ਸਾਮਰਾਜਵਾਦੀ ਦੇਸ਼ਾਂ ਵਿਚਕਾਰ ਦੁਨੀਆਂ ਦੀ ਵੰਡ -ਹਰਪਾਲ ਬਰਾੜ

imperialist countries

(ਪੀ.ਡੀ.ਐਫ਼ ਡਾਊਨਲੋਡ ਕਰੋ)

 [ਇਨ੍ਹੀਂ ਦਿਨੀਂ ਭਾਰਤ ਸਮੇਤ ਪੂਰੀ ਦੁਨੀਆਂ ਵਿੱਚ ਕਈ ਅਜੇਹੇ ਸਿਧਾਂਤਕਾਰ ਪੈਦਾ ਹੋ ਗਏ ਹਨ ਜਿਨ੍ਹਾਂ ਮੁਤਾਬਕ ਵਰਤਮਾਨ ਯੁੱਗ ਸਾਮਰਾਜਵਾਦੀ ਯੁੱਗ ਨਹੀਂ ਰਿਹਾ। ਇਸ ਯੁੱਗ ਵਿੱਚ ਸਾਮਰਾਜਵਾਦੀ ਦੌਰ ਦੀਆਂ ਵਿਰੋਧਤਾਈਆਂ ਵੀ ਲੁਪਤ ਹੋ ਗਈਆਂ ਹਨ। ਇਹੀ ਨਹੀਂ ਉਹ ਅੱਜ ਦੇ ਸਮੇਂ ਲਈ ਲੈਨਿਨ ਦੀ ਸਾਮਰਾਜਵਾਦ ਸਬੰਧੀ ਥੀਸਸ ਨੂੰ ਅਪ੍ਰਸੰਗਕ ਐਲਾਨ ਰਹੇ ਹਨ। ਪੰਜਾਬ ਵਿੱਚ ਅੱਜ ਕੱਲ੍ਹ ਸੀ. ਪੀ. ਆਈ. ਦੇ ਸੂਬਾ ਸਕੱਤਰ ਸ਼੍ਰੀ ਜਗਰੂਪ ਇਹਨਾਂ ਵਿਚਾਰਾਂ ਦੇ ਪ੍ਰਚਾਰ ਵਿੱਚ ਜ਼ੋਰ ਸ਼ੋਰ ਨਾਲ ਲੱਗੇ ਹੋਏ ਹਨ।
 

ਇੰਗਲੈਂਡ ਤੋਂ ਪ੍ਰਕਾਸ਼ਤ ਹੋਣ ਵਾਲੇ ਮਾਸਿਕ ਅਖ਼ਬਾਰ ‘ਲਲਕਾਰ’ ਲਈ ਲਿਖੇ ਗਏ ਇਸ ਲੇਖ ਵਿੱਚ ਠੋਸ ਤੱਥਾਂ ਦੇ ਅਧਾਰ ‘ਤੇ ਅੱਜ ਦੇ ਸਾਮਰਾਜਵਾਦੀ ਸੰਸਾਰ ਦੀ ਇੱਕਧਰੁਵਤਾ ਦੀ ਮਿੱਥ ਦਾ ਖੰਡਣ ਕੀਤਾ ਗਿਆ ਹੈ। ਲੇਖ ਵਿੱਚ ਇਹ ਪੇਸ਼ਕਾਰੀ ਕੀਤੀ ਗਈ ਹੈ ਕਿ ਸਾਮਰਾਜਵਾਦੀ ਦੇਸ਼ਾਂ ਦਰਮਿਆਨ ਵਿਰੋਧਤਾਈਆਂ ਲਗਾਤਾਰ ਤਿੱਖੀਆਂ ਹੁੰਦੀਆਂ ਜਾ ਰਹੀਆਂ ਹਨ। ਅਮਰੀਕੀ ਸਾਮਰਾਜਵਾਦ ਦੇ ਅਸ਼ਵਮੇਧ ਦੇ ਘੋੜੇ ਦੀ ਲਗਾਮ ਕਸਣ ਅਤੇ ਉਸਦੇ ਮੁਕਾਬਲੇ ਵਿੱਚ ਖੜ੍ਹਾ ਹੋਣ ਲਈ ਯੂਰਪੀ ਸੰਘ ਅਤੇ ਜਪਾਨ ਕਮਰਕੱਸੇ ਕੱਸ ਰਹੇ ਹਨ। ਰੂਸ ਵੀ ਇੱਕ ਵਾਰ ਫਿਰ ਆਪਣੇ ਸੰਕਟਾਂ ਤੋਂ ਉਭਰਨ ਦੀ ਕੋਸ਼ਿਸ਼ ਕਰਦਾ ਹੋਇਆ ਸਾਮਰਾਜਵਾਦੀ ਮੁਕਾਬਲੇ ਵਿੱਚ ਸ਼ਾਮਲ ਹੋਣ ਨੂੰ ਬੇਤਾਬ ਹੈ। ਸਾਮਰਾਜਵਾਦੀ ਦੁਨੀਆਂ ਅੰਦਰ ਮੱਚੀ ਇਹ ਖਿੱਚ-ਧੂਹ ਭਵਿੱਖ ਵਿੱਚ ਕੀ ਰੂਪ ਰੰਗ ਲਵੇਗੀ, ਇਸਦੇ ਕੁੱਝ ਪੂਰਵ ਅਨੁਮਾਨ ਇਸ ਲੇਖ ਵਿੱਚ ਲਗਾਏ ਗਏ ਹਨ। ਇਹਨਾਂ ਪੂਰਨ ਅਨੁਮਾਨਾਂ, ਨਾਲ਼ ਭਾਵੇਂ, ਸੰਪਾਦਕ ਦੀ ਪੂਰਵ ਸਹਿਮਤੀ ਨਹੀਂ ਹੈ ਲੇਖਕ ਦੀ ਇਸ ਧਰਨਾ ਨਾਲ ਵੀ ਸੰਪਾਦਕ ਦੀ ਸਹਿਮਤੀ ਨਹੀਂ ਹੈ ਕਿ ਸੋਵੀਅਤ ਸੰਘ ਦੇ ਖਿੰਡਾਅ ਤੋਂ ਬਾਅਦ ਦੁਨੀਆਂ ਰਾਜਨੀਤਕ ਅਜ਼ਾਦੀ ਤੋਂ ਨਵ-ਬਸਤੀਵਾਦ ਜਾਂ ਅਰਧ ਬਸਤੀਵਾਦ ਵੱਲ ਮੁੜ ਰਹੀ ਹੈ ਅਤੇ ਮੂਲ ਲੇਖ ਦੇ ਸਤੰਬਰ 2003 ਵਿੱਚ ਪ੍ਰਕਾਸ਼ਨ ਤੋਂ ਬਾਅਦ ਸੰਸਾਰ ਦੀਆਂ ਗਲਤਾਂ ਵਿੱਚ ਥੋੜ੍ਹੇ ਬਦਲਾਅ ਵੀ ਆਏ ਹਨ, ਪਰ ਅੱਜ ਦੇ ਸਮੇਂ ਵਿੱਚ ਅੰਤਰ ਸਾਮਰਾਜਵਾਦੀ ਭੇੜ ਦੇ ਸੁਭਾਅ ਨੂੰ ਸਮਝਣ ਲਈ ਇਹ ਲੇਖ ਬੇਹੱਦ ਉਪਯੋਗੀ ਹੈ। -ਸੰਪਾਦਕ]

 ਲੈਨਿਨ ਨੇ ਕਿਹਾ ਹੈ, ”ਇਹ ਸ਼ੱਕ ਤੋਂ ਪਰ੍ਹੇ ਹੈ ਕਿ ਪੂੰਜੀਵਾਦ ਦਾ ਇਜ਼ਾਰੇਦਾਰ ਪੂੰਜੀਵਾਦ ਜਾਂ ਵਿੱਤ ਪੂੰਜੀ ਵਿੱਚ ਸੰਕਰਮਣ(“Transition) ਦੁਨੀਆਂ ਦੀ ਵੰਡ ਲਈ ਤਿੱਖੇ ਸੰਘਰਸ਼ ਨਾਲ਼ ਜੁੜਿਆ ਹੁੰਦਾ ਹੈ। 1 (ਸਾਮਰਾਜਵਾਦ ਪੂੰਜੀਵਾਦ ਦਾ ਸਰਵਉੱਚ ਪੜਾਅ)

ਨਿਰਵਿਵਾਦ ਰੂਪ ਵਿੱਚ ਗੱਲ ਅਜਿਹੀ ਸੀ ਕਿ ਉੱਨੀਵੀਂ ਸਦੀ ਦੇ ਅੰਤ ਅਤੇ ਵੀਹਵੀਂ ਸਦੀ ਦੀ ਸ਼ੁਰੂਆਤ ਵਿੱਚ (ਠੀਕ ਠੀਕ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਇਹ ਦੌਰ ਜੋ ਕਿ ਇਜਾਰੇਦਾਰ ਪੂਰਵ ਪੂੰਜੀਵਾਦ ਤੋਂ ਉਸਦੇ ਵਿਕਾਸ ਦੇ ਇਜਾਰੇਦਾਰ ਪੜਾਅ ਵਿੱਚ ਸੰਕਰਮਣ ਵੱਲ ਇਸ਼ਾਰਾ ਕਰਦਾ ਹੈ। ਦੁਨੀਆਂ ਦੇ ਉਹਨਾਂ ਹਿੱਸਿਆਂ ਦੀ ਜਿੱਤ ਲਈ ਸਾਮਰਾਜਵਾਦੀ ਤਾਕਤਾਂ ਵਿਚਕਾਰ ਸੰਘਰਸ਼ ਜਬਰਦਸਤ ਰੂਪ ਵਿੱਚ ਤਿੱਖਾ ਹੋ ਗਿਆ, ਜੋ ਹੁਣ ਤੱਕ ਇਹਨਾਂ ਤਾਕਤਾਂ ਦੁਆਰਾ ਕਬਜੇ ਵਿੱਚ ਨਹੀਂ ਲਏ ਗਏ ਸਨ। ਦੁਨੀਆਂ ਦੀ ਇਸ ਵੰਡ ਦੇ ਇੱਕ ਵਾਰ ਪੂਰਾ ਹੋ ਜਾਣ ‘ਤੇ ਸਾਮਰਾਜਵਾਦੀ ਦੇਸ਼ਾਂ ਦੀ ਸਾਪੇਖਿਕ ਤਾਕਤ ਵਿੱਚ ਉਹਨਾਂ ਦੇ ਅਸਮਾਨ ਵਿਕਾਸ ਕਾਰਨ ਹੋਏ ਬਦਲਾਅ ਦੇ ਫਲਸਰੂਪ ਸਿਰਫ ਮੁੜਵੰਡ ਹੀ ਹੋ ਸਕਦੀ ਸੀ। ਇਕੱਲੀ ਇਹੀ ਗੱਲ ਪਹਿਲੀ ਅਤੇ ਦੂਜੀ ਸੰਸਾਰ ਜੰਗ ਦੇ ਕਾਰਨਾਂ ਦੀ ਵਿਆਖਿਆ ਕਰ ਦਿੰਦੀ ਹੈ।

ਦੂਜੀ ਸੰਸਾਰ ਜੰਗ ਤੋਂ ਬਾਅਦ, ਜਿਸਦੇ ਕਾਰਨਾ ਵਿੱਚ ਇੱਥੇ ਜਾਣ ਦੀ ਜ਼ਰੂਰਤ ਨਹੀਂ, ਜ਼ਿਆਦਾਤਰ ਬਸਤੀਆਂ ਰਾਜਨੀਤਕ ਅਜ਼ਾਦੀ ਹਾਸਲ ਕਰਨ ਵਿੱਚ ਸਫਲ ਹੋ ਗਈਆਂ, ਪਰ ਬਾਵਜੂਦ ਇਸਦੇ ਸਾਮਰਾਜਵਾਦ ਅਜਿਹਾ ਪ੍ਰਬੰਧ ਉਸਾਰਨ ਦੇ ਸਮਰੱਥ ਸੀ ਜਿਸ ਦੁਆਰਾ ਇਹਨਾਂ ਰਸਮੀ ਰੂਪ ਚੋਂ ਅਜ਼ਾਦ ਦੇਸ਼ਾਂ ਨੂੰ ਸਾਮਰਾਜਵਾਦ ਤੇ ਵਿੱਤੀ, ਕੂਟਨੀਤਕ ਅਤੇ ਫੌਜੀ ਨਿਰਭਰਤਾ ਦੇ ਜਾਲ ਵਿੱਚ ਪੂਰੀ ਤਰਾਂ ਫਸਾ ਲਿਆ ਗਿਆ ਹੈ। ਦੂਜੇ ਸ਼ਬਦਾਂ ਵਿੱਚ ਬਸਤੀਵਾਦ ਨੇ ਨਵ ਬਸਤੀਵਾਦ ਦੇ ਲਈ ਰਾਹ ਪੱਧਰਾ ਕੀਤਾ ਹੈ। ਦਰਅਸਲ, ਸੋਵੀਅਤ ਸੰਘ ਦੇ ਖਿੰਡਾਅ ਤੋਂ ਬਾਅਦ ਹੁਣ ਰਾਜਨੀਤਕ ਅਜ਼ਾਦੀ ਤੋਂ ਅਰਧਬਸਤੀਵਾਦੀ ਹਾਲਤਾਂ ਵੱਲ ਪਿੱਛੇ ਗਤੀ ਹੋ ਰਹੀ ਹੈ। ਦੱਖਣੀ ਕੋਰੀਆ ਸਾਊਦੀ ਅਰਬ, ਖਾੜੀ ਦੇ ਦੇਸ਼, ਬਹੁਤ ਸਾਰੇ ਅਫਰੀਕੀ ਅਤੇ ਲੈਟਿਨ ਅਮਰੀਕੀ ਦੇਸ਼, ਬਲਕਾਨ ਪ੍ਰਦੇਸ਼ ਅਤੇ ਅਖੀਰ ਵਿੱਚ ਪਰ ਇਹ ਘੱਟ ਮਹੱਤਵਪੂਰਨ ਨਹੀਂ, ਅਫਗਾਨਿਸਤਾਨ ਅਤੇ ਇਰਾਕ।

ਵਿੱਤ ਪੂੰਜੀ ਗੱਠਜੋੜਾਂ ਦਾ ਢਾਂਚਾ, ਫੌਜੀ ਅੱਡਿਆਂ ਦਾ ਨੈਟਵਰਕ, ਨਿਰਭਰ ਤੇ ਕਠਪੁਤਲੀ ਸਰਕਾਰਾਂ ਦੇ ਸਿਲਸਿਲੇ ਦੀ ਸਥਾਪਨਾ ਅਤੇ ਆਪਣੀ ਆਰਥਿਕ ਤਾਕਤ ਦੇ ਜ਼ਰੀਏ ਘੱਟ-ਵੱਧ ਸਮੁੱਚੀ ਦੁਨੀਆਂ ਨੂੰ ਨਿਰਭਰਤਾ ਦੇ ਮੱਕੜਜਾਲ਼ ਵਿੱਚ ਫਸਾਉਣ ਦੇ ਸਮਰੱਥ ਹੈ। ਦਰਅਸਲ ਅਸੀਂ ਕਹਿ ਸਕਦੇ ਹਾਂ ਕਿ ਦੁਨੀਆਂ ਵਿੱਚ ਮੁਸ਼ਕਿਲ ਨਾਲ ਹੀ, ਅਜਿਹੀ ਜਗ੍ਹਾ ਬਚੀ ਹੋਵੇਗੀ, ਜਿੱਥੇ ਉਸਦੇ ਪੈਰ ਨਾ ਪਏ ਹੋਣ।

ਇਸ ਪ੍ਰਕਾਰ ਭਾਵੇਂ ਰਸਮੀ ਬਸਤੀਆਂ ਘੱਟ ਹੀ ਬਚੀਆਂ ਹਨ ਅਤੇ ਭਾਵੇਂ ਜਿਆਦਾਤਰ ਦੇਸ਼ ਰਾਜਨੀਤਕ ਅਜ਼ਾਦੀ ਦਾ ਚੋਲ਼ਾ ਪਾਈ ਬੈਠੇ ਹਨ, ਪਰ ਸਾਰ ਰੂਪ ਵਿੱਚ ਉਹਨਾਂ ਦੀ ਹਾਲਤ ਅਜਿਹੀ ਹੀ ਹੈ ਜਿਵੇਂ ਕਿ ਵੀਹਵੀਂ ਸਦੀ ਦੀ ਸ਼ੁਰੂਆਤ ਦੇ ਸਮੇਂ ਸੀ¸ ਜੋ ਕਿ ਵਰਤਮਾਨ ਸੰਸਾਰ ਦੀ ਲਖਣਾਇਕ ਵਿਸ਼ੇਸ਼ਤਾ ਹੈ, ਸਾਫ-ਸਾਫ ਕਹੀਏ ਤਾਂ ਵੱਖੋ-ਵੱਖਰੀਆਂ ਭਿੜ ਰਹੀਆਂ ਸਾਮਰਾਜਵਾਦੀ ਤਾਕਤਾਂ ਦੇ ਪ੍ਰਭਾਵ ਖੇਤਰਾਂ ਵਿੱਚ ਦੁਨੀਆਂ ਦੀ ਵੰਡ। ਬਾਹਰਮੁਖੀ ਤੌਰ ‘ਤੇ ਅਮਰੀਕਾ, ਯੂਰਪੀ ਸੰਘ ਅਤੇ ਜਪਾਨ ਦੇ ਇਰਦ-ਗਿਰਦ ਕੇਂਦਰਿਤ ਤਿੰਨ ਸਾਮਰਾਜਵਾਦ ਕੈਂਪਾਂ ਵਿਚਕਾਰ ਦੁਨੀਆਂ ਦੀ ਫਿਰ ਤੋਂ ਵੰਡ ਲਈ ਤਿੱਖਾ ਸੰਘਰਸ਼ ਪਹਿਲਾਂ ਤੋਂ ਹੀ ਚੱਲ ਰਿਹਾ ਹੈ। ਯਗੋਸਲਾਵੀਆ ਵਿੱਚ ਯੁੱਧ ਖਾੜੀ ਖੇਤਰ ‘ਤੇ ਕਬਜਾ, ਇਸ ਤੋਂ ਪਹਿਲੀ ਐਂਗਲੋ ਅਮਰੀਕੀ ਸਾਮਰਾਜਵਾਦੀ ਤਾਕਤ ਦੁਆਰਾ ਇਰਾਕ ਉੱਪਰ ਹਰ ਰੋਜ ਕੀਤੀ ਜਾਣ ਵਾਲੀ ਬੰਬਾਰੀ, ਕੋਰੀਆਈ ਟਾਪੂਆਂ ਉੱਪਰ ਜੰਗੀ ਉਕਸਾਵੇਬਾਜੀ, ਰੂਸੀ ਸਰਹੱਦ ਤੱਕ ਜੰਗਬਾਜ ਨਾਟੋ ਗੱਠਜੋੜ ਦਾ ਵਿਸਥਾਰ, ਯਗੋਸਲਾਵ ਯੁੱਧ ਦੌਰਾਨ ਚੀਨੀ ਦੂਤ ਘਰ ‘ਤੇ ਅਮਰੀਕੀ ਬੰਬਾਰੀ, ਚੀਨ ਦੇ ਸਮੁੰਦਰੀ ਤੱਟਾਂ ‘ਤੇ ਅਮਰੀਕਾ ਦੇ ਖੁਫੀਆ ਜਹਾਜਾਂ ਦਾ ਤਾਜਾ ਮਾਮਲਾ, ਤਾਈਵਾਨ ਨੂੰ ਅਤਿਆਧੁਨਿਕ ਹਥਿਆਰਾਂ ਦੀ ਵਿੱਕਰੀ, ਯੂਰਪੀ ਸੰਘ ਦੁਆਰਾ, ਯੂਰਪੀ ਸੈਨਾ ਖੜ੍ਹੀ ਕਰਨ ਦੇ ਯਤਨ, ਅੰਤ 1972 ਦੇ ਏ. ਬੀ. ਐਮ ਸਮਝੌਤੇ ਦੀ ਉਲੰਘਣਾ ਕਰਦੇ ਹੋਏ ਪ੍ਰਮਾਣੂ ਮਿਜਾਈਲ ਪ੍ਰਤੀਰੱਖਿਆ ਪ੍ਰੋਗਰਾਮ ਨੂੰ ਅੱਗੇ ਵਧਾਉਣ ਦਾ ਅਮਰੀਕੀ ਫੈਸਲਾ, ਅਫਰੀਕਾ ਵਿੱਚ ਛਾਇਆ ਯੁੱਧ, ਅਫਗਾਨਿਸਤਾਨ ਦੀ ਜਨਤਾ ਦੇ ਖਿਲਾਫ ਅਮਰੀਕੀ ਸਾਮਰਾਜਵਾਦ ਦੇ ਦੁਆਰਾ ਲੜਿਆ ਜਾ ਰਿਹਾ ਪਰਜੀਵੀ ਹਮਲਾਵਰ ਯੁੱਧ ਅਤੇ ਉਸ ਦੇਸ਼ ਵਿੱਚ ਜਾਰੀ ਬਸਤੀਵਾਦੀ ਕਬਜ਼, ਤਿੰਨ ਆਰਥਿਕ ਕੈਂਪ ਬਣਾਉਣ ਦੇ ਯਤਨ (ਉੱਤਰੀ ਅਤੇ ਦੱਖਣੀ ਅਮਰੀਕਾ, ਯੂਰਪ ਅਤੇ ਏਸ਼ੀਆ ਪ੍ਰਸ਼ਾਂਤ ਵਿੱਚ) ਇਹਨਾਂ ਸਾਰਿਆਂ ਨੂੰ ਕੇਵਲ ਦੁਨੀਆਂ ਦੀ ਫਿਰ ਤੋਂ ਵੰਡ ਦੇ ਲਈ ਸਾਡੀਆਂ ਅੱਖਾਂ ਦੇ ਠੀਕ ਸਾਹਮਣੇ ਜਾਰੀ ਪੇਚੀਦਾ ਪਰ ਤਬਾਹਕੁੰੰਨ ਸੰਘਰਸ਼ ਦੇ ਸੰਦਰਭ ਵਿੱਚ ਹੀ ਸਮਝਿਆ ਜਾ ਸਕਦਾ ਹੈ। ਪ੍ਰੋਲੇਤਾਰੀ ਇਨਕਲਾਬਾਂ ਦੁਆਰਾ ਰੋਕੇ ਨਹੀਂ ਜਾਣ ਤੇ ਫਿਰ ਸਾਮਰਾਜਵਾਦੀ ਕੈਂਪ ਜਾਂ ਇਹਨਾਂ ਤੋਂ ਬਣੇ ਕੁੱਝ ਹੋਰ ਗੱਠਜੋੜ ਦੇਰ ਸਵੇਰ ਜ਼ਰੂਰ ਹੀ ਇੱਕ ਦੂਜੇ ਦੇ ਖਿਲਾਫ ਜੰਗ ਲੜ ਰਹੇ ਹੋਣਗੇ।

ਅਫਗਾਨਿਸਤਾਨ ਵਿੱਚ ਜੰਗ ਦਾ, ”ਅੱਤਵਾਦ ਖਿਲਾਫ ਜੰਗ” ਨਾਲ ਉਸੇ ਪ੍ਰਕਾਰ ਕੋਈ ਲੈਣਾ ਦੇਣਾ ਨਹੀਂ ਜਿਸ ਪ੍ਰਕਾਰ ਇਰਾਕ ਖਿਲਾਫ ਅਮਰੀਕੀ ਸਾਮਰਾਜਵਾਦ ਨੂੰ ਮੱਧ ਪੂਰਬ ਤੋਂ ਲੈ ਕੇ ਸਾਬਕਾ ਸੋਵੀਅਤ ਸੰਘ ਦੇ ਪੂਰਬੀ ਗਣਰਾਜਾਂ ਤੱਕ ਫੈਲੇ ਤੇਲ ਖੇਤਰ ਦੇ ਤੇਲ ਸੋਮਿਆਂ ਉੱਪਰ ਕਬਜ਼ਾ ਕਰਨ ਦੇ ਸਮਰੱਥ ਬਣਾਉਣ ਦੇ ਲਈ, ਦੁਨੀਆਂ ਦੇ ਸਾਰੇ ਹਿੱਸਿਆਂ ਉੱਪਰ ਨਿਰਵਿਰੋਧ ਅਮਰੀਕੀ ਗਲਬਾ ਸਥਾਪਤ ਕਰਨ ਦੇ ਲਈ ਛੇੜੇ ਗਏ ਹਨ। ਅਮਰੀਕੀ ਹਾਕਮ ਜਮਾਤ ਨਾ ਕੇਵਲ ਦੱਬੇ-ਕੁਚਲੇ ਲੋਕਾਂ ਸਗੋਂ ਵਿਰੋਧੀ ਸਾਮਰਾਜਵਾਦੀ ਤਾਕਤਾਂ ਦੇ ਉੱਪਰ ਗਲਬਾ ਕਾਇਮ ਕਰਨ ‘ਤੇ ਜੋਰ ਦਿੰਦੀ ਹੈ¸ਕੁੱਝ ਹੱਦ ਤੱਕ ਹਰ ਤਰਾਂ ਦੇ ਹਥਿਆਰਾਂ ਵਿੱਚ ਬੇਹੱਦ ਸ਼੍ਰੇ੍ਰ੍ਰਸ਼ਠਤਾ ਦੇ ਜਰੀਏ ਅਤੇ ਕੁੱਝ ਹੱਦ ਹੱਦ ਤੱਕ ਮੱਧ ਪੂਰਬ ਅਤੇ ਮੱਧ ਏਸ਼ੀਆ ਦੇ ਤੇਲ ਸੋਮਿਆਂ ਉੱਪਰ ਕਬਜੇ ਜਰੀਏ।

ਇਸਦੇ ਸਿੱਟੇ ਵਜੋਂ ਅਮਰੀਕੀ ਫੌਜੀ ਖਰਚ ਨਾਟਕੀ ਰੂਪ ਨਾਲ ਵਧ ਗਿਆ ਹੈ। ਸਾਲ 2001 ਦੇ 280 ਅਰਬ ਡਾਲਰ ਪ੍ਰਤੀ ਸਾਲ ਤੋਂ ਵਧ ਕੇ ਅਮਰੀਕੀ ਰੱਖਿਆ ਬਜਟ ਵਿੱਤੀ ਸਾਲ 2002 ਵਿੱਚ 329 ਅਰਬ ਡਾਲਰ ਅਤੇ 2003 ਵਿੱਚ 380 ਅਰਬ ਡਾਲਰ ਹੋ ਗਿਆ। ਇੰਨੇ ਨਾਲ ਵੀ ਸੰਤੁਸ਼ਟ ਨਾ ਹੁੰਦੇ ਹੋਏ, ਅਮਰੀਕੀ ਸਾਮਰਾਜਵਾਦ ਏਸ਼ੀਅਨ ਸਮਝੌਤੇ ਦੀ ਘੋਰ ਉਲੰਘਣਾ ਕਰਦੇ ਹੋਏ, ਕੌਮੀ ਮਿਜਾਇਲ ਰੱਖਿਆ (ਐਨ. ਐਮੀ.ਡੀ ਰੀਗਨ ਦੇ ਸਟਾਰਵਾਰ ਪ੍ਰੋਗਰਾਮ ਦੀ ਅਗਲੀ ਕੜੀ) ਉਸਾਰਨ ਦੀ ਯੋਜਨਾ ਬਣਾ ਰਿਹਾ ਹੈ। ਤਾਂ ਕਿ ਅਮਰੀਕਾ ਨੂੰ ਪ੍ਰਮਾਣੂ ਹਮਲੇ ਤੋਂ ਸੁਰੱਖਿਅਤ ਬਣਾਇਆ ਜਾ ਸਕੇ। ਕੇਵਲ ਐੱਨ. ਐੱਮ.ਡੀ ਉੱਪਰ ਆਉਣ ਵਾਲੇ ਖਰਚ ਦਾ ਅੰਦਾਜਾ 150-250 ਅਰਬ ਡਾਲਰ ਲਗਾਇਆ ਗਿਆ ਹੈ। ਭਾਵੇਂ ਐੱਨ. ਐੱਮ.ਡੀ ਨੂੰ ਵਰਤਮਾਨ ਸਮੇਂ ਵਿੱਚ ਤਕਨੀਕੀ ਰੂਪ ਤੋਂ ਅਸੰਭਵ ਮੰਨ ਕੇ

ਚੱਲਿਆ ਜਾ ਰਿਹਾ ਹੈ। ਪਰ ਦੂਜੀਆਂ ਪ੍ਰਮਾਣੂ ਤਾਕਤਾਂ ਮਿਸਾਲ ਦੇ ਲਈ ਰੂਸ ਅਤੇ ਚੀਨ ਜ਼ਰੂਰ ਇਸ ਪਾਸੇ ਵੱਲ ਗੌਰ ਕਰਨਗੀਆਂ ਅਤੇ ਜ਼ਰੂਰੀ ਜਵਾਬੀ ਢੰਗ ਅਪਣਾਉਣਗੀਆਂ। ਗੌਰ ਕਰਨ ਯੋਗ ਹੈ ਕਿ ਅਮਰੀਕੀ ਸਾਮਰਾਜਵਾਦ ਦੁਨੀਆਂ ‘ਤੇ ਦਬਦਬਾ ਕਾਇਮ ਰੱਖਣ ਦੇ ਇਸ ਹਿਟਲਰੀ ਯਤਨ ਵਿੱਚ ਲੱਗਿਆ ਹੋਇਆ ਹੈ ਅਤੇ ਉਸਦਾ ਫੌਜੀ ਖਰਚ ਅੱਜ ਦੁਨੀਆਂ ਦੇ ਦੂਜੇ 14 ਸਭ ਤੋਂ ਵੱਡੇ ਖਰਚਕਾਰਾਂ ਦੇ, ਜਿਸ ਵਿੱਚ ਜਪਾਨ, ਪੱਛਮੀ ਯੂਰਪ, ਰੂਸ ਅਤੇ ਚੀਨ ਸ਼ਾਮਲ ਹਨ ਦੇ ਸਾਂਝੇ ਰੱਖਿਆ ਬਜਟਾਂ ਤੋਂ ਅੱਗੇ ਨਿੱਕਲ ਗਿਆ ਹੈ। ਅਤਿ ਵੱਡਾ ਅਮਰੀਕੀ ਰੱਖਿਆ ਬਜਟ ਅਜਿਹੇ ਹਮਲਾਵਰ ਯੁੱਧਾਂ ਦੀ ਤਿਆਰੀ ਦੇ ਲਈ ਹੈ। ਜਿਹਨਾਂ ਨੂੰ ਅਮਰੀਕੀ ਸਾਮਰਾਜਵਾਦ ਨੇ ਦੁਨੀਆਂ ਦੀ ਜਨਤਾ ਦੇ ਲਈ ਫਿਰ ਕਦੇ ਲਈ ਰੱਖ ਛੱਡਿਆ ਹੈ, ਕਿਉਂਕਿ ਇੱਕ ਅਮਰੀਕੀ ਜਨਰਲ ਦੇ ਸ਼ਬਦਾਂ ਵਿੱਚ, ”ਤੁਸੀਂ ਇਹ ਨਾ ਸਮਝੋ ਕਿ ਅਸੀਂ ਇਹ ਸਭ ਪੈਸਾ ਫੌਜ ਉੱਪਰ ਖਰਚ ਕਰਨ ਜਾ ਰਹੇ ਹਾਂ ਅਤੇ ਉਸਨੂੰ ਗੈਰਾਜ ਵਿੱਚ ਸਜਾਕੇ ਰੱਖਾਂਗੇ, ਕੀ ਤੁਹਾਨੂੰ ਅਜਿਹਾ ਲਗਦਾ ਹੈ?”

