ਜਮਹੂਰੀ ਹੱਕਾਂ ਦੀ ਲਹਿਰ ਦੇ ਜਥੇਬੰਦਕਾਂ ਅਤੇ ਕਾਰਕੁੰਨਾਂ ਦੇ ਵਿਚਾਰਨ ਹਿੱਤ ਕੁਝ ਨੁਕਤੇ • ਕਾਤਿਆਇਨੀ

jamhoori hakk

(ਪ੍ਰਤੀਬੱਧ ਦੇ ਇਸ ਅੰਕ ਵਿੱਚ ਅਸੀਂ ਅਰਵਿੰਦ ਮੈਮੋਰੀਅਲ ਟਰੱਸਟ ਵੱਲੋਂ 22 ਤੋਂ 24 ਜੁਲਾਈ 2011 ਤੱਕ ”ਭਾਰਤ ਵਿੱਚ ਜਮਹੂਰੀ ਹੱਕਾਂ ਦੀ ਲਹਿਰ : ਦਿਸ਼ਾ ਸੰਭਾਵਨਾਵਾਂ ਅਤੇ ਚੁਣੌਤੀਆਂ” ਵਿਸ਼ੇ ਉੱਪਰ ਕਰਵਾਏ ਗਏ ਸੈਮੀਨਾਰ ਵਿੱਚ ਪੜ੍ਹੇ ਗਏ ਤਿੰਨ ਪੇਪਰ ਛਾਪ ਰਹੇ ਹਾਂ। ਪਹਿਲਾ ਪੇਪਰ ਹੈ – ”ਜਮਹੂਰੀ ਹੱਕਾਂ ਦੀ ਲਹਿਰ ਦੇ ਜਥੇਬੰਦਕਾਂ ਅਤੇ ਕਾਰਕੁੰਨਾਂ ਦੇ ਵਿਚਾਰਨ ਹਿੱਤ ਕੁਝ ਨੁਕਤੇ”; ਦੂਸਰਾ ਹੈ – ”ਜਮਹੂਰੀ ਹੱਕਾਂ ਦੀ ਲਹਿਰ ਦੇ ਸਮਾਜਿਕ-ਸੱਭਿਆਚਾਰਕ ਕਾਰਜ”; ਤੀਜਾ ਹੈ – ”ਜਮਹੂਰੀ ਹੱਕਾਂ ਦੀ ਲਹਿਰ ਅਤੇ ਮਜ਼ਦੂਰ ਜਮਾਤ”।)

