ਕੇਂਦਰ ਦੇ ਆਗੂਆ ਨਾਲ਼ ਗੱਲਬਾਤ (21 ਜੁਲਾਈ, 1966)

ਪੀ.ਡੀ.ਐਫ਼ ਇਥੋਂਂ ਡਾਊਨਲੋਡ ਕਰੋ

ਚੇਅਰਮੈਨ ਮਾਓ ਨੇ ਕਿਹਾ ਹੈ ਕਿ ਨੀਹ ਯੁਆਨ ਜੂ1 ਦੁਆਰਾ ਲਿਖਿਆ 25 ਮਈ ਦਾ ਵੱਡ-ਅੱਖਰੀ (Big character poster) ਪੋਸਟਰ, 20 ਵੀਂ ਸਦੀ ਸੱਠਵਿਆਂ ਦੇ ਚੀਨੀ ਪੈਰਿਸ ਕਮਿਊਨ ਦਾ ਅਲੈਨਨਾਮਾ ਹੈ, ਜਿਸਦਾ ਮਹੱਤਵ ਪੈਰਿਸ ਕਮਿਊਨ ਤੋਂ ਵੀ ਵਧੇਰੇ ਹੈ। ਇਸ ਤਰ੍ਹਾਂ ਦੇ ਵੱਡ-ਅੱਖਰੀ ਪੋਸਟਰ ਲਿਖ ਸਕਣ ‘ਚ ਅਸੀਂ ਅਸਮਰੱਥ ਹਾਂ।

[ਅਨੇਕਾਂ ਨੌਜਵਾਨ ਆਗੂਆਂ ਨੇ ਆਪਣੇ ਪਿਤਾਵਾਂ ਲਈ ਵੱਡ-ਅੱਖਰੀ ਪੋਸਟਰ ਲਿਖੇ ਕਿ ਉਨ੍ਹਾਂ ਦੇ ਪਿਤਾ ਆਪਣੇ ਅਤੀਤ ਨੂੰ ਭੁੱਲ ਗਏ ਹਨ ਤੇ ਉਹ ਉਨ੍ਹਾਂ ਨਾਲ਼ ਮਾਓ ਜ਼ੇ ਤੁੰਗ ਵਿਚਾਰਧਾਰਾ ਬਾਰੇ ਗੱਲ ਨਹੀਂ ਕਰਦੇ ਪਰ ਉਨ੍ਹਾਂ ਦੁਆਰਾ ਸਕੂਲ  ‘ਚ ਹਾਸਲ ਕੀਤੇ ਨੰਬਰਾਂ ਬਾਰੇ ਪੁੱਛਦੇ ਹਨ ਤੇ ਊਨ੍ਹਾਂ ਨੂੰ ਚੰਗੇ ਨੰਬਰ ਲੈਣ ਤੇ ਇਨਾਮ ਦਿੰਦੇ ਹਨ। ]

ਚੇਅਰਮੈਨ ਮਾਓ ਨੇ ਕਾਮਰੇਡ ਚੇਨ ਪੋ ਤਾ ਨੂੰ ਨਿੱਕੇ ਦੋਸਤਾਂ ਨੂੰ ਸੁਨੇਹਾ ਦੇਣ ਲਈ ਕਿਹਾ ਕਿ : “ਤੁਹਾਡੇ ਵੱਡ ਅੱਖਰੀ ਪੋਸਟਰ ਬਹੁਤ ਵਧੀਆ ਤਰੀਕੇ ਨਾਲ਼ ਲਿਖੇ ਹੋਏ ਹਨ।”

[ਉਹ ਜਾਰੀ ਰੱਖਦੇ ਹਨ ] ਮੈਂ ਤੁਹਾਨੂੰ ਸਭ ਨੂੰ ਕਹਿੰਦਾ ਹਾਂ ਕਿ ਨੌਜਵਾਨ ਮਹਾਨ ਸੱਭਿਆਚਾਰਕ ਇਨਕਲਾਬ ਦੀ ਮਹਾਨ ਫੌਜ ਹਨ। ਇਨ੍ਹਾਂ ਨੂੰ ਪੂਰੀ ਤਰ੍ਹਾਂ ਲਾਮਬੰਦ ਕੀਤਾ ਜਾਣਾ ਹੈ।

