ਮਜ਼ਦੂਰ ਘਰਾਂ ਦੇ ਸਵਾਲ ‘ਤੇ ਬਹਿਸ ਉੱਪਰ ਇੱਕ ਟਿੱਪਣੀ

ghara da swal

ਜਨਵਰੀ 2010 ਦੇ ਪ੍ਰਤੀਬੱਧ ਵਿੱਚ ਲਿਖੇ ਲੇਖ ‘ਮਾਲਵੇ ਦਾ ਮਜ਼ਦੂਰ ਅੰਦੋਲਨ ਮਜ਼ਦੂਰਾਂ ਦੇ ਰਿਹਾਇਸ਼ੀ ਘਰਾਂ ਦੇ ਸਵਾਲ ਦੇ ਨਿੱਕ ਬੁਰਜੂਆ ਹੱਲ ਦਾ ਯਤਨ’ ਅਤੇ ਉਸ ਦੇ ਜਵਾਬ ਵਿੱਚ ਲਾਲ ਪਰਚਮ ਵਿੱਚ ਲਿਖਿਆ ਗਿਆ ਲੇਖ ‘ਮਜ਼ਦੂਰ ਘਰਾਂ ਦਾ ਮਸਲਾ ਅਤੇ ਪ੍ਰਤੀਬੱਧ ਦੀ ਟਿੱਪਣੀ’ ਨੇ ਭਾਰਤ ਦੀ ਇਨਕਲਾਬੀ ਲਹਿਰ ਨੂੰ ਪ੍ਰਭਾਵਤ ਕਰ ਰਹੇ ਕੁੱਝ ਬੇਹੱਦ ਮਹੱਤਵਪੂਰਨ ਸਵਾਲਾਂ ਨੂੰ ਸਾਮ੍ਹਣੇ ਲੈ ਆਂਦਾ ਹੈ। ਭਾਰਤੀ ਇਨਕਲਾਬੀ ਲਹਿਰ ਦਾ ਕਾਫੀ ਵੱਡਾ ਹਿੱਸਾ ਅਜੇ ਵੀ ਭਾਰਤ ਵਿੱਚ ਅਰਧ ਜਗੀਰੂ, ਅਰਧ-ਬਸਤੀਵਾਦੀ ਆਰਥਿਕ ਪ੍ਰਬੰਧ ਦਾ ਰਟਣ ਮੰਤਰ ਕਰਦਾ ਹੋਇਆ, ਦੇਸ਼ ਵਿੱਚ ਹੋਏ ਪੂੰਜੀਵਾਦੀ ਵਿਕਾਸ ਨੂੰ ਸੰਕਟ ਤੋਂ ਇਨਕਾਰੀ ਹੈ। ਇਸ ਮਾਮਲੇ ਵਿੱਚ ਲਾਲ ਪਰਚਮ ਦਾ ਭਾਰਤ ਵਿੱਚ ਪੂੰਜੀਵਾਦੀ ਵਿਕਾਸ ਨੂੰ ਤਸਲੀਮ ਕਰਨਾ ਸਵਾਗਤ ਯੋਗ ਕਦਮ ਹੈ। ਪਰੰਤੂ ਲਾਲ ਪਰਚਮ ਦੀ ਮਜ਼ਦੂਰ ਘਰਾਂ ਦੇ ਮਸਲੇ ‘ਤੇ ਟਿੱਪਣੀ ਨੇ ਜੋ ਮਹੱਤਵ ਪੂਰਨ ਸਵਾਲ ਉਠਾਏ ਹਨ ਉਨ੍ਹਾਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਅਤੇ ਇਹ ਗੰਭੀਰ ਸਿਧਾਂਤਕ ਬਹਿਸ ਦੀ ਮੰਗ ਕਰਦੇ ਹਨ। 

‘ਪਰਚਮ’ ਦੀ ਟਿੱਪਣੀ ਤੋਂ ਇਹ ਗੱਲ ਉਭਰਦੀ ਹੈ ਕਿ ਮਜ਼ਦੂਰਾਂ ਦੇ ਰਿਹਾਇਸ਼ੀ ਘਰਾਂ ਦੇ ਸਵਾਲ ਤੇ ਏਂਗਲਜ਼ ਵੱਲੋਂ ਲਿਖੇ ਗਏ ਵਿਚਾਰ, ਅੱਜ ਦੇ ਸਮੇਂ ਵਿੱਚ ਪ੍ਰਸੰਗਿਕ ਨਹੀਂ ਹਨ। ਇਹ ਉਸ ਸਮੇਂ ਲਿਖੇ ਗਏ ਜਦੋਂ ਆਜ਼ਾਦ ਮੁਕਾਬਲੇ ਦਾ ਪੂੰਜੀਵਾਦ ਸੀ। ਕਿਉਂਕਿ ਅੱਜ ਪੂੰਜੀਵਾਦ ਸਾਮਰਾਜ ਵਿੱਚ ਬਦਲ ਗਿਆ ਹੈ ਇਸ ਲਈ ਛੋਟੀ ਮਾਲਕੀ ਦੇ ਸਵਾਲ ‘ਤੇ ਕਾਮਰੇਡ ਏਂਗਲਜ਼ ਦਾ ਨਜ਼ਰੀਆ ਵੇਲ਼ਾ ਵਿਹਾ ਚੁੱਕਾ ਹੈ। ਇੱਥੇ ਲੇਖਕ ਨਿੱਕ ਬੁਰਜੂਆ ਵਿਚਾਰਧਾਰਾ ਵਿਰੁੱਧ, ਮਾਰਕਸ, ਏਂਗਲਜ਼ ਅਤੇ ਲੈਨਿਨ ਵੱਲੋਂ ਲਈਆਂ ਗਈਆਂ ਸਿਧਾਂਤਕ ਪੁਜ਼ੀਸ਼ਨਾਂ ਦੇ ਸਵਾਲ ਨੂੰ, ਘਟਾ ਕੇ ਵੇਖ ਰਿਹਾ ਹੈ। ਮਾਰਕਸਵਾਦ, ਨਿੱਕ ਬੁਰਜੂਆ ਵਿਚਾਰਧਾਰਾਵਾਂ ਵਿਰੁੱਧ ਘੋਲ਼ ਵਿੱਚੋਂ, ਜਿੱਤ ਪ੍ਰਾਪਤ ਕਰਕੇ ਹੀ ਮਾਰਕਸਵਾਦ ਬਣਿਆ ਹੈ। ‘ਲਾਲ ਪਰਚਮ’ ਦੀ ਪੁਜ਼ੀਸ਼ਨ, ਨਿੱਕ-ਬੁਰਜੂਆ ਦ੍ਰਿਸ਼ਟੀਕੋਣ ਤੋਂ ਕੀਤੀ ਜਾਣ ਵਾਲ਼ੀ ਮਾਰਕਸਵਾਦ ਦੀ ਪੜਚੋਲ…

ਪੂਰਾ ਲੇਖ ਪਡ਼ਨ ਲਈ… ਪੀ.ਡੀ.ਐਫ਼ ਡਾਊਨਲੋਡ ਕਰੋ

“ਪ੍ਰਤੀਬੱਧ”, ਅੰਕ 13,  ਜੁਲਾਈ 2010 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s