਵਿੱਚ ਸਾਮਰਾਜਵਾਦ ਦੇ ਸਵਾਲ ‘ਤੇ ਜੋ ਵਿਵਾਦ/ਬਹਿਸਾਂ ਉੱਠਦੇ ਰਹਿੰਦੇ ਹਨ ਉਹਨਾਂ ਨੂੰ ਠੀਕ ਢੰਗ ਨਾਲ ਸਮਝਣ ਲਈ 20ਵੀਂ ਸਦੀ ਦੇ ਸ਼ੁਰੂ ‘ਚ ਇਸੇ ਸਵਾਲ ਉੱਪਰ ਲੈਨਿਨ ਅਤੇ ਕਾਊਟਸਕੀ ਦਰਮਿਆਨ ਹੋਏ ਵਿਵਾਦ ਨੂੰ ਸਮਝਣਾ ਜਰੂਰੀ ਹੈ। ਅੱਜ ਜਿਹੜੇ ਵਿਦਵਾਨ ਸਾਮਰਾਜਵਾਦ ਦੇ ਲੈਨਿਨੀ ਸਿਧਾਂਤ ਨੂੰ ਤੱਜਦੇ ਹਨ, ਜਾਂ ਇਹ ਕਹਿੰਦੇ ਹਨ ਕਿ ਅੱਜ ਦੀ ਦੁਨੀਆਂ ਲੈਨਿਨ ਦੇ ਸਮੇਂ (ਜਦੋਂ ਸਾਮਰਾਜਵਾਦ ਦਾ ਲੈਨਿਨੀ ਸਿਧਾਂਤ ਹੋਂਦ ਵਿੱਚ ਆਇਆ ਸੀਸਾਮਰਾਜਵਾਦ ਸਰਮਾਏਦਾਰੀ ਦਾ ਸਰਵਉੱਚ ਪੜਾਅ ਕਿਤਾਬ ਲਿਖਣ ਸਮੇਂ) ਤੋਂ ਬੁਨਿਆਦੀ ਤੌਰ ‘ਤੇ ਭਿੰਨ ਹੈ ਜਾਂ ਇਹ ਦਾਅਵਾ ਕਰਦੇ ਹਨ ਕਿ ਅੱਜ ਦੀ ਦੁਨੀਆਂ ਨੂੰ ਸਾਮਰਾਜਵਾਦ ਦੇ ਲੈਨਿਨੀ ਸਿਧਾਂਤ ਦੇ ਚੌਖਟੇ ਵਿੱਚ ਰੱਖ ਕੇ ਨਹੀਂ ਸਮਝਿਆ ਜਾ ਸਕਦਾ, ਉਹ ਕਿਸੇ ਨਾ ਕਿਸੇ ਰੂਪ ਵਿੱਚ ਕਾਊਟਸਕੀ ਦੇ ‘ਪੜ-ਸਾਮਰਾਜਵਾਦ’ ਦੇ ਸਿਧਾਂਤ ‘ਤੇ ਜਾ ਖੜ੍ਹਦੇ ਹਨ। ਇਹਨਾਂ ਦੇ ਸ਼ਬਦ, ਵਿਆਖਿਆ ਵੱਖਰੀ ਹੋ ਸਕਦੀ ਹੈ, ਪਰ ਇਹਨਾਂ ਦੇ ਸਿਧਾਂਤ ਦਾ ਤੱਤ ਕਾਊਟਸਕੀ ਦੇ ‘ਪੜ-ਸਾਮਰਾਜਵਾਦ’ ਦੇ ਸਿਧਾਂਤ ਵਾਲਾ ਹੀ ਹੈ। ਸਾਡੇ ਇੱਥੇ ਕਹਿਣ ਦਾ ਮਤਲਬ ਇਹ ਨਹੀਂ ਕਿ ਅੱਜ ਦੁਨੀਆਂ 20ਵੀਂ ਸਦੀ ਦੇ ਸ਼ੁਰੂ ਵਿੱਚ ਹੀ ਠਹਿਰ ਗਈ ਹੈ, ਜਾਂ ਲੈਨਿਨ ਦੀ ਪੁਸਤਕ ‘ਸਾਮਰਾਜਵਾਦ ਸਰਮਾਏਦਾਰੀ ਦਾ ਸਰਵਉੱਚ ਪੜਾਅ’ ਲਿਖੇ ਜਾਣ (ਜਨਵਰੀ-ਜੂਨ 1916) ਤੋਂ ਬਾਅਦ ਸਾਮਰਾਜਵਾਦ ਦੀ ਕਾਰਜ ਪ੍ਰਣਾਲੀ ਵਿੱਚ ਕੋਈ ਬਦਲਾਅ ਨਹੀਂ ਹੋਏ। ਨਿਸ਼ਚੇ ਹੀ ਇਹ ਬਦਲਾਅ ਹੋਏ ਹਨ, ਜਿਸਦੀ ਵਿਆਖਿਆ ਅਸੀਂ ਅੱਗੇ ਚੱਲ ਕੇ ਕਰਾਂਗੇ। ਇੱਥੇ ਇੰਨਾ ਹੀ ਕਹਾਂਗੇ ਕਿ ਇਹ ਅਜਿਹੇ ਨਹੀਂ ਹਨ ਜਿਸ ਨਾਲ ਸਾਮਰਾਜਵਾਦ ਦੀ ਮੌਤ ਦਾ ਐਲਾਨ ਕਰ ਦਿੱਤਾ ਜਾਵੇ, ਜਿਵੇਂ ਕਿ ਕਈ ਮਾਰਕਸਵਾਦੀ ਵਿਦਵਾਨਾਂ ਨੇ ਕੀਤਾ ਹੈ।

ਥੋੜ੍ਹਾ ਪਿੱਛੇ ਮੁੜਦੇ ਹੋਏ ਗੱਲ ਲੈਨਿਨ ਅਤੇ ਕਾਊਟਸਕੀ ਦਰਮਿਆਨ ਸਾਮਰਾਜਵਾਦ ਦੇ ਸਵਾਲ ‘ਤੇ ਹੋਏ ਵਿਵਾਦ ਤੋਂ ਸ਼ੁਰੂ ਕਰਦੇ ਹਾਂ। ਸਮਾਰਾਜਵਾਦ ਆਮ ਤੌਰ ‘ਤੇ ਸਰਮਾਏਦਾਰੀ ਦੇ ਬੁਨਿਆਦੀ ਲੱਛਣਾਂ ਦੇ ਵਿਕਾਸ ਅਤੇ ਉਹਨਾਂ ਦੀ ਸਿੱਧੀ ਨਿਰੰਤਰਤਾ ਵਜੋਂ ਹੋਂਦ ‘ਚ ਆਇਆ। ਅਜਾਦ ਮੁਕਬਾਲੇ ਦੀ ਸਰਮਾਏਦਾਰੀ ਦੇ (ਆਪਣੇ ਵਿਕਾਸ ਦੇ ਇੱਕ ਨਿਸ਼ਚਤ ਅਤੇ ਬਹੁਤ ਉੱਚੇ ਪੜਾਅ ‘ਤੇ ਕਿਹਾ ਜਾ ਸਕਦਾ ਹੈ ਕਿ 19ਵੀਂ ਸਦੀ ਦੇ ਅੰਤ ਅਤੇ 20ਵੀਂ ਸਦੀ ਦੇ ਸ਼ੁਰੂ ਵਿੱਚ) ਬੁਨਿਆਦੀ ਲੱਛਣ ਆਪਣੇ ਉਲਟ ‘ਚ ਬਦਲਨੇ ਸ਼ੁਰੂ ਹੋ ਗਏ। ਆਰਥਿਕ ਪੱਖੋਂ ਸਰਮਾਏਦਾਰੀ ਅਤੇ ਆਮ ਕਰਕੇ ਜਿਣਸ ਪੈਦਾਵਾਰ ਦਾ ਬੁਨਿਆਦੀ ਲੱਛਣ, ਅਜਾਦ ਮੁਕਬਲਾ ਅਪਣੇ ਉਲਟ ਅਜਾਰੇਦਾਰੀ ਵਿੱਚ ਤਬਦੀਲ ਹੋ ਗਿਆ। ਕੋਈ ਭਰਮ ਪੈਦਾ ਨਾ ਹੋਵੇ ਇਸ ਲਈ ਇਹ ਸਪੱਸ਼ਟ ਕਰ ਦੇਣਾ ਜਰੂਰੀ ਹੈ ਕਿ ਅਜਾਰੇਦਾਰੀਆਂ, ਜੋ ਅਜਾਦ ਮੁਕਾਬਲੇ ‘ਚੋਂ ਪੈਦਾ ਹੋਈਆਂ, ਇਸ ਨੂੰ ਖਤਮ ਨਹੀਂ ਕਰਦੀਆਂ। ਇਹ ਨੁਕਤਾ ਬੜਾ ਮਹੱਤਵਪੂਰਨ ਹੈ। ਅਜਾਰੇਦਾਰੀ ਮੁਕਾਬਲੇ ਨੂੰ ਖਤਮ ਨਹੀਂ ਕਰਦੀ ਸਗੋਂ ਮੁਕਾਬਲੇ ਨੂੰ ਤਿੱਖਾ ਕਰਦੀ ਆ, ਕਿਉਂਕਿ ਮਾਰਕਸਵਾਦੀ ਫਲਸਫੇ ਦਾ ਬੁਨਿਆਦੀ ਸਿਧਾਂਤ ਆ ਕਿ ਹਰ ਚੀਜ਼ ਆਪਣੇ ਉਲਟ ਦੁਆਰਾ ਤੈਅ ਹੁੰਦੀ ਆ, ਅਜਾਰੇਦਾਰੀ ਤਾਂ ਹੋਊ ਜੇ ਮੁਕਾਬਲਾ ਹੈ, ਜੇ ਮੁਕਾਬਲਾ ਨਹੀਂ ਹੈ ਤਾਂ ਅਜਾਰੇਦਾਰੀ ਦੀ ਕੋਈ ਲੋੜ ਈ ਨਹੀਂ। ਇਸ ਲਈ ਅਜਾਰੇਦਾਰੀਆਂ ਬਣਨ ਤੋਂ ਜਿਹੜਾ ਕਾਊਟਸਕੀ ਦਾ ਸਿਧਾਂਤ ਸੀ ਬਈ ਹੁਣ ਅਜਾਰੇਦਾਰੀਆਂ ਬਣਗੀਆਂ, ਹੁਣ ਸਾਰੇ ਮਿਲ਼ਕੇ ਇੱਕ ਇਜਾਰੇਦਾਰ ਬਣ ਜਾਊ, ਇਹ ਕਦੇ ਹੋ ਈ ਨਹੀਂ ਸਕਦਾ। ਜੇ ਇਹ ਹੋ ਗਿਆ ਤਾਂ ਇਹਨੂੰ ਸਰਮਾਏਦਾਰੀ ਕਹਿਣਾ ਈ ਗਲਤ ਆ, ਜੇ ਸਰਮਾਏਦਾਰੀ ‘ਚ ਸਰਮਾਏਦਾਰਾਂ ‘ਚ ਮੁਕਾਬਲਾ ਈ ਖਤਮ ਹੋਜੇ ਤਾਂ ਉਹ ਸਰਮਾਏਦਾਰੀ ਨਹੀਂ ਰਹਿ ਜਾਊ, ਇਹਨੂੰ ਕੋਈ ਹੋਰ ਨਾਂ ਦੇਣਾ ਪਊ। ਕੁਝ ਲੋਕ ਦਿੰਦੇ ਵੀ ਨੇ — ਕਾਰਪੋਰੇਟ ਸਰਮਾਏਦਾਰੀ, ਉਹਦੇ ‘ਤੇ ਵੀ ਆਪਾਂ ਗੱਲ ਕਰਾਂਗੇ। ਲੈਨਿਨ ਦੇ ਸ਼ਬਦਾਂ ‘ਚ ਕਹਿਣਾ ਹੋਵੇ ਤਾਂ ਅਜਾਰੇਦਾਰੀਆਂ ਅਜਾਦ ਵਪਾਰ ਤੋਂ ਉੱਚੀਆਂ ਅਤੇ ਇਸਦੇ ਨਾਲ਼-ਨਾਲ਼ ਰਹਿੰਦੀਆਂ ਹਨ ਅਤੇ ਇਉਂ ਬਹੁਤ ਸਾਰੇ ਬੜੇ ਤੀਖਣ, ਸਖਤ ਵਿਰੋਧਾਂ, ਝਗੜਿਆਂ ਅਤੇ ਟਕਰਾਵਾਂ ਨੂੰ ਜਨਮ ਦੇਂਦੀਆਂ ਹਨ, ਅਜਾਰੇਦਾਰੀ ਸਰਮਾਏਦਾਰੀ ਦੇ ਇੱਕ ਉਚੇਰੇ ਪੜਾਅ ਵੱਲ ਤਬਦੀਲੀ ਹੈ।

ਅਜਾਰੇਦਾਰੀ ਦੇ ਉਭਾਰ ਸਮੇਤ 19ਵੀਂ ਸਦੀ ਦੇ ਅੰਤੇ ਅਤ 20ਵੀਂ ਸਦੀ ਦੇ ਸ਼ੁਰੂ ‘ਚ ਸਰਮਾਏਦਾਰੀ ‘ਚ ਜੋ ਨਵੇਂ ਲੱਛਣ ਪੈਦਾ ਹੋਏ ਉਹਨਾਂ ਸਭ ਨੂੰ ਸਮੇਟ ਕੇ ਲੈਨਿਨ ਨੇ ਸਾਮਰਾਜਵਾਦ ਨੂੰ ਇਸ ਤਰ੍ਹਾਂ ਪ੍ਰੀਭਾਸ਼ਿਤ ਕੀਤਾ ਹੈ। ਹੁਣ ਲੈਨਿਨ ਦੀ ਸਾਮਰਾਜਵਾਦ ਦੀ ਪ੍ਰੀਭਾਸ਼ਾ ਅਤੇ ਇਹਨਾਂ (ਤਸਕੀਨ) ਦੀ ਪ੍ਰੀਭਾਸ਼ਾ ਵਿੱਚ ਅੰਤਰ ਦੇਖੋ। ਤਸਕੀਨ ਜੀ ਕਹਿੰਦੇ ਨੇ, ”ਲੈਨਿਨ ਦੇ ਸਾਮਰਾਜਵਾਦ ਨੂੰ ਜਿਹੜੇ ਤੱਤ ਸਾਮਰਾਜਵਾਦ ਬਣਾਉਂਦੇ ਸਨ ਉਹਨਾਂ ਦੀ ਕਾਰਪੋਰੇਟ ਸਰਮਾਏ ਨੂੰ ਲੋੜ ਨਹੀਂ।” ਕਿਹੜੇ ਤੱਤ? ਉਹਦੀ ਕੋਈ ਚਰਚਾ ਨਹੀਂ ਕਰਦੇ। (ਤਸਕੀਨ- ਨਹੀਂ, ਮੈਂ ਚਰਚਾ ਕੀਤੀ ਆ) ਚਰਚਾ ਕੀਤੀ ਸਿਰਫ਼ ਬਸਤੀਆਂ ਖੋਹਣਾ, ਉਹ ਲੈਨਿਨ ਦੇ ਸਾਮਰਾਜਵਾਦ ਦੇ ਸਿਧਾਂਤ ਦਾ ਅਹਿਮ ਅੰਗ ਹੈ ਈ ਨਹੀਂ। ਲੈਨਿਨ ਨੇ ਇਹ ਨਹੀਂ ਕਿਹਾ ਕਿ ਬਸਤੀਆਂ ਖੋਹਣ ਲਈ ਜੰਗਾਂ ਹੋਣਗੀਆਂ, ਲੈਨਿਨ ਨੇ ਇਹ ਨਹੀਂ ਕਿਹਾ ਕਿ ਆਲਮੀ ਜੰਗਾਂ ਹੋਣਗੀਆਂ, ਲੈਨਿਨ ਨੇ ਆਲਮੀ ਜੰਗਾਂ ਦਾ ਕਿਤੇ ਜਿਕਰ ਨਹੀਂ ਕੀਤਾ। ਲੈਨਿਨ ਨੇ ਜੰਗ ਕਿਹਾ, ਆਲਮੀ ਜੰਗ ਕਿਤੇ ਨੀਂ ਕਿਹਾ, ਦੋਹਾਂ ਨੂੰ ਫਰਕ ਕਰਨਾ ਚਾਹੀਦਾ ਆਪਾਂ ਨੂੰ, ਜੰਗ ਅਲੱਗ ਹੈ ਤੇ ਆਲਮੀ ਜੰਗ ਅਲੱਗ। ਇਸ ਲਈ ਜੀਹਨੇ ਜਿਹੜੇ ਸ਼ਬਦ ਇਸਤੇਮਾਲ ਕੀਤੇ ਹਨ ਉਹਨਾਂ ਸ਼ਬਦਾਂ ਦੇ ਅਧਾਰ ‘ਤੇ ਉਸ ਵਿਅਕਤੀ ਦੀ ਅਲੋਚਨਾ ਹੋਣੀ ਚਾਹੀਦੀਆ, ਨਾ ਕਿ ਆਪਣੇ ਸ਼ਬਦ ਬਣਾ ਕੇ ਕਿਸੇ ਹੋਰ ਦੀ ਅਲੋਚਨਾ ਕਰ ਦੇਈਏ। ਆਲਮੀ ਕਬਜ਼ੇ ਲਈ ਜੰਗਾਂ ਹੁੰਦੀਆਂ ਰਹਿਣਗੀਆਂ, ਲੈਨਿਨ ਨੇ ਕਿਹਾ ਈ ਨਹੀਂ। ਹੁੰਦੀਆਂ ਰਹਿਣਗੀਆਂ ਪਰ ਉਹਦਾ ਅਧਾਰ ਕਿਤੇ ਹੋਰ ਆ, ਉਹਦਾ ਅਧਾਰ ਹੈ ਅਸਾਵਾਂ ਸਰਮਾਏਦਾਰਾ ਵਿਕਾਸ, ਇਹ ਗੱਲ ਅੱਗੇ ਆਊਗੀ। ਇਹਨਾਂ ਨੇ ਜਿਸ ਢੰਗ ਨਾਲ਼ ਲੈਨਿਨ ਨੂੰ ਸਮਝਿਆ ਉਸ ਢੰਗ ਨਾਲ਼ ਇਹਨਾਂ ਨੇ ਲੈਨਿਨ ਦੀ ਅਲੋਚਨਾ ਕੀਤੀ ਆ, ਲੈਨਿਨ ਦੀ ਜੇ ਕੋਈ ਇਹ ਕਿਤਾਬ (ਸਾਮਰਾਜਵਾਦ, ਸਰਮਾਏਦਾਰੀ ਦਾ ਸਰਵਉੱਚ ਪੜਾਅ) ਪੂਰੀ ਪੜ੍ਹ ਲਵੇ ਤਾਂ ਉਹ ਵਿਅਕਤੀ ਆਪਣੇ-ਆਪ ਇਹ ਸਮਝ ਜਾਂਦਾ ਕਿ ਉਹ ਗੱਲਾਂ ਉਸ ਰੂਪ ਵਿੱਚ ਨਹੀਂ ਹੈਗੀਆਂ ਜਿਵੇਂ ਤਸਕੀਨ ਜੀ ਨੇ ਕੀਤੀਆਂ ਨੇ। ਲੈਨਿਨ ਨੇ ਸਾਮਰਾਜਵਾਦ ਦੇ ਪੰਜ ਲੱਛਣ ਦੱਸੇ ਆ, ਪਹਿਲਾ ਹੈ ਇਜਾਰੇਦਾਰੀ, ਇਹ ਉਹਦੀ ਬੁਨਿਆਦ ਆ, ਹੁਣ ਇਜਾਰੇਦਾਰੀ ਤੋਂ ਉਪਰ ਸੁਪਰ-ਇਜਾਰੇਦਾਰੀ ਥੋੜੀ ਹੋ ਸਕਦੀ ਆ? ਇਸੇ ਲਈ ਲੈਨਿਨ ਨੇ ਕਿਹਾ ਸੀ ਕਿ ਇਹ ਸਰਵਉੱਚ ਪੜਾਅ ਹੈ। ਏਦੂੰ ਉੱਪਰ ਹੋਰ ਕੀ ਜਾਊ। ਸਾਮਰਾਜਵਾਦ ਮਤਲਬ ਇਜਾਰੇਦਾਰਾ ਸਰਮਾਏਦਾਰੀ, ਹੁਣ ਇਜਾਰੇਦਾਰਾ ਸਰਮਾਏਦਾਰੀ ਤੋਂ ਅਗਲੀ ਕੋਈ ਇਜਾਰੇਦਾਰੀ ਨਹੀਂ ਹੋ ਸਕਦੀ ਇਸੇ ਲਈ ਇਹ ਮਰਨਾਊ ਆ, ਮਤਲਬ ਸਾਮਰਾਜਵਾਦ ਏਦੂੰ ਅਗਲੇ ਪੜਾਅ ਵਿੱਚ ਨਹੀਂ ਦਾਖਲ ਹੋ ਸਕਦਾ। ਫੇਰ ਇਹਦੇ ‘ਚੋਂ ਦੂਜੀ ਗੱਲ ਨਿੱਕਲ਼ਦੀ ਆ ਕਿ ਬੈਂਕਿੰਗ ਸਰਮਾਏ ਅਤੇ ਸੱਨਅਤੀ ਸਰਮਾਏ ਦਾ ਘੁਲ਼-ਮਿਲ਼ ਜਾਣਾ, ਜੀਹਨੂੰ ਵਿੱਤੀ ਸਰਮਾਇਆ ਕਹਿੰਦੇ ਨੇ। ਤੀਜਾ ਮਹੱਤਵਪੂਰਨ ਹੈ ਸਰਮਾਏ ਦੀ ਬਰਾਮਦ, ਇਹਨਾਂ ਦਾ ਦੇਖੋ ਇਹ (ਤਸਕੀਨ) ਕੀ ਕਹਿੰਦੇ ਨੇ, ”ਜਿਸ ਤਰ੍ਹਾਂ ਬਸਤੀ ਸੰਸਾਰ ਦੇ ਪ੍ਰਕਿਰਤਿਕ ਮਾਲ ਖਜਾਨਿਆਂ ਵਿਚਲਾ ਕੱਚਾ ਮਾਲ ਸਾਮਰਾਜੀ ਦੇਸ਼ਾਂ ਵਿੱਚ ਪਹੁੰਚਦਾ ਰਹੇਗਾ ਅਤੇ ਉਤਪਾਦ ਦੇ ਰੂਪ ਵਿੱਚ ਢਲ਼ ਕੇ ਵਾਪਸ ਬਸਤੀਆਂ ਦੀਆਂ ਮੰਡੀਆਂ ਵਿੱਚ ਪਹੁੰਚਦਾ ਰਹੇਗਾ……” ਇਹ ਸਾਮਰਾਜਵਾਦ ਥੋੜੀ ਆ, ਸਾਮਰਾਜਵਾਦ ਹੈ ਸਰਮਾਏ ਦੀ ਬਰਾਮਦ ਮਤਲਬ ਸਾਮਰਾਜਵਾਦ ਵਿੱਚ ਜਿਣਸਾਂ ਦੀ ਬਰਾਮਦ ਨਾਲ਼ੋਂ ਸਰਮਾਏ ਦੀ ਬਰਾਮਦ ਪ੍ਰਧਾਨ ਪੱਖ ਬਣ ਜਾਂਦੀ ਆ। ਜੋ ਇਹ (ਤਸਕੀਨ) ਕਹਿੰਦੇ ਨੇ ਉਹ ਸਾਮਰਾਜਵਾਦ ਹੈ ਈ ਨਹੀਂ, ਇਹ ਲੈਨਿਨ ਦਾ ਸਾਮਰਾਜਵਾਦ ਨਹੀਂ ਹੈ, ਇਹ ਪੂਰਵ-ਲੈਨਿਨੀ ਸਾਮਰਾਜਵਾਦ ਹੈ, ਮੰਥਲੀ ਰੀਵਿਊ ਆਲ਼ਿਆਂ ਦਾ ਸਾਮਰਾਜਵਾਦ ਇਹ ਆ। ਲੈਨਿਨ ਜਦੋਂ ਸਾਮਰਾਜਵਾਦ ਦੀ ਗੱਲ ਕਰਦੇ ਨੇ ਉਹ ਸਰਮਾਏ ਦੀ ਬਰਾਮਦ ‘ਤੇ ਜ਼ੋਰ ਦਿੰਦੇ ਨੇ, ਜੇ ਇਹਨਾਂ ਦੀ ਗੱਲ ਮੰਨੀਏ ਫੇਰ ਤਾਂ ਸਾਮਰਾਜਵਾਦ ਪਹਿਲਾਂ ਹੀ ਚੱਲੀ ਜਾਂਦਾ ਸੀਗਾ, ਫੇਰ ਉਹਨੂੰ ਨਵਾਂ ਦੌਰ ਕਹਿਣ ਦੀ ਕੀ ਲੋੜ ਆ? ਸਰਮਾਏ ਦੀ ਬਰਾਮਦ ਉਦੋਂ ਸ਼ੁਰੂ ਹੋਈ ਜਦੋਂ ਉੱਥੇ ਇਜਾਰੇਦਾਰੀ ਆ ਗਈ, ਇਜਾਰੇਦਾਰੀ ਆਉਣ ਨਾਲ਼ ਜਿਹੜੇ ਸੁਪਰ-ਮੁਨਾਫੇ ਆਉਂਦੇ ਨੇ ਉਹਨਾਂ ਦੇ ਮੁੜ ਨਿਵੇਸ਼ ਲਈ ਉੱਥੇ ਜਗ੍ਹਾ ਨਹੀਂ ਸੀ, ਜਦੋਂ ਉਹ ਸੰਤ੍ਰਿਪਤ ਹੋ ਗਈ ਤਾਂ ਫੇਰ ਸਰਮਾਇਆ ਸੰਸਾਰ ਦੇ ਹੋਰਾਂ ਇਲਾਕਿਆਂ ਵਿੱਚ, ਜਿੱਥੇ ਉਹ ਲੱਗ ਸਕਦਾ ਸੀ ਉੱਤੇ ਲੱਗਣਾ ਸ਼ੁਰੂ ਹੋਇਆ। ਇਹ ਨਹੀਂ ਕਿ ਜਿਣਸਾਂ ਦਾ ਅਯਾਤ-ਨਿਰਯਾਤ ਖਤਮ ਹੋ ਗਿਆ, ਉਹ ਚਲਦਾ ਰਹਿੰਦਾ ਪਰ ਸਰਮਾਏ ਦੀ ਬਰਾਮਦ ਪ੍ਰਧਾਨ ਪੱਖ ਬਣ ਜਾਂਦੀ ਆ, ਮੁੱਖ ਰੂਪ ਧਾਰਨ ਕਰ ਲੈਂਦੀ ਆ। ਚੌਥਾ ਲੱਛਣ ਜੋ ਲੈਨਿਨ ਨੇ ਦੱਸਿਆ ਕੌਮਾਂਤਰੀ ਇਜਾਰੇਦਾਰ ਸਭਾਵਾਂ ਦਾ ਬਣਨਾ ਜਿਹੜੀਆਂ ਦੁਨੀਆਂ ਨੂੰ ਆਪਸ ਵਿੱਚ ਵੰਡ ਲੈਂਦੀਆਂ ਹਨ। ਪੰਜਵਾਂ ਹੈ ਬਸਤੀਆਂ, ਹੁਣ ਬਸਤੀਆਂ ਕੀ ਆ, ਬਸਤੀਆਂ ਸਾਮਰਾਜਵਾਦ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਵੀ ਸੀਗੀਆਂ, ਸਾਮਰਾਜਵਾਦ ਦੇ ਯੁੱਗ ਵਿੱਚ ਦੁਨੀਆਂ 20ਵੀਂ ਸਦੀ ਦੇ ਸ਼ੁਰੂ ਵਿੱਚ ਪਹੁੰਚੀ, ਲੈਨਿਨ ਨੇ ਕਿਹਾ ਜੇ ਕੋਈ ਬਹੁਤਾ ਈ ਪੁੱਛੇ ਕਿ ਸਾਮਰਾਜਵਾਦ ਕਦੋਂ ਹੋਂਦ ਵਿੱਚ ਆਇਆ ਤਾਂ ਕਹਿ ਦਓ 1903 ‘ਚ, ਕਿਉਂਕਿ ਇਹਦੀ ਕੋਈ ਤਰੀਕ ਦੱਸਣੀ ਤਾਂ ਔਖੀ ਆ, 1903 ਵਿੱਚ ਆਪਾਂ ਮੋਟਾ-ਮੋਟਾ ਮੰਨ ਸਕਦੇ ਆਂ ਕਿ ਸਾਮਰਾਜਵਾਦ ਸ਼ੁਰੂ ਹੋ ਗਿਆ। ਹੁਣ ਬਸਤੀਆਂ ਤਾਂ ਉਸ ਤੋਂ ਵੀ ਪਹਿਲਾਂ ਸਨ, ਹਿੰਦੁਸਤਾਨ 1848 ਵਿੱਚ ਇੰਗਲੈਂਡ ਦੀ ਬਸਤੀ ਬਣਿਆ। ਇਸ ਲਈ ਕਈ ਕਠਮੁੱਲੇ ਲੈਨਿਨਵਾਦੀ, ਜਿਹੜੇ ਲੈਨਿਨ ਤੋਂ ਵੱਧ ਲੈਨਿਨਵਾਦੀ ਬਣਨ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਦਾ ਇਹ ਕਹਿਣਾ ਕਿ ‘ਬਸਤੀਵਾਦ = ਸਾਮਰਾਜਵਾਦ’, ਅਸੀਂ ਇਹ ਮੰਨਦੇ ਆਂ ਕਿ ਬਸਤੀਵਾਦ ਨਹੀਂ ਰਿਹਾ, ਉਹ ਕਹਿੰਦੇ ਨੇ ਤੁਸੀਂ ਕਹਿੰਨੇ ਓਂ ਕਿ ਬਸਤੀਵਾਦ ਨਹੀਂ ਰਿਹਾ ਇਸ ਲਈ ਸਾਮਰਾਜਵਾਦ ਵੀ ਨਹੀਂ ਰਿਹਾ। ਕੁੱਝ ਲੋਕ ਉਲਟੀ ਗੱਲ ਕਹਿੰਦੇ ਨੇ ਸਾਮਰਾਜਵਾਦ ਦੇ ਖਾਤਮੇ ਦੀ ਗੱਲ, ਕੁੱਝ ਹੋਰ ਸਟੈਂਡ ਤੋਂ ਖੜਕੇ ਕਹਿੰਦੇ ਨੇ। ਦੂਜੀ ਸੰਸਾਰ ਜੰਗ ਤੋਂ ਬਾਅਦ ਬਸਤੀਆਂ ਨਹੀਂ ਰਹੀਆਂ, ਇਹਦੀ ਵਿਆਖਿਆ ਆਪਾਂ ਅੱਗੇ ਚੱਲ ਕੇ ਕਰਾਂਗੇ। ਬਸਤੀਆਂ ਜਰੂਰੀ ਨਹੀਂ ਸੀ ਸਾਮਰਾਜਵਾਦ ਲਈ, ਉਹਦੀ ਲੁੱਟ ਜਰੂਰੀ ਨਹੀਂ, ਇਜਾਰੇਦਾਰਾ ਸਭਾਵਾਂ ਹੈਗੀਆਂ ਨੇ ਉਹਨਾਂ ਦੇ ਰਸੂਖ ਦੇ ਖੇਤਰ ਹੈਗੇ ਨੇ ਤੇ ਉਹਨਾਂ ਦੇ ਰਸੂਖ ਦੇ ਖੇਤਰਾਂ ਲਈ ਉਹਨਾਂ ਵਿੱਚ ਲੜਾਈ ਵੀ ਆ, ਬਹੁਤ ਤਿੱਖੀ ਲੜਾਈ ਆ ਤੇ ਇਹ ਲੜਾਈ ਹੋਰ ਤੇਜ਼ ਹੋਣ ਜਾ ਰਹੀ ਆ ਆਉਣ ਵਾਲ਼ੇ ਦਿਨਾਂ ਵਿੱਚ — ਖਾਸ ਕਰ ਰੂਸੀ ਸਾਮਰਾਜਵਾਦ ਤੇ ਅਮਰੀਕਨ ਸਾਮਰਾਜਵਾਦ ਵਿੱਚ, ਇਹਦੀ ਆਪਾਂ ਅੱਗੇ ਚਰਚਾ ਕਰਾਂਗੇ। ਲੈਨਿਨ ਦੀ ਸਾਮਰਾਜਵਾਦ ਦੀ ਪ੍ਰੀਭਾਸ਼ਾ ਵਿੱਚ ਪ੍ਰਗਟ ਹੋਏ ਵਿਚਾਰਾਂ ਦਾ ਕਾਰਲ ਕਾਊਟਸਕੀ, ਜੋ ਕਿ ਦੂਸਰੀ ਕੌਮਾਂਤਰੀ ਦੇ ਦੌਰ ਦਾ ਪ੍ਰਮੁੱਖ ਮਾਰਕਸਵਾਦੀ ਸਿਧਾਂਤਕਾਰ ਸੀ, ਨੇ ਤਿੱਖੀ ਅਲੋਚਨਾ ਕੀਤੀ। ਉਸਦਾ ਕਹਿਣਾ ਸੀ ਕਿ, ”ਸਾਮਰਾਜਵਾਦ ਨੂੰ ਆਰਥਿਕਤਾ ਦਾ “ਦੌਰ” ਜਾਂ ਪੜਾਅ ਨਹੀਂ ਸਗੋਂ ਇੱਕ ਨੀਤੀ, ਇੱਕ ਨਿਸ਼ਚਤ ਨੀਤੀ ਸਮਝਿਆ ਜਾਣਾ ਚਾਹੀਦਾ ਹੈ, ਜਿਸਨੂੰ ਵਿੱਤ ਸਰਮਾਏ ਵੱਲੋਂ “ਪਹਿਲ” ਦਿੱਤੀ ਜਾ ਰਹੀ ਹੈ; ਕਿ ਸਾਮਰਾਜਵਾਦ ਨੂੰ “ਅੱਜ ਦੀ ਸਰਮਾਏਦਾਰੀ” ਨਾਲ਼ ਸਗਵਾਂ ਨਹੀਂ ਕਰ ਦੇਣਾ ਚਾਹੀਦਾ।” ਮਤਲਬ ਇਹ ਵਿੱਤੀ ਸਰਮਾਏ ਲਈ ਇੱਕ ਨੀਤੀ ਆ ਤੇ ਨੀਤੀ ਬਦਲ ਵੀ ਸਕਦੀ ਆ, ਸਾਮਰਾਜਵਾਦ ਕੋਈ ਪੜਾਅ ਨਹੀਂ।

ਅੱਗੇ ਲੈਨਿਨ ਕਾਊਟਸਕੀ ਦੇ ਉਪਰੋਕਤ ਵਿਚਾਰਾਂ ਦੀ ਅਲੋਚਨਾ ਕਰਦੇ ਹੋਏ ਲਿਖਦੇ ਹਨ, ”ਮਾਮਲੇ ਦਾ ਤੱਤ ਇਹ ਹੈ ਕਿ ਕਾਊਟਸਕੀ ਸਾਮਰਾਜਵਾਦ ਦੀ ਰਾਜਨੀਤੀ ਨੂੰ ਇਹਦੀ ਆਰਥਿਕਤਾ ਤੋਂ ਵੱਖ ਕਰਦਾ ਹੈ।” ਇਹ ਤੁਸੀਂ ਧਿਆਨ ਨਾਲ਼ ਪੜਿਓ, ਤਸਕੀਨ ਜੀ ਦਾ ਕਹਿਣਾ ਕਿ ਲੈਨਿਨ ਤੇ ਲੈਨਿਨਵਾਦੀ ਸਾਮਰਾਜਵਾਦ ਦੇ ਸਿਰਫ ਆਰਥਿਕ ਪੱਖ ਦੀ ਹੀ ਪੜਤਾਲ ਕਰਦੇ ਹਨ, ਰਾਜਨੀਤਕ ਦੀ ਨਹੀਂ। ਲੈਨਿਨ ਤਾਂ ਉਲਟਾ ਕਾਊਟਸਕੀ ਨੂੰ ਇਸ ਗੱਲ ਲਈ ਝਾੜ ਪਾ ਰਹੇ ਨੇ। ਲੈਨਿਨ ਦੀ ਸਾਮਰਾਜਵਾਦ ਦੀ ਪ੍ਰੀਭਾਸ਼ਾ ਦੇ ਪੰਜ ਲੱਛਣ ਨੇ ਪਹਿਲੇ ਤਿੰਨ ਆਰਥਿਕਤਾ ਹੈ ਤੇ ਦੋ ਮਗਰਲੇ ਰਾਜਨੀਤੀ ਆ। ਹੋਰ ਰਾਜਨੀਤੀ ਕੀ ਹੁੰਦੀ ਆ, ਰਾਜਨੀਤੀ ਤਾਂ ਇਹੀ ਹੁੰਦੀ ਆ, ਰਾਜਨੀਤੀ ਆਰਥਿਕਤਾ ਦਾ ਸੰਘਣਾ ਪ੍ਰਗਟਾਵਾ ਈ ਹੁੰਦੀ ਆ, ਜੋ ਆਰਥਿਕਤਾ ਵਿੱਚ ਹੈ ਉਹ ਸਿਆਸਤ ਵਿੱਚ ਪ੍ਰਗਟ ਹੋਊਗਾ, ਆਰਥਿਕਤਾ ਵਿੱਚ ਕੀ ਹੋ ਰਿਹਾ ਇਜਾਰੇਦਾਰੀਆਂ ਹੋਂਦ ਵਿੱਚ ਆ ਰਹੀਆਂ, ਵਿੱਤੀ ਸਰਮਾਇਆ ਹੋਂਦ ਵਿੱਚ ਆ ਰਿਹਾ, ਸਰਮਾਏ ਦੀ ਬਰਾਮਦ ਹੋਂਦ ਵਿੱਚ ਆ ਰਹੀ ਆ ਤੇ ਸਿਆਸਤ ਵਿੱਚ ਕੀ ਹੋਊਗਾ, ਜਿਹੜੇ ਸਰਮਾਏ ਨੂੰ ਬਰਾਮਦ ਕਰ ਰਹੇ ਨੇ ਉਹਨਾਂ ਵਿੱਚ ਖਹਿਭੇੜ ਹੋਊਗਾ, ਇਹ ਇਹਦੀ ਸਿਆਸਤ ਆ। ਪਹਿਲੇ ਤਿੰਨ ਆਰਥਿਕਤਾ ਹੈ ਤੇ ਮਗਰਲੇ ਦੋ ਸਿਆਸਤ ਅਤੇ ਲੈਨਿਨ ਨੇ ਕਾਊਟਸਕੀ ਦੀ ਇਸ ਗੱਲੋਂ ਅਲੋਚਨਾ ਕੀਤੀ ਕਿ ਤੂੰ ਸਿਆਸਤ ਨੂੰ ਅਲੱਗ ਕਰ ਦਿੰਨਾ, ਤਸਕੀਨ ਜੀ ਨੇ ਲੈਨਿਨ ਦੀ ਇਸੇ ਗੱਲ ਲਈ ਅਲੋਚਨਾ ਕਰ ਛੱਡੀ ਕਿ ਲੈਨਿਨ ਸਿਆਸਤ ਨੂੰ ਕੋਈ ਮਹੱਤਵ ਨਹੀਂ ਦਿੰਦੇ, ਲੈਨਿਨ ਅਤੇ ਲੈਨਿਨਵਾਦੀ। ਲੈਨਿਨ ਦਾ ਕਹਿਣਾ ਕਿ ਵਿੱਤ ਸਰਮਾਏ ਦੇ ਅਧਾਰ ‘ਤੇ ਸਾਮਰਾਜਵਾਦ ਕੋਈ ਹੋਰ ਨੀਤੀ ਵੀ ਅਪਣਾ ਸਕਦਾ, ਇਹ ਗਲਤ ਆ ਉਹ ਹੋਰ ਨੀਤੀ ਨਹੀਂ ਅਪਣਾ ਸਕਦਾ। ਤਸਕੀਨ ਜੀ ਕਿ ਸੰਭਾਨਾਵਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ, ਮੈਂ ਕਹਿੰਨਾ ਕਿ ਸੰਭਾਨਾਵਾਂ ਨੂੰ ਰੱਦ ਵੀ ਕੀਤਾ ਜਾ ਸਕਦਾ, ਦਵੰਦਵਾਦੀ ਬਣੋ, ਪਦਾਰਥ ਗਤੀ ਵਿੱਚ ਹੈ ਤੋਂ ਬਿਨਾਂ ਕੋਈ ਨਿਰਪੇਖ ਸੱਚ ਨਹੀਂ, ਸਭ ਸਪੇਖਕ ਸੱਚ ਹੁੰਦਾ। ਸੰਭਾਨਾਵਾਂ ਖਾਰਜ ਵੀ ਕੀਤੀਆਂ ਜਾ ਸਕਦੀਆਂ ਨੇ, ਸੰਭਾਵਨਾਵਾਂ ਨੂੰ ਮੰਨਿਆ ਵੀ ਜਾ ਸਕਦਾ, ਪੱਥਰ ਵਿੱਚੋਂ ਚੂਚਾ ਨਹੀਂ ਨਿੱਕਲ਼ ਸਕਦਾ, ਮੈਂ ਇਸਦੀ ਹਰ ਸੰਭਾਵਨਾ ਨੂੰ ਖਾਰਜ ਕਰਦਾਂ। ਕੋਈ ਇਹ ਸੰਭਾਵਨਾ ਪੈਦਾ ਕਰਕੇ ਦੱਸੇ, ਇਹਦੇ ਵਿੱਚੋਂ ਚੂਚਾ ਪੈਦਾ ਕਰਦੇ ਦਿਖਾਵੇ। ਸੰਭਾਵਨਾਵਾਂ ਨੂੰ ਰੱਦ ਕਰਨਾ ਗੈਰ ਮਾਰਕਸਵਾਦੀ ਨਹੀਂ। ਕੁੱਝ ਸੰਭਾਵਨਾਵਾਂ ਨੂੰ ਕਬੂਲਣਾ ਮਾਰਕਸਵਾਦ ਆ ਤੇ ਕੁੱਝ ਸੰਭਾਵਨਾਵਾਂ ਨੂੰ ਰੱਦ ਕਰਨਾ ਮਾਰਕਸਵਾਦ ਆ।

ਹੁਣ ਜਿਹੜਾ ਕਾਊਟਸਕੀ ਦਾ ਪੜ-ਸਾਮਰਾਜਵਾਦ ਦਾ ਸਿਧਾਂਤ ਆ ਇਹ ਕਿਉਂ ਨਹੀਂ ਬਣ ਸਕਦਾ, ਸਾਮਰਾਜਵਾਦੀਆਂ ‘ਚ ਏਕਤਾ ਕਿਉਂ ਨਹੀਂ ਹੋ ਸਕਦੀ, ਇਹ ਸਮਝਣਾ ਬਹੁਤ ਜ਼ਰੂਰੀ ਆ। ਕੀ ਸਾਮਰਾਜਵਾਦੀਆਂ ‘ਚ ਏਕਾ, ਸੁਲ੍ਹਾ-ਸਫਾਈ ਹੋ ਸਕਦੀ ਆ? ਇਸ ਸਵਾਲ ਦਾ ਜਵਾਬ ਲੈਨਿਨ ਇਸ ਤਰ੍ਹਾਂ ਦਿੰਦੇ ਨੇ, ”ਸਵਾਲ ਸਿਰਫ਼ ਇੰਝ ਸਪੱਸ਼ਟ ਤਰ੍ਹਾਂ ਨਾਲ਼ ਪੇਸ਼ ਕੀਤੇ ਜਾਣ ਦੀ ਹੀ ਲੋੜ ਹੈ ਕਿ ਨਹੀ ਤੋਂ ਬਿਨਾਂ ਹੋਰ ਕੋਈ ਵੀ ਜਵਾਬ ਅਸੰਭਵ ਹੋ ਜਾਂਦਾ ਹੈ। ਇਹਦਾ ਕਾਰਨ ਇਹ ਹੈ ਕਿ ਸਰਮਾਏਦਾਰੀ ਅਧੀਨ ਰਸੂਖ਼ ਦੇ ਖੇਤਰਾਂ, ਹਿੱਤਾਂ, ਬਸਤੀਆਂ ਆਦਿ ਦੀ ਵੰਡ ਲਈ ਇੱਕੋ ਇੱਕ ਅਧਾਰ, ਜਿਸਦੀ ਕਲਪਨਾ ਕੀਤੀ ਜਾ ਸਕਦੀ ਹੈ, ਇਹ ਹੈ ਕਿ ਇਸ ਵਿੱਚ ਸ਼ਾਮਲ ਹੋਣ ਵਾਲ਼ਿਆਂ ਦੀ ਸ਼ਕਤੀ ਦਾ, ਉਹਨਾਂ ਦਾ ਆਮ ਆਰਥਕ, ਵਿੱਤੀ, ਫ਼ੌਜੀ ਸ਼ਕਤੀ ਆਦਿ ਦਾ ਹਿਸਾਬ-ਕਿਤਾਬ ਲਾਇਆ ਜਾਵੇ ਤੇ ਵੰਡ ਵਿੱਚ ਹਿੱਸਾ ਲੈਣ ਵਾਲ਼ਿਆਂ ਦੀ ਸ਼ਕਤੀ ਇੱਕੋ ਜਿੰਨੇ ਦਰਜੇ ਤੱਕ ਨਹੀਂ ਬਦਲਦੀ।” ਇਹ ਕਾਰਨ ਸਮਝਣਾ ਬਹੁਤ ਜ਼ਰੂਰੀ, ਜੋ ਇਹਨੂੰ ਨਹੀਂ ਸਮਝਦਾ ਉਹ ਭਟਕਦਾ ਰਹਿੰਦਾ। ਸਾਮਰਾਜਵਾਦੀਆਂ ਦੀ ਤਾਕਤ ਕਦੇ ਬਰਾਬਰ ਨਹੀਂ ਹੋ ਸਕਦੀ, ਉਹਨਾਂ ‘ਚ ਜੋ ਬਦਲਾਅ ਆਉਂਦਾ ਉਹ ਇੱਕੋ ਦਰਜੇ ਦਾ ਨਹੀਂ ਆਉਂਦਾ, ਮਤਲਬ ਜੇ ਇੱਕ ਦੀ ਤਾਕਤ 10 ਆ ਤੇ ਦੂਜੇ ਦੀ ਵੀ 10, ਜੇ ਇੱਕ ਦੀ 10 ਤੋਂ 12 ਹੋ ਜਾਵੇ ਤਾਂ ਦੂਜੇ ਦੀ ਵੀ 12 ਹੋਜੂ, ਇਹ ਹੋ ਨੀਂ ਸਕਦਾ। ਬਈ ਉਹ ਤਾਕਤ ਇੱਕੋ ਅਨੁਪਾਤ ਵਿੱਚ ਨਹੀਂ ਬਦਲਦੀ, ਉਸਦੀ ਅਸਾਵਾਂਪਣ ਰਹਿੰਦਾ। (ਲੈਨਿਨ ਅੱਗੇ ਲਿਖਦੇ ਹਨ) ”ਕਿਉਂਕਿ ਵੱਖੋ ਵੱਖ ਵਪਾਰਾਂ, ਟਰੱਸਟਾਂ, ਸਨਅਤ ਦੀਆਂ ਸ਼ਾਖਾਂ ਜਾਂ ਦੇਸ਼ਾਂ ਦਾ ਬਰਾਬਰ ਦਾ ਵਿਕਾਸ ਸਰਮਾਏਦਾਰੀ ਹੇਠ ਅਸੰਭਵ ਹੈ। ਜੇ ਉਹਦੀ ਸਰਮਾਏਦਾਰ ਤਾਕਤ ਦਾ ਮੁਕਾਬਲਾ ਉਸ ਸਮੇਂ ਦੇ ਬਰਤਾਨੀਆ ਦੀ ਸਰਮਾਏਦਾਰ ਤਾਕਤ ਨਾਲ਼ ਕੀਤਾ ਜਾਵੇ ਤਾਂ ਅੱਧੀ ਸਦੀ ਪਹਿਲਾਂ ਜਰਮਨੀ ਇੱਕ ਮੰਦਹਾਲ ਜਿਹਾ, ਨਿਗੂਣਾ ਜਿਹਾ ਦੇਸ਼ ਸੀ; ਇਸੇ ਤਰ੍ਹਾਂ ਰੂਸ ਦੇ ਮੁਕਾਬਲੇ ਵਿੱਚ ਜਪਾਨ ਸੀ। ਕੀ ਇਸ ਗੱਲ ਦੀ ”ਕਲਪਨਾ ਕੀਤੀ ਜਾ ਸਕਦੀ ਹੈ” ਕਿ ਦਸ ਜਾਂ ਵੀਹ ਵਰ੍ਹਿਆਂ ਦੇ ਸਮੇਂ ਵਿੱਚ ਸਾਮਰਾਜੀ ਤਾਕਤਾਂ ਦੀ ਨਿਸਬਤੀ ਸ਼ਕਤੀ ਅਬਦਲ ਰਹੇਗੀ? ਅਜਿਹਾ ਹੋਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ।” ਹੁਣ ਦੇਖੋ, ਪਹਿਲਾਂ ਦੁਨੀਆਂ ਦੀ ਸਭ ਤੋਂ ਵੱਡੀ ਸਾਮਰਾਜਵਾਦੀ ਤਾਕਤ ਇੰਗਲੈਂਡ ਸੀ, ਉਹਨੂੰ ਟੱਕਰ ਕੌਣ ਦੇਣ ਲੱਗਿਆ? ਜਰਮਨੀ, ਜਰਮਨੀ ਤਾਂ ਇੱਕ ਕਿਸਾਨ ਦੇਸ਼ ਸੀਗਾ, ਰੂਸ ਸਾਮਰਾਜੀ ਭੇੜ ਵਿੱਚ ਦਾਖਲ ਹੋ ਗਿਆ, ਜਪਾਨ ਜਗੀਰਦਾਰੀ ਤੋਂ ਸਿੱਧਾ ਸਾਮਰਾਜਵਾਦੀ ਦੇਸ਼ ਬਣ ਗਿਆ। ਦੂਜੀ ਸੰਸਾਰ ਜੰਗ ਤੋਂ ਬਾਅਦ ਅਮਰੀਕਾ ਦੀ ਝੰਡੀ ਸੀ ਸੰਸਾਰ ‘ਚ, ਹੁਣ ਚੀਨ ਇਸ ਮਹੀਨੇ (ਦਸੰਬਰ) ਦੇ ਅੰਤ ਵਿੱਚ ਸੰਸਾਰ ਦਾ ਸਭ ਤੋਂ ਵੱਡਾ ਅਰਥਚਾਰਾ ਬਣਨ ਜਾ ਰਿਹਾ। ਕੌਮਾਂਤਰੀ ਮੁਦਰਾ ਕੋਸ਼ ਦਾ ਇਹ ਅਨੁਮਾਨ ਆ ਕਿ ਦਸੰਬਰ ਦਾ ਅੰਤ ਹੁੰਦੇ-ਹੁੰਦੇ ਸੰਸਾਰ ਦਾ ਸਭ ਤੋਂ ਵੱਡਾ ਅਰਥਚਾਰਾ ਚੀਨ ਹੋਵੇਗਾ। ਮਾਰਕਸਵਾਦੀ ਇਸ ਪ੍ਰੀਭਾਸ਼ਾ ਨੂੰ ਮੰਨਦੇ ਆ ਕਿ ਸਿਆਸਤ, ਆਰਥਿਕਤਾ ਦਾ ਸਭ ਤੋਂ ਸੰਘਣਾ ਪ੍ਰਗਟਾਵਾ ਹੁੰਦੀ ਹੈ। ਇਸ ਲਈ ਚੀਨ ਦੀ ਆਰਥਿਕਤ ਤਾਕਤ ਦਾ ਪ੍ਰਗਟਾਵਾ ਉਹਦੀ ਫੌਜੀ ਤਾਕਤ ਵਿੱਚ ਲਾਜ਼ਮੀ ਹੋਊਗਾ ਤੇ ਅਮਰੀਕਾ ਲਈ ਇਹ ਚਿੰਤਾ ਦਾ ਵਿਸ਼ਾ ਹੈ। ਜੋ ਬੰਦੇ ਅਖ਼ਬਾਰ ਪੜ੍ਹਦੇ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਕਿ ਅਮਰੀਕਾ ਕਿੰਨਾ ਚਿੰਤਤ ਆ ਇਸ ਗੱਲੋਂ, ਰੂਸ ਦੀ ਗੱਲ ਆਪਾਂ ਅਲੱਗ ਕਰਦੇ ਆਂ। ਸਾਮਰਾਜਵਾਦੀਆਂ ਵਿੱਚ ਖਹਿਭੇੜ ਦਾ ਅਸਲ ਕਾਰਨ ਇਹ ਆ, ਬਸਤੀਆਂ ਬਣਨ ਦਾ, ਰਸੂਖ ਦੇ ਖੇਤਰ ਬਣਾਉਣ ਦਾ, ਦੁਨੀਆਂ ਵਿੱਚ ਆਪਣੇ ਪ੍ਰਭਾਵ ਦੇ ਖੇਤਰ ਬਣਾਣ ਲਈ ਲੜਨ ਦਾ ਅਸਲ ਅਧਾਰ ਇਹ ਆ, ਅਸਾਵਾਂਪਣ, ਉਹਨਾਂ ਦੀ ਤਾਕਤ ਦਾ ਅਸਾਵਾਂਪਣ, ਇਹ ਆ ਉਹਦਾ ਕਾਰਨ। ਇਹਨਾਂ (ਤਸਕੀਨ) ਨੇ ਜੋ ਸਮਝਿਆ ਉਹ ਗਲਤ ਸਮਝਿਆ, ਜਿਸ ਢੰਗ ਨਾਲ਼ ਸਮਝਿਆ ਕਿ ਬਸਤੀਆਂ ਲਈ ਆਲਮੀ ਕਬਜ਼ੇ ਦੀਆਂ ਜੰਗਾਂ ਹੁੰਦੀਆਂ ਰਹਿਣਗੀਆਂ, ਇਹ ਲੈਨਿਨ ਨੇ ਨਹੀਂ ਕਿਹਾ।

ਹੁਣ ਦੇਖੋ ਕੀ ਆ ਇਹਦੇ ‘ਚ। ਏਜਾਜ਼ ਅਹਿਮਦ ਦਾ ਜਿਹੜਾ ਮੱਤਭ੍ਰਮ ਆ, ਏਜਾਜ਼ ਅਹਿਮਦ ਮੌਲਿਕ ਨਹੀਂ ਹੈਗਾ, ਏਜਾਜ਼ ਅਹਿਮਦ ਸਾਹਿਤ ਦੇ ਖੇਤਰ ਦਾ ਵਿਅਕਤੀ ਆ, ਸਿਆਸਤ ‘ਚ ਉਹਨੂੰ ਸਮਝ ਘੱਟ ਆਉਂਦੀ ਆ, ਹਰ ਬੰਦੇ ਨੂੰ ਆਪਣੇ ਖੇਤਰ ਤੱਕ ਸੀਮਤ ਰਹੇ ਤਾਂ ਬਿਹਤਰ ਆ। ਜਿਵੇਂ ਹੁਣ ਕੁਲਦੀਪ ਮਾਣਕ ਸੀ, ਗੀਤ ਗਾਂਦਾ-ਗਾਂਦਾ ਚੋਣਾਂ ਲੜਨ ਲੱਗ ਪਿਆ, 500 ਵੋਟ ਵੀ ਨਹੀਂ ਮਿਲ਼ੀ ਉਹਨੂੰ। ਏਜਾਜ਼ ਅਹਿਮਦ ਸਾਹਿਤ ਵਿੱਚ ਵਧੀਆ, ਬਹੁਤ ਵੱਡਾ ਵਿਦਵਾਨ ਆ ਉਹ, ਹੁਣ ਜਦੋਂ ਰਾਜਨੀਤੀ ‘ਚ ਵੜ ਜਾਂਦਾ ਉਹ ਉੱਥੇ ਉਹ ਨੇਗਰੀ ਤੇ ਹਾਰਟ ਦੀਆਂ ਗੱਲਾਂ ਨੂੰ ਲੈ ਕੇ ਆਪਣੀ ਗੱਲ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ। ਉਹਦਾ ਇਹ ਮੱਤਭੇਦ ਕਿੱਥੋਂ ਪੈਦਾ ਹੁੰਦਾ ਪਹਿਲੀ ਸੰਸਾਰ ਜੰਗ ਵੇਲ਼ੇ ਲੈਨਿਨ ਦੀ ਕਿਤਾਬ ਆਉਂਦੀ ਆ। ਲੈਨਿਨ ਦੇ ਥੀਸਸ ਨੂੰ ਸਹੀ ਕਰਨ ਵਾਲ਼ੀ ਦੂਜੀ ਸੰਸਾਰ ਜੰਗ ਹੋ ਜਾਂਦੀ ਆ। ਦੂਜੀ ਸੰਸਾਰ ਜੰਗ ਤੋਂ ਬਾਅਦ ਕੋਈ ਤੀਜੀ ਸੰਸਾਰ ਜੰਗ ਨਹੀਂ ਹੋਈ। ਇੱਕ ਤਾਂ ਇਹ ਆ ਉਹਨਾਂ ਦੇ ਮੱਤਭੇਦਾਂ ਦਾ ਕਾਰਨ, ਬਈ ਦੇਖੋ ਹੋਈ ਈ ਨਹੀਂ ਜੰਗ, ਜੇ ਲੈਨਿਨ ਦੀ ਗੱਲ ਸਹੀ ਆ ਤਾਂ ਜੰਗ ਹੋਣੀ ਚਾਹੀਦੀ ਸੀ। ਦੂਜੀ ਗੱਲ, ਏਜਾਜ਼ ਅਹਿਮਦ ਇਹ ਕਹਿੰਦਾ ਕਿ ਇੱਕ ਪਾਸੇ ਸਾਮਰਾਜਵਾਦੀ ਕੈਂਪ ਸੀ, ਇੱਕ ਪਾਸੇ ਸਮਾਜਵਾਦੀ ਕੈਂਪ ਸੀਗਾ, ਇਹ ਕਹਿੰਦਾ ਅੰਤਰ-ਪ੍ਰਬੰਧ ਖਹਿਭੇੜ ਸੀ, ਯਾਨੀ ਦੋ ਤਰ੍ਹਾਂ ਦਾ ਸਮਾਜੀ ਪ੍ਰਬੰਧਾਂ ਦਾ ਖਹਿਭੇੜ ਸੀਗਾ, ਦੋ ਤਰ੍ਹਾਂ ਦੇ ਸਾਮਰਾਜਾਂ ਦਾ ਖਹਿਭੇੜ ਨੀਂ ਸੀਗਾ। ਅਸੀਂ ਕੀ ਕਹਿੰਨੇ ਆਂ? ਮਾਰਕਸਵਾਦੀ ਕੀ ਕਹਿੰਦੇ ਆ, ਸੋਵੀਅਤ ਯੂਨੀਅਨ ਦਾ 1956 ਤੋਂ ਬਾਅਦ ਖਾਸਾ ਬਦਲ ਗਿਆ ਸੀਗਾ, ਉਹਨੂੰ ਸਮਾਜਿਕ ਸਾਮਰਾਜਵਾਦ ਕਿਹਾ ਜਾਂਦਾ, ਓਦੂੰ ਬਾਅਦ ਉਹੜਾ ਜਿਹੜਾ ਅਮਰੀਕਾ ਨਾਲ਼ ਖਹਿਭੇੜ ਸੀਗਾ ਜਿਹੜਾ ਕਿ 1991 ਤੱਕ ਚਲਦਾ ਰਿਹਾ ਉਹ ਅੰਤਰ ਸਾਮਰਾਜਵਾਦੀ ਖਹਿਭੇੜ ਸੀਗਾ। ਏਜਾਜ਼ ਅਹਿਮਦ ਦੇ ਜਿਹੜੀਆਂ ਐਨਕਾਂ ਲੱਗੀਆਂ ਹੋਈਆਂ ਨੇ ਉਹ ਸੋਸ਼ਲ ਡੈਮੋਕ੍ਰੇਸੀ ਦੀਆਂ ਲੱਗੀਆਂ ਹੋਈਆਂ ਨੇ, ਉਹ ਨਹੀਂ ਦੇਖ ਸਕਦਾ ਕਿ ਖਰੁਸ਼ਚੇਵ ਦੇ ਆਉਣ ਤੋਂ ਬਾਅਦ ਸੋਵੀਅਤ ਯੂਨੀਅਨ ਸਮਾਜਵਾਦੀ ਨਹੀਂ ਸੀ ਰਹਿ ਗਿਆ। ਹੁਣ ਇੱਕ ਪੀਰੀਅਡ ਆ, ਦੂਜੀ ਸੰਸਾਰ ਜੰਗ ਹੋਈ ਜੋ 1945 ‘ਚ ਖਤਮ ਹੁੰਦੀ ਆ 1945 ਤੋਂ 1956 ਤੱਕ ਦਾ 11 ਸਾਲ ਦਾ ਪੀਰੀਅਡ, ਹੁਣ ਕੋਈ ਕਹੇ ਇਹਨਾਂ 11 ਸਾਲਾਂ ‘ਚ ਦਿਖਾਓ ਕਿੱਥੇ ਅੰਤਰ ਸਾਮਰਾਜਵਾਦੀ ਵਿਰੋਧਤਾਈ ਆ, 11 ਸਾਲਾਂ ‘ਚ ਨਹੀਂ ਦਿਖੂਗੀ, ਕਿਉਂ ਨਹੀਂ ਦਿਖੂਗੀ? ਕਿਉਂਕਿ ਅਮਰੀਕਾ ਦੇ ਜਿਹੜੇ ਵਿਰੋਧੀ ਸੀਗੇ, ਇੰਗਲੈਂਡ ਦੇ ਵਿਰੋਧੀ ਸੀਗੇ, ਇੰਗਲੈਂਡ ਬੁਰੀ ਤਰ੍ਹਾਂ ਤਬਾਹ ਹੋਇਆ, ਜਪਾਨ, ਜਰਮਨੀ ਮੁੱਖ ਤਾਕਤਾਂ ਸੀਗੀਆਂ ਇਹ ਬੁਰੀ ਤਰ੍ਹਾਂ ਤਬਾਹ ਹੋਈਆਂ, ਇਹਨਾਂ ਨੇ ਕੀ ਕੀਤਾ, ਅਮਰੀਕੀ ਸਰਮਾਏ ਨੂੰ ਜੀਵਨਦਾਨ ਦਿੱਤਾ, ਅਮਰੀਕਾ ਨੇ ਇਹਨਾਂ ਨੂੰ ਆਪਣੇ ਪੈਸੇ ਨਾਲ਼ ਉਸਾਰਿਆ, ਇਹਨਾਂ ‘ਚ ਤਾਂ ਦਮ ਹੀ ਨਹੀਂ ਸੀਗਾ ਬਈ 10-11 ਸਾਲ ‘ਚ ਖੜੇ ਹੋ ਕੇ ਉਸ ਲੜਾਈ ਵਿੱਚ ਸ਼ਾਮਲ ਹੋ ਸਕਣ। ਫਿਰ ਇਹਨਾਂ ਨੂੰ ਅਮਰੀਕੀ ਸਰਮਾਏ ਨਾਲ਼ ਉਸਾਰਿਆ ਜਾ ਰਿਹਾ ਸੀ ਤੇ ਸੋਵੀਅਤ ਖੇਮੇ ਦੇ ਖਿਲਾਫ਼ ਇਹ ਅਮਰੀਕਾ ਦੇ ਨਾਲ਼ ਸੀਗੇ ਇਹ ਨਾਟੋ ਵਿੱਚ। ਸੋਵੀਅਤ ਖੇਮੇ ਤੇ ਇਹਦਾ 1991 ਤੱਕ ਤਾਂ ਚਲਦਾ ਈ ਰਿਹਾ ਇਹਦਾ ਭੇੜ। 1991 ‘ਚ ਸੋਵੀਅਤ ਯੂਨੀਅਨ ਟੁੱਟ ਗਿਆ ਤੇ ਇਰਾਕ ਦੀ ਜੰਗ ਵੀ 1991 ‘ਚ ਈ ਹੁੰਦੀ ਆ, ਉਦੋਂ ਅਮਰੀਕਾ ਦਾ ਵਿਰੋਧ ਕਰਨ ਵਾਲ਼ਾ ਕੋਈ ਨੀਂ ਸੀਗਾ। ਇਹਦੇ ਤੋਂ ਫੇਰ ਪ੍ਰਭਾਤ ਪਟਨਾਇਕ ਤੇ ਏਜਾਜ਼ ਅਹਿਮਦ ਇਹ ਥੀਸਸ ਲੈਕੇ ਆਏ, ਉਹਨਾਂ ਦਾ ਸਿਧਾਂਤ ਕੀ ਸੀਗਾ ਦੇਖੋ, ਉਹ ਕਹਿੰਦੇ ਨੇ ਕਿ ਲੈਨਿਨ ਦੇ ਵੇਲ਼ੇ ਜਿਹੜੇ ਵੱਖ-ਵੱਖ ਸਰਮਾਏ ਸੀ ਉਹਨਾਂ ਦਾ ਆਪਸੀ ਘੁਲਣ-ਮਿਲਣ ਇਸ ਹੱਦ ਤੱਕ ਨਹੀਂ ਸੀ, ਮੈਂ ਪੜ੍ਹ ਕੇ ਸੁਣਾ ਦਿੰਨਾ, ”ਅੰਤਰ-ਸਾਮਰਾਜਵਾਦੀ ਖਹਿਭੇੜ ‘ਚ ਉਲ਼ਝੇ ਸਾਮਰਾਜਵਾਦ ਤੋਂ ਕਿਤੇ ਵੱਖਰਾ ਇਹ ਇੱਕ ਅਜਿਹੇ ਯੁੱਗ ਦਾ ਸਾਮਰਾਜਵਾਦ ਹੈ (ਅੱਜ ਦਾ, ਬਈ ਲੈਨਿਨ ਦੇ ਯੁੱਗ ਦਾ ਸਾਮਰਾਜਵਾਦ ਹੋਰ ਸੀ ਅੱਜ ਦਾ ਹੋਰ ਆ), ਜਿਸ ਵਿੱਚ (ਓ) ਕੌਮੀ ਸਰਮਾਏ ਇਸ ਢੰਗ ਨਾਲ਼ ਘੁਲ਼-ਮਿਲ਼ (Interpenetrated) ਗਏ ਹਨ ਕਿ ਕਿਸੇ ਵੀ ਖੇਤਰੀ (“erritarial) ਰਾਜ ਵਿੱਚ ਸਰਗਰਮ ਸਰਮਾਇਆ ਵੱਖ-ਵੱਖ ਅਨੁਪਾਤਾਂ ਵਿੱਚ ਕੌਮੀ ਅਤੇ ਪਰਾ-ਕੌਮੀ (“ransnational) ਸਰਮਾਏ ਤੋਂ ਬਣਿਆ ਹੋਇਆ ਹੈ।” ਕਿ ਸਰਮਾਇਆ ਕਿਸੇ ਇੱਕ ਦੇਸ਼ ਦਾ ਨਹੀਂ ਰਹਿ ਗਿਆ, ਸਾਰੇ ਸੰਸਾਰ ‘ਚ ਜਿਹੜਾ ਸਰਮਾਇਆ ਉਹ ਕੌਮਾਂਤਰੀ ਵੀ ਆ ਤੇ ਕੌਮੀ ਵੀ ਆ ਤੇ ਉਹ ਮਿਲ਼ ਕੇ ਬਣ ਗਿਆ। ਦੂਜਾ, ”ਵਿੱਤੀ ਸਰਮਾਇਆ ਹਾਵੀ ਹੋ ਗਿਆ”, ਇਹ ਤਾਂ ਉਹੀ ਲੈਨਿਨ ਦੀ ਗੱਲ ਨੂੰ ਦੁਹਰਾਉਂਦੇ ਨੇ। ਤੀਜਾ ”ਜਿਣਸ ਮੰਡੀਆਂ ਤੋਂ ਲੈ ਕੇ ਆਵਾਗਮਨੀ (Movements) ਤੱਕ ਇੰਨਾ ਜ਼ਿਆਦਾ ਸੰਸਾਰਕ੍ਰਿਤ ਹੋ ਚੁੱਕਾ ਹੈ ਕਿ ਇੱਕ ਸੰਸਾਰੀਕ੍ਰਿਤ ਰਾਜ ਦਾ ਉਭਾਰ, ਜਿਸ ਕੋਲ਼ ਦਿਖਣਯੋਗ ਫੌਜੀ ਤਾਕਤ ਵੀ ਹੋਵੇ, ਖੁਦ ਪ੍ਰਬੰਧ ਦੀ ਬਾਹਰਮੁਖੀ ਜਰੂਰਤ ਬਣ ਚੁੱਕਾ ਹੈ।” ਕਿ ਹੁਣ ਸਰਮਾਇਆ ਆਪਸ ਵਿੱਚ ਇੰਨਾ ਮਿਲ਼-ਜੁਲ਼ ਚੁੱਕਾ ਆਪਸ ਵਿੱਚ, ਅਲੱਗ-ਅਲੱਗ ਦੇਸ਼ਾਂ ਦਾ ਸਰਮਾਇਆ ਇੰਨਾ ਘੁਲ਼-ਮਿਲ਼ ਗਿਆ ਕਿ ਹੁਣ ਇਹ ਜਰੂਰਤ ਆ ਕਿ ਇੱਕ ਸੰਸਾਰ ਵਿਆਪੀ ਰਾਜ ਬਣ ਜਾਵੇ, ਪੂਰੇ ਸੰਸਾਰ ਦੀ ਇੱਕ ਸਰਕਾਰ ਬਣ ਜਾਵੇ, ਇਹ ਬਾਹਰਮੁਖੀ ਜਰੂਰਤ ਬਣ ਗਿਆ ਹੈ। ਹੁਣ ਕੀ ਸਰਮਾਇਆ ਇਸ ਹੱਦ ਤੱਕ ਆਪਸ ਵਿੱਚ ਘੁਲ਼-ਮਿਲ਼ ਚੁੱਕਾ? (2.) ਕੀ ਲੈਨਿਨ ਵੇਲ਼ੇ ਉਹਦਾ ਘੁਲ਼ਣਾ-ਮਿਲ਼ਣਾ ਨਹੀਂ ਸੀ, ਉਹਦੇ ਵਿੱਚ ਕੋਈ ਗੁਣਾਤਮਕ ਅੰਤਰ ਨੀਂ ਲੈਨਿਨ ਦੇ ਸਮੇਂ ਤੋਂ, ਉਹਦੇ ਬਾਰੇ ਵੀ ਬਹੁਤ ਸਾਰੇ ਇਤਿਹਾਸਕਾਰ ਦੱਸਦੇ ਨੇ ਕਿ ਉਹਦੋਂ ਕਿੰਨਾ ਘੁਲ਼-ਮਿਲ਼ ਗਿਆ ਸੀ, ਜੇ ਪੜ੍ਹਨਾ ਤਾਂ ਬੁਖਾਰਿਨ ਦੀ ਕਿਤਾਬ ਆ ‘ਇੰਪੀਰੀਅਲਿਜ਼ਮ ਇਨ ਵਰਲਡ ਇਕਾਨਮੀ’ ਉਹ ਪੜ੍ਹ ਕੇ ਵੀ ਆਦਮੀ ਦੇਖ ਸਕਦਾ ਕਿ ਕਿੰਨੀ ਇੰਟਰਪੈਨੀਟ੍ਰੇਸ਼ਨ ਸੀ। ਅੱਜ ਜਿਹੜਾ ਸੰਸਾਰ ਐੱਫ.ਡੀ.ਆਈ. ਸਟਾਕ ਆ ਉਹ ਸੰਸਾਰ ਕੁੱਲ ਘਰੇਲੂ ਪੈਦਾਵਾਰ ਦਾ 30 ਫੀਸਦੀ ਆ, ਸਿਰਫ਼ 30 ਫੀਸਦੀ ਤੇ ਇਸ 30 ਫੀਸਦੀ ਵਿੱਚੋਂ ਵੀ ਸਭ ਤੋਂ ਵੱਡਾ ਹਿੱਸਾ ਆ ਅਮਰੀਕਾ, ਜਰਮਨ ਦਾ, ਮਤਲਬ ਕੁੱਝ ਦੇਸ਼ਾਂ ਦਾ ਈ ਆ, ਬਾਕੀ ਸੰਸਾਰ ਦਾ ਤਾਂ ਹੈ ਈ ਨਹੀਂ ਕੁੱਝ। ਯਾਨੀ ਅੱਜ ਵੀ ਕੁੱਲ ਸਰਮਾਇਆ ਆ ਉਹ ਜ਼ਿਆਦਾ ਹਿੱਸਾ ਆਪਣੀਆਂ ਹੱਦਾਂ ਵਿੱਚ ਲੱਗਦਾ, ਆਪਣੇ ”ਕੌਮੀ ਰਾਜ” ਅੰਦਰ ਲੱਗਦਾ। ਜਿਹੜਾ ਬਾਹਰ ਜਾਣ ਵਾਲ਼ਾ ਉਹ ਬਹੁਤ ਥੋੜਾ ਵਾ, ਕੁੱਲ ਦੇ ਮੁਕਾਬਲੇ ਬਹੁਤ ਥੋੜਾ, ਕੁੱਝ ਦੇਸ਼ਾਂ ਦਾ ਜ਼ਿਆਦਾ ਆ ਪਰ ਉਹਦੇ ਨਾਲ਼ ਕੋਈ ਫਰਕ ਨਹੀਂ ਪੈਂਦਾ। ਅਮਰੀਕਾ ਦਾ ਬਹੁਤ ਘੱਟ ਆ, ਜਰਮਨੀ, ਯੂਰੋਪੀਅਨ ਯੂਨੀਅਨ ਦਾ ਬਹੁਤ ਜ਼ਿਆਦਾ ਆ ਅਮਰੀਕਾ ਦਾ ਬਹੁਤ ਘੱਟ, ਚੀਨ ਦਾ ਬਹੁਤ ਘੱਟ ਆ, ਰੂਸ ਦਾ ਵੀ ਬਹੁਤ ਘੱਟ ਆ। ਮਤਲਬ ਇਹ ਤੱਥ ਵੀ, ਅਰਥਚਾਰੇ ਦੇ ਤੱਥ ਵੀ ਇਸ ਗੱਲ ਨੂੰ ਸਾਬਤ ਨਹੀਂ ਕਰਦੇ ਕਿ ਇਸ ਹੱਦ ਤੱਕ ਇੰਟਰਪੈਨੀਟ੍ਰੇਸ਼ਨ ਹੋ ਚੁੱਕੀ ਆ ਤੇ ਉਹ ਹੋ ਨਹੀਂ ਸਕਦੀ। ਮਤਲਬ ਜੇ ਯੂਰਪੀ ਯੂਨੀਅਨ ਬਣਜੇ ਤਾਂ ਇੱਕ ਵੱਡਾ ਸਾਮਰਾਜਵਾਦੀ ਦੇਸ਼ ਬਣਜੂਗਾ, ਮੰਨ ਲਉ ਸਾਰੇ ਸੰਸਾਰ ਦੇ ਚਾਰ ਦੇਸ਼ ਬਣ ਜਾਣ ਉਹ ਤਾਂ ਫੇਰ ਵੀ ਲੜਦੇ ਰਹਿਣਗੇ। ਵੱਡੇ ਰਾਜਾਂ ਨਾਲ਼ ਵੀ ਉਹਦਾ ਕੋਈ ਫਰਕ ਨਹੀਂ ਜਦੋਂ ਤੱਕ ਅਸਾਵਾਂਪਣ ਆ, ਸਰਮਾਏਦਾਰੀ ਵਿੱਚ ਅਸਾਵਾਂਪਣ ਖਤਮ ਨਹੀਂ ਹੋ ਸਕਦਾ। ਪ੍ਰਭਾਤ ਪਟਨਾਇਕ ਕੀ ਕਹਿੰਦੇ ਨੇ, ਉਹ ਕਹਿੰਦੇ ਨੇ ਜਿਹੜਾ ਵਿੱਤੀ ਸਰਮਾਇਆ ਆ ਇਹਦਾ ਕੌਮਾਂਤਰੀਕਰਨ ਹੋ ਚੁੱਕਾ ਆ, ਇਹ ਕਹਿੰਦਾ ਕਾਊਟਸਕੀ ਆਲ਼ਾ ਵਿੱਤੀ ਸਰਮਾਇਆ ਨਹੀਂ ਹੈ, ਕਾਊਟਸਕੀ ਨੇ ਤਾਂ ਇਹ ਲਿਖਿਆ ਸੀ ਕਿ ਵਿਕਸਤ ਦੇਸ਼ ਦੀ ਵਿੱਤੀ ਪੂੰਜੀ ਮਿਲ਼ ਕੇ ਲੋਕਾਂ ਨੂੰ ਲੁੱਟੂਗੀ, ਕਹਿੰਦਾ ਉਸ ਤਰ੍ਹਾਂ ਦੀ ਨਹੀਂ ਹੈਗੀ ਇਹ ਸਾਰੇ ਸੰਸਾਰ ਦੀ ਆ ਸਿਰਫ਼ ਵਿਕਸਤ ਦੇਸ਼ਾਂ ਦੀ ਨਹੀਂ ਹੈਗੀ। ਇਹ ਕਾਊਟਸਕੀ ਨਾਲ਼ੋਂ ਆਪਣੇ-ਆਪ ਨੂੰ ਅਲੱਗ ਦਿਖਾਉਣਾ ਚਾਹੁੰਦੇ ਨੇ, ਪਰ ਪਹੁੰਚਦੇ ਫੇਰ ਉੱਥੇ ਈ ਨੇ, ਜੇ ਹੁਣ ਅੰਤਰ ਸਾਮਰਾਜਵਾਦੀ ਖਹਿਭੇੜ ਨਹੀਂ ਰਿਹਾ ਤਾਂ ਪੜ=ਸਾਮਰਾਜਵਾਦ ਤਾਂ ਹੋ ਈ ਗਿਆ ਫੇਰ ਇਹ, ਕਹਿੰਦੇ ਨੀਂ ਉਹ ਇਹ ਗੱਲ ਨੂੰ। 2004 ਵਿੱਚ ਏਜ਼ਾਜ ਅਹਿਮਦ ਨੇ ਇਹ ਲੇਖ ਲਿਖਿਆ ‘ਸਾਡੇ ਸਮੇਂ ਦਾ ਸਾਮਰਾਜਵਾਦ’ , 2007 ਵਿੱਚ ਉਹਨਾਂ ਦੇ ਸੰਘ ਵਿੱਚ ਫਸ ਗਿਆ, ਕੀ? ਪੂਤਿਨ ਦਾ ਭਾਸ਼ਣ। ਵਲਾਦੀਮੀਰ ਪੂਤਿਨ ਨੇ 2007 ਵਿੱਚ ਮਿਊਨਿਖ ਦੇ ਵਿੱਚ ਇੱਕ ਭਾਸ਼ਣ ਦਿੱਤਾ, ਉਹ ਭਾਸ਼ਣ ਤੋਂ ਇਹ ਫੇਰ ਫਸ ਗਿਆ ਚੱਕਰ ‘ਚ ਬਈ ਇਹ ਕੀ ਆ। ਯਾਨੀ ਜਿਹੜਾ ਰੂਸ ਸੀਗਾ, ਸੋਵੀਅਤ ਯੂਨੀਅਨ ਟੁੱਟ ਗਿਆ, ਖਿੰਡ ਗਿਆ, ਆਰਥਿਕ ਹਾਲਤ ਉਹਦੀ ਬਹੁਤ ਖਰਾਬ ਸੀਗੀ, ਪੂਤਿਨ ਆਇਆ ਉਹਨੇ ਠੀਕ-ਠਾਕ ਕੀਤੀ, ਭ੍ਰਿਸ਼ਟਾਚਾਰ ਨੂੰ ਨੱਥ ਪਾਈ, ਰੂਸ ਨੂੰ ਫੇਰ ਪੈਰਾਂ ‘ਤੇ ਲਿਆਂਦਾ। ਜਦੋਂ ਈ ਰੂਸ ਪੈਰਾਂ ‘ਤੇ ਆਇਆ ਕੌਮਾਂਤਰੀ ਪੱਧਰ ‘ਤੇ ਉਹਨੇ ਫੇਰ ਦਖਲ ਦੇਣਾ ਸ਼ੁਰੂ ਕੀਤਾ ਜੀਹਦੀ ਸ਼ੁਰੂਆਤ 2007 ਵਿੱਚ ਉਹਦੇ ਮਿਊਨਿਖ਼ ਭਾਸ਼ਣ ਤੋਂ ਹੁੰਦੀ ਆ। ਉਹ ਮਿਊਨਿਖ਼ ਭਾਸ਼ਣ ਕੀ ਸੀਗਾ, ਬਹੁਤ ਦਿਲਚਸਪ ਆ ਉਹ, ਕਿਉਂਕਿ ਓਦੂੰ ਬਾਦ ਜੋ ਲੇਖ ਲਿਖਣਾ ਪਿਆ ਏਜਾਜ਼ ਅਹਿਮਦ ਨੂੰ ਉਹ ਲੇਖ ਸੀ ‘ਸਾਮਰਾਜ ਦਾ ਸੂਰਜ ਅਸਤ?’ ਮਿਊਨਿਖ਼ ਵਿਖੇ ਹੋਈ ਸੁਰੱਖਿਆ ਕਾਨਫਰੰਸ ਹੋਈ ਸੀ। ਇਸ ਕਾਨਫਰੰਸ ਵਿੱਚ ਸੰਸਾਰ ਦੇ ਵੱਖ-ਵੱਖ ਦੇਸ਼ਾਂ ਦੇ 205 ਉੱਚ ਆਗੂ ਅਤੇ ਅਧਿਕਾਰੀ ਸ਼ਾਮਲ ਸਨ। ਉਂਝ ਤਾਂ ਰੂਸ ਪਹਿਲਾਂ ਵੀ ਸੰਸਾਰ’ਚ ਅਮਰੀਕੀ ਚੌਧਰ ਵਿਰੁੱਧ ਬੁੜ-ਬੁੜ ਕਰਦਾ ਰਿਹਾ ਸੀ, ਪਰ ਆਪਣੀ ਮੰਦੀ ਆਰਥਿਕ ਸਥਿਤੀ ਕਰਕੇ ਉਸਨੇ ਕਦੇ ਵੀ ਇਸਦਾ ਤਿੱਖਾ ਵਿਰੋਧ ਨਹੀਂ ਸੀ ਕੀਤਾ। ਜਿਵੇਂ ਹੀ ਰੂਸ ਆਪਣੀਆਂ ਅੰਦਰੂਨੀ ਸਮੱਸਿਆਵਾਂ ਤੋਂ ਉੱਭਰਿਆ ਉਸਨੇ ਕੌਮਾਂਤਰੀ ਮੰਚਾਂ ‘ਤੇ ਅਮਰੀਕੀ ਚੌਧਰ ਦਾ ਤਿੱਖੀ ਸੁਰ ‘ਚ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਮਿਊਨਿਖ਼ ਕਾਨਫਰੰਸ ਅਜਿਹਾ ਪਹਿਲਾ ਮੌਕਾ ਸੀ। ਇਸ ਤਕਰੀਰ ਵਿੱਚ ਪੂਤਿਨ ਨੇ ਯੂਰੋਪ ਨੂੰ ਉੱਤਰ ਅਟਲਾਂਟਿਕ ਸੰਧੀ ਜਥੇਬੰਦੀ (NA“O) ਦੇ ਪੂਰਬ ਵੱਲ ਵਿਸਥਾਰ ਵਿਰੁੱਧ ਚੇਤਾਵਨੀ ਦਿੱਤੀ ਅਤੇ ਇਸਨੂੰ ”ਇੱਕ ਗੰਭੀਰ ਭੜਕਾਊ ਕਾਰਕ” ਦੱਸਿਆ। ਪੂਤਿਨ ਨੇ ਕਿਹਾ ਕਿ ਅਮਰੀਕਾ ਦੁਆਰਾ ਵਿਕਸਤ ਕੀਤੀ ਸੰਸਾਰ ਵਿਆਪੀ ਮਿਜ਼ਾਈਲ ਹਿਫਾਜ਼ਤ ਪ੍ਰਬੰਧ (Globle Missile Defence System) ਅਤੇ ਰੂਸੀ ਪ੍ਰਮਾਣੂ ਅਸਲੇ ਨੂੰ ਬੇਅਸਰ (Neutralise) ਕਰਨ ਲਈ ਅਮਰੀਕਾ ਵੱਲੋਂ ਯੂਰੋਪ ‘ਚ ਲਗਾਏ ਜਾ ਰਹੇ ਮਿਜ਼ਾਇਲ ਇੰਟਰਸੈਪਟਰ ”ਅਟੱਲ ਹਥਿਆਰ ਦੌੜ ਦੇ ਇੱਕ ਹੋਰ ਗੇੜ” ਨੂੰ ਚੁਆਤੀ ਲਾਉਣਗੇ ਤੇ ਲਾਈ ਵੀ। ਅਮਰੀਕਾ ਨੇ ਇੱਕ ਬੰਬ ਬਣਾਇਆ ਉਹਦਾ ਨਾਮ ਸੀ ‘ਮਦਰ ਆਫ਼ ਆਲ ਬੰਬਜ਼’, ਰੂਸ ਨੇ ਇੱਕ ਹੋਰ ਬਣਾ ਦਿੱਤਾ ‘ਫਾਦਰ ਆਫ਼ ਆਲ ਬੰਬਜ਼’, ਉਹ ਨਾਲ਼ ਦੀ ਨਾਲ਼ ਈ ਬਣਾ ਦਿੱਤਾ ਸੀਗਾ, ਅਮਰੀਕਾ ਨੇ ਮਿਜ਼ਾਇਲ ਇੰਟਰਸੈਪਟਰ ਲਾਇਆ, ਰੂਸ ਨੇ ਉਹ ਤਕਨੀਕ ਇਜ਼ਾਦ ਕੀਤੀ ਜੋ ਇੰਟਰਸੈਪਟਰ ਨੂੰ ਤੋੜ ਸਕੇ, ਕਿ ਰੂਸ ਦੀ ਮਿਜ਼ਾਇਲ ਯੂਰਪ ਦੇ ਜਾਂ ਅਮਰੀਕਾ ਦੇ ਦੇਸ਼ਾਂ ਨੂੰ ਤਬਾਹ ਕਰ ਸਕੇ। ਇਹ ਦੌੜ ਉਹਨਾਂ ‘ਚ ਚੰਗੀ ਲੱਗੀ ਹੋਈ ਆ। ਪੂਤਿਨ ਨੇ ਕਿਹਾ ਕਿ ਬਰਿਕ (BRIC , ਬ੍ਰਾਜ਼ੀਲ, ਰੂਸ, ਚੀਨ, ਭਾਰਤ) ਦੀ ਕੁੱਲ ਘਰੇਲੂ ਪੈਦਾਵਾਰ ਯੂਰਪੀ ਯੂਨੀਅਨ ਤੋਂ ਵੀ ਵਧੇਰੇ ਹੈ। ਇਸ ਗੱਲ ਨੂੰ ਨਤੀਜੇ ਤੱਕ ਪਹੁੰਚਾਉਂਦੇ ਹੋਏ ਪੂਤਿਨ ਨੇ ਭਵਿੱਖਬਾਣੀ ਕੀਤੀ, ”ਇਸ ਵਿੱਚ ਕੋਈ ਸ਼ੱਕ ਨਹੀਂ ਕਿ ਨੇੜ ਭਵਿੱਖ ਵਿੱਚ ਤਾਕਤ ਦੇ ਇਹਨਾਂ ਨਵੇਂ ਕੇਂਦਰਾਂ ਦੀਆਂ ਆਰਥਿਕ ਸੰਭਵਾਨਾਵਾਂ (Potential) ਅਟੱਲ ਰੂਪ ਵਿੱਚ ਸਿਆਸੀ ਘਸੁੰਨ ਵਿੱਚ ਬਦਲ ਜਾਵੇਗੀ।” ਦੇਖੋ ਪੂਤਿਨ ਕਿੰਨਾ ਮਾਰਕਸਵਾਦੀ ਆ, ਕਿ ਨਹੀਂ? ਉਹਦਾ ਬਿਆਨ ਮਾਰਕਸਵਾਦੀ ਆ ਬਈ ਜਿਹੜੀ ਆਰਥਿਕ ਤਾਕਤ ਆ ਉਹ ਸਿਆਸੀ ਤਾਕਤ ਵਿੱਚ ਬਦਲਦੀ ਹੀ ਆ। ਬਾਅਦ ਦਾ ਸੰਸਾਰ ਘਟਨਾਕ੍ਰਮ ਪੂਤਿਨ ਦੀ ਭਵਿੱਖਬਾਣੀ ਦੀ ਦਿਸ਼ਾ ‘ਚ ਹੀ ਅੱਗੇ ਵਧਿਆ।