ਪੀਕਿੰਗ ਵਾਪਸ ਪਰਤਣ ਤੋਂ ਬਾਅਦ ਮੈਂ ਦੁਖੀ ਅਤੇ ਨਿਰਾਸ਼ ਮਹਿਸੂਸ ਕੀਤਾ। ਇੱਥੋਂ ਤੱਕ ਕਿ ਕੁੱਝ ਕਾਲਜਾਂ ਨੇ ਆਪਣੇ ਦਰਵਾਜ਼ੇ ਬੰਦ ਕਰ ਲਏ।  ਇੱਥੋਂ ਤੱਕ ਕਿ ਕੁੱਝ ਅਜਿਹੇ ਵੀ ਸਨ ਜਿਨ੍ਹਾਂ ਵਿਦਿਆਰਥੀ ਲਹਿਰ ਨੂੰ ਦਬਾ ਦਿੱਤਾ। ਇਹ ਕੋਣ ਹਨ ਜਿਹਨਾਂ ਵਿਦਿਆਰਥੀ ਲਹਿਰ ਨੂੰ ਦਬਾਇਆ? ਸਿਰਫ ਪੀ-ਯਾਂਗ ਯੁੱਧ ਸਰਦਾਰ।2 ਕਮਿਊਨਿਸਟਾਂ ਲਈ ਵਿਦਿਆਰਥੀ ਲਹਿਰ ਤੋਂ ਡਰਨਾ ਮਾਰਕਸਵਾਦ ਵਿਰੋਧੀ ਹੈ। ਕੁੱਝ ਲੋਕ ਰੋਜ਼ ਜਨਤਕ ਲੀਹ ਅਤੇ ਲੋਕ ਸੇਵਾ ਦੀ ਗੱਲ ਕਰਦੇ ਸਨ, ਪਰ ਅਮਲ ਵਿੱਚ ਉਹ ਬੁਰਜ਼ੂਆ ਲੀਹ ‘ਤੇ ਚੱਲਦੇ ਹਨ ਅਤੇ ਬੁਰਜ਼ੁਆਜ਼ੀ ਦੀ ਸੇਵਾ ਕਰਦੇ ਹਨ। ਨੌਜਵਾਨ ਲੀਗ ਦੀ ਕੇਂਦਰੀ ਕਮੇਟੀ ਨੂੰ ਵਿਦਿਆਰਥੀ ਲਹਿਰ ਦੇ ਹੱਕ ਵਿੱਚ ਖੜ੍ਹਣਾ ਚਾਹੀਦਾ ਹੈ, ਪਰ ਇਸਦੀ ਬਜਾਏ ਉਹ ਵਿਦਿਆਰਥੀ ਲਹਿਰ ਨੂੰ ਦਬਾਉਣ ਦੇ ਹੱਕ ਵਿੱਚ ਖੜ੍ਹੀ। ਕੋਣ ਸੱਭਿਆਚਾਰਕ ਇਨਕਲਾਬ ਵਿਰੋਧੀ ਹੈ? ਅਮਰੀਕੀ ਸਾਮਰਾਜ, ਸੋਵੀਅਤ ਸੋਧਵਾਦੀ, ਜਪਾਨੀ ਸੋਧਵਾਦੀ ਅਤੇ ਪਿਛਾਖੜੀ।