ਪਿਛਾਖੜੀ ਪੱਤਰਕਾਰ ਥਾਮਸ ਫਰੀਡਮੈਨ ਨੇ ਵੀ ਹੈਰਾਨੀਜਨਕ ਸ਼ਪੱਸ਼ਟ ਬੋਲੀ ਦੇ ਨਾਲ 28 ਮਾਰਚ 1999 ਦੇ ਨਿਉਯਾਰਕ ਟਾਈਮਜ ਦੇ ਵਿੱਚ ਲਿਖਿਆ;

”ਸੰਸਾਰੀਕਰਣ ਅੱਗੇ ਵਧੇ ਇਸ ਦੇ ਲਈ ਅਮਰੀਕਾ ਉਸ ਸਰਵਸ਼ਕਤੀਮਾਨ ਮਹਾਂਸ਼ਕਤੀ ਦੀ ਤਰਾਂ ਕੰਮ ਕਰਨ ਤੋਂ ਭੈ ਭੀਤ ਨਹੀਂ ਹੋ ਸਕਦਾ, ਜੋ ਕਿ ਉਹ ਹੈ। ਬਜ਼ਾਰ ਦੇ ਲੁਕੇ ਹੋਏ ਹੱਥ ਲੁਕੇ ਹੋਏ ਘਸੁੰਨ ਬਗੈਰ ਕਿਦੇ ਕੰਮ ਨਹੀਂ ਕਰਨਗੇ। ਐਫ-15 ਬਣਾਉਣ ਵਾਲੇ ਮੈਕਡੋਨਲ-ਡਗਲਸ ਦੇ ਬਗੈਰ ਮੈਕਡੋਨਲਡ ਵਧ ਫੁੱਲ ਨਹੀਂ ਸਕਦਾ ਅਤੇ ਉਹ ਲੁਕਿਆ ਹੋਇਆ ਘਸੁੰਨ ਜੋ ਸਿਲੀਕਾਨ ਵੈਲੀ ਦੀ ਟਕਨਾਲੋਜੀ ਦੇ ਲਈ ਦੁਨੀਆਂ ਨੂੰ ਸੁਰੱਖਿਅਤ ਰਖਦਾ ਹੈ ਅਮਰੀਕਾ ਦੀ ਥਲ ਸੈਨਾ, ਹਵਾਈ ਸੈਨਾ, ਸਮੁੰਦਰੀ ਸੈਨਾ ਅਤੇ ਜਹਾਜੀ ਬੇੜਿਆਂ ਦਾ ਦਲ ਹੈ।”

ਅਮਰੀਕਾ ਕੋਲ਼ ਦੂਜੇ ਦੇਸ਼ਾਂ ਵਿੱਚ ਸਥਿਤ ਸੈਂਕੜੇ ਫੌਜੀ ਅੱਡੇ ਹਨ ਜਿਨ੍ਹਾਂ ਉੱਪਰ ਇਰਾਕ ਦੇ ਖਿਲਾਫ ਨਵੀਨਤਮ ਯੁੱਧ ਤੋਂ ਪਹਿਲਾਂ ਦਸ ਲੱਖ ਅਮਰੀਕੀ ਫੌਜਾਂ ਵਿੱਚੋਂ ਇੱਕ ਚੁਥਾਈ ਤੋਂ ਜਿਆਦਾ ਤੈਨਾਤ ਸਨ। (18 ਜਨਵਰੀ 2002 ਦੇ ਫਾਈਨਾਂਸ਼ੀਅਲ ਟਾਈਮਜ਼ ਦੇ ਅਨੁਸਾਰ 2,54,783)। ਇਹਨਾਂ ਵਿੱਚੋਂ 88105 ਯੂਰਪ ਵਿੱਚ, 91,670 ਪੂਰਵੀ ਏਸ਼ੀਆ ਅਤੇ ਪ੍ਰਸ਼ਾਂਤ ਖੇਤਰ ਵਿੱਚ (ਜਪਾਨ ਵਿੱਚ 40,217 ਅਤੇ ਦੱਖਣੀ ਕੋਰੀਆ ਵਿੱਚ 37,605, ) 26,878 ਮੱਧ ਪੂਰਬ ਦੱਖਣੀ ਏਸ਼ੀਆ ਅਤੇ ਉੱਤਰੀ ਅਮਰੀਕਾ ਵਿੱਚ ਅਤੇ 14,015 ਦੱਖਣੀ ਅਮਰੀਕਾ ਵਿੱਚ ਸਨ। ਇਰਾਕ ਯੁੱਧ ਦੇ ਸਮੇਂ ਤੋਂ ਹੋਰ 148000 ਅਮਰੀਕੀ ਫੌਜਾਂ ਦੀ ਕਬਜਾਧਾਰੀ ਬਸਤੀਵਾਦੀ ਸੈਨਾ ਦੇ ਰੂਪ ਵਿੱਚ ਤੈਨਾਤੀ ਲਗਾਤਾਰ ਬਣੀ ਹੋਈ ਹੈ। ਰੱਖਿਆ ਬਜਟ ਵਿੱਚ ਵਾਧੇ ਦੀ ਯੋਜਨਾ ਦੇ ਨਾਲ ਅਮਰੀਕਾ ਨੇ ਆਪਣੀਆਂ ਹਥਿਆਰਬੰਦ ਫੌਜਾਂ ਲਈ ਹੋਰ ਜਿਆਦਾ ਸਮੁੰਦਰੀ ਜਹਾਜ, ਜਿਆਦਾ ਸਾਜੋ ਸਮਾਨ ਹਵਾ ਤੋਂ ਹਵਾ ਵਿੱਚ ਹੀ ਤੇਲ ਭਰਨ ਵਾਲੇ ਟੈਂਕਰ, ਗਲੋਬਲ ਹਾੱਕ ਅਤੇ ਚਾਲਕ ਰਹਿਤ ਪ੍ਰਿਡੇਟਰ ਜਹਾਜ, ਉਪਗ੍ਰਹਿ ਨਿਗਰਾਨੀ ਜਹਾਜ ਅਤੇ ਦੁਸ਼ਮਣ ਦੇ ਸੰਚਾਰਾਂ ਨੂੰ ਸੁਣਨ ਵਾਲੇ ਜਹਾਜਾਂ ਦੇ ਨਾਲ-ਨਾਲ ਸਟੀਕ ਨਿਸ਼ਾਨਾ ਲਗਾਉਣ ਵਾਲੇ ਹਥਿਆਰਾਂ ਨੂੰ ਹਾਸਲ ਕਰਨਾ ਸ਼ੁਰੂ ਕਰ ਦਿੱਤਾ ਹੈ।

ਇਸ ਤੋਂ ਇਲਾਵਾ, ਉਹ ਨਿਸ਼ਚਿਤ ਰੂਪ ‘ਚ ਦੂਜੇ ਦੇਸ਼ਾਂ ਵਿੱਚ ਅਤੇ ਹੋਰ ਵੀ ਫੌਜੀ ਅੱਡੇ ਹਾਸਲ ਕਰਨ ਦੀ ਕੋਸ਼ਿਸ਼ ਕਰੇਗਾ, ਜਿਸਦੀ ਮਹੱਤਤਾ ਨੂੰ ਦਿਏਗੋ ਗਾਰਸੀਆ ਦੇ ਉਪਯੋਗ ਨਾਲ ਫਿਰ ਤੋਂ ਬਲ ਮਿਲਿਆ ਹੈ, ਜਿੱਥੋਂ ਅਮਰੀਕੀ ਬੀ 52 ਅਤੇ ਬੀ-1ਬੀ ਬੰਬਾਰ ਜ਼ਹਾਜ਼ਾਂ ਨੇ ਅਫਗਾਨ ਅਤੇ ਇਰਾਕੀ ਜਨਤਾ ਉੱਪਰ ਕਹਿਰ ਢਾਉਣ ਲਈ ਉਡਾਨ ਭਰੀ ਸੀ।

ਇਹਨਾਂ ਹਾਈ ਟੈਕ ਯੋਜਨਾਵਾਂ ਦੇ ਪਿੱਛੇ ਦਾ ਵਿਚਾਰ ਇਹ ਹੈ ਕਿ ਅਮਰੀਕਾ ਨੂੰ ਆਪਣੇ ਫੌਜੀਆਂ ਦੀ ਜਾਨ ਖਤਰੇ ਵਿੱਚ ਪਾਏ ਬਿਨਾਂ ਸੰਭਾਵੀ ਯੁੱਧ ਲੜਨ ਵਿੱਚ ਸਮਰੱਥ ਹੋਣਾ ਚਾਹੀਦਾ ਹੈ। ਪਰ ਇਹ ਵਿਚਾਰ ਅਮਲ ਵਿੱਚ ਕੰਮ ਨਹੀਂ ਕਰਦਾ, ਕਾਇਰਤਾ ਨਾਲ ਭਰੇ ਅਮਰੀਕੀ ਜਹਾਜ ਚਾਲਕਾਂ ਲਈ 15 ਕਿਲੋਮੀਟਰ ਦੀ ਉਚਾਈ ‘ਤੇ ਨਿਡਰ ਹੋ ਕੇ ਅਜਿਹੇ ਲੋਕਾਂ ‘ਤੇ ਬੰਬ ਸੁੱਟਣੇ, ਜਿਹਨਾਂ ਦੇ ਕੋਲ ਹਵਾਈ ਹਮਲੇ ਤੋਂ ਬਚਾਅ ਦਾ ਆਮ ਤੌਰ ‘ਤੇ ਕੋਈ ਢੰਗ ਨਹੀਂ ਹੈ, ਅਲੱਗ ਗੱਲ ਹੈ। ਪਰ ਅਜਿਹੇ ਲੋਕਾਂ ਨੂੰ ਜੋ ਇਸ ਨਵ ਨਾਜੀ ਖੁੰਖਾਰ ਹਮਲੇ ਦੇ ਨਿਸ਼ਾਨੇ ਤੇ ਹਨ, ਕਾਬੂ ਕਰਨਾ ਅਤੇ ਵੱਸ ਵਿੱਚ ਰੱਖਣਾ ਪੂਰੀ ਤਰਾਂ ਅਲੱਗ ਗੱਲ ਹੈ। ਵਿਅਤਨਾਮ, ਲਿਬਨਾਨ ਅਤੇ ਸੋਮਾਲੀਆ ਵਿੱਚ ਅਮਰੀਕੀ ਤਜਰਬੇ ਨੇ ਇਸ ਗੱਲ ਦੀ ਪੂਰੀ ਤਰਾਂ ਪੁਸ਼ਟੀ ਕਰ ਦਿੱਤੀ ਹੈ। ਇਸੇ ਤਰਾਂ ਅਫਗਾਨਿਸਤਾਨ ਅਤੇ ਇਰਾਕ ਵਿੱਚ ਹਰ ਦਿਨ ਇਸ ਦੀ ਪੁਸ਼ਟੀ ਹੋ ਰਹੀ ਹੈ, ਜਿੱਥੇ ਸਾਮਰਾਜਵਾਦੀ ਤਾਕਤਾਂ ਇਰਾਕੀ ਕੌਮੀ ਪ੍ਰਤੀਰੋਧ ਦੇ ਹਰ ਦਿਨ ਹਮਲਿਆਂ ਦੇ ਨਿਸ਼ਨਿਆਂ ‘ਤੇ ਹਨ। ਇਰਾਕ ਵਿੱਚ ਜਾਰਡਨ ਦੇ ਦੂਤਾਵਾਸ, ਬਗਦਾਦ ਵਿੱਚ ਸੰਯੁਕਤ ਰਾਸ਼ਟਰ ਦੇ ਹੈੱਡਕੁਆਟਰ ਉੱਪਰ ਹਾਲ ਵਿੱਚ ਹੋਏ ਹਮਲੇ ਦੇ ਨਾਲ-ਨਾਲ ਇਰਾਕ ਵਿੱਚ ਇਸਲਾਮਿਕ ਕ੍ਰਾਂਤੀ ਲਈ ਸਰਵਉੱਚ ਪ੍ਰੀਸ਼ਦ (ਏ.ਸੀ.ਆਈ. ਆਰ. ਆਈ.) ਦੇ ਪ੍ਰਮੁੱਖ ਦੁਸ਼ਮਣ-ਸਹਿਯੋਗੀ ਅਬਦੁੱਲਾ ਅਲ ਹਾਕਿਮ ਦਾ ਸਫਾਇਆ ਇਸ ਗੱਲ ਦੇ ਦਮਦਾਰ ਸੰਦੇਸ਼ ਹਨ ਕਿ ਇਰਾਕ ਦਾ ਬਸਤੀਵਾਦੀ ਕਬਜਾ ਡੂੰਘੇ ਸੰਕਟ ਵਿੱਚ ਹੈ।

ਤਿੱਖੀਆਂ ਹੁੰਦੀਆਂ ਅੰਤਰ ਸਾਮਰਾਜਵਾਦੀ ਵਿਰੋਧਤਾਈਆਂ ਇਸਦੇ ਬਾਵਜੂਦ ਅਮਰੀਕੀ ਦਾਦਾਗਿਰੀ, ਹਮਲਾ ਤੇ ਆਕੜ, ਦੱਬੀਆਂ ਕੁਚਲੀਆਂ ਕੌਮਾਂ ਵਿੱਚੋਂ ਉਸਦੇ ਖਿਲਾਫ ਨਾ ਕੇਵਲ ਪ੍ਰਤੀਰੋਧ ਵਧਾ ਭੜਕਾ ਰਹੀਆਂ ਹਨ ਜੋ ਕਿ ਵਪਾਰ ਵਿੱਚ ਸੁਰੱਖਿਆਵਾਦ ਅਤੇ ਹਰ ਇੱਕ ਦੂਜੇ ਖੇਤਰ ਵਿੱਚ ਤਿੱਖੇ ਭੇੜ ਵੱਲ ਲਿਜਾ ਰਹੀ ਹੈ।

ਸਾਮਰਾਜਵਾਦ ਦਾ ਡੂੰਘਾ ਹੁੰਦਾ ਜਾ ਰਿਹਾ ਸੰਕਟ ਸਾਮਰਾਜਵਾਦੀ ਵਿਰੋਧਤਾਈਆਂ ਨੂੰ ਉਸ ਪੱਧਰ ਤੱਕ ਤਿੱਖਾ ਬਣਾ ਰਿਹਾ ਹੈ, ਜਿਸਨੂੰ ਦੂਜੀ ਸੰਸਾਰ ਜੰਗ ਦੇ ਪਹਿਲੇ ਦੇ ਸਮੇਂ ਤੋਂ ਨਹੀਂ ਦੇਖਿਆ ਗਿਆ। ਅਤਿ ਉਤਪਾਦਨ ਦਾ ਉਹ ਸੰਕਟ ਜੋ, 1997 ਵਿੱਚ ਏਸ਼ੀਆ ਵਿੱਚ ਮੁਦਰਾ ਸੰਕਟ ਦੀ ਸ਼ਕਲ ਵਿੱਚ ਪ੍ਰਗਟ ਹੋਇਆ ਅਤੇ ਜੋ ਮਹਾਂਦੀਪਾਂ ਨੂੰ ਪਾਰ ਕਰਕੇ ਬ੍ਰਾਜੀਲ ਨੂੰ ਆਪਣੀ ਲਪੇਟ ਵਿੱਚ ਲੈਣ ਤੋਂ ਪਹਿਲਾਂ 1998 ਵਿੱਚ ਰੂਸ ਤੱਕ ਫੈਲਿਆ, ਆਪਣਾ ਤਬਾਹਕਰੂ ਕੰਮ ਜਾਰੀ ਰੱਖ ਰਿਹਾ ਹੈ। ਜਪਾਨੀ ਅਰਥਚਾਰੇ ਵਿੱਚ, ਜੋ ਪੂਰਾ ਦਹਾਕਾ ਡੂੰਘੇ ਸੰਕਟ ਵਿੱਚ ਰਿਹਾ ਹੈ, ਪਿਛਲੇ ਸਾਲ (2002) ਦੀ ਪਹਿਲੀ ਤਿਮਾਹੀ ਵਿੱਚ ਤਿੰਨ ਪ੍ਰਤੀਸ਼ਤ ਦੀ ਮੰਦੀ ਦਰਜ ਕੀਤੀ ਗਈ। ਇਸ ਗਿਰਾਵਟ ਦੇ ਨਾਲ ਹੀ ਦੂਜੀ ਤਿਮਾਹੀ ਵਿੱਚ ਜਪਾਨੀ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਵਿੱਚ ਤਿੰਨ ਪ੍ਰਤੀਸ਼ਤ ਸਲਾਨਾ ਦੀ ਦਰ ਨਾਲ ਵਾਧਾ ਹੋਇਆ ਹੈ। ਸਮੁੱਚੇ ਦਹਾਕੇ ਲਈ ਸੰਸਾਰ ਅਰਥਚਾਰਾ ਆਪਣੇ ਵਾਧੇ ਦੇ ਇੰਜਣ ਅਮਰੀਕੀ ਅਰਥਚਾਰੇ ਵਿੱਚ ਬੇਰੁਜਗਾਰੀ ਦੇ 6.4ਪ੍ਰਤੀਸ਼ਤ ‘ਤੇ ਪਹੁੰਚ ਜਾਣ ਨਾਲ ਹੀ ਤਿੰਨ ਸਾਲਾਂ ਤੋਂ ਸੰਕਟ ਵਿੱਚ ਹੈ¸ 1994 ਤੋਂ ਲੈ ਕੇ ਇਹ ਸਭ ਤੋਂ ਉੱਚਾ ਪੱਧਰ ਹੈ, ਯੂਰਪੀ ਸੰਘ ਵਿੱਚ ਆਰਥਿਕ ਵਾਧਾ ਦਰ ਬਸ ਜੀਰੋ ਤੋਂ ਉੱੱਪਰ ਹੈ ਅਤੇ ਇਸ ਯੂਰਪੀ ਸੰਘ ਦੇ ਨਾਕਾਰਾਤਮਕ ਵਾਧਾ ਦਰਜ ਕਰਨ ਦੀ ਉਮੀਦ ਹੈ। ਸੰਸਾਰ ਪੂੰਜੀਵਾਦੀ ਅਰਥਚਾਰਾ ਲੱਦੇ ਹੋਏ ਬਾਜ਼ਾਰਾਂ, ਉਦਯੋਗ ਦੀ ਵਾਧੂ ਸਮਰੱਥਾ, ਮੁਨਾਫੇ ਦੀ ਬੇਰੌਣਕ ਝੂਠੀ ਆਸ, ਜਪਾਨ ਅਤੇ ਜਰਮਨੀ ਦੀਆਂ ਵਿੱਤੀ ਸੰਸਥਾਵਾਂ, ਰੀਅਲ ਅਸਟੇਟ ਬਜ਼ਾਰ ਦੇ ਬੁਲਬਲੇ ਨੌਕਰੀਆਂ ਅਤੇ ਆਮਦਨਾਂ ਦੀ ਗਿਰਦੀ ਹੋਈ ਹਾਲਤ ਦੇ ਨਾਲ-ਨਾਲ ਵਧਦਾ ਹੋਇਆ ਵੱਡਾ ਖਪਤਕਾਰੀ ਕਰਜ ਇਹ ਅਜਿਹੇ ਕਾਰਕ ਹਨ ਜੋ ਅਰਥਚਾਰੇ ਦੇ ਭਲੇ ਚੰਗੇ ਹੋਣ ਦੀ ਬਜਾਇ ਭਾਰੀ ਮੰਦੀ ਦੇ ਨੁਸਖੇ ਹਨ। ਜੇਕਰ ਇਹ ਨਘੋਚਾਂ ਕੱਢਣ ਵਾਂਗ ਜਾਪਦਾ ਹੈ ਅਤੇ ਇਹ ਤਸਵੀਰ ਡਰਾਉਣੀ ਲਗਦੀ ਹੈ ਤਾਂ ਆਓ ਉਹਨਾਂ ਵਿਸ਼ਲੇਸ਼ਕਾਂ ਦੀਆਂ ਗੱਲਾਂ ‘ਤੇ ਗੌਰ ਕਰੀਏ, ਜਿਹਨਾਂ ਦੀ ਨਿਰੋਲ ਬੁਰਜ਼ੂਆਜ਼ੀ ਦੀ ਸਾਖ ਬਾਰੇ ਕੋਈ ਭੁਲੇਖਾ ਨਹੀਂ ਹੈ, ਜਿਹਨਾਂ ਨੇ ਆਉਣ ਵਾਲੇ ਭਵਿੱਖ ਦਾ ਇੱਕ ਨਜ਼ਾਰਾ ਪੇਸ਼ ਕੀਤਾ ਹੈ। ਇਹ ਕੁੱਝ ਇਸ ਤਰਾਂ ਹੈ।

ਦੁਨੀਆਂ ਦੇ ਸਭ ਤੋਂ ਵੱਡੇ ਅਮਰੀਕੀ ਅਰਥਚਾਰੇ ਦੀ ਚਰਿਤਰਕ ਵਿਸ਼ੇਸ਼ਤਾ ਉਹ ਗੰਭੀਰ ਕਿਸਮ ਦੇ ਅਸੰਤੁਲਨ ਬਣੇ ਹੋਏ ਹਨ ਜਿਹਨਾਂ ਨੂੰ ਪਿਛਲੇ ਤਿੰਨ ਸਾਲਾਂ ਦੀ ਮੰਦੀ ਦੇ ਦੌਰਾਨ ਦਰੁਸਤ ਨਹੀਂ ਕੀਤਾ ਗਿਆ। ਅਮਰੀਕੀ ਵਪਾਰ ਘਾਟਾ ਉਸਦੇ ਜੇ.ਡੀ. ਪੀ. ਦੇ 6 ਪ੍ਰਤੀਸ਼ਤ ਦੀ ਅਣਮੰਨਵੀ ਉਚਾਈ ਤੱਕ ਪਹੁੰਚ ਗਿਆ ਹੈ। ਸਾਲ 2004 ਵਿੱਚ ਇਸਦੇ 6 ਅਰਬ ਡਾਲਰ ਹੋ ਜਾਣ ਦੀ ਆਸ ਹੈ¸ਮਤਲਬ ਕਿ ਇਸਦੀ ਪੂਰਤੀ ਕਰਨ ਲਈ ਅਮਰੀਕਾ ਨੂੰ ਹਰ ਕੰਮ ਦਿਨ ਵਿੱਚ ਸ਼ੁੱਧ 2.4 ਅਰਬ ਡਾਲਰ ਕਮਾਉਣੇ ਹੋਣਗੇ। ਉਸਦਾ ਵਿੱਤੀ ਲੇਖਾ ਜੋਖਾ ਵਾਫ਼ਰ ਦਿਖਾਉਣ ਦੀ ਬਜਾਇ, ਜਿਹਾ ਕਿ ਪੂਰਵਅਨੁਮਾਨ ਪ੍ਰਗਟ ਕੀਤਾ ਗਿਆ ਸੀ ਕਿ ਇਹ 2003 ਵਿੱਚ ਜੀ.ਡੀ.ਪੀ. ਦਾ ਘੱਟ ਤੋਂ ਘੱਟ ਤਿੰਨ ਪ੍ਰਤੀਸ਼ਤ ਹੋਵੇਗਾ, ਇਸ ਸਾਲ ਤੇ ਅਗਲੇ ਸਾਲ ਜੀ.ਡੀ.ਪੀ ਦੇ ਪੰਜ ਪ੍ਰਤੀਸ਼ਤ ਦੇ ਕਰੀਬ ਘਾਟੇ ਵਿੱਚ ਰਹੇਗਾ। ਲੰਬੇ ਸਮੇਂ ਵਿੱਚ ਤਸਵੀਰ ਨਿਰਾਸ਼ਾਜਨਕ ਹੈ। ਕਾਂਗਰਸ ਦੇ ਬਜਟ ਦਫ਼ਤਰ ਦੇ ਅਨੁਸਾਰ 2013 ਵਿੱਚ ਖਤਮ ਹੋ ਰਹੇ ਦਹਾਕੇ ਦੇ ਲਈ ਇੱਕ ਸਮੇਂ ਕੀਤੀ ਗਈ 5-6 ਹਜਾਰ ਅਰਬ ਡਾਲਰ ਦੇ ਸਰਪਲੱਸ ਦੀ ਭਵਿੱਖਬਾਣੀ ਦੇ ਬਜਾਏ ਵਰਤਮਾਨ ਉਲਟ ਉਮੀਦ 1,800 ਅਰਬ ਡਾਲਰ ਦੇ ਘਾਟੇ ਦੀ ਹੈ। ਸੁਤੰਤਰ ਅੰਦਾਜ਼ੇ ਇਸਨੂੰ 4 ਹਜ਼ਾਰ ਅਰਬ ਡਾਲਰ ਤੱਕ ਦੱਸਦੇ ਹਨ। ਫਾਈਨਾਂਸ਼ੀਅਲ ਟਾਈਮਜ਼ ਵਿੱਚ 10 ਜੂਨ 2003 ਨੂੰ ਛਪਿਆ ਫਰਾਂਸ ਵਿੱਚ ਅਮਰੀਕਾ ਦੇ ਸਾਬਕਾ ਰਾਜਦੂਤ ਫੈਪ੍ਰਿਕਸ ਰੋਗਟਿਨ ਦਾ ਲੇਖ, ”ਸੰਸਾਰ ਗਲਬੇ ਦੇ ਅਸਹਿ ਖਰਚ”)।

ਅਮਰੀਕੀ ਖਪਤਕਾਰ ਇੱਕ ਅਜਿਹੇ ਸਮੇਂ ਵਿੱਚ ਗਲੇ ਤੱਕ ਕਰਜ ਵਿੱਚ ਡੁੱਬੇ ਹੋਏ ਹਨ ਜਦੋਂ ਬੇਰੁਜਗਾਰੀ ਅਪ੍ਰੈਲ 1994 ਦੇ ਕਿਸੇ ਵੀ ਸਮੇਂ ਦੇ ਮੁਕਾਬਲੇ ਸਭ ਤੋਂ ਉੱਚੇ ਪੱਧਰ (6.4 ਪ੍ਰਤੀਸ਼ਤ) ‘ਤੇ ਪਹੁੰਚ ਗਈ ਹੈ। 2001 ਦੀ ਮੰਦੀ ਦੇ ਦੋ ਸਾਲਾਂ ਬਾਅਦ ਅਮਰੀਕਾ ਦੇ ਨਿੱਜੀ ਰੁਜਗਾਰ ਖੇਤਰ ਵਿੱਚ 25 ਲੱਖ ਦੀ ਆਈ ਹੈ। (ਇਸ ਵਿੱਚ ਸੱਤ ਲੱਖ ਦੀ ਕਮੀ ਸਿਰਫ ਪਿਛਲੇ ਸਾਲ ਦੌਰਾਨ ਹੀ ਆਈ ਹੈ) ਅਤੇ ਇਹ ਦੋ ਸਾਲ ਪਹਿਲਾਂ ਦੇ ਮੁਕਾਬਲੇ ਦੋ ਪ੍ਰਤੀਸ਼ਤ ਜਿਆਦਾ ਹੈ। ਫੌਜੀ ਬਜਟ ਨਾਟਕੀ ਰੂਪ ਵਿੱਚ ਵਧ ਗਿਆ ਹੈ ਅਤੇ ਨੇੜਲੇ ਭਵਿੱਖ ਵਿੱਚ ਇਸਦਾ ਲਗਾਤਾਰ ਵਧਦੇ ਜਾਣਾ ਤਹਿ ਹੈ। ਇਹ ਅਮਰੀਕੀ ਖਪਤਕਾਰਾਂ ਅੰਦਰ ਆਤਮ ਵਿਸ਼ਵਾਸ਼ ਦਾ ਸੰਚਾਰ ਕਰਨ ਵਾਲੀਆਂ ਹਾਲਤਾਂ ਨਹੀਂ ਹਨ, ਜਿਹਨਾਂ ਦੀਆਂ ਫਜੂਲਖਰਚੀ ਦੀਆਂ ਆਦਤਾਂ ਨੇ ਅਮਰੀਕੀ ਅਤੇ ਸੰਸਾਰ ਅਰਥਚਾਰੇ ਨੂੰ ਉਸਤੋਂ ਵੀ ਜਿਆਦਾ ਡੂੰਘੀ ਮੰਦੀ ਵਿੱਚ ਫਸਣ ਤੋਂ ਦੂਰ ਰੱਖਿਆ ਹੈ ਜਿਸਨੂੰ ਕਿ ਹੁਣੇ ਹਾਲ ਹੀ ਵਿੱਚ ਮਹਿਸੂਸ ਕੀਤਾ ਗਿਆ ਸੀ। ਆਰਥਿਕ ਖਿੰਡਾਅ ਦੇ ਇਸ ਭੈੜੇ ਸੁਪਨੇ ਵਰਗੇ ਸੀਨ ਦੇ ਜ਼ਰੂਰੀ ਸਿੱਟੇ ਦੇ ਤੌਰ ‘ਤੇ ਜ਼ਰੂਰੀ ਹੈ ਕਿ ਅਮਰੀਕੀ ਖਪਤਕਾਰ ਆਪਣੀਆਂ ਫਜੂਲਖਰਚੀ ਦੀਆਂ ਆਦਤਾਂ ‘ਤੇ ਰੋਕ ਲਗਾ ਦੇਣ। ਜੇ ਅਜਿਹਾ ਹੁੰਦਾ ਹੈ, ਜਿਸਦੇ ਪੂਰੇ ਪੂਰੇ ਅਸਾਰ ਹਨ, ਤਾਂ ਇੱਕ ਵੀ ਅਜਿਹਾ ਉਪਾਅ ਨਹੀਂ ਹੈ ਜਿਸ ਨਾਲ ਸੰਘੀ ਸਰਕਾਰ, ਜੋ ਕਿ ਪਹਿਲਾਂ ਦਰਜਨਾਂ ਵਾਰ ਵਿਆਜ ਦਰਾਂ ਵਿੱਚ ਕਟੌਤੀ ਕਰ ਚੁੱਕੀ ਹੈ, ਉਪਯੋਗਤਾ ਮੰਗ ਨੂੰ ਸੰਵੇਗ ਪ੍ਰਦਾਨ ਕਰਨ ਲਈ ਅਪਨਾਉਣ ਵਿੱਚ ਸਫਲ ਹੋ ਪਾਵੇਗੀ। ਇਸ ਦੇ ਨਾਲ ਹੀ, ਆਪਣੇ ਕਰਜਦਾਰਾਂ ਦੀ ਬੈਲੈਂਸ ਸ਼ੀਟ ਦੀ ਭਰੋਸੇਯੋਗਤਾ ਤੋਂ ਪਹਿਲਾਂ ਤੋਂ ਹੀ ਡਰੇ ਹੋਏ ਬੈਂਕ ਆਪਣੇ ਕਾਰਪੋਰੇਟ ਗਾਹਕਾਂ ਦਰਵਾਜਾ ਬੰਦ ਕਰਨ ਦੇ ਲਈ ਮਜ਼ਬੂਰ ਹੋ ਜਾਣਗੇ।

ਇਸਤੋਂ ਬਿਨਾਂ ਆਪਣੇ ਘਾਟਿਆਂ ਦੀ ਪੂਰਤੀ ਦੇ ਲਈ ਵਿਦੇਸ਼ੀ ਪੂੰਜੀ ‘ਤੇ ਅਮਰੀਕੀ ਨਿਰਭਰਤਾ ਵਧਦੀ ਜਾ ਰਹੀ ਹੈ, ਕਿਉਂਕਿ ਉਸਦੇ ਵਪਾਰ ਅਤੇ ਬਜਟ ਘਾਟੇ ਵਿਦੇਸ਼ੀ ਪੂੰਜੀ ਦੀ ਪਹਿਲਾਂ ਹਮੇਸ਼ਾਂ ਤੋਂ ਵੱਡੀ ਆਮਦ ਦੀ ਮੰਗ ਕਰਦੇ ਹਨ। ਇਸ ਸਮੇਂ ਅਮਰੀਕਾ ਦਾ ਸ਼ੁੱਧ ਵਿਦੇਸ਼ੀ ਕਰਜਾ ਤਿੰਨ ਹਜਾਰ ਅਰਬ ਡਾਲਰ ਹੈ (ਜੋ ਉਸਦੀ ਜੀ.ਡੀ.ਪੀ. ਦਾ 30 ਪ੍ਰਤੀਸ਼ਤ ਹੈ) ਅਤੇ ਇਹ ਵਧਦਾ ਹੀ ਜਾ ਰਿਹਾ ਹੈ। ਇਸ ਲਈ ਲਗਾਤਾਰ ਵਧਦੇ ਪੈਮਾਨੇ ‘ਤੇ ਵਿਦੇਸ਼ੀ ਪੂੰਜੀ ਦੀ ਆਮਦ ਦੀ ਜ਼ਰੂਰਤ ਹੈ। ਪਰ ਡਾਲਰ ਦੇ ਦਬਾਅ ਵਿੱਚ ਆਉਣ ਕਾਰਨ (ਪਿਛਲੇ 12 ਮਹੀਨਿਆਂ ਦੇ ਦੌਰਾਨ ਵਪਾਰ ਪ੍ਰਭਾਵ ਦੇ ਅਧਾਰ ‘ਤੇ ਡਾਲਰ 17 ਪ੍ਰਤੀਸ਼ਤ ਤੇ ਯੂਰੋ ਦੇ ਖਿਲਾਫ 25 ਪ੍ਰਤੀਸ਼ਤ ਗਵਾ ਚੁੱਕਿਆ ਹੈ) ਇਸ ਤਰਾਂ ਦੀ ਆਮਦ ‘ਤੇ ਸਵਾਲੀਆ ਚਿੰਨ੍ਹ ਲੱਗ ਗਿਆ ਹੈ। ਅਮਰੀਕਾ ਵਿੱਚ ਪ੍ਰਤੱਖ ਵਿਦੇਸ਼ੀ ਨਿਵੇਸ਼ ਸਾਲ 2000 ਦੇ 300 ਅਰਬ ਡਾਲਰ ਤੋਂ ਸੁੰਗੜ ਕੇ 50 ਆਰਬ ਘੱਟ ਰਹਿ ਗਿਆ ਹੈ। (ਫਾਈਨਾਸ਼ੀਅਲ ਟਾਈਮਜ਼, 10 ਜੂਨ, 2003)