ਕੌਮਾਂਤਰੀ ਮੰਚ ‘ਤੇ ਪੂਤਿਨ ਦੀ ਇਸ ਅਮਰੀਕੀ ਧੌਂਸ ਵਿਰੋਧੀ ਗਰਜ ਨੇ ਸਾਮਰਾਜਵਾਦ ਦੇ ਖਾਤਮੇ, ‘ਪੜ-ਸਾਮਰਾਵਾਦ’ ਦੀ ਆਮਦ ਦੇ ਕਈ ਸਿਧਾਂਤ ਘਾੜਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ। ਏਜਾਜ਼ ਅਹਿਮਦ ਵੀ ਇਹਨਾਂ ‘ਚ ਹੀ ਸ਼ਾਮਲ ਹਨ। ਭਾਵੇਂ ਉਹ ਅਜੇ ਵੀ ਪੁਰਾਣੀ ਪੋਜੀਸ਼ਨ ‘ਤੇ ਕਾਇਮ ਰਹੇ, ਉਹਨਾਂ ਨੇ ਕਿਹਾ ਕਿ ਅਜੇ ‘ਸਾਮਰਾਜਵਾਦ ਦਾ ਸੂਰਜ ਅਸਤ’ (Imperialism Sunset) ਦੀਆਂ ਭਵਿੱਖਬਾਣੀਆਂ ਕਰਨ ਵੇਲ਼ੇ ਸਾਵਧਾਨ ਰਹਿਣਾ ਚਾਹੀਦਾ ਹੈ। ਕਿਉਂਕਿ ਅਜੇ ਵੀ ਅਮਰੀਕਾ ਸੰਸਾਰ ਦੀ ਸਭ ਤੋਂ ਵੱਡੀ ਆਰਥਿਕ ਅਤੇ ਫੌਜੀ ਤਾਕਤ ਹੈ। ਉਹਨਾਂ ਦਾ ਤਰਕ ਇਹ ਆ ਦੇਖੋ, ਕਹਿੰਦੇ ਅਸਾਵਾਂ ਵਿਕਾਸ। ਅਸਾਵੇਂ ਵਿਕਾਸ ਕਰਕੇ ਹੀ ਤਾਂ ਸਾਮਰਾਜਵਾਦੀਆਂ ‘ਚ ਖਹਿਭੇੜ ਆ, ਦੇਖੋ ਅਸਾਵੇਂਪਣ ਨੂੰ ਉਹ ਇਸ ਤਰ੍ਹਾਂ ਪੇਸ਼ ਕਰ ਰਿਹਾ ਕਿ ਦੇਖੋ ਅਮਰੀਕਾ ਸੰਸਾਰ ਦੀ ਸਭ ਤੋਂ ਵੱਡੀ ਫੌਜੀ ਤਾਕਤ ਤੇ ਆਰਥਿਕ ਤਾਕਤ ਵੀ ਆ। ਆਰਥਿਕ ਤਾਕਤ ਤਾਂ ਸਭ ਤੋਂ ਵੱਡੀ ਰਿਹਾ ਈ ਨਹੀਂ ਉਹ, ਫੌਜੀ ਖਰਚ ਵਿੱਚ ਚੀਨ ਉਹਨੂੰ ਪਿੱਛੇ ਛੱਡਣ ਜਾ ਰਿਹਾ ਤੇ ਰੂਸ ਸੰਸਾਰ ਦਾ ਚੌਥਾ ਵੱਡਾ ਅਰਥਚਾਰਾ ਬਣ ਗਿਆ, ਸਰਮਾਏ ਦੀ ਬਰਾਮਦ ਵਿੱਚ ਚੌਥੇ ਨੰਬਰ ‘ਤੇ ਇਸ ਵੇਲ਼ੇ ਰੂਸ ਆ। ਮਤਲਬ ਉਹ ਜਿਹੜੀ 2007 ਦੀ ਹਕੀਕਤ ਸੀਗੀ, 2014 ਦੀ ਹਕੀਕਤ ਇਹ ਵੀ ਨਹੀਂ ਹੈਗੀ, ਅਮਰੀਕਾ ਉੱਤੇ ਉਹਦੀ ਜੀ.ਡੀ.ਪੀ. ਜਿੰਨਾ ਕਰਜ਼ਾ ਤੇ ਚੀਨ ਕੋਲ਼ ਉਹਦੀ ਜੀ.ਡੀ.ਪੀ. ਜਿੰਨੀਆਂ ਹੀ ਬੱਚਤਾਂ ਨੇ, ਮਤਲਬ ਕਈ ਟ੍ਰਿਲੀਅਨ ਡਾਲਰ ਆ। ਇਹਦੇ ਅੰਕੜੇ ਵੀ ਹੈਗੇ, ਕਿਸੇ ਨੂੰ ਚਾਹੀਦੇ ਹੋਣ ਤਾਂ ਦੇ ਦਿਆਂਗੇ। ਏਜਾਜ਼ ਅਹਿਮਦ ਨੂੰ ਏਨਾ ਜਰੂਰ ਮੰਨਣਾ ਪਿਆ, ”ਇੱਕ ਸੁਪਰਪਾਵਰ ਵਜੋਂ ਅਮਰੀਕਾ ਦੇ ਉਭਾਰ ਤੋਂ ਬਾਅਦ ਪਹਿਲੀ ਵਾਰ ਸੰਸਾਰ ਭਰ ‘ਚ ਇਸਦੇ ਗਲਬੇ ਨੂੰ ਗੰਭੀਰ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।” ਯਾਨੀ ਏਜਾਜ਼ ਅਹਿਮਦ ਨੇ ਇਹ ਗੱਲ ਪ੍ਰਵਾਨ ਕੀਤੀ ਕਿ ਅਮਰੀਕਾ ਦਾ ਜਿਹੜਾ ਗਲਬਾ ਹੈ ਉਹਨੂੰ ਪਹਿਲੀ ਵਾਰ ਗੰਭੀਰ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ 2007 ‘ਚ। ਹੁਣ ਇਹਦਾ ਸੋਮਾ ਕੀ ਆ ਬਈ? ਜੇ ਏਜਾਜ਼ ਅਹਿਮਦ ਮਾਰਕਸਵਾਦੀ ਹੁੰਦਾ ਤਾਂ ਇਸ ਗੱਲ ‘ਤੇ ਪਹੁੰਚਦਾ ਕਿ ਉਹਦੇ ਗਲਬੇ ਨੂੰ ਚੁਣੌਤੀ ਕਿੱਥੋਂ ਪੈਦਾ ਹੋ ਰਹੀ ਆ, ਉਹਦਾ ਅਧਾਰ ਕੀ ਆ? ਤੇਰਾ ਸਿਧਾਂਤ ਤਾਂ ਇਹ ਆ ਕਿ ਸਰਮਾਇਆ ਘੁਲ਼-ਮਿਲ਼ ਗਿਆ, ਜੇ ਮਿਲ਼ ਈ ਗਿਆ ਤਾਂ ਫੇਰ ਉਹਦੇ ਗਲਬੇ ਨੂੰ ਚੁਣੌਤੀ ਦਾ ਕੋਈ ਸਵਾਲ ਈ ਨਹੀਂ ਪੈਦਾ ਹੁੰਦਾ। ਹੁਣ ਪ੍ਰਭਾਤ ਪਟਨਾਇਕ ਕੀ ਕਹਿੰਦੇ ਨੇ, ਦੇਖੋ ਨਾ ਇੱਕ ਪਾਸੇ ਉਹ ਕਹਿ ਰਹੇ ਨੇ ਕਿ ਕੌਮਾਂਤਰੀ ਸਰਮਾਇਆ ਹੋਂਦ ਵਿੱਚ ਆ ਚੁੱਕਾ ਹੈ, ਦੂਜੇ ਪਾਸੇ ਜੰਗਾਂ ਚੱਲ ਰਹੀਆਂ ਨੇ ਮੱਧ-ਪੂਰਬ ਦੀਆਂ ਜੰਗਾਂ, ਈਰਾਨ ‘ਤੇ ਹਮਲੇ ਦੀ ਧਮਕੀ, ਇਰਾਕ ਜੰਗ। ਇਹਨਾਂ ਨੂੰ ਕਹਿੰਦੇ ਇਹ ਸਾਮਰਾਜਵਾਦ ਦੇ ਵਰਤਾਰੇ ਵਿੱਚੋਂ ਪੈਦਾ ਹੋ ਰਹੀਆਂ ਜੰਗਾਂ ਨੇ ਇਹ। ਯਾਨੀ ਇਹ ਅੰਤਰ-ਸਾਮਰਾਜਵਾਦੀ ਖਹਿਭੇੜ ਕਰਕੇ ਨਹੀਂ, ਸਾਮਰਾਜਵਾਦ ਦਾ ਵਰਤਾਰਾ ਆ ਉਹਦੇ ਵਿੱਚੋਂ ਇਹ ਜੰਗਾਂ ਪੈਦਾ ਹੋ ਰਹੀਆਂ ਨੇ, ਇਹ ਗੱਲ ਮੰਨਣੀ ਪੈਂਦੀ ਆ ਉਹਨਾਂ ਨੂੰ। ਪਰ ਕਹਿੰਦਾ ਸਾਮਰਾਜੀਆਂ ਵਿੱਚ ਲੜਾਈ ਨੀਂ ਹੋਣੀ, ਉਹਨਾਂ ਵਿਰੋਧ ਹੈਗੇ ਨੇ ਕਹਿੰਦਾ ਪਰ ਲੜਾਈ ਨੀਂ ਹੋਣੀ। ਇਹ ਵੀ ਗੈਰ-ਮਾਰਕਸਵਾਦੀ ਧਰਾਨਾ ਆ। ਦੋਸਤਾਨਾ ਵਿਰੋਧਤਾਈਆਂ ਕਦੇ ਵੀ ਦੁਸ਼ਮਣਾਨਾ ਵਿਰੋਧਤਾਈਆਂ ਬਣ ਸਕਦੀਆਂ ਨੇ। ਕਿਉਂਕਿ ਵਿਰੋਧਤਾਈ ਦੇ ਦੋਵੇਂ ਪੱਖ ਬਦਲਦੇ ਰਹਿੰਦੇ ਨੇ। ਜਿਵੇਂ ਸਾਮਰਾਜਵਾਦੀਆਂ ‘ਚ ਖਹਿਭੇੜ ਈ ਹੁੰਦਾ ਇਹ ਲੈਨਿਨ ਨੇ ਨਹੀਂ ਕਿਹਾ, ਲੈਨਿਨ ਨੇ ਕਿਹਾ ਸਾਮਰਾਜਵਾਦੀਆਂ ‘ਚ ਸਮਝੌਤੇ ਹੁੰਦੇ ਆ, ਸੁਲ੍ਹਾ-ਸਫਾਈ ਹੁੰਦੀ ਆ ਪਰ ਇਹ ਵਕਤੀ ਹੁੰਦੀਆਂ, ਉਹਨਾਂ ‘ਚ ਖਹਿਭੇੜ ਵੀ ਹੁੰਦਾ। ਯਾਨੀ ਦੋਸਤਾਨਾਂ ਵਿਰੋਧਤਾਈਆਂ ਦੁਸ਼ਮਣਾਨਾ ਵਿਰੋਧਤਾਈਆਂ ‘ਚ ਬਦਲ ਜਾਂਦੀਆਂ। ਪ੍ਰਭਾਤ ਪਟਨਾਇਕ ਇਹ ਗੱਲ ਕਰ ਰਿਹਾ। ਸੰਭਾਵਨਾਵਾਂ ਨੂੰ ਖਾਰਜ ਪ੍ਰਭਾਤ ਪਟਨਾਇਕ ਕਰ ਰਿਹਾ ਕਿ ਦੋਸਤਾਨਾ ਵਿਰੋਧਤਾਈਆਂ ਹਮੇਸ਼ਾ ਦੋਸਤਾਨਾ ਹੀ ਬਣੀਆਂ ਰਹਿਣਗੀਆਂ। ਪਰ ਇਹ ਪ੍ਰਭਾਤ ਪਟਨਾਇਕ ਦਾ ਲੇਖ ਵੀ ਬਹੁਤ ਪਹਿਲਾਂ ਦਾ ਲਿਖਿਆ ਹੋਇਆ, ਅੱਜ ਦੀ ਸਥਿਤੀ ਵਿੱਚ ਉਹ ਲੋਕ ਚੁੱਪ ਨੇ, ਉਹਨਾਂ ਤੋਂ ਵਿਆਖਿਆ ਈ ਨਹੀਂ ਹੁੰਦੀ ਜੋ ਅੱਜ ਦੀ ਦੁਨੀਆਂ ‘ਚ ਲੜਾਈ ਚੱਲ ਰਹੀ ਆ ਇਹਨਾਂ ਸਾਮਰਾਜਵਾਦੀਆਂ ‘ਚ। ਤਸਕੀਨ ਦਾ ਇੱਕ ਹੋਰ ਸੀਗਾ ਕਿ ਕੀ ਸਾਮਰਾਜਵਾਦ ਕਿਸੇ ਨਵੇਂ ਪੜਾਅ ਵਿੱਚ ਦਾਖਲ ਹੋ ਸਕਦਾ, ਬਈ ਲੈਨਿਨ ਹਰ ਸੰਭਾਵਨਾ ਨੂੰ ਖਾਰਜ ਕਰ ਦਿੰਦਾ, ਨਹੀਂ ਇਹ ਨਹੀਂ, ਲੈਨਿਨ ਇੱਕ ਸੰਭਾਵਨਾ ਦੀ ਗੱਲ ਕਰਦੇ ਨੇ। ਬੁਖਾਰਿਨ ਨੇ ਇੱਕ ਕਿਤਾਬ ਲਿਖੀ ਸੀ ‘ਇੰਪੀਅਰੀਲਿਜ਼ਮ ਐਂਡ ਵਰਲਡ ਇਕਾਨਮੀ’, ਉਹਦੀ ਭੂਮਿਕਾ ਲੈਨਿਨ ਨੇ ਲਿਖੀ ਸੀ। ਲੈਨਿਨ ਏਨੇ ਜਮਹੂਰੀਅਤ ਪਸੰਦ ਸਨ ਹਾਲਾਂਕਿ ਬੁਖਾਰਿਨ ਦਾ ਜਿਹੜਾ ਪੂਰਾ ਥੀਸਸ ਆ ਉਹ ਲੈਨਿਨ ਦੇ ਥੀਸਸ ਨਾਲ਼ ਮਿਲ਼ਦਾ ਨੀਂ, ਸਾਮਰਾਜਵਾਦ ਦਾ, ਕਾਫੀ ਦੂਰ ਆ ਉਹਤੋਂ, ਫੇਰ ਵੀ ਲੈਨਿਨ ਨੇ ਉਹਦੀ ਭੂਮਿਕਾ ਲਿਖੀ ਤੇ ਉਸ ਮੱਤਭੇਦ ਦੀ ਉਹਦੇ ‘ਚ ਕੋਈ ਚਰਚਾ ਨੀਂ ਆਉਂਦੀ। ਛੋਟੀ ਜਿਹੀ ਭੂਮਿਕਾ ਉਹਦੇ ਵਿੱਚ ਲੈਨਿਨ ਨੇ ਇਹ ਗੱਲ ਲਿਖੀ, ਬਹੁਤ ਮਹੱਤਵਪੂਰਨ ਗੱਲ ਆ, ”ਫਿਰ ਵੀ ਕੀ ਇਸ ਤੋਂ ਇਨਕਾਰ ਕੀਤਾ ਜਾ ਸਕਦਾ ਹੈ ਕਿ ਸਾਮਰਾਜਵਾਦ ਤੋਂ ਬਾਅਦ, ਅਮੂਰਤ ਰੂਪ ਵਿੱਚ ਸਰਮਾਏਦਾਰੀ ਦਾ, ਅਤਿ ਸਾਮਰਾਜਵਾਦ ਨਾਮਕ ਇੱਕ ਪੜਾਅ ‘ਕਲਪਨਾ ਯੋਗ’ ਹੈ? ਨਹੀਂ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅਜਿਹੇ ਕਿਸੇ ਪੜਾਅ ਦੀ ਕਲਪਨਾ ਕੀਤੀ ਜਾ ਸਕਦੀ ਹੈ। ਪਰ ਅਮਲ ਵਿੱਚ ਇਸ ਦਾ ਮਤਲਬ ਹੋਵੇਗਾ ਮੌਕਾਪ੍ਰਸਤ ਬਣ ਜਾਣਾ (ਜੰਗਾਂ ਲੱਗੀਆਂ ਹੋਈਆਂ, ਜਨਤਾ ਦਾ ਤਬਾਹ ਹਾਲ ਆ, ਤੁਸੀਂ ਬੈਠੇ ਉਡੀਕਦੇ ਓਂ ਕਿ ਪੜ-ਸਾਮਰਾਜਵਾਦ ਕਦੋਂ ਆਊਗਾ, ਜਨਤਾ ਕਹਿੰਦੀ ਸਾਨੂੰ ਬਚਾਓ, ਤੁਸੀਂ ਪੜ-ਸਾਮਰਜਾਵਦ ਦੀ ਉਡੀਕ ਰਹੇ ਓ, ਬਈ ਨਹਾਂ ਅਸੀਂ ਤਾਂ ਪੜ-ਸਾਮਰਾਜਵਾਦ ਨੂੰ ਉਡੀਕ ਰਹੇ ਹਾਂ, ਜਦੋਂ ਉਹ ਆਊ ਦੇਖਾਂਗੇ। ਮਤਲਬ ਇਹ ਮੌਕਾਪ੍ਰਸਤੀ ਵੱਲ ਲੈ ਜਾਊ ਤੇ ਇਹ ਮੌਕਾਪ੍ਰਸਤ ਹੋਗੇ ਸੀ, ਦੂਜੀ ਕੌਮਾਂਤਰੀ ਦੇ ਸਾਰੇ ”ਸੂਰਮੇ” ਮੌਕਾਪ੍ਰਸਤ ਹੋਗੇ ਸੀ, ਆਪੋ-ਆਪਣੀਆਂ ਸਰਕਾਰਾਂ ਨਾਲ਼ ਜਾ ਖੜੇ ਸੀ ਸਾਰੇ ਸਿਧਾਂਤਕਾਰ, ਉਹ ਆਪਣੇ ਦੇਸ਼ ਦੇ ਮਜ਼ਦੂਰਾਂ ਨੂੰ ਦੂਜੇ ਦੇਸ਼ ਦੇ ਮਜ਼ਦੂਰਾਂ ਦਾ ਖੁਨ ਵਹਾਉਣ ਲਈ ਕਹਿ ਰਹੇ ਸੀ। ਲੈਨਿਨ ਦਾ ਇਹ ਮੁਲਾਂਕਣ ਸਹੀ ਸਾਬਤ ਹੋਇਆ।), ਅੱਜ ਦੀਆਂ ਗੰਭੀਰ ਸਮੱਸਿਆਵਾਂ ਤੋਂ ਮੂੰਹ ਮੋੜ ਕੇ ਭਵਿੱਖ ਦੀਆਂ ਅਗੰਭੀਰ ਸਮੱਸਿਆਵਾਂ ਦੇ ਸੁਪਨੇ ਦੇਖਣ ਲੱਗ ਜਾਣਾ। ਸਿਧਾਂਤ ਵਿੱਚ ਇਸ ਦਾ ਮਤਲਬ ਹੋਵੇਗਾ ਅਸਲ ਤਬਦੀਲੀਆਂ ਤੋਂ ਨਿਰਦੇਸ਼ਿਤ ਹੋਣ ਦੀ ਬਜਾਏ, ਮਨਮਾਨੇ ਢੰਗ ਨਾਲ਼ ਅਜਿਹੇ ਸੁਪਨਿਆਂ ਦੇ ਲਈ ਉਨ੍ਹਾਂ ਦਾ ਤਿਆਗ ਕਰ ਦੇਣਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵਿਕਾਸ ਦੀ ਪ੍ਰਵਿਰਤੀ (ਇਹ ਗੱਲ ਮਹੱਤਵਪੂਰਨ ਆ) ਇੱਕ ਇਕਹਿਰੇ ਸੰਸਾਰ ਟ੍ਰੱਸਟ ਦੀ ਦਿਸ਼ਾ ਵੱਲ ਹੈ ਜਿਹੜਾ ਬਿਨਾਂ ਛੋਟ ਤੋਂ ਸਾਰੇ ਉੱਦਮਾਂ ਨੂੰ ਅਤੇ ਬਿਨਾਂ ਛੋਟ ਤੋਂ ਸਾਰੇ ਰਾਜਾਂ ਨੂੰ ਸਮੋ ਲਵੇਗਾ। (ਮਤਲਬ ਇਹਦੀ ਸਿਆਸਤ ਕੀ ਆ, ਉਹਦੀ ਆਰਥਿਕਤਾ ਇਹ ਆ, ਦਿਸ਼ਾ ਇਹ ਆ)। ਪਰ ਇਹ ਵਿਕਾਸ ਅਜਿਹੀਆਂ ਹਾਲਤਾਂ ਵਿੱਚ ਅਜਿਹੀ ਰਫ਼ਤਾਰ ਨਾਲ਼ ਅਤੇ ਨਾ ਸਿਰਢ ਆਰਥਿਕ ਸਗੋਂ ਸਿਆਸੀ, ਕੌਮੀ ਆਦਿ-ਆਦਿ ਅਜਿਹੀਆਂ ਵਿਰੋਧਤਾਈਆਂ ਅਤੇ ਮਹਾਂ-ਤਬਦੀਲੀਆਂ ਵਿੱਚੋਂ ਹੋ ਕੇ ਅੱਗੇ ਵਧ ਰਿਹਾ ਹੈ ਕਿ ਇੱਕ ਸੰਸਾਰ ਟ੍ਰੱਸਟ ਦੇ ਰੂਪ ਵਿਚ ਆਉਣ ਤੋਂ ਪਹਿਲਾਂ ਕੌਮੀ ਵਿੱਤੀ ਸਰਮਾਇਆਂ ਦਾ ‘ਅਤਿਸਾਮਰਾਜਵਾਦੀ’, ਸੰਸਾਰ ਵਿਆਪੀ ਮੇਲ਼ ਹੋਣ ਤੋਂ ਪਹਿਲਾਂ ਹੀ ਸਾਮਰਾਜਵਾਦ ਜ਼ਰੂਰੀ ਰੂਪ ਵਿੱਚੋਂ ਫਟ ਜਾਵੇਗਾ ਅਤੇ ਸਰਮਾਏਦਾਰੀ ਆਪਣੇ ਉਲ਼ਟ ਵਿੱਚ ਬਦਲ ਜਾਏਗੀ।” ਇਹ ਜਗਰੂਪੀਅਨ ਸੰਭਾਵਨਾ ਨੀਂ ਹੈਗੀ, ਇਹ ਲੈਨਿਨੀ ਸੰਭਾਵਨਾ, ਮਤਲਬ ਸਰਮਾਏਦਾਰੀ ਦੀ ਲੰਬੀ ਉਮਰ ਦੀ ਲੈਨਿਨ ਕਲਪਨਾ ਨੀਂ ਕਰਦੇ ਕਿ ਇੱਕ ਤੋਂ ਬਾਅਦ ਦੂਜੀ, ਦੂਜੀ ਤੋਂ ਬਾਅਦ ਤੀਜੀ ਮੰਜ਼ਲ ‘ਚ ਜਾਊ, ਇਹ ਟੁੱਟੂਗਾ। ਇਜ਼ੇਰਦਾਰੀ ਤੋਂ ਉੱਪਰ ਸੁਪਰ-ਇਜਾਰੇਦਾਰੀ ਨੀਂ ਆ ਸਕਦੀ, ਜਿਹੜਾ ਵੀ ਇਹ ਕਹਿੰਦਾ ਬੀ ਉੱਪਰਲੀ ਮੰਜ਼ਲ ਆ ਚੁੱਕੀ ਆ ਉਹਨੂੰ ਦੱਸਣਾ ਪਊ ਕਿ ਅੱਜ ਇਜਾਰੇਦਾਰੀ ਹੈ ਕਿ ਨਹੀਂ ਹੈ, ਕੀ ਸੁਪਰ-ਇਜਾਰੇਦਾਰੀ ਆ, ਸੁਪਰ-ਸੁਪਰ-ਇਜਾਰੇਦਾਰੀ ਆ, ਇਹ ਕੀ ਆ, ਇਹਨੂੰ ਕਿਵੇਂ ਤੁਸੀਂ ਪ੍ਰੀਭਾਸ਼ਿਤ ਕਰੋਂਗੇ। ਫੇਰ ਆਪਾਂ ਇਹ ਗੱਲ ਕਹਿ ਸਕਦੇ ਆਂ।

ਇੱਕ ਗੱਲ ਬੁਖਾਰਿਨ ਨੇ ਬਹੁਤ ਮੱਹਤਵਪੂਰਨ ਕਹੀ ਆ ਆਪਣੀ ਕਿਤਾਬ ‘ਚ। ਬੁਖਾਰਿਨ ਦੀ ਗੱਲ ਇਹ ਆ ਕਿ ਅਕਸਰ ਲੋਕ ਸਰਮਾਏ ਦੇ ਕੌਮਾਂਤਰੀਕਰਨ ਦੀ ਚਰਚਾ ਕਰਦੇ ਨੇ ਪਰ ਉਹਦੇ ਕੌਮੀਕਰਨ ਦੀ ਚਰਚਾ ਨੀਂ ਕਰਦੇ ਕਿ ਸਰਮਾਇਆ ਆਪਣੀਆਂ ਕੌਮੀ ਹੱਦਾ ਨਹੀਂ ਉਲੰਘ ਸਕਦਾ, ਕਿਉਂ ਨਹੀਂ ਉਲੰਘ ਸਕਦਾ ਉਹਦੇ ਉਹਨੇ ਤਿੰਨ ਕਾਰਨ ਦੱਸੇ ਆ। ਜਿਹੜਾ ਉਹ ਕਹਿੰਦੇ ਆ ਬਈ ਸਰਮਾਇਆ ਘੁਲ਼-ਮਿਲ਼ ਗਿਆ, ਮਿਲ਼ ਈ ਨਹੀਂ ਸਕਦਾ, ਕਿਉਂ ਨਹੀਂ ਮਿਲ਼ ਸਕਦਾ। ਕੁੱਝ ਲੋਕ ਸਰਮਾਏ ਦੇ ਕੌਮਾਂਤਰੀਕਰਨ ਦੀ ਪ੍ਰਕਿਰਿਆਿ ਨੂੰ ਤਾਂ ਦੇਖਦੇ ਹਨ, ਪਰ ਕੌਮੀਕਰਨ ਦੀ ਪ੍ਰਕਿਰਿਆ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਆਪਣੀ ਪੁਸਤਕ ‘ਸਾਮਰਾਜਾਵਾਦ ਅਤੇ ਸੰਸਾਰ ਅਰਥਚਾਰਾ’ (Imperialism and World Economy) ‘ਚ ਬੁਖਾਰਿਨ ਇਸ ਪ੍ਰਕਿਰਿਆ ਬਾਰੇ ਇੰਝ ਲਿਖਦੇ ਹਨ, ”ਆਰਥਿਕ ਜੀਵਨ ਦੇ ਕੌਮਾਂਤਰੀਕਰਨ ਦੀ ਪ੍ਰਕਿਰਿਆ ਬੁਰਜੂਆਜ਼ੀ ਦੇ ਵੱਖ-ਵੱਖ ‘ਕੌਮੀ’ ਸਮੂਹਾਂ ਦਰਮਿਆਨ, ਹਿੱਤਾਂ ਦੇ ਟਕਰਾਅ ਨੂੰ, ਉਚੇਰੇ ਪੱਧਰ ‘ਤੇ, ਤਿੱਖਾ ਕਰ ਸਕਦਾ ਹੈ ਅਤੇ ਕਰਦਾ ਹੈ। …’ਹਿੱਤਾਂ ਦਾ ਭਾਈਚਾਰਾ’ (Eommunity of Interests) ਇਸ ਖੇਤਰ ਵਿੱਚ ਹਮੇਸ਼ਾਂ ਨਹੀਂ ਬਣਦਾ . . ਆਰਥਿਕ ਵਿਕਾਸ ਦੇ ਵਹਿਣ ਵਿੱਚ (ਏਕਤਾ ਦੀ) ਪ੍ਰਕਿਰਿਆ ਦੇ ਸਮਾਂਨਤਰ, ਸਰਮਾਏਦਾਰਾ ਹਿੱਤਾਂ ਦੇ ਕੌਮੀਕਰਨ ਦਾ ਇੱਕ ਉਲਟਾ ਰੁਝਾਨ ਪੈਦਾ ਹੁੰਦਾ ਹੈ।” ਇਹ ਮਾਰਕਸਵਾਦ ਆ, ਮਾਰਕਸਵਾਦ ਇਕਹਿਰਪੁਣੇ (ਲੀਨੀਐਰਿਟੀ) ‘ਚ ਯਕੀਨ ਨਹੀਂ ਕਰਦਾ, ਮਾਰਕਸਵਾਦ ਦਵੰਦਵਾਦ ‘ਚ ਯਕੀਨ ਕਰਦਾ ਬਈ ਜੇ ਇੱਕ ਗਤੀ ਆ ਤਾਂ ਉਹਦੇ ਉਲਟ ਗਤੀ ਵੀ ਹੋਊਗੀ, ਇਕਹਿਰੀ ਗਤੀ ਕਿਤੇ ਨੀਂ ਹੈਗੀ, ਪਦਾਰਥ ਗਤੀ ਵਿੱਚ ਹੈ ਤੋਂ ਬਿਨਾਂ ਬਾਕੀ ਸਭ ਕੁੱਝ ਸਪੇਖਕ ਆ, ਹਰ ਚੀਜ਼ ਦਾ ਵਿਰੋਧੀ ਪੱਖ ਵੀ ਆ। ਜੇ ਕੌਮਾਂਤਰੀਕਰਨ ਆ ਤਾਂ ਕੌਮੀਕਰਨ ਦੀ ਪ੍ਰਕਿਰਿਆ ਵੀ ਨਾਲ਼ ਹੈਗੀ ਆ ਤੇ ਕੌਮੀਕਰਨ ਦੀ ਪ੍ਰਕਿਰਿਆ ਮੁੱਖ ਪ੍ਰਕਿਰਿਆ, ਅੱਜ ਵੀ। ਅੱਜ 2014 ਵਿੱਚ ਵੀ ਆਪਾਂ ਦਾਅਵੇ ਨਾਲ਼ ਕਹਿ ਸਕਦੇ ਆਂ ਕਿ ਕੌਮੀਕਰਨ ਦੀ ਪ੍ਰਕਿਰਿਆ ਹੀ ਮੁੱਖ ਆ ਤੇ ਸਰਮਾਇਆ ਇਹਨੂੰ ਉਲੰਘ ਨੀਂ ਸਕਦਾ, ਕਿਉਂ ਨੀਂ ਉਲੰਘ ਸਕਦਾ? ਬੁਖਾਰਿਨ ਕੌਮੀਕਰਨ ਦੇ ਇਸ ਰੁਝਾਨ ਦੇ ਪੈਦਾ ਹੋਣ ਦੇ ਤਿੰਨ ਕਾਰਨ ਦੱਸਦੇ ਹਨ। ਉਹਨਾਂ ਮੁਤਾਬਕ ਪਹਿਲਾ ਹੈ, ”ਸੰਸਾਰ ਪੱਧਰ ਨਾਲ਼ੋਂ ਕੌਮੀ ਪੱਧਰ ‘ਤੇ ਮੁਕਾਬਲੇ ਨੂੰ ਪਾਰ ਪਾਉਣਾ (Overcome) ਕਿਤੇ ਜ਼ਿਆਦਾ ਸੌਖਾ ਹੈ।” ਬਈ ਕੌਮੀ ਪੱਧਰ ‘ਤੇ ਆਪਣੇ ਮੁਕਾਬਲੇ ਵਾਲ਼ਿਆਂ ਨੂੰ ਮੈਦਾਨ ‘ਚੋਂ ਕੱਢਣਾ ਜ਼ਿਆਦਾ ਸੌਖਾ, ਸੰਸਾਰ ਪੱਧਰ ‘ਤੇ ਜ਼ਿਆਦਾ ਔਖਾ। ਦੂਸਰਾ ਹੈ, ”ਆਰਥਿਕ ਬਣਤਰ ਦੇ ਵਖਰੇਵਿਆਂ ਦੀ ਹੋਂਦ ਅਤੇ ਇਸਦੇ ਨਤੀਜੇ ਵਜੋਂ ਪੈਦਾਵਾਰੀ ਲਾਗਤਾਂ ਦੇ ਫਰਕ ਉੱਨਤ ‘ਕੌਮੀ’ ਸਮੂਹਾਂ ਲਈ ਸਮਝੌਤਿਆਂ ਨੂੰ ਘਾਟੇਵੰਦਾ ਬਣਾ ਦਿੰਦੇ ਹਨ।” ਤੀਸਰਾ ਕਾਰਨ ਹੈ, ”ਰਾਜ ਅਤੇ ਇਸਦੀਆਂ ਸਰਹੱਦਾਂ ਨਾਲ਼ ਏਕਤਾ ਦੀਆਂ ਤੰਦਾਂ ਆਪਣੇ ਆਪ ਵਿੱਚ ਇੱਕ ਲਗਾਤਾਰ ਵਧ ਫੁੱਲ ਰਹੀ ਇਜਾਰੇਦਾਰੀ ਹਨ, ਜੋ ਕਿ ਵਾਧੂ ਮੁਨਾਫਿਆਂ ਦੀ ਗਰੰਟੀ ਦਿੰਦੀ ਹੈ।” ਕਿ ਸਰਮਾਇਆ ਆ ਜਿਹੜਾ ਉਹ ਰਾਜਸੱਤ੍ਹਾ ਦੀ ਜ਼ਾਮਨੀ ਤੋਂ ਬਿਨਾਂ, ਉਹਦੀ ਹਮਾਇਤ ਤੋਂ ਬਿਨਾਂ ਹੋਂਦ ਵਿੱਚ ਨਹੀਂ ਰਹਿ ਸਕਦਾ। ਹੁਣ ਅੱਜ ਦੇਖੋ ਜਿਹੜੀਆਂ ਕੰਪਨੀਆਂ ਨੇ ਦੁਨੀਆਂ ਦੀਆਂ, ਸੀ.ਪੀ.ਆਈ. ਦੇ ਜਗਰੂਪ ਕਹਿੰਦੇ ਨੇ ਹੁਣ ਟੀ.ਐੱਨ.ਸੀ. ਹੋਂਦ ‘ਚ ਆ ਚੁੱਕੀਆਂ, ਉਹ ਕਹਿੰਦੇ ਐੱਮ.ਐਨ.ਸੀ. ਤੋਂ ਟੀ.ਐਨ.ਸੀ. ਦਾ ਕੀ ਫਰਕ ਆ, ਐੱਮ.ਐਨ.ਸੀ. ਮਤਲਬ ਬਹੁ, ਬਈ ਬਹੁਤ ਦੇਸ਼ਾਂ ਦੀ ਆ, ਟੀ.ਐਨ.ਸੀ. ਮਤਲਬ ਜੀਹਦਾ ਕੋਈ ਦੇਸ਼ ਈ ਨੀਂ ਹੈਗਾ। ਅਸੀਂ ਉਹਨਾਂ ਨੂੰ ਪੁੱਛਿਆ ਇੱਕ ਵਾਰ ਕਿ ਫੇਰ ਕਿਸੇ ਇੱਕ ਅਜਿਹੀ ਕੰਪਨੀ ਦਾ ਨਾਮ ਦੱਸ ਦਿਓ, ਕੋਈ ਤਾਂ ਹੋਊ ਟੀ.ਐਨ.ਸੀ.? ਕੋਈ ਟੀ.ਐਨ.ਸੀ. ਨੀਂ ਹੈ, ਕੋਕਾ-ਕੋਲਾ ਕੀ ਆ ਅਮੈਰਿਕਨ ਕੰਪਨੀ, ਪੈਪਸੀ ਕੀ ਆ ਅਮੈਰਿਕਨ ਕੰਪਨੀ, ਯੂਨੀਲੀਵਰ ਕੀ ਆ ਅਮੈਰਿਕਨ ਕੰਪਨੀ, ਮਿਤਸ਼ੂਬਿਸੀ ਕੀ ਆ ਜਪਾਨੀ ਕੰਪਨੀ ਆ, ਬਈ ਦੁਨੀਆਂ ‘ਚ ਏਦਾਂ ਦੀ ਇੱਕ ਵੀ ਕੰਪਨੀ ਨੀਂ ਹੈਗੀ ਜੀਹਦਾ ਕੋਈ ਦੇਸ਼ ਨਾ ਹੋਵੇ, ਠੀਕ ਆ ਉਹਦੇ ‘ਚ ਹੋਰਾਂ ਦੇਸ਼ਾਂ ਦਾ ਸਰਮਾਇਆ ਲੱਗਾ ਹੋਇਆ, ਇਹ ਲੈਨਿਨ ਦੇ ਵੇਲ਼ੇ ਵੀ ਸੀ, ਇਹ ਕੋਈ ਨਵੀਂ ਗੱਲ ਨੀਂ। ਪਰ ਜਦੋਂ ਹੁਣ ਹੌਂਡਾ ‘ਚ ਹੜਤਾਲ ਹੁੰਦੀ ਆ ਗੁੜਗਾਓਂ ‘ਚ ਤਾਂ ਜਪਾਨ ਦਾ ਰਾਜਦੂਤ ਬੋਲਦਾ, ਅਮਰੀਕਾ ਦਾ ਰਾਜਦੂਤ ਕਿਉਂ ਨੀਂ ਬੋਲਦਾ ਬਈ? ਕਿਉਂਕਿ ਇਹਦੀ ਜੜ ਉੱਥੇ ਜੁੜੀ ਹੋਈ ਆ, ਇਹਨਾਂ ਦਾ ਵੱਡਾ ਸਰਮਾਇਆ ਆਪਣੇ ਦੇਸ਼ ‘ਚ ਲੱਗਾ ਹੋਇਆ, ਬਹੁ-ਕੌਮੀ ਕੰਪਨੀਆਂ ਦਾ, ਉਹਦਾ ਬਹੁਤ ਛੋਟਾ ਹਿੱਸਾ ਹੋਰਾਂ ਦੇਸ਼ਾਂ ‘ਚ ਲੱਗਾ ਹੋਇਆ। ਦੂਜੀ ਗੱਲ, ਜਿਹੜਾ ਇੱਕ ਦੇਸ਼ ਦਾ ਸਰਮਾਇਆ ਦੂਜੇ ਦੇਸ਼ ‘ਚ ਲੱਗਦਾ ਹੈ ਇਹ ਉਹਨਾਂ ‘ਚ ਲੜਾਈ ਨੂੰ ਨੀਂ ਰੋਕਦਾ, ਰੂਸ ਵਿੱਚ ਇਨਕਲਾਬ ਤੋਂ ਪਹਿਲਾਂ ਜਿਹੜੀ ਸੱਨਅਤ ਸੀ ਉਹਦੇ ‘ਚ 60 ਫੀਸਦੀ ਸਰਮਾਇਆ ਤਾਂ ਫਰਾਂਸ ਤੇ ਜਰਮਨੀ ਦਾ ਸੀ, ਪਰ ਰੂਸ ਤਾਂ ਫੇਰ ਲੜ ਰਿਹਾ ਸੀ ਉਹਨਾਂ ਨਾਲ਼। ਇਹਦੇ ਨਾਲ਼ ਨੀਂ ਕੋਈ ਫਰਕ ਪੈਂਦਾ ਕਿ ਉੱਥੇ ਸਰਮਾਇਆ ਲੱਗ ਗਿਆ ਤਾਂ ਉਹ ਲੜਨਗੇ ਨਹੀਂ। ਜਿਹੜੀਆਂ ਮਾਨਤਾਵਾਂ ‘ਤੇ ਪ੍ਰਭਾਤ ਪਟਨਾਇਕ, ਏਜਾਜ਼ ਅਹਿਮਦ ਵਰਗੇ ਅਧਾਰਤ ਆ ਉਹ ਮਾਨਤਾਵਾਂ ਅੱਜ ਹੋਂਦ ਵਿੱਚ ਨਹੀਂ ਹਨ, ਜਿਹੜੀਆਂ ਮਾਨਤਾਵਾਂ ਦੀ ਲੈਨਿਨ ਨੇ ਗੱਲ ਕੀਤੀ ਉਹ ਅੱਜ ਵੀ ਮੌਜੂਦ ਨੇ। ਲੈਨਿਨ ਦੇ ਸਮੇਂ ਨਾਲ਼ੋਂ ਅੱਜ ਫਰਕ ਕੀ ਆ? ਅੱਜ ਬਸਤੀਵਾਦ ਨਹੀਂ ਰਿਹਾ, ਬਸਤੀਵਾਦ ਸਾਮਰਾਜਵਾਦ ਨੂੰ ਇੱਕ ਦਿੱਤੀ ਹੋਈ ਸਥਿਤੀ ਸੀਗੀ, ਉਹ ਪਹਿਲਾਂ ਤੋਂ ਸੀਗੀਆਂ, ਸਾਮਰਾਜਵਾਦ ਨੇ ਬਸਤੀਆਂ ਨੀਂ ਬਣਾਈਆਂ। ਪਰ ਲੈਨਿਨ ਨੇ ਕਿਹਾ ਸਾਮਰਾਜਵਾਦ ਦੀ ਬਸਤੀਵਾਦੀ ਨੀਤੀ ਸਾਮਰਾਜਵਾਦ ਤੋਂ ਪਹਿਲਾਂ ਦੀ ਬਸਤੀਵਾਦੀ ਨੀਤੀ ਤੋਂ ਭਿੰਨ ਆ, ਉਹ ਭਿੰਨਤਾ ਕੀ ਆ? ਉਹ ਭਿੰਨਤਾ ਇਹ ਆ ਕਿ ਸਾਮਰਾਜਵਾਦ ਦੇ ਯੁੱਗ ‘ਚ ਅਜਿਹੇ ਦੇਸ਼ ਵੀ ਹੋ ਸਕਦੇ ਨੇ ਜਿਹੜੇ ਸਾਮਰਾਜਵਾਦ ‘ਤੇ ਆਰਥਿਕ ਤੌਰ ‘ਤੇ ਨਿਰਭਰ ਹੋਣ ਪਰ ਸਿਆਸੀ ਤੌਰ ‘ਤੇ ਅਜ਼ਾਦ ਹੋਣ। ਤੁਸੀਂ (ਤਸਕੀਨ ਨੂੰ ਸੰਬੋਧਨ) ਇਹ ਲਿਖਿਆ ”ਕੁੱਲ ਆਲਮ ‘ਤੇ ਕਬਜ਼ਾ”, ‘ਕੁੱਲ ਆਲਮ ‘ਤੇ ਕਬਜ਼ਾ’ ਲੈਨਿਨ ਨੇ ਲਿਖਿਆ ਈ ਨੀਂ। ਲੈਨਿਨ ਦੇ ਸਮੇਂ ਸਾਮਰਾਜਵਾਦੀ ਦੇਸ਼ ਸੀਗੇ ਜਿਨ੍ਹਾਂ ਨੇ ਕਬਜ਼ਾ ਕਰਨਾ ਉਹਨਾਂ ਤੋਂ ਬਿਨਾਂ ਤਿੰਨ ਤਰ੍ਹਾਂ ਦੇ ਦੇਸ਼ ਸੀਗੇ — ਬਸਤੀਆਂ, ਅਰਧ ਬਸਤੀਆਂ ਤੇ ਅਜਿਹੇ ਦੇਸ਼ ਜਿਹੜੇ ਆਰਥਿਕ ਤੌਰ ‘ਤੇ ਸਾਮਰਾਜਵਾਦ ‘ਤੇ ਨਿਰਭਰ ਸਨ ਪਰ ਸਿਆਸੀ ਤੌਰ ‘ਤੇ ਅਜ਼ਾਦ ਸਨ। ਲੈਨਿਨ ਦੀ ਇੱਕ ਕਿਤਾਬ ਆ ‘ਸਾਮਰਾਜਵਾਦੀ ਆਰਥਸ਼ਾਸਤਰ ਅਤੇ ਮਾਰਕਸਵਾਦ ਦਾ ਭੰਡ ਚਿੱਤਰ’, ਉਹਦੇ ‘ਚ ਇਹ ਚਰਚਾ ਆਉਂਦੀ ਆ। ਬੁਖਾਰਿਨ ਵਗੈਰਾ ਇਹ ਕਹਿੰਦੇ ਸੀ ਕਿ ਜਦੋਂ ਕੋਈ ਦੇਸ਼ ਆਰਥਿਕ ਤੌਰ ‘ਤੇ ਨਿਰਭਰ ਹੋ ਗਿਆ ਤਾਂ ਉਹਦੀ ਸਿਆਸੀ ਅਜਾਦੀ ਨਹੀਂ ਰਹਿ ਸਕਦੀ, ਲੈਨਿਨ ਕਹਿੰਦਾ ਅਜਿਹਾ ਦੇਸ਼ ਹੋ ਸਕਦੇ ਨੇ। ਲੈਨਿਨ ਦੇ ਵੇਲੇ ਇਹ ਇੱਕ ਗੌਣ ਵਰਤਾਰਾ ਸੀ, ਲੈਨਿਨ ਨੇ ਪੁਰਤਗਾਲ ਵਰਗੇ ਦੇਸ਼ਾਂ ਦੇ ਨਾਮ ਲੈ ਕੇ ਕਿਹਾ ਕਿ ਦੇਖੋ ਇਹ ਦੇਸ਼ ਆਰਥਿਕ ਤੌਰ ‘ਤੇ ਨਿਰਭਰ ਨੇ ਪਰ ਸਿਆਸੀ ਤੌਰ ‘ਤੇ ਅਜ਼ਾਦ ਨੇ। ਦੂਜੀ ਸੰਸਾਰ ਜੰਗ ਤੋਂ ਬਾਅਦ ਕੀ ਹੋਇਆ, ਜਿਹੜੀ ਸੰਸਾਰ ‘ਚ ਬਸਤੀਵਾਦ ਵਿਰੋਧੀ ਲਹਿਰ ਚੱਲੀ ਉਹਨੇ ਸਾਮਰਾਜਵਾਦ ਨੂੰ ਬਸਤੀਵਾਦੀ ਨੀਤੀ ਤੋਂ ਪਿੱਛੇ ਹਟਣ ਲਈ ਮਜ਼ਬੂਰ ਕੀਤਾ ਤੇ ਲੋਕਾਂ ਦੀ ਚੇਤਨਾ ਇਸ ਪੱਧਰ ‘ਤੇ ਚਲੀ ਗਈ ਕਿ ਅੱਜ ਬਸਤੀਆਂ ਨੀਂ ਵਸਾਈਆਂ ਜਾ ਸਕਦੀਆਂ। ਲੈਨਿਨ ਦੇ ਵੇਲ਼ੇ ਉਹ ਦੋਇਮ ਦਰਜ਼ੇ ਦੀ ਪ੍ਰਵਿਰਤੀ ਸੀ ਅੱਜ ਉਹ ਭਾਰੂ ਪ੍ਰਵਿਰਤੀ ਬਣ ਚੁੱਕੀ ਆ ਸਮਾਜ ਵਿੱਚ। ਇਹ ਫਰਕ ਆ, ਤੁਸੀਂ ਲਿਖਿਆ ਕਿ ਲੈਨਿਨ ਤੋਂ ਪਹਿਲਾਂ, ਸਾਮਰਾਜਵਾਦ ਤੋਂ ਪਹਿਲਾਂ ਵੀ ਜੰਗਾਂ ਹੁੰਦੀਆਂ ਸੀ ਫੇਰ ਕੀ ਫਰਕ ਆ। . . . ਜੰਗਾਂ ਤਾਂ ਗੁਲਾਮਦਾਰੀ ਦੇ ਵੇਲ਼ੇ ਤੋਂ ਤੁਰੀਆਂ ਆਉਂਦੀ ਨੇ, ਫੇਰ ਤਾਂ ਆਪਾਂ ਨੂੰ ਜੰਗਾਂ ਦਾ ਕੋਈ ਵਿਸ਼ਲੇਸ਼ਣ ਕਰਨਾ ਹੀ ਨਹੀਂ ਚਾਹੀਦਾ। ਸਾਮਰਾਜਵਾਦ ਦੀ ਬਸਤੀਵਾਦੀ ਨੀਤੀ ਤੋਂ ਸਾਮਰਾਜਵਾਦ ਤੋਂ ਪਹਿਲਾਂ ਦੀ ਬਸਤੀਵਾਦੀ ਨੀਤੀ ਗੁਣਾਤਮਕ ਤੌਰ ‘ਤੇ ਭਿੰਨ ਸੀ ਇਹ ਲੈਨਿਨ ਨੇ ਲਿਖਿਆ।

ਫੇਰ ਅੱਜ ਦੀ ਦੁਨੀਆਂ ਕੀ ਆ, ਇਹ ਲੈਨਿਨ ਨੂੰ ਸਹੀ ਸਾਬਤ ਕਰਦੀ ਕਿ ਕਾਊਟਸਕੀ ਨੂੰ ਸਹੀ ਸਾਬਤ ਕਰਦੀ ਆ? ਹੁਣ ਜਪਾਨ ਆਪਣੀ ਫੌਜ ਨੂੰ ਤਕੜਾ ਕਰ ਰਿਹਾ, ਯੂਰੋ ਤੇ ਡਾਲਰ ਦਾ ਇੱਕ ਖਹਿਭੇੜ ਚੱਲ ਰਿਹਾ ਦੁਨੀਆਂ ‘ਚ ਤੇ ਅਮਰੀਕਾ ਦੀ ਜਿਹੜੀ ਚੌਧਰ ਆ ਉਹਨੂੰ ਸਭ ਤੋਂ ਵੱਡੀ ਤੇ ਸਭ ਤੋਂ ਤਿੱਖੀ ਚੁਣੌਤੀ ਰੂਸ ਦੇ ਰਿਹਾ ਇਸ ਵੇਲ਼ੇ। ਇਹ ਕਿੱਥੋਂ ਸ਼ੁਰੂ ਹੋਈ? ਇਹ 2007 ਤੋਂ ਸ਼ੁਰੂ ਹੋਈ, ਮੱਧ-ਪੂਰਬ ਦੇ ਵਿੱਚ ਜੰਗਾਂ ਦਾ ਇਹ ਵਿਰੋਧ ਕਰਦੇ ਸੀ, ਪਰ ਤਿੱਖਾ ਵਿਰੋਧ ਨੀਂ ਕਰਦੇ ਸੀ। ਸੀਰੀਆ ‘ਤੇ ਹਮਲੇ ਦਾ ਸਖਤ ਵਿਰੋਧ ਕੀਤਾ ਪੂਤਿਨ ਨੇ ਬਈ ਸੀਰੀਆ ਦੀ ਰਾਜਧਾਨੀ ‘ਤੇ ਹਮਲਾ ਮਾਸਕੋ ‘ਤੇ ਹਮਲਾ ਮੰਨਾਂਗੇ ਅਸੀਂ। ਬਈ ਜੇ ਤੂੰ ਹਮਲਾ ਕੀਤਾ ਦੇਖਲੀਂ, ਅਮਰੀਕਾ ਦੇ ਜੰਗੀ ਬੇੜੇ ਸੀਰੀਆ ਦੀ ਸਰਹੱਦ ‘ਤੇ ਪਹੁੰਚਗੇ ਸੀਗੇ ਸਮੁੰਦਰ ‘ਚ, ਅਮਰੀਕਾ ਦੀ ਹਿੰਮਤ ਨੀਂ ਪਈ ਕਿਉਂਕਿ ਅਮਰੀਕਾ ਇੰਨੀ ਵੱਡੀ ਸ਼ਕਤੀ ਨਾਲ਼ ਉਲਝਣਾ ਨੀਂ ਚਾਹੁੰਦਾ। ਅਮਰੀਕਾ ਨੇ ਸੀਰੀਆ ‘ਤੇ ਹਮਲਾ ਕੀਤਾ, ਦੋ ਮਿਜ਼ਾਇਲਾਂ ਦਾਗੀਆਂ, ਅਸ-ਸਫੀਫ ਇੱਕ ਅਖ਼ਬਾਰ ਆ ਅਰਬ ਦਾ ਉਹਦੇ ‘ਚ ਇਹ ਖ਼ਬਰ ਆਈ ਕਿ ਅਮਰੀਕਾ ਨੇ ਦੋ ਮਿਜ਼ਾਇਲਾਂ ਦਾਗੀਆਂ ਤੇ ਰੂਸੀ ਮਿਜ਼ਾਇਲਾਂ ਨੇ ਦੋਵਾਂ ਮਿਜ਼ਾਇਲਾਂ ਰਾਹ ‘ਚ ਸਿੱਟ ਲਈਆਂ, ਸਮੁੰਦਰ ‘ਚ ਡੋਬ ਤੀਆਂ। ਇੱਕ ਧਰੁਵਤਾ ਦੀ ਮਿੱਥ ਕਫੂਰ ਹੋ ਗਈ, ਹਮਲਾ ਹੋਣ ਨੀਂ ਦਿੱਤਾ ਉਹਦੇ ‘ਤੇ। ਹੁਣ ਜੋ ਲੈਨਿਨ ਨੇ ਲਿਖਿਆ ਕਿ ਸਾਮਰਾਜਵਾਦ ਮਤਲਬ ਜੰਗ (ਸਾਮਰਾਜਵਾਦ ਮਤਲਬ ਸੰਸਾਰ ਜੰਗ ਨਹੀਂ), ਹੁਣ ਜਿਹੜੀਆਂ ਇਲਾਕਾਈ ਜੰਗਾਂ ਚੱਲਦੀਆਂ ਨੇ ਉਹਦੇ ‘ਚ ਅੰਤਰ-ਸਾਮਰਾਜਵਾਦੀ ਖਹਿਭੇੜ ਸ਼ਾਮਲ ਹੁੰਦਾ। ਇਲਾਕਾਈ ਜੰਗਾਂ ਅਸਲ ਵਿੱਚ ਦੋ ਸਾਮਰਾਜਵਾਦੀ ਤਾਕਤਾਂ ਵਿੱਚ ਜੰਗਾਂ ਨੇ, ਸੀਰੀਆ ਵਿੱਚ ਜਿਹੜੀ ਜੰਗ ਹੋ ਰਹੀ ਆ ਅਖੌਤੀ ਵਿਦਰੋਹੀਆਂ ਤੇ ਅਸਦ ਵਿੱਚ, ਅਸਦ ਰੂਸ ਦਾ ਬੰਦਾ ਮਤਲਬ ਰੂਸ ਉਹਦੀ ਮਦਦ ‘ਤੇ ਆ, ਰੂਸ ਉਹਨੂੰ ਸਭ ਕੁੱਝ ਹਥਿਆਰ ਵਗੈਰਾ ਭੇਜ ਰਿਹਾ ਤੇ ਵਿਦਰੋਹੀਆਂ ਦੀ ਮਦਦ ਅਮਰੀਕਾ ਕਰ ਰਿਹਾ, ਇਹ ਦੋਹਾਂ ਦੀ ਲੜਾਈ ਆ। ਯੂਕਰੇਨ ਦੀ ਲੜਾਈ ਕੀ ਆ, ਯੂਕਰੇਨ ‘ਚ ਜਿਹੜੇ ਵਿਦਰੋਹੀ ਨੇ ਪੂਰਬੀ ਯੂਕਰੇਨ ਦੇ ਉਹ ਰੂਸ ਦੇ ਬੰਦੇ ਨੇ, ਰੂਸ ਦੇ ਆਪਣੇ ਫੌਜੀ ਨੇ ਉੱਥੇ ਤੇ ਆਹ ਜਿਹੜੀ ਸਰਕਾਰ ਆ ਇਹਦੇ ਪਿੱਛੇ ਅਮਰੀਕਾ ਆ, ਹੁਣ ਜੰਗਾਂ ਇਸ ਰੂਪ ਵਿੱਚ ਆ। ਅਤੇ ਹੁਣ ਕੀ ਕੀਤਾ ਕਰੀਮੀਆ ਉੱਤੇ ਕਬਜ਼ਾ, ਅਖੌਤੀ ਕਬਜ਼ਾ (ਸਾਮਰਾਜਵਾਦੀ ਸ਼ਬਦਾਂ ‘ਚ), ਓਦੂੰ ਬਾਅਦ ਹੁਣੇ ਹਫਤਾ ਪਹਿਲਾਂ ਅਮਰੀਕੀ ਕਾਂਗਰਸ ਨੇ ਇੱਕ ਮਤਾ ਪਾਸ ਕੀਤਾ ਜੀਹਦੇ ਵਿੱਚ ਇਹ ਕਿਹਾ ਗਿਆ ਕਿ ਰੂਸ ਹਮਲਾਵਰ ਆ, ਇਹਦੀਆਂ ਨੀਤੀਆਂ ਦਾ ਵਿਰੋਧ ਕਰਨਾ ਚਾਹੀਦਾ ਤੇ ਅਮਰੀਕਾ ਨੇ ਉੱਥੇ ਸੌ ਟੈਂਕ ਤੇ ਕੁਝ ਤੋਪਾਂ ਭੇਜਣ ਦਾ ਐਲਾਨ ਕੀਤਾ ਕਿ ਉਹਦੇ ਹਮਲੇ ਦਾ ਮੂੰਹ ਤੋੜ ਜਵਾਬ ਦੇਵਾਂਗੇ —ਇਹ ਜੰਗ ਚੱਲ ਰਹੀ ਆ। ਯੂਕਰੇਨ ਦੀ ਜੰਗ ਦੋ ਸਾਮਰਾਜਵਾਦੀ ਖੇਮਿਆਂ ਦੀ ਜੰਗ ਆ ਜਿਸ ਵਿੱਚ ਯੂਰਪੀਅਨ ਯੂਨੀਅਨ ਵੀ ਅਮਰੀਕਾ ਦੇ ਨਾਲ਼ ਆ ਫਿਲਹਾਲ ਉਹਦੇ ‘ਚ ਮੁੱਖ ਧਿਰ ਅਮਰੀਕਾ ਹੈ ਤੇ ਰੂਸ ਦੀ ਜਿਹੜੀ ਫੌਜੀ ਤਾਕਤ ਆ ਉਹ ਬਹੁਤ ਵੱਡੀ ਫੌਜੀ ਤਾਕਤ ਆ ਤੇ ਉਹਨੇ ਜਿਹੜੇ ਪੁਰਾਣੇ ਸੋਵੀਅਤ ਦੌਰ ਦੇ ਅੱਡੇ ਸੀਗੇ ਦੂਰ-ਦੂਰ ਸਭ ਰੀਵਾਇਵ ਕਰ ਲਏ, ਸਭ ‘ਤੇ ਫੌਜੀ ਲਾਤੇ। ਇੱਕ ਹੋਰ ਇਹਨਾਂ ‘ਚ ਜੰਗ ਚੱਲ ਰਹੀ ਆ ਉਹ ਹੈ ਆਰਕਟਿਕ ‘ਚ, ਉੱਤਰੀ ਧਰੁਵ ‘ਤੇ ਕਬਜ਼ੇ ਦੀ ਜੰਗ। ਉੱਤਰੀ ਧਰੁਵ ‘ਚ ਕੁਦਰਤੀ ਭੰਡਾਰ ਬਹੁਤ ਜ਼ਿਆਦਾ ਨੇ, ਤੇਲ ਬਹੁਤ ਆ, ਗੈਸ ਬਹੁਤ ਆ, ਉੱਥੇ ਰੂਸ ਨੇ ਪਹਿਲਾਂ ਆਪਣਾ ਝੰਡਾ ਗੱਡਿਆ, 70,000 ਫੌਜੀ ਉੱਥੇ ਲਾਇਆ ਹੋਇਆ। ਅਮਰੀਕਾ ਨੇ ਹੁਣ ਉੱਥੇ ਆਪਣੇ ਬੰਦੇ ਭੇਜੇ ਆ 15,000 ਫੌਜੀ, ਦੋਵੇਂ ਪਾਸੇ ਜੰਗੀ ਮਸ਼ਕਾਂ ਚੱਲ ਰਹੀਆਂ ਨੇ ਤੇ ਇੱਕ ਪੱਤਰਕਾਰ ਨੇ ਅਮਰੀਕੀ ਫੌਜੀਆਂ ਨਾਲ਼ ਗੱਲ ਕੀਤੀ ਬਈ ਤੁਸੀਂ ਕਾਹਤੋਂ ਇੱਥੇ? ਉਹ ਕਹਿੰਦਾ ਸਭ ਨੂੰ ਪਤਾ ਈ ਆ ਕਾਹਤੋਂ ਆ ਇੱਥੇ, ਬਈ ਰੂਸ ਕੀ ਕਰ ਰਿਹਾ, ਕਰੀਮੀਆ ‘ਚ ਕੀ ਕਰ ਰਿਹਾ, ਹੁਣ ਉਹਦਾ ਜਵਾਬ ਤਾਂ ਦੇਣਾ ਈ ਪੈਣਾ ਸਾਨੂੰ ਤੇ ਉਹ ਇਹਨਾਂ ਲਈ ਜਿਉਣ-ਮਰਨ ਦਾ ਸਵਾਲ ਆ। ਉੱਤਰੀ ਧਰੁਵ ‘ਤੇ ਜੀਹਦਾ ਕਬਜ਼ਾ ਉਹ ਸੰਸਾਰ ‘ਚ ਬਹੁਤ ਵੱਡੀ ਤਾਕਤ ਬਣੂੰਗਾ ਤੇ ਅਮਰੀਕਾ ਇਹਤੋਂ ਪਿੱਛੇ ਹਟਣਾ ਨੀਂ ਚਾਹੁੰਦਾ ਤੇ ਇਹ ਇੱਕ ਤੱਥ ਆ ਅੱਜ ਦੀ ਦੁਨੀਆਂ ਦਾ ਤੇ ਆਪਾਂ ਇਹਦੇ ਹੋਰ ਹਵਾਲੇ ਦੇ ਸਕਦੇ ਆਂ ਅਮਰੀਕਾ ਦੀ ਆਰਥਿਕਤਾ ਦਾ ਕਿ ਉਹ ਕਿਵੇਂ ਨਿੱਘਰ ਰਹੀ ਆ, ਅਮਰੀਕਾ ਦੀ ਜਿਹੜੀ ਵਿਕਾਸ ਦਰ ਆ ਉਹ ਲੰਬੇ ਸਮੇਂ ਤੋਂ 1, 1.5, 0 ਫੀਸਦੀ ‘ਤੇ ਖੜੀ ਆ, ’73 ਤੋਂ ਬਾਅਦ ਉਹਦੇ ਅਰਥਚਾਰੇ ਨੇ ਕਦੇ ਚੰਗੇ ਦਿਨ ਨੀਂ ਦੇਖੇ। ਥੋੜੀ-ਥੋੜੀ ਰਾਹਤ ਆਉਂਦੀ ਆ ਕਦੇ, ਕੋਈ ਅਰਥਸ਼ਾਸਤੀ ਉਹਨੂੰ ਰਿਵਾਈਵਲ ਨੀਂ ਕਹਿੰਦਾ, ਰੀਪ੍ਰੀਵ (ਰਾਹਤ) ਕਹਿੰਦੇ ਨੇ ਤੇ ਹੁਣ ਇੱਕ ਨਵਾਂ ਸੰਕਟ ਆਉਣ ਜਾ ਰਿਹਾ, ਸਾਰੀ ਦੁਨੀਆਂ ਦੇ ਅਰਥਸ਼ਾਸਤਰੀ ਕਹਿੰਦੇ ਨੇ ਤੇ ਅਮਰੀਕਾ ਦੀ ਹਾਲਤ ਹੋਰ ਮਾੜੀ ਹੋਣੀ ਆ। ਜੀਹਦੀ ਆਰਥਿਕਤਾ ਨਿੱਘਰਦੀ ਆ ਉਹਦੀ ਸਿਆਸਤ ‘ਚ ਵੀ ਨਿਘਾਰ ਆਊ, ਪਰ ਇਹ ਸ਼ਾਂਤੀਪੂਰਨ ਨੀਂ ਹੋਊਗਾ ਇਹ ਇਹਨਾਂ ਜੰਗਾਂ, ਖਹਿਭੇੜ ਦੇ ਰਾਹੀਂ ਹੋਊਗਾ, ਉਹ ਸੰਸਾਰ ਜੰਗ ਦੇ ਰੂਪ ਵਿੱਚ ਫੁੱਟੇ ਇਹਦੀ ਸੰਭਾਵਨਾਂ ਆਪਾਂ ਘੱਟ ਦੇਖਦੇ ਆਂ, ਕਿਉਂ? ਪਹਿਲਾ, ਹੁਣ ਬਸਤੀਆਂ ਨੀਂ ਰਹੀਆਂ। ਦੂਜਾ, ਪ੍ਰਮਾਣੂ ਹਥਿਆਰ, ਮਤਲਬ ਜਿਹੜੀਆਂ ਮੁੱਖ ਤਾਕਤਾਂ ਨੇ ਸਭ ਕੋਲ਼ ਪ੍ਰਮਾਣੂ ਹਥਿਆਰ ਨੇ ਤੇ ਪ੍ਰਮਾਣੂ ਤਬਾਹੀ ਤੋਂ ਸਭ ਡਰਦੇ ਨੇ। ਇਹ ਜੰਗਾਂ ਇਲਾਕਾਈ ਜੰਗਾਂ ਦੇ ਰੂਪ ਵਿੱਚ ਚੱਲਦੀਆਂ ਰਹਿਣਗੀਆਂ, ਜਪਾਨ ਤੇ ਚੀਨ ਵਿੱਚ ਇੱਕ ਟਾਪੂ ਨੂੰ ਲੈਕੇ ਵਿਵਾਦ ਚੱਲ ਰਿਹੈ। ਏਸ਼ੀਆ ਵਿੱਚ ਜਿਹੜੀ ਸਭ ਤੋਂ ਵੱਡੀ ਤਾਕਤ ਉੱਭਰੂਗਾ ਉਹ ਚੀਨ ਉੱਭਰੂਗਾ ਤੇ ਸਿਰਫ਼ ਏਸ਼ੀਆ ਨੀਂ ਇਹ ਪੂਰੀ ਦੁਨੀਆਂ ਵਿੱਚ ਵੱਡੀ ਸ਼ਕਤੀ ਦੇ ਰੂਪ ਵਿੱਚ ਉੱਭਰ ਸਕਦਾ ਤੇ ਇਹਦਾ ਰੂਸ ਨਾਲ਼ ਸਾਂਝਾ-ਮੋਰਚਾ ਹੈ। ਹੁਣ ਡੀ-ਡਾਲਰਾਈਜੇਸ਼ਨ ਦੀ ਮੁਹਿੰਮ ਚੱਲ ਰਹੀ ਆ, ਬਈ ਡਾਲਰ ‘ਤੇ ਆਪਣੀ ਨਿਰਭਰਤਾ ਘਟਾਓ, ਰੂਸ ਤੇ ਚੀਨ ਨੇ ਆਪਣਾ ਜ਼ਿਆਦਾਤਰ ਵਪਾਰ ਡਾਲਰ ਤੋਂ ਬਾਹਰ ਕਰ ਲਿਆ ਤੇ ਆਪੋ-ਆਪਣੀ ਮੁਦਰਾ ‘ਚ ਕਰਨ ਲੱਗ ਪਏ। ਰੂਸ ਦੀ ਇੱਕ ਬਹੁਤ ਵੱਡੀ ਗੈਸ ਕੰਪਨੀ ਆ ਉਹਨੇ ਹੁਣੇ ਚੀਨ ਨਾਲ਼ ਸਮਝੌਤਾ ਕੀਤੇ, ਉਹਦੇ ਦੀ ਡਾਲਰ ਦਾ ਕੋਈ ਇਸਤੇਮਾਲ ਨੀਂ ਹੈਗਾ, ਯੈਨ ਤੇ ਰੂਬਲ ਚੱਲੂਗਾ। ਇਹਦੇ ‘ਤੇ ਪ੍ਰਭਾਤ ਪਟਨਾਇਕ ਨੇ ਲੇਖ ਲਿਖਿਆ, ਡੀ-ਡਾਲਰਾਈਜੇਸ਼ਨ ‘ਤੇ, ਹੁਣ ਹਕੀਕਤਾਂ ਜਿਹੜੀਆਂ ਉਹਨਾਂ ਦੀ ਉਹਨਾਂ ਤੋਂ ਪੁਰਾਣੇ ਸਿਧਾਂਤਾਂ ਨਾਲ਼ ਵਿਆਖਿਆ ਨੀਂ ਹੁੰਦੀ, ਉਹ ਕਹਿੰਦਾ ਕਿ ਰੂਸ ਇਹਦੇ ਤੋਂ ਕਦੇ ਵੀ ਪਿੱਛੇ ਹਟ ਸਕਦਾ, ਆਪਾਂ ਕਹਿੰਨੇ ਆ ਨਹੀਂ ਹਟ ਸਕਦਾ, ਰੂਸ ਡੀ-ਡਾਲਰਾਈਜੇਸ਼ਨ ਤੋਂ ਪਿੱਛੇ ਨਹੀਂ ਹਟ ਸਕਦਾ, ਇਹ ਏਸ ਦਿਸ਼ਾ ‘ਚ ਹੋਰ ਅੱਗੇ ਵਧੂਗਾ। ਇਹਨਾਂ ‘ਚ ਜਿਹੜੇ ਟਕਰਾਅ ਨੇ ਉਹ ਤਾਂ ਬੰਦਾ ਨੈੱਟ ‘ਤੇ ਪੜ੍ਹੇ ਕਈ ਸਾਰੇ ਅਖ਼ਬਾਰ ਨੇ, ਇੱਕ ਬੰਦਾ ਵਲਾਦੀਮੀਰ ਰਾਦੂਕਿਨ ਆ ਰੂਸੀ, ਇੱਕ ਜਾਨ ਚੈਰੀਆਨ ਆ ਜਿਹੜੇ ਕੌਮਾਂਤਰੀ ਮੁੱਦਿਆਂ ‘ਤੇ ਲਿਖਦੇ ਨੇ, ਉਹਨਾਂ ਦੇ ਲੇਖ ਪੜ੍ਹ ਕੇ ਉਹ ਸਾਰੀਆਂ ਚੀਜ਼ਾਂ ਦਿਖਦੀਆਂ ਨੇ ਕਿ ਉਹਨਾਂ ਵਿੱਚ ਕਾਫ਼ੀ ਟੱਕਰ ਆ। ਅੱਜ ਦੀ ਦੁਨੀਆਂ ਪੜ-ਸਾਮਰਜਾਵਾਦ ਦੇ ਸਿਧਾਂਤ ਨੂੰ ਸਹੀ ਨੀਂ ਮੰਨਦੀ, ਲੈਨਿਨ ਦਾ ਜਿਹੜਾ ਸਿਧਾਂਤ ਆ, ਲੈਨਿਨ ਨੇ ਕਿਹਾ ਜਦੋਂ ਤੱਕ, ਜਿਹੜਾ ਮੈਂ ਕਹਿ ਰਿਹਾਂ ਅਸਾਵਾਂਪਣ ਆ, ਜਦ ਤੱਕ ਆਰਥਿਕਤਾ ਦਾ ਇਹ ਅਧਾਰ ਰਹਿੰਦਾ, ਪੈਦਾਵਾਰ ਦੇ ਸਾਧਨਾਂ ‘ਤੇ ਨਿੱਜੀ ਕਬਜ਼ਾ ਰਹੂਗਾ ਉਦੋਂ ਤੱਕ ਜੰਗਾਂ ਹੁੰਦੀਆਂ ਰਹਿਣਗੀਆਂ। ਤੇ ਕੋਈ ਇੱਦਾਂ ਦਾ ਕੋਈ ਇੱਕ ਦਹਾਕਾ ਦੱਸ ਸਕਦਾ ਸਾਮਰਾਜਵਾਦ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਜਦੋਂ ਕੋਈ ਜੰਗ ਨਾ ਹੋਈ ਹੋਵੇ, ਕੋਈ ਇੱਕ ਦਹਾਕਾ? ਹਮੇਸ਼ਾਂ ਜੰਗਾਂ ਲਗਦੀਆਂ ਰਹੀਆਂ, ਇਰਾਕ ਤੇ ਇਰਾਨ ‘ਚ ਜੰਗ ਲੱਗੀ ਉਹਦੇ ਪਿੱਛੇ ਕੌਣ ਸ਼ਕਤੀਆਂ ਸੀ, ਕੌਣ ਨਹੀਂ ਜਾਣਦਾ? ਅਫ਼ਗਾਨਿਸਤਾਨ ‘ਚ ਕੌਣ ਉਲ਼ਝੇ ਹੋਏ ਸੀ, ਕੌਣ ਨਹੀਂ ਜਾਣਦਾ ਇਸ ਗੱਲ ਨੂੰ? ਤੇ ਸੋਵੀਅਤ ਯੂਨੀਅਨ ਢਹਿ-ਢੇਰੀ ਹੋਇਆ, ਇਰਾਕ ਦੀ ਜੰਗ, ਇਰਾਕ ‘ਤੇ ਦੋ ਵਾਰ ਹਮਲਾ ਹੋਇਆ, ਅਫ਼ਗਾਨਿਸਤਾਨ ਦੀ ਜੰਗ। ਇਹ ਸ਼ਾਂਤੀ ਦਾ ਭਰਮ ਪੈਦਾ ਕਰਨਾ ਦੁਨੀਆਂ ‘ਚ, ਇਹ ਜਿਹੜਾ ਸਿਧਾਂਤ ਆ ਉਹ ਦੁਨੀਆਂ ਨੂੰ ਸਾਮਰਾਜਵਾਦ ਵਿਰੁੱਧ ਚੌਕਸ ਰਹਿਣ, ਆਪਣੀ ਤਿਆਰੀ ਕਰਨ ਦੀ ਚੇਤਨਾ ਨੂੰ ਖੁੰਢਾ ਕਰੂਗਾ ਤੇ ਉਹਨਾਂ ਨੂੰ ਇੱਕ ਉਡੀਕ ਵਿੱਚ, ਉਹਨਾਂ ਨੂੰ ਪੈਸਿਵ ਕਰਕੇ ਬਿਠਾ ਦੇਣ ਵਾਲ਼ਾ ਸਿਧਾਂਤ ਆ, ਤੁਸੀਂ ਬੈਠੋ ਉਡੀਕ ਕਰੋ ਕਿ ਇੱਕ ਸਮਾਂ ਅਜਿਹਾ ਆਊਗਾ, ਬਈ ਫੇਰ ਕੀ ਆ ਜੇ ਹਾਲੇ ਪੜ-ਸਾਮਰਾਜਵਾਦ ਨੀਂ ਆਇਆ ਤਾਂ ਹੋਰ ਉਡੀਕ ਲਓ 100 ਕੁ ਸਾਲ ਕਿ ਨਹੀਂ?, ਹੋ ਸਕਦਾ ਉਦੋਂ ਆ ਜਾਵੇ ਪੜ-ਸਾਮਰਾਜਵਾਦ, ਪਰ ਦੁਨੀਆਂ ਕਿਸੇ ਨੂੰ ਉਡੀਕਦੀ ਨੀਂ ਉਹ ਆਪਣੀ ਚਾਲੇ ਚੱਲਦੀ ਆ।

ਇਹਦੇ ‘ਤੇ ਮੇਰਾ ਇਹ ਪੱਖ ਸੀ ਜਿਹੜਾ ਇਹਨਾਂ ਦਾ ਸੀ ਕਿ ਸਰਮਾਏਦਾਰੀ ਦੇ ਖਾਸ ਪੜਾਅ ‘ਤੇ ਪਹੁੰਚ ਕੇ ਸਮਾਜਵਾਦੀ ਇਨਕਲਾਬ ਹੋਊਗਾ, ਕਿਵੇਂ ਮਾਰਕਸ ਉਹ ਦਾ ਸਿਧਾਂਤ ਨਹੀਂ ਹੈਗਾ, ਕਿਵੇਂ ਉਹ ਗਲਤ ਆ। ਦੂਜਾ ਹੈਗਾ ਸਾਮਰਾਜਾਵਾਦ ਦਾ ਜੋ ਲੈਨਿਨ ਦਾ ਸਿਧਾਂਤ ਸੀਗਾ ਉਹਦੇ ‘ਤੇ ਮੇਰਾ ਇਹ ਪੱਖ ਸੀਗਾ।

(ਮੰਚ ਸੰਚਾਲਕ ਵੱਲੋਂ ਹਾਜ਼ਰ ਸ੍ਰੋਤਿਆਂ ਨੂੰ ਆਪਣੇ ਵਿਚਾਰ, ਸਵਾਲ ਅਲੋਚਨਾਵਾਂ ਰੱਖਣ ਦਾ ਸੱਦਾ ਦਿੱਤਾ ਜਾਂਦਾ ਹੈ।)

ਨਮਿਤਾ–  ਸਭ ਤੋਂ ਪਹਿਲਾਂ ਤਾਂ ਤਸਕੀਨ ਜੀ ਨੇ ਜੋ ਸਿਰਲੇਖ ਰੱਖਿਆ ਹੈ, ਜੋ ਰੂਪਕ ਘੜਿਆ ਮੈਨੂੰ ਉਸੇ ‘ਤੇ ਬਹੁਤ ਇਤਰਾਜ਼ ਹੈ। ਇਹ ਬਹੁਤ ਬੇਇੱਜਤੀ ਭਰਿਆ ਹੈ ਇਹ ਸਿਰਲੇਖ ਲਿਖਣਾ, ਪਤਾ ਨਹੀਂ ਕਿਹੜੇ ਹਿਸਾਬ ਨਾਲ਼ ਉਹਨਾਂ ਨੇ ਇਹ ਲਿਖਿਆ। ਕਿਉਂਕਿ ਇਹ ਸਮਾਜਵਾਦੀ ਉਸਾਰੀ ਦਾ ਪਹਿਲਾ ਪ੍ਰਯੋਗ ਸੀ, ਇੱਕ ਯੁੱਗ ਪਲਟਾਊ ਪ੍ਰਾਪਤੀ ਸੀ, ਬਹੁਤ ਵੱਡਾ ਯੋਗਦਾਨ ਸੀ ਜੀਹਦੇ ਲਈ ਕਰੋੜਾਂ ਲੋਕਾਂ ਨੇ ਕੁਰਬਾਨੀ ਦਿੱਤੀ ਅਤੇ ਇਸ ਬਾਰੇ ਇਹਨਾਂ ਸ਼ਬਦਾਂ ‘ਚ ਗੱਲ ਕਰਨਾ ਮੈਨੂੰ ਬੜਾ ਬੇਇੱਜਤੀ ਭਰਿਆ ਲੱਗਾ। ਜਦੋਂ ਰੂਸੀ ਇਨਕਲਾਬ ਸਮੇਂ ਜੰਗ ਚੱਲ ਹੀ ਰਹੀ ਸੀ ਤਾਂ ਉਸ ਵੇਲ਼ੇ ਫਰਵਰੀ ਇਨਕਲਾਬ ਤੋਂ ਬਾਅਦ ਜੋ ਸਰਕਾਰ ਬਣੀ ਉਹ ਚਾਹੁੰਦੀ ਸੀ ਕਿ ਜੰਗ ਹੋਵੇ, ਜੰਗ ਨੂੰ ਜਾਰੀ ਰੱਖ ਰਹੀ ਸੀ ਜਦੋਂ ਕਿ ਆਮ ਲੋਕ ਨਹੀਂ ਚਾਹੁੰਦੇ ਸਨ ਕਿ ਜੰਗ ਹੋਵੇ, ਇਸਨੂੰ ਜਦੋਂ ਬਾਲਸ਼ਵਿਕਾਂ ਨੇ ਸਮਝਿਆ ਤੇ ਲੋਕਾਂ ਦੀ ਲਾਮਬੰਦੀ ਕੀਤੀ ਤਾਂ ਮੈਨੂੰ ਨਹੀਂ ਲਗਦਾ ਕਿ ਕੁੱਝ ਗਲਤ ਕੀਤਾ ਸੀ ਬਾਲਸ਼ਵਿਕਾਂ ਨੇ ਅਤੇ ਜੇ ਤਸਕੀਨ ਜੀ ਮੁਤਾਬਕ ਕਿਹਾ ਜਾਵੇ ਤਾਂ ਬਾਲਸ਼ਵਿਕਾਂ ਨੂੰ ਕੋਈ ਪੱਖ ਈ ਨਹੀਂ ਸੀ ਲੈਣਾ ਚਾਹੀਦਾ, ਲਾਮਬੰਦੀ ਨਹੀਂ ਸੀ ਕਰਨੀ ਚਾਹੀਦੀ, ਕਿਉਂਕਿ ਸਰਮਾਏਦਾਰੀ ਨੂੰ ਹੋਰ ਵਿਕਾਸ ਕਰਨ ਦੇਣਾ ਚਾਹੀਦਾ ਸੀ। .. . ਉਹਨਾਂ ਦੇ ਹਿਸਾਬ ਨਾਲ਼ ਹੋਣਾ ਚਾਹੀਦਾ ਸੀ ਕਿ ਜੇ ਸਰਮਾਏਦਾਰੀ ਆ ਚੁੱਕੀ ਸੀ, ਸਰਮਾਏਦਾਰੀ ਸੱਤ੍ਹਾ ਵਿੱਚ ਆ ਚੁੱਕੀ ਸੀ ਤਾਂ ਉਸਨੂੰ ਹੋਰ ਵਿਕਾਸ ਕਰਨ ਦੇਣਾ ਚਾਹੀਦਾ ਸੀ ਤੇ ਭਵਿੱਖ ਵਿੱਚ ਕਦੇ ਸਮਾਜਵਾਦ ਆ ਸਕਦਾ ਸੀ। ਦੂਜੀ ਗੱਲ ਜਦੋਂ ਰੂਸੀ ਇਨਕਲਾਬ ਹੋਇਆ ਸੀ, ਲੋਕ ਭੁੱਖੇ ਮਰ ਰਹੇ ਸਨ ਤੇ ਉਹਨਾਂ ਨੂੰ ਰੋਟੀ ਚਾਹੀਦੀ ਸੀ, ਰੋਟੀ ਦਾ ਨਾਹਰਾ ਦੇ ਰਹੇ ਸੀ ਤਾਂ ਬਾਲਸ਼ਵਿਕਾਂ ਨੇ ਉਸ ਚੀਜ਼ ਨੂੰ ਸਮਝਿਆ ਤੇ ਰੋਟੀ ਦਾ ਨਾਹਰਾ ਦਿੱਤਾ। ਇਹਨਾਂ ਦੋਵਾਂ ਨਾਹਰਿਆਂ ਨੇ ਰੂਸੀ ਇਨਕਲਾਬ, ਜੋ ਇੱਕ ਮੁੱਖ ਚੀਜ਼ ਸੀ ਉਹ ਤਸਕੀਨ ਜੀ ਦੀਆਂ ਨਜ਼ਰਾਂ ਵਿੱਚ ਇੱਕ ਜੁਰਮ ਹੈ, ਇਸੇ ਲਈ ਸ਼ਾਇਦ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਇਹ ਇਨਕਲਾਬ ਕਰਨਾ ਨਹੀਂ ਚਾਹੀਦਾ ਸੀ। ਮਤਲਬ ਇਹ ਮੈਂ ਮੰਨਦੀ ਹਾਂ ਕਿ ਮਨੁੱਖੀ ਇਤਿਹਾਸ ਦੀ ਇੱਕ ਬਹੁਤ ਯੁੱਗ-ਪਲਟਾਊ ਘਟਨਾ ਸੀ ਜਿਸਨੇ ਪੂਰੇ ਮਨੁੱਖੀ ਸਮਾਜ ਨੂੰ ਇੱਕ ਨਵੀਂ ਉਚਾਈ ‘ਤੇ ਪਹੁੰਚਾਇਆ ਅਤੇ ਜਿਸਨੇ, ਜਿਵੇਂ ਕਿ ਕੀ ਕਾਰਨ ਸੀ, ਇਤਿਹਾਸ ਵਿੱਚ ਜਿਵੇਂ ਕਿ ਅਜਿਹੀ ਕੋਈ ਵੀ ਉਦਾਹਰਨ ਨਹੀਂ ਮਿਲ਼ਦੀ ਹੈ ਕਿ ਜਦੋਂ ਰੂਸੀ ਇਨਕਲਾਬ ਤੋਂ ਬਾਅਦ 15 ਦੇਸ਼ਾਂ ਨੇ ਹਮਲਾ ਕੀਤਾ ਤਾਂ ਆਖ਼ਰ ਸਾਰੇ ਲੋਕਾਂ ਨੂੰ ਕਿਹੜੀ ਅਜਿਹੀ ਤਾਕਤ ਮਿਲ਼ੀ ਜੋ ਉਹਨਾਂ ਨੇ ਉਸ ਹਮਲੇ ਨੂੰ ਪਛਾੜ ਦਿੱਤਾ, ਮਤਲਬ ਲੋਕਾਂ ਵਿੱਚ ਇੰਨੀ ਤਾਕਤ ਕਿੱਥੋਂ ਆਈ ਸੀ?
 

