ਖੇਤੀ ਵਿੱਚ ਪੂੰਜੀਵਾਦ

lenin9

(ਦੂਜਾ ਲੇਖ)
(ਲੜੀ ਜੋੜਨ ਲਈ ਪੜ੍ਹੋ ‘ਪ੍ਰਤੀਬੱਧ’—ਜੁਲਾਈ-ਸਤੰਬਰ 2007)

1
ਆਪਣੀ ਕਿਤਾਬ ਦੇ ਨੌਵੇਂ ਪਾਠ (”ਵਪਾਰਕ ਖੇਤੀ ਦੀਆਂ ਵਧ ਰਹੀਆਂ ਦਿੱਕਤਾਂ”) ਵਿੱਚ ਕੌਟਸਕੀ ਪੂੰਜੀਵਾਦੀ ਖੇਤੀ ਦੇ ਵਜੂਦ ਸਮੋਈਆਂ ਵਿਰੋਧਤਾਈਆਂ ਦਾ ਵਿਸ਼ਲੇਸ਼ਣ ਕਰਨ ਵੱਲ ਵਧਦਾ ਹੈ। ਸ੍ਰੀ ਮਾਨ ਬੁਲਗਾਕੋਵ ਵੱਲੋਂ ਇਸ ਪਾਠ ਖਿਲਾਫ ਉਠਾਏ ਇਤਰਾਜਾਂ, ਜਿਨ੍ਹਾਂ ਦਾ ਵਿਸ਼ਲੇਸ਼ਣ ਅਸੀਂ ਬਾਅਦ  ‘ਚ ਕਰਾਂਗੇ, ਤੋਂ ਇਹ ਗੱਲ ਸਾਫ ਹੋ ਜਾਂਦੀ ਹੈ ਕਿ ਆਲੋਚਕ ਨੇ ਇਨ੍ਹਾਂ ”ਮੁਸ਼ਕਲਾਂ” ਦੀ ਆਮ ਮਹੱਤਤਾ ਨੂੰ ਬਿਲਕੁਲ ਵੀ ਠੀਕ ਤਰੀਕੇ ਨਾਲ ਨਹੀਂ ਸਮਝਿਆ। ਉਹ ਅਜਿਹੀਆਂ ”ਮੁਸ਼ਕਲਾਂ” ਜੋ ਤਰਕਸੰਗਤ ਖੇਤੀ ਦੇ ਸੰਪੂਰਨ ਵਿਕਾਸ ‘ਚ ”ਰੁਕਵਟਾਂ” ਹੁੰਦੀਆਂ ਹੋਈਆਂ ਵੀ, ਉਸੇ ਸਮੇਂ ਪੂੰਜੀਵਾਦੀ ਖੇਤੀ ਦੇ ਵਿਕਾਸ ਨੂੰ ਹੁਲਾਰਾ ਬਖਸ਼ਦੀਆਂ ਹਨ। ਇਨ੍ਹਾਂ ”ਮੁਸ਼ਕਲਾਂ” ਵਿੱਚੋਂ ਕੌਟਸਕੀ ਪੇਂਡੂ ਅਬਾਦੀ ਦੇ ਘਟਣ ਨੂੰ, ਇਕ ਮਿਸਾਲ ਦੇ ਤੌਰ ‘ਤੇ ਪੇਸ਼ ਕਰਦਾ ਹੈ। ਬਿਨਾ ਸ਼ੱਕ, ਪੇਂਡੂ ਇਲਾਕਿਆਂ ਚੋਂ ਸਭ ਤੋਂ ਵਧੀਆ ਅਤੇ ਸਭ ਤੋਂ ਤੇਜ ਤਰਾਰ ਮਜ਼ਦੂਰਾਂ ਦਾ ਪ੍ਰਵਾਸ ਤਰਕਸੰਗਤ ਖੇਤੀ ਦੇ ਸੰਪੂਰਨ ਵਿਕਾਸ ਦੇ ਰਾਹ ‘ਚ ਇੱਕ ”ਰੁਕਾਵਟ” ਬਣਦਾ ਹੈ, ਪ੍ਰੰਤੂ ਇਹ ਗੱਲ ਵੀ ਓਨੀ ਹੀ ਪੱਕੀ ਹੈ ਕਿ ਤਕਨੀਕ ਨੂੰ ਵਿਕਸਿਤ ਕਰਨ ਰਾਹੀਂ ਹੀ ਕਿਸਾਨ ਇਸ ਰੁਕਾਵਟ ਨਾਲ ਲੜਦੇ ਹਨ ਭਾਵ ਮਸ਼ੀਨਰੀ ਦੀ ਵਰਤੋਂ ਸ਼ੁਰੂ ਕਰਨ ਰਾਹੀਂ।

