ਖੁਸ਼ਵੰਤ ਸਿੰਘ- ਇੱਕ ਸੱਚਾ ਲੋਕ ਦੁਸ਼ਮਣ

khushwant singh

(ਪੀ.ਡੀ.ਐਫ਼ ਡਾਊਨਲੋਡ ਕਰੋ)

[ਬੀਤੀ 31 ਅਗਸਤ ਨੂੰ ਨਵੀਂ ਦਿੱਲੀ ਵਿਖੇ ਕੈਪਟਨ ਅਮਰਿੰਦਰ ਦੁਆਰਾ ਖੁਸ਼ਵੰਤ ਸਿੰਘ ਨੂੰ ‘ਪੰਜਾਬ ਰਤਨ’ ਅਵਾਰਡ ਦਿੱਤਾ ਗਿਆ। ਖੁਸ਼ਵੰਤ ਸਿੰਘ ਕਿਹੋ ਜਿਹਾ ਰਤਨ ਹੈ, ਇਸ ਤੋਂ ਪਾਠਕਾਂ ਨੂੰ ਜਾਣੂ ਕਰਵਾਉਣ ਲਈ ਕਈ ਸਾਲ ਪਹਿਲਾਂ ਹਿੰਦੀ ਮੈਗਜ਼ੀਨ ‘ਆਹਵਾਨ’ ਵਿੱਚ ਛਪੇ ਇਸ ਲੇਖ ਦਾ ਪੰਜਾਬੀ ਅਨੁਵਾਦ ਅਸੀਂ ਇਥੇ ਛਾਪ ਰਹੇ ਹਾਂ। -ਸੰਪਾਦਕ]

ਕੁੱਝ ਦਿਨ ਪਹਿਲਾਂ ਜਰਮਨ ਵਿੱਚ ਨਿਓਰੇਮਬਰਗ ਦੇ ਨੇੜੇ ਏਰਲਾਂਗਨ ਸ਼ਹਿਰ ਵਿੱਚ ਸਮਾਪਤ ”ਇੰਟਰਲਿਟ-3” (ਯਾਨੀ ”ਇੰਟਰਨੈਸ਼ਨਲ ਲਿਟਰੇਚਰ” ਨਾਮ ਦੀ ਸੰਸਥਾ ਦੀ ਤੀਜੀ ਕਾਨਫਰੰਸ) ਨਾਮ ਇੱਕ ਸਮਾਰੋਹ ਵਿੱਚ ਪਯੁਰਟੋ ਰਿਕੋ, ਜਮੈਕਾ, ਬ੍ਰਾਜੀਲ ਅਤੇ ਮੈਕਸੀਕੋ ਤੋਂ ਕੇ ਨਾਈਜੀਰੀਆ, ਦੱਖਣੀ ਅਫਰੀਕਾ ਅਤੇ ਭਾਰਤ, ਇੰਡੋਨੇਸ਼ੀਆ, ਮਲੇਸ਼ੀਆ ਆਦਿ ਤੀਜੀ ਦੁਨੀਆਂ ਦੇ ਦੇਸ਼ਾਂ ਦੇ ਕੁੱਝ ਮਹੱਤਵਪੂਰਨ ਲੇਖਕਾਂ ਨੇ ਹਿੱਸਾ ਲਿਆ। ਭਾਰਤ ਤੋਂ ਇਸ ਸਮਾਰੋਹ ਵਿੱਚ ਅੰਗਰੇਜੀ ਪੱਤਰਕਾਰ ਲੇਖਕ ਖੁਸ਼ਵੰਤ ਸਿੰਘ ਅਤੇ ਹਿੰਦੀ ਲੇਖਿਕਾ ਮ੍ਰਦੁੱਲਾ ਗਰਗ ਨੇ ਹਿੱਸਾ ਲਿਆ।

ਕਹਾਣੀ ਪਾਠ ਅਤੇ ਸਾਹਿਤ-ਚਰਚਾ ਤੋਂ ਬਾਅਦ ਕਾਨਫਰੰਸ ਦੇ ਦੂਜੇ ਸੈਸ਼ਨ ਵਿੱਚ ਚਰਚਾ ਦਾ ਵਿਸ਼ਾ ਸੀ ¸”ਨਵੇਂ ਮਹਾਂਨਗਰ”। ਵੱਖ-ਵੱਖ ਲਾਤੀਨੀ ਅਮਰੀਕਾ ਅਤੇ ਅਫਰੀਕੀ ਲੇਖਕਾਂ ਨੇ ਆਪਣੇ ਦੇਸ਼ਾਂ ਵਿੱਚ ਵਿਕਾਸਮਈ ਮਹਾਂਸਾਗਰਾਂ ਦੇ ਸੱਭਿਆਚਾਰ ਅਤੇ ਆਮ ਲੋਕਾਂ ਦੇ ਜੀਵਨ ਅਤੇ ਲੇਖਕਾਂ ਦੀ ਸਿਰਜਣਾਤਮਕਤਾ ‘ਤੇ ਪੈਣ ਵਾਲੇ ਮਹਾਂਨਗਰਾਂ ਦੇ ਚੰਗੇ-ਬੁਰੇ ਪ੍ਰਭਾਵਾਂ ਦੀ ਚਰਚਾ ਕੀਤੀ। ਪਰ ਇਸ ਵਿਸ਼ੇ ‘ਤੇ ਖੁਸ਼ਵੰਤ ਸਿੰਘ ਨੇ ਜੋ ਵਿਚਾਰ ਰੱਖੇ, ਉਹ ਨਾ ਕੇਵਲ ਭਾਰਤੀ ”ਬਰਾਉਨ ਸਾਹਿਬਾਂ” ਦੀ ਨਵਬਸਤੀਵਾਦੀ ਮਾਨਸਿਕਤਾ ਅਤੇ ਬੌਧਿਕ ਕੰਗਾਲੀ ਨੂੰ ਉਜਾਗਰ ਕਰਦੇ ਹਨ, ਸਗੋਂ ਅਸਲੀਲ ਚੁਟਕਲਿਆਂ, ਗੰਦੀਆਂ ਯਾਦਾਂ ਅਤੇ ਵਿਭਚਾਰੀ ਜੀਵਨ ਦੇ ਇਸ ਸਰਦਾਰ ਦੇ ਲੋਕ ਧਰੋਹੀ, ਫਾਸਿਸਟ ਵਿਚਾਰਾਂ ਨੂੰ ਵੀ ਇੱਕਦਮ ਉਧੇੜ ਕੇ ਰੱਖ ਦਿੰਦੇ ਹਨ। ”ਸੰਡੇ ਮੇਲ” (8-24 ਜੁਲਾਈ, 1993) ਵਿੱਚ ਪ੍ਰਕਾਸ਼ਤ ਡਾ. ਇੰਦੂ ਪ੍ਰਕਾਸ਼ ਪਾਂਡੇ ਦੀ ਰਿਪੋਰਟ ਅਨੁਸਾਰ ਖੁਸ਼ਵੰਤ ਸਿੰਘ ਨੇ ਉਪਰੋਕਤ ਗੋਸ਼ਟੀ ਵਿੱਚ ਜੋ ਕੁੱਝ ਵੀ ਫਰਮਾਇਆ ਉਸਨੂੰ ਅਸੀਂ ਹੇਠਾਂ ਵਰਨਣ ਕਰ ਰਹੇ ਹਾਂ।

