ਹੈੱਡਕੁਆਟਰ ਉੱਤੇ ਧਾਵਾ ਬੋਲੋ – ਮੇਰਾ ਪਹਿਲਾ ਵੱਡੇ-ਅੱਖਰਾਂ ਵਾਲ਼ਾ ਪੋਸਟਰ (5 ਅਗਸਤ, 1992)

ਪੀ.ਡੀ.ਐਫ਼ ਇਥੋਂਂ ਡਾਊਨਲੋਡ ਕਰੋ

ਚੀਨ ਦਾ ਪਹਿਲਾ ਵੱਡੇ-ਅੱਖਰਾਂ ਵਾਲ਼ਾ ਪੋਸਟਰ ਅਤੇ ਇਸ ਉੱਤੇ ਪੀਪਲਜ਼ ਡੇਲੀ ਵਿੱਚ ਛਪਿਆ ਟਿੱਪਣੀਕਾਰ ਦਾ ਲੇਖ ਸੱਚਮੁਚ ਬਹੁਤ ਵਧੀਆ ਲਿਖਿਆ ਗਿਆ ਹੈ! ਸਾਥੀਓ, ਉਹਨਾਂ ਨੂੰ ਇੱਕ ਵਾਰ ਦੁਬਾਰਾ ਪੜ੍ਹੋ. ਪ੍ਰੰਤੂ ਪਿਛਲੇ ਪੰਜਾਹ ਕੁ ਦਿਨਾਂ ਤੋਂ ਕੇਂਦਰੀ ਸ਼ਹਿਰ ਤੋਂ ਲੈ ਕੇ ਸਥਾਨਕ ਪੱਧਰਾਂ ਤੱਕ, ਕੁਝ ਆਗੂ ਸਾਥੀਆਂ ਨੇ ਇਸ ਤੋਂ ਬਿਲਕੁਲ ਉਲਟ ਵਤੀਰਾ ਕੀਤਾ ਹੈ। ਬੁਰਜੂਆਜ਼ੀ ਦੇ ਪਿਛਾਖੜੀ ਪੈਂਤੜੇ ਨੂੰ ਮੱਲਦੇ ਹੋਏ ਉਹਨਾਂ ਨੇ ਬੁਰਜੂਆ ਤਾਨਾਸ਼ਾਹੀ ਲਾਗੂ ਕੀਤੀ ਹੈ ਅਤੇ ਪ੍ਰੋਲੇਤਾਰੀ ਦੇ ਮਹਾਨ ਸੱਭਿਆਚਾਰਕ ਇਨਕਲਾਬ ਦੀ ਉੱਭਰਦੀ ਲਹਿਰ ਨੂੰ ਹੇਠਾਂ ਡੇਗਿਆ ਹੈ। ਉਹਨਾਂ ਨੇ ਤੱਥਾਂ ਨੂੰ ਸਿਰ ਪਰਨੇ ਕਰ ਦਿੱਤਾ ਹੈ ਅਤੇ ਕਾਲੇ ਨੂੰ ਚਿੱਟਾ ਬਣਾ ਦਿੱਤਾ ਹੈ, ਇਨਕਲਾਬੀਆਂ ਨੂੰ ਦਬਾਇਆ ਤੇ ਉਹਨਾਂ ਦੀ ਘੇਰਾਬੰਦੀ ਕੀਤੀ ਹੈ, ਆਪਣੇ ਤੋਂ ਵੱਖਰੀਆਂ ਰਾਵਾਂ ਨੂੰ  ਦਬਾ ਕੇ ਸਫ਼ੈਦ ਦਹਿਸ਼ਤ ਲਾਗੂ ਕੀਤੀ ਹੈ ਅਤੇ ਇਸ ਨਾਲ ਉਹ ਖੁਸ਼ ਵੀ ਹਨ। ਉਹਨਾਂ ਨੇ ਬੁਰਜੂਆਜ਼ੀ ਦੀ ਹੈਂਕੜ ਨੂੰ ਹਵਾ ਦਿੱਤੀ ਹੈ ਅਤੇ ਪ੍ਰੋਲੇਤਾਰੀ ਦੇ ਹੌਂਸਲੇ ਪਸਤ ਕੀਤੇ ਹਨ। ਕਿੰਨਾਂ ਜ਼ਹਿਰ ਭਰਿਆ ਹੈ! 1962 ਦੇ ਸੱਜੇ ਭਟਕਾਅ ਅਤੇ 1964 ਦੀ ਗਲਤ ਪ੍ਰਵਿਰਤੀ ਜਿਹੜੀ ਦਿਖਣ ਵਿੱਚ “ਖੱਬੀ” ਸੀ ਪਰ ਤੱਤ ਵਿੱਚ ਸੱਜੀ, ਨਾਲ ਜੋੜ ਕੇ ਦੇਖਣ ਉੱਤੇ ਕੀ ਇਸ ਨਾਲ ਸਾਡੀ ਨੀਂਦ ਖੁੱਲ੍ਹ ਨਹੀਂ ਜਾਣੀ ਚਾਹੀਦੀ?

ਸ੍ਰੋਤ: ਪੀਕਿੰਗ ਰੀਵਿਊ, ਸੈਂਚੀ 10, ਅੰਕ 33, 11 ਅਗਸਤ, 1967.

“ਪਰ੍ਤੀਬੱਧ”, ਅੰਕ 27, ਅਗਸਤ 2016 ਵਿਚ ਪਰ੍ਕਾਸ਼ਿ

ਇਸ਼ਤਿਹਾਰ