ਬ੍ਰਤੋਲਤ ਬ੍ਰੈਖ਼ਤ ਦੀਆਂ ਕਵਿਤਾਵਾਂ

brotolt

(ਪੀ.ਡੀ.ਐਫ਼ ਡਾਊਨਲੋਡ ਕਰੋ)

(1) ਮੇਰੀ ਮਾਂ

ਅਤੇ ਜਦੋਂ ਉਹ ਨਾ ਰਹੀ, ਉਹਨਾਂ ਨੇ ਉਸਨੂੰ 
ਮਿੱਟੀ ਵਿੱਚ ਗੱਡ ਦਿੱਤਾ
ਫੁੱਲ ਖਿੜਦੇ ਰਹੇ, ਤਿੱਤਲੀਆਂ ਉਸ ਉੱਪਰ
ਬਾਜ਼ੀਗਰੀ ਦਿਖਾਉਂਦੀਆਂ ਰਹੀਆਂ…

ਉਹ ਇੰਨੀ ਹਲਕੀ ਕਿ ਮੁਸ਼ਕਿਲ ਨਾਲ
ਮਿੱਟੀ ਧਸੀ ਹੋਵੇਗੀ ਉਸਦੇ ਭਾਰ ਨਾਲ
ਕਿੰਨੀ ਮੁਸ਼ਕਿਲ ਆਈ ਹੋਵੇਗੀ
ਉਸਨੂੰ ਇੰਨਾ ਹਲਕਾ ਬਣਾਉਣ ਵਿੱਚ।

(2) ਸਾਲ ਦਰ ਸਾਲ

ਹੁਣ, ਇਸ ਰਾਤ ਵਿੱਚ, ਜਦੋਂ ਮੈਂ ਤੈਨੂੰ ਪਿਆਰ ਕਰਦਾ ਹਾਂ
ਚਿੱਟੇ ਬੱਦਲ ਚੁੱਪ ਚਾਪ ਅਕਾਸ਼ ਵਿਚ ਘੁੰਮਦੇ ਹਨ
ਬਜ਼ਰੀ ਉੱਪਰ ਪਾਣੀ ਦਾ ਗੁੱਸਾ ਉਤਰਦਾ ਹੈ 
ਅਤੇ ਬੰਜਰ ਜ਼ਮੀਨ ਉੱਪਰ ਸਰਸਰਾਉਂਦੀ ਹੈ ਹਵਾ।

ਝਰਨੇ ਡਿੱਗਦੇ ਹਨ
ਪਹਾੜ ਦੀ ਢਾਲ ‘ਤੇ 
ਹਰ ਸਾਲ
ਉੱਪਰ ਅਕਾਸ਼ ਵਿਚ
ਮੌਜੂਦ ਹਨ ਬੱਦਲ ਸਦਾ।

ਬਾਅਦ ਵਿਚ, ਜਦੋਂ ਸਾਲ ਹੋਣਗੇ ਵੀਰਾਨ
ਬੱਦਲ ਅਤੇ ਕੋਰ੍ਹਾ ਤਦ ਵੀ ਰਹਿਣਗੇ ਮੌਜੂਦ
ਪਾਣੀ ਗੁੱਸਾ ਉਤਾਰਦਾ ਰਹੇਗਾ ਬਜਰੀ ਉੱਪਰ 
ਅਤੇ ਬੰਜਰ ਜ਼ਮੀਨ ਉੱਪਰ ਸਰਸਰਾਉਂਦੀ ਰਹੇਗੀ ਹਵਾ।

(3) ਜਨਰਲ ਤੇਰਾ ਟੈਂਕ ਇੱਕ ਮਜ਼ਬੂਤ ਵਾਹਨ ਹੈ

ਜਨਰਲ, ਤੇਰਾ ਟੈਂਕ ਇੱਕ ਮਜ਼ਬੂਤ ਵਾਹਨ ਹੈ, 
ਉਹ ਮਲੀਆਮੇਟ ਕਰ ਦਿੰਦਾ ਹੈ ਜੰਗਲ ਨੂੰ
ਅਤੇ ਕੁਚਲ ਦਿੰਦਾ ਹੈ ਸੈਂਕੜੇ ਇਨਸਾਨਾਂ ਨੂੰ
ਪਰ ਉਸ ਵਿਚ ਇੱਕ ਨੁਕਸ ਹੈ-
ਉਸਨੂੰ ਇੱਕ ਡਰਾਈਵਰ ਚਾਹੀਦਾ ਹੈ।

