ਕਾਰਲ ਮਾਰਕਸ ਦਾ ਕਲਾ-ਦਰਸ਼ਨ • ਮਿਖਾਈਲ ਲਿਫਸ਼ਿਤਜ਼

karl marx 4

ਇਨਕਲਾਬੀ ਮਜ਼ਦੂਰ ਜਮਾਤ ਦੀ ਲਹਿਰ ਦੇ ਸਭ ਤੋਂ ਮਹਾਨ ਚਿੰਤਕ ਅਤੇ ਆਗੂ ਕਾਰਲ ਮਾਰਕਸ ਅਜਿਹੇ ਸਮੇਂ ‘ਚ ਪੈਦਾ ਹੋਏ ਸਨ ਜਦੋਂ ਪਹਿਲਾਂ ਤੋਂ ਹੀ ਲੋਕਾਂ ਦਾ ਧਿਆਨ ਸਾਹਿਤ ਅਤੇ ਕਲਾ ਤੋਂ ਹਟ ਕੇ ਰਾਜਨੀਤਕ ਅਰਥਸ਼ਾਸਤਰ ਅਤੇ ਸਮਾਜਸ਼ਾਸਤਰ ‘ਤੇ ਕੇਂਦਰਿਤ ਹੋਣਾ ਸ਼ੁਰੂ ਹੋ ਚੁੱਕਿਆ ਸੀ। 

ਇੱਥੋਂ ਤੱਕ ਕਿ ਸਹੁਜਸ਼ਾਸਤਰ ਦਾ ਆਦਰਸ਼ (ਕਲਾਸਿਕੀ) ਦੌਰ ਅਰਥਾਤ ਅਠਾਹਰਵੀਂ ਸਦੀ ਵੀ ”ਸੁੰਦਰ” ਅਤੇ ”ਉਦਾਤ” ਵਰਗੇ ਅਮੂਰਤਨਾਂ ਤੱਕ ਆਪਣੇ ਆਪ ਨੂੰ ਸੀਮਤ ਨਾ ਰੱਖ ਸਕੀ ਸੀ। ਪ੍ਰਤਿਭਾ ਦਾ ਰੋਲ਼, ਕਲਾ ਦੀ ਕੀਮਤ, ਕੁਦਰਤ ਦੀ ਨਕਲ ਵਰਗੀਆਂ ਸ਼ੁੱਧ ਰੂਪ ਨਾਲ਼ ਸੁਹਜਸ਼ਾਸਤਰੀ ਬਹਿਸਾਂ ਦੀ ਪਿੱਠਭੂਮੀ ‘ਚ ਵੀ ਬੁਰਜੂਆ ਜਮਹੂਰੀ ਲਹਿਰ ਦੀਆਂ ਵਿਵਹਾਰਕ ਸਮੱਸਿਆਵਾਂ ਵੱਧ ਤੋਂ ਵੱਧ ਜ਼ੋਰ ਨਾਲ਼ ਆਪਣੀ ਜਗ੍ਹਾਂ ਬਣਾ ਰਹੀਆਂ ਸਨ। 

