ਇੱਕ ਦੇਸ਼ ਵਿੱਚ ਸਮਾਜਵਾਦ -ਜਾਰਜ ਥਾਮਸਨ

revolution 1

(ਪ੍ਰੋਲੇਤਾਰੀ ਕੋਲ਼ ਗਵਾਉਣ ਲਈ ਕੁਝ ਨਹੀਂ ਸਿਵਾਏ ਆਪਣੀਆਂ ਬੇੜੀਆਂ ਦੇ। ਉਹਨਾਂ ਦੇ ਜਿੱਤਣ ਲਈ ਪੂਰੀ ਦੁਨੀਆਂ ਹੈ। ਦੁਨੀਆਂ ਭਰ ਦੇ ਮਜ਼ਦੂਰੋ, ਇੱਕ ਹੋ ਜਾਓ! – ਕਮਿਊਨਿਸਟ ਮੈਨੀਫੈਸਟੋ)

1. ਮਾਰਕਸ ਦਾ ਸਥਾਈ ਇਨਕਲਾਬ ਦਾ ਸਿਧਾਂਤ

ਸਤਾਲਿਨ ਨੇ ਮਾਰਕਸਵਾਦੀ ਸਿਧਾਂਤ ਵਿੱਚ ਲੈਨਿਨ ਦੇ ਯੋਗਦਾਨ ਨੂੰ ਕੁਝ ਇਸ ਤਰਾਂ ਸੂਤਰਬੱਧ ਕੀਤਾ:

ਲੈਨਿਨਵਾਦ ਸਾਮਰਾਜਵਾਦ ਅਤੇ ਪ੍ਰੋਲੇਤਾਰੀ ਇਨਕਲਾਬਾਂ ਦੇ ਦੌਰ ਦਾ ਮਾਰਕਸਵਾਦ ਹੈ। ਹੋਰ ਸਪੱਸਟ ਸ਼ਬਦਾਂ ਵਿੱਚ ਕਹੀਏ ਤਾਂ ਲੈਨਿਨਵਾਦ ਆਮ ਤੌਰ ‘ਤੇ ਪ੍ਰੋਲੇਤਾਰੀ ਇਨਕਲਾਬ ਦਾ ਸਿਧਾਂਤ ਅਤੇ ਅਮਲ ਹੈ, ਖਾਸ ਤੌਰ ‘ਤੇ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦਾ ਸਿਧਾਂਤ ਅਤੇ ਦਾਅਪੇਚ ਹੈ। ਮਾਰਕਸ ਤੇ ਏਂਗਲਜ ਨੇ ਆਪਣੀਆਂ ਸਰਗਰਮੀਆਂ ਨੂੰ ਪੂਰਵ-ਇਨਕਲਾਬੀ ਦੌਰ (ਇੱਥੇ ਸਾਡਾ ਭਾਵ ਪ੍ਰੋਲੇਤਾਰੀ ਇਨਕਲਾਬ ਤੋਂ ਹੈ) ਵਿੱਚ ਅੱਗੇ ਵਧਾਇਆ ਜਦੋਂ ਹਾਲੇ ਸਾਮਰਾਜਵਾਦ ਹੋਂਦ ਵਿੱਚ ਨਹੀਂ ਸੀ ਆਇਆ, ਅਜਿਹੇ ਦੌਰ ਵਿੱਚ ਜਦੋਂ ਪ੍ਰੋਲੇਤਾਰੀ ਇਨਕਲਾਬ ਦੀ ਤਿਆਰੀ ਕਰ ਰਿਹਾ ਸੀ ਅਤੇ ਪ੍ਰੋਲੇਤਾਰੀ ਇਨਕਲਾਬ ਹੋ ਜਾਣ ਦੀ ਕੋਈ ਸੰਭਾਵਨਾ ਨਹੀਂ ਸੀ। ਪਰ ਲੈਨਿਨ ਨੇ ਮਾਰਕਸ ਤੇ ਏਂਗਲਜ ਦੇ ਵਿਦਿਆਰਥੀ ਦੇ ਤੌਰ ‘ਤੇ ਆਪਣੀਆਂ ਕਾਰਵਾਈਆਂ ਸਾਮਰਾਜਵਾਦ ਦੇ ਦੌਰ ਵਿੱਚ ਅੱਗੇ ਵਧਾਈਆਂ, ਅਜਿਹੇ ਦੌਰ ਵਿੱਚ ਜਦੋਂ ਪ੍ਰੋਲੇਤਾਰੀ ਇਨਕਲਾਬ ਹੋ ਰਿਹਾ ਸੀ ਤੇ ਪ੍ਰੋਲੇਤਾਰੀ ਇਨਕਲਾਬ ਇੱਕ ਦੇਸ਼ ਵਿੱਚ ਜੇਤੂ ਹੋ ਚੁੱਕਾ ਸੀ, ਬੁਰਜੂਆ ਰਾਜਸੱਤਾ ਨੂੰ ਢਹਿ-ਢੇਰੀ ਕਰ ਚੁੱਕਾ ਸੀ ਅਤੇ ਪ੍ਰੋਲੇਤਾਰੀ ਜਮਹੂਰੀਅਤ ਦੇ ਯੁੱਗ, ਸੋਵੀਅਤਾਂ ਦੇ ਯੁੱਗ ਦਾ ਆਰੰਭ ਕਰ ਚੁੱਕਾ ਸੀ। (ਸਤਾਲਿਨ, ਸਮੁੱਚੀਆਂ ਰਚਨਾਵਾਂ, ਸੈਂਚੀ 6, ਪੰਨਾ 73)