ਅਮਰੀਕੀ ਅਰਥਚਾਰਾ ਇੱਕ ਲੰਮੇ ਸਮੇਂ ਦੀ ਗਿਰਾਵਟ ਵੱਲ ਵਧਦਾ ਜਾ ਰਿਹਾ ਹੈ। ਇਸ ਕਾਰਨ ਅਤੇ ਉਪਰ ਬਿਆਨ ਕੀਤੀਆਂ ਘਟਨਾਵਾਂ ਦੇ ਸਿਲਸਿਲੇ ਵਿਦੇਸ਼ੀਆਂ ਦੇ ਮਨ ਵਿੱਚ ਬੈਠੀ ਦੁਚਿੱਤੀ ਨੂੰ ਦੂਰ ਨਹੀਂ ਕਰ ਸਕਦੇ ਕਿ ਅਮਰੀਕੀ ਘਾਟੇ ਦੀ ਪੂਰਤੀ ਲਈ ਉਹਨਾਂ ਨੂੰ ਆਪਣੀਆਂ ਡਾਲਰ ਦੇ ਰੂਪ ਵਿੱਚ ਇਕੱਤਰ ਪਰਿਸੰਪੱਤੀਆਂ ਨੂੰ ਬਣਾਈ ਰੱਖਣਾ ਚਾਹੀਦਾ ਹੈ ਜਾਂ ਨਹੀਂ। ਅਮਰੀਕਾ ਵਿੱਚ ਮੁਨਾਫੇ ਅਤੇ ਪੂੰਜੀ ਲਾਭਾਂ ਦੀ ਆਸ ਕਮਜੋਰ ਹੋਣ ਕਾਰਨ ਉਹ ਡਾਲਰਾਂ ਨੂੰ ਵੇਚ ਕੇ ਆਪਣੇ ਨਿਵੇਸ਼ਾਂ ਨੂੰ ਵਾਪਸ ਸਵਦੇਸ਼ ਭੇਜਣਾ ਸ਼ੁਰੂ ਕਰ ਸਕਦੇ ਹਨ। ਇਸ ਪੂੰਜੀ ਪ੍ਰਵਾਹ ਦੇ ਕਾਰਨ ਜੋ ਹੜ ਆਵੇਗਾ ਉਸਨੂੰ ਰੋਕਣਾ ਡਾਲਰ ਦੇ ਵੱਸ ਤੋਂ ਬਾਹਰ ਹੋਵੇਗਾ। ਡਾਲਰ ਦੇ ਸਸਤੇ ਹੋਣ ਨਾਲ ਅਮਰੀਕੀ ਅਯਾਤ ਹੋਰ ਮਹਿੰਗਾ ਅਤੇ ਨਿਰਯਾਤ ਸਸਤਾ ਹੋ ਜਾਵੇਗਾ। ਇਸ ਨਾਲ ਅਮਰੀਕੀ ਸਮਾਨ ਬਣਾਉਣ ਵਾਲੇ ਆਪਣੀਆਂ ਜਿਣਸਾਂ ਦੀ ਕੀਮਤ ਮਨਚਾਹੇ ਢੰਗ ਨਾਲ ਤਹਿ ਕਰਨ ਦੇ ਸਮਰੱਥ ਹੋਣਗੇ ਜਿਸਦੇ ਅਸਰ ਨਾਲ ਮੁਦਰਾ ਸਫੀਤੀ ਵਧੇਗੀ। ਇਸਨੂੰ ਰੋਕਣਾ ਸਰਕਾਰ ਦੇ ਵੱਸ ਵਿੱਚ ਨਹੀਂ ਹੋਵੇਗਾ ਕਿਉਂਕਿ ਉਹ ਆਪਣੇ ਹਮਲਾਵਰੀ ਸਾਮਰਾਜਵਾਦੀ ਜੰਗਾਂ ਦੇ ਲਗਾਤਾਰ ਵਧਦੇ ਖਰਚਿਆਂ ਤੋਂ ਪਿੱਛੇ ਨਹੀਂ ਹਟ ਸਕਦੀ ਜੋ ਵਾਧੂ ਪੈਦਾਵਾਰ ਦੇ ਸਾਮਰਾਜਵਾਦੀ ਸੰਕਟ ਕਾਰਨ ਪਹਿਲਾਂ ਹੀ ਕਾਫੀ ਵਧ ਚੁੱਕੇ ਹਨ। ਸੰਘੀ ਸਰਕਾਰ ਲਈ ਡਾਲਰ ਸੁਰੱਖਿਆ ਲਈ ਵਿਆਜ ਦਰਾਂ ਨੂੰ ਵਧਾਉਣਾ ਲਗਭਗ ਨਾਮੁਮਕਿਨ ਹੋਵੇਗਾ। ਕਿਉਂਕਿ ਉਪਭੋਗਤਾ ਮੰਗ ਦੀ ਗਿਰਾਵਟ ਦੇ ਮੱਦੇ ਨਜਰ ਅਜਿਹਾ ਕਰਨ ਨਾਲ ਅਰਥਚਾਰਾ ਹੋਰ ਜਿਆਦਾ ਡੂੰਘੇ ਸੰਕਟ ਸੰਕਟ ਵਿੱਚ ਧਸ ਜਾਵੇਗਾ। ਸੰਘੀ ਸਰਕਾਰ ਬੜੀ ਦੁਚਿੱਤੀ ਵਿੱਚ ਫਸੀ ਹੋਈ ਹੈ, ”ਡਾਲਰ ਦੀ ਹਿਫਾਜਤ ਲਈ ਵਿਆਜ ਦਰਾਂ ਨੂੰ ਉੱਪਰ ਚੁੱਕਣ ਅਤੇ ਅਰਥਚਾਰੇ ਨੂੰ ਅੱਗੇ ਹੋਰ ਵੀ ਧੀਮਾ ਕਰਨ, ਜਾਂ ਡਾਲਰ ਨੂੰ ਹੋਰ ਜਿਆਦਾ ਡਿਗਦੇ ਜਾਣ ਦੇਣ ਅਤੇ ਕੌਮਾਂਤਰੀ ਵਿੱਤੀ ਸੰਕਟ ਪੈਦਾ ਹੋ ਜਾਣ ਦਾ ਖਤਰਾ ਮੁੱਲ ਲੈਣ” (10 ਜੂਨ ਦੇ ਫਾਈਨਾਂਸ਼ੀਅਲ ਟਾਈਮਜ਼ ਵਿੱਚ ਸ਼੍ਰੀ ਰੋਹਾਟਿਨ ਦਾ ਲੇਖ ਦੇਖੋ)

ਜੇਕਰ ਇਸ ਤਰਾਂ ਦਾ ਸੀਨ ਪੈਦਾ ਹੋ ਜਾਵੇਗਾ ਤਾਂ ਅਮਰੀਕਾ ਅਤੇ ਸੰਸਾਰ ਪੂੰਜੀਵਾਦੀ ਅਰਥਚਾਰੇ ਲਈ ਇਸਦੇ ਨਤੀਜੇ ਖੌਫਨਾਕ ਤੋਂ ਭੋਰਾ ਵੀ ਘੱਟ ਨਹੀਂ ਹੋਣਗੇ।

ਜੂਨ (2003) ਦੇ ਮੱਧ ਤੋਂ ਉਪਰੋਕਤ ਸਤਰਾਂ ਲਿਖੇ ਜਾਣ ਦੇ ਸਮੇਂ ਤੋਂ ਅਮਰੀਕੀ ਅਤੇ ਜਪਾਨੀ ਦੋਵਾਂ ਅਰਥਚਾਰਿਆਂ ਨੇ ਥੋੜ੍ਹੇ ਬਹੁਤ ਵਾਧੇ ਦੇ ਸੰਕੇਤ ਦਰਸਾਏ ਹਨ। ਦੋਵੇਂ ਹੀ ਅਰਥਚਾਰੇ ਇਸ ਸਾਲ 2 ਪ੍ਰਤੀਸ਼ਤ ਦੀ ਦਰ ਨਾਲ ਵਧਣ ਦੀ ਉਮੀਦ ਕਰ ਰਹੇ ਹਨ। ਉਪਰੋਕਤ ਭਵਿੱਖਬਾਣੀਆਂ ਸ਼ੱਕੀ ਅਧਾਰਾਂ ‘ਤੇ ਟਿਕੀਆਂ ਹੋਈਆਂ ਹਨ, ਕਿਉਂਕਿ ਗੰਭੀਰ ਅਸੰਤੁਲਨ ਦਾ ਸਾਹਮਣਾ ਕਰ ਰਹੇ ਅਮਰੀਕੀ ਅਤੇ

ਜਪਾਨੀ ਅਰਥਚਾਰੇ ਵੱਡੀਆਂ ਸਮੱਸਿਆਵਾਂ ਨਾਲ ਘਿਰੇ ਹੋਏ ਹਨ। ਜਪਾਨ ਦੇ ਮਾਮਲੇ ਵਿੱਚ ਟਿਕਾਊ ਵਾਧੇ ਦੀਆਂ ਇਸ ਤਰਾਂ ਦੀਆਂ ਜੋਸ਼ੀਲੀਆਂ ਭਵਿੱਖ ਬਾਣੀਆਂ ਪਿਛਲੀ ਵਾਰ ਸਾਲ 2000 ਵਿੱਚ ਉਸ ਸਮੇਂ ਕੀਤੀਆਂ ਗਈਆਂ ਸਨ ਜਦੋਂ ਨਿਕੇਈ ਸੂਚਕ ਅੰਕ ਆਪਣੇ ਵਰਤਮਾਨ ਪੱਧਰ ਦੇ ਦੁੱਗਣੇ ‘ਤੇ ਜਾ ਪਹੁੰਚਿਆ ਸੀ। ਪਰ ਵਾਧੇ ਨੂੰ ਲੈ ਕੇ ਇਸ ਤਰਾਂ ਦੀਆਂ ਗੱਲਾਂ ਹਵਾ ਹੋ ਗਈਆਂ ਕਿਉਂਕਿ ਜਪਾਨ ਦੀ ਦੂਜੀ ਸੰਸਾਰ ਜੰਗ ਤੋਂ ਬਾਅਦ ਦੀ ਸਭ ਤੋਂ ਵੱਡੀ ਮੰਦੀ ਹੋਰ ਵੀ ਜਿਆਦਾ ਡੂੰਘੀ ਹੋ ਗਈ।

ਇਸ ਸਾਲ ਦੀ ਪਹਿਲੀ ਤਿਮਾਹੀ ਵਿੱਚ ਜੀ.ਡੀ.ਪੀ. ਡਿਫਲੇਟਰ ਦੇ 3.5 ਪ੍ਰਤੀਸ਼ਤ ਪਹੁੰਚ ਜਾਣ ਨਾਲ ਜਪਾਨ ਅਪਸਫੀਤੀ ਦੇ ਗੰਭੀਰ ਧੱਕੇ ਤੋਂ ਡਰਿਆ ਹੋਇਆ ਹੈ। (ਜੋ ਕਿ ਪੂੰਜੀਵਾਦ ਦੀਆਂ ਦਸ਼ਾਵਾਂ ਦੇ ਤਹਿਤ ਉਸੇ ਤਰਾਂ ਦੀ ਇੱਕ ਸਮੱਸਿਆ ਹੈ ਜਿਵੇਂ ਕਿ ਮੁਦਰਾ ਸਫੀਤੀ)। ਲੰਮੇ ਸਮੇਂ ਤੋਂ ਲਗਭਗ ਭਰਭਰਾ ਕੇ ਗਿਰਦੀਆਂ ਕੀਮਤਾਂ ਜਪਾਨ ਦੀਆਂ ਟੈਕਸ ਆਮਦਨੀਆਂ, ਸਰਵਜਨਕ ਕਰਜੇ ਅਤੇ ਵਿੱਤੀ ਵਿਵਸਥਾ ਦੀ ਸਿਹਤ ਲਈ ਮੁਸ਼ਕਿਲ ਪ੍ਰਸ਼ਨ ਖੜ੍ਹੇ ਕਰਦੀਆਂ ਹਨ। 22 ਅਗਸਤ 2003 ਦੇ ਫਾਈਨਾਸ਼ੀਅਲ ਟਾਈਮਜ਼ ਨੇ ਠੀਕ ਹੀ ਲਿਖਿਆ ਹੈ ,”ਭਵਿੱਖ ਵਿੱਚ ਕਰਜ ਉੱਤਰ ਜਾਣ ਦੀ ਉਮੀਦ ਦੇ ਅਨੁਪਾਤ ਵਿੱਚ ਜਦ ਪੁਰਾਣੇ ਕਰਜੇ ਵਧਦੇ ਹਨ ਤਾਂ ਆਖਿਰਕਾਰ ਇਹ ਬੋਝ ਅਸਹਿ ਹੋ ਜਾਂਦਾ ਹੈ” ਅਖ਼ਬਾਰ ਠੀਕ ਲਿਖਦਾ ਹੈ ਕਿ, ”ਜਦ ਤੱਕ ਇਹ ਹਾਲਤ ਬਣੀ ਰਹੇਗੀ ਉਦੋਂ ਤੱਕ ਜਪਾਨ ਦੀ ਬੈਂਕਿੰਗ ਪ੍ਰਣਾਲ਼ੀ ਦੇ ਭੱਠਾ ਬੈਠੇ ਰਹਿਣ ਦੇ ਅਸਾਰ ਬਣੇ ਰਹਿਣਗੇ ਜਾਣੀ ਢਾਂਚਾਗਤ ਸੰਕਟ ਵਿੱਚ ਪੈ ਜਾਣ ਦਾ ਸਥਾਈ ਖਤਰਾ।”

ਜਪਾਨ ਸਾਲਾਂ ਤੋਂ ਇਸ ਮੰਦੀ ਤੋਂ ਉੱਭਰਨ ਦੀ ਕੋਈ ਰਾਹ ਕੱਢਣ ਲਈ ਜੁਗਤ ਲੱਭ ਰਿਹਾ ਹੈ। ਇਸਦੇ ਸਿੱਟੇ ਵਜੋਂ ਉਹ ਹਰ ਸਾਲ ਜੀ.ਡੀ.ਪੀ. ਦੇ ਅੱਠ ਪ੍ਰਤੀਸ਼ਤ ਦੇ ਵਿੱਤੀ ਘਾਟੇ ਵਿੱਚ ਚੱਲ ਰਿਹਾ ਹੈ ਅਤੇ ਜੀ.ਡੀ.ਪੀ ਦੇ ਅਨੁਪਾਤ ਵਿੱਚ ਇਸਦਾ ਕੁੱਲ ਕਰਜ 150 ਪ੍ਰਤੀਸ਼ਤ ਦੇ ਕਰੀਬ ਪਹੁੰਚਿਆ ਹੈ। ਇਸਨੂੰ ਥੱਲੇ ਲਿਜਾਣਾ ਚਾਹੀਦਾ ਹੈ। ਉਸ ਫਰਕ ਨੂੰ ਚਾਹੇ ਖਰਚੇ ਵਿੱਚ ਕਟੌਤੀ ਨਾਲ ਪੂਰਿਆ ਜਾਵੇ ਜਾਂ ਫਿਰ ਟੈਕਸਾਂ ਨੂੰ ਵਧਾ ਕੇ, ਭਾਵੀ ਘਰੇਲੂ ਮੰਗ ਅਤੇ ਵਾਧੇ ‘ਤੇ ਇਸਦਾ ਅਸਰ ਕੇਵਲ ਨਾਕਾਰਾਤਮਕ ਹੀ ਹੋ ਸਕਦਾ ਹੈ। ਜਪਾਨੀ ਅਰਥ ਵਿਵਸਥਾ ਬਾਰੇ ਬਿਹਤਰ ਜਾਣਕਾਰੀ ਰੱਖਣ ਵਾਲੇ ਪੜਚੋਲੀਆਂ ਦਾ ਵਿਚਾਰ ਹੈ ਕਿ ਇਹ ਅੰਗਰੇਜੀ ਅੱਖਰ ਤਿੰਨ ਘਾਤਕ ‘ਡੀ’ [debt (ਕਰਜ਼), deflation (ਅਪਸਫੀਤੀ), demagraphics (ਜਨਸੰਖਿਅਕੀ)] ਦੀ ਗਿਰਫਤ ਵਿੱਚ ਹੈ, ਜਿਸਦੇ ਫਲਸਰੂਪ ਵਾਧੇ ਦੀ ਇਸਦੀ ਦੂਰਰਸ ਸੰਭਾਵਨਾ ਕਰ ਕਰਾਕੇ ਇੱਕ ਪ੍ਰਤੀਸ਼ਤ ਸਲਾਨਾ ਤੋਂ ਭੋਰਾ ਵੀ ਜਿਆਦਾ ਨਹੀਂ ਹੈ।

ਯੂਰਪੀ ਅਰਥਚਾਰਾ ਖੜੋਤ ਦਾ ਸ਼ਿਕਾਰ ਹੈ ਅਤੇ ਜਪਾਨੀ ਅਰਥਚਾਰਾ ਆਪਣੀਆਂ ਹੀ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਹੁਣ ਤੱਕ ਸੰਸਾਰ ਪੂੰਜੀਵਾਦੀ ਅਰਥਚਾਰਾ ਖਤਰਨਾਕ ਢੰਗ ਨਾਲ ਸਿਰਫ ਇੱਕ ਹੀ ਇੰਜਣ ਦੇ ਸਹਾਰੇ ਅੱਗੇ ਵਧਦਾ ਰਿਹਾ ਹੈ¸ਅਮਰੀਕੀ ਅਰਥਚਾਰੇ ਦੇ ਵਾਧੇ ਦੇ ਸਹਾਰੇ। ਇਹ ਅਮਰੀਕੀ ਵਾਧਾ ਜਿਨ੍ਹਾਂ ਅਸੰਤੁਲਨਾਂ ‘ਤੇ ਟਿਕਿਆ ਹੋਇਆ ਹੈ ਉਹਨਾਂ ਨੂੰ ਦੇਖਦੇ ਹੋਏ ਹੁਣ ਇਸਦਾ ਅੱਗੇ ਵਧਣਾ ਸੰਭਵ ਨਹੀਂ ਲਗਦਾ।

ਇਸ ਨਾਲ ਫਰਕ ਨਹੀਂ ਪੈਂਦਾ ਕਿ ਪ੍ਰਮੁੱਖ ਪੂੰਜੀਵਾਦੀ ਅਰਥਚਾਰੇ ਕਿਹੜੇ ਕਦਮ ਚੁੱਕਦੇ ਹਨ ਅਤੇ ਇਸ ਨਾਲ ਵੀ ਕੋਈ ਫਰਕ ਨਹੀਂ ਪੈਂਦਾ ਕਿ ਪੂੰਜੀਵਾਦੀ ਸਰਕਾਰਾਂ ਆਪਣੀ ਅਰਥਚਾਰਿਆਂ ਨੂੰ ਸਿਹਤਮੰਦ ਬਣਾਉਣ ਲਈ ਇੱਕ ਤੋਂ ਵਧਕੇ ਇੱਕ ਨੁਸਖੇ ਅਜਮਾਉਂਦੇ ਹਨ। ਅਸਲ ਵਿੱਚ ਉਹ ਪੂੰਜੀਵਾਦ ਦੇ ਲੋਹ ਨਿਯਮਾਂ ਦੇ ਅੱਗੇ ਬੇਵੱਸ ਹੁੰਦੇ ਹਨ, ਜੋ ਕਿ ਨਿਯਤ ਸਮੇਂ ‘ਤੇ ਉਤਪਾਦਨ ਦੇ ਸੰਕਟ ਦੀ ਸ਼ਕਲ ਵਿੱਚ ਉਸ ਨਾਲ ਟਕਰਾਉਂਦੇ ਹਨ, ਹਰ ਇੱਕ ਟਕਰਾਅ ਪਹਿਲਾਂ ਵਾਲ਼ੇ ਦੇ ਮੁਕਾਬਲੇ ਜਿਆਦਾ ਤਬਾਹਕੁੰਨ ਹੁੰਦਾ ਹੈ।

ਇਹ ਪੂੰਜੀਵਾਦ ਦਾ ਲਾ ਇਲਾਜ ਸੰਕਟ ਹੈ ਜੋ ਕਿ ਸ਼ਰੀਕ ਸਾਮਰਾਜਵਾਦੀ ਕੈਂਪਾਂ ਦੇ ਨੁਮਾਇੰਦਿਆਂ ਅਤੇ ਉਹਨਾਂ ਦੇ ਵਿਚਾਰਕਾਂ ਦੁਆਰਾ ਖੁੱਲ੍ਹੇ ਸੰਸਾਰ ਅਰਥਚਾਰੇ ਦੇ ਚਮਤਕਾਰਾਂ ਬਾਰੇ ਬੁਣੇ ਸ਼ਬਦਜਾਲ਼ ਦੇ ਬਾਵਜੂਦ ਵਧਦੇ ਪੈਮਾਨੇ ‘ਤੇ ਵਪਾਰ ਝਗੜਿਆਂ ਅਤੇ ਸੁਰਖਿਆਵਾਦ ਨੂੰ ਜਨਮ ਦੇ ਰਿਹਾ ਹੈ। ਅਮਰੀਕਾ ਦੁਆਰਾ ਅਯਾਤ ਕੀਤੇ ਜਾਣ ਵਾਲ਼ੇ ਸਟੀਮ ‘ਤੇ ਲਗਾਇਆ ਗਿਆ ਅਯਾਤ ਟੈਕਸ ਤਾਂ ਮਹਿਜ ਨਮੂਨਾ ਹੈ ਅਤੇ ਆਉਣ ਵਾਲੀ ਤਬਾਹੀ ਦਾ ਸੁਨੇਹਾ ਹੈ।

ਅਮਰੀਕਾ ਦੇ ਨਾਲ ਸਮੇਂ-ਸਮੇਂ ਦੇ ਗੱਠਜੋੜ ਦੇ ਪ੍ਰਤੀ ਸਮੇਂ-ਸਮੇਂ ਜਬਾਨੀ ਸਹੁੰਆਂ ਖਾਣ ਵਾਲੇ ਉਸਦੇ ਸ਼ਰੀਕ ਸਾਮਰਾਜਵਾਦੀ ਮੌਜੂਦਾ ਹਾਲਾਤ ਤੋਂ ਜਿੱਥੇ ਸਭ ਤੋਂ ਜਿਆਦਾ ਨਾਖੁਸ਼ ਹਨ, ਉੱਥੇ ਹੀ ਅਮਰੀਕੀ ਸਾਮਰਾਜਵਾਦ ਉਹਨਾਂ ਨੂੰ ਧੱਕੇ ਮਾਰਦਾ ਅਤੇ ਹੈਂਕੜ ਨਾਲ ਪੇਸ਼ ਆਉਂਦਾ ਹੈ। ਅਫਗਾਲ ਜੰਗ ਦੀ ਸ਼ੁਰੂਆਤ ਸਮੇਂ ਜਰਮਨੀ ਅਖੌਤੀ ਸ਼ਾਂਤੀ ਸੈਨਾ ਸਮੇਤ ਵਿਦੇਸੀ ਫੌਜਾਂ ਦੀ ਕਮਾਨ ਨੂੰ ਲੈ ਕੇ ਸਭ ਤੋਂ ਜਿਆਦਾ ਨਾ ਖੁਸ਼ ਸੀ ਅਤੇ ਉਸਨੇ ਸ਼ਾਂਤੀ ਰੱਖਿਅਕ ਮਿਸ਼ਨ ਨੂੰ ਅਮਰੀਕੀ ਅਗਵਾਈ ਵਾਲ਼ੇ, ਐਨਡਿਓਰਿੰਗ ਫਰੀਡਮ ਮਿਲਟਰੀ ਮਿਸ਼ਨ ਤੋਂ ਅਲੱਗ ਰੱਖਣ ਦੀ ਮੰਗ ਕੀਤੀ ਸੀ।

ਇਸ ਵਿੱਚ ਦੋ ਰਾਵਾਂ ਨਹੀਂ ਕਿ ਜਰਮਨ ਅਗਵਾਈ ਤਹਿਤ ਯੂਰਪੀ ਸੰਘ ਅਤੇ ਜਪਾਨ ਫੌਜੀ ਰੂਪ ‘ਚ ਅਮਰੀਕੀ ਸਾਮਰਾਜਾਵਾਦ ਦਾ ਸਾਹਮਣਾ ਕਰਨ ਦੀ ਹਾਲਤ ਵਿੱਚ ਨਹੀਂ ਹਨ, ਇਸਦਾ ਇੱਕੋ ਇੱਕ ਕਾਰਨ ਇਹ ਹੈ ਕਿ ਉਹਨਾਂ ਕੋਲ਼ ਪ੍ਰਮਾਣੂ ਹਥਿਆਰ ਨਹੀਂ ਹਨ। ਪਰ ਉਹਨਾਂ ਕੋਲ਼ ਇਹਨਾਂ ਹਥਿਆਰਾਂ ਨੂੰ ਹਾਸਲ ਕਰਨ ਉਦਯੋਗਿਕ, ਵਿੱਤੀ ਸਮਰੱਥਾ ਤਾਂ ਹੈ, ਪਿਛਲੇ 50 ਸਾਲਾਂ ਦੌਰਾਨ ਉਹਨਾਂ ਦੀ ਆਰਥਿਕ ਤਾਕਤ ਵਿੱਚ ਜਬਰਦਸਤ ਵਾਧਾ ਹੋਇਆ ਹੈ। ਦੂਜੇ ਵਿਸ਼ਵਯੁੱਧ ਤੋਂ ਬਾਅਦ ਜਿੱਥੇ ਯੂਰਪੀ ਅਤੇ ਜਪਾਨੀ ਅਰਥਚਾਰਿਆਂ ਦੇ ਨਸ਼ਟ ਹੋਣ ਅਤੇ ਉਦਯੋਗ ਦੇ ਤਬਾਹ ਬਰਬਾਦ ਹੋ ਗਏ ਸਨ, ਉੱਥੇ ਅਮਰੀਕਾ ਸਭ ਤੋਂ ਤਾਕਤਵਰ ਸਾਮਰਾਜਵਾਦੀ ਤਾਕਤ ਦੇ ਰੂਪ ਵਿੱਚ ਉੱਭਰਿਆ, ਸੰਸਾਰ ਜੀ.ਡੀ.ਪੀ. ਦਾ 45 ਪ੍ਰਤੀਸ਼ਤ ਹਿੱਸਾ ਇਕੱਲੇ ਉਸਦੇ ਖਾਤੇ ਵਿੱਚ ਦਰਜ ਹੋ ਰਿਹਾ ਸੀ। ਇਸ ਗੱਲ ਨੇ ਲਾਲ ਸੈਨਾ ਦੀਆਂ ਜਿੱਤਾਂ, ਚੀਨੀ ਇਨਕਲਾਬ ਦੀ ਜਿੱਤ ਅਤੇ ਸਮਾਜਵਾਦੀ ਕੈਂਪ ਦੇ ਉਭਾਰ ਨਾਲ ਮਿਲਕੇ ਯੂਰਪੀ ਅਤੇ ਜਪਾਨੀ ਬੁਰਜੂਆਜ਼ੀ ਦੇ ਮਨ ਵਿੱਚ ਖੁਦਾ ਦਾ ਖੌਫ਼ ਪੈਦਾ ਕੀਤਾ ਅਤੇ ਉਹਨਾਂ ਨੂੰ ਨਾਂਹ ਨੁੱਕਰ ਕੀਤੇ ਬਗੈਰ ਖਿੰਡਾਅ ਤੋਂ ਬਚਣ ਅਤੇ ਕਮਿਉਨਿਜ਼ਮ ਦੇ ਪ੍ਰੇਤ ਨੂੰ ਦੂਰ ਰੱਖਣ ਦੇ ਇੱਕੋ ਇੱਕ ਉਪਾਅ ਦੇ ਤੌਰ ‘ਤੇ ਅਮਰੀਕੀ ਅਗਵਾਈ ਨੂੰ ਸਵੀਕਾਰ ਕਰਨ ਲਈ ਮਜ਼ਬੂਰ ਹੋਣਾ ਪਿਆ।

ਖੈਰ, ਹਾਲਾਤ ਤੇਜੀ ਨਾਲ ਬਦਲੇ। ਜਿੱਥੇ ਯੂਰਪੀ ਸੰਘ ਅਤੇ ਜਪਾਨ ਦੇ ਅਰਥਚਾਰੇ ਤੇਜੀ ਨਾਲ ਵਧੇ ਫੁੱਲੇ, ਉੱਥੇ ਅਮਰੀਕੀ ਅਰਥਚਾਰੇ ਵਿੱਚ ਮੁਕਾਬਲਤਨ ਗਿਰਾਵਟ ਆਈ। ਵਰਤਮਾਨ ਸਮੇਂ ਵਿੱਚ ਇਹ ਸੰਸਾਰ ਜੀ.ਡੀ.ਪੀ. ਦੇ ਤਕਰੀਬਨ 30 ਪ੍ਰਤੀਸ਼ਤ ਹਿੱਸੇ ਦੀ ਨੁੰਮਾਇੰਦਗੀ ਕਰਦੀ ਹੈ। ਇਸਦੇ ਮੁਕਾਬਲੇ ਯੂਰਪੀ ਸੰਘ ਦਾ ਅਰਥਚਾਰਾ ਲਗਭਗ ਅਮਰੀਕੀ ਅਰਥਚਾਰੇ ਦੇ ਅਕਾਰ ਦੇ ਬਰਾਬਰ ਹੈ ਅਤੇ ਜਪਾਨ, ਆਉਣ ਵਾਲੇ ਦਹਾਕੇ ਵਿੱਚ ਹੋਣ ਵਾਲੀਆਂ ਆਪਣੀਆਂ ਸਾਰੀਆਂ ਸਮੱਸਿਆਵਾਂ ਦੇ ਬਾਵਜੂਦ, ਇਕੱਲੇ ਹੀ ਸੰਸਾਰ ਜੀ.ਡੀ.ਪੀ. ਦੇ 15 ਪ੍ਰਤੀਸ਼ਤ ਨੂੰ ਆਪਣੇ ਖਾਤੇ ਵਿੱਚ ਦਰਜ ਕਰਦਾ ਹੈ। ਇਸ ਤੋਂ ਸਪੱਸ਼ਟ ਹੈ ਕਿ ਯੂਰਪੀ ਸੰਘ ਅਤੇ ਜਪਾਨ, ਵਿਸ਼ੇਸ਼ਕਰ ਸੋਵੀਅਤ ਸੰਘ ਅਤੇ ਪੂਰਬੀ ਬਲਾਕ ਦੇ ਨਿਘਾਰ ਅਤੇ ਉਸਦੇ ਫਲਸਰੂਪ ਸਮਾਜਵਾਦੀ ਖਤਰੇ ਦੇ ਸੀਨ ਤੋਂ ਹਟ ਜਾਣ ਨਾਲ, ਹੁਣ ਇਸ ਹਾਲਤ ਵਿੱਚ ਹੈ ਕਿ ਅਮਰੀਕਾ ਨੂੰ ਨਹੀਂ ਕਹਿ ਸਕੇ ਅਤੇ ਉਹ ਵਧਦੇ ਹੋਏ ਪੈਮਾਨੇ ਤੇ ਅਜਿਹਾ ਕਹਿ ਰਿਹਾ ਹੈ। ਜਰਮਨ ਅਤੇ ਜਪਾਨੀ ਦੋਨਾਂ ਸਾਮਰਾਜਵਾਦੀ ਤਾਕਤਾਂ ਨੇ ਆਪਣੀਆਂ ਹਥਿਆਰਬੰਦ ਫੌਜਾਂ ਨੂੰ ਆਪਣੀਆਂ ਕੌਮੀ ਸੀਮਾਵਾਂ ਤੋਂ ਬਾਹਰ ਤੈਨਾਤ ਕਰਨ ਦੇ ਅਧਿਕਾਰ ‘ਤੇ ਜੋਰ ਦਿੱਤਾ ਅਤੇ ਇਸਨੂੰ ਹਾਸਲ ਵੀ ਕੀਤਾ ਹੈ।Œ

ਅੰਤਰ ਸਾਮਰਾਜਵਾਦੀ ਵਿਰੋਧਤਾਈਆਂ ਹੁਣ ਇੱਕ ਅਜਿਹੇ ਦੌਰ ਵਿੱਚ ਉੱਬਲਣ ਵਾਲੇ ਤਾਪਮਾਨ ‘ਤੇ ਪਹੁੰਚ ਗਈਆਂ ਹਨ, ਜੋ ਕਿ ਇਰਾਕ ਦੇ ਖਿਲਾਫ ਐਂਗਲੋ ਅਮਰੀਕੀ ਸਾਮਰਾਜਵਾਦੀ ਹਮਲਾਵਰ ਜੰਗ ਨੂੰ ਜਨਮ ਦੇ ਰਹੀਆਂ ਹਨ, ਜਦੋਂ ਕਿ ਫਰਾਂਸ ਅਤੇ ਜਰਮਨੀ ਜੋਰਦਾਰ ਢੰਗ ਨਾਲ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਅਮਰੀਕਾ ਅਤੇ ਬ੍ਰਿਟੇਨ ਦਾ ਵਿਰੋਧ ਕਰ ਰਹੇ ਹਨ। ਇਰਾਕ ਵਿੱਚ ਕਬਜਾਧਾਰੀ ਫੌਜਾਂ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰ ਰਹੀਆਂ ਹਨ, ਇੱਕ ਪਾਸੇ ਕੁੱਝ ਅਗਵਾਨੂੰ ਯੂਰਪੀ ਸਾਮਰਾਜਵਾਦੀ ਦੇਸ਼ਾਂ ਅਤੇ ਦੂਜੇ ਪਾਸੇ ਅਮਰੀਕੀ ਸਾਮਰਾਜਵਾਦ ਦੀਆਂ ਵਿਰੋਧਤਾਈਆਂ ਹੋਰ ਵੀ ਤਿੱਖੀਆਂ ਹੋ ਗਈਆਂ ਹਨ।

