‘ਮਾਲਵੇ ਦਾ ਮਜ਼ਦੂਰ ਅੰਦੋਲਨ’ ਮਜ਼ਦੂਰਾਂ ਦੇ ਰਿਹਾਇਸ਼ੀ ਘਰਾਂ ਦੇ ਸਵਾਲ ਦੇ ਨਿੱਕ ਬੁਰਜੂਆ ਹੱਲ ਦਾ ਯਤਨ —ਸੁਖਵਿੰਦਰ

ghara da swal 2

 ”ਘਰਾਂ ਦੀ ਸਮੱਸਿਆ ਦੇ ਵੱਡ ਬੁਰਜੂਆ ਅਤੇ ਨਿੱਕ ਬੁਰਜੂਆ ਹੱਲਾਂ ਦਾ ਤੱਤ ਇਹ ਹੈ ਕਿ ਮਜ਼ਦੂਰ ਕੋਲ਼ ਰਹਿਣ ਲਈ ਆਪਣਾ ਘਰ ਹੋਣਾ ਚਾਹੀਦਾ ਹੈ।” —ਫਰੈਡਰਿਕ ਏਂਗਲਜ਼ (”ਦਿ ਹਾਊਸਿੰਗ ਕੁਅਸ਼ਚਨ” ਮਾਰਕਸ ਏਂਗਲਜ਼, ਸਲੈਕਟਡ ਵਰਕਸ ਭਾਗ-2, ਪੰਨਾ, 299। ਇਸ ਲੇਖ ਵਿੱਚ ਅੱਗੇ ਦਿੱਤੇ ਸਾਰੇ ਹਵਾਲੇ ਵੀ ਇਸੇ ਪੁਸਤਕ ‘ਚੋਂ ਹਨ, ਹਰ ਥਾਂ ਅਨੁਵਾਦ ਸਾਡਾ)

ਬੀਤੇ ਦੀਨੀਂ ‘ਸੀ. ਪੀ. ਆਈ. (ਐੱਮ. ਐੱਲ.) ਲਿਬਰੇਸ਼ਨ’ ਦੀ ਅਗਵਾਈ ਵਿੱਚ ਮਾਨਸਾ ਅਤੇ ਕੁੱਝ ਹੋਰ ਜ਼ਿਲ੍ਹਿਆਂ ‘ਚ ਕੁੱਝ ਪਿੰਡਾਂ ਦੇ ਮਜ਼ਦੂਰਾਂ ਵੱਲੋਂ ਆਪਣੇ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ‘ਤੇ ਕਬਜ਼ੇ ਕੀਤੇ ਅਤੇ ਬਾਅਦ ਵਿੱਚ ਇਸ ਮਜ਼ਦੂਰ ਸੰਘਰਸ਼ ਨੂੰ ਸਰਕਾਰੀ ਜ਼ਬਰ ਦਾ ਸਾਹਮਣਾ ਵੀ ਕਰਨਾ ਪਿਆ। ਇਸ ਤਰ੍ਹਾਂ ਨਾਲ਼ ਲਿਬਰੇਸ਼ਨ ਨੇ ਪੇਂਡੂ ਮਜ਼ਦੂਰਾਂ ਦੇ ਰਿਹਾਇਸ਼ੀ ਘਰਾਂ ਦੇ ਸਵਾਲ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ, ਭਾਵੇਂ ਫਿਲਹਾਲ ਉਸ ਨੂੰ ਆਪਣੇ ਉਦੇਸ਼ ਵਿੱਚ ਸਫਲਤਾ ਨਹੀਂ ਮਿਲ਼ੀ। 

