‘ਜੂਆਘਰ’ ਅਰਥਚਾਰੇ ਦੇ ਨਿਰਾਲੇ ਤੋਹਫੇ —ਅਭਿਨਵ

stock market

 ਸ਼ੇਅਰ ਬਜ਼ਾਰ ਦੀ ਸਭ ਤੋਂ ਵੱਡੀ ਇੱਕ ਰੋਜ਼ਾ ਗਿਰਾਵਟ, ਕਰੋੜਾਂ ਸਵਾਹ, ਲੱਖਾਂ ਲੋਕ ਤਬਾਹ

21 ਜਨਵਰੀ 2008 ਭਾਰਤੀ ਸ਼ੇਅਰ ਬਜ਼ਾਰ ਦੇ ਇਤਿਹਾਸ ਵਿੱਚ ਅਣਕਿਆਸੇ ਕਾਲ਼ੇ ਦਿਨ ਦੇ ਰੂਪ ਵਿੱਚ ਆਇਆ। ਇਹ ਸੋਮਵਾਰ ਦਾ ਦਿਨ ਸੀ। ਸ਼ੇਅਰ ਬਜ਼ਾਰ 1408.35 ਅੰਕ ਅਤੇ 7.41 ਪ੍ਰਤੀਸ਼ਤ ਡਿੱਗਕੇ 17605.35 ਅੰਕ ‘ਤੇ ਬੰਦ ਹੋਇਆ। ਇਹ ਭਾਰਤੀ ਸ਼ੇਅਰ ਬਜ਼ਾਰ ਦੇ ਪੂਰੇ ਇਤਿਹਾਸ ਵਿੱਚ ਸਭ ਤੋਂ ਵੱਡੀ ਗਿਰਾਵਟ ਸੀ। ਦਲਾਲ ਸਟਰੀਟ ‘ਤੇ ਉਸ ਦਿਨ ਨਜ਼ਾਰਾ ਦੇਖਣ ਵਾਲ਼ਾ ਸੀ। ਉੱਤਰੇ ਚਿਹਰਿਆਂ ਵਾਲ਼ੇ ਵੱਡੀ ਗਿਣਤੀ ਵਿੱਚ ਲੋਕ ਬਦਹਵਾਸ ਘੁੰਮ ਰਹੇ ਸਨ। ਇੱਕ ਪੱਤਰਕਾਰ ਨੇ, ਜੋ ਉਸ ਦਿਨ ਦਲਾਲ ਸਟਰੀਟ ‘ਤੇ ਮੌਜੂਦ ਨਿਵੇਸ਼ਕਾਂ ਦੀ ਇੰਟਰਵਿਊ ਲੈ ਰਿਹਾ ਸੀ, ਦੱਸਿਆ ਕਿ ਅਨੇਕਾਂ ਛੋਟੇ ਨਿਵੇਸ਼ਕ ਬੋਲ ਰਹੇ ਸਨ ਕਿ ਹੁਣ ਉਹ ਬਜ਼ਾਰ ਵਿੱਚ ਪੈਸਾ ਨਹੀਂ ਲਗਾਉਣਗੇ। ਸਾਰਾ ਮੀਡੀਆ ਸ਼ੇਅਰ ਬਜ਼ਾਰ ਵਿੱਚ ‘ਖੂਨ ਖ਼ਰਾਬੇ’ ਦੀਆਂ ਖ਼ਬਰਾਂ ਨਾਲ਼ ਆਫ਼ਰਿਆ ਹੋਇਆ ਸੀ। ਗੁਜਰਾਤ ਵਿੱਚ ਆਤਮਹੱਤਿਆ ਪੁਆਇੰਟਾਂ ‘ਤੇ ਪਿਲਸ ਵੱਡੀ ਪੱਧਰ ‘ਤੇ ਤਾਇਨਾਤ ਕਰ ਦਿੱਤੀ ਗਈ ਸੀ ਕਿ ਕਿਤੇ ਸ਼ੇਅਰ ਬਜ਼ਾਰ ਦੇ ਨੁਕਸਾਨ ਤੋਂ ਬਾਅਦ ਗੁਜਰਾਤੀ ਵਪਾਰੀ ਆਤਮ ਹੱਤਿਆ ਕਰਨ ਨਾ ਪਹੁੰਚ ਜਾਣ। ਵਿੱਤ ਮੰਤਰੀ ਚਿਦੰਬਰਮ ਨੇ ਜੋ ਸੰਸਾਰ ਆਰਥਿਕ ਮੰਚ ਦੀ ਦਾਵੋਸ ਮੀਟਿੰਗ ਲਈ ਰਵਾਨਾ ਹੋਣ ਵਾਲ਼ੇ ਸਨ, ਦੱਸਿਆ ਕਿ ਮੌਜੂਦਾ ਗਿਰਾਵਟ ਤੋਂ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਭਾਰਤੀ ਅਰਥਚਾਰੇ ਦਾ ਅਧਾਰ ਠੋਸ ਹੈ ਅਤੇ ਅਸੀਂ ਅਜੇਹੀ ਗਿਰਾਵਟ ਦੇ ਝਟਕੇ ਝੱਲ ਸਕਦੇ ਹਾਂ। 