”ਮੈਂ ਦਿੱਲੀ ਨਾਲ ਪਿਆਰ ਕਰਦਾ ਹਾਂ ਅਤੇ ਨਫ਼ਰਤ ਵੀ ਅਤੇ ਜਦੋਂ ਇਹ ਨਫ਼ਰਤ ਵਧ ਜਾਂਦੀ ਹੈ ਤਾਂ ਮੈਂ ਪਹਾੜਾਂ ‘ਤੇ ਚਲਾ ਜਾਂਦਾ ਹਾਂ। ਦਿੱਲੀ ਵਿੱਚ ਨੇੜੇ ਤੇ ਦੂਰ ਦੇ ਪਿੰਡਾਂ ਤੋਂ ਲੋਕ ਧੜਾਧੜ ਚਲੇ ਆ ਰਹੇ ਹਨ। ਦਿੱਲੀ ਸ਼ਹਿਰ ਇੱਕ ਵੱਡਾ ਪਿੰਡ ਬਣ ਗਿਆ ਹੈ। ਅਜਿਹੇ ਲੋਕਾਂ ਦਾ ਪਿੰਡ ਜਿੰਨ੍ਹਾਂ ਨੂੰ ”ਫਲੱਸ਼ ਟਾਈਲਟ” ਦੀ ਵਰਤੋ ਨਾ ਤਾਂ ਅਕਲ ਹੈ ਨਾ ਹੀ ਆਦਤ। ਉਹ ਇਸ ਸ਼ਹਿਰ ਵਿੱਚ ਵੀ ਝਾੜੀ ਅਤੇ ਖੇਤ ਦੀ ਤਲਾਸ਼ ਵਿੱਚ ਸਾਰੇ ਸ਼ਹਿਰ ਨੂੰ ਗੰਦਾ ਕਰਦੇ ਫਿਰਦੇ ਹਨ। ਇੱਕ ਕੋਈ ”ਸੇਲੇਕਿਟਵ ਏਪਿਡੇਮਿਕ” ਆ ਜਾਵੇ ਤਾਂ ਹੀ ਇਸ ਸ਼ਹਿਰ ਦੀ ਮੁਕਤੀ ਹੋ ਸਕਦੀ ਹੈ ਇਸ ਤੋਂ ਵੀ ਜਿਆਦਾ ਕਾਰਗਾਰ ਉਪਾਅ ਤਾਂ ਇਹ ਹੋ ਸਕਦਾ ਹੈ ਕਿ ਪਾਕਿਸਤਾਨ ਤੇ ਹਿੰਦੋਸਤਾਨ ਵਿੱਚ ਯੁੱਧ ਸ਼ੁਰੂ ਹੋ ਜਾਵੇ ਅਤੇ ਦੋਵੇਂ ਪ੍ਰਮਾਣੂ ਬੰਬਾਂ ਦੀ ਵਰਤੋਂ ਕਰਕੇ ਇਸਨੂੰ ਨਸ਼ਟ ਕਰ ਦੇਣ।” ਇਹ ਹੈ ਇਸ ਗੰਦੇ, ਅਸੱਭਿਅਕ, ਅਵਾਰਾ, ਬੁੱਢੇ ਲੋਕ ਦੁਸ਼ਮਣ ਫਾਸੀਵਾਦੀ ਵਿਚਾਰਾਂ ਦੀ ਸੜਾਂਦ ਨਾਲ ਬਜਬਜਾਉਂਦਾ ਦਿਮਾਗ, ਜਿੱਥੇ ਸਮਾਜ ਦੇ ਮਜ਼ਲੂਮਾਂ, ਦੱਬੇ ਕੁਚਲੇ, ਮਜ਼ਬੂਰ, ਬਦਹਾਲ ਲੋਕਾਂ ਪ੍ਰਤੀ ਨਫਰਤ ਦੀਆਂ ਛੱਲਾਂ ਹਿਲੋਰੇ ਮਾਰ ਰਹੀਆਂ ਹਨ। ਇਸ ਨਫਰਤ ਦੀ ਤੁਲਨਾ ਰੋਮਨ ਗੁਲਾਮਾਂ ਪ੍ਰਤੀ ਗੁਲਾਮ ਮਾਲਕਾਂ ਦੀ ਨਫਰਤ ਨਾਲ, ਕਾਲੇ ਅਤੇ ਲਾਤੀਨੀ ਗੁਲਾਮਾਂ ਨਾਲ ਬਸਤੀਵਾਦੀਆਂ ਦੀ ਘਿਰਣਾ ਨਾਲ ਹੀ ਕੀਤੀ ਜਾ ਸਕਦੀ ਹੈ। ਇਸ ਘਿਰਣਾ ਦਾ ਆਵੇਗ ਇੰਨਾ ਪ੍ਰਬਲ ਅਤੇ ਬੇਵੱਸ ਕਰਨ ਵਾਲਾ ਹੈ ਕਿ ਖੁਸ਼ਵੰਤ ਸਿੰਘ ਇਸਨੂੰ ਛੁਪਾਉਣ ਦੀ ਕੋਸ਼ਿਸ਼ ਨਹੀਂ ਕਰਦਾ ਉਹ ਖੁੱਲ੍ਹੇ ਸ਼ਬਦਾਂ ਵਿੱਚ, ਅਜਿਹੀ ਕਿਸੇ ਮਹਾਂਮਾਰੀ ਦੀ ਕਾਮਨਾ ਕਰਦਾ ਹੈ ਜੋ ਦਿੱਲੀ ਨੂੰ ਗੰਦਾ ਅਤੇ ਬਦਸੂਰਤ ਬਣਾਉਣ ਵਾਲੇ ”ਗੰਵਾਰ” ਅਤੇ ਅਸੱਭਿਅਕ” ਲੋਕਾਂ ਨੂੰ ਹੀ ਚੁਣ ਕੇ ਆਪਣਾ ਸ਼ਿਕਾਰ ਬਣਾਏ। ਇਸ ਤੋਂ ਵੀ ਬਿਹਤਰ ਉਹ ਇਹ ਮੰਨਦਾ ਹੈ ਕਿ ਉਹਨਾਂ ਨੂੰ ਪ੍ਰਮਾਣੂ ਬੰਬ ਨਾਲ ਉਡਾ ਦਿੱਤਾ ਜਾਵੇ। ਦਿੱਲੀ ਅਜਿਹੇ ਲੋਕਾਂ ਨਾਲ ਭਰ ਜਾਵੇ, ਇਸ ਤੋਂ ਬਿਹਤਰ ਖੁਸ਼ਵੰਤ ਸਿੰਘ ਇਹ ਮੰਨਦੇ ਹਨ ਕਿ ਦਿੱਲੀ ਤਬਾਹ ਹੋ ਜਾਵੇ।