ਲਿਬਰੇਸ਼ਨ ਮੁਤਾਬਕ ”ਰਿਹਾਇਸ਼ ਲਈ ਜ਼ਮੀਨ ਅਤੇ ਗੁਜ਼ਾਰੇ ਲਈ ਰੁਜ਼ਗਾਰ ਗਰੰਟੀ… ਪੰਜਾਬ ਦੇ ਸਮੁੱਚੇ ਪੇਂਡੂ ਅਤੇ ਸ਼ਹਿਰੀ ਗਰੀਬਾਂ ਅਤੇ ਮਜ਼ਦੂਰਾਂ ਦਾ ਏਜੰਡਾ ਹੈ।” ਇਸ ਲੇਖ ਵਿੱਚ ਅਸੀਂ ਸਿਰਫ ”ਗਰੀਬਾਂ ਅਤੇ ਮਜ਼ਦੂਰਾਂ ਲਈ ਰਿਹਾਇਸ਼ ਲਈ ਜ਼ਮੀਨ” ਦੇ ਸਵਾਲ ‘ਤੇ ਹੀ ਚਰਚਾ ਕਰਾਂਗੇ ਕਿਉਂਕਿ ”ਗਰੀਬਾਂ ਅਤੇ ਮਜ਼ਦੂਰਾਂ ਲਈ ਗੁਜ਼ਾਰੇ ਲਈ ਰੁਜ਼ਗਾਰ ਦੀ ਗਰੰਟੀ” ਦੀ ਮੰਗ ਦਾ ਚਰਿੱਤਰ ਰਿਹਾਇਸ਼ ਲਈ ਜ਼ਮੀਨ ਤੋਂ ਬਿਲਕੁੱਲ ਵੱਖਰਾ ਹੈ। ਰਿਹਾਇਸ਼ ਲਈ ਜ਼ਮੀਨ ਅਤੇ ਗੁਜ਼ਾਰੇ ਲਈ ਰੁਜ਼ਗਾਰ ਦੀ ਗਰੰਟੀ ਪੰਜਾਬ ਹੀ ਕਿਉਂ ਪੂਰੇ ਦੇਸ਼ ਦੇ ਮਜ਼ਦੂਰਾਂ ਦਾ ਏਜੰਡਾ ਹੈ। ਦੇਸ਼ ਹੀ ਕਿਉਂ ਅੱਜ ਦੀ ਪੂੰਜੀਵਾਦੀ ਸੰਸਾਰ ਵਿੱਚ ਸਾਰੇ ਦੇਸ਼ਾਂ ਦੇ ਮਜ਼ਦੂਰਾਂ ਦਾ ਏਜੰਡਾ ਹੈ। ਮਜ਼ਦੂਰਾਂ ਲਈ ਰਿਹਾਇਸ਼ੀ ਘਰਾਂ ਦੀ ਕਮੀ ਦਾ ਜਨਮਦਾਤਾ ਹੀ ਦਰਅਸਲ ਪੂੰਜੀਵਾਦੀ ਢਾਂਚਾ ਹੈ। ਅਸਾਵਾਂ ਆਰਥਿਕ ਵਿਕਾਸ ਪੂੰਜੀਵਾਦੀ ਵਿਕਾਸ ਦਾ ਇੱਕ ਲਾਜ਼ਮੀ ਅੰਗ ਹੈ। ਇੱਕ ਪਾਸੇ ਸਨਅਤੀਕਰਨ ਦੀ ਬਦੌਲਤ ਵੱਡੇ ਵੱਡੇ ਆਧੁਨਿਕ ਮਹਾਂਨਗਰ ਹੋਂਦ ਵਿੱਚ ਆਉਂਦੇ ਹਨ ਤਾਂ ਦੂਜੇ ਪਾਸੇ ਕਈ ਇਲਾਕੇ ਆਰਥਿਕ ਸੱਭਿਆਚਾਰਕ ਵਿਕਾਸ ਤੋਂ ਲਗਭਗ ਅਛੂਤੇ ਜਹਾਲਤ ਅਤੇ ਪੱਛੜੇਪਣ ਦੇ ਹਨ੍ਹੇਰੇ ਵਿੱਚ ਸੁੱਟ ਦਿੱਤੇ ਜਾਂਦੇ ਹਨ। ਸਨਅਤੀਕਰਨ, ਸ਼ਹਿਰੀਕਰਨ ਨੂੰ ਗਤੀ ਦਿੰਦਾ ਹੈ। ਕਰੋੜਾਂ ਕਰੋੜ ਲੋਕ ਪਿੰਡਾਂ ‘ਚੋਂ ਉਜਾੜ ਕੇ ਸ਼ਹਿਰਾਂ ਵਿੱਚ ਸੁੱਟ ਦਿੱਤੇ ਜਾਂਦੇ ਹਨ। ਕੱਲ੍ਹ ਦੇ ਪੇਂਡੂ ਗਰੀਬ ਕਿਸਾਨ ਹੁਣ ਸਨਅਤੀ ਪੂੰਜੀਪਤੀਆਂ ਲਈ ਵਾਫ਼ਰ ਕਦਰ ਸਿਰਜਣ ਲਈ ਫੈਕਟਰੀਆਂ ‘ਚ ਹੱਡ ਗਲ਼ਾਉਣ ਲਈ ਸ਼ਹਿਰਾਂ ਦੀਆਂ ਗੰਦੀਆਂ ਬਸਤੀਆਂ ‘ਚ ਆ ਡੇਰਾ ਲਾਉਂਦੇ ਹਨ। ਇਸ ਤਰ੍ਹਾਂ ਸ਼ਹਿਰਾਂ ‘ਚ ਆਬਾਦੀ ਵਧਣ ਨਾਲ਼ ਸ਼ਹਿਰਾਂ ‘ਚ ਘਟੀਆਂ ਤੋਂ ਘਟੀਆਂ ਥਾਂਵਾ ਲਈ ਵੀ ਕਿਰਾਏਦਾਰ ਮਿਲ਼ ਜਾਂਦੇ ਹਨ। ਅੱਜ ਮੁੰਬਈ, ਦਿੱਲੀ ਵਰਗੇ ਅਨੇਕਾਂ ਮਹਾਂਨਗਰਾਂ ਦੀ ਲਗਭਗ ਅੱਧੀ ਅਬਾਦੀ ਕਿਰਾਏਦਾਰਾਂ ਦੀ ਹੈ। ਇਸ ਵਿੱਚ ਸ਼ਹਿਰਾਂ ਵਿੱਚ ਖਾਲੀ ਪਈਆਂ ਥਾਂਵਾ ‘ਤੇ ‘ਨਾਜਾਇਜ਼’ ਕਬਜ਼ੇ ਕਰਕੇ ਝੁੱਗੀਆਂ ਬਣਾ ਕੇ ਰਹਿਣ ਵਾਲ਼ੀ ਬਹੁਤ ਵੱਡੀ ਗਰੀਬ ਅਬਾਦੀ ਸ਼ਾਮਿਲ ਨਹੀਂ ਹੈ ਕਿਉਂਕਿ ਇਹ ਅਬਾਦੀ ਕਿਰਾਏਦਾਰਾਂ ‘ਚ ਸ਼ੁਮਾਰ ਨਹੀਂ ਹੁੰਦੀ। ਲੁਧਿਆਣੇ ਵਰਗੇ ਸਨਅਤੀ ਮਹਾਂਨਗਰਾਂ ‘ਚ ਮੁਰਗੀਖਾਨਿਆਂ ਦੀ ਤਰਜ਼ ‘ਤੇ ਬਣੇ ਗੰਦੇ ਵਿਹੜਿਆਂ ਦੇ ਇੱਕ-ਇੱਕ ਕਮਰੇ ਵਿੱਚ ਚਾਰ-ਚਾਰ—ਪੰਜ-ਪੰਜ ਮਜ਼ਦੂਰ ਤੂਸੜੇ ਪਏ ਹਨ। ਸ਼ਹਿਰ ਦਾ ਕੋਈ ਫਲਾਈਓਵਰ ਅਜਿਹਾ ਨਹੀਂ ਮਿਲ਼ੇਗਾ ਜਿਸ ਹੇਠਾਂ ਝੁੱਗੀਆਂ ਦੀ ਭਰਮਾਰ ਨਾ ਹੋਵੇ। ਝੁੱਗੀਆਂ ਵਾਲ਼ੇ ਇਲਾਕੇ ਇੱਥੇ ਨਿੱਤ ਖੰਭਾਂ ਵਾਂਗ ਉੱਗਦੇ ਰਹਿੰਦੇ ਹਨ। ਇਸ ਤੋਂ ਇਲਾਵਾ ਇੱਥੇ ਇੱਕ ਬਹੁਤ ਵੱਡੀ ਅਬਾਦੀ ਉਹਨਾਂ ਬੇਘਰਿਆਂ ਦੀ ਹੈ, ਜਿਹਨਾਂ ਕੋਲ਼ ਰਹਿਣ ਲਈ ਕਿਰਾਏ ਦਾ ਕਮਰਾ ਵੀ ਨਹੀਂ ਹੈ। ਫੁੱਟਪਾਥ, ਪਾਰਕ ਅਤੇ ਰਿਕਸ਼ੇ ਹੀ ਇਹਨਾਂ ਦਾ ਰੈਣ ਬਸੇਰਾ ਹੁੰਦੇ ਹਨ। ਇੱਕ ਅੰਦਾਜੇ ਮੁਤਾਬਕ ਸਿਰਫ ਦਿੱਲੀ ਵਿੱਚ ਹੀ ਡੇਢ ਲੱਖ ਲੋਕ ਬੇਘਰੇ ਹਨ (ਹਿੰਦੋਸਤਾਨ ਟਾਈਮਜ਼ 9 ਜਨਵਰੀ 2010)। ਇਹੋ ਹਾਲਤ ਦੇਸ਼ ਦੇ ਹੋਰ ਮਹਾਂਨਗਰਾਂ ਦੀ ਹੈ। ਇਹੋ ਹਾਲਤ ਤੀਜ਼ੀ ਦੁਨੀਆ ਦੇ ਸਾਰੇ ਗਰੀਬ ਮੁਲਕਾਂ ਦੇ ਮਹਾਂਨਗਰਾਂ ਦੀ ਹੈ। ਅਤੇ ਥੋੜ੍ਹੇ ਫ਼ਰਕ ਨਾਲ਼ ਇਹੋ ਹਾਲਤ ਪੂੰਜੀਵਾਦੀ ‘ਸਵਰਗ’ ਯਾਣੀ ਵਿਕਸਿਤ ਪੂੰਜੀਵਾਦੀ ਦੇਸ਼ਾਂ ਦੇ ਮਹਾਂਨਗਰਾਂ ਦੀ ਹੈ। ਇਹ ਸਮੱਸਿਆ ਓਨੀ ਹੀ ਪੁਰਾਣੀ ਹੈ ਜਿੰਨਾ ਕਿ ਪੂੰਜੀਵਾਦ। 