 ਗਿਣਤੀ ਦੇ ਨਜ਼ਰੀਏ ਤੋਂ ਜੇਕਰ ਵੇਖੀਏ ਤਾਂ ਕੋਈ ਇਸ ਗੱਲ ‘ਤੇ ਸਤੁੰਸ਼ਟੀ ਜ਼ਾਹਿਰ ਕਰ ਸਕਦਾ ਹੈ ਕਿ ਇਸ ਸਮੇਂ ਪੂਰੇ ਦੇਸ਼ ‘ਚ ਨਾਗਰਿਕ ਅਜ਼ਾਦੀ ਅਤੇ ਜਮਹੂਰੀ ਹੱਕਾਂ ਨੂੰ ਲੈ ਕੇ ਅਵਾਜ ਉਠਾਉਣ ਵਾਲ਼ੀਆਂ ਨਿੱਕੀਆਂ-ਮੋਟੀਆਂ ਜਥੇਬੰਦੀਆਂ ਦੀ ਗਿਣਤੀ ਦੋ ਦਰਜਨ ਤੋਂ ਵੀ ਕੁਝ ਵੱਧ ਹੀ ਹੈ। ਇਹ ਵੀ ਸਹੀ ਹੈ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਹੋਣ ਵਾਲ਼ੀਆਂ ਪੁਲਿਸ ਜ਼ਬਰ ਅਤੇ ਸਿਆਸੀ ਕੈਦੀਆਂ ‘ਤੇ ਜ਼ਬਰ ਦੀਆਂ ਘਟਨਾਵਾਂ, ਫ਼ਿਰਕੂ ਦੰਗਿਆਂ ਅਤੇ ਕਤਲੇਆਮ ਵਿੱਚ ਹਿੰਦੂਤਵਵਾਦੀ ਤਾਕਤਾਂ ਅਤੇ ਸਰਕਾਰ-ਪ੍ਰਸ਼ਾਸਨ ਦੀ ਭੂਮਿਕਾ, ਜਾਤ ਅਤੇ ਜੇਂਡਰ ਅਧਾਰਿਤ ਦਾਬਾ, ਬੰਧੂਆ ਮਜ਼ਦੂਰੀ, ਬਾਲ ਮਜ਼ਦੂਰਾਂ ਨੂੰ ਉਹਨਾਂ ਦੇ ਕਨੂੰਨੀ ਹੱਕ ਨਹੀਂ ਮਿਲਣ ਜਿਹੀਆਂ ਘਟਨਾਵਾਂ, ਨਾਲ਼ੇ ਕਸ਼ਮੀਰ ਅਤੇ ਉੱਤਰ-ਪੂਰਬੀ ਭਾਰਤ ਦੇ ਲੋਕਾਂ ‘ਤੇ ਅੱਧੀ ਸਦੀ ਤੋਂ ਵੀ ਵੱਧ ਸਮੇਂ ਤੋਂ ਜ਼ਾਰੀ ਅਰਧ-ਫ਼ਾਸੀਵਾਦੀ ਕਿਸਮ ਦੀ ਅਸਿੱਧੀ ਫ਼ੌਜੀ ਹਕੂਮਤ ‘ਤੇ ਆਏ ਦਿਨ ਪ੍ਰਕਾਸ਼ਿਤ ਹੋਣ ਵਾਲ਼ੀਆਂ ਰਿਪੋਰਟਾਂ ਅਤੇ ਲੇਖਾਂ ਅਤੇ ਸਰਵਉੱਚ ਅਦਾਲਤ (ਸੁਪਰੀਮ ਕੋਰਟ) ਅਤੇ ਉੱਚ ਅਦਾਲਤ ‘ਚ ਪੇਸ਼ ਪਟੀਸ਼ਨਾਂ ਦੀ ਗਿਣਤੀ ਅੱਜ ਅੱਛੀ ਖ਼ਾਸੀ ਦਿਖਦੀ ਹੈ। ਪਰ ਇਹਨਾਂ ਗਿਣਤੀਆਂ ਤੋਂ ਲਾਂਭੇ ਹੋ ਕੇ ਜਦੋਂ ਅਸੀਂ ਇਸ ਬੈਲੇਂਸ ਸ਼ੀਟ ਦੀ ਜਾਂਚ ਕਰਦੇ ਹਾਂ ਕਿ ਪਿਛਲੇ ਕਰੀਬ 30-35 ਵਰ੍ਹਿਆਂ ਦੌਰਾਨ ਜਮਹੂਰੀ ਹੱਕਾਂ ਦੀ ਲਹਿਰ ਨੇ ਸਾਡੇ ਦੇਸ਼ ‘ਚ ਸੱਤਾ, ਸਮਾਜ ਅਤੇ ਸੱਭਿਆਚਾਰ ਦੇ ਤਾਣੇ-ਬਾਣੇ ਨੂੰ ਕਿਸ ਹੱਦ ਤੱਕ ਪ੍ਰਭਾਵਿਤ ਕੀਤਾ ਹੈ, ਵਿਆਪਕ ਵਸੋਂ ਦੀ ਜਮਹੂਰੀ ਚੇਤਨਾ ਨੂੰ ਉੱਨਤ ਬਣਾ ਕੇ ਉਸਨੇ ਕਿਸ ਹੱਦ ਤੱਕ ਉਹਨਾਂ ਨੂੰ ਆਪਣੇ ਜਮਹੂਰੀ ਹੱਕਾਂ ਦੀ ਹਿਫ਼ਾਜਤ ਲਈ ਜਾਗਰੂਕ ਅਤੇ ਸਰਗ਼ਰਮ ਬਣਾਇਆ ਹੈ ਅਤੇ ਕਿਸ ਹੱਦ ਤੱਕ ਆਪਣਾ ਵਿਆਪਕ ਅਧਾਰ ਤਿਆਰ ਕਰਕੇ ਉਸਨੇ ਇੱਕ ਲੋਕ ਲਹਿਰ ਦੀ ਸ਼ਕਲ ਅਖ਼ਤਿਆਰ ਕੀਤੀ ਹੈ; ਤਾਂ ਸਾਨੂੰ ਥੋੜੀ ਮਾਯੂਸੀ ਦਾ ਸਾਹਮਣਾ ਕਰਨਾ ਪੈਂਦਾ ਹੈ। 

ਪੂਰਾ ਲੇਖ ਪਡ਼ਨ ਲਈ.. ਪੀ.ਡੀ.ਐਫ਼ ਡਾਊਨਲੋਡ ਕਰੋ

“ਪ੍ਰਤੀਬੱਧ”, ਅੰਕ 16, ਜੂਨ 2012 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s