ਜੋਤ ਦੇ ਅਕਾਰ ਅਤੇ ਪ੍ਰਤੀ ਏਕੜ ਝਾੜ ਵਿਚਕਾਰ ਉਲ਼ਟਾ ਸਬੰਧ ਅਤੇ ਪਰਿਵਾਰਕ ਜੋਤ ਦੀ ਬਿਹਤਰ ਕਾਰਜ ਕੁਸ਼ਲਤਾ -ਉਤਸਾ ਪਟਨਾਇਕ

kheti ch punji

(ਭਾਰਤੀ ਖੇਤੀ ‘ਚ ਭਾਰੂ ਪੈਦਾਵਾਰੀ ਸਬੰਧਾਂ ਦੇ ਖਾਸੇ ਨੂੰ ਅਰਧ ਜਗੀਰੂ ਸਾਬਤ ਕਰਨ ਲਈ ਭਾਰਤ ਦੇ ”ਮਾਰਕਸਵਾਦੀ” ਨਰੋਦਵਾਦੀਆਂ ਦਾ ਇੱਕ ਮਹੱਤਵਪੂਰਨ ਤਰਕ ਹੈ, ਭਾਰਤ ਵਿੱਚ ਖੇਤੀ ਜੋਤਾਂ ਦਾ ਛੋਟੇ-ਛੋਟੇ ਟੁਕੜਿਆਂ ‘ਚ ਖਿੰਡੇ ਹੋਣਾ ਅਤੇ ਵੱਡੀਆਂ ਜੋਤਾਂ ਦੇ ਮੁਕਾਬਲੇ ਛੋਟੀਆਂ ਜਾਂ ਪਰਿਵਾਰਕ ਜੋਤਾਂ ਦੀ ਉਤਪਾਦਕਤਾ ਵਧੇਰੇ ਹੋਣਾ। ਉਹਨਾਂ ਦਾ ਕਹਿਣਾ ਹੈ , ”1970-71 ਦੀ ਖੇਤੀ ਗਣਨਾ ਅਨੁਸਾਰ, ਪ੍ਰਤੀ ਅਪਰੇਸ਼ਨਲ ਜੋਤ ਦੇ ਟੁਕੜਿਆਂ ਦੀ ਔਸਤ ਗਿਣਤੀ 1950 ਵਿਚਲੀ 5 ਤੋਂ ਵਧਕੇ 1971-72 ਵਿੱਚ 6.3 ਹੋ ਗਈ ਸੀ। ਇਸ ਤਰਾਂ ਭਾਰਤ ਦੀ ਖੇਤੀ ਦੇ ਪਲਾਟਾਂ ਦੀ ਅਨੁਮਾਨਤਾ ਘੱਟੋ-ਘੱਟ ਗਿਣਤੀ 2150 ਲੱਖ ਦੇ ਆਸ ਪਾਸ ਸੀ, ਜੋ 1971-72  ਵਿੱਚ ਵਧਕੇ 3550 ਲੱਖ ਹੋ ਗਈ ਸੀ ਭਾਵ ਇਸ ਵਿੱਚ 67% ਦਾ ਵਾਧਾ ਹੋਈਆ। ਜਮੀਨ ਦੇ ਖੰਡ ਖੰਡ ਹੋਣ ਦੇ ਵਰਤਾਰੇ ਨੂੰ ਇਸ ਤੱਥ ਤੋਂ ਵੀ ਅੰਗਿਆ ਜਾ ਸਕਦਾ ਹੈ ਕਿ 2.5 ਤੋਂ 5 ਏਕੜਾਂ ਦੇ ਸ਼੍ਰੇਣੀ ਅਕਾਰ ਦੀਆਂ ਜੋਤਾਂ ‘ਚ, ਔਸਤ ਵਜੋਂ, 6.3 ਟੁਕੜੇ ਸਨ ਜਿਨਾਂ ‘ਚੋ ਹਰੇਕ ਦਾ ਔਸਤ ਖੇਤਰਫਲ 0.57 ਏਕੜ ਸੀ। ਹੇਠਲੇ ਅਕਾਰ ਦੇ ਗਰੁੱਪਾਂ ਵਿੱਚ ਟੁਕੜਿਆਂ ਦਾ ਔਸਤ ਰਕਬਾ ਤਾਂ 2.5-5 ਦੇ ਅਕਾਰ ਗਰੁੱਪ ਨਾਲ਼ੋਂ ਘੱਟ ਸੀ। ਜਮੀਨ ਦਾ ਇਹ ਵਿਸ਼ਾਲ ਖਿੰਡਾਅ ਪੈਦਾਵਾਰ ਦੇ ਸਭ ਤੋਂ ਵੱਧ ਪੱਛੜੇ ਹੋਏ ਤੌਰ ਦਾ ਸੂਚਕ ਹੈ। ਇਹ ਪੂੰਜੀਵਾਦੀ ਰਿਸ਼ਤਿਆਂ ਦੇ ਵਿਕਾਸ ਨੂੰ ਬੰਨ੍ਹ ਮਾਰਦਾ ਹੈ। ……ਇਸ ਤਰਾਂ, ਜਮੀਨ ਦੀ ਵੰਡ-ਵੰਡਾਈ ਅਤੇ ਬਿਖਰਾਅ ਤੇਜ਼ੀ ਨਾਲ਼ ਚੱਲ ਰਿਹਾ ਹੈ ਅਤੇ ਜੇਕਰ ਇਹਦੇ ਅੰਦਰ ਹੀ, ਵਧੇਰੇ ਝਾੜ ਵਾਲ਼ੇ ਬੀਜਾਂ, ਸਹਿਕਾਰੀ ਕਰਜ਼ਿਆਂ ਆਦਿ ਦੀ ਮਦਦ ਨਾਲ਼ ਜਿਣਸ ਪੈਦਾਵਾਰ ਦੀ ਇੱਕ ਨਿਸ਼ਚਿਤ ਮਾਤਰਾ ਸ਼ੁਰੂ ਹੋਈ ਹੈ, ਤਾਂ ਇਹ ਕੇਵਲ ਸਧਾਰਨ ਜਿਣਸ ਪੈਦਾਵਾਰ ਨੂੰ ਹੀ ਜਨਮ ਦੇ ਰਹੀ ਹੈ, ਨਾ ਕਿ ਪੈਦਾਵਾਰ ਦੇ ਪੂੰਜੀਵਾਦੀ ਰਿਸ਼ਤਿਆਂ ਨੂੰ।” ( ਭਾਰਤ ਦਾ ਖਾਸਾ ਅਰਧ ਜਗੀਰੂ ਕਿਉਂ? ਪੰਨਾ 41-42) ਇਹਨਾਂ ਦੀ ਗੱਲ ਵਿੱਚ ਥੋੜ੍ਹਾ ਹੋਰ ਵਾਧਾ ਕਰ ਦੇਈਏ , ਭਾਰਤ ਵਿੱਚ ”ਖੇਤੀ ਜੋਤ ਦਾ ਔਸਤ ਅਕਾਰ 1995-96 ਵਿੱਚ ਘਟਕੇ 1.41 ਹੈਕਟੇਅਰ ਰਹਿ ਗਿਆ ਹੈ ਜੋ ਕਿ 1970-71 ਵਿੱਚ 2.28 ਹੈਕਟੇਅਰ ਸੀ।” ( ਦੀ ਹਿੰਦੂ 11 ਦਸੰਬਰ 2005) ਅੱਗੇ ਉਹ ਲਿਖਦੇ ਹਨ,” ਪੂੰਜੀਵਾਦੀ ਖੇਤੀ ਵਿੱਚ, ਕਿਰਤ ਦੀ ਵਡੇਰੀ ਵੰਡ ਹੋਣ ਕਰਕੇ, ਜੋਤ ਦੇ ਅਕਾਰ ਵਿੱਚ ਵਾਧੇ ਨਾਲ਼ ਉਚੇਰੀ ਉਤਪਾਦਕਤਾ ਅਤੇ ਵਾਹੀ-ਜੋਤ ਵਿੱਚ ਵਧੇਰੇ ਸੰਘਣਾਪਣ ਆਉਣਾ ਚਾਹੀਦਾ ਹੈ। ਪਰੰਤੂ ਭਾਰਤ ਵਿੱਚ ”ਨਾਮ ਬੜੇ ਔਰ ਦਰਸ਼ਨ ਛੋਟੇ” ਵਾਲ਼ੀ ਗੱਲ ਬਣੀ ਹੋਈ ਹੈ। ਜੋਤ ਦਾ ਅਕਾਰ ਜਿੰਨਾ ਵੱਡਾ ਦਿਖਾਈ ਦਿੰਦਾ ਹੈ, ਤਾਂ ਉਸਦੀ ਵਾਹੀ ਵਿੱਚ ਓਨਾ ਹੀ ਘੱਟ ਸੰਘਣਾਪਣ ਹੈ……..ਭਾਵ ਵੱ²ਡੇ ਫਾਰਮਰਾਂ ਦੀ ਵਾਹੀ  ਘੱਟ ਸੰਘਣੀ ਹੈ। ……..ਜਿਵੇਂ-ਜਿਵੇਂ ਜੋਤ ਦਾ ਅਕਾਰ ਵਧਦਾ ਹੈ ਤਾਂ ਉਤਪਾਦਕਤਾ ਦੀ ਦਰ ਵਿੱਚ ਤਿੱਖੀ ਗਿਰਾਵਟ ਆਉਂਦੀ ਜਾਂਦੀ ਹੈ। ਇਹ ਵੀ ਦੇਖਿਆ ਜਾ ਸਕਦਾ  ਹੈ ਕਿ ਛੋਟੇ ਫਾਰਮ ਉੱਚ ਉਤਪਾਦਕਤਾ ਦਿੰਦੇ ਹਨ ਤੇ ਵੱਡੇ ਫਾਰਮ ਸਭ ਤੋਂ ਘੱਟ ਉਤਪਾਦਕਤਾ ਦਿੰਦੇ ਹਨ

