ਇੰਡੋਨੇਸ਼ੀਆ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੇ ਰਾਜਨੀਤਕ ਬਿਉਰੋ ਦਾ ਬਿਆਨ

indoneshia(ਪੀ.ਡੀ.ਐਫ਼ ਡਾਊਨਲੋਡ ਕਰੋ)

 (ਅੰਸ਼)
( ਲੜੀ ਜੋੜਨ ਲਈ ਪੜ੍ਹੋ ‘ਪ੍ਰਤੀਬੱਧ’ ਜਨਵਰੀ-ਮਾਰਚ 2007 ਵਿੱਚ ਛਪਿਆ ਲੇਖ 
‘ਇੰਡੋਨੇਸ਼ੀਆ ਨੇ ਕਤਲੇਆਮ ਦੇ ਸ਼ਹੀਦਾ ਨੂੰ ਸ਼ਰਧਾਜਲੀ -ਸੰ.) 

17 ਅਗਸਤ, 1966

ਇੰਡੋਨੇਸ਼ੀਆ ਦੀ ਕਮਿਊਨਿਸਟ ਪਾਰਟੀ (P.K.9.) ਦੀ ਕੇਂਦਰੀ ਕਮੇਟੀ ਦੇ ਰਾਜਨੀਤਕ ਬਿਊਰੋ ਦਾ 17 ਅਗਸਤ, 1966 ਨੂੰ ਜ਼ਾਰੀ ਕੀਤਾ ਗਿਆ ਇੱਕ ਬਿਆਨ ਇੰਡੋਨੇਸ਼ੀਅਨ ਟ੍ਰਿਬਿਊਨ ਦੇ ਪਹਿਲੇ ਅੰਕ ਵਿੱਚ ਨਵੰਬਰ 1966 ਨੂੰ ਛਪਿਆ। ਇਸ ਦਾ ਸਿਰਲੇਖ ਸੀ ”ਉਹਨਾਂ ਕਾਰਜਾਂ ਨੂੰ ਸਾਕਾਰ ਕਰਨ ਲਈ ਇਨਕਲਾਬ ਦੇ ਰਾਹ ‘ਤੇ ਚੱਲੋ, ਜਿਹੜੇ 1945 ਦੇ ਅਗਸਤ ਇਨਕਲਾਬ ਦੁਆਰਾ ਨੇਪਰੇ ਚਾੜ੍ਹੇ ਜਾਣੇ ਚਾਹੀਦੇ ਸਨ।”

ਬਿਆਨ ਇਹ ਦਸਦਾ ਹੈ ਕਿ ਇੰਡੋਨੇਸ਼ੀਆਈ ਲੋਕ ਅਗਸਤ 1945 ਦੇ ਇਨਕਲਾਬ ਦੀ ਸ਼ੁਰੂਆਤ ਦੀ 21ਵੀਂ ਬਰਸੀ ਇੱਕ ਅਜਿਹੀ ਹਾਲਤ ਵਿੱਚ ਮਨਾ ਰਹੇ ਹਨ, ਜਦ ਸੁਹਾਰਤੋ ਅਤੇ ਨਾਸੁਸ਼ਨ ਵਰਗੇ ਸੱਜੇ ਪੱਖੀ ਫੌਜੀ ਜਨਰਲਾਂ ਦੀ ਅਗਵਾਈ ਵਾਲੇ ਉਲਟ ਇਨਕਲਾਬੀ ਦੇਸ਼ ਤੇ ਰਾਜ ਕਰ ਰਹੇ ਹਨ। ਇੱਕ ਸਾਲ ਦੇ ਇਸ ਸਮੇਂ ਦੌਰਾਨ, ਆਧੁਨਿਕ ਇੰਡੋਨੇਸ਼ੀਆ ਦੇ ਇਤਿਹਾਸ ਨੇ ਅਜਿਹੀ ਵਿਆਪਕ ਉਲਟ ਇਨਕਲਾਬੀ ਦਹਿਸ਼ਤ ਨਹੀਂ ਦੇਖੀ, ਜਿਸਦੀ ਬਰਬਰਤਾ ਦੀ ਤੁਲਨਾ ਸਿਰਫ ਹਿਟਲਰ ਦੇ ਨਾਜ਼ੀਵਾਦ ਨਾਲ਼ ਕੀਤੀ ਜਾ ਸਕਦੀ ਹੈ, ਜਿਹਾ ਕਿ ਪਿਛਾਖੜੀ ਜਨਰਲਾਂ ਦੀ ਅਗਵਾਈ ਵਾਲੀਆਂ ਫੌਜਾਂ ਨੇ ਕੀਤਾ ਹੈ। ਭਾਵੇਂ ਉਲਟ ਇਨਕਲਾਬੀ ਕਿੰਨਾ ਵੀ ਜ਼ਿਆਦਾ ਜਹਰੀਲੇ ਅਤੇ ਜਾਲਿਮ ਹੋ ਜਾਣ, ਇਸ ਦੇ ਬਾਵਜੂਦ ਵੀ ਉਹ ਮਜ਼ਦੂਰ ਜਮਾਤ, ਕਿਸਾਨੀ ਅਤੇ ਇਨਕਲਾਬ ਦੀਆਂ ਹੋਰਨਾ ਚਾਲਕ ਸ਼ਕਤੀਆਂ ਦੇ ਇਨਕਲਾਬੀ ਜੋਸ਼ ਨੂੰ ਕੁਚਲਣ ਵਿੱਚ ਕਦੇ ਵੀ ਸਫਲ ਨਹੀਂ ਹੋਣਗੇ।

ਕਦਮ-ਬ-ਕਦਮ ਇਨਕਲਾਬੀ ਅਤੇ ਜਮਹੂਰੀਅਤਪਸੰਦ ਖੁਦ ਨੂੰ ਲਾਮਬੰਦ ਕਰ ਰਹੇ ਹਨ ਅਤੇ ਸੱਜੇ ਪੱਖੀ ਫੌਜੀ ਜਨਰਲਾਂ ਸੁਹਾਰਤੋ ਅਤੇ ਨਾਸ਼ੁਸ਼ਨ ਦੀ ਫੌਜੀ ਤਾਨਾਸ਼ਾਹੀ ਦੇ ਖਿਲਾਫ ਪ੍ਰਤੀਰੋਧ ਦਾ ਸੰਘਰਸ਼ ਵਿੱਢ ਰਹੇ ਹਨ। ਇਹ ਸਾਰਾ ਕੁੱਝ ਬਹੁਤ ਔਖੀਆਂ ਅਤੇ ਭਿਆਨਕ ਹਾਲਤਾਂ ਅਤੇ ਲਗਾਤਾਰ ਜਾਰੀ ਰਹਿਣ ਵਾਲ਼ੇ ਦਹਿਸ਼ਤ ਦੇ ਖਤਰੇ ਹੇਠ ਕੀਤਾ ਗਿਆ ਹੈ, ਇੰਡੋਨੇਸ਼ੀਆਈ ਲੋਕਾਂ ਦੀ ਇਨਕਲਾਬੀ ਭਾਵਨਾ ਕਿਨ੍ਹਾਂ ਅਟੁੱਟ ਹੈ!

ਪੀ. ਕੇ. ਆਈ., ਜਿਹੜੀ ਇਤਿਹਾਸਕ ਲੋੜ ਕਾਰਨ ਇੰਡੋਨੇਸ਼ੀਆਈ ਮਜਦੂਰ ਜਮਾਤ ਅਤੇ ਦੂਜੀਆਂ ਇਨਕਲਾਬੀ ਸ਼ਕਤੀਆਂ ਦੇ ਹਿਰਾਵਲ ਦਸਤੇ ਦੀ ਥਾਂ ਰੱਖਦੀ ਹੈ, ਨਾ ਸਿਰਫ ਆਪਣੇ ਸੰਗਠਨ ਨੂੰ ਹੋਏ ਗੰਭੀਰ ਨੁਕਸਾਨ ਤੋਂ ਮੁੜ ਉਸਾਰ ਰਹੀ ਹੈ, ਸਗੋਂ ਲੀਡਰਸ਼ਿਪ ਅਤੇ ਸਮੁੱਚੀ ਪਾਰਟੀ ਦੇ ਅੰਦਰ ਸਵੈ-ਅਲੋਚਨਾ ਦੇ ਅਮਲ ਰਾਹੀਂ , ਇਹ ਸਹੀ ਰਾਹ ਵਲ ਮੁੜ ਰਹੀ ਹੈ। ਇਨਕਲਾਬ ਦਾ ਰਾਹ ਜੋ ਮਾਰਕਸਵਾਦ-ਲੈਨਿਨਵਾਦ ਦੁਆਰਾ ਰੌਸ਼ਨ ਹੈ।

1945 ਦਾ ਅਗਸਤ ਇਨਕਲਾਬ ਆਪਣੇ ਬਾਹਰਮੁਖੀ 
ਨਿਸ਼ਾਨੇ ਹਾਸਿਲ ਕਰਨ ਵਿੱਚ ਅਸਫਲ ਕਿਉਂ ਰਿਹਾ?

ਬਾਹਰਮੁਖੀ ਹਾਲਤਾਂ ਦੇ ਅਧਾਰ ‘ਤੇ, ਇਨਕਲਾਬ ਦੀ ਸ਼ੁਰੂਆਤ ਸਮੇਂ ਇੰਡੋਨੇਸ਼ੀਆ ਇਕ ਬਸਤੀਵਾਦੀ ਅਤੇ ਅਰਧਜਗੀਰੂ ਦੇਸ਼ ਸੀ ਅਤੇ ਇਸ ਲਈ ਅਗਸਤ 1945 ਦੇ ਇਨਕਲਾਬ* ਦਾ ਖਾਸਾ ਦੋਹਰੇ ਕਾਰਜਾਂ ਵਾਲ਼ੇ ਬੁਰਜੁਆ ਜਮਹੂਰੀ ਇਨਕਲਾਬ ਵਾਲ਼ਾ ਸੀ। ਭਾਵ ਸਮੁੱਚੀ ਕੌਮ ਨੂੰ ਮੁਕਤ ਕਰਨ ਲਈ ਸਾਮਰਾਜਵਾਦ ਨੂੰ ਇੰਡੋਨੇਸ਼ੀਆ ਵਿੱਚੋਂ ਭਜਾਉਣਾ ਅਤੇ ਜਮਹੂਰੀ ਸੁਧਾਰ ਕਰਨੇ, ਭਾਵ, ਜਗੀਰੂ ਰਹਿੰਦ ਖੂੰਹਦ ਨੂੰ ਪੂਰੀ ਤਰਾਂ ਖਤਮ ਕਰਨਾ ਤਾਂ ਕਿ ਕਿਸਾਨੀ ਨੂੰ ਦੇਸ਼ੀ ਵਿਦੇਸ਼ੀ ਭੂਮੀਪਤੀਆਂ ਦੇ ਜਗੀਰੂ ਜ਼ਬਰ ਤੋਂ ਮੁਕਤ ਕੀਤਾ ਜਾ ਸਕੇ।