“ਅੰਦਰੂਨੀ” ਅਤੇ “ਬਾਹਰੀ” ਦਰਮਿਆਨ ਫਰਕ ਦਾ ਬਹਾਨਾ ਕਰਨਾ ਇਨਕਲਾਬ ਤੋਂ ਡਰਨਾਂ ਹੈ। ਲਗਾਏ ਗਏ ਵੱਡ ਪੱਧਰੀ ਪੋਸਟਰਾਂ ‘ਤੇ ਪਰਦਾ ਪਾਉਣ ਜਿਹੀਆਂ ਚੀਜ਼ਾਂ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਇਹ ਸੇਧ ਦੀ ਬੁਨਿਆਦੀ ਭੁੱਲ ਹੈ।

ਉਨ੍ਹਾਂ ਨੂੰ ਤੁਰੰਤ ਹੀ ਸੇਧ ਬਦਲਣੀ ਪਵੇਗੀ ਅਤੇ ਪੁਰਾਣੇ ਰਿਵਾਜ਼ਾਂ ਨੂੰ ਤਬਾਹ ਕਰਨਾ ਹੋਵੇਗਾ।

ਅਸੀਂ ਲੋਕਾਂ ਤੇ ਯਕੀਨ ਰੱਖਦੇ ਹਾਂ। ਲੋਕਾਂ ਦੇ ਅਧਿਆਪਕ ਬਣਨ ਲਈ ਸਾਨੂੰ ਪਹਿਲਾ ਲੋਕਾਂ ਦੇ ਵਿਦਿਆਰਥੀ ਬਣਨਾ ਪਵੇਗਾ। ਵਰਤਮਾਨ ਮਹਾਨ ਸੱਭਿਆਚਾਰਕ ਇਨਕਲਾਬ ਇੱਕ ਸਵਰਗ ਅਤੇ ਧਰਤ ਨੂੰ ਹਿਲਾਉਣ ਵਾਲਾ ਵਾਕਿਆ ਹੈ। ਕੀ ਸਾਡੇ ‘ਚ ਸਮਾਜਵਾਦ ਵਿਚਲੀ ਰੋਕ (Pass) ਦੇ ਪਾਰ ਜਾਣ ਦੀ ਹਿੰਮਤ ਹੈ? ਇਸ ਰੋਕ ਦੇ ਪਾਰ ਜਾਣ ਦਾ ਮਤਲਬ ਹੈ ਜਮਾਤਾਂ ਦੀ ਅੰਤਮ ਤਬਾਹੀ ਅਤੇ ਤਿੰਨ ਵੱਡੇ ਪਾੜਿਆਂ ਦਾ ਘੱਟ ਹੋਣਾ।

ਵਿਰੋਧ ਖਾਸ ਕਰਕੇ “ਅਧਿਕਾਰਪੂਰਨ” ਬੁਰਜੂਆ ਵਿਚਾਰਧਾਰਾ ਦੇ ਵਿਰੋਧ ਦਾ ਭਾਵ ਹੈ ਤਬਾਹੀ।

ਇਸ ਤਬਾਹੀ ਬਗੈਰ ਸਮਾਜਵਾਦ ਸਥਾਪਿਤ ਨਹੀਂ ਹੋ ਸਕਦਾ ਅਤੇ ਨਾ ਹੀ ਅਸੀਂ ਪਹਿਲਾਂ ਸੰਘਰਸ਼, ਦੂਸਰੀ ਅਲੋਚਨਾ ਅਤੇ ਤੀਸਰੀ ਕਾਇਆਪਲਟੀ ਨੂੰ ਅੱਗੇ ਲੈ ਜਾ ਸਕਦੇ ਹਾਂ। ਦਫਤਰ ਵਿੱਚ ਬੈਠ ਕੇ ਰਿਪੋਰਟ ਸੁਣਨਾ ਚੰਗੀ ਗੱਲ ਨਹੀਂ। ਇੱਕੋ ਇੱਕ ਰਸਤਾ ਹੈ ਲੋਕਾਂ ‘ਤੇ ਟੇਕ ਰੱਖਣਾ। ਲੋਕਾਂ ‘ਤੇ ਭਰੋਸਾ ਕਰਨਾ ਅਤੇ ਅੰਤ ਤੱਕ ਸੰਘਰਸ਼ ਕਰਨਾ। ਸਾਨੂੰ ਲਾਜ਼ਮੀ ਹੀ ਇਨਕਲਾਬ ਨੂੰ ਸਾਡੇ ਵਿਰੁੱਧ ਮੋੜੇ ਜਾਣ ਲਈ ਤਿਆਰ ਰਹਿਣਾ ਚਾਹੀਦਾ ਹੈ।