ਜੇ ਦੇਖਿਆ ਜਾਵੇ ਤਾਂ ਜਦੋਂ ਦੂਜੀ ਸੰਸਾਰ ਜੰਗ ਹੋਈ ਤਾਂ ਸੰਸਾਰ ਵਿੱਚ ਜੋ ਸਭ ਤੋਂ ਮਹੱਤਵਪੂਰਨ, ਜੋ ਸਭ ਤੋਂ ਵੱਡਾ ਦੇਸ਼ ਮੰਨਿਆ ਜਾਂਦਾ ਸੀ ਜਰਮਨੀ, ਜਦੋਂ ਉਸਦੀ ਫੌਜ ਨੇ ਹਮਲਾ ਕੀਤਾ ਸੀ ਤਾਂ ਫਰਾਂਸ ਜਿਹੇ ਸਰਮਾਏਦਾਰਾ ਦੇਸ਼ ਸੀ ਉਹਨਾਂ ‘ਤੇ ਵੀ ਉਹਨੇ ਕਬਜ਼ਾ ਕਰ ਲਿਆ ਸੀ ਤਾਂ ਸੋਵੀਅਤ ਯੂਨੀਅਨ ਨੇ ਉਹਨੂੰ ਹਰਾਇਆ, ਹਿਲਟਰ ਨੇ ਪੂਰੇ ਯੂਰਪ ਨੂੰ ਹਰਾ ਦਿੱਤਾ ਸੀ, ਪਰ ਸੋਵੀਅਤ ਯੂਨੀਅਨ ਦੀ ਫੌਜ ਨੇ ਉਸਨੂੰ ਹਰਾਇਆ ਸੀ ਜਰਮਨੀ ਦੀ ਫੌਜ ਨੂੰ। ਇਸਤੋਂ ਪਤਾ ਲਗਦਾ ਹੈ ਕਿ, ਇਸਦਾ ਸਾਰੇ ਗੁਣਗਾਣ ਕਰਦੇ ਨੇ ਅਤੇ ਇਹ ਸਿਰਫ਼ ਮਾਰਕਸਵਾਦੀ ਹੀ ਨਹੀਂ ਕਰਦੇ, ਜੋ ਬੁਰਜੂਆ ਵਿਸ਼ਲੇਸ਼ਕ ਵੀ ਨੇ, ਜੋ ਉੱਥੇ ਸਰਵੇਖਣ ਕਰਨ ਗਏ, ਜੋ ਕਮਿਊਨਿਸਟ ਵਿਰੋਧੀ ਵੀ ਸਨ ਉਹਨਾਂ ਲੋਕਾਂ ਨੇ ਵੀ ਉਸਦਾ ਬਹੁਤ ਗੁਣਗਾਣ ਕੀਤਾ ਸੀ। ਜੰਗ ‘ਚ ਸਭ ਤੋਂ ਜ਼ਿਆਦਾ ਨੁਕਸਾਨ ਵੀ ਸੋਵੀਅਤ ਯੂਨੀਅਨ ਦਾ ਹੀ ਹੋਇਆ ਸੀ, ਘੱਟੋ-ਘੱਟ 2 ਕਰੋੜ ਕਿਰਤੀ ਮੁੰਡੇ-ਕੁੜੀਆਂ ਨੇ ਕੁਰਬਾਨੀ ਦਿੱਤੀ। ਪਰ ਫਿਰ ਵੀ ਇੱਕ-ਡੇਢ ਸਾਲ ਬਾਅਦ ਹੀ ਸੋਵੀਅਤ ਯੂਨੀਅਨ ਨੇ ਉਸਨੂੰ ਫਿਰ ਖੜਾ ਕੀਤਾ ਅਤੇ ਸੱਨਅਤ, ਖੇਤੀ ਵਿੱਚ ਜ਼ਬਰਦਸਤ ਵਿਕਾਸ ਹੋਇਆ, ਜਿੰਨੀ ਜੰਗ ਤੋਂ ਪਹਿਲਾ ਸੀ ਉਸਤੋਂ ਵੀ ਜਿਆਦਾ ਕਰ ਲਿਆ ਸੀ। ਦੂਜਾ ਜੋ ਅਤੀਤ ਵਿੱਚ ਗੜਬੜਾਂ ਹੋਈਆਂ ਸਨ, ਜੋ ਸਮਾਜਿਕ ਬੁਰਾਈਆਂ ਸਨ ਚਾਹੇ ਨਸ਼ਾਖੋਰੀ ਸੀ ਚਾਹੇ ਵੇਸ਼ਵਾਗਮਨੀ ਸੀ ਉਸਦਾ ਪੂਰੀ ਤਰ੍ਹਾਂ ਉਹਨਾਂ ਨੇ ਖਾਤਮਾ ਕੀਤਾ, ਇਸਨੂੰ ਜੇ ਪੜ੍ਹਨਾ ਹੋਵੇ ਤਾਂ ਡਾਈਸਨ ਕਾਰਟਰ ਦੀ ਕਿਤਾਬ ਪਾਪ ਅਤੇ ਵਿਗਿਆਨ ਵਿੱਚ ਪੜ੍ਹਿਆ ਜਾ ਸਕਦਾ ਹੈ ਕਿ ਕਿਵੇਂ ਉਹਨਾਂ ਨੇ ਪੂਰੀ ਤਰ੍ਹਾਂ ਉਸਦਾ ਖਾਤਮਾ ਕਰ ਦਿੱਤਾ ਸੀ। ਉਸਤੋਂ ਬਿਨਾਂ ਅਨਪੜ੍ਹਤਾ ਨੂੰ ਪੂਰੀ ਤਰ੍ਹਾਂ ਖਤਮ ਕੀਤਾ, ਜਦਕਿ ਅੱਜ ਦੇ ਸਮੇਂ ਵਿੱਚ ਅਜਿਹਾ ਨਹੀਂ ਹੋ ਸਕਦਾ, ਅਨਪੜ੍ਹਤਾ ਨੂੰ ਉਹਨਾਂ ਨੇ ਪੂਰੀ ਤਰ੍ਹਾਂ ਖਤਮ ਕੀਤਾ ਅਤੇ ਜਦੋਂ ਜੰਗ ਚੱਲ ਰਹੀ ਸੀ ਤਾਂ ਜੰਗ ਦੇ ਸਮੇਂ ਵੀ ਉਹਨਾਂ ਨੇ ਅਨਪੜ੍ਹਤਾ ਵਿਰੋਧੀ ਮੁਹਿੰਮ ਚਲਾਈ ਅਤੇ ਉਸਨੂੰ ਪੂਰੀ ਤਰ੍ਹਾਂ ਖਤਮ ਕੀਤਾ। ਇਸੇ ਤਰ੍ਹਾਂ ਔਰਤਾਂ ਦੀ ਅਜ਼ਾਦੀ ਵਿੱਚ ਵੀ ਬਹੁਤ ਯੁੱਗ-ਪਲਟਾਊ ਦੇਣ ਸੀ, ਜਿਵੇਂ ਔਰਤਾਂ ਦੀ ਅਜ਼ਾਦੀ ਲਈ ਉਹਨਾਂ ਨੇ ਸਮੂਹਿਕ ਰਸੋਈਘਰ ਬਣਾਏ ਸਨ, ਬੱਚਿਆਂ ਦੀ ਦੇਖਭਾਲ਼ ਲਈ ਕਿੰਡਰ-ਗਾਰਡਨ ਬਣਾਏ ਗਏ। ਮਤਲਬ ਇੱਕ ਬਹੁਤ ਹੀ, ਇੰਨਾ ਮਹੱਤਵਪੂਰਨ ਯੋਗਦਾਨ ਪਹਿਲਾਂ ਕਦੇ ਵੀ ਨਹੀਂ ਹੋਇਆ ਸੀ, ਲੋਕ ਇਸ ਚੀਜ਼ ਲਈ ਤਿਆਰ ਸਨ ਤੇ ਲੋਕਾਂ ਨੇ ਉਸਦਾ ਸਾਥ ਦਿੱਤਾ।

ਦੂਜੀ ਸੰਸਾਰ ਜੰਗ ਤੋਂ ਬਾਅਦ ਜਿੰਨੀ ਤਬਾਹੀ ਹੋਈ ਸੀ ਉਸਦੇ ਬਾਅਦ ਵੀ ਉਹਨਾਂ ਨੇ ਜੋ ਗਿਆਨ-ਵਿਗਿਆਨ ਵਿੱਚ ਕਾਫ਼ੀ ਕੁੱਝ ਕੀਤਾ, ਕੁਆਂਟਮ ਮਕੈਨਿਕਸ ਵਿੱਚ, ਸਿਆਸੀ ਆਰਥਿਕਤਾ ਨੂੰ, ਭਾਸ਼ਾ ਵਿਗਿਆਨ ਨੂੰ ਬਹੁਤ ਉਚੇਰੇ ਪੱਧਰ ‘ਤੇ ਅੱਗੇ ਵਧਾਇਆ ਸੀ, ਉਸ ਵਿੱਚ ਕਰੋੜਾਂ ਲੋਕਾਂ ਨੇ ਸ਼ਮੂਲੀਅਤ ਕੀਤੀ, ਉਸ ਵਿੱਚ ਬਹਿਸਾਂ ਚੱਲੀਆਂ, ਫਿਰ ਕਿਵੇਂ ਕਿਹਾ ਜਾ ਸਕਦਾ ਹੈ ਕਿ ਉਹ ਕਾਣਾ-ਮੀਣਾ ਸੀ?

ਸੋਵੀਅਤ ਯੂਨੀਅਨ ਨੇ ਸਿਰਫ਼ ਆਪਣੇ ਲੋਕਾਂ ਨੂੰ ਹੀ ਲੁੱਟ ਤੋਂ ਮੁਕਤੀ ਨਹੀਂ ਦਿਵਾਈ, ਸਭ ਕੁੱਝ ਨਹੀਂ ਦਿੱਤਾ ਸਗੋਂ ਪੱਛਮੀ ਦੇਸ਼ਾਂ ਨੂੰ ਵੀ, ਉੱਥੋਂ ਦੇ ਕਿਰਤੀ ਲੋਕਾਂ ਨੂੰ ਜਿੰਨਾ ਬਿਹਤਰ ਜੀਵਨ ਦੇ ਸਕਦੇ ਸੀ, ਉਹ ਸਭ ਕੁੱਝ ਕੀਤਾ। ਮਤਲਬ ਜੇ ਪੱਛਮੀ ਦੇਸ਼ਾਂ ਵਿੱਚ ਵੀ ਲੋਕਾਂ ਦਾ ਜੀਵਨ ਪੱਧਰ ਉੱਚਾ ਉੱਠਿਆ ਤਾਂ ਉਸ ਵਿੱਚ ਸੋਵੀਅਤ ਯੂਨੀਅਨ ਦਾ ਬਹੁਤ ਵੱਡਾ ਹੱਥ ਸੀ। ਦੂਜਾ ਜਿਹੜੇ ਅਰਧ-ਬਸਤੀਵਾਦੀ ਦੇਸ਼ ਸਨ, ਜੋ ਤੀਜੀ ਦੁਨੀਆਂ ਦੇ ਦੇਸ਼ ਸਨ ਜੋ ਸਾਮਰਾਜਵਾਦੀ ਗੁਲਾਮੀ ਝੱਲ ਰਹੇ ਸਨ ਉਸਤੋਂ ਮੁਕਤੀ ਹਾਸਲ ਕਰਨ ਵਿੱਚ ਵੀ ਸੋਵੀਅਤ ਯੂਨੀਅਨ ਨੇ ਜਿਵੇਂ ਵੀ ਸੰਭਵ ਸੀ ਕਾਫੀ ਮਦਦ ਪਹੁੰਚਾਈ, ਜੋ ਬਿਨਾਂ ਸ਼ਰਤ ਸੀ, ਮਤਲਬ ਕੋਈ ਸ਼ਰਤ ਨਹੀਂ ਰੱਖੀ ਗਈ ਤੇ ਉਹਨਾਂ ਦੀ ਅਨੇਕਾਂ ਢੰਗਾਂ ਨਾਲ਼ ਮਦਦ ਕੀਤੀ। ਇੰਨੀਆਂ ਮਹੱਤਵਪੂਰਨ ਪ੍ਰਾਪਤੀਆਂ ਦੇ ਬਾਵਜੂਦ ਵੀ ਜੇ ਤਸਕੀਨ ਜੀ ਕਹਿੰਦੇ ਨੇ ਕਿ ਉਹ ਕਾਣਾ-ਮੀਣਾ ਇਨਕਲਾਬ ਸੀ ਤਾਂ ਇਹ ਪਤਾ ਨਹੀਂ ਕਿਸ ਅਧਾਰ ‘ਤੇ ਕਹਿੰਦੇ ਨੇ, ਇਹ ਤਾਂ ਖੈਰ ਉਹੀ ਦੱਸ ਸਕਦੇ ਨੇ। ਬਾਕੀ ਜੋ ਲੇਖ ਵਿੱਚ ਉਹ ਕੁੱਝ ਅਜਿਹਾ ਸਾਬਤ ਵੀ ਨਹੀਂ ਕਰ ਸਕੇ ਕਿ ਉਹ ਕਾਣਾ-ਮੀਣਾ ਸੀ, ਕੋਈ ਤੱਥ ਨਹੀਂ ਦਿੱਤੇ ਉਹਨਾਂ ਨੇ, ਤੱਥਾਂ ਦੇ ਅਧਾਰ ‘ਤੇ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ। ਅਜਿਹੇ ਵਿੱਚ ਮੈਨੂੰ ਲਗਦਾ ਹੈ ਕਿ ਜੇ ਬੰਦਾ ਗੱਲ ਕਰੇ ਤਾਂ ਤੱਥਾਂ ਦੇ ਅਧਾਰ ‘ਤੇ, ਜਿਵੇਂ ਕਿ ਕੋਈ ਇੰਨੀ ਵੱਡੀ ਲਹਿਰ ਬਾਰੇ, ਇੰਨੀ ਵੱਡੀ ਪ੍ਰਾਪਤੀ ਬਾਰੇ ਜੇ ਕੋਈ ਕੁੱਝ ਕਹਿੰਦਾ ਹੈ ਤਾਂ ਉਸਨੂੰ ਤੱਥਾਂ ਦੇ ਅਧਾਰ ‘ਤੇ ਗੱਲ ਕਰਨੀ ਚਾਹੀਦੀ ਹੈ। ਥੋੜੀ ਨਿਮਰਤਾ ਹੋਣੀ ਚਾਹੀਦੀ ਹੈ, ਕੋਈ ਵੀ ਫਤਵਾ ਜਾਰੀ ਕਰਨ ਤੋਂ ਪਹਿਲਾਂ ਚਾਰ ਵਾਰ ਸੋਚਣਾ ਚਾਹੀਦਾ ਹੈ।

ਡਾ. ਅੰਮ੍ਰਿਤ– ਲੇਖ ਦੇ ਜੋ ਦੋ ਮੁੱਖ ਨੁਕਤੇ ਨੇ ਉਹਦੇ ‘ਤੇ ਤਾਂ ਗੱਲ ਆ ਈ ਗਈ ਹੈ। ਤਸਕੀਨ ਜੀ ਦੇ ਲੇਖ ‘ਚ ਕੁੱਝ ਹੋਰ ਵੀ ਗੱਲਾਂ ਕੀਤੀਆਂ ਨੇ ਜਿਹੜੀਆਂ ਇਨਕਲਾਬ ਨਾਲ ਸਬੰਧਤ ਜਾਂ ਮਾਰਕਸਵਾਦ ਨਾਲ ਸਬੰਧਤ ਜਾਂ ਸੰਸਾਰ ਦੀ ਸਥਿਤੀ ਨਾਲ ਸਬੰਧਤ ਨੇ, ਉਹਨਾਂ ਵਿੱਚੋਂ ਕੁੱਝ ਕੁ ‘ਤੇ ਮੈਂ ਗੱਲਾਂ ਕਰਨੀਆਂ ਸੀਗੀਆਂ ਜਿਹੜੀਆਂ ਕਿ ਮੈਨੂੰ ਠੀਕ ਨੀਂ ਲੱਗੀਆਂ। ਇੱਕ ਤਾਂ ਫਾਸੀਵਾਦ ਬਾਰੇ ਇਹਨਾਂ ਦੀਆਂ ਕਈ ਥਾਂ ਟਿੱਪਣੀਆਂ ਨੇ, ਫਾਸੀਵਾਦ ਦੇ ਉਭਾਰ ਬਾਰੇ, ਫਾਸੀਵਾਦ ਹੈ ਕੀ ਆ। ਚਾਰ ਨੁਕਤੇ ਤਾਂ ਮੈਂ ਨੋਟ ਕੀਤੇ ਆ ਜੋ ਇਹਨਾਂ ਨੇ ਵੱਖ-ਵੱਖ ਥਾਂ ਗੱਲ ਰੱਖੀ ਆ। ਇੱਕ ਤਾਂ ਇਹਨਾਂ ਦਾ ਕਹਿਣਾ ਇਜਾਰੇਦਾਰ ਸਰਮਾਏਦਾਰੀ/ਕਾਰਪੋਰੇਟ ਫਾਸੀਵਾਦ ਦੇ ਉਭਾਰ ਦਾ ਕਾਰਨ ਬਣਦੀ ਆ। ਇਹਨਾਂ ਦਾ ਕਹਿਣਾ ਕਿ ਇਜਾਰੇਦਾਰੀ ਆਗੀ ਇਸ ਕਰਕੇ ਫਾਸੀਵਾਦ ਦਾ ਉਭਾਰ ਹੋਇਆ। ਦੂਜਾ, ਇੱਕ ਥਾਂ ‘ਤੇ ਇਹ ਗੱਲ ਵੀ ਉੱਭਰਦੀ ਆ ਕਿ ਜੋ ਫਾਸੀਵਾਦੀ ਸੱਤ੍ਹਾ ਹੈ ਉਹ ਜਮਾਤਾਂ ਤੋਂ ਉੱਪਰ ਹੁੰਦੀ ਆ, ਮਤਲਬ ਉਹ ਕਿਸੇ ਜਮਾਤ ਦੀ ਸੱਤ੍ਹਾ ਨੀਂ ਹੁੰਦੀ ਉਹ ਜਮਾਤਾਂ ਤੋਂ ਅਲੱਗ ਹੁੰਦੀ ਹੈ। ਫੇਰ ਇੱਕ ਹੋਰ ਥਾਂ ਇਹ ਕਹਿੰਦੇ ਨੇ, “ਪਹਿਲੇ ਸਮੇਂ ‘ਚ ਅੱਜ ਵਿਸ਼ਵੀ ਧਰਤ ‘ਤੇ ਕਬਜੇ ਦੀ ਹੋੜ ਚੱਲ ਰਹੀ ਸੀ, ਪਰ ਜਦੋਂ ਪੂਰੀ ਧਰਤ ਇਹਨਾਂ ਸਾਮਰਾਜੀ ਸ਼ਕਤੀਆਂ ਦੇ ਹੱਥਾਂ ਵਿੱਚ ਆ ਗਈ ਤਾਂ ਇਹਨਾਂ ਤਾਕਤਾਂ ਦਰਮਿਆਨ ਇੱਕ-ਦੂਜੇ ਦੀਆਂ ਬਸਤੀਆਂ ਨੂੰ ਖੋਹਣ ਦੀਆਂ ਖੂਨੀ ਵਿਰੋਧਤਾਈਆਂ ਨੇ ਜਨਮ ਲਿਆ ਜਿਸਦਾ ਸਿੱਟਾ ਫਾਸਿਜਮ, ਨਾਜੀਵਾਦ ਹੋ ਨਿੱਬੜਿਆ।” ਮਤਲਬ ਇਹਨਾਂ ਦਾ ਕਹਿਣਾ ਕਿ ਬਸਤੀਆਂ ਨੂੰ ਖੋਹਣ ਦੀ ਜਿਹੜੀ ਨੀਤੀ ਸੀ ਜਾਂ ਲੜਾਈ ਸੀ ਉਹਦੇ ‘ਚੋਂ ਨਾਜੀਵਾਦ ਉੱਭਰਿਆ, ਫੇਰ ਇਹਦਾ ਤਾਂ ਨਤੀਜਾ ਇਹ ਨਿੱਕਲਿਆ ਕਿ ਅੱਜ ਫਾਸੀਵਾਦ ਦਾ ਕੋਈ ਖਤਰਾ ਈ ਨਹੀਂ ਐ, ਅੱਜ ਤਾਂ ਬਸਤੀਆਂ ਰਹੀਆਂ ਨੀਂ, ਅੱਜ ਤਾਂ ਫਾਸੀਵਾਦ ਦਾ ਕੋਈ ਖਤਰਾ ਹੈ ਈ ਨਹੀਂ ਆ। ਫੇਰ ਤਾਂ ਜਿਹੜਾ ਸਾਰਾ ਰੌਲ਼ਾ ਪੈ ਰਿਹਾ ਉਹ ਫਾਲਤੂ ਈ ਆ। ਹਿੰਦੁਸਤਾਨ ‘ਚ ਤਾਂ ਖਾਸ ਤੌਰ ‘ਤੇ, ਹਿੰਦੁਸਤਾਨ ਤਾਂ ਬਸਤੀਵਾਦੀ ਮੁਲਕ ਵੀ ਨਹੀਂ ਆ, ਇਹਦੇ ਵਿੱਚ ਤਾਂ ਫੇਰ ਫਾਸੀਵਾਦ ਦੇ ਉਭਾਰ ਦੀ ਸੰਭਾਵਨਾ ਈ ਕੀ ਆ! ਏਦਾਂ ਹੀ ਇੱਕ ਇਹਨਾਂ ਨੇ ਹੋਰ ਕਿਹਾ ਕਿ ”ਰਾਸ਼ਟਰਵਾਦ ਤੇ ਨਸਲਵਾਦ ਤੋਂ ਫਾਸੀਵਾਦ ਤੇ ਨਾਜ਼ੀਵਾਦ ਨੇ ਜਨਮ ਲਿਆ, ਇਹੀ ਇਹਦੇ ਅੰਤ ਦਾ ਕਾਰਨ ਬਣਿਆ।” ਹੁਣ ਜਦੋਂ ਦਾ ਸਰਮਾਏਦਾਰੀ ਦਾ ਉਭਾਰ ਹੋਇਆ ਰਾਸ਼ਟਰਵਾਦ, ਕੌਮਵਾਦ ਤਾਂ ਉਦੋਂ ਦਾ ਹੀ ਜੁੜਿਆ ਹੋਇਆ ਸਰਮਾਏਦਾਰੀ ਨਾਲ਼, ਪਰ ਖਾਸ ਪੜਾਅ ‘ਤੇ ਆ ਕੇ ਫਾਸੀਵਾਦ ਉੱਭਰਦਾ, ਇਹਦਾ ਕੀ ਕਾਰਨ ਆ? ਅਸਲ ਵਿੱਚ ਮੁੱਖ ਗੱਲ ਕੀ ਆ ਕਿ ਫਾਸੀਵਾਦ ਦੇ ਉਭਾਰ ਲਈ ਜਿਹੜਾ ਮੁੱਖ ਕਾਰਨ ਆ, ਸਰਮਾਏਦਾਰੀ ਦਾ ਆਰਥਿਕ ਸੰਕਟ, ਉਹ ਇਹਨਾਂ ਦੇ ਹਰ ਥਾਂ ਤੋਂ ਗਾਇਬ ਆ, ਆਰਥਿਕ ਸੰਕਟ ਦੀ ਕਿਤੇ ਗੱਲ ਨੀਂ ਆ। ਫਾਸੀਵਾਦ ਦਾ ਉਭਾਰ ਆਰਥਿਕ ਸੰਕਟ ਤੋਂ ਬਿਨਾਂ ਸੰਭਵ ਨੀਂ। ਆਰਥਿਕ ਸੰਕਟ ਦੇ ਦੌਰ ਵਿੱਚ ਹੀ ਫਾਸੀਵਾਦੀ ਉਭਾਰ ਆਉਂਦਾ, ਉਸ ਸਮੇਂ ਹੀ ਫਾਸੀਵਾਦੀ ਸੱਤਾ ਕਾਇਮ ਹੁੰਦੀ ਆ ਤੇ ਉਹ ਸਰਮਾਏਦਾਰੀ ਦੀ ਹੀ ਸੱਤ੍ਹਾ ਹੈ, ਇਹਦੇ ‘ਚ ਕੋਈ ਸ਼ੱਕ ਵੀ ਨਹੀਂ ਆ। ਮੇਰੇ ਖਿਆਲ ਵਿੱਚ ਇਹਨਾਂ ਦੀ ਇਹ ਉੱਕਾਈ ਆ ਇਸ ਚੀਜ਼ ‘ਚ, ਬਾਕੀ ਇਹ ਹੋਰ ਸਪੱਸ਼ਟ ਕਰ ਲੈਣਗੇ ਆਪਣੇ ਆਪ ਨੂੰ।

ਏਦਾਂ ਈ ਇਹਨਾਂ ਨੇ ਨੇਪ (ਸਮਾਜਵਾਦੀ ਰੂਸ ਵੱਲੋਂ ਅਪਣਾਈ ਨਵੀਂ ਆਰਥਿਕ ਨੀਤੀ – ਸੰਪਾਦਕ) ਬਾਰੇ ਗੱਲ ਕੀਤੀ ਆ। ਨੇਪ ਬਾਰੇ ਵੀ ਜਿਹੜਾ ਇਹ ਲਿਖਦੇ ਨੇ ਕਿ ”ਲੈਨਿਨਵਾਦ ਨੇ ਨੇਪ ਰਾਹੀਂ ਪ੍ਰੋਲੇਤਾਰੀ ਹੱਥ ਪੂੰਜੀਵਾਦੀ ਝੋਟੀ ਦਾ ਸੰਗਲ਼ ਫੜਾਉਣਾ ਚਾਹਿਆ ਪਰ ਉਹ ਇਹ ਭੁੱਲ ਗਿਆ… . . .” ਮੈਨੂੰ ਲਗਦਾ ਇਹ ਇਹਨਾਂ ਦੇ ਭੁਲੇਖੇ ਦਾ ਇੱਕ ਕਾਰਨ ਆ, ਜਿਹੜੀ ਬੁਨਿਆਦ ਆ ਸਾਰੀ ਗੱਲ ‘ਚ। ਇਹਨਾਂ ਨੂੰ ਲਗਦਾ ਕਿ ਜਿਹੜਾ ਸਮਾਜਵਾਦੀ ਦੌਰ ਆ, ਸਮਾਜਵਾਦੀ ਇਨਕਲਾਬ ਹੋਇਆ ਤੇ ਰਾਤੇ-ਰਾਤ ਸਾਰਾ ਕੁਝ ਬਦਲ ਕੇ ਸਵੇਰੇ ਸਮਾਜਵਾਦੀ ਸੂਰਜ ਚੜੂਗਾ। ਉਹਦੇ ‘ਚ ਪੂੰਜੀਵਾਦੀ ਕੋਈ ਧੱਬਾ ਨੀਂ ਹੋਊਗਾ, ਮਤਲਬ ਕਿ ਇੱਕਦਮ ਸ਼ੁੱਧ-ਬ-ਸ਼ੁੱਧ ਇਨਕਲਾਬ ਤੋਂ ਬਾਅਦ ਨਾਲ਼ ਦੀ ਨਾਲ਼ ਸਮਾਂ ਬਦਲ ਗਿਆ। ਪੂੰਜੀਵਾਦੀ ਤੱਤ ਜਾਂ ਪੂੰਜੀਵਾਦੀ ਦਾਗ ਨੇ ਉਹ ਸਮਾਜ ਉੱਤੇ ਰਹਿਣਗੇ ਤੇ ਸਮਾਜਵਾਦੀ ਇਨਕਲਾਬ ਤੋਂ ਬਾਅਦ ਜਿਹੜਾ ਸਮਾਂ ਹੈ, ਜੋ ਸੰਗਰਾਂਦੀ ਦੌਰ ਸ਼ੁਰੂ ਹੁੰਦਾ ਉਹ ਪੂੰਜੀਵਾਦੀ ਪੈਦਾਵਾਰੀ ਸਬੰਧਾਂ ਨੂੰ ਬਦਲਣ ਦਾ ਇੱਕ ਦੌਰ ਆ, ਇਸਨੂੰ ਨਾ ਸਮਝਣ ਕਾਰਨ ਬੰਦਾ ਅਜਿਹੇ ਨਤੀਜੇ ਕੱਢਦਾ, ਜਿਹੜੀਆਂ ਪੂੰਜੀਵਾਦੀ ਬੁਰਾਈਆਂ ਨੇ, ਪੂੰਜੀਵਾਦੀ ਸਬੰਧ ਨੇ ਉਹ ਪੂਰੀ ਦੀ ਪੂਰੀ ਤਰ੍ਹਾਂ ਰਾਤੋ-ਰਾਤ ਖਤਮ ਹੋ ਜਾਣਗੇ, ਫੇਰ ਉਸ ਕਰਕੇ ਇਹੋ ਜਿਹੇ ਨਤੀਜੇ ਨਿੱਕਲ਼ਦੇ ਨੇ ਕਿ ਪੂੰਜੀਵਾਦੀ ਸਬੰਧ, ਪੂੰਜੀਵਾਦੀ ਰਿਸ਼ਤੇ ਉਸ ਸਮੇਂ ਹੋ ਈ ਨੀਂ ਸਕਦੇ। ਹਲਾਂਕਿ ਮਾਰਕਸ ਤਾਂ ਇਹ ਖੁਦ ਈ ਕਹਿੰਦਾ, ਮਾਰਕਸ ਨੇ ਗੋਥਾ ਪ੍ਰੋਗਰਾਮ ਦੀ ਅਲੋਚਨਾ ‘ਚ ਲਿਖਿਆ ਉਹ ਪੜ੍ਹਿਆ ਵੀ ਜਾ ਸਕਦਾ, ਮਾਰਕਸ ਨੇ ਇਨਕਲਾਬ ਤੋਂ ਬਾਅਦ ਦੇ ਦੋ ਪੜਾਅ ਲਿਖੇ ਨੇ, ਇੱਕ ਪਹਿਲਾ ਪੜਾਅ ਅਤੇ ਇੱਕ ਉਚੇਰੇ ਪੜਾਅ। ਉਚੇਰਾ ਪੜਾਅ ਉਹ ਕਮਿਊਨਿਜ਼ਮ ਕਹਿੰਦੇ ਨੇ, ਪਹਿਲਾ ਪੜਾਅ ਉਹ ਸਮਾਜਵਾਦੀ ਸੰਗਰਾਂਦੀ ਦੌਰ ਦਾ ਲੈਂਦੇ ਨੇ। ਸਮਾਜਵਾਦੀ ਸੰਗਰਾਂਦੀ ਦੌਰ ਹੈ ਈ ਇਹੋ ਆ ਕਿ ਪੂੰਜੀਵਾਦੀ ਸਬੰਧਾਂ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਤੇ ਉਹਨਾਂ ਨੂੰ ਕਮਿਊਨਿਜ਼ਮ ਤੱਕ ਲੈਕੇ ਜਾਣਾ। ਇਸ ਦੌਰਾਨ ਪੂੰਜੀਵਾਦੀ ਬੁਰਾਈਆਂ ਜਾਂ ਉਹ ਸਾਰਾ ਕੁਝ ਰਹੂਗਾ, ਉਹਨਾਂ ਖਿਲਾਫ਼ ਲੜਾਈ ਰਹੂਗੀ ਤੇ ਉਹਨਾਂ ਨੂੰ ਕਦਮ-ਕਦਮ ਖਤਮ ਕੀਤਾ ਜਾਊਗਾ। ਜਿਹੜਾ ਸਮਾਜਵਾਦੀ ਇਨਕਲਾਬ ਆ ਉਹ ਸਿਰਫ਼ ਸ਼ੁਰੂਆਤ ਆ, ਇੱਕ ਪਹਿਲਾ ਮੀਲ ਪੱਥਰ ਆ ਇੱਕ ਲੰਮੀ ਸੜਕ ਦਾ, ਨਾ ਕਿ ਉਹ ਮੰਜ਼ਲ ਆ, ਉਹ ਖਾਤਮਾ ਨੀਂ ਹੈਗਾ। ਇਸ ਕਰਕੇ ਜੇ ਕੋਈ ਵੀ ਵਿਅਕਤੀ ਇਹ ਸਮਝਦਾ ਕਿ ਪੂੰਜੀਵਾਦ ਨਾਲ਼ ਦੀ ਨਾਲ਼ ਖਤਮ ਹੋਜੂਗਾ ਤਾਂ ਉਹ ਬਹੁਤ ਭੁਲੇਖੇ ‘ਚ ਆ ਤੇ ਉਹ ਬਹੁਤ ਜ਼ਿਆਦਾ ਉਮੀਦ ਕਰ ਰਿਹਾ ਸਮਾਜਵਾਦੀ ਇਨਕਲਾਬ ਤੋਂ। ਦੂਜਾ ਇਹ ਹੋ ਸਕਦਾ ਕਿ ਉਹਨਾਂ ਦਾ ਕਹਿਣਾ ਕਿ ਪੂੰਜੀਵਾਦ ਨੂੰ ਉਲੰਘ ਈ ਨਹੀਂ ਸਕਦਾ ਸੀਗਾ, ਕਿ ਉਹ ਪੂੰਜੀਵਾਦੀ ਉਲੰਘਣ ਲਈ ਉਹਨਾਂ ਨੇ ਨੇਪ ਦੀ ਨੀਤੀ ਅਪਣਾਈ ਆ। ਇਹ ਉਹਨਾਂ ਦਾ ਹੋ ਸਕਦਾ। ਪਰ ਮੇਰੇ ਖਿਆਲ ‘ਚ ਇਹ ਪਹਿਲਾਂ ਈ ਗੱਲ ਆ ਚੁੱਕੀ ਆ ਇਸ ਚੀਜ਼ ‘ਤੇ ਕਾਫੀ, ਇਸ ਲਈ ਹੁਣ ਗੱਲ ਕਰਨ ਦੀ ਲੋੜ ਨਹੀਂ।

ਤੀਜਾ, ਪਾਰਟੀ ਬਾਰੇ ਤਾਂ ਇਹ ਕਾਫ਼ੀ ਖੁੰਨਸ ਰੱਖਦੇ ਨੇ ਮੈਨੂੰ ਲਗਦਾ ਉਹ, ਪਾਰਟੀ ਤੋਂ ਖਾਸ ਈ ਡਰ ਲਗਦਾ ਉਹਨਾਂ ਨੂੰ। ਪਾਰਟੀ ਨੂੰ ਇੱਕ ਤਾਂ ਉਹ ਮਾਲਕਾਂ ਦੀ ਪਾਰਟੀ ਕਹਿੰਦੇ ਨੇ, ਇਹ ਉਹਨਾਂ ਦਾ ਇੱਕ ਹੋਰ ਵੀ ਲੇਖ ਛਪਿਆ ਸੀਗਾ, ਅਲਵਿਦਾ ਗੁਲਸਾਰੀ ਦੇ ਬਹਾਨੇ ਉਹਨਾਂ ਨੇ ਪਾਰਟੀ ਦੀ ਗੱਲ ਕੀਤੀ ਸੀਗੀ, ਉਹ ਫਿਲਹਾਲ ‘ਚ ਛਪਿਆ ਸੀ। ਪਾਰਟੀ ਨੂੰ ਇੱਕ ਤਾਂ ਉਹ ਮਾਲਕਾਂ ਦੀ ਪਾਰਟੀ ਕਹਿੰਦੇ ਨੇ, ਇੱਥੇ ਈ ਲਿਖਿਆ ਹੋਇਆ ਕਿ ”ਉੱਥੋਂ ਦਾ ਕਾਮਾ ਫੁੱਲ ਭਰ ਜੁਆਕ ਸੀ ਜੋ ਆਪ ਹਾਲੇ ਮਾਲਕਾਂ (ਕਮਿਊਨਿਸਟ ਪਾਰਟੀ) ਦੀ ਉਂਗਲ਼ ਫੜ ਕੇ ਤੁਰਨਾ ਸਿੱਖ ਰਿਹਾ ਸੀ” ਉਹਨਾਂ ਦਾ ਕਹਿਣਾ ਸੀ ਕਿ ਪਾਰਟੀ ਮਾਲਕ ਸੀ ਮਜ਼ਦੂਰ ਜਮਾਤ ਦੀ, ਇਸ ਕਰਕੇ ਮਜ਼ਦੂਰ ਜਮਾਤ ਪਾਰਟੀ ਦੀ ਅਥਾਰਿਟੀ ਮੰਨਦੀ ਆ। ਇਹ ਮੇਰੇ ਖਿਆਲ ‘ਚ ਉਹਨਾਂ ਦੀ ਕਮਿਊਨਿਸਟ ਪਾਰਟੀਆਂ ਦੇ ਪੂਰੇ ਇਤਿਹਾਸ ਪ੍ਰਤੀ ਉਹਨਾਂ ਦੀ ਜਾਣਕਾਰੀ ਦੀ ਕਮੀ ਆ, ਕਮਿਊਨਿਸਟ ਪਾਰਟੀਆਂ ਦੀ ਜਿੱਥੇ-ਜਿੱਥੇ ਵੀ ਆਮ ਲੋਕਾਂ ਦੀ ਅਥਾਰਿਟੀ ਹਾਸਲ ਕੀਤੀ ਆ, ਆਮ ਲੋਕਾਂ ਦਾ ਪਿਆਰ, ਆਮ ਲੋਕਾਂ ਦੀ ਅਗਵਾਈ ਹਾਸਲ ਕੀਤੀ ਆ ਜਾਂ ਆਮ ਲੋਕਾਂ ਅੱਗੇ ਹੋ ਕੇ ਚੱਲੇ ਨੇ ਜਾਂ ਆਮ ਲੋਕ ਪਾਰਟੀ ਦੇ ਪਿੱਛੇ ਚੱਲੇ ਨੇ ਇਹ ਇਸ ਕਰਕੇ ਨੀਂ ਹੈਗਾ ਕਿ ਕਿਸੇ ਨੇਤਾ ਨੇ ਜਾਂ ਕੇਂਦਰੀ ਕਮੇਟੀ ਨੇ ਕਨੂੰਨ ਪਾਸ ਕਰਕੇ ਕਹਿਤਾ ਬਈ ਤੁਸੀਂ ਸਾਡੀ ਅਗਵਾਈ ਮੰਨਣੀ ਈੰ ਆ ਨਹੀਂ ਤਾਂ ਥੋਨੂੰ ਦੇਸ਼ ‘ਚੋਂ ਕੱਢਦਾਂਗੇ। ਏਦਾਂ ਦਾ ਕੁਝ ਨੀਂ ਹੈ, ਕਮਿਊਨਿਸਟ ਪਾਰਟੀਆਂ ਨੇ, ਦੁਨੀਆਂ ਭਰ ‘ਚ ਕਮਿਊਨਿਸਟਾਂ ਨੇ ਕੁਰਬਾਨੀਆਂ ਕੀਤੀਆਂ ਨੇ ਲੋਕਾਂ ਲਈ, ਉਹਨਾਂ ਨੇ ਆਪਣੀਆਂ ਜ਼ਿੰਦਗੀਆਂ ਤਬਾਹ ਕੀਤੀਆਂ ਨੇ। ਇਹਦੇ ‘ਚ ਕੋਈ ਅਹਿਸਾਨ ਵੀ ਨੀਂ ਹੈ, ਆਪਾਂ ਇਹ ਵੀ ਨੀਂ ਕਹਿੰਦੇ ਕਿ ਕਮਿਊਨਿਸਟਾਂ ਨੇ ਕੋਈ ਅਹਿਸਾਨ ਕੀਤਾ, ਪਰ ਉਹਨਾਂ ਨੇ ਇਹ ਕੰਮ ਕੀਤਾ ਲੋਕਾਂ ਲਈ, ਉਹਨਾਂ ਲੋਕਾਂ ਨੂੰ ਦਿਸ਼ਾ ਦਿਖਾਈ ਆ ਕਮਿਊਨਿਸਟ ਪਾਰਟੀਆਂ ਨੇ, ਉਹਨਾਂ ਦੇ ਸੰਘਰਸ਼ਾਂ ਦੀ ਅਗਵਾਈ ਕੀਤੀ ਆ, ਹਰ ਥਾਂ ‘ਤੇ ਜ਼ਬਰ-ਜੁਲਮ ਖਿਲਾਫ ਟੱਕਰ ਲਈ, ਇਹਦੇ ਵਿੱਚੋਂ ਕਮਿਊਨਿਸਟ ਪਾਰਟੀ ਦੀ ਅਥਾਰਿਟੀ ਪੈਦਾ ਹੁੰਦੀ ਆ ਲੋਕਾਂ ‘ਚ। ਉਹ ਕੋਈ ਕਨੂੰਨ ਪਾਸ ਕਰਨ ਨਾਲ਼, ਕੋਈ ਮਾਲਕੀਅਤ ਰੱਖਣ ਨਾਲ਼ ਜਾਂ ਕੋਈ ਅਜਿਹਾ ਵਤੀਰਾ ਰੱਖਣ ਨਾਲ਼ ਕਿ ਆਪਾਂ ਕਹਿ ਦੇਈਏ ਕਿ ਉਹ ਮਾਲਕਾਂ ਵਾਂਗੂ ਵਤੀਰਾ ਕਰਦੇ ਆ ਲੋਕਾਂ ਨਾਲ਼, ਇਸ ਵਿੱਚੋਂ ਪੈਦਾ ਨੀਂ ਹੁੰਦੀ। ਇਸ ਵਿੱਚੋਂ ਤਾਂ ਉਲਟ ਪੈਦਾ ਹੋਊ, ਜਦੋਂ ਵੀ ਕਮਿਊਨਿਸਟ ਅਜਿਹਾ ਵਤੀਰਾ ਰੱਖਣਗੇ ਤਾਂ ਲੋਕਾਂ ਤੋਂ ਦੂਰ ਹੋ ਜਾਣਗੇ। ਮੇਰੇ ਖਿਆਲ ‘ਚ ਉਲਟਾ ਆ ਉਹਨਾਂ ਦਾ ਮਾਮਲਾ। ਇਹ ਇਹਨਾਂ ਨੂੰ ਪਤਾ ਨੀਂ ਕਿਉਂ ਲਗਦਾ ਕਿ ਉਹ ਮਾਲਕਾਂ ਵਾਂਗੂ ਵਤੀਰਾ ਰੱਖਦੇ ਸੀਗੇ। ਦੂਜਾ ਇਹਨਾਂ ਦੀ ਪਾਰਟੀ ਪ੍ਰਤੀ ਸਮਝ ‘ਚ ਵੀ ਕੋਈ ਗੜਬੜੀ ਲਗਦੀ ਆ, ਸਮਝ ‘ਚ ਵੀ ਇਹਨਾਂ ਨੇ ਜਿਵੇਂ ਇੱਕ ਥਾਂ ‘ਤੇ ਲਿਖਿਆ , ”ਤਾਂ ਇਸ ਲੋਕ ਪਾਰਟੀ (ਕਮਿਊਨਿਸਟ ਪਾਰਟੀ), ਧਿਆਨ ਰਹੇ ਕਿ ਇਹ ਦਮਿਤ ਲੋਕਾਂ ਦਾ ਰਾਜਨੀਤਕ ਸੰਗਠਨ ਹੁੰਦਾ ਹੈ।” ਇੱਕ ਤਾਂ ਉਹ ਕਮਿਊਨਿਸਟ ਪਾਰਟੀ ਨੂੰ ਆਮ ਲੋਕਾਂ ਦੀ ਪਾਰਟੀ ਸਮਝਦੇ ਨੇ। ਕਮਿਊਨਿਸਟ ਪਾਰਟੀ ਸਾਰੇ ਦੇ ਸਾਰੇ ਦੱਬੇ-ਕੁਚਲੇ ਲੋਕਾਂ ਦਾ ਸੰਗਠਨ ਨੀਂ ਹੁੰਦੀ, ਕਮਿਊਨਿਸਟ ਪਾਰਟੀ ਦੀ ਪ੍ਰੀਭਾਸ਼ਾ ਪ੍ਰਤੀ ਹੀ ਉਹਨਾਂ ਨੂੰ ਸਪੱਸ਼ਟ ਹੋਣ ਦੀ ਲੋੜ ਆ। ਕਮਿਊਨਿਸਟ ਪਾਰਟੀ ਸਿਰਫ ਪ੍ਰੋਲੇਤਾਰੀ ਜਮਾਤ ਦੀ ਪਾਰਟੀ ਹੁੰਦੀ ਆ, ਸਰਮਾਏਦਾਰੀ ਦੇ ਅੰਦਰ ਤਾਂ ਸਰਮਾਏਦਾਰ ਜਮਾਤ ਦਾ ਵੀ ਇੱਕ ਹਿੱਸਾ ਵੀ ਵੱਡੇ ਸਰਮਾਏਦਾਰਾਂ ਦਾ ਦੱਬਿਆ-ਕੁਚਲਿਆ ਹੁੰਦਾ, ਕਮਿਊਨਿਸਟ ਪਾਰਟੀ ਉਸ ਸਰਮਾਏਦਾਰੀ ਦੀ ਨੁਮਾਇੰਦਾ ਪਾਰਟੀ ਨੀਂ ਹੁੰਦੀ ਸਿਰਫ਼ ਪ੍ਰੋਲੇਤਾਰੀ ਦੀ ਪਾਰਟੀ ਹੁੰਦੀ ਆ। ਪ੍ਰੋਲੇਤਾਰੀ ਜਮਾਤ ਦੀ ਪਰਿਭਾਸ਼ਾ ਪ੍ਰਤੀ ਵੀ ਮੈਨੂੰ ਗੜਬੜੀ ਲਗਦੀ ਆ ਇਹਨਾਂ ਦੀ। ਬਿਲਕੁਲ ਅੰਤ ‘ਚ ਇਹਨਾਂ ਨੇ ਲਿਖਿਆ ਕਿ ”ਪ੍ਰੋਲੇਤਾਰੀ ਚੇਤਨਾ (ਮਜ਼ਦੂਰ-ਕਿਸਾਨ)”, ਪ੍ਰੋਲੇਤਾਰੀ ਦੀ ਇਹ ਪਰਿਭਾਸ਼ਾ ਈ ਨੀਂ ਹੈਗੀ ਇਹ, ਇਹਦੇ ਬਾਰੇ ਵੀ ਇਹ ਥੋੜਾ ਸਪੱਸ਼ਟ ਕਰ ਲੈਣ, ਕਮਿਊਨਿਸਟ ਮੈਨੀਫੈਸਟੋ ਦੀ ਪਹਿਲੀ-ਦੂਜੀ ਪੰਕਤੀ ਈ ਆ, ਉੱਥੇ ਈ ਦਿੱਤੀ ਹੋਈ ਆ ਪ੍ਰੋਲੇਤਾਰੀ ਤੇ ਬੁਰਜੂਆਜ਼ੀ ਦੀ ਪ੍ਰੀਭਾਸ਼ਾ। ਬਾਕੀ ਕਮਿਊਨਿਸਟ ਪਾਰਟੀ ਪ੍ਰੋਲੇਤਾਰੀ ਦੇ ਜਿਹੜੇ ਸਭ ਤੋਂ ਉੱਨਤ ਤੱਤ ਹੁੰਦੇ ਨੇ ਉਹਨਾਂ ਦਾ ਸਮੂਹ ਹੁੰਦੀ ਆ ਤੇ ਉਹ ਪਾਰਟੀ ਪ੍ਰੋਲੇਤਾਰੀ ਜਮਾਤ ਦੀ ਅਗਵਾਈ ਕਰਦੀ ਆ ਇਨਕਲਾਬ ਅੰਦਰ, ਇਨਕਲਾਬ ਤੋਂ ਬਾਅਦ ਵੀ ਕਮਿਊਨਿਜ਼ਮ ਦੀ ਉਸਾਰੀ ਤੱਕ ਤੇ ਉਸਾਰੀ ਤੋਂ ਬਾਅਦ ਵੀ ਜਿਹੋ ਜਿਹੇ ਹਲਾਤ ਹੋਣਗੇ। ਹੁਣ ਇਹਨਾਂ ਉੱਨਤ ਤੱਤਾਂ ਦੀ ਅਗਵਾਈ ਤੋਂ ਬਿਨਾਂ ਕੋਈ ਇਨਕਲਾਬ ਹੋਊਗਾ, ਕਿਸੇ ਵੀ ਜਮਾਤ ਦੀ ਕੋਈ ਅਗਵਾਈ ਸੰਭਵ ਆ ਜਾਂ ਇਸ ਤਰ੍ਹਾਂ ਦਾ ਹੋ ਸਕਦਾ. . . ਇਹ ਤਸਕੀਨ ਹੋਰਾਂ ਨੂੰ ਕਿੱਥੇ ਲੈਕੇ ਜਾਊਗਾ ਇਹ ਤਾਂ ਉਹ ਆਪ ਈ ਸਮਝਣ, ਜਾਂ ਉਹਨਾਂ ਨੂੰ ਲਗਦਾ ਕਿ ਪਾਰਟੀ ਦੀ ਅਗਵਾਈ ਤੋਂ ਬਿਨਾਂ ਇਨਕਲਾਬ ਹੋਊਗਾ, ਮਜ਼ਦੂਰ ਜਮਾਤ ਆਪਣੇ ਆਪ ਇਨਕਲਾਬ ਕਰੂਗੀ ਤਾਂ ਇਸ ਬਾਰੇ ਉਹ ਸਪੱਸ਼ਟ ਕਰਨ। ਅੱਜ ਤੱਕ ਤਾਂ ਕੋਈ ਵੀ ਇਨਕਲਾਬ ਨੀਂ ਹੋਇਆ, ਮਤਲਬ ਆਗੂ ਕੇਂਦਰ ਤੋਂ ਬਿਨਾਂ ਕੋਈ ਇਨਕਲਾਬ ਹੋਇਆ ਹੋਵੇ, ਕਿਊਬਾ ਦੇ ਇਨਕਲਾਬ ਨੂੰ ਕੋਈ ਕਹਿ ਸਕਦਾ ਕਿ ਉੱਥੇ ਕਮਿਊਨਿਸਟ ਪਾਰਟੀ ਦੀ ਅਗਵਾਈ ਨੀਂ ਸੀ ਪਰ ਉੱਥੇ ਵੀ ਆਗੂ ਕੇਂਦਰ ਤਾਂ ਸੀਗਾ ਹੀ, ਉਸਤੋਂ ਬਿਨਾਂ ਤਾਂ ਇਨਕਲਾਬ ਉੱਥੇ ਵੀ ਨੀਂ ਹੋਇਆ।

ਸਤਾਲਿਨ ਦੇ ਮਾਮਲੇ ‘ਚ ਤਾਂ ਉਹ ਅਕਸਰ ਖਾਸੇ ਈ ਗੁੱਸੇ ‘ਚ ਰਹਿੰਦੇ ਨੇ। ਸਤਾਲਿਨ ਨੂੰ ਤਾਂ ਉਹ ਖਾਰਜ ਈ ਕਰਦੇ ਨੇ ਤੇ ਹੁਣ ਲੈਨਿਨ ਨੂੰ ਵੀ ਖਾਰਜ ਕਰਨ ‘ਤੇ ਪਹੁੰਚੇ ਹੋਏ ਨੇ, ਮੈਨੂੰ ਲਗਦਾ ਅਗਲੀ ਮੰਜ਼ਲ ਫੇਰ ਮਾਰਕਸ ਨੂੰ ਖਾਰਜ ਕਰਨ ਦੀ ਹੋਣੀ ਆ। . . . ਜਿਵੇਂ ਇਹ ਕਹਿੰਦੇ ਨੇ, ਸਤਾਲਿਨ ਬਾਰੇ ਉਹਨਾਂ ਨੇ ਸ਼ੁਰੂ ‘ਚ ਲਿਖਿਆ ਕਿ ”ਉਸਦੇ ਵਾਰਿਸ ਕੋਲ਼ ਕੋਈ ਅਜਿਹੀ ਬੌਧਿਕ ਸ਼ਕਤੀ ਨਹੀਂ ਸੀ ਕਿ ਉਹ ਆਪਣੇ ਮਹਾਨ ਜਰਨੈਲ ਦੇ ਇਤਿਹਾਸ ਕੋਲ਼ੋਂ ਹੱਥੋਂ ਖੋਹ ਲਏ ਕਾਲਖੰਡ ਨੂੰ ਊਰਜਾ ਮੁਹੱਈਆ ਕਰਵਾ ਸਕਦਾ, ਉਸ ਇਸ ਜਗਦੇ ਚਿਰਾਗ਼ ਨੂੰ ਤੂਫ਼ਾਨੀ ਹਵਾਵਾਂ ‘ਚ ਬੁਝਣੋਂ ਰੋਕਣ ਦੇ ਦਾਅ-ਪੇਚ ਤਾਂ ਜਾਣਦਾ ਸੀ ਪਰ ਉਹ ਇਸ ਚਿਰਾਗ਼ ਵਿੱਚ ਪਾਉਣ ਲਈ ਕੋਈ ਸਿਧਾਂਤਕ ਤੇਲ ਨਹੀਂ ਮੁਹੱਈਆ ਕਰਵਾ ਸਕਦਾ ਸੀ।” ਇੱਕ ਤਾਂ ਜੇ ਸਤਾਲਿਨ ਦਾ ਯੋਗਦਾਨ ਇਸ ਤਰੀਕੇ ‘ਚ ਲੈਨੇ ਆ ਜਿਵੇਂ ਮਾਰਕਸ, ਲੈਨਿਨ ਤੇ ਮਾਓ ਦਾ ਹੈ, ਆਪਾਂ ਵਾਦ ਦੇ ਰੂਪ ਵਿੱਚ ਲੈਨੇ ਆ, ਇਸ ਰੂਪ ਵਿੱਚ ਤਾਂ ਸਤਾਲਿਨ ਦਾ ਕੋਈ ਯੋਗਦਾਨ ਮੰਨਣਾ ਔਖਾ, ਇਹ ਸੰਭਵ ਨੀਂ ਹੈਗਾ। ਪਰ ਜੇ ਕੋਈ ਇਹ ਕਹੇ ਕਿ ਸਤਾਲਿਨ ਦਾ ਕੋਈ ਯੋਗਦਾਨ ਈ ਨਹੀਂ ਮਾਰਕਸਵਾਦ ‘ਚ ਜਾਂ ਪ੍ਰੋਲੇਤਾਰੀ ਇਨਕਲਾਬਾਂ ਦੇ ਇਤਿਹਾਸ ‘ਚ ਕੋਈ ਯੋਗਦਾਨ ਈ ਨੀਂ ਆ ਤਾਂ ਇਸ ਤਰ੍ਹਾਂ ਤਾਂ ਏਂਗਲਜ਼ ਦਾ ਵੀ ਕੋਈ ਯੋਗਦਾਨ ਨੀਂ ਆ, ਏਂਗਲਜ਼ਵਾਦ ਨਾਂ ਦੀ ਵੀ ਕੋਈ ਚੀਜ਼ ਨੀਂ ਆ। ਇਹਨਾਂ ਦੋਹਾਂ ਦਾ, ਮਤਲਬ ਏਂਗਲਜ਼ ਤੇ ਸਤਾਲਿਨ ਦਾ, ਸਹਾਇਕ ਯੋਗਦਾਨ ਆ, ਉਹਨਾਂ ਦਾ ਉਸ ਤਰ੍ਹਾਂ ਦਾ ਕੋਈ ਯੋਗਦਾਨ ਨੀਂ ਆ, ਸਿਧਾਂਤ ‘ਚ ਯੋਗਦਾਨ ਨੀਂ ਆ। ਪਰ ਸਤਾਲਿਨ ਦੇ ਯੋਗਦਾਨ ਨੂੰ ਉੱਕਾ ਹੀ ਰੱਦ ਕਰਨਾ, ਉਹਦੀ ਬੌਧਿਕ ਸ਼ਕਤੀ ‘ਤੇ ਹੀ ਸ਼ੱਕ ਕਰੀ ਜਾਣਾ ਬੌਧਿਕ ਸ਼ਕਤੀ ਹੀ ਨਹੀਂ ਉਹਦੀ, ਇਹਜੀ ਗੱਲ ਤਾਂ ਮੇਰੇ ਖਿਆਲ ‘ਚ ਹੈ ਨਹੀਂ ਆ। ਸਤਾਲਿਨ ਹੀ ਸੀਗਾ ਜਿਹਨੇ 1924 ‘ਚ ਪਾਰਟੀ ਦੀ ਅਗਵਾਈ ਸਾਂਭਣ ਤੋਂ ਬਾਅਦ ਪੂਰੇ ਦੇ ਪੂਰੇ ਸੋਵੀਅਤ ਯੂਨੀਅਨ ਦਾ ਅੱਗੇ ਦਾ ਰਾਸਤਾ ਕੀ ਹੋਊਗਾ, ਉਸ ਰਾਸਤੇ ਦੀ ਦਿਸ਼ਾ ਤੈਅ ਕਰਨ ਵਿੱਚ ਸਤਾਲਿਨ ਦੀ ਹੀ ਭੂਮਿਕਾ ਮੁੱਖ ਸੀ। ਪਾਰਟੀ ਵਿੱਚ ਈ ਉਹਦਾ ਏਨਾ ਵਿਰੋਧ ਸੀਗਾ ਸਤਾਲਿਨ ਦਾ ਖੁਦ, ਟ੍ਰਾਟਸਕੀ ਵਰਗੇ, ਜਿਹੜੀ ਕੇਂਦਰੀ ਕਮੇਟੀ ਆ, ਵੱਡੇ-ਵੱਡੇ ਲੀਡਰ ਆ ਸਤਾਲਿਨ ਦੇ ਖਿਲਾਫ਼ ਸੀਗੇ। ਸਤਾਲਿਨ ਇੱਕ ਦੇਸ਼ ‘ਚ ਸਮਾਜਵਾਦ ਉਸਾਰਨ ਦੀ ਗੱਲ ਕਰ ਰਿਹਾ ਤੇ ਦੂਸਰੇ ਯੂਰਪੀ ਇਨਕਲਾਬ ਦੀ ਉਡੀਕ ਕਰ ਰਹੇ ਨੇ, ਸਤਾਲਿਨ ਦ੍ਰਿੜਤਾ ਨਾਲ਼ ਆਪਣੇ ਸਟੈਂਡ ਦੀ ਰੱਖਿਆ ਕਰਦਾ ਤੇ ਇਸ ਸਿੱਧ ਕਰਦਾ ਕਿ ਲੈਨਿਨਵਾਦੀ ਸਿਧਾਂਤ ਨੂੰ ਹੀ ਅੱਗੇ ਵਧਾਇਆ ਜਾ ਰਿਹਾ, ਸਾਰੇ ਵਿਰੋਧੀਆਂ ਨੂੰ ਦਲੀਲਾਂ ਸਹਿਤ ਪਛਾੜਿਆ ਜਾਂਦਾ, ਕਿਸੇ ਨੂੰ ਕੋਈ ਫਤਵਾ ਜਾਰੀ ਕਰਕੇ ਨਹੀਂ ਪਛਾੜਿਆ ਜਾਂਦਾ, ਜਿਵੇਂ ਕਿ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਸਤਾਲਿਨ ਨੇ ਆਪਣੇ ਨਾਲ਼ ਦੇ ਵਿਰੋਧੀਆਂ ਨੂੰ ਮਰਵਾਤਾ, ਉਹਨੂੰ ਇੱਥੇ ਭੇਜਤਾ। ਉਹਨਾਂ ਨੂੰ ਪਹਿਲਾਂ ਦਲੀਲਾਂ ਨਾਲ਼ ਹਰਾਇਆ ਗਿਆ, ਪਹਿਲਾਂ ਤੱਥਾਂ ਨਾਲ਼ ਹਰਾਇਆ ਗਿਆ, ਉਹਨਾਂ ਨੂੰ ਪਹਿਲਾਂ ਸਿਧਾਂਤ ਦੇ ਖੇਤਰ ਵਿੱਚ ਹਰਾਇਆ ਗਿਆ। ਇਹ ਸਤਾਲਿਨ ਨੇ ਹਰਾਇਆ ਇਹਦੇ ਤੱਥ ਨੇ ਬਕਾਇਦਾ ਤੌਰ ‘ਤੇ, ਜੇ ਕਿਸੇ ਨੂੰ ਕੋਈ ਸ਼ੱਕ ਆ ਤਾਂ ਆਪਾਂ ਇਹਦੇ ‘ਤੇ ਬਕਾਇਦਾ ਤੱਥਾਂ ਸਹਿਤ ਗੱਲ ਕਰ ਸਕਦੇ ਆਂ, ਕਦੋਂ-ਕਦੋਂ ਕਿਹੜੀ-ਕਿਹੜੀ ਬਹਿਸ ਚੱਲੀ ਤੇ ਕੀਹਦੀਆਂ-ਕੀਹਦੀਆਂ ਕੀ-ਕੀ ਦਲੀਲਾਂ ਸੀ ਇਸ ‘ਤੇ, ਇਹ ਆਪਣੇ ਆਪ ‘ਚ ਕੋਈ ਘੱਟ ਯੋਗਦਾਨ ਨਹੀਂ ਆ ਕਿ ਇੱਕ ਦੇਸ਼ ‘ਚ ਸਮਾਜਵਾਦੀ ਉਸਾਰੀ ਦੇ ਸਿਧਾਂਤ ਦੀ ਰੱਖਿਆ ਕਰਨੀ, ਸਿਰਫ਼ ਰੱਖਿਆ ਨੀਂ ਕੀਤੀ, ਉਸਤੋਂ ਬਾਅਦ ਸਤਾਲਿਨ ਨੇ ਉਸਨੂੰ ਅਮਲ ਵਿੱਚ ਉਤਾਰ ਕੇ ਦਿਖਾਇਆ। ਇੱਕ ਦੇਸ਼ ਵਿੱਚ ਸਮਾਜਵਾਦ ਉਸਾਰ ਕੇ ਦਿਖਾਇਆ, ਉਹਦੀ ਯੁੱਧਨੀਤੀ ਤਿਆਰ ਕੀਤੀ, ਉਹਨੂੰ ਲਾਗੂ ਕੀਤਾ ਤੇ ਉਹਨੂੰ ਅੱਗੇ ਵਧਾਇਆ। ਇਹਦੇ ‘ਤੇ ਵੀ ਜੇ ਕਿਸੇ ਨੂੰ ਸ਼ੱਕ ਆ ਤਾਂ ਆਪਾਂ ਬਕਾਇਦਾ ਤੱਥਾਂ ਸਹਿਤ ਇਹਦੇ ‘ਤੇ ਗੱਲਬਾਤ ਕਰਨ ਨੂੰ ਤਿਆਰ ਆਂ। ਮਤਲਬ ਕਿਵੇਂ ਉਸਾਰਿਆ, ਸਮੂਹਿਕੀਕਰਨ ਦੀ ਪੂਰੀ ਨੀਤੀ ਕੀ ਸੀ, 1932 ਤੋਂ ਬਾਅਦ ਜਿਸ ਤਰ੍ਹਾਂ ਵਿਕਾਸ ਹੋਇਆ, 1932 ਹੀ ਕਿਉਂ, 1917 ਤੋਂ ਬਾਅਦ ਹੀ ਵਿਕਾਸ ਦੀ ਗੱਲ ਕਰੀਏ ਤੇ ਪੂਰੇ ਵਿਕਾਸ ਦੇ ਆਪਾਂ ਅੰਕੜੇ ਦੇ ਕੇ ਗੱਲ ਕਰਾਂਗੇ। ਮੌਰਿਸ ਡਾਬ ਦੀ ਕਿਤਾਬ ਆ ਕੋਈ ਪੜ੍ਹ ਸਕਦਾ ਉਸਨੂੰ, ਮੌਰਿਸ ਡਾਬ ਨੇ ਵੀ ਪੂਰੇ ਅੰਕੜੇ ਦਿੱਤੇ ਕਿ 800 ਫੀਸਦੀ ਵਿਕਾਸ ਦੀ ਦਰ ਰਹੀ ਰੂਸ ਦੇ ਵਿੱਚ 1937 ਦੇ ਵਿੱਚ, 1917 ਤੋਂ 1937 ਤੱਕ। 800 ਫੀਸਦੀ ਵਿਕਾਸ ਦੀ ਦਰ ਅਮਰੀਕਾ ਵਰਗੇ ਮੁਲਕ ਜਾਂ ਜਿਹੜੇ ਵੀ ਹੋਰ ਕਲਾਸਿਕੀ ਸਰਮਾਏਦਾਰੀ ਵਿਕਾਸ ਦੇ ਮੁਲਕ ਰਹੇ ਨੇ ਉਹ ਮੁਲਕ ਵੀ ਆਪਣੇ ਵਿਕਾਸ ਦੇ ਬਹੁਤ ਸੁਨਹਿਰੀ ਯੁੱਗ ਵਿੱਚ ਵੀ 800 ਫੀਸਦੀ ਦੀ ਦਰ ਨੀਂ ਹਾਸਲ ਕਰ ਸਕੇ, ਅੱਜ ਤਾਂ ਉਹ 2-4 ਫੀਸਦੀ ਨੂੰ ਵੀ ਰੋਂਦੇ ਨੇ। ਅੱਜ ਤਾਂ 3 ਫੀਸਦੀ ਵੀ ਦਰ ਹੋ ਜਾਂਦੀ ਆ ਤਾਂ ਉਹ ਪੁੱਠੀਆਂ ਛਾਲ਼ਾਂ ਮਾਰਦੇ ਨੇ ਬਈ ਬਹੁਤ ਵਿਕਾਸ ਹੋ ਗਿਆ। 800 ਫੀਸਦੀ ਵਿਕਾਸ ਦੀ ਦਰ ਇੱਕ-ਇੱਕ ਚੀਜ਼ ਵਿੱਚ ਰਹੀ ਆ, ਮੇਰੇ ਕੋਲ਼ ਮੌਰਿਸ ਡਾਬ ਦੀ ਕਿਤਾਬ ਵੀ ਪਈ ਆ ਮੈਂ ਪੜ੍ਹ ਕੇ ਵੀ ਸੁਣਾ ਦਿੰਨਾ— ‘ਟ੍ਰੈਕਟਰ ਜੋ ਰੂਸ ‘ਚ ਕਦੇ ਬਣਦੇ ਨਹੀਂ ਸੀ ਉਹਨਾਂ 112 ਮਿਲੀਅਨ ਦਾ ਟੀਚਾ ਸੀ 1950 ਦੇ ਵਿੱਚ, ਕਾਗਜ਼ 2 ਲੱਖ ਟਨ ਬਣਦਾ ਸੀਗਾ 1913 ਦੇ ਵਿੱਚ ਤੇ ਇਹ ਘਟ ਗਿਆ, 1928 ਤੱਕ ਤਾਂ ਮੁੜ ਉਸਾਰੀ ਹੁੰਦੀ ਆ ਤੇ ਉੱਥੇ ਤੱਕ ਈ ਸੀਮਤ ਰਹਿੰਦਾ। 1942 ਤੱਕ ਆਉਂਦੇ ਆਉਂਦੇ ਇਹ 15 ਲੱਖ ਟਨ ਹੋ ਗਿਆ ਸੀ, 2 ਤੋਂ ਵਧ ਕੇ 15, ਲਗਭਗ 8 ਗੁਣਾ, ਉਹੀ 800 ਫੀਸਦੀ। ਹਰ ਚੀਜ਼ ਦੇ ਵਿੱਚ, ਸਟੀਲ, ਬਿਜਲੀ, ਤਾਂਬਾ, ਐਲੂਮੀਨੀਅਮ, ਕੱਪੜਾ, ਅਨਾਜ, ਖੰਡ ਕਿਹੜੀ ਚੀਜ਼ ਨੀਂ ਹੈ ਜੀਹਦੇ ‘ਚ ਵਿਕਾਸ ਨੀਂ ਹੋਇਆ। ਇਹ 1937 ਤੱਕ ਦੀ ਗੱਲ ਆ, ਮੌਰਿਸ ਡਾਬ 1937 ਤੱਕ ਦੀ ਗੱਲ ਕਰਦਾ, ਓਦੂੰ ਬਾਅਦ ਜੰਗ ਆ ਜਾਂਦੀ ਆ, ਸੋਵੀਅਤ ਯੂਨੀਅਨ 6 ਸਾਲ ਜੰਗ ਦੀ ਤਬਾਹੀ ਝੱਲਦਾ ਤੇ ਤਬਾਹੀ ਤੋਂ ਬਾਅਦ ਵੀ ਸੋਵੀਅਤ ਯੂਨੀਅਨ ਬਾਕੀ ਦੇਸ਼ਾਂ ਦੇ ਮੁਕਾਬਲੇ ਬਹੁਤ ਜਲਦੀ ਖੜਾ ਹੋ ਗਿਆ ਸੀਗਾ। ਰੂਸ ਨੂੰ ਕਿਸੇ ਬਾਹਰੀ ਮਦਦ ਦੀ ਲੋੜ ਨਹੀਂ ਪਈ, ਇੰਗਲੈਂਡ, ਜਰਮਨੀ, ਪੂਰਾ ਯੂਰਪ, ਜਪਾਨ ਪੂਰਾ ਅਮਰੀਕੀ ਸਰਮਾਏ ਦੇ ਸਹਾਰੇ ਖੜੇ ਹੋਏ, ਆਪਣੇ ਦਮ ‘ਤੇ ਖੜੇ ਨੀਂ ਹੋ ਸਕੇ, ਉਹ ਇੰਨੇ ਜ਼ਿਆਦਾ ਤਬਾਹ ਹੋ ਚੁੱਕੇ ਸੀ। ਜਦਕਿ ਤਬਾਹੀ ਸਭ ਤੋਂ ਜ਼ਿਆਦਾ ਰੂਸ ਨੇ ਝੱਲੀ, 2 ਕਰੋੜ ਲੋਕ ਉਹਨਾਂ ਦੇ ਮਾਰੇ ਗਏ, ਪੂਰਾ ਦਾ ਪੂਰਾ ਅਨਾਜ ਪੈਦਾ ਕਰਨ ਵਾਲ਼ਾ ਜੋ ਉਹਨਾਂ ਦਾ ਇਲਾਕਾ ਸੀ, ਯੂਕਰੇਨ ਵਰਗੇ, ਉਹ ਪੂਰੇ ਦੇ ਪੂਰੇ ਤਬਾਹ ਕੀਤੇ ਗਏ ਉਹਨਾਂ ਦੇ, ਸੱਨਅਤ ਤਬਾਹ ਕੀਤੀ ਗਈ ਇੱਡੇ ਵੱਡੇ ਇਲਾਕੇ ‘ਚ, ਮਾਸਕੋ ਤੱਕ ਨਾਜ਼ੀ ਆਏ ਤੇ ਉਹਨਾਂ ਨੇ ਦੁਨੀਆਂ ਦੀ ਸਭ ਤੋਂ ਵੱਡੀ ਫੌਜ ਨਾਲ਼ ਪੰਗਾ ਲਿਆ ਤੇ ਉਹਨਾਂ ਨੂੰ ਹਰਾਇਆ, ਬਿਨਾਂ ਕਿਸੇ ਬਾਹਰੀ ਮਦਦ ਤੋਂ। ਮਦਦ ਮਿਲ਼ ਰਹੀ ਪਰ ਉਹ ਨਾਜ਼ੀਆਂ ਨੂੰ ਮਿਲ਼ ਰਹੀ ਸੀ, ਉਹਨਾਂ ਦੇ ਉਲਟ ਮਿਲ਼ ਰਹੀ ਸੀ , ਨਾਜੀਆਂ ਨੂੰ ਮਦਦ ਮਿਲ਼ ਰਹੀ ਸੀ ਤੇ ਉਹ ਉਹਨਾਂ ਦਾ ਵੱਧ ਤੋਂ ਵੱਧ ਨੁਕਸਾਨ ਕਰ ਰਹੇ ਸੀਗੇ। ਇਸਦੇ ਬਾਵਜੂਦ, ਇੰਨੀ ਵੱਡੀ ਤਬਾਹੀ ਦੇ ਬਾਵਜੂਦ ਸੋਵੀਅਤ ਯੂਨੀਅਨ ਆਪਣੇ ਦਮ ‘ਤੇ ਖੜਾ ਹੋਇਆ ਤੇ ਬਹੁਤ ਜਲਦੀ ਖੜਾ ਹੋ ਗਿਆ ਤੇ ਦੂਜੇ ਮੁਲਕਾਂ ਨੂੰ ਬਹੁਤ ਜ਼ਿਆਦਾ ਸਮਾਂ ਲੱਗਾ ਤੇ ਉਹ ਬਗਾਨੇ ਪੈਰਾਂ ‘ਤੇ ਖੜੇ ਹੋ ਸਕੇ, ਆਪਣੇ ਪੈਰਾਂ ‘ਤੇ ਖੜੇ ਈ ਨੀਂ ਹੋ ਸਕੇ। ਇਹ ਸਤਾਲਿਨ ਹੀ ਸੀਗਾ, ਜੇ ਸਤਾਲਿਨ ਨੂੰ ਦੋਸ਼ ਦਿੰਨੇ ਆਂ ਤਾਂ ਉਹਦੀਆਂ ਪ੍ਰਾਪਤੀਆਂ ਦੀ ਵੀ ਤਾਂ ਗੱਲ ਕਰਨੀਂ ਚਾਹੀਦੀ ਆ, ਉਸ ਤੋਂ ਬਿਨਾਂ ਕਿਸੇ ਬੰਦੇ ਨੂੰ ਉੱਕਾ ਹੀ ਦੋਸ਼ ਦੇਈ ਜਾਣੇ, ਉਹਦੀਆਂ ਬੌਧਿਕ ਕਮਜ਼ੋਰੀਆਂ ਜਾਂ ਹੋਰ ਗੱਲਾਂ ਕਰੀ ਜਾਣੀਆਂ, ਮੇਰੇ ਖਿਆਲ ‘ਚ ਇਹ ਠੀਕ ਨਹੀਂ ਆ, ਕਿਸੇ ਵੀ ਇਤਿਹਾਸਕ ਹਸਤੀ ਨਾਲ਼ ਇਹ ਬੇਇਨਸਾਫੀ ਆ ਤੇ ਬਹੁਤ ਜ਼ਿਆਦਾ ਵਧ ਕੇ ਗੱਲਾਂ ਕਰਨੀਆਂ ਉਹਨਾਂ ਬਾਰੇ, ਸਾਨੂੰ ਕਿਸੇ ਵੀ ਬੰਦੇ ਬਾਰੇ, ਇਸ ਤਰ੍ਹਾਂ ਦੀ ਇਤਿਹਾਸਕ ਸਖ਼ਸ਼ੀਅਤ ਬਾਰੇ ਤਾਂ ਘੱਟੋ-ਘੱਟ ਤੱਥਾਂ ਸਹਿਤ ਗੱਲ ਕਰਨੀਂ ਚਾਹੀਦੀ ਆ, ਤੱਥਾਂ ਤੋਂ ਬਿਨਾਂ ਫਤਵੇ ਜਾਰੀ ਕਰਨ ਦੀ ਨੀਤੀ ਨੀਂ ਅਪਣਾਉਣੀ ਚਾਹੀਦੀ, ਖਾਸ ਤੌਰ ‘ਤੇ ਬੌਧਿਕ ਹਲਕਿਆਂ ਦੇ ਵਿੱਚ ਤਾਂ ਬਿਲਕੁਲ ਵੀ ਨੀਂ। ਧੰਨਵਾਦ।