ਜਨਰਲ, ਤੇਰਾ ਬੰਬਾਰ ਵਰਸ਼ਕ ਮਜ਼ਬੂਤ ਹੈ 
ਉਹ ਤੂਫਾਨ ਤੋਂ ਤੇਜ਼ ਉੱਡਦਾ ਹੈ ਅਤੇ ਢੋਂਦਾ ਹੈ
ਹਾਥੀ ਤੋਂ ਵੀ ਵੱਧ, 
ਪਰ ਉਸ ਵਿਚ ਇੱਕ ਨੁਕਸ ਹੈ-
ਉਸ ਨੂੰ ਇੱਕ ਮਿਸਤਰੀ ਚਾਹੀਦਾ ਹੈ। 

ਜਨਰਲ, ਆਦਮੀ ਕਿੰਨਾ ਲਾਹੇਵੰਦ ਹੈ 
ਉਹ ਉੱਡ ਸਕਦਾ ਹੈ ਅਤੇ ਮਾਰ ਸਕਦਾ ਹੈ। 
ਪਰ ਉਸ ਵਿਚ ਇੱਕ ਨੁਕਸ ਹੈ।
ਉਹ ਸੋਚ ਸਕਦਾ ਹੈ।

(4) ਜੋ ਸਿਖਰ ‘ਤੇ ਬੈਠੇ ਹਨ, ਕਹਿੰਦੇ ਹਨ

ਜੋ ਸਿਖਰ ‘ਤੇ ਬੈਠੇ ਹਨ, ਕਹਿੰਦੇ ਹਨ
ਸ਼ਾਂਤੀ ਅਤੇ ਯੁੱਧ ਦੇ ਸਾਰ-ਤੱਤ ਵੱਖ-ਵੱਖ ਹਨ
ਪਰ ਉਹਨਾਂ ਦੀ ਸ਼ਾਂਤੀ ਅਤੇ ਉਹਨਾਂ ਦਾ ਯੁੱਧ 
ਹਵਾ ਅਤੇ ਤੂਫਾਨ ਵਾਂਗ ਹਨ
ਯੁੱਧ ਉੱਪਜਦਾ ਹੈ ਉਹਨਾਂ ਦੀ ਸ਼ਾਂਤੀ ‘ਚੋਂ 
ਜਿਵੇਂ ਕਿ ਮਾਂ ਦੀ ਕੁੱਖ ‘ਚੋਂ ਪੁੱਤ
ਮਾਂ ਦੀ ਡਰਾਉਣੀ ਸੂਰਤ ਦੀ ਯਾਦ ਦਿਵਾਉਂਦਾ ਹੋਇਆ
ਉਹਨਾਂ ਦਾ ਯੁੱਧ ਖਤਮ ਕਰ ਦਿੰਦਾ ਹੈ
ਜੋ ਕੁੱਝ ਉਹਨਾਂ ਦੀ ਸ਼ਾਂਤੀ ਨੇ ਰੱਖ ਛੱਡਿਆ ਸੀ।

(5) ਹਰ ਚੀਜ਼ ਬਦਲਦੀ ਹੈ

ਹਰ ਚੀਜ਼ ਬਦਲਦੀ ਹੈ। 
ਆਪਣੇ ਹਰ ਆਖਰੀ ਸਾਹ ਦੇ ਨਾਲ
ਤੁਸੀਂ ਇੱਕ ਤਾਜਾ ਸ਼ੁਰੂਆਤ ਕਰ ਸਕਦੇ ਹੋ
ਪਰ ਜੋ ਹੋ ਚੁੱਕਿਆ, ਸੋ ਹੋ ਚੁੱਕਿਆ। 
ਜੋ ਪਾਣੀ ਤੁਸੀਂ ਇੱਕ ਵਾਰ ਸ਼ਰਾਬ ਵਿੱਚ
ਪਾ ਚੁੱਕੇ ਹੋ, ਉਸ ਨੂੰ ਖਿੱਚ ਕੇ
ਬਾਹਰ ਨਹੀਂ ਕੱਢ ਸਕਦੇ।
 ਜੋ ਹੋ ਚੁੱਕਿਆ, ਸੋ ਹੋ ਚੁੱਕਿਆ ਹੈ।
ਉਹ ਪਾਣੀ ਜੋ ਤੁਸੀਂ ਇੱਕ ਵਾਰ ਸ਼ਰਾਬ ਵਿਚ ਪਾ ਚੁੱਕੇ ਹੋ
ਉਸ ਨੂੰ ਖਿੱਚ ਕੇ ਬਾਹਰ ਨਹੀਂ ਕੱਢ ਸਕਦੇ 
ਪਰ
ਹਰ ਚੀਜ਼ ਬਦਲਦੀ ਹੈ 
ਆਪਣੇ ਹਰ ਆਖਰੀ ਸਾਹ ਨਾਲ
ਤੁਸੀਂ ਇੱਕ ਤਾਜਾ ਸ਼ੁਰੂਆਤ ਕਰ ਸਕਦੇ ਹੋ। 

