ਜਾਤ ਵਿਵਸਥਾ ਸਬੰਧੀ ਇਤਿਹਾਸ ਲੇਖਣ – ਕੁਝ ਅਲੋਚਨਾਤਮਕ ਨਿਰਖਾਂ •ਅਭਿਨਵ

caste 2ਜਾਤ ਵਿਵਸਥਾ ਤੇ ਲਿਖੇ ਜਾਣ ਵਾਲ਼ੇ ਸਾਰੇ ਲੇਖਾਂ, ਖੋਜ ਨਿਬੰਧਾਂ ਅਤੇ ਹੋਰ ਕਿਸਮ ਦੀਆਂ ਰਚਨਾਵਾਂ ਦੀ ਸ਼ੁਰੂਆਤ ਲਗਭਗ ਸਾਰੇ ਮਾਮਲਿਆਂ ਵਿੱਚ ਕੁਝ ਬਹੁਤ ਜਿਆਦਾ ਵਰਤੋਂ ਦਾ ਸ਼ਿਕਾਰ ਹੋ ਚੁੱਕੇ ਵਾਕਾਂ ਜਾਂ ਵਾਕੰਸ਼ਾਂ ਨਾਲ਼ ਹੁੰਦੀ ਹੈ, ਅਤੇ ਕਿਉਂਕਿ ਚੰਗੀ ਤਰ੍ਹਾਂ ਘਸ ਜਾਣ ਦੇ ਬਾਅਦ ਵੀ ਇਹ ਜੁਮਲ਼ੇ ਇੱਕ ਹੱਦ ਤੱਕ ਇੱਕ ਸੱਚਾਈ ਦਾ ਬਿਆਨ ਕਰਦੇ ਹਨ, ਇਸ ਲਈ ਮੈਂ ਵੀ ਅਜਿਹੇ ਕੁਝ ਵਾਕਾਂ ਨਾਲ਼ ਸ਼ੁਰੂਆਤ ਕਰਾਂਗਾ।

ਜਾਤ/ਵਰਣ ਭਾਰਤੀ ਸਮਾਜ ਦਾ ਇੱਕ ਪ੍ਰਮੁੱਖ ਯਥਾਰਥ ਹੈ। ਭਾਰਤੀ ਸਮਾਜ ਦਾ ਅਧਿਐਨ ਕਰਨ ਵਾਲ਼ਾ ਕੋਈ ਵੀ ਇਤਿਹਾਸਕਾਰ, ਸਮਾਜਸ਼ਾਸਤਰੀ, ਨਰਵਿਗਾਆਨੀ ਅਤੇ ਇਥੋਂ ਤੱਕ ਕਿ ਸਿਆਸੀ ਅਰਥਸ਼ਾਸਤਰੀ ਵੀ, ਇਸ ਸੱਚਾਈ ਦੀ ਅਣਦੇਖੀ ਨਹੀਂ ਕਰ ਸਕਦਾ ਹੈ। ਨਿਸ਼ਚਿਤ ਤੌਰ ‘ਤੇ, ਇਹ ਗੱਲ ਸਹੀ ਹੈ ਕਿ ਭਾਰਤੀ ਲੋਕਾਈ ‘ਤੇ ਜਾਤੀਗਤ ਮਾਨਸਿਕਤਾ ਦਾ ਪ੍ਰਭਾਵ ਡੂੰਘਾਈ ਤੱਕ ਹੈ। ਪਰ ਜਾਤ ਵਿਵਸਥਾ ਅਤੇ ਜਾਤੀਗਤ ਮਾਨਸਿਕਤਾ ‘ਤੇ ਜ਼ੋਰ ਦਿੰਦੇ ਹੋਏ ਕਈ ਵਾਰ ਆਮ ਲੋਕਾਂ ਤੋਂ ਲੈ ਕੇ ਅਕਾਦਮਿਕਾਂ, ਸਿਆਸੀਤ ਕਾਰਕੁੰਨਾਂ ਤਕ ਵਿੱਚ ਇਸ ਪੱਖ ਨੂੰ ਭਾਰਤੀ ਸਮਾਜ ਅਤੇ ਜੀਵਨ ਦਾ ਇੱਕੋ ਇੱਕ ਸਭ ਤੋਂ ਪ੍ਰਮੁੱਖ ਪੱਖ ਗਰਦਾਨਣ ਦਾ ਰੁਝਾਨ ਹੁੰਦਾ ਹੈ। ਅਜਿਹਾ ਕਰਕੇ ਅਮਲ ਵਿੱਚ ਉਹ ਜਾਤ ਵਿਵਸਥਾ ਅਤੇ ਜਾਤੀਗਤ ਮਾਨਸਿਕਤਾ ਦੀ ਸਮੱਸਿਆ ਨੂੰ ਅਸਲ ਵਿੱਚ ਹੱਲ ਦੇ ਏਜੰਡੇ ‘ਤੇ ਨਹੀਂ ਰੱਖਦੇ, ਸਗੋਂ ਉਸ ਨੂੰ ਇੱਕ ਅਜਿਹਾ ਅਤੀਯਥਾਰਥ ਬਣਾ ਦਿੰਦੇ ਹਨ, ਜਿਸ ਤੋਂ ਪਾਰ ਜਾਣਾ ਸੰਭਵ ਨਹੀਂ ਹੈ। ਅਸਲ ਵਿੱਚ, ਇਸ ਤਰ੍ਹਾਂ ਦੇ ਨਤੀਜਿਆਂ ਵਿੱਚ ਇੱਕ ਚੀਜ਼ ਮੌਜੂਦ ਹੁੰਦੀ ਹੈ, ਉਹ ਹੈ ਜਾਤ ਵਿਵਸਥਾ ਵੱਲ ਇੱਕ ਗ਼ੈਰ ਇਤਿਹਾਸਕ ਨਜ਼ਰੀਆ। ਜਾਤ ਵਿਵਸਥਾ ਇੱਕ ਤਰ੍ਹਾਂ ਨਾਲ਼ ਅਨਾਦਿ ਅਤੇ ਅਨੰਤ ਬਣਾ ਦਿਤੀ ਜਾਂਦੀ ਹੈ, ਇੱਕ ਅਜਿਹਾ ਯਥਾਰਥ ਜਿਹੜਾ ਅਮਰ ਅਤੇ ਸਨਾਤਨ ਹੈ। ਬਿਨਾਂ ਸ਼ੱਕ, ਆਮ ਤੌਰ ‘ਤੇ ਇਸ ਤਰ੍ਹਾਂ ਦਾ ਬਿਆਨ ਦੇਣ ਵਾਲ਼ੇ ਲੋਕਾਂ ਦਾ ਇਹ ਮਕਸਦ ਨਹੀਂ ਹੁੰਦਾ। ਪਰ ਬਾਹਰਮੁਖੀ ਤੌਰ ‘ਤੇ ਇਸ ਤਰ੍ਹਾਂ ਦੀਆਂ ਗੱਲਾਂ ਦਾ ਨਤੀਜਾ ਕੁਝ ਅਜਿਹਾ ਹੀ ਨਿੱਕਲ਼ਦਾ ਹੈ। ਜਾਤ ਵਿਵਸਥਾ ਵੱਲ ਇੱਕ ਇਤਿਹਾਸਕ ਨਜ਼ਰੀਆ ਨਾ ਅਪਣਾਉਣਾ ਇੱਕ ਤਰ੍ਹਾਂ ਦਾ ਹਾਰ ਬੋਧ ਪੈਦਾ ਕਰਦਾ ਹੈ, ਜਿਹੜਾ ਜਾਤ ਵਿਵਸਥਾ ਨੂੰ ਅਜਿੱਤ ਬਣਾ ਕੇ ਪੇਸ਼ ਕਰਦਾ ਹੈ। ਹੋਰ ਸਾਰੇ ਘੋਲ਼ਾਂ, ”ਪਛਾਣਾਂ” ਅਤੇ ਜਮਾਤੀ ਘੋਲ਼ ਨੂੰ ਖਾਰਜ਼ ਕਰਦੇ ਹੋਏ ਇਹ ਨਜ਼ਰੀਆ ਜਾਤ ਵਿਵਸਥਾ ਨੂੰ ਭਾਰਤੀ ਜੀਵਨ ਅਤੇ ਲੋਕਾਈ ਦਾ ਇੱਕ ਅਨਿੱਖੜਵਾਂ ਅੰਗ ਬਣਾ ਦਿੰਦਾ ਹੈ, ਉਸ ਦੀ ਜੈਵਿਕ ਵਿਸ਼ੇਸ਼ਤਾ ਵਿੱਚ  ਤਬਦੀਲ ਕਰ ਦਿੰਦਾ ਹੈ ਅਤੇ ਇਸ ਨੂੰ ਭਾਰਤੀ ਲੋਕਾਈ ਦੀ ਪ੍ਰੀਭਾਸ਼ਾ ਦੇਣਾ ਦਾ ਪੈਮਾਨਾ ਬਣਾ ਦਿਤਾ ਜਾਂਦਾ ਹੈ। ਹੁਣੇ ਜਿਹੇ ਹੀ, ਭਾਰਤੀ ਲੋਕਾਈ ਦੇ ਮਨੁੱਖ ਵਿੱਚ ਮੌਜੂਦ ਅਜਿਹੀ ਮੁੱਢਕਦੀਮੀ ਅਤੇ ਸਰਵਸੱਤਾਵਾਦੀ ਚੇਤਨਾ (!) ਕਾਰਣ ਕੁਝ ਬੁੱਧੀਜੀਵੀਆਂ ਨੇ ਭਾਰਤੀ ਲੋਕਾਈ ਨੂੰ ਹੀ ਮੂਲ ਰੂਪ ਵਿੱਚ ਇੱਕ ‘ਸਰਵਸੱਤਾਵਾਦੀ’ ਗਰਦਾਨ ਦਿੱਤਾ! ਉਨ੍ਹਾਂ ਅਨੁਸਾਰ ਭਾਰਤ ਵਿੱਚ ਆਧੁਨਿਕਤਾ ਦੀ ਪਰਿਯੋਜਨਾ ਦੇ ਪੂਰਾ ਨਾ ਹੋਣ ਕਾਰਣ ਸਮਾਜ ਵਿੱਚ ‘ਹੇਠਾਂ ਤੋਂ’ (ਭਾਵ ਜਨਤਾ ਵਿੱਚ) ਸਾਰੇ ਸਰਵਸੱਤਾਵਾਦੀ ਰੁਝਾਨ ਮੌਜੂਦ ਹਨ ਜਿਹੜੇ ਜਾਤੀਵਾਦ, ਖਾਪ ਪੰਚਾਇਤਾਂ, ਫਿਰਕਾਪ੍ਰਸਤੀ ਆਦਿ ਰੂਪ ਵਿੱਚ ਆਪਣੇ ਆਪ ਨੂੰ ਪ੍ਰਗਟ ਕਰਦੇ ਹਨ! ਇਸ ਲਈ ਇਨ੍ਹਾਂ ਬੁੱਧੀਜੀਵੀਆਂ ਅਨੁਸਾਰ ਹਾਲੇ ਭਾਰਤ ਵਿੱਚ ਪਹਿਲਾਂ ਆਧੁਨਿਕਤਾ ਦੀ ਪਰਿਯੋਜਨਾ ਨੂੰ ਪੂਰਾ ਕੀਤਾ ਜਾਣਾ ਚਾਹੀਦਾ ਹੈ, ਅਤੇ ਜਦ ਤੱਕ ਆਧੁਨਿਕਤਾ ਦੀ ਪਰਿਯੋਜਨਾ ਨੂੰ ਇੱਕ ਮੁਕੰਮਲ ਮੁਕਾਮ ਤੱਕ ਨਹੀਂ ਪਹੁੰਚਾ ਦਿਤਾ ਜਾਂਦਾ, ਤਦ ਤੱਕ ਪੂਰੇ ਸਮਾਜਕ – ਆਰਥਿਕ ਢਾਂਚੇ ਦੀ ਇਨਕਲਾਬੀ ਤਬਦੀਲੀ ਦੀ ਪਰਿਯੋਜਨਾ ਨੂੰ, ਲਗਭਗ, ਟਾਲ਼ ਦਿੱਤਾ ਜਾਣਾ ਚਾਹੀਦਾ ਹੈ! ਇਸ ਤਰ੍ਹਾਂ ਦੀ ਗੱਲ ਕਰਨ ਵਾਲ਼ੇ ਇਹ ਇਕੱਲੇ ਨਹੀਂ ਹਨ, ਹੋਰ ਵੀ ਬਹੁਤ ਸਾਰੇ ਬੁੱਧੀਜੀਵੀਆਂ ਨੇ ਅਜਿਹੀਆਂ ਅਤੇ ਇਸ ਨਾਲ਼ ਮਿਲ਼ਦੀਆਂ-ਜੁਲ਼ਦੀਆਂ ਗੱਲਾਂ ਕਹੀਆਂ ਹਨ। ਅਜਿਹੀਆਂ ਗੱਲਾਂ ਵਿੱਚ ਇੱਕ ਪੂਰਵ ਸੰਕਲਪ ਕੰਮ ਕਰ ਰਿਹਾ ਹੁੰਦਾ ਹੈ। ਇਹ ਪੂਰਵ ਸੰਕਲਪ ਹੈ ਕਿ ਸਰਮਾਏਦਾਰੀ ਨੂੰ ਜਮਹੂਰੀ ਅਤੇ ਆਧੁਨਿਕਤਾ ਦੀ ਪਰਿਯੋਜਨਾ ਨਾਲ਼ ਸਬੰਧਤ ਕਾਰਜਾਂ ਨੂੰ ਪੂਰਾ ਕਰਨਾ ਚਾਹੀਦਾ ਹੈ, ਅਤੇ ਜੇ ਉਹ ਨਹੀਂ ਕਰਦੀ ਤਾਂ ਅਗਾਂਹਵਧੂ ਤਾਕਤਾਂ ਦਾ ਪ੍ਰਮੁੱਖ ਕੰਮ ਇਹ ਬਣ ਜਾਂਦਾ ਹੈ, ਕਿ ਪਹਿਲਾਂ ਉਨ੍ਹਾਂ ਕਾਰਜਾਂ ਨੂੰ ਪੂਰਾ ਕਰਨ, ਅਤੇ ਜਦ ਸਰਮਾਏਦਾਰਾ ਜਮਹੂਰੀਅਤ ਅਤੇ ਆਧੁਨਿਕਤਾ ਨੂੰ ਪੂਰਣਤਾ ਤੱਕ ਨਹੀਂ ਪਹੁੰਚਾ ਦਿਤਾ ਜਾਂਦਾ, ਤਦ ਤੱਕ ਪ੍ਰੋਲੇਤਾਰੀ ਕਾਰਜਾਂ ਨੂੰ ਟਾਲ਼ਿਆ ਜਾ ਸਕਦਾ ਹੈ। ਜਿਥੇ ਇੱਕ ਪਾਸੇ ਇਹ ਗੱਲ ਸੱਚ ਹੈ ਕਿ ਸਰਮਾਏਦਾਰੀ ਨੂੰ ਜਿਆਦਾ ਤੋਂ ਜਿਆਦਾ ਜਮਹੂਰੀ ਬਣਾਉਣ ਦੀ ਹਰ ਲੜਾਈ ਵਿੱਚ ਕੋਈ ਵੀ ਇਨਕਲਾਬੀ ਸਦਾ ਹੀ ਸ਼ਮੂਲੀਅਤ ਕਰੇਗਾ, ਓਥੇ ਇਹ ਵੀ ਸੱਚ ਹੈ ਕਿ ਅਜਿਹਾ ਉਹ ਠੀਕ ਇਸ ਲਈ ਕਰੇਗਾ ਕਿ ਪ੍ਰੋਲੇਤਾਰੀ ਜਮਾਤੀ ਘੋਲ਼ ਲਈ ਜ਼ਿਆਦਾ ਸਾਜ਼ਗਾਰ ਜ਼ਮੀਨ ਤਿਆਰ ਕੀਤੀ ਜਾ ਸਕੇ, ਅਤੇ ਇਸ ਪ੍ਰਕਿਰਿਆ ਦੇ ਪੂਰੇ ਹੋਣ ਤੱਕ ਉਹ ਸ਼ੁੱਧ ਅਤੇ ਠੋਸ ਰੂਪ ਵਿੱਚ ਪ੍ਰੋਲੇਤਾਰੀ ਕਾਰਜਾਂ ਨੂੰ ਟਾਲ਼ ਨਹੀਂ ਦਿੰਦਾ।

ਖੈਰ, ਇਨ੍ਹਾਂ ਬੁੱਧੀਜੀਵੀਆਂ ਦੀ ਪੁਜ਼ੀਸ਼ਨ ਦੇ ਉਲ਼ਟ, ਦੂਜੇ ਸਿਰੇ ਦੀ, ਪੁਜ਼ੀਸ਼ਨ ਲੈਣ ਵਾਲ਼ੇ ਬੁੱਧੀਜੀਵੀ ਵੀ ਹਨ। ਇਹ ਬੁੱਧੀਜੀਵੀ ਜਾਤ ਵਿਵਸਥਾ ਨੂੰ, ਜਾਂ ਘੱਟੋ ਘੱਟ, ਅੱਜ ਅਸੀਂ ਜਿਸ ਜਾਤ ਵਿਵਸਥਾ ਨੂੰ ਜਾਣਦੇ ਹਾਂ, ਉਸ ਨੂੰ ਬਸਤੀਵਾਦੀ ਰਾਜਸੱਤਾ ਦੀ ਉਸਾਰੀ…

(ਪੂਰਾ ਲੇਖ ਪਡ਼ਨ ਲਈ ਪੀ.ਡੀ.ਐਫ਼ ਡਾਊਨਲੋਡ ਕਰੋ)

“ਪ੍ਰਤੀਬੱਧ”, ਅੰਕ 20, ਸਤੰਬਰ 2013 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s