ਇਸ ਸਿਲਸਲੇ ‘ਚ ਮਹਾਨ ਫ਼ਰਾਂਸਿਸੀ ਇਨਕਲਾਬ ਇੱਕ ਸੰਗਰਾਂਦੀ ਦੌਰ ਦਾ ਸੂਚਕ ਸੀ। ਜਿਸ ਨੁਕਤੇ ‘ਤੇ ਆ ਕੇ ਬੁਰਜੂਆਜ਼ੀ ਦੇ ਹਿਤ ਆਮ ਸਮਾਜ ਦੇ ਹਿਤ ਤੋਂ ਵੱਖ ਹੋ ਗਏ, ਉੱਥੇ ਤੀਜੇ ਰਾਜ ਦੇ ਵਿਕਾਸ ਦਾ ”ਸੁਹਜਸੰਗਤ ਦੌਰ” ਖਤਮ ਹੋ ਗਿਆ। ਸਮਾਂ ਲੰਘਣ ਨਾਲ਼ ਹੀ ਕਲਾ ਪ੍ਰਤੀ ਬੁਰਜੂਆਜ਼ੀ ਦਾ ਰੁਖ ਖੁੱਲ੍ਹੇ ਤੌਰ ‘ਤੇ ਵਿਵਹਾਰਿਕ ਹੁੰਦਾ ਗਿਆ। ਹਰ ਜਗ੍ਹਾ ਕਲਾ ਦੀਆਂ ਸਮੱਸਿਆਵਾਂ ਵਪਾਰ ਅਤੇ ਸਿਆਸਤ ਦੀਆਂ ਸਮੱਸਿਆਵਾਂ ਨਾਲ਼ ਜੁੜ ਗਈਆਂ ਅਤੇ ਕਲਾ ਦੀ ਅਜ਼ਾਦੀ ਲਈ ਕੀਤੇ ਜਾਣ ਵਾਲ਼ੇ ਸੰਘਰਸ਼ ਨਾਲ਼ ਨਾ-ਦਖਲਅੰਦਾਜੀ ਅਤੇ ਸੁਰੱਖਿਆਤਮਕ ਫੀਸਾਂ ਦਾ ਸੁਰੱਖਿਆਤਮਕ ਸੰਘਰਸ਼ ਜੁੜ ਗਿਆ ਅਤੇ ਹੁਣ ਬੁਰਜੂਆਜ਼ੀ ਦੀ ਸਿਆਸੀ ਚੌਧਰ ਸਥਾਪਿਤ ਹੋ ਗਈ ਤਦ ਇਤਿਹਾਸ ਅਤੇ ਕਲਾ ਦੀਆਂ ਸਮੱਸਿਆਵਾਂ ਆਪਣਾ ਸਰਬਜਨਕ ਮਹੱਤਵ ਗੁਆ ਬੈਠੀਆਂ ਅਤੇ ਵਿਦਵਾਨਾਂ ਦੇ ਇੱਕ ਛੋਟੇ ਜਿਹੇ ਦਾਇਰੇ ‘ਚ ਸੁੰਗੜ ਕੇ ਰਹਿ ਗਈਆਂ। 
ਇਸੇ ਸਮੇਂ ਮਜ਼ਦੂਰ ਜਮਾਤ ਦੀ ਅਜ਼ਾਦ ਇਨਕਲਾਬੀ ਲਹਿਰ ਸ਼ੁਰੂ ਹੋਈ। ਮਜ਼ਦੂਰ ਜਮਾਤ ਸਮਾਜਿਕ ਰੁਚੀ ਦੀ ਕਵਿਤਾ ਤੋਂ ਹੱਟ ਕੇ ਵਾਰਤਕ ‘ਤੇ ਕੇਂਦਰਿਤ ਹੋ ਜਾਣ ਬਾਰੇ ਚਿੰਤਿਤ ਨਹੀਂ ਸੀ। ਇਸਦੇ ਉਲਟ ”ਕਰੂਪ” ਇਨਕਲਾਬ ਜਿੰਨਾਂ ਜਲਦੀ ”ਸੁੰਦਰ” ਇਨਕਲਾਬ ਦੀ ਥਾਂ ਲੈ ਲੈਂਦਾ (ਜਿਵੇਂ ਕਿ ਇਸਨੂੰ ਮਾਰਕਸ ਕਹਿਣਾ ਪਸੰਦ ਕਰਦੇ ਸਨ), ਜਮਹੂਰੀ ਭਰਮਾਂ ਦੀ ਸਤਹੀ ਚਕਾਚੌਂਧ ਪਿੱਛੇ ਕੰਮ ਕਰਨ ਵਾਲ਼ੇ ਭੌਤਿਕ ਹਿੱਤ ਅਤੇ ਉਹਨਾਂ ਨਾਲ਼ ਜੁੜਿਆ ਜਮਾਤੀ-ਸੰਘਰਸ਼ ਓਨੀ ਹੀ ਜਲਦੀ ਆਪਣੇ ਅਸਲੀ ਰੂਪ ‘ਚ ਪ੍ਰਗਟ ਹੋ ਜਾਂਦਾ ਅਤੇ ਤਦ ਮਜ਼ਦੂਰ ਲਹਿਰ ਦਾ ਅੰਤਿਮ ਟੀਚਾ ਹੋਰ ਨੇੜੇ ਆ ਜਾਂਦਾ। ਮਾਰਕਸਵਾਦ ਦੇ ਬਾਨੀਆਂ ਨੇ ਸਰਮਾਏਦਾਰਾ ਸਮਾਜ ਦੇ ਅਰਥਚਾਰੇ ‘ਚ ਮਜ਼ਦੂਰ ਜਮਾਤ ਦੀ ਲੁੱਟ ਦਾ ਰਹੱਸ ਲੱਭ ਲਿਆ ਅਤੇ ਮਜ਼ਦੂਰ ਜਮਾਤ ਦੀ ਮੁਕਤੀ ਉਹਨਾਂ ਨੂੰ ਸਿਆਸੀ ਸੱਤਾ ਹਾਸਿਲ ਕਰਕੇ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਸਥਾਪਿਤ ਕਰਨ ‘ਚ ਹੀ ਨਜ਼ਰ ਆਈ। ਇਸ ਤਰ੍ਹਾਂ ਸਰਮਾਏਦਾਰੀ ਦੀ ਕਬਰ ਪੁੱਟਣ ਵਾਲੇ ਸਮਾਜਵਾਦੀ ਸਮਾਜ ਦੇ ਉੱਸਰਈਏ ਦੇ ਰੂਪ ‘ਚ ਮਜ਼ਦੂਰ ਜਮਾਤ ਦੀ ਇਤਿਹਾਸਕ ਭੂਮਿਕਾ ਦਾ ਸਿਧਾਂਤ ਮਾਰਕਸ ਦੇ ਨਜ਼ਰੀਏ ਦਾ ਵਿਸ਼ੇਸ਼ ਲੱਛਣ ਬਣ ਗਿਆ। ਉਹਨਾਂ ਦਾ ਆਰਥਿਕ ਸਿਧਾਂਤ ਹੀ ਇਸਦਾ ਬੁਨਿਆਦੀ ਤੱਤ ਸੀ। ਗੇਟੇ ਅਤੇ ਹੀਗੇਲ ਦੇ ਨਾਲ਼ ਹੀ ”ਸੁਹਜਸੰਗਤ ਦੌਰ” ਦਾ ਅੰਤ ਹੋ ਗਿਆ। 