ਮੈਨੂੰ ਯਾਦ ਆ ਰਿਹਾ ਹੈ ਕੁੱਝ ਸਾਲ ਪਹਿਲਾਂ ਇੱਕ ਅੰਗਰੇਜੀ ਅਖ਼ਬਾਰ ਵਿੱਚ ਪ੍ਰਕਾਸ਼ਿਤ ਆਪਣੀ ਟਿੱਪਣੀ ਵਿੱਚ ਖੁਸ਼ਵੰਤ ਸਿੰਘ ਨੇ ਹੂ-ਬ-ਹੂ ਇਹੋ ਜਿਹੇ ਵਿਚਾਰ ਹੀ ਪ੍ਰਗਟ ਕੀਤੇ ਸਨ। ਝੁੱਗੀ-ਝੋਪੜੀਆਂ ਦੇ ਰੂਪ ਵਿੱਚ ਖੂਬਸੂਰਤ ਦਿੱਲੀ ਦੇ ਚਿਹਰੇ ‘ਤੇ ਲੱਗੇ ”ਬਦਨੂਮਾ ਦਾਗਾਂ” ਪ੍ਰਤੀ ਗਹਿਰੀ ਚਿੰਤਾ ਪ੍ਰਗਟ ਕਰਦੇ ਹੋਏ ਉਸਨੇ ਇਨ੍ਹਾਂ ਸਾਰਿਆਂ ਨੂੰ ਉਜਾੜਕੇ ਇਸ ਵਿੱਚ ਰਹਿਣ ਵਾਲਿਆਂ ਨੂੰ ਦਿੱਲੀ ਤੋਂ ਬਾਹਰ ਕਰ ਦੇਣ ਦਾ ਸੁਝਾਅ ਦਿੱਤਾ ਸੀ। ਗੱਲ ਠੀਕ ਹੈ! ਸ਼ਾਮ ਵੇਲੇ ਹੱਥ ਵਿੱਚ ਸ਼ੈਮਪੈਨ ਜਾਂ ”ਸ਼ਿਵਾਜ ਰੀਗਲ” ਦਾ ਗਿਲਾਸ ਲਈ ਜਦੋਂ ਉਹ ਆਪਣੇ ਆਲੀਸ਼ਾਨ ਅਧਿਐਨ ਕਮਰੇ ਦਾ ਰੇਸ਼ਮੀ ਪਰਦਾ ਸਰਕਾਉਂਦੇ ਹੋਣਗੇ ਤਾਂ ਹੇਠਾਂ ਦੂਰ-ਦੂਰ ਤੱਕ ਫੈਲੀਆਂ ਝੂੱਗੀਆਂ-ਝੌਪੜੀਆਂ ਵਿੱਚ ਰੀਂਘਦੀ ਜਿੰਦਗੀ ਦਾ ਤਮਾਸ਼ਾ ਉਹਨਾਂ ਦੇ ਅੱਛੇ ਖਾਸੇ ਮੂਡ ਦਾ ਸੱਤਿਆਨਾਸ ਕਰ ਦਿੰਦਾ ਹੋਵੇਗਾ।