ਰਾਜਵਿੰਦਰ ਮੀਰ— ਸਾਥੀਓ ਮੇਰੀਆਂ ਸਿਰਫ਼ ਦੋ ਕੁ ਗੱਲਾਂ ਨੇ ਸੰਖਪੇ ‘ਚ, ਸਾਥੀ ਸੁਖਵਿੰਦਰ ਦੀ ਗੱਲ ਬਾਰੇ ਜੇ ਉਹ ਬੋਲਣ, ਹਲਾਂਕਿ ਉਹਨਾਂ ਨੇ ਕੁੱਝ ਛੋਹਿਆ ਵੀ ਆ, ਜੇ ਉਹ ਬੋਲਣ ਤੇ ਕੁੱਝ ਹੋਰ ਸਾਥੀ ਬੋਲਣ ਥੋੜੇ ਵਿਸਥਾਰ ਦੇ ਵਿੱਚ। ਮੇਰਾ ਸਵਾਲ ਆ ਕਿ ਮਨੁੱਖ ਦੀ ਚੇਤਨਾ ਦਾ ਸਮੁੱਚੇ ਘਟਨਾਕ੍ਰਮ ਦੇ ਵਿੱਚ ਕੀ ਯੋਗਦਾਨ ਆ? ਕੀ ਭੌਤਿਕ ਹਾਲਤਾਂ ਹੀ ਮਨੁੱਖ ਦੀ ਚੇਤਨਾ ਨੂੰ ਨਿਰਮਤ ਕਰਦੀਆਂ ਜਾਂ ਮਨੁੱਖ ਦੀ ਚੇਤਨਾ ਵੀ ਭੌਤਿਕ ਹਾਲਤਾਂ ਨੂੰ ਪ੍ਰਭਾਵਿਤ ਕਰ ਸਕਦੀ ਆ? ਹਲਾਂਕਿ ਸਾਥੀ ਨੇ ਥੋੜਾ ਜਿਹਾ ਛੋਹਿਆ ਸੀ ਇਸ ਗੱਲ ਨੂੰ, ਕਿਉਂਕਿ ਸਾਥੀ ਤਸਕੀਨ ਦਾ ਜਿਹੜਾ ਸਮੁੱਚਾ ਤਸਕੀਨ ਦਾ ਪੇਪਰ ਆ ਇੱਥੇ ਖੜਾ ਕਿਤੇ ਨਾ ਕਿਤੇ। ਦੂਜਾ ਸਾਥੀ ਸੁਖਵਿੰਦਰ ਨੇ ਜਿਹੜਾ ਇਹਦਾ ਦਾਰਸ਼ਨਿਕ ਸੋਮਾ ਤਸਕੀਨ ਹੋਰਾਂ ਦਾ ਜਾਂ ਕਾਊਟਸਕੀ ਹੋਰਾਂ ਦਾ ਜਾਂ ਇਹਨਾਂ ਕਿਤੇ ਹੋਰ, ਮੇਰੇ ਧਿਆਨ ਵਿੱਚ ਨਹੀਂ ਹੈ, ਸ਼ਾਇਦ ਕਿਸੇ ਮੈਗਜ਼ੀਨ ਵਿੱਚ ਆ, ਏਂਗਲਜ਼ ਦੇ ਕੁਦਰਤ ਦੇ ਵਿੱਚ ਦਵੰਦਵਾਦ ‘ਤੇ ਵੀ ਇਹਨਾਂ ਦਾ ਕੋਈ ਸਵਾਲ/ਸ਼ੰਕਾ ਤਸਕੀਨ ਹੋਰਾਂ ਦਾ, ਚਲੋ ਸਪੱਸ਼ਟ ਕਰ ਦੇਣਗੇ, ਸ਼ਾਇਦ ਮੈਂ … (ਤਸਕੀਨ — ਸਵਾਲ ਕੀ ਆ ਮੈਨੂੰ ਸਮਝ ਨੀਂ ਲੱਗਿਆ? ) ਮਤਲਬ ਉਹਨਾਂ ‘ਤੇ ਸ਼ੰਕਾ ਹੈ ਕਿ ਇਹ ਮਾਰਕਸਵਾਦ ਨੀਂੇ ਹੈ (ਤਸਕੀਨ — ਕਿਹੜਾ ਮਾਰਕਸਵਾਦ ਨੀਂ ਹੈ?) ਕੁਦਰਤ ਵਿੱਚ ਦਵੰਦਵਾਦ ਦਾ ਜੋ ਏਂਗਲਜ਼ ਦਾ ਥੀਸਸ ਹੈ (ਤਸਕੀਨ — ਮੈਂ ਬਿਲਕੁਲ ਸਹਿਮਤ ਆਂ ਉਸ ਨਾਲ਼) ਚਲੋ ਮੇਰਾ ਭੁਲੇਖਾ ਹੋਣਾ ਸ਼ਾਇਦ ਇਹ। ਮੇਰਾ ਮਤਲਬ ਇਹ ਕਿ ਇਹਦਾ ਦਾਰਸ਼ਨਿਕ ਸੋਮਾ ਕੀ ਆ ਇਹਦਾ, ਕਾਊਟਸਕੀ ਦਾ ਹੈ ਜੀਹਨੂੰ ਫਾਲੋ ਕਰਦੇ ਨੇ ਤਸਕੀਨ ਜੀ, ਉਹਨੂੰ ਮੇਰਾ ਖਿਆਲ ਆ ਥੋੜਾ ਜਿਹਾ ਜ਼ਿਆਦਾ ਵਧੀਆ ਢੰਗ ਨਾਲ਼ ਸਪੱਸ਼ਟ ਕੀਤਾ ਜਾਵੇ। ਧੰਨਵਾਦ।

(ਮੰਚ ਸੰਚਾਲਕ— ਸਾਥੀਓ ਇੱਕ ਵਾਰ ਫੇਰ ਕਹਿੰਨੇ ਆਂ ਕਿ ਵਿਸ਼ੇ ਦੇ ਇਰਦ-ਗਿਰਦ ਹੀ ਰਿਹਾ ਜਾਵੇ, ਤਸਕੀਨ ਜੀ ਨੇ ਜਾਂ ਕਿਸੇ ਹੋਰ ਬੁਲਾਰੇ ਨੇ ਕਿਸੇ ਹੋਰ ਲੇਖ ਵਿੱਚ ਕੀ ਲਿਖਿਆ ਉਹ ਇੱਥੇ ਅੱਜ ਦਾ ਵਿਸ਼ਾ ਨੀਂ ਹੈ, ਜੋ ਅੱਜ ਦਾ ਲੇਖ ਆ ਚਰਚਾ ਨੂੰ ਉਸ ਵਿਸ਼ੇ ਦੇ ਇਰਦ-ਗਿਰਦ ਰੱਖਿਆ ਜਾਵੇ, ਕਿਸੇ ਹੋਰ ‘ਤੇ ਚਰਚਾ ਰੱਖਣੀ ਆ ਉਹ ਆਪਾਂ ਅਲੱਗ ਤੋਂ ਰੱਖ ਸਕਦੇ ਆਂ . .. ਆਪਣੀ ਗੱਲ ਰੱਖਣ ਲਈ ਅਗਲਾ ਨਾਮ ਹੈ ਬਲਵਿੰਦਰ )

ਬਲਵਿੰਦਰ— ਇੱਕ ਸਾਥੀ ਨੇ ਧਿਆਨ ਦਿਵਾਇਆ ਸੀ ਕਿ ਜਿਹੜਾ ਤਸਕੀਨ ਨੇ ਲੇਖ ਲਿਖਿਆ ਉਹਦੇ ‘ਚ ਹਵਾਲਾ ਨੀਂ ਕਿਤੇ ਵੀ ਦਿੱਤਾ, ਬੀ ਆਹ ਕਾਊਟਸਕੀ ਨੇ ਕਿੱਥੇ ਗੱਲ ਕਹੀ ਆ, ਕਿਹੜੀ ਕਿਤਾਬ ‘ਚ ਆ, ਨਾ ਲੈਨਿਨ ਦਾ ਨਾ ਹੋਰ ਕਿਸੇ ਦਾ। ਜੇ ਉਹ ਹਵਾਲਾ ਦਿੰਦੇ ਤਾਂ ਉਹ ਉਹਨਾਂ ਦੀ ਬੌਧਿਕ ਇਮਾਨਦਾਰੀ ਹੁੰਦੀ, ਅਲੋਚਨਾ ਕੋਈ ਸ਼ਰਮ ਵਾਲ਼ੀ ਗੱਲ ਤਾਂ ਹੈਨੀਂ, ਤੁਸੀਂ ਦੱਸੋ ਬੀ ਆਹ ਗੱਲ ਉਹਨਾਂ ਨੇ ਕਿੱਥੇ ਕਹੀ ਆ, ਇੰਨੇ ਪੰਨੇ ‘ਤੇ ਉਹਨਾਂ ਨੇ ਆਹ ਗੱਲ ਕਹੀ ਆ ਤੇ ਮੈਂ ਇਹਦੀ ਅਲੋਚਨਾ ਕਰਦਾਂ, ਆਹਾ ਸਾਡਾ ਪੱਖ ਆ। ਏਨੀ ਕੁ ਗੱਲ ਸੀਗੀ, ਇਹ ਵੀ ਕਿਸੇ ਸਾਥੀ ਨੇ ਧਿਆਨ ਦਵਾਇਆ ਸੀ।

ਛਿੰਦਰਪਾਲ— ਸਾਥੀਓ ਕੁਝ ਨੁਕਤੇ ਸੀ ਜਿੰਨਾਂ ਦੀ ਚਰਚਾ ਤਸਕੀਨ ਜੀ ਨੇ ਆਪਣੇ ਲੇਖ ਵਿੱਚ ਕੀਤੀ ਆ ਤੇ ਜਿਨ੍ਹਾਂ ‘ਤੇ ਕੁਝ, ਕੁਝ ਨੀਂ ਪੂਰੀ ਤਰ੍ਹਾਂ ਮੈਂ ਸਹਿਮਤ ਨੀਂ ਹੈਗਾ ਉਹਨਾਂ ਨਾਲ਼। ਪਹਿਲਾ ਨੁਕਤਾ ਤਾਂ ਇਹੀ ਆ ਬਈ ਜਦੋਂ ਉਹ ਨੈਪ ਬਾਰੇ ਗੱਲ ਕਰਦੇ ਨੇ ਤਾਂ ਉਹਦੇ ਵਿੱਚ ਇੱਕ ਰੂਪਕ ਵਰਤਦੇ ਨੇ ਕਿ ਦਿਨ ਰਾਤ ਦੀ ਕਦੇ ਉਂਗਲ਼ ਨੀਂ ਫੜ ਸਕਦਾ ਤੇ ਰਾਤ ਦਿਨ ਦੀ ਨੀਂ ਕਦੇ ਉਂਗਲ਼ ਫੜ ਸਕਦੀ, ਕਿਉਂਕਿ ਇਹ ਦੋਵੇਂ ਵਰਤਾਰੇ ਨੇ ਜਿਹੜੇ, ਇੱਕ-ਦੂਜੇ ਦੇ ਪ੍ਰਕਿਰਤਿਕ ਤੌਰ ‘ਤੇ ਵਿਰੋਧ ਵਿੱਚ ਨੇ। ਮੈਨੂੰ ਲਗਦਾ ਕਿ ਜਿਹੜਾ ਕੋਈ ਵੀ ਸਮਾਜਕ ਵਰਤਾਰਾ ਹੁੰਦਾ ਉਹਦੇ ਜੋ ਜਿਹੜੀਆਂ ਵਿਰੋਧੀ ਚੀਜ਼ਾਂ ਹੁੰਦੀਆਂ ਵਜੂਦ ‘ਚ ਸਮੋਈਆਂ ਹੁੰਦੀਆਂ, ਬੀ ਜਿਹੜਾ ਮਾਰਕਸਵਾਦੀ ਦਰਸ਼ਨ ਆ ਉਹੀ ਇਹ ਗੱਲ ਕਰਦਾ ਕਿ ਵਿਰੋਧਾਂ ਦੀ ਏਕਤਾ ‘ਚੋਂ ਹੀ ਗਤੀ ਹੁੰਦੀ ਆ, ਗਤੀ ਅੱਗੇ ਹੁੰਦੀ ਆ, ਬੀ ਇਹ ਜਿਹੜੀ ਗੱਲ ਆ ਦਾਰਸ਼ਨਿਕ ਤੌਰ ‘ਤੇ ਈ ਗਲਤ ਆ, ਬੀ ਉਹ ਨੈਪ ਆਲ਼ੀ ਗੱਲ ਜਿਹੜੀ ਮੈਂ ਉਹਦੇ ‘ਚ ਨੀਂ ਜਾਊਂਗਾ, ਜਿਹੜਾ ਰੂਪਕ ਵਰਤਿਆ ਉਹਨਾਂ ਨੇ ਇਹ ਬਿਲਕੁਲ ਈ ਗਲਤ ਆ। ਦੂਜਾ ਜਿਹੜਾ ਇਹਨਾਂ ਨੇ ਲਿਖਿਆ ”ਪਦਾਰਥਕ ਗਤੀ ਦਾ ਵਿਕਾਸ ਨਿਯਮ ਕਦੇ ਵੀ ਪਿਛਲਖੋਰੀ ਨਹੀਂ ਹੋ ਸਕਦਾ” ਉਹਦੇ ਵਾਸਤੇ ਇੱਕ ਰੂਪਕ ਵਰਤਿਆ ਇਹਨਾਂ ਨੇ ਬੀ ”ਜਿਵੇਂ ਬੱਚੇ ਤੋਂ ਵਿਕਸਤ ਹੋ ਕੇ ਜਵਾਨ ਹੋ ਗਿਆ ਮਨੁੱਖ ਮੁੜ ਬੱਚਾ ਨੀਂ ਬਣ ਸਕਦਾ” ਇਹ ਜਿਹੜਾ ਇਹਨਾਂ ਨੇ ਰੂਪਕ ਲਿਆ, ਇਹ ਮਾਰਕਸ ਤੋਂ ਲਿਆ ਕਿ ਜੇ ਵੱਡਾ ਬੰਦਾ ਬੱਚਾ ਬਣਨ ਦੀ ਕੋਸ਼ਿਸ਼ ਕਰੂਗਾ ਤਾਂ ਉਹ ਬੱਚਾ ਨੀਂ ਬਚਗਾਨਾ ਬਣਜੂਗਾ। ਇਹ ਰੂਪਕ ਮਾਰਕਸ ਨੇ ਸਾਹਿਤ ਅਤੇ ਕਲਾ ਕਿਤਾਬ ਆ ਉਹਨਾਂ ਦੀ, ਉਹਦੇ ‘ਚ ਵਰਤਿਆ, ਇਹਦਾ ਸੰਦਰਭ ਬਿਲਕੁਲ ਈ ਵੱਖਰਾ। ਇੱਥੇ ਇਹ ਚੀਜ਼ ਲਿਆਉਣ ਦਾ ਮਤਲਬ ਈ ਨੀਂ ਬਣਦਾ ਸੀਗਾ, ਉਹਨਾਂ ਨੇ ਯੂਨਾਨ ਦੇ ਜੋ ਮਹਾਂਕਾਵਿ ਨੇ ਉਹਨਾਂ ਦੀ ਜਿਹੜੀ ਸਾਹਿਤ ਤੇ ਕਲਾ ਹੈ ਉਹਦੇ ਬਾਰੇ ਲਿਖਿਆ ਸੀ ਬਈ ਉਹ ਜਿਹੜੀਆਂ ਚੀਜ਼ਾਂ ਨੇ ਭਾਵੇਂ ਅੱਜ ਮਨੁੱਖ ਨੂੰ ਅਨੰਦ ਦਿੰਦੀਆਂ ਨੇ ਪਰ ਉਹ ਕਿਸੇ ਖਾਸ ਸਮਾਜ ਦੇ ਖਾਸ ਪੜਾਅ ਨਾਲ਼ ਸਬੰਧਤ ਚੀਜਾਂ ਨੇ, ਉਹਨਾਂ ਦਾ ਅੱਜ ਕੋਈ ਮਤਲਬ ਨੀਂ ਬਣਦਾ, ਜੇ ਕੋਈ ਉਹਨਾਂ ਨੂੰ ਅੱਜ ਦੁਹਰਾਉਣ ਦੀ ਕੋਸ਼ਿਸ਼ ਕਰਦਾ, ਅੱਜ ਦੁਹਰਾਉਣ ਦੀ ਗੱਲ ਕਰਦਾ ਤਾਂ ਕੀ ਉਹ ਅੱਜ ਦੇ ਸਮੇਂ ਦੇ ਯਥਾਰਥ ਨੂੰ ਮੁੜ ਪੇਸ਼ ਨੀਂ ਕਰ ਸਕਦਾ। ਇਹ ਉਸ ਸਮੇਂ ਦੇ ਸੰਦਰਭ ‘ਚ ਸੀਗਾ। ਵੈਸੇ ਜੇ ਕੁੱਲ਼ ਮਿਲ਼ਾ ਕੇ ਵੇਖਿਆ ਜਾਵੇ ਬਈ ਇਹ ਆਪਣੇ ਆਪ ਵਿੱਚ ਤਾਂ ਕੋਈ ਮਹਾਨ ਗੱਲ ਤਾਂ ਹੈਨੀਂ ਬਈ ਇੱਥੇ ਵਰਤੀ ਜਾਵੇ, ਬਾਕੀ ਮਾਰਕਸ ਹੋਰਾਂ ਨੇ ਵਰਤੀ ਆ ਇਹ, ਉਹਨਾਂ ਨੇ ਬਹੁਤ ਹੀ ਦਵੰਦਵਾਦੀ ਤਰੀਕੇ ਨਾਲ਼ ਇਸ ਚੀਜ਼ ਨੂੰ ਵਰਤਿਆ। ਉਹ ਕਹਿੰਦੇ ਬੱਚਾ ਜਿਹੜਾ ਵੱਡਾ ਹੋ ਗਿਆ ਜੇ ਉਹ ਬੱਚਿਆਂ ਵਰਗੀਆਂ ਹਰਕਤਾਂ ਕਰੂ ਤਾਂ ਉਹ ਬਚਗਾਨਾ ਬਣਜੂਗਾ ਪਰ ਫੇਰ ਵੀ ਉਹ ਬਚਪਨੇ ਦੀਆਂ ਚੀਜਾਂ ਨੂੰ ਮੁੜ ਦੁਹਰਾਉਣ ਦਾ ਯਤਨ ਕਰਦਾ, ਮਤਲਬ ਫੇਰ ਵੀ ਉਹ ਕਰਦਾ, ਮਤਲਬ ਦਵੰਦਵਾਦੀ ਆ, ਏਹਨਾਂ ਦੀ ਟਿੱਪਣੀ ਏਸ ਮਾਮਲੇ ‘ਚ ਬਿਲਕੁਲ ਇੱਕਪਾਸੜ ਆ, ਜਿਸ ਮਾਮਲੇ ‘ਚ ਇਹਨਾਂ ਨੇ ਵਰਤੀ ਆ ਉਸ ਮਗਰੋਂ ਮੈਂ ਇਸ ਮਾਮਲੇ ‘ਚ ਆਉਨਾਂ। ਜਿਵੇਂ ਇਹ ਕਹਿੰਦੇ ਆ ”ਇਸੇ ਤਰ੍ਹਾਂ ਜਗੀਰਦਾਰੀ ਉਤਪਾਦਨ ਵਿਧੀ ਪੂੰਜੀਵਾਦੀ ਉਤਪਾਦਨ ਵਿਧੀ ਦੇ ਵਿਕਸਤ ਹੋ ਜਾਣ ‘ਤੇ ਆਪਣੀ ਹੋਂਦ ਨੂੰ ਮੁੜ ਉਤਪੰਨ ਨਹੀਂ ਕਰ ਸਕਦੀ, ਇਸੇ ਤਰ੍ਹਾਂ ਕਾਰਪੋਰੇਟ ਉਤਪਾਦਨੀ ਅਮਲ ਦੇ ਸ਼ੁਰੂ ਹੋ ਜਾਣ ਨਾਲ਼ ਉਦਯੋਗਿਕ ਪੂੰਜੀਵਾਦ ਦਾ ਯੁੱਗ ਵਾਪਸ ਨਹੀਂ ਪਰਤ ਸਕਦਾ।” ਮਤਲਬ ਕੀ ਆ ਇਹ ਇੱਕੋ ਗਤੀ ‘ਚ ਦੇਖਦੇ ਨੇ ਬੀ ਜਗੀਰਦਾਰੀ ਮੁੜ ਉਤਪੰਨ ਨੀਂ ਹੋ ਸਕਦੀ, ਹੁਣ ਐਸ ਤਰ੍ਹਾਂ ਦਾ ਸਮਾਜ ਆ ਗਿਆ ਬਈ ਮੁੜ ਉਤਪੰਨ ਨਹੀਂ ਹੋ ਸਕਦਾ। ਇਹ ਦੇਖਦੇ ਨੇ, ਜਿਵੇਂ ਮਾਰਕਸਵਾਦ ਕੀ ਕਹਿੰਦਾ ਕਿ ਪਦਾਰਥ ਦੀ ਗਤੀ ਤੋਂ ਬਿਨਾਂ ਬਾਕੀ ਸਾਰੀਆਂ ਚੀਜਾਂ ਨੇ ਉਹ ਸਪੇਖਕ ਹੁੰਦੀਆਂ ਨੇ, ਬਈ ਇਸ ਤਰ੍ਹਾਂ ਤਾਂ ਜੇ ਆਪਾਂ ਕਹੀਏ ਕਿ ਪਿੱਛੇ ਨੀਂ ਮੁੜ ਸਕਦਾ ਤਾਂ ਫਰਾਂਸ ਦਾ ਜਿਹੜਾ ਇਨਕਲਾਬ ਸੀਗਾ ਉਹਨੂੰ ਵੀ ਪਿੱਛੇ ਨੀਂ ਮੁੜਨਾ ਚਾਹੀਦਾ। ਬਕੌਲ ਏਂਗਲਜ਼ ਨੇ ਲਿਖਿਆ ਇੱਕ ਥਾਂ ‘ਤੇ, ਉਹ ਮੈਂ ਦੱਸ ਵੀ ਸਕਦਾਂ, ਬਾਦ ‘ਚ ਦੱਸ ਦੂੰ ਹੁਣ ਮੇਰੇ ਕੋਲ਼ ਨੋਟ ਨੀਂ ਹੈਗਾ ਬਈ ਕਿਸ ਥਾਂ ‘ਤੇ ਲਿਖਿਆ, ਬਈ ਜਦੋਂ ਜਗੀਰਦਾਰੀ ਤੇ ਗੁਲਾਮਦਾਰੀ ਦੇ ਵਿੱਚ ਆਪਸੀ ਸੰਘਰਸ਼ ਚੱਲਦਾ ਸੀ ਤਾਂ ਕਈ ਵਾਰ ਕੀ ਹੁੰਦਾ ਸੀ ਬਈ ਗੁਲਾਮਦਾਰੀ ਤੋਂ ਬਾਅਦ ਜਗੀਰਦਾਰੀ ਆਉਂਦੀ ਸੀ, ਪਰ ਜਗੀਰਦਾਰੀ ਨੂੰ ਉਲਟਾ ਕੇ ਫਿਰ ਫੇਰ ਗੁਲਾਮਦਾਰੀ ਸਥਾਪਤ ਹੋ ਜਾਂਦੀ ਸੀ, ਮਤਲਬ ਇਸ ਤਰ੍ਹਾਂ ਦੀਆਂ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਦੇ ਵੇਰਵੇ ਮੌਜੂਦ ਨੇ ਜਦੋ ਕੀ ਆ ਬਈ ਇਤਿਹਾਸ ਦਾ ਜਿਹੜਾ ਚੱਕਾ ਉਹ ਇੱਕ ਵਾਰੀ ਪੁੱਠਾ ਚੱਲਿਆ, ਪਰ ਸਮੁੱਚਤਾ ‘ਚ ਸਮਾਜ ਅੱਗੇ ਜਾਂਦਾ। ਹੁਣ ਇਹਨਾਂ ਦੇ ਕਹੇ ਮੁਤਾਬਕ ਕੀ ਆ ਬਈ ਇਸ ਤਰ੍ਹਾਂ ਹੋ ਈ ਨਹੀਂ ਸਕਦਾ ਇਹ। ਇੱਕ ਥਾਂ ‘ਤੇ ਇਹ ਹੋਰ ਗੱਲ ਕਰਦੇ ਨੇ, ਤਸਕੀਨ ਜੀ ਹੋਰਾਂ ਦਾ ਪੂਰਾ ਲੇਖ ਆ ਉਹਦੇ ਵਿੱਚ ਈ ਇਹ ਗੱਲ ਆਉਂਦੀ ਆ ਜਿੰਨਾ ਚਿਰ ਸਰਮਾਏਦਾਰੀ ਆਪਣਾ ਪੂਰਾ ਵਿਕਾਸ ਨੀਂ ਕਰਦੀ ਓਨਾ ਚਿਰ ਇਤਿਹਾਸ ਦੇ ਇੱਕ ਪੂਰੇ ਕਾਲ ਖੰਡ ਨੂੰ ਅਗਵਾ ਕਰਕੇ ਤੁਸੀਂ ਉਹਤੋਂ ਧੱਕੇ ਨਾਲ਼ ਇਨਕਲਾਬ ਨੀਂ ਕਰਵਾ ਸਕਦੇ। ਬਈ ਸਰਮਾਏਦਾਰੀ ਨੂੰ ਪਹਿਲਾਂ ਪੂਰਾ ਵਿਕਸਤ ਹੋ ਜਾਣਾ ਚਾਹੀਦਾ, ਉਸ ਤੋਂ ਮਗਰੋਂ ਇੱਕ ਥਾਂ ‘ਤੇ ਇਹ ਲਿਖਦੇ ਨੇ ਬਈ ਦੂਜੀ ਸੰਸਾਰ ਜੰਗ ਤੋਂ ਮਗਰੋਂ 1945 ਤੋਂ ਬਾਅਦ ਲੈਨਿਨ ਦੀ ਕਮਿਊਨਿਸਟ ਪਾਰਟੀਆਂ ਦੀ ਬਣਾਈ ਯੁੱਧਨੀਤੀ ਕੀ ਜੰਗਾਂ ‘ਚ ਕਮਜ਼ੋਰ ਹੋਈ ਸਾਮਰਾਜਵਾਦ ਦੀ ਕਮਜ਼ੋਰ ਕੜੀ ਨੂੰ ਕੀ ਇਨਕਲਾਬ ਰਾਹੀਂ ਤੋੜਿਆ ਜਾ ਸਕਦਾ ਹੈ ਜਿਸਨੂੰ ਸਤਾਲਿਨ ਨੇ ਸਿਰਫ਼ ਆਪਣੇ ਰਾਸ਼ਟਰਵਾਦੀ ਹਿਤਾਂ ਵਿੱਚ ਭੁਗਤਾਉਂਦਿਆਂ ਸਮੁੱਚੀ ਦੁਨੀਆਂ ਦੇ ਕਮਿਊਨਿਸਟਾਂ ਦਾ ਰਾਸ਼ਟਰ ਸੋਵੀਅਤ ਯੂਨੀਅਨ ਬਣਾ ਦਿੱਤਾ, ਸੋਵੀਅਤ ਹਿਤ ਲਈ ਉਸਦੇ ਗੁੱਟ ਪੱਖੀ ਸਾਮਰਾਜਾਂ ਖਿਲਾਫ਼ ਉਹਨਾਂ ਦੀਆਂ ਬਸਤੀਆਂ ਅੰਦਰ ਕਮਿਊਨਿਸਟ ਇਨਕਲਾਬੀ ਜੱਦੋ-ਜਹਿਦ ਨੂੰ ਮੁਲਤਵੀ ਕਰਨਾ ਇਸੇ ਦਾ ਸਿੱਟਾ ਸੀ।” ਇਹਨਾਂ ਦਾ ਕਹਿਣਾ ਬੀ 1945 ਤੋਂ ਬਾਅਦ ਸਤਾਲਿਨ ਨੇ ਜਿਹੜੇ ਬਸਤੀਵਾਦੀ ਦੇਸ਼ ਸੀਗੇ ਉਹਨਾਂ ਨੂੰ ਆਪਣੇ ਹੱਕ ‘ਚ, ਮਤਲਬ ਉਹਨਾਂ ‘ਚ ਜਿਹੜੇ ਇਨਕਲਾਬ ਹੋਣੇ ਸੀ ਉਹ ਮੁਲਤਵੀ ਹੋਗੇ, ਇਹ ਤਾਂ ਤੁਹਾਡੇ ਹੱਕ ‘ਚ ਈ ਭੁਗਤੀ ਆ ਗੱਲ, ਤੁਸੀਂ ਇਹਦੇ ‘ਤੇ ਫੇਰ ਗਿਲ੍ਹਾ ਕਿਉਂ ਕਰਦੇ ਓਂ? ਇਹਨਾਂ ਨੇ ਕਿਹਾ ਸਰਮਾਏਦਾਰੀ ਨੂੰ ਇੰਨਾ ਵਿਕਸਤ ਹੋ ਜਾਣਾ ਚਾਹੀਦਾ ਉਸ ਤੋਂ ਮਗਰੋਂ ਹੀ ਇਨਕਲਾਬ ਕਰਨਾ ਚਾਹੀਦਾ, ਬਈ ਖਾਸ ਪੜਾਅ ‘ਤੇ ਜਦੋਂ ਸਰਮਾਏਦਾਰੀ ਪਹੁੰਚਜੇ। ਪਰ ਇਹ ਸਤਾਲਿਨ ‘ਤੇ ਗਿਲ੍ਹਾ ਕਰਦੇ ਨੇ ਕਿ ਸਤਾਲਿਨ ਦੀ ਵਜ੍ਹਾ ਕਰਕੇ ਉੱਥੋਂ ਦੇ ਬਸਤੀਵਾਦੀ ਦੇਸ਼ ਨੇ 1945 ਤੋਂ ਬਾਅਦ ਉਹਨਾਂ ਨੂੰ ਆਵਦੇ ਹਿਤਾਂ ਲਈ ਵਰਤਿਆ, ਆਪਦੇ ਗੁੱਟਾਂ ਲਈ ਵਰਤਿਆ, ਫੇਰ ਤਾਂ ਆਪਾਂ ਨੂੰ ਗਿਲ੍ਹਾ ਈ ਨਹੀਂ ਕਰਨਾ ਚਾਹੀਦਾ, ਆਪਾਂ ਨੂੰ ਇਹੀ ਹੋਣਾ ਚਾਹੀਦਾ ਬਈ ਫੇਰ ਤਾਂ ਇਹ ਚੰਗੀ ਗੱਲ ਆ, ਇਹ ਤੁਹਾਡੇ ਹੱਕ ‘ਚ ਈ ਭੁਗਤਦਾ। ਜੇ ਸਤਾਲਿਨ ਨੇ ਕੀਤਾ ਤਾਂ ਤੁਹਾਡੀ ਸਟੇਟਮੈਂਟ ਮੁਤਾਬਕ ਠੀਕ ਕੀਤਾ ਉਹਨਾਂ ਨੇ ਇਸ ਤਰ੍ਹਾਂ।

ਇੱਕ ਹੋਰ ਸੀਗਾ। ਇਹਨਾਂ ਨੇ ਇਸੇ ਤਰ੍ਹਾਂ ਪੰਨਾ 2 ‘ਤੇ ਈ ਉੱਪਰ ਲਿਖਿਆ ਬਈ ਕਾਰਪੋਰਟ ਉਤਪਾਦਨੀ ਅਮਲ ਸ਼ੁਰੂ ਹੋ ਜਾਣ ਨਾਲ਼ ਉਦਯੋਗਿਕ ਪੂੰਜੀਵਾਦ ਦਾ ਯੁੱਗ ਵਾਪਸ ਨੀਂ ਆਉਂਦਾ। ਕਾਰਪੋਰੇਟ ਸ਼ਬਦ ਅੱਜਕੱਲ ਕਾਫ਼ੀ ਵਰਤੋਂ ‘ਚ ਆਉਂਦਾ, ਇਹਨਾਂ ਨੇ ਕੋਈ ਸਪੱਸ਼ਟ ਵੀ ਨੀਂ ਕੀਤਾ ਬਈ ਕਾਰਪੋਰੇਟ ਇਹਦੇ ਵਿੱਚ ਕੋਈ ਕੀ ਸਿਫ਼ਤੀ ਫਰਕ ਆ, ਕਿਵੇਂ ਇਹ ਇੱਕ-ਦੂਜੇ ਤੋਂ ਅਲੱਗ ਨੇ। ਜਿਵੇਂ ਕਾਰਪੋਰੇਟ ਪੂੰਜੀਵਾਦ ਦਾ ਯੁੱਗ ਆ ਹੁਣ, ਉਦਯੋਗਿਕ ਪੂੰਜੀਵਾਦ ਦਾ ਯੁੱਗ ਨਹੀਂ ਰਿਹਾ ਹੁਣ, ਉਦਯੋਗਿਕ ਪੂੰਜੀਵਾਦ ਦਾ ਯੁੱਗ ਨੀਂ ਰਿਹਾ ਤਾਂ ਇਹਦਾ ਮਤਲਬ ਆ ਫੇਰ ਜਿਹੜਾ ਉਦਯੋਗਿਕ ਪ੍ਰੋਲੇਤਾਰੀ ਆ ਉਹ ਵੀ ਨੀਂ ਰਿਹਾ। ਇਹਨਾਂ ਨੇ ਜਿਵੇਂ ਲਿਖਿਆ ਕਿ ”ਪ੍ਰੋਲੇਤਾਰੀ ਚੇਤਨਾ ਦੀ ਵਧਦੀ ਹੋਈ ਗੁਣਾਤਮਕ ਸ਼ਕਤੀ ਆਪਣੀ ਸਿਫ਼ਤੀ ਤਬਦੀਲੀ ਦੇ ਤੂਫ਼ਾਨ ਸਕਦਾ ਪੂੰਜੀਵਾਦ ਦੇ ਤੂਫ਼ਾਨ ਨੂੰ ਅਜਿਹੀ ਡੂੰਘੀ ਕਬਰ ਵਿੱਚ ਦਫ਼ਨ ਕਰ ਦਿੰਦੀ ਆ ਜਿੱਥੇ ਇਹ ਇਤਿਹਾਸ ਦੇ ਅਤੀਤ ਕਾਲ ਦਾ ਬਿੰਦੂ ਬਣਕੇ ਰਹਿ ਜਾਂਦਾ।” ਬਈ ਫੇਰ ਤਾਂ ਜਦੋਂ ਕਾਪੋਰੇਟ ਪੂੰਜੀਵਾਦ ਹੈਗਾ, ਉਦਯੋਗਿਕ ਪੂੰਜੀਵਾਦ ਨੀਂ ਹੈਗਾ ਫੇਰ ਤਾਂ ਉਦਯੋਗਿਕ ਪ੍ਰੋਲੇਤਾਰੀ ਵੀ ਨੀਂ ਹੈਗਾ ਫੇਰ ਇਹ ਕਿਹੜੀ ਪ੍ਰੋਲੇਤਾਰੀ ਚੇਤਨਾ ਵਾ ਜਿਹੜੀ ਇਹਨੂੰ ਆਪਣੇ ਆਪ ਈ ਬਦਲ ਦੂ, ਇਹ ਆਪਣੇ ਆਪ ਈ ਗਲਤ ਆ ਗੱਲ, ਬਈ ਇਹ ਆਪਾ-ਵਿਰੋਧੀ ਗੱਲ ਕਰਦੇ ਆ ਇੱਥੇ। ਬਾਕੀ ਇਹ ਜਿਹੜੀ ਪੂਰੀ ਗੱਲ ਆ ਬਈ ਕਾਰਪੋਰੇਟ ਪੂੰਜੀਵਾਦ ਦਾ ਯੁੱਗ ਆ, ਉਦਯੋਗਿਕ ਪੂੰਜੀਵਾਦ ਦਾ ਯੁੱਗ ਨਹੀਂ ਹੈ ਇਹ ਆਪਣੇ ਆਪ ਵਿੱਚ ਮਾਰਕਸ-ਏਂਗਲਜ਼ ਦੀ ਜਿਹੜੀ ਬੁਨਿਆਦੀ ਧਾਰਨਾ ਬਈ ਇਤਿਹਾਸ ਅੱਗੇ ਲਿਜਾਣ ਵਾਲ਼ੀ ਤਾਕਤ ਕਿਹੜੀ ਹੋਊਗੀ, ਬਈ ਇਹੋ ਜਿਹੀ ਕਿਹੜੀ ਸ਼ਕਤੀ ਆ ਜਿਹੜੀ ਇਨਕਲਾਬ ਦੀ ਆਗੂ ਕੋਰ, ਆਗੂ ਚਾਲਕ ਸ਼ਕਤੀ ਕਿਹੜੀ ਹੋਊਗੀ ਜਿਨ੍ਹਾਂ ਨੂੰ ਮਾਰਕਸ ਏਂਗਲਜ਼ ਸਾਰੀ ਜ਼ਿੰਦਗੀ ਜਿੰਨ੍ਹਾਂ ਲਈ ਸੰਘਰਸ਼ ਕਰਦੇ ਰਹੇ, ਬਈ ਉਹ ਪ੍ਰੋਲੇਤਾਰੀ ਹੋਊਗਾ, ਸੱਨਅਤੀ ਪ੍ਰੋਲੇਤਾਰੀ ਆ ਜਿਹੜਾ ਉਹੀ ਇਤਿਹਾਸ ਨੂੰ ਅੱਗੇ ਲੈ ਕੇ ਜਾਊਗਾ, ਇਹ ਉਸ ਧਾਰਨਾ ‘ਤੇ ਇੱਕ ਹਮਲਾ, ਤੇ ਇਹ ਕੋਈ ਨਵਾਂ ਨੀਂ ਹੈਗਾ, ਇਸ ਤੋਂ ਪਹਿਲਾਂ ਵੀ ਪਰੂਧੋਂ, ਬਾਕੂਨਿਨ ਹੋਰੀਂ ਵੀ ਕਹਿੰਦੇ ਸੀ ਕਿ ਲੁੰਪਨ ਪ੍ਰੋਲੇਤਾਰੀ ਇਕਨਲਾਬ ਕਰਨਗੇ, ਜਾਂ ਨਿੱਕ-ਬੁਰਜੂਆ ਇਨਕਲਾਬੀ ਸੀ ਉਹ ਕਹਿੰਦੇ ਸੀ ਕਿ ਨਿੱਕ-ਬੁਰਜੂਆ ਇਨਕਲਾਬ ਕਰਨਗੇ, ਬਈ ਇੱਕ ਤਰ੍ਹਾਂ ਨਾਲ਼ ਇਹ ਉਸ ਧਾਰਨਾ ਉੱਤੇ ਹਮਲਾ ਤਸਕੀਨ ਹੋਰਾਂ ਦਾ ਜੀਹਦੇ ਉੱਤੇ ਮਾਰਕਸ-ਏਂਗਲਜ਼ ਹੋਰੀ ਆਪਣੀ ਪੂਰੀ ਜ਼ਿੰਦਗੀ ਲੜਦੇ ਰਹੇ। ਬਾਕੀ ਜਿਵੇਂ ਕਿਹਾ ਜਾਂਦਾ ਬੀ ਕਾਰਪੋਰੇਟ ਪੂੰਜੀਵਾਦ, ਅੱਜ ਸੇਵਾ ਖੇਤਰ ਬਹੁਤ ਜ਼ਿਆਦਾ ਪੈਦਾ ਹੋ ਗਿਆ, ਉਦਯੋਗਿਕ ਪੂੰਜੀਵਾਦ ਦਾ ਯੁੱਗ ਨੀਂ ਰਿਹਾ, ਰਬੋਟੀਕਰਨ ਹੋ ਗਿਆ, ਬੰਦਿਆਂ ਦੀ ਥਾਂ ਮਸ਼ੀਨਾਂ ਨੇ ਲੈ ਲਈ, ਰੋਬਟ ਆ ਗਏ ਬਈ ਮਜ਼ਦੂਰ ਹੁਣ ਕਿਤੇ ਦਿਖਦਾ ਈ ਨਹੀਂ, ਆਮ ਤੌਰ ‘ਤੇ ਇਹੋ ਜਿਹੀਆਂ ਜਿਹੜੀਆਂ ਧਾਰਨਾਵਾਂ ਨੇ ਪੜ੍ਹਦੇ ਆ ਜਾਂ ਆਲ਼ੇ-ਦੁਆਲ਼ੇ ਹੁੰਦੀਆਂ ਨੇ ਗੋਸ਼ਠੀਆਂ ਵਗੈਰਾ ਉੱਥੇ ਆਮ ਤੌਰ ‘ਤੇ ਵਿਦਵਾਨਾਂ ਦੇ ਮੂੰਹੋਂ ਕਈ ਵਾਰੀ ਸੁਣਨ ਨੂੰ ਮਿਲ਼ ਜਾਂਦੀਆਂ ਬੀ ਹੁਣ ਤਾਂ ਉਦਯੋਗਿਕ ਪ੍ਰੋਲੇਤਾਰੀ ਦਾ ਯੁੱਗ ਰਿਹਾ ਈ ਨਹੀਂ, ਹੁਣ ਤਾਂ ਇਹ ਹੋ ਗਿਆ, ਹੁਣ ਤਾਂ ਰੋਬਟ ਆਗੇ, ਮਤਲਬ ਮਸ਼ੀਨੀਕਰਨ ਹੋ ਗਿਆ, ਆਟੋਮੇਸ਼ਨ ਹੋਗੀ। ਇਸਤਰ੍ਹਾਂ ਦੀਆਂ ਗੱਲਾਂ ਆਮ ਤੌਰ ‘ਤੇ ਸੁਣਨ ਨੂੰ ਮਿਲ਼ਦੀਆਂ ਨੇ। ਪਰ ਏਸੇ ਵਰਤਾਰੇ ਬਾਰੇ ਮਾਰਕਸ ਦਾ ਕੀ ਕਹਿਣਾ ਬਈ ਜਿਵੇਂ-ਜਿਵੇਂ ਸੱਨਅਤੀ ਸਰਮਾਏਦਾਰੀ ਵਿਕਾਸ ਅੱਗੇ ਵਧੂਗਾ, ਉਵੇਂ-ਉਵੇਂ ਕੀ ਆ ਪੈਦਾਵਾਰ ‘ਚ ਜਿਹੜੇ ਲੱਗੇ ਹੋਏ ਲੋਕਾਂ ਨਾਲ਼ੋਂ ਪੈਦਾਵਾਰ ‘ਚ ਨਾ ਲੱਗੇ ਹੋਏ ਲੋਕਾਂ ਦੀ ਗਿਣਤੀ ਆ ਜਿਹੜੀ ਵਧਦੀ ਜਾਊਗੀ, ਪਰ ਇਹ ਸਪੇਖਕ ਆ ਨਿਰਪੇਖ ਤੌਰ ‘ਤੇ ਨੀਂ। ਬਈ ਸਪੇਖਕ ਤੌਰ ‘ਤੇ ਲੱਗ ਸਕਦਾ ਕਿਸੇ ਨੂੰ ਬਈ ਪੈਦਾਵਾਰ ‘ਚ ਜਿਹੜੇ ਪੈਦਾਵਾਰ ਕਰਦੇ ਹੋਏ ਲੋਕੀਂ ਨੇ ਬਈ ਉਹ ਘਟ ਰਹੇ ਆ, ਪਰ ਨਿਰਪੇਖ ਤੌਰ ‘ਤੇ ਵਧ ਰਹੇ ਆ। ਜਿਵੇਂ 1947 ਤੋਂ ਬਾਅਦ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਜਿਹੜਾ ਸੱਨਅਤੀ ਪ੍ਰੋਲੇਤਾਰੀ ਆ ਉਹਦੀ ਗਿਣਤੀ ਬਹੁਤ ਜ਼ਿਆਦਾ ਵਧੀ ਆ। ਭਾਰਤ ਦੇ ਵਿੱਚ ਅੱਜ 7.5 ਕਰੋੜ ਸੱਨਅਤੀ ਪ੍ਰੋਲੇਤਾਰੀ ਨੇ ਤੇ 1947 ਵਿੱਚ ਇਹ ਕਿੱਥੇ ਸੀਗੇ? ਜਾਂ ਅਮਰੀਕਾ ਜਾਂ ਹੋਰ ਬਹੁਤ ਸਾਰੇ ਦੇਸ਼ਾਂ ਦੀ ਆਪਾਂ ਉਦਾਹਰਨ ਲੈ ਲਈਏ ਬਈ ਪੂਰੀ ਦੁਨੀਆਂ ਵਿੱਚ ਸੱਨਅਤੀ ਪ੍ਰੋਲੇਤਾਰੀ ਦੀ ਗਿਣਤੀ ਨਿਰਪੇਖ ਤੌਰ ‘ਤੇ ਵਧੀ ਆ। ਇਹ ਗੱਲ ਤਾਂ ਮਾਰਕਸ ਵੀ ਕਹਿੰਦੇ ਆ, ਮਾਰਕਸ ਦੀ ਜੋ ਸਰਮਾਇਆ ਹੈ ਉਹਦੇ ਵਿੱਚ ਇਹਦਾ ਜਿਕਰ ਆਉਂਦਾ ਕਿ ਅਸਥਿਰ ਸਰਮਾਏ ਦੇ ਸਪੇਖਕ ਜਿਹੜਾ ਸਥਿਰ ਸਰਮਾਇਆ ਵਾ ਉਹ ਹਮੇਸ਼ਾ ਵਧਦਾ ਜਾਂਦਾ, ਪਰ ਉਹ ਸਪੇਖਕ ਆ ਨਿਰਪੇਖ ਨੀਂ ਹੈ। ਬਈ ਹੁਣ ਇਸਨੂੰ ਕੋਈ ਨਵਾਂ ਨਾਂ ਦੇ ਦੇਣਾ ਬਈ ਇਸ ਤਰ੍ਹਾਂ ਹੋਈ ਜਾਂਦਾ, ਬਈ ਇਹ ਕਾਰਪੋਰੇਟ ਆ ਗਿਆ, ਕੁਝ ਇਹ ਆ ਗਿਆ ਕੁਝ ਵੋ ਆ ਗਿਆ, ਮਤਲਬ ਕੀ ਆ ਇੱਕ ਤਰ੍ਹਾਂ ਨਾਲ਼ ਮਾਰਕਸ ਹੋਰਾਂ ਦੀ ਜਿਹੜੀ ਬੁਨਿਆਦੀ ਧਾਰਨਾ ਉਸੇ ਉੱਤੇ ਇੱਕ ਹਮਲਾ ਇਹ।

ਇੱਕ ਹੋਰ ਸੀ ਬਈ ਵਿਕਸਤ ਸਰਮਾਏਦਾਰ ਦੇਸ਼ ਨੇ ਜਿਹੜੇ ਉੱਥੇ ਸੱਨਅਤੀ ਪ੍ਰੋਲੇਤਾਰੀ ਦੀ ਗਿਣਤੀ ਘਟੀ ਆ, ਕਿਉਂ? ਕਿਉਂਕਿ ਅੱਜ ਪੂਰਾ ਸੰਸਾਰ ਇੱਕ ਵਰਕਸ਼ਾਪ ਬਣ ਚੁੱਕਿਆ, ਜਿਹੜੇ ਤੀਜੀ ਦੁਨੀਆਂ ਦੇ ਦੇਸ਼ ਨੇ ਉੱਥੇ ਸਸਤੀ ਕਿਰਤ ਸ਼ਕਤੀ ਤੇ ਸਸਤਾ ਕੱਚਾ ਮਾਲ ਮਿਲ਼ਦਾ। ਉਹ ਜਿਹੜੇ ਆਪਣੇ ਕਾਰਖਾਨੇ ਨੇ ਉਹ ਇੱਧਰਲੇ ਦੇਸ਼ਾਂ ‘ਚ ਲਾਉਂਦੇ ਨੇ, ਬਈ ਇਸ ਕਰਕੇ ਤੀਜੀ ਦੁਨੀਆਂ ਦੇ ਜਿਹੜੇ ਦੇਸ਼ ਨੇ ਇਹ ਬਹੁਤ ਵੱਡਾ ਕਿਰਤ ਸ਼ਕਤੀ ਦਾ ਜਿਹੜਾ ਹੈਗੇ ਨੇ ਭੰਡਾਰ ਨੇ, ਇੱਥੇ ਸੱਨਅਤੀ ਪ੍ਰੋਲੇਤਾਰੀ ਬਹੁ ਵੱਡੀ ਗਿਣਤੀ ‘ਚ। ਹੁਣ ਆਪਾਂ ਕੱਲੇ ਯੂਰਪ ਦੇ ਦੇਸ਼ਾਂ ਨੂੰ ਕੁਝ ਐਹਜਿਆਂ ਨੂੰ ਬਈ ਇੱਕ ਅੱਧੇ ਦੇਸ਼ ਨੂੰ ਦੇਖ ਕੇ, ਸਮੁੱਚਤਾ ‘ਚ ਨਾ ਦੇਖੀਏ, ਇੱਕ-ਅੱਧੇ ਦੇਸ਼ ਨੂੰ ਦੇਖ ਕੇ ਕਹੀਏ ਕਿ ਸੱਨਅਤੀ ਪ੍ਰੋਲੇਤਾਰੀ ਹੈ ਨੀਂ, ਕੁੱਲ਼ ਮਿਲ਼ਾ ਕੇ ਕਹੀਏ ਇਹ ਘੱਟ ਸਮਝਦਾਰੀ ਵਾਲ਼ਾ ਈ ਕੰਮ ਆ। ਬਾਕੀ ਕਾਰਪੋਰੇਟ ਜਾਂ ਸੇਵਾ ਖੇਤਰ ਕਹਿੰਦੇ ਆ ਜੇ ਆਪਾਂ ਦੇਖੀਏ ਬਈ ਕੁੱਲ਼ ਮਿਲ਼ਾ ਕੇ ਜਿਹੜਾ ਪੈਦਾਵਾਰ ਦੇ ਨਾਲ਼ ਹੀ ਸਬੰਧਤ ਆ। ਇਉਂ ਨਹੀਂ ਹੈ ਕਿ ‘ਕੱਲਾ ਸੇਵਾ ਖੇਤਰ ਕੋਈ ਅਲੱਗ ਤੋਂ ਆਂ ਤੇ ਉਹਦਾ ਉਦਯੋਗ ਨਾਲ਼ ਕੋਈ ਸਬੰਧ ਨੀਂ ਹੈਗਾ, ਇਹ ਮੰਨਣਾ ਵੀ ਆਪਣੇ ਆਪ ‘ਚ ਇੱਕ ਗਲਤ ਹੋਊਗਾ ਕਿ ਸੇਵਾ ਖੇਤਰ ਅਲੱਗ ਤੋਂ ਈ ਕੁਝ ਪੈਦਾ ਹੋਈ ਜਾਂਦਾ ਤੇ ਉਦਯੋਗ ਨਾਲ਼ ਉਹਦਾ ਕੋਈ ਸਬੰਧ ਨੀਂ ਹੈ। ਹੁਣ ਜੇ ਕਹੀਏ ਫੇਰ ਕਾਰਪੋਟੇਰਟ ਹੈ ਕੀ ਨੇ? ਜਿਵੇਂ ਪੈਪਸੀ, ਕੋਕਾ-ਕੋਲਾ, ਮਰੂਤੀ ਸਜ਼ੂਕੀ ਜਾਂ ਕਹਿ ਦੇਈਏ ਕਾਰਗਿਲ, ਯੂਨੀਲੀਵਰ, ਪਾਸਕੋ, ਮਿੱਤਲ ਇਹ ਕੀ ਨੇ ਫਿਰੇ? ਕੀ ਇਹ ਸਿਰਫ਼ ਸੇਵਾ ਖੇਤਰ ਆ? ਇਹਨਾਂ ਦੀ ਵੱਡੀ ਪੂੰਜੀ ਪੈਦਾਵਾਰ ਦੇ ਖੇਤਰ ‘ਚ ਲੱਗੀ ਹੋਈ ਆ, ਇਸ ਕਰਕੇ ਅੱਜ ਦੇ ਯੁੱਗ ਨੂੰ ਕੋਈ ਕਾਰਪੋਰੇਟ ਪੂੰਜੀ ਦਾ ਯੁੱਗ ਕਹਿਣਾ ਬਿਲਕੁਲ ਵੀ ਠੀਕ ਨੀਂ ਹੈਗਾ, ਬਿਲਕੁਲ ਗਲਤ ਆ ਤੇ ਅੱਜ ਦਾ ਯੁੱਗ ਉਦਯੋਗਿਕ ਪੂੰਜੀਵਾਦ ਦਾ ਯੁੱਗ ਆ, ਸੱਨਅਤੀ ਪ੍ਰੋਲੇਤਾਰੀ ਦਾ ਯੁੱਗ ਆ। ਧੰਨਵਾਦ।

ਕਾ. ਕਸ਼ਮੀਰ— ਸਾਥੀਓ ਮੈਂ ਥੋੜਾ ਚਿਰ ਈ ਬੋਲਣਾ। ਤਸਕੀਨ ਜੀ ਨੂੰ ਦੂਸਰੀ ਵਾਰ ਵੇਖਣ ਦਾ ਮੌਕਾ ਮਿਲ਼ ਰਿਹਾ, ਇੱਕ ਵਾਰ ਇਹ ਸਾਡੇ ਆਏ ਸੀ ਜਾਟ ਧਰਮਸ਼ਾਲਾ ਦੇ ਵਿੱਚ, ਰੈਣੀ ਜੀ ਦੀ ਕਿਤਾਬ ਸੀ ‘ਸੁਕਰਾਤ ਨੂੰ ਮਿਲਣ ਜਾਣਾ’ ਉਹਨਾਂ ਦੀ ਇਹਨਾਂ ਨੇ ਅਲੋਚਨਾ ਕਰੀ ਸੀ। ਵੈਸੇ ਰੈਣੀ ਜੀ ਹੁਣ ਨਹੀਂ ਰਹੇ, ਮੈਂ ਉਹਨਾਂ ਨੂੰ ਕਿਹਾ ਸੀ ਕਿ ਸੁਕਰਾਤ ਨੂੰ ਏਡੀ ਦੂਰ ਮਿਲ਼ਣ ਕਿਉਂ ਜਾਣਾ, ਇੱਥੇ ਉਸ ਤਰ੍ਹਾਂ ਦੇ ਬਹੁਤ ਬੰਦੇ ਨੇ ਪੰਜਾਬ, ਹਰਿਆਣੇ ‘ਚ ਪਰ ਪਤਾ ਨਹੀਂ ਉਹਨਾਂ ਦੀ ਜਿਦ ਸੀ, ਵੀਜ਼ਾ ਨੀਂ ਉਹਨਾਂ ਨੂੰ ਮਿਲ਼ਿਆ, ਹੋਰ ਪਾਸੇ ਦਾ ਮਿਲ਼ ਗਿਆ। ਤਸਕੀਨ ਜੀ ਨੂੰ ਮੈਂ ਇੱਕ ਅਲੋਚਕ ਦੇ ਤੌਰ ‘ਤੇ ਈ ਜਾਣਦਾਂ, ਸਾਹਿਤਕ ਅਲੋਚਕ ਦੇ ਤੌਰ ‘ਤੇ, ਇਸ ਕਰਕੇ ਉਹਨਾਂ ਨੇ ਸਾਹਿਤਕ ਰੂਪਕ, ਮਿੱਥਕ ਵੀ ਬਹੁਤ ਵਰਤੇ ਨੇ, ਇਸ ਕਰਕੇ ਬਹੁਤ ਸਾਰੀਆਂ ਗੱਲਾਂ ਦਾ ਸ਼ਾਇਦ ਬਹੁਤ ਸਾਰੇ ਆਮ ਰਾਜਨੀਤਕ ਬੰਦਿਆਂ ਨੂੰ ਪਤਾ ਨੀਂ ਬਈ ਇਹਦਾ ਕੀ ਮਤਲਬ ਨਿੱਕਲ਼ਦਾ ਜਿਵੇਂ ਆਮ ਤੌਰ ‘ਤੇ ਹੁੰਦਾ ਬਈ ਗੁੰਗੇ ਦੀਆਂ ਸੈਣਤਾਂ, ਗੂੰਗੇ ਦੀ ਮਾਂ-ਭੈਣ ਜਾਣੇ, ਆਮ ਨੂੰ ਉਹਦਾ ਪਤਾ ਨੀਂ ਲਗਦਾ, ਫਿਰ ਉਹ ਦੂਜੇ ਨੂੰ ਪੁੱਛਣਾ ਪੈਂਦਾ ਬਈ ਇਹ ਕਹਿ ਕੀ ਰਿਹਾ। ਪਹਿਲੀ ਗੱਲ ਤਾਂ ਇਹਦੇ ‘ਚ ਇਹ ਆ ਕਿ ਜਿੰਨੀਆਂ ਊਝਾਂ ਵੱਖ-ਵੱਖ ਕਿਤਾਬਾਂ ‘ਚ ਕਮਿਊਨਿਸਟ ਸਿਧਾਂਤ ‘ਤੇ, ਕਮਿਊਨਿਸਟ ਫਲਸਫੇ ‘ਤੇ ਲਾਈਆਂ ਨੇ ਉਹ ਤੁਸੀਂ ਇੱਥੇ ਬੜੇ ਥੋੜੇ ਜਿਹੇ ਥਾਂ ‘ਚ ਦੇਖ ਸਕਦੇ ਓਂ, ਇਸ ਪੱਖੋਂ ਇਹਨੂੰ ਕਿਹਾ ਜਾ ਸਕਦਾ ਬਈ ਇਹ ਕੁੱਜੇ ‘ਚ ਸਮੁੰਦਰ ਬੰਦ ਹੋ ਗਿਆ। ਬਈ ਮਤਲਬ ਉਹਨਾਂ ਨੇ ਸਤਾਲਿਨ ‘ਤੇ ਵੀ ਹਮਲਾ, ਮਾਓ ‘ਤੇ ਵੀ। ਮਾਓ ਨੇ ਇੱਕ ਵਾਰ ਕਿਹਾ ਸੀ ਕਿ ਉਹਨਾਂ ਕੋਲ਼ ਦੋ ਤਲਵਾਰਾਂ ਸਨ, ਖਰੁਸ਼ਚੇਵ ਹੁਣਾਂ ਬਾਰੇ ਕਿਹਾ ਸੀ ਸੋਧਵਾਦੀਆਂ ਬਾਰੇ, ਬਈ ਇੱਕ ਤਲਵਾਰ ਸਟਾਲਿਨ ਦੀ ਸੀ ਉਹ ਸਿੱਟ ਦਿੱਤੀ, ਸਮਾਂ ਆਉਣ ‘ਤੇ ਉਹ ਲੈਨਿਨ ਦੀ ਵੀ ਸਿੱਟ ਦੇਣਗੇ। ਉਹ ਵੀ ਅਸੀਂ ਆਪਣੇ ਸਾਹਮਣੇ ਦੇਖ ਰਹੇ ਆਂ, ਜਿਸ ਤਰ੍ਹਾਂ ਪਾਸ਼ ਨੇ ਕਿਹਾ ਸੀ ਕਿ ਇਹ ਸਾਡੇ ਸਮੇਂ ‘ਚ ਹੀ ਹੋਣਾ ਸੀ ਸਭ ਕੁਝ ਇਹ ਹੋ ਰਿਹਾ। ਮਤਲਬ ਸਾਡੇ ਲਈ ਜਿਹੜੇ ਬੰਦੇ ਇਹਨਾਂ ਤੋਂ ਪ੍ਰੇਰਣਾ ਲੈ ਕੇ ਬਚਪਨ ਤੋਂ ਬੁਢਾਪੇ ਤੱਕ ਪਹੁੰਚ ਗਏ ਨੇ ਤੇ ਅਜੇ ਵੀ ਬੜੇ ਖੁਸ਼ ਨੇ ਕਿ ਲੜਦੇ ਰਹਾਂਗੇ ਉਹਨਾਂ ਲਈ ਕੋਈ ਐਸੀ ਜਗ੍ਹਾ ਰਹਿਣ ਨੀਂ ਦਿੱਤੀ, ਨਾ ਫਲਸਫੇ ‘ਚ, ਨਾ ਸਿਧਾਂਤ ‘ਚ, ਨਾ ਕਾਰਜਨੀਤੀ ‘ਚ। ਮੈਂ ਬਹੁਤ ਸਾਰਾ ਨੀਂ, ਕਿਉਂਕਿ ਬਹੁਤ ਸਾਰਾ ਸੁਖਵਿੰਦਰ ਜੀ ਨੇ ਲੈ ਲਿਆ, ਏਸ ਦੇ ਵਿਸਥਾਰ ‘ਤੇ ਮੈਂ ਨੀ ਬੋਲਣਾ ਚਾਹੁੰਦਾ। ਮੈਂ ਜਿਹੜੀਆਂ ਚੀਜ਼ਾਂ ਬਾਰੇ ਬੋਲਾਂਗਾਂ, ਇਹਨਾਂ ਦਾ ਜਿਹੜਾ ਸਿਰਲੇਖ ਆ ਕਾਣਾ-ਮੀਣਾ ਇਨਕਲਾਬ, ਇਹ ਬਹੁਤ ਸਾਰਿਆਂ ਨੂੰ ਪਤਾ ਨੀਂ, ਸ਼ਾਇਦ ਇੱਥੇ ਨਮਿਤਾ ਜੀ ਸੀ, ਮੈਨੂੰ ਪੂਰਾ ਨਾਮ ਨੀਂ ਉਹਨਾਂ ਦਾ ਪਤਾ ਕਿਉਂਕਿ ਉਹ ਹੋਰ ਥਾਂ ਤੋਂ ਨੇ, ਦੋ ਕਾਣੇ ਸਾਡੇ ਮਸ਼ਹੂਰ ਹੋਏ ਨੇ, ਗੁੱਸਾ ਨਾ ਕਰ ਲੈਣਾ। ਇੱਕ ਤਾਂ ਸੈਦੋ ਕਾਣਾ ਸੀ ਉਹ ਹੀਰ ਲੈ ਗਿਆ ਸੀ, ਇੱਕ ਮਾਹਰਾਜਾ ਰਣਜੀਤ ਸਿੰਘ ਸੀ, ਉਹ ਕਹਿੰਦੇ ਦੇਖਦੇ ਈ ਇੱਕੋ ਅੱਖ ਨਾਲ਼ ਸੀ, ਕਿਸੇ ਮਰਾਸੀ ਨੇ ਕਿਹਾ ਸੀ ਉਹਨਾਂ ਨੂੰ ਕਿ ਤੇਰੀ ਇੱਕੋ ਅੱਖ ਸੁਲੱਖਣੀ ਨਿਉਂ ਨਿਉਂ ਕਰਨ ਸਲਾਮਾਂ ਦੋ ਅੱਖਾਂ ਵਾਲ਼ੇ। ਕਿਉਂਕਿ ਇਹ ਸਾਹਿਤਕ ਨੇ, ਮੈ ਵੀ ਸਾਹਿਤਕ ਭਾਸ਼ਾ ‘ਚ ਹੀ ਗੱਲ ਰੱਖਣਾ ਚਾਹੁੰਨਾ ਕਿਉਂਕਿ ਮੈਂ ਵੀ ਥੋੜਾ ਸਾਹਿਤਕ ਨਹੀਂ ਤਾਂ ਉਹਨਾਂ ਦੇ ਕੋਲ਼ੇ ਬਹਿੰਨਾ। ਕਾਣੇ ਦੇ ਦੋ ਅਰਥ ਹੋ ਜਾਂਦੇ ਨੇ, ਇੱਕ ਤਾਂ ਕਾਣੇ ਦਾ ਅਰਥ ਹੁੰਦਾ ਬਈ ਉਹ ਸਾਰਿਆਂ ਨੂੰ ਇੱਕੋ ਜਿਹਾ ਵੇਖਦਾ। ਇੱਕ ਹੁੰਦਾ ਬਈ ਉਹਨੂੰ ਇੱਕੋ ਅੱਖ ਨਾਲ਼ ਈ ਦਿਸਦਾ, ਇੱਕ-ਪਾਸੜ ਦਿਸਦਾ ਕਿਉਂਕਿ ਜਿਵੇਂ ਆਪਾਂ ਕਹਿ ਦਿੰਨੇ ਆ ਖੋਪੇ ਲੱਗੇ ਆਲ਼ੇ ਨੂੰ ਤਾਂ ਦੋਨੇ ਪਾਸੇ ਨੀਂ ਦਿਖਦੇ। ਸੋ ਇਸ ਤੋਂ ਇਹਨਾਂ ਨੇ ਕੀ ਅਰਥ ਲਿਆ ਇਹ ਤਾਂ ਇਹੀ ਜਾਣਦੇ ਨੇ, ਪਰ ਮੈਂ ਸਮਝਦਾਂ ਬਈ ਇਹਨਾਂ ਨੇ ਇਹ ਅਰਥ ਲਿਆ ਬਈ ਕਾਣਾ ਇਨਕਲਾਬ ਸੀ ਬਈ ਉਹ ਸਾਰਿਆਂ ਨੂੰ ਇੱਕ ਤਰ੍ਹਾਂ ਨਹੀਂ ਸੀ ਦੇਖ ਸਕਿਆ, ਉਹ ਇੱਕੋ ਅੱਖ ਨਾਲ਼ ਦੇਖਦਾ ਸੀ।

ਮੀਣਾ, ਮੀਣਾ ਵੀ ਸਾਡੇ ਇੱਕ ਬੜੀ ਪ੍ਰੰਪਰਾ ਹੈ ਮੀਣਿਆਂ ਦੀ। ਮੈਂ ਥੋੜਾ ਜਿਹਾ ਥੋਨੂੰ ਦੱਸਦਾਂ ਕਿ ਅਸੀਂ ਸਿੱਖਾਂ ‘ਚੋਂ ਆਂ, ਸਿੱਖਾਂ ਦੇ ਵਿੱਚ ਆਉਂਦਾ ਬਈ ਮੀਣੇ, ਮਸੰਦੀਏ, ਧੀਰ ਮੱਲੀਏ, ਰਾਮ-ਰਾਈਏ, ਨੜੀਮਾਰ, ਕੁੜੀਮਾਰ ਤੇ ਸਿਰ ਗੁੰਮਾ ਨਾਲ਼ ਕੋਈ ਸਬੰਧ ਨਹੀਂ ਰੱਖਣਾ, ਇਹ ਸਾਡੀ ਅਰਦਾਸ ‘ਚ ਆਉਂਦਾ। ਮਸੰਦੀਏ ਤਾਂ ਉਹ ਸਨ ਜਿਹੜੇ ਟੈਕਸ ‘ਕੱਠਾ ਕਰਦੇ ਸੀ ਪਰ ਗੁਰੂ ਨੂੰ ਨੀਂ ਸੀ ਪੂਰਾ ਦਿੰਦੇ ਤੇ ਮੀਣੇ ਸਨ ਜਿਹੜੇ ਪ੍ਰਿਥੀ ਹੁਣੀਂ ਸੀ, ਪੰਜਵੇਂ ਗੁਰੂ ਨੇ ਕਿਹਾ ਸੀ ਬਈ ਮੀਣੇ ਰੌਲ਼ਾ ਪਾਉਣ ਲੱਗੇ ਆ ਆਪਾਂ ਅੱਡ ਗ੍ਰੰਥ ਬਣਾਈਏ, ਇਹ ਅੱਡ ਬਣਾਉਣ ਲੱਗੇ ਆ। ਸੋ ਮੀਣੇ ਦਾ ਸ਼ਬਦੀ ਅਰਥ ਸ਼ਾਇਦ ਨਵਿਆਂ ਨੂੰ ਪਤਾ ਨੀਂ ਹੋਣਾ, ਮੀਣੀ ਇੱਕ ਮੱਝ ਵੀ ਹੁੰਦੀ ਆ ਤੇ ਬਲ਼ਦ ਵੀ ਹੁੰਦਾ ਉਹਦੇ ਸਿੰਗ ਥੱਲੇ ਨੂੰ ਹੁੰਦੇ ਆ, ਊਂ ਵੈਸੇ ਸਿੰਗ ਬਣਾਏ ਤਾਂ ਕੁਦਰਤ ਨੇ ਇਉਂ ਆ ਬਈ ਉੱੰਤੇ ਨੂੰ ਹੋਣ ਤੇ ਮਾਰੇ ਅਗਲੇ ਦੇ ਤੇ ਉਹ ਜਿਹਦੇ ਥੱਲੇ ਨੂੰ ਆ ਜਾਂਦੇ ਆ ਸਿੰਗ ਉਹਨੂੰ ਮੀਣਾ ਕਹਿੰਦੇ ਨੇ। ਇਹ ਮੀਣਾ ਰੂਪਕ ਦੇ ਤੌਰ ‘ਤੇ ਇਹਨਾਂ ਨੇ ਲਿਆ, ਸ਼ਾਇਦ ਇਹਨਾਂ ਨੇ ਲੈਨਿਨ ਦੇ ਜਿਹੜਾ ਮੀਣਾ ਇਨਕਲਾਬ ਆ ਬਈ ਉਹਨੇ ਓਨੀ ਢੁੱਡ ਨੀਂ ਮਾਰੀ ਜਿੰਨੀ ਮਾਰਨੀ ਚਾਹੀਦੀ ਸੀ। ਬਈ ਤਾਂਹ ਨੂੰ ਤਾਂ ਨਹੀਂ ਸਨ ਸਿੰਗ ਥੱਲੇ ਨੂੰ ਹੋਗੇ। ਬਾਕੀ ਮੈਂ ਵੀ ਲਗਭਗ ਸੱਠਾਂ ਸਾਲਾਂ ਦਾ ਹੋ ਗਿਆਂ ਤੇ ਘੁੰਮਿਆਂ ਵੀ ਬੜਾ ਵਾਂ, ਮੀਲ ਅਜੇ ਗਿਣਾਂਗੇ ਕਿ ਕਿੰਨੇ ਕੁ ਹੋਗੇ, ਸ਼ਾਇਦ ਤਾਲਸਤਾਏ ਬਾਰੇ ਲਿਖਿਆ ਉਹਦੀ ਜੀਵਨੀ ‘ਚ ਬਈ ਉਹਨੇ ਇੰਨੇ ਹਜ਼ਾਰ ਕਿਲੋਮੀਟਰ ਘੋੜੇ ‘ਤੇ ਸਫ਼ਰ ਕਰਿਆ, ਉਹ ਬਾਦ ‘ਚ ਲਿਖਿਆ ਜਿਸਨੇ ਵੀ ਲਿਖਿਆ। ਪਰ ਮਸਲਾ ਇਹ ਆ ਬਈ ਜਿੱਡੀ ਇਹਨਾਂ ਦੀ ਜਾਣਕਾਰੀ ਆ, ਬਈ ਖੇਤੀਬਾੜੀ ਬਾਰੇ ਵੀ ਹਾਈਬ੍ਰਿਡ ਬੀਜ਼ ਕਿ ਨਹੀਂ? ਅੱਛਾ ਹਾਈਬ੍ਰਿਡ ਬੀਜ ਉੱਗ ਜਾਂਦਾ ਵੈਸੇ, ਮੈਂ ਵੀ ਖੇਤੀ ਕਰਦਾਂ, ਝਾੜ ਥੋੜਾ ਜਿਹਾ ਘੱਟ ਤੇ ਕਈ ਵਾਰੀ ਵੱਧ ਵੀ ਦੇ ਜਾਂਦਾ, ਐਸੀ ਵੀ ਕੋਈ ਗੱਲ ਨੀਂ। ਪਰ ਇੱਕ ਹੋਰ ਬੀਅ ਆ ਜਿਹੜਾ ਅਮਰੀਕਾ ਦੀ ਮਨਸੈਂਟੋ ਕੰਪਨੀਂ ਨੇ ਤਿਆਰ ਕਰਿਆ ਉਹਨੂੰ ਬੀ.ਟੀ.ਟੀ. ਕਹਿੰਦੇ ਆ, ਬੈਕਟੀਰੀਅਲ ਟ੍ਰੀਟਡ ਟਰਮੀਨਲ ਸੀਡ, ਉਹ ਉੱਗਦਾ ਨੀਂ ਬਿਲਕੁਲ ਅਗਲੀ ਵਾਰ ਨੂੰ, ਹੈ ਨਾ? (ਤਸਕੀਨ — ਇਹ ਉਹੀ ਸਮਝੋ) ਇਹ ਅਸਲ ‘ਚ ਇੰਨੀ ਕੁ ਜਾਣਕਾਰੀ . . . ਵੈਸੇ ਯੂਨੀਵਰਸਿਟੀ ਮੇਰੇ ਪਿੰਡ ਤੋਂ ਤਾਂ ਬਹੁਤ ਦੂਰ ਆ, ਤੁਹਾਡੇ ਤੋਂ ਤਾਂ ਬੜੀ ਨੇੜੇ ਆ ਲੁੱਦੇਆਣਾ, ਇਹ ਉਹਦੇ ‘ਚ ਆ।

ਦੂਸਰਾ ਜਿਹੜਾ ਇਹਨਾਂ ਨੇ ਔਂਸਰ ਝੋਟੀ ਦਾ ਰੂਪਕ ਵਰਤਿਆ, ਇਹ ਪੂੰਜੀਵਾਦ ਲਈ ਵਰਤਿਆ ਬਈ ਪੂੰਜੀਵਾਦ ਔਂਸਰ ਝੋਟੀ ਆ ਤੇ ਉਹ ਹੈ ਮਾਰਨਖੁੰਡੀ। ਔਸਰ ਹੁੰਦੀ ਆ ਜਿਹੜੀ ਕਦੇ ਸੂੰਦੀ ਨੀਂ, ਬੱਚਾ ਨੀਂ ਦਿੰਦੀ, ਮੈਨੂੰ ‘ਮੈਦ ਉਹੀ ਆ ਨਾ? (ਤਸਕੀਨ — ਨਹੀਂ) ਨਹੀਂ ਜਿਹੜੀ ਅਜੇ ਨਹੀਂ ਸੂਈ ਪਹਿਲੀ ਵਾਰੀ ਉਹਨੂੰ ਔਸਰ ਕਹਿੰਦੇ ਆ, ਉਹਦਾ ਜੇ ਪੀਰਡ ਲੰਮਾ ਹੋਜੇ ਤਾਂ ਹੋਰ ਖਤਰਨਾਕ ਹੋ ਜਾਂਦੀ ਆ। ਮਤਲਬ ਪੂੰਜੀਵਾਦ ਨੂੰ ਇਹਨਾਂ ਨੇ ਇਹ ਰੂਪਕ ਦਿੱਤਾ ਬਈ ਇਹ ਬਹੁਤ ਲੰਬਾ, ਬਈ ਇਹਨਾਂ ਨੇ ਇਹ ਕਿਹਾ ਨਾ ਬਈ ਲੈਨਿਨ ਨੈਪ ਰਾਹੀਂ ਪ੍ਰੋਲੇਤਾਰੀ ਹੱਥ ਪੂੰਜਵਾਦੀ ਝੋਟੀ ਦਾ ਸੰਗਲ਼ ਫੜਾਉਣਾ ਚਾਹੁੰਦਾ ਪਰ ਉਹ ਇਹ ਭੁੱਲ ਗਿਆ ਕਿ ਝੋਟੀ ਔਸਰ ਵੀ ਆ ਤੇ ਮਾਰਨਖੁੰਡੀ ਵੀ ਬਹੁਤ ਆ ਤੇ ਜਿਹੜਾ ਕਾਮਾ ਆ ਉਹਦਾ, ਜਿਹੜਾ ਮਜ਼ਦੂਰ ਆ ਉਹ ਅਜੇ ਫੁੱਲ ਭਰ ਨਿਆਣਾ ਆ ਬਈ (ਤਸਕੀਨ— ਚੇਤਨਾ ਪੱਖੋਂ) ਤੇ ਕਮਿਊਨਿਸਟ ਪਾਰਟੀ ਨੂੰ ਇਹਨਾਂ ਨੇ ਮਾਲਕ ਦੱਸਿਆ। ਇਹ ਹੁਣ ਪਤਾ ਨੀਂ ਕਿਵੇਂ ਇਹਨਾਂ ਦਾ ਰੂਪਕ ਆ ਬਈ ਸਾਡੇ ਕਈ ਵਾਰ ਉਹ ਕਾਮੇ ਨੂੰ ਵੀ ਮਾਲਕ ਕਹਿਣ ਲੱਗ ਜਾਂਦੇ ਆ। ਇਹ ਮਤਲਬ ਇੱਕ ਚੀਜ਼ ‘ਤੇ ਨਹੀਂ ਬਈ ਕਮਿਊਨਿਸਟ ਪਾਰਟੀ ‘ਤੇ ਵੀ ਹਮਲਾ, ਇਹ ਉਹਨਾਂ ਨੂੰ ਤਕੜਾ ਕਿਹਾ ਗਿਆ ਇਸ ਤਰੀਕੇ ਦੇ ਨਾਲ਼, ਫਿਰ ਹੋਰ ਇਹਨਾਂ ਦਾ ਅੱਗੇ ਆ ਇੱਕ ਜਗ੍ਹਾ ਅੱਗੇ ਕਿ ”ਲੈਨਿਨ ਉਡਣਤਸ਼ਤਰੀ …” ਕਿਉਂਕਿ ਉਡਣ-ਤਸ਼ਤਰੀਆਂ ਨੂੰ ਕੋਈ ਅਜੇ ਤੱਕ ਸਿੱਧ ਨੀਂ ਕਰ ਸਕਿਆ, ਕਹਿੰਦੇ ਨੇ ਵੇਖੀਆਂ ਨੇ ਅਸੀਂ ਕਿ ਨਹੀਂ? ਮਤਲਬ ਇਹਨਾਂ ਦਾ ਕਿ ਲੈਨਿਨ ਦਾ ਇਹ ਕਹਿਣਾ ਕਿ ਸਾਰੇ ਦੇ ਸਾਰਾ ਇਹਨਾਂ ਦਾ ਭਾਸ਼ਾ ‘ਚ ਇਹ ਆ ਕਿ ਕੋਈ ਇਸ ਤਰ੍ਹਾਂ ਦਾ ਇਨਕਲਾਬ ਹੋ ਨੀਂ ਸਕਦਾ, ਇਹ ਹੋਇਆ ਤੇ ਇਹ ਉਲਟ ‘ਚ ਬਦਲ ਗਿਆ, ਜਿਵੇਂ ਕਿਸੇ ਸਮੇਂ ਏਂਗਲਜ਼ ਨੇ ਕਿਹਾ ਸੀ ਡਿਹੂਰਿੰਗ ‘ਤੇ ਕਿ ਡਿਹੂਰਿੰਗ ਨੇ ਤਿੰਨਾਂ ਚੀਜ਼ਾਂ ‘ਤੇ ਮਤਲਬ ਫਲਸਫੇ ‘ਤੇ, ਸਿਆਸੀ ਆਰਥਿਕਤਾ ‘ਤੇ ਅਤੇ ਵਿਗਿਆਨਕ ਸਮਾਜਵਾਦ ‘ਤੇ, ਤਿੰਨਾਂ ਦੇ ਉੱਤੇ ਹਮਲਾ ਕਰ ਦਿੱਤਾ ਉਸਨੇ, ਇਹਨਾਂ ਨੇ ਵੀ ਤਿੰਨਾਂ ‘ਤੇ ਈ ਮਾਰਕਸਵਾਦ ਦੇ, ਸਿਧਾਂਤ ‘ਤੇ, ਕਾਰਜਨੀਤੀ ‘ਤੇ, ਕਮਿਊਨਿਸਟ ਪਾਰਟੀ ‘ਤੇ, ਇਹ ਕੁੱਲ ‘ਤੇ ਹਮਲਾ ਜਿਹੜਾ ਹੋ ਗਿਆ ਇਹ ਸਾਰੇ ਦਾ ਸਾਰਾ। ਮੈਂ ਸਮਝਦਾ ਬਈ ਇਹਨਾਂ ਦੀ ਇਹ ਹਿੰਮਤ ਪੱਖੋਂ ਤਾਂ ਬਹੁਤ ਵੱਡੀ ਗੱਲ ਆ। ਬਈ ਜਿਹੜੀ ਇਹ ਹਿੰਮਤ ਆ ਇਹਨਾਂ ਦੀ ਇਹ ਇੱਕੋ ਰੂਪਕ ਨਾਲ਼ ਗੱਲ ਦੱਸੀ ਜਾ ਸਕਦੀ ਆ, ਸ਼ਾਇਦ ਇਹਨਾਂ ਨੇ ਉਹ ਕਿਤਾਬ ਪੜ੍ਹੀ ਨੀਂ ਹੋਣੀ, ਲੈਨਿਨ ਦੀ ਕਿਤਾਬ ਆ ਲੋਕਾਂ ਦੇ ਮਿੱਤਰ ਕੌਣ ਹਨ ਤੇ ਉਹ ਸਮਾਜਿਕ ਜਮਹੂਰੀਆਂ ਵਿਰੁੱਧ ਕਿਵੇਂ ਲੜਦੇ ਹਨ? ਉਹਦੇ ‘ਚ ਵੀ.ਵੀ. ਨੇ ਇੱਕ ਰੂਸ ਦੇ ਬੜੀ ਉੱਚ ਕੋਟੀ ਦੇ ਜਿਹੜੇ ਇਹਨਾਂ ਦੇ ਖਿਲਾਫ ਸਨ, ਨਰੋਦਵਾਦੀ ਸਿਧਾਂਤਕਾਰ ਸਨ ਉਹ ਵੀ ਸ਼ਾਇਦ, ਉਹ ਮਾਰਕਸ ‘ਤੇ ਹਮਲਾ ਕਰ ਰਹੇ ਸਨ ਤੇ ਉਹਦੇ ਵਿੱਚ ਲੈਨਿਨ ਕਿਸੇ ਦਾ ਹਵਾਲਾ ਦੇ ਕੇ ਕਹਿੰਦੇ ਇਸ ਪਿੱਲੇ ਦੀ ਹਿੰਮਤ ਦੇਖੋ ਇਹ ਹਾਥੀ ‘ਤੇ ਭੌਂਕ ਰਿਹਾ ਹੈ। ਮਤਲਬ ਇਹਨਾਂ ਦੀ ਬਹੁਤ ਵੱਡੀ ਹਿੰਮਤ ਆ ਜਿਹੜਾ ਇਹਨਾਂ ਨੇ ਸਾਰੇ ‘ਤੇ ਹਮਲਾ ਕਰਿਆ ਅਤੇ ਇਹ ਜਿਹੜੀ ਬਿੱਲੀ ਆ ਪੂਰੀ ਥੈਲਿਓਂ ਬਾਹਰ ਕੱਢ ਦਿੱਤੀ।