ਪਾਰਟੀ ਅਤੇ ਸਰਕਾਰ ਦੀ ਲੀਡਰਸ਼ਿਪ ਅਤੇ ਜਿੰਮੇਵਾਰ ਪਾਰਟੀ ਕਾਮਰੇਡਾਂ ਨੂੰ ਤਿਆਰ ਰਹਿਣਾ ਚਾਹੀਦਾ ਹੈ। ਜੇਕਰ ਤੁਸੀ ਇਨਕਲਾਬ ਨੂੰ ਆਖਰੀ ਤੱਕ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ-ਆਪ ਨੂੰ ਅਨੁਸ਼ਾਸਿਤ ਕਰਨਾ ਹੋਵੇਗਾ ਅਤੇ ਆਪਣੇ-ਆਪ ਨੂੰ ਇਸਦੇ ਨਾਲ਼ ਚੱਲਣ ਲਈ ਸੁਧਾਰਨਾ ਹੋਵੇਗਾ। ਨਹੀਂ ਤਾਂ ਸਿਰਫ ਇਸ ਤੋਂ ਬਾਹਰ ਹੋ ਜਾਵੋਗੇ।

ਕੁਝ ਕਾਮਰੇਡ ਅਜਿਹੇ ਹਨ ਜੋ ਦੂਜਿਆਂ ਖਿਲਾਫ ਤਾਂ ਉਤਸ਼ਾਹ ਨਾਲ ਲੜਦੇ ਹਨ ਪਰ ਖੁਦ ਨਾਲ ਨਹੀਂ ਲੜ ਸਕਦੇ। ਇਸ ਤਰ੍ਹਾਂ ਉਹ ਕਦੇ ਵੀ ਰੋਕ ਨੂੰ ਪਾਰ ਨਹੀਂ ਕਰ ਸਕਦੇ।

ਹੁਣ ਇਹ ਤੁਹਾਡੇ ਤੇ ਹੈ ਕਿ ਤੁਸੀ ਅੱਗ ਨੂੰ ਆਪਣੇ ਸਰੀਰਾਂ ਵੱਲ ਮੋੜੋ, ਅਤੇ ਇਸਦੇ ਭਾਬੜਾਂ ਨੂੰ ਹਵਾ ਦਿਓ ਤਾਂ ਕਿ ਉਹ ਮੱਚ ਸਕਣ। ਕੀ ਤੁਹਾਡੇ ‘ਚ ਅਜਿਹਾ ਕਰਨ ਦੀ ਹਿੰਮਤ ਹੈ? ਕਿਉਂਕਿ ਇਹ ਤੁਹਾਡਾ ਖੁਦ ਦਾ ਸਿਰ ਜਲਾਵੇਗੀ।

ਕਾਮਰੇਡਾਂ ਨੇ ਇਸ ਤਰ੍ਹਾਂ ਜਵਾਬ ਦਿੱਤਾ, “ਅਸੀਂ ਤਿਆਰ ਹਾਂ। ਜੇ ਅਸੀਂ ਇਸ ਤੇ ਖਰੇ ਨਾ ਉੱਤਰ ਸਕੇ ਤਾਂ ਅਸੀਂ ਆਪਣੇ ਕੰਮਾਂ ਤੋਂ ਅਸਤੀਫਾ ਦੇ ਦੇਵਾਂਗੇ। ਅਸੀਂ ਕਮਿਊਨਿਸਟ ਪਾਰਟੀ ਦੇ ਮੈਂਬਰ ਬਣ ਕੇ ਜੀਵਾਂਗੇ ਤੇ ਕਮਿਊਨਿਸਟ ਪਾਰਟੀ ਦੇ ਮੈਂਬਰਾਂ ਵਜੋਂ ਹੀ ਮਰਾਂਗੇ। ਸੋਫਿਆਂ ਅਤੇ ਬਿਜਲੀ ਦੇ ਪੱਖਿਆਂ ਵਾਲੀ ਜ਼ਿੰਦਗੀ ਜੀਕੇ ਇਹ ਕੰਮ ਨਹੀਂ ਹੋ ਸਕਦਾ। ”

