ਕੇਂਦਰ ਦੀ ਯੋਜਨਾ ਕਾਨਫਰੰਸ ਮੌਕੇ ਭਾਸ਼ਣ (23 ਅਗਸਤ, 1966)

ਪੀ.ਡੀ.ਐਫ਼ ਇਥੋਂਂ ਡਾਊਨਲੋਡ ਕਰੋ

ਮੁੱਖ ਸਵਾਲ ਇਹ ਹੈ ਕਿ ਵੱਖ-ਵੱਖ ਥਾਵਾਂ ਉਹ ਸਥਿਤੀ ਜਿਸਨੂੰ ਅਫਰਾਤਫ਼ਰੀ ਕਿਹਾ ਜਾ ਰਿਹਾ ਹੈ, ਪ੍ਰਤੀ ਕਿਹੜੀ ਨੀਤੀ ਅਪਣਾਈ ਜਾਵੇ। ਮੇਰੀ ਰਾਇ ਵਿੱਚ, ਇਸ ਅਫਰਾਤਫ਼ਰੀ ਨੂੰ ਕੁਝ ਹੋਰ ਮਹੀਨਿਆਂ ਲਈ ਚੱਲਣ ਦਿੱਤਾ ਜਾਵੇ ਅਤੇ ਇਹ ਪੱਕਾ ਯਕੀਨ ਹੈ ਕਿ ਚੰਗੇ ਲੋਕ ਬਹੁਗਿਣਤੀ ਵਿੱਚ ਹਨ, ਸਿਰਫ਼ ਕੁਝ ਲੋਕ ਹੀ ਬੁਰੇ ਹਨ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਜੇ ਸੂਬਾਈ (ਪਾਰਟੀ) ਕਮੇਟੀਆਂ ਨਹੀਂ ਹਨ। ਜਿਲ੍ਹਾ ਤੇ ਦੇਸ਼ ਪੱਧਰ ਦੀਆਂ (ਪਾਰਟੀ) ਕਮੇਟੀਆਂ ਅਜੇ ਵੀ ਮੌਜੂਦ ਹਨ! ਪੀਪਲਜ਼ ਡੇਲੀ ਨੇ ਇੱਕ ਸੰਪਾਦਕੀ ਛਾਪਿਆ ਹੈ ਜਿਸ ਵਿੱਚ ਮਜਦੂਰਾਂ, ਕਿਸਾਨਾਂ ਤੇ ਫੌਜੀਆਂ ਨੂੰ ਵਿਦਿਆਰਥੀਆਂ ਦੀਆਂ ਸਰਗਰਮੀਆਂ ਵਿੱਚ ਦਖ਼ਲ ਦੇਣਾ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਹੈ ਅਤੇ ਅਹਿੰਸਕ, ਹਿੰਸਾ-ਰਹਿਤ ਸੰਘਰਸ਼ਾਂ ਦੀ ਵਕਾਲਤ ਕੀਤੀ ਗਈ ਹੈ।