ਹੁਣ ਇਹਦੇ ‘ਤੋਂ ਜਿਹੜੇ ਸਾਨੂੰ ਸਵਾਲ ਬਣਾਉਣੇ ਚਾਹੀਦੇ ਨੇ, ਜਿਹੜੇ ਬਣਦੇ ਨੇ, ਵੈਸੇ ਪਿਛਲਾ ਹਿੱਸਾ ਆ ਜਿਹੜਾ ਸਾਮਰਾਜਵਾਦ ਸਰਵਉੱਚ ਪੜਾਅ ਵਗੈਰਾ-ਵਗੈਰਾ ਉਹ ਤਾਂ ਸੁਖਵਿੰਦਰ ਜੀ ਨੇ ਬੜੇ ਵਿਸਥਾਰ ‘ਚ ਲਿਆ, ਇਹ ਪਹਿਲੇ ਹਿੱਸੇ ‘ਚ ਈ ਇੱਡਾ ਹਮਲਾ, ਮੈਂ ਇਹ ਸਮਝਦਾਂ ਕਿ ਜਿਹੜਾ ਬਿਹਤਰ ਭਵਿੱਖ ਆ, ਮਨੁੱਖੀ ਮੁਕਤੀ ਆ। ਕਿਉਂਕਿ ਮਨੁੱਖੀ ਮੁਕਤੀ ਦੀ ਜਿਹੜੀ, ਪਹਿਲੀ ਮੁਕਤੀ ਸੀ ਉਹਦੀ ਕੁਦਰਤ ਤੋਂ ਮੁਕਤੀ, ਗੁਲਾਮ ਬਣਕੇ ਕੁਦਰਤ ਤੋਂ ਤਾਂ ਉਹ ਮੁਕਤ ਹੋ ਗਿਆ ਪਰ ਮਨੁੱਖ ਗੁਲਾਮ ਬਣ ਗਿਆ। ਉਸ ਤੋਂ ਬਾਅਦ ਜਿਹੜੀ ਹੁਣ ਮੁਕਤੀ ਆ, ਸਰਮਾਏਦਾਰੀ ਤੋਂ ਮੁਕਤੀ ਇਹਦਾ ਜਿਹੜਾ ਸਾਡੇ ਸਾਹਮਣੇ ਸੰਕਲਪ ਆ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੀ ਜਿਹੜੀ ਮੁਕਤੀ ਆ, ਇਸ ਮੁਕਤੀ ਦਾ ਜਿਹੜਾ ਪ੍ਰੋਜੈਕਟ ਆ, ਜੇ ਮਾਰਕਸ, ਏਂਗਲਜ਼, ਲੈਨਿਨ, ਮਾਓ ਦਾ ਪ੍ਰੋਜੈਕਟ ਨਹੀਂ ਤਾਂ ਮੈਂ ਸਮਝਦਾਂ ਇਹਨਾਂ ਨੂੰ ਸਪੱਸ਼ਟਤਾ ਨਾਲ਼ ਆਪਣਾ ਪ੍ਰੋਜੈਕਟ ਰੱਖਣਾ ਚਾਹੀਦਾ ਕਿ ਉਹ ਪ੍ਰੋਜੈਕਟ ਕੀ ਆ। ਕਿਉਂਕਿ ਮੁਕਤੀ ਦਾ ਸੰਕਲਪ ਜਦੋਂ ਭਾਰਤੀ ਦਰਸ਼ਨ ‘ਚ ਆਉਂਦਾ, ਜਿਹੜਾ ਵਿਚਾਰਵਾਦੀ ਫਲਸਫਾ ਆ ਆਪਣਾ ਧਾਰਮਿਕ ਉਹਨਾਂ ਦਾ ਮੁਕਤੀ ਦਾ ਸੰਕਲਪ ਆ ਕਿ ਜਿਹੜੀਆਂ ਆ ਚੀਜ਼ਾਂ ਨੇ, ਵਸਤਾਂ ਨੇ ਇਸਦੇ ਵਿੱਚ ਤੂੰ ਫਸ ਗਿਆ, ਇਹਦੇ ਤੋਂ ਤੂੰ ਮੁਕਤ ਹੋਜਾ, ਫੇਰ ਤੈਨੂੰ ਮੁਕਤੀ ਮਿਲ਼ਜੂ, ਬਈ ਆਹ ਜਿਹੜਾ ਸੰਸਾਰ ਤੈਨੂੰ ਦਿਸਦਾ ਭਰਾ, ਭਾਈ, ਭੈਣ, ਰੋਟੀ ਵਗੈਰਾ-ਵਗੈਰਾ-ਵਗੈਰਾ, ਇਹ ਚੀਜ਼ਾਂ ‘ਚ ਤੂੰ ਗ੍ਰਸਿਆ ਗਿਆ ਇਹਦੇ ‘ਚੋਂ ਤੂੰ ਮੁਕਤ ਹੋਜਾ ਤੇ ਮੁਕਤੀ ਮਿਲ਼ ਜਾਏਗੀ — ਇਹ ਉਹਨਾਂ ਦਾ ਮੁਕਤੀ ਦਾ ਸੰਕਲਪ ਆ। ਪਰ ਮਾਰਕਸ ਦਾ ਮੁਕਤੀ ਦਾ ਸੰਕਲਪ ਆ ਕਿ ਇਹਨਾਂ ਚੀਜ਼ਾਂ ਦੇ ਵਿੱਚ ਰਹਿਣਾ, ਐਸ ਸੰਸਾਰ ਦੇ ਉੱਤੇ ਮੁਕਤੀ, ਐਸ ਸੰਸਾਰ ਤੋਂ, ਇਹਨਾਂ ਵਸਤੂਆਂ ਤੋਂ, ਇਹਨਾਂ ਚੀਜ਼ਾਂ ਤੋਂ ਇਹਨਾਂ ਰਿਸ਼ਤਿਆਂ ਤੋਂ ਵੱਖਰੀ ਕੋਈ ਮੁਕਤੀ ਨੀਂ। ਮੈਂ ਸਮਝਦਾ ਕਿ ਜੇ ਤਸਕੀਨ ਜੀ, ਕੁਝ ਮੈਂ ਇਹਨਾਂ ਦੇ ਹੋਰਾਂ ਰੁਪਕਾਂ ਨੂੰ ਵੀ ਕੋਸ਼ਿਸ ਕਰੀ ਆ, ਕਹਿਣ ਤੋਂ ਮਤਲਬ ਆ ਬਈ ਇਹ ਕਿਸ ਧਿਰ ਦੇ ਪਾਸੇ ਖੜੇ ਹੁੰਦੇ ਨੇ। ਕਿਉਂਕਿ ਜੇ ਇਹ ਹੋ ਜਾਏ, ਏਂਗਲਜ਼ ਨੇ ਇੱਕ ਜਗ੍ਹਾ ਕਿਹਾ ਸੀ ਕਿ ਸਾਨੂੰ ਸੁਆਲ ਲੱਭਣਾ ਚਾਹੀਦਾ, ਮਤਲਬ ਸੁਆਲ ਕਰਨ ਦਾ ਢੰਗ ਵੀ ਆਉਣਾ ਚਾਹੀਦਾ, ਅਸਲ ਸਵਾਲ ਕੀ ਆ, ਮੁੱਖ ਸਵਾਲ ਆ ਭਾਰਤ ਦੇ ਪੱਧਰ ‘ਤੇ ਵੀ ਤੇ ਸੰਸਾਰ ਦੇ ਪੱਧਰ ‘ਤੇ ਵੀ ਕਿ ਮਨੁੱਖ ਹੱਥੋਂ ਜਿਹੜੀ ਮਨੁੱਖ ਦੀ ਲੁੱਟ-ਖਸੁੱਟ ਆ, ਮਨੁੱਖਤਾ ਦੀ ਮੁਕਤੀ ਦਾ ਜੋ ਸੰਕਲਪ ਆ ਉਸ ਵਿੱਚ ਅਲੱਗ-ਅਲੱਗ ਲੋਕਾਂ ਦੀਆਂ ਮੁਕਤੀਆਂ ਨੇ, ਇੱਕ ਮੁਕਤੀ ਆ ਬਈ ਸੰਸਾਰ ਨੂੰ ਦੇਖੋ ਨਾ ਇਸ ਤਰ੍ਹਾਂ ਮੁਕਤ ਹੋ ਜਾਓ ਅਤੇ ਮੁਕਤੀ ਲਈ ਨਾਮ ਜਪੋ। ਨਾਮ ਜਪੋ ਕੀ ਆ ਬਈ ਜਿਵੇਂ ਰੋਟੀ, ਰੋਟੀ-ਰੋਟੀ ਕਹੀ ਜਾਓ ਤਾਂ ਤੁਹਾਨੂੰ ਨਾਮ ਜਪਿਆਂ ਰੋਟੀ ਮਿਲ਼ ਜਾਏਗੀ। ਇੱਕ ਆ ਚੀਜ਼ਾਂ ਨੂੰ ਇਵੇਂ-ਇਵੇਂ ਲੈਣਾ ਜਿਵੇਂ ਮਾਰਕਸ ਨੇ ਕਿਹਾ ਸੀ ਸਭ ਤੋਂ ਉੱਤੇ ਜਿਹੜਾ ਸੁੱਖ ਆ ਯੌਨ ਸੁੱਖ ਆ, ਉਸਦੇ ਰਾਹੀਂ ਹੀ ਰਾਜੇ ਦਾ ਵੀ ਜਨਮ ਹੋਇਆ, ਕਿਉਂਕਿ ਉਹਨਾਂ ਦਾ ਜੋ ਇੱਥੇ ਈ ਮੁਕਤੀ ਦਾ ਸੰਕਲਪ ਆ ਉਸ ਲਈ ਮਾਰਕਸ ਦਾ ਸਿਧਾਂਤ ਆਇਆ, ਮਾਰਕਸਵਾਦ ਦਾ ਸਿਧਾਂਤ ਜਰੂਰੀ ਆ ਕਿ ਕੋਈ ਹੋਰ ਸਿਧਾਂਤ ਜਰੂਰੀ ਆ? ਉਹਦੇ ‘ਚ ਲੈਨਿਨ ਦਾ ਸਿਧਾਂਤ ਆਇਆ ਜੀਹਨੇ ਮਾਰਕਸਵਾਦ ਨੂੰ ਅੱਗੇ ਹਾਲਤਾਂ ਵਿੱਚ ਰਚਨਾਮਤਕ ਤੌਰ ‘ਤੇ ਵਿਕਸਤ ਕੀਤਾ, ਉਹਦੇ ਵਿੱਚ ਸਤਾਲਿਨ ਦਾ ਬਹੁਤ ਵੱਡਾ ਯੋਗਦਾਨ ਆ, ਬੁੱਧੀਜੀਵੀ ਦੇ ਤੌਰ ‘ਤੇ ਵੀ ਇੱਕ ਸਾਥੀ ਨੇ ਕਿਹਾ ਸੀ ਉਹ ਦੱਸ ਨੀਂ ਸਕੇ। ਜੇ ਭਾਸ਼ਾ ਵਿਗਿਆਨ ‘ਤੇ ਹੀ ਉਹਨਾਂ ਦੀ ‘ਕੱਲੀ ਕਿਤਾਬ ਪੜ੍ਹ ਲਈ ਜਾਵੇ, ਅਰਾਜਕਤਾਵਾਦ ਦੀ ਵਿਚਾਰਧਾਰਾ ਦੇ ਉੱਤੇ ਅਤੇ ਦਵੰਦਵਾਦ ਉੱਤੇ, ਐਸੀ ਗੱਲ ਨਹੀਂ ਸਨ ਕਿ ਜਿਵੇਂ ਕਈ ਘਟਾ ਕੇ ਪੇਸ਼ ਕਰਦੇ ਨੇ ਕਿ ਉਹ ਚਾਰ ਪੜ੍ਹੇ ਹੋਏ ਸੀ। ਉਹਨਾਂ ਦਾ ਬਹੁਤ ਪੱਧਰ ਵੀ ਕੋਈ ਏਸ ਤਰ੍ਹਾਂ ਉਹਨਾਂ ਤੋਂ ਘੱਟ ਨਹੀਂ ਸੀ ਅਤੇ ਮਾਓ ਦਾ ਸੱਭਿਆਚਾਰਕ ਇਨਕਲਾਬ ਦਾ। ਮਾਓ ਨੂੰ ਪੜ੍ਹੇ ਬਿਨਾਂ ਕੋਈ ਇਹ ਲੱਭ ਹੀ ਨਹੀਂ ਸਕਦਾ ਕਿ ਕਿਉਂ ਸਮਾਜਵਾਦ ਆਪਣੇ ਅੱਗੇ ਜਾਣ ਦੀ ਬਜਾਏ ਪਿੱਛੇ ਮੁੜਿਆ, ਜਿਸ ਤਰ੍ਹਾਂ ਦਾ ਉਹਨੇ ਫਲਸਫੇ ਵਿੱਚ ਅਤੇ ਆਰਥਿਕਤਾ ਵਿੱਚ, ਸੋਵੀਅਤ ਅਰਥਸ਼ਾਸ਼ਤਰ ਦੀ ਅਲੋਚਨਾ ਕਿਤਾਬ ਆ ਉਹਨਾਂ ਦੀ, ਦਵੰਦਵਾਦ, ਵਿਰੋਧਤਾਈਆਂ ਬਾਰੇ, ਮਾਰਕਸਵਾਦੇ ਦੇ ਜੋ ਤਿੰਨ ਜੁੜਵੇਂ ਅੰਗ ਨੇ, ਜੋ ਤਿੰਨ ਸੋਮੇ ਤੇ ਤਿੰਨ ਅੰਗ ਨੇ, ਫਲਸਫਾ, ਸਿਆਸੀ ਆਰਥਿਕਤਾ ਤੇ ਵਿਗਿਆਨਕ ਸਮਾਜਵਾਦ, ਪਾਰਟੀ ਦੇ ਉੱਤੇ ਕਿ ਪਾਰਟੀ ਕਿਹੋ ਜਿਹੀ ਹੋਵੇ, ਜੀਹਨੂੰ ਲੈਨਿਨ ਨੇ ਬਹੁਤ ਵਿਕਸਤ ਕਰਿਆ ਉਸਤੋਂ ਅੱਗੇ ਉਹ ਲਿਗਏ ਨੇ, ਇਹਨਾਂ ਸਾਰਿਆਂ ਦੇ ਵਿੱਚ ਜੋ ਉਹਨਾਂ ਨੇ ਪੇਸ਼ ਕਰਿਆ ਉਸ ਤੋਂ ਬਗੈਰ ਸਾਡੇ ਸਾਹਮਣੇ ਮੁਕਤੀ ਦਾ ਕੋਈ ਹੋਰ ਨਜ਼ਰੀਆ ਨੀਂ। ਮੈਂ ਸਮਝਦਾ ਬਈ ਤਸਕੀਨ ਜੀ ਨੂੰ ਸਾਨੂੰ ਸਭ ਨੂੰ ਸਪੱਸ਼ਟ ਕਰਕੇ ਦੱਸਣਾ ਚਾਹੀਦਾ, ਨਹੀਂ ਤਾਂ ਇਹ ਹੁੰਦੀ ਆ ਕਿ ਇਹ ਇੱਕ ਊਂਝਾਂ ਭਰੀ ਚੀਜ਼ ਬਣਕੇ ਰਹਿ ਜਾਂਦੀ ਆ, ਅਸੀਂ ਬੜੇ ਸਮੇਂ ਤੋਂ ਸੁਣਦੇ ਆ ਰਹੇ ਆਂ, ਬੜੀਆਂ ਕਿਤਾਬਾਂ ‘ਚ ਦੇਖੀ ਆ ਇਹ ਚੀਜ਼, ਤਾਂ ਹੁੰਦੀ ਕੀ ਆ ਗੱਲ ਜਿਵੇਂ ਕਈ ਸਾਨੂੰ ਪੁਰਾਣੇ ਕਾਮਰੇਡ ਮਿਲ਼ਦੇ ਹੁੰਦੇ ਆ, ਗੜਬੜੀ ਤਾਂ ਉਹਨਾਂ ਦੀ ਕਿਤੇ ਹੋਰ ਆ, ਜਾਂ ਬੰਦੇ ਕਈ ਵਿਦਵਾਨ ਮਿਲ਼ਦੇ ਆ ਉਹਨਾਂ ਦੀ ਗੱਲ ਕਿਤੇ ਹੋਰ ਹੁੰਦੀ ਆ ਤੇ ਉਹ ਗੁੱਸਾ ਕਿਤੇ ਹੋਰ ਕੱਢਦੇ ਆ। ਮੈਂ ਇਸ ਗੱਲ ‘ਤੇ ਆਪਣੀ ਗੱਲ ਖਤਮ ਕਰਾਂਗਾ ਕਿ ਜਿਵੇਂ ਸਾਡੇ ਆਮ ਕਹਿ ਦਿੰਦੇ ਆ ਕਿ ਮੱਝ ਮਿਲ਼ਦੀ ਨੀਂ ਤਾਂ ਕੱਟੇ ਦੀਆਂ ਲੱਤਾਂ ਭੰਨ ਦਿਉ, ਇਸ ਕਰਕੇ ਤਸਕੀਨ ਜੀ ਨੂੰ ਬੇਨਤੀ ਕਰਦਾਂ ਕਿ ਦੱਸਣ ਕਿ ਇਹਦੇ ਪੱਖ ‘ਤੇ ਉਹਨਾਂ ਦਾ ਕੀ ਨਜ਼ਰੀਆ ਹੈ? ਕੀ ਉਹਨਾਂ ਦਾ ਨਜ਼ਰੀਆ ਇਹੀ ਆ ਕਿ ਇਹਦੇ ‘ਚ ਕਿਤੇ ਗਲਤੀਆਂ ਹੋਈਆਂ, ਕਿਤੇ ਗੁੱਸਾ ਇਹ ਤਾਂ ਨੀਂ ਕਿ ਕਿਉਂ ਫੇਲ ਹੋ ਗਿਆ? ਕੀ ਇਹ ਨਜ਼ਰੀਆ ਹੈ ਕਿ ਇਹ ਪੂੰਜੀਵਾਦ ਦੀ ਉਮਰ ਹੋਰ ਲੰਬੀ ਕਰਨਾ ਚਾਹੁੰਦੇ ਆ, ਅਲੱਗ-ਅਲੱਗ ਰੂਪਕਾਂ ‘ਚ, ਮਿੱਥਕਾਂ ‘ਚ ਤੇ ਸਿਧਾਂਤ ਦੀਆਂ ਇੱਧਰੋਂ-ਉੱਧਰੋਂ, ਜੀਹਨੂੰ ਚੋਂਘ ਮੱਤ ਕਹਿੰਦੇ ਨੇ, ਸਾਰ-ਸੰਗ੍ਰਹਿਵਾਦ ਇਕੱਠਾ ਕਰਕੇ ਉਹਨੂੰ ਪੇਸ਼ ਕਰਦੇ ਨੇ। ਮੈਂ ਏਨਾ ਈ ਕਹਿੰਦਾ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ।

ਤਸਕੀਨ— ਦੋਸਤੋ, ਕਾਫੀ ਤਿੱਖਾ ਹਮਲਾ ਤੁਸੀਂ ਕਰ ਰਹੇ ਸੀ ਤੇ ਇੱਕ ਸ਼ਬਦ ਤੁਸੀਂ ਵਾਰ-ਵਾਰ ਬੋਲ ਰਹੇ ਸੀ ਕਿ ਫਤਵਾ ਮੈਂ ਸੁਣਾਉਨਾ ਤੇ ਮੈਨੂੰ ਬੜਾ ਪਿਆਰਾ ਲੱਗਾ ਕਿ ਸਾਰੇ ਫਤਵੇ ਸੁਣਾ ਕੇ ਮੈਨੂੰ ਫਤਵਾ ਕਹਿ ਰਹੇ ਸੀ ਮੈਂ ਦੇ ਰਿਹਾਂ, ਬਹੁਤ ਕਮਾਲ ਇਹ ਲੱਗਿਆ। ਸਭ ਤੋਂ ਆਖ਼ਰੀ ਬੁਲਾਰੇ ਨੇ ਜਿਹੜੇ ਉਹਨਾਂ ਦੀ ਗੱਲ ਮੈਨੂੰ ਬੜੀ ਦਿਲਚਸਪ ਲੱਗੀ, ਘੱਟੋ-ਘੱਟ ਮੇਰੇ ਰੂਪਕ ਨੇ ਜਿਹੜੇ ਉਹਨਾਂ ਨੂੰ ਖੋਲਣ ਦਾ ਤਾਂ ਯਤਨ ਕੀਤਾ। ਬਾਕੀ ਜਿੰੰਨੇ ਬੁਲਾਰੇ ਨੇ ਉਹਨਾਂ ਤੋਂ ਤਾਂ ਰੂਪਕ ਈ ਨਹੀਂ ਕੋਈ ਖੁੱਲ੍ਹਿਆ। ਉਦਾਹਰਨ ਵਜੋਂ ਅੰਮ੍ਰਿਤਪਾਲ ਹੋਰੀਂ ਵੀ ਬੋਲ ਕੇ ਗਏ ਆ, ਮੈਂ ਇਹ ਲਿਖਿਆ ਕਿ , ”ਉਸਦੇ ‘ਵਾਰਸ’ ਕੋਲ ਅਜਿਹੀ ਕੋਈ ਬੌਧਿਕ ਸ਼ਕਤੀ ਨਹੀਂ ਸੀ ਕਿ ਉਹ ਆਪਣੇ ਮਹਾਨ ਜਰਨੈਲ ਦੇ ਇਤਿਹਾਸ ਹੱਥੋਂ ਖੋਹ ਲਏ ਕਾਲ-ਖੰਡ ਨੂੰ ਊਰਜਾ ਮੁਹੱਈਆ ਕਰਵਾ ਸਕਦਾ। ਉਹ ਇਸ ਜਗਦੇ ਚਿਰਾਗ਼ ਨੂੰ ‘ਤੂਫ਼ਾਨੀ ਹਵਾਵਾਂ’ ‘ਚ ਬੁਝਣੋਂ ਰੋਕਣ ਦੇ ਦਾਅਪੇਚ ਤਾਂ ਜਾਣਦਾ ਸੀ ਪਰ ਉਹ ਇਸ ਚਿਰਾਗ਼ ਵਿਚ ਪਾਉਣ ਲਾਇਕ ‘ਸਿਧਾਂਤਕ ਤੇਲ’ ਨਹੀਂ ਸੀ ਮੁਹੱਈਆ ਕਰਵਾ ਸਕਦਾ।” ਉਹ ਕਹਿੰਦੇ ਸੀ ਹੋਰ ਵੀ ਉਹਨੇ ਕੁੱਝ, ਚਲੋ ਬੌਧਿਕ ਪੱਧਰ ਉਹਦਾ ਏਨਾ ਨਾ ਹੋਊਗਾ, ਮੈਂ ਕੀ ਕਿਹਾ ਕਿ ਉਹ ਤੂਫ਼ਾਨੀ ਹਵਾਵਾਂ ਵਿੱਚੋਂ ਚਿਰਾਗ਼ ਨੂੰ ਬੁਝਣੋਂ ਰੋਕ ਸਕਦਾ ਸੀ ਅਰ ਉਹਨੇ ਰੋਕਿਆ। ਜੇ ਲਾਈਨਾਂ ਨਹੀਂ ਸਮਝ ‘ਚ ਆਉਂਦੀਆਂ ਤਾਂ ਮੇਰਾ ਇਹਦੇ ‘ਚ ਕੋਈ ਦੋਸ਼ ਨੀਂ ਹੈਗਾ। ਮੈਨੂੰ ਲਗਦਾ ਕਿ ਕਿਸ ਵੀ ਲੇਖਕ ਕੋਲ਼, ਖਾਸ ਕਰਕੇ ਜਿਹੜੇ ਸਾਹਿਤ ਨਾਲ਼ ਜੁੜੇ ਹੁੰਦੇ ਆ, ਉਹਨਾਂ ਨੂੰ 40 ਪੰਨਿਆਂ ਦੀ ਬਜਾਏ ਇੱਕ ਪੰਕਤੀ ਵਿੱਚ ਗੱਲ ਕਰਨੀਂ ਪੈਂਦੀ ਆ ਇਸ ਕਰਕੇ ਉਹ ਰੂਪਕ ਵਰਤਦੇ ਨੇ। ਦੂਸਰੀ ਜਿਹੜੀ ਸਭ ਤੋਂ ਗੱਲ ਆ ਕਿ ਉਹਨਾਂ ਨੂੰ ਸਾਰਿਆਂ ਨੂੰ ਈ, ਆਖ਼ਰੀ ਬੁਲਾਰੇ ਨੂੰ ਖਾਸ ਕਰਕੇ, ਉਹਨਾਂ ਨੂੰ ਇਹ ਬੜਾ ਖਤਰਾ ਹੋ ਗਿਆ ਬਈ ਇਹ ਹੁਣ ਮੈਨੂੰ ਇਹ ਦੱਸ ਦੇਣ ਕਿ ਇਹ ਧਿਰ ਕੀਹਦੇ ਵੱਲੋਂ ਗੱਲ ਕਰ ਰਿਹਾ। ਬਈ ਇਹ ਪੂੰਜੀਵਾਦ ਵੱਲੋਂ ਗੱਲ ਕਰ ਰਿਹਾ ਕਿ ਅੰਮ੍ਰਿਤਧਾਰੀਆਂ ਵੱਲੋਂ ਗੱਲ ਕਰ ਰਿਹਾ, ਕੀਹਦੇ ਵੱਲੋਂ ਗੱਲ ਕਰ ਰਿਹਾ। ਮੈਨੂੰ ਲਗਦਾ ਕਿ ਸਾਨੂੰ ਨਾ ਟੈਕਸਟ ਪੜ੍ਹਨੀ ਪਹਿਲਾਂ ਸਿੱਖਣੀ ਚਾਹੀਦੀ ਆ। ਮੈਨੂੰ ਵੀ ਸਿੱਖਣੀ ਚਾਹੀਦੀਆ, ਮੇਰੇ ਕੋਲ਼ੋਂ ਵੀ ਗਲਤੀਆਂ ਹੋ ਸਕਦੀਆਂ ਕਈ ਵਾਰ ਕਾਹਲ਼ੀ ‘ਚ ਬੰਦਾ ਲਿਖਦਾ। ਅਸੀਂ ਪਹਿਲਾਂ ਤਾਂ ਇਹ ਆ ਕਿ ਜੇ ਬੌਧਿਕ ਬਹਿਸ ਕਰਨੀ ਆ ਤਾਂ ਉਹ ਕਾਡਰਾਂ ਦੇ ਦਰਮਿਆਨ ਬੈਠ ਕੇ ਨਹੀਂ ਕਰਨੀ ਤਾਂ ਕਿ ਕਿਸੇ ਦਾ ਮਜ਼ਾਕ ਉਡਾਇਆ ਜਾ ਸਕੇ। ਮੈਂ ਸੁਖਵਿੰਦਰ ਹੋਰਾਂ ਤੋਂ ਲੈ ਕੇ ਕਸ਼ਮੀਰ ਹੋਰਾਂ ਤੱਕ ਸਭ, ਸਿਰਫ਼ ਕੋਈ ਗੱਲ ਨਹੀਂ ਤੁਹਾਡੇ ਕੋਲ਼ ਸਾਰਾ ਕਾਡਰ ਬੈਠਾ, ਤੁਹਾਡਾ ਆਪਣਾ ਕਾਡਰ ਬੈਠਾ ਮਜ਼ਾਕ ਉਡਾਈ ਜਾਓ ਸਾਰੇ ਹੱਸੀ ਜਾਣਗੇ, ਜੇ ਤੁਸੀਂ ਓਪਨ ਗੱਲ ਕਰੋਗੇ, ਸਾਰਿਆਂ ਦੇ ਸਾਹਮਣੇ ਗੱਲ ਕਰੋਗੇ ਤਾਂ ਉੱਥੇ ਹੋਰ ਵੀ ਲੋਕ ਹੋਣਗੇ। ਇਸ ਕਰਕੇ ਚੀਜ਼ਾਂ ਇਹ ਨਹੀਂ ਕਿ ਇਹਦੇ ਵਿੱਚ ਕੀ ਲਿਖਿਆ ਗਿਆ ਤੇ ਕੀ ਗਲਤ ਆ ਤੇ ਕੀ ਠੀਕ ਆ। ਕਿਉਂਕਿ ਇਹ ਪੂਰੇ ਦਾ ਪੂਰਾ ਵਿਉਂਤਿਆਂ ਹੋਇਆ ਸੈਮੀਨਾਰ ਆ ਕਿ ਕੀਹਨੇ ਕੀ ਬੋਲਣਾ, ਕੀਹਨੇ ਕਿੰਨਾ ਹਮਲਾ ਕਰਨਾ। ਇਸ ਕਰਕੇ ਇਹਦਾ ਕੀ ਜੁਆਬ ਹੋ ਸਕਦਾ? ਜੁਆਬ ਤਾਂ ਕਿਸੇ ਗੱਲ ਦਾ ਹੋ ਸਕਦਾ, ਮੈਂ ਸੁਖਵਿੰਦਰ ਹੋਰਾਂ ਦੀਆਂ ਗੱਲਾਂ ਦਾ ਜਵਾਬ ਦੇ ਸਕਦਾਂ ਕੋਈ ਸਮੱਸਿਆ ਨਹੀਂ ਹੈ, ਉਹਦੇ ਵਿੱਚ ਤੱਥਾਂ ਅਧਾਰਤ ਵੀ ਗੱਲਾਂ ਹੋ ਸਕਦੀਆਂ ਨੇ। ਹੋ ਸਕਦਾ ਕੁੱਝ ਗੱਲਾਂ ਦੀ ਮੇਰੇ ਕੋਲ਼ੋਂ ਗਲਤ ਵਿਆਖਿਆ ਹੋ ਗਈ ਹੋਵੇ, ਉਹਦੀ ਕੋਈ ਸਮੱਸਿਆ ਨਹੀਂ ਹੁੰਦੀ। ਪਰ ਜਦੋਂ ਤੁਸੀਂ ਇਹ ਮਿਥ ਕੇ ਸੈਮੀਨਾਰ ਕਰ ਰਹੇ ਹੋ ਤਾਂ ਮੈਂ ਇਸ ਵਿੱਚ ਕਦੇ ਵੀ ਕੋਈ ਜਵਾਬ ਨਹੀਂ ਦੇਣਾ ਚਾਹਾਂਗਾ, ਇਸ ਕਰਕੇ ਮੈਨੂੰ ਨਹੀਂ ਲਗਦਾ ਕਿ, ਮੀਰ ਤੋਂ ਮੈਂ ਆਸ ਰੱਖਦਾ ਸੀ ਕਿ ਮੀਰ ਸਾਹਿਤਕਾਰ ਆ ਸਾਡਾ, ਮੀਰ ਨੇ ਗੱਲ ਈ ਨਹੀਂ ਕੀਤੀ ਕੋਈ। ਕਿਉਂਕਿ ਤੁਸੀਂ ਇੱਕ ਪਾਰਟੀ ਦੇ ਤਰੀਕੇ ਨਾਲ਼ ਬਹਿਸ ਕਰ ਰਹੇ ਹੋ ਮੇਰੇ ਨਾਲ਼, ਕਿਸੇ ਬੌਧਿਕ ਬਹਿਸ ਨਹੀਂ ਕਰ ਰਹੇ। ਮੈਂ ਜਿਹੜੀ ਇੱਕ ਚੀਜ਼ ਨੋਟ ਕਰ ਰਿਹਾ ਸੀ ਕਿ ਮੈਂ ਕਿਹਾ ਕਿ ਲੈਨਿਨ ਬਹੁਤ ਮਹਾਨ ਯੁੱਧਨੀਤੀਵਾਨ ਸੀ ਅਤੇ ਲੈਨਿਨਵਾਦ ਦੀਆਂ ਨੀਹਾਂ ਜਿਹੜੀ ਸਤਾਲਿਨ ਨੇ ਕਿਤਾਬ ਲਿਖੀ ਆ ਉਹ ਇੱਕ ਵੀ ਪੰਕਤੀ ਸਿਧਾਂਤਕ ਨਹੀਂ ਸਿਰਫ਼ ਪਾਰਟੀ ਬਣਤਰ ਆ ਅਤੇ ਕਸ਼ਮੀਰ ਹੋਰਾਂ ਨੇ ਜਾਂ ਸ਼ਾਇਦ ਅੰਮ੍ਰਿਤ ਨੇ ਇਹ ਗੱਲ ਕਹੀ ਸੀ ਕਿ ਇਹਨਾਂ ਨੂੰ ਸਭ ਤੋਂ ਵੱਧ ਪਾਰਟੀ ਤੋਂ ਤਕਲੀਫ਼ ਲਗਦੀ ਆ ਅਤੇ ਮੈਨੂੰ ਇਹ ਗੱਲ ਬਿਲਕੁਲ, ਤੁਸੀਂ ਇੱਕੋ ਈ ਗੱਲ ਨੂੰ ਮੇਰੀ ਨੋਟ ਕਰ ਸਕੇ ਕਿ ਮੈਨੂੰ ਪਾਰਟੀ ਤੋਂ ਬੜੀ ਤਕਲੀਫ ਆ, ਉਹ ਕਿਉਂ ਆ। ਮਾਰਕਸਵਾਦ ਮੈਨੂੰ ਬਹੁਤ ਪੜ੍ਹਾਇਆ ਤੁਸੀਂ ਕਿ ਫਲਾਨੇ ਨੇ ਆਹ ਕਿਹਾ, ਫਲਾਨੇ ਨੇ ਆਹ ਕਿਹਾ, ਮਾਰਕਸ ਨੇ ਬਹੁਤ ਕੁੱਝ ਹੋਰ ਵੀ ਕਿਹਾ। ਮੈਂ ਏਂਗਲਜ਼ ਦੀ ਇੱਕ ਉਦਾਹਰਨ ਦਿੰਨਾ ਤੁਹਾਨੂੰ ਕਿ ਦੇਖੋ ਇਨਕਲਾਬ ਕਿਸੇ ਇੱਕ ਮਨੁੱਖ ਦੇ ਮਨ ਦੀ ਉਪਜ ਨਹੀਂ ਹੈ ਨਾ ਇਹ ਕਿਸੇ ਦੇ ਦਿਮਾਗ਼ ਵਿੱਚ ਪਾਈ ਜਾ ਸਕਦੀ ਏ, ਇਹ ਸਮਾਜਿਕ-ਆਰਥਿਕ ਕਾਰਨਾਂ ਦਾ ਸਿੱਟਾ ਹੈ। ਦੂਜੀ ਗੱਲ ਕਿ ਪ੍ਰੋਲੇਤਾਰੀ ਨੇ ਇਨਕਲਾਬ ਲਿਆਉਣਾ ਤੇ ਪਾਰਟੀ ਪ੍ਰੋਲੇਤਾਰੀ ਦੀ ਹੋਣੀ ਚਾਹੀਦੀ ਆ ਮੈਂ ਭਾਰਤ ਦੀਆਂ ਕਮਿਊਨਿਸਟ ਪਾਰਟੀਆਂ, ਫੇਰ ਇਹਨਾਂ ਨੇ ਇਹ ਕਹਿਣਾ ਕਿ ਭਾਰਤ ਦੀਆਂ ਕਮਿਊਨਿਸਟ ਪਾਰਟੀਆਂ ਤਾਂ ਪਾਰਟੀਆਂ ਈ ਨਹੀਂ, ਇਹ ਵੀ ਕਹਿ ਸਕਦੇ ਨੇ, ਮੈਂ ਕਹਿੰਨਾ ਕਿ ਭਾਰਤ ਦੀ ਕਮਿਊਨਿਸਟ ਪਾਰਟੀ ‘ਚ ਮੈਨੂੰ ਦਿਖਾਓ ਕਿ ਜਿਹੜੇ ਉਹਨਾਂ ਦੇ ਕੇਂਦਰੀ ਸਿਧਾਂਤਕਾਰ ਨੇ ਉਹਨਾਂ ‘ਚ ਜਿਹੜਾ ਪ੍ਰੋਲੇਤਾਰੀ ਕਿੱਥੇ ਹੁੰਦਾ, ਕਿੱਥੇ ਹੁੰਦਾ ਪ੍ਰੋਲੇਤਾਰੀ? ਮੈਂ ਖੁਦ ਪ੍ਰੋਲੇਤਾਰੀ ਆਂ, ਫੈਕਟਰੀ ‘ਚ ਕੰਮ ਕਰਦਾਂ, ਕਾਮਾ ਹਾਂ, ਮੈਂ ਤਾਂ ਕਦੇ ਦੇਖਿਆ ਨੀਂ, ਮੈਂ ਵੀ ਉਹਨਾਂ ‘ਚ ਕੰਮ ਕੀਤਾ ਪਿਛਲੇ ਵੀਹ ਸਾਲ। ਇੱਕ ਇਹ ਆ (ਸੁਖਵਿੰਦਰ — ਇੱਕ ਮਿੰਟ ਦੁਬਾਰਾ ਦੁਹਰਾਇਓ ਗੱਲ, ਪਾਰਟੀਆਂ ‘ਚ ਪ੍ਰੋਲੇਤਾਰੀ ਨਹੀਂ ਹੈ?) ਨਹੀਂ, ਨਹੀਂ, ਮੈਂ ਕਿਹਾ ਜਿਹੜੀ ਉਹਦੀ ਸਿਆਸੀ ਬਣਤਰ ਆ, ਜਿਹੜੀ ਸਿਧਾਂਤਕ ਬਣਤਰ ਆ ਉਹਦੇ ‘ਤੇ ਹੋਰ ਲੋਕ ਕਬਜ਼ਾ ਕਰਕੇ ਬੈਠੇ ਆ, ਪ੍ਰੋਲੇਤਾਰੀ ਨਹੀਂ ਕਰਕੇ ਬੈਠਾ ਹੋਇਆ, ਪ੍ਰੋਲੇਤਾਰੀ ਚੇਤਨਾ ਜਿਹੜੀ ਗੱਲ ਮਾਰਕਸ ਨੇ ਕੀਤੀ ਸੀ ਕਿ ਉਸਦੇ ਸੰਘਰਸ਼ ਵਿੱਚੋਂ ਉਹਨੂੰ ਇੱਕ ਗਿਆਨ ਆਉਂਦਾ ਤੇ ਉਹ ਉਹਨੂੰ ਰਾਜਨੀਤਕ ਪਾਰਟੀ ਬਣਾਉਣ ਲਈ ਮਜ਼ਬੂਰ ਕਰ ਦਿੰਦਾ ਤਾਂ ਕਿ ਉਹਨਾਂ ਦੀ ਏਕਤਾ ਹੋ ਕੇ ਉਹਨੂੰ ਇਕਲਾਬ ਦੇ ਰੂਪ ਵਿੱਚ ਢਾਲ਼ ਦੇਵੇ, ਮੈਂ ਕਦੇ ਇਸਤੋਂ ਇਨਕਾਰੀ ਨਹੀਂ ਹਾਂ। ਪਰ ਕੀ ਅਸੀਂ, ਮੈਂ ਪੰਜਾਬ ਦੇ ਕਮਿਊਨਿਸਟਾਂ ਦੀ ਉਦਾਹਰਨ ਦੇ ਕੇ ਦੱਸਦਾਂ, ਜੇ ਇਹ ਪ੍ਰੋਲੇਤਾਰੀ ਦੀ ਪਾਰਟੀ ਹੁੰਦੀ ਤਾਂ ਖੇਤ ਮਜ਼ਦੂਰ ਇਹਨਾਂ ਦੇ ਨਾਲ਼ ਹੁੰਦੇ, ਕਿਸਾਨ ਨਾ ਇਹਨਾਂ ਦੇ ਨਾਲ਼ ਹੁੰਦੇ। ਕਿਸਾਨ ਤਾਂ ਬੁਰਜੂਆ ਹੁੰਦਾ, ਕਿਸਾਨ ਪੂੰਜੀਵਾਦ ਦੇ ਵਿਕਸਤ ਹੋ ਜਾਣ ਤੋਂ ਬਾਅਦ . . .

(ਇੱਕ ਸ੍ਰੋਤੇ ਦੇ ਵਿਘਨ ਪਾਉਣ ਕਾਰਨ ਗੱਲਬਾਤ ਰੋਕਣੀ ਪਈ, ਜਿੱਥੋਂ ਇਹ ਮੁੜ ਸ਼ੁਰ ਹੋਈ ਅਸੀ ਉਸ ਤੋਂ ਅੱਗੇ ਹੀ ਛਾਪ ਰਹੇ ਹਾਂ।)

. . . ਮੈਂ ਤੁਹਾਨੂੰ ਕੁਝ ਚੀਜਾਂ ਜਿੱਥੇ ਰੁਕੀਆਂ ਸੀ ਉੱਥੋਂ ਮੈਂ ਇੱਕ ਉਦਾਹਰਨ ਦਿੰਨਾ ਕਿ ਮੈਨੂੰ ਜਿਹੜੀ ਗੱਲ, ਤੁਸੀਂ ਹੀ ਨਹੀਂ ਹੋਰ ਵੀ ਬਹੁਤ ਸਾਰੇ ਲੋਕ ਇਤਰਾਜ਼ ਕਰਦੇ ਆ ਬਈ ਇਨਕਲਾਬ ਕਿੱਦਾਂ ਆਜੂ ਬਈ ਜੇ ਤੇਰੀ ਗੱਲ ਮੰਨ ਲਈਏ, ਮੈਨੂੰ ਵੀ ਲਗਦਾ ਕਿ ਜੇ ਮੇਰੀ ਗੱਲ ਮੰਨ ਜਾਓਗੇ ਤਾਂ ਨਹੀਂ ਆਊਗਾ। ਉਹਦੀ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਨਾ ਕਿ ਭਾਰਤ ਦੇ ਅੰਦਰ ਬਸਤੀਵਾਦ ਦੇ ਸਮੇਂ ‘ਚ ਜਗੀਰਦਾਰੀ, ਵੱਡੀ ਜਗੀਰਦਾਰੀ ਤੇ ਉਹਦੇ ਮੁਜ਼ਾਰੇ ਕਾਇਮ ਸਨ, ਪੰਜਾਬ ਦੇ ਵਿੱਚ ਇੱਕ ਲੰਬਾ ਘੋਲ਼ ਲੜ੍ਹਿਆ ਜੀਹਨੂੰ ਆਪਾਂ ਮੁਜ਼ਾਰ੍ਹਾ ਲਹਿਰ ਕਹਿਨੇ ਆਂ। ਹੁਣ ਇਹ ਸਾਨੂੰ ਬਿਲਕੁਲ ਠੀਕ ਲਗਦਾ ਕਿ ਮੁਜ਼ਾਰ੍ਹੇ ਨਾਲ਼ ਧੱਕਾ ਹੋ ਰਿਹਾ, ਮੁਜ਼ਾਰੇ ਦੀ ਲੁੱਟ ਹੋ ਰਹੀ ਆ, ਉਹ ਜ਼ਮੀਨ ਦਾ ਮਾਲਕ ਨਹੀਂ ਹੈ ਪਰ ਜ਼ਮੀਨ ਵਰ੍ਹਿਆਂ ਤੋਂ ਉਹਦੇ ਕੋਲ਼ ਹੈ, ਖਾਨਦਾਨੀ ਉਹਦੇ ਕੋਲ਼ 10 ਕਿੱਲੇ ਹੈ, ਪਰ ਉਹਦਾ ਜਿਹੜਾ ਤੀਸਰਾ ਹਿੱਸਾ ਹੈ ਜਾਂ ਚੌਥਾ ਹਿੱਸਾ ਹੈ ਉਹ ਲੈ ਜਾਂਦਾ ਤੇ ਸਾਨੂੰ ਲਗਦਾ ਕਿ ਲੁੱਟ ਹੋ ਰਹੀ ਤੇ ਇਹਦੇ ਨਾਲ਼ ਲੜਨਾ ਚਾਹੀਦਾ, ਇਹ ਇੱਕ ਨੁਕਤਾ ਹੋ ਗਿਆ। ਪਰ ਜਦੋਂ ਉਹ ਜ਼ਮੀਨ ਆ ਜਾਂਦੀ ਆ, ਉਹ ਜ਼ਮੀਨ ਦਾ ਮਾਲਕ ਬਣ ਗਿਆ ਤੇ ਹਰੀ ਕ੍ਰਾਂਤੀ ਦੇ ਆਉਣ ਨਾਲ਼ ਉਹਦੀ ਉਪਜ ਬਹੁਤ ਤਿੱਖੇ ਰੂਪ ਵਿੱਚ ਵਧ ਗਈ ਤੇ ਫੇਰ ਅਸੀਂ ਉਹਦੀ ਕੀ ਲੜਾਈ ਲੜਾਂਗੇ? ਫੇਰ ਅਸੀਂ ਜਿਹੜੇ ਉਤਪਾਦਕ ਦਾ, ਜਿਹੜਾ ਉਹਦਾ ਖੇਤ ਮਜ਼ਦੂਰ ਆ, ਜੀਹਦੀ ਵਾਫ਼ਰ ਕਦਰ ਲੁੱਟ ਕੇ ਉਹ ਧਨਾਢ ਹੁੰਦਾ ਜਾ ਰਿਹਾ, ਫੇਰ ਅਸੀਂ ਉਹਦੇ ਨਾਲ਼ ਜਾਵਾਂਗੇ ਕਿ ਕਿਸਾਨ ਨਾਲ਼ ਜਾਵਾਂਗੇ? ਅਸੀਂ ਕਿਸਾਨ ਨਾਲ਼ ਖੜੇ ਰਹੇ, ਉਹਦੀਆਂ ਚੀਜ਼ਾਂ ਦੇ ਭਾਅ ਵਧਾਉਂਦੇ ਰਹੇ, ਉਹਦੇ ਲਈ ਲੜਦੇ ਰਹੇ। ਖੇਤ ਮਜ਼ਦੂਰ ਨੇ ਆ ਕੇ ’90 ਦੇ ਯੁੱਗ ‘ਚ ਆ ਕੇ ਆਪਣੀਆਂ ਸਭਾਵਾਂ ਬਣਾ ਲਈਆਂ, ਉਹਨਾਂ ਨੇ ਦਲਿਤਵਾਦ ਦਾ ਨਾਹਰਾ ਲੈ ਆਂਦਾ, ਦਲਿਤਵਾਦ ਨੂੰ ਕੇਂਦਰਤ ਕਰ ਲਿਆ, ਮੇਰਾ ਕਹਿਣ ਤੋਂ ਭਾਵ ਇਹ ਆ ਕਿ ਪ੍ਰੋਲੇਤਾਰੀ ਜਿਹੜਾ ਜਦੋਂ ਪ੍ਰੋਲੇਤਾਰੀ ਕਿਸਾਨ ਸੀ ਇੱਕ ਕਿਸਮ ਦਾ, ਕਿਉਂਕਿ ਪ੍ਰੋਲੇਤਾਰੀ ਦੀ ਵਾਫਰ ਕਦਰ ਜਗੀਰਦਾਰ ਲੈ ਜਾਂਦਾ ਸੀ, ਉਦੋਂ ਜਦੋਂ ਉਹਨੂੰ ਅਗਵਾਈ ਦਿੱਤੀ ਤਾਂ ਜੇ ਅਸੀਂ ਸਿਰਫ਼ ਕਾਡਰ ਬਚਾਉਂਦੇ-ਬਚਾਉਂਦੇ ਖੇਤ ਮਜ਼ਦੂਰ ਦੇ ਖਿਲਾਫ਼ ਹੋ ਗਏ। ਮੇਰਾ ਕਹਿਣ ਤੋਂ ਭਾਵ ਇਹ ਆ ਕਿ ਇਹੋ ਗੱਲ ਬਹੁਤ ਸਾਰੇ ਵੱਡੇ ਪੱਧਰ ‘ਤੇ ਵਾਪਰੀ ਕਿ ਜਗੀਰਦਾਰੀ ਦੇ ਅੰਦਰ ਜਿਹੜਾ ਮਾਰਕਸ ਪ੍ਰੋਲੇਤਾਰੀ ਲੱਭਦਾ ਉਹ ਹੁੰਦਾ ਐ? ਮਾਰਕਸ ਨੂੰ ਪ੍ਰੋਲੇਤਾਰੀ ਸ਼ਬਦ ਕਿਉਂ ਕਹਿਣਾ ਪੈਂਦਾ? ਮਜ਼ਦੂਰ ਕਿਉਂ ਨਹੀਂ ਕਹਿੰਦਾ? ਮਜ਼ਦੂਰ ਤੇ ਪ੍ਰੋਲੇਤਾਰੀ ‘ਚ ਕੀ ਫਰਕ ਆ? ਸਾਨੂੰ ਇਹਨਾਂ ਗੱਲਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਕਿ ਉਹ ਇਸ ਤਰ੍ਹਾਂ ਕਿਉਂ ਕਹਿੰਦਾ। ਜਿਹੜੀ ਕਮਿਊਨਿਸਟ ਪਾਰਟੀ ਦੇ ਅੰਦਰ ਵੱਖ-ਵੱਖ ਤਰ੍ਹਾਂ ਦੇ, ਖਾਸ ਕਰਕੇ ਜਦੋਂ ਅਸੀਂ ਉਸ ਹਾਲਤ ਅੰਦਰ ਜਦੋਂ ਸਰਮਾਏਦਾਰੀ ਵਿਕਸਤ ਨਾ ਹੋਈ ਹੋਵੇ, ਉੱਥੇ ਜਿਹੜੇ ਬੇਜ਼ਮੀਨੇ ਲੋਕ ਹੁੰਦੇ ਨੇ, ਜਿਹੜੇ ਕਹਿ ਲਉ ਲੁਟੀਂਦੇ ਲੋਕ ਹੁੰਦੇ ਨੇ ਉਹ ਬਹੁਤ ਸਾਰੇ ਲੁਟੀਂਦੇ ਲੋਕ ਹੁੰਦੇ ਨੇ ਪ੍ਰੋਲੇਤਾਰੀ ਕੱਲਾ ਲੁੱਟੀਂਦਾ ਨਹੀਂ ਹੁੰਦਾ, ਉਹਦੇ ਵਿੱਚ ਵੱਖ-ਵੱਖ, ਕਿਸਾਨ ਨਾਲ਼ ਵੀ ਲੁੱਟ ਹੋ ਰਹੀ ਆ, ਕਿਸਾਨ ਵੀ ਨਾਲ਼ ਆ ਜਾਂਦਾ ਪਰ ਕਿਸਾਨ ਕੋਲ਼ ਜਿਹੜੀ ਨਿੱਜੀ ਜਾਇਦਾਦ ਆ ਉਹਦੇ ਸੋਚਣ ਦਾ ਢੰਗ, ਉਹਦੀ ਮਨੋਚੇਤਨਾ ਦਾ ਢੰਗ ਤੇ ਇੱਕ ਖੇਤ ਮਜ਼ਦੂਰ ਦੀ ਮਨੋਚੇਤਨਾ ਦਾ ਢੰਗ ਤਾਂ ਕੀ ਜਦੋਂ ਇੱਕ ਪਾਰਟੀ ਦੇ ਅੰਦਰ ਖੇਤ ਮਜ਼ਦੂਰ ਵੀ ਹੋਊਗਾ, ਇੱਕ ਪਾਰਟੀ ਦੇ ਅੰਦਰ ਪ੍ਰੋਲੇਤਾਰੀ ਵੀ ਹੋਊਗਾ, ਕਿਸਾਨ ਵੀ ਹੋਊਗਾ ਤੇ ਕੀ ਉਹ ਤਿੰਨ-ਚਾਰ ਜਮਾਤਾਂ ਜਾਂ ਦਸ ਜਮਾਤਾਂ ਆਪਸ ਦੇ ਹਿੱਤਾਂ ਲਈ ਨਹੀਂ ਭਿੜ ਰਹੀਆਂ ਹੋਣਗੀਆਂ? ਮਾਰਕਸਵਾਦ ਮੈਨੂੰ ਸ਼ਾਇਦ ਏਦਾਂ ਈ ਸਮਝਣ ਦੀ ਅਗਵਾਈ ਦਿੰਦਾ ਕਿ ਏਦਾਂ ਈ ਸਮਝਣਾ ਚਾਹੀਦਾ। ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਉਦਾਹਰਨ ਦੇਣੀ ਆ, ਮੈਂ ਬਹੁਤੀਆਂ ਗੱਲਾਂ ਨੀਂ ਕਰਦਾ, ਕਿ ਐਰਿਕ ਹਾਬਸਬਾਮ ਕਹਿੰਦਾ ਕਿ ਸਾਨੂੰ ਵੀਹਵੀਂ ਸਦੀ ‘ਚ ਪਾਰਟੀ ਤੇ ਨਾਇਕਾਂ ਨਾਲ਼ ਇਨਕਲਾਬਾਂ ਦੀ ਆਦਤ ਪੈ ਗਈ ਆ ਤੇ ਉਹਦੀ ਗੱਲ ਮੈਨੂੰ ਲਗਦਾ ਠੀਕ ਆ ਕਿ ਇੱਕ ਨਾਇਕ ਚਾਹੀਦਾ, ਇੱਕ ਪਾਰਟੀ ਚਾਹੀਦੀ ਆ , ਜਿਹੜਾ 1789 ਦਾ ਇਨਕਲਾਬ ਆ ਉਹ 26 ਗਰੁੱਪ ਸਨ ਜਿਹੜੇ ਇੱਕ-ਦੂਜੇ ਨਾਲ਼ ਸਹਿਮਤ ਨਹੀਂ ਸਨ ਪਰ ਇਨਕਲਾਬ ਕਰ ਰਹੇ ਸੀਗੇ ਅਤੇ ਲੜਦਿਆਂ-ਲੜਦਿਆਂ ਉਹਨਾਂ ਨੇ ਆਪਸ ਵਿੱਚ, ਵੱਖ-ਵੱਖ ਜਮਾਤਾਂ ਦੇ ਨੁਮਾਇੰਦਾ ਸਨ ਉਹ ਸਾਰੇ ਤੇ ਖਹਿ ਰਹੇ ਸਨ ਤੇ ਅੰਤਮ ਰੂਪ ਵਿੱਚ ਜਿਹੜੇ ਬੁਨਿਆਦੀ ਰੂਪ ਵਿੱਚ ਅਗਵਾਈ ਕਰ ਰਹੇ ਸੀ, ਜੀਹਦਾ ਇਨਕਲਾਬ ਹੋਣਾ ਸੀ, ਇਨਕਲਾਬ ਬੁਰਜੂਆਜ਼ੀ ਦਾ ਹੋਣਾ ਸੀ ਤਾਂ ਉਹ ਬੁਰਜੂਆਜ਼ੀ ਬਾਕੀਆਂ ਨੂੰ ਮਾਰ ਕੇ, ਕਰਕੇ ਉੱਭਰ ਆਉਂਦੀ ਆ। ਮੈਂ ਜਿਹੜੀ ਗੱਲ ਧਿਆਨ ‘ਚ ਲਿਆਉਣੀ ਚਾਹੁੰਨਾ ਕਿ ਮਾਰਕਸ ਨੇ ਹੀਗਲ ਦੇ ਨਾਲ਼ ਇਸ ਗੱਲ ‘ਤੇ ਸਹਿਮਤੀ ਪ੍ਰਗਟ ਕੀਤੀ ਦਵੰਦਵਾਦ ‘ਤੇ ਕਿ ਨਿਖੇਧ ਦਾ ਨਿਖੇਧ ਦਾ ਜਿਹੜਾ ਸਿਧਾਂਤ ਆ ਉਹਨੂੰ ਉਵੇਂ ਹੀ ਮੰਨ ਲਿਆ ਸੀ, ਉਹ ਪਦਾਰਥਵਾਦੀ ਆ ਤੇ ਉਹ ਵਿਚਾਰਵਾਦੀ ਉਹ ਇੱਕ ਵੱਖਰਾ ਮਾਮਲਾ। ਜਿਹੜਾ ਪਾਰਟੀ ਦੀ ਬਣਤਰ ਦਾ ਸਿਧਾਂਤ ਆ, ਮਾਓ ਤੇ ਸਤਾਲਿਨ ਦੋਵੇਂ ਈ ਇਸਨੂੰ ਨੀਂ ਮੰਨਦੇ, ਇੱਥੋਂ ਤੱਕ ਕਿ ਕਾਊਟਸਕੀ ਵੀ ਨਹੀਂ ਮੰਨਦਾ। ਮੈਂ ਇੱਕ ਗੱਲ ਤੁਹਾਨੂੰ ਕਹਿ ਦਿਆਂ ਕਿ ਮੈਂ ਕੋਈ ਕਾਊਟਸਕੀਵਾਦੀ ਨਹੀਂ ਹੈਗਾ, ਤੁਸੀਂ ਮੈਨੂੰ ਬਣਾ ਦਿੱਤਾ ਕਿ ਮੈਂ ਕਾਊਟਸਕੀਵਾਦੀ ਆਂ, ਮੇਰੀ ਉਹਦੇ ਨਾਲ਼ ਕੋਈ ਸਹਿਮਤੀ ਨਹੀਂ, ਮੈਂ ਇੱਕ ਜਗ੍ਹਾ ‘ਤੇ ਇਹ ਵੀ ਕਹਿੰਨਾ ਕਿ ਉਹਦਾ ਪੜ-ਸਾਮਰਾਜਵਾਦ ਵੀ ਫੇਲ ਹੋ ਗਿਆ। ਉਹ ਸਮੱਸਿਆ ਪਾਰਟੀ ਦੀ ਬਣਤਰ, ਪਾਰਟੀ ਨੂੰ ਪੱਕਿਆਂ ਕਰਨ ਦੀ ਲੈਨਿਨਵਾਦ ਦੀਆਂ ਨੀਹਾਂ ਜਿਹੜੀ ਕਿਤਾਬ ਆ ਉਹਦੇ ‘ਚ ਸਿਧਾਂਤ ਲੈਨਿਨਵਾਦ, ਸਿਧਾਂਤ ਕੀ ਆ ਇੱਕ ਸਿਆਸੀ ਸਿਧਾਂਤ ਆ, ਇੱਕ ਦਾਅਪੇਚ ਦੇ ਤੌਰ ‘ਤੇ ਆਉਂਦਾ। ਰਾਜਨੀਤਕ ਪਾਰਟੀ ਦੀ ਉਸਾਰੀ ਕਿਵੇਂ ਕਰਨੀ ਚਾਹੀਦੀ ਆ ਇਹ ਲੈਨਿਨਵਾਦ ਦੀਆਂ ਨੀਹਾਂ ਉਹਨੂੰ ਬਣਾਉਂਦੇ ਨੇ। ਮੈਂ ਉਸੇ ਈ ਗੱਲ ‘ਤੇ ਆਉਣਾ ਚਾਹੁੰਨਾ ਕਿ ਜਦੋਂ ਅਸੀਂ ਨਿਖੇਧ ਦਾ ਨਿਖੇਧ ਨੂੰ ਨਹੀਂ ਮੰਨਦੇ ਤਾਂ ਅਸੀਂ ਫੇਰ ਅਸੀਂ ਜਿਹੜੀ ਹੁਣ ਆਪਾਂ ਸਾਰੇ ਬੁਲਾਰੇ ਬੋਲੇ ਨੇ ਉਸ ਪੁਜੀਸ਼ਨ ‘ਤੇ ਪਹੁੰਚਣਾ ਹੀ ਪਹੁੰਚਣਾ, ਮੈਂ ਵੀ ਉਸ ਪੁਜ਼ੀਸ਼ਨ ‘ਤੇ ਰਿਹਾਂ। ਅਤੇ ਜਿੰਨਾ ਚਿਰ ਇਹ ਪਾਰਟੀ ਦੇ ਅੰਦਰ ਬੰਦਾ ਕੰਮ ਕਰਦਾ, ਪਾਰਟੀ ਲਈ ਕੰਮ ਕਰਦਾ ਉਹਦੀ ਇਹ ਪੁਜੀਸ਼ਨ ਹੋਣੀ ਹੀ ਹੋਣੀ ਆ ਕਿ ਉਹ ਇਸ ਲਈ ਲੜੇ। ਸਵਾਲ ਇਹ ਆ ਕਿ ਨਿਖੇਧ ਦਾ ਨਿਖੇਧ ਆ ਕੀ ਆ? ਮੈਂ ਜਦੋਂ ਦੁੱਧ ਦੇ ਦਾਣੇ ਸ਼ਬਦ ਵਰਤ ਰਿਹਾ ਸੀ ਕਿ ਦੁੱਧ ਦੇ ਦਾਣੇ ਮੁੜ ਕੇ ਉਤਪਾਦਤ ਨੀਂ ਹੁੰਦੇ, ਉਹਦਾ ਮਤਲਬ ਇਹ ਆ ਕਿ ਜਦੋਂ ਤੱਕ ਦਾਣੇ ਪੱਕਦੇ ਨੀਂ ਉਦੋਂ ਤੱਕ ਮੁੜ ਬੀਜਣ ਯੋਗ ਨਹੀਂ ਹੁੰਦੇ, ਉਹ ਅਗਲੇ ਨਿਖੇਧ ਵਿੱਚ ਨਹੀਂ ਜਾ ਸਕਦੇ ਕਿਉਂਕਿ ਹਰ ਪੜਾਅ ਉਹ ਅਗਲਾ ਪੜਾਅ ਹੈ ਤੇ ਪਹਿਲੇ ਨਾਲ਼ੋਂ ਉਚੇਰਾ ਪੜਾਅ ਹੈ। ਚੇਤਨਾ ਦੀ ਵੀ ਉਹੀ ਹਾਲਤ ਹੁੰਦੀ ਆ ਜੋ ਪਦਾਰਥ ਦੀ ਹੁੰਦੀ ਆ। ਪਾਰਟੀ ਦੀ ਜ਼ਿਆਦਾ ਲੋੜ ਉਦੋਂ ਪੈਂਦੀ ਆ ਜਦੋਂ ਅਸੀਂ ਨਿਖੇਧ ਦਾ ਨਿਖੇਧ ਦੇ ਸਿਧਾਂਤ ਨੂੰ ਨਹੀਂ ਮੰਨਦੇ ਅਤੇ ਮਾਰਕਸ ਸ਼ਾਇਦ ਬਹੁਤ ਜ਼ਿਆਦਾ ਇਹਦੇ ‘ਤੇ ਜ਼ੋਰ ਦਿੰਦੇ ਸੀ ਅਤੇ ਮਾਓ ਤੇ ਸਤਾਲਿਨ ਜੇ ਇਸ ਗੱਲ ਨੂੰ ਪ੍ਰਵਾਨ ਕਰ ਲੈਣ ਤਾਂ ਉਹਨਾਂ ਦੇ ਪਾਰਟੀ ਦਾ ਜਿਹੜਾ ਜ਼ੋਰ ਆ ਕਿ ਜਿਹੜਾ ਪਾਰਟੀ ਨੇ ਈ ਇਨਕਲਾਬ ਕਰਨਾ ਉਹਦੇ ਵੱਲੋਂ ਉਹ ਘਟ ਜਾਂਦੇ ਆ। ਇਸ ਕਰਕੇ ਜੇ ਆਪਾਂ ਕਹੀਏ ਕਿ ਜੇ ਕਮਿਊਨਿਸਟ ਪਾਰਟੀ ਨੇ ਸਮਾਜਵਾਦ ਲਿਆਉਣਾ, ਮੈਂ ਇਸ ਗੱਲ ਨਾਲ਼ ਸਹਿਮਤ ਹੋ ਕੇ ਗੱਲ ਕਰਦਾਂ, ਮਾਰਕਸ ਦਾ ਇੱਕ ਸਿਧਾਂਤ ਕਿ ਪੈਦਾਵਾਰੀ ਦੀ ਵਿਧੀ (Mode of Production), ਪੈਦਾਵਾਰੀ ਦੀ ਵਿਧੀ (Mode of Production) ਬਦਲਦੀ ਆ, ਚਾਰ-ਪੰਜ ਵਾਰ ਆਪਾਂ ਨੂੰ ਲਗਦਾ ਕਿ ਬਦਲਦੀ ਆ, ਉਹ ਸਿੱਧੀ ਰੇਖਾ ‘ਚ ਨੀਂ ਬਦਲਦੀ ਮੈਨੂੰ ਵੀ ਪਤਾ ਉਹ ਘੁਮਾਓਦਾਰ (Zig-Zag) ਹੁੰਦਾ, ਅੱਗੇ-ਪਿੱਛੇ ਚੱਲਦਾ ਰਹਿੰਦਾ, ਜਿਹੜੀ ਮੈਂ ਗੱਲ ਕਰ ਰਿਹਾ ਸੀ ਕਿ ਜਦੋਂ ਆਹ ਚੀਜ਼ ਵਿਕਸਤ ਹੋ ਜਾਵੇ, ਮੈਂ ਤੁਹਾਡੇ ਲਈ ਗੱਲ ਕਰ ਰਿਹਾਂ, ਮੈਂ ਕਹਿਨਾ ਕਿ ਸਰਮਾਏਦਾਰੀ ਉਤਪਾਦਨ ਵਿਧੀ ਦੇ ਵਿਕਸਤ ਹੋ ਜਾਣ ਨਾਲ਼ ਜਗੀਰਦਾਰੀ ਉਤਪਾਦਨ ਵਿਧੀ ਨਹੀਂ ਰਹਿ ਸਕਦੀ, ਜਦੋਂ ਉਤਪਾਦਨ ਵਿਧੀ ਵਿਕਸਤ ਹੋ ਗਈ, ਜਦੋਂ ਅਜੇ ਵਿਕਸਤ ਹੋ ਰਹੀ ਆ ਅਜੇ ਉਹਨਾਂ ਦੀ ਲੜਾਈ ਆ ਆਪਸ ਵਿੱਚ, ਵਿਰੋਧਤਾਈ ਚੱਲ ਰਹੀ ਆ ਅਜੇ ਉਹ ਕਾਬਜ਼ ਨਹੀਂ ਹੋ ਰਹੇ, ਉਹ ਤਾਂ ਚਲਦੀ ਰਹੇਗੀ, ਜਦੋਂ ਉਹ ਉਤਪਾਦਨ ਵਿਧੀ ਵਿਕਸਤ ਹੋ ਗਈ ਉਦੋਂ ਨੀਂ। ਮੰਨ ਲਉ ਆਪਾਂ ਸਮਾਜਵਾਦ ਲੈ ਆਂਦਾ, ਕੀ ਉਹ ਉਤਪਾਦਨ ਵਿਧੀ ਕਾਇਮ ਰਹਿ ਸਕਦੀ ਆ? ਸਵਾਲ ਇਹ ਆ ਕਿ ਕੀ ਜੇ ਉਹ ਉਤਪਾਦਨ ਵਿਧੀ ਦੀ ਸਥਿਤੀ, ਸਮਾਜਿਕ-ਆਰਥਿਕ ਸਥਿਤੀ, ਮੰਗ ਨਹੀਂ ਕਰ ਰਹੀ ਤਾਂ ਉਹਨੇ ਕਾਇਮ ਨਹੀਂ ਰਹਿਣਾ, ਉਸ ਸੰਦਰਭ ਵਿੱਚ ਇਸਨੂੰ ਵਿਚਾਰਨ ਦੀ ਲੋੜ ਆ। ਬੱਸ ਮੈਂ ਇੰਨਾ ਕੁ ਹੀ ਕਹਾਂਗਾ।

ਦੂਜਾ ਸ਼ੈਸ਼ਨ

ਡਾ. ਜਗਜੀਤ ਚੀਮਾ– ਦੋਸਤੋ ਮੈਂ ਸਿਰਫ ਇੱਕ ਸਵਾਲ ਕਰਨ ਵਾਸਤੇ ਉੱਠਿਆ ਵਾਂ ਤੇ ਦੋ ਗੱਲਾਂ ਕਰਕੇ ਮੈਂ ਸਵਾਲ ਕਰਾਂਗਾ ਮੈਂ ਆਪਣਾ। ਪਹਿਲਾਂ ਤਾਂ ਮੈਨੂੰ ਸੁਖਵਿੰਦਰ ਹੋਰਾ ਦੀ ਗੱਲ ਬੜੀ ਅੱਛੀ ਲੱਗੀ ਹੈਗੀ ਆ ਇਹਨਾ ਨੇ ਅਪਣੀ ਪਹਿਲੀ ਤਕਰੀਰ ਵਿੱਚ ਵੀ ਕਿਹਾ ਸੀ ਤੇ ਬਾਅਦ ਵਿੱਚ ਬੜੇ ਜ਼ੋਰ ਨਾਲ਼ ਕਿਹਾ ਕਿ ਅਸੀਂ ਬੜੇ ਖੁਲ੍ਹੇ ਮਨ ਨਾਲ਼ ਇਹ ਗੋਸ਼ਟੀ ਕਰਵਾ ਰਹੇ ਹਾਂ, ਕੋਈ ਇਹੋ ਜਿਹੀ ਭਾਵਨਾ ਹੀ ਹੋਣੀ ਚਾਹੀਦੀ ਹੈ ਕਿਉਂਕਿ ਮਾਰਕਸਵਾਦ, ਮੈਂ ਸਮਝਦਾਂ ਹਾਂ ਕਿ ਜੋ ਹਾਉਸ ਇੱਥੇ ਇਕੱਤਰ ਐ ਇਹ ਭਵਿੱਖਮੁਖੀ ਏ ਔਰ ਅੱਗੇ ਵੱਲ ਵਧਣਾ ਚਾਹੁੰਦਾ ਜਿਹਦੀ ਇੱਕ ਸ਼ਰਤ ਇਹ ਐ ਕਿ ਸਿਧਾਂਤਕ ਤੌਰ ‘ਤੇ ਮਾਰਕਸਵਾਦ ਦਾ ਦਬਦਬਾ ਕਾਇਮ ਹੋਣਾ ਚਾਹੀਦਾ ਸਮਾਜ ਵਿੱਚ ਭਾਰਤੀ ਸਮਾਜ ਵਿੱਚ ਇਸ ਦੀ ਲੋੜ ਐ ਉਸ ਤੋ ਬਿਨਾਂ ਇਹ ਨਹੀਂ ਹੋ ਸਕੇਗਾ ਉਹਦੇ ਲਈ ਬੜੀਅਾਂ ਵਿਚਾਰ-ਗੋਸ਼ਟੀਆਂ, ਬਹਿਸ-ਮੁਬਾਸੇ ਔਰ ਇੱਕ ਬੁਰਜੂਆ ਵਿਚਾਰਾਂ ਨਾਲ਼ ਟੱਕਰ ਦਾ ਸਿਲਸਿਲਾ ਚੱਲੇਗਾ ਜੀਹਦੇ ਲਈ ਬੜੀ ਖੁਲਦਿੱਲੀ ਰੱਖਣੀ ਪਵੇਗੀ। ਮੈਂ ਇੱਥੇ ਇੱਕ ਮਾਰਕਸ ਦਾ ਕਥਨ ਦੁਰਹਾਉਂਣਾ ਚਾਹਾਂਗਾ ਕਿਉਂਕਿ ਇਹ ਇੱਕ ਵਿਗਿਆਨ ਐ ਅਰ ਮਾਰਕਸ ਨੇ ਇੱਕ ਥਾਂ ਲਿਖਿਆ ਸੀ, ਹੁਣ ਮੈਨੂੰ ਪੁਰੀ ਤਰ੍ਹਾਂ ਯਾਦ ਨਹੀਂ, ਕਿ ਵਿਗਿਆਨ ਦਾ ਜੋ ਦਰਵਾਜ਼ਾ ਉਸ ਦੇ ਉੱਪਰ ਵੀ ਉਹੀ ਅੱਖਰ ਲਿਖੇ ਹਨ ਜਿਹੜੇ ਨਰਕ ਕੁੰਡ ਦੇ ਦਰਵਾਜੇ ‘ਤੇ ਲਿਖੇ ਨੇ, ਔਰ ਉਹ ਕੀ ਅੱਖਰ ਨੇ ਕਿ ਅਪਣੇ ਸਾਰੇ ਵਹਿਮ-ਭਰਮ ਤੇ ਡਰ ਇੱਥੇ ਉਤਾਰ ਦਿਓ, ਯਾਨੀ ਅੰਦਰ ਵੜਨ ਤੋਂ ਪਹਿਲਾਂ ਅਪਣੇ ਵਹਿਮਾਂ-ਭਰਮਾਂ ਨੂੰ ਤਿਆਗਣਾ ਪੈਂਦਾ, ਵਿਗਿਆਨ ਇਸ ਦਾ ਘਰ ਕੁਝ ਇਸ ਤਰਾਂ ਦਾ ਹੈ। ਇੱਕ ਸਵਾਲ ਮੈਂ ਪੁੱਛਣਾ ਤਸਕੀਨ ਹੋਰਾਂ ਨੂੰ, ਪਰ ਇੱਕ ਮੈਂ ਬਹੁਤ ਖੁਸ਼ ਹਾਂ ਭਾਂਵੇ ਕਿ ਮੈਂ ਉਹਨਾਂ ਦੇ ਵਿਚਾਰਾਂ ਨਾਲ਼ ਕਤਈ ਸਹਿਮਤ ਨਹੀਂ ਆ ਪਰ ਉਹਨਾਂ ਨੇ ਇਹ ਜੋ ਹੌਂਸਲਾ ਕੀਤਾ ਮੈਂ ਉਹਨਾਂ ਨੂੰ ਜਰੂਰ ਮੁਬਾਰਕਵਾਦ ਦੇਣਾ ਚਾਹੁੰਨਾ, ਉਹ ਇਸ ਪ੍ਰਸੰਗ ਵਿੱਚ ਦੇਣੀ ਚਾਹੁੰਨਾ ਕਿ ਪਿਛਲੇ ਕਾਫੀ ਅਰਸੇ ਤੋਂ ਜੋ ਕਮਿਉਨਿਸਟ ਲਹਿਰ ਵਿੱਚ ਕੋਈ ਨਵਾਂ ਵਿਚਾਰ ਉਠਦਾ ਸੀ ਤਾਂ ਵਿਸ਼ਵਾਸ ਦੇ ਅਧਾਰ ‘ਤੇ ਉਸ ਨੂੰ ਦਬਾ ਦਿੱਤਾ ਜਾਂਦਾ ਸੀ ਇੱਕ ਬਹੁਤ ਥੋੜੇ ਲੋਕਾਂ ਨੇ ਪਿਛਲੇ ਚਾਲ਼ੀ-ਪੰਜਾਹ ਸਾਲਾ ਵਿੱਚ ਇਸ ਗੱਲ ਦੀ ਜ਼ੁਰਅੱਤ ਕੀਤੀ ਕਿ ਉਹ ਕਿਸੇ ਵਿਚਾਰਧਾਰਕ ਨੁਕਤੇ ‘ਤੇ ਕੋਈ ਚੁਣੌਤੀ ਪੇਸ਼ ਕਰਨ ਨਾ ਸਹਿਮਤ ਹੁੰਦਾ ਹੋਇਆ ਵੀ ਮੈਂ ਤੁਹਾਨੂੰ ਮੁਬਾਰਕਵਾਦ ਦਿੰਨਾ ਤਸਕੀਨ ਜੀ, ਔਰ ਜਿਹੜਾ ਸਵਾਲ ਮੈਂ ਤਹਾਨੂੰ ਕਰਨਾ ਚਾਹੁਣਾ ਉਹ ਤੁਹਾਡੇ ਬਹੁਤ ਸਾਰੇ ਨੁਕਤੇ ਨੇ ਮੈਂ ਨਹੀਂ ਜਾਣਾ ਚਾਹੁੰਦਾ ਉਹਨਾ ਉੱਤੇ ਚਰਮ-ਸਾਮਰਾਜਵਾਦ ਬਾਰੇ ਕਿ ਸਾਰੇ ਪੇਪਰ ਦਾ ਇੱਕ ਇਹ ਨੁਕਤਾ ਚਰਮ-ਸਾਮਰਾਜਵਾਦ ਬਾਰੇ ਰਿਹਾ, ਲੈਨਿਨ ਨੇ ਦੋ ਪੜਾਅ ਪੁੰਜੀਵਾਦ ਦੇ ਮਿਥੇ ਨੇ ਪਹਿਲਾ ਅਜਾਦ ਮੁਕਾਬਲੇ ਦਾ ਅਤੇ ਦੂਜਾ ਅਜਾਰੇਦਾਰ ਸਰਮਾਏਦਾਰੀ ਦਾ ਤੇ ਉਹਨਾ ਦਾ ਕਹਿਣਾ ਸੀ ਕਿ ਪਹਿਲੇ ਵਿੱਚੋਂ ਹੀ ਦੂਜਾ ਪੈਦਾ ਹੋਇਆ ਤੇ ਇਹਨਾ ਦੋ ਪੜਾਵਾਂ ਨੂੰ ਹੀ ਉਹਨਾਂ ਅਪਣੀ ਕਿਤਾਬ ਵਿੱਚ ਬਿਆਨ ਕੀਤਾ ਤੇ ਉਹਦੇ ਕਾਰਨ ਵੀ ਦਿੱਤੇ ਨੇ ਤੇ ਉਸ ਨੂੰ ਸਾਮਰਾਜਵਾਦ ਤੇ ਇੱਥੋ ਤੱਕ ਕਿ ਬਸਤੀਵਾਦ ਨਾਲ਼ ਜੋੜਿਆ ਇਸ ਤੋ ਅੱਗੇ ਕਾਉਟਸਕੀ ਨਾਲ਼ ਵੀ ਜੋ ਪ੍ਰਭਾਵੀ ਬਹਿਸ ਕੀਤੀ ਉਸ ਵਿੱਚ ਵੀ ਉਹਨਾ ਕਾਉਟਸਕੀ ਦੇ ਵਿਚਾਰ ਨੂੰ ਰੱਦ ਕੀਤਾ ਹੈ ਇਸ ਤੋ ਅਗਲਾ ਪੜਾਅ ਜਿਵੇਂ ਤੁਸੀਂ ਕਿਹਾ ਕਿ ਮਨੁੱਖ ਬਣ ਕਿ ਬੱਚੇ ਵੱਲ ਨੂੰ ਮੁੜ ਕਿ ਨਹੀਂ ਜਾ ਸਕਦਾ ਅਜਾਰੇਦਾਰੀ ਸਰਮਾਏਦਾਰੀ ਦੀ ਸੰਸਥਾ ਮੁੜ ਕਿ ਖੁੱਲੇ ਮੁਕਾਬਲੇ ਵਿੱਚ ਨਹੀਂ ਜਾ ਸਕਦੀ ਜੇ ਜਾਵੇਗੀ ਅੱਗੇ ਜਾਵੇਗੀ ਤੇ ਕੁੱਲ ਦੁਨੀਆਂ ਦੀ ਆਰਥਿਰਤਾ ਤੇ ਇੱਕ ਇਜਾਰੇਦਾਰੀ ਬਣੇਗੀ ਜਿਸ ਨੂੰ ਸਾਇਦ ਚਰਮ ਸਾਮਰਾਜਵਾਦ ਕਿਹਾ ਜਾ ਸਕਦਾ ਹੈ ਪਰ ਸੁਖਵਿੰਦਰ ਇੱਕ ਕੋਟ ਕਰ ਰਿਹਾ ਸੀ ਸਾਇਦ ਬੁਖਾਰਿਨ ਦੀ ਕਿਤਾਬ ਦੀ ਜਾਣ ਪਹਿਚਾਣ ਵਿੱਚ ਜੋ ਕਾਮਰੇਡ ਲੈਨਿਨ ਨੇ ਲਿਖਿਆ ਕਿ ਉਦੋਂ ਤੱਕ ਤਾਂ ਸਮਾਜਵਾਦ ਹੋ ਜਾਵੇਗਾ ਇਹ ਪੂੰਜੀਵਾਦ ਉਥੋਂ ਤੱਕ ਨਹੀਂ ਪਹੁੰਚ ਪਾਵੇਗਾ ਉਹਦੀ ਇੱਕ ਬੜੀ ਬੁਨਿਆਦੀ ਵਜ੍ਹਾ ਕਿ ਮਾਰਕਿਟ ਤੇ ਇਸ ਦਾ ਚਲਣ ਸੰਸਾਰ ਵਿਆਪੀ ਹੋਣ ਦੇ ਬਾਵਜੂਦ ਪੂੰਜੀ ਦੀਆਂ ਜੜ੍ਹਾਂ ਕੌਮੀ ਨੇ ਹੱਦਾਂ ਦਾ ਅੰਦਰ ਲੱਗੀਆਂ ਹੋਈਆਂ ਨੇ ਔਰ ਲੈਨਿਨ ਕਾਉਟਸਕੀ ਦੀ ਇਸੇ ਗੱਲ ਦਾ ਵੇਰਵਾ ਦੇ ਰਿਹਾ ਕਿ ਇਹ ਜਿਹੜੀਆਂ ਹੱਦਾਂ ਨੇ ਇਹ ਉਸ ਨੂੰ ਚਰਮਸਾਮਰਾਜਵਾਦ ਨਹੀਂ ਬਣਨ ਦੇਣਗੀਆਂ ਲੜਾਈਆਂ ਹੋਣਗੀਆਂ ਸਮਾਜਵਾਦ ਆਵੇਗਾ ਪੂੰਜੀਵਾਦ ਕਦੀ ਵੀ ਸਾਮਰਾਜਵਾਦ ਤੇ ਨਹੀਂ ਪੁੰਹਚੇਗਾ। ਸੋ ਲੈਨਿਨ ਦੀ ਇਹ ਲੜਾਈ ਨੂੰ ਮੈਂ ਬਿਲਕੁੱਲ ਦਰੁੱਸਤ ਸਮਝਦਾਂ ਅੋਰ ਉਸ ਨੇ ਕਾਉਟਸਕੀ ਨੂੰ ਉਦੋਂ ਵੀ ਰੱਦ ਕੀਤਾ ਤੇ ਅੱਜ ਜੋ ਨਵਾਂ ਸਵਾਲ ਹੋਇਆ ਮੈਂ ਥੋੜਾ ਸਾਝਾ ਕਰਨਾ ਚਹੰੁੰਦਾ ਹਾਊਸ ਨਾਲ਼ ਉਹਦੀ ਕੁਝ ਵਜ੍ਹਾ ਜੇ ਕੁਝ ਹੋਰ ਲੋਕ ਤੇ ਤਸਕੀਨ ਜੀ ਵੀ ਪੰਜਾਬ ‘ਚ ਉਠਾ ਰਹੇ ਨੇ ਤਾਂ ਇਹ ਵੀ ਇਕ ਵਜ੍ਹਾਂ ਪੰਜਾਬ ‘ਚ ਸ਼ਾਇਦ ਪਹਿਲਾਂ ਵੀ ਇੱਕ ਰਾਮ ਪਿਆਰੇ ਸਰਾਫ਼ ਹੋਏ ਨੇ ਜਿੰਨਾ ਨੇ ਆਈ.ਡੀ.ਪੀ. ਬਣਾਈ ਸੀ ਔਰ ਉਹਨਾ ਪੂਰੀ ਦਲੀਲ ਦਿੱਤੀ ਸੀ ਕਿ ਬ੍ਰੈਟਨਵੁੱਡਜ ਦੀਆਂ ਜੋ ਸੰਸਥਾਵਾਂ ਆਈਆਂ ਨੇ ਅਤੇ ਪ੍ਰਮਾਣੂ ਹਥਿਆਰ ਆਏ ਨੇ, ਦੋ ਉਹਨਾਂ ਦੇ ਮੁੱਖ ਪੱਖ ਸੀ, ਉਹਦੇ ਨਾਲ਼ ਸੰਸਾਰ ਉੱਤੇ ਸ਼ਾਤੀ ਹੋਗੀ, ਲੜਾਈ ਝਗੜੇ ਬੰਦ ਹੋਗੇ ਅੱਗੇ ਸੰਸਾਰ ਜੰਗ ਨਹੀਂ ਹੋਏਗੀ ਅਰ ਇਹ ਜਿਹੜਾ ਸਿਲਸਿਲਾ ਬਣੇਗਾ ਉਹਨਾਂ ਨੇ ਚਰਮ-ਸਾਮਰਾਜਵਾਦ ਦਾ ਨਾਮ ਨਹੀਂ ਸੀ ਲਿਆ, ਪਰ ਉਹ ਕਹਿ ਇਹੀ ਰਹੇ ਸੀ। ਦੋ ਬੜੇ ਕਾਰਨ ਹੋਏ ਨੇ, ਦੂਜੀ ਸੰਸਾਰ ਜੰਗ ਤੋਂ ਬਾਅਦ ਜਿਹੜਾ ਇੱਕ ਬਹਿਸ ਦਾ ਨੁਕਤਾ ਕਿ ਬਸਤੀਵਾਦ ਨਹੀਂ ਰਿਹਾ ਤੇ ਬਸਤੀਆਂ ਵਾਸਤੇ ਲੜਾਈ ਖਤਮ ਹੋ ਗਈ ਤੇ ਉਹਨੂੰ ਕਿਹਾ ਜਾ ਰਿਹਾ ਉਹ ਨੀਤੀ ਦਾ ਸਵਾਲ ਸੀ, ਕਿਉਂਕਿ ਉਹ ਨੀਤੀ ਖਤਮ ਹੋ ਗਈ ਆ ਇਸ ਲਈ ਉਹ ਚੀਜ਼ ਨਹੀਂ ਰਹੀ। ਇਹ ਇੱਕ ਤੱਥ ਇਹ ਬਣਿਆ, ਮੈਂ ਉਧਾਰੇ ਲਵਾਂਗੇ ਲਫ਼ਜ ਫਰੈਡਰਿਕ ਏਂਗਲਜ਼ ਦੇ ਕਿ ਦੂਜੀ ਸੰਸਾਰ ਜੰਗ ਤੋਂ ਬਾਅਦ ਮਜ਼ਦੂਰ ਜਮਾਤ ਨਪੁੰਸਕ ਸਾਬਤ ਹੋਈ ਆ ਪੂਰੀ ਦੁਨੀਆਂ ‘ਚ ਔਰ ਇਹ ਸਾਡਾ ਹਾਸਲ ਆ, ਇਸਦੇ ਕਾਰਨ ਵੀ ਲੱਭਣੇ ਪੈਣਗੇ, ਇਹ ਦੋ ਹਾਲਤਾਂ ਕਾਰਨ ਜੋ ਦੌਰ ਦੂਜੀ ਸੰਸਾਰ ਜੰਗ ਤੋਂ ਬਾਅਦ ਹੁਣ ਤੱਕ ਆਇਆ ਉਸਨੇ ਇੱਕ ਸਵਾਲ ਪੈਦਾ ਕੀਤਾ ਜੀਹਦੇ ਵਿੱਚੋਂ ਚਰਮ-ਸਾਮਰਾਜਵਾਦ ਦਾ ਸੰਕਲਪ ਪੈਦਾ ਹੋਇਆ, ਇਸ ਲਈ ਇਹ ਸਵਾਲ ਅਚਾਨਕ ਪੈਦਾ ਨਹੀਂ ਹੋਇਆ, ਇਸ ਦੌਰ ਨੂੰ ਸਮਝਣ ਦਾ ਅਰ ਇਹਦੇ ਸਿਧਾਂਤੀਕਰਨ ਦਾ ਇੱਕ ਸਵਾਲ ਸਾਡੇ ਸਨਮੁੱਖ ਆ ਇਹਨੂੰ ਸੰਬੋਧਿਤ ਹੋਣਾ ਪੈਣਾ। ਮੈਂ ਆਪਣੀ ਗੱਲ ਕਹਿੰਦਾ ਹੋਇਆ ਇਹਦੇ ‘ਚ ਯੂਰਪ ਦੀ ਗੱਲ ਜਰੂਰ ਕਰਾਂਗਾ ਕਿ ਦੇਸ਼ਾਂ ਤੋਂ ਉੱਪਰ ਉੱਠ ਕੇ ਯੂਰਪੀ ਮੰਡੀ ਬਣੀ ਫਿਰ ਯੂਰਪੀਅਨ ਯੂਨੀਅਨ ਬਣੀ, ਉਹਦੇ ਵਿੱਚ ਕੁਸ਼ ਸਿਆਸੀ ਤੱਤ ਵੀ ਉਹ ਲੈ ਕੇ ਆਏ ਨੇ, ਪਰ ਹੋਇਆ ਕੀ ਜਦੋਂ ਬਹੁਤਾ ਯੂਰਪ ਉਸ ਯੂਨੀਅਨ ਵਿੱਚ ਆ ਗਿਆ ਤਾਂ ਉਹਦੇ ਵਿੱਚ ਵੀ ਤਰੇੜਾਂ ਆ ਗਈਆਂ ਅੱਜ, ਅੱਜ ਉਸਦੇ ਵਿੱਚ ਬਿਲਕੁਲ ਤੜਕਾਅ ਨਜ਼ਰ ਆ ਰਿਹਾ, ਬਰਤਾਨੀਆਂ ਕਹਿ ਰਿਹਾ ਮੈਂ ਇਸਤੋਂ ਅਲੱਗ ਹੋ ਜਾਣੈ, ਕੱਲ ਫਰਾਂਸ ਦੀ ਖਬਰ ਆ ਰਹੀ ਆ ਕਿ ਉਹ ਕਹਿੰਦਾ ਜੀ ਮੈਂ ਨਾਟੋਂ ਤੋਂ ਬਾਹਰ ਹੋ ਜਾਣਾ। ਅੱਜ ਦੇ ਸਮੇਂ ‘ਚ ਇਹ ਗੱਲ ਹੋ ਰਹੀ ਆ, ਜਿਹੜੀਆਂ ਇਹ ਦੇਸ਼ਾਂ ਤੋਂ ਉੱਪਰ ਉੱਠ ਕੇ ਸੰਸਥਾਵਾਂ ਬਣੀਆਂ ਉਹ ਤਿੜਕ ਰਹੀਆਂ ਨੇ, ਬ੍ਰੈਟਨਵੁੱਡਜ਼ ਸੰਸਥਾਵਾਂ ਅੱਜ ਖਤਮ ਨੇ, ਯੂ.ਐੱਨ.ਓ. ਦਾ ਭੋਗ ਪੈ ਚੁੱਕਾ ਪ੍ਰੈਕਟੀਕਲੀ, ਅਮਰੀਕਾ ਨੇ ਜੋ ਅਫ਼ਗਾਨਿਸਤਾਨ, ਇਰਾਕ ‘ਤੇ ਹਮਲਾ ਕੀਤਾ, ਪਹਿਲਾਂ ਸੋਮਾਲੀਆ ‘ਤੇ ਕੀਤਾ ਜਾਂ ਯੂਰਪ-ਸਰਬੀਆ ਦੇ ਮਾਮਲੇ ਵਿੱਚ ਹੋਇਆ, ਬ੍ਰੈਟਨਵੁੱਡਜ ਸੰਸਥਾਵਾਂ ਦਾ ਸਰਬੀਆ ਦੇ ਵਿੱਚ ਸ਼ਾਇਦ ਕੋਈ ਮਤਾ ਸੀਗਾ ਲੇਕਿਨ ਉਸਤੋਂ ਬਾਅਦ ਯੂ.ਐੱਨ.ਓ. ਦੇ ਮਤੇ ਤੋਂ ਬਿਨਾਂ ਈ ਇਹ ਹਮਲੇ ਹੋਏ ਨੇ। ਯੂ.ਐੱਨ.ਓ. ਦਾ ਪ੍ਰੈਕਟੀਕਲੀ ਭੋਗ ਪੈ ਚੁੱਕਾ। ਸੋ ਜਿੰਨੀਆਂ ਵੀ ਸੁਪਰ ਨੈਸ਼ਨਲ, ਟਰਾਂਸ ਨੈਸ਼ਨਲ ਆਦਿ ਸੰਸਥਾਵਾਂ ਬਣੀਆਂ, ਸਿਆਸੀ ਤੌਰ ‘ਤੇ ਉਹ ਤਿੜਕ ਗਈਆਂ, ਚਰਮਰਾ ਗਈਆਂ ਤੇ ਹੁਣ ਨਵੇਂ-ਨਵੇਂ ਖੇਤਰੀ ਗਰੁੱਪ ਬਣ ਰਹੇ ਨੇ, ਵੱਖਰੀ ਕਿਸਮ ਦੇ, ਜਾਂ ਬ੍ਰਿਕਸ ਆ ਗਿਆ।

ਇੱਕ ਅਸਾਵਾਂ ਵਿਕਾਸ ਦੀ ਵੀ ਗੱਲ ਕਰ ਲਈਏ, ਕਿ ਚੀਨ, ਭਾਰਤ ਦਾ ਵਿਕਾਸ ਹੀ ਕਾਫ਼ੀ ਨਹੀਂੇ ਹੈ ਸਮਝਣ ਵਾਸਤੇ ਕਿ ਅਸਾਵਾਂ ਵਿਕਾਸ ਹੋ ਰਿਹਾ, ਜਿਹੜੇ ਪਹਿਲੇ ਸਾਮਰਾਜਵਾਦ ਨੇ ਉੱਥੇ ਖੜੋਤ ਆ ਗਈ ਤੇ ਉਹ ਥੱਲੇ ਵੱਲ ਨੂੰ ਜਾ ਰਹੇ ਨੇ। ਜਪਾਨ ਦੇ ਵਿੱਚ, ਜਿਹੜਾ ਬੜਾ ਤਾਕਤਵਾਰ ਸਾਮਰਾਜਵਾਦ ਸੀਗਾ ਤੇ ਅਜੇ ਵੀ ਬੜਾ ਵੱਡਾ ਅਰਥਚਾਰਾ ਐ, ਉੱਥੋਂ ਦੇ ਪ੍ਰਧਾਨ ਮੰਤਰੀ ਨੇ ਸਨੈਪ ਇਲੈਕਸ਼ਨ ਦਾ ਇਸ ਕਰਕੇ ਐਲਾਨ ਕੀਤਾ ਕਿ ਉਹਨੇ ਜਿਹੜੀ ਐਬੇਨੌਮਿਕਸ ਲਾਗੂ ਕੀਤੀ ਸੀ, ਸਟਿਮੂਲਸ ਦੇ ਕੇ ਮੰਡੀ ਨੂੰ ਖੜਾ ਕਰਨ ਦੀ, ਉਹ ਚੱਲੀ ਨੀਂ, ਫੇਲ ਹੋ ਗਈ, ਫੇਲ ਹੁੰਦੀ ਨਜ਼ਰ ਆ ਰਹੀ ਆ ਤੇ ਕੱਲ ਇਸਨੂੰ ਜਪਾਨੀ ਬਿਆਨ ਕਰ ਰਿਹਾ ਸੀਗਾ ਕਿ ਐਬੇ ਦੀ ਹਰਮਨਪਿਆਰਤਾ ਫਿਰ ਵੀ ਹੈਗੀ ਆ, ਉਹਨੇ ਜਿੱਤ ਜਾਣਾ, ਪੂਰਾ ਜਪਾਨ ਸੰਕਟ ‘ਚ ਆ। ਕਿਸੇ ਨੇ ਪੁੱਛਿਆ ਜੀ ਕੀ ਵਜ੍ਹਾ? ਉਹ ਕਹਿੰਦਾ ਇਹ ਉਹ ਜਹਾਜ਼ ਐ ਜਿਹੜਾ ਯਾਤਰੀਆਂ ਦਾ ਲੱਦਿਆ ਹੋਇਆ ਤੇ ਡਿੱਗਦਾ ਪਿਐ ਤੇ ਇਹਦਾ ਕੰਮ ਖ਼ਰਾਬ ਹੋ ਚੁੱਕਾ, ਪਤਾ ਨਹੀਂ ਇਹਨੇ ਕਿਹੜੇ ਵੇਲ਼ੇ ਪਹਾੜ ‘ਚ ਟਕਰਾ ਜਾਣੈ, ਜਪਾਨ ਦੀ ਇਹ ਹਾਲਤ ਆ। ਸਿਰਫ਼ ਐਬੇ ਇੱਕ ਬੰਦਾ ਜੋ ਉਹਨੂੰ ਨੂੰ ਕਹਿ ਰਿਹਾ ਕਿ ਕੋਈ ਨੀ – ਕੋਈ ਨੀ ਆਪਾਂ ਐਦਾਂ ਕਰਦੇ ਆਂ ਤੇ ਇਹਨੂੰ ਬਚਾ ਕੇ ਲੈਜਾਂਗੇ, ਕੋਸ਼ਿਸ਼ ਕਰਦੇ ਆਂ, ਚਲੋ ਕੋਸ਼ਿਸ਼ ਕਰੀਏ, ਏਨੀ ਗੱਲ ‘ਤੇ ਹੀ ਐਬੇ ਫਿਰ ਚੋਣਾਂ ਜਿੱਤੇਗਾ, ਜਪਾਨ ਦਾ ਪ੍ਰਧਾਨ ਮੰਤਰੀ। ਇੱਕ ਐਡੀ ਵੱਡੀ ਸਾਮਰਾਜਵਾਦੀ ਤਾਕਤ ਅੱਜ ਇਸ ਹਾਲਤ ਉੱਤੇ ਪਹੁੰਚੀ ਹੋਈ ਆ। ਇਹ ਅਸਾਵਾਂ ਵਿਕਾਸ ਆ, ਇਹ ਜੰਗਾਂ ਨੂੰ ਜਨਮ ਦੇਵੇਗਾ ਅਤੇ ਇਨਕਲਾਬਾਂ ਬਾਰੇ ਲੈਨਿਨ ਸਹੀ ਹੈ।

ਮੇਰਾ ਸਵਾਲ ਇਹ ਐ ਕਿ ਇਹਨਾਂ ਕੌਮੀ ਜੜਾਂ ਦੇ ਹੁੰਦਿਆਂ ਤੁਸੀਂ ਅੱਜ ਚਰਮ-ਸਾਮਰਾਜਵਾਦ ਦਾ ਜਿਹੜਾ ਸਿਧਾਂਤ ਦੇ ਰਹੇ ਹੋ ਉਹ ਕਿਸ ਅਧਾਰ ‘ਤੇ ਦੇ ਰਹੇ ਹੋ?