[ਚੇਅਰਮੈਨ ਮਾਓ ਨੇ ਕਿਹਾ:] ਲੋਕਾਂ ਸਖਤ ਆਦਰਸ਼ ਪੈਮਾਨੇ ਬਣਾਉਣ ਨਾਲ਼ ਇਹ ਨਹੀਂ ਹੋਵੇਗਾ। ਪੀਕਿੰਗ ਯੂਨਿਵਰਸਿਟੀ ਨੇ ਵਿਦਿਆਰਥੀ ਉਭਾਰ ਦੇਖਿਆ ਤਾਂ ਉਨ੍ਹਾਂ ਨੇ ਪੈਮਾਨੇ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਸੁਭਾਸ਼ਿਤ ਤੌਰ ਤੇ ਇਨ੍ਹਾਂ ਨੂੰ “ਸਹੀ ਰਸਤੇ ਤੇ ਲਿਆਉਣ ਵਾਲੇ” ਕਿਹਾ। ਅਸਲ ਵਿੱਚ “ਇਹ ਗਲਤ ਰਸਤੇ ਵੱਲ ਮੋੜਦੇ ਸਨ।”

ਕੁਝ ਸਕੂਲ ਅਜਿਹੇ ਸਨ ਜਿਨ੍ਹਾਂ ਨੇ ਵਿਦਿਆਰਥੀਆਂ ਤੇ ਇਨਕਲਾਬ ਵਿਰੋਧੀ ਹੋਣ ਦਾ ਲੇਬਲ ਚਿਪਕਾ ਦਿੱਤਾ। [ਲਿਆਈਸਨ ਅਧਿਕਾਰੀ ਚੇਂਗ ਜਿਨ ਬਾਹਰ ਆਇਆ ਤੇ ਉਸਨੇ 29 ਜਾਣਿਆ ਤੇ ਇਨਕਲਾਬ ਵਿਰੋਧੀ ਦਾ ਲੇਬਲ ਲਾ ਦਿੱਤਾ]  

[ਚੇਅਰਮੈਨ ਮਾਓ ਨੇ ਕਿਹਾ:]  ਅਜਿਹਾ ਕਰਨ ਨਾਲ਼ ਤੁਸੀਂ ਲੋਕਾਂ ਨੂੰ ਆਪਣੇ ਵਿਰੋਧੀਆਂ ਵੱਲ ਧੱਕ ਦਿੰਦੇ ਹੋ। ਤੁਹਾਨੂੰ ਬੁਰੇ ਲੋਕਾਂ ਤੋਂ ਡਰਨਾ ਨਹੀਂ ਚਾਹੀਦਾ। ਆਖਿਰ ਇੱਥੇ ਕਿੰਨੇ ਕੁ ਅਜਿਹਾ ਲੋਕ ਹਨ? ਜ਼ਿਆਦਾਤਰ ਸੰਖਿਆਂ ਚੰਗੇ ਵਿਦਿਆਰਥੀਆਂ ਦੀ ਹੈ।

ਕਿਸੇ ਨੇ ਗੜਬੜਾਂ ਹੋਣ ਦਾ ਪ੍ਰਸ਼ਨ ਉਠਾਇਆ। ਕੀ ਸਾਨੂੰ ਅਜਿਹੀ ਹਾਲਤ ਵਿੱਚ ਕਾਨੂੰਨੀ ਕਾਰਵਾਈ ਕਰਨੀ ਹੋਵੇਗੀ?