ਕਲਾ ਰਚਨਾ ਬਾਰੇ ਮਾਰਕਸਵਾਦ ਦੇ ਬਾਨੀਆਂ ਦੇ ਭਾਵੇਂ ਜਿਹੜੇ ਵੀ ਵਿਚਾਰ ਰਹੇ ਹੋਣ, ਇੰਨਾਂ ਸਪੱਸ਼ਟ ਹੈ ਕਿ ਉਹਨਾਂ ਦੇ ਪਿਛਲੇ ਦੌਰ ਦੇ ਦਾਰਸ਼ਨਿਕਾਂ ਨੇ ਰਿਵਾਇਤੀ ਢੰਗ ਨਾਲ਼ ਕਲਾ ‘ਤੇ ਜਿੰਨੇ ਵਿਸਥਾਰ ਨਾਲ਼ ਵਿਚਾਰ ਕੀਤਾ ਸੀ, ਉਹਨਾਂ ਨੇ ਉਂਞ ਨਹੀਂ ਕੀਤਾ। ਇੱਕ ਮਾਅਨੇ ‘ਚ ਇਹ ਨਿਰਸੰਦੇਹ ਦੁੱਖ ਭਰੀ ਗੱਲ ਹੈ ਕਿ ਮਾਰਕਸ ਅਤੇ ਏਂਗਲਜ਼ ਸੱਭਿਆਚਾਰ ਅਤੇ ਕਲਾ ਬਾਰੇ ਕੋਈ ਤਰਤੀਬਬੱਧ ਵਿਆਖਿਆ ਸਾਨੂੰ ਨਹੀਂ ਦੇ ਗਏ। ਖੈਰ, ਅਜਿਹਾ ਕਰਨ ‘ਚ ਉਹਨਾਂ ਦੀ ਅਸਫ਼ਲਤਾ ਨਾਲ਼ ਸਿਰਫ ਇਹ ਪ੍ਰਮਾਣਿਤ ਹੁੰਦਾ ਹੈ ਕਿ ਉਹ ਆਪਣੇ ਇਤਿਹਾਸਕ ਕਰਮ ਨੂੰ ਪੂਰਾ ਕਰਨ ‘ਚ ਪੂਰੀ ਤਰ੍ਹਾਂ ਨਾਲ਼ ਸਮਰ…

ਪੂਰਾ ਲੇਖ ਪਡ਼ਨ ਲਈ.. ਪੀ.ਡੀ.ਐਫ਼ ਡਾਊਨਲੋਡ ਕਰੋ

“ਪ੍ਰਤੀਬੱਧ”, ਅੰਕ 16, ਜੂਨ 2012 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s