ਅਵਤਾਰ— ਇੱਕ ਤਾਂ ਮੈਂ ਇਹ ਜਿਹੜੀ ਤੁਸੀਂ ਪਿਰਤ ਪਾਈ ਆ ਇਹਦੀ ਸ਼ਲਾਘਾ ਕਰਨੀ ਸੀ। ਤਸਕੀਨ ਜੀ ਇਸ ਗੱਲੋਂ ਵਧਾਈ ਦੇ ਪਾਤਰ ਆ ਕਿ ਉਹ ਇੱਥੇ ਆਏ ਐ। ਅਸੀਂ ਕਿਸੇ ਨਾਲ਼ ਸੰਵਾਦ ਕਰ ਰਹੇ ਹਾਂ ਇਹ ਬਹੁਤ ਵੱਡੀ ਗੱਲ ਆ ਪੰਜਾਬ ‘ਚ, ਇਹ ਬੰਦ ਪਿਆ ਪਿਛਲੇ ਕਾਫ਼ੀ ਸਮੇਂ ਤੋਂ। . . . ਮੇਰਾ ਇੱਕ ਸਵਾਲ ਆ ਸਾਥੀ ਸੁਖਵਿੰਦਰ ਨੂੰ, ਸਾਨੂੰ ਵੀ ਅਕਸਰ ਇਹ ਗੱਲ ਕਰਨੀਂ ਪੈਂਦੀ ਆ, ਲੋਕ ਸਵਾਲ ਕਰਦੇ ਨੇ ਕਿ ਤੁਸੀਂ ਮਾਰਕਸਵਾਦੀ ਓਂ, ਕਿ ਜਿਹੜੇ ਸਮਾਜਵਾਦੀ ਪ੍ਰਯੋਗ ਹੋਏ ਉਹਨਾਂ ‘ਚ ਜੇ ਵਿਕਾਸ ਹੋ ਰਿਹਾ ਸੀ, ਸਾਰਾ ਕੁਸ਼ ਹੋ ਰਿਹਾ ਸੀ ਤਾਂ ਫੇਰ ਉਹ ਅੱਗੇ ਕਿਉਂ ਨਹੀਂ ਵਧ ਸਕੇ? ਇਹ ਅਸੀਂ ਜਾਨਣਾ ਚਾਹਾਂਗੇ, ਸਾਨੂੰ ਇਹਨਾਂ ਚੀਜ਼ਾਂ ਬਾਰੇ ਥੋੜੀ ਜਾਣਕਾਰੀ ਹੋਵੇ ਅਸੀਂ ਗੱਲ ਕਰ ਸਕਦੇ ਹਾਂ ਹੋਰ ਅੱਗੇ। ਬੱਸ ਇੰਨੀ ਗੱਲ ਈ ਕਹਿਣੀ ਸੀ, ਧੰਨਵਾਦ।

ਸੁਖਜਿੰਦਰ– ਮੈਂ ਤਸਕੀਨ ਜੀਆਂ ਦੀ ਇਸ ਗੱਲ ‘ਤੇ ਆਪਣੀ ਗੱਲ ਰੱਖੂਗਾਂ ਬਈ ਜੇ ਪੂਰੀ ਪੱਕੀ ਨੀ ਸੀਗੀ ਸਰਮਾਏਦਾਰੀ ਤਾਂ ਇਸ ਕਰਕੇ ਹੀ ਪਿਛਲਮੋੜਾ ਲੱਗਿਆ ਉਹਨੂੰ, ਮੈਂ ਆਪਣੀ ਗੱਲ ਰੱਖਣਾਂ ਚਾਹੁੰਦਾ ਕਿ ਜਦੋਂ ਪੈਰਿਸ ਦੇ ਵਿੱਚ ਇਨਕਲਾਬ ਹੋਇਆ ਤਾਂ ਮਾਰਕਸ ਤੇ ਏਗਲਜ਼ ਨੇ ਉਹਨਾਂ ਦਾ ਸਾਥ ਦਿੱਤਾ। ਸ਼ੁਰੂ ‘ਚ ਰੋਕਿਆ, ਪਰ ਕੀ ਉਹਨਾਂ ਦੇ ਰੋਕਣ ਦਾ ਮਤਲਬ ਇਹ ਸੀਗਾ ਕਿ ਅਜੇ ਪੱਕਿਆ ਨੀ, ਅਜੇ ਪੱਕ ਲੈਣ ਦਿਓ ਪੂਰੀ ਤਰ੍ਹਾਂ ਫੇਰ ਕਰਾਂਗੇ ਇਨਕਲਾਬ, ਕੀ ਮਾਰਕਸ ਨੇ ਇਸ ਤਰ੍ਹਾਂ ਕਿਹਾ ਸੀਗਾ? ਦੂਜਾ ਸਵਾਲ ਦੂਜਾ ਇਹਨਾਂ ਨੇ ਕਿਹਾ ਕਿ ਮੈਂ ਕਾਊਟਸਕੀਵਾਦੀ ਨੀ ਹੈਗਾ, ਤੁਸੀਂ ਜਿਹੜਾ ਵੀ ਪੱਖ ਲੈਂਦੇ ਹੋ ਤੁਸੀਂ ਉਸੇ ਵਾਦੀ ਬਣ ਜਾਂਦੇ ਹੋ। ਇਹ ਸੋਡੇ ਕਹਿਣ ਜਾਂ ਨਾ ਕਹਿਣ ਨਾਲ਼ ਨੀ ਹੁੰਦਾ ਹੈਗਾ। ਜਿਹੜਾ ਵੀ ਪੱਖ ਤੁਸੀਂ ਲਉਗੇਂ ਤੁਸੀਂ ਉਸੇ ਵਾਦ ਵਿੱਚ ਜਾਉਂਗੇ ਹੀ ਜਾਉਂਗੇ। ਹੁਣ ਤੁਸੀਂ ਨੇ ਕਾਊਟਸਕੀ ਦਾ ਪੱਖ ਲਿਆ ਤਾਂ ਤੁਸੀਂ ਕਾਊਟਸਕੀਵਾਦੀ ਬਣੋਗੇ ਹੀ ਤੁਸੀਂ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੋ ਸਕਦੀਆਂ, ਧੰਨਵਾਦ।

ਸੁਖਵਿੰਦਰ-ਤਸਕੀਨ ਹੋਰਾਂ ਦੇ ਲੇਖ ਦੀਆਂ ਜਿਹੜੀਆਂ ਦੋ ਮੁੱਖ ਮਾਨਤਾਵਾਂ ਹਨ ਤੇ ਉਹਨਾਂ ਦੋ ਚੀਜ਼ਾਂ ਦੇ ਅਧਾਰ ‘ਤੇ ਉਹਨਾਂ ਦਾ ਪੂਰਾ ਥੀਸਿਸ ਹੈਗਾ, ਬਾਕੀ ਚੀਜ਼ਾਂ ਪੈਰੀਫਿਰਲ ਨੇ ਉਹਨਾਂ ‘ਤੇ ਗੱਲ ਹੋ ਵੀ ਸਕਦੀ ਤੇ ਨਹੀਂ ਵੀ ਹੋ ਸਕਦੀ, ਕੋਈ ਜਰੂਰੀ ਨੀ। ਬਾਕੀ ਜਦੋਂ ਕੋਈ ਵਿਅਕਤੀ ਬੋਲਦਾ ਤਾਂ ਉਹਦੇ ਵਾਸਤੇ ਬਹੁਤ ਸਾਰੇ ਸ਼ਬਦ ਇਸਤੇਮਾਲ ਕਰਦਾ, ਬਹੁਤ ਸਾਰੀਆਂ ਉਦਾਹਰਨਾਂ ਦਿੰਦਾ ਉਹ ਮੂਲ ਨੀ ਹੁੰਦੀਆਂ ਤੇ ਆਪਾਂ ਉਹਦੇ ਵਿੱਚੋਂ ਇੱਕ ਸ਼ਬਦ ਲੈ ਕੇ ਉਹ ਦੇ ਤੇ ਬੋਲਣ ਲੱਗ ਜਾਈਏ ਉਹ ਵੀ ਫਿਰ ਵਿਸ਼ੇ ਤੋਂ ਭਟਕਾਅ ਹੁੰਦਾ। ਸਾਡੀ ਪ੍ਰੰਪਰਾ ਇਹ ਕਿ ਕੋਈ ਕਿਸੇ ਤਰ੍ਹਾਂ ਵੀ ਬੋਲੇ, ਉਹ ਕਿੰਨਾਂ ਵੀ ਗੁੱਸੇ ‘ਚ ਬੋਲੇ, ਉਹ ਤਿੱਖੇ ਤਿੱਖੇ ਕੁਮੈਂਟ ਕਰੇ, ਮਜ਼ਾਕ ਉਡਾਵੇ ਸਾਨੂੰ ਕੋਈ ਤਕਲੀਫ ਨੀ ਹੁੰਦੀ ਉਸ ਗੱਲ ‘ਚ ਇਹ ਗੱਲ ਮੇਰੀ ਏ, ਕਿਸੇ ਨੂੰ ਹੋ ਵੀ ਸਕਦੀ ਆ। … ਮੂਲ ਗੱਲ ਇਹ ਹੀ ਸੀ ਕਿ ਕੀ ਸਮਾਜਵਾਦੀ ਇਨਕਲਾਬ ਲਈ ਜਾਂ ਸਮਾਜਵਾਦੀ ਉਸਾਰੀ ਲਈ ਸਰਮਾਏਦਾਰੀ ਦੇ ਕਿਸੇ ਖਾਸ ਪੜਾਅ ‘ਚੋਂ ਲੰਘਣਾ ਜਰੂਰੀ ਆ? ਇਹ ਮੈਂ ਮਾਰਕਸ ਦੇ, ਏਗਲਜ਼ ਦੇ ਹਵਾਲੇ ਦੇ ਕੇ ਦੱਸਿਆ ਕਿ ਉਹਨਾਂ ਦਾ ਇਹ ਸਿਧਾਂਤ ਨਹੀਂ ਸੀ ਜਿਵੇਂ ਤਸਕੀਨ ਜੀ ਹੋਰਾਂ ਨੇ ਪੇਸ਼ ਕੀਤਾ। ਉਹ ਮੈਂ ਗਲਤ ਸਾਬਿਤ ਕੀਤਾ ਤੇ ਉਹ ਹਵਾਲੇ ਵੀ ਮੈਂ ਉੱਥੋਂ ਹੀ ਲਏ ਨੇ, ਜਿੱਥੋਂ ਕਾਰਪੋਰੇਟ ਸਰਮਾਏਦਾਰੀ (ਸਬੰਧੀ) ਇਹਨਾਂ ਨੇ ਲਏ ਨੇ, ਉਹ ਹੀ ਚੈਪਟਰ ਮੈਂ ਪੜ੍ਹ ਕੇ ਦੇਖਿਆ ਤਾਂ ਉਹਦਾ ਸੰਦਰਭ ਕੁਝ ਹੋਰ ਆ, ਉਹ ਗੱਲਾਂ ਕੁਛ ਹੋਰ ਨੇ। ਉਹਦੇ ‘ਤੇ ਇਹਨਾਂ ਨੇ ਆਪਣਾ ਪੱਖ ਨਹੀਂ ਰੱਖਿਆ। ਚੱਲੋ ਠੀਕ ਆ, ਕੋਈ ਬਹਿਸ-ਮੁਬਹਾਸਾ ਹੁੰਦਾ ਕਈ ਗੱਲਾਂ ‘ਤੇ ਇਨਸਾਨ ਸੋਚਦਾ, ਉਹਨੂੰ ਸੋਚਣ ਲਈ ਵਕਤ ਚਾਹੀਦਾ ਜਾਂ ਉਹ ਨਹੀਂ ਬਹਿਸ ਵਿੱਚ ਪੈਣਾ ਚਾਹੁੰਦਾ ਉਹਨਾਂ ਗੱਲਾਂ ‘ਤੇ। ਦੂਸਰੀ ਗੱਲ ਸਾਮਰਾਜਵਾਦ ‘ਤੇ ਉਹਨਾਂ ਨੇ ਆਪਣਾ ਸਟੈਂਡ ਨਹੀਂ ਰੱਖਿਆ ਕਿ ਸਾਮਰਾਜਵਾਦ ਬਾਰੇ ਉਹ ਕਿਵੇਂ ਸੋਚਦੇ ਨੇ ਹੁਣ ਉਹ। ਜਿਵੇਂ ਕਾਊਟਸਕੀਵਾਦ ਦੀ ਗੱਲ ਆਈ, ਅਸੀਂ ਸੋਨੂੰ ਕਾਊਟਸਕੀਵਾਦੀ ਨੀ ਕਹਿੰਦੇ, ਮੈਂ ਨੀਂ ਕਹਿੰਦਾ ਘੱਟੋ-ਘੱਟ, ਕਿਉਂਕਿ ਕਾਊਟਸਕੀ ਦਾ ਸਿਰਫ ਪੜ-ਸਾਮਰਾਜਵਾਦ ਦਾ ਸਿਧਾਂਤ ਹੀ ਕਾਊਟਸਕੀਵਾਦ ਨੀਂ ਹੈ। ਕਾਊਟਸਕੀਵਾਦ ਦੀ ਪੂਰੀ ਫ਼ਿਲਾਸਫੀ ਆ, ਉਹਦੀ ਸਿਆਸੀ ਆਰਥਿਕਤਾ ਆ, ਕਾਊਟਸਕੀ ਇੱਕ ਮਹਾਨ ਮਾਰਕਸਵਾਦੀ ਸੀ, ਕਾਊਟਸਕੀ ਦੀ ਇੱਕ ਕਿਤਾਬ ਆ ‘ਜ਼ਰੱਈ ਸਵਾਲ’ ਉਹ ਸਰਮਾਇਆ ਦਾ ਚੌਥਾ ਭਾਗ ਮੰਨੀ ਜਾਂਦੀ ਆ। ਲੈਨਿਨ ਕਹਿੰਦੇ ਨੇ ਜਦੋਂ ਕਾਊਟਸਕੀ ਮਾਰਕਸਵਾਦੀ ਸੀ, ਉਹਦੀ ਬਹੁਤ ਦੇਣ ਆ ਮਾਰਕਸਵਾਦ ‘ਚ ਤੇ ਬਾਅਦ ਵਿੱਚ ਜਿਸ ਤਰ੍ਹਾਂ ਉਹਦੇ ਵਿਚਾਰ ਸੀਗੇ, ਉਹ ਇਤਿਹਾਸਕ ਪਦਾਰਥਵਾਦ ਦਾ ਫਿਰ ਰੀਵਿਊ ਕਰਨ ਲੱਗ ਪਿਆ ਤੇ ਮਾਰਕਸਵਾਦ ਤੋਂ ਬਹੁਤ ਦੂਰ ਚਲਾ ਗਿਆ। ਸਮੁੱਚਤਾ ‘ਚ ਆਪਾਂ ਕਹੀਏ ਤਾਂ ਤਸਕੀਨ ਦੀ ਪੋਜੀਸ਼ਨ ਕਾਊਟਸਕੀਪੰਥੀ ਨਹੀਂ ਬਣਦੀ, ਇਸ ਵਿਸ਼ੇ ‘ਤੇ ਸੋਡੀ ਹੈਗੀ ਆ ਕਿਉਂਕਿ ਤੁਸੀਂ ਲਿਖਿਆ ਈ ਆ ਕਿ ਹੁਣ ਦੁਨੀਆਂ ਕਾਊਟਸਕੀ ਵਾਲ਼ੇ ਪੜ-ਸਾਮਰਾਜਵਾਦ ‘ਚ ਪਹੁੰਚ ਗਈ ਤੇ ਅਸੀਂ ਕਾਊਟਸਕੀਵਾਦੀ ਫਿਰ ਵੀ ਨੀ ਕਹਿੰਦੇ, ਅਸੀਂ ਇਹ ਕਹਿੰਦੇ ਹਾਂ ਕਿ ਤੁਸੀਂ ਇਹ ਗੱਲ ਕਹਿ ਰਹੇ ਹੋ। ਇੰਨੀ ਗੱਲ ਹੀ ਕਹਿ ਰਹੇ ਹਾਂ ਅਸੀਂ।

ਫਿਰ ਇਹ ਕਹਿੰਦੇ ਹਨ ਪੈਦਾਵਾਰੀ ਵਿਧੀ ਬਦਲਦੀ ਹੈ, ਮੇਰੇ ਖਿਆਲ ‘ਚ ਇਹ ਸਟੀਕ ਮਾਰਕਸਵਾਦੀ ਟਰਮ ਨੀ ਹੈਗੀ ਪੈਦਾਵਾਰੀ ਵਿਧੀ (Mode of Production)। ਪੈਦਾਵਾਰੀ ਸਬੰਧ (Production Relaion) ਬਦਲਦੇ ਨੇ ਕਿਉਂਕਿ ਪੈਦਾਵਾਰੀ ਵਿਧੀ ਕੀ ਆ, ਉਹ ਪੈਦਾਵਾਰੀ ਸਬੰਧਾਂ ਤੇ ਪੈਦਾਵਾਰੀ ਤਾਕਤਾਂ ਦਾ ਕੁੱਲ ਜੋੜ ਆ। ਜਦੋਂ ਆਪਾਂ ਕਹੀਏ ਪੈਦਾਵਾਰੀ ਵਿਧੀ ਬਦਲ ਗਈ ਤਾਂ ਗਲਤ ਵਿਆਖਿਆ ਹੋ ਜਾਂਦੀ ਆ। ਮਾਰਕਸਵਾਦ ਵਿੱਚ ਜਿੱਥੇ ਵੀ ਚਰਚਾ ਆਂਦੀ ਆ ਕਿ ਸਮਾਜ ਦੀ ਬੁਨਿਆਦ ਪੈਦਾਵਾਰੀ ਸਬੰਧ ਨੇ, ਪੈਦਾਵਾਰੀ ਦੇ ਸਬੰਧ ਬਦਲਦੇ ਨੇ, ਕਿਉਂਕਿ ਜੇ ਆਪਾਂ ਪੈਦਾਵਾਰੀ ਵਿਧੀ ਦੀ ਗੱਲ ਕਰਾਂਗੇ ਤਾਂ ਫਿਰ ਪੈਦਾਵਾਰੀ ਤਾਕਤਾਂ ਵੀ, ਸਾਰਾ ਕੁਝ ਬਦਲਦਾ ਦੇਖਾਂਗੇ। ਫਿਰ ਸਮਾਜ ਦਾ ਅਧਾਰ ਆਪਾਂ ਨੂੰ ਪੈਦਾਵਾਰੀ ਵਿਧੀ ਕਹਿਣਾ ਪਊਗਾ। ਇਹ ਫਿਰ ਆਪਾਂ ਮਾਰਕਸਵਾਦ ਤੋਂ ਫਿਰ ਬਹੁਤ ਦੂਰ ਚਲੇ ਜਾਵਾਂਗੇ। ਜਿਹੜਾ ਵਿਗਿਆਨ ਹੁੰਦਾ ਉਹ ਸਟੀਕਤਾ ਦੀ ਮੰਗ ਕਰਦਾ, ਵਿਗਿਆਨ ਵਿੱਚ ਤੁਸੀ ਅ-ਸਟੀਕ ਨਹੀਂ ਹੋ ਸਕਦੇ। ਜਿਵੇਂ ਦੋ ਗੱਲਾਂ ਨੇ ਇੱਕ ਤਾਂ ਪਹਿਲਾਂ ਤੋਂ ਚੱਲੀਆਂ ਆ ਰਹੀਆਂ ਨੇ ਪਰਿਭਾਸ਼ਾਵਾਂ ਨੇ ਜਾਂ ਤਾਂ ਤੁਸੀਂ ਉਹਨਾਂ ਨਾਲ ਅਸਹਿਮਤ ਹੋ ਤਾਂ ਨਵੀਂਆਂ ਪਰਿਭਾਸ਼ਾਵਾਂ, ਨਵੀਆਂ ਟਰਮਜ਼ ਚਲਾਓ, ਜੇ ਤੁਸੀਂ ਉਹਨਾਂ ਨਾਲ ਸਹਿਮਤ ਹੋ ਤਾਂ ਉਹਨਾਂ ਹੀ ਟਰਮਜ਼ ਵਿੱਚ ਆਪਾਂ ਗੱਲ ਕਰੀਏ। ਦੂਜੀ ਗੱਲ ਇਹ ਗਲਤ ਟਰਮ ਆ, ਇਹ ਪੈਦਾਵਾਰੀ ਵਿਧੀ ਸ਼ਬਦ ਬਹੁਤ ਜਿਆਦਾ ਇਸਤਮਾਲ ਕੀਤਾ ਜਾਂਦਾ, ਇਸ ਲਈ ਇਸ ਸ਼ਬਦ ‘ਤੇ ਮੈਂ ਆਪਣਾ ਪੱਖ ਰੱਖਣਾ ਚਾਹੁੰਦਾ ਸੀਗਾ ਕਿ ਮਾਰਕਸਵਾਦ ਵਿੱਚ ਜਿੱਥੇ ਵੀ ਆਉਂਦਾ ਉਹ ਪੈਦਾਵਾਰੀ ਸਬੰਧਾਂ ਦੀ ਹੀ ਗੱਲ ਕਰਦੇ ਨੇ, ਪੈਦਾਵਾਰੀ ਵਿਧੀ ਦੀ ਵੀ ਚਰਚਾ ਆਉਂਦੀ ਆ ਉਹ ਕਿਤੇ-ਕਿਤੇ ਆਉਂਦੀ ਹੈ ਟੁੱਟਵੇ ਰੂਪ ਵਿੱਚ, ਉਹ ਕਿਸੇ ਹੋਰ ਸੰਦਰਭ ‘ਚ ਆਉਂਦੀ ਹੈ। ਜਿਹੜਾ ਨਿਖੇਧ ਦੇ ਨਿਖੇਧ ਦਾ ਸਵਾਲ ਆ ਇਹ ਮਾਰਕਸਵਾਦੀ ਫਲਸਫੇ ਦਾ ਬਹੁਤ ਵੱਡਾ ਸਵਾਲ ਆ, ਦੁਨੀਆਂ ‘ਚ ਅੱਜ ਇਹਦੇ ‘ਤੇ ਇੱਕ ਬਹਿਸ ਵੀ ਐ। ਬਹੁਤ ਲੋਕ ਸਹੀ ਮੰਨਣ ਵਾਲ਼ੇ ਨੇ ਤੇ ਬਹੁਤ ਲੋਕ ਰੱਦ ਕਰਨ ਵਾਲੇ ਨੇ। ਆਪਾਂ ਚਾਹੁੰਨੇ ਆ ਕਿ ਏਦਾਂ ਦੇ ਵਿਸ਼ਿਆਂ ਂਤੇ ਬਹਿਸਾਂ ਹੋਣ, ਗੱਲਬਾਤ ਹੋਵੇ, ਬਹੁਤ ਸਾਰੇ ਲੋਕ ਪੜ੍ਹ ਕੇ ਆਉਣ, ਆਪਾਂ ਵੀ ਉਹਨਾਂ ਤੋਂ ਸਿੱਖੀਏ, ਆਪਾਂ ਵੀ ਜਾਣੀਏ। ਇਹਨੂੰ ਅਲਥੂਸਰ ਵੀ ਰੱਦ ਕਰਦਾ ਨਿਖੇਧ ਦੇ ਨਿਖੇਧ ਨੂੰ। ਹੁਣ ਤੁਹਾਡੇ ਮੁਤਾਬਕ ਤਾਂ ਕਿਉਂਕਿ ਸਟਾਲਿਨ ਤੇ ਮਾਓ ਨੇ ਨਿਖੇਧ ਦੇ ਨਿਖੇਧ ਨੂੰ ਰੱਦ ਕਰਤਾ ਤੇ ਉਹਨਾਂ ਨੇ ਇੱਥੇ ਪਹੁੰਚਣਾ ਹੀ ਸੀਗਾ ਕਿ ਪਾਰਟੀ ਰਾਹੀਂ ਇਨਕਾਲਬ ਹੋਊਗਾ, ਪਾਰਟੀ ਜਰੂਰੀ ਆ। ਜਿਹੜਾ ਵੀ ਨਿਖੇਧ ਦੇ ਨਿਖੇਧ ਨੂੰ ਰੱਦ ਕਰਦਾ ਉਹ ਪਾਰਟੀ ‘ਤੇ ਜਿਆਦਾ ਜ਼ੋਰ ਦਿੰਦਾ ਹੈ। ਹੁਣ ਪਾਰਟੀ ‘ਤੇ ਸਭ ਤੋਂ ਜਿਆਦਾ ਜ਼ੋਰ ਤਾਂ ਮਾਰਕਸ ਨੇ ਦਿੱਤਾ। ਮਜ਼ਦੂਰ ਜਮਾਤ ਦੀ ਪਾਰਟੀ ਨੂੰ ਸਭ ਤੋਂ ਪਹਿਲਾਂ ਪ੍ਰੀਭਾਸ਼ਤ ਕਰਨ ਵਾਲ਼ਾ ਸਭ ਤੋਂ ਪਹਿਲਾਂ ਇਨਸਾਨ ਕਾਰਲ ਮਾਰਕਸ ਸੀਗਾ। ਉਹਨਾਂ ਕਿਹਾ ਕਿ ਮਜ਼ਦੂਰ ਜਮਾਤ ਦੀ ਪਾਰਟੀ ਹੋਵੇਗੀ ਤੇ ਇਕ ਦੇਸ਼ ਵਿੱਚ ਇੱਕ ਹੀ ਪਾਰਟੀ ਹੋਵੇਗੀ। ਜਿੱਥੋ ਸ਼ੁਰੂ ਹੁੰਦੀ ਗੱਲ ਉਹਨਾਂ ਦੀ, ਫਿਰ ਉਹ ਕੀ ਕਰਦੇ ਨੇ ਅੱਗੇ ਵਿਕਸਤ ਹੋ ਕੇ ਕਮਿਊਨਸਟ ਲੀਗ ਜਿਹੜੀ ਸੀਗੀ, ਇੱਕ ਸਾਜ਼ਸ਼ੀ ਸੰਗਠਨ ਸੀਗਾ ਉਹ, ਉਹਦੇ ਵਿੱਚ ਸ਼ਾਮਿਲ ਹੋਏ ਉਹ, ਖੁੱਲ੍ਹੀ ਜਥੇਬੰਦੀ ਨਹੀਂ ਸੀ ਉਹ, ਬਾਅਦ ਵਿੱਚ ਉਹਨਾਂ ਨੇ ਖੁੱਲ੍ਹੀ ਜਥੇਬੰਦੀ ਬਣਾਈ। ਫੇਰ ਪਹਿਲੀ ਕੌਮਾਂਤਰੀ ਬਣਾਈ ਉਹਨਾਂ ਨੇ, ਉਹ ਇੱਕ ਟਰੇਡ ਯੂਨੀਅਨ ਤੇ ਮਜ਼ਦੂਰ ਜਮਾਤ ਦੀ ਪਾਰਟੀ ‘ਚ ਫਰਕ ਨੀ ਸੀ ਕਰਦੇ ਉਦੋਂ। ਉਹਦੇ ‘ਤੇ ਜ਼ਬਰ ਹੋਇਆ, 1852 ਵਿੱਚ ਕਮਿਊਨਸਟ ਲੀਗ ‘ਤੇ ਹੋਇਆ ਕਲੋਨ ਮੁਕੱਦਮਾ, ਫਿਰ ਪਹਿਲੀ ਕੌਮਾਂਤਰੀ ‘ਤੇ ਜਬਰਹੋਇਆ, ਫਿਰ ਦੂਜੀ ਇੰਟਰਨੈਸ਼ਨਲ ਬਣੀ ਤੇ ਉਹਦੇ ‘ਤੇ ਜ਼ਬਰ ਹੋਇਆ ਯਾਨੀ ਕਿ ਜਿਹੜੀਆਂ ਇਹ ਸੰਸਥਾਵਾਂ ਸਨ, ਖੁੱਲ੍ਹੀਆਂ, ਜੀਹਦੇ ਵਿੱਚ ਬਹੁਤ ਸਾਰੇ ਦੇਸ਼ਾਂ ਦੇ ਮਜ਼ਦੂਰ ਸੀਗੇ, ਅਮੈਰੀਕਾ ਤੱਕ ਵੀ ਉਹਨਾਂ ਦਾ ਫੈਲਾਅ ਹੋ ਗਿਆ ਸੀਗਾ, ਇਹ ਕਿਸੇ ਵੀ ਫੈਸਲਾਕੁੰਨ ਘੜੀ ‘ਤੇ ਅਮਲ ਕਰਨ ਦੇ ਅਯੋਗ ਸਾਬਤ ਹੋਈਆਂ। ਜਦੋਂ ਵੀ ਸਰਮਾਏਦਾਰੀ ਸੰਕਟ ਵਿੱਚ ਫਸਦੀ ਸੀ ਉਦੋਂ ਉਹ ਉਹਦੇ ‘ਤੇ ਕੋਈ ਹਮਲਾ ਬੋਲ ਸਕਣ ਇਹ ਨਹੀਂ ਸੀ ਬੋਲ ਸਕਦੀਆਂ, ਕਿਉਂਕਿ ਇਹਨਾਂ ਦਾ ਪੂਰਾ ਜਿਹੜਾ ਢਾਂਚਾ ਸੀ ਉਹ ਟਰੇਡ ਯੂਨੀਅਨ ਕਿਸਮ ਦਾ ਢਾਂਚਾ ਸੀਗਾ। ਅਗਲੀ ਗੱਲ ਕਿ ਪਹਿਲੀ ਇੰਟਰਨੈਸ਼ਨਲ ਵਿੱਚ ਮਾਰਕਸਵਾਦ ਨੂੰ ਮਾਨਤਾ ਹੈਨੀ ਸੀ। ਜਿਵੇਂ ਮਜ਼ਦੂਰ ਜਮਾਤ ਹੀ ਆਪਣੀ ਪਾਰਟੀ ਬਣਾਵੇ, ਇਹ ਵੀ ਗਲਤ ਧਾਰਨਾ ਹੈ। ਮਜ਼ਦੂਰ ਜਮਾਤ ਦੀ ਪਾਰਟੀ ਦਾ ਮੁੱਢ ਬੁੱਧੀਜੀਵੀ ਬੰਨਦੇ ਨੇ, ਇਹਦੇ ਵਿੱਚ ਮਾਰਕਸ ਤੋਂ ਲੈ ਕੇ ਮਾਓ ਤੱਕ ਕੋਈ ਵਿਵਾਦ ਨਹੀਂ ਹੈਗਾ। ਬੁੱਧੀਜੀਵੀਆਂ ‘ਤੇ ਕੌਟਸਕੀ ਨੇ ਬਹੁਤ ਸ਼ਾਨਦਾਰ ਲੇਖ ਲਿਖਿਆ ਹੈ, ਸਭ ਤੋਂ ਵਧੀਆ ਮਾਰਕਸਵਾਦੀ ਵੀ ਉਸ ਲੇਖ ਨੂੰ ਪੜ੍ਹਦੇ ਨੇ। ਉਹਦਾ ਕਿਸੇ ਲੇਖ ‘ਚ ਲੈਨਿਨ ਵੀ ਹਵਾਲਾ ਦਿੰਦਾ ਕਿ ਪ੍ਰੋਲੇਤਾਰੀਆਂ ਨੂੰ ਆਪਣੇ ਸ਼ੁਰੂਆਤੀ ਲੀਡਰ ਕਿੱਥੋਂ ਮਿਲ਼ਦੇ ਨੇ? ਉਹ ਮੱਧਵਰਗ ਤੋਂ ਮਿਲ਼ਦੇ ਨੇ ਉਹਦੀ ਜਿਹੜੀ ਸ਼ੁਰੂਆਤੀ ਗੁੱਲੀ ਨੇ ਉਹ ਮੱਧ ਵਰਗ ਦੇ ਲੋਕ ਬਣਦੇ ਨੇ ਕਿਉਂਕਿ ਮਜ਼ਦੂਰ ਜਮਾਤ ਵਿਚਾਰਧਾਰਾ ਪੱਖੋਂ ਬੁਰਜੂਆ ਹੁੰਦੀ ਆ, ਉਹ ‘ਆਪਣੇ ਆਪ ਵਿੱਚ ਜਮਾਤ’ ਹੁੰਦੀ ਆ ‘ਆਪਣੇ ਲਈ ਜਮਾਤ’ ਨੀਂ ਹੁੰਦੀ, ਉਹਨੂੰ ‘ਆਪਣੇ ਲਈ ਜਮਾਤ’ ਬਣਾਣ ਲਈ ਜਿਹੜੇ ਬੁੱਧੀਜੀਵੀ ਹੁੰਦੇ ਨੇ, ਬੁੱਧੀਜੀਵਆਂ ਦਾ ਵੱਡਾ ਹਿੱਸਾ ਢਾਂਚੇ ਦਾ ਸਾਥ ਦਿੰਦਾ ਤੇ ਇੱਕ ਹਿੱਸਾ ਮਜ਼ਦੂਰ ਜਮਾਤ ਦਾ ਸਾਥ ਦਿੰਦਾ ਤੇ ਉਹ ਮਜ਼ਦੂਰ ਜਮਾਤ ਵਿੱਚ ਪ੍ਰਚਾਰ ਕਰਦੇ ਨੇ, ਉਹਨਾਂ ਦੀਆਂ ਜਥੇਬੰਦੀਆਂ ਖੜੀਆਂ ਕਰਦੇ ਨੇ ਤੇ ਉਹਨੂੰ ਫਿਰ ‘ਆਪਣੇ ਲਈ ਜਮਾਤ’ ਬਣਾਉਂਦੇ ਨੇ। ਲੈਨਿਨ ਨੇ ਇਹਨੂੰ ਵਿਕਸਤ ਕੀਤਾ ਕਿ ਟਰੇਡ ਯੂਨੀਅਨ ਨੂੰ ਪਾਰਟੀ ਨਾਲ਼ੋਂ ਅਲੱਗ ਕੀਤਾ ਜਾਵੇ ਕਿ ਜਿਹੜੀ ਪਾਰਟੀ ਆ, ਜਿਵੇਂ ਹੁਣ ਜਿਹੜਾ ਦੁਸ਼ਮਣ ਆ, ਸਰਮਾਏਦਾਰੀ ਮਨੁੱਖੀ ਇਤਿਹਾਸ ਦਾ ਆਖਰੀ ਲੁੱਟ ਅਧਾਰਤ ਜਮਾਤੀ ਸਮਾਜ ਆ, ਜਮਾਤੀ ਸਮਾਜ ਤਾਂ ਸਮਾਜਵਾਦ ਵੀ ਹੁੰਦਾ, ਸਰਮਾਏਦਾਰੀ ਲੁੱਟ ਅਧਾਰਤ, ਜ਼ਬਰ ਅਧਾਰਤ ਸਮਾਜ ਆ ਜੀਹਦੇ ਪਿੱਛੇ ਪੂਰੀ ਦੀ ਪੂਰੀ ਜਮਾਤੀ ਸਮਾਜ ਦੀ ਵਿਚਾਰਕ, ਸੱਭਿਆਚਾਰਕ ਤੇ ਭੌਤਿਕ ਸ਼ਕਤੀ ਖੜੀ ਆ। ਇਹ ਊਂਈ ਥੋਨੂੰ ਸਮਾਜਵਾਦ ਵਿੱਚ ਜਾਣ ਨਹੀਂ ਦਊ। ਇਹਨੂੰ ਜਨਤਾ ਆਪਣੀ ਤਾਕਤ ਦੇ ਬਲ ਉਲਟਾਊਗੀ, ਜੇ ਤਾਕਤ ਦੇ ਬਲ ਉਲਟਾਇਆ ਜਾਊਗਾ ਇਸ ਨੂੰ ਤਾਂ ਜਥੇਬੰਦੀ ਵੀ ਅਲੱਗ ਤਰ੍ਹਾਂ ਦੀ ਹੋਊ, ਉਹ ਜਥੇਬੰਦੀ, ਜਿਵੇਂ ਲੈਨਿਨ ਨੇ ਤਾਂ ਉਹਦੀ ਪੂਰੀ ਕਾਰਜ ਪ੍ਰਣਾਲੀ ਦੱਸੀ ਆ, ਉਹ ਬਹੁਤ ਅਨੁਸ਼ਾਸ਼ਿਤ ਲੋਕਾਂ ਦਾ, ਅਜਿਹੇ ਲੋਕਾਂ ਦੀ ਜਿਹੜੇ ਆਪਣਾ ਪੂਰਾ ਜੀਵਨ ਇਹਦੇ ਲਈ ਦੇ ਦਿੰਦੇ ਨੇ ਉਹ ਇਹਦੀ ਰੀੜ ਦੀ ਹੱਡੀ ਹੋਣਗੇ, ਉਹਦੇ ਇਰਦ-ਗਿਰਦ ਜੁਜਵਕਤੀਆਂ ਦਾ ਇੱਕ ਦਾਇਰਾ ਹੋਊਗਾ ਤੇ ਇਹਦੇ ‘ਚ ਮਜ਼ਦੂਰ ਹੋਣਗੇ ਲੈਨਿਨ ਦਾ ਇਹਦੇ ‘ਤੇ ਬਹੁਤ ਜ਼ੋਰ ਸੀਗਾ। ਲੈਨਿਨ ਨੇ ਲਿਖਿਆ ਕਿ ਜੇਕਰ ਪਾਰਟੀ ‘ਚ ਇੱਕ ਬੁੱਧੀਜੀਵੀ ਹੈ ਤਾਂ ਚਾਰ ਮਜ਼ਦੂਰ ਹੋਣੇ ਚਾਹੀਦੇ ਹਨ। ਫਿਰ ਅੱਗੇ ਥੋੜਾ ਅੱਗੇ ਨਹੀਂ ਨਹੀਂ ਕਹਿੰਦਾ ਹੁਣ ਏਨੇ ਨੀ ਹੁਣ ਅੱਠ ਹੋਣੇ ਚਾਹੀਦੇ ਨੇ, ਇੱਕ ਮਗਰ ਅੱਠ। ਫਿਰ ਥੋੜਾ ਅੱਗੇ ਕਹਿੰਦੇ ਨਹੀਂ ਨਹੀਂ ਅੱਠ ਨਾਲ ਨੀ ਸਰਨਾ ਅੱਠ ਸੌ। ਇਕ ਬੁੱਧੀਜੀਵੀ ਤਾਂ ਸੱਤ ਸੌ, ਅੱਠ ਸੌ ਮਜ਼ਦੂਰ ਹੋਣਾ ਚਾਹੀਦਾ ਹੈ। ਪਰ ਜਿਹੜੀ ਪਾਰਟੀ ਦੀ ਮੈਂਬਰਸ਼ਿਪ ਆ ਕਦੇ ਵੀ ਹੋਰਾਂ ਮਾਲਕੀ ਦੀਆਂ ਜਮਾਤਾਂ ਲਈ ਬੰਦ ਨੀ ਕੀਤੀ ਗਈ। ਉਹ ਉਹਦੇ ਪ੍ਰੋਗਰਾਮ ‘ਤੇ ਸਹਿਮਤ ਹੁੰਦੇ ਨੇ, ਮਤਲਬ ਉਹ ਉਹਦੀ ਸਿਆਸਤ ‘ਤੇ ਸਹਿਮਤ ਹੋ ਜਾਂਦੇ ਨੇ, ਉਹ ਉਹਦੇ ਵਿੱਚ ਆਂਦੇ ਨੇ। ਹੋਰਾਂ ਜਮਾਤਾਂ ਦੇ ਉਹ ਲੋਕ ਜਿਹੜਾ ਆਪਣਾ ਜਮਾਤੀ ਪੈਂਤੜਾ ਛੱਡ ਕੇ ਮਜ਼ਦੂਰ ਜਮਾਤ ਦੇ ਜਮਾਤੀ ਪੈਂਤੜੇ ‘ਤੇ ਆ ਜਾਂਦੇ ਨੇ ਉਹ ਉਹਦੇ ਵਿੱਚ ਸ਼ਾਮਿਲ ਹੋ ਸਕਦੇ ਨੇ। ਉਹਦੇ ਲਈ ਸ਼ਰਤਾਂ ਨੇ ਉਹਦੀਆਂ ਜਿਵੇਂ ਜੁਜਵਕਤੀ, ਜੁਜਵਕਤੀ ਪ੍ਰੋਫੈਸਰ ਵੀ ਹੋ ਸਕਦਾ, ਇੱਕ ਅਧਿਆਪਕ ਵੀ ਹੋ ਸਕਦਾ, ਕੋਈ ਕਿਸਾਨ ਵੀ ਹੋ ਸਕਦਾ ਉਹ ਉਹਦੇ ਵਿੱਚ ਆ ਸਕਦਾ, ਪਰ ਉਹ ਉਹਦੀ ਮੁੱਖ ਤਾਕਤ ਨੀ ਬਣਨੇ ਚਾਹੀਦੇ। ਮੁੱਖ ਤਾਕਤ ਕਿੱਥੋਂ ਬਣੂਗੀ? ਪਾਰਟੀ ਜਿੰਨ੍ਹਾਂ ਲੋਕਾਂ ‘ਚ ਕੰਮ ਕਰਦੀ ਆ, ਹੁਣ ਰੂਸ ਦੀ ਪਾਰਟੀ ‘ਚ ਬਹੁਮਤ ਸੱਨਅਤੀ ਮਜ਼ਦੂਰਾਂ ਦਾ ਸੀਗਾ। ਕਿਸਾਨਾਂ ਦਾ ਹੈ ਈ ਨੀ ਸੀਗਾ। ਕਿਸਾਨ ਬਹੁਤ ਬਾਅਦ ‘ਚ ਆਏ Àਦੋਂ ਕਿਸਾਨ ਉਸ ਰੂਪ ‘ਚ ਰਹਿ ਹੀ ਨੀ ਗਏ ਸੀ, ਮਾਲਕ ਜਮਾਤ ਦੇ ਰੂਪ ‘ਚ ਕਿਉਂਕਿ ਜ਼ਮੀਨ ਦਾ ਕੌਮੀਕਰਨ ਹੋ ਗਿਆ ਸੀ।

ਚੀਨ ਦੀ ਪਾਰਟੀ ਦਾ ਇੱਕ ਅਲੱਗ ਮਾਮਲਾ ਸੀ। ਹੁਣ ਜਦੋਂ ਸਾਮਰਾਜਵਾਦ ਆ ਗਿਆ, ਸਰਮਾਏਦਾਰੀ ਇੱਕ ਸੰਸਾਰ ਵਿਆਪੀ ਢਾਂਚਾ ਬਣ ਗਈ ਤਾਂ ਚੀਨ ਵਿੱਚ ਬੇਸ਼ੱਕ ਭਾਵੇਂ ਅਜੇ ਜਗੀਰੂ ਪੈਦਾਵਾਰੀ ਸਬੰਧ ਅਜੇ ਖਤਮ ਨਹੀਂ ਸੀ ਹੋਏ ਪਰ ਆਧੁਨਿਕ ਮਜ਼ਦੂਰ ਜਮਾਤ ਉੱਥੇ ਹੋਂਦ ‘ਚ ਆਗੀ ਸੀ। ਜਿਵੇਂ ਤੁਸੀਂ ਕਹਿੰਨੇ ‘ਚ, ਕੀ ਜਾਗੀਰਦਾਰੀ ਵਿੱਚ ਪ੍ਰੋਲੇਤਾਰੀ ਹੁੰਦਾ? ਮੈਂ ਕਹਿਨਾ ਨਹੀਂ ਹੁੰਦਾ ਪ੍ਰੋਲੇਤਾਰੀ। ਜਾਗੀਰਦਾਰੀ ‘ਚ ਪ੍ਰੋਲੇਤਾਰੀ ਨਹੀਂ ਹੁੰਦਾ। ਮਾਰਕਸਵਾਦ ਪ੍ਰੋਲੇਤਾਰੀ ਨੂੰ ਦੋ ਵਿੱਚ ਵੰਡਦਾ। ਇੱਕ ਨੂੰ ਕਹਿੰਦੇ ਹਨ ਮੈਨੂੰਫੈਕਟਰੀ ਪ੍ਰੋਲੇਤਾਰੀ ਬਈ ਇੱਕ ਅਜਿਹਾ ਪ੍ਰੋਲੇਤਾਰੀਆ ਜਿਹੜਾ ਅਜੇ ਨਿੱਜੀ ਜਾਇਦਾਦ ਨਾਲੋਂ ਟੁੱਟਿਆ ਨੀ, ਉਹ ਦਸਤਕਾਰ ਆ ਜਿਹੜੇ ਪ੍ਰੋਲੇਤਾਰੀ ਦੀ ਮਾਰਕਸ ਗੱਲ ਕਰਦਾ ਉਹ ਮਸ਼ੀਨੋਫੈਕਟਰੀ ਪ੍ਰੋਲੇਤਾਰੀ ਆ। ਮਸ਼ੀਨੋਫੈਕਟਰੀ ਕਦੋਂ ਆਈ? 1780 ਦੇ ਇੰਗਲੈਂਡ ਦੇ ਇਨਕਲਾਬ ਤੋਂ ਪਹਿਲਾਂ ਹੀ ਮਸ਼ੀਨੋਫੈਕਟਰੀ ਹੋਂਦ ਵਿੱਚ ਆ ਗਈ ਸੀ, ਉਸ ਤੋਂ 20 ਸਾਲ ਪਹਿਲਾਂ ਹੀ ਆ ਗਈ ਸੀ। ਯਾਨੀ ਕਿ ਨਵੀਂ ਜਮਾਤ ਦਾ ਭਰੂਣ ਉਦੋਂ ਹੀ ਹੋਂਦ ਵਿੱਚ ਆ ਗਿਆ ਸੀਗਾ ਤੇ 1780 ਤੋਂ ਬਾਅਦ ਜੀਹਨੂੰ ਐਰਿਕ ਹਾਬਸਬਾਮ ਕਹਿੰਦਾ ਹੈ ‘ਜੁੜਵੇਂ ਇਨਕਲਾਬ’, ਜਿਨ੍ਹਾਂ ਨੇ ਐਨਾ ਦੁਨੀਆਂ ਨੂੰ ਬਦਲਿਆ, ਕਿੰਨਾ ਬਦਲਿਆ ਉਹ ਸਾਰਾ ਕੁਝ ਦੱਸਦਾ। ਬਹੁਤ ਸ਼ਾਨਦਾਰ ਕਿਤਾਬ ਆ। ਐਰਿਕ ਹਾਬਸਬਾਮ ਦੀ ਕਿਤਾਬ ਦਾ ਪਹਿਲਾ ਭਾਗ ਬਹੁਤ ਸ਼ਾਨਦਾਰ ਐ, ਪੜ੍ਹਨਾ ਚਾਹੀਦਾ ਹਰ ਮਾਰਕਸਵਾਦੀ ਨੂੰ। ਉਸਤੋਂ ਬਾਅਦ ਫਿਰ ਸੱਨਅਤੀ ਪ੍ਰੋਲੇਤਾਰੀ ਦੀ ਸੰਖਿਆ ਫਿਰ ਲਗਾਤਾਰ ਵਧਦੀ ਜਾਂਦੀ ਹੈ ਇਹਨਾਂ ਦੇਸ਼ਾਂ ‘ਚ। ਅੱਜ ਤਾਂ ਪੂਰੀ ਦੁਨੀਆਂ ‘ਚ ਦੇਖਿਆ ਜਾਵੇ, ਜਿਹੜੇ ਇਹ ਕਹਿੰਦੇ ਆ ਉਦਯੋਗਿਕ ਯੁੱਗ ਨਹੀਂ ਰਿਹਾ ਉਹ ਪਤਾ ਨੀ ਕਿਸ ਚੀਜ਼ ਨੂੰ ਅਧਾਰ ਬਣਾਦੇ ਨੇ। ਅੱਜ ਦੁਨੀਆਂ ਦੀ 71% ਸੱਨਅਤੀ ਪੈਦਾਵਾਰ ਵਿਕਸਤ ਦੇਸ਼ਾਂ ‘ਚ ਹੁੰਦੀ ਆ, ਫਰਾਂਸ ਵਰਗੇ ਦੇਸ਼ਾਂ ‘ਚ। ਸੱਨਅਤੀ ਪ੍ਰੋਲੇਤਾਰੀ ਅੱਜ ਗਿਣਤੀ ਪੱਖੋਂ ਬਹੁਤ ਵਧਿਆ, ਮਾਰਕਸ ਤਾਂ ਹੈਰਾਨ ਰਹਿਜੂਗਾ ਲੁਧਿਆਣੇ ਆ ਕੇ, ਉਹਨੇ ਆਖਣਾ ਆ ਹੋ ਗਿਆ! ਏਦਾਂ ਦਾ ਪ੍ਰੋਲੇਤਾਰੀ ਕਿੱਥੇ ਦੇਖਿਆ ਸੀ ਕਾਰਲ ਮਾਰਕਸ ਨੇ ਸ਼ੈਂਟੀ ਟਾਊਨਜ਼, ਜਿਹੜਾ ਕਲਾਸੀਕਲ ਪ੍ਰੋਲੇਤਾਰੀ ਆ ਚੀਨ ਦੇ ਸੀਗੇ ਜਿਵੇਂ, ਜੀਹਦੀ ਮਾਰਕਸ ਗੱਲ ਕਰਦਾ, ਜੀਹਦੇ ਵਿੱਚ ਸਰਮਾਏਦਾਰੀ ਦਾ ਜਿਹੜਾ ਕਲਿਆਣਕਾਰੀ ਰਾਜ ਵਾਲ਼ਾ ਸੀ ਉਹ ਡੀ ਟੂਅਰ ਸੀ, ਇੱਕ ਰਸਤੇ ਤੋਂ ਹਟਣਾ ਸੀ। ਉਹਦੇ ਵਿੱਚ ਵੀ ਸੋਵੀਅਤ ਯੁਨੀਅਨ ਦਾ ਹੱਥ ਸੀਗਾ। ਸੋਵੀਅਤ ਯੁਨੀਅਨ ਤੋਂ ਪ੍ਰਭਾਵਿਤ ਹੋਈ ਯੂਰਪ ਦੀ ਮਜ਼ਦੂਰ ਜਮਾਤ ਬਹੁਤ ਜਿਆਦਾ ਜਥੇਬੰਦ ਸੀ, ਇਨਕਲਾਬਾਂ ਦਾ ਫੌਰੀ ਖਤਰਾ ਸੀ। ਇੱਕ ਕਾਰਨ ਮੰਨਦੇ ਆਂ ਕਲਿਆਣਕਾਰੀ ਰਾਜ ਆਉਣ ‘ਚ, ਸਿਰਫ ਇੱਕ ਇਨਕਲਾਬਾਂ ਦਾ ਖਤਰਾ ਸੀ, ਹੋਰ ਵੀ ਬਹੁਤ ਸਾਰੇ ਕਾਰਨ ਸੀ। ਅੱਜ ਉਹ ਪ੍ਰੋਲੇਤਾਰੀ ਬਹੁਤ ਵੱਡੀ ਸੰਖਿਆ ‘ਚ ਹੈ। ਦੂਜੀ ਗੱਲ, ਜਦੋਂ ਆਧੁਨਿਕ ਮਜ਼ਦੂਰ ਜਮਾਤ ਹੋਂਦ ਵਿੱਚ ਆ ਗਈ ਤਾਂ ਉਹਦੀ ਜਥੇਬੰਦੀ ਹੋਂਦ ਵਿੱਚ ਆਉਗੀ ਹੀ। ਇਕ ਜਗੀਰੂ ਮੁਲਕ ਦੇ ਵਿੱਚ ਵੀ, ਜਿੱਥੇ ਭਾਰੂ ਪੈਦਾਵਾਰੀ ਸਬੰਧ ਜਗੀਰੂ ਨੇ, ਜੇ ਉੱਥੇ ਮਸ਼ੀਨੋਫੈਕਟਰੀ ਪ੍ਰੋਲੇਤਾਰੀ ਹੋਂਦ ਵਿੱਚ ਆ ਗਿਆ ਤਾਂ ਉਹਦੀ ਸਿਆਸੀ ਜਥੇਬੰਦੀ ਤਾਂ ਬਣੇਗੀ ਹੀ ਬਣੇਗੀ ਤੇ ਉਹ ਆਪਣੀਆਂ ਦਿੱਤੀਆਂ ਹਾਲਤਾਂ ਵਿੱਚ ਇਨਕਲਾਬ ਕਰੂਗੀ, ਜਿਵੇਂ ਤਸਕੀਨ ਜੀ ਨੇ ਲਿਖਿਆ ਮਾਰਕਸ ਦਾ ਹਵਾਲਾ ਦੇਕੇ ਕਿ ਲੋਕ ਇਤਿਹਾਸ ਬਣਾਉਂਦੇ ਨੇ ਪਰ ਆਪਣੀ ਮਰਜ਼ੀ ਨਾਲ ਨਹੀਂ ਬਣਾ ਸਕਦੇ। ਠੀਕ, ਬਿਲਕੁਲ ਠੀਕ ਆ, ਆਪਣੀ ਮਰਜ਼ੀ ਨਾਲ਼ ਮਾਓ ਵੀ ਨੀ ਸੀ ਬਣਾ ਸਕਦਾ ਕਿ ਆਪਾਂ ਨੂੰ ਯੂਰਪ, ਫਰਾਂਸ ਚਾਹੀਦਾ ਫੇਰ ਆਪਾਂ ਇਨਕਲਾਬ ਕਰਾਂਗੇ। ਮਾਓ ਨੇ ਚੀਨ ਵਿੱਚ ਹੀ ਇਨਕਲਾਬ ਕਰਨਾ ਸੀਗਾ, ਜਿੱਥੇ ਉੱਥੋਂ ਦੀ ਸਰਮਾਏਦਾਰ ਜਮਾਤ ਨਹੀਂ ਸੀ ਕਰਦੀ। ਸਾਡੇ ਕੀ ਹੋਇਆ, ਸਾਡੇ ਕਾਂਗਰਸ ਬਣਦੀ ਆ। ਕਾਂਗਰਸ ਨੂੰ ਅੰਗਰੇਜ਼ ਬਣਾਦੇ ਨੇ, ਵਪਾਰੀਆਂ ਦੀ ਪਾਰਟੀ। 1908 ਤੱਕ ਆਂਦੇ-ਆਂਦੇ ਉਹ ਬੁਰਜੁਆਜੀ ਐਨੀ ਮਜ਼ਬੂਤ ਹੋ ਜਾਂਦੀ ਆ ਉਹ ਪੂਰਨ ਸਵਰਾਜ ਦੀ ਗੱਲ ਕਰਨ ਲੱਗ ਜਾਂਦੀ ਆ। ਬਾਲ ਗੰਗਾਧਰ ਤਿਲਕ ਪੂਰਨ ਸਵਰਾਜ ਦਾ ਨਾਅਰਾ ਦਿੰਦਾ, ਪਰ 1917 ਦੇ ਇਨਕਲਾਬ ਤੋਂ ਬਾਅਦ ਉਹ ਗਾਂਧੀ ਨੂੰ ਲੀਡਰ ਬਣਾ ਲੈਂਦੀ ਆ ਜੀਹਦੇ ਵਿੱਚ ਗੋਖਲੇ ਵਾਲ਼ਾ ਵੀ ਗੁਣ ਆ ਬਈ ਸ਼ਾਂਤੀ-ਸਮਝੌਤਾ ਵਾਲ਼ਾ ਵੀ ਆ ਤੇ ਰੈਡੀਕਲ ਪੱਖ ਵੀ ਆ। ਹੁਣ ਜਿਹੜਾ 1917 ਦੇ ਇਨਕਲਾਬ ਨੇ ਦੁਨੀਆਂ ਭਰ ਦੀਆਂ ਜਿਹੜੀਆਂ ਕੌਮੀ ਮੁਕਤੀ ਲਹਿਰਾਂ ਸੀ ਇਹਨਾਂ ‘ਤੇ ਪ੍ਰਭਾਵ ਪਾਇਆ, ਕਿ ਇੱਥੋਂ ਦੀ ਬੁਰਜੁਆਜੀ ਇਨਕਲਾਬਾਂ ਨੂੰ ਅੱਗੇ ਨਹੀਂ ਸੀ ਵਧਾ ਰਹੀ, ਉਹ ਅੱਗੇ ਵਧਾਉਂਣ ਅਸਮਰੱਥ ਹੋ ਗਈ, ਉਹ ਹੁਣ ਡਰਦੀ ਸੀ ਇਨਕਲਾਬਾਂ ਤੋਂ ਫਿਰ ਕਮਿਊਨਿਸਟਾਂ ਦੇ ਗਲ਼ ਅਣਚਾਹਿਆ ਬੋਝ ਆਣ ਪਿਆ (ਜਮਹੂਰੀ ਇਨਕਲਾਬਾਂ ਦਾ) ਜੋ ਸਾਡਾ ਸ਼ੌਂਕ ਨੀ। ਅੱਜ ਵੀ ਬਹੁਤ ਸਾਰੇ ਲੋਕ ਕਹਿੰਦੇ ਜਮਹੂਰੀ ਇਨਕਲਾਬ ਕਰਨਾ, ਜਿਵੇਂ ਉਹਦੇ ਨਾਲ਼ ਵਿਆਹੇ ਹੁੰਦੇ ਆ। ਦੁਨੀਆਂ ‘ਚੋਂ ਗੁਜ਼ਰ ਚੁੱਕਾ ਜਮਹੂਰੀ ਇਨਕਲਾਬਾਂ ਦਾ ਯੁੱਗ, ਕਰਨਾ ਹੁੰਦਾ ਤਾਂ 1947 ਤੋਂ ਪਹਿਲਾਂ ਕਰ ਲੈਂਦੇ, ਉਹ ਹੁਣ ਨਹੀਂ ਹੋਣਾ। ਐਨਾ ਮੋਹ ਪਾਲ਼ਿਆ ਹੋਇਆ ਉਹਨਾਂ ਨੇ ਕਿ ਬਈ ਜਮਹੂਰੀ ਇਨਕਲਾਬ ਤਾਂ ਕਰਨਾ ਹੀ ਕਰਨਾ, ਕਰਨਾ ਹੀ ਕਰਨਾ। ਅਸੀਂ ਇਹ ਕਹਿੰਨੇ ਆਂ ਕਿ ਸਾਡੇ ਮੋਢਿਆਂ ‘ਤੇ ਬੋਝ ਲੱਦ ਦਿੱਤਾ ਸੀ ਇਤਿਹਾਸ ਨੇ, ਸਾਡੀ ਇੱਛਾ ਥੋੜੀ ਸੀ ਜਮਹੂਰੀ ਇਨਕਲਾਬ ਕਰਨਾ, ਉਹ ਤਾਂ ਬੁਰਜੁਆਜੀ ਨੇ ਕਰਨਾ ਸੀ, ਹੁਣ ਬੁਰਜੁਆਜੀ ਨਹੀਂ ਕਰ ਰਹੀ ਸੀ ਸਾਨੂੰ ਕਰਨਾ ਪੈ ਗਿਆ। ਹੁਣ ਜੇ ਆਪਾਂ ਜਮਹੂਰੀ ਇਨਕਲਾਬ ਕਰਾਂਗੇ ਤਾਂ ਉਹਦੀਆਂ ਕਮਜ਼ੋਰੀਆਂ ਹੋਣਗੀਆਂ ਜਿੰਨ੍ਹਾਂ ਵੱਲ ਇਹ (ਤਸਕੀਨ) ਧਿਆਨ ਦਵਾਉਂਦੇ ਨੇ। ਹੁਣ ਚੀਨ ਵਿੱਚ ਦੇਖੋ ਏਜੰਡਾ ਕੀ ਆ, ਉਹ ਸਮਾਜਵਾਦੀ ਇਨਕਲਾਬ ਦਾ ਏਜੰਡਾ ਨਹੀਂ ਹੈਗਾ, ਏਜੰਡਾ ਕੀ ਆ ਉਹ ਸਾਮਰਾਜਵਾਦ ਵਿਰੋਧੀ, ਜਗੀਰਦਾਰੀ ਵਿਰੋਧੀ ਇਨਕਲਾਬ ਦਾ ਏਜੰਡਾ ਹੈ। ਹੁਣ ਜਿਹੜੇ ਵੀ ਲੋਕ ਜਗੀਰਦਾਰੀ ਵਿਰੋਧੀ ਨੇ ਤੇ ਸਾਮਰਾਜਵਾਦ ਵਿਰੋਧੀ ਨੇ ਅਜਿਹੇ ਜਮਹੂਰੀ ਲੋਕ ਤੁਹਾਡੀ ਪਾਰਟੀ ਵਿੱਚ ਆਉਣਗੇ ਕਿਉਂਕਿ ਤੁਸੀਂ ਲੜ ਰਹੇ ਹੋ। ਉਹ ਤੁਹਾਡੀ ਪਾਰਟੀ ਦੇ ਉੱਪਰ ਤੱਕ ਵੀ ਪਹੁੰਚਣਗੇ, ਪਰ ਉਹ ਸਮਾਜਵਾਦ ਲਈ ਨਹੀਂ ਆਏ ਉਹ ਜਮਹੂਰੀ ਇਨਕਲਾਬ ‘ਤੇ ਜਾ ਕੇ ਰੁਕ ਜਾਣਗੇ। ਹੁਣ ਚੀਨ ਦਾ ਨਵ-ਜਮਹੂਰੀ ਇਨਕਲਾਬ ਸਫਲ ਹੋਣ ਤੋਂ ਪਹਿਲਾਂ, ਅਕਤੂਬਰ ਵਿੱਚ ਸਫਲ ਹੁੰਦਾ, ਮਾਰਚ ਵਿੱਚ ਉਹਦੀ ਕੇਂਦਰੀ ਕਮੇਟੀ ਦੀ ਮੀਟਿੰਗ ਹੁੰਦੀ ਆ ਚੀਨ ਦੀ ਪਾਰਟੀ ਦੇ ਦੋ ਧੜੇ ਬਣ ਜਾਂਦੇ ਆ। ਮਾਓ ਦੀ ਇਹ ਲੀਹ ਸੀ ਨਵ-ਜਮਹੂਰੀਅਤ ਤੋਂ ਸਮਾਜਵਾਦ ਵੱਲ, ਦੂਜੇ ਕਹਿੰਦੇ ਸੀ ਨਹੀਂ ਇੱਥੇ ਹੀ ਰੁਕ ਜਾਉ। ਨਵ-ਜਮਹੂਰੀਅਤ ਨੂੰ ਪੱਕੇ ਪੈਰੀਂ ਕਰੋ ਥੋਡੇ ਵਾਲਾ ਸਿਧਾਂਤ ਆ ਗਿਆ ਕਿ ਉਹਨੂੰ ਸਰਮਾਏਦਾਰੀ ਨੂੰ ਹੋਰ ਵਿਕਸਤ ਹੋਣ ਦਿਓ। ਮਾਓ ਕਹਿੰਦਾ ਇਹ ਖਤਰਨਾਕ ਰਸਤਾ ਆ। ਬਈ ਨਵ ਜਮਹੂਰੀਅਤ ਵਿਕਸਤ ਹੋਣ ਦਾ ਮਤਬਲ ਕੀ ਹੈ ਕਿ ਪਿੰਡਾਂ ਚ ਫੇਰ ਧਰੁਵੀਕਰਨ ਹੋਊਗਾ। ਜਿਹੜੇ ਕਿਸਾਨਾਂ ਨੂੰ ਜ਼ਮੀਨਾਂ ਮਿਲੀਆਂ ਉਹ ਫਿਰ ਕੁਝ ਕੁ ਲੋਕਾਂ ਦੇ ਹੱਥਾਂ ਵਿੱਚ ਚਲੀਆਂ ਜਾਣਗੀਆਂ ਤੇ ਕਿਸਾਨੀ ਪਾਰਟੀ ਤੋਂ ਦੂਰ ਹੋ ਜਾਉਗੀ ਤੇ ਕਿਸਾਨੀ ਪਾਰਟੀ ਵਿਰੁੱਧ ਵਿਦਰੋਹ ਕਰੂਗੀ ਤੇ ਕਿਸਾਨੀ ਇਹਨੂੰ ਡੋਬ ਦਊਗੀ ਖੂਨ ਦੀਆਂ ਨਦੀਆਂ ‘ਚ, ਏਸ ਲਈ ਆਪਾਂ ਨੂੰ ਸਮੂਹੀਕਰਨ ਦਾ ਨਾਅਰਾ ਦੇਣਾ ਚਾਹੀਦਾ ਉੱਥੋਂ ਸਮਾਜਵਾਦ ਵੱਲ ਨੂੰ ਵਧਣਾ ਚਾਹੀਦਾ। ਹੁਣ ਇਹ ਇਨਕਲਾਬ ਦੀ ਇੱਕ ਕਮਜ਼ੋਰੀ ਸੀ ਕਿਉਂਕਿ ਆਪਾਂ ਚੁਣ ਨੀ ਸਕਦੇ ਸੀ ਕਿ ਆਪਾਂ ਕਿੱਥੇ ਇਨਕਲਾਬ ਕਰਨਾ। ਆਪਾਂ ਜਿੱਥੇ ਪੈਦਾ ਹੋਏ ਆ ਉੱਥੋਂ ਦੀ ਜਨਤਾ ਦੀ ਮੁਕਤੀ ਚਾਹੁੰਦੇ ਆ ਕਿ ਉਹ ਜਨਤਾ ਜ਼ਬਰ, ਲੁੱਟ, ਅਨਿਆਂ ਤੋਂ ਮੁਕਤ ਹੋਵੇ। ਉਹਦੇ ਰਸਤੇ ਖੋਜਦੇ ਹਾਂ, ਇੱਕ ਰਸਤਾ ਇਹ ਮਿਲਿਆ ਕਿ ਜਮਹੂਰੀ ਇਨਕਲਾਬ ਹੋਣੇ ਚਾਹੀਦੇ ਸੀ ਗੇ ਜਿਵੇਂ ਟ੍ਰਾਟਸਕੀ ਇਹ ਕਹਿੰਦਾ ਸੀਗਾ ਕਿ ਜਮਹੂਰੀ ਇਨਕਲਾਬ ਨਹੀਂ ਹੋਣਾ ਚਾਹੀਦਾ । ਮਾਰਕਸਵਾਦੀ ਨੀ ਕਹਿੰਦੇ। ਜਿਵੇਂ ਤੁਸੀਂ ਟ੍ਰਾਟਸਕੀ ਨੂੰ ਮਾਰਕਸਵਾਦੀ ਮੰਨਦੇ ਹੋਵੋਂਗੇ ਖੈਰ ਜਿਵੇਂ ਮਾਰਕਸ, ਏਗਲਜ਼, ਲੈਨਿਨ, ਸਟਾਲਿਨ, ਮਾਓ ਇਹ ਨਹੀਂ ਸੀ ਕਹਿੰਦੇ ਕਿ ਆਪਾਂ ਉਹ ਪੜਾਅ ਲੰਘ ਜਾਈਏ ਕਿ ਜਮਹੂਰੀ ਇਨਕਲਾਬ ਤਾਂ ਕਰਨਾ ਨੀ ਸਿੱਧੇ ਸਮਾਜਵਾਦ ਵਿੱਚ ਪਹੁੰਚ ਜਾਈਏ ਇਹ ਤਾਂ ਟ੍ਰਾਟਸਕੀ ਦੀ ਪੋਜੀਸ਼ਨ ਸੀ ਗੀ। ਮਾਰਕਸ ਦਾ ਇਹ ਸਿਧਾਂਤ ਸੀ, ਲੈਨਿਨ ਦਾ ਇਹ ਸਿਧਾਂਤ ਸੀ, ਮਾਓ ਦਾ ਇਹ ਸਿਧਾਂਤ ਸੀ ਤੇ ਸਟਾਲਿਨ ਦਾ ਇਹ ਸਿਧਾਂਤ ਸੀਗਾ ਇਹ ਆਪਾਂ ਉਹ ਮੰਜ਼ਲ ਨੂੰ ਨਹੀਂ ਲੰਘ ਸਕਦੇ ਉਹ ਮੰਜ਼ਲ ‘ਚ ਲਾਜ਼ਮੀ ਗੁਜ਼ਰਨਾ ਪਊਗਾ ਪਰ ਉਹ ਮੰਜ਼ਲ ਜਦੋਂ ਜਮਹੂਰੀ ਇਨਕਲਾਬ ਕਰਤਾ ਪੁਰਾਣੇ ਪੈਦਾਵਾਰੀ ਸਬੰਧ ਤਬਾਹ ਕਰ ਦਿੱਤੇ ਉੱਥੇ ਰੁਕਾਂਗੇ ਨਹੀਂ। ਉਦੋਂ ਲਾਜ਼ਮੀ ਸਾਨੂੰ ਇੱਕ ਰਸਤਾ ਅਪਨਾਉਣਾ ਪਊਗਾ ਅੱਗੇ ਜਿਹੜਾ ਕਿ ਸਮਾਜਵਾਦੀ ਜਾਨੀ ਕਮਿਊਨਿਜ਼ਮ ਵੱਲ ਨੂੰ ਜਾਂਦਾ ਹੋਇਆ ਇੱਕ ਰਸਤਾ ਹੋਵੇ ਤੇ ਉਹ ਅਸੀਂ ਜਲਦੀ ਕਰ ਸਕਦੇ ਆ ਤੇ ਰੂਸ ਤੇ ਚੀਨ ਦੇ ਤਜ਼ਰਬੇ ਨੇ ਸਿਖਾਇਆ ਕਿ ਸਰਮਾਏਦਾਰੀ ਨਾਲੋਂ ਬਹੁਤ ਤੇਜੀ ਨਾਲ਼ ਵਿਕਾਸ ਉਹਨਾਂ ਨੇ ਕਰ ਲਿਆ।