[ਚੇਅਰਮੈਨ ਮਾਓ ਨੇ ਕਿਹਾ :] ਤੁਹਾਨੂੰ ਕਿਸ ਗੱਲ ਦਾ ਡਰ ਹੈ? ਜਦ ਵੀ ਬੁਰੇ ਲੋਕ ਸ਼ਾਮਲ ਹੋਏ, ਤੁਸੀਂ ਉਨ੍ਹਾਂ ਨੂੰ ਬੁਰੇ ਸਿੱਧ ਕਰ ਦਿੱਤਾ। ਕੀ ਤੁਸੀ ਚੰਗੇ ਲੋਕਾਂ ਤੋਂ ਡਰਦੇ ਹੋ? ਤੁਹਾਨੂੰ ‘ਡਰ’ ਸ਼ਬਦ ਦੀ ਥਾਂ ‘ਹੌਸਲੇ’ ਨੂੰ ਦੇਣੀ ਚਾਹੀਦੀ ਹੈ। ਤੁਹਾਨੂੰ ਇਹ ਸਿੱਧ ਕਰਨਾ ਹੋਵੇਗਾ ਕਿ ਅਸੀਂ ਸਮਾਜਵਾਦ ਦੀ ਰੋਕ ਨੂੰ ਪਾਰ ਕਰ ਲਿਆ ਹੈ। ਤੁਹਾਨੂੰ ਸਿਆਸਤ ਨੂੰ ਕਮਾਨ ‘ਚ ਰੱਖਣਾ ਹੋਵੇਗਾ, ਲੋਕਾਂ ਵਿੱਚ ਵਿਚਰਨਾਂ ਹੋਵੇਗਾ ਅਤੇ ਉਨ੍ਹਾਂ ਚੋਂ ਇੱਕ ਬਣਨਾ ਹੋਵੇਗਾ ਅਤੇ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਵਿੱਚ ਹੋਰ ਵਧੇਰੇ ਬਿਹਤਰ ਢੰਗ ਨਾਲ਼ ਚਲਾਉਣਾ ਹੋਵੇਗਾ।

ਸ੍ਰੋਤ :- ਮਾਓ ਜ਼ੇ ਤੁੰਗ ਦੀਆਂ ਚੋਣਵੀਆਂ ਕਿਰਤਾਂ, ਭਾਗ 9। ਸਰਾਮਕੀਵਾਰਗਾ ਪਰਾਚਾਰਨਲੂ ਹੈਦਰਾਬਾਦ, 1994। ਮੂਲ ਰੂਪ ‘ਚ ਮਾਓ ਜ਼ੇ ਤੁੰਗ ਵਿਚਾਰਧਾਰਾ ਜ਼ਿੰਦਾਬਾਦ, ਰੈੱਡ ਗਾਰਡ ਪਬਲੀਕੇਸ਼ਨ ‘ਚ ਪ੍ਰਕਾਸ਼ਤ।

ਨੋਟ:

(1) ਪੀਕਿੰਗ ਯੂਨੀਵਰਸਿਟੀ ਦੀ ਇੱਕ ਅਧਿਆਪਕਾ ਜਿਸਨੇ 1966 ‘ਚ ਪਹਿਲੀ ਵਾਰ ਵੱਡ-ਅੱਖਰੀ ਪੋਸਟਰ ਲਿਖਿਆ, ਸੱਭਿਆਚਾਰਕ ਇਨਕਲਾਬ ਦੀ ਸ਼ੁਰੂਆਤ ਕੀਤੀ।