ਹਾਲੇ ਨਿਵੇਸ਼ਕ ‘ਕਾਲ਼ੇ ਸੋਮਵਾਰ’ ਦੇ ਸਦਮੇ ਤੋਂ ਉੱਭਰੇ ਵੀ ਨਹੀਂ ਸਨ ਕਿ ਉਹਨਾਂ ਨੂੰ ਇੱਕ ‘ਕਾਲ਼ੇ ਮੰਗਲਵਾਰ’ ਦਾ ਮੂੰਹ ਦੇਖਣਾ ਪਿਆ। ਅਗਲੇ ਦਿਨ ਸ਼ੇਅਰ ਬਜ਼ਾਰ ਖੁੱਲ੍ਹਣ ਦੇ ਨਾਲ਼ ਹੀ ਪਿਛਲੇ ਦਿਨ ਤੋਂ ਵੀ ਵੱਡੀ ਗਿਰਾਵਟ (2029.05 ਅੰਕ) ਕੁੱਝ ਦੇਰ ਵਿੱਚ ਹੀ ਹੋ ਗਈ। ਸ਼ੇਅਰ ਬਜ਼ਾਰ ਆਪਣੀ ਸਰਕਟ ਸੀਮਾ ਤੋਂ 10% ਹੇਠਾਂ ਡਿੱਗ ਗਿਆ ਅਤੇ ਵਪਾਰ ਨੂੰ ਕੁੱਝ ਸਮੇਂ ਤੱਕ ਬੰਦ ਕਰਨਾ ਪਿਆ। ਬਾਅਦ ਵਿੱਚ ਬਜ਼ਾਰ ਉਸ ਦਿਨ 875.41 ਅੰਕ ਡਿੱਗਕੇ 5% ਦੀ ਗਿਰਾਵਟ ਨਾਲ਼ 16729.94 ਅੰਕ ਉੱਪਰ ਬੰਦ ਹੋਇਆ। ਇਸ ਵਾਰ ਚਿਦੰਬਰਮ ਦਾ ਕਹਿਣਾ ਸੀ ਕਿ ਛੋਟੇ ਨਿਵੇਸ਼ਕ ਘਬਰਾਉਣ ਨਾ, ‘ਸ਼ਾਂਤ ਰਹਿਣ’ ਕਿਉਂਕਿ ਮੁਦਰਾ ਤਰਲਤਾ ‘ਚ ਕੋਈ ਕਮੀ ਨਹੀਂ ਹੋਣ ਦਿੱਤੀ ਜਾਵੇਗੀ। ਪਰ ਹੁਣ ਇਸ ਤਰਾਂ ਦੇ ਭਰੋਸਿਆਂ ਤੋਂ ਛੋਟੇ ਨਿਵੇਸ਼ਕਾਂ ਦਾ ਵਿਸ਼ਵਾਸ਼ ਉੱਠਦਾ ਨਜ਼ਰ ਆ ਰਿਹਾ ਸੀ। ਪਿਛਲੇ ਛੇ ਦਿਨਾਂ ਤੋਂ ਹੀ ਸ਼ੇਅਰ ਬਜ਼ਾਰ ਵਿੱਚ ਗਿਰਾਵਟ ਦਾ ਦੌਰ ਜਾਰੀ ਸੀ ਅਤੇ ਛੇ ਦਿਨਾਂ ਵਿੱਚ 11 ਲੱਖ ਕਰੋੜ ਰੁਪਏ ਡੁੱਬ ਚੁੱਕੇ ਸਨ। ਸ਼ੇਅਰ ਬਜ਼ਾਰ ਦੇ ਇਤਿਹਾਸ ਦੀਆਂ ਦੋ ਵੱਡੀਆਂ ਗਿਰਾਵਟਾਂ ਦੋ ਦਿਨਾਂ ਵਿੱਚ ਹੀ ਹੋ ਗਈਆਂ ਸਨ। ਜਦੋਂ ਕਿ ਹਾਲੇ ਜ਼ਿਆਦਾ ਸਮਾਂ ਨਹੀਂ ਹੋਇਆ ਸੀ ਜਦੋਂ ਸ਼ੇਅਰ ਬਜ਼ਾਰ ਨੇ 21,000 ਦਾ ਅੰਕੜਾ ਛੂਹਿਆ ਸੀ। ਪਰਤੱਖ ਹੈ ਕਿ ਸੱਟਾ ਬਜ਼ਾਰ ਵਿੱਚ ਅਸਥਿਰਤਾ ਪਿਛਲੇ ਦੋ ਸਾਲਾਂ ਵਿੱਚ ਅਣਕਿਆਸੇ ਰੂਪ ਵਿੱਚ ਵਧੀ ਹੈ। ਪਹਿਲਾਂ ਵੀ ਸ਼ੇਅਰ ਬਜ਼ਾਰ ਵਿੱਚ ਉਤਾਰ-ਚੜਾਅ ਹੁੰਦੇ ਸਨ ਪਰ ਪਿਛਲੇ ਦੋ ਸਾਲਾਂ ਵਿੱਚ ਜੋ ਕੁੱਝ ਹੋ ਰਿਹਾ ਹੈ ਉਹ ਕੁਝ ਅਰਥਾਂ ਵਿੱਚ ਸਿਫ਼ਤੀ ਤੌਰ ‘ਤੇ ਵੱਖਰਾ ਹੈ। 