(6) ਹਾਲੀਵੁੱਡ

ਰੋਜ਼ਾਨਾ ਰੋਟੀ ਕਮਾਉਣ ਖਾਤਰ 
ਮੈਂ ਬਜ਼ਾਰ ਜਾਂਦਾ ਹਾਂ, ਜਿੱਥੇ ਝੂਠ ਖਰੀਦੇ ਜਾਂਦੇ ਹਨ
ਉਮੀਦ ਨਾਲ 
ਮੈਂ ਵੇਚਣ ਵਾਲਿਆਂ ਵਿੱਚ ਆਪਣੀ ਥਾਂ ਬਣਾ ਲੈਂਦਾ ਹਾਂ।

(7) ਇੱਕ ਚੀਨੀ ਸ਼ੇਰ ਦੀ ਨੱਕਾਸ਼ੀ ਨੂੰ ਦੇਖ ਕੇ

ਤੇਰੇ ਪੰਜੇ ਦੇਖ ਕੇ 
ਡਰਦੇ ਹਨ ਬੁਰੇ ਆਦਮੀ
ਤੇਰਾ ਗੁੰਦਵਾਂ ਸਰੀਰ ਦੇਖਕੇ 
ਖੁਸ਼ ਹੁੰਦੇ ਹਨ ਚੰਗੇ ਆਦਮੀ
ਏਹੋ ਮੈਂ ਚਾਹਾਂਗਾ ਸੁਣਨਾ 
ਆਪਣੀ ਕਵਿਤਾ ਬਾਰੇ। 

(8) ਕਮਜ਼ੋਰੀਆਂ

ਕਮਜ਼ੋਰੀਆਂ 
ਤੇਰੀਆਂ ਕੋਈ ਨਹੀਂ ਸਨ
ਮੇਰੀ ਸੀ ਇੱਕ 
ਮੈਂ ਕਰਦਾ ਸੀ ਪਿਆਰ।

(9) ਕਸੀਦਾ ਇਨਕਲਾਬੀ ਲਈ

ਬਥੇਰੇ ਬਹੁਤ ਜ਼ਿਆਦਾ ਹੋਇਆ ਕਰਦੇ ਹਨ
ਉਹ ਗੁਆਚ ਜਾਂਦੇ, ਬੇਹਤਰ ਹੋਵੇਗਾ,
ਪਰ ਉਹ ਗੁਆਚ ਜਾਣ, ਤਾਂ ਉਸਦੀ ਕਮੀ ਚੁਭਦੀ ਹੈ।
ਉਹ ਜਥੇਬੰਦ ਕਰਦਾ ਹੈ ਆਪਣਾ ਸੰਘਰਸ਼ 
ਮਜ਼ਦੂਰੀ ਚਾਹ ਪਾਣੀ 
ਅਤੇ ਰਾਜ ਸੱਤ੍ਹਾ ਖਾਤਿਰ। 
ਉਹ ਪੁੱਛਦਾ ਹੈ ਜਾਇਦਾਦ ਨੂੰ!
ਕਿੱਥੋਂ ਆਈ ਏਂ ਤੂੰ?
ਜਿਥੇ ਵੀ ਖਮੋਸ਼ੀ ਹੋਵੇ
ਉਹ ਬੋਲੇਗਾ
ਅਤੇ ਜਿੱਥੇ ਲੁੱਟ ਦਾ ਰਾਜ ਹੋਵੇ
ਅਤੇ ਕਿਸਮਤ ਦੀ ਗੱਲ ਕੀਤੀ ਜਾਂਦੀ ਹੋਵੇ
ਉਹ ਉਂਗਲੀ ਚੁੱਕੇਗਾ।
ਜਿੱਥੇ ਉਹ ਮੇਜ਼ ਉੱਪਰ ਬੈਠਦਾ ਹੈ
ਸਵਾਦ ਬਿਗੜ ਜਾਂਦਾ ਹੈ, ਅਤੇ ਕਮਰਾ ਤੰਗ ਲੱਗਣ ਲਗਦਾ ਹੈ। 
ਉਸ ਨੂੰ ਜਿਥੇ ਵੀ ਭਜਾਇਆ ਜਾਂਦਾ ਹੈ
ਵਿਦਰੋਹ ਨਾਲ ਜਾਂਦਾ ਹੈ ਅਤੇ 
ਜਿੱਥੋਂ ਉਸਨੂੰ ਭਜਾਇਆ ਜਾਂਦਾ ਹੈ 
ਬੇਚੈਨੀ ਰਹਿ ਜਾਂਦੀ ਹੈ।

“ਪ੍ਰਤੀਬੱਧ”, ਅੰਕ 02, ਜਨਵਰੀ-ਜੂਨ 2006 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s