ਬਿਆਨ ਇਹ ਦਸਦਾ ਹੈ ਕਿ ਅਗਸਤ 1945 ਦਾ ਇਨਕਲਾਬ ਸੰਸਾਰ ਪ੍ਰੋਲੇਤਾਰੀ, ਸਮਾਜਵਾਦੀ ਇਨਕਲਾਬ ਦਾ ਇੱਕ ਹਿੱਸਾ ਹੈ। ਇਹ ਇੱਕ ਨਵੀਂ ਕਿਸਮ ਦਾ ਬੁਰਜੂਆ ਜਮਹੂਰੀ ਇਨਕਲਾਬ ਸੀ। ਇੱਕ ਨਵੀਂ ਕਿਸਮ ਦੇ ਬੁਰਜੂਆ ਜਮਹੂਰੀ ਇਨਕਲਾਬ ਦੀ ਸੰਪੂਰਣ ਜਿੱਤ ਸਮਾਜਵਾਦੀ ਇਨਕਲਾਬ ਲਈ ਹਾਲਤਾਂ ਤਿਆਰ ਕਰੇਗਾ। ਇਸ ਤਰ੍ਹਾਂ ਨਾਲ ਅਗਸਤ 1945 ਦੇ ਇਨਕਲਾਬ ਦਾ ਪਰਿਪੇਖ ਸਮਾਜਵਾਦ ਅਤੇ ਕਮਿਊਨਿਜ਼ਮ ਹੈ।   

ਅਗਸਤ 1945 ਦੇ ਇਨਕਲਾਬ ਦੀਆਂ ਚਾਲਕ ਸ਼ਕਤੀਆਂ ਮਜ਼ਦੂਰ ਜਮਾਤ ਜਾਂ ਪ੍ਰੋਲੇਤਾਰੀ, ਕਿਸਾਨੀ ਅਤੇ ਕਿਸਾਨੀ ਤੋਂ ਬਾਹਰਲੀ ਨਿੱਕੀ ਬੁਰਜੁਆਜ਼ੀ ਸਨ।  ਅਗਸਤ 1945 ਦੇ ਇਨਕਲਾਬ ਦਾ ਸਾਮਰਾਜਵਾਦ ਵਿਰੋਧੀ ਖਾਸਾ, ਜਿਸਨੇ ਇਨਕਲਾਬ ਦੀ ਸ਼ੁਰੂਆਤ ਵੇਲੇ ਹੀ ਆਪਣੇ ਆਪ ਨੂੰ ਸਪੱਸ਼ਟ ਕਰ ਦਿੱਤਾ ਸੀ, ਨੇ ਇੰਡੋਨੇਸ਼ੀਆਈ ਅਬਾਦੀ ਦੇ ਵੱਡੇ ਹਿੱਸੇ ਨੂੰ ਲਾਮਬੰਦ ਕਰਨ ਯੋਗ ਬਣਾਇਆ। ਕੌਮੀ ਬੁਰਜੁਆਜੀ ਤੋਂ ਇਲਾਵਾ, ਜਿਸਨੇ ਕੁੱਝ ਹੱਦ ਤੱਕ ਸਾਮਰਾਜਵਾਦ ਅਤੇ ਜਗੀਰਦਾਰੀ ਵਿਰੋਧੀ ਸਟੈਂਡ ਲਿਆ ਸੀ, ਦੂਜੀਆਂ ਦੇਸ਼ ਭਗਤ ਸ਼ਕਤੀਆਂ ਇਥੋਂ ਤੱਕ ਕਿ ਕੁੱਝ ਦੇਸ਼ ਭਗਤ ਜਗੀਰਦਾਰਾਂ ਨੇ ਵੀ, ਡੱਚ ਸਾਮਰਾਜਵਾਦੀਆਂ ਦੇ ਖਿਲਾਫ ਅਜਾਦੀ ਦੀ ਲੜਾਈ ਵਿਚ ਹਿੱਸਾ ਲਿਆ ਜਾਂ ਯੋਗਦਾਨ ਪਾਇਆ ਸੀ।

ਇਹ ਬਿਆਨ ਕਹਿੰਦਾ ਹੈ ਕਿ ਅਗਸਤ 1945 ਦੇ ਇਨਕਲਾਬ ਦਾ ਤਜਰਬੇ ਨੇ ਇਹ ਦਿਖਾਇਆ ਹੈ ਕਿ ਪੀ. ਕੇ. ਆਈ. ਹਾਲੇ ਇੰਡੋਨੇਸ਼ੀਆਈ ਮਜਦੂਰ ਜਮਾਤ ਦੇ ਹਿਰਾਵਲ ਦਸਤੇ ਵਜੋਂ ਇੰਡੋਨੇਸ਼ੀਆਈ ਲੋਕਾਂ ਦੇ ਮੁਕਤੀ ਲਈ ਸੰਘਰਸ਼ ਦੇ ਆਗੂ ਦੇ ਰੂਪ ਵਿੱਚ ਸਫਲ ਨਹੀਂ ਹੋਈ। ਪੀ. ਕੇ. ਆਈ. ਅਗਸਤ 1945 ਦੇ ਇਨਕਲਾਬ ਵਿੱਚ ਬਿਨਾਂ ਲੋੜੀਂਦੀ ਤਿਆਰੀ ਸ਼ਾਮਿਲ ਹੋਈ ਸੀ। ਇਸਦੀਆਂ ਗੰਭੀਰ ਸਿਧਾਂਤਕ ਕਮਜੋਰੀਆਂ ਅਤੇ ਇੰਡੋਨੇਸ਼ੀਆਈ ਸਮਾਜ ਦੀਆਂ ਠੋਸ ਹਾਲਤਾਂ ਦੀ ਸਮਝ ਦੀ ਘਾਟ ਦਾ ਨਤੀਜਾ ਇਸਦੇ ਇਨਕਲਾਬ ਦੇ ਖਾਸੇ ਨੂੰ ਸੂਤਰਬੱਧ ਕਰ ਸਕਣ ਦੀ ਨਾਕਾਮਯਾਬੀ ਵਿੱਚ ਨਿਕਲਿਆ। ਇਸਦੇ ਕਾਰਜ, ਇਸਦੇ ਪ੍ਰੋਗਰਾਮ, ਇਸਦੀਆਂ ਨੀਤੀਆਂ ਅਤੇ ਨਾਹਰੇ ਅਤੇ ਇਸਦੇ ਨਾਲ਼ ਹੀ ਸਹੀ ਸਿਧਾਂਤ ਅਤੇ ਜਥੇਬੰਦੀ ਦੇ ਰੂਪਾਂ ਨੂੰ ਘੜਨ ਦੀ ਅਸਫਲਤਾ ਦੇ ਰੂਪ ਵਿੱਚ ਨਿੱਕਲ਼ਿਆ। ਇੰਡੋਨੇਸ਼ੀਆਈ ਲੋਕਾਂ ਦੀਆਂ ਨਜਰਾਂ ਵਿੱਚ ਪੀ. ਕੇ. ਆਈ. ਦਾ ਉੱਚਾ ਵਕਾਰ ਇਸਨੇ ਡੱਚ ਬਸਤੀਵਾਦੀ ਅਧੀਨਗੀ ਅਤੇ ਫਾਸੀਵਾਦੀ ਜਪਾਨੀ ਕਬਜੇ ਦੇ ਮੌਕੇ ਸਾਮਰਾਜਵਾਦ ਖਿਲਾਫ ਜਾਬਾਂਜ ਲੜਾਈ ਵਜੋਂ ਹਾਸਿਲ ਕੀਤਾ ਸੀ। ਇਸ ਦੇ ਬਾਵਜੂਦ ਵੀ ਪੀ. ਕੇ. ਆਈ. ਦਾ ਇਹ ਉੱਚਾ ਵੱਕਾਰ ਅਗਸਤ 1945 ਦੇ ਇਨਕਲਾਬ ਵਿੱਚ ਪੀ. ਕੇ. ਆਈ. ਦੀ ਲੀਡਰਸ਼ਿਪ ਨੂੰ ਸਥਾਪਤ ਕਰਨ ਵਿਚ ਅਸਫਲ ਰਿਹਾ।

ਇਸ ਸਿਧਾਂਤਕ ਕਮਜੋਰੀ, ਸੰਸਾਰ ਅਤੇ ਇੰਡੋਨੀਸ਼ੀਆ ਦੀਆਂ ਠੋਸ ਹਾਲਾਤਾਂ ਦਾ ਠੋਸ ਵਿਸ਼ਲੇਸ਼ਣ ਕਰਨ ਵਿਚ ਅਸਫਲਤਾ ਦਾ ਨਤੀਜਾ ਇਹ ਨਿਕਲਿਆ ਕਿ ਪੀ. ਕੇ. ਆਈ. ਅਗਸਤ 1945 ਦੇ ਇਨਲਕਾਬ ਦੁਆਰਾ ਦਿੱਤੇ ਗਏ ਅਤੀ ਸਾਜਗਾਰ ਮੌਕੇ ਨੂੰ ਆਪਣੀਆਂ ਕਮਜੋਰੀਆਂ ਨੂੰ ਦੂਰ ਕਰਨ ਲਈ ਇਸਤੇਮਾਲ ਕਰਨ ਵਿੱਚ ਅਸਫਲ ਰਹੀ। ਪੀ. ਕੇ. ਆਈ. ਨੇ ਡੱਚ ਸਾਮਰਾਜਵਾਦ ਦੇ ਖਿਲਾਫ ਹਥਿਆਰਬੰਦ ਸੰਘਰਸ਼ ਨੂੰ ਦ੍ਰਿੜਤਾ ਨਾਲ਼ ਅਗਵਾਈ ਨਹੀਂ ਦਿੱਤੀ, ਇਸਨੇ ਕਿਸਾਨਾਂ ਦੀ ਜਮਹੂਰੀ ਲਹਿਰ ਨਾਲ਼ ਅਟੁੱਟ ਰੂਪ ‘ਚ ਗੁਰੀਲਾ ਜੰਗ ਦਾ ਵਿਕਾਸ ਨਹੀਂ ਕੀਤਾ, ਜਿਸਨੂੰ ਕਿ ਲੋਕਾਂ ਦਾ ਪੂਰਾ ਸਮਰਥਨ ਹਾਸਲ ਹੁੰਦਾ, ਜੋ ਕਿ ਡੱਚ ਸਾਮਰਾਜਵਾਦੀਆਂ ਵੱਲੋਂ ਵਿੱਢੇ ਹਮਲੇ ਦਾ ਮੂੰਹ ਮੋੜਨ ਦਾ ਇੱਕੋ ਇੱਕ ਜ਼ਰੀਆ ਸੀ। ਇਸ ਦੇ ਉਲ਼ਟ, ਪੀ. ਕੇ. ਆਈ. ਨੇ ਇੱਥੋਂ ਤੱਕ ਕਿ ਸਜਾਹਿਰ ਦੇ ਸੱਜੇ ਪੱਖੀ ਸਮਾਜਵਾਦੀਆਂ ਦੇ ਪਿਛਾਖੜੀ ਸਮਝੌਤਿਆਂ ਦੀ ਨੀਤੀ ਦੀ ਹਮਾਇਤ ਕੀਤੀ ਅਤੇ ਇਸ ‘ਤੇ ਚੱਲੀ। ਪੀ. ਕੇ. ਆਈ. ਨੇ ਪੇਂਡੂ ਖੇਤਰ ਵਿੱਚ ਜਗੀਰਦਾਰੀ ਵਿਰੋਧੀ ਸੰਘਰਸ਼ ਚਲਾ ਕੇ ਮਜਦੂਰ ਜਮਾਤ ਅਤੇ ਕਿਸਾਨੀ ਦੇ ਗੱਠਜੋੜ ਨੂੰ ਸਥਾਪਤ ਨਹੀਂ ਕੀਤਾ ਅਤੇ ਅਜਿਹੇ ਮਜ਼ਦੂਰ ਕਿਸਾਨ ਗੱਠਜੋੜ ਦੇ  ਅਧਾਰ ‘ਤੇ, ਇਹਨੇ ਦੂਜੀਆਂ ਸਾਰੀਆਂ ਜਮਹੂਰੀ ਤਾਕਤਾਂ ਨਾਲ਼ ਸਾਂਝਾ ਗੱਠਜੋੜ ਸਥਾਪਤ ਨਹੀਂ ਕੀਤਾ। ਪੀ. ਕੇ. ਆਈ. ਨੇ ਆਪਣੀ ਤਾਕਤ ਨੂੰ ਪੱਕੇ ਪੈਰੀਂ ਨਹੀਂ ਕੀਤਾ ਸਗੋਂ ਇਸਦੇ ਉਲ਼ਟ, ਇਸਨੇ ਆਪਣੀ ਭੂਮਿਕਾ ਨੂੰ ਪਿੱਠਭੂਮੀ ਵਿੱਚ ਸੁੱਟ ਦਿੱਤਾ। ਇਹੀ ਕਾਰਨ ਹਨ ਕਿ ਕਿਉਂ ਅਗਸਤ 1945 ਦਾ ਇਨਕਲਾਬ ਉਸ ਤਰ੍ਹਾਂ ਅੱਗੇ ਨਹੀਂ ਵਧਿਆ, ਜਿਵੇਂ ਕਿ ਇਸਨੂੰ ਵਧਣਾ ਚਾਹੀਦਾ ਸੀ ਅਤੇ ਇਹ ਫੈਸਲਾਕੁੰਨ ਜਿੱਤ ਹਾਸਲ ਨਹੀਂ ਕਰ ਸਕਿਆ ਅਤੇ ਅੰਤ ਵਿਚ ਇਹ ਆਪਣੇ ਬਾਹਰਮੁਖੀ ਨਿਸ਼ਾਨੇ ਹਾਸਲ ਕਰਨ ‘ਚ ਅਸਫਲ ਰਿਹਾ।

