ਖੇਤੀ ਵਿੱਚ ਪੂੰਜੀਵਾਦ —ਵੀ. ਆਈ. ਲੈਨਿਨ

lenin 2

(ਲੇਖ ਪਹਿਲਾ)

ਨਾਚਾਲੋ ਨੰਬਰ 1-2(ਸੈਕਸ਼ਨ 2, ਪੇਜ 1-21), ਵਿੱਚ ਸ਼੍ਰੀਮਾਨ ਐਸ. ਬੁਲਗਾਕੋਵ ਵੱਲੋਂ ਲਿਖਿਆ, ”ਖੇਤੀ ਵਿੱਚ ਪੂੰਜੀਵਾਦੀ ਵਿਕਾਸ ਦੇ ਸਵਾਲ ਨੂੰ ਦੇਣ” ਨਾਮੀ ਇਕ ਲੇਖ ਛਪਿਆ ਹੈ ਜੋ ਖੇਤੀ ਦੇ ਸੁਆਲ ਉਪਰ ਕੌਟਸਕੀ ਵੱਲੋਂ ਕੀਤੇ ਗਏ ਕੰਮ ਦੀ ਅਲੋਚਨਾ ਹੈ। ਸ਼੍ਰੀਮਾਨ ਬੁਲਗਾਕੋਵ ਦੀ ਇਹ ਗੱਲ ਠੀਕ ਹੈ ਕਿ ”ਕੌਟਸਕੀ ਦੀ ਕਿਤਾਬ ਸਮੁੱਚੇ ਸੰਸਾਰ ਨਜ਼ਰੀਏ ਦੀ ਪ੍ਰਤੀਨਿਧਤਾ ਕਰਦੀ ਹੈ” ਭਾਵ ਕਿ ਸਿਧਾਂਤਕ ਅਤੇ ਅਮਲੀ ਤੌਰ ‘ਤੇ ਇਸਦੀ ਵਡੇਰੀ ਅਹਿਮੀਅਤ ਹੈ। ਇਹ ਉਸ ਸੁਆਲ ਦੀ, ਸ਼ਾਇਦ ਪਹਿਲੀ ਤਰਤੀਬਬੱਧ ਅਤੇ ਵਿਗਿਆਨਿਕ ਛਾਣ-ਬੀਣ ਪੇਸ਼ ਕਰਦੀ ਹੈ ਜਿਸਨੇ ਸਾਰੇ ਮੁਲਕਾਂ ਅੰਦਰ ਭਖਵੀਂ ਬਹਿਸ ਛੇੜੀ ਹੈ, ਅਤੇ ਹਾਲੇ ਵੀ ਛੇੜ ਰਹੀ ਹੈ। ਇਥੋਂ ਤੱਕ ਕਿ ਆਪਣੇ ਆਪ ਨੂੰ ਮਾਰਕਸਵਾਦੀ ਕਹਾਉਣ ਵਾਲੇ ਉਨ੍ਹਾ ਲੇਖਕਾਂ, ‘ਚ ਵੀ ਜੋ ਇਸਦੇ ਆਮ ਵਿਚਾਰਾਂ ਨਾਲ਼ ਸਹਿਮਤ ਹਨ। ਸ਼੍ਰੀਮਾਨ ਬੁਲਗਾਕੋਵ ਆਪਣੇ ਆਪ ਨੂੰ ”ਨਿਖੇਧਾਤਮਿਕ ਅਲੋਚਨਾ ਤੱਕ ਹੀ ਸੀਮਤ ਰੱਖਦਾ ਹੈ”, ਭਾਵ ”ਕੌਟਸਕੀ ਦੀ ਕਿਤਾਬ ਦੀਆਂ ਇਕਹਰੀਆਂ ਮਨੌਤਾਂ” ਦੀ ਅਲੋਚਨਾ ਤੱਕ (ਜਿਵੇਂ ਕਿ ਅਸੀਂ ਦੇਖਾਂਗੇ ਕਿ ਉਹ ”ਸੰਖੇਪ”-ਬਹੁਤ ਸੰਖੇਪ ਅਤੇ ਗ਼ਲਤ ਢੰਗ ਨਾਲ਼ ਨਾਚਾਲੋ ਦੇ ਪਾਠਕਾਂ ਅੱਗੇ ਇਸਦੀ ਸਮੀਖਿਆ ਪੇਸ਼ ਕਰਦਾ ਹੈ)। ”ਬਾਅਦ ਵਿੱਚ” ਸ਼੍ਰੀਮਾਨ ਬੁਲਗਾਕੋਵ ”ਖੇਤੀ ਵਿੱਚ ਪੂੰਜੀਵਾਦੀ ਵਿਕਾਸ ਦੇ ਸੁਆਲ ਦੀ ਤਰਤੀਬਬੱਧ ਵਿਆਖਿਆ ਕਰਨ” ਦੀ ਉਮੀਦ ਲਾਉਂਦਾ ਹੈ ਅਤੇ ਇਸ ਤਰਾਂ ਕੌਟਸਕੀ ਦੇ ਨਜ਼ਰੀਏ ਦੇ ਵਿਰੋਧ ‘ਚ, ”ਇਕ ਸਮੁੱਚਾ ਸੰਸਾਰ ਨਜ਼ਰੀਆ ਵੀ ਪੇਸ਼ ਕਰਦਾ ਹੈ।” 

ਸਾਨੂੰ ਇਸ ਗੱਲ ‘ਚ ਕੋਈ ਸ਼ੱਕ ਨਹੀਂ ਕਿ ਕੌਟਸਕੀ ਦੀ ਕਿਤਾਬ ਰੂਸੀ ਮਾਰਕਸਵਾਦੀਆਂ ਅੰਦਰ ਕੋਈ ਘੱਟ ਵਿਵਾਦ ਛੇੜੇਗੀ ਅਤੇ ਰੂਸ ਅੰਦਰ ਵੀ ਕੁੱਝ ਲੋਕ ਕੌਟਸਕੀ ਦਾ ਵਿਰੋਧ ਕਰਨਗੇ ਤੇ ਬਾਕੀ ਉਸਦਾ ਪੱਖ ਲੈਣਗੇ। ਇਨ੍ਹਾਂ ਸਤਰਾਂ ਦਾ ਲੇਖਕ ਸਾਰੇ ਮੁੱਦਿਆਂ ‘ਤੇ ਸ਼੍ਰੀਮਾਨ ਬੁਲਗਾਕੋਵ ਦੀ ਰਾਇ ਨਾਲ਼ ਅਤੇ ਉਸ ਵੱਲੋਂ ਕੌਟਸਕੀ ਦੀ ਕਿਤਾਬ ਦੇ ਕੀਤੇ ਮੁਲਾਂਕਣ ਨਾਲ਼ ਪੂਰੇ ਜ਼ੋਰਦਾਰ ਢੰਗ ਨਾਲ਼ ਅਸਿਹਮਤ ਹੈ। ਸ਼੍ਰੀਮਾਨ ਬੁਲਗਾਕੋਵ ਵੱਲੋਂ…

(ਪੂਰਾ ਲੇਖ ਪਡ਼ਨ ਲਈ ਪੀ.ਡੀ.ਐਫ਼ ਡਾਊਨਲੋਡ ਕਰੋ)

“ਪ੍ਰਤੀਬੱਧ”, ਅੰਕ 07, ਜੁਲਾਈ-ਦਸੰਬਰ 2007 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s