ਪਰ ਖੁਸ਼ਵੰਤ ਸਿੰਘ ਜੀ,ਜਰਾ ਇਹ ਤਾਂ ਦੱਸਣ, ਜੇ ਇਨ੍ਹਾਂ ਗਰੀਬ ਕਾਮਿਆਂ ਦੀ ਪੂਰੀ ਅਬਾਦੀ ਕਿਸੇ ਮਹਾਂਮਾਰੀ ਜਾਂ ਪ੍ਰਮਾਣੂ ਬੰਬ ਨਾਲ ਤਬਾਹ ਹੋ ਜਾਵੇਗੀ ਜਾਂ ਉਹਨਾਂ ਨੂੰ ਦਿੱਲੀ ਦੀ ਹੱਦ ‘ਚੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਜਾਵੇਗਾ, ਤਾਂ ਉਸ ਦੇ ਕੱਪੜੇ ਕੌਣ ਧੋਏਗਾ, ਕਾਰ ਕੌਣ ਚਲਾਏਗਾ, ਕੌਣ ਉਸਦੀ ਮੁਰੰਮਤ ਅਤੇ ਸਫ਼ਾਈ ਕਰੇਗਾ, ਕੌਣ ਉਸ ਦੀ ਸੇਵਾ ਕਰੇਗਾ? ਅਤੇ ਜਨਾਬ, ਦਿੱਲੀ ਦੇ ਸਭ ਤੋਂ ਖੂਬਸੂਰਤ ਇਲਾਕਿਆਂ ਵਿੱਚ ਤੇਰੇ ਜਿਹਿਆਂ ਦੀਆਂ ਅਰਾਮਗਾਹਾਂ ਅਤੇ ਵਿਲਾਸ ਘਰਾਂ ਦੀ ਉਸਾਰੀ ਵੀ ਤਾਂ ਇਹੀ ਗੰਦੇ -ਅਸੱਭਿਅਕ ਮਜ਼ਦੂਰ ਕਰਦੇ ਹਨ। ਖੁਦ ਕੂੜੇਦਾਨ ਜਿਹੇ ਘਰਾਂ ਵਿੱਚ ਰਹਿੰਦੇ ਹੋਏ ਪੂਰੇ ਸ਼ਹਿਰ ਦਾ ਕੂੜਾ ਇਹੋ ਸਾਫ਼ ਕਰਦੇ ਹਨ। ਤੇਰੇ ਸ਼ਹਿਰ ਅਤੇ ਦਫਤਰਾਂ ਦਾ ਕੰਮ ਚਲਾਉਣ ਲਈ ਬਾਬੂ ਤਬਕੇ ਦੀ ਜੋ ਲੱਖਾਂ ਦੀ ਅਬਾਦੀ ਹੈ, ਉਸਦੇ ਲਈ ਰੇੜ੍ਹੀ ਲਗਾਉਣ, ਰਿਕਸ਼ਾ, ਆਟੋ ਰਿਕਸ਼ਾ ਅਤੇ ਬੱਸ ਚਲਾਉਣ ਵਾਲੇ ਵੀ ਤਾਂ ਪਿੰਡਾਂ ਤੋਂ ਆ ਕੇ ਦਿੱਲੀ ਨੂੰ ”ਗੰਦਾ” ਕਰਨ ਵਾਲੇ ਇਹੀ ਲੋਕ ਹਨ।

ਖੁਸ਼ਵੰਤ ਸਿੰਘ, ਸਵਾਰਥੀ ਹੋਣ ਦੇ ਨਾਲ ਹੀ ਕੀ ਤੂੰ ਪਹਿਲੇ ਦਰਜੇ ਦਾ ਅਹਿਮਕ ਅਤੇ ਪਰਲੇ ਦਰਜੇ ਦਾ ਬੇਬਕੂਫ ਵੀ ਹੈਂ?

ਜਿਸ ਟਾਹਣੀ ਨੂੰ ਤੂੰ ਕੱਟ ਦੇਣਾ ਚਾਹੁੰਦਾ ਹੈ ਉਸ ‘ਤੇ ਤਾਂ ਤੂੰ ਆਪ ਵਿਰਾਜਮਾਨ ਵੀ ਏਂ, ਤੂੰ ਇਹ ਕਿਉਂ ਨਹੀਂ ਸੋਚਦਾ ਕਿ ਨਰਕ ਦੀ ਜਿੰਦਗੀ ਜਿਉਣ ਵਾਲਿਆਂ ਨੇ ਹੀ ਤੇਰਾ ਸਵਰਗ ਸਜਾਇਆ ਹੈ। ਤੇਰੀ ਜਿੰਦਗੀ ਇੱਕ ਹੀ ਸਮਾਜਿਕ ਢਾਂਚੇ ਦੇ ਦੋ ਪਹਿਲੂ ਹਨ। ਇੱਕ ਦੇ ਬਿਨਾ ਦੂਸਰੇ ਦੀ ਹੋਂਦ ਮੁਮਕਿਨ ਨਹੀਂ। ਦਰਦ ਅਤੇ ਹੰਝੂਆਂ ਦੇ ਅਥਾਹ ਸਮੰਦਰ ਵਿੱਚ ਖੁਸ਼ਹਾਲੀ ਦੇ ਮੂੰਗਾ-ਦੀਪ ਪੈਦਾ ਹੁੰਦੇ ਹਨ। ਖੁਸ਼ਵੰਤ ਸਿੰਘ ਜੇ ਖੁਦ ਹੀ ਪੂੰਜੀਪਤੀ ਹੁੰਦਾ ਤਾਂ ਇੱਕਦਮ ਅਜਿਹੀਆਂ ਗੱਲਾਂ ਨਾ ਕਰਦਾ। ਪਰ ਉਹ ਤਾਂ ਪੂੰਜੀਪਤੀ ਦਾ ਟੱਟੂ ਹੈ, ਕਿਰਾਏ ਦਾ ਕਲਮ ਘਸੀਟ ਹੈ। ਇਸ ਲਈ ਉਸ ਨੂੰ ਪੂੰਜੀਵਾਦ ਦੀਆਂ ਸਾਰੀਆਂ ਖੁਸੀਆਂ ਤਾਂ ਚਾਹੀਦੀਆਂ ਹਨ, ਪਰ ਉਹਨਾਂ ਖੁਸ਼ੀਆਂ ਨੂੰ ਰਚਣ ਦੀ ਸ਼ਰਤ ਮਨਜ਼ੂਰ ਨਹੀਂ। ਉਸ ਨੂੰ ਪੂੰਜੀਵਾਦ ਦੁਆਰਾ ਪੈਦਾ ਹੋਈ ਜ਼ਰੂਰਤ ਅਤੇ ਵਿਲਾਸਤਾ ਦੀਆਂ ਸਾਰੀਆਂ ਚੀਜਾਂ ਚਾਹੀਦੀਆਂ ਹਨ, ਪਰ ਉਸ ਦੁਆਰਾ ਪੈਦਾ ਕੀਤੇ ਗਏ ਅਬਾਦੀ ਦੇ ਸ਼ਰਾਪੇ ਹੋਏ, ਨਰਕੀ ਜੀਵਨ ਨੂੰ ਉਹ ਦੇਖਣਾ ਵੀ ਨਹੀਂ ਚਾਹੁੰਦਾ। ਉਹ ਚਾਹੁੰਦਾ ਹੈ ਇਹ ਸਾਰੇ ਲੋਕ ਉਸ ਦੀ ਸੁੱਖ ਸੁਵਿਧਾ ਦਾ ਸਾਰਾ ਇੰਤਜਾਮ ਕਰਕੇ ਰੋਜ ਆਪਣੇ-ਆਪਣੇ ਪਿੰਡਾਂ ਨੂੰ ਵਾਪਸ ਮੁੜ ਜਾਣ , ਉਹਨਾਂ ਦੀਆਂ ਨਜ਼ਰਾਂ ਤੋਂ ਦੂਰ ਹੋ ਜਾਣ।

