ਭਾਰਤ ਦੇ ਇਤਿਹਾਸ ਵਿੱਚ ਜਾਤ-ਪਾਤ • ਪ੍ਰੋ. ਇਰਫ਼ਾਨ ਹਬੀਬ

caste system

ਜਾਤ-ਪ੍ਰਥਾ ਭਾਰਤ ਦੀ ਸਭ ਤੋਂ ਖਾਸ, ਕਈਆਂ ਅਨੁਸਾਰ ਵਿਲੱਖਣ ਸਮਾਜਿਕ ਸੰਸਥਾ ਹੈ। ਸਾਡੇ ਇਤਿਹਾਸ ਤੇ ਸੱਭਿਆਚਾਰ ਦੀ ਕੋਈ ਵੀ ਵਿਆਖਿਆ ਨਜ਼ਰਸਾਨੀ ਕਰਨਯੋਗ ਨਹੀਂ ਹੋ ਸਕਦੀ ਹੈ ਜਿੰਨਾ ਚਿਰ ਉਹ ਜਾਤੀ ਪ੍ਰਬੰਧ ਨੂੰ ਆਪਣੇ ਕਲਾਵੇ ‘ਚ ਨਾ ਲਵੇ। ਡੀ. ਡੀ. ਕੋਸੰਬੀ ਦੀ ਵਿਦਵਤਾ ਦੀਆਂ ਚਿਰਸਥਾਈ ਪ੍ਰਾਪਤੀਆਂ ਵਿੱਚੋਂ ਇੱਕ ਮਾਨਵ-ਵਿਗਿਆਨਕ ਜਾਂਚ-ਪੜਤਾਲ ਦੀ ਜੀਵੰਤਤਾ ਨੂੰ ਇਤਿਹਾਸਕ ਵਿਕਾਸ ਦੇ ਆਲੋਚਨਾਤਮਕ ਵਿਸ਼ਲੇਸ਼ਣ ਨਾਲ਼ ਜੋੜਨ ਦੀ ਉਹਨਾਂ ਦੀ ਯੋਗਤਾ ਸੀ। ਮੈਨੂੰ ਆਸ ਹੈ ਕਿ ਭਾਰਤ ਦੇ ਇਤਿਹਾਸ ਵਿੱਚ ਜਾਤ ਦੀ ਭੂਮਿਕਾ ਨੂੰ ਇਸ ਲੈਕਚਰ ਦੇ ਵਿਸ਼ੇ ਵਜੋਂ ਚੁਣ ਕੇ ਮੈਂ ਕੋਸੰਬੀ ਦੀਆਂ ਕੁਝ ਸਭ ਤੋਂ ਮਹੱਤਵਪੂਰਨ ਅੰਤਰਦ੍ਰਿਸ਼ਟੀਆਂ ਬਾਰੇ ਗੱਲ ਰੱਖਣ ‘ਚ ਸਫ਼ਲ ਹੋਵਾਂਗਾ।