ਮੇਰੀ ਨਜ਼ਰ ਵਿੱਚ, ਪੀਕਿੰਗ ਵਿੱਚ ਬਿਲਕੁਲ ਵੀ ਅਫਰਾਤਫ਼ਰੀ ਨਹੀਂ ਹੈ। ਵਿਦਿਆਰਥੀਆਂ ਨੇ 1,00,000 ਦੀ ਗਿਣਤੀ ਵਿੱਚ ਮੀਟਿੰਗ ਆਯੋਜਿਤ ਕੀਤੀ ਅਤੇ ਫਿਰ ਕਾਤਲਾਂ ਨੂੰ ਫੜ ਲਿਆ। ਇਸਨੇ ਕੁਝ ਸਹਿਮ ਪੈਦਾ ਕੀਤਾ। ਪੀਕਿੰਗ ਕੁਝ ਜ਼ਿਆਦਾ ਹੀ ਸਾਊ ਹੈ।. ਅਪੀਲਾਂ ਜਾਰੀ ਕੀਤੀਆਂ ਗਈਆਂ ਹਨ, (ਪਰ ਆਖਿਰਕਾਰ) ਕੁਝ ਕੁ ਗੁੰਡਾਗਰਦੀ ਕਰਨ ਵਾਲ਼ੇ ਅਨਸਰ ਤਾਂ ਹਨ ਹੀ। ਫ਼ਿਲਹਾਲ ਕੁਝ ਸਮੇਂ ਲਈ ਦਖ਼ਲ ਦੇਣਾ ਬੰਦ ਕਰੋ: (ਨੌਜਵਾਨ) ਲੀਗ ਦੇ ਕੇਂਦਰ ਦੀ ਮੁੜ-ਜਥੇਬੰਦੀ ਬਾਰੇ ਅਜੇ ਕੁਝ ਠੋਸ ਕਹਿਣਾ ਜਲਦਬਾਜ਼ੀ ਹੋਵੇਗੀ; ਆਓ ਅਜੇ ਚਾਰ ਮਹੀਨੇ ਉਡੀਕ ਕਰੀਏ। ਜਲਦਬਾਜ਼ੀ ਵਿੱਚ ਲਏ ਗਏ ਫੈਸਲੇ ਸਿਰਫ਼ ਨੁਕਸਾਨ ਹੀ ਕਰਦੇ ਹਨ। ਯੋਜਨਾ ਟੀਮਾਂ ਜਲਦੀ ਵਿੱਚ ਭੇਜੀਆਂ ਗਈਆਂ। ਖੱਬਿਆਂ ਖਿਲਾਫ਼ ਜਲਦੀ ਵਿੱਚ ਸੰਘਰਸ਼ ਸ਼ੁਰੂ ਕਰ ਦਿੱਤਾ। ਇੱਕ ਲੱਖ ਲੋਕਾਂ ਦੀਆਂ ਮੀਟਿੰਗਾਂ ਜਲਦਬਾਜ਼ੀ ਵਿੱਚ ਕੀਤੀਆਂ ਗਈਆਂ। ਅਪੀਲਾਂ ਜਲਦਬਾਜ਼ੀ ਵਿੱਚ ਜਾਰੀ ਹੋਈਆਂ। ਇਹ ਵੀ ਬਹੁਤ ਜਲਦੀ ਕਹਿ ਦਿੱਤਾ ਗਿਆ ਕਿ ਪੀਕਿੰਗ ਦੀ ਨਵੀਂ ਮਿਉਂਸਪਲ (ਪਾਰਟੀ) ਕਮੇਟੀ ਦਾ ਵਿਰੋਧ (ਪਾਰਟੀ) ਕੇਂਦਰ ਦੇ ਵਿਰੋਧ ਦੇ ਬਰਾਬਰ ਹੋਵੇਗਾ, ਵਿਰੋਧ ਕਰਨ ਦੀ ਆਗਿਆ ਕਿਉਂ ਨਹੀਂ ਹੈ? ਮੈਂ ਖੁਦ “ਹੈੱਡਕੁਆਟਰ ਉੱਤੇ ਧਾਵਾ ਬੋਲੋ!” ਦਾ ਵੱਡੇ-ਅੱਖਰਾਂ ਵਾਲ਼ਾ ਪੋਸਟਰ ਜਾਰੀ ਕੀਤਾ ਹੈ, ਕੁਝ ਸਮੱਸਿਆਵਾਂ ਨੂੰ ਜਲਦੀ ਹੱਲ ਕਰਨਾ ਹੋਵੇਗਾ। ਮਿਸਾਲ ਵਜੋਂ, ਮਜਦੂਰਾਂ, ਕਿਸਾਨਾਂ ਤੇ ਫੌਜੀਆਂ ਨੂੰ ਵਿਦਿਆਰਥੀਆਂ ਦੇ ਮਹਾਨ ਸੱਭਿਆਚਾਰਕ ਇਨਕਲਾਬ ਵਿੱਚ ਦਖ਼ਲ ਦੇਣਾ ਬੰਦ ਕਰਨਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਸੜਕਾਂ ਉੱਤੇ ਉਤਰਨ ਦਿਓ। ਉਹਨਾਂ ਦੁਆਰਾ ਵੱਡੇ-ਅੱਖਰਾਂ ਵਾਲ਼ੇ ਪੋਸਟਰ ਲਿਖਣ ਜਾਂ ਸੜਕਾਂ ਉੱਤੇ ਉਤਰਨ ਵਿੱਚ ਅਣਉੱਚਿਤ ਕੀ ਹੈ? ਵਿਦੇਸ਼ੀਆਂ ਨੂੰ ਤਸਵੀਰਾਂ ਲੈਣ ਦਿਓ। ਉਹ ਸਾਡੀਆਂ ਪਿਛੜੀਆਂ ਪ੍ਰਵਿਰਤੀਆਂ ਨੂੰ ਦਿਖਾਉਣ ਲਈ ਫਬਤੀਆਂ ਕਸਦੇ ਹਨ. ਪਰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਸਾਮਰਾਜੀਆਂ ਨੂੰ ਸਾਡੇ ਬਾਰੇ ਸਕੈਂਡਲ ਖੜੇ ਕਰਨ ਦਿਓ।.

ਸ੍ਰੋਤ: ਮਾਓ ਜ਼ੇ-ਤੁੰਗ ਦੀਆਂ ਚੋਣਵੀਆਂ ਲਿਖਤਾਂ, ਸੈਂਚੀ 9, Sramikavarga Prachuranalu , ਹੈਦਰਾਬਾਦ, 1994. ਸਭ ਤੋਂ ਪਹਿਲਾਂ Long Live Mao Tse-tung thought, a Red Guard Publication ਵਿੱਚ ਛਪਿਆ।

“ਪਰ੍ਤੀਬੱਧ”, ਅੰਕ 27, ਅਗਸਤ 2016 ਵਿਚ ਪਰ੍ਕਾਸ਼ਿ

ਇਸ਼ਤਿਹਾਰ