ਸ਼ਾਇਦ ਖੁਸ਼ਵੰਤ ਸਿੰਘ ਇਹ ਫਰਮਾਉਂਦੇ ਹਨ ਕਿ ਸ਼ਹਿਰਾਂ ਵਿੱਚ ਪਿੰਡਾਂ ‘ਚੋਂ ਉੱਨੀ ਹੀ ਅਬਾਦੀ ਆਵੇ ਜਿਨੀ ਦੀ ਜਰੂਰਤ ਹੋਵੇ। ਫਾਲਤੂ ਅਬਾਦੀ ਇੱਕ ਵੀ ਨਹੀਂ, ਪਰ ਇਹ ਤਾਂ ਉਸਦੇ ਚਾਚੇ ਅਰਥਸ਼ਾਸਤਰੀ ਅਤੇ ਸਮਾਜਸ਼ਾਸਤਰੀ ਵੀ ਪ੍ਰਵਾਨ ਕਰਦੇ ਹਨ ਕਿ ਪੂੰਜੀਵਾਦ ਪੈਦਾਵਾਰ ਅਤੇ ਵਿਕਾਸ ਇੰਨਾ ਜਥੇਬੰਦ ਅਤੇ ਯੋਜਨਾਬੱਧ ਕਦੇ ਵੀ ਨਹੀਂ ਹੋ ਸਕਦਾ। ਪੂੰਜੀਵਾਦ ਦੀ ਜਥੇਬੰਦੀ ਦਾ ਹੀ ਦੂਜਾ ਪੱਖ ਉਸਦੇ ਅੰਦਰ ਸਮੋਈ ਅਰਾਜਕਤਾ ਵੀ ਹੈ। ਪਿੰਡਾਂ ਦੇ ਜਗੀਰੂ ਸਬੰਧਾਂ ‘ਤੇ ਜਦੋਂ ਪੂੰਜੀ ਦੀ ਸੱਤ੍ਹਾ ਦਾ ਹਮਲਾ ਹੋਵੇਗਾ। ਉੱਥੋਂ ਦੀ ਜਿੰਦਗੀ ਵਿੱਚ ਜਿਣਸ ਪੈਦਾਵਾਰ ਅਤੇ ਮੁਨਾਫੇ ਦਾ ਜਹਿਰ ਜਦੋਂ ਘੁਲ਼ੇਗਾ, ਤਾਂ ਕਿਸਾਨ ਅਬਾਦੀ ਦਾ ਵਿਭੇਦੀਕਰਨ ਵੀ ਹੋਵੇਗਾ ਹੀ, ਦਰਮਿਆਨੇ ਅਤੇ ਛੋਟੇ ਕਿਸਾਨਾਂ ਦੇ ਵੱਡੇ ਹਿੱਸੇ ਦਾ ਪ੍ਰੋਲੇਤਾਰੀਕਰਨ ਹੋਵੇਗਾ ਹੀ। ਖੇਤੀ ਵਿੱਚ ਪੂੰਜੀ ਅਤੇ ਮਸ਼ੀਨ ਦਾ ਪ੍ਰਵੇਸ਼ ਇੱਕ ਵੱਡੀ ਅਬਾਦੀ ਨੂੰ ਫਾਲਤੂ ਬਣਾਕੇ ਰੋਜ਼ੀ ਰੋਟੀ ਲਈ ਮੁਹਤਾਜ ਬਣਾਏਗਾ ਹੀ ਅਤੇ ਫਿਰ ਉਹ ਸਾਰੇ ਲੋਕ ਸ਼ਹਿਰਾਂ ਵਿੱਚ ਆ ਕੇ ਕਾਰਖਾਨਿਆਂ ਵਿੱਚ ਕੰਮ ਕਰਨ ਜਾਂ ਛੋਟੇ ਮੋਟੇ ਧੰਦੇ ਕਰਨ ਲਈ ਹੀ ਮਜ਼ਬੂਰ ਹੋਣਗੇ। ਪੂੰਜੀਵਾਦ ਇਹ ਭਾਰਤ ਵਿੱਚ ਵਾਰ ਨਹੀਂ ਕਰ ਰਿਹੈ। ਪਹਿਲੇ ਦੋ ਸੌ ਸਾਲਾਂ ਤੋਂ ਉਹ ਇਹੀ ਕਰਦਾ ਆ ਰਿਹਾ ਹੈ। ਇਹ ਜੱਗਜਾਹਿਰ ਅਤੇ ਸਾਰਿਆਂ ਨੇ ਮੰਨੀ ਹੋਈ ਗੱਲ ਹੈ ਕਿ ਪੂੰਜੀ ਅਬਾਦੀ ਦੇ ਵੱਡੇ ਹਿੱਸੇ ਨੂੰ ਉਹਨਾਂ ਦੀ ਜਗ੍ਹਾ ਜਮੀਨ ਤੋਂ ਉਜਾੜਕੇ ਸੜਕਾਂ ਦੇ ਕਿਨਾਰੇ ਮਰਨ ਦੇ ਲਈ ਅਜ਼ਾਦ ਕਰ ਦਿੰਦੀ ਹੈ। ਇਹੀ ਲੋਕ ਅੱਜ ਦੇ ਉਹ ਉਜਰਤੀ ਗੁਲਾਮ ਹਨ, ਜਿੰਨ੍ਹਾਂ ਦੇ ਅਸੱਭਿਅਕ ਹੋਣ ਦੀ ਕੀਮਤ ‘ਤੇ ਖੁਸ਼ਵੰਤ ਸਿੰਘ ਜਿਹੇ ਲੋਕ ਸੱਭਿਅਕ ਬਣੇ ਰਹਿੰਦੇ ਹਨ।