ਹਰੇਕ ਇਨਕਲਾਬ ਦੀ ਮੁੱਖ ਸਮੱਸਿਆ 
ਰਾਜ ਸੱਤ੍ਹਾ ਦੀ ਸਮੱਸਿਆ ਹੈ

ਬਿਆਨ ਇਹ ਐਲਾਨ ਕਰਦਾ ਹੈ ਕਿ ਇਹ ਹਰੇਕ ਇਨਕਲਾਬੀ ਲਈ ਅਤੇ ਇਸ ਤੋਂ ਵੀ ਜਿਆਦਾ ਹਰੇਕ ਕਮਿਉਨਿਸਟ ਲਈ ਇਹ ਸੱਚਾਈ ਲੜ ਬੰਨ ਲੈਣ ਵਾਲੀ ਹੈ ਕਿ ”ਹਰੇਕ ਇਨਕਲਾਬ ਦੀ ਮੁੱਖ ਸੱਮਸਿਆ ਰਾਜ ਸੱਤਾ ਦੀ ਸਮੱਸਿਆ ਹੈ।”

ਦੱਬੀਆਂ ਕੁਚਲੀਆਂ ਜਮਾਤਾਂ ਕੋਲ਼ ਲੁੱਟ ਅਤੇ ਜ਼ਬਰ ਤੋਂ ਮੁਕਤੀ ਲਈ, ਇਨਕਲਾਬ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਹੈ, ਕਹਿਣ ਦਾ ਭਾਵ, ਦਬਾਉਣ ਵਾਲੀਆਂ ਜਮਾਤਾਂ ਨੂੰ ਰਾਜ ਸੱਤਾ ਤੋਂ ਤਾਕਤ ਨਾਲ ਲਾਹ ਦੇਣਾ ਜਾਂ ਤਾਕਤ ਨਾਲ ਰਾਜ ਸੱਤ੍ਹਾ ‘ਤੇ ਕਬਜਾ ਕਰ ਲੈਣਾ। ਕਿਉਂਕਿ ਰਾਜ ਹਾਕਮ ਜਮਾਤਾਂ ਵਲੋਂ ਸ਼ਾਸਿਤ ਜਮਾਤਾਂ ਨੂੰ ਦਬਾਉਣ ਲਈ ਬਣਾਇਆ ਗਿਆ ਇਕ ਸੰਦ ਹੈ।

ਪਰ ਮੌਜੂਦਾ ਆਧੁਨਿਕ ਯੁੱਗ ‘ਚ, ਇਕ ਅਸਲੀ ਲੋਕ ਇਨਕਲਾਬ ਦੇ ਲਈ, ਸਿਰਫ ਜ਼ਾਬਰ ਜਮਾਤਾਂ ਹੱਥੋਂ ਤਾਕਤ ਖੋਹ ਲੈਣਾ ਅਤੇ ਉਸ ਤਾਕਤ ਦੀ ਵਰਤੋਂ ਕਰਨਾ ਹੀ ਕਾਫੀ ਨਹੀਂ। ਮਾਰਕਸ ਨੇ ਸਾਨੂੰ ਸਿਖਾਇਆ ਹੈ ਕਿ ਪੁਰਾਣੀ ਫੌਜੀ-ਨੌਕਰਸ਼ਾਹ ਰਾਜ ਮਸ਼ੀਨਰੀ ਦੀ ਤਬਾਹੀ ”ਹਰੇਕ ਅਸਲੀ ਲੋਕ ਇਨਕਲਾਬ ਦੀ ਪੂਰਵ ਸ਼ਰਤ ਹੈ।” (ਲੈਨਿਨ, ਰਾਜ ਅਤੇ ਇਨਕਲਾਬ)। ਇਕ ਅਸਲੀ ਲੋਕ ਇਨਕਲਾਬ ਫੈਸਲਾਕੁੰਨ ਜਿੱਤ ਇਸ ਮੁੱਢਲੀ ਸ਼ਰਤ ਨੂੰ ਪੂਰਾ ਕਰਨ ਦੇ ਬਾਦ ਹੀ ਹਾਸਲ ਕਰ ਸਕੇਗਾ।  ਇਸਦੇ ਨਾਲ਼ ਹੀ ਇਹ ਪੂਰੀ ਤਰਾਂ ਨਵੀਂ ਰਾਜ ਮਸ਼ੀਨਰੀ ਨੂੰ ਵੀ ਗਠਿਤ ਕਰਦਾ ਹੈ, ਜਿਸਦਾ ਕੰਮ ਤਾਕਤ ਅਤੇ ਬੇਕਿਰਕੀ ਨਾਲ ਸੱਤਾ ਤੋਂ ਲਾਹੀਆਂ ਗਈਆਂ ਜਮਾਤਾਂ ਵਲੋਂ ਕੀਤੇ ਜਾਣ ਵਾਲੇ ਪ੍ਰਤੀਰੋਧ ਨੂੰ ਦਬਾਉਣਾ ਹੁੰਦਾ ਹੈ।

ਅਗਸਤ 1945 ਦੇ ਇਨਕਲਾਬ ਨੂੰ ਰਾਜ ਸੱਤਾ ਦੇ ਸੰਬੰਧ ਵਿਚ ਕੀ ਕਰਨਾ ਚਾਹੀਦਾ ਸੀ?

ਇਕ ਮੁੱਢਲੀ ਸ਼ਰਤ ਵਜੋਂ, ਅਗਸਤ 1945 ਦੇ ਇਨਕਲਾਬ ਨੂੰ ਬਸਤੀਵਾਦੀ ਰਾਜ ਮਸ਼ੀਨਰੀ ਨੂੰ, ਉਸਦੇ ਸਾਰੇ ਸੰਦਾਂ ਸਮੇਤ ਜਿਹੜੇ ਇੰਡੋਨੇਸ਼ੀਆ ਉੱਤੇ ਬਸਤੀਵਾਦੀ ਦਾਬੇ ਨੂੰ ਬਣਾਈ ਰੱਖਣ ਲਈ ਬਣਾਏ ਗਏ ਸਨ, ਤੋੜ ਦੇਣਾ ਚਾਹੀਦਾ ਸੀ ਅਤੇ ਨਾ ਕਿ ਸਿਰਫ ਇੰਡੋਨੇਸ਼ੀਆਈ ਗਣਰਾਜ ਨੂੰ ਤਾਕਤ ਹਸਤਾਂਤਰ ਕਰ ਦੇਣੀ ਚਾਹੀਦੀ ਸੀ। ਅਗਸਤ 1945 ਦੇ ਇਨਕਲਾਬ ਨੂੰ ਇਕ ਪੂਰੀ ਤਰ੍ਹਾਂ ਨਵਾਂ ਰਾਜ ਬਣਾਉਣਾ ਚਾਹੀਦਾ ਸੀ, ਸਾਰੀਆਂ ਸਾਮਰਾਜਵਾਦ ਵਿਰੋਧੀ ਅਤੇ ਜਗੀਰਦਾਰੀ ਵਿਰੋਧੀ ਜਮਾਤਾਂ ਦੁਆਰਾ ਮਜਦੂਰ ਜਮਾਤ ਦੀ ਅਗਵਾਈ ਹੇਠ ਚਲਾਇਆ ਜਾਂਦਾ ਰਾਜ। ਇਹ ਉਹ ਹੈ ਜਿਸਨੂੰ ਲੋਕਗਣਰਾਜ ਕਿਹਾ ਜਾਂਦਾ ਹੈ।

ਬਿਆਨ ਇਹ ਦਸਦਾ ਹੈ ਕਿ ਮਜ਼ਦੂਰ ਜਮਾਤ ਦੀ ਅਗਵਾਈ ਦੀ ਅਣਹੋਂਦ ਦੇ ਕਾਰਨ, ਇੰਡੋਨੇਸ਼ੀਆ ਦਾ ਗਣਰਾਜ ਪੱਕੇ ਅਟੱਲ ਰੂਪ ਵਿੱਚ ਬੁਰਜੁਆਜੀ ਦੁਆਰਾ ਸ਼ਾਸ਼ਤ ਰਾਜ ਸੀ, ਬਾਵਜੂਦ ਮਜ਼ਦੂਰ ਜਮਾਤ ਦੀ ਹਿੱਸੇਦਾਰੀ ਦੇ। ਅਜਿਹੇ ਜਮਾਤੀ ਚਰਿੱਤਰ ਵਾਲਾ ਇਕ ਰਾਜ ਕਦੇ ਵੀ ਅਗਸਤ 1945 ਦੇ ਇਨਕਲਾਬ ਦਾ ਸੰਦ ਨਹੀਂ ਸੀ ਬਣ ਸਕਦਾ। ਲੋਕ ਜਮਹੂਰੀਅਤ ਦੀ ਡਿਕਟੇਟਰਸ਼ਿੱਪ ਤੋਂ ਬਿਨਾਂ, ਅਗਸਤ 1945 ਦੇ ਇਨਕਲਾਬ ਕੋਲ ਉਸਦੇ ਦੁਸ਼ਮਣਾਂ ਨੂੰ ਹਰਾਉਣ ਦੇ ਸੰਦ ਨਹੀਂ ਸਨ ਅਤੇ ਇਸ ਦੇ ਨਤੀਜੇ ਵਜੋਂ ਆਪਣੇ ਕਾਰਜਾਂ ਨੂੰ ਨੇਪਰੇ ਚਾੜ੍ਹਨ ਦੇ ਕਾਬਲ ਨਹੀਂ ਸੀ, ਭਾਵ ਸਾਮਰਾਜਾਦੀ ਦਾਬੇ ਅਤੇ ਜਗੀਰੂ ਰਹਿੰਦ-ਖੂੰਹਦ ਦੀ ਸੰਪੂਰਣ ਸਮਾਪਤੀ। 

ਕਮਿਉਨਿਸਟਾਂ ਦਾ ਆਪਣੀ ਅਗਵਾਈ ਵਾਲ਼ੀ ਕੈਬਨਿਟ ‘ਚੋਂ ਆਪਣੇ ਆਪ ਹੀ ਬਾਹਰ ਆਉਣ ਨੇ ਮੁਹੰਮਦ ਹੱਤਾ ਦੀ ਅਗਵਾਈ ਵਿੱਚ ਪਿਛਾਖੜੀ ਬੁਰਜੂਆਜ਼ੀ ਲਈ ਰਾਜ ਸੱਤ੍ਹਾ ਨੂੰ ਆਪਣੇ ਹੱਥਾਂ ਵਿੱਚ ਲੈਣ ਦਾ ਵਡੇਰਾ ਮੌਕਾ ਮਿਲ ਗਿਆ । ਇਸੇ ਪਿਛਾਖੜੀ ਬੁਰਜੂਆਜ਼ੀ ਨੇ ਫਿਰ ਮੁੜ ਚਿੱਟੀ ਦਹਿਸ਼ਤ ਨੂੰ ਫੈਲਾ ਕੇ ਅਗਸਤ 1945 ਦੇ ਇਨਕਲਾਬ ਨਾਲ਼ ਗੱਦਾਰੀ ਕੀਤੀ, ਮੁਦਿੱਨ ਦੀ ਘਟਨਾ*, ਇਕ ਗੋਲਮੇਜ ਕਾਨਫਰੰਸ ਦੇ ਨੀਚ ਸਮਝੌਤੇ ਨਾਲ਼ ਡੱਚ ਸਾਮਰਾਜਵਾਦੀ ਹਿੱਤਾਂ ਦੀ ਮੁੜਬਹਾਲੀ ਦੀ ਸ਼ੁਰੂਆਤ ਵਜੋਂ ਜਿਸਨੇ ਇੰਡੋਨੇਸ਼ੀਆ ਨੂੰ ਇੱਕ ਅਰਧਬਸਤੀਵਾਦੀ ਅਤੇ ਅਰਧਜਗੀਰੂ ਮੁਲਕ ਵਿੱਚ ਤਬਦੀਲ ਕਰ ਦਿੱਤਾ।

ਬਿਆਨ ਇਹ ਕਹਿੰਦਾ ਹੈ ਕਿ ਇੰਡੋਨੇਸ਼ੀਆਈ ਲੋਕਾਂ ਦੇ ਸਾਮਰਾਜਵਾਦੀ ਅਤੇ ਜਗੀਰੂ ਰਹਿੰਦ-ਖੁੰਹਦ ਦੇ ਸ਼ੋਸ਼ਣ ਦੇ ਖਿਲਾਫ   ਜਾਰੀ ਇਨਕਲਾਬੀ ਸੰਘਰਸ਼ ਦੇ ਮੁੜ ਉਭਾਰ ਨਾਲ਼, ਗੋਲਮੇਜ ਕਾਨਫਰੰਸ ਤੋਂ ਬਾਅਦ, ਕੁੱਝ ਅਧੂਰੀਆਂ ਅਤੇ ਸੁਧਾਰਵਾਦੀ ਕਿਸਮ ਦੀਆਂ ਜਿੱਤਾਂ ਹਾਸਲ ਹੋਈਆਂ, ਜਿਸਨੇ ਬੁਰਜੂਆ ਸੱਤ੍ਹਾ ਦੇ ਜ਼ਮਹੂਰੀਅਤ ਵਿਰੋਧੀ ਖਾਸੇ ਨੂੰ ਘਟਾ ਦਿੱਤਾ।

ਇਹ ਮੰਨਣਾ ਇਕ ਵੱਡੀ ਭੁਲ ਸੀ ਕਿ ਅਜਿਹੀ ਸਰਕਾਰ ਦੀ ਹੋਂਦ ਰਾਜਸੱਤ੍ਹਾ ਦੇ ਖਾਸੇ ਵਿੱਚ ਕੋਈ ਬੁਨਿਆਦੀ ਤਬਦੀਲੀ ਨੂੰ ਦਰਸਾਉਂਦੀ ਸੀ। ਇਹ ਮੰਨ ਲੈਣਾ ਵੀ ਓਨਾ ਹੀ ਗਲਤ ਸੀ ਕਿ ਉੱਪਰ ਦੱਸੇ ਗਏ ਤੱਥ ਲੋਕ ਹਿੱਤਾਂ ਦੀ ਨੁਮਾਇੰਦਗੀ ਦੇ ਪੱਖ ਜਾਂ ਰਾਜ ਸੱਤਾ ਦੇ ਅੰਦਰ ਇਕ ਲੋਕਪੱਖੀ ਪੱਖ ਦੇ ਜਨਮ ਅਤੇ ਵਿਕਾਸ ਨੂੰ ਦਰਸਾਉਂਦੇ ਹਨ। ਅਜਿਹੀ ਇਕ ਗਲਤੀ, ਜਿਹੜੀ ”ਰਾਜਸੱਤਾ ਦੇ ਦੋ ਪੱਖਾਂ ਦੇ ਸਿਧਾਂਤ” ‘ਤੇ ਅਧਾਰਤ ਸੀ ਇਸ ਦੇ ਨਤੀਜੇ ‘ਤੇ ਪਹੰਚਣ ਦਾ ਕਾਰਣ ਬਣੀ ਕਿ ਪਹਿਲਾਂ ਦੱਸੇ ਗਏ ਤੱਥਾਂ ਦੇ ਅਨੁਸਾਰ, ਇੰਡੋਨੇਸ਼ਆਈ ਗਣਰਾਜ ਦੀ ਰਾਜਸੱਤ੍ਹਾ ਦੇ ਅੰਦਰ ਦੋ ਪੱਖਾਂ ਦੀ ਹੋਂਦ ਸੀ, ”ਲੋਕ ਵਿਰੋਧੀ ਪੱਖ” ਜਿਸ ਵਿਚ ਇਕ ਪਾਸੇ ਦਲਾਲ,  ਨੋਕਰਸ਼ਾਹ ਪੂੰਜੀਪਤੀ ਅਤੇ ਭੂਮੀਪਤੀ ਜਮਾਤਾਂ ਸ਼ਾਮਲ ਸਨ ਅਤੇ ਦੂਜੇ ਪਾਸੇ ਮੁੱਖ ਤੌਰ ‘ਤੇ ਕੌਮੀ ਬੁਰਜੁਆਜੀ ਅਤੇ ਮਜ਼ਦੂਰ ਜਮਾਤ ਵਾਲ਼ਾ ”ਲੋਕਪੱਖੀ ਪੱਖ” ਹੈ। 

ਇਸ ”ਦੋ ਪੱਖਾਂ ਦੇ ਸਿਧਾਂਤ” ਦੇ ਅਨੁਸਾਰ, ਇੰਡੋਨੇਸ਼ੀਆ ਵਿਚ ਇਕ ਚਮਤਕਾਰ ਵਾਪਰ ਸਕਦਾ ਹੈ, ਭਾਵ ਰਾਜ ਹੁਕਮਰਾਨ ਲੋਟੂ ਜਮਾਤਾਂ ਦੁਆਰਾ ਦੂਜੀਆਂ ਜਮਾਤਾਂ ਨੂੰ ਦਬਾਉਣ ਦੇ ਸਾਧਨ ਵਜੋਂ ਖਤਮ ਹੋ ਸਕਦਾ ਹੈ ਅਤੇ ਇਸਨੂੰ ਇਕ ਅਜਿਹਾ ਸੰਦ ਬਣਾਇਆ ਜਾ ਸਕਦਾ ਹੈ ਜਿਹੜਾ ਦਬਾਉਣ ਵਾਲੀਆਂ ਅਤੇ ਦਬਾਈਆਂ ਜਾਣ ਵਾਲੀਆਂ ਦੋਹਾਂ ਜਮਾਤਾਂ ਸਾਂਝਾ ਕਰ ਸਕਦੀਆਂ ਹਨ। ਰਾਜਸੱਤਾ ਵਿੱਚ ਬੁਨਿਆਦੀ ਤਬਦੀਲੀ, ਕਹਿਣ ਦਾ ਭਾਵ, ਇੱਕ ਲੋਕ ਸੱਤਾ ਦਾ ਜਨਮ, ”ਲੋਕ ਪੱਖੀ ਪੱਖ” ਦਾ ਵਿਕਾਸ ਕਰਦੇ ਹੋਏ ਅਤੇ ਹੌਲੀ ਹੌਲੀ ”ਲੋਕ ਵਿਰੋਧੀ ਪੱਖ” ਨੂੰ ਖਤਮ ਕਰਦੇ ਹੋਏ ਸ਼ਾਂਤੀ ਪੂਰਬਕ ਹਾਸਲ ਕੀਤੀ ਜਾ ਸਕਦੀ ਹੈ।

ਬਿਆਨ ਇਹ ਦਸਦਾ ਹੈ ‘ਰਾਜ ਸੱਤ੍ਹਾ ਦੇ ਦੋ ਪੱਖਾਂ ਦੇ ਸਿਧਾਂਤ’ ਅਨੁਸਾਰ ਲੋਕ ਪੱਖੀ ਪੱਖ ਦੇ ‘ ਲੋਕ ਵਿਰੋਧੀ ਪੱਖ’ ਉੱਪਰ ਜਿੱਤ ਰਾਹੀਂ, ਲੋਕਾਂ ਦੇ ਸੱਤ੍ਹਾ ‘ਤੇ ਕਾਬਜ਼ ਹੋ ਜਾਣ ਅਤੇ ਰਾਜ ਸੱਤ੍ਹਾ ‘ਚ ਬੁਨਿਆਦੀ ਤਬਦੀਲੀ ਦੀ ਉਮੀਦ ਨਿਰਾਪੁਰਾ ਭਰਮ ਸੀ। ਲੋਕ ਮਜਦੂਰ ਜਮਾਤ ਦੀ ਅਗਵਾਈ ਹੇਠ ਦਲਾਲ ਬੁਰਜੁਆਜੀ, ਨੋਕਰਸ਼ਾਹ ਪੂੰਜੀਪਤੀ ਅਤੇ ਭੂਮੀਪਤੀ ਜੋ ਸਾਮਰਾਜਵਾਦੀਆਂ ਅਤੇ ਜਗੀਰੂ ਰਹਿੰਦ-ਖੂਹੰਦ ਦੇ ਹਿੱਤਾਂ ਦੀ ਨੁਮਾਇੰਦਗੀ ਕਰਦੇ ਸਨ, ਦੇ ਖਿਲਾਫ ਹਥਿਆਰਬੰਦ ਇਨਕਲਾਬ ਰਾਹੀਂ ਹੀ ਸੱਤਾ ਹਾਸਲ ਕਰ ਸਕਦੇ ਹਨ। 

”ਰਾਜਸੱਤਾ ਦੇ ਦੋ ਪੱਖਾਂ ਦੇ ਸਿਧਾਂਤ” ਨੇ ਅਮਲ ਵਿੱਚ ਮਜ਼ਦੂਰ ਜਮਾਤ ਨੂੰ ਕੌਮੀ ਬੁਰਜੁਆਜੀ ਨਾਲ਼ ਸਾਂਝੇ ਫਰੰਟ ਵਿੱਚ ਅਜ਼ਾਦੀ ਤੋਂ ਵਾਂਝਿਆ ਕੀਤਾ ਹੈ। ਮਜ਼ਦੂਰ ਜਮਾਤ ਦੇ ਹਿੱਤਾਂ ਨੂੰ ਕੌਮੀ ਬੁਰਜੁਆਜ਼ੀ ਦੇ ਹੱਕ ਵਿੱਚ ਛੱਡਿਆ ਹੈ ਅਤੇ ਮਜਦੂਰ ਜਮਾਤ ਨੂੰ ਕੌਮੀ ਬੁਰਜੁਆਜੀ ਦੀ ਪੂਛ ਬਣਾ ਦਿੱਤਾ ਹੈ।

ਮਜਦੂਰ ਜਮਾਤ ਨੂੰ ਇੰਡੋਨੇਸ਼ੀਆ ਦੇ ਲੋਕਾਂ ਦੇ ਮੁਕਤੀ ਦੇ ਸੰਘਰਸ਼ ਵਿੱਚ ਲੀਡਰਸ਼ਿੱਪ ਦੀ ਪੁਜ਼ੀਸ਼ਨ ਵਿੱਚ ਵਾਪਸ ਲਿਆਉਣ ਲਈ, ”ਰਾਜਸੱਤਾ ਦੇ ਦੋ ਪੱਖਾਂ ਦੇ ਸਿਧਾਂਤ” ਦੀ ਗਲਤੀ ਨੂੰ ਸੁਧਾਰਨਾ ਬਿਲਕੁਲ ਜਰੂਰੀ ਹੈ ਅਤੇ ਰਾਜ ਅਤੇ ਇਨਕਲਾਬ ਦੀ ਮਾਰਕਸਵਾਦੀ ਲੈਨਿਨਵਾਦੀ ਸਿੱਖਿਆ ਅਨੁਸਾਰ ਗਲਤ ਵਿਚਾਰ ਨੂੰ ਤਿਆਗ ਦੇਣਾ ਪਵੇਗਾ।

ਸੰਪੂਰਨ ਸੁਤੰਤਰ ਅਤੇ ਜਮਹੂਰੀ ਨਵੇਂ 
ਇੰਡੋਨੇਸ਼ੀਆ ਵਲ ਜਾਂਦਾ ਰਾਹ 

ਬਿਆਨ ਕਹਿੰਦਾ ਹੈ ਕਿ ਅਗਸਤ 1945 ਦੇ ਇਨਕਲਾਬ ਤੋਂ ਬਾਅਦ ਇੰਡੋਨੇਸ਼ੀਆ ਪੂਰੀ ਤਰ੍ਹਾਂ ਅਜਾਦ ਮੁਲਕ ਨਹੀਂ ਸੀ ਬਣਿਆ ਸਗੋਂ ਇਹ ਹਾਲੇ ਵੀ ਇਕ ਅਰਧ ਜਗੀਰੂ ਅਰਧ ਬਸਤੀਵਾਦੀ ਦੇਸ਼ ਹੈ। ਸੱਤਾ ਲੋਕਾਂ ਦੇ ਹੱਥਾਂ ਵਿਚ ਨਹੀਂ ਹੈ ਸਗੋਂ ਬੁਰਜੁਆਜ਼ੀ ਅਤੇ ਭੂਮੀਪਤੀ ਜਮਾਤ ਦੇ ਉਪਰਲੇ ਤਬਕੇ ਦੇ ਹੱਥਾਂ ਵਿੱਚ ਹੈ। ਹਾਕਮ ਜਮਾਤਾਂ ‘ਚੋਂ ਇੱਕ ਛੋਟੇ ਜਿਹੇ ਹਿੱਸੇ ਨੇ ਹੀ ਅਜ਼ਾਦੀ ਦੇ ਫਲਾਂ ਦਾ ਆਨੰਦ ਮਾਣਿਆਂ ਸੀ ਜਦੋਂ ਕਿ ਲੋਕ, ਖਾਸ ਕਰਕੇ ਮਜ਼ਦੂਰ ਅਤੇ ਕਿਸਾਨ ਜਿਨ੍ਹਾਂ ਨੇ 1945 ਦੇ ਇਨਕਲਾਬ ਦੌਰਾਨ ਸਭ ਤੋਂ ਜਿਆਦਾ ਕੁਰਬਾਨੀਆਂ ਦਿੱਤੀਆਂ ਸਨ, ਹਾਲੇ ਵੀ ਸਾਮਰਾਜਵਾਦੀਆਂ ਅਤੇ ਜਗੀਰੂ ਰਹਿੰਦ-ਖੂੰਹਦ ਦੀ ਲੁੱਟ ਅਤੇ ਦਾਬੇ ਹੇਠ ਸਨ ਅਤੇ ਹਾਲੇ ਵੀ ਮੁਕਤੀ ਤੋਂ ਬਹੁਤ ਦੂਰ ਸਨ। ਸੱਜੇਪੱਖੀ ਫੌਜੀ ਜਨਰਲਾਂ ਸੁਹਾਰਤੋ, ਨਾਸੁਸ਼ਨ ਅਤੇ ਉਸਦੇ ਜੋਟੀਦਾਰਾਂ ਦੀ ਫੌਜੀ ਡਿਕਟੇਟਰਸ਼ਿਪ ਦਾ ਰਾਜ, ਨੋਕਰਸ਼ਾਹੀ ਪੂੰਜੀਪਤੀਆਂ, ਦਲਾਲ ਅਤੇ ਭੂਮੀਪਤੀ ਜਮਾਤਾਂ ਦਾ ਰਾਜ ਹੈ। ਇਹ ਇੰਡੋਨੇਸ਼ੀਆਈ ਲੋਕਾਂ ਦੀ ਸਾਮਰਾਜਵਾਦੀਆਂ ਅਤੇ ਜਗੀਰੂ ਰਹਿੰਦ ਖੂੰਹਦ ਦੁਆਰਾ ਕੀਤੀ ਜਾ ਰਹੀ ਲੁੱਟ ਨੂੰ ਘਟਾਉਣ ਤੋਂ ਕੋਹਾਂ ਦੂਰ ਹੈ ਅਤੇ ਇਹ ਇਸਨੂੰ ਹੋਰ ਤਿੱਖੀ ਕਰੇਗਾ।

ਜਿਵੇਂ ਕਿ ਤੱਥਾਂ ਨੇ ਇਹ ਸਾਬਤ ਕੀਤਾ ਹੈ, ਇੰਡੋਨੇਸ਼ੀਆਈ ਲੋਕਾਂ ‘ਤੇ ਆਪਣੀ ਡਿਕਟੇਟਰਸ਼ਿਪ ਨੂੰ ਸਥਾਪਤ ਕਰਨ ਲਈ, ਸੱਜੇਪੱਖੀ ਫੌਜੀ ਜਨਰਲਾਂ ਸੁਹਾਰਤੋ ਅਤੇ ਨਾਸ਼ੁਸ਼ਨ ਅਤੇ ਉਨ੍ਹਾਂ ਦੇ ਜੋਟੀਦਾਰਾਂ ਨੇ ਪੂਰੀ ਤਰਾਂ ਅਮਰੀਕਾ ਦੀ ਅਗਵਾਈ ਵਾਲ਼ੇ ਸਾਮਰਾਜੀ ਦੇਸ਼ਾਂ ਦੀ ”ਸਹਾਇਤਾ” ‘ਤੇ ਨਿਰਭਰ ਰਹਿ ਰਹੇ ਹਨ। ਇੰਡੋਨੇਸ਼ੀਆ ਵਿਚ ਸੱਜੇਪੱਖੀ ਫੌਜੀ ਜਨਰਲਾਂ ਸੁਹਾਰਤੋ, ਨਾਸੁਸ਼ਨ ਅਤੇ ਉਸਦੇ ਜੋਟੀਦਾਰਾਂ ਦੀ ਫੌਜੀ ਡਿਕਟੇਟਰਸ਼ਿਪ ਅਤੇ ਅਮਰੀਕਾ ਦੀ ਅਗਵਾਈ ਵਾਲ਼ੇ ਕੌਮਾਂਤਰੀ ਪੂੰਜੀਵਾਦ ਦੁਆਰਾ ਹੁਣ ਨਵ ਬਸਤੀਵਾਦ ਨੂੰ ਉਸਾਰਿਆ ਜਾ ਰਿਹਾ ਹੈ।

ਬਿਆਨ ਇਹ ਦੱਸਦਾ ਹੈ ਕਿ ਮੌਜੂਦਾ ਇੰਜੋਨੇਸ਼ੀਆਈ ਸਮਾਜ ਦੀ ਮੁੱਖ ਵਿਰੋਧਤਾਈ ਹਾਲੇ ਵੀ ਓਹੀ ਹੈ ਜਿਹੜੀ ਅਗਸਤ 1945 ਦੇ ਇਨਕਲਾਬ ਦੀ ਸ਼ੁਰੂਆਤ ਵੇਲੇ ਮੌਜੂਦ ਸੀ, ਕਹਿਣ ਦਾ ਭਾਵ ਸੱਜੇਪੱਖੀ ਫੌਜੀ ਜਨਰਲਾਂ ਸੁਹਾਰਤੋ, ਨਾਸੁਸ਼ਨ ਅਤੇ ਉਸਦੇ ਜੋਟੀਦਾਰਾਂ ਦੀ ਫੌਜੀ ਡਿਕਟੇਟਰਸ਼ਿਪ, ਸਾਮਰਾਜਵਾਦ ਅਤੇ ਜਗੀਰੂ ਰਹਿੰਦ ਖੂੰਹਦ ਲੋਕ ਸਮੂਹ ਨਾਲ ਵਿਰੋਧਤਾਈ ਵਿਚ ਹਨ ਜੋ ਸੰਪੂਰਣ ਅਜਾਦੀ ਅਤੇ ਜਮਹੂਰੀਅਤ ਦੀ ਖਾਹਿਸ਼ ਰੱਖਦੇ ਹਨ।

ਇਸ ਲਈ ਇਨਕਲਾਬ ਦਾ ਨਿਸ਼ਾਨਾ ਓਹੀ ਰਹਿੰਦਾ ਹੈ-ਸਾਮਰਾਜਵਾਦੀ ਅਤੇ ਜਗੀਰੂ ਰਹਿੰਦ ਖੂੰਹਦ। ਇਨਕਲਾਬ ਦੀਆਂ ਦੁਸ਼ਮਣ ਜਮਾਤਾਂ ਵੀ ਮੁੱਖ ਤੌਰ ‘ਤੇ ਉਹੀ ਹਨ-ਸਾਮਰਾਜਵਾਦੀ, ਦਲਾਲ, ਨੌਕਰਸ਼ਾਹ ਪੂੰਜੀਪਤੀ ਅਤੇ ਭੂਮੀਪਤੀ। ਇਨਕਲਾਬ ਦੀਆਂ ਚਾਲਕ ਸ਼ਕਤੀਆਂ ਵੀ ਓਹੀ ਹਨ-ਮਜਦੂਰ ਜਮਾਤ, ਕਿਸਾਨੀ ਅਤੇ ਨਿੱਕ ਬੁਰਜੁਆਜੀ।

ਬਿਆਨ ਇਹ ਕਹਿੰਦਾ ਹੈ ਕਿ ਹੁਣ ਜਦੋਂ ਇੰਡੋਨੇਸ਼ੀਆ ਵਿਚ ਸਾਮਰਾਜਵਾਦੀਆਂ ਕੋਲ਼ ਸਿੱਧੇ ਤੌਰ ‘ਤੇ ਰਾਜਨੀਤਕ ਸੱਤ੍ਹਾ ਨਹੀਂ ਹੈ, ਉਨ੍ਹਾਂ ਦੇ ਰਾਜਨੀਤਕ ਹਿੱਤਾਂ ਦੀ ਨੁਮਾਇੰਦਗੀ ਦਲਾਲ ਬੁਰਜੁਆਜੀ, ਨੋਕਰਸ਼ਾਹ ਪੂੰਜੀਪਤੀ ਅਤੇ ਭੂਮੀਪਤੀਆਂ ਦੁਆਰਾ ਕੀਤੀ ਜਾਂਦੀ ਹੈ, ਜਿਹੜੇ ਰਾਜਸੱਤ੍ਹਾ ‘ਤੇ ਕਾਬਜ਼ ਹਨ।

ਇਸ ਲਈ ਸਿਰਫ ਘਰੇਲੂ ਪਿਛਾਖੜੀ ਜਮਾਤਾਂ ਨੂੰ ਗੱਦੀਓ ਲਾਹ ਕੇ ਹੀ ਠੋਸ ਰੂਪ ਵਿਚ ਸਾਮਰਾਜਵਾਦ ਅਤੇ ਜਗੀਰੂ ਰਹਿੰਦ ਖੂੰਹਦ ਨੂੰ ਗੱਦੀਓ ਲਾਹਿਆ ਜਾ ਸਕਦਾ ਹੈ। ਇਹ ਇੰਡੋਨੇਸ਼ੀਆਈ ਇਨਕਲਾਬ ਦੇ ਮੌਜੂਦਾ ਪੜਾਅ ਦਾ ਮੁਢਲਾ ਕਾਰਜ ਹੈ।

ਬਿਆਨ ਇਹ ਇਸ਼ਾਰਾ ਕਰਦਾ ਹੈ ਕਿ ਅੱਜ ਇੰਡੋਨੇਸ਼ੀਆਈ ਲੋਕ ਸੱਜੇਪੱਖੀ ਫੌਜੀ ਜਨਰਲਾਂ ਸੁਹਾਰਤੋ, ਨਾਸੁਸ਼ਨ ਅਤੇ ਉਸਦੇ ਜੋਟੀਦਾਰਾਂ ਦੀ ਫੌਜੀ ਡਿਕਟੇਟਰਸ਼ਿਪ ਦਾ ਸਾਹਮਣਾ ਕਰ ਰਹੇ ਹਨ, ਜਿਹੜਾ ਕਿ ਸਾਡੇ ਦੇਸ਼ ਦੀਆਂ ਸਭ ਤੋਂ ਵੱਧ ਪਿਛਾਖੜੀ ਜਮਾਤਾਂ ਦਾ ਪ੍ਰਗਟਾਵਾ ਹੈ।

ਲੋਕਾਂ ਲਈ ਜਮਹੂਰੀਅਤ ਦੀ ਅਣਹੋਂਦ ਅਤੇ ਹਰੇਕ ਇਨਕਲਾਬੀ ਅਤੇ ਜਮਹੂਰੀ ਲਹਿਰ ਨੂੰ ਹਥਿਆਰਾਂ ਦੀ ਤਾਕਤ ਨਾਲ ਕੁਚਲਣਾ ਲਾਜ਼ਮੀ ਤੌਰ ‘ਤੇ ਸਾਰੇ ਲੋਕਾਂ ਨੂੰ ਮਜ਼ਬੂਰ ਕਰੇਗਾ ਕਿ ਉਹ ਆਪਣੇ ਹੱਕਾਂ ਦੀ ਰਾਖੀ ਲਈ ਹਥਿਆਰ ਚੁੱਕਣ। ਹਥਿਆਰਬੰਦ ਉਲ਼ਟ ਇਨਕਲਾਬ ਦੇ ਖਿਲਾਫ ਲੋਕਾਂ ਦੇ ਹਥਿਆਰਬੰਦ ਸੰਘਰਸ਼ ਤੋਂ ਬਚਿਆ ਨਹੀਂ ਜਾ ਸਕਦਾ ਅਤੇ ਇਹ ਆਉਣ ਵਾਲ਼ੇ ਇਨਕਲਾਬ ਦਾ ਮੁੱਖ ਰੂਪ ਬਣਦਾ ਹੈ। ਸਿਰਫ ਹਥਿਆਰਬੰਦ ਸੰਘਰਸ਼ ਦਾ ਰਾਹ ਅਪਣਾ ਕੇ ਹੀ ਇੰਡੋਨੇਸ਼ੀਆਈ ਲੋਕ ਹਥਿਆਰਬੰਦ ਉਲਟ ਇਨਕਲਾਬੀਆਂ ਨੂੰ ਸੱਤ੍ਹਾ ਤੋਂ ਉਲ਼ਟਾਉਣ ਵਿੱਚ ਸਫਲ ਹੋ ਸਕਣਗੇ, ਜੋ ਉਨ੍ਹਾਂ ਦੀ ਖਾਹਿਸ਼ ਦੇ ਪੂਰਾ ਹੋਣ ਦੀ ਮੁੱਢਲੀ ਸ਼ਰਤ ਹੈ, ਜਿਸਦੇ ਲਈ ਉਹ ਦਹਾਕਿਆਂ ਤੋਂ ਲੜ ਰਹੇ ਹਨ, ਭਾਵ ਅਜਾਦੀ ਅਤੇ ਸੁਤੰਤਰਤਾ।

ਬਿਆਨ ਇਹ ਕਹਿੰਦਾ ਹੈ ਕਿ ਇਕ ਇਨਕਲਾਬ ਵਜੋਂ, ਹਥਿਆਰਬੰਦ ਉਲ਼ਟ ਇਨਕਲਾਬ ਨੂੰ ਹਰਾਉਣ ਦਾ  ਹਥਿਆਰਬੰਦ ਸੰਘਰਸ਼ ਨੂੰ ਲਾਜਮੀ ਤੌਰ ‘ਤੇ ਇੱਕ ਫੌਜੀ ਮਾਅਰਕੇਬਾਜ਼ੀ ਵਜੋਂ, ਇੱਕ ਅਜਿਹੇ ਵਿਦਰੋਹ ਦੇ ਰੂਪ ਵਿੱਚ ਜੋ ਕਿ ਲੋਕਾਂ ਦੀ ਚੇਤਨਤਾ ਤੋਂ ਟੁੱਟੀਆਂ ਹੋਵੇ, ਵਜੋਂ ਸ਼ੁਰੂ ਨਹੀਂ ਕੀਤਾ ਜਾਣਾ ਚਾਹੀਦਾ।

ਬਿਆਨ ਜੋਰ ਦਿੰਦਾ ਹੈ ਕਿ ਕਿਉਂਕਿ ਇੰਡੋਨੇਸ਼ੀਆਈ ਇਨਕਲਾਬ ਦਾ ਮੌਜੂਦਾ ਪੜਾਅ ਪੱਕੇ ਤੌਰ ‘ਤੇ ਕਿਸਾਨੀ ਦੁਆਰਾ ਇੱਕ ਖੇਤੀ ਇਨਕਲਾਬ ਹੈ, ਇੰਡੋਨੇਸ਼ੀਆਈ ਲੋਕਾਂ ਦਾ ਹਥਿਆਰਬੰਦ ਸੰਘਰਸ਼ ਵੀ ਲਾਜਮੀ ਤੌਰ ‘ਤੇ ਕਿਸਾਨੀ ਦਾ ਆਪਣੇ ਆਪ ਨੂੰ ਜਗੀਰੂ ਰਹਿੰਦ ਖੂੰਹਦ ਦੇ ਦਾਬੇ ਤੋਂ ਮੁਕਤ ਕਰਨ ਦਾ ਹਥਿਆਰਬੰਦ ਸੰਘਰਸ਼ ਹੋਵੇਗਾ। ਹਥਿਆਰਬੰਦ ਉਲ਼ਟ ਇਨਕਲਾਬ ਦੇ ਵਿਰੁੱਧ ਹਥਿਆਰਬੰਦ ਸੰਘਰਸ਼ ਕਦੇ ਵੀ ਲੰਮਾ ਨਹੀਂ ਹੋ ਸਕਦਾ ਅਤੇ ਅੰਤ ਵਿੱਚ ਇਹ ਯਕੀਨੀ ਤੌਰ ‘ਤੇ ਹਾਰ ਜਾਵੇਗਾ, ਜਦੋਂ ਤੱਕ ਇਹ ਲਾਜਮੀ ਤੌਰ ‘ਤੇ ਖੇਤੀ ਇਨਕਲਾਬ ਨੂੰ ਹਾਸਲ ਕਰਨ ਲਈ ਕਿਸਾਨੀ ਦਾ ਹਥਿਆਰਬੰਦ ਸੰਘਰਸ਼ ਨਹੀਂ ਹੰਦਾ ਅਤੇ ਖੇਤੀ ਇਨਕਲਾਬ ਨੂੰ ਹਾਸਲ ਕਰਨ ਦਾ ਕਿਸਾਨੀ ਦਾ ਹਥਿਆਰਬੰਦ ਸੰਘਰਸ਼ ਸਿਰਫ ਤਾਂ ਹੀ ਸੰਪੂਰਣ ਜਿੱਤ ਹਾਸਲ ਕਰ ਸਕਦਾ ਹੈ ਅਤੇ ਇਹ ਕਿਸਾਨੀ ਨੂੰ ਜਗੀਰੂ ਰਹਿੰਦ ਖੂੰਹਦ ਦੇ ਦਾਬੇ  ਤੋਂ ਤਾਂ ਹੀ ਮੁਕਤ ਕਰ ਸਕਦਾ ਹੈ, ਜਦੋਂ ਇਹ ਮਜ਼ਦੂਰ ਜਮਾਤ ਦੀ ਅਗਵਾਈ ਹੇਠ ਚਲਾਇਆ ਜਾਵੇ ਅਤੇ ਸਿਰਫ ਪਿੰਡਾਂ ਵਿਚਲੇ ਭੂਮੀਪਤੀਆਂ ਨੂੰ ਡੇਗਣ ਤੱਕ ਹਾ ਸੀਮਤ ਨਾ ਰਹੇ ਸਗੋਂ ਇਹ ਉਨ੍ਹਾਂ ਅੰਦਰਲੇ ਉਲ਼ਟ ਇਨਕਲਾਬੀਆਂ ਦੀ ਸੱਮੁਚੀ ਤਾਕਤ ਨੂੰ ਚਕਨਾਚੂਰ ਕਰਨ ਵੱਲ ਸੇਧਤ ਹੋਵੇ ਜਿਸਦੀ ਨੁਮਾਇੰਦਗੀ ਹੁਣ ਸੱਜੇਪੱਖੀ ਫੌਜੀ ਜਨਰਲਾਂ ਸੁਹਾਰਤੋ, ਨਾਸੁਸ਼ਨ ਅਤੇ ਉਨ੍ਹਾਂ ਦੇ ਜੋਟੀਦਾਰਾਂ ਦੀ ਫੌਜੀ ਡਿਕਟੇਟਰਸ਼ਿਪ ਕਰ ਰਹੀ ਹੈ।   

ਨਤੀਜੇ

ਬਿਆਨ ਇਹ ਕਹਿੰਦਾ ਹੈ ਕਿ ਅਗਸਤ 1945 ਦੇ ਇਨਕਲਾਬ ਦੀਆਂ ਬੁਨਿਆਦੀ ਸੱਮਸਿਆਵਾਂ ਦਾ ਮੁੜ ਅਧਿਐਨ ਕਰਕੇ ਅਸੀਂ ਕੁਝ ਨਤੀਜੇ ਕੱਢ ਸਕਦੇ ਹਾਂ ਜਿਹੜੇ ਇੰਡੋਨੇਸ਼ਆਈ ਮਜਦੂਰ ਜਮਾਤ ਅਤੇ ਉਸਦੇ ਹਿਰਾਵਲ ਦਸਤੇ ਪੀ.ਕੇ. ਆਈ. ਲਈ ਭਵਿੱਖ ਦੇ ਕਾਰਜਾਂ ਦਾ ਸਾਹਮਣਾ ਕਰਨ ਲਈ ਅਤੀ ਮਹੱਤਵਪੂਰਣ ਹਨ।