ਸੰਯੁਕਤ ਰਾਜ ਅਮਰੀਕਾ ਦੇ ਉੱਤਰ ਅਤੇ ਦੱਖਣੀ ਅਮਰੀਕਾ ਵਿੱਚ, ਜਰਮਨੀ ਦੇ ਮੱਧ ਅਤੇ ਪੂਰਬੀ ਯੂਰਪ ਵਿੱਚ ਅਤੇ ਜਪਾਨ ਦੇ ਏਸ਼ੀਆ ਪ੍ਰਸ਼ਾਤ ਖੇਤਰ ਵਿੱਚ ਆਪਣੀ ਪਕੜ ਮਜ਼ਬੂਤ ਬਣਾਉਂਦੇ ਜਾਣ ਦੇ ਨਾਲ ਤਿੰਨ ਸ਼ਰੀਕ ਸਾਮਰਾਜਵਾਦੀ ਕੈਂਪ ਬਣਦੇ ਸਾਫ-ਸਾਫ ਨਜਰ ਆ ਰਹੇ ਹਨ¸ਜੋ ਕਿ ਇੱਕ ਦੂਜੇ ਦੇ ਪ੍ਰਭਾਵ ਖੇਤਰ ਨੂੰ ਕਬਜੇ ਵਿੱਚ ਕਰਨ ਅਤੇ ਆਖਿਰ ਵਿੱਚ ਜੰਗ ਦੇ ਜ਼ਰੀਏ ਆਪਣਾ ਦਬਦਬਾ ਕਾਇਮ ਕਰਨ ਦੀ ਭੂਮਿਕਾ ਹੈ।

ਵਰਤਮਾਨ ਸਮੇਂ ਵਿੱਚ ਇਹ ਦੱਸਣ ਦਾ ਕੋਈ ਉਪਾਅ ਨਹੀਂ ਹੈ ਕਿ ਜੇਕਰ ਜਰਮਨੀ ਅਤੇ ਜਪਾਨ ਪ੍ਰਮਾਣੂ ਵਿਕਲਪ ਵੱਲ ਮੁੜਦੇ ਹਨ ਤਾਂ ਉਹ ਅਜਿਹਾ ਕਦੋਂ ਕਰਨਗੇ। ਜਿੱਥੋਂ ਤੱਕ ਅਮਰੀਕੀ ਸਾਮਰਾਜਵਾਦ ਦੀ ਗੱਲ ਹੈ ਤਾਂ ਉਹ ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕਣ ਦੇ ਲਈ ਸਹੁੰ ਖਾਈ ਬੈਠਾ ਹੈ। ਵਿਕਲਪਿਕ ਤੌਰ ‘ਤੇ ਇਹ ਸੰਭਾਵਨਾ ਦੇ ਖੇਤਰ ਤੋਂ ਪਰੇ ਨਹੀਂ ਹੈ ਕਿ ਜਾਂ ਤਾਂ ਜਰਮਨੀ ਜਾਂ ਜਪਾਨ ਜਾਂ ਫਿਰ ਉਹ ਦੋਵੇਂ ਰੂਸ ਨਾਲ ਗੱਠ ਜੋੜ ਕਾਇਮ ਕਰ ਲੈਣ, ਜਿਸਦੇ ਕੋਲ਼ ਅਮਰੀਕਾ ਦਾ ਮੁਕਾਬਲਾ ਕਰਨ ਲਈ ਹਥਿਆਰ ਹਨ। ਇਸ ਮਾਮਲੇ ਵਿੱਚ ਇਹ ਗੱਲ ਗੰਭੀਰਤਾ ਪੂਰਬਕ ਧਿਆਨ ਦਿੱਤੇ ਜਾਣ ਦੇ ਲਾਇਕ ਹੈ ਕਿ ਜਰਮਨੀ ਦੇ ਚਾਂਸਲਰ ਸ਼ਰੋਏਡਰ ਨੇ ਯੂਰਪੀ ਸੰਘ ਦੇ ਨਾਲ-ਨਾਲ ਨਾਟੋ ਵਿੱਚ ਵੀ ਰੂਸ ਨੂੰ ਸ਼ਾਮਲ ਕਰਨ ਦੀ ਹਿਮਾਇਤ ਕੀਤੀ ਹੈ, ਇਹਨਾਂ ਦੋਨਾਂ ਵਿਚਾਰਾਂ ਦਾ ਅਮਰੀਕਾ ਦੁਆਰਾ ਵਿਰੋਧ ਕੀਤਾ ਜਾ ਰਿਹਾ ਹੈ, ਕਾਰਨ ਸਾਫ ਹੈ ਕਿ ਉਹ ਨਾਟੋ ਦੇ ਅੰਦਰ ਉਸਦੇ ਗਲਬੇ ਦੇ ਲਈ ਚਣੌਤੀ ਪੇਸ਼ ਕਰਦੇ ਹਨ।

ਅਤਿ ਸਾਮਰਾਜਵਾਦ ਦੇ ਕਾਉਟਸਕੀ ਦੇ ਮੌਕਾਪ੍ਰਸਤ ਸਿਧਾਂਤ, ਜਿਸਨੂੰ ਕਿ ਹੁਣ ਬੁਰਜੂਆ ਵਿਚਾਰਕਾਂ ਅਤੇ ਵਰਤਮਾਨ ਸਮੇਂ ਦੇ ਮਜ਼ਦੂਰ ਅੰਦੋਲਨ ਦੇ ਸੁਧਾਰਵਾਦੀਆਂ ਦੁਆਰਾ ਸਮੂਹਿਕ ਸਾਮਰਾਜਵਾਦ ਦੇ ਸਿਧਾਂਤ ਦਾ ਨਵਾਂ ਨਾ ਦਿੱਤਾ ਗਿਆ ਹੈ, ਦੇ ਪੈਰੋਕਾਰਾਂ ਦਾ ਕਹਿਣਾ ਚਾਹੇ ਜੋ ਵੀ ਹੋਵੇ, ਸੱਚ ਤਾਂ ਇਹ ਹੈ ਕਿ ਵੱਖੋ-ਵੱਖਰੇ ਸਾਮਰਾਜਵਾਦੀ ਕੈਂਪ ਲੜਾਈ ਲਈ ਇਸ ਲਈ ਕਮਰਕੱਸੇ ਨਹੀਂ ਕਸ ਰਹੇ ਹਨ ਕਿ ਉਹਨਾਂ ਦੇ ਵਿੱਚੋਂ ਕਿਸੇ ਦੇ ਮਨ ਵਿੱਚ ਭੈੜੇ ਵਿਚਾਰ ਛੁਪੇ ਹੋਏ ਹਨ, ਸਗੋਂ ਇਸ ਲਈ ਕਿ ਪੂੰਜੀਵਾਦ ਦਾ ਅਸਾਵਾਂ ਵਿਕਾਸ ਅਤੇ ਸਾਮਰਾਜਵਾਦ ਦਾ ਸੰਕਟ, ਬੇਰੋਕ ਉਹਨਾਂ ਨੂੰ ਇਸ ਦਿਸ਼ਾ ਵਿੱਚ ਧੱਕ ਰਿਹਾ ਹੈ। ਇਹ ਸੰਭਵ ਹੀ ਨਹੀਂ ਹੈ ਜਰਮਨ ਜਾਂ ਜਪਾਨੀ ਸਾਮਰਾਜਵਾਦ, ਦੋਨਾਂ ਵਿੱਚੋਂ ਕਿਸੇ ਦੇ ਵੀ ਕੋਲ਼ ਤੇਲ ਤੱਕ ਕਿਸੇ ਤਰਾਂ ਦੀ ਸੁਤੰਤਰ ਪਹੁੰਚ ਨਹੀਂ ਹੈ, ਜੋ ਸਾਮਰਾਜਵਾਦੀ ਉਦਯੋਗ ਅਤੇ ਜੰਗੀ ਮਸ਼ੀਨਾਂ ਦਾ ਇੱਕ ਸਮਾਨ ਪ੍ਰਮੁੱਖ ਕੱਚਾ ਮਾਲ ਹੈ, ਅਮਰੀਕੀ ਸਾਮਰਾਜਵਾਦ ਨੂੰ ਹੜੱਪ ਕਰ ਜਾਣ ਦੇਣ, ਜਿਸ ਲਈ ਮੌਜੂਦਾ ਅਫਗਾਨ ਅਤੇ ਇਰਾਕ ਯੁੱਧ ਲੜੇ ਜਾ ਰਹੇ ਹਨ।

ਜਪਾਨ ਦੀ ਵਿਰੋਧੀ ਲਿਬਰਲ ਪਾਰਟੀ ਦੇ ਨੇਤਾ ਇਚੀਰੋ ਇਜਾਵਾ ਨੇ ਇਸ ਸਾਲ (2003) ਅਪ੍ਰੈਲ ਦੀ ਸ਼ੁਰੂਆਤ ਵਿੱਚ ਕਿਹਾ ਸੀ ”ਜੇਕਰ ਜਪਾਨ ਚਾਹੇ ਤਾਂ ਉਹ ਰਾਤੋ ਰਾਤ ਹਜ਼ਾਰਾਂ ਪ੍ਰਮਾਣੂ ਵਾਰ ਹੈੱਡ ਬਣਾ ਸਕਦਾ ਹੈ। ਜਪਾਨ ਕੋਲ਼ ਉਸ ਦੀਆਂ ਐਟਮੀ ਫੈਕਟਰੀਆਂ ਵਿੱਚ ਉਹਨਾਂ ਨੂੰ ਤਿੰਨ ਤੋਂ ਚਾਰ ਹਜਾਰ ਤੱਕ ਦੀ ਸੰਖਿਆ ਤੱਕ ਬਣਾਉਣ ਲਈ ਲੋੜੀਂਦਾ ਪਲੂਟੋਨੀਅਮ ਹੈ ਜੇਕਰ ਅਜਿਹਾ ਹੋ ਗਿਆ ਤਾਂ ਅਸੀਂ ਫੌਜੀ ਤਾਕਤ ਦੇ ਲਿਹਾਜ ਨਾਲ ਕਦੇ ਵੀ ਨਹੀਂ ਹਾਰਾਂਗੇ।”

ਸ਼੍ਰੀ ਅੋਜਾਵਾ ਦੀ ਟਿੱਪਣੀ ਦੀ ਖ਼ਬਰ ਦੇਣ ਵਾਲਾ ਟਾਈਮਜ਼ ਅਖ਼ਬਾਰ ਅਪ੍ਰੈਲ 2003 ਦੇ ਅੰਕ ਵਿੱਚ ਅੱਗੇ ਕਹਿੰਦਾ ਹੈ, ”ਜਪਾਨੀ ਸਿਆਸਤਦਾਨ ਆਮ ਤੌਰ ‘ਤੇ ਦੁਨੀਆਂ ਨੂੰ ਇਸ ਗੱਲ ਦੀ ਯਾਦ ਦਿਵਾਉਣ ਤੋਂ ਬਚਣਾ ਚਾਹੁੰਦੇ ਹਨ ਕਿ ਉਹਨਾਂ ਦਾ ਦੇਸ਼ ਤੇਜ ਗਤੀ ਨਾਲ ਐਟਮੀ ਅਸਲਾਖਾਨਾ ਬਣਾਉਣ ਵਿੱਚ ਨਿਸ਼ਚਿਤ ਰੂਪ ਨਾਲ ਸਮਰੱਥ ਹੈ। ਦੇਸ਼ ਦੇ ਐਟਮੀ ਊਰਜਾ ਪ੍ਰੋਗਰਾਮ ਨੂੰ ਹਥਿਆਰ ਪੱਧਰ ਦੇ ਪਲੂਟੋਨੀਅਮ ਨੂੰ ਵੱਡੀ ਪੱਧਰ ‘ਤੇ ਪੈਦਾ ਕੀਤਾ ਹੈ, ਜੋ ਕਿ ਉਸਦੇ ਰਿਐਕਟਰਾਂ ਲਈ ਸੇਧਿਤ ਹੈ। ਜਪਾਨ ਕੋਲ ਤਿੰਨ ਹਜਾਰ ਕਿਲੋਗਰਾਮ ਤੋਂ ਜਿਆਦਾ ਪਲੂਟੋਨੀਅਮ ਹੈ, ਜੋ ਕਿ ਮਾਹਰਾਂ ਦੇ ਆਕਲਨ(Asessment) ਦੇ ਅਨੁਸਾਰ 6 ਹਜਾਰ ਐਟਮੀ ਹਥਿਆਰ ਬਣਾਉਣ ਲਈ ਕਾਫੀ ਹੈ।”

ਭਾਵੇਂ ਸ਼੍ਰੀ ਓਜਾਵਾ ਦੀ ਟਿੱਪਣੀ ਪ੍ਰਤੱਖ ਰੂਪ ਵਿੱਚ ਚੀਨ ਵੱਲ ਸੇਧਤ ਸੀ ਅਤੇ ਜਾਹਿਰਾ ਤੌਰ ‘ਤੇ ਇਸਦਾ ਉਦੇਸ਼ ਚੀਨ ਦੀ ਵਧਦੀ ਫੌਜੀ ਤਾਕਤ ਨੂੰ ਲੈ ਕੇ ਜਪਾਨ ਦੀ ਚਿੰਤਾ ਨੂੰ ਰੇਖਾਕਿਤ ਕਰਨਾ ਸੀ, ਪਰ ਜਪਾਨ ਦੀਆਂ ਸ਼ਰੀਕ ਸਾਮਰਾਜਵਾਦੀ ਤਾਕਤਾਂ ਵਿਸ਼ੇਸ਼ਕਰ ਅਮਰੀਕਾ ਇਸਦੇ ਲੁਕੇ ਅਰਥਾਂ ਨੂੰ ਸਮਝਣ ਵਿੱਚ ਉੱਕਿਆ ਨਹੀਂ ਹੋਵੇਗਾ ਅਤੇ ਉਹਨਾਂ ਨੇ ਇਸ ਤਰਾਂ ਦੇ ਬਿਆਨਾਂ ਦੇ ਮਹੱਤਵ ਨੂੰ ਜ਼ਰੂਰ ਸਮਝਿਆ ਹੋਵੇਗਾ।

1990 ਦੇ ਦਹਾਕੇ ਦੇ ਦੌਰਾਨ ਡਾਲਰ ਡਿੱਗਿਆ ਅਤੇ ਯੈਨ ਵਿੱਚ ਉਛਾਲ ਆਇਆ, ਇਸਦੇ ਫਸਲਰੂਪ ਜਪਾਨੀਆਂ ਨੂੰ ਅਮਰੀਕਾ ਵਿੱਚ ਆਪਣੇ ਨਿਵੇਸ਼ਾਂ ‘ਤੇ ਭਾਰੀ ਨੁਕਸਾਨ ਉਠਾਉਣਾ ਪਿਆ। ਇਸ ਘਟਨਾ ਨੂੰ ਜਪਾਨੀਆਂ ਨੂੰ ਡਾਲਰ ਦੇ ਰੂਪ ਵਿੱਚ ਨਿਵੇਸ਼ ਦੇ ਲਈ ਅਣਇਛੁੱਕ ਬਣਾ ਦਿੱਤਾ। ਇਸ ਸਭ ਤੋਂ ਵਧਕੇ ਅਮਰੀਕੀ ਚਾਲੂ ਖਾਤੇ ਦੇ ਘਾਟੇ ਦੇ ਜਬਰਦਸਤ ਵਾਧੇ ਦੇ ਨਾਲ-ਨਾਲ ਅਸਮਾਨੀ ਚੜ੍ਹਦੇ ਜਪਾਨੀ ਚਾਲੂ ਖਾਤੇ ਦੇ ਵਾਧਿਆਂ ਨੂੰ ਪਿਛਲੇ ਕੁੱਝ ਸਾਲਾਂ ਦੌਰਾਨ ਅਮਰੀਕਾ ਅਤੇ ਜਪਾਨ ਦਰਮਿਆਨ ਉਮੀਦੋ ਬਾਹਰੇ ਵਪਾਰਕ ਝਗੜਿਆਂ ਨੂੰ ਜਨਮ ਦਿੱਤਾ ਹੈ। ਡਾਲਰ ਦੇ ਮੁੱਲ ਵਿੱਚ ਕੋਈ ਤਕੜੀ ਗਿਰਾਵਟ, ਜੋ ਕਿ ਇਸ ਤੱਥ ਦੇ ਮੱਦੇ ਨਜਰ ਨੇੜ ਭਵਿੱਖ ਦੀ ਗੱਲ ਜਾਪਦੀ ਹੈ ਕਿ ਅਮਰੀਕਾ ਨੂੰ ਆਪਣੇ ਵਪਾਰਕ ਘਾਟੇ ਨੂੰ ਪੂਰਾ ਕਰਨ ਅਤੇ ਚਲਣ ਵਿੱਚ ਬਣੇ ਰਹਿਣ ਲਈ ਇੱਕ ਦਿਨ ਵਿੱਚ 1.3 ਅਰਬ ਡਾਲਰ ਦਾ ਉਧਾਰ ਲੈਣ ਦੀ ਲੋੜ ਪੈਂਦੀ ਹੈ। ਇਹ ਜਪਾਨੀਆਂ ਅਤੇ ਯੂਰਪੀਆਂ ਦੇ ਖਜਾਨਿਆਂ ਨੂੰ ਅਮਰੀਕਾ ਚੋਂ ਕੱਢ ਲੈਣ ਦੇ ਕਾਰਣ ਹੁੰਦਾ ਹੈ। ਇਹ ਗੱਲ ਕੌਮਾਂਤਰੀ ਮੈਦ੍ਰਿਕ ਵਿਵਸਥਾ ਦੇ, ਜਿਸ ਵਿੱਚ ਡਾਲਰ ਕੌਮਾਂਤਰੀ ਰਿਜਰਵ ਮੁਦਰਾ ਦੇ ਰੂਪ ਵਿੱਚ ਆਪਣੀ ਭੂਮਿਕਾ ਨਿਭਾਉਂਦਾ ਰਿਹਾ ਹੈ, ਤਹਿਸ-ਨਹਿਸ ਹੋਣ ਲਈ ਮੰਚ ਤਿਆਰ ਕਰੇਗੀ। ਅੰਤ ਇਸ ਤਰਾਂ ਦੀ ਵਿਵਸਥਾ ਦਾ ਫੇਲ੍ਹ ਹੋਣਾ ਇੱਕ ਅਜਿਹੇ ਵਪਾਰ ਯੁੱਧ ਦੀ ਤਿਆਰੀ ਹੋਵੇਗਾ, ਜਿਸਦਾ ਆਪਣੇ ਵਹਾਓ ਵਿੱਚ ਉਸ ਕਿਸੇ ਵੀ ਵਪਾਰ ਯੁੱਧ ਦੇ ਮੁਕਾਬਲੇ ਜਿਆਦਾ ਭਿਆਨਕ ਅਤੇ ਤਬਾਹਕੁੰਨ ਹੋਣਾ ਤੈਅ ਹੈ। ਜਿਸ ਨੂੰ ਦੁਨੀਆਂ ਪਹਿਲਾਂ ਦੇਖ ਚੁੱਕੀ ਹੈ। ਇਹ ਮੰਨਣ ਦੇ ਠੋਸ ਕਾਰਨ ਹਨ ਕਿ ਇਹ ਸੰਘਰਸ਼ ਵਪਾਰ ਯੁੱਧ ਦੀਆਂ ਸੀਮਾਵਾਂ ਅੰਦਰ ਨਹੀਂ ਵੀ ਬਣਿਆਂ ਰਹਿ ਸਕਦਾ, ਜਾਂ ਅਜਿਹਾ ਹੋ ਸਕਦਾ ਹੈ ਕਿ ਇਹ ਉਮੀਦੋਂ ਬਾਹਰੇ ਰੂਪ ‘ਚ ਭਿਆਨਕ ਰੂਪ ਵਿੱਚ ਹਥਿਆਰਬੰਦ ਸੰਘਰਸ਼ ਦਾ ਰੂਪ ਧਾਰਨ ਕਰ ਲਵੇ, ਕਿਉਂਕਿ ”ਵਿੱਤੀ ਪੂੰਜੀ ਤੇ ਟਰਸਟ ਸੰਸਾਰ ਅਰਥਚਾਰੇ ਦੇ ਵੱਖੋ ਵੱਖਰੇ ਹਿੱਸਿਆਂ ਵਿੱਚ ਵਾਧੇ ਦੀ ਦਰ ਦੇ ਅੰਤਰਾਂ ਨੂੰ ਘਟਾਉਂਦੇ ਨਹੀਂ ਸਗੋਂ ਵਧਾਉਂਦੇ ਹਨ। ਤਾਕਤਾਂ ਦੇ ਸਬੰਧ ਇੱਕ ਵਾਰ ਬਦਲ ਜਾਣ ‘ਤੇ ਵਿਰੋਧਤਾਈ ਦਾ ਪੂੰਜੀਵਾਦ ਦੇ ਤਹਿਤ ਤਾਕਤ ਨਾਲ ਨਿੱਕਲਣ ਵਾਲੇ ਹੱਲ ਤੋਂ ਬਿਨਾਂ ਕਿਹੜਾ ਦੂਜਾ ਹੱਲ ਤਲਾਸ਼ਿਆ ਜਾ ਸਕਦਾ ਹੈ।” (ਲੈਨਿਨ ਸਾਮਰਾਜਵਾਦ ਪੂੰਜੀਵਾਦ ਦਾ ਸਰਵਉੱਚ ਪੜਾਅ)

ਫਿਰ ਕੋਈ ਹੈਰਾਨੀ ਨਹੀਂ ਕਿ 1990 ਦਾ ਦਹਾਕਾ ਜਪਾਨ ਅਤੇ ਅਮਰੀਕਾ ਵਿੱਚ ਅਜਿਹੇ ਸਤਿਕਾਰਤ ਲੇਖਕਾਂ ਦੁਆਰਾ ਲਿਖੀਆਂ ਗਈਆਂ ਘੱਟ ਤੋਂ ਘੱਟ ਅੱਧਾ ਦਰਜਨ ‘ਬੈਸਟ ਸੈਲਰ’ ਦੇ ਪ੍ਰਕਾਸ਼ਨ ਦਾ ਗਵਾਹ ਬਣਿਆਂ ਜੋ ਕਿ ਲੈਨਿਨਵਾਦ ਪ੍ਰਤੀ ਜ਼ਰਾ ਵੀ ਹਮਦਰਦੀ ਨਹੀਂ ਸੀ ਰਖਦੇ, ਇਹਨਾਂ ਕਿਤਾਬਾਂ ਵਿੱਚ ਭਵਿੱਖਬਾਣੀ ਕੀਤੀ ਗਈ ਹੈ ਕਿ ਅਗਲਾ ਯੁੱਧ ਅਮਰੀਕਾ ਅਤੇ ਜਪਾਨ ਦੇ ਵਿਚਕਾਰ ਹੋਵੇਗਾ।

ਇਸ ਤਰਾਂ, ਉੱਪਰ ਦਿੱਤੇ ਹਵਾਲਿਆਂ ਤੋਂ ਫਿਰ ਸਪੱਸ਼ਟ ਹੈ ਕਿ ਘਟਨਾਵਾਂ ਤੇਜੀ ਨਾਲ ਅਜਿਹੀ ਦਿਸ਼ਾ ਵਿੱਚ, ਅੱਗੇ ਵਧ ਰਹੀਆਂ ਹਨ ਜੋ ਕਿ ਅੰਤਰ ਸਾਮਰਾਜਵਾਦੀ ਵਪਾਰ ਯੁੱਧ ਦੇ ਮੌਜੂਦਾ ਪ੍ਰਭਾਵ ਖੇਤਰਾਂ, ਕੱਚੇ ਮਾਲ ਦੇ ਸੋਮਿਆਂ ਅਤੇ ਸਮਾਨ ਅਤੇ ਪੂੰਜੀ ਦੇ ਨਿਰਯਾਤ ਬਜ਼ਾਰਾਂ ਦੀ ਮੁੜ ਵੰਡ ਵੱਲ ਸੇਧਤ ਵਾਸਤਵਿਕ ਯੁੱਧ ਦੇ ਮੁਢਲੇ ਕਾਰਜ ਦਾ ਰੂਪ ਦੇ ਦਿੰਦੀਆਂ ਹਨ। ਇਸਦੀ ਸੰਭਾਵਨਾ ਵੱਧ ਤੋਂ ਵੱਧ ਤਕੜੀ ਹੁੰਦੀ ਜਾ ਰਹੀ ਹੈ ਕਿ ਬਸ਼ਰਤੇ ਇਨਕਲਾਬ ਦੁਆਰਾ ਇਸਨੂੰ ਰੋਕਿਆ ਨਾ ਜਾਵੇ। ਸਾਨੂੰ ਇਸੇ ਸੰਦਰਭ ਵਿੱਚ ਦੁਨੀਆਂ ਭਰ ਵਿੱਚ ਭੜਕ ਉੱਠਣ ਵਾਲੇ ਕੁੱਲ ਸਾਮਰਾਜਵਾਦੀ ਅਗਵਾਈ ਵਾਲੇ ਅਤੇ ਸਾਮਰਾਜਵਾਦ ਪ੍ਰੇਰਿਤ ਜੰਗਾਂ ਅਤੇ ਹਥਿਆਰਬੰਦ ਸੰਘਰਸ਼ਾਂ ਨੂੰ ਦੇਖਣਾ ਹੋਵੇਗਾ।

ਯੂਰਪੀ ਸੰਘ ਸਾਮਰਾਜਵਾਦ

ਯੂਰਪੀ ਸੰਘ ਵਿੱਚ ਸਮੂਹਬੱਧ ਯੂਰਪੀ ਬੁਰਜੂਆਜ਼ੀ ਨੇ ਆਪਣੇ ਪਹਿਲਾਂ ਦੀਆਂ ਬਸਤੀਆਂ ਵਿੱਚ ਆਪਣੇ ਪ੍ਰਭਾਵੀ ਨੁਕਸਾਨ, ਕੌਮੀ ਬਜ਼ਾਰਾਂ ਦੇ ਸੁੰਗੜਦੇ ਜਾਣ ਅਤੇ ਅਮਰੀਕੀ ਅਤੇ ਜਪਾਨੀ ਇਜ਼ਾਰੇਦਾਰੀਆਂ ਦੀ ਤਕੜੀ ਮੁਕਾਬਲੇਬਾਜ਼ੀ ਤੋਂ ਸੰਵੇਗ ਪਾ ਕੇ ਵਿਸ਼ਾਲ ਅਤੇ ਸ਼ਕਤੀਸ਼ਾਲੀ ਅਰਥਚਾਰਾ, ਸਾਂਝੀ ਕਰੰਸੀ (ਯੂਰੋ), ਸਾਂਝੀ ਯੂਰਪੀ ਸੁਰੱਖਿਆ ਅਤੇ ਰੱਖਿਆ ਨੀਤੀ (ਈ.ਐਸ. ਡੀ.ਪੀ.) ਅਤੇ ਸਾਝੇ ਫੌਜੀ ਉਦਯੋਗਿਕ ਕੰਪਲੈਕਸ ਨਾਲ ਤਾਕਤਵਰ ਏਕੀਕ੍ਰਿਤ ਯੂਰਪ ਉਸਾਰਨ ਵਿੱਚ ਆਪਣੇ ਯਤਨ ਤੇਜ ਕਰ ਦਿੱਤੇ ਹਨ।

ਦੂਜੇ ਸ਼ਬਦਾਂ ਵਿੱਚ ਉਸ ਏਕੀਕ੍ਰਿਤ ਹੋਏ ਯੂਰਪ, ਜਿਸਨੂੰ ਸਿਰਜਣ ਦੀ ਯੂਰਪੀ ਬੁਰਜੂਆਜ਼ੀ ਜੀ ਤੋੜ ਕੋਸ਼ਿਸ਼ ਕਰ ਰਹੀ ਹੈ, ਕੋਲ ਸਰਵਪ੍ਰਮੁੱਖ ਟੀਚਾ ਅਮਰੀਕੀ ਮਹਾਂਸ਼ਕਤੀ ਦੀਆਂ ਮਹੱਤਵਅਕਾਂਕਸ਼ਾਵਾਂ ਦੀ ਤਰਾਂ ਚੋਧਰ ਅਤੇ ਗਲਬੇ ਨੂੰ ਲੈ ਕੇ ਆਪਣੀਆਂ ਮਹੱਤਵਅਕਾਂਕਸ਼ਾਵਾਂ ਅਤੇ ਥੋਥੇ ਹੰਕਾਰ ਨਾਲ ਯੂਰਪੀ ਮਹਾਂਸ਼ਕਤੀ ਦੀ ਉਸਾਰੀ ਕਰਨਾ ਹੈ।

ਸੋਵੀਅਤ ਸੰਘ ਦੇ ਖਿੰਡਾਅ ਅਤੇ ਇਸ ਤੱਥ ਦੇ ਮੱਦੇਨਜ਼ਰ ਕਿ ਯੂਰਪੀ ਸੰਘ ਦਾ ਅਰਥਚਾਰਾ ਹੁਣ ਲਗਭਗ ਅਮਰੀਕੀ ਅਰਥਚਾਰੇ ਜਿੰਨਾ ਵੱਡਾ ਹੈ ਅਤੇ ਇਹ ਕਿ ਯੂਰਪੀ ਸੰਘ ਦੇ ਖਾਤੇ ਵਿੱਚ ਵਿਸ਼ਵ ਵਪਾਰ ਦਾ 20 ਪ੍ਰਤੀਸ਼ਤ ਹਿੱਸਾ ਆਉਂਦਾ ਹੈ, ਯੂਰਪੀ ਵਿੱਤੀ ਪੂੰਜੀ ਕੋਈ ਕਾਰਣ ਨਹੀਂ ਦੇਖਦੀ ਕਿ ਅਮਰੀਕੀ ਇਜਾਰੇਦਾਰ ਪੂੰਜੀ ਦੀਆਂ ਖਾਹਿਸ਼ਾਂ ਅਤੇ ਸਨਕ ਦੇ ਅੱਗੇ ਝੁਕਿਆ ਜਾਵੇ। ਪੂੰਜੀਵਾਦ ਦੇ ਅਸਾਵੇਂ ਵਿਕਾਸ ਅਤੇ ਅਮਰੀਕੀ ਅਰਥਚਾਰੇ ਨਾਲ ਭਿੜਦੇ ਅਰਥਚਾਰੇ ਦੇ ਰੂਪ ਵਿੱਚ ਯੂਰਪੀ ਸੰਘ ਦੀ ਪੈਦਾਇਸ਼ ਨੇ ਇਸ ਹਾਲਤ ਨੂੰ ਜਨਮ ਦਿੱਤਾ ਹੈ। ਯੂਰਪੀ ਪ੍ਰੋਲੇਤਾਰੀ ਦਾ ਇਹ ਫਰਜ ਬਣਦਾ ਹੈ ਕਿ ਉਹ ਹਰ ਤਰਾਂ ਮਹਾਂਸ਼ਕਤੀ ਗਲਬੇ ਅਤੇ ਚੌਧਰਵਾਦ ਦੇ ਖਿਲਾਫ ਸੰਘਰਸ਼ ਕਰੇ, ਸਿਰਫ ਅਮਰੀਕਾ ਦੀ ਤਰਾਂ ਦੀਆਂ ਦੂਜੀਆਂ ਸਾਮਰਾਜਵਾਦੀ ਤਾਕਤਾਂ ਦੇ ਖਿਲਾਫ ਸੰਘਰਸ਼ ਨਾਲ ਕੰਮ ਚੱਲਣ ਵਾਲਾ ਨਹੀਂ।