ਖੁਸ਼ਵੰਤ ਸਿੰਘ ਜੀ, ਤੁਹਾਨੂੰ ਸ਼ਿਕਾਇਤ ਹੈ ਕਿ ਇਨ੍ਹਾਂ ਗਵਾਰਾਂ ਨੂੰ ”ਫਲੱਸ਼ ਟਾਈਲਟ” ਦੀ ਵਰਤੋਂ ਤੱਕ ਨਹੀਂ ਆਉਂਦੇ ਅਤੇ ਇਹ ਸਾਰੇ ਸ਼ਹਿਰ ਨੂੰ ਗੰਦਾ ਕਰ ਰਹੇ ਹਨ। ਪਰ ਇਹ ਤਾਂ ਦੱਸ, ਇਨੀ ਵੱਡੀ ਅਬਾਦੀ ਦੇ ਲਈ ਕੀ ਆਪਣੇ ਨਗਰ ਦੇ ਪ੍ਰਬੰਧਕ ਟਾਈਲਟ ਦੀ ਸੁਵਿਧਾ ਮੁਹੱਈਆ ਕਰ ਰਹੇ ਹਨ? ਜਾਂ ਕਰਾਉਣਗੇ? ਪਖ਼ਾਨਿਆਂ ਵਿੱਚ ਚੁਕਾਈ ਜਾਣ ਵਾਲੀ ਪੰਜਾਹ ਪੈਸੇ ਦੀ ਰਕਮ ਵੀ ਇਨ੍ਹਾਂ ਲੋਕਾਂ ਲਈ ਬੜੀ ਵੱਡੀ ਰਕਮ ਹੈ। ਜੇ ਦਿੱਲੀ ਦੇ ਸਾਰੇ ਮੰਤਰੀਆਂ, ਅਫ਼ਸਰਾਂ, ਪੱਤਰਕਾਰਾਂ, ਕਾਰੋਬਾਰੀਆਂ ਅਤੇ ਸੱਨਅਤਕਾਰਾਂ ਦੇ ਬੰਗਲਿਆਂ ਅਤੇ ਸਾਰੇ ਹੋਟਲਾਂ ਕਲੱਬਾਂ ਦੇ ਪਖ਼ਾਨਿਆਂ ਨੂੰ ਸਰਵਜਨਕ ਕਰ ਦਿੱਤਾ ਜਾਵੇ, ਤਾਂ ਸ਼ਾਇਦ ਇਸ ਸਮੱਸਿਆ ਦਾ ਹੱਲ ਹੋ ਜਾਵੇ। ਇੱਕ ਗੱਲ ਦੱਸੋ ਖੁਸ਼ਵੰਤ ਸਿੰਘ ਜੀ ਜੇ ਇਨ੍ਹਾਂ ਸਾਰੇ ”ਅਸੱਭਿਅਕ” ਲੋਕਾਂ ਨੂੰ ”ਫਲੱਸ ਟਾਇਲਟਾਂ” ਦੀ ਵਰਤੋਂ ਸਿਖਾ ਦੇਣ ਦੀ ਗਰੰਟੀ ਦੇ ਦਿੱਤੀ ਜਾਵੇ, ਤਾਂ ਕੀ ਤੁਸੀਂ ਆਪਣੇ ਪਖ਼ਾਨੇ ਦੀ ਇਹਨਾਂ ਨੂੰ ਵਰਤੋਂ ਕਰਨ ਦਿਓਗੇ? ਨਹੀਂ! ਫਿਰ ਤਾਂ ਤੁਹਾਡੀ ਆਤਮਾ ਡਾ. ਜਿਵਾਗੋ ਨਾਲੋਂ ਵੀ ਜਿਆਦਾ ਦੁਖੀ ਸੁਰ ਵਿੱਚ ਕਾਂ-ਕਾਂ ਕਰ ਉੱਠੇਗੀ।