1. ਅਗਸਤ 1945 ਦਾ ਇਨਕਲਾਬ ਇਕ ਨਵੀਂ ਤਰ੍ਹਾਂ ਦਾ ਅਜਿਹਾ ਬੁਰਜੁਆ-ਜਮਹੂਰੀ ਇਨਕਲਾਬ ਸੀ ਜਿਸਦਾ ਉਦੇਸ਼ ਸਾਮਰਾਜਵਾਦ ਅਤੇ ਜਗੀਰੂ ਰਹਿੰਦ ਖੂੰਹਦ ਦੇ ਦਾਬੇ ਨੂੰ ਪੂਰੀ ਤਰਾਂ ਖਤਮ ਕਰਨਾ ਸੀ। ਇਹ ਸਿਰਫ ਤਾਂ ਹੀ ਜਿੱਤ ਹਾਸਲ ਕਰ ਸਕਦਾ ਸੀ, ਜੇਕਰ ਇਹ ਮਜਦੂਰ ਜਮਾਤ ਦੀ ਅਗਵਾਈ ਹੇਠ ਲੜਿਆ ਜਾਂਦਾ ਇਸ ਨਵੇਂ ਤਰਾਂ ਦੇ ਬੁਰਜੂਆ ਜਮਹੂਰੀ ਇਨਕਲਾਬ ਵਿੱਚ ਆਪਣੀ ਲੀਡਰਸ਼ਿੱਪ ਦੀ ਸਥਾਪਨਾ ਕਰਨ ਲਈ ਮਜ਼ਦੂਰ ਜਮਾਤ ਨੂੰ, ਸਭ ਤੋਂ ਪਹਿਲਾਂ, ਕਿਸਾਨੀ ਨਾਲ਼ ਗੱਠਜੋੜ ਕਰਨਾ ਚਾਹੀਦਾ ਹੈ ਅਤੇ ਇਸ ਮਜਦੂਰ ਕਿਸਾਨ ਗੱਠਜੋੜ ਦੇ ਅਧਾਰ ‘ਤੇ, ਜਿਸਦੀ ਅਗਵਾਈ ਮਜਦੂਰ ਜਮਾਤ ਕਰ ਰਹੀ ਹੈ, ਸਾਰੀਆਂ ਇਨਕਲਾਬੀ ਜਮਾਤਾਂ ਅਤੇ ਸਮੂਹਾਂ ਦੇ ਇਕ ਇਨਕਲਾਬੀ ਸਾਂਝੇ ਫਰੰਟ ਦੀ ਸਥਾਪਨਾ ਕਰੇ। ਮਜਦੂਰ ਜਮਾਤ ਸਾਂਝੇ ਫਰੰਟ ਦੇ ਆਗੂ ਵਜੋਂ ਆਪਣਾ ਮਿਸ਼ਨ ਤਾਂ ਹੀ ਪੂਰਾ ਕਰ ਸਕਦੀ ਹੈ ਜੇ ਇਸਦੇ ਕੋਲ਼ ਸਹੀ ਪ੍ਰੋਗਰਾਮ ਅਤੇ ਦਾਅਪੇਚ ਹੋਣ ਜਿਹੜੇ ਇਨਕਲਾਬ ਦੇ ਰਾਹ ਦਰਸਾਵੇ ਵਜੋਂ ਇਸਦੇ ਭਾਈਵਾਲਾਂ ਨੂੰ ਮਨਜੂਰ ਹੋਣ, ਸਿਰਫ ਜਦੋਂ ਇਸਦੇ ਕੋਲ਼ ਇੱਕ ਤਾਕਤਵਰ ਸੰਗਠਨ ਹੋਵੇਗਾ ਅਤੇ ਸਿਰਫ ਜਦੋਂ ਇਹ ਕੌਮੀ ਕਾਰਜਾਂ ਨੂੰ ਨੇਪਰੇ ਚੜ੍ਹਨ ਦੀ ਉਦਾਹਰਣ ਪੇਸ਼ ਕਰੇਗੀ। ਜਿੱਥੋਂ ਤੱਕ ਸਹੀ ਪ੍ਰੋਗਰਾਮ ਦਾ ਸੰਬੰਧ ਹੈ ਇਸ ਦੇ ਲਈ ਮਜਦੂਰ ਜਮਾਤ ਅਤੇ ਕਿਸਾਨੀ ਦਾ ਗੱਠਜੋੜ ਬਨਾਉਣ ਵਾਲ਼ੇ ਇੱਕ ਇਨਕਲਾਬੀ ਖੇਤੀ ਪ੍ਰੋਗਰਾਮ ਦਾ ਹੋਣਾ ਬਹੁਤ ਮਹੱਤਵਪੂਰਨ ਹੈ। ਸਹੀ ਢੰਗ ਤਰੀਕੇ ਵਜੋਂ ਸਭ ਤੋਂ ਵੱਧ ਮਹੱਤਵਪੂਰਨ ਹੈ ਕਿ ਸੰਘਰਸ਼ ਦੇ ਪ੍ਰਮੁੱਖ ਤਰੀਕੇ ‘ਤੇ ਮਹਾਰਤ ਹਾਸਲ ਕੀਤੀ ਜਾਵੇ। ਭਾਵ ਹਥਿਆਰਬੰਦ ਸੰਘਰਸ਼ ਜਿਹੜਾ ਕਿਸਾਨੀ ਦੀ ਹਮਾਇਤ ‘ਤੇ ਨਿਰਭਰ ਕਰੇ। ਇਹ ਸਾਰਾ ਕੁੱਝ ਤਾਂ ਹੀ ਹਾਸਲ ਕੀਤਾ ਜਾ ਸਕਦਾ ਹੈ, ਜਦੋਂ ਮਜ਼ਦੂਰ ਜਮਾਤ ਕੋਲ਼ ਉਸਦੀ ਆਪਣੀ ਰਾਜਨੀਤਕ ਪਾਰਟੀ ਪੀ.ਕੇ.ਆਈ. ਹੋਵੇ, ਜਿਹੜੀ ਪੂਰੀ ਤਰਾਂ ਮਾਰਕਸਵਾਦੀ ਲੈਨਿਨਵਾਦੀ ਸਿਧਾਂਤਾਂ ਤੋਂ ਅਗਵਾਈ ਹਾਸਲ ਕਰੇ ਅਤੇ ਹਰ ਤਰਾਂ ਦੀ ਮੌਕਾਪ੍ਰਸਤੀ ਤੋਂ ਮੁਕਤ ਹੋਵੇ।

2. 1945 ਦੇ ਇਨਕਲਾਬ ਦੀ ਸੰਪੂਰਨ ਪ੍ਰਾਪਤੀ ਦੇ ਲਈ ਪੂਰਵ ਸ਼ਰਤ ਸਿਰਫ ਵਿਦੇਸ਼ੀ ਸਾਮਰਾਜਵਾਦ ਤੋਂ ਰਾਜਸੱਤ੍ਹਾ ਖੋਹ ਕੇ ਇੰਡੋਨੇਸ਼ੀਆਈ ਰਿਪਬਲਿਕ ਨੂੰ ਹਸਤਾਂਤਰ ਕਰਨੀ ਹੋਣ ਦੀ ਥਾਂ ਸਗੋਂ ਬਸਤੀਵਾਦੀ ਸਰਕਾਰ ਦੀ ਸਮੁੱਚੀ ਮਸ਼ੀਨਰੀ ਦੀ ਪੂਰਣ ਤਬਾਹੀ ਕਰਨਾ ਅਤੇ ਇੱਕ ਨਵੇਂ ਰਾਜ ਦੀ ਸਥਾਪਨਾ ਕਰਨਾ ਹੋਣਾ ਚਾਹੀਦਾ ਹੈ, ਭਾਵ ਲੋਕ ਜਮਹੂਰੀਅਤ ਦੀ ਡਿਕਟੇਟਰਸ਼ਿਪ, ਸਾਰੀਆਂ ਸਾਮਰਾਜਵਾਦ ਵਿਰੋਧੀ ਅਤੇ ਜਗੀਰਦਾਰੀ ਵਿਰੋਧੀ  ਜਮਾਤਾਂ ਦੀ, ਮਜ਼ਦੂਰ ਜਮਾਤ ਦੀ ਅਗਵਾਈ ਹੇਠ ਸਾਂਝੀ ਤਾਕਤ ਦੀ ਲੋਕ ਜਮਹੂਰੀ ਡਿਕਟੇਟਰਸ਼ਿਪ ਨੂੰ ਨਵੀਂ ਕਿਸਮ ਦੇ ਬੁਰਜੁਆ ਜਮਹੂਰੀ ਇਨਕਲਾਬ ਦੇ ਇੱਕ ਸਾਧਨ ਵਜੋਂ, ਇਨਕਲਾਬ ਦੇ  ਸਾਰੇ ਦੁਸ਼ਮਣਾਂ ਨੂੰ ਹਥਿਆਰਾਂ ਦੀ ਤਾਕਤ ਨਾਲ਼ ਬੇਕਿਰਕ ਕੁਚਲ ਦੇਣਾ ਚਾਹੀਦਾ ਹੈ ਅਤੇ ਲੋਕਾਂ ਲਈ ਵਡੇਰੇ ਜਮਹੂਰੀ ਹੱਕ ਯਕੀਨੀ ਬਨਾਉਣੇ ਚਾਹੀਦੇ ਹਨ।

3.  ਇੰਡੋਨੇਸ਼ੀਆ ਦੇ ਲੋਕਾਂ ਦੀ ਸਾਮਰਾਜਵਾਦੀਆਂ ਅਤੇ ਜਗੀਰੂ ਰਹਿੰਦ ਖੂੰਹਦ ਦੀ ਲੁੱਟ ਅਤੇ ਦਾਬੇ ਤੋਂ ਮੁਕਤੀ ਸਿਰਫ ਇਨਕਲਾਬੀ ਰਾਹ ਦੁਆਰਾ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ, ਜਿਹੜਾ ਬਿਨਾਂ ਸ਼ੱਕ ਇੱਕ ਵਾਰ ਮੁੜ ਹੋਵੇਗਾ। ਇੱਕ ਅਜਿਹਾ ਇਨਕਲਾਬ ਜਿਸਦਾ ਖਾਸਾ ਉਸੇ ਤਰਾਂ ਦਾ ਹੀ ਹੋਵੇਗਾ, ਜਿਸ ਤਰਾਂ ਦਾ ਅਗਸਤ 1945 ਦਾ ਇਨਕਲਾਬ ਸੀ। ਕਹਿਣ ਦਾ ਭਾਵ ਇੱਕ ਨਵੀਂ ਕਿਸਮ ਦਾ ਬੁਰਜੂਆ ਜਮਹੂਰੀ ਇਨਕਲਾਬ। ਆਉਣ ਵਾਲ਼ੇ ਇਨਕਲਾਬ ਦਾ ਮੁਢਲਾ ਕਾਰਜ਼ ਹੈ ਅੰਦਰੂਨੀ ਉਲ਼ਟ-ਇਨਕਲਾਬੀਆਂ ਦੀ ਤਾਕਤ ਦੀ ਹਥਿਆਰਬੰਦ ਸੰਘਰਸ਼ ਦੇ ਰਾਹੀਂ ਪੂਰਣ ਤਬਾਹੀ ਜਿਸਦੀ ਨੁਮਾਇੰਦਗੀ ਹੁਣ ਸੱਜੇ ਪੱਖੀ ਫੌਜੀ ਜਨਰਲਾਂ ਸੁਹਾਰਤੋ ਅਤੇ ਨਾਸ਼ਾਸ਼ੁਨ ਅਤੇ ਉਸਦੇ ਜੋਟੀਦਾਰ ਕਰ ਰਹੇ ਹਨ। ਹਥਿਆਰਬੰਦ ਉਲ਼ਟ ਇਨਕਲਾਬ ਨੂੰ ਹਰਾਉਣ ਲਈ ਹਥਿਆਰਬੰਦ ਸੰਘਰਸ਼ ਸਿਰਫ ਤਾਂ ਹੀ ਜਿੱਤ ਸਕਦਾ ਹੈ ਜਦੋਂ ਇਹ ਲਾਜ਼ਮੀ ਤੌਰ ‘ਤੇ ਕਿਸਾਨੀ ਦਾ ਖੇਤੀ ਇਨਕਲਾਬ ਲਈ ਹਥਿਆਰਬੰਦ ਸੰਘਰਸ਼ ਹੋਵੇ ਕਿਸਾਨੀ ਦਾ ਖੇਤੀ ਇਨਕਲਾਬ ਲਈ ਹਥਿਆਰਬੰਦ ਸੰਘਰਸ਼ ਤਾਂ ਹੀ ਜਿੱਤ ਸਕਦਾ ਹੈ ਜਦੋਂ ਇਹ ਮਜ਼ਦੂਰ ਜਮਾਤ ਦੀ ਅਗਵਾਈ ਹੇਠ ਲੜਿਆ ਜਾਵੇ ਅਤੇ ਇਹ ਸਾਰੀਆਂ ਅੰਦਰੂਨੀ ਉਲ਼ਟ ਇਨਕਲਾਬੀ ਤਾਕਤਾਂ ਨੂੰ ਚਕਨਾਚੂਰ ਕਰਨ ਵੱਲ ਸੇਧਤ ਹੋਵੇ। 