ਯੂਰਪੀ ਸੰਘ ਦਾ 400 ਜਹਾਜਾਂ ਅਤੇ 50 ਸਮੁੰਦਰੀ ਜਹਾਜਾਂ ਨਾਲ ਲੈੱਸ 60,000 ਫੌਰੀ ਕਾਰਵਾਈ ਬਲ (ਰੈਪਿਡ ਰਿਐਕਸ਼ਨ ਫੋਰਸ) ਬਣਾਉਣ ਦਾ ਪ੍ਰੋਗਰਾਮ ਹੈ, ਜੋ ਕਿ 60 ਦਿਨਾਂ ਵਿੱਚ ਗਤੀਸ਼ੀਲ ਹੋਣ ਵਿੱਚ ਥਾਂ ਬਦਲੀ ਦੇ ਬਗੈਰ ਸਾਲ ਭਰ ਦੇ ਸਮੇਂ ਤੱਕ ਕੰਮ ਕਰਦੇ ਰਹਿਣ ਵਿੱਚ ਸਮਰੱਥ ਹੋਵੇ ਅਤੇ ਜਿਸਦੇ ਕੋਲ ਆਪਣੀਆਂ ਸੀਮਾਵਾਂ ਤੋਂ ਲੰਬੀ ਦੂਰੀ ਤੇ ਫੌਜਾਂ ਨੂੰ ਭੇਜਣ ਦੀ ਸੁਤੰਤਰ (ਅਰਥਾਤ ਨਾਟੋ ਤੋਂ ਸੁਤੰਤਰ) ਸਮਰੱਥਾ ਹੋਵੇ। ਇਹ ਏਕੀਕ੍ਰਿਤ ਯੂਰਪੀ ਸੈਨਿਕ ਬਲ ਤੋਂ ਘੱਟ ਕੋਈ ਚੀਜ਼ ਨਹੀਂ ਹੋਵੇਗੀ, ਚਾਹੇ ਉਸ ਨੂੰ ਇਸ ਨਾਂ ਨਾਲ ਸੱਦਿਆ ਜਾਵੇ ਜਾਂ ਨਾਂ। ਭਾਵੇਂ ਉਸਨੂੰ ਇਸ ਨਾਂ ਨਾਲ ਹੀ ਬੁਲਾਉਣਾ ਠੀਕ ਹੈ। 20 ਨਵੰਬਰ 2001 ਨੂੰ ਬ੍ਰਸੇਲਸ ਵਿੱਚ ਯੂਰਪੀ ਸੰਘ ਦੇ ਰੱਖਿਆ ਅਤੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਪਾਸ ਹੋਏ ਅਤੇ ਉਦੋਂ ਤੋਂ ਹੀ ਨੀਸ ਸੰਮੇਲਨ ਦੁਆਰਾ ਮਨਜੂਰੀ ਪਾਏ ਇਸ ਬਲ ਨੂੰ ਇਸ ਤਰਾਂ ਦੇ ਅਸਲੇ ਅਤੇ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ, ਜੋ ਉਹਨਾਂ ਸਾਰੀਅ ਕਮਜੋਰੀਆਂ ਨੂੰ ਦੂਰਕਰ ਸਕੇ, ਜੋ ਕਿ 1999 ਦੇ ਬਸੰਤ ਅਤੇ ਗਰਮੀ ਦੀ ਰੁੱਤ ਵਿੱਚ ਯੂਰੋਸਲਾਵ ਲੋਕਾਂ ਦੇ ਖਿਲਾਫ ਨਾਟੋ ਦੇ ਹਮਲਾਵਰ ਯੁੱਧ ਦੁਆਰਾ ਪ੍ਰਗਟ ਹੋਈਆਂ ਸਨ। ਉਸ ਯੁੱਧ ਦੌਰਾਨ ਅਮਰੀਕੀ ਸਾਮਰਾਜਵਾਦੀ ਫੌਜੀ ਚੌਧਰ ਅਤੇ ਯੂਰਪੀ ਨਪੁੰਸਕਤਾ ਇਕਦਮ ਸਾਫ-ਸਾਫ ਰੂਪ ਵਿੱਚ ਨਜਰ ਆ ਰਹੀਆਂ ਹਨ ਅਤੇ ਯੂਰਪੀ ਬੁਰਜੂਆਜ਼ੀ ਲਈ ਇਹ ਬਹੁਤ ਹੀ ਤਕਲੀਫ਼ ਦੇਹ ਸੀ। ਇਸ ਪ੍ਰਕਾਰ ਯੂਰਪੀ ਸੰਘ ਦੀ ਸੈਨਾ ਨੂੰ, ਆਵਾਜਾਈ ਜਹਾਜਾਂ, ਮਾਲ ਢੋਣ ਵਾਲ਼ੇ ਜਹਾਜਾਂ, ਸਟੀਕ ਵਾਰ ਕਰਨ ਵਾਲੀਆਂ ਮਿਜਾਈਲਾਂ, ਇਲੈਕਟ੍ਰਾਨਿਕ ਖੁਫੀਆ ਇਕੱਤਰੀਕਰਨ, ਨਿਯੰਤ੍ਰਣ ਅਤੇ ਸੰਚਾਰ ਸਮਰੱਥਾਵਾਂ ਨਾਲ ਲੈੱਸ ਕੀਤਾ ਜਾਣਾ ਹੈ। ਇਹ ਯੂਰਪੀ ਸੰਘ ਦੇ ਦੇਸ਼ਾਂ ਦੀ ਫੌਜੀ ਯੁੱਧਨੀਤੀ ਨਾਲ ਉਮੀਦੋਂ ਬਾਹਰਾ ਪ੍ਰਸਥਾਨ ਨਾਟੋ ਦੇ ਟੁੱਟਣ ਦੀ ਸ਼ੁਰੂਆਤ ਦਾ ਸੰਕੇਤ ਹੈ। ਅਸਲੀਅਤ ਇਹੀ ਹੈ, ਫਿਰ ਇਸ ਨਾਲ ਕੀ ਫਰਕ ਪੈਂਦਾ ਹੈ ਯੂਰਪੀ ਸੰਘ ਦੇ ਨੇਤਾ ਕਿੰਨੀ ਜਲਦੀ-ਜਲਦੀ ਅਤੇ ਕਿੰਨੇ ਜੋਰਦਾਰ ਢੰਗ ਨਾਲ ਇਸ ਗੱਲ ਦੀ ਪ੍ਰਤਿਗਿਆ ਲੈਂਦੇ ਹਨ ਕਿ ਨਾਟੋ ਗੱਠਜੋੜ ਯੂਰਪ ਦੀ ਰੱਖਿਆ ਦਾ ਨੀਂਹ ਪੱਥਰ ਬਣਿਆ ਹੋਇਆ ਹੈ, ਜਾਂ ਇਹ ਕਿ ਇਹ ਨਵੀਂ ਸੈਨਾ ”ਸੰਕਟ ਪ੍ਰਬੰਧਨ ਦੇ ਸਮੇਂ ਯੂਰਪੀ ਸੰਘ ਅਤੇ ਨਾਟੋ ਦੇ ਵਿਚਕਾਰ ਸੱਚੀ ਭਾਈਵਾਲੀ ਅਤੇ ਜੀਵੰਤਤਾ ਵਧਾਉਣ” ਦੇ ਇਰਾਦੇ ਨਾਲ ਬਣਾਈ ਗਈ ਹੈ, ਜਿਹਾ ਕਿ ਨੀਸ ਸੰਮੇਲਨ ਦੀ ਰੱਖਿਆ ਤੇ ਖਰੜਾ ਰਿਪੋਰਟ ਸਾਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰਦੀ ਹੈ। ਇਸ ਤਰਾਂ ਦੇ ਐਲਾਨਾਂ ਨਾਲ ਅਮਰੀਕੀ ਸਾਮਰਾਜਵਾਦ ਨੂੰ ਤਾਂ ਛੱਡੋ ਸਾਡੇ ਵਿੱਚੋਂ ਕਿਸੇ ਨੂੰ ਵੀ ਬੇਵਕੂਫ ਨਹੀਂ ਬਣਾਇਆ ਜਾ ਸਕਦਾ। ਤਾਂ ਫਿਰ ਕੋਈ ਹੈਰਾਨੀ ਨਹੀਂ ਕਿ ਉਸ ਸਮੇਂ ਦੇ ਰੱਖਿਆ ਮੰਤਰੀ, ਵਿਲੀਅਮ ਕੋਹੇਨ ਨੇ ਨੀਸ ਸੰਮੇਲਨ ਦੀ, ਪੂਰਬ ਸੰਧਿਆ ‘ਤੇ ਸਰਵਜਨਕ ਰੂਪ ਵਿੱਚ ਖ਼ਬਰਦਾਰ ਕੀਤਾ ਸੀ ਕਿ ਯੂਰਪੀ ਸੰਘ ਦੀਆਂ ਰੱਖਿਆ ਯੋਜਨਾਵਾਂ ਨੂੰ ਨਾਟੋ ਨਾਲ ਨੇੜਿਓਂ ਜੋੜ ਕੇ ਨਹੀਂ ਰੱਖਿਆ ਗਿਆ ਤਾਂ ਨਾਟੋ ‘ਰਹਿੰਦ ਖੂੰਹਦ’ ਬਣ ਕੇ ਰਹਿ ਜਾਵੇਗਾ। ਨੀਸ ਸੰਮੇਲਨ ਦੀ ਸ਼ੁਰੂਆਤ ਦੇ ਮੌਕੇ ‘ਤੇ ਵੀ ਸ਼੍ਰੀ ਸ਼ਿਰਾਕ ਦੇ ਹੇਠ ਲਿਖੇ ਬਿਆਨ ਤੋਂ ਅਮਰੀਕੀ ਸ਼ੰਕਾਵਾਂ ਮੁਸ਼ਕਲ ਨਾਲ ਹੀ ਸ਼ਾਂਤ ਹੋ ਸਕਦੀਆਂ ਹਨ। ”ਜੇਕਰ ਯੂਰਪ ਆਪਣੇ ਖੁਦ ਦੇ ਕਾਰਨਾ ਨਾਲ ਉਸ ਮਾਮਲੇ ਵਿੱਚ ਦਖਲ ਅੰਦਾਜੀ ਕਰਨ ਦੀ ਇੱਛਾ ਰੱਖਦਾ ਹੈ, ਜਿਸ ਵਿੱਚ ਅਮਰੀਕਾ ਸ਼ਰੀਕ ਨਹੀਂ ਹੋਣਾ ਚਾਹੇਗਾ ਤਾਂ ਉਸਦੇ ਕੋਲ਼ ਅਜਿਹਾ ਕਰਨ ਦੇ ਸਾਧਨ ਹੋਣਗੇ।”

”ਇਹ ਵਿਚਾਰ ਨਾਟੋ ਨੂੰ ਕਮਜੋਰ ਕਰਨ ਲਈ ਨਹੀਂ ਸਗੋਂ ਉਸਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਹੈ। ਇਸਨੂੰ ਨਾਟੋ ਦੇ ਨਾਲ ਤਾਲਮੇਲ ਬਣਾ ਕੇ ਚੱਲਣਾ ਹੋਵੇਗਾ, ਅਲਬੱਤਾ ਇਸ ਤੋਂ ਇਲਾਵਾ ਅਜ਼ਾਦ ਵੀ ਰਹਿਣਾ ਹੋਵੇਗਾ।”

ਨੀਸ ਸੰਮੇਲਨ ਨੇ ਫੌਜੀ ਕਮੇਟੀ-ਤਕਰੀਬਨ 100 ਲੋਕਾਂ ਦੇ ਫੌਜੀ ਸਟਾਫ ਅਤੇ ਰਾਜਨੀਤਿਕ ਅਤੇ ਸੁਰੱਖਿਆ ਕਮੇਟੀ ਨੂੰ ਮੰਜ਼ੂਰੀ ਦਿੱਤੀ ਸੀ।

ਜਦੋਂ ਆਮ ਅਤੇ ਸੁਰੱਖਿਆ ਨੀਤੀ ਲਈ ਯੂਰਪੀ ਸੰਘ ਦਾ ਉੱਚ ਨੁਮਾਇੰਦਾ ਜੇਵੀਅਰ ਸੋਲਾਨਾ ਇਹ ਕਹਿੰਦਾ ਹੈ ਕਿ ਭਾਵੀ ਰੈਪਿਡ ਰਿਐਕਸ਼ਨ ਫੋਰਸ (ਆਰ. ਆਰ. ਐੱਫ.) ”ਯੂਰਪੀ ਸੰਘ ਦੇ ਫੌਜੀਕਰਣ ਲਈ ਚੁੱਕਿਆ ਗਿਆ ਕਦਮ ਨਹੀਂ ਹੈ” ਅਤੇ ”ਯੂਰਪੀ ਸੰਘ ਰੱਖਿਆਤਮਕ ਗੱਠਜੋੜ ਨਹੀਂ ਉਸਾਰ ਰਿਹਾ ਹੈ।” ਤਾਂ ਇਸ ਉੱਪਰ ਕਿਸੇ ਨੂੰ ਵੀ ਰੱਤੀ ਭਰ ਯਕੀਨ ਨਹੀਂ ਹੁੰਦਾ। ਇਸ ਨਾਲ ਕਿਸੇ ਨੂੰ ਵੀ ਉੱਲੂ ਨਹੀਂ ਬਣਾਇਆ ਜਾ ਸਕਿਆ, ਜਿਵੇਂ ਕਿ ਇੱਕ ਵਿਸ਼ਲੇਸਕ ਨੇ ਕਿਹਾ ਹੈ, ”ਠੰਡੀ ਜੰਗ ਦੇ ਦੌਰ ਦੇ ਪੁਰਾਣੇ ਬੇ ਮਤਲਬ ਰਿਸ਼ਤਿਆਂ ਨੂੰ ਲੈ ਕੇ ਅੰਤਿਮ ਰੂਪ ਨਾਲ ਘਿਸੀ-ਪਿਟੀ ਕੋਰੀ ਭਾਵੁਕਤਾ” (ਫਾਈਨਾਸ਼ੀਅਲ਼ ਟਾਈਮਜ਼ 3 ਮਾਰਚ 2003) ਹਰ ਕੋਈ ਜਾਣਦਾ ਹੈ ਕਿ ਸ਼੍ਰੀ ਸੋਲਾਨਾ ਨੂੰ ਵਾਸ਼ਿੰਗਟਨ ਵਿੱਚ ਕੇਵਲ ਇਸੇ ਰੂਪ ਵਿੱਚ ਸੁਣਿਆ ਜਾਵੇਗਾ ਕਿ ਯੂਰਪ ਆਪਣੇ ਫੌਜੀ ਵਜਨ ਨੂੰ ਆਪਣੀ ਵਿਦੇਸ਼ ਨੀਤੀ ਨੂੰ ਭਰੋਸੇਯੋਗ ਫੌਜੀ ਤਾਕਤ ਨਾਲ਼ ਸਹਾਰਾ ਦੇ ਕੇ ਦਮਦਾਰ ਬਣਾ ਸਕਦਾ ਹੈ। ਯੂਰਪੀ ਸੰਘ ਵਰਤਮਾਨ ਸਮੇਂ ਵਿੱਚ ਚੰਗੀ ਤਰਾਂ ਸਪਸ਼ਟ ਕਰਨਾ ਕਰਕੇ ਦੋਰਾਹੇ ‘ਤੇ ਖੜ੍ਹਾ ਹੈ। ਇੱਕ ਪਾਸੇ ਉਹ ਕਹਿੰਦਾ ਹੈ ਕਿ ਇਸ ਫੌਜ ਦੀ ਉਸਾਰੀ ਭਾਰੀ ਯੁੱਧਨੀਤਕ ਮਹੱਤਵ ਦੀ ਹੈ ਜੋ ਕਿ ਹੁਣ ਤੱਕ ਪ੍ਰਭਾਵਹੀਣ ਬਣੀ ਰਹੀ ਉਸਦੀ ਸਾਂਝੀ ਵਿਦੇਸ਼ ਨੀਤੀ ਵਿੱਚ ਦਮਦਾਰ ਫੌਜੀ ਤਾਕਤ ਨੂੰ ਜੋੜੇਗੀ, ਦੂਜੇ ਪਾਸੇ ਉਹ ਇਹ ਵਚਨ ਦਿੰਦਾ ਹੈ ਕਿ ਇਸ ਫੌਜ ਨਾਲ ਨਾਟੋ ‘ਤੇ ਕੋਈ ਪ੍ਰਭਾਵ ਨਹੀਂ ਪਵੇਗਾ। ਆਰ. ਆਰ. ਐੱਫ. ਨੂੰ ਲੈ ਕੇ ਯੂਰਪੀ ਬੁਲਾਰਿਆਂ ਦੁਆਰਾ ਕੀਤੀਆਂ ਜਾਣ ਵਾਲੀਆਂ ਸਾਰੀਆਂ ਗੱਲਾਂ ”ਚੰਗੇ ਸਮੇਂ ਵਿੱਚ ਬੋਝ ਸਾਂਝਾ ਕਰਨ” ਦੀ ਕਸਰਤ ਅਤੇ ”ਅਮਰੀਕਾ ਤੋਂ ਲੈ ਕੇ ਯੂਰਪ ਤੱਕ ਰੱਖਿਆ ਬੋਝ ਨੂੰ ਸੰਤੁਲਿਤ ਕਰਨ” ਦੇ ਸੰਦ ਹਨ। ਨਾਟੋ ਦੇ 54 ਸਾਲਾਂ ਦੇ ਇਤਿਹਾਸ ਵਿੱਚ ਐਨੀ ਡਰਾਮੇਬਾਜ ਬੋਲੀ ਕਦੇ ਨਹੀਂ ਬੋਲੀ ਗਈ। ਕਿਸੇ ਨੂੰ ਉੱਲੂ ਬਣਾਉਣਾ ਤਾਂ ਦੂਰ ਇਹ ਕੇਵਲ ਇਸ ਤੱਥ ਨੂੰ ਰੇਖਾਂਕਿਤ ਕਰਨ ਦਾ ਕੰਮ ਕਰਦੀ ਹੈ ਕਿ ਯੂਰਪੀ ਸੰਘ ਦੇ ਮਤੇ ਜਿੰਨਾ ਕੁੱਝ ਪ੍ਰਗਟ ਕਰਦੇ ਹਨ, ਉਸਦੇ ਮੁਕਾਬਲੇ ਕਾਫੀ ਕੁੱਝ ਛੁਪਾਉਂਦੇ ਹਨ ਜਿਹਨਾਂ ਲਈ ਅਸਲ ਵਿੱਚ ਉਹ ਲਿਆਏ ਗਏ ਹਨ।

ਕੋਈ ਹੈਰਾਨੀ ਦੀ ਗੱਲ ਨਹੀਂ ਕਿ ਅਮਰੀਕੀ ਪ੍ਰਸ਼ਾਸ਼ਨ ਦੇ ਨਾਲ-ਨਾਲ ਬ੍ਰਿਟਿਸ਼ ਬੁਰਜੂਆਜ਼ੀ ਦੇ ਅਮਰੀਕਾ ਸਮਰਥਕ ਤਬਕੇ ਆਰ. ਆਰ.ਐਫ. ਦੀ ਉਸਾਰੀ ਦਾ ਵਿਰੋਧ ਕਰਦੇ ਹਨ। ਉਹ ਇਸਨੂੰ ਬਿਲਕੁਲ ਠੀਕ ਹੀ ਨਾਟੋ ‘ਤੇ ਅਮਰੀਕੀ ਗਲਬੇ ਅਤੇ ਅਮਰੀਕੀ ਫੌਜੀ ਟੈਕਨਾਲੋਜ਼ੀ ਦੀਆਂ ਸਮਰੱਥਾਵਾਂ ਵਿੱਚ ਯੂਰਪੀ ਨਿਰਭਰਤਾ ਦੇ ਖਾਤਮੇ ਅਤੇ ਸੰਭਵ ਤੌਰ ‘ਤੇ ਨਾਟੋ ਨੂੰ ਤਾਕਤ ਰਹਿਤ ਬਨਾਉਣ ਲਈ ਤਿਆਰ ਕੀਤੀ ਗਈ ਪਰਿਯੋਜਨਾ(Project) ਦੇ ਰੂਪ ਵਿੱਚ ਦੇਖਦੇ ਹਨ।

ਸੱਚ ਤਾਂ ਇਹ ਹੈ ਕਿ ਸੋਵੀਅਤ ਸੰਘ ਦੇ ਨਿਘਾਰ ਦੇ ਸਮੇਂ ਤੋਂ ਹੀ, ਨਾਟੋ ਯੂਰਪ ਲਈ ਵੱਧ-ਘੱਟ ਮਹੱਤਵਹੀਣ ਹੋ ਗਿਆ, ਠੀਕ ਉਸੇ ਤਰਾਂ ਜਿਸ ਤਰਾਂ ਯੂਰਪ ਅਮਰੀਕਾ ਲਈ ਬਹੁਤ ਘੱਟ ਮਹੱਤਵਪੂਰਣ ਹੋ ਗਿਆ ਹੈ। ਨਿਊਯਾਰਕ ਅਤੇ ਵਾਸ਼ਿੰਗਟਨ ਵਿੱਚ 11ਸਤੰਬਰ 2001 ਦੀਆਂ ਘਟਨਾਵਾਂ ਤੋਂ ਵੀ ਪਹਿਲਾਂ ਰੀਗਨ ਪ੍ਰਕਾਸ਼ਨ ਦੇ ਸਾਬਕਾ ਅਧਿਕਾਰੀ ਅਤੇ ਕੌਮੀ ਸੁਰੱਖਿਆ ਸਵਾਲਾਂ ਦੇ ਸੱਜੇ ਪੱਖੀ ਮਾਹਰ ਰਿਚਰਡ ਪਰਲੇ ਨੇ ਦੁਰਲੱਭ ਕਿਸਮ ਦੀ ਸਪੱਸ਼ਟਤਾ ਨਾਲ ਕਿਹਾ ਸੀ, ” ਮੈਂ ਆਪਣੇ ਯੂਰਪੀ ਸਹਿਯੋਗੀਆਂ ਨੂੰ ਇੱਕ ਗੱਲ ਕਹਾਂਗਾ। ਮੁਕਤੀ ਦੀ ਇਹ ਸਮਝ ਇਸ ਲਈ ਬਣੀ ਹੈ ਕਿ ਹੁਣ ਉਹਨਾਂ ਨੂੰ ਸਾਡੀ ਕੋਈ ਜ਼ਰੂਰਤ ਨਹੀਂ ਅਤੇ ਦੋਵੇਂ ਪਾਸਿਓਂ ਗੱਲ ਇਹੋ ਹੈ। ਸਾਨੂੰ ਹੁਣ ਉਹਨਾਂ ਦੀ ਉਸਤਰਾਂ ਦੀ ਜ਼ਰੂਰਤ ਨਹੀਂ ਹੈ ਜਿਹੋ ਜਿਹੀ ਕਦੇ ਹੋਇਆ ਕਰਦੀ ਸੀ। ਉਹ ਹੁਣ ਦੁਨੀਆਂ ਵਿੱਚ ਸਾਡੇ ਹਿੱਤਾਂ ਦੀ ਰਾਖੀ ਕਰ ਦੇ ਲਈ ਜ਼ਰੂਰੀ ਨਹੀਂ ਰਹਿ ਗਏ ਹਨ।” (12 ਜੂਨ 2001 ਦਾ ਫਾਈਨਾਂਸ਼ੀਅਲ ਟਾਈਮਜ਼ ਦੇਖੋ)

ਅਮਰੀਕਾ ਪੂਰੀ ਤਰਾਂ ਆਪਣੇ ਖੁਦ ਦੇ ਹਿੱਤਾਂ ਲਈ ਨਾਟੋ ਨੂੰ ਆਪਣੇ ਅਧੀਨ ਕਰਨ ਲਈ ਸਹੁੰ ਖਾਈ ਬੈਠਾ ਹੈ, ਅਜਿਹਾ ਕਰਨ ਦੀ ਲੜੀ ਵਿੱਚ ਉਹ ”ਇੱਛੁਕ ਦੇਸ਼ਾਂ ਦਾ ਗੱਠਜੋੜ” ਕਾਇਮ ਕਰਦਾ ਹੈ। ਜਿਸਨੂੰ ਆਗਿਆਕਾਰੀ ਦੇਸ਼ਾਂ ਦਾ ਗੱਠ ਜੋੜ ਕਿਹਾ ਜਾ ਸਕਦਾ ਹੈ ਅਤੇ ਉਸਨੂੰ ਪਾਸੇ ਕਰ ਦਿੱਤਾ ਜਾਂਦਾ ਹੈ। ਅਮਰੀਕਾ ਅਜਿਹੇ ਗੱਠਜੋੜ ਦੀ ਵਰਤੋਂ ਆਰ. ਆਰ.ਐਫ. ਦੇ ਲਈ ਯੂਰਪੀ ਯੋਜਨਾਵਾਂ ਨੂੰ ਫੇਲ ਕਰਨ ਦੇ ਲਈ ਕਰ ਰਿਹਾ ਹੈ। ਅਮਰੀਕਾ ਉਸ ਸਮੇਂ ਨਾਟੋ ਜਾਂ ਕਿਸੇ ਦੂਸਰੀ ਸੰਸਥਾ ਦਾ ਹਿੱਸਾ ਬਣਨ ‘ਤੇ ਖੁਸ਼ ਹੁੰਦਾ ਹੈ ਜਦ ਅਗਵਾਈ ਅਤੇ ਕੰਟਰੋਲ ਉਸਦੇ ਕੋਲ਼ ਆ ਸਕੇ, ਪਰ ਉਹਨਾਂ ਪਾਬੰਦੀਆਂ ਤੋਂ ਪਿੱਛਾ ਛੁਡਾਉਣ ਲਈ ਤਿਆਰ ਰਹਿੰਦਾ ਹੈ, ਜੋ ਕਾਰਵਾਈ ਦੀ ਉਸਦੀ ਅਜ਼ਾਦੀ ਨੂੰ ਸੀਮਤ ਕਰਦੀਆਂ ਹਨ ਜਾਂ ਚੁਣੌਤੀ ਦਿੰਦੀਆਂ ਹਨ। ਉਹ ਅੰਤਹੀਣ ਫੌਜੀ ਜਾਂ ਰਾਜਨੀਤਿਕ ਕਮੇਟੀਆਂ ਦੁਆਰਾ ਬੰਨ੍ਹੇ ਜਾਣ ਤੋਂ ਇਨਕਾਰ ਕਰ ਦਿੰਦਾ ਹੈ, ਉਦਾਹਰਣ ਦੇ ਲਈ ਯੁਗੋਸਲਾਵੀਆ ਖਿਲਾਫ ਯੁੱਧ ਦੌਰਾਨ ਉਸਨੇ ਅਜਿਹਾ ਹੀ ਕੀਤਾ ਸੀ।

ਫਰਾਂਸ, ਜਰਮਨੀ ਅਤੇ ਕੁੱਲ ਯੂਰਪੀ ਦੇਸ਼ ਜੋਰ ਦੇਕੇ ਕਹਿੰਦੇ ਹਨ ਕਿ ਜੇਕਰ ਅਮਰੀਕਾ ਨਾਟੋ ਨੂੰ ਅਜਿਹੇ ਟੂਲਬਾਕਸ ਦੀ ਤਰਾਂ ਇਸਤੇਮਾਲ ਕਰਨ ‘ਤੇ ਅੜਿਆ ਰਿਹਾ, ਜਿਸਦਾ ਉਹ ਮਨਮਾਨੇ ਢੰਗ ਨਾਲ਼ ਇਸਤੇਮਾਲ ਕਰ ਸਕੇ, ਤਾਂ ਕਿ ਉਹ ਆਪਣੇ ਆਪਣੀ ਸੁਰੱਖਿਆ ਲਈ ਢਾਂਚੇ ਦੇ ਰੂਪ ਵਿੱਚ ਇਸ ‘ਤੇ ਨਿਰਭਰ ਬਣੇ ਨਹੀਂ ਰਹਿ ਸਕਦੇ। ਉਹ ਅਮਰੀਕਾ ਦੀ ਰੋਕ ਬਗੈਰ ਪ੍ਰਮੁੱਖਤਾ ਦੇ ਨਵੇਂ ਸਿਧਾਂਤ ਦੇ ਇਛੁੱਕ ਦੇਸ਼ਾਂ, ਤਾਬੇਦਾਰ, ਹੈਂਕੜ ਝੱਲਦੇ ਹੋਏ, ਮਜ਼ਬੂਰ ਕੀਤੇ ਗਏ ਅਤੇ ਰਿਸ਼ਵਤ ਪਾਏ ਦੇਸ਼ਾਂ ਦੁਆਰਾ ਅਮਰੀਕੀ ਅਗਵਾਈ ਅਤੇ ਕਮਾਨ ਵਿੱਚ ਲੜੀਆਂ ਗਈਆਂ ਹਮਲਾਵਰ ਜੰਗਾਂ ਦਾ ਯੂਰਪੀ ਸੰਘ ਦੀ ਉਸ ਸਾਂਝੀ ਵਿਦੇਸ਼ ਅਤੇ ਸੁਰੱਖਿਆ ਨੀਤੀ ਦੁਆਰਾ ਵਿਰੋਧ ਕਰਦੇ ਹਨ ਜੋ ਕਿ ਅਮਰੀਕੀ ਉਦੇਸ਼ਾਂ ਦੀ ਵਿਰੋਧੀ ਹੈ। ਇਰਾਕ ਵਿੱਚ ਚਾਰੇ ਪਾਸਿਓਂ ਘਿਰ ਚੁੱਕੀਆਂ ਐਂਗਲੋ ਅਮਰੀਕੀ ਕਬਜਾਧਾਰੀ ਫੌਜਾਂ ਲਈ ਸੰਯੁਕਤ ਰਾਸ਼ਟਰ ਸਹਾਇਤਾ ਦੀ ਚੀਖ ਪੁਕਾਰ ਲਈ ਫਰਾਂਸ ਅਤੇ ਜਰਮਨੀ ਦਾ ਜਵਾਬ ਸੀ : ਅਖੌਤੀ ਗੱਠਜੋੜ ਨੂੰ ਆਪਣਾ ਖੁਦ ਦਾ ਕੂੜ-ਕਬਾੜ ਸਾਫ਼ ਕਰਨ ਦਿਓ। ਦੂਜੇ ਦੇਸ਼ਾਂ ਨੂੰ ਐਂਗਲੋ ਅਮਰੀਕੀ ਸਾਮਰਾਜਵਾਦ ਦੀਆਂ ਕਾਰਵਾਈਆਂ ਲਈ ਸੰਯੁਕਤ ਰਾਸ਼ਟਰ ਦੀ ਵੈਧਤਾ ਦੀ ਓਟ ਭਲਾ ਕਿਉਂ ਪ੍ਰਦਾਨ ਕੀਤੀ ਜਾਵੇ।

ਇਸਦੇ ਇਲਾਵਾ ਅਮਰੀਕਾ ਦਾ ਸਲਾਨਾ 380 ਅਰਬ ਡਾਲਰ ਦਾ ਫੌਜੀ ਬਜਟ ਹੈ। ਜੋ ਕਿ ਉਸਦੀ ਜੀ.²ਡੀ.ਪੀ. ਦਾ 4 ਪ੍ਰਤੀਸ਼ਤ ਹੈ ਅਤੇ ਨਾਟੋ ਦੇ ਕੁੱਲ ਯੂਰਪੀ ਮੈਂਬਰਾਂ ਦੇ ਸਾਂਝੇ ਫੌਜੀ ਖਰਚ ਦਾ ਦੁੱਗਣਾ ਹੈ। ਇਸਦੇ ਇਲਾਵਾ, ਨਾਟੋ ਦੇ ਯੂਰਪੀ ਮੈਂਬਰ ਆਪਣੇ ਰੱਖਿਆ ਖਰਚ ਦੇ ਅਨੁਪਾਤ ਵਿੱਚ ਫੌਜੀ ਤਾਕਤ ਦਾ ਇਸਤੇਮਾਲ ਨਹੀਂ ਕਰ ਸਕਦੇ ਕਿਉਂਕਿ ਵਰਤਮਾਨ ਸਮੇਂ ਵਿੱਚ ਉਹਨਾਂ ਕੋਲ਼ ਨਿਸ਼ਾਨੇ ‘ਤੇ ਵਾਰ ਕਰਨ ਵਾਲੇ ਹਥਿਆਰ, ਇਲੈਕਟ੍ਰਾਨਿਕ ਜੰਗ ਸਮੱਗਰੀ ਅਤੇ ਖੁਫੀਆ ਔਜ਼ਾਰ, ਮਿਜਾਈਲ ਰੱਖਿਆ ਅਤੇ ਜੰਗੀ ਲਿਫਟ ਸਹੂਲਤਾਂ ਨਹੀਂ ਹਨ।

ਤਾਂ ਫਿਰ ਕੋਈ ਹੈਰਾਨੀ ਨਹੀਂ ਕਿ ਫਾਈਨਾਂਸ਼ੀਅਲ ਟਾਈਮਜ਼ ਫਰਵਰੀ 2002 ਦੇ ਆਪਣੇ ਸੰਪਾਦਕੀ ਵਿੱਚ ਕਹਿੰਦਾ ਹੈ ਕਿ ”…..ਨਾਟੋ ਦੀ ਭੂਮਿਕਾ ਅਤੇ ਢਾਂਚਾ ਉਸ ਤਰਾਂ ਦੇ ਸਵਾਲਾਂ ਦੇ ਘੇਰੇ ਵਿੱਚ ਹੈ, ਜਿਹਾ ਕਿ ਪਹਿਲਾਂ ਕਦੇ ਨਹੀਂ ਸੀ।” ਉਹ ਅੱਗੇ ਜੋੜਦਾ ਹੈ ਕਿ ਹਾਲ ਦੇ ਮਹੀਨਿਆਂ ਵਿੱਚ ਦੇਖਣ ਵਿੱਚ ਆਇਆ ਹੈ ਕਿ…..”ਨਾਟੋ ਦਾ ਮਹੱਤਵ ਖਤਮ ਹੋ ਰਿਹਾ ਹੈ ਅਤੇ ਉਸਦੇ ਯੂਰਪੀ ਮੈਂਬਰਾਂ ਨੂੰ ਬੇਇਜਤੀ ਦਾ ਘੁੱਟ ਪੀਣਾ ਪੈ ਰਿਹਾ ਹੈ। 12 ਸਿਤੰਬਰ ਨੇ ਪਹਿਲੀ ਵਾਰ ਉਹਨਾਂ ਨੂੰ ਨਾਟੋ ਸਮਝੌਤੇ ਦੇ ਪ੍ਰਸਪਰ ਆਤਮ ਰੱਖਿਆ ਦੇ ਅਨੁਛੇਦ ਨੂੰ ਰੱਦ ਕਰ ਦਿੱਤਾ ਅਤੇ ਅਜਿਹਾ ਸਿਰਫ ਇਸ ਲਈ ਕੀਤਾ ਕਿ ਵਾਸ਼ਿੰਗਟਨ ਉਹਨਾਂ ਦੇ ਕਦਮ ਨੂੰ ਇੱਕ ਜੁੱਟਤਾ ਦੇ ਪ੍ਰਤੀਕ ਦੇ ਰੂਪ ਵਿੱਚ ਲੈ ਸਕੇ। ਇਸਦੇ ਬਾਅਦ, ਗੱਠਜੋੜ ਅਤੇ ਮਾਸਕੋ ਦੇ ਵਿਚਕਾਰ ਤਕੜਾ ਪੁਲ਼ ਉਸਾਰਨ ਦੇ ਯਤਨਾਂ ਨੂੰ ਅਮਰੀਕਾ ਦੁਆਰਾ ਖਤਰੇ ਵਿੱਚ ਪਾ ਦਿੱਤਾ ਗਿਆ।”