ਖੁਸ਼ਵੰਤ ਸਿੰਘ ਜੀ, ਗੰਦਗੀ ਅਤੇ ਅਸੱਭਿਅਤਾ ਕਿਸੇ ਦਾ ਸ਼ੌਂਕ ਨਹੀਂ। ਉਹ ਸਿਰਫ ਮਜ਼ਬੂਰੀ ਹੀ ਹੋ ਸਕਦਾ ਹੈ। ਇਹ ਤਾਂ ਤੁਹਾਡਾ ਅਖੌਤੀ ਲੋਕਤੰਤਰੀ ਸਮਾਜ, ਸਾਫ਼-ਸਾਫ਼ ਕਿਹਾ ਜਾਵੇ ਤਾਂ ਇਹ ਤੁਹਾਡਾ ਪੂੰਜੀਵਾਦੀ ਸਮਾਜ ਹੀ ਹੈ ਜਿਸਦੀ ਪੈਦਾਵਾਰੀ ਪ੍ਰਣਾਲੀ ਨੇ ਸਾਰੇ ਪੈਦਾਕਾਰਾਂ ਨੂੰ ਉਹਨਾਂ ਦੀ ਮਿਹਨਤ ਦੀ ਪੈਦਾਵਾਰ ਨਾਲ, ਕਲਾ, ਸਾਹਿਤ-ਸੱਭਿਆਚਾਰ ਨਾਲ ਜਿੰਦਗੀ ਦੀਆਂ ਕੁਦਰਤੀ ਲੋੜਾਂ ਨਾਲੋਂ ਕੱਟ ਕੇ ਅਲੱਗ ਕਰ ਦਿੱਤਾ ਹੈ, ਬੇਗਾਨਾ ਬਣਾ ਦਿੱਤਾ ਹੈ ਅਤੇ ਗੰਦਗੀ ਦੀ ਜਿੰਦਗੀ ਜਿਉਣ ਲਈ ਮਜ਼ਬੂਰ ਕਰ ਦਿੱਤਾ ਹੈ। ਦੁਨੀਆਂ ਦਾ ਇਤਿਹਾਸ ਗਵਾਹ ਹੈ, ਸਮਾਜਿਕ ਇਨਕਲਾਬਾਂ ਨੇ ਜਦੋਂ ਉਹਨਾਂ ਨੂੰ ਪੂੰਜੀ ਦੀ ਗੁਲਾਮੀ ਤੋਂ ਮੁਕਤੀ ਦਵਾ ਕੇ ਥੋੜ੍ਹਾ ਮੌਕਾ ਦਿੱਤਾ ਹੈ, ਉਹਨਾਂ ਨੇ ਆਪਣੇ ਆਪ ਨੂੰ ਬੁਰਜ਼ੂਆ ਵਿਲਾਸੀਆਂ ਨਾਲੋਂ ਬਹੁਤ ਜਿਆਦਾ ਸੱਭਿਅਕ, ਸਰੁਚੀਪੂਰਨ ਅਤੇ ਸੁੰਦਰਤਾ ਬੋਧ ਸੰਪੰਨ ਸਿੱਧ ਕੀਤਾ ਹੈ।

ਇਹ ਸੁਭਾਵਿਕ ਹੈ ਕਿ ਖੁਸ਼ਵੰਤ ਸਿੰਘ ਸੰਜੇ ਗਾਂਧੀ ਦਾ ਬਹੁਤ ਵੱਡਾ ਪ੍ਰਸੰਸਕ ਰਿਹਾ ਹੈ, ਜਿਸਨੇ ਸੁੰਦਰੀਕਰਨ ਦੇ ਨਾਮ ‘ਤੇ ਦਿੱਲੀ ਅਤੇ ਦੇਸ਼ ਦੇ ਬਹੁਤ ਸਾਰੇ ਮਹਾਂਨਗਰਾਂ ਦੇ ਲੱਖਾਂ ਕਿਰਤੀਆਂ -ਗਰੀਬਾਂ ਨੂੰ ਉਜਾੜ ਦਿੱਤਾ ਸੀ। ਉਸਦੀ ਫਾਸੀਵਾਦ ਰਾਜਨੀਤੀ ਵੀ ਜਗਜਾਹਿਰ ਸੀ। ਇਹ ਵੀ ਸੁਭਾਵਿਕ ਹੈ ਕਿ ਉਹ ਮੇਨਕਾ ਗਾਂਧੀ ਦਾ ਵੀ ਪ੍ਰਸੰਸਕ ਹੈ, ਜੋ ਇਲੀਟ ਸਮਾਜ ਦੀ ਵਾਤਾਵਰਣ ਚਿੰਤਾ ਦੀ ਇੱਕ ਪ੍ਰਤੀਕ ਹੈ। ਸਭ ਤੋਂ ਵੱਡਾ ਪ੍ਰਦੂਸ਼ਣ ਤਾਂ ਖੁਸ਼ਵੰਤ ਸਿੰਘ ਜਿਹੇ ਲੋਕ ਆਮ ਗਰੀਬਾਂ ਨੂੰ ਸਮਝਦੇ ਹਨ। ਪਰ ਇਸ ”ਪ੍ਰਦੂਸ਼ਨ” ਨੂੰ ਖਤਮ ਕਰ ਪਾਉਣਾ ਵੀ ਪੂੰਜੀਵਾਦ ਦੇ ਬਸ ਤੋਂ ਬਾਹਰ ਹੈ, ਕਿਉਂਕਿ ਇਸ ‘ਤੇ ਉਸਦੀ ਹੋਂਦ ਟਿਕੀ ਹੋਈ ਹੈ।