ਫਿਰ ਪਾਰਟੀ ਦੀ ਗੱਲ ਜਿਵੇਂ ਹਾਬਸਬਾਮ ਨੂੰ ਇਹਨਾਂ ਕੋਟ ਕਰਕੇ ਕਿਹਾ ਕਿ ਵੀਹਵੀਂ ਸਦੀ ਦੇ ਜੋ ਵੀ ਆ ਲੋਕ ਨਾਇਕਾਂ ਤੇ ਪਾਰਟੀ ਨਾਲ ਇਨਕਲਾਬ ਕਰਨ ਦੇ ਆਦੀ ਹੋ ਗਏ। ਪਾਰਟੀ ਬਿਨ੍ਹਾਂ ਇਨਕਲਾਬ ਨੀ ਹੋ ਸਕਦਾ। ਅੱਜ ਨੀ ਹੋ ਸਕਦਾ ਅੱਜ ਦੀ ਦੁਨੀਆਂ ਦੀ ਸੱਤਾ ਜਿਹੜੀ ਏਨੀ ਖੂੰਖਾਰ ਆ ਉਹ ਫੇਸਬੁੱਕ ਦਾ ਇੱਕ ਕੱਲਾ ਕੱਲਾ ਮੈਸਿਜ ਪੜ੍ਹਦੀ ਆ। ਫੇਸਬੁੱਕ ਤਾਂ ਸੀ. ਆਈ. ਆਈ. ਏ. ਦਾ ਪ੍ਰੋਜੈਕਟ ਆ ਇਹ ਤੇ ਉਹਦਾ ‘ਕੱਲਾ-‘ਕੱਲਾ ਸੁਨੇਹਾ ਪੜ੍ਹਦੇ ਨੇ ਉਹ। ਥੋਡੇ ‘ਤੇ ਬਹੁਤ ਨਿਗ੍ਹਾ ਰੱਖਦੇ ਨੇ, ਉਹ ਇੱਕ-ਇੱਕ ਚੀਜ਼ ‘ਤੇ ਨਿਗ੍ਹਾ ਰੱਖਦੇ ਨੇ ਉਹ ਤੇ ਇਹ ਸੱਤਾ ਇੱਕ ਟਰੇਡ ਯੂਨੀਅਨਸਟ ਨੂੰ ਬਰਦਾਸ਼ਤ ਨੀ ਕਰਦੀ ਤੇ ਕਮਿਊਨਿਸਟਾਂ ਨੂੰ ਬਰਦਾਸ਼ਤ ਤਾਂ ਕੀ ਕਰਨਾ ਟਰੇਡਯੁਨੀਅਸਟ ਦੱਤਾ ਸਮੰਤ ਨੂੰ ਮਰਵਾਤਾ, ਨਿਯੋਗੀ ਨੂੰ ਮਰਵਾਤਾ ਹਨਾਂ ਅਜਿਹੀ ਖੂੰਖਾਰ ਸੱਤਾ ਦੇ ਖਿਲਾਫ ਤੁਸੀਂ ਪਾਰਟੀ ਬਿਨ੍ਹਾਂ ਕਿਵੇਂ ਲੜੋਗੇ, ਜਿਵੇਂ ਸਰਮਾਏਦਾਰੀ ਤੋਂ ਪਹਿਲਾਂ ਸਾਰੇ ਇਨਕਲਾਬ ਪਾਰਟੀ ਤੋਂ ਬਿਨ੍ਹਾਂ ਹੁੰਦੇ ਸੀਗੇ ਮਧਯੁੱਗ ‘ਚ। ਉਹਨਾਂ ਇਨਕਲਾਬਾਂ ਦਾ ਤੇ ਮਜ਼ਦੂਰ ਜਮਾਤ ਦੇ ਇਨਕਲਾਬਾਂ ਦਾ ਬਨਿਆਦੀ ਮਹੱਤਵਪੂਰਨ ਫਰਕ ਹੀ ਇਹੀ ਐ ਕਿ ਇਹਨਾਂ ਵਿੱਚ ਮਨੁੱਖੀ ਚੇਤਨਾ ਦਾ ਬਹੁਤ ਮਹੱਤਵਪੂਰਨ ਯੋਗਦਾਨ ਆ। ਉਹ ਕਿਉਂ ਆ? ਉਹ ਏਸ ਲਈ ਆ ਕਿ ਜਿਹੜਾ ਸਰਮਾਏਦਾਰੀ ਪੈਦਾਵਾਰੀ ਢੰਗ ਆ ਉਹ ਜਗੀਰੂ ਪੈਦਾਵਾਰੀ ਸਬੰਧਾਂ ਦੇ ਵਿੱਚ ਹੀ ਉਗਮ ਆਉਂਦਾ ਹੈ। ਜਗੀਰਦਾਰੀ ਹੁੰਦੀ ਆ ਉਹਦੇ ਗਰਭ ਚੋਂ ਹੀ ਇੱਕ ਸਰਮਾਏਦਾਰੀ ਢੰਗ ਵਿਕਸਤ ਹੋ ਜਾਂਦਾ ਤੇ ਲੋਕਾਂ ਲਈ ਨਵਾਂ ਚੁਣਨਾ ਬਹੁਤ ਸੌਖਾ ਹੁੰਦਾ ਆ ਕਿ ਵੇਖੋ ਆ ਨਵਾਂ ਆ ਵੇਖੋ ਆ ਪੁਰਾਣਾ ਆ ਦੇਖੋ ਇੱਥੇ ਕਿੰਨ੍ਹੀ ਅਜ਼ਾਦੀ ਏ ਹੁਣ ਕੋਈ ਵੀ ਮਜ਼ਦੂਰ ਕਿਸੇ ਵੀ ਫੈਕਟਰੀ ਚ ਕੰਮ ਕਰੇ, ਪੁਰਾਣੇ ਜਗੀਰਦਾਰ ਦੇ ਖੇਤ ਨਾਲ ਤੁਸੀਂ ਬੰਨ੍ਹੇ ਹੋ ਤੁਸੀਂ ਕਿਤੇ ਜਾ ਨੀ ਸਕਦੇ। ਲੋਕਾਂ ਨੂੰ ਨਵਾਂ ਦਿਖਾਣਾ ਨਵਾਂਪਣ ਦਿਖਾਣਾ ਬਹੁਤ ਅਸਾਨ ਹੁੰਦਾ। ਹੁਣ ਸਮਾਜਵਾਦੀ ਜਿਹੜੇ ਪੈਦਾਵਾਰੀ ਸਬੰਧ ਨੇ ਉਹ ਸਰਮਾਏਦਾਰੀ ਦੇ ਅੰੰਦਰੋ ਅੰਦਰੀ ਪੈਦਾ ਨਹੀਂ ਹੋ ਸਕਦੇ। ਇਹ ਸਟਾਲਿਨ ਨੇ ਗੱਲ ਬਹੁਤ ਖੂਬਸੂਰਤੀ ਨਾਲ ਕਹੀ ਆ, ਦੇਖੋ ਕਿੰਨਾ ਵਧੀਆ ਸਮਾਜਵਾਦ ਆ ਸਾਡਾ ਇਹ ਦਿਖਾਇਆ ਹੀ ਨੀ ਜਾ ਸਕਦਾ। ਲੋਕਾਂ ਨੂੰ ਹਿਸਟਰੀ ਪੜ੍ਹਾਉਂਣੀ ਪਊਗੀ। ਇਤਿਹਾਸਕ ਭੌਤਿਕਵਾਦ ਨਾਲ ਉਹਨਾਂ ਨੂੰ ਲੈੱਸ ਕਰਨਾ ਪਊਗਾ। ਲੋਕਾਂ ਨੂੰ ਨੀ ਲੋਕਾਂ ਦੇ ਬਹੁਤ ਉੱਨਤ ਹਿੱਸੇ ਨੂੰ ਉਹਨਾਂ ਨੂੰ ਦਿਖਾਣਾ ਪਊਗਾ ਇਤਿਹਾਸ ਇਸ ਤਰ੍ਹਾਂ ਬਦਲਦਾ ਹੁਣ ਇਤਿਹਸ ਦੀ ਗਤੀ ਇਹ ਆ। ਇਹ ਕੌਣ  ਸਿਖਾਊਗਾ? ਪਾਰਟੀ ਜਿਹੀ ਸੰਸਥਾਂ ਤੋਂ ਬਿਨ੍ਹਾਂ। ਪਾਰਟੀ ਦਾ ਕੋਈ ਸਥਾਈ ਰੂਪ ਨੀ, ਇਹ ਲੈਨਿਨ ਨੇ ਵੀ ਕਿਹਾ ਕਿ ਪਾਰਟੀ ਦਾ ਕੋਈ ਇੱਕ ਰੂਪ ਨਹੀਂ ਹੋ ਸਕਦਾ। ਪਾਰਟੀ ਜਿਹੋ ਜਿਹੇ ਹਲਾਤਾਂ ਚ ਕੰਮ ਕਰਦੀ ਆ ਉਹੋ ਜਿਹੀ ਪਾਰਟੀ ਹੋਊਗੀ। ਬਹੁਤ ਸਾਰੇ ਦੇਸ਼ਾਂ ‘ਚ ਅਲੱਗ ਅਲੱਗ ਢੰਗ ਨਾਲ ਪਾਰਟੀਆਂ ਕੰਮ ਕਰਦੀਆਂ ਨੇ ਪਰ ਇਨਕਲਾਬ ਦਾ ਸੰਦ ਤਾਂ ਪਾਰਟੀ ਹੀ ਹੈ ਤੇ ਪਾਰਟੀ ਹੀ ਰਹੂਗੀ। ਦੂਜੀ ਗੱਲ ਨਾਇਕਾਂ ਵਾਲੀ ਗੱਲ, ਜਮਾਤੀ ਸਮਾਜ ਨੂੰ ਨਾਇਕਾਂ ਦੀ ਵੀ ਲੋੜ ਆ । ਨਾਇਕ ਪਾਰਟੀ ਪ੍ਰੋਜੈਕਟ ਨੀ ਕਰਦੀ, ਹਵਾਈ ਜਹਾਜ਼ ਤੋਂ ਉਹਨਾਂ ਨੂੰ ਲੈਂਡ ਨੀ ਕਰਾਉਂਦੀ ਜਾਓ ਤੁਸੀਂ ਨਾਇਕ ਬਣ ਜਾਓ। ਨਾਇਕ ਕਿਵੇਂ ਬਣਦੇ ਨੇ? ਜਦੋਂ ਆਪਾਂ ਜਨਤਾ ਦਾ ਉਹਨਾਂ ਦੀਆਂ ਲੜਾਈਆਂ ਚ ਉਹਨਾਂ ਦਾ ਸਾਥ ਦਿੰਦੇ ਆ। ਕਮਿਊਨਿਸਟ ਕੁੱਟ ਖਾਂਦੇ ਨੇ, ਸਿਰ ਪੜਵਾਂਦੇ ਨੇ, ਜ਼ੇਲ੍ਹਾਂ ਚ ਜਾਂਦੇ ਨੇ, ਫਾਂਸੀਆਂ ਤੇ ਚੜ੍ਹਦੇ ਨੇ, ਇਨਕਾਊਂਟਰ ਹੁੰਦੇ ਨੇ ਉਹਨਾਂ ਦੇ ਤੇ ਜਨਤਾ ਦੇ ਨਾਇਕ ਬਣ ਜਾਂਦੇ ਨੇ। ਦੇਖੋ ਹਰ ਚੀਜ਼ ਦਾ ਦੂਜਾ ਵੀ ਪੱਖ ਆ। ਪਾਰਟੀ ਆਪਾਂ ਕਹਾਂਗੇ ਇੱਕ ਨਸੈੱਸਰੀ ਈਵਲ ਆ ਜਿਵੇਂ ਰਗੜ ਬਲ ਬਾਰੇ ਕਹਿੰਦੇ ਨੇ ਕਿ ਇਹ ਇੱਕ ਲਾਜ਼ਮੀ ਬੁਰਾਈ ਆ, ਤੁਰ ਵੀ ਨੀ ਸਕਦੇ ਤੇ ਬੂਟ ਵੀ ਘਸ ਜਾਂਦੇ ਨੇ। ਪਾਰਟੀ ਇੱਕ ਲਾਜ਼ਮੀ ਬੁਰਾਈ ਆ, ਪਾਰਟੀ ਹੋਊਗੀ ਤਾਂ ਦਰਜੇਬੰਦੀ ਹੋਊਗੀ ਪਾਰਟੀ ਹੋਊਗੀ ਤਾਂ ਕੁਝ ਲੋਕਾਂ ਦੀ ਅਥਾਰਟੀ ਹੋਊਗੀ, ਪਾਰਟੀ ਵਿੱਚ ਬਹੁਤ ਨਿਘਾਰ ਵੀ ਆਊ, ਪਾਰਟੀ ‘ਚ ਵਿਗਾੜ ਵੀ ਪੈਦਾ ਹੋਣਗੇ, ਗੈਰ-ਜਮਹੂਰੀ ਅਮਲ ਵੀ ਹੋਣਗੇ। ਪਰ ਇਹਦਾ ਹੱਲ ਇਹ ਨਹੀਂ ਕਿ ਪਾਰਟੀ ਨਾ ਹੋਵੇ, ਉਹਨਾਂ ਨਾਲ਼ ਲੜਿਆ ਜਾਊਗਾ। ਉਹ ਲੜਨਾ ਕਿਵੇਂ ਉਹਦਾ ਰਸਤਾ ਮਾਓ ਨੇ ਦੱਸਿਆ ਜੀਹਦੀ ਆਪਾਂ ਬਹੁਤੀ ਚਰਚਾ ਕਰ ਨੀ ਸਕਦੇ ਕਿ ਰੂਸ ਵਿੱਚ ਜਿਸ ਤਰ੍ਹਾਂ ਦੇ ਵਿਗਾੜ ਆਏੇ, ਪਾਰਟੀ ‘ਚ ਆਏ, ਸੱਤਾ ਦੇ ਚਰਿੱਤਰ ਚ ਆਏ। ਉਹਦਾ ਹੱਲ ਮਾਓ ਨੇ ਦੱਸਿਆ ਕਿ ਬਈ ਇਹਨੂੰ ਕਿਵੇਂ ਹੱਲ ਕੀਤਾ ਜਾਏ। ਲੋਕਾਂ ਦੀਆਂ ਨਜ਼ਰਾਂ ਚ ਲਿਆਓ ਕਿ ਸੋਡਾ ਲੀਡਰ ਕਿੱਥੇ ਰਹਿੰਦਾ। ਸਮਾਜਵਾਦ ਚ ਸੌਖਾ ਈ ਆ ਕਿ ਇਹ ਸੋਡਾ ਸੈਕਟਰੀ ਆ ਬਈ ਇਹ ਸਹੀ ਕੰਮ ਕਰਦਾ ਲੋਕਾਂ ਨੂੰ ਸੱਦੋ ਸਾਰਿਆਂ ਨੂੰ ਸੱਦਿਓ ਬਈ ਇਹ ਸੋਡਾ ਸੈਕਟਰੀ ਸਹੀ ਕੰਮ ਕਰਦਾ। ਮਾਓ ਕਹਿੰਦੇ ਸ਼ੁਰੂ ‘ਚ ਲੋਕ ਨਹੀਂ ਬੋਲਣਗੇ ਪਰ ਲੋਕਾਂ ਨੂੰ ਪ੍ਰੇਰਿਤ ਕਰੋ ਲੋਕੀ ਬੋਲਣ ਲੱਗ ਪੈਣਗੇ। ਫਿਰ ਉਹਨੂੰ ਲਾਹ ਦਿਉ ਲੋਕਾਂ ਨੂੰ ਕਹੋ ਲਾਹ ਦੋ ਨਵਾਂ ਸੈਕਟਰੀ ਲਿਆਓ। ਮਤਬਲ ਇਹ ਹੀ ਅੱਗੇ ਸੱਭਿਅਚਾਰਕ ਇਨਕਲਾਬ ਬਣਿਆ ਬਹੁਤ ਵੱਡੇ ਪੱਧਰ ‘ਤੇ ਕਰੋੜਾਂ ਲੋਕਾਂ ਨੇ ਏਸ ਵਿੱਚ ਹਿੱਸਾ ਲਿਆ। ਦੂਜਾ, ਮੈਂ ਕਹਿੰਨਾ ਨਾਇਕ ਨਹੀਂ ਹੋਣੇ ਚਾਹੀਦੇ, ਮਾਕਰਸ ਨੂੰ ਪੁੱਛਿਆ ਕਨਫੈਸ਼ਨਜ਼ ‘ਚ ਬਈ ਸੋਡਾ ਨਾਇਕ, ਮਾਰਕਸ ਨੇ ਦੋ ਤਿੰਨ ਨਾਂ ਲਏ ਰਾਬਸਪੀਅਰ ਦਾ ਨਾਂ ਲਿਆ। ਏਗਲਜ਼ ਨੂੰ ਪੁੱਛਿਆ ਕਿ ਸੋਡਾ ਨਾਇਕ ਕਹਿੰਦਾ ਕੋਈ ਨੀ, ਮੈਨੂੰ ਏਗਲਜ਼ ਦੀ ਗੱਲ ਜ਼ਿਆਦਾ ਸਹੀ ਲੱਗਦੀ ਆ। ਕਿਸੇ ਵੀ ਵਿਅਕਤੀ ਦਾ ਕੋਈ ਨਾਇਕ ਕਿਵੇਂ ਹੋ ਸਕਦਾ ਬਈ। ਮੇਰਾ ਕੋਈ ਨਾਇਕ ਨੀ ਗਾ। ਮੈਂ ਕਿਸੇ ਜਿਹਾ ਕਿਉਂ ਬਣਨਾ ਚਾਹੂੰਗਾ ਬਈ ਮੈਂ ਆਪਣੇ ਜਿਹਾ ਰਹਿਣਾ ਚਾਹੂੰਗਾ। ਮੇਰਾ ਆਪਣਾ ਵਿਅਕਤਤਵ ਆ। ਮੈਂ ਕਿਸੇ ਨੂੰ ਕਿਉਂ ਨਾਇਕ ਮੰਨਾਂ, ਨਾਇਕ ਨਹੀਂ ਹੋਣੇ ਚਾਹੀਦੇ, ਪਾਰਟੀ ਨਹੀਂ ਹੋਣੀ ਚਾਹੀਦੀ, ਸੱਤਾ ਨਹੀਂ ਹੋਣੀ ਚਾਹੀਦੀ ਪਰ ਅੱਜ ਉਹ ਖਤਮ ਨਹੀਂ ਹੋ ਸਕਦੇ। ਅੱਜ ਨਾਇਕਾਂ ਬਿਨ੍ਹਾਂ ਤੁਸੀਂ ਇਨਕਲਾਬ ਦੀ ਕਲਪਨਾ ਨੀ ਕਰ ਸਕਦੇ ਕਿਉਂਕਿ ਬੁਰਜੁਆਜੀ ਆਪਣੇ ਨਾਇਕਾਂ ਨੂੰ ਉਭਾਰਦੀ ਆ ਤੇ ਸਾਨੂੰ ਆਪਣੇ ਨਾਇਕ ਉਹਦੇ ਸਮਾਂਤਰ ਉਭਾਰਨੇ ਹੀ ਪੈਣਗੇ। ਫਿਰ ਇਕ ਅਜਿਹਾ ਸਮਾਂ ਆਊਗਾ ਜਦੋਂ ਮਨੁੱਖਤਾ ਦੀ ਚੇਤਨਾ ਉਸ ਪਾਸੇ ਨੂੰ ਜਾ ਰਹੀ ਆ ਉਹਦੀਆਂ ਭੌਤਿਕ ਪ੍ਰਸਥਿਤੀਆਂ ਅੱਜ ਹੈਗੀਆਂ ਨੇ ਅੱਜ ਗਿਆਨ ਦੀਆਂ ਏਨੀਆਂ ਸ਼ਖਾਵਾਂ ਬਣ ਚੁੱਕੀਆਂ ਨੇ ਅੱਜ ਹੁਣ ਉਸ ਤਰ੍ਹਾਂ ਦਾ ਨੀ ਕਿ ਇਹ ਮੈਂ ਕੀਤਾ ਕੰਮ। ਗਿਆਨ ਦਾ ਏਨਾ ਸਮਾਜੀਕਰਨ ਹੋ ਚੁੱਕਾ ਆ, ਮਾਰਕਸਵਾਦ ਦੇ ਖੇਤਰ ‘ਚ ਵੀ, ਕਿ ਕੋਈ ਬੰਦਾ ਸਰਵਗਿਆਤਾ ਨਹੀਂ ਹੋ ਸਕਦਾ ਕੋਈ ਬੰਦਾ ਕਹੇ ਮੈਨੂੰ ਤਾਂ ਸਿਆਸੀ ਆਰਥਿਕਤਾ ‘ਤੇ ਵੀ ਬਹੁਤ ਪਕੜ ਆ, ਫ਼ਲਸਫੇ ‘ਤੇ ਵੀ ਬਹੁਤ ਪਕੜ ਆ, ਇਤਿਹਾਸ ‘ਤੇ ਵੀ ਬਹੁਤ ਪਕੜ ਆ, ਮੈਂ ਸਾਰਾ ਹੀ ਜਾਣਦਾ ਆਂ, ਕੁਦਰਤੀ ਵਿਗਿਆਨਾਂ ‘ਤੇ ਵੀ ਜੋ ਸਵਾਲ ਉੱਠੇ ਨੇ ਉਹਦੇ ‘ਤੇ ਵੀ ਮੇਰੀ ਬਹੁਤ ਪਕੜ ਆ, ਇਹ ਹੋ ਹੀ ਨੀ ਸਕਦਾ ਇਹੋ ਜਿਹਾ ਵਿਅਕਤੀ ਕੋਈ। ਸਮੂਹਿਕਤਾ ਦੀ ਲੋੜ ਆ ਜਿੱਥੇ ਸਮੂਹਿਕਤਾ ਹੋਊਗੀ ਉੱਥੇ ਨਾਇਕਤਵ ਆਪਣੇ ਆਪ ਖਾਰਜ ਹੋਜੂਗਾ। ਜਿਵੇਂ ਸਮੂਹਿਕਤਾ ਤੇ ਨਾਇਕਤਵ ਦੇ ਵਿੱਚ ਇੱਕ ਦਵੰਦਵਾਦੀ ਸਬੰਧ ਆ। ਸਮੂਹਿਕਤਾ ਨਾਇਕਵਾਦ ਨੂੰ ਖਤਮ ਕਰੂਗੀ ਤੇ ਨਾਇਕਵਾਦ ਨੂੰ ਉੱਨਤ ਵੀ ਕਰੂਗੀ। ਨਾਇਕਵਾਦ ਸਮੂਹਿਕਤਾ ਨੂੰ ਉੱਨਤ ਕਰਦਾ ਆਪਣੇ ਆਪ ਚ ਮਤਲਬ ਉਹ ਦੇ ਭੌਤਿਕ ਹਲਾਤ ਅੱਜ ਹੈਗੇ ਨੇ। ਪਰ ਅੱਜ ਜਿੱਥੇ ਜਮਾਤਾਂ ਚ ਵੰਡਿਆਂ ਹੋਇਆ ਸਮਾਜ ਆ ਉੱਥੇ ਨਾਇਕਾਂ ਦੀ ਇੱਕ ਨਿਸ਼ਚੇ ਹੀ ਭੂਮਿਕਾ ਰਹੂਗੀ।
 

ਤੁਸੀਂ ਕਿਹਾ ਕਿ ਪ੍ਰੋਲੇਤਾਰੀ ਸਿਧਾਂਤ ਤੇ ਹੋਰ ਲੋਕ ਕਬਜ਼ਾ ਕਰੀ ਬੈਠੇ ਨੇ ਜਦ ਤੱਕ ਉਹਦਾ ਜਿਵੇਂ ਗ੍ਰਾਂਮਸ਼ੀ ਨੇ ਲਿਖਿਆ ਆ ਆਰਗੇਨਿਕ ਇਨਟੈਕਚੁਅਲ ਨਹੀਂ ਪੈਦਾ ਹੁੰਦਾ ਵਰਕਿੰਗ ਕਲਾਸ ਆਪਣਾ ਬੁੱਧੀਜੀਵੀ ਨਹੀ ਪੈਦਾ ਕਰਦੀ ਉਦੋਂ ਤੱਕ ਤਾਂ ਰਹੂਗੀ। ਯੂਰਪ ਦੇ ਵਿੱਚ ਜਲਦੀ ਹੋਜੂਗਾ ਸਾਡੇ ਭਾਰਤ ਵਰਗੇ ਦੇਸ਼ਾਂ ‘ਚ ਥੋੜਾ ਦੇਰ ਨਾਲ ਹੋਊਗਾ ਉਹਦੇ ਕਈ ਕਾਰਨ ਨੇ ਓਸ ਚੀਜ਼ ਦੇ। ਯੂਰਪ ਦੇ ਵਿੱਚ ਤਾਂ ਸੀਗੇ ਜੌਹਾਨ ਫਿਲਿਪ ਬੇਕਰ, ਰਾਬਰਟ ਸ਼ਾਹ ਇਹ ਸਾਰੇ ਮਜ਼ਦੂਰ ਸੀਗੇ ਪਰੂਧੋਂ ਮਜ਼ਦੂਰ ਸੀ ਗਾ ਸਟਾਲਿਨ ਮਜ਼ਦੂਰ ਸੀ ਗਾ ਮਜ਼ਦੂਰ ਦਾ ਪੁੱਤ ਸੀ। ਜਿਵੇਂ ਪੰਜਾਬ ਦੀਆਂ ਉਦਾਹਰਨਾਂ ਦਿੱਤੀਆਂ ਨੇ ਉਹਨਾਂ ਨਾਲ ਸਾਡੀ ਬਿਲਕੁਲ ਸਹਿਮਤੀ ਆ। ਇਸ ‘ਤੇ ਅਸੀਂ 2001 ਤੋਂ ਲਿਖਣਾ ਸ਼ੁਰੂ ਕੀਤਾ ਸੀਗਾ। ਪੰਜਾਬ ਦੀ ਕਮਿਊਨਿਸਟ ਲਹਿਰ ਉਹ ਕਮਿਊਨਿਸਟ ਲਹਿਰ ਨੀ, ਕਿਸਾਨਾਂ ਦੀ ਲਹਿਰ ਆ ਉਹ, ਉਹ ਮਾਲਿਕ ਕਿਸਾਨਾਂ ਦੀ ਲਹਿਰ ਆ, ਉਹ ਮਜ਼ਦੂਰ ਜਮਾਤ ਦੀ ਲਹਿਰ ਨਹੀਂ ਹੈਗੀ। ਉਹ ਧਨੀ ਕਿਸਾਨਾਂ ਦੀ ਲਹਿਰ ਆ ਉਹ ਧਨੀ ਕਿਸਾਨਾਂ ਦੇ ਮੁਨਾਫੇ ਵਧਾਉਣ ਦੀ ਲਹਿਰ ਆ। ਸਨਅਤੀ ਕੇਂਦਰਾਂ ਚ ਕਿਤੇ ਵੀ ਕੋਈ ਨੀ ਗਾ ਇੰਡਸਟਰੀ ਪ੍ਰੋਲੇਤਾਰੀ ਵਿੱਚ ਕਿਤੇ ਵੀ ਕੋਈ ਕੰਮ ਨੀ ਹੈਗਾ, ਉਹ ਮੁਨਾਫੇ ਦੀ ਲੜਾਈ ਲੜਦੇ ਨੇ ਜਿਵੇਂ ਉਹ ਪਾਰਟੀਆਂ ਸੰਤਾਲੀ ਤੋਂ ਬਾਅਦ ਜਦੋਂ ਨਵੇਂ ਸਮਾਜੀ ਸਬੰਧ ਬਣੇ ਪੈਦਾਵਾਰੀ ਸਬੰਧ ਬਣੇ ਤਾਂ ਪਾਰਟੀ ਨੂੰ ਆਪਣਾ ਬੇਸ ਸ਼ਿਫਟ ਕਰ ਲੈਣਾ ਚਾਹੀਦਾ ਸੀ ਸੱਨਅਤੀ ਪ੍ਰੋਲੇਤਾਰੀਆ ‘ਚ ਉਹਨਾਂ ਨੇ ਸ਼ਿਫਟ ਨਹੀਂ ਕੀਤਾ। ਫਿਰ ਜਿੱਥੇ ਤੁਸੀਂ ਹੈਗੇ ਓ ਉਹ ਕਰੀ ਜਾਨੇ ਓ। ਇਸ ਮਾਮਲੇ ‘ਚ ਬਿਲਕੁਲ ਸਾਡੀ ਤੁਹਾਡੇ ਨਾਲ ਸਹਿਮਤੀ ਆ। ਉਹਨਾਂ ਨੂੰ ਦੇਖ ਕੇ ਸਾਰੇ ਬਾਰੇ ਨਾ ਰਾਏ ਬਣਾਇਓ। ਅਸੀਂ ਓਸ ਤਰ੍ਹਾਂ ਦੇ ਬਿਲਕੁਲ ਹੱਕ ਨਹੀਂ ਹੈਗੇ ਬਈ ਜਿਵੇਂ ਪਾਰਟੀ ਪ੍ਰੋਲੇਤਾਰੀ ਦੀ ਪਾਰਟੀ ਆ ਉਹ ਬਹੁਤ ਸਾਰੀਆਂ ਜਮਾਤਾਂ ਦਾ ਮਹਾਂਸੰਘ ਨਹੀਂ ਹੋ ਸਕਦੀ ਉਹ ਪ੍ਰੋਲੇਤਾਰੀ ਦੀ ਪਾਰਟੀ ਹੀ ਰਹੂਗੀ। ਮੱਧ ਵਰਗ ‘ਚੋਂ ਲੋਕ ਆਣਗੇ, ਪੜ੍ਹੇ ਲਿਖੇ ਲੋਕ ਆਣਗੇ ਉਹਨਾਂ ਲਈ ਦਰਵਾਜ਼ੇ ਬੰਦ ਕਰਨਾ ਮਜ਼ਦੂਰ ਜਮਾਤ ਨੂੰ ਉਹਨਾਂ ਦੇ ਸਭ ਤੋਂ ਵਧੀਆ ਦੋਸਤਾਂ ਦੇ ਲਈ ਰਸਤੇ ਬੰਦ ਕਰਨਾ ਹੋਊਗਾ। ਠੀਕ ਦੁਸ਼ਮਣ ਵੀ ਉਹਨਾਂ ਚੋਂ ਪੈਦਾ ਹੋਣਗੇ ਸੋਧਵਾਦੀ ਵੀ ਦੇਖੋ ਜਿੰਨ੍ਹੇ ਪੈਦਾ ਹੋਏ ਮਿਡਲ ਕਲਾਸ ਦੇ ਸਨ ਟ੍ਰੌਸਕੀ, ਕੌਟਸਕੀ। ਉਹ ਆਉਂਦੇ ਨੇ ਆਪਣਾ ਰੋਲ ਨਭਾਉਂਦੇ ਨੇ ਮੁੜ ਕੇ ਉਲਟ ‘ਚ ਬਦਲ ਜਾਂਦੇ ਨੇ ਪਰ ਉਹਨਾਂ ਦੇ ਉਸ ਇਤਿਹਾਸਕ ਯੋਗਦਾਨ ਨੂੰ ਸਲਾਮ ਜਿਹੜਾ ਉਹਨੂੰ ਮੂਲੋਂ ਖਾਰਜ਼ ਕਰਦਾ ਉਹ ਗਲਤ ਆ ਟ੍ਰਾਟਸਕੀ ਦਾ ਵੀ ਇੱਕ ਬਹੁਤ ਵੱਡਾ ਯੋਗਦਾਨ ਰਿਹਾ ਖਾਸ ਤੌਰ੍ਹ ਤੇ ਰੂਸੀ ਇਨਕਲਾਬ ਵੇਲੇ। ਪੀਟਰਜ਼ਬਰਗ ਚ ਜਿਹੜੀ ਬਗਾਵਤ ਆ ਟ੍ਰਾਟਸਕੀ ਦੀ ਅਗਵਾਈ ਚ ਹੀ ਹੋਈ ਸੀਗੀ। ਪਹਿਲੀ ਮਿਲਟਰੀ ਰੈਵੋਲੂਸ਼ਰਨੀ ਕਮੇਟੀ ਟ੍ਰਾਟਸਕੀ ਨੇ ਬਣਾਈ ਸੀ ਗੀ। ਟ੍ਰਾਟਸਕੀ ਦਾ ਜਿਹੜਾ ਇਹੀ ਦੋ-ਢਾਈ ਸਾਲ ਦਾ ਸਮਾਂ ਆ ਉਹ ਬਹੁਤ ਸ਼ਾਨਦਾਰ ਸਮਾਂ ਆ। ਪਲੈਖਾਨੋਵ ਦਾ, ਟ੍ਰਾਟਸਕੀ ਦਾ ਆਪਾ ਯੋਗਦਾਨ ਮੰਨਦੇ ਹਾਂ, ਪਰ ਫਿਰ ਉਹ ਭਟਕ ਗਏ। ਮਜ਼ਦੂਰ ਜਮਾਤ ਨੂੰ ਸਭ ਤੋਂ ਮਹਾਨ ਆਗੂ ਵੀ ਮੱਧ-ਵਰਗ ਨੇ ਦਿੱਤੇ ਤੇ ਸਭ ਤੋਂ “ਮਹਾਨ” ਸੋਧਵਾਦੀ ਵੀ ਮੱਧ-ਵਰਗ ਨੇ ਦਿੱਤੇ। ਸਮਾਜਵਾਦੀ ਇਨਕਲਾਬਾਂ ਨੂੰ ਪਿਛਲਮੋੜਾ ਕਿਉਂ ਲੱਗਿਆ ਇਹਦੇ ‘ਤੇ ਦੋ-ਚਾਰ ਸ਼ਬਦਾਂ ਵਿੱਚ ਗੱਲ ਕਰਨੀ ਸੰਭਵ ਨੀ ਹੈਗੀ ਕਿਉਂਕਿ ਇਹ ਬਹੁਤ ਵੱਡਾ ਵਿਸ਼ਾ ਤੇ ਅੱਜ ਦਾ ਇਹ ਵਿਸ਼ਾ ਵੀ ਹੈ ਨੀ।

ਜੋ ਮੀਰ ਨੇ ਇਹ ਗੱਲ ਕੀਤੀ ਕਿ ਚੇਤਨਾ ਹਾਲਤਾਂ ਨੂੰ ਕਿਵੇਂ ਪ੍ਰਭਾਵਿਤ ਕਰਦੀ ਆ ਜਿਵੇਂ ਕੁਝ ਅਜਿਹੇ ਦਾਰਸ਼ਨਕ ਸੀ ਗੇ ਮਾਰਕਸ ਦੇ ਸਮੇਂ ਵੀ ਜਿਹੜੇ ਪਦਾਰਥ ਤੋਂ ਚੇਤਨਾ ਉਤਪੰਨ ਹੁੰਦੇ ਤਾਂ ਦੇਖਦੇ ਸਨ ਪਰ ਚੇਤਨਾ ਦਾ ਮੋੜਵਾਂ ਰੋਲ ਨੀ ਸੀ ਦੇਖਦੇ। ਜਰਮਨ ਆਡੋਲੋਜੀ ਵਿੱਚ ਇਹਦੀ ਬਹੁਤ ਵਧੀਆ ਢੰਗ ਨਾਲ ਚਰਚਾ ਆਉਂਦੀ ਆ ਉਹਦਾ ਪਹਿਲਾ ਹਿੱਸਾ ਜਿਹੜਾ 75-80 ਪੇਜ਼ ਜਿਹੜੇ ਬੰਦਾ ਪੜ੍ਹ ਲਵੇ ਕਿ ਚੇਤਨਾ ਕਿਵੇਂ ਮੋੜਵੇ ਰੂਪ ‘ਚ ਭੌਤਿਕ ਪ੍ਰਸਥਿਦੀਆਂ ਨੂੰ ਪ੍ਰਭਾਵਿਤ ਕਰਦੀ ਆ। ਬਈ ਚੇਤਨਾ ਕੋਈ ਨਿਰਜਿੰਦ ਨੀ ਹੁੰਦੀ। ਚੇਤਨਾ ਭੌਤਿਕ ਹਲਾਤਾਂ ਤੋਂ ਪੈਦਾ ਹੁੰਦੀ ਐ ਤੇ ਚੇਤਨਾਂ ਮੋੜਵੇ ਰੂਪ ਵਿੱਚ ਭੌਤਿਕ ਹਾਲਤਾਂ ਨੂੰ ਪ੍ਰਭਾਵਿਤ ਕਰਦੀ ਏ।

ਤਸਕੀਨ- ਮੈਨੂੰ ਜਿਹੜਾ ਦੂਸਰਾ ਦੌਰ ਐ ਨਾ ਉਹਨੇ ਪ੍ਰੇਰਿਤ ਕੀਤਾ ਕਿ ਗੱਲ ਹੋ ਸਕਦੀ ਆ, ਅਰ ਡਾ. ਚੀਮਾ ਜੀ ਦਾ ਮੈਂ ਬਹੁਤ ਜਿਆਦਾ ਧੰਨਵਾਦੀ ਆ ਕਿ ਉਹਨਾਂ ਨੇ ਇਹ ਰੂਪ ਦਿੱਤਾ ਉਹਨੂੰ, ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਸੀ ਉਹਨੂੰ ਮੈਂ ਦੁਬਾਰਾ ਦੁਹਰਾ ਰਿਹਾ ਆ ਕਿ ਜਦੋਂ ਮੈਂ ਉਦਯੋਗਿਕ ਯੁੱਗ ਕਿਹਾ ਸੀ, ਉਦਯੋਗਿਕ ਪੂੰਜੀ ਕਿਹਾ ਸੀ ਤੇ ਵਿੱਤੀ ਪੂੰਜੀ ਕਿਹਾ ਸੀ ਇਹਦੇ ‘ਚ ਥੋੜਾ ਜਿਹਾ ਮੈਂ ਫਰਕ ਜਿੰਨ੍ਹਾਂ ਕਿ ਮੈਂ ਸਮਝਦਾ ਮੈਂ ਕਰ ਦੇਣਾ ਚਾਹੁੰਨਾ। ਜਦੋਂ ਯੂਰੋਪ ਦੇ ਵਿੱਚ ਬੁਰਜੁਆਜੀ ਲੜ ਰਹੀ ਸੀ ਨਾ ਤਾਂ ਉੱਥੇ ਬੁਰਜੁਆਜੀ ਦੀਆਂ ਦੋ-ਤਿੰਨ ਕਿਸਮਾਂ ਸਨ, ਇੱਕ ਤਾਂ ਇਹ ਸੀ ਜਿਹੜੇ ਸੂਦਖੋਰ ਸੀ, ਜਿਹੜਾ ਸੂਦਖੋਰਾਂ ਦਾ ਵਿਕਾਸ ਹੋਇਆ ਸੀ। ਇਕ ਬੁਰਜੁਆਜੀ ਸੀ ਜਿਹੜੀ ਵਪਾਰ ਕਰਦੀ ਸੀ ਵਪਾਰੀ ਸਨ ਮਰਕਨਟਾਈਲਿਸਟ ਸਨ, ਤੀਸਰੀ ਉਹ ਸੀ ਜਿਹੜੇ ਮੈਨੂਫੈਕਚਰਰ ਸਨ ਜਿਹੜੇ ਚੀਜ਼ਾਂ ਨੂੰ, ਉਦਯੋਗ ਨੂੰ ਬਣਾ ਰਹੇ ਸਨ ਤੇ ਇੰਗਲੈਂਡ ਦੇ ਵਿੱਚ ਵਾਪਰਿਆ ਔਰ ਫਰਾਂਸ ‘ਚ ਜੋ ਬਾਅਦ ‘ਚ ਵਾਪਰਿਆ ਉਹਦੇ ਵਿੱਚ ਇੱਕ ਚੀਜ਼ ਸਾਹਮਣੇ ਆਈ ਕਿ ਉਹ ਸੀ ਕਿ ਜਿਹੜੇ ਸੂਦਖੋਰ ਵਾਲ਼ੀ ਬੁਰਜੁਆਜੀ ਸੀ ਉਹ ਰਾਜਾਸ਼ਾਹੀ ਦੇ ਨਾਲ਼ ਸੱਜੇ-ਪੱਖੀ ਤਾਕਤਾਂ ਦੇ ਨਾਲ ਖੜੀ ਹੋ ਜਾਂਦੀ ਸੀ, ਪਿਛਾਂਹਖਿੱਚੂ ਹੋ ਜਾਂਦੀ ਸੀ, ਉਹਦਾ ਉਹ ਵਿਕਾਸ ਨੀ ਸੀ ਹੁੰਦਾ ਤੇ ਦੂਸਰਾ ਜਿਹੜੇ ਵਪਾਰੀ ਸਨ ਉਹ ਵੀ ਬੜੇ ਇਨਕਲਾਬੀ ਸਨ, ਮੈਨੂਫੈਕਚਰਰ ਵੀ ਬੜੇ ਰੈਵੋਲੂਸ਼ਨਰੀ ਸਨ। ਇਸ ਕਰਕੇ ਸਭ ਤੋਂ ਵੱਧ ਜਿਹੜੀ, ਜੇ ਕਰਕੇ ਸ਼ੇਕਸ਼ਪੀਅਰ ਦੀ ਉਦਾਹਰਨ ਲਈਏ ‘ਮਰਚੈਂਟ ਆਫ ਵੀਨਸ’ ਉਹ ਦੋ ਜਮਾਤਾਂ ਦੀ ਹੀ ਟੱਕਰ ਦਿਖਾ ਰਿਹਾ, ਇੱਕ ਸੂਦਖੋਰ ਤੇ ਇੱਕ ਵਪਾਰੀ ਦੀ ਅਰ ਇਹ ਲਗਾਤਾਰ ਬਣੀ ਰਹੀ। ਅੱਛਾ ਸੂਦਖੋਰ ਦੀ ਮਜ਼ਬੂਰੀ ਏ ਕਿ ਉਹਦਾ ਹੁਣ ਧਨ ਤਾਂ ਵਧਣਾ ਜੇ ਉਹ ਕਰਜ਼ਾ ਦੇਵੇਗਾ ਤਾਂ ਹੀ ਤਾਂ ਉਹਦਾ ਧਨ ਵਧੇਗਾ ਨਹੀਂ ਤਾਂ ਉਹਦਾ ਧਨ ਤੇ ਡੰਪ ਹੋ ਜਾਵੇਗਾ। ਇਹ ਮਜ਼ਬੂਰੀ ਸੀ ਤੇ ਮੈਨੂਫੈਕਚਰਰ ਨੂੰ ਪੈਸੇ ਚਾਹੀਦੇ ਸਨ ਉਸ ਲਈ ਉਹ ਉਧਾਰ ਦੇ ਦਿੰਦਾ ਤੇ ਮਾਰਕਸ ਨੇ ਬਹੁਤ ਵਿਸਥਾਰ ‘ਚ ਗੱਲ ਕੀਤੀ ਐ ਕਿ ਉਹ ਇੱਕ ਪ੍ਰਬੰਧਕੀ ਹੁੰਦਾ, ਕਿ ਜਿਹੜਾ ਕਹਿ ਲਓ ਕਿ ਕਾਰਖਾਨੇਦਾਰ, ਮਾਲਕ ਆ ਉਹ ਇਕ ਕਿਸਮ ਦਾ ਸਰਮਾਏ ਦਾ ਪ੍ਰਬੰਧ ਕਰਤਾ ਹੁੰਦਾ ਉਹ ਉਹਦੇ ਕੋਲੋਂ ਧਨ ਲੈ ਕੇ ਲਾਉਂਦਾ ਉਹਦੇ ਚੋਂ ਮਜ਼ਦੂਰਾਂ ਦੀ ਵਾਫਰ ਕਦਰ ‘ਚੋਂ ਹੀ ਉਹ ਲੁੱਟਦਾ ਤੇ ਉਹਨੂੰ ਉਹ ਉਹਦਾ ਵਾਪਸ ਕਰੀ ਜਾਂਦਾ। ਪਰ ਇਹਦੇ ਨਾਲ ਹੋਇਆ ਕੀ ਕਿ ਧਨ ਵੱਧਦਾ ਗਿਆ, ਸੂਦਖੋਰ ਦਾ ਧਨ ਵਧਦਾ ਗਿਆ ਤੇ ਉਹ ਬੈਂਕਰ ਦੀ ਉਹਨੇ ਸ਼ਕਲ ਬਣਾ ਲਈ ਤੇ ਬੈਂਕਰ ਦੇ ਨਾਲ ਉਹਨੇ ਬਹੁਤ ਸਾਰੀਆਂ ਹੁੰਡੀਆਂ, ਬਹੁਤ ਸਾਰਾ ਵੱਡਾ ਰੂਪ ਉਹਨੇ ਧਨ ਦਾ ਕਰ ਲਿਆ ਤੇ ਫੇਰ ਉਹਨੇ ਕੀ ਕੀਤਾ ਕਿ ਸੱਨਅਤੀ ਸਰਮਾਏ ‘ਤੇ ਕਬਜ਼ਾ ਕਰ ਲਿਆ ਜਿੱਦਾਂ ਮੈਂ ਇੱਕ ਉਦਾਹਰਨ ਦਿੱਤੀ ਕਿ ਉਹ 30 ਕਾਰਖਾਨਦਾਰਾਂ ਨੂੰ ਉਹਨੇ ਇਕੱਠਾ ਕਰਕੇ ਇੱਕ ਕਰ ਲਿਆ, ਉਹਦੇ ‘ਚ ਫਿਰ ਕੀ ਕਿ ਜਿਹੜਾ ਕਾਰਖਾਨੇਦਾਰ ਏ ਨਾ, ਕਿਉਂਕਿ ਇੱਥੇ ਇਜਾਰੇਦਾਰੀ ਪੈਦਾ ਹੋਣੀ ਸ਼ੁਰੂ ਜਾਂਦੀ ਆ, ਇਜਾਰੇਦਾਰ ਬਣ ਜਾਂਦੇ ਨੇ, ਜਿਹਨੂੰ ਤੁਸੀਂ ਇਜਾਰੇਦਾਰ ਕਹਿ ਰਹੇ ਹੋ ਮੈਂ ਉਹਨੂੰ ਕਾਰਪੋਰੇਟ ਕਹਿ ਰਿਹਾ, ਫਰਕ ਸਿਰਫ ਏਨਾ ਐ, ਕਿ ਇਜਾਰੇਦਾਰ ਹੀ ਕਾਰਪੋਰੇਟ ਹੁੰਦਾ ਏ, ਕਿਉਂਕਿ ਅੱਜ ਕੱਲ ਕਾਰਪੋਰੇਟ ਆਪਾਂ ਇਹਨਾਂ ਨੂੰ ਕਹਿ ਰਹੇ ਹਾਂ, ਬੁਨਿਆਦੀ ਤੌਰ ‘ਤੇ ਇਹ ਇਜਾਰੇਦਾਰ ਨੇ ਉਹ ਭਾਵੇਂ ਪੈਪਸੀ ਹੋਵੇ, ਉਹ ਕੋਕ ਹੋਵੇ, ਮੈਂ ਏਸ ‘ਤੇ ਬਾਅਦ ‘ਚ ਗੱਲ ਕਰਾਂਗਾ। ਉੱਥੇ ਜਾ ਕੇ ਕੀ ਹੁੰਦਾ ਏ ਕਿ ਜਿਹੜਾ ਸਰਮਾਇਆ ਹੁੰਦਾ ਏ ਨਾ ਉਹ ਸਾਰੇ ਦਾ ਸਾਰੇ ਦਾਖਲ ਹੋ ਜਾਂਦਾ ਏ, ਜਿਹੜਾ ਉਦਯੋਗਿਕ ਬੁਰਜੁਆ ਬੰਦਾ ਸੀ ਨਾ ਉਹਦੀ ਉਹ ਹਾਸ਼ੀਆਗਤ ਹੋਣਾ ਸ਼ੁਰੂ ਹੋ ਜਾਂਦਾ, ਜਿਹੜੇ ਸੂਦਖੋਰ, ਜਿਹੜੇ ਪਰਜੀਵੀ ਲੋਕ ਆ, ਜਿਹੜੇ ਪਰਜੀਵੀ ਅਰਥਚਾਰੇ ਦੇ ਕਰਤਾ-ਧਰਤਾ ਨੇ ਉਹ ਕੇਂਦਰ ਚ ਆ ਜਾਂਦੇ ਨੇ, ਔਰ ਜਿਹੜੀ ਲੈਨਿਨ ਗੱਲ ਬਹੁਤ ਖੂਬਸੂਰਤ ਨਾਲ਼ ਇਹ ਕੀਤੀ ਕਿ ਇਹ ਜਿਹੜਾ ਵਿੱਤੀ ਸਰਮਾਇਆ ਏ ਨਾ ਇਹ ਕੀ ਕਰਦਾ ਏ ਕਿ ਕਰਜ਼ਿਆਂ ‘ਚ ਫਸਾ ਲੈਂਦਾ ਏ। ਇਹਦਾ ਮਤਲਬ ਇਹ ਆ ਕਿ ਜਿਹੜਾ ਵਿੱਤੀ ਸਰਮਾਇਆ ਉਹਦਾ ਦੁਨੀਆਂ ‘ਚ ਦਬਦਬਾ ਹੋ ਜਾਂਦਾ ਆ ਤੇ ਉਹ ਹੀ ਲੜਾਈ ਦਾ ਇੱਕ ਕਾਰਨ ਬਣਦਾ ਆ। ਜਿਹੜਾ ਤੁਸੀਂ, ਮੈਂ ਕਿਤੇ ਵੀ ਨੀਂ ਕਹਿੰਦਾ ਕਿ ਬਿਨ੍ਹਾ ਮੁਕਾਬਲਾ, ਕੋਈ ਮੁਕਾਬਲਾ ਨੀ ਹੋ ਰਿਹਾ, ਮੈਂ ਤਾਂ ਕਿਤੇ ਨੀ ਕਿਹਾ ਕਿ ਕੋਈ ਮੁਕਾਬਲਾ ਨੀ ਹੋ ਰਿਹਾ ਮੈਂ ਤਾਂ ਹਰ ਵੇਲੇ ਵੇਨਾ। ਦੇਖੋ ਮੁਕਾਬਲੇ ਦੀ ਪਹਿਲਾਂ ਗੱਲ ਮੈਂ ਜਿਹੜੀ ਕਰ ਰਿਹਾ ਸੀ, ਦੋ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਕਾਰਪੋਰੇਸ਼ਨ ਨੇ, ਇੱਕ ਕੋਕ ਤੇ ਇੱਕ ਪੈਪਸੀ ਆ, ਦੋਵੇਂ ਈ ਮੁਕਾਬਲਾ ਕਿੱਥੇ ਕਰਦੀਆਂ ਨੇ ਵਿਗਿਆਪਨ ਵਿੱਚ, ਤੇ ਆਪਣੀ ਖੋਜ ‘ਤੇ ਕਿ ਸੁਆਦ ਕਿੱਦਾਂ ਦਾ ਬਣਾਇਆ ਜਾਵੇ, ਕਿਹੜਾ ਲੋਕਾਂ ਨੂੰ ਖਿੱਚਦਾ ਏ, ਉਹਦੇ ‘ਤੇ ਮੁਕਾਬਲਾ ਕਰਦੀਆਂ ਨੇ, ਪਰ ਤੁਸੀਂ ਇਹ ਦੇਖੋ ਕਿ ਇੱਕੋ ਈ, ਜੇ ਮੰਨਲੋ ਤੁਸੀਂ ਲਿਮਕਾ ਤੇ ਉਹ ਦਾ ਇੱਕ ਦੂਸਰਾ ਮਰਿੰਡਾ, ਉਹ ਇੱਕੋ ਜਿੰਨੀ ਮਤਲਬ ਤਿੰਨ ਸੌ ਮਿਲੀਲੀਟਰ ਦਾ ਇੱਕੋ ਈ ਰੇਟ ਹੋਏਗਾ। ਜੇ ਉਹ ਮੁਕਾਬਲਾ ਕਰਨ ਤੇ ਉਹ ਇਹ ਵੀ ਕਰ ਸਕਦੇ ਹਨ ਕਿ ਉਹ ਪੰਦਰਾਂ ਰੁਪਏ ਦਾ ਦੇਣ ਤੇ ਉਹ ਤੀਹ ਰੁਪਏ ਦਾ ਦੇਣ ਤੇ ਫਿਰ ਘਟਦਾ ਜਾਵੇ, ਕਿਉਂਕਿ ਉਹ ਮਿਲ਼ਕੇ ਉਹਨਾਂ ਨੂੰ ਲਗਦਾ ਏ ਕਿ ਇਹ ਚੀਜ਼ ਅਸੀਂ ਤਾਂ ਹੀ ਕਰ ਸਕਦੇ ਆਂ, ਨਹੀਂ ਤਾਂ ਅਸੀਂ ਆਪਣੇ ਮੁਕਾਬਲੇ ‘ਚ ਹਾਰ ਜਾਵਾਂਗੇ। ਇੱਥੇ ਉਹ ਰਲ਼-ਮਿਲ਼ ਕੇ ਕਰਦੀਆਂ ਨੇ। ਮੈਂ ਤੁਹਾਨੂੰ ਉਦਾਹਰਨ ਦਿੰਦਾ ਆਂ ਕਿ ਇਰਾਕ ਦੇ ਵਿੱਚ ਜਦੋਂ ਹਮਲਾ ਕੀਤਾ ਗਿਆ, ਸਭ ਤੋਂ ਪਹਿਲਾਂ ਕੋਕ ਤੇ ਪੈਪਸੀ ਪਹੁੰਚੇ। ਕੋਕ ਤੇ ਪੈਪਸੀ ਨੇ ਉੱਥੇ ਲੋਕਾਂ ਨੂੰ ਜਿਹੜਾ ਪਿਆਉਂਦੇ ਸੀ ਉਹ ਇਰਾਕ ਨੂੰ ਨੀਂ ਸੀ ਉਹਦਾ ਕਰ ਅਦਾ ਕਰਦੇ, ਉਹ ਅਮਰੀਕਾ ਨੂੰ ਕਰ ਅਦਾ ਕਰਦੇ ਸੀ। ਅਮਰੀਕਾ ਫੌਜ ‘ਤੇ ਲਾਉਂਦਾ ਸੀ ਤੇ ਉਹ ਏਥੇ ਬੰਬ ਸੁੱਟਦਾ ਸੀ, ਯਾਨੀ ਕਿ ਲੋਕ ਪੈਸੇ ਦੇ ਰਹੇ ਸੀ ਆਪਣੇ ਉੱਤੇ ਬੰਬ ਸੁੱਟਣ ਦੇ। ਮੇਰਾ ਕਹਿਣ ਤੋਂ ਭਾਵ ਐ ਕਿ ਜਦੋਂ ਮੈਂ ਕਹਿੰਨਾ ਕਿ ਸਾਮਰਾਜਵਾਦ ਅੰਤ ਹੋ ਗਿਆ, ਪਹਿਲਾਂ ਮੈਂ ਇਸ ਗੱਲ ਕਰ ਲਵਾਂ ਕਿ ਕਾਊਟਸਕੀ ਬਾਰੇ ਜਿਹੜੀ ਗੱਲ ਹੋ ਰਹੀ ਐ। ਕਾਊਟਸਕੀ ਨੇ ਇੱਕ ਵਿਚਾਰ ਪੇਸ਼ ਕੀਤਾ ਕਿ ਇਹ ਜਿਹੜੇ ਅੰਦਰ ਤੱਤ ਨੇ, ਕਿਉਕਿ ਮਾਰਕਵਾਦ ਮੈਂ ਜਿਸ ਤਰ੍ਹਾਂ ਸਮਝਦਾ ਉਹ ਅਧਾਰ ਸਮਝਦਾ ਜਿਹੜਾ ਮੈਨੀਫੈਸਟੋ ‘ਚ ਵੀ ਲਿਖਿਆ ਕਿ ਇਹ ਬੁਰਜੁਆਜੀ ਦੀ ਪ੍ਰਬੰਧਕੀ ਕਮੇਟੀ ਆ, ਜਿਹੜਾ ਰਾਜ ਐ ਇਹ ਬੁਰਜੁਆਜੀ ਦੀ ਪ੍ਰਬੰਧਕੀ ਕਮੇਟੀ ਐ। ਇਹਦਾ ਮਤਲਬ ਆ ਕਿ ਜਿਹੜੀਆਂ ਚੀਜ਼ਾਂ ਚਲਾ ਰਹੀਆਂ ਨੇ ਸਮਾਜ ਜਾਂ ਦੇਸ਼ ਨੂੰ ਜਾਂ ਅੰਦਰ ਸਾਰਾ ਕੁਝ ਚਲਾ ਰਿਹਾ ਉਹ ਆਰਥਿਕਤਾ ਚਲਾ ਰਹੀ ਆ ਤੇ ਉਹ ਸਾਰੇ ਦੇ ਸਾਰੇ ਇਜਾਰੇਦਾਰ ਚਲਾ ਰਹੇ ਨੇ। ਹੁਣ ਉਹਨਾਂ ਦਾ, ਸਾਰੇ ਦੇ ਸਾਰੇ ਜਿਹੜੇ ਪੰਜ-ਸੱਤ ਉਹ ਸਾਮਰਾਜ ਜਿੰਨ੍ਹਾਂ ਨੂੰ ਆਪਾਂ ਕਹਿਨੈ ਆ, ਕਬਜ਼ਾ ਕਰਨ ਲਈ ਆਪਣੀ-ਆਪਣੀ ਲੜਾਈ ਲੜ ਰਹੇ ਸੀ ਤੇ ਉਹ ਉਹਦੇ ‘ਚ ਘਾਟਾ ਖਾ ਰਹੀ ਸੀ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਨਾ ਕਿ ਉਹਨਾਂ ਨੇ ਇੱਕ ਜਥੇਬੰਦੀ ਬਣਾਈ ਤਾਂ ਕਿ ਇੱਕ ਜਥੇਬੰਦੀ ਦੇ ਅੰਦਰ ਸਾਡੇ ਆਪਸੀ ਵਿਰੋਧ ਖਤਮ ਹੋ ਜਾਣ ਤੇ ਅਸੀਂ ਤੀਜੀ ਦੁਨੀਆਂ ਨੂੰ ਇਹਦੇ ਵਿੱਚ ਫਸਾ ਲਈਏ, ਜੀਹਦੇ ਵਿੱਚ ਐਸ ਵੇਲ਼ੇ ਅਸੀਂ ਫਸੇ ਹੋਏ ਆਂ। ਇਸੇ ਕਰਕੇ ਹੀ ਉਹ ਰਲ਼ਕੇ, ਮੈਂ ਇਹ ਵੀ ਕਿਹਾ ਕਿ ਫਿਲਹਾਲ ਉਹ ਸ਼ਾਂਤਮਈ, ਫਿਲਾਹਲ, ਤੁਸੀਂ ਬੜੇ ਵਿਸਥਾਰ ‘ਚ, ਇਹਨਾਂ ਨੇ ਗੱਲ ਕੀਤੀ ਕਿ ਉਹ ਫਿਲਹਾਲ ਸੀ, ਪਰ ਇਹਦੇ ਨਾਲ਼ ਉਹਦਾ ਸੰਕਟ ਖਤਮ ਨੀਂ ਹੁੰਦਾ, ਕਿਉਂਕਿ ਜਦੋਂ ਟਕਰਾਅ ਹੁੰਦੇ ਨੇ ਤਾਂ ਟਕਰਾਅ ‘ਚ ਜਿਹੜਾ ਆਪਾਂ ਕਹਿੰਨੇ ਆ ਕਿ ਇਤਿਹਾਸ ਜਮਾਤਾਂ ਦੀ ਖਹਿਬਾਜ਼ੀ ਆ ਤੇ ਜਿਹੜੇ ਲੋਕ ਲੁੱਟੇ ਜਾ ਰਹੇ ਹੁੰਦੇ ਨੇ ਉਹਨਾਂ ਨੇ ਇਹ ਤਾਂ ਹੁੰਦਾ ਨੀਂ ਕਿ ਉਹਨਾਂ ਨੇ ਕਦੇ ਵਿਦਰੋਹ ਨਾ ਕਰਨਾ ਹੁੰਦਾ ਹੋਵੇ। ਮੈਂ ਜਿਹੜੀ ਗੱਲ ਇਹ ਕਹਿਣੀ ਚਾਹ ਰਿਹਾਂ ਕਿ ਉਸ ਅਮੈਰਿਕਸ ਸਾਮਰਾਜ ਦੀ ਬਜਾਏ ਮੈਂ ਇੱਕ ਅਮੈਰਿਕਨ ਅਰਥਚਾਰਾ, ਕਹਿ ਲਓ ਅਮੈਰਿਕਨ ਰਾਜਸੱਤ੍ਹਾ ਦੇ ਅੰਦਰ ਬਹੁਤ ਸਾਰੀਆਂ ਕਾਰਪੋਰੇਸ਼ਨਾਂ ਇਕੱਠੀਆਂ ਹੋ ਕੇ ਕੰਮ ਕਰ ਰਹੀਆਂ, ਉੱਥੇ ਰਿਲਾਇੰਸ ਵੀ ਕੰਮ ਕਰ ਸਕਦਾ, ਉੱਥੇ ਕੋਈ ਵੀ ਕੰਮ ਕਰ ਸਕਦਾ, ਮਤਲਬ ਉਹ ਸਾਰੇ ਦੇ ਸਾਰੇ ਸੰਗਨਠ, ਪਰ ਫੇਰ ਵੀ ਉਹਨਾਂ ਦੇ ਜਿਹੜੇ ਖੇਤਰ ਨੇ ਉਹ ਵੱਖੋ-ਵੱਖਰੇ ਰਹਿੰਦੇ ਨੇ। ਆਉਣ ਵਾਲ਼ੇ ਸਮੇਂ ‘ਚ ਫਾਇਦਾ ਇਹੀ ਆ ਕਿ ਉਹਨਾਂ ਦੇ ਹਿਤ ਜਦੋਂ ਆਉਣਗੇ ਤਾਂ ਉਹ ਮਜ਼ਦੂਰ ਜਮਾਤ ਨੂੰ ਪ੍ਰਫੁੱਲਿਤ ਕਰਕੇ ਸਮਾਜਵਾਦ ਵੱਲ ਵਧਣ ਲਈ ਵੀ ਪ੍ਰੇਰਿਤ ਕਰਨਗੇ। ਫਿਲਹਾਲ ਮੈਂ ਜਿਹੜੀ ਗੱਲ ਕਰਨੀ ਚਾਹੁੰਨਾ ਕਿ ਇੱਕ ਬੁੱਧੀਜੀਵੀ ਆ ਬੌਦੀਲਾ ਉਹਦੇ ਇੱਕ ਬਹੁਤ ਖੂਬਸੂਰਤ ਗੱਲ ਕੀਤੀ ਕਿ ਮਾਰਕਸ ਨੇ ਕਿਹਾ ਕਿ ਸਰਮਾਏ ਦਾ ਸੰਗ੍ਰਹਿ ਅਤੇ ਕਿਰਤ ਦਾ ਸਮਾਜੀਕਰਨ ਹੋ ਜਾਂਦਾ। ਇਹਦਾ ਮਤਲਬ ਆ ਕਿ ਜਿਹੜੀ ਜਮਾਤ ਪੀੜਤ ਹੋ ਰਹੀ ਹੁੰਦੀ ਆ, ਦੱਬੀ-ਕੁਚਲੀ ਜਾ ਰਹੀ ਹੁੰਦੀ ਆ ਉਹ ਜਥੇਬੰਦ ਹੋ ਕੇ ਉਹ ਅਰਥਚਾਰਾ, ਜਿਥੇ ਸਾਰੀ ਇਕੱਠੀ ਹੋਈ ਹੁੰਦੀ ਆ ਪਦਾਰਥਕ ਸ਼ਕਤੀ, ਉਹ ਕਿਉਂਕਿ ਉਹ ਚੰਦ ਲੋਕ ਹੁੰਦੇ ਨੇ, ਧਨਾਢ ਲੋਕ ਹੁੰਦੇ ਨੇ ਤੇ ਉਹ ਚੰਦ ਈ ਹੁੰਦੇ ਨੇ ਕਿਉਂਕਿ ਅੰਤਮ ਰੂਪ ਵਿੱਚ ਜਿਹੜੇ ਕਾਰਪੋਰੇਟ ਹੁੰਦੇ ਨੇ ਜਾਂ ਕਹਿ ਲਓ ਇਜਾਰੇਦਾਰਾ ਸਰਮਾਏਦਾਰ ਹੁੰਦੇ ਨੇ ਉਹ ਚੰਦ ਈ ਰਹਿ ਜਾਂਦੇ ਨੇ, ਸੈਂਕੜਿਆਂ ‘ਚ ਈ ਰਹਿ ਜਾਂਦੇ ਜਾਂ ਸੈਂਕੜੇ ਤੋਂ ਵੀ ਘਟ ਜਾਂਦੇ ਨੇ ਤੇ ਸਾਰੀ ਦੁਨੀਆਂ ਦੀ ਜਾਇਦਾਦ ‘ਤੇ ਉਹ ਕਾਬਜ਼ ਹੋ ਜਾਂਦੇ ਨੇ। ਬਾਕੀ ਸਾਰੀ ਦੇ ਸਾਰੇ ਲੋਕ ਥੱਲੇ ਪੀੜਤ ਹੋ ਜਾਂਦੇ ਨੇ, ਹੁਣ ਉਹਨਾਂ ਦੀ ‘ਸੋਸ਼ਲਾਈਜੇਸ਼ਨ ਆਫ਼ ਲੇਬਰ’ ਕਿਉਂ ਨਹੀਂ ਹੋ ਰਹੀ, ਸਵਾਲ ਮੇਰਾ ਮੈਂ ਇੱਥੇ ਆਉਣਾ ਚਾਹੁੰਨਾ ਕਿ ਇਹ ਸਮਾਜਵਾਦ ਆ ਜਾਣਾ ਚਾਹੀਦਾ ਸੀ, ਕੋਈ ਮੈਨੂੰ ਸਵਾਲ ਕਰਦਾ ਕਿ ਤੇਰੇ ਸਿਧਾਂਤ ਮੁਤਾਬਕ ਤਾਂ ਹੁਣ ਤੱਕ ਸਮਾਜਵਾਦ ਆ ਜਾਣਾ ਚਾਹੀਦਾ ਸੀ ਆਇਆ ਕਿਉਂ ਨਹੀਂ? ਮੈਂ ਇਹਦਾ ਜਵਾਬ ਇਹ ਦਿੰਨਾ ਕਿ ਅਮੈਰਿਕਨ, ਤੁਹਾਡੇ ਸੈਮੀਨਾਰ ‘ਤੇ ਉੱਥੇ ਕੁਝ ਬਹੁਤ ਵਧੀਆ ਗੱਲਾਂ ਕੀਤੀਆਂ ਸੀ ਇੱਕ ਮੁੰਡੇ ਨੇ ਜਾਨ ਡੇਵੀ ਦੇ ਸਬੰਧ ‘ਚ, ਸਵਾਲ ਇਹ ਹੋਇਆ ਕਿ ਬੌਦੀਲਾ ਨੇ ਉਦਾਹਰਨ ਇਹ ਦਿੱਤੀ ਕਿ ਜਿਹੜਾ ਇਤਿਹਾਸ ਲੇਖਣ ਆ, ਜਿਹੜਾ ਅਸੀਂ ਇਤਿਹਾਸਕਤਾ ਨੂੰ ਪੇਸ਼ ਕਰਦੇ ਆਂ, ਉਹ ਕੀ ਕਰਦਾ ਕਿ ਅੰਤ ਨੂੰ, ਭਾਵੇਂ ਬੁਰਜੂਆ ਬੰਦਾ ਲਿਖੇ ਭਾਵੇਂ ਮਾਰਕਸਵਾਦੀ ਲਿਖੇ, ਉਹ ਕੀ ਕਰਦਾ ਕਿ ਉਸ ਨੂੰ ਜਮਾਤੀ ਰੂਪ ਦਿੰਦਾ, ਇਸ ਕਰਕੇ ਕੋਈ ਵੀ ਜਦੋਂ ਇਤਿਹਾਸਕਤਾ ਕਾਇਮ ਰਹੇਗੀ ਤਾਂ ਸਿੱਧੇ ਦਾ ਸਿੱਧਾ ਜਮਾਤੀ ਏਕਤਾ ਬਣ ਜਾਂਦੀ ਆ ਤੇ ਬਣਦੀ ਰਹੀ ਅਰ ਭਾਰਤ ਵਿੱਚ ਵੀ ਬਣਦੀ ਰਹੀ ਆ। ਜਿੱਥੇ ਵੀ ਉਹ ਸਿਧਾਂਤ ਲਾਗੂ ਹੁੰਦਾ ਸੀ ਇਤਿਹਾਸਕਤਾ ਦਾ, ਉਹ ਲਾਗੂ ਹੋ ਜਾਂਦੀ ਸੀ, ਪਰ ਅਮੈਰਿਕਾ ਨੇ ਕੀ ਕੀਤਾ, ਅਮੈਰਿਕਾ ਨੇ ਉਹ ਜਿਹੜੀਆਂ ਬ੍ਰੈਟਨਵੁੱਡਜ਼ ਸੰਸਥਾਵਾਂ ਸੀ ਜਾਂ ਜਿਹੜੇ ਇਜਾਰੇਦਾਰ ਸਨ ਉਹਨਾਂ ਨੇ ਜਦੋਂ ਮਿਲ਼ ਕੇ ਸੰਸਥਾ ਬਣਾਈ ਤਾਂ ਸਿਰਫ਼ ਆਰਥਿਕ ਰੂਪ ਹੀ ਨਹੀਂ ਦਿੱਤਾ, ਉਹਨੂੰ ਉਹਨਾਂ ਨੇ ਸੱਭਿਆਚਾਰਕ ਰੂਪ ਵੀ ਦਿੱਤਾ, ਉਹਦਾ ਉਹਨਾਂ ਨੇ ਇਤਿਹਾਸਕਤਾ ਨੂੰ ਉਡਾਉਣ ਲਈ ਇੱਕ ਨਾਂ ਰੱਖਿਆ -ਐਥਨੋਗ੍ਰਾਫੀ, ਐਥਨੋਗ੍ਰਾਫੀਕਲ ਸਟੱਡੀ ਸ਼ੁਰੂ ਕਰ ਦਿੱਤੀ। ਬਹੁਤ ਸਾਰਾ ਪੰਜਾਬ ਦੇ ਵਿੱਚ ਇਸ ਗੱਲ ‘ਤੇ, ਮੈਂ ਵੀ, ਬਹੁਤ ਸਾਰੇ ਲੋਕਾਂ ਨੇ ਲਿਖਿਆ ਕਿ ਐਥਨਿਕ ਢੰਗ ਆ ਉਹ ਬੜਾ ਖਤਰਨਾਕ ਆ, ਐਥਨਿਕ ਢੰਗ ਨੇ ਇਹ ਕੀਤਾ ਕਿ ਜਮਾਤ ਦੀ ਬਜਾਏ ਗਰੁੱਪ ਖੜੇ ਕਰ ਦਿੱਤੇ, ਤੁਸੀਂ ਬ੍ਰਾਹਮਣਿਕ ਰੂਪ ਨੂੰ ਨਵੇਂ ਰੂਪ ‘ਚ, ਜਿਹੜਾ ਅੱਜ ਦਾ ਰੂਪ ਆ, ਜਾਤਾਂ ਦਾ ਆਪਸੀ ਟਕਰਾਅ ਐ, ਜਾਤਾਂ ਦੇ ਅੰਦਰ ਜਮਾਤਾਂ ਨੇ, ਅਰ ਉਹ ਜਿਹੜੇ ਉਪਰਲੇ ਜਮਾਤਾਂ ਦੇ ਬੰਦੇ ਨੇ, ਫੇਰ ਮੈਂ ਕਹਾਂਗਾ ਕਿ ਉਹ ਰਲ਼ ਕੇ ਖੇਡ ਰਹੇ ਨੇ। ਕਿਸੇ ਵੀ, ਕਿੰਨੀ ਵੀ ਪੀੜਤ ਜਮਾਤ ਦਾ ਉੱਪਰਲਾ ਵਰਗ ਕੀ ਆ ਸੱਤਾ ਦਾ ਹਿੱਸੇਦਾਰ ਆ ਤੇ ਉਹ ਉਹਨੂੰ ਜਾਤ ਦੇ ਨਾਂ ‘ਤੇ, ਸੱਭਿਆਚਾਰ ਦੇ ਨਾਂ ‘ਤੇ ਜਥੇਬੰਦ ਕਰਕੇ ਰੱਖਦਾ ਤਾਂ ਕਿ ਉਸਦਾ ਕਿਸੇ ਨਾਲ਼ ਸਮਾਜੀਕਰਨ (ਸੋਸ਼ਲਾਈਜੇਸ਼ਨ) ਨਾ ਹੋ ਸਕੇ। ਸਵਾਲ ਇਹ ਆ ਕਿ ਅੱਜ ਇਸ, ਮੈਂ ਉਸੇ ਗੱਲ ਨੂੰ ਕਹਿਣਾ ਚਾਹੁੰਨਾ ਕਿ ਜਿਹੜਾ ਕਾਰਪੋਰੇਟ ਹੈ ਉਹ ਤੁਸੀਂ ਇਜਾਰੇਦਾਰਾ ਸਰਮਾਏਦਾਰ ਕਹਿ ਲਓ, ਮੈਨੂੰ ਕੋਈ ਫ਼ਰਕ ਨਹੀਂ ਐ, ਮੈਨੂੰ ਤਾਂ ਇੱਕੋ ਜਿਹੇ ਈ ਲਗਦੇ ਆ, ਜਿਹੜਾ ਮੇਰਾ ਇਹ ਸੀ ਕਿ ਸਾਮਰਾਜਵਾਦ ਹੁਣ ਨਹੀਂ ਰਿਹਾ, ਮੈਂ ਤਾਂ ਲੈਨਿਨ ਦੇ ਹੋਰ ਕਿਸੇ ਸਿਧਾਂਤ ਦੀ ਗੱਲ ਕੀਤੀ ਈ ਨਹੀਂ, ਮੈਂ ਤਾਂ ਇਸੇ ‘ਤੇ ਈ ਕੀਤੀ ਕਿ ਉਹ ਸਾਮਰਾਜਵਾਦ ਹੁਣ ਸਾਮਰਾਜਵਾਦ ਨਹੀਂ ਰਿਹਾ ਅਰ ਡਾਕਟਰ ਚੀਮਾ ਨੇ ਇਸ ਗੱਲ ਨੂੰ ਮੈਨੂੰ ਲਗਦਾ ਕਿ ਮੇਰੀ ਗੱਲ, ਭਾਵੇਂ ਉਹ ਅਸਿਹਮਤ ਈ ਨੇ, ਪਰ ਉਹਨਾਂ ਨੇ ਬਹੁਤ ਸਾਰਾ ਸੌਖਾ ਕਰਤਾ ਕਿ ਉਸ ਤਰ੍ਹਾਂ ਦਾ ਸਾਮਰਾਜਵਾਦ ਐਸ ਵੇਲ਼ੇ ਕੋਈ ਚੀਜ਼ ਨਹੀਂ ਹੈਗਾ। ਮੈਂ ਇਹਦੇ ‘ਚ ਲਿਖਿਆ ਕਿ ਸਾਮਰਾਜਵਾਦ ਨੂੰ ਸਾਮਰਾਜਵਾਦ ਬਣਾਉਣ ਵਾਲ਼ੇ ਤੱਤ ਵੀ ਨੇ, ਜਿਹੜਾ ਤੁਸੀਂ ਉਦਾਹਰਨ ਦੇ ਰਹੇ ਸੀਗੇ ਜਾਂ ਡਾਕਟਰ ਚੀਮਾ ਦੇ ਰਹੇ ਸੀ ਬਈ ਅਮੈਰਿਕਾ ਦੀ ਬਹੁਤ ਮਾੜੀ ਹਾਲਤ ਆ, ਚੀਨ ਵੱਲ ਖਿਸਕ ਰਿਹਾ ਸਾਰਾ ਕੁਸ਼, ਮੈਂ ਇਹਦੀ ਇੱਕ ਉਦਾਹਰਨ ਦੇਣੀ ਚਾਹੁੰਨਾ, ਮਾਰਕਸ ਨੇ ਇਹ ਕਿਹਾ ਕਿ ਅਸਲ ਵਿੱਚ ਜਿਹੜੀ ਵਾਫ਼ਰ ਕਦਰ ਆ ਸਭ ਤੋਂ ਮਹੱਤਵਪੂਰਨ ਸਰਮਾਏਦਾਰ ਲਈ ਉਹ ਆ, ਮੁਨਾਫਾ ਹੈ ਉਹਦਾ ਸਭ ਤੋਂ ਮਹੱਤਵਪੂਰਨ। ਅਮਰੀਕਾ ਤੋਂ ਉਹ ਕਿਉਂ ਭੱਜ ਰਹੇ ਨੇ, ਕਿਉਂਕਿ ਚੀਨ ‘ਚ ਮਜ਼ਦੂਰੀ ਸਸਤੀ ਆ, ਬੰਗਲਾਦੇਸ਼ ‘ਚ ਸਸਤੀ ਆ, ਇੰਡੋਨੇਸ਼ੀਆ ‘ਚ ਸਸਤੀ ਆ, ਜਿਹੜੇ ਕੰਮ ਦਾ 20 ਡਾਲਰ ਘੰਟੇ ਦਾ ਦੇਣਾ ਪੈਂਦਾ ਅਮੈਰਿਕਾ ‘ਚ ਉਹ ਅੱਧਾ ਡਾਲਰ ਚੀਨ ‘ਚ ਸਰ ਜਾਂਦਾ। ਅੱਛਾ, ਹਲਾਂਕਿ ਸਾਰੇ ਡਿਜ਼ਾਇਨ ਉੱਥੇ ਬਣਦੇ ਨੇ, ਉਤਪਾਦਨ ਇੱਥੇ ਹੁੰਦੀ ਆ, ਇੱਥੋਂ ਜਾ ਰਿਹਾ। ਚੀਨ ਨਾਲ਼ ਉਹਨਾਂ ਦੀ ਬਹੁਤ ਸਾਂਝ ਨੀਂ ਹੈਗੀ, ਬਹੁ-ਕੌਮੀ ਦੀ, ਕਿ ਪਿਆਰ ਕਰਦੇ ਨੇ ਉਹਨੂੰ ਤੇ ਇੱਥੇ ਬਣਵਾ ਰਹੇ ਨੇ, ਸਿਰਫ਼ ਇਹ ਆ ਕਿ ਇੱਥੇ ਕਮਿਊਨਿਸਟ ਪਾਰਟੀ, ਅਖੌਤੀ ਕਮਿਊਨਿਸਟ ਪਾਰਟੀ ਕਹਿ ਲਓ ਜੀਹਦੇ ਅੰਦਰ ਬੁਰਜੂਆ ਤੱਤ ਭਾਰੀ ਹੋ ਗਿਆ ਸੀ ਤੇ ਉਹਨਾਂ ਨੇ ਉੱਥੇ ਇੱਕ ਧੱਕੜਸ਼ਾਹ ਤਾਨਾਸ਼ਾਹੀ ਕਾਇਮ ਕੀਤੀ ਹੋਈ ਆ, ਉਹ ਵੱਧ ਤੋਂ ਵੱਧ ਮਜ਼ਦੂਰਾਂ ਨੂੰ ਲੁਟਵਾ ਸਕਦੀ ਆ, ਇਸ ਕਰਕੇ ਉੱਥੇ ਉਹਦਾ ਵਿਕਾਸ ਹੋ ਰਿਹਾ। ਮਾਰਕਸ ਨੇ ਕਿਹਾ ਕਿ ਸਰਮਾਏਦਾਰੀ ਦਾ ਕੋਈ ਦੇਸ਼ ਨਾ, ਸਰਮਾਏਦਾਰ ਦਾ ਕੋਈ ਦੇਸ਼ ਨਾ ਪ੍ਰੋਲੇਤਾਰੀ ਦਾ ਦੇਸ਼ ਆ, ਸਰਮਾਏਦਾਰੀ ਦਾ ਕੋਈ ਨਿਸ਼ਚਤ ਸਾਮਰਾਜ ਨਹੀਂ ਆ, ਉਹ ਕਿਸੇ ਵੀ ਰਾਜਸੱਤ੍ਹਾ ਦੀ ਫੌਜੀ ਤਾਕਤ ਹਥਿਆ ਸਕਦੀ ਆ, ਉਹ ਰੂਸ ਦੀ ਹੋਵੇ, ਉਹ ਚੀਨ ਦੀ ਹੋਵੇ, ਜਿਹੜਾ ਵੀ ਉਹਨਾਂ ਨੂੰ ਉਤਸ਼ਾਹਤ ਕਰ ਰਿਹਾ ਉਹ ਉਸੇ ਨੂੰ ਹੀ ਹਥਿਆਏਗੀ। ਇਸ ਕਰਕੇ ਮੈਨੂੰ ਲੱਗ ਰਿਹਾ ਕਿ ਵੇਲ਼ੇ ਕੋਈ, ਫਿਲਹਾਲ ਮੈਂ ਇਸ ਧਾਰਨਾ ਨਾਲ਼ ਮੈਂ ਆਪਣੀ ਨਾਲ਼ ਵੀ ਸਹਿਮਤ ਆ, ਮੈਂ ਕਾਊਟਸਕੀ ਨੂੰ ਤਾਂ ਇਹ ਕਿਹਾ ਕਿ ਕਾਊਟਸਕੀ ਕਹਿੰਦਾ ਕੋਈ ਪੜ-ਸਾਮਰਾਜਵਾਦ ਹੋ ਸਕਦਾ, ਮੈਂ ਤਾਂ ਉਹਦੇ ਤੋਂ ਅੱਗੇ ਗੱਲ ਕਹਿੰਨਾ ਕਿ ਪੜ-ਸਾਮਰਾਜਵਾਦ ਵੀ ਹੈਨੀ ਹੁਣ ਤਾਂ ਕੋਈ, ਹੁਣ ਤਾਂ ਸਾਮਰਾਜਵਾਦ ਈ ਹੈ ਨਹੀਂ ਕੋਈ। ਹੁਣ ਤੇ ਬਹੁ-ਕੌਮੀ ਕੰਪਨੀਆਂ ਅਜ਼ਾਦ ਨੇ ਉਹ ਜੋ ਕੁਝ ਮਰਜ਼ੀ ਕਰ ਸਕਦੀਆਂ ਨੇ, ਸਿਰਫ਼ ਤੇ ਸਿਰਫ਼ ਅਮਰੀਕਾ ਦੀ ਜਿਹੜੀ ਫੌਜੀ ਤਾਕਤ ਆ ਉਹਨੂੰ ਵਰਤਦੀ ਆ, ਨਾ ਕਈ ਓਬਾਮਾ ਉੱਥੇ, ਨਾ ਕੋਈ ਕੁਝ ਸੀਗਾ, ਕੁੱਝ ਵੀ ਨੀਂ ਹੈਗੇ ਉੱਥੇ, ਉੱਥੇ ਸਾਰੇ ਕਹਿ ਲਉ ਉਹਨਾਂ ਦੇ ਪਿਆਦੇ ਨੇ, ਉਹਨਾਂ ਦਾ ਉਹਨਾਂ ਨਾਲ਼ ਚੱਲ ਰਹੇ ਨੇ। ਮੈਂ ਬੱਸ ਇੰਨੀਆਂ ਗੱਲਾਂ ਕਹਿ ਕੇ ਆਪਣੀ ਗੱਲ ਖਤਮ ਕਰਦਾਂ, ਧੰਨਵਾਦ।