ਇਹ ਸਮਝਣਾ ਬੇਹੱਦ ਜ਼ਰੂਰੀ ਹੈ ਕਿ ਇਸ ਵਧਦੀ ਅਸਥਿਰਤਾ ਅਤੇ ਅਨਿਸ਼ਚਿਤਤਾ ਦੇ ਮੂਲ ਕਾਰਨ ਕੀ ਹਨ? ਇਹ ਕਿਨ੍ਹਾਂ ਰੂਪਾਂ ਵਿੱਚ ਪਹਿਲਾਂ ਤੋਂ ਵੱਖਰੀ ਹੈ? ਇਸਦੇ ਕੌਮਾਂਤਰੀ ਕਾਰਕ ਕਿਹੜੇ ਹਨ? ਨਿਸ਼ਚਿਤ ਰੂਪ ਵਿੱਚ ਇਹ ਸੰਸਾਰ ਸਾਮਰਾਜਵਾਦ ਦਾ ਵਾਧੂ-ਪੈਦਾਵਾਰ ਅਤੇ ਅਤਿ-ਸੰਗ੍ਰਹਿ ਦਾ ਸੰਕਟ ਹੈ ਜੋ ਭਾਰਤ ਸਮੇਤ ਸਾਰੀ ਦੁਨੀਆਂ ਦੇ ਬਜ਼ਾਰਾਂ ਨੂੰ ਡਰਾ ਰਿਹਾ ਹੈ। ਇਸ ਤੋਂ ਪਹਿਲਾਂ ਕਿ ਅਸੀਂ ਇਸ ਸੰਕਟ ਦੇ ਤਕਨੀਕੀ ਵਿਸਥਾਰ ਵਿੱਚ ਜਾਈਏ, ਇਹ ਸਮਝ ਲੈਣਾ ਜ਼ਰੂਰੀ ਹੈ ਕਿ ਇਸ ਪੂਰੇ ਸੰਕਟ ਪਿੱਛੇ ਵਿੱਤੀ ਪੂੰਜੀ ਦਾ ਵਧਦਾ ਜੁਆਰੀ ਅਤੇ ਜ਼ਖੀਰੇਬਾਜ਼ ਖਾਸਾ ਹੈ ਅਤੇ ਇਹ ਹੁਣ ਇਸ ਹੱਦ ਤੱਕ ਵਧ ਚੁੱਕਿਆ ਹੈ ਕਿ ਅਜਿਹਾ ਇੱਕ ਵੀ ਜ਼ਖੀਰੇਬਾਜ ਜਿਸ ਕੋਲ਼ ਕਾਫੀ ਮਾਤਰਾ ਵਿੱਚ ਮੁਦਰਾ ਤਰਲਤਾ ਹੈ ਪੂਰੇ ਸੰਸਾਰ ਦੇ ਅਰਥਚਾਰੇ ਵਿੱਚ ਖਲਬਲੀ ਮਚਾ ਸਕਦਾ ਹੈ। ਪੂੰਜੀ ਨਿਵੇਸ਼ ਦੇ ਉਤਪਾਦਨ ਅਤੇ ਮੁਨਾਫਾ ਦੇਣ ਵਾਲ਼ੇ ਮੌਕੇ ਅਰਥਚਾਰੇ ਵਿੱਚ ਪਹਿਲਾਂ ਹੀ ਸੰਤ੍ਰਿਪਤ (Saturate) ਹੋ ਚੁੱਕੇ ਹਨ। ਨਤੀਜਾ ਇਹ ਕਿ ਤੁਰਤ-ਫੁਰਤ ਮੁਨਾਫਾ ਕਮਾਉਣ ਲਈ ਬਜ਼ਾਰ ਦੇ ਸਾਰੇ ਵੱਡੇ ਖਿਡਾਰੀ ਸੱਟੇਬਾਜੀ ਵਿੱਚ ਪੈਸਾ ਲਗਾਉਂਦੇ ਹਨ। ਹੌਲ਼ੀ-ਹੌਲ਼ੀ ਇਹ ਪ੍ਰਵਿਰਤੀ ਇਸ ਹੱਦ ਤੱਕ ਵਧ ਜਾਂਦੀ ਹੈ ਕਿ ਪੂਰਾ ਅਰਥਚਾਰਾ ਹੀ ਇਕ ‘ਜੂਆਘਰ ਅਰਥਚਾਰੇ’ ਵਿੱਚ ਤਬਦੀਲ…

 (ਪੂਰਾ ਲੇਖ ਪਡ਼ਨ ਲਈ ਪੀ.ਡੀ.ਐਫ਼ ਡਾਊਨਲੋਡ ਕਰੋ)

“ਪ੍ਰਤੀਬੱਧ”, ਅੰਕ 09, ਅਪ੍ਰੈਲ-ਜੂਨ 2008 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s