ਖੈਰ, ਮਹਾਂਮਾਰੀ ਅਤੇ ਪ੍ਰਮਾਣੂ ਬੰਬ ਨਾਲ ਮਹਾਂਸਾਗਰਾਂ ਦੀਆਂ ਝੁੱਗੀਆਂ-ਝੋਪੜੀਆਂ ਵਿੱਚ ਰਹਿਣ ਵਾਲਿਆਂ ਨੂੰ ਤਬਾਹ ਕਰ ਦੇਣ ਦੀ ਦਿਲੀ ਇੱਛਾ ਪ੍ਰਗਟ ਕਰਕੇ ਖੁਸ਼ਵੰਤ ਸਿੰਘ ਨੇ ਇਹ ਦੱਸ ਦਿੱਤਾ ਹੈ ਕਿ ਜੇ ਸੰਭਵ ਹੁੰਦਾ ਤਾਂ ਉਹ ਇਨ੍ਹਾਂ ਲੋਕਾਂ ਦੇ ਨਾਲ ਕੀ ਸਲੂਕ ਕਰਦੇ। ਜੋ ਲੋਕ ਮਨੁੱਖੀ ਘਾਣ ਕਰਨ ਵਾਲੀ ਪ੍ਰਵਿਰਤੀ ਵਾਲੇ ”ਪ੍ਰਬੁੱਧ ਲੋਕਤੰਤਰਿਕ” ਵਿਅਕਤੀ ਦੇ ਪ੍ਰਸ਼ੰਸ਼ਕ ਜਾਂ ਸਮੱਰਥਕ ਹਨ ਉਹੀ ਲੋਕ ਸਮਾਜਵਾਦੀ ਸਰਕਾਰਾਂ ‘ਤੇ ਇਹ ਦੋਸ਼ ਲਗਾਉਂਦੇ ਰਹੇ ਹਨ ਕਿ ਉਹ ਬੁੱਧੀਜੀਵੀਆਂ ‘ਤੇ ਜੁਲਮ ਕਰਦੀ ਸੀ, ਉਹਨਾਂ ਨੂੰ ਆਪਣੇ ਵਿਚਾਰਾਂ ਨੂੰ ਬਦਲਣ ਲਈ ਸ਼ਰੀਰਕ ਮਿਹਨਤ ਕਰਨ ਲਈ ਮਜ਼ਬੂਰ ਕਰਦੀ ਸੀ, ਲੇਬਰ ਕੈਂਪਾਂ ਵਿੱਚ ਜਾਂ ਪਿੰਡਾਂ ਵਿੱਚ ਭੇਜ ਦਿੰਦੀ ਸੀ ਆਦਿ ਆਦਿ। ਪਰ ਗਰੀਬ ਲੋਕਾਂ ਨੂੰ ਮਹਾਂਮਾਰੀ ਜਾਂ ਪ੍ਰਮਾਣੂ ਬੰਬ ਨਸ਼ਟ ਕਰਨ ਦੇਣ ਦੀ ਇੱਛਾ ਕਰਨ ਵਾਲੇ ਕਿਸੇ ਬੁੱਧੀਜੀਵੀ ਨੂੰ ਲੋਕਾਂ ਦੀ ਕੋਈ ਸੱਤ੍ਹਾ ਗੋਲੀ ਨਾਲ ਉਡਾ ਦੇਣ ਜਾਂ ਫਾਂਸੀ ‘ਤੇ ਲਟਕਾ ਦੇਣ ਜਾਂ ਪਾਗਲਖਾਨੇ ਵਿੱਚ ਭਰਤੀ ਕਰਨ ਨਾਲੋਂ ਜੇ ਸਿਰਫ ਕਾਰਖਾਨੇ ਜਾਂ ਖੇਤਾਂ ਵਿੱਚ ਪੈਦਾਵਾਰ ਦੇ ਕੰਮ ਵਿੱਚ ਲੱਗ ਕੇ ਆਪਣੀ ਦਿਮਾਗੀ ਹਾਲਤ ਸੁਧਾਰਨ ਦਾ ਨਿਰਦੇਸ਼ ਦਿੰਦੀ ਹੈ, ਤਾਂ ਭਲਾਂ ਇਸ ਤੋਂ ਵੱਡੀ ਉਦਾਰਤਾ ਅਤੇ ਦਿਲ ਦੀ ਵਿਸ਼ਾਲਤਾ ਹੋਰ ਕੀ ਹੋ ਸਕਦੀ ਹੈ?

ਜਰਮਨ ਦੀ ਜਿਸ ਇਰਲਾਂਗਨ ਸ਼ਹਿਰ ਵਿੱਚ ਹੋਈ ਗੋਸ਼ਟੀ ਵਿੱਚ ਖੁਸ਼ਵੰਤ ਸਿੰਘ ਨੇ ਆਪਣੇ ਉਪਰੋਕਤ ਵਿਚਾਰ ਰੱਖੇ, ਉਸਦੇ ਬਿਲਕੁਲ ਨੇੜੇ ਨਿਉਰੇਮਬਰਗ ਨਗਰ ਹੈ। ਜਿੱਥੋਂ ਦੂਸਰੀ ਸੰਸਾਰ ਜੰਗ ਤੋਂ ਬਾਅਦ ਪ੍ਰਸਿੱਧ ”ਨਿਉਰੇਬਰਗ ਮੁਕੱਦਮਾਂ” ਚੱਲਿਆ ਸੀ। ਉਸ ਮੁਕੱਦਮੇ ਵਿੱਚ ਦੋਸ਼ੀਆਂ ਨੂੰ ਸ਼ਰਧਾਂਜਲੀ ਦੇਣ ਲਈ ਖੁਸ਼ਵੰਤ ਸਿੰਘ ਨੂੰ ਨਿਉਰੇਮਬਰਗ ਜ਼ਰੂਰ ਜਾਣਾ ਚਾਹੀਦਾ ਸੀ।

“ਪ੍ਰਤੀਬੱਧ”, ਅੰਕ 04, ਅਕਤੂਬਰ-ਦਸੰਬਰ 2006 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s