ਕੌਟਸਕੀ ਹੇਠ ਲਿਖੀਆਂ ”ਮੁਸ਼ਕਲਾਂ” ਦੀ ਛਾਣ-ਬੀਣ ਕਰਦਾ ਹੈ;(ਓ) ਜਮੀਨੀ ਲਗਾਨ,(ਅ) ਵਿਰਸੇ ਦਾ ਅਧਿਕਾਰ,(ਇ) ਵਿਰਸੇ ਦੇ ਅਧਿਕਾਰ ਦੀ ਸੀਮਤਾਈ;ਬੰਨ੍ਹਵੇਂ ਉਤਰਾਧਿਕਾਰ (Entailment) (Fidei Commisum, Anerbenrecht)ਕ; (ਸ) ਸ਼ਹਿਰਾਂ ਵੱਲੋਂ ਪਿੰਡਾਂ ਦੀ ਲੁੱਟ; (ਹ) ਪੇਂਡੂ ਅਬਾਦੀ ਦਾ ਘਟਣਾ।

ਜਮੀਨੀ ਲਗਾਨ ਵਾਫਰ ਕਦਰ ਦਾ ਉਹ ਹਿੱਸਾ ਹੁੰਦਾ ਹੈ ਜੋ ਨਿਵੇਸ਼ ਕੀਤੀ ਪੂੰਜੀ ਦੇ ਔਸਤ ਮੁਨਾਫੇ ਨੂੰ ਕੁੱਲ ਵਾਫਰ ਕਦਰ ਚੋਂ ਘਟਾਉਣ ਤੋਂ ਬਾਅਦ ਬਚਦਾ ਹੈ। ਜਮੀਨ ਮਾਲਕੀ ਦੀ ਇਜ਼ਾਰੇਦਾਰੀ ਜੀਮੀਂਦਾਰ ਨੂੰ ਵਾਫਰ ਕਦਰ ਦਾ ਇਹ ਹਿੱਸਾ ਹੜੱਪਣ ਦੇ ਯੋਗ ਬਣਾਉਂਦੀ ਹੈ ਅਤੇ ਜ਼ਮੀਨ ਦੀ ਕੀਮਤ (=ਪੂੰਜੀਕ੍ਰਿਤ ਲਗਾਨ) ਲਗਾਨ ਨੂੰ ਉਸ ਪੱਧਰ ‘ਤੇ ਟਿਕਾਈ ਰੱਖਦੀ ਹੈ ਜਿਸ ‘ਤੇ ਇਹ ਇੱਕ ਵਾਰ ਪਹੁੰਚ ਚੁੱਕਿਆ ਹੁੰਦਾ ਹੈ। ਸਪਸ਼ਟ ਹੈ ਕਿ ਲਗਾਨ ਖੇਤੀ ਨੂੰ ਸੰਪੂਰਨ ਰੂਪ ‘ਚ ਤਰਕਸੰਗਤ ਹੋਣੋ ”ਰੋਕਦਾ” ਹੈ:ਮੁਜਾਰੇ ਕਿਸਾਨ ਵਾਲੇ ਪ੍ਰਬੰਧ ਅਧੀਨ ਖੇਤੀ ਦੀ ਉੱਨਤੀ ਲਈ ਪ੍ਰਰਨਾ… 

(ਪੂਰਾ ਲੇਖ ਪਡ਼ਨ ਲਈ ਪੀ.ਡੀ.ਐਫ਼ ਡਾਊਨਲੋਡ ਕਰੋ)

“ਪ੍ਰਤੀਬੱਧ”, ਅੰਕ 08, ਜਨਵਰੀ-ਮਾਰਚ 2008 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s