ਸਾਮਰਾਜਵਾਦ ਜਾਂ ਅਜ਼ਾਰੇਦਾਰ ਸਰਮਾਏਦਾਰੀ ਦਾ ਯੁੱਗ ਉਨੀਂਵੀਂ ਸਦੀ ਦੇ ਆਖਰੀ ਸਾਲਾਂ ‘ਚ ਸ਼ੁਰੂ ਹੋਇਆ ਤੇ 1917 ਦੇ ਅਕਤੂਬਰ ਇਨਕਲਾਬ ਨਾਲ਼ ਸ਼ਿਖਰ ‘ਤੇ ਪੁੱਜਿਆ। ਇਸ ਤਰਾਂ ਇਹ ਲੈਨਿਨ ਦੀ ਸਰਗਰਮੀ ਦੇ ਸਮੇਂ ਦੌਰਾਨ ਹੀ ਹੋਇਆ ਜੋ ਕਿ 90ਵਿਆਂ ਤੋਂ ਸ਼ੁਰੂ ਹੋਕੇ ਉਹਨਾਂ ਦੀ ਹੀ ਅਗਵਾਈ ‘ਚ ਆਏ ਇਨਕਲਾਬ ਤੋਂ ਕੁਝ ਸਾਲ ਬਾਅਦ ਤੱਕ ਜਾਰੀ ਰਹਿੰਦਾ ਹੈ। ਸਾਮਰਾਜਵਾਦ ਦਾ ਸਿਧਾਂਤਕ ਵਿਸ਼ਲੇਸ਼ਣ ਅਤੇ ਨਤੀਜਤਨ ਅਕਤੂਬਰ ਇਨਕਲਾਬ ਦੀ ਅਗਵਾਈ ਉਹਨਾਂ ਨੇ ਹੀ ਕੀਤੀ। ਇਸ ਪਾਠ ਵਿੱਚ ਦਿਖਾਇਆ ਜਾਵੇਗਾ ਕਿ ਸਨਅੱਤੀ ਸਰਮਾਏਦਾਰੀ ਦੇ ਦੌਰ ਵਿੱਚ ਆਪਣੀਆਂ ਸਰਗਰਮੀਆਂ ਦੇ ਆਧਾਰ ‘ਤੇ ਮਾਰਕਸ ਤੇ ਏਂਗਲਜ ਦੁਆਰਾ ਤਿਆਰ ਕੀਤੀ ਗਈ ਸੰਸਾਰ ਇਨਕਲਾਬ ਦੀ ਰੂਪ-ਰੇਖਾ ਤੋਂ ਸ਼ੁਰੂ ਕਰਕੇ ਲੈਨਿਨ ਨੇ ਕਿਸ ਤਰਾਂ ਸਾਮਰਾਜਵਾਦੀ ਯੁੱਗ, ਜਿਸ ਨੂੰ ਦੇਖਣ ਦਾ ਮੌਕਾ ਮਾਰਕਸ ਤੇ ਏਂਗਲਜ ਨੂੰ ਨਾ ਮਿਲਿਆ, ਦੇ ਅਨੁਸਾਰੀ ਨਵੀਂ ਰੂਪ ਰੇਖਾ ਤਿਆਰ…

 

ਪੂਰਾ ਲੇਖ ਪਡ਼ਨ ਲਈ.. ਪੀ.ਡੀ.ਐਫ਼ ਡਾਊਨਲੋਡ ਕਰੋ

“ਪ੍ਰਤੀਬੱਧ”, ਅੰਕ 16, ਜੂਨ 2012 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s