ਪਾਠਕਾਂ ਦੇ ਖ਼ਤ

letters

(ਪੀ.ਡੀ.ਐਫ਼ ਡਾਊਨਲੋਡ ਕਰੋ)

ਪ੍ਰਤੀਬੱਧ ਦੇ ਪਹਿਲੇ ਅੰਕ ਤੋਂ ਹੀ ਮੈਂ ਇਸਦਾ ਇੱਕ ਨਿਯਮਤ ਪਾਠਕ ਹਾਂ। ਜਿਵੇਂ ਕਿ ਪ੍ਰਤੀਬੱਧ ਇੱਕ ਪ੍ਰਾਪੇਗੰਡਾ ਆਰਗਨ ਦੇ ਰੂਪ ਵਿੱਚ ਕੰਮ ਕਰਦਾ ਹੈ ਯਾਨਿ ਕਿ ਇਹ ਇੱਕ ਜਥੇਬੰਦਕ ਦੇ ਰੂਪ ਵਿੱਚ ਕੰਮ ਕਰਦਾ ਹੈ। ਪ੍ਰਤੀਬੱਧ ਅੰਕ-7 ਪੜ੍ਹਕੇ ਥੋੜੀ ਨਿਰਾਸ਼ਾ ਹੋਈ। ਇਸ ਅੰਕ ਦੇ ਦੋ ਲੇਖ ‘1857, ਸ਼ੁਰੂਆਤੀ ਦੇਸ਼ਭਗਤੀ ਅਤੇ ਪ੍ਰਗਤੀਸ਼ੀਲਤਾ’ ਅਤੇ ‘ਚੇਰਨੇਸ਼ਵਸਕੀ : ਇੱਕ ਮਹਾਨ ਇਨਕਲਾਬੀ ਵਿਚਾਰਕ ਦਾ ਜੀਵਨ ਅਤੇ ਕਾਰਜ’ ਪੜ੍ਹਕੇ ਕਿਸੇ ਹੋਰ ਨੂੰ ਦੱਸਣ ਵਿੱਚ ਇੱਕ ਦਿੱਕਤ ਆਈ। ਜਿਵੇਂ ਕਿ ਪ੍ਰਤੀਬੱਧ ਵਿੱਚਲੇ ਲੇਖਾਂ ਦੀ ਇੱਕ ਖਾਸਿਅਤ ਇਹ ਹੁੰਦੀ ਹੈ ਕਿ ਲੇਖ ਬਾਦਲੀਲ ਅਤੇ ਪ੍ਰੋਲੇਤਾਰੀ ਦੇ ਮਹਾਨ ਅਧਿਆਪਕਾਂ ਦੀਆਂ ਲਿਖਤਾਂ ਵਿੱਚੋਂ ਹਵਾਲਿਆਂ ਨਾਲ਼ ਲਿਖੇ ਜਾਂਦੇ ਹਨ। ਹੁਣ 1857 ਦੇ ਵਿਦਰੋਹ ਦੇ ਲੇਖ ਨੂੰ ਲਈਏ ਤਾਂ ਲੇਖਕ ਮਾਰਕਸ ਦੀ ਭਾਰਤ ਬਾਰੇ ਸੋਚ ਵਿਚਲੀ ਗਤੀਸ਼ੀਲਤਾ ਦੀ ਗੱਲ ਕਰਦੇ ਹਨ ”ਖੁਦ ਮਾਰਕਸ ਦੇ ਭਾਰਤ ਸੰਬੰਧੀ ਲੇਖਣ ਤੋਂ ਇਹ ਲਗਦਾ ਹੈ ਕਿ ਅਜਿਹੀ ਕੋਈ ਠਹਿਰੀ ਹੋਈ, ਗਤੀਹੀਣ ਪ੍ਰਣਾਲੀ ਸ਼ਾਇਦ ਹੀ ਕਦੀ ਹੋਂਦ ਵਿੱਚ ਰਹੀ ਹੋਵੇ।” ਪਰ ਲੇਖਕ ਇਸ ਲਈ ਕੋਈ ਹਵਾਲਾ ਨਹੀਂ ਦਿੰਦੇ। ਹੁਣ, ਪ੍ਰਤੀਬੱਧ ਨਾਲ਼ ਸਹਿਮਤ ਪਾਠਕ ਤਾਂ ਇਸ ‘ਤੇ ਵਿਸ਼ਵਾਸ਼ ਕਰਦੇ ਹਨ। ਪਰ ਜਦ ਤੁਹਾਡਾ ਸਾਹਮਣਾ ਕਿਸੇ ਸੜਾਂਦ ਖਾਂਦੇ ਬੁੱਧੀਜੀਵੀ ਨਾਲ਼ ਹੁੰਦਾ ਹੈ ਤਾਂ ਸਿੱਧ ਕਰਨਾ ਪੈਂਦਾ ਹੈ ਕਿ ਭਾਰਤ ਬਾਰੇ ਮਾਰਕਸ ਦੇ ਵਿਚਾਰ ਪਹਿਲਾਂ ਕੀ ਸਨ ਅਤੇ ਬਾਅਦ ਵਿੱਚ ਕੀ ਤਬਦੀਲੀ ਆਈ। 

ਇਸੇ ਤਰਾਂ ‘ਚੇਰਨੇਸ਼ਵਸਕੀ : ਇੱਕ ਮਹਾਨ ਵਿਚਾਰਕ ਦਾ ਜੀਵਨ ਅਤੇ ਕਾਰਜ’ ਵਿੱਚ ਲੇਖਕ ਚੇਰਨੇਸ਼ੇਵਸਕੀ ਬਾਰੇ ਮਾਰਕਸ ਦੇ ਵਿਚਾਰਾਂ ਨੂੰ ਆਪਣੇ ਸ਼ਬਦਾਂ ਵਿੱਚ ਦੱਸਦੇ ਹਨ। ਪਰ ਨਾਲ਼ ਹੀ ਅਗਰ ਉਹ ਮਾਰਕਸ ਦਾ ਕੋਈ ਹਵਾਲਾ ਵੀ ਦੇ ਦਿੰਦੇ ਤਾਂ ਸਾਨੂੰ ਮਾਰਕਸ ਦੇ ਸਟੀਕ ਵਿਚਾਰ ਵੀ ਪਤਾ ਚਲਦੇ। ਇਨ੍ਹਾਂ ਦੋਵਾਂ ਹੀ ਲੇਖਾਂ ਨੂੰ ਪੜ੍ਹਕੇ ਲੇਖਕਾਂ ਦੀ ਕੀਤੀ ਮਿਹਨਤ ਸਾਫ਼ ਦਿਖਦੀ ਹੈ ਪਰ ਅਗਰ ਮੇਰੀ ਉਪਰੋਕਤ ਗੱਲ ਵੱਲ ਵੀ ਧਿਆਨ ਦਿੱਤਾ ਜਾਵੇ ਤਾਂ ਮੇਰੀ ਨਜ਼ਰ ਵਿੱਚ ਇਹ ਸੋਨੇ ‘ਤੇ ਸੁਹਾਗਾ ਵਾਲ਼ੀ ਗੱਲ ਹੋਵੇਗੀ।

-ਰਾਹੁਲ, ਅੰਬਾਲਾ ਕੈਂਟ

“ਪ੍ਰਤੀਬੱਧ”, ਅੰਕ 08, ਜਨਵਰੀ-ਮਾਰਚ 2008 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s