ਯੂਰਪੀ ਸੰਘ ਦੇ ਮੈਂਬਰ ਜਿੱਥੇ ਸਰਵਜਨਕ ਰੂਪ ਵਿੱਚ ਸਿਰ ਉੱਚਾ ਕਰਕੇ ਇਹ ਕਹਿੰਦੇ ਹਨ ਕਿ ਨਾਟੋ ”ਅਟਲਾਂਟਿਕ ਪਾਰ ਦੇ ਗੱਠਜੋੜ ਦਾ ਕੇਂਦਰੀ ਖੰਭਾ ਹੈ।” ਉੱਥੇ ਹੀ ਨਾਟੋ ਨੂੰ ਲੈ ਅਤਿਅੰਤ ਸ਼ੰਕਾਲੂ ਬਣੇ ਹੋਏ ਹਨ।

10 ਮਈ 2002 ਦਾ ਫਾਈਨਾਂਸ਼ੀਅਲ ਟਾਈਮਜ਼ ਲਿਖਦਾ ਹੈ, ”ਬ੍ਰਸੇਲਜ਼ ਵਿੱਚ ਨੀਤੀ ਘਾੜਿਆਂ ਅਤੇ ਕੂਟਨੀਤੀਵਾਨਾਂ ਦਾ ਮਿਜਾਜ ਮੁਸ਼ਕਿਲ ਨਾਲ ਹੀ ਇਨਾਂ ਉੱਖੜਿਆ ਹੋਇਆ ਹੁੰਦਾ ਹੈ। ਯੂਰਪੀ ਸੰਘ ਦਾ ਚਰਮਰਾਉਂਦਾ ਹੈੱਡ ਕਵਾਟਰ ਅਮਰੀਕੀਵਾਦ ਵਿਰੋਧੀ ਜਾਣੀਆਂ ਪਛਾਣੀਆਂ ਧਾਰਾਵਾਂ ਨੂੰ ਤੇਜ ਬਹਿੰਦੇ ਹੋਏ ਦੇਖਦਾ ਹੈ। ਅਟਲਾਂਟਿਕ ਪਾਰ ਦੇ ਰਿਸ਼ਤਿਆਂ ਦੀ ਹਾਲਤ ਨੂੰ ਲੈ ਕੇ ਕੀਤੀਆਂ ਜਾਣ ਵਾਲੀਆਂ ਚਰਚਾਵਾਂ ਵਿੱਚ ਆਮ ਤੌਰ ‘ਤੇ ਹੈਂਕੜੀ ਅਤੇ ਇਕਪਾਸੜਤਾ ਵਰਗੇ ਵੇਰਵਿਆਂ ਦਾ ਤੜਕਾ ਲੱਗਿਆ ਹੁੰਦਾ ਹੈ।”

ਆਪਣੇ ਵੱਲੋਂ ਯੂਰਪੀ ਵੀ ਆਪਣੀ ਅਜ਼ਾਦੀ ਦਾ ਦਾਵਾ ਕਰਨ ਦੇ ਲਈ ਉਨੀ ਹੀ ਸਹੁੰ ਖਾਈ ਬੈਠੇ ਹਨ। ਯੂਰਪੀ ਸੰਘ ਦੇ ਵਿਦੇਸ਼ ਮਾਮਲਿਆਂ ਦੇ ਕਮਿਸ਼ਨਰ ਕ੍ਰਿਸ ਪੈਟਨ ਅਤੇ ਅਮਰੀਕੀ ਵਿਦੇਸ਼ ਮੰਤਰੀ ਕੋਲਿਨ ਪਾਵੇਲ ਦੇ ਵਿਚਕਾਰ ਵਾਸ਼ਿੰਗਟਨ ਦੀ ਫੌਜੀ ਤਾਕਤ ਅਤੇ ਇੱਕਪਾਸੜਤਾ ਨੂੰ ਲੈ ਕੇ ਹੋਈ ਤੂੰ-ਤੂੰ ਮੈਂ-ਮੈਂ ਨੇ ਬੜੀ ਸ਼ਿੱਦਤ ਨਾਲ ਇਸ ਗੱਲ ਦਾ ਅਹਿਸਾਸ ਕਰ ਦਿੱਤਾ ਹੈ ਕਿ ਅਮਰੀਕਾ ਅਤੇ ਯੂਰਪੀ ਸੰਘ ਦੇ ਵਿਚਕਾਰ ਦੇ ਰਿਸ਼ਤੇ ਪ੍ਰਸਪਰ ਸੰਦੇਹ ਅਤੇ ਅਵਿਸ਼ਵਾਸ਼ ਦੇ ਇੱਕ ਨਵੇਂ ਪੜਾਅ ਵਿੱਚ ਦਾਖਲ ਹੋ ਚੁੱਕੇ ਹਨ। ਪਿਛਲੀਆਂ ਜਰਮਨ ਆਮ ਚੋਣਾ ਦੌਰਾਨ ਸਾਬਕਾ ਜਰਮਨ ਮੰਤਰੀ ਹੋਰਟਾ ²ਡੌਬਲਰ ਜੈਨਲਿਨ ਨੇ ਅਮਰੀਕੀ ਰਾਸ਼ਟਰਪਤੀ ਬੁਸ਼ ਦੀਆਂ ਨੀਤੀਆਂ ਦੀ ਤੁਲਨਾ ਹਿਟਲਰ ਦੀਆਂ ਨੀਤੀਆਂ ਨਾਲ ਕੀਤੀ। ਚਾਂਸਲਰ ਸ਼ਰੋਏਡਰ ਦਾ ਗੱਠਜੋੜ ਉਸ ਸਮੇਂ ਇਰਾਕ ਖਿਲਾਫ ਅਮਰੀਕਾ ਦੀਆਂ ਜੰਗੀ ਯੋਜਨਾਵਾਂ ਦੇ ਵਿਰੋਧ ਦੇ ਮੁੱਦੇ ‘ਤੇ ਫਿਰ ਤੋਂ ਸੱਤ੍ਹਾ ਵਿੱਚ ਆਇਆ। ਇਸ ਤਰਾਂ ਦੀਆਂ ਗੱਲਾਂ ਕੁੱਝ ਸਾਲ ਪਹਿਲਾਂ ਹੀ ਅਸੰਭਵ ਹੋਇਆ ਕਰਦੀਆਂ ਸਨ, ਜਦ ਜਰਮਨ ਵਿਦੇਸ਼ ਨੀਤੀ ਦੀ ਚਰਿਤਰਕ ਵਿਸ਼ੇਸ਼ਤਾ ਅਮਰੀਕੀ ਇੱਛਾਵਾਂ ਦੀ ਪੂਰੀ ਤਰਾਂ ਨਾਲ ਤਾਬੇਦਾਰੀ ਕਰਨਾ ਹੋਇਆ ਕਰਦੀ ਸੀ।

ਨਾਟੋ ਦੇ ਪਹਿਲੇ ਮੁੱਖ ਸਕੱਤਰ ਦੀ ਇਹ ਟਿੱਪਣੀ ਬੜੀ ਪ੍ਰਸਿੱਧ ਹੋਈ ਸੀ ਕਿ ਫੌਜੀ ਗੱਠਜੋੜ ਦੀ ਉਸਾਰੀ ਹੀ ਰੂਸੀਆਂ ਨੂੰ ਬਾਹਰ ਰੱਖਣ, ਜਰਮਨਾਂ ਨੂੰ ਨੀਵਾਂ ਦਿਖਾਉਣ ਅਤੇ ਅਮਰੀਕੀਆਂ ਨੂੰ ਅੰਦਰ ਲਿਆਉਣ ਲਈ ਕੀਤੀ ਗਈ ਹੈ। ਜਿਆਦਾ ਸਟੀਕ ਸ਼ਬਦਾਂ ਵਿੱਚ ਕਹੀਏ ਤਾਂ ਨਾਟੋ ਨੂੰ ਇੱਕਦਮ ਉਸਦੀ ਸ਼ੁਰੂਆਤ ਦੇ ਸਮੇਂ ਤੋਂ ਉਸਦੇ ਸਮੁੱਚੇ ਹੋਂਦ ਕਾਲ ਵਿੱਚ ਸਹਾਰਾ ਦਿੰਦੇ ਰਹਿਣ ਦਾ ਮਤਲਬ ਇਸ ਗੱਲ ਵਿੱਚ ਲੁਕਿਆ ਰਿਹਾ ਹੈ ਕਿ ਯੂਰਪੀਆਂ ਨੂੰ ਜੇਕਰ ਵੰਡਿਆ ਨਹੀਂ ਤਾਂ ਅਲੱਗ-ਅਲੱਗ ਰੱਖਦੇ ਹੋਏ ਅਮਰੀਕੀ ਚੌਧਰ ਬਰਕਰਾਰ ਰੱਖੀ ਜਾਵੇ। ਯੂਰਪੀ ਏਕੀਕਰਣ ਦੇ ਲਈ ਕਿਸੇ ਵੀ ਤਰਾਂ ਦਾ ਅਮਰੀਕੀ ਸਮਰਥਨ ਹਮੇਸ਼ਾਂ ਹੀ ਇਸ ਸ਼ਰਤ ਨਾਲ ਬੰਨ੍ਹਿਆਂ ਹੋਇਆ ਸੀ ਕਿ ਉਹ ਨਾਟੋ ਦੇ ਢਾਂਚੇ ਦੇ ਅੰਦਰ ਹੀ ਸਥਾਨ ਗ੍ਰਹਿਣ ਕਰੇਗਾ, ਜਿਸ ਵਿੱਚ ਅਮਰੀਕਾ ਪ੍ਰਭਾਵੀ ਬਣਿਆਂ ਹੋਇਆ ਸੀ। ਅਮਰੀਕਾ ਕਦੇ ਵੀ ਇਹ ਨਹੀਂ ਚਾਹੁੰਦਾ ਸੀ ਕਿ ਉਸਨੂੰ ਯੂਰਪ ਦਾ ਉਭਾਰ ਦੇਖਣਾ ਪਵੇ, ਇੱਕ ਅਜਿਹਾ ਯੂਰਪ ਜੋ ਆਰਥਿਕ ਅਤੇ ਫੌਜੀ ਰੂਪ ਵਿੱਚ ਉਸਦੀ ਟੱਕਰ ਦਾ ਹੋਵੇ। ਇਸਦਾ ਕਾਰਨ ਇਹ ਸੀ ਕਿ ਇਸ ਤਰਾਂ ਦਾ ਯੂਰਪ ਆਪਣੇ ਅਧਿਕਾਰ ਦਾ ਅਮਰੀਕੀ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਢੰਗ ਨਾਲ ਪ੍ਰਯੋਗ ਕਰ ਸਕਦਾ ਸੀ।

ਇਹ ਵਿਵਸਥਾ ਉਸ ਸਮੇਂ ਕੰਮ ਕਰਦੀ ਰਹੀ ਜਦਕਿ ਯੂਰਪ ਦੇ ਵੱਖੋ-ਵੱਖਰੇ ਸਾਮਰਾਜਵਾਦੀ ਦੇਸ਼ (ਅਤੇ ਇਸ ਲਿਹਾਜ ਨਾਲ ਜਪਾਨ) ਆਰਥਿਕ ਰੂਪ ਨਾਲ ਕਮਜੋਰ ਸਨ ਅਤੇ ਇਹ ਸੋਵੀਅਤ ਸੰਘ ਦੀ ਮੌਜੂਦਗੀ ਹੀ ਸੀ ਜੋ ਉਹਨਾਂ ਨੂੰ ਅਮਰੀਕੀ ਸਰਪ੍ਰਸਤੀ ਹਾਸਲ ਕਰਨ ਲਈ ਮਜ਼ਬੂਰ ਕਰਦੀ ਸੀ। ਯੂਰਪ (ਅਤੇ ਜਪਾਨ) ਦੀ ਆਰਥਿਕ ਤਾਕਤ ਵਿੱਚ ਵਾਧਾ, ਸਾਬਕਾ ਸੋਵੀਅਤ ਸੰਘ ਦੇ ਪਤਣ ਅਤੇ ਅਮਰੀਕਾ ਦੇ ਮੁਕਾਬਲਤਨ ਨਿਘਾਰ ਨਾਲ ਅਮਰੀਕੀ ਚੌਧਰ ਲਈ ਹਾਲਤਾਂ ਤੇਜੀ ਨਾਲ ਗਾਇਬ ਹੁੰਦੀਆਂ ਜਾ ਰਹੀਆਂ ਹਨ। ਨਾਟੋ ਦੇ ਇਰਦ ਗਿਰਦ ਸਾਮਰਾਜਵਾਦੀ ਕੈਂਪ ਦਾ ਪਹਿਲਾਂ ਦਾ ਭਾਈਚਾਰਾ ਤੇਜ਼ ਖਿੰਡਾਅ ਦਾ ਰਾਹ ਪੱਧਰਾ ਕਰ ਰਿਹਾ ਹੈ।

ਇਰਾਕ ਖਿਲਾਫ ਐਂਗਲੋ ਅਮਰੀਕੀ ਸਾਮਰਾਜਵਾਦੀ ਦੇਸ਼ਾਂ ਨੂੰ ਅੱਗੇ ਵਧਾਉਣ ਵਾਲੀਆਂ ਘਟਨਾਵਾਂ ਨਾਟੋ ਦੇ ਖਿੰਡਾਅ ਨੂੰ ਹੀ ਤੇਜ ਕਰਨ ਦਾ ਕੰਮ ਕਰ ਰਹੀਆਂ ਹਨ। ਭਾਵੇਂ ਇਹ ਕਾਰਨ ਨਹੀਂ ਹੈ ਫਿਰ ਵੀ ਇਰਾਕ ਜੰਗ ਇੱਕ ਪਾਸੇ ਅਮਰੀਕਾ ਅਤੇ ਬ੍ਰਿਟੇਨ ਦੇ ਵਿਚਕਾਰ ਅਤੇ ਦੂਜੇ ਪਾਸੇ ਯੂਰਪੀ ਸੰਘ ਦੇ ਕੁੱਝ ਦੇਸ਼ਾਂ ਖਾਸ ਕਰਕੇ ਫਰਾਂਸ ਅਤੇ ਜਰਮਨੀ ਵਿਚਕਾਰ ਕੂਟਨੀਤਿਕ ਤਰੇੜ ਦੇ ਲਈ ਮੌਕਾ ਤੇ ਬਹਾਨਾ ਬਣਿਆਂ। ਦੋ ਸਾਮਰਾਜਵਾਦੀ ਗੁੱਟਾਂ ਦੇ ਵੱਖੋ-ਵੱਖ ਹਿੱਤਾਂ ਨੇ ਉਹਨਾਂ ਨੂੰ ਇੱਕ ਦੂਜੇ ਦੇ ਖਿਲਾਫ ਉਲਟ ਪਹੁੰਚ ਅਪਣਾਉਣ ਲਈ ਮਜ਼ਬੂਰ ਕੀਤਾ ਅਤੇ ਇਸਦਾ ਕਾਰਨ ਇਹ ਬਿਲਕੁਲ ਵੀ ਨਹੀਂ ਸੀ ਕਿ ਕੋਈ ਸਿਧਾਂਤਕ ਮਸਲਾ ਰਾਹ ਵਿੱਚ ਆ ਰਿਹਾ ਸੀ ਜਾਂ ਫਿਰ ਇਹਨਾਂ ਗੁੱਟਾਂ ਦੇ ਵਿੱਚੋਂ ਕਿਸੇ ਦੇ ਮਨ ਵਿੱਚ ਸ਼ਾਂਤੀ, ਲੋਕਤੰਤਰ ਜਾਂ ਆਜ਼ਾਦੀ ਲਈ ਪਿਆਰ ਉਮੜ ਆਇਆ ਸੀ। ਇਸਦਾ ਸਿੱਟਾ ਇਹ ਨਿੱਕਲਿਆ ਕਿ ਅਗਰ ਨਾਟੋ ਦੇ ਰੂਪ ਦੇ ਵਿੱਚ ਨਹੀਂ ਤਾਂ ਤੱਤ ਦੇ ਰੂਪ ਵਿੱਚ ਜ਼ਰੂਰ ਖਿੰਡਾਅ ਦੇ ਕਿਨਾਰੇ ‘ਤੇ ਪਹੁੰਚ ਗਿਆ।

ਇਰਾਕ ਨੂੰ ਲੈ ਕੇ ਇਹਨਾਂ ਦੋ ਸਾਮਰਾਜਵਾਦੀ ਕੈਂਪਾਂ ਦੇ ਵਿਚਕਾਰ ਦੀ ਤੂੰ-ਤੂੰ ਮੈਂ-ਮੈਂ ਇਸ ਗੱਲ ਦਾ ਅਰੱਦ ਸਬੂਤ ਪੇਸ਼ ਕਰਦੀ ਹੈ ਕਿ ਯੂਰਪੀ ਅਤੇ ਅਮਰੀਕੀ ਸੁਰੱਖਿਆ ਹੁਣ ਅਵੰਡ ਨਹੀਂ ਰਹਿ ਗਈ ਹੈ, ਜਿਹੀ ਕਿ ਉਹ ਸੋਵੀਅਤ ਸੰਘ ਦੇ ਖਿੰਡਣ ਤੋਂ ਪਹਿਲਾਂ ਸੀ। ਦਮਦਾਰ ਅਤੇ ਜਾਣੇ ਪਛਾਣੇ ਬੁਰਜ਼ੂਆ ਟਿੱਪਣੀਕਾਰ ਹੁਣ ਨਾਟੋ ਗੱਠਜੋੜ ਵਿੱਚ ਮੁੜ ਜਾਨ ਪਾਉਣ ਦੀਆਂ ਸ਼ਰਤਾਂ ‘ਤੇ ਸੋਚ ਵਿਚਾਰ ਨਹੀਂ ਕਰਦੇ। ਸਿਰਫ ਨੁਕਸਾਨ ਘੱਟ ਹੋਣ ਦੇ ਲਿਹਾਜ ਨਾਲ¸ਇਸ ਛੱਡੀ ਜਾ ਚੁੱਕੀ ਉਮੀਦ ਉੱਪਰ ਵਿਚਾਰ ਕਰਦੇ ਹਨ ਕਿ ਨਾਟੋ ਦਾ ਖਾਤਮਾ ਕੁੜੱਤਣ ਭਰੇ ਸਬੰਧ ਤੋੜੇ ਦੀ ਬਜਾਇ ਸੁਹਰਦਪੂਰਣ ਜੁਦਾਈ ਦਾ ਰੂਪ ਧਾਰਨ ਕਰੇਗਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭੁਲੇਖਿਆਂ ਦੇ ਇਹ ਵਪਾਰੀ ਇਹ ‘ਭੁੱਲ’ ਜਾਂਦੇ ਹਨ ਕਿ ਵਰਤਮਾਨ ਸਮੇਂ ਦੀ ਅਮਰੀਕੀ ਨੀਤੀ, ਅਤਿ ਉਤਪਾਦਨ, ਮਾਰੂ ਅਤੇ ਲਾਇਲਾਜ਼ ਸਾਮਰਾਜਵਾਦੀ ਸੰਕਟ ਨਾਲ ਪਰਿਚਾਲਤ ਨੀਤੀ ਦੇ ਰਾਹ ਦਰਸਾਵੇ ਸਿਧਾਂਤ ਨੇ ਵਸਿੰਗਟਨ ਨੂੰ ਨਾ ਕੇਵਲ ਦੁਨੀਆਂ ਦੇ ਦੱਬੇ ਕੁਚਲੇ ਲੋਕਾਂ ਅਤੇ ਕੌਮਾਂ ਦੇ ਨਾਲ ਸਗੋਂ ਆਪਣੀਆਂ ਸ਼ਰੀਕ ਸਾਮਰਾਜਵਾਦੀ ਤਾਕਤਾਂ ਦੇ ਨਾਲ, ਵਿਸ਼ੇਸ਼ਕਰ ਯੂਰਪ ਦੇ ਨਾਲ ਵੀ ਟਕਰਾਓ ਦੇ ਰਸਤੇ ‘ਤੇ ਅੱਗੇ ਵਧ ਰਿਹਾ ਹੈ।

ਅਮਰੀਕੀ ਸਾਮਰਾਜਵਾਦ ਦੇ ਨੁਮਾਇੰਦਿਆਂ ਦੁਆਰਾ ਅਪਣਾਈ ਗਈ ਆਪ ਹੁਦਰੀ, ਹੈਂਕੜਬਾੜ ਅਤੇ ਬਿਲਕੁਲ ਅਸੱਭਿਆ ਪਹੁੰਚ ਨੇ, ਬਾਕੀ ਦੁਨੀਆਂ ਨੂੰ ਇੱਕ ਸਿਰੇ ਤੋਂ ਸਿਰ ਝੁਕਾਉਣ ਲਈ ਮਜ਼ਬੂਰ ਕਰਨ ਤੋਂ ਬਹੁਤ ਦੂਰ, ਮਹਿਜ ਯੂਰਪ ਦੇ ਵੱਲ ਤੋਂ ਅਸੰਤੋਸ਼, ਪ੍ਰਤੀਰੋਧ ਅਤੇ ਵਿਰੋਧ ਨੂੰ ਜਨਮ ਦਿੱਤਾ ਹੈ। 13 ਅਗਸਤ 2003 ਦੇ ਫਾਈਨਾਂਸ਼ੀਅਲ ਟਾਈਮਜ਼ ਵਿੱਚ ਲਿਖਦੇ ਹਨ ਹੋਏ ਵਾਸ਼ਿੰਗਟਨ ਦੇ ਚਾਟੋ ਇੰਸਟੀਚਿਊਟ ਦੇ ਵਿਦੇਸ਼ ਨੀਤੀ ਅਧਿਐਨ ਦੇ ਵਿਜਟਿੰਗ ਫੈਲੋ ਅਤੇ ਕੈਜੂਅਲਟੀਜ਼ ਆਫ ਵਾਰ ਦੇ ਲੇਖਕ ਕ੍ਰਿਸਟੋਫਰ ਲਾਇਨੇ ਬੁਸ਼ ਪ੍ਰਸ਼ਾਸ਼ਨ ਦੇ ਇਸ ਵਿਸ਼ਵਾਸ਼ ਦਾ ਖੰਡਨ ਕਰਦੇ ਹਨ ਕਿ ਅਮਰੀਕੀ ਗਲਬਾ ਕੌਮਾਂਤਰੀ ਜੀਵਨ ਦਾ ਨਿਰਵਿਵਾਦ ਤੱਥ ਹੈ। ਸ਼੍ਰੀ ਲਾਇਨੇ ਕਹਿੰਦੇ ਹਨ ਕਿ ਗੱਲ ਅਜਿਹੀ ਨਹੀਂ ਹੈ ਕਿਉਂਕਿ ਇਹ ਪ੍ਰਤੀਰੋਧ ਨੂੰ ਜਨਮ ਦੇ ਰਹੀ ਹੈ। ਉਹ ਅੱਗੇ ਕਹਿੰਦੇ ਹਨ ਕਿ ਜੇਕਰ ਅਜਿਹਾ ਵਾਪਰਦਾ ਹੈ, ਤਾਂ ਬੁਸ਼ ਪ੍ਰਸ਼ਾਸ਼ਨ ਨੂੰ ਬਗਦਾਦ ਨੂੰ ਮੁਕਤ ਕਰਾਉਣ ਦੇ ਲਈ ਨਹੀਂ ਸਗੋਂ ਅਮਰੀਕੀ ਸ਼ਕਤੀ ਪ੍ਰਤੀ ਕੌਮਾਂਤਰੀ ਵਿਰੋਧ ਨੂੰ ਸੰਵੇਗ ਪ੍ਰਦਾਨ ਕਰਨ ਲਈ ਯਾਦ ਕੀਤਾ ਜਾਵੇਗਾ। ਸ਼੍ਰੀ ਬੁਸ਼ ਦੀ ਇਰਾਕ ਉੱਪਰ ਖੁਦ ਐਲਾਨੀ ‘ਜਿੱਤ’ 1945 ਦੇ ਬਾਅਦ ਦੇ ਕੌਮਾਂਤਰੀ ਸੁਰੱਖਿਆ ਢਾਂਚੇ ਦੇ ਖੰਭਿਆਂ ਨੂੰ ਤਹਿਸ ਨਹਿਸ ਕਰਨ ਵਾਲੀ ਸਾਬਿਤ ਹੋ ਸਕਦੀ ਹੈ : ਇਸਨੇ ਅਟਲਾਂਟਿਕ ਪਾਰ ਦੇ ਤਿੱਖੇ ਤੋੜ ਵਿਛੋੜੇ ਦਾ ਰਾਹ ਪੱਧਰਾ ਕੀਤਾ ਹੈ ਅਤੇ ਯੂਰਪੀ ਏਕਤਾ ਨੂੰ ਫੈਸਲਾਕੁੰਨ ਬਲ ਪ੍ਰਦਾਨ ਕੀਤਾ ਹੈ ਅਤੇ ਅਮਰੀਕਾ ਦੀ ਸੰਸਾਰ ਚੌਧਰ ਦੇ ਯੁਗ ਦੀ ਸਮਾਪਤੀ ਦੀ ਸ਼ੁਰੂਆਤ ਵੱਲ ਇਸ਼ਾਰਾ ਕੀਤਾ ਹੈ।

ਬੁਰਜੂਆ ਵਿਸ਼ਲੇਸ਼ਕਾਂ ਨੇ ਉਹਨਾਂ ਤਾਕਤਾਂ ਬਾਰੇ ਜੋ ਕਿ ਪਹਿਲਾਂ ਦੇ ਸਾਮਰਾਜਵਾਦੀ ਸਹਿਯੋਗੀਆਂ ਦੇ ਵਿਚਕਾਰ ਦੇ ਰਿਸ਼ਤਿਆਂ ਨੂੰ ਟੁੱਟਣ ਦੇ ਨੁਕਤੇ ਤੱਕ ਖਿੱਚ ਲਿਆਈਆਂ ਸਨ, ਪੂਰੀ ਤਰਾਂ ਨਾਲ ਸਮਝਦਾਰੀ ਕਾਇਮ ਕਰਨ ਵਿੱਚ ਸਫਲ ਨਹੀਂ ਹੋਣ ‘ਤੇ ਇਸ ਗੱਲ ਨੂੰ ਅੰਗਦੇ ਹੋਏ ਕਿ ਕੁੱਝ ਨਾ ਕੁੱਝ ਗੰਭੀਰ ਰੂਪ ‘ਚ ਗਲਤ ਹੋ ਗਿਆ ਹੈ, ਪਹਿਲਾਂ ਤੋਂ ਚਿਤਾਵਨੀ ਦੇਣ ਵਾਲੀ ਇਹ ਰਾਇ ਜਾਹਿਰ ਕੀਤੀ ਕਿ ਜੇਕਰ ਵਾਸ਼ਿੰਗਟਨ ਮਰਿਆਦਾ ਵਾਲਾ ਵਿਵਹਾਰ ਕਰਨਾ ਨਹੀਂ ਸਿੱਖ ਪਾਉਂਦਾ ਅਤੇ ਬਹੁਪੱਖਤਾ ਅਤੇ ਭਾਈਚਾਰੇ ਦੇ ਸਦਗੁਣਾਂ ਦੀ ਫਿਰ ਤੋਂ ਖੋਜ ਨਹੀਂ ਕਰਦਾ ਤਾਂ ਬੇਮਨੇ ਸਹਿਯੋਗੀ ਖੁੱਲ੍ਹਮ-ਖੁੱਲ੍ਹੇ ਵਿਰੋਧੀ ਬਣ ਜਾਣਗੇ। ਇਸ ਤੱਥ ਪ੍ਰਤੀ ਪੂਰੀ ਤਰਾਂ ਸੁਚੇਤ ਰਹਿੰਦੇ ਹੋਏ ਕਿ ਅਟਲਾਂਟਿਕ ਗੱਠਜੋੜ ਇਸ ਸਮੇਂ ਬਗਦਾਦ ਦੇ ਮਲਬੇ ਥੱਲੇ ਪਿਆ ਹੋਇਆ ਹੈ, ਪਰ ਸਾਮਰਾਜਵਾਦੀ ਗੁੱਟਾਂ ਨੂੰ ਅਲੱਗ ਥਲੱਗ ਕਰਦੇ ਵਰਤਾਰੇ ਦੇ ਅਸਲੀ ਮਹੱਤਵ ਨੂੰ ਸਮਝ ਪਾਉਣ ਵਿੱਚ ਅਸਫਲ ਰਹਿੰਦੇ ਹੋਏ ਇਹ ਟਿੱਪਣੀਕਾਰ ਦੁਖੀ ਹੋ ਕੇ ਆਪਣੇ ਭੁਲੇਖਿਆਂ ਨੂੰ ਚਿੰਬੜੇ ਹੋਏ ਹਨ, ਇਸ ਮਤਲਬ ਦੇ ਪਵਿੱਤਰ ਧਰਮ ਉਪਦੇਸ਼ਾਂ ਨੂੰ ਬੜਬੜਾ ਰਹੇ ਹਨ ਕਿ ਗੱਠਜੋੜ ਦੀ ਮੌਤ ਦਾ ਅਹਿਸਾਸ ਬਹੁਤ ਸੰਭਵ ਹੈ ਕਿ ਅਮਰੀਕੀ ਨੇਤਾਵਾਂ ਨੂੰ ਉਹਨਾਂ ਦੇ ਯੁੱਧਨੀਤਿਕ ਗਲਤ ਕਦਮਾਂ ਪ੍ਰਤੀ ਸੁਚੇਤ ਬਣਾ ਕੇ ਜਿਆਦਾ ਸਿਆਣੇ ਅਤੇ ਸੰਤੁਲਿਤ ਅਟਲਾਂਟਿਕ ਰਿਸ਼ਤੇ ਲਈ ਅਧਾਰ ਤਿਆਰ ਕਰੇ ਅਤੇ ਯੂਰਪੀ ਸੰਘ ਦੇ ਉਹਨਾਂ ਮੈਂਬਰਾਂ ਦੇ ਉੱਤੇ ਦਬਾਓ ਪਾ ਕੇ ਜੋ ਕਿ ਖੁਦ ਹੀ ਇਰਾਕ ਯੁੱਧ ਨੂੰ ਲੈ ਕੇ ਬੁਰੀ ਤਰਾਂ ਵੰਡੇ ਹੋਏ ਸਨ, ਜਿਆਦਾ ਡੂੰਘੀ ਫੌਰੀ ਏਕਤਾ ਦਾ ਅਹਿਸਾਸ ਕਰਾਵੇ ਅਤੇ ਇਸ ਤਰਾਂ ਯੂਰਪੀ ਸੰਘ ਨੂੰ ਬਦਲ ਕੇ ਅਮਰੀਕਾ ਦਾ ਪ੍ਰਭਾਵੀ ਸਤਿਕਾਰਤ ਹਿੱਸੇਦਾਰ ਬਣਾ ਦੇਵੇ।

ਖੈਰ, ਇਸ ਗੱਲ ‘ਤੇ ਸਾਰਿਆਂ ਦੀ ਸਹਿਮਤੀ ਬਣਦੀ ਹੈ ਕਿ ਅਟਲਾਂਟਿਕ ਗੱਠਜੋੜ ਦਾ ਡੁਬਣਾ ਤੈਅ ਹੈ ਜਿੱਥੋਂ ਤੱਕ ਗੱਲ ਅਜਿਹੀ ਹੈ ਅਟਲਾਂਟਿਕਵਾਦੀ ਯੂਰਪ ਹੁਣ ਵਿਕਲਪ ਨਹੀਂ ਰਹਿ ਗਿਆ ਹੈ। ਫਰਾਂਸ ਅਤੇ ਜਰਮਨੀ ਦਾ ਬੁਰਜੂਆਜ਼ੀ ਇਸਨੂੰ ਪੂਰੀ ਤਰਾਂ ਨਾਲ ਮਹਿਸੂਸ ਕਰਦੀ ਹੈ, ਇਹ ਕਿ ਪੌਲੈਂਡ ਅਤੇ ਰਮਜਫੀਲਡ ਦੇ ‘ਨਵੇਂ ਯੂਰਪ’ ਦੇ ਦੂਜੇ ਮੈਂਬਰ ਵੀ ਅਜਿਹਾ ਹੀ ਮਹਿਸੂਸ ਕਰਨ ਲੱਗਣਗੇ ਕਿਉਂਕਿ ਉਹ ਅਸਲੀਅਤ ਦੀ ਅਣਦੇਖੀ ਬਹੁਤ ਦੇਰ ਤੱਕ ਨਹੀਂ ਕਰ ਸਕਦੇ। ਉਹਨਾਂ ਕੋਲ ਇਸ ਦੇ ਬਿਨਾਂ ਹੋਰ ਕੋਈ ਵਿਕਲਪ ਨਹੀਂ ਕਿ ਉਹ ਵਾਸ਼ਿੰਗਟਨ ਦੇ ਯੂਰਪੀ ਸੰਘ ਦੀ ਏਕਤਾ ਵਿੱਚ ਰੁਕਾਵਟ ਪਾਉਣ ਅਤੇ ਉਸਦੇ ਮੈਂਬਰਾਂ ਦੇ ਵਿਚਕਾਰ ਫੁੱਟ ਪੈਦਾ ਕਰਨ ਦੇ ਕੋਝੇ ਯਤਨਾ ਦੇ ਬਾਵਜੂਦ ਸ਼ਕਤੀਸ਼ਾਲੀ ਯੂਰਪੀ ਸੰਘ ਦਾ ਵਿਕਲਪ ਚੁਨਣ।