4.   ਲੋਕ ਜਮਹੂਰੀ ਇਨਕਲਾਬ ਦੀ ਜਿੱਤ ਲਈ ਪਾਰਟੀ ਸਾਹਮਣੇ ਹੇਠਾਂ ਦਿੱਤੇ ਗਏ ਕਾਰਜ ਹਨ : 

ਪਹਿਲਾ:  ਮਾਰਕਸਵਾਦੀ-ਲੈਨਿਨਵਾਦੀ ਲੀਹਾਂ ‘ਤੇ ਪੀ. ਕੇ. ਆਈ ਦੀ ਮੁੜ ਉਸਾਰੀ ਨੂੰ ਜਾਰੀ ਰੱਖਣਾ।  ਇੱਕ ਅਜਿਹੀ ਪਾਰਟੀ ਜਿਹੜੀ ਹਰ ਤਰਾਂ ਦੀ ਮੌਕਾਪ੍ਰਸਤੀ ਤੋਂ ਮੁਕਤ ਹੋਵੇ ਅਤੇ ਅੰਤਰਮੁਖਤਾ ਅਤੇ ਆਧੁਨਿਕ ਸੋਧਵਾਦ ਦੇ ਖਿਲਾਫ ਸੰਘਰਸ਼ ਲਈ ਦ੍ਰਿੜ ਹੋਵੇ, ਇਸੇ ਸਮੇਂ ਇਹ ਜਨਤਾ ਨੂੰ ਜਾਗ੍ਰਿਤ, ਸੰਗਠਤ ਅਤੇ ਲਾਮਬੰਦ ਕਰਨਾ ਜਾਰੀ ਰੱਖੇ, ਖਾਸ ਕਰਕੇ ਮਜਦੂਰਾਂ ਅਤੇ ਕਿਸਾਨਾਂ ਨੂੰ।

ਦੂਜਾ: ਲਮਕਵੇਂ ਹਥਿਆਰਬੰਦ ਸੰਘਰਸ਼ ਦੀ ਅਗਵਾਈ ਕਰਨ ਨੂੰ ਤਿਆਰ ਰਹੇ ਜਿਹੜੀ ਪਿੰਡਾਂ ਦੇ ਕਿਸਾਨਾਂ ਦੇ ਖੇਤੀ ਇਨਕਲਾਬ ਨਾਲ਼ ਜੁੜਿਆ ਹੋਵੇ। 

ਤੀਜਾ: ਉਨਾ ਸਾਰੀਆਂ ਤਾਕਤਾਂ ਦਾ ਇੱਕ ਸਾਂਝਾ ਮੋਰਚਾ ਉਸਾਰਨਾ ਜਿਹੜੀਆਂ ਸੱਜੇ ਪੱਖੀ ਫੌਜੀ ਜਨਰਲਾਂ ਸੁਹਾਰਤੋ ਅਤੇ ਨਾਸ਼ਾਸ਼ੁਨ ਦੀ ਫੌਜੀ ਡਿਕਟੇਟਰਸ਼ਿਪ ਦੇ ਖਿਲਾਫ ਹਨ। ਇੱਕ ਸਾਂਝਾ ਮੋਰਚਾ ਜਿਹੜਾ ਮਜ਼ਦੂਰ ਜਮਾਤ ਅਤੇ ਕਿਸਾਨੀ ਦੇ ਗੱਠਜੋੜ ‘ਤੇ ਅਧਾਰਤ ਹੋਵੇ ਅਤੇ ਮਜ਼ਦੂਰ ਜਮਾਤ ਦੀ ਅਗਵਾਈ ਹੇਠ ਹੋਵੇ। ਇਹ ਲੋਕ ਜਮਹੂਰੀ ਇਨਕਲਾਬ ਲਈ ਪਾਰਟੀ ਦੇ ਤਿੰਨ ਬੈਨਰ ਹਨ।

ਬਿਆਨ ਕਹਿੰਦਾ ਹੈ ਕਿ ਕੌਮਾਂਤਰੀ ਮਜ਼ਦੂਰ ਜਮਾਤ ਅਤੇ ਉਹ ਸਾਰੇ ਲੋਕ ਜਿਹੜੇ ਸਾਮਰਾਜਵਾਦ ਦੇ ਖਿਲਾਫ ਲੜ ਰਹੇ ਹਨ, ਆਉਣ ਵਾਲ਼ੇ ਇੰਡੋਨੇਸ਼ੀਆਈ ਇਨਕਲਾਬ ਦੇ ਦੋਸਤ ਹਨ। ਸੰਸਾਰ ਉਲ਼ਟ ਇਨਕਲਾਬ ਦਾ ਮੋਹਰੀ, ਅਮਰੀਕੀ ਸਾਮਰਾਜਵਾਦ, ਖੁਰਸ਼ਚੇਵ ਪੰਥੀ ਆਧੁਨਿਕ ਸੌਧਵਾਦੀਆਂ ਦੀ ਮਦਦ ਦੇ ਬਾਵਜੂਦ, ਵੀਅਤਨਾਮ ਵਿੱਚ ਇਹ ਸ਼ਰਮਨਾਕ ਅਤੇ ਯਕੀਨੀ ਹਾਰ ਦਾ ਸਾਹਮਣਾ ਕਰ ਰਿਹਾ ਹੈ।

ਅੰਤ ਵਿੱਚ, ਬਿਆਨ ਇਹ ਕਹਿੰਦਾ ਹੈ ਕਿ ਆਓ, ਪੱਕੇ ਇਰਾਦੇ ਅਤੇ ਆਪਣੀ ਤਾਕਤ ਅਤੇ ਕਾਬਲੀਅਤ ਨੂੰ ਤਹਿ ਦਿਲੋਂ, ਆਉਣ ਵਾਲ਼ੇ ਕਾਰਜ, ਸੱਜੇ ਪੱਖੀ ਫੌਜੀ ਜਨਰਲਾਂ ਸੁਹਾਰਤੋ ਅਤੇ ਨਾਸਾਸ਼ੁਨ, ਅਤੇ ਅੰਦਰੂਨੀ ਉਲ਼ਟ ਇਨਕਲਾਬ ਦੇ ਲੀਡਰਾਂ ਦੀ ਫੌਜੀ ਡਿਕਟੇਟਰਸ਼ਿਪ ਦੇ ਰਾਜ ਨੂੰ ਉਲਟਾਉਣ ਵਿੱਚ ਲਗਾ ਦੇਈਏ ਤਾਂ ਕਿ ਨਵੇਂ ਇੰਡੋਨੇਸ਼ੀਆ ਵੱਲ ਜਾਂਦਾ ਰਾਹ ਪੱਧਰਾ ਹੋ ਜਾਵੇ ਜੋ ਕਿ ਸਾਮਰਾਜ ਅਤੇ ਜਗੀਰੂ ਰਹਿੰਦ ਖੂੰਹਦ ਦੇ ਦਾਬੇ ਤੋਂ ਮੁਕਤ ਹੋਵੇ।

*(1) 17 ਅਗਸਤ 1945 ਨੂੰ ਸੁਕਾਰਨੋ , ਹੱਤਾ ਅਤੇ ਹੋਰਾਂ ਨੇ ਇੰਡੋਨੇਸ਼ਿਆ ਨੂੰ ਇੱਕ ਰੀਪਬਲਿਕ ਐਲਾਨ ਦਿੱਤਾ ਅਤੇ ਇੰਡੋਨੇਸ਼ੀਆਈ ‘ਇਨਕਲਾਬ’ ਸ਼ੁਰੂ ਕੀਤਾ। ਇਹ ‘ਇਨਕਲਾਬ’ ਅਸਲ ਵਿੱਚ ਇੰਡੋਨੇਸ਼ਿਆ ਦਾ ਜੋ ਕਿ ਦੂਜੀ ਸੰਸਾਰ ਜੰਗ ਤੋਂ ਪਹਿਲਾਂ ਹੋਲੈਂਡ ਦੀ ਬਸਤੀ ਸੀ ਤੋਂ ਅਮਰੀਕੀ ਸਾਮਰਾਜਵਾਦੀਆਂ ਦੀ ਨਵ-ਬਸਤੀ ਵਿੱਚ ਸੰਕਰਮਣ ਸੀ। 

*(2) ਇੱਕ ‘ਫ਼ੌਜੀ ਬਗ਼ਾਵਤ’ ਜਿਸ ਰਾਹੀਂ ਕਿ ਸਤੰਬਰ/ਅਕਤੂਬਰ 1948 ਨੂੰ ਇੰਡੋਨੇਸ਼ੀਆਈ ਸਰਕਾਰ ਦੁਆਰਾ ਪੀ. ਕੇ. ਆਈ. ਦੀਆਂ ਤਾਕਤਾਂ ਅਤੇ ਹਮਦਰਦਾਂ ਵਿਰੁੱਧ ਭਿਅੰਕਰ ਜਬਰ ਦੀ ਸ਼ੁਰੂਆਤ ਹੋਈ।

(ਜ਼ੋਰ ਅਤੇ ਟੂਕਾਂ ਦੇ ਨਿਸ਼ਾਨ ਮੋਲਿਕ ਲਿਖਤ ਵਿੱਚ ਹੀ ਹਨ)
(ਇਹ ਅੰਸ਼ ਪਹਿਲੀ ਵਾਰ ਇਨਕਲਾਬੀ ਚੀਨ ਵਿੱਚ 1968 
ਵਿੱਚ ਵਿਦੇਸ਼ੀ ਭਾਸ਼ਾ ਪ੍ਰੈਸ ਵੱਲੋਂ ਛਾਪੇ ਗਏ ਸਨ) 
ਅੰਗਰੇਜ਼ੀ ਤੋਂ ਅਨੁਵਾਦ-ਕੁਲਵਿੰਦਰ
( ‘ਕਾਮਰੇਡ’ ਦੇ ਅਗਸਤ 2006 ਅੰਕ ਚੋਂ ਧੰਨਵਾਦ ਸਹਿਤ) 

 

“ਪ੍ਰਤੀਬੱਧ”, ਅੰਕ 06, ਅਪ੍ਰੈਲ-ਜੂਨ 2007 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s