ਭਾਰਤ ਵਰਗੇ ਘੱਟ ਵਿਕਸਿਤ ਪੂੰਜੀਵਾਦੀ ਦੇਸ਼ਾਂ ਵਿੱਚ ਜਿੱਥੇ ਅਜੇ ਵੀ ਪੇਂਡੂ ਅਬਾਦੀ ਦੀ ਬਹੁਤਾਤ ਹੈ, ਉੱਥੇ ਪੇਂਡੂ ਇਲਾਕਿਆਂ ਵਿੱਚ ਪੇਂਡੂ ਗਰੀਬਾਂ ਅਤੇ ਮਜ਼ਦੂਰਾਂ ਦੇ ਰਿਹਾਇਸ਼ੀ ਘਰਾਂ ਦੀ ਸਮੱਸਿਆ ਦੂਸਰੇ ਰੂਪ ‘ਚ ਸਾਹਮਣੇ ਆਉਂਦੀ ਹੈ। ਪੰਜਾਬ ਦੇ ਮਾਲਵੇ ਦੇ ਪਿੰਡਾਂ ਵਿੱਚ ਪੇਂਡੂ ਮਜ਼ਦੂਰ ਦੇ ਰਿਹਾਇਸ਼ੀ ਘਰਾਂ ਦੀ ਸਮੱਸਿਆ ਦਾ ਵਰਣਨ ਲਿਬਰੇਸ਼ਨ ਦੀ ਅਗਵਾਈ…

(ਪੂਰਾ ਲੇਖ ਪਡ਼ਨ ਲਈ ਪੀ.ਡੀ.ਐਫ਼ ਡਾਊਨਲੋਡ ਕਰੋ)

“ਪ੍ਰਤੀਬੱਧ”, ਅੰਕ 12, ਜਨਵਰੀ-ਮਾਰਚ 2010 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s