ਇਰਾਕ ਜੰਗ ਨੇ ਯੂਰਪੀ ਬੁਰਜੂਆਜ਼ੀ ਨੂੰ ਆਪਣੀ ਆਰਥਿਕ ਤਾਕਤ ਨੂੰ ਫੌਜੀ ਤਾਕਤ ਦੁਆਰਾ ਸਹਾਰਾ ਦੇਣ ਲਈ ਪ੍ਰੇਰਿਤ ਕਰ ਦਿੱਤਾ ਹੈ। ਸਾਡੀਆਂ ਅੱਖਾਂ ਦੇ ਸਾਹਮਣੇ ਅਮਰੀਕਾ ਦੇ ਜਵਾਬੀ-ਸੰਤੁਲਨ ਦੇ ਰੂਪ ਵਿੱਚ ਫਰੈਂਕੋ ਜਰਮਨ ਧੁਰੀ ਦਾ ਉਭਾਰ ਹੋ ਰਿਹਾ ਹੈ। ਦਰਅਸਲ, ਉਸ ਸਮੇਂ ਜਦੋਂ ਕਿ ਅਮਰੀਕੀ ਰਾਸ਼ਟਰਪਤੀ ਦੁਆਰਾ ਇਰਾਕ ਜੰਗ ਦਾ ਐਲਾਨ ਕੀਤਾ ਜਾਣ ਵਾਲਾ ਸੀ, ਫਰਾਂਸ, ਜਰਮਨੀ, ਬੈਲਜੀਅਮ ਅਤੇ ਲਕਜਮਬਰਗ ਨੇ ਅਪ੍ਰੈਲ ਦੇ ਅਖੀਰ ਵਿੱਚ ਵਾਸ਼ਿੰਗਟਨ ਨੂੰ ਮੂੰਹ ਚਿੜਾਉਂਦੇ ਹੋਏ ਸੁਤੰਤਰ ਯੂਰਪੀ ਸੰਘ ਰੱਖਿਆ ਸਮਰੱਥਾ ਦਾ ਨੀਂਹ ਪੱਥਰ ਰੱਖਣ ਦੇ ਲਈ ਬ੍ਰਸੇਲਸ ਵਿੱਚ ਮੀਟਿੰਗ ਬੁਲਾਈ। ਜਿੱਥੇ ਲਗਜ਼ਮਬਰਗ ਦੇ ਪ੍ਰਧਾਨ ਮੰਤਰੀ ਕਲਾਦ ਜੁੰਕਰਨੇ ਜਨਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਜੋਰ ਦੇ ਕੇ ਕਿਹਾ ਕਿ ਉਹਨਾਂ ਦਾ ਲਘੂ ਸੰਮੇਲਨ ”ਕਿਸੇ ਵੀ ਤਰਾਂ ਅਮਰੀਕੀਆਂ ਦੇ ਖਿਲਾਫ ਨਹੀਂ ਹੈ” ਉੱਥੇ ਹੀ ਫਰਾਂਸੀਸੀ ਰਾਸ਼ਟਰਪਤੀ ਜਾਕ ਸ਼ਿਰਾਕ ਨੇ ਇਸ ਗੱਲ ਵਿੱਚ ਥੋੜ੍ਹਾ ਵੀ ਸ਼ੱਕ ਬਾਕੀ ਨਹੀਂ ਰਹਿਣ ਦਿੱਤਾ ਕਿ ਇਸ ਕਸਰਤ ਦੇ ਪਿੱਛੇ ਦੋ ਟੁਕ ਅਤੇ ਸਪੱਸ਼ਟ ਉਦੇਸ਼ ਨਾਟੋ ਤੋਂ ਅਜ਼ਾਦ ਅਤੇ ਉਸਦੇ ਸ਼ਰੀਕ ਦੇ ਰੂਪ ਵਿੱਚ ਤਾਕਤਵਰ ਯੂਰਪੀ ਫੌਜੀ ਖੇਮੇ ਦੀ ਸਥਾਪਨਾ ਜਰੀਏ ਬਹੁਧਰੁਵੀ ਅੰਤਰ ਰਾਸ਼ਟਰੀ ਢਾਂਚੇ ਦੀ ਰਚਨਾ ਕਰਨਾ ਹੈ। ਇਸੇ ਤਰਾਂ ਦੇ ਵਿਚਾਰ ਯੂਰਪ ਉੱਪਰ ਕਨਵੈਂਸ਼ਨ ਦੇ ਖਰੜਾ ਸਵਿਧਾਨ ਵਿੱਚ ਵੀ ਉਲੀਕੇ ਗਏ ਹਨ ਜੋ ਕਿ, ”ਅਜਿਹੀ ਆਪਸੀ ਸੁਰੱਖਿਆ, ਜੋ ਕਿ ਸੰਘ ਦੇ ਸਾਰੇ ਮੈਂਬਰਾਂ ਲਈ ਖੁੱਲ੍ਹੀ ਹੋਵੇਗੀ, ਦੇ ਪ੍ਰਤੀ ਪ੍ਰਤੀਬੱਧਤਾ ਨੂੰ ਸਿਰਜਣ ਦੇ ਉਪਾਅ ਦੇ ਤੌਰ ‘ਤੇ ਮੈਂਬਰ ਦੇਸ਼ਾਂ ਦੇ ਸਮੂਹਾਂ ਲਈ, ਫੌਜੀ ਤੌਰ ‘ਤੇ ਸਹਿਯੋਗ ਦਾ ਪ੍ਰਬੰਧ ਕਰਦੀ ਹੈ।

ਇੱਥੋਂ ਤੱਕ ਕਿ ਬ੍ਰਿਟਿਸ਼ ਸਾਮਰਾਜਵਾਦ ਅਤੇ ਸਾਮਰਾਜਵਾਦੀ ਲੇਬਰ ਸਰਕਾਰ ਦੇ ਲਈ ਵੀ, ਜੋ ਕਿ ਇਰਾਕ ਉੱਪਰ ਹਮਲੇ ਵਿੱਚ ਅਮਰੀਕਾ ਦਾ ਸਹਿਯੋਗੀ ਹੈ ਅਤੇ ਜਿਸਨੇ ਅਮਰੀਕਾ ਦੇ ਨਾਲ-ਨਾਲ ‘ਪੁਰਾਣੇ’ ਅਤੇ ‘ਨਵੇਂ’ ਯੂਰਪ ਦੀ ਤਰਜ਼ ‘ਤੇ ਯੂਰਪੀ ਸੰਘ ਵਿੱਚ ਤਰੇੜ ਪਾਉਣ ਦੇ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਹੈ। ਇਰਾਕ ਯੁੱਧ ਉਹ ਆਖਰੀ ਮੌਕਾ ਸਾਬਤ ਹੋ ਸਕਦਾ ਹੈ ਜਦੋਂ ਬ੍ਰਿਟਿਸ਼ ਸਾਮਰਾਜਵਾਦ ਨੇ ਅਮਰੀਕਾ ਦਾ ਸਾਥ ਦਿੱਤਾ ਹੋਵੇ ਬ੍ਰਿਟਿਸ਼ ਹਾਕਮ ਜਮਾਤ ਚੰਗੀ ਤਰਾਂ ਸਪੱਸ਼ਟ ਵਿਕਲਪ ਦਾ ਸਾਹਮਣਾ ਕਰ ਰਹੀ ਹੈ, ਜਾਂ ਤਾਂ ਅਮਰੀਕਾ ਸਾਮਰਾਜਵਾਦ ਦੇ ਅੱਗੇ ਮੁਕੰਮਲ ਤਾਬੇਦਾਰੀ ਦੇ ਰਿਸ਼ਤੇ ਨੂੰ ਮਨਜੂਰ ਕਰੇ ਜਾਂ ਫਿਰ ਅਮਰੀਕੀ ਸਾਮਰਾਜਵਦਾ ਦੇ ਜਵਾਬੀ ਸੰਤੁਲਨ ਦੇ ਰੂਪ ਵਿੱਚ ਤਾਕਤ ਦੀ ਯੂਰਪੀ ਧੁਰੀ ਦੀ ਉਸਾਰੀ ਕਰਨ ਵਿੱਚ ਜਰਮਨੀ ਅਤੇ ਫਰਾਂਸ ਦੇ ਨਾਲ ਬਰਾਬਰ ਦੀ ਭੂਮਿਕਾ ਨਿਭਾਵੇ। ਸੰਭਾਵਨਾ ਦੇ ਅਧਾਰ ‘ਤੇ ਕਿਹਾ ਜਾ ਸਕਦਾ ਹੈ ਕਿ ਬ੍ਰਿਟਿਸ਼ ਬੁਰਜੂਆਜ਼ੀ ਆਪਣੇ ਖੁਦ ਦੇ ਸਾਮਰਾਜਵਾਦੀ ਹਿਤਾਂ ਨੂੰ ਸਾਕਾਰ ਕਰਨ ਲਈ ਔਜਾਰ ਦੋ ਤੌਰ ‘ਤੇ ਯੂਰਪੀ ਸੰਘ ਕੈਂਪ ਦੀ ਚੋਣ ਕਰੇ। ਇਰਾਕ ਜੰਗ ਸ਼ੁਰੂ ਹੋਣ ਤੋਂ ਸਿਰਫ ਹਫਤਾ ਭਰ ਪਹਿਲਾਂ ਲਿਖਦੇ ਹੋਏ ਪੂਰੀ ਤਰਾਂ ਪਿਛਾਖੜੀ ਪਰ ਚਲਾਕ ਟਿੱਪਣੀਕਾਰ ਤੇ ਵਿਸ਼ਲੇਸ਼ਕ ਮਾਰਟਿਨ ਵੁਲਫ ਨੇ ਕਿਹਾ ਸੀ, ” ਸ਼੍ਰੀ ਬਲੇਅਰ ਦੀ ਰਣਨੀਤੀ ਦੇ ਫਲਸਰੂਪ ਯੂਰਪੀ ਏਕਤਾ ਅਸਲ ਵਿੱਚ ਉਸਤੋਂ ਜਿਆਦਾ ਨਜਦੀਕ ਹੋ ਸਕਦੀ ਹੈ, ਜਿਨਾ ਕਿ ਬਹੁਤ ਸਾਰੇ ਲੋਕਾਂ ਨੂੰ ਲਗਦਾ ਹੈ। ਬ੍ਰਿਟੇਨ ਹੁਣ ਅਮਰੀਕਾ ਅਤੇ ਯੂਰਪ ਦੇ ਵਿਚਕਾਰ ਇੱਕ ਪੁਲ ਦੇ ਰੂਪ ਵਿੱਚ ਨਹੀਂ ਰਹਿ ਗਿਆ ਹੈ, ਸਗੋਂ ਉਹ ਹੁਣ ਸ਼੍ਰੀ ਬਲੇਅਰ ਦੀ ਪਸੰਦ ਕਾਰਨ ਅਮਰੀਕੀ ਟੀਚੇ ਨਾਲ ਬੰਨ੍ਹਿਆਂ ਗਿਆ ਹੈ। ਜੇਕਰ ਉਸਦੀ ਖੁਦ ਦੀ ਪਾਰਟੀ ਦੇ ਬੜੇ ਹਿੱਸੇ ਅਤੇ ਦੇਸ਼ ਦੀਆਂ ਇੱਛਾਵਾਂ ਦੇ ਖਿਲਾਫ ਲਏ ਗਏ ਇਸ ਫੈਸਲੇ ਨੂੰ ਡੂੰਘੀਆਂ ਮੁਸੀਬਤਾਂ ਲਿਆਉਣਾ ਵਾਲੇ ਫੈਸਲੇ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ ਤਾਂ ਬ੍ਰਿਟੇਨ ਦੀ ਖੁਦ ਨੂੰ ਅਮਰੀਕਾ ਨਾਲ ਕਤਾਰਬੱਧ ਕਰਨ ਦੀ ਦੂਰ ਰਸ ਨੀਤੀ ਖਿੰਡਾਅ ਦੇ ਨੁਕਤੇ ਤੱਕ ਪਹੁੰਚਣ ਦਾ ਇੰਤਜਾਰ ਕਰ ਰਹੀ ਹੋਵੇਗੀ। ਇਸਦਾ ਨਤੀਜਾ ਸ਼੍ਰੀ ਬਲੇਅਰ ਦੇ ਕੈਰੀਅਰ ਦੀ ਸਮਾਪਤੀ ਹੋ ਸਕਦਾ ਹੈ। ਦੂਜਾ ਨਤੀਜਾ ਬ੍ਰਿਟਿਸ਼ ਕੁਲੀਨ ਵਰਗ (ਭਾਵ ਬ੍ਰਿਟਿਸ਼ ਹਾਕਮ ਜਮਾਤ) ਦਾ ਇਹ ਫੈਸਲਾ ਹੋ ਸਕਦਾ ਹੈ ਕਿ ਸੁਰੱਖਿਆ ਹੁਣ ਬਰਾਬਰ ਦਾ ਜਵਾਬ ਦੇਣ ਵਾਲੇ ਗੱਠਜੋੜ ਦੇ ਨਾਲ ਹੋਣ ਵਿੱਚ ਲੁਕੀ ਹੋਈ ਹੈ। ਜੋ ਕਿ, ਬਦਲੇ ਵਿੱਚ ਯੂਰਪ ਦੀ ਸਮਰੱਥਾ ਅਤੇ ਸੁਤੰਤਰ ਨੀਤੀ ਦਾ ਪਿੱਛਾ ਕਰਨ ਦੀ ਉਸਦੀ ਇੱਛਾ ਨੂੰ ਬਹੁਤ ਜਿਆਦਾ ਵਧਾ ਦੇਵੇਗੀ, ਇਸ ਨਾਲ ਵਸਣ ਵਾਲੀ ਦੁਨੀਆਂ ਨੂੰ ਬਹੁਤ ਸੰਭਵ ਹੈ ਕਿ ਅਮਰੀਕਾ ਪਸੰਦ ਨਾ ਕਰੇ।” (ਫਾਈਨਾਂਸ਼ੀਅਲ ਟਾਈਮਜ਼ 12 ਮਾਰਚ 2003)

ਸ਼੍ਰੀ ਵੂਲਫ ਦੀ ਉਪਰ ਕੀਤੀ ਟਿੱਪਣੀ ਕਾਫੀ ਵਿਚਾਰਪੂਰਨ ਅਤੇ ਦਮਖਮ ਵਾਲੀ ਹੈ। ਐਂਗਲੋ-ਅਮਰੀਕੀ ਸਾਮਰਾਜਵਾਦੀ ਤਾਕਤਾਂ ‘ਤੇ ਇਰਾਕੀ ਪ੍ਰਤੀਰੋਧ ਸੂਰਮਿਆਂ ਵਲੋਂ ਹੋਣ ਵਾਲੇ ਹਰ ਦਿਨ ਦੇ ਘਾਤਕ ਹਮਲਿਆਂ ਦਾ ਨਿਸ਼ਾਨਾ ਬਨਣ ਦੇ ਨਾਲ ਇਰਾਕ ਦੇ ਖਿਲਾਫ ਜੰਗ ਵਧਦੇ ਹੋਏ ਪੈਮਾਨੇ ਦੇ ਘੋਰ ਮੁਸੀਬਤਾਂ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ ਅਤੇ ਇਸਦੇ ਨਾਲ ਇੱਕੋ ਇੱਕ ਸੰਭਾਵਨਾ ਬਣਦੀ ਹੈ ਕਿ ਇਹ ਬ੍ਰਿਟਿਸ਼ ਸਾਮਰਾਜਵਾਦ ਦੀ ਵਿਦੇਸ਼ ਨੀਤੀ ਵਿੱਚ ਬੁਨਿਆਦੀ ਤਬਦੀਲੀਆਂ ਅਤੇ ਮੁੜ ਕਤਾਰਬੰਦੀ ਦੇ ਲਈ ਕਾਰਣ ਪ੍ਰਦਾਨ ਕਰੇ। ਬ੍ਰਿਟਿਸ਼ ਸਾਮਰਾਜਵਾਦ ਦੀ ਵਿਦੇਸ਼ ਨੀਤੀ ਅਮਰੀਕਾ ਨਾਲ ਉਸਦਾ ਕਰੀਬੀ ਗੱਠਜੋੜ ਅਤੇ ਉਸਦੀ ਜੀ-ਹਜੂਰੀ ਰਹੀ ਹੈ¸ ਇਸ ਨੀਤੀ ਤੇ ਉਹ ਦੂਜੀ ਸੰਸਾਰ ਜੰਗ ਦੇ ਖਾਤਮੇ ਦੇ ਸਮੇਂ ਤੋਂ ਨਹੀਂ ਤਾਂ 1956 ਦੇ ਸ਼ਵੇਜ ਸੰਕਟ ਦੇ ਸਮੇਂ ਤੋਂ ਜ਼ਰੂਰ ਹੀ ਜ਼ੋਰ ਸ਼ੋਰ ਨਾਲ ਚਲਦਾ ਰਿਹਾ ਹੈ।

ਅਮਰੀਕਾ ਤੇ ਯੂਰਪੀ ਸੰਘ ਵਿਚਕਾਰ ਝਗੜਾ ਸਿਰਫ ਨਾਟੋ ‘ਤੇ ਕੇਂਦਰਤ ਨਹੀਂ ਹੈ। ਉਹ ਗੰਭੀਰ ਮੁੱਦਿਆਂ ਦੀ ਸਮੁੱਚੀ ਲੜੀ ਨੂੰ ਆਪਣੇ ਵਿੱਚ ਸਮੋਈ ਬੈਠਾ ਹੈ। ਗਲੋਬਲ ਵਾਰਮਿੰਗ ਤੇ ਕਿਊਟੋ ਸਮਝੌਤੇ ਦੀ ਅਮਰੀਕਾ ਦੀ ਇੱਕਪਾਸੜ ਨਾ ਮੰਨਜੂਰੀ ਤੋਂ ਲੈ ਕੇ ਜੈਵਿਕ ਹਥਿਆਰਾਂ ਉੱਪਰ ਖਰੜਾ ਸਮਝੌਤੇ ਦੀ ਉਸਦੀ ਨਾ ਮਨਜੂਰੀ, ਵਿਆਪਕ ਪਰੀਖਣ ਪ੍ਰਤੀਬੰਧ ਸਮਝੌਤੇ ਦੇ ਨਾਲ-ਨਾਲ ਬਰੂਦੀ ਸੁਰੰਗ ਸੰਧੀ ਉਪਰ ਹਸਤਾਖਰ ਕਰਨ ਤੋਂ ਉਸਦਾ ਇਨਕਾਰ, ਕੌਮਾਂਤਰੀ ਫੌਜਦਾਰੀ ਅਦਾਲਤ ਦੇ ਐਨ. ਐਮ. ਡੀ ਨੂੰ ਲੈ ਕੇ ਅੱਗੇ ਵਧਣ ਦੇ ਨਿਸ਼ਚੇ ਨੂੰ ਉਸਦੀ ਨਾ ਮਨਜੂਰੀ, ਮੱਧ ਪੂਰਬ ਦੀ ਹਾਲਤ, ਅਮਰੀਕੀ ਪ੍ਰਸ਼ਾਸ਼ਨ ਦਾ ”ਬੁਰਾਈ ਦੀ ਧੁਰੀ” ਉੱਤਰ ਕੋਰੀਆ, ਇਰਾਨ ਅਤੇ ਇਰਾਕ ਨੂੰ ਹਰਾਉਣ ਬਾਰੇ ਸ਼ਬਦੀ ਡਰਾਮੇਬਾਜ਼ੀ, ਯੂਰਪ ਸੰਘ ਦੀਆਂ ਭਰੂਣ ਰੂਪ ਵਿੱਚ ਪਲ਼ ਰਹੀਆਂ ਸੁਰੱਖਿਆਵਾਂ ਮਹੱਤਵਆਂਕਾਖਿਆਵਾਂ, ਜਿਨ੍ਹਾਂ ਨੂੰ ਸਿਰਫ ਸਹਿਣ ਹੀ ਨਹੀਂ ਕੀਤਾ ਜਾ ਰਿਹਾ ਸਗੋਂ ਜੋਰਦਾਰ ਸਵਾਗਤ ਵੀ ਹੋ ਰਿਹਾ ਹੈ ਅਤੇ ਜਿਨ੍ਹਾਂ ਦਾ ਵਾਸ਼ਿੰਗਟਨ ਵਲੋਂ ਤਿੱਖਾ ਵਿਰੋਧ ਹੋ ਰਿਹਾ ਹੈ ਅਤੇ ਅਮਰੀਕੀ ਵਪਾਰ ਨੀਤੀ ਵਿੱਚ ਵਧਦੇ ਸੁਰੱਖਿਆਵਾਦ ਤੱਕ ਦੇ ਮੁੱਦੇ। ਇਸਦੇ ਬਾਅਦ ਇਰਾਨ-ਲੀਬੀਆ ਰੋਕ ਲਾਉ ਕਾਨੂੰਨ ਅਤੇ ਹੇਲਮਸ-ਬਰਟਨ ਕਾਨੂੰਨ ਦੀ ਤਰਾਂ ਅਮਰੀਕਾ ਦੇ ਅਜਿਹੇ ਕਾਨੂੰਨ ਵਿਧਾਨ ਹਨ, ਜੋ ਕਿ ਲੀਬੀਆ ਅਤੇ ਕਿਊਬਾ ਵਿੱਚ ਨਿਵੇਸ਼ ਕਰਨ ਵਾਲੀਆਂ ਵਿਦੇਸ਼ੀ ਕੰਪਨੀਆਂ ਨੂੰ ਸਜਾ ਦੇਣ ਦੇ ਜ਼ਿਕਰ ਦੁਆਰਾ ਯੂਰਪ ਅਤੇ ਜਪਾਨ ਨਾਲ ਵੈਰ ਮੁੱਲ ਲੈਂਦੇ ਹਨ। ਯੂਰਪੀ ਅਤੇ ਜਪਾਨੀ ਕੰਪਨੀਆਂ ਵਧਦੇ ਹੋਏ ਪੈਮਾਨੇ ‘ਤੇ ਇਹਨਾਂ ਦੇਸ਼ਾਂ ਵਿੱਚ ਨਿਵੇਸ਼ ਕਰ ਰਹੀਆਂ ਹਨ ਅਤੇ ਇਸ ਲੜੀ ਵਿੱਚ ਉਹ ਅਮਰੀਕਾ ਦੀ ਖੁੱਲ੍ਹੀ ਅਣਗਹਿਲੀ ਕਰ ਰਹੀਆਂ ਹਨ। ਉਹਨਾਂ ਅਮਰੀਕੀ ਨਿਗਮਾਂ ਦੇ ਸੰਤਾਪ ਦਾ ਕਾਰਨ ਬਣ ਰਹੀਆਂ ਹਨ, ਜਿਨ੍ਹਾਂ ਨੂੰ ਇਸਦੇ ਫਲਸਰੂਪ ਇਕੱਲੇ ਹੀ 1945 ਵਿੱਚ 20 ਅਰਬ ਡਾਲਰ ਦਾ ਘਾਟਾ ਸਹਿਣਾ ਪਿਆ ਸੀ (27 ਮਾਰਚ 1998 ਦੇ ਫਾਈਨਾਸ਼ੀਅਲ਼ ਟਾਈਮਜ਼ ਦਾ ਸੰਪਾਦਕੀ ਦੇਖੋ)

ਇਸਦੇ ਬਾਅਦ ਆਉਂਦੀ ਹੈ, ਅਮਰੀਕਾ ਦੇ ਦਰਜਨ ਭਰ ਦੂਜੇ ਦੇਸ਼ਾਂ ਦੇ ਸਮਰਥਨ ਨਾਲ ਡਬਲਿਊ.ਟੀ.ਓ. ਦੇ ਅੰਦਰ ਅਨੁਵੰਸ਼ਿਕ ਰੂਪ ਨਾਲ ਸੋਧੀਆਂ (ਜੀ. ਐਮ) ਫਸਲਾਂ ‘ਤੇ ਯੂਰਪੀ ਸੰਘ ਦੀ ਰੋਕ ਦੇ ਖਿਲਾਫ ਕਾਰਵਾਈ ਸ਼ੁਰੂ ਕਰਨ ਦੇ ਨਾਲ ਜੀ ਐਮ ਫਸਲਾਂ ਨੂੰ ਲੈ ਕੇ ਖੁੱਲ੍ਹੇ ਸੰਘਰਸ਼ ਦੀ ਡੂੰਘੀ ਹੁੰਦੀ ਜਾਂਦੀ ਆਸ ਜੋ ਕਿ ਵੈਰ ਭਾਵ ਪੈਦਾ ਕਰਨ, ਯੂਰਪ ਵਿੱਚ ਅਫਰੀਕਾ ਵਿਰੋਧੀ ਭਾਵਨਾ ਨੂੰ ਭੜਕਾਉਣ ਅਤੇ ਅਮਰੀਕਾ ਅਤੇ ਯੂਰਪੀ ਸੰਘ ਵਿਚਕਾਰ ਦੇ ਰਿਸ਼ਤੇ ਹੋਰ ਜਿਆਦਾ ਬਿਗੜਣ ਦਾ ਕਾਰਨ ਬਨਣ ਲਈ ਸਰਾਪੀ ਹੋਈ ਹੈ ਅਤੇ ਇਸਦੇ ਫਲਸਰੂਪ ਕਦਮ-ਬ-ਕਦਮ ਜਵਾਬੀ ਹਮਲੇ ਦਾ ਚੱਕਰ ਸ਼ੁਰੂ ਹੋ ਜਾਵੇਗਾ।

ਇਸ ਵਿੱਚ ਬੋਇੰਗ ਅਤੇ ਕੈਟਰਪਿਲਰ ਵਰਗੇ ਅਮਰੀਕੀ ਮੈਨੂਫੈਕਰਚਰਰਾਂ ਨੂੰ ਲਾਭ ਪੁਚਾਉਣ ਵਾਲੇ ਕਰ ਮੁਕਤੀ (ਟੈਕਸ ਬ੍ਰੇਕ) ¸ ਵਿਦੇਸ਼ੀ ਵਿੱਕਰੀ ਨਿਗਮ ਯੋਜਨਾ ਦੇ ਖਿਲਾਫ ਡਬਲਿਊ.ਟੀ.ਓ ਦੀ ਵਿਵਸਥਾ ਅਤੇ ਲਗਭਗ 1,800 ਅਮਰੀਕੀ ਵਸਤੂਆਂ ਨੂੰ ਪ੍ਰਭਾਵਿਤ ਕਰਨ ਵਾਲੇ, ਚਾਰ ਅਰਬ ਡਾਲਰ ਮੁੱਲ ਦੀਆਂ ਉਹਨਾਂ ਰੋਕਾਂ ਨੂੰ ਜੋੜ ਲਵੋ ਜੋ ਕਿ ਅਮਰੀਕੀ ਨਿਰਯਾਤਕਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਸਮੇਂ ਅਮਰੀਕਾ ਦੇ ਉੱਪਰ ਡਬਲਿਊ.ਟੀ.ਓ ਦੀਆਂ ਛੇ ਅਲੱਗ-ਅਲੱਗ ਵਿਵਸਥਾਵਾਂ ਨੂੰ ਤੋੜਨ ਦਾ ਦੋਸ਼ ਹੈ।

ਇਸ ਗੱਲ ‘ਤੇ ਗੌਰ ਕਰਦੇ ਹੋਏ ਕਿ ਪ੍ਰਮੁੱਖ ਸ਼ਕਤੀਆਂ ਵਿਚਕਾਰ ਆਰਥਿਕ ਜੰਗ ਦੂਜੀ ਸੰਸਾਰ ਜੰਗ ਤੋਂ ਬਹੁਤ ਪਹਿਲਾਂ ਹੀ ਸ਼ੁਰੂ ਹੋ ਗਈ ਸੀ, ਮਤਲਬ ਤਾੜ ਲੈਣ ਵਾਲੇ ਬੁਰਜੂਆ ਵਿਸ਼ਲੇਸ਼ਕ ਵਧਦੇ ਹੋਏ ਪੈਮਾਨੇ ‘ਤੇ ਸੁਰੱਖਿਆਵਾਦ ਦਾ ਸਹਾਰਾ ਲੈਣ ਉੱਪਰ ਟਿੱਪਣੀ ਕਰ ਰਹੇ ਹਨ। ਬਹੁਪੱਖੀ ਵਪਾਰ ਉਦਾਰਤਾਵਾਦ ਹੌਲ਼ੀ-ਹੌਲ਼ੀ ਪਰ ਨਿਸ਼ਚਿਤ ਰੂਪ ਵਿੱਚ ਖਤਰੇ ਵਿੱਚ ਪੈਣ ਜਾ ਰਿਹਾ ਹੈ। ਦੋਹਾ ਗੇੜ ਦੀ ਵਪਾਰ ਗੱਲਬਾਤ, ਖੇਤੀ ਨੂੰ ਦਿੱਤੀਆਂ ਜਾਣ ਵਾਲੀਆਂ ਸਬਸਿਡੀਆਂ ਦੇ ਮਸਲੇ ‘ਤੇ ਅਤੇ ਇਸਤੋਂ ਪਹਿਲਾਂ ਦੀਆਂ ਗੱਲਾਂਬਾਤਾਂ ਵੀ ਦਵਾਈਆਂ ਅਤੇ ਵਿਕਾਸਸ਼ੀਲ ਦੇਸ਼ਾਂ ਲਈ ਵਪਾਰ ਦੀਆਂ ਸ਼ਰਤਾਂ ਦੀ ਰੁਕਾਵਟ ਦੇ ਕਾਰਨ ਟੁੱਟ ਗਈਆਂ ਸਨ। ਇਹਨਾਂ ਘਟਨਾਂਵਾਂ ਤੋਂ ਦੁਖੀ ਹੋ ਕੇ ਫਿਲਿਪ ਸਟੀਫੇਂਸ ਨੇ 4 ਅਪ੍ਰੈਲ 2002 ਦੇ ਫਾਈਨਾਸ਼ੀਅਲ ਟਾਈਮਜ਼ ਵਿੱਚ ਲਿਖਿਆ ਹੈ ਕਿ ਉਹ ਢਾਂਚਾ ਜਿਸ ਉੱਪਰ ”ਪ੍ਰਭਾਵੀ ਬਹੁਪੱਖੀ ਪ੍ਰਬੰਧਨ” ਆਖਿਰਕਾਰ ਨਿਰਭਰ ਕਰਦਾ ਸੀ, ਬੁਸ਼ ਪ੍ਰਸ਼ਾਸਨ ਦੁਆਰਾ ਖਿੰਡਾਇਆ ਜਾ ਰਿਹਾ ਹੈ। ਸ਼੍ਰੀ ਸਟੀਫੇਂਸ ਵਿਲਾਪ ਕਰਦੇ ਹੋਏ ਲਿਖਦੇ ਹਨ ਕਿ ਪ੍ਰਮੁੱਖ ਤਾਕਤਾਂ ਦਰਮਿਆਨ ਆਤਮਵਿਸ਼ਵਾਸ਼, ਜੋ ਕਿ ਵਪਾਰ ਅਤੇ ਪੂੰਜੀ ਪ੍ਰਵਾਹਾਂ ਲਈ ਇੰਨੇ ਫੈਸਲਾਕੁੰਨ ਮਹੱਤਵ ਦਾ ਹੈ, ਨਸ਼ਟ ਹੁੰਦਾ ਜਾ ਰਿਹਾ ਹੈ, ਕਿਉਂਕਿ ”ਹੁਣ ਅਸੀਂ ਅਜਿਹੀ ਦੁਨੀਆਂ ਵਿੱਚ ਰਹਿੰਦੇ ਹਾਂ ਜਿੱਥੇ ਅਮਰੀਕਾ ਦਾ ਰਾਸ਼ਟਰਪਤੀ ਜਰਮਨੀ ਅਤੇ ਫਰਾਂਸ ਦੇ ਆਪਣੇ ਬਰਾਬਰ ਦੇ ਅਹੁਦਿਆਂ ‘ਤੇ ਬੈਠਿਆਂ ਦਾ ਫੋਨ ਸੁਨਣਾ ਵੀ ਗਵਾਰਾ ਨਹੀਂ ਕਰੇਗਾ।” ਉਹ ਅੱਗੇ ਲਿਖਦੇ ਹਨ ”ਇਸਨੂੰ ਦੂਜੇ ਢੰਗ ਨਾਲ ਵੀ ਦੇਖੋ, ਸਾਨੂੰ ਇੱਕ ਵਾਰ ਫਿਰ ਯਾਦ ਦਿਵਾਇਆ ਗਿਆ ਹੈ ਕਿ ਕੌਮਾਂਤਰੀ ਅਰਥਚਾਰਾ ਦੇ ਚਾਲੂ ਹਿੱਸੇ ਨੂੰ ਸਾਝੀਆਂ ਮਹੱਤਵਅਕਾਂਖਿਆਵਾਂ ਅਤੇ ਗਰੀਸ ਦੀ ਲਗਾਤਾਰ ਜ਼ਰੂਰਤ ਹੁੰਦੀ ਹੈ। ਅਟਲਾਂਟਿਕ ਦੇ ਉਸ ਪਾਰ ਅਮਰੀਕੀ ਅਤੇ ਯੂਰਪੀਆਂ ਨੂੰ ਇੱਕ ਦੂਜੇ ਦੇ ਉਪਰ ਚੀਕਦੇ ਹੋਏ ਸੁਣਕੇ ਮੇਰੇ ਮਨ ਵਿੱਚ ਸ਼ੱਕ ਘਰ ਕਰ ਜਾਂਦਾ ਹੈ ਕਿ ਕਿਤੇ ਅਸੀਂ ਵਿਵਸਥਾ ਦੀਆਂ ਚਾਲਕ ਸ਼ਕਤੀਆਂ ਦੇ ਮਹਾਂਵਿਨਾਸ਼ ਵੱਲ ਤਾਂ ਨਹੀਂ ਵਧ ਰਹੇ ਹਾਂ। ਸੰਸਾਰ ਅਰਥਚਾਰਾ 1970 ਦੇ ਦਹਾਕੇ ਤੋਂ ਪਹਿਲਾਂ ਹੀ ਇੱਕ ਸਮੇਂ ਵਿੱਚ ਵਾਪਰਨ ਵਾਲੇ ਪਹਿਲੇ ਉਤਾਰ ਦਾ ਸਾਹਮਣਾ ਕਰ ਰਿਹਾ ਹੈ। ਅਮਰੀਕੀ ਵਿਦੇਸ਼ ਨੀਤੀ ਦੇ ਇਕੱਲੇ ਚਲੋ ਦੇ ਸਿਧਾਂਤ ਕਾਰਨ ਪੈਦਾ ਹੋਣ ਵਾਲੀ ਬੇਯਕੀਨੀ ਉਸਨੂੰ ਮੰਦੀ ਵਿੱਚ ਡੁਬੋ ਸਕਦੀ ਹੈ।”