ਵਧੀ ਹੋਈ ਉਤਪਾਦਕਤਾ ਦਾ ਮਤਲਬ ਹੁੰਦਾ ਹੈ ਜ਼ਮੀਨ ਅਤੇ ਪੈਦਾਵਾਰ ਦੇ ਸਾਧਨਾਂ ਦੀ ਵਿਗਿਆਨਕ ਵਰਤੋਂ ਹੋਈ ਹੋਣਾ।”(ਉਪਰੋਕਤ ਪੰਨਾ 23-26) 
 

ਭਾਰਤੀ ਨਰੋਦਵਾਦੀਆਂ ਦੇ ਇਹ ਤਰਕ ਇੰਨੇ ਪੁਰਾਣੇ ਹਨ ਕਿ ਕਾਉਟਸਕੀ ਅਤੇ ਲੈਨਿਨ ਦੁਆਰਾ ਸੌ ਸਾਲਾਂ ਤੋਂ ਵੀ ਵਧੇਰੇ ਸਮਾਂ ਪਹਿਲਾਂ ਅਜਿਹੇ ਤਰਕਾਂ ਦਾ

ਖੰਡਨ ਕੀਤਾ ਜਾ ਚੁੱਕਾ ਹੈ। ਭਾਰਤ ਵਿੱਚ ਵੀ ਇਹਨਾਂ ਸਵਾਲਾਂ ‘ਤੇ ਸੱਤਰ ਦੇ ਦਹਾਕੇ ‘ਚ ਬਹਿਸ ਚੱਲ ਚੁੱਕੀ ਹੈ ਅਤੇ ਅਜਿਹੇ ਤਰਕਾਂ ਦਾ ਬਾਦਲੀਲ ਖੰਡਨ ਕੀਤਾ ਜਾ ਚੁੱੱਕਾ ਹੈ। ਇੱਥੇ ਅਸੀਂ ਭਾਰਤ ਦੇ ‘ਮਾਰਕਸਵਾਦੀ’ ਨਰੋਦਵਾਦੀਆਂ ਦੀਆਂ ਦਲੀਲਾਂ…

(ਪੂਰਾ ਲੇਖ ਪਡ਼ਨ ਲਈ ਪੀ.ਡੀ.ਐਫ਼ ਡਾਊਨਲੋਡ ਕਰੋ)

“ਪ੍ਰਤੀਬੱਧ”, ਅੰਕ 05, ਜਨਵਰੀ-ਮਾਰਚ 2007 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s