ਜਾਪਾਨ ਵਿਰੋਧੀ ਫੌਜੀ ਅਤੇ ਸਿਆਸੀ ਵਿਸ਼ਵਵਿਦਿਆਲਾ (2 ਅਗਸਤ, 1966)

ਪੀ.ਡੀ.ਐਫ਼ ਇਥੋਂਂ ਡਾਊਨਲੋਡ ਕਰੋ

ਇਸ ਵਿਸ਼ਵਵਿਦਿਆਲੇ ਦੀਆਂ ਇਨਕਲਾਬੀ ਤੇ ਅਗਾਂਹਵਧੂ ਵਿਸ਼ੇਸ਼ਤਾਵਾਂ ਇਸ ਦੇ ਅਮਲੇ ਤੇ ਕੋਰਸਾਂ ਦੇ ਇਨਕਲਾਬੀ ਤੇ  ਅਗਾਂਹਵਧੂ ਵਿਸ਼ੇਸ਼ਤਾਵਾਂ ਦੇ ਕਾਰਨ ਹਨ।

”ਸਹੀ ਸਿਆਸੀ ਝੁਕਾਅ, ਸਾਦਾ, ਸਖਤ-ਮਿਹਨਤ ਭਰਿਆ ਤਰੀਕਾ, ਲਚਕਦਾਰ ਯੁੱਧਨੀਤੀ ਅਤੇ ਦਾਅਪੇਚ” ਇਸ ਵਿਸ਼ਵਵਿਦਆਲੇ ਦੇ ਸਿੱਖਿਆ ਸਿਧਾਂਤ ਹਨ।”(1)

(‘ਸਾਨੂੰ ਜ਼ਰੂਰ’) ਮੁਸ਼ਕਿਲਾਂ ਉੱਤੇ ਕਾਬੂ ਪਾਉਣਾ ਚਾਹੀਦਾ ਹੈ, ਲੋਕਾਂ ਨਾਲ ਸੰਪਰਕ ਕਰਨ ਅਤੇ (ਆਪਣੇ) ਲੜਾਕੂਪਨ ਨੂੰ ਉਚਿਆਣਾ ਚਾਹੀਦਾ ਹੈ।

ਜੋ ਕੋਈ ਵੀ ਭ੍ਰਿਸ਼ਟ ਅਤੇ ਸੁਸਤ ਹੈ ਉਹ ਇਸ ਵਿਸ਼ਵਵਿਦਆਲੇ ਦਾ ਵਿਦਿਆਰਥੀ ਹੋਣ ਦੀ ਯੋਗਤਾ ਨਹੀਂ ਰੱਖਦਾ, ਉਹ ਵਿਸ਼ਵਵਿਦਆਲੇ ਦੇ ਨਿਯਮਾਂ ਦੇ ਉਲਟ ਕੰਮ ਕਰਦਾ ਹੈ।

ਗ੍ਰੈਜੂਏਟਾਂ ਦੀ ਦੂਜੀ ਜਮਾਤ ਲਈ ”ਤੁਹਾਨੂੰ ਜ਼ਰੂਰ ਬਹਾਦਰ, ਹਿੰਮਤੀ ਤੇ ਦ੍ਰਿੜ ਹੋਣਾ ਪਵੇਗਾ। (ਤੁਹਾਨੂੰ ਜ਼ਰੂਰ) ਸੰਘਰਸ਼ਾਂ ‘ਚੋਂ ਸਿੱਖਣਾ ਚਾਹੀਦਾ ਹੈ ਤੇ ਆਪਣੀ ਕੌਮ ਦੀ ਆਜ਼ਾਦੀ ਲਈ ਜਾਨਾਂ ਕੁਰਬਾਨ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।”

ਵਿਸ਼ਵਵਿਦਆਲੇ ਦੇ ਸੰਚਾਲਨ ਲਈ ਲਿਖਿਆ ਗਿਆ ਹੈ, ”ਇੱਕ ਹੱਥ ਪੜ੍ਹਾਈ ਤੇ ਦੂਜੇ ਹੱਥ ਪੈਦਾਵਾਰ- ਮੁਸ਼ਕਲਾਂ ‘ਤੇ ਕਾਬੂ ਪਾਓ ਅਤੇ ਦੁਸ਼ਮਣਾਂ ਨੂੰ ਹਰਾਓ” ”ਹੁਣ ਤੁਸੀਂ ਪੜ੍ਹੋ ਅਤੇ ਪੈਦਾਵਾਰ ਕਰੋ। ਭਵਿੱਖ ਵਿੱਚ ਤੁਸੀਂ ਲੜੋਗੇ ਤੇ ਪੈਦਾ ਕਰੋਗੇ।”

”ਏਕਤਾ, ਚੌਕਸੀ, ਇਮਾਨਦਾਰੀ, ਸਜੀਵਤਾ” ਵਿਸ਼ਵਵਿਦਆਲੇ ਦਾ ਤਰੀਕਾ ਹੈ।”

ਸ੍ਰੋਤ – ਮਾਓ ਜ਼ੇ ਤੁੰਗ ਦੀਆਂ ਚੋਣਵੀਆਂ ਕਿਰਤਾਂ, ਭਾਗ-9 ਸ੍ਰਮਿਕਵਰਗ, ਪ੍ਰਾਚੁਰਨਾਲੂ ਹੈਦਰਾਬਾਦ, 1994, ਮੂਲ ਰੂਪ ‘ਚ ਪੀਪਲਜ਼ ਡੇਲੀ, 2 ਅਗਸਤ 1996 ‘ਚ ਪ੍ਰਕਾਸ਼ਤ

ਨੋਟ-

(1) “ਤਿੰਨ ਅੱਠ ਤਰੀਕੇ” ਦਾ “ਤਿੰਨ”

(2) “ਤਿੰਨ ਤਰੀਕੇ” ਦਾ “ਅੱਠ”

“ਪਰ੍ਤੀਬੱਧ”, ਅੰਕ 27, ਅਗਸਤ 2016 ਵਿਚ ਪਰ੍ਕਾਸ਼ਿ

ਇਸ਼ਤਿਹਾਰ