ਆਖਰੀ ਵਾਕ ਤੋਂ ਇਹ ਸਪੱਸ਼ਟ ਹੈ ਕਿ ਘੱਟ-ਵੱਧ ਸਾਰੇ ਬੁਰਜੂਆ ਲੇਖਕਾਂ ਦੀ ਤਰਾਂ ਸ਼੍ਰੀ ਸਟੀਫੇਂਸ ਚੀਜਾਂ ਨੂੰ ਬੇਤਰਤੀਬੀ ਨਾਲ ਦੇਖਦੇ ਹਨ। ਅਤਿ ਉਤਪਾਦਨ ਦੇ ਸੰਕਟ ਅਤੇ ਇਸਦੇ ਫਲਸਰੂਪ ਪੈਦਾ ਹੋਣ ਵਾਲੀ ਮੰਦੀ ਦੇ ਵਪਾਰ ਅਤੇ ਦੂਜੇ ਸੰਘਰਸ਼ ਨੂੰ ਜਨਮ ਦੇਣ ਦੀ ਬਜਾਇ ਦੂਜੀ ਵਾਲੀ ਗੱਲ ਨੂੰ ਪਹਿਲੀ ਵਾਲੀ ਗੱਲ ਦੇ ਕਾਰਣ ਦੇ ਰੂਪ ਵਿੱਚ ਪੇਸ਼ ਕੀਤਾ ਜਾ ਰਿਹਾ ਹੈ? ਜੋ ਵੀ ਹੋਵੇ ਸ਼੍ਰੀ ਸਟੀਫੇਂਸ ਆਪਣੀ ਇਸ ਟਿੱਪਣੀ ਵਿੱਚ ਪੂਰੀ ਤਰਾਂ ਦਰੁਸਤ ਹਨ, ”ਕਿ ਅਸੀਂ ਵਿਵਸਥਾ ਦੀਆਂ ਚਾਲਕ ਸ਼ਕਤੀਆਂ ਦੇ ਮਹਾਂਵਿਨਾਸ਼ ਵੱਲ ਵਧ ਰਹੇ ਹਾਂ। ਅਗਾਂਹਵਧੂ ਸਾਮਰਾਜੀ ਤਾਕਤਾਂ ਦੇ ਵਿਚਕਾਰ ਆਉਣ ਵਾਲੇ ਸਮੇਂ ਵਿੱਚ ਸਭ ਤੋਂ ਵੱਧ ਡਰਾਉਣੇ ਵਪਾਰ ਯੁੱਧ ਅਤੇ ਟਕਰਾਅ ਦੇ ਲਈ ਹੈਰਾਨੀ ਜਨਕ ਸੁਭਾਸ਼ਿਤ।

ਜਿਵੇਂ ਇਹ ਸਭ ਕਾਫੀ ਨਾ ਹੋਵੇ, ਯੂਰਪੀ ਸੰਘ ਨੇ ਇਕਪਾਸੜ ਤੌਰ ‘ਤੇ ਜਮਹੂਰੀ ਕਾਂਗੋ ਗਣਰਾਜ ਵਿੱਚ ਚੱਲ ਰਹੇ ਸੰਘਰਸ਼ ਵਿੱਚ ਨਾਟੋ ਨੂੰ ਸ਼ਾਮਲ ਕੀਤੇ ਬਗੈਰ ਦਖਲ ਅੰਦਾਜੀ ਕੀਤੇ ਜਾਣ ਦਾ ਫੈਸਲਾ ਕੀਤਾ ਹੈ। 15 ਜੁਲਾਈ 2003 ਦੇ ਐਫ.ਟੀ. ਦੇ ਮੁਤਾਬਕ ”ਵਾਸ਼ਿੰਗਟਨ ਨੂੰ ਸ਼ੱਕ ਹੈ ਕਿ ਫਰਾਂਸ ਨੇ ਹੀ ਅਮਰੀਕੀ ਪ੍ਰਭਾਵ ਤੋਂ ਮੁਕਤ ਹੋ ਕੇ ਦੁਨੀਆਂ ਦੇ ਵਿੱਚ ਉਲਝ ਪੈਣ ਦੇ ਲਈ ਯੂਰਪੀ ਸੰਘ ਨੂੰ ਅੱਗੇ ਵਧਾਇਆ।” ਇਸ ਤਰਾਂ ਇਹ ਦੇਖਿਆ ਜਾ ਸਕਦਾ ਹੈ ਕਿ ਯੂਰਪੀ ਸੰਘ ਖਣਿਜਾਂ ਨਾਲ ਭਰਪੂਰ ਕਾਂਗੋ ਨੇ ਲੈ ਕੇ ਅਮਰੀਕਾ ਦੇ ਨਾਲ ਗੰਭੀਰਤਾ ਪੂਰਵਕ ਸੰਘਰਸ਼ ਕਰ ਰਿਹਾ ਹੈ ਜਿੱਥੇ ਨਾਟੋ ਦੀ ਅਗਵਾਈ ਵਾਲੀਆਂ ਕੋਸੋਵੇ ਵਿੱਚ 25 ਹਜਾਰ ਅਤੇ ਬੋਸਨੀਆਂ ਵਿੱਚ 12 ਹਜਾਰ ਫੌਜਾਂ ਵਿੱਚੋਂ ਉਸਦੇ ਹਿੱਸੇ ਦੀਆਂ ਫੌਜਾਂ 80 ਪ੍ਰਤੀਸ਼ਤ ਹਨ। ਇਹਨਾਂ ਘਟਨਾਵਾਂ ਦੀ ਲੜੀ ਤੋਂ ਚਿੰਤਤ ਅਮਰੀਕਾ ਨੇ 3 ਜੂਨ 2003 ਨੂੰ ਅਗਲੇ ਸਾਲ ਬੋਸਨੀਆਂ ਵਿੱਚ ‘ਸ਼ਾਂਤੀ ਬਹਾਲੀ’ ਦੀ ਕਮਾਨ ਆਪਣੇ ਹੱਥਾਂ ਵਿੱਚ ਲੈਣ ਦੀਆਂ ਯੂਰਪੀ ਸੰਘ ਦੀਆਂ ਯੋਜਨਾਵਾਂ ‘ਤੇ ਰੋਕ ਲਗਾ ਦਿੱਤੀ। ਅਮਰੀਕਾ ਨੇ ਬਹਾਨੇ ਦੇ ਤੌਰ ‘ਤੇ ਸੁਰੱਖਿਆ ਕਾਰਨਾਂ ਅਤੇ ਜੰਗੀ ਅਪਰਾਧੀਆਂ ਨਾਲ ਚਾਲ ਰਹੀਆਂ ਸਮੱਸਿਆਵਾਂ ਦਾ ਜ਼ਿਕਰ ਕੀਤਾ।

ਇਸ ਸਭ ਦੇ ਪਿੱਛੇ ਸੰਸਾਰ ਦੀ ਅਗਵਾਨੂੰ ਕਰੰਸੀ ਦੇ ਲਈ ਡਾਲਰ ਅਤੇ ਯੂਰੋ ਦੇ ਵਿਚਕਾਰ ਸਭ ਤੋਂ ਤਿੱਖਾ ਸੰਘਰਸ਼ ਚੱਲ ਰਿਹਾ ਹੈ, ਜਿਸ ਉੱਪਰ ਵੱਧ ਘੱਟ ਗੌਰ ਨਹੀਂ ਕੀਤਾ ਗਿਆ। ਇਹ ਅਜਿਹਾ ਸੰਘਰਸ਼ ਹੈ ਜੋ ਕਿ ਚਾਹ ਦੀ ਮੇਜ ‘ਤੇ ਭਾਈਬੰਦੀ ਦੇ ਤਰੀਕਿਆਂ ਨਾਲ ਹੱਲ ਹੋਣ ਵਾਲਾ ਨਹੀਂ ਹੈ। ਅੰਤਿਮ ਵਿਸ਼ਲੇਸ਼ਣ ਵਿੱਚ ਇਸ ਤਰਾਂ ਦੇ ਮਾਮਲੇ ਤਾਕਤ ਦੁਆਰਾ ਹੱਲ ਕੀਤੇ ਜਾਂਦੇ ਹਨ। ਠੀਕ ਇਹੀ ਕਾਰਨ ਹੈ ਯੂਰਪੀ ਸੰਘ ਆਪਣਾ ਖੁਦ ਦਾ ਫੌਜੀ ਉਦਯੋਗਿਕ ਕੰਪਲੈਕਸ ਬਣਾਉਣ ਵਿੱਚ ਰੁੱਝਿਆ ਹੋਇਆ ਹੈ।

ਯੂਰਪੀ ਸੰਘ ਦੇ ਫੌਜੀ ਉਦਯੋਗਿਕ ਕੰਪਲੈਕਸ ਦਾ ਨਿਰਮਾਣ

ਅਮਰੀਕੀ ਸੀਨਾਜੋਰੀ ਅਤੇ ਧੱਕੇ ਨੂੰ ਦੇਖਦੇ ਹੋਏ ਯੂਰਪੀ ਸੰਘ ਯੂਰਪੀ ਬੁਰਜੂਆਜ਼ੀ ਦੇ ਹਿੱਤਾਂ ਨੂੰ ਸੁਰੱਖਿਅਤ ਬਨਾਉਣ, ਅਮਰੀਕਾ ‘ਤੇ ਉਸਦੀ ਨਿਰਭਰਤਾ ਨੂੰ ਘੱਟ ਕਰਨ ਅਤੇ ਸਾਮਰਾਜਵਾਦੀ ਸੰਕਟ ਤੋਂ ਪ੍ਰੇਰਿਤ ਸਾਮਰਾਜਵਾਦੀ ਕੈਂਪਾਂ ਦੇ ਵਿਚਾਰ ਨਾ ਟਲਣ ਵਾਲੇ ਗਲ਼ ਵੱਢੂ ਸੰਘਰਸ਼ ਲਈ ਆਪਣੀ ਸਥਿਤੀ ਨੂੰ ਮਜ਼ਬੂਤ ਬਣਾਉਣ ਲਈ ਤਰਾਂ-ਤਰਾਂ ਦੇ ਉਪਾਅ ਕਰ ਰਿਹਾ ਹੈ।

ਜੰਗੀ ਸਮੱਗਰੀ ਦੇ ਖੇਤਰ ਵਿੱਚ, ਠੀਕ ਉਸੇ ਪ੍ਰਕਾਰ ਜਿਸ ਪ੍ਰਕਾਰ ਅਮਰੀਕਾ ਨੇ ਪਿਛਲੇ ਦਹਾਕੇ ਦੌਰਾਨ ਰਲੇਵਿਆਂ ਦੀਆਂ ਲੜੀਆਂ ਦੇ ਜਰੀਏ ਤਿੰਨ ਦੈਂਤ ਅਕਾਰ ਜੰਗੀ ਸਮੱਗਰੀ ਫੈਕਟਰੀਆਂ, ਬਾਇੰਗ, ਲਾਕਹੀਡ ਮਾਰਟਿਨ ਤੇ ਰੇਥੇਆਨ ਦਾ ਨਿਰਮਾਣ ਕੀਤਾ ਹੈ, ਯੂਰਪ ਨੇ ਵੀ ਆਪਣੇ ਵੱਲੋਂ ਪਿਛਲੇ ਪੰਜ ਸਾਲਾਂ ਦੇ ਦੌਰਾਨ ਦੇ ਦੌਰਾਨ ਸ਼ਕਤੀ ਸੰਗਤੀਕਰਣ (Rationalisation)

ਜਰੀਏ ਦੋ ਵੱਡ ਅਕਾਰੀ ਰੱਖਿਆ ਨਿਗਮਾਂ ਬ੍ਰਿਟੇਨ ਵਿੱਚ ਬੀ.ਏ.ਈ. ਸਿਸਟਮ ਅਤੇ ਯੂਰਪ ਦੇ ਵਿੱਚ ਏ.ਡੀ. ਐਸ ਦਾ ਨਿਰਮਾਣ ਕੀਤਾ ਹੈ। ਇਹਨਾਂ ਵਿੱਚੋਂ ਦੂਜੇ ਨਿਗਮ ਦੀ ਉਸਾਰੀ ਜਰਮਨ ਕੰਪਨੀ ਦਾਸਾ ਸਪੈਨਿਸ਼ ਕੰਪਨੀ ਕਾਸਾ ਅਤੇ ਫਰਾਂਸੀਸੀ ਕੰਪਨੀ ਏਰੋ ਸਪੇਟਿਅਲ ਦੇ ਰਲੇਵਿਆਂ ਦੇ ਜਰੀਏ ਕੀਤੀ ਗਈ। ਜੰਗੀ ਸਮੱਗਰੀ ਤਿਆਰ ਕਰਨ ਵਾਲੇ ਇਹਨਾਂ ਪੰਜ ਇਜਾਰੇਦਾਰ ਨਿਗਮਾਂ ਵਿੱਚ ਹਰ ਇੱਕ ਦੇ ਅਸਾਸੇ 56 ਅਰਬ ਡਾਲਰ ਤੋਂ ਜਿਆਦਾ ਹਨ। ਬੀ.ਏ.ਈ.ਅਤੇ ਏ.ਡੀ.ਐਸ ਆਪਣੇ ਅਮਰੀਕੀ ਦੇ ਹਾਣੀਆਂ ਨਾਲ ਭੇੜ ਕਰਨ ਦੀ ਹਾਲਤ ਵਿੱਚ ਹੈ, ਜੇਕਰ ਉਹਨਾਂ ਦਾ ਰਲੇਵਾਂ ਹੋ ਜਾਂਦਾ ਹੈ ਜਿਸਦੀ ਸੰਭਾਵਨਾ ਪੂਰੀ ਪੂਰੀ ਹੈ, ਤਾਂ ਉਹ ਆਪਣੇ ਅਮਰੀਕੀ ਸ਼ਰੀਕਾਂ ਨੂੰ ਤਕੜੀ ਚੁਣੌਤੀ ਦੇਣ ਦੀ ਹਾਲਤ ਵਿੱਚ ਹੋ ਜਾਣਗੇ। ਉਹ ਏਅਰਬਸ ਵਿੱਚ ਪਹਿਲਾਂ ਹੀ ਸਾਂਝੀਦਾਰ ਹਨ (ਏ.ਡੀ. ਐਸ ਦੇ ਕੋਲ 13 ਹਜਾਰ ਕਰਮਚਾਰੀ ਹਨ ਅਤੇ ਇੱਕ ਦੂਜੇ ਨਾਲ ਕਈ ਮਹੱਤਵਪੂਰਨ ਨਾਗਰਿਕ ਅਤੇ ਫੌਜੀ ਪ੍ਰਜੈਕਟਾਂ ਵਿੱਚ ਸਹਿਯੋਗ ਕਰਦੇ ਹਨ। ਏ.ਡੀ. ਐਸ ਦੇ ਕੋਲ 13 ਹਜਾਰ ਕਰਮਚਾਰੀ ਹਨ ਅਤੇ ਇਹ ਬ੍ਰਿਟੇਨ ਦੀ ਤੀਜੀ ਸਭ ਤੋਂ ਵੱਡੀ ਕੰਪਨੀ ਹੈ।

ਲਾਕਹੀਡ ਮਾਰਟਿਨ ਦੇ ਨਵੇਂ ਸੀ-13 ਜੇ ਹਰੁਕਲਿਸ ਅਤੇ ਬੋਇੰਗ ਦੇ ਜਿਆਦਾ ਬੜੇ ਅਤੇ ਜਿਆਦਾ ਮਹਿੰਗੇ ਟ੍ਰਾਂਸਪੋਰਟਰ ਸੀ-17 ਦੇ ਜਵਾਬ ਵਿੱਚ ਏਅਰਬਸ ਕੰਸੋਟੋਰਿਅਮ ਏ 400 ਐਮ ਟ੍ਰਾਂਸਪੋਰਟਰ ਦਾ ਨਿਰਮਾਣ ਕਰ ਰਿਹਾ ਹੈ। ਰੇਥੇਅਨ ਨਿਰਮਿਤ ਅਤਿਆਧੁਨਿਕ ਮੱਧਿਅਮ ਦੂਰੀ ਦੀ ਹਵਾ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜਾਈਲ, ਜਿਸਨੂੰ ਆਰ.ਏ.ਐਫ ਸਮੇਤ 23 ਹਵਾਈ ਫੌਜਾਂ ਖਰੀਦਿਆ ਹੈ, ਦੇ ਜਵਾਬ ਵਿੱਚ ਮੀਟਿਅਰ ਕੰਸੋਰਟਿਅਮ ਆਪਣੀ ਖੁਦ ਦੀ ਮਿਜਾਈਲ ਵਿਕਸਿਤ ਕਰ ਰਿਹਾ ਹੈ, ਇਸ ਸਭ ਤੋਂ ਵਧਕੇ, ਬ੍ਰਿਟਿਸ਼ ਸਰਕਾਰ ਨੇ, ਜੋ ਕਿ ਆਮ ਤੌਰ ‘ਤੇ ਸਭ ਤੋਂ ਵੱਧ ਯੂਰੋ ਸ਼ੰਕਾਲੂ ਅਤੇ ਸਭ ਤੋਂ ਵੱਧ ਅਮਰੀਕਾ ਹਿਤੈਸ਼ੀ ਮੰਨੀ ਜਾਂਦੀ ਹੈ, ਸੰਸਦ ਵਿੱਚ 16 ਮਈ 2000 ਨੂੰ ਰੱਖਿਆ ਮੰਤਰੀ ਜੇਆਫ ਹੂਨ ਦੇ ਬਿਆਨ ਦੇ ਜਰੀਏ, ਯੂਰਪੀ ਮੀਟੀਅਰ ਮਿਜਾਈਲਾਂ ਦੇ ਨਾਲ ਯੂਰਪੀ ਕੰਸਟੋਰਿਅਮ ਦੁਆਰਾ ਵਿਕਸਿਤ ਕੀਤੇ ਜਾ ਰਹੇ ਯੂਰੋ ਫਾਈਟਰ ਨੂੰ ਲੈਸ ਕਰਨ ਦੇ ਲਈ ਪੰਜ ਅਰਬ ਪਾਉਂਡ ਮੁੱਲ ਦੇ ਪੈਕੇਜ ਦਾ ਐਲਾਨ ਕੀਤਾ-ਇਸ ਸਭ ਸਾਬਕਾ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਅਤੇ ਉਸਦੇ ਰੱਖਿਆ ਮੰਤਰੀ ਵਿਲੀਅਮ ਕੋਹੇਨ, ਜੋ ਕਿ ਬ੍ਰਿਟੇਨ ਨੂੰ ਰੇਥੇਅਨ ਮਿਸਾਈਲ ਖਰੀਦਣ ਦੇ ਲਈ ਰਾਜੀ ਕਰਨ ਦੀ ਕੋਸ਼ਿਸ਼ ਕਰਨ ਰਹੇ ਸਨ ਅਤੇ ਸੌਦੇ ਨੂੰ ਸਿਰੇ ਚੜਾਉਣ ਦੇ ਲਈ ਹਰ ਤਰਾਂ ਦੇ ਲਾਲਚਾਂ ਦੀ ਪੇਸ਼ਕਸ਼ ਕਰ ਰਹੇ ਸਨ ਦੇ ਪਾਸਿਓਂ ਪੈ ਰਹੇ ਦਬਾਅ ਦੇ ਬਾਵਜੂਦ ਕੀਤਾ।

ਖਾਸ ਤੌਰ ‘ਤੇ ਬ੍ਰਿਟਿਸ਼ ਸਰਕਾਰ ਦੇ ਫੈਸਲੇ ਨੂੰ ਗਤੀ ਦੇਣ ਦੇ ਲਈ ਮੀਟਿਅਰ ਕੰਮਟੋਰਿਅਮ ਨੂੰ ਕਈ ਵਿਗਿਆਪਨ ਜਾਰੀ ਕੀਤੇ। ਸਰਕਾਰ ਦੇ ਫੈਸਲਿਆਂ ਨੂੰ ਪ੍ਰਭਾਵਿਤ ਕਰਨ ਲਈ ਜਾਰੀ ਕੀਤੇ ਗਏ ਵਿਗਿਆਪਨਾਂ ਵਿੱਚੋਂ ਇੱਕ ਵਿੱਚ ਜਹਾਜ ਚਾਲਕ ਨੂੰ ਇਸ ਕੈਪਸ਼ਨ ਨਾਲ ਦਿਖਾਇਆ ਗਿਆ ਸੀ, ”ਉਸਨੇ ਫਾਕਲੈਂਡਸ, ਕੂਵੈਤ ਅਤੇ ਕੋਸੋਵੋ ਦੇ ਲਈ ਆਪਣੀ ਜਾਨ ਨੂੰ ਜੋਖਿਮ ਵਿੱਚ ਪਾਇਆ। ਉਹ ਆਖਿਰੀ ਚੀਜ਼ ਜਿਸਦੀ ਉਸਨੂੰ ਜ਼ਰੂਰਤ ਹੈ ਉਹ ਹੈ ਏਰੀਜੋਨਾ ਦਾ ਖਤਰਾ।”

ਸੰਦੇਸ਼ ਸਾਫ ਸੀ ਇਹ ਕਿ ਟੁਕਸਨ, ਏਰੇਜੋਨਾ ਵਿੱਚ ਬਣੀ ਰੇਥੇਆਨ ਮਿਜਾਈਲ ਨਾਲ ਲੈੱਸ ਯੂਰੋ ਫਾਈਟਰ ਦਾ ਲੜਾਈ ਵਿੱਚ ਮੀਟੀਅਰ ਨਾਲ ਕੋਈ ਜੋੜ ਨਹੀਂ ਹੈ। ਹਥਿਆਰ ਉਦਯੋਗ ਵਿੱਚ ਇਸ ਤਰਾਂ ਦੇ ਕਥਨ ਮੁਸ਼ਕਿਲ ਨਾਲ ਹੀ ਪਾਏ ਜਾਂਦੇ ਹਨ। ਠੀਕ ਉਸੇ ਤਰਾਂ ਜਿਸ ਤਰਾਂ ਨਾਗਰਿਕ ਜਹਾਜਾਂ ਦੇ ਨਿਰਮਾਤਾ ਆਮ ਤੌਰ ‘ਤੇ ਆਪਣੇ ਸ਼ਰੀਕਾਂ ਦੇ ਜਹਾਜਾਂ ਦੀ ਸੁਰੱਖਿਆ ਉੱਪਰ ਇਸ ਡਰ ਨਾਲ ਸਵਾਲ ਖੜ੍ਹਾ ਨਹੀਂ ਕਰਦੇ ਕਿ ਜਨਤਾ ਦੀ ਨਜਰ ਵਿੱਚ ਉਦਯੋਗ ਦੀ ਭਰੋਸੇਯੋਗਤਾ ਹੀ ਸ਼ੱਕੀ ਨਾ ਹੋ ਜਾਏ।

ਯੂਰਪ ਆਪਣੇ ਖੁਦ ਦੇ ਤਿੰਨ ਲੜਾਕੂ ਜਹਾਜ ਬਣਾ ਰਿਹਾ ਹੈ, ਯੂਰੋਫਾਈਟਰ ਤੋਂ ਬਿਨਾਂ ਸਵੀਡਿਸ਼ ਰਿਕਪੇਨ ਅਤੇ ਫਰਾਂਸੀਸੀ ਰਾਇਲ ਬਣਾਏ ਜਾ ਰਹੇ ਹਨ। ਇਸ ਵਿਸ਼ਵਾਸ਼ ਦੇ ਸਭ ਤੋਂ ਉੱਪਰ ਹੋਣ ਕਾਰਨ ਕਿ ਯੂਰਪੀ ਜਹਾਜ ਯੂਰਪੀ ਮੀਜ਼ਾਈਲਾਂ ਨਾਲ ਲੈਸ ਹੋਣੇ ਚਾਹੀਦੇ ਹਨ ਇਹ ਚਿੰਤਾ ਘਰ ਕਰ ਗਈ ਹੈ ਕਿ ਅਮਰੀਕੀ ਮੀਜ਼ਾਈਲਾਂ ਉੱਪਰ ਨਿਰਭਰਤਾ ਯੂਰੋਫਾਈਟਰ ਦੇ ਨਿਰਯਾਤ ਦੀ ਸੰਭਾਵਨਾ ਨੂੰ ਖਤਮ ਕਰ ਸਕਦੀ ਹੈ। ਲਿਹਾਜਾ, ਯੂਰੋਫਾਈਟਰ ਨੂੰ ਮੀਟੀਅਰ ਨਾਲ ਲੈਸ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਨਾਟੋ ਤੋਂ ਸੁਤੰਤਰ ਤਾਕਤ ਖੜ੍ਹਾ ਕਰਨ ਦੇ ਯਤਨਾਂ ਵਿੱਚ ਅਮਰੀਕਾ ਇਸ ਕਦਰ ਚਿੰਤਤ ਹੋ ਗਿਆ ਹੈ ਕਿ ਉਸਨੇ ਯੂਰਪੀ ਸੰਘ ਦੀ ਆਰ. ਆਰ. ਐਫ ਦਾ ਮੁਕਾਬਲਾ ਕਰਨ ਦੇ ਲਈ ਨਾਟੋ ਰਿਐਕਸ਼ਨ ਫੋਰਸ (ਐੱਨ. ਆਰ. ਐਫ) ਕਹੀ ਜਾਣ ਵਾਲੇ ਆਪਣੇ ਖੁਦ ਦੇ ਪ੍ਰਾਜੈਕਟਾਂ ਦਾ ਖਰੜਾ ਤਿਆਰ ਕੀਤਾ ਹੈ। ਜਿਸਦਾ ਮੁੱਖ ਉਦੇਸ਼ ਇਹ ਹੈ ਕਿ ਦੂਜਿਆਂ ਨੂੰ ਦੁਨੀਆਂ ਵਿੱਚ ਸ਼ਾਂਤੀ ਬਣਾਈ ਰੱਖਣ ਦੇ ਫਰਜਾਂ ਨੂੰ ਪੂਰਾ ਕਰਨ ਦੇ ਲਈ ਮੁਕਤ ਕਰ ਦਿੱਤਾ ਜਾਵੇ। ਇਹ ਮਤਾ ਅਮਰੀਕਾ ਦੇ ਨਾਟੋ ਦੇ 2002 ਦੇ ਸੰਮੇਲਨ ਵਿੱਚ ਅੱਗੇ ਵਧਾਇਆ ਗਿਆ।

ਇਸ ਪ੍ਰਕਾਰ ਇਹ ਪੂਰੀ ਤਰਾਂ ਸਪੱਸ਼ਟ ਹੈ ਕਿ ਯੂਰਪੀ ਸੰਘ ਵਿੱਚ ਸਮੂਹਬੱਧ ਯੂਰਪੀ ਬੁਰਜੂਆਜ਼ੀ ਸਪਲਾਈ ਨੂੰ ਸਰਲ ਅਤੇ ਕਾਰਗਾਰ ਬਣਾਉਣ ਦੇ ਆਪਣੇ ਰੱਖਿਆ ਉਦਯੋਗ ਦੇ ਪੁਨਰਗਠਨ ਦੇ ਜਰੀਏ ਅਮਰੀਕੀ ਤੋੜ ਦਾ ਅਜਿੱਤ ਉਦਯੋਗਿਕ ਫੌਜੀ ਕੰਪਲੈਕਸ ਬਣਾਉਣ ਵਿੱਚ ਰੁੱਝੀ ਹੋਈ ਹੈ। ਇਸਦੇ ਇਲਾਵਾ ਉਹ ਆਪਣੀਆਂ ਹਥਿਆਰਬੰਦ ਫੌਜਾਂ ਨੂੰ ਆਧੁਨਿਕ ਬਣਾਉਣ ਵਿੱਚ, ਉਹਨਾਂ ਨੂੰ ਨਿਸ਼ਾਨੇ ਉੱਪਰ ਵਾਰ ਕਰਨ ਵਾਲੇ ਹਥਿਆਰਾਂ ਨਾਲ ਲੈਸ ਕਰਨ ਵਿੱਚ, ਉਹਨਾਂ ਨੂੰ ਅਸਾਨੀ ਨਾਲ ਤੈਨਾਤ ਕਰਨ ਯੋਗ ਬਣਾਉਣ ਵਿੱਚ ਅਤੇ ਉਹਨਾਂ ਕਮਜੋਰੀਆਂ ਨੂੰ ਦੂਰ ਕਰਨ ਵਿੱਚ ਰੁੱਝੀ ਹੋਈ ਹੈ। ਜਿਹਨਾਂ ਤੋਂ ਕੋਸੋਵੋ ਜੰਗ ਦੌਰਾਨ ਬੜੀ ਤਕਲੀਫਦੇਹ ਢੰਗ ਨਾਲ ਜਾਣੂ ਹੋਈ ਸੀ। ਦੂਜੇ ਸ਼ਬਦਾਂ ਵਿੱਚ ਉਹ ਆਪਣੀ ਸਾਂਝੀ ਰੱਖਿਆ ਅਤੇ ਵਿਦੇਸ਼ ਨੀਤੀ ਨੂੰ ਉਸ ਸਮਰੱਥ ਰੱਖਿਆ ਉਦਯੋਗ ਅਤੇ ਨਵੀਂ ਟੈਕਨਾਲੋਜੀ ਨਾਲ ਸਹਾਰਾ ਦੇ ਕੇ ਪ੍ਰਭਾਵੀ ਬਣਾਉਣ ਵਿੱਚ ਰੁੱਝੀ ਹੋਈ ਹੈ। ਇਰਾਕ ਨੂੰ ਲੈ ਕੇ ਯੂਰਪੀ ਸੰਘ ਵਿੱਚ ਪਈ ਫੁੱਟ ਦੇ ਕਾਰਨ ਉਤਪੰਨ ਹੋਏ ਅਸਥਾਈ ਪ੍ਰਟਕਿਆਂ ਦੇ ਬਾਵਜੂਦ ਵਿਕਾਸ ਦੀ ਇਸ ਲੜੀ ਦਾ ਜਾਰੀ ਰਹਿਣਾ ਤੈਅ ਹੈ।

ਹੋਰ ਖੇਤਰਾਂ ਵਿੱਚ ਤਿੱਖਾ ਮੁਕਾਬਲਾ

ਫੌਜੀ ਖੇਤਰ ਦੀ ਇਸ ਸਰਗਰਮੀ ਦੇ ਸਮਾਨੰਤਰ ਯੂਰਪੀ ਸੰਘ ਹਰ ਇੱਕ ਖੇਤਰ ਵਿੱਚ ਤਿੱਖੀ ਲੜਾਈ ਛੇੜੀ ਬੈਠਾ ਹੈ ਅਤੇ ਅਮਰੀਕੀ ਗਲਬੇ ਨੂੰ ਚੂਣੌਤੀ ਦੇ ਰਿਹਾ ਹੈ। ਯੂਰਪੀ ਸੰਘ ਦੀ ਏਅਰਬਸ ਅਮਰੀਕਾ ਦੀ ਬੋਇੰਗ ਦੇ ਨਾਲ 65 