ਡਾ. ਜਗਜੀਤ ਚੀਮਾ— ਦੋਸਤੋ ਪਹਿਲਾਂ ਤਾਂ ਮੈਂ ਸਵਾਲ ਕਰਦਾ-ਕਰਦਾ ਕਈ ਗੱਲਾਂ ਕਰ ਗਿਆ, ਜੋ ਚਰਮ-ਸਾਮਰਾਜਵਾਦ ਦਾ ਸਵਾਲ ਐ ਨਾ, ਉਸਨੂੰ ਥੋੜਾ ਤਸਕੀਨ ਹੋਰਾਂ ਨੇ ਉਠਾਇਆ, ਪਰ ਇਸਨੂੰ ਗੰਭੀਰਤਾ ਨਾਲ਼ ਵਾਚਣ ਦੀ ਲੋੜ ਐ। ਮੈਂ ਇਹਦੇ ‘ਤੇ ਦੋ ਗੱਲਾਂ ਕਰਨੀਆਂ ਚਾਹੁੰਨਾ, ਪਰ ਇੱਕ ਗੱਲ ਉਸ ਤੋਂ ਪਹਿਲਾਂ ਕਿ ਸਰਮਾਏ ਨੇ ਵਾਫਰ ਕਦਰ ਦੀ ਲੁੱਟ ਕਰਨੀ ਆ, ਸਰਮਾਏ ਦਾ ਸੰਗ੍ਰਹਿ ਕਰਨਾ, ਚੀਨ ‘ਚ ਕਰੇ ਕਿਤੇ ਮੈਨੂੰਫੈਕਚਰਿੰਗ ਕਰੇ, ਉਹ ਕਰੀ ਜਾਂਦੀ ਆ। ਪਰ ਇੱਕ ਸਵਾਲ ਬੜਾ ਮਹੱਤਵਪੂਰਨ ਆ, ਤੁਸੀਂ ਮਾਈਗ੍ਰੇਟ ਕਰ ਸਕਦੇ ਓ ਅਮੈਰਿਕਾ ‘ਚ ਜਾਂ ਯੂਰਪ ‘ਚ ਸੌਖਿਆਂ ਈ ਪਾਸਪੋਰਟ ਵੀਜ਼ਾ ਲੈ ਸਕਦੇ ਓਂ? ਨਹੀਂ ਲੈ ਸਕਦੇ। ਬੜੀਆਂ ਪਬੰਦੀਆਂ ਨੇ ਅਰ ਹਰ ਨਵੇਂ ਦਿਨ ਉਹ ਨਵੀਂ ਪਬੰਦੀ ਲਾ ਦਿੰਦੇ ਆ। ਜਿੱਥੇ ਮਜ਼ਦੂਰ ਦਾ ਸਵਾਲ ਆ, ਉਹਦੇ ਉਲਟ ਸਰਮਾਇਆ ਹੈ, ਉਹ ਮੰਗ ਕਰਦੇ ਨੇ, ਰੋਜ਼ ਮੰਗ ਕਰਦੇ ਨੇ ਅਰ ਜ਼ੋਰ ਲੱਗਾ ਹੋਇਆ ਉਹਨਾਂ ਦਾ ਕਿ ਸਾਨੂੰ ਸਰਮਾਏ ਨੂੰ ਤੁਸੀਂ ਸਰਹੱਦਾਂ ਖੋਲ੍ਹ ਦਿਓ, ਆਉਣ ਦਿਓ ਤੁਸੀਂ, ਅਸੀਂ ਨਿਵੇਸ਼ ਕਰਨਾ ਚਾਹੁੰਨੇ ਆਂ ਤੁਸੀਂ ਸਾਜ਼ਗਾਰ ਮੌਕੇ ਦਿਓ, ਹਿੰਦੁਸਤਾਨ ਤੇ ਦੂਜੀਆਂ ਥਾਵਾਂ ‘ਤੇ ਦਿਓ। ਪਰ ਇਹ ਗੱਲ ਉਹ ਇਮੀਗ੍ਰੇਸ਼ਨ ‘ਤੇ ਨੀਂ ਕਰਦੇ, ਅੱਜ ਤੁਸੀਂ ਤੁਰ ਕੇ, ਰਸਤਾ ਹੈਗਾ ਅਸੀਂ ਯੂਰਪ ਜਾ ਸਕਦੇ ਆਂ, ਪਰ ਉਹ ਜਾਣ ਨੀਂ ਦੇਣਗੇ, ਕਹਿਣਗੇ ਪਾਸਪੋਰਟ ਦਿਖਾਓ ਕਿੱਥੇ ਨੇ ਤੁਹਾਡੇ। ਇਹ ਕਿਉਂ ਐਂ? ਕਿਉਂਕਿ ਉਹ ਆਪਣੇ ਦੇਸ਼ ਤੇ ਉਸ ਹੱਦ ਨੂੰ ਇੱਕ ਹਿਸਾਬ ਨਾਲ਼ ਮਹਿਫੂਜ਼ ਕਰਨਾ ਚਾਹੰਦੇ ਨੇ ਕਿਉ ਉ ਸਰਮਾਏ ਦਾ ਅਧਾਰ ਹੈ। ਚਰਮ ਸਾਮਰਾਜਵਾਦ ਇਸ ਕਰਕੇ ਸਰਮਾਏਦਾਰੀ ਦੇ ਹੁੰਦਿਆਂ ਨਹੀਂ ਆ ਕਿਉਂਕਿ ਉਹ ਆਪਣੀਆਂ ਜੜਾਂ ਨੂੰ, ਜੋ ਉਹਦੀਆਂ ਸਰਹੱਦਾਂ ‘ਚ ਲੱਗੀਆਂ ਨੇ ਉਹਨਾਂ ਨੂੰ ਤੋੜ ਨਹੀਂ ਸਕਦਾ। ਸਿਰਫ ਇੱਕ ਕੌਮਾਂਤਰੀ ਤਾਕਤ ਉਹਨਾਂ ਰੁਕਾਵਟਾਂ, ਹੱਦਾਂ ਨੂੰ ਤੋੜ ਸਕਦੀ ਹੈ ਤੇ ਉਹ ਹੀ ਇੱਕ ਵੱਡੀ ਨਵੀਂ ਸੰਸਾਰ ਪੱਧਰ ‘ਤੇ ਇਜਾਰੇਦਾਰੀ ਖੜੀ ਕਰ ਸਕਦੀ ਆ ਜਿਹੜੀ ਕਿ, ਜਿਵੇਂ ਗਣਿਤ ਵਿੱਚ ਸੱਜਣ ਜਾਣਦੇ ਹੋਣਗੇ ਕਿ ਚਾਪ ਜਦੋਂ ਅਨੰਤ ‘ਤੇ ਜਾਂਦੀ ਆ ਤਾਂ ਉਹ ਸਿੱਧੀ ਰੇਖਾ ਬਣ ਜਾਂਦੀ ਆ, ਉੱਥੇ ਜਾ ਕੇ ਸਮਾਜ ਆ ਜਿਹੜਾ ਉਹ ਸਾਮਜਵਾਦੀ ਹੋ ਜਾਣੈ। ਮੇਰਾ ਖਿਆਲ ਆ ਕਿ ਲੈਨਿਨ ਦਾ ਜਿਵੇਂ ਹਵਾਲਾ ਦਿੱਤਾ ਸੀ ਇਹਨਾਂ ਨੇ, ਕੁਸ਼ ਇਸੇ ਤਰ੍ਹਾਂ ਈ ਕਹਿ ਰਿਹਾ ਸੀ। ਸੋ ਇਹ ਸਰਮਾਏਦਰੀ ਦੇ ਹੁੰਦਿਆਂ-ਹੁੰਦਿਆਂ ਇਹ ਨਹੀਂ ਹੋ ਸਕਦਾ, ਕਾਊਟਸਕੀ ਨਾਲ਼ ਸਾਡੀ ਇਹੀ ਲੜਾਈ ਏ, ਉਹ ਅੱਜ ਵੀ ਏ। ਪਰ ਮੈਂ ਇੱਕ ਗੱਲ, ਜੋ ਤਬਦੀਲੀਆਂ ਆਈਆਂ ਨੇ ਉਹਨਾਂ ਨੂੰ ਜਦੋਂ ਨੋਟ ਕਰਦੇ ਆਂ, ਹਾ ਬਸਤੀਆਂ ਨਹੀਂ ਰਹੀਆਂ ਦੂਜੀ ਸੰਸਾਰ ਜੰਗ ਤੋਂ ਬਾਅਦ, ਕੁਸ਼ ਬਾਅਦ ‘ਚ ਵੀ ਦੇਸ਼ ਅਜ਼ਾਦ ਹੁੰਦੇ ਗਏ, ਉਹਨਾਂ ਦੀ ਇੱਕ ਤਾਕਤ ਸੀ, ਇਨਕਲਾਬ ਦੀ ਇੱਕ ਤਾਕਤ ਸੀ, ਇਹ ਅਕਤੂਬਰ ਇਨਕਲਾਬ ਦੀ ਇੱਕ ਤਾਕਤ ਸੀ ਕਿ ਉਹ 1970-71 ਤੱਕ ਵੀ ਅਜ਼ਾਦ ਹੁੰਦੇ ਰਹੇ ਆ। ਤਾਂ ਉਹ ਜੋ ਵਾਪਰਿਆ ਕੀ ਸਾਮਰਾਜਵਾਦ ਖਤਮ ਹੋ ਗਿਆ? ਨਹੀਂ, ਫੌਜੀ ਗੱਠਜੋੜ ਹੋਏ, ਫੌਜੀ ਗੱਠਜੋੜਾਂ ਤਹਿਤ ਗਲੋਬ ਨੂੰ ਵੰਡਿਆ ਵੀ ਗਿਆ ਪ੍ਰਭਾਵ ਦੇ ਖੇਤਰਾਂ ਵਿੱਚ, ਬਸਤੀਆਂ ਵਿੱਚ ਨਹੀਂ ਪ੍ਰਭਾਵ ਦੇ ਖੇਤਰਾਂ ਵਿੱਚ, ਅਰ ਉਹਨਾਂ ਪ੍ਰਭਾਵ ਦੇ ਖੇਤਰਾਂ ਨੂੰ ਕਾਇਮ ਰੱਖਣ ਦੇ ਵਾਸਤੇ ਫੌਜੀ ਅੱਡੇ ਬਣੇ ਆ ਥਾਂ-ਥਾਂ ਉੱਤੇ, ‘ਕੱਲੇ ਫੌਜੀ ਅੱਡੇ ਹੀ ਨਹੀਂ ਬਣੇ, ਕੁਸ਼ ਦੇਸ਼ਾਂ ਉੱਤੇ ਵੀ ਇਸ ਤਰ੍ਹਾਂ ਦੇ ਕਿੱਲੇ ਅੜਾਏ ਗਏ ਆ ਕਿ ਉਹਨਾਂ ਨੂੰ ਆਪਣੀ ਲੋਕਲ ਪੋਸਟ ਬਣਾਇਆ ਗਿਆ। ਇਜ਼ਰਾਇਲ ਉਹਨਾਂ ਵਿੱਚੋਂ ਇੱਕ ਆ। ਪੂਰੇ ਮੱਧ-ਪੂਰਬ ਦੇ ਖੇਤਰ ਨੂੰ ਕੰਟਰੋਲ ਕਰਨ ਵਾਸਤੇ ਉਹਨਾਂ ਨੇ ਇਜ਼ਰਾਇਲ ਦਾ ਕਿੱਲਾ ਇਸ ਧਰਤੀ ‘ਤੇ ਗੱਡਤਾ ਤੇ ਅੱਜ ਤੱਕ ਇਜ਼ਰਾਇਲ ਪੂਰੇ ਮੱਧ-ਪੂਰਬ ‘ਚ, ਪੂਰੇ ਸੰਸਾਰ ਉੱਤੇ ਸ਼ਾਂਤੀ ਨਹੀਂ ਹੋਣ ਦੇ ਰਿਹਾ ਅਤੇ ਅੱਜ ਦੇ ਸਮੇਂ ‘ਚ ਅਫ਼ਗਾਨਿਸਤਾਨ ਤੋਂ ਤੁਰਨਾ ਸ਼ੁਰੂ ਹੋ ਜਾਓ, ਪੂਰਾ ਮੱਧ-ਪੂਰਬ, ਪੂਰਾ ਸਹਾਰਾ ਅਫ਼ਰੀਕਾ, ਜੰਗ ਦੀਆਂ ਲਪਟਾਂ ਨਿੱਕਲ਼ੀਆਂ ਪਈਆਂ, ਅਰ ਅਫ਼ਰੀਕਾ ਸੀ ਜਿਹੜਾ ਫਰਾਂਸ ਨੂੰ ਦਿੱਤਾ ਹੋਇਆ, ਜਦੋਂ ਅਫ਼ਰੀਕਾ ਦੀ ਵਾਰੀ ਆਉਂਦੀ ਆ ਤਾਂ ਫਰਾਂਸ ਨੂੰ ਕਹਿੰਦੇ ਨੇ ਤੂੰ ਆਪਣੀ ਫੌਜ ਭੇਜ, ਮਾਲੀ ‘ਚ ਜਾਂ ਹੋਰ ਥਾਂ ਜਿੱਥੇ ਵੀ ਹੁੰਦੀ ਆ। ਉਹਨਾਂ ਕੋਲ਼ ਉਹਨਾਂ ਦੇ ਪ੍ਰਭਾਵ ਦੇ ਖੇਤਰ ਨੇ ਅਰ ਇੰਨੇ ਸਮੇਂ ਦੌਰਾਨ, ਕਾਫ਼ੀ ਲੰਬਾ ਸਮਾਂ ਇਹ 60-70 ਸਾਲ ਦਾ ਸਮਾਂ, ਉਹਨਾਂ ਵਿੱਚ ਇਹ ਸਮਝੌਤਾ ਚੱਲ ਗਿਆ ਪਰ ਹੁਣ ਫਰੇਮਵਰਕ ਆ ਜਿਹੜਾ, ਕਿਉਂਕਿ ਅਸਾਵਾਂ ਵਿਕਾਸ ਆ ਜਿਹੜਾ, ਸਾਮਰਾਜਵਾਦ ਦਾ ਖਾਸ ਲੱਛਣ ਆ ਅਸਾਵਾਂ ਵਿਕਾਸ, ਕੁੱਝ ਹੋਰ ਤਾਕਤਾਂ ਥੱਲਿਓਂ ਆ ਗਈਆਂ ਨੇ ਕੁੱਝ ਪੁਰਾਣੀਆਂ ਚਰਮਰਾ ਰਹੀਆਂ ਨੇ, ਇਹ ਅਸਾਵੇਂ ਵਿਕਾਸ ਨੇ ਹੁਣ ਇੱਕ ਹੋਰ ਹੋੜ ਖੜੀ ਕਰ ਦਿੱਤੀ ਆ ਜਿਹੜੀ ਜੰਗਾਂ ਨੂੰ ਜਨਮ ਦੇ ਰਹੀ ਆ। ਕਮਾਲ ਦੀ ਗੱਲ ਇਹ ਆ ਕਿ ਯੂਰਪ ਦੇ ਬੈਲੀ ਆਫ਼ ਟੀਅਰ ‘ਚ, ਯੂਕਰੇਨ ‘ਚ ਜੰਗ ਸ਼ੁਰੂ ਹੋ ਗਈ ਆ, ਜੋ ਕਿ ਬਹੁਤ ਵੱਡਾ ਮਸਲਾ ਐ। ਸੋ ਇੱਕ ਸਵਾਲ ਮੈਂ ਹੋਰ ਤੁਹਾਡੇ ਨਾਲ਼ ਪੇਸ਼ ਕਰਨਾ ਚਾਹੁੰਨਾ ਹਾਂ, ਕਿਹਾ ਨਹੀਂ ਗਿਆ, ਮੈਂ ਰਾਮ ਸਿੰਘ ਸ਼ਰਾਫ਼ ਹੋਰਾਂ ਦਾ ਜਿਕਰ ਕੀਤਾ ਸੀਗਾ ਉਹਨਾਂ ਨੇ ਕਿਹਾ ਨੀਂ ਸੀ ਕਿ ਚਰਮ-ਸਾਮਰਾਜਵਾਦ ਆ ਗਿਆ, ਪਰ ਉਹਨਾਂ ਨੇ ਸਿਧਾਂਤ ਪੂਰਾ ਦੇਤਾ ਸੀ, ਲੇਕਿਨ ਜੇ ਅਸੀਂ ਜਿਹੜੇ ਅਰਧ ਜਗੀਰੂ-ਅਰਧ-ਬਸਤੀਵਾਦ ਕਹਿਣ ਵਾਲ਼ੇ ਨੇ, ਨਵ-ਬਸਤੀਵਾਦੀਏ ਇਸ ਤਰ੍ਹਾਂ ਦਾ ਥੀਸਸ ਦਿੰਦੇ ਨੇ, ਜਦੋਂ ਉਹ ਸਾਮਰਾਜ ਦੀ ਪੇਸ਼ਕਾਰੀ ਕਰਦੇ ਨੇ, ਕਹਿੰਦੇ ਨੀਂ, ਲੇਕਿਨ ਉਹ ਸਾਮਰਾਜਵਾਦ ਨੂੰ ਇੱਕ ਅਮੂਰਤ, ਇੱਕ ਚਰਮ-ਸਾਮਰਾਜਵਾਦ ਦੇ ਰੂਪ ਵਿੱਚ ਹੀ ਪੇਸ਼ ਕਰਦੇ ਨੇ ਤੇ ਇਸੇ ਤਰ੍ਹਾਂ ਵੇਖਦੇ ਨੇ। ਜੇ ਕਿਸੇ ਨੂੰ ਪੁੱਛਿਆ ਜਾਏ ਕਿ ਹਿੰਦੁਸਤਾਨ ਕੀਹਦੀ ਬਸਤੀ ਆ ਤਾਂ ਉਹ ਦੇਸ਼ ਦਾ ਨਾਮ ਨੀਂ ਲੈ ਸਕਦੇ, ਉਹਨਾਂ ਦੀ ਅਸਮਰੱਥਾ, ਫੇਰ ਉਹਦਾ ਸਿਧਾਂਤੀਕਰਨ ਕਰਦੇ ਨੇ ਕਿ ਸਾਮਰਾਜ ‘ਕੱਠਾ ਈ ਆ ਸਾਰਾ। ਮੇਰੇ ਕਹਿਣ ਦਾ ਭਾਵ ਇਹ ਆ ਕਿ ਤਸਕੀਨ ਹੋਰਾਂ ਨੇ ਸਾਨੂੰ ਮੌਕਾ ਦਿੱਤਾ ਇਸ ‘ਤੇ ਅਧਿਐਨ ਕਰਨਾ ਚਾਹੀਦਾ ਕਿ ਚਰਮ-ਸਾਮਰਾਜਵਾਦ ਦਾ ਸਿਧਾਂਤ ਹੋਰ ਵੀ ਚੱਲ ਰਿਹਾ, ਲੁਕੇ ਰੂਪ ਵਿੱਚ ਚੱਲ ਰਿਹਾ, ਉਹਨੂੰ ਪਛਾਣਨਾ ਚਾਹੀਦਾ ਤੇ ਉਸ ਖਿਲਾਫ਼ ਸਾਨੂੰ ਲੜਨਾ ਪੈਣਾ, ਇਹ ਠੀਕ ਨਹੀਂ ਹੈਗਾ, ਉਹਦੇ ਨਾਲ਼ ਵਿਗਾੜ ਪੈਦਾ ਹੋਏ ਆ ਤੇ ਪਿਛਲੇ 60 ਸਾਲ ਦੇ ਜਿਹੜੇ ਵਿਗਾੜ ਪੈਦਾ ਹੋਏ ਨੇ ਉਸਨੂੰ ਦੂਰ ਕਰਨ ਦੇ ਵਾਸਤੇ ਇਸ ਧਾਰਨਾ ਨਾਲ਼ ਲੜਨਾ ਬਹੁਤ ਜ਼ਰੂਰੀ ਆ। ਸੋ ਇਹ ਸਾਮਰਾਜਵਾਦ ਅੱਜ ਵੀ ਐ, ਜੰਗਾਂ ਅੱਜ ਵੀ ਨੇ ਅਰ ਇਹ ਜਿਹੜਾ ਚਰਮ-ਸਾਮਰਾਜਵਾਦ ਦਾ ਜਿਹੜਾ ਮੌਕਾ ਦਿੱਤਾ ਤਸਕੀਨ ਹੋਰਾਂ ਨੇ ਇਹਨਾਂ ਦਾ ਇੱਕ ਵਾਰ ਫੇਰ ਧੰਨਵਾਦ ਕਰਦਾਂ ਕਿ ਇਹਨਾਂ ਨੇ ਇੱਕ ਨਵੀਂ ਬਹਿਸ ਤੋਰੀ ਆ ਤੇ ਇਹ ਆਸ ਕਰਦਾਂ ਕਿ ਪ੍ਰਬੰਧਕਾਂ ਵੱਲੋਂ ਇਸ ਤਰ੍ਹਾਂ ਦਾ ਸਿਲਸਿਲਾ ਚੱਲਦਾ ਰਹੇਗਾ ਤੇ ਇਹ ਚੀਜ ਅੱਗੇ ਵਧੇਗੀ। ਧੰਨਵਾਦ।

ਸੁਖਵਿੰਦਰ — ਕਾਫ਼ੀ ਨਵੀਆਂ-ਨਵੀਆਂ ਗੱਲਾਂ ਆ ਰਹੀਆਂ, ਚਲੋ ਵਧੀਆ ਮੌਕਾ ਆਪਾਂ ਏਡੀ ਦੂਰੋਂ-ਦੂਰੋਂ ਇੱਥੇ ‘ਕੱਠੇ ਹੋਏ ਆਂ, ਇਹ ਗੱਲਾਂ ਹੋ ਈ ਜਾਣ ਚੰਗਾ। ਉਂਝ ਤਸਕੀਨ ਜੀ ਨੇ ਆਪਣੇ ਲੇਖ ਵਿੱਚ ਇਹ ਦਾਅਵਾ ਕੀਤਾ ਸੀਗਾ, ਹੁਣ ਤਾਂ ਇਹ ਕਹਿ ਰਹੇ ਨੇ ਕਿ ਮੈਂ ਨਹੀਂ ਕਿਹਾ ਕਿ ਕਾਊਟਸਕੀ ਦਾ ਚਰਮ-ਸਾਮਰਾਜਵਾਦ ਸਹੀ ਹੋ ਗਿਆ, ਇਹ ਲੇਖ ਦੇ ਵਿੱਚ ਜਿਵੇਂ ਇਹ ਲਿਖਿਆ ”ਇਹ ਸਰੂਪ ਕੌਮਾਂਤਰੀ ਪੱਧਰ ‘ਤੇ ਏਕਤਾਬੱਧ ਵਿੱਤੀ ਸਰਮਾਏ ਵਾਲ਼ੀ ਕਾਊਟਸਕੀ ਦੀ ਧਾਰਨਾ ਦੇ ਨੇੜੇ ਦਿਸਦਾ ਹੈ” ਇੱਕ ਤਾਂ ਇਹ ਲਿਖਿਆ ਇਹਨਾਂ ਨੇ, ਇੱਕ ਹੋਰ ”ਕਿਉਂਕਿ ਇਜਾਰੇਦਾਰ ਲੁੱਟ ਲਈ ਮੁਕਾਬਲਾ ਸ਼ਾਂਤੀਪੂਰਨ ਤਰੀਕੇ ਨਾਲ਼ ਵੀ ਕਰ ਸਕਦੇ ਹਨ ਜਿਸਦੀ ਪਰਿਕਲਪਨਾ ਕਾਊਟਸਕੀ ਨੇ ਕੀਤੀ ਸੀ”, ਥੋਡਾ ਸਟੈਂਡ ਤਾਂ ਇਹ ਹੈ।

(ਤਸਕੀਨ — ਮੈਂ ਕਹਿ ਰਿਹਾਂ ਕਿ ਹੁਣ ਨਹੀਂ ਹੈ), ਚਲੋ ਫੇਰ ਇਹਨੂੰ ਛੱਡ ਦਿੰਨੇ ਆਂ ਇੱਥੇ।

ਲੈਨਿਨ ਨੇ ਜਿਹੜੀ ਗੱਲ ਕਹੀ ਸੀ ਆਪਣੀ ਕਿਤਾਬ ਸਾਮਰਾਜਵਾਦ- ਸਰਮਾਏਦਾਰੀ ਦਾ ਸਰਵਉੱਚ ਪੜਾਅ ‘ਚ ਕਿ ਜਿਹੜਾ ਅੰਤਰ-ਸਾਮਰਾਜਵਾਦੀ ਖਹਿਭੇੜ ਆ ਇਹਦੀ ਜੜ ਅਸਾਵੇਂ ਵਿਕਾਸ ‘ਚ ਆ। ਇਸਦੀਆਂ ਕਈ ਉਦਾਹਰਨਾਂ ਨੇ ਜਿਵੇਂ ਜਿਹੜੇ ਵੀ ਸਾਮਾਰਾਜਵਾਦ ਦਾ ਸੂਰਜ ਚੜਦਾ ਉਹ ਕਿਤੇ ਉਹਦਾ ਅਸਤ ਵੀ ਹੁੰਦਾ, ਜਿਵੇਂ ਇੰਗਲੈਂਡ ਦਾ ਸੂਰਜ ਚੜਿਆ ਤੇ ਦੂਜੀ ਸੰਸਾਰ ਜੰਗ ਤੋਂ ਬਾਅਦ ਅਸਤ ਹੋ ਗਿਆ, ਅਮਰੀਕਾ ਦਾ ਚੜਿਆ ਤੇ ’73 ਤੋਂ ਬਾਅਦ ਇਹ ਨਿਘਾਰ ਦਾ ਸ਼ਿਕਾਰ ਆ, ਨਿਘਾਰ ਵੱਲ ਨੂੰ ਵਧ ਰਿਹਾ ਲਗਾਤਾਰ ਤੇ ਅੱਜ ਬਹੁਤ ਨਿੱਘਰ ਚੁੱਕਾ, ਆਰਥਿਕ ਪੱਖੋਂ ਬਹੁਤ ਜ਼ਿਆਦਾ ਨਿੱਘਰ ਚੁੱਕਾ ਤੇ ਉਹਨੂੰ ਮੁਕਾਬਲਾ ਦੇਣ ਵਾਲ਼ੀਆਂ ਜਿਹੜੀਆਂ ਤਾਕਤਾਂ ਨੇ ਯੂਰੋ, ਉਹ ਠੀਕ ਆ ਉਹਦੇ ‘ਚ ਦੋਵੇਂ ਪ੍ਰਕਿਰਿਆਵਾਂ ਨੇ, ਉਹ ਆਰਥਿਕ ਇੱਕਜੁੱਟਤਾ (ਇਕਨਾਮਿਕ ਯੂਨੀਫਿਕੇਸ਼ਨ) ਵੱਲ ਵਧ ਰਿਹਾ ਪਰ ਉਹ ਇੱਕਜੁਟਤਾ ਇਸ ਹੱਦ ਤੱਕ ਨਹੀਂ ਕਿ ਉਹ ਉਹਦੀ ਸਿਆਸਤ ਵਿੱਚ ਵੀ ਪ੍ਰਗਟ ਹੋਵੇ ਕਿਉਂਕਿ ਸਾਰੇ ਯੂਰਪੀ ਯੂਨੀਅਨ ਦੀ ਵਿਦੇਸ਼ੀ ਨੀਤੀ ਇੱਕ ਨਹੀਂ, ਕਈ ਗੱਲਾਂ ‘ਤੇ ਉਹ ਅਲੱਗ-ਅਲੱਗ ਨੇ, ਦੋਵੇਂ ਪ੍ਰਕਿਰਿਆਵਾਂ ਚੱਲ ਰਹੀਆਂ ਨੇ ਭਵਿੱਖ ਵਿੱਚ ਦੇਖਦਾਂ ਆਂ ਕਿੱਧਰ ਨੂੰ ਜਾਂਦੀ ਆ ਗੱਲ। ਅਗਲੀ ਇੱਕ ਜਿਹੜੀ ਧੁਰੀ ਬਣੀ ਆ ਉਹ ਹੈ ਸ਼ੰਘਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ, ਜਿਹੜਾ ਕਿ ਹੌਲ਼ੀ-ਹੌਲ਼ੀ ਇੱਕ ਫੌਜੀ ਬਲਾਕ ਬਣਨ ਵੱਲ ਵਧ ਰਿਹਾ, ਉਸ ‘ਚ ਮੁੱਖ ਰੂਸ ਆ, ਚੀਨ ਨਾਲ਼ ਆ ਉਹਦੇ ਤੇ ਇਰਾਨ ਉਸ ‘ਚ ਜਾਣਾ ਚਾਹੁੰਦਾ ਕੁਸ਼ ਹੋਰ ਕੇਂਦਰੀ ਏਸ਼ੀਆ ਦੇ ਮੁਲਕ ਉਹਦੇ ‘ਚ ਨੇ, ਇਹ ਇੱਕ ਧੁਰੀ ਆ ਜਿਹੜੀ ਉੱਭਰ ਰਹੀ ਆ। ਏਜਾਜ਼ ਅਹਿਮਦ ਵੀ ਇਹੀ ਗੱਲ ਕਹਿੰਦੇ ਨੇ, ਜਦੋਂ ਆਪਾਂ ਕਹਿੰਨੇ ਆਂ ਚੀਨ ਉੱਭਰ ਰਿਹਾ, ਜੇ ਆਪਾਂ ਕਹੀਏ ਕਿ ਚੀਨ ਅੱਜ ਇੱਕ ਸਾਮਰਾਜਵਾਦੀ ਤਾਕਤ ਆ ਉਹ ਥੋੜੀ ਜਲਦੀ ਹੋਊਗੀ ਪਰ ਉਹ ਸਾਮਰਾਜਵਾਦੀ ਤਾਕਤ ਦੇ ਤੌਰ ‘ਤੇ ਉੱਭਰੂਗਾ ਹੀ ਉੱਭਰੂਗਾ, ਇਹ ਗੱਲ ਲਾਜ਼ਮੀ ਕਹੀ ਜਾ ਸਕਦੀ ਆ ਕਿ ਉਹ ਇੱਕ ਸਾਮਰਾਜਵਾਦੀ ਤਾਕਤ ਬਣਨ ਵੱਲ ਵਧ ਰਿਹਾ। ਬਹੁਤ ਗਿਣੇ-ਮਿਥੇ ਰੂਪ ਵਿੱਚ ਚੱਲ ਰਹੇ ਨੇ ਉਹ, ਦੇਖੋ ਕਿਸੇ ਕੌਮਾਂਤਰੀ ਮੰਚ ‘ਤੇ ਕਦੇ ਖੁੱਲ੍ਹ ਕੇ ਨੀਂ ਬੋਲਦੇ ਉਹ, ਰੂਸ ਖੁੱਲ੍ਹ ਕੇ ਬੋਲਦਾ, ਉਹ ਆਪਣੀ ਖੇਡ ਖੇਡ ਰਹੇ ਨੇ, ਆਪਣੀ ਤਿਆਰੀ ਕਰ ਰਹੇ ਨੇ ਆਉਣ ਵਾਲ਼ੇ ਸਮੇਂ ਲਈ। ਹੁਣ ਏਜਾਜ਼ ਅਹਿਮਦ ਵੀ ਇਹ ਕਹਿੰਦਾ ਕਿ ਸਾਰਾ ਤਾਂ ਅਮਰੀਕਨ ਸਰਮਾਏ ‘ਤੇ ਨਿਰਭਰ ਆ, ਬਈ ਅਮਰੀਕਾ ਦਾ ਅਰਥਚਾਰਾ ਸਹੀ ਢੰਗ ਨਾਲ਼ ਚਲਦਾ ਰਹੇ ਇਹਦੇ ‘ਚ ਸਭ ਤੋਂ ਵੱਡਾ ਹਿੱਤ ਚੀਨ ਦਾ ਕਿਉਂਕਿ ਚੀਨ ਕੋਲ਼ ਡਾਲਰ ਦਾ ਸਭ ਤੋਂ ਵੱਧ ਭੰਡਾਰ ਆ, ਇਹਦੇ ਨਾਲ਼ ਮਿਲ਼ਦੀ-ਜੁਲ਼ਦੀ ਗੱਲ ਇਹਨਾਂ (ਤਸਕੀਨ) ਨੇ ਕਹੀ ਕਿ ਜਿਹੜਾ ਚੀਨ ਆ ਉਹ ਅਮਰੀਕਾ ਦੇ ਸਰਮਾਏ ਨਾਲ਼ ਹੀ ਉੱਸਰਿਆ ਹੋਇਆ ਇਸ ਲਈ ਜਿਹੜਾ ਚੀਨ ਆ ਉਹ ਅੱਗੇ ਵਧਿਆ। ਇਹਦੇ ‘ਚ ਦੋ ਗੱਲਾਂ ਕਹੀਆਂ ਨੇ ਇਹਨਾਂ ਨੇ, ਪਹਿਲੀ ਗੱਲ ਤਾਂ ਇਹ ਕਿ ਇਹਦੇ ‘ਚ ਸਸਤੀ ਕਿਰਤ ਸ਼ਕਤੀ ਕਰਕੇ ਸਰਮਾਇਆ ਉੱਧਰੋਂ ਇੱਧਰ ਆ ਰਿਹਾ, ਇਹ ਬਹੁਤ ਗਲਤ ਧਾਰਨਾ ਹੈ, ਮੈਂ ਵੀ ਇਹੀ ਗੱਲ ਕਹਿੰਦਾ ਰਿਹਾ ਹਾਂ ਫੇਰ ਸੋਚਿਆ ਜਦੋਂ ਨਵੇਂ ਤੱਥ ਸਾਹਮਣੇ ਆਏ ਕਿ ਅੱਜ ਵੀ ਸੰਸਾਰ ਦੇ ਸਿੱਧੇ ਵਿਦੇਸ਼ੀ ਨਿਵੇਸ਼ ਦਾ 65 ਫੀਸਦੀ ਹਿੱਸਾ ਵਿਕਸਤ ਦੇਸ਼ਾਂ ਵਿੱਚ ਲਗਦਾ, ਉੱਥੇ ਤਾਂ ਕਿਰਤ ਸ਼ਕਤੀ ਸਸਤੀ ਹੈ ਨਹੀਂ? ਕਿਉਂਕਿ ਉੱਥੇ ਕਿਰਤ ਦੀ ਪੈਦਾਵਾਰਕਤਾ ਜ਼ਿਆਦਾ, ਇਸ ਲਈ ਸਰਮਾਇਆ ਉੱਥੇ ਜਾਣਾ ਪਸੰਦ ਕਰਦਾ, ਅੰਦਰ ਵੱਲ (Inward) ਐੱਫ.ਡੀ.ਆਈ. ਸਭ ਤੋਂ ਵੱਧ ਅਮਰੀਕਾ ‘ਚ ਆ। ਯੂਰਪ ਸਭ ਤੋਂ ਵੱਧ ਸਰਮਾਇਆ ਬਾਹਰ ਭੇਜਦਾ ਤੇ ਅਮੈਰਿਕਾ ਸਭ ਤੋਂ ਵੱਧ ਖਿੱਚਦਾ, ਕਿਉਂਕਿ ਜਿਹੜੀ ਕੁੱਲ ਸੰਸਾਰ ਪੱਧਰ ‘ਤੇ ਸਿੱਧਾ ਵਿਦੇਸ਼ੀ ਨਿਵੇਸ਼ ਆ ਉਹਦਾ 65 ਫੀਸਦੀ ਓ.ਈ.ਸੀ.ਡੀ. (ਆਰਗੇਨਾਈਜੇਸ਼ਨ ਫਾਰ ਇਕਨਾਮਿਕ ਕੋਆਪਰੇਸ਼ਨ ਐਂਡ ਡਿਵੈਲਪਮੈਂਟ) ਦੇਸ਼ ਨੇ ਵਿੱਚ ਜਾ ਰਿਹਾ ਕਿਉਂਕਿ ਉੱਥੇ ਪੈਦਾਵਾਰਕਤਾ ਜ਼ਿਆਦਾ। ਫੇਰ ਇੱਥੇ ਕਿਉਂ ਆ ਰਹੀ ਆ? ਕਿਉਂਕਿ ਵਾਫ਼ਰ ਸਰਮਾਇਆ ਹੈ, ਸਰਮਾਏ ਨੇ ਕਿਤੇ ਤਾਂ ਲੱਗਣਾ, ਉਹਨਾਂ ਕੋਲ਼ ਸਰਮਾਇਆ ਬਹੁਤ ਆ ਫੇਰ ਕਿੱਥੇ ਲਾਉਣ ਫੇਰ, ਲਾਉਣਾ ਉਹਨਾਂ ਨੇ। ਦੂਜੀ ਗੱਲ ਚੀਨ ਦੀ ਕੁੱਲ ਘਰੇਲੂ ਪੈਦਾਵਾਰ ਦੇਖੋ ਉਹਦੇ ‘ਚ ਵਿਦੇਸ਼ੀ ਸਰਮਾਏ ਦਾ ਹਿੱਸਾ ਬਹੁਤ ਛੋਟਾ ਭਾਰਤ ਦੀ ਜਿਹੜੀ ਕੁੱ੍ਰਲ ਘਰੇਲੂ ਪੈਦਾਵਾਰ ਆ ਜਾਂ ਜੀ.ਡੀ.ਆਈ. ਕਹਿੰਦੇ ਨੇ ਉਹਨੂੰ (ਗ੍ਰਾਸ ਡੂਮੈਸਟਿਕ ਇਨਵੈਸਟਮੈਂਟ) ਮਤਲਬ ਇੱਕ ਸਾਲ ‘ਚ ਕਿੰਨਾ ਸਰਮਾਇਆ ਨਿਵੇਸ਼ ਹੋਇਆ, ਉਹਦੇ ‘ਚ ਸਿੱਧਾ ਵਿਦੇਸ਼ੀ ਨਿਵੇਸ਼ 0.1 ਫੀਸਦੀ ਆ। ਭਾਰਤ ਦੀ ਆਊਟਵਰਡ ਐੱਫ.ਡੀ.ਆਈ. ਇਨਵਰਡ ਐੱਫ.ਡੀ.ਆਈ. ਤੋਂ ਜ਼ਿਆਦਾ ਹੈ ਤੇ ਉਹ ਸਾਰੀ ਜਾ ਰਹੀ ਆ ਅਮੈਰਿਕਾ ‘ਚ, ਤੀਜੀ ਦੁਨੀਆਂ ਉੱਥੇ ਨਿਵੇਸ਼ ਕਰਨ ਜਾ ਰਹੀ ਆ, ਮਤਲਬ ਸਸਤੀ ਕਿਰਤ ਸ਼ਕਤੀ ਵਾਲ਼ੀ ਧਾਰਨਾ ਠੀਕ ਨਹੀਂ।

ਦੂਜੀ ਗੱਲ ਇਹ ਕਿ ਚੀਨ ਦਾ ਵਿਕਾਸ ਅੰਦਰੂਨੀ ਆ। ਸਮਾਜਵਾਦ ਨੇ ਉਹਦੀ ਬਹੁਤ ਮਦਦ ਕੀਤੀ ਆ। ਇਹ ਬੁਰਜੂਆ ਵਿਦਵਾਨ ਕਹਿੰਦੇ ਨੇ, ਆਪਾਂ ਈ ਨੀਂ ਕਹਿੰਦੇ, ਮਾਰਕਸਵਾਦੀ ਵੀ ਕਹਿੰਦੇ ਨੇ ਕਿਉਂਕਿ ਤੱਥ ਤਾਂ ਆਪਾਂ ਨੂੰ ਉਹੀ ਮੁਹੱਈਆ ਕਰਵਾਉਂਨੇ ਨੇ ਜ਼ਿਆਦਾਤਰ, ਤੱਥ ਆਪਾਂ ਕਿਤੋਂ ਵੀ ਲੈ ਸਕਦੇ ਆਂ, ਵਿਆਖਿਆ ਮਾਰਕਸਵਾਦੀ ਪੈਂਤੜੇ ਤੋਂ ਹੋਣੀ ਚਾਹੀਦੀ ਆ, ਭਾਰਤ ਦਾ ਵਿਕਾਸ ਵੀ ਜ਼ਿਆਦਤਰ ਅੰਦਰੂਨੀ ਹੀ ਆ ਮਤਲਬ ਜ਼ਿਆਦਾਤਰ ਸਰਮਾਇਆ ਅੰਦਰੋਂ ਪੈਦਾ ਹੋ ਰਿਹਾ ਵਾਫ਼ਰ ਕਰਦ ਤੇ ਮੁੜਕੇ ਅੰਦਰ ਹੀ ਨਿਵੇਸ਼ ਹੋ ਰਿਹਾ, ਚੀਨ ਦਾ ਵੀ ਇਵੇਂ ਈ ਆ। ਚੀਨ ਜ਼ਿਆਦਾ ਨਿਰਭਰ ਨਹੀਂ, ਜੇ ਨਿਰਭਰ ਹੋਵੇ ਤਾਂ ਰੂਸ ਦਾ ਸਾਥ ਕਿਉਂ ਦੇਵੇ ਅਮਰੀਕਾ ਦੀਆਂ ਘੁਰਕੀਆਂ ਦੇ ਬਾਵਜੂਦ। ਇਸ ਤਰ੍ਹਾਂ ਤਾਂ ਚੱਲ ਸਕਦਾ ਮੁਕਾਬਲਾ ਜਿਵੇਂ ਤੁਸੀਂ ਕਹਿੰਨੇ ਓ ਉਹ ਮਿਲ਼ਕੇ ਕੀਮਤਾਂ ਤੈਅ ਕਰ ਲੈਂਦੇ ਨੇ, ਇਹ ਲੈਨਿਨ ਦੀ ਸਾਮਰਾਜਵਾਦ ਦੀ ਧਾਰਨਾ ਨਾਲ਼ ਥੋੜਾ ਜੁੜਦਾ ਕਿ, ਉਹੀ ਗੱਲ ਮੈਂ ਚੀਮਾ ਜੀ ਦੀ ਗੱਲ ਦੁਹਾਊਂਗਾ ਜੋ ਬੁਖਾਰਿਨ ਨੇ ਵੀ ਕਹੀ ਸੀ ਕਿ ਸਰਮਾਏ ਦਾ ਇਸ ਹੱਦ ਤੱਕ ਕੌਮਾਂਤਰੀਕਰਨ ਨਹੀਂ ਹੋ ਸਕਦਾ ਕਿ ਉਹਦਾ ਕੋਈ ਦੇਸ਼ ਹੀ ਨਾ ਰਹੇ, ਉਹ ਆਪਣੀਆਂ ਕੌਮੀ ਜੜਾਂ ਨਾਲ਼ੋਂ ਟੁੱਟ ਜਾਵੇ ਆਪਣੀ ਕੌਮੀ ਰਾਜਸੱਤ੍ਹਾ ਨਾਲ਼ੋਂ ਟੁੱਟ ਜਾਵੇ, ਇਹ ਇਸ ਹੱਦ ਤੱਕ ਨਹੀਂ ਜਾਊਗਾ। ਕਿਉਂਕਿ ਦੇਸ਼ ਸੱਤਾ ਦੇ ਅਧੀਨ ਆ, ਹਰ ਬਹੁ-ਕੌਮੀ ਕੰਪਨੀ ਦਾ ਵੱਡਾ ਸਰਮਾਇਆ ਆਪਣੇ ਦੇਸ਼ ‘ਚ ਲੱਗਦਾ ਤੇ ਕੁਸ਼ ਬਾਹਰ ਆ। ਇਸ ਲਈ ਆਪਣੇ-ਆਪਣੇ ਪ੍ਰਭਾਵ ਦੇ ਖੇਤਰਾਂ ਲਈ ਉਹਨਾਂ ‘ਚ ਭੇੜ ਆ, ਇਹਦੀਆਂ ਬਹੁਤ ਜ਼ਿਆਦਾ ਉਦਾਹਰਨਾਂ ਨੇ, ਜੇ ਦੇਖਣਾ ਹੋਵੇ ਤਾਂ ਪਿਛਲੇ ਛੇ ਮਹੀਨਿਆਂ ਦਾ ਪੜ੍ਹ ਲਿਆ ਜਾਵੇ, ਸਿਰਫ਼ ਛੇ ਮਹੀਨੇ ਦਾ ਪੜ੍ਹ ਲਿਆ ਜਾਵੇ, ਰੂਸ ਤੇ ਅਮਰੀਕਾ ‘ਚ ਕੀ ਚੱਲ ਰਿਹਾ, ਜਰਮਨ ਦਾ ਆਪਾਂ ਛੱਡ ਹੀ ਦਿੱਤਾ, ਜਰਮਨ ਸਾਮਰਾਜਵਾਦ ਦਾ ਮੁੜ-ਉੱਥਾਨ ਫੇਲ ਹੋ ਰਿਹਾ ਹੈ। ਉਹਦੇ ਬਾਰੇ ਆਪਾਂ ਗੱਲ ਨੀਂ ਕੀਤੀ, ਕਿਉਂਕਿ ਤੱਥਾਂ ‘ਤੇ ਬਹੁਤੀ ਗੱਲ ਨਹੀਂ ਸਿਧਾਂਤ ‘ਤੇ ਹੋਵੇ ਤਾਂ ਜ਼ਿਆਦਾ ਠੀਕ ਆ, ਜਪਾਨ ਦੀ ਗੱਲ ਨੀਂ ਕੀਤੀ, ਫਰਾਂਸ ਦੀ ਗੱਲ ਨੀਂ ਕੀਤੀ ਹਾਲੇ ਆਪਾਂ ਜਿਵੇਂ ਇਹਨਾਂ ਨੇ ਦੱਸਿਆ ਕਿ ਨਾਟੋ ਤੋਂ ਬਾਹਰ ਆ ਰਿਹਾ, ਇਟਲੀ ਦੀ ਗੱਲ ਨੀਂ ਕੀਤੀ, ਇੰਗਲੈਂਡ ਦੀ ਗੱਲ ਨੀਂ ਕੀਤੀ, ਇਹ ਸਾਰੀਆਂ ਸਾਮਰਾਜਵਾਦੀ ਧੁਰੀਆਂ ਫਿਰ ਤੋਂ ਸੰਭਲ਼ ਰਹੀਆਂ ਨੇ। ਇਹ ਕੀ ਰੁਖ਼ ਤੈਅ ਕਰਨਗੀਆਂ, ਕਿਉਕਿ ਮੁੱਖ ਭੇੜ ਤਾਂ ਰੂਸ ਤੇ ਅਮਰੀਕਾ ‘ਚ ਹੋਣਾ, ਇਹ ਯੂਰਪੀਅਨ ਯੂਨੀਅਨ ਦੇ ਦੇਸ਼ ਕਿੱਧਰ ਜਾਣਗੇ ਇਹ ਥੋੜਾ ਆਉਣ ਵਾਲ਼ੇ ਦਿਨਾਂ ਵਿੱਚ ਪਤਾ ਲੱਗਜੂ। ਪਿਛਲੇ ਪੰਜ-ਛੇ ਮਹੀਨਿਆਂ ‘ਚੋਂ ਇੰਨੀਆਂ ਉਦਾਹਰਨਾਂ ਮਿਲ਼ਦੀਆਂ ਨੇ, ਰੋਜ਼ ਖ਼ਬਰਾਂ ਆਉਂਦੀਆਂ ਨੇ, ਅਮਰੀਕਾ ਤੇ ਰੂਸ ਤੋਂ ਕਿ ਇਹਨਾਂ ਵਿੱਚ ਆਪਸੀ ਲੜਾਈ ਕਿਵੇਂ ਤਿੱਖੀ ਹੋ ਰਹੀ ਆ। ਬਹੁ-ਕੌਮੀ ਕੰਪਨੀਆਂ ਅਮਰੀਕਾ ਦੀ ਸੱਤਾ ਕਾਰਨ ਨੀਂ ਹੈਗੀਆਂ, ਅਮਰੀਕਾ ਦੀਆਂ ਬਹੁ-ਕੌਮੀ ਕੰਪਨੀਆਂ ਅਮਰੀਕਾ ਦੀ ਸੱਤਾ ਦੀ ਮਦਦ ਲੈਂਦੀਆਂ ਨੇ, ਜਪਾਨੀ ਬਹੁ-ਕੌਮੀ ਕੰਪਨੀਆਂ ਨਹੀਂ ਲੈਂਦੀਆਂ। ਰਸ਼ੀਆ ਦੀਆਂ ਬਹੁ-ਕੌਮੀ ਕੰਪਨੀਆਂ ਉਹਨਾਂ ਦੀ ਜਿਹੜੀ ਗਾਜ਼ਪ੍ਰਾਮ ਨਾਮੀ ਕੰਪਨੀ ਹੈ ਉਹ ਅਮਰੀਕੀ ਰਾਜਸੱਤਾ ਦੀ ਮਦਦ ‘ਤੇ ਨਹੀਂ ਖੜੀ ਹੈਗੀ, ਉਹ ਰੂਸੀ ਸੱਤ੍ਹਾ ਦੀ ਮਦਦ ‘ਤੇ ਖੜੀ ਆ, ਓ.ਐੱਨ.ਜੀ.ਸੀ. ਦੀ ਭਾਰਤੀ ਸੱਤਾ ਮਦਦ ਕਰਦੀ ਆ, ਓ.ਐੱਨ.ਜੀ.ਸੀ. ਵੀ ਇੱਕ ਬਹੁ-ਕੌਮੀ ਆ ਇਸ ਵੇਲ਼ੇ। ਚੀਨ ਦੀਆਂ ਬਹੁ-ਕੌਮੀ ਕੰਪਨੀਆਂ ਨੂੰ ਚੀਨ ਦੀ ਸੱਤ੍ਹਾ ਮਦਦ ਕਰਦੀ ਆ ਤੇ ਇਹੀ ਇਹਨਾਂ ਦੀ ਆਪਸੀ ਖਹਿਬਾਜ਼ੀ ਦਾ ਅਧਾਰ ਆ ਤੇ ਜਿਹੜੀ ਜੰਗ ਦੀਆਂ ਤਿਆਰੀਆਂ ਹੋ ਰਹੀਆਂ ਨੇ, ਸੰਸਾਰ ਭਰ ਦੇ ਲੋਕਾਂ ਨੂੰ ਆਪਾਂ ਨੂੰ ਇਸ ਗੱਲ ਲਈ ਤਿਆਰ ਕਰਨਾ ਚਾਹੀਦਾ ਕਿ ਉਹ ਜੰਗ ਦਾ ਵਿਰੋਧ ਕਰਨ, ਜੰਗ ਬਹੁਤ ਗੰਭੀਰ ਲੱਗੂ, ਮੋਲਦੋਵਾ, ਕਰੀਮਿਆ, ਪੂਰਬੀ ਯੂਕਰੇਨ ਇੱਥੇ ਬਹੁਤ ਵੱਡੀਆਂ ਤਿਆਰੀਆਂ ਹੋ ਰਹੀਆਂ ਕੇ ਇਹ ਦੁਨੀਆਂ ਨੂੰ ਇੱਕ ਬਹੁਤ ਵੱਡੀ ਜੰਗ ਵਿੱਚ ਝੋਕਣ ਦੀਆਂ ਤਿਆਰੀਆਂ ਹੋ ਰਹੀਆਂ, ਤੇ ਆਰਕਟਿਕ ‘ਤੇ ਵੀ। ਜੇ ਆਪਾਂ ਕਾਊਟਸਕੀਵਾਦੀ ਸਿਧਾਂਤ ‘ਤੇ ਚਲੇ ਜਾਵਾਂਗੇ ਫਿਰ ਆਪਾਂ ਬਹੁਤ ਗਲਤ ਚਲੇ ਜਾਵਾਂਗੇ, ਫਿਰ ਤਾਂ ਉਹ ਆਪਾਂ ਨੂੰ ਬਹੁਤ ਗਲਤ ਪਾਸੇ ਲੈਜੂਗਾ, ਉਹਦੇ ‘ਚੋਂ ਜਿਹੜੀ ਕਾਰਜਨੀਤੀ ਨਿੱਕਲੂਗੀ ਉਹ ਉਡੀਕਣ ਵਾਲੀ ਨਿੱਕਲੂਗੀ, ਇਹਦੇ ‘ਚੋਂ ਜਿਹੜੀ ਕਾਰਜਨੀਤੀ ਨਿੱਕਲਦੀਆ ਕਿ ਆਪਾਂ ਲੋਕਾਂ ਨੂੰ ਜੰਗਵਾਦ ਦੇ ਖਿਲਾਫ, ਸੈਨਾਵਾਦ ਦੇ ਖਿਲਾਫ ਸੁਚੇਤ ਕਰੀਏ ਆਉਣ ਵਾਲੀ ਤਬਾਹੀ ਤੋਂ, ਆਉਣ ਵਾਲੀਆਂ ਜੰਗਾਂ ਤੋਂ ਤੇ ਇਹ ਤਬਾਹੀ ਹੋ ਸਕਦਾ ਪਹਿਲਾਂ ਵਾਲੀਆਂ ਤਬਾਹੀਆਂ ਨਾਲੋਂ ਜਿਆਦਾ ਭਿਅੰਕਰ ਹੋਵੇ। ਕਿਰਤ ਦੇ ਸਮਾਜੀਕਰਨ (Socialiration if Labour) ਦੀ ਇਹਨਾਂ ਨੇ ਗੱਲ ਕੀਤੀ ਕਿ ਕਾਰਪੋਰੇਟ ਆ ਗਿਆ, ਸੋਸ਼ਲਾਈਜੇਸ਼ਨ ਆਫ ਲੇਬਰ ਕਿਉਂ ਨਹੀਂ ਹੋ ਰਹੀ। ਮੇਰੇ ਖਿਆਲ ਵਿੱਚ ਇਹ ਕਿਰਤ ਦੇ ਸਮਾਜੀਕਰਨ ਨੂੰ ਥੋੜਾ ਗਲਤ ਸਮਝ ਗਏ, ਮਾਰਕਸਵਾਦ ਜਿਹੜੇ ਕਿਰਤ ਦੇ ਸਮਾਜੀਕਰਨ ਦੀ ਗੱਲ ਕਰਦਾ ਉਹ ਇਹਨਾਂ ਅਰਥਾਂ ‘ਚ ਕਰਦਾ ਕਿ ਛੋਟੀ ਮਾਲਕੀ ਖਤਮ ਹੁੰਦੀ ਜਾਂਦੀ ਆ, ਜਿਵੇਂ ਜਿੱਥੇ ਛੋਟੀ ਮਾਲਕੀ ਹੁੰਦੀ ਆ ਉੱਥੇ ਹਰ ਬੰਦਾ ਇਹ ਦਾਅਵਾ ਕਰ ਸਕਦਾ ਕਿ ਇਹ ਚੀਜ਼ ਮੈਂ ਬਣਾਈ ਆ, ਇੱਕ ਕਿਸਾਨ ਆਪਣੇ ਬਲਦਾ ਨਾਲ ਆਪਣੀ ਜਮੀਨ ‘ਤੇ ਖੇਤੀ ਕਰਦਾ ਤਾਂ ਕਹਿ ਸਕਦਾ ਕਿ ਇਹ ਫਸਲ ਮੈਂ ਉਪਜਾਈ ਆ, ਜਦੋਂ ਉਹਦੀ ਜਮੀਨ ਉਹਦੇ ਹੱਥਾਂ ‘ਚੋਂ ਖਿਸਕ ਕੇ ਕਿਸੇ ਹੋਰ ਦੀ ਪੈਦਾਵਾਰ ਦੇ ਸਾਧਨ ਬਣ ਜਾਂਦੀ ਆ ਤਾਂ ਉਹ ਕਿਰਤ ਸ਼ਕਤੀ ਵੇਚਣ ਵਾਲਾ ਬਣ ਜਾਂਦਾ, ਜਦੋਂ ਵੱਡੇ ਪੈਮਾਨੇ ਦੀ ਪੈਦਾਵਾਰ ਹੁੰਦੀ ਆ ਤਾਂ ਉੱਥੇ ਕੋਈ ਦਾਅਵਾ ਨੀਂ ਕਰ ਸਕਦਾ ਕਿ ਇਹ ਚੀਜ ਮੈਂ ਬਣਾਈ ਆ, ਇਹਨੂੰ ਕਿਰਤ ਦਾ ਸਮਾਜੀਕਰਨ ਕਿਹਾ ਜਾਂਦਾ, ਅੱਜ ਜਿਹੜਾ ਕਿਰਤ ਦਾ ਸਮਾਜੀਕਰਨ ਆ ਉਹ ਬਹੁਤ ਵੱਡੇ ਪੈਮਾਨੇ ‘ਤੇ ਆ, ਵਿਸ਼ਵ-ਵਿਆਪੀ ਆ ਤੇ ਜਿੱਥੇ-ਜਿੱਥੇ ਛੋਟੀ ਮਾਲਕੀ ਬਚੀ ਹੋਈ ਆ ਉਹ ਦਿਨੋਂ-ਦਿਨ ਖਤਮ ਹੋ ਰਹੀ ਆ ਤੇ ਕਿਰਤ ਦਾ ਸਮਾਜੀਕਰਨ ਸਦਾ ਵਧੇਰੇ ਸਦਾ ਵਧੇਰੇ ਉੱਨਤ ਹੁੰਦਾ ਜਾ ਰਿਹਾ। ਕਿਰਤ ਦੇ ਸਮਾਜੀਕਰਨ ਦਾ ਮਤਲਬ ਉਹ ਮਿਲ਼ ਜਾਣਗੇ, ਇਕੱਠੇ ਹੋ ਜਾਣਗੇ ਇਹ ਨਹੀਂ ਹੈ। ਇਸੇ ਤਰ੍ਹਾਂ ਉਹਨਾਂ ਨੂੰ ਖੰਡ-ਖੰਡ ਵਿੱਚ ਵੰਡ ਦਿੱਤਾ ਇਹ ਵੀ ਇੱਕ ਉੱਤਰ ਆਧੁਨਿਕਤਾਵਾਦੀ ਧਾਰਨਾ ਆਈ ਕਿ ਟੁਕੜਿਆਂ ਦਾ ਜਸ਼ਨ ਮਨਾਓ, ਖੰਡਾਂ ਦਾ ਜਸ਼ਨ ਮਨਾਓ, ਕਿ ਲੋਕ ਪੰਜਾਬੀ ਨੇ, ਮਦਰਾਸੀ ਨੇ, ਬੰਗਾਲੀ ਨੇ, ਇਹ ਨੇ, ਉਹ ਨੇ, ਕੌਮਾਂ ਨੇ, ਜਾਤਾਂ ਨੇ, ਇਹਨਾਂ ਨੂੰ ਜੋੜਨ ਵਾਲ਼ੀ ਕੋਈ ਸਾਂਝੀ ਕੜੀ ਤਾਂ ਹੈ ਨਹੀਂ, ਯਾਨੀ ਜਮਾਤ ਹੈ ਨੀਂ। ਆਪਾਂ ਕਹਿੰਨੇ ਆ ਸਾਰੇ ਰੰਗ-ਰੂਪ ਦੇ ਲੋਕਾਂ ਨੂੰ ਜਿਹੜੀ ਸਾਂਝੀ ਚੀਜ਼ ਜੋੜਦੀ ਆ ਜਮਾਤ ਜੋ ਕਿ ਮਾਰਕਸਵਾਦ ਦੀ ਸਰਵ-ਵਿਆਪਕ ਧਾਰਨਾ। ਉੱਤਰ ਆਧੁਨਿਕਤਾਵਾਦੀ ਕਹਿੰਦੇ ਨੇ ਕਿ ਹਰ ਤਰ੍ਹਾਂ ਦੀ ਸਰਵ-ਵਿਆਪਕਤਾ ਜਾਬਰ ਹੁੰਦੀ ਆ, ਉਹਦਾ ਪੂਰਾ ਹਮਲਾ ਕਿੱਥੇ ਆ, ਉਹ ਮਾਰਕਸ ਦੀ ਜਮਾਤ ਦੀ ਧਾਰਨਾ ‘ਤੇ ਹੈ। ਮਤਲਬ ਜਮਾਤ ਆ ਜਿਹੜੀ ਇਹ ਜੋੜਦੀ ਆ, ਉਹਨਾਂ ਦਾ ਰੰਗ, ਰੂਪ, ਨਸਲ ਜੋ ਵੀ ਹੋਵੇ, ਠੀਕ ਆ ਜਿਹੜਾ ਸੱਭਿਆਚਾਰਕ ਪੱਖ ਆ ਉਹ ਰਹੂਗਾ।

ਸੱਭਿਆਚਾਰਕ ਪੱਖ ਦੀ ਅਣਦੇਖੀ ਕਰਨ ਦੀ, ਮਾਰਕਸ ‘ਤੇ ਇਹ ਦੋਸ਼ ਲਾਉਂਦੇ ਨੇ ਕਈ ਸਾਰੇ ਲੋਕ, ਨਵ-ਮਾਰਕਸਵਾਦੀ ਖਾਸ ਤੌਰ ‘ਤੇ, ਕਿ ਮਾਰਕਸ ਨੇ ਸੱਭਿਆਚਾਰ ਵਾਲ਼ਾ ਪੱਖ ਛੱਡ ਹੀ ਦਿੱਤਾ, ਮਾਰਕਸ ਨੇ ਉਹ ਛੱਡਿਆ ਨੀਂ ਹੈ, ਹਰ ਵਿਅਕਤੀ ਦੇ ਜੀਵਨ ਦੀ ਇੱਕ ਹੱਦ ਆ, ਮਾਰਕਸ ਦਾ ਸਰਮਾਇਆ ਪੂਰੀ ਕਰਨ ਤੋਂ ਬਾਅਦ ਜੋ ਅਗਲਾ ਪ੍ਰੋਜੈਕਟ ਸੀ ਉਹ ਸੀ ਬਾਲਜ਼ਾਕ ‘ਤੇ, ਮਾਰਕਸ ਦੇ ਪੂਰੇ ਨੋਟਸ ਲਏ ਰਹਿ ਗਏ, ਬਾਲਜ਼ਾਕ ‘ਤੇ ਪੂਰਾ ਥੀਸਸ ਲਿਖਣਾ ਸੀ ਮਾਰਕਸ ਨੇ। ਸੁਹਜ-ਸ਼ਾਸਤਰ ਨੂੰ, ਸੱਭਿਆਚਾਰ ਨੂੰ ਮਾਰਕਸ ਇੰਨਾ ਜ਼ਿਆਦਾ ਮਹੱਤਵ ਦਿੰਦੇ ਸੀ। ਲੈਨਿਨ ਨੂੰ ਜ਼ਿੰਦਗੀ ਨੇ ਕਦੇ ਮੌਕਾ ਨੀਂ ਦਿੱਤਾ ਕਿ ਸਾਹਿਤ ‘ਤੇ ਲਿਖ ਸਕੇ, ਪਰ ਲੈਨਿਨ ਸਾਰੇ ਯੂਰਪੀ ਸਾਹਿਤ ਦਾ ਅਤੇ ਸਾਰੇ ਰੂਸੀ ਸਾਹਿਤ ਦਾ ਬਹੁਤ ਵੱਡਾ ਜਾਣਕਾਰ ਵਿਅਕਤੀ ਸੀ ਤੇ ਕਰੁਪਸਕਾਯਾ ਲਿਖਦੀ ਆ ਕਿ ਲੈਨਿਨ ਨੇ ‘ਕੀ ਕਰਨਾ ਲੋੜੀਏ’ ਪੰਜ ਵਾਰ ਪੜ੍ਹਿਆ, ‘ਅੱਨਾ ਕਾਰੇਨਿਨਾ’ ਬੱਤੀ ਵਾਰ ਪੜ੍ਹਿਆ ਲੈਨਿਨ ਨੇ ਤੇ ‘ਕੱਲੀ-‘ਕੱਲੀ ਚੀਜ਼ ਬਾਰੇ ਉਹ ਵਿਅਕਤੀ ਜਾਣਦਾ ਸੀ, ਠੀਕ ਆ ਲਿਖਣ ਦਾ ਮੌਕਾ ਨਹੀਂ ਮਿਲ਼ਿਆ। ਹੁਣ ਜੋ ਮਾਰਕਸਵਾਦੀਆਂ ਨੇ ਸਾਹਿਤ ‘ਤੇ, ਸੱਭਿਆਚਾਰ ‘ਤੇ ਕੰਮ ਕੀਤਾ ਉਹਦੇ ‘ਤੇ ਕੋਈ ਅਥਾਰਿਟੀ ਨੀਂ ਹੈ, ਬਈ ਇਹਨੇ ਕੀਤਾ, ਪਲੈਖਾਨੋਵ ਨੂੰ ਮਾਰਕਸਵਾਦੀ ਸੁਹਜ-ਸ਼ਾਸ਼ਤਰ ਦਾ ਮੋਢੀ ਮੰਨਿਆਂ ਜਾਂਦਾ, ਉਸ ਮਗਰੋਂ ਬਹੁਤ ਲੋਕਾਂ ਨੇ ਕੰਮ ਕੀਤਾ, ਫਰੈਂਕਫਰਟ ਸਕੂਲ ਦੇ ਲੋਕਾਂ ਨੇ ਵੀ ਅੱਛਾ ਕੰਮ ਕੀਤਾ, ਵਾਲਟਰ ਬੈਂਜਾਮਿਨ ਸੀ, ਐਰਿਕ ਫਰਾਮ ਸੀ ਜਿਹਨੇ ਮਨੋਵਿਗਿਆਨ ‘ਤੇ ਬਹੁਤ ਚੰਗਾ ਕੰਮ ਕੀਤਾ। ਉਹਨਾਂ ਸਾਰਿਆਂ ਤੋਂ ਲੈਣਾ ਪਊਗਾ ਆਪਾਂ ਨੂੰ, ਉਹ ਸਾਰਾ ਸਹੀ ਨੀਂ ਹੈ ਤੇ ਉਹ ਸਾਰਾ ਗਲਤ ਵੀ ਨੀਂ ਹੈਗਾ, ਕੋਈ ਪਾਰਟੀ ਬਣਦੀ ਆ ਭਵਿੱਖ ਦੇ ਵਿੱਚ, ਕੋਈ ਵੱਡੀ ਤੇ ਤਾਕਤਵਾਰ ਪਾਰਟੀ, ਜੀਹਦੇ ਕੋਲ਼ ਬਹੁਤ ਸਾਰੇ ਸਿਆਣੇ ਲੋਕ ਹੋਣ ਉਹਨਾਂ ਨੂੰ ਇਹ ਪ੍ਰੋਜੈਕਟ ਦਿੱਤਾ ਜਾਵੇ ਕਿ ਕਲਾ ਸਾਹਿਤ ਬਾਰੇ ਮਾਰਕਸ ਤੋਂ ਸਾਰਾ ਪੜ੍ਹ ਕੇ ਉਹਦੇ ‘ਤੇ ਇੱਕ ਮਾਰਕਸਵਾਦੀ ਪੁਜੀਸ਼ਨ ਤੈਅ ਕਰਨ। ਅੱਜ ਇਹ ਮੁਸ਼ਕਲ ਆ, ਐਸ ਵੇਲ਼ੇ ਉਹ ਸਟੈਂਡ ਲੈਣਾ ਮੁਸ਼ਕਲ ਆ। ਪਰ ਇਹਦੀ ਅਣਦੇਖੀ ਕੀਤੀ ਗਈ, ਮੇਰਾ ਖਿਆਲ ਆ ਇਹ ਕਹਿਣਾ ਠੀਕ ਨੀਂ ਹੈ, ਇਹਨੂੰ, ਮਤਲਬ ਉੱਚ-ਉਸਾਰ ਦੇ ਖੇਤਰ ਨੂੰ ਸਭ ਤੋਂ ਵੱਧ ਮਹੱਤਵ ਦੇਣ ਵਾਲ਼ਾ ਤਾਂ ਮਾਓ ਸੀ, ਜੇ ਕਿਸੇ ਨੇ ਸਭ ਤੋਂ ਵੱਧ ਮਹੱਤਵ ਦਿੱਤਾ ਤਾਂ ਉਹ ਕਾਮਰੇਡ ਮਾਓ ਨੇ ਦਿੱਤਾ। ਉੱਚ-ਉਸਾਰ ‘ਚ ਇਨਕਲਾਬ ਦਾ ਜਿਹੜਾ ਸਿਧਾਂਤ ਆ ਉਹ ਮਾਓ ਨੇ ਦਿੱਤਾ, ਸੱਭਿਆਚਾਰ ਉੱਚ-ਉਸਾਰ, ਪਰ ਅਸੀਂ ਇਹਨੂੰ ਮਾਰਕਸਵਾਦ ਦੇ ਵਿੱਚ ਕੋਈ ਤੈਅ ਹੋਇਆ ਸਵਾਲ ਨੀਂ ਮੰਨਦੇ, ਜਿਵੇਂ ਸਿਆਸੀ ਆਰਥਿਕਤਾ ਦਾ ਸਵਾਲ ਤੈਅ ਆ, ਲੈਨਿਨ ਨੇ ਉਹਦੇ ਵਿੱਚ ਕੋਈ ਬਹੁਤ ਨਵਾਂ ਨੀਂ ਸੀ ਕਰਨਾ, ਨਵੀਂਆਂ ਹਾਲਤਾਂ ‘ਚ ਨਵਾਂ ਕੀਤਾ ਸਾਮਰਾਜਵਾਦ ਆਲ਼ਾ, ਰਾਜਸੱਤ੍ਹਾ ਦਾ ਸਵਾਲ ਅੱਜ ਤੈਅ ਆ ਕਿ ਪ੍ਰੋਲੇਤਾਰੀ ਸੱਤ੍ਹਾ ਦਾ ਰੂਪ ਕੀ ਹੋਊਗਾ ਇਹ ਮਾਰਕਸਵਾਦ ‘ਚ ਤੈਅ ਆ, ਉਹਦੇ ‘ਚ ਕੁੱਝ ਨਵਾਂ ਨੀ ਕਰਨਾ ਆਪਾਂ, ਆਉਣ ਵਾਲ਼ੇ ਇਨਕਲਾਬ ਉਹਦੇ ‘ਚ ਕੋਈ ਨਵਾਂ ਵਾਧਾ ਨੀਂ ਕਰਨਗੇ। ਪਰ ਜਿਹੜਾ ਸੱਭਿਆਚਾਰ ਦਾ ਸਵਾਲ ਆ ਇਹ ਖੁੱਲਾ ਸਵਾਲ ਮੰਨਦੇ ਆਂ ਅਸੀਂ, ਇਹ ਆਉਣ ਵਾਲ਼ੇ ਇਨਕਲਾਬਾਂ ਦਾ ਏਜੰਡਾ ਹੈ, ਹਰ ਇਨਕਲਾਬ ਦਾ ਇੱਕ ਏਜੰਡਾ ਹੁੰਦਾ। ਮਾਰਕਸ ਨੇ ਜਦੋਂ ਸਿਆਸੀ ਸਰਗਰਮੀ ਸ਼ੁਰੂ ਕੀਤੀ ਤਾਂ ਸਭ ਤੋਂ ਪਹਿਲਾਂ ਸਿਆਸੀ ਆਰਥਿਕਤਾ ਪੜ੍ਹਨੀ ਸ਼ੁਰੂ ਕੀਤੀ, ਕਿਉਂਕਿ ਉਹਨੂੰ ਲੋੜ ਸੀ, ਕਿਉਂਕਿ ਉਹ ਇੱਕ ਜਰਮਨ ਅਖ਼ਬਾਰ ਦਾ ਪੱਤਰਕਾਰ/ਸੰਪਾਦਕ ਸੀ, ਉਹਨੂੰ ਲੋੜ ਸੀ ਕਿਸਾਨਾਂ ਦੇ ਸਵਾਲ ‘ਤੇ ਲਿਖਣ ਲਈ। ਪਰ ਜਲਦੀ ਹੀ ਉਹਦੇ ਏਜੰਡੇ ‘ਤੇ ਇਹ ਆ ਗਿਆ ਕਿ ਜਦ ਤੱਕ ਸੰਸਾਰ ਨਜ਼ਰੀਏ ਦਾ ਸਵਾਲ ਹੱਲ ਨੀਂ ਹੁੰਦਾ ਓਨਾ ਚਿਰ ਸਿਆਸੀ ਆਰਥਿਕਤਾ ਨੂੰ ਸਮਝਿਆ ਨੀਂ ਜਾ ਸਕਦਾ, ਫੇਰ ਜਰਮਨ ਵਿਚਾਰਧਾਰਾ ਵਿੱਚ ਇਹ ਕੰਮ ਪੂਰਾ ਹੁੰਦਾ ਹੈ ਜੀਹਦੀ ਸ਼ੁਰੂਆਤ ਤਾਂ ਬਹੁਤ ਪਹਿਲਾਂ ਹੋਗੀ ਸੀ। ਯਾਨੀ ਫਲਸਫੇ ਦਾ ਸਵਾਲ ਮੁੱਖ ਤੌਰ ‘ਤੇ ਹੱਲ ਆ, ਅੱਗੇ ਉਹਦੇ ‘ਚ ਵਾਧੇ ਨੇ। ਸਿਆਸੀ ਆਰਥਿਕਤਾ ਦਾ ਸਵਾਲ ਸਰਮਾਇਆ ਆਉਣ ਤੱਕ ਪੂਰਾ ਹੋ ਗਿਆ, ਫਿਰ ਮਾਰਕਸ-ਏਂਗਲਜ਼ ਅੱਗੇ ਸਵਾਲ ਸੀ ਕਿ ਪ੍ਰੋਲੇਤਾਰੀ ਸੱਤ੍ਹਾ ਦਾ ਰੂਪ ਕੀ ਹੋਊਗਾ। ਪੈਰਿਸ ਕਮਿਊਨਿ ਤੋਂ ਪਹਿਲਾਂ ਉਹਨਾਂ ਨੇ ਵੱਡੇ-ਵੱਡੇ ਦਾਅਵੇ ਨੀਂ ਕੀਤੇ ਕਿ ਆਹ ਹੋਊਗਾ ਜਾਂ ਇਸ ਤਰ੍ਹਾਂ ਹੋਊਗਾ। ਪੈਰਿਸ ਕਮਿਊਨ ਜਦੋਂ ਆਇਆ ਤਾਂ ਉਹਨਾਂ ਕਿਹਾ ਕਿ ਇਹ ਹੋਊਗਾ, ਕਹਿੰਦਾ ਦੇਖੋ ਮਜ਼ਦੂਰਾਂ ਦੀ ਸੱਤ੍ਹਾ ਇਹੋ ਜਿਹੀ ਹੋਊਗੀ। ਲੈਨਿਨ ਨੇ ਰਾਜ ਤੇ ਇਨਕਲਾਬ ਲਿਖੀ ਆਖ਼ਰੀ ਪਾਠ ਲਿਖ ਰਿਹਾ ਸੀ ਉਦੋਂ ਨੂੰ ਰੂਸੀ ਇਨਕਲਾਬ ਹੋ ਗਿਆ। ਲੈਨਿਨ ਨੇ ਲਿਖਿਆ ਕਿ ਇਨਕਲਾਬ ਬਾਰੇ ਲਿਖਣ ਨਾਲ਼ੋਂ ਬਿਹਤਰ ਆ ਕਿ ਆਪਾਂ ਇਨਕਲਾਬ ‘ਚ ਹਿੱਸਾ ਲਈਏ ਤੇ ਉਹਦਾ ਆਖ਼ਰੀ ਪਾਠ ਛੁੱਟ ਗਿਆ। ਰਾਜ ਤੇ ਇਨਕਲਾਬ ਦਾ ਥੀਸਸ ਆ ਜਿਹੜਾ ਉਹ ਪੈਰਿਸ ਕਮਿਊਨਿ ਵਾਲ਼ਾ ਥੀਸਸ ਆ ਮਾਰਕਸ-ਏਂਗਲਜ਼ ਦਾ, ਪਰ ਢਾਈ ਸਾਲ ਉਹਨੂੰ ਲਾਗੂ ਕੀਤਾ ਮਜ਼ਦੂਰਾਂ ਨੂੰ ਸੱਤ੍ਹਾ ਦੇਕੇ, ਕਿ ਮਜ਼ਦੂਰ ਹਕੂਮਤ ਕਰਨ, ਪਾਰਟੀ ਦੀ ਤਾਨਾਸ਼ਾਹੀ ਨਾ ਹੋਵੇ ਆਦਿ ਜਿਹੜੀ ਸਾਰੀ ਗੱਲ ਆ ਉਹ ਕਰਕੇ ਦੇਖਿਆ। ਲੈਨਿਨ ਦੀ ਬਾਲਸ਼ਵਿਕ ਪਾਰਟੀ ਨੇ ਕਰਕੇ ਦੇਖਿਆ ਤੇ ਉਹਦੇ ‘ਚੋਂ ਇਹ ਨਤੀਜਾ ਕੱਢਿਆ ਕਿ ਇਹ ਨਹੀਂ ਚੱਲ ਸਕਦਾ, ਪਾਰਟੀ ਨੂੰ ਹਕੂਮਤ ਕਰਨੀ ਪਊਗੀ ਮਜ਼ਦੂਰ ਜਮਾਤ ਵੱਲੋਂ, ਫਿਰ ਪਾਰਟੀ ਕੀ ਆ? ਪਾਰਟੀ ਉੱਨਤ ਮਜ਼ਦੂਰ ਨੇ, ਪਾਰਟੀ ਉਹਦਾ ਹਿਰਾਵਲ ਦਸਤਾ, ਜੋ ਵੀ ਉੱਨਤ ਚੇਤਨਾ ਵਾਲ਼ਾ ਮਜ਼ਦੂਰ ਆ ਉਹ ਪਾਰਟੀ ‘ਚ ਆ ਜਾਂਦਾ, ਪਾਰਟੀ ਹੀ ਹਕੂਮਤ ਕਰੂ ਤੇ ਪਾਰਟੀ ਰਾਹੀਂ ਮਜ਼ਦੂਰ ਜਮਾਤ ਹਕੂਮਤ ਕਰੂ, ਇਹ ਜਿਹੜਾ ਸਿਧਾਂਤ ਆ ਮਾਰਕਸਵਾਦ ਦਾ ਰਾਜਸੱਤ੍ਹਾ ਦਾ ਸਵਾਲ ਆ, ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਨੇ ਵੀ ਇਹਦੇ ‘ਚ ਕੁਝ ਨਵਾਂ ਨੀ ਕੀਤਾ, ਨੌਕਰਸ਼ਾਹੀ ਨੂੰ ਕਿਵੇਂ ਨੱਥ ਪਾਉਣੀ ਆ ਇਹ ਇੱਕ ਬਹੁਤ ਵੱਡਾ ਯੋਗਦਾਨ ਆ, ਸਰਮਾਏਦਾਰਾ ਮੁੜ-ਬਹਾਲੀ ਨੂੰ ਕਿਵੇ ਰੋਕਣਾ ਇਹ ਬਹੁਤ ਵੱਡਾ ਯੋਗਦਾਨ ਆ, ਸਭ ਤੋਂ ਵੱਡਾ ਸਵਾਲ ਆ ਕਿ ਮਨੁੱਖ ਦੀਆਂ ਜੋ ਕਦਰਾਂ-ਕੀਮਤਾਂ ਨੇ, ਮਨੁੱਖੀ ਸੱਭਿਆਚਾਰ ਦੀ ਪ੍ਰੀਭਾਸ਼ਾ ਕੀ ਆ — ਮਨੁੱਖ ਦੀਆਂ ਕਦਰਾਂ-ਕੀਮਤਾਂ, ਇਹਨਾਂ ਨੂੰ ਕਿਵੇਂ ਬਦਲਨਾ। ਦੋ ਹਜ਼ਾਰ ਸਾਲਾਂ ਦੀਆਂ ਜੋ ਜਮਾਤੀ ਸਮਾਜ ਦੀਆਂ ਕਦਰਾਂ-ਕੀਮਤਾਂ ਨੇ ਇਹਨਾਂ ਨੂੰ ਕਿਵੇਂ ਬਦਲਨਾ ਇਹ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦਾ ਏਜੰਡਾ ਸੀਗਾ। ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਨੂੰ ਬਹੁਤ ਗਲਤ ਢੰਗ ਨਾਲ਼ ਸਮਝਿਆ ਜਾਂਦਾ। ਉਹਦੇ ‘ਤੇ ਵੀ ਕਦੇ ਗੱਲ ਹੋਵੇ ਤਾਂ ਬਹੁਤ ਵਧੀਆ ਗੱਲ ਉਹਦੇ ‘ਤੇ ਹੋ ਸਕਦੀ ਆ। ਇਹਨੂੰ ਆਪਾਂ ਇਹ ਨੀਂ ਮੰਨਦੇ ਕਿ ਮਾਰਕਸਵਾਦੀਆਂ ਨੇ, ਮਾਰਕਸ, ਏਂਗਲਜ਼, ਲੈਨਿਨ, ਸਤਾਲਿਨ ਤੇ ਮਾਓ ਨੇ ਇਹਨੂੰ ਮਹੱਤਵ ਨੀਂ ਦਿੱਤਾ, ਬਹੁਤ ਮਹੱਤਵ ਦਿੱਤਾ, ਗ੍ਰਾਮਸ਼ੀ ਨੇ ਇਹਦੇ ‘ਤੇ ਬਹੁਤ ਕੰਮ ਕੀਤਾ, ਲੈਨਿਨ ਦਾ ਬਹੁਤ ਮਹੱਤਵ ਸੀ। ਸੱਭਿਆਚਾਰਕ ਇਨਕਲਾਬ ਦੀ ਟਰਮ ਸਭ ਤੋਂ ਪਹਿਲਾਂ ਲੈਨਿਨ ਨੇ ਹੀ ਇਸਤੇਮਾਲ ਕੀਤੀ ਆ, ਉਹਦੇ ਤੋਂ ਪਹਿਲਾਂ ਇਹ ਟਰਮ ਹੀ ਨਹੀਂ ਸੀ। ਲੈਨਿਨ ਜੋ ਸੱਭਿਆਚਾਰਕ ਇਨਕਲਾਬ ਦੀ ਗੱਲ ਕਰਦਾ ਮਾਓ ਉਸ ਨਾਲ਼ੋਂ ਵੱਖਰੇ ਸੱਭਿਆਚਾਰਕ ਇਨਕਲਾਬ ਦੀ ਗੱਲ ਕਰਦਾ, ਮਾਓ ਨੇ ਇਹਨੂੰ ਬਹੁਤ ਜ਼ਿਆਦਾ ਮਹੱਤਵ ਦਿੱਤਾ। ਕਿਉਂਕਿ ਇਹ ਗੱਲ ਆਈ ਇਸ ਗੱਲ ‘ਚ, ਇਸ ਲਈ ਮੈਂ ਸੋਚਿਆ ਆਪਣਾ ਇਹ ਪੱਖ ਵੀ ਜਾਵੇ ਇਸ ‘ਤੇ ਤਾਂ ਜ਼ਿਆਦਾ ਠੀਕ ਰਹੂ . . .

ਮੰਚ ਸੰਚਾਲਕ— ਸਾਥੀਓ ਮੈਨੂੰ ਲਗਦਾ ਕਿ ਆਪਾਂ ਲਗਭਗ ਅੰਤ ਵੱਲ ਹੀ ਪਹੁੰਚ ਚੁੱਕੇ ਆਂ। ਕੋਈ ਹੋਰ ਬੋਲਣਾ ਚਾਹੁੰਦਾ ਤਾਂ ਆ ਸਕਦਾ? ਤਾਂ ਰਸਮੀ ਤੌਰ ‘ਤੇ ਆਪਾਂ ਅੱਜ ਦੀ ਵਿਚਾਰ-ਚਰਚਾ ਦਾ ਅੰਤ ਕਰਦੇ ਆਂ, ਮੇਰੀ ਇਹੋ ਰਾਇ ਆ ਕਿ ਵਿਚਾਰ-ਚਰਚਾ ਪੂਰੀ ਸਾਰਥਕ ਰਹੀ ਆ, ਦੋਵਾਂ ਪਾਸਿਉਂ ਵਿਚਾਰ ਆਉਂਦੇ ਰਹੇ ਆ। ਇਹ ਚਰਚਾ ਉਂਝ ਇੱਥੇ ਤਾਂ ਮੁੱਕਣ ਨੀਂ ਲੱਗੀ, ਕਈ ਲੋਕਾਂ ਲਈ ਕਈ ਨਵੇਂ ਸਵਾਲ ਖੜੇ ਹੋਏ ਹੋਣਗੇ, ਕਈ ਨਵੀਆਂ ਜਾਣਕਾਰੀਆਂ ਮਿਲ਼ੀਆਂ ਹੋਣਗੀਆਂ, ਸਭ ਜਾ ਕੇ ਵੀ ਸੋਚਦੇ ਰਹਿਣਗੇ, ਪੜ੍ਹਦੇ ਰਹਿਣਗੇ, ਵੱਖ-ਵੱਖ ਰੂਪਾਂ ਵਿੱਚ ਵਿਚਾਰਦੇ ਰਹਿਣਗੇ। ਅੱਜ ਦੀ ਇਸ ਚਰਚਾ ਨੇ ਇਸ ਵਿਸ਼ੇ ਨੂੰ ਇੱਥੇ ਹੀ ਖਤਮ ਨਹੀਂ ਕਰਤਾ, ਆਪਾਂ ਨੂੰ ਇੱਕ ਨਵੇਂ ਧਰਾਤਲ ‘ਤੇ ਸੋਚਣ ਲਈ ਕਾਫੀ ਸਮੱਗਰੀ ਵੀ ਮਿਲ਼ੀ ਆ, ਹੁਣ ਆਪਾਂ ਮੁੜਕੇ ਜਾਵਾਂਗੇ ਆਪੋ-ਆਪਣੇ ਇਲਾਕਿਆਂ ‘ਚ, ਘਰਾਂ ‘ਚ, ਆਪਾਂ ਮੁੜਕੇ ਵੀ ਵੱਖੋ-ਵੱਖਰੇ ਰੂਪਾਂ ‘ਚ ਇਸ ਚਰਚਾ ਨੂੰ ਚਲਾਉਂਦੇ ਰਹਾਂਗੇ, ਇਹਦੇ ‘ਤੇ ਸੋਚਦੇ ਰਹਾਂਗੇ ਤੇ ਬਾਕੀ ਅਸੀਂ ‘ਮਾਰਕਸਵਾਦੀ ਸਟੱਡੀ ਸਰਕਲ’ ਵੱਲੋਂ ਜੋ ਉਪਰਾਲਾ ਕੀਤਾ ਇਹਨੂੰ ਅੱਗੇ ਵੀ ਲਗਾਤਾਰ ਜਾਰੀ ਰੱਖਾਂਗੇ, ਤੁਹਾਡਾ ਸਭ ਦਾ ਸਾਥ ਚਾਹੀਦਾ ਤਾਂ ਜੋ ਇਸ ਤਰ੍ਹਾਂ ਦੀਆਂ ਬਹਿਸਾਂ ਦੀ ਪ੍ਰੰਪਰਾ ਨੂੰ ਨਵੇਂ ਸਿਰਿਓ ਸ਼ੁਰੂ ਕੀਤਾ ਜਾਵੇ, ਇਸ ਗੱਲ ਨਾਲ਼ ਅੱਜ ਦੀ ਵਿਚਾਰ-ਚਰਚਾ ਦੀ ਸਮਾਪਤੀ ਕਰਦੇ ਆਂ। ਇੱਕ ਵਾਰ ਫੇਰ ਸਾਰੇ ਹਾਜ਼ਰ ਸਾਥੀਆਂ ਦਾ ਧੰਨਵਾਦ ਕਰਦੇ ਆਂ ਤੇ ਉਮੀਦ ਕਰਦੇ ਆਂ ਕਿ ਆਪਣਾ ਇਹ ਰਾਬਤਾ ਅੱਗੇ ਤੋਂ ਵੀ ਇਸੇ ਤਰ੍ਹਾਂ ਬਣਿਆ ਰਹੇਗਾ, ਧੰਨਵਾਦ।

“ਪਰ੍ਤੀਬੱਧ”, ਅੰਕ 24, ਜਨਵਰੀ 2015 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s