(2) ਸਾਮਰਾਜ ਦੇ ਅੰਤਮ ਸਾਲਾਂ ‘ਚ ਯੁਆਨ ਸ਼ੀਹ-ਕਾਈ ਦੇ ਕੰਟਰੋਲ ਅਤੇ ਨਵੀਂ ਤਰ੍ਹਾਂ ਦੀ ਫੌਜ ਉੱਤਰੀ ਫੌਜ ਜਾਂ ਪੇਈ-ਯਾਂਗਲੂ -ਚੁਨ ਦੇ ਨਾਂ ਨਾਲ਼ ਜਾਣੀ ਜਾਂਦੀ ਸੀ। “ਪੇਂਗ-ਯਾਂਗ ਜੰਗੀ ਸਰਦਾਰ” ਗੁਰਬੰਦੀ 1911-16 ਦੇ ਦੌਰ ‘ਚ ਯੁਆਨ ਅਤੇ ਉਸਦੇ ਮਾਤਹਿਤ ਦੋਹਾਂ ‘ਤੇ ਲਾਗੂ ਹੁੰਦੀ ਸੀ। ਢਿੱਲੇ ਢਾਲੇ ਅਰਥਾਂ ‘ਚ ਇਹ ਸਮੂਹਿਕ ਤੌਰ ‘ਤੇ ਬਹੁਤ ਸਾਰੇ ਧੜਿਆਂ ‘ਤੇ ਲਾਗੂ ਹੁੰਦੀ ਸੀ। ਜਿਹਨਾਂ ‘ਚ ਉਸਦੀ ਮੌਤ ਤੋਂ ਬਾਅਦ ਉਸਦੇ ਵਾਰਸ ਵੰਡੇ ਗਏ ਸਨ। ਸ਼ਾਇਦ ਇੱਥੇ ਮਾਓ ਖਾਸ ਤੌਰ ‘ਤੇ 1919 ‘ਚ ਜੰਗੀ ਸਰਦਾਰਾਂ ਦੇ ਦਬਦੇ ਵਾਲ਼ੇ ਪੀਕਿੰਗ ਸਰਦਾਰ ਬਾਰੇ ਸੋਚ ਰਹੇ ਹਨ।, ਜਿਹਨਾਂ 4 ਮਈ ਦੀ ਵਿਦਿਆਰਥੀ ਲਹਿਰ ਨੂੰ ਕੁਚਲਿਆ ਸੀ।

(3) “ਅੰਦਰੂਨੀ” ਅਤੇ “ਬਾਹਰੀ ਵਿਚਲਾ ਫਰਕ ਮੋਟੇ ਰੂਪ ‘ਚ ਸੰਭਾਵਤ ਤੌਰ ‘ਤੇ ਉਹਨਾਂ ਸਖਤ ਹੱਦਬੰਦੀਆਂ ਨੂੰ ਦਿਖਾਉਂਦਾ ਹੈ ਜੋ ਕਈ ਸੰਦਰਭਾਂ ਜਿਵੇਂ ਇੱਕ ਪਾਸੇ ਕਿ ਪਾਰਟੀ ਅਤੇ ਗੈਰਪਾਰਟੀ ਅਤੇ ਦੂਸਰੇ ਪਾਸੇ ਚੀਨੀ ਅਤੇ ਵਿਦੇਸ਼ੀ ਨੂੰ ਲਈ ਵਰਤਿਆਂ ਜਾਂਦਾ ਹੈ। 1966 ਦੀਆਂ ਗਮੀਆਂ ‘ਚ ਮਹੱਤਵਪੂਰਨ ਮੁੱਦਾ (ਦਰਅਸਲ ਬਾਅਦ ‘ਚ ਸਮੁੱਚੇ ਸੱਭਿਆਚਾਰਕ ਇਨਕਲਾਬ ਦੌਰਾਨ) ਬਾਕੀ ਸਮਾਜ ਤੋਂ ਵੱਖ ਕਮਿਊਨਿਸਟ ਪਾਰਟੀ ਦਾ ਰੁਤਬਾ ਸੀ।”  

“ਪਰ੍ਤੀਬੱਧ”, ਅੰਕ 27, ਅਗਸਤ 2016 ਵਿਚ ਪਰ੍ਕਾਸ਼ਿ

ਇਸ਼ਤਿਹਾਰ