ਪਰ ਅਜਿਹੇ ਕਿਸੇ ਵੀ ਯਤਨ ਨੂੰ ਸਭ ਤੋਂ ਪਹਿਲਾਂ ਪਰਿਭਾਸ਼ਾ ਦੀ ਸਮੱਸਿਆ ਨਾਲ ਦੋ ਚਾਰ ਹੋਣਾ ਪਵੇਗਾ। ਇਹ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ ਜੇ ਇਸ ਵਿੱਚ ਮੁਸ਼ਕਿਲ ਆਉਂਦੀ ਹੈ, ਪਰ ਫਿਰ ਵੀ ਆਰੰਭਿਕ ਬਿੰਦੂ ਦੇ ਤੌਰ ‘ਤੇ ਇੱਕ ਕੰਮ ਚਲਾਊ ਪਰਿਭਾਸ਼ਾ ਦੇਣ ਦਾ ਯਤਨ ਕੀਤਾ ਜਾ ਸਕਦਾ ਹੈ। ਅਸੀਂ ਕਹਿ ਸਕਦੇ ਹਾਂ ਕਿ ਜਾਤ ਇੱਕ ਸਪਸ਼ਟ ਅਲੱਗ ਸਮੂਹ ਹੈ ਜਿਸ ਦੇ ਅਲੱਗ-ਅਲੱਗ ਮੈਂਬਰ ਆਪੋ ਵਿੱਚ ਸਜਾਤੀ ਵਿਆਹ-ਸਬੰਧਾਂ (Endogamy) [ਜਾਂ ਉੱਚੀ ਜਾਤ ‘ਚ ਵਿਆਹ (Hypergamy)] ਅਤੇ ਬਹੁਤੀ ਵਾਰ ਵਾਸਤਵਿਕ ਜਾਂ ਤੈਅ ਕੀਤੇ ਹੋਏ ਸਾਂਝੇ ਵੰਸ਼ਗਤ ਪੇਸ਼ੇ ਜਾਂ ਜ਼ਿੰਮੇਵਾਰੀ ਦੁਆਰਾ ਜੁੜੇ ਹੁੰਦੇ ਹਨ। ਪਰ ਕਈ ਸਮਾਜ ਵਿਗਿਆਨੀ ਇਸ ਪਰਿਭਾਸ਼ਾ ਨੂੰ ਕਾਫੀ ਅਧੂਰੀ ਮੰਨਦੇ ਹਨ। ਉਹਨਾਂ ਅਨੁਸਾਰ ਸਾਨੂੰ ਬਾਕੀ ਜਾਤੀਆਂ ਦੇ ਸਾਹਮਣੇ ਕਿਸੇ ਜਾਤ ਦੀ ਖਾਸ ਦਰਜਾਬੰਦੀ ਨੂੰ ਵੀ ਮੰਨਣਾ ਪਵੇਗਾ ਜੋ ਉਸ ਜਾਤ ਵਿਸ਼ੇਸ਼ ਦੇ ਮੁਕਾਬਲੇ ‘ਚ ਦੂਜੀਆਂ ਜਾਤਾਂ ਦੀ ‘ਸ਼ੁੱਧਤਾ’ ਅਤੇ ‘ਅਸ਼ੁੱਧਤਾ’ ਦੀ ਪੱਧਰ ਵਿੱਚ, ਅਤੇ ਨਾਲ਼ ਹੀ ਹਰੇਕ ਜਾਤ ਦੁਆਰਾ ਪਾਲਣ ਕੀਤੇ ਜਾਂਦੇ ਜਾਂ ਜ਼ਿੰਮੇ ਲੱਗੇ ਰੀਤੀ-ਰਿਵਾਜਾਂ ਤੇ ਆਚਾਰ-ਵਿਹਾਰ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੋਵੇ।1 ਆਪਣੀ ਪੁਸਤਕ ‘ਹੋਮੋ ਹਿਅਰਾਰਕਿਕਸ’2 ਵਿੱਚ ਲੂਈ ਦਿਊਮੋ ਜਿਵੇਂ ਕਿ ਪੁਸਤਕ ਦੇ ਸਿਰਲੇਖ ਤੋਂ ਹੀ ਸਪਸ਼ਟ ਹੈ, ਪਦਵੀ-ਤਰਤੀਬ (Hierarchical) ਦੇ ਸਿਧਾਂਤ ਨੂੰ ਜਾਤੀ-ਪ੍ਰਬੰਧ ਦਾ ਮੂਲ ਤੱਤ ਤੇ ਸਰੋਤ ਮੰਨਦੇ ਹਨ; ਇਸ ਤੋਂ ਬਿਨਾਂ ਜਾਤ-ਪ੍ਰਥਾ ਦੀ ਕੋਈ ਹੋਂਦ ਨਹੀਂ ਹੋਵੇਗੀ।

ਅਸੀਂ ਉਸ ਸਰਲ ਪਰਿਭਾਸ਼ਾ ਦੀ ਵਰਤੋਂ ਕਰੀਏ ਜਿਸ ਨੂੰ ਅਸੀਂ ਹੁਣੇ ਸੁਝਾਇਆ ਹੈ ਜਾਂ ਫਿਰ ਦਿਊਮੋ ਦੁਆਰਾ ਪ੍ਰਵਾਨਿਤ ਪਰਿਭਾਸ਼ਾ ਦੀ? ਇਹ ਸਵਾਲ ਮਹਿਜ਼ ਸ਼ਬਦਾਂ ਦਾ ਸਵਾਲ ਨਹੀਂ ਹੈ ਸਗੋਂ ਇਹ ਸਵਾਲ ਜਾਤ-ਪ੍ਰਥਾ ਦੇ ਇਤਿਹਾਸ ਤੇ ਨਾਲ਼ ਹੀ ਸਾਡੀ ਸੱਭਿਅਤਾ ਦੇ ਇਤਿਹਾਸ…

ਪੂਰਾ ਲੇਖ ਪਡ਼ਨ ਲਈ.. ਪੀ.ਡੀ.ਐਫ਼ ਡਾਊਨਲੋਡ ਕਰੋ

“ਪ੍ਰਤੀਬੱਧ”, ਅੰਕ 15,  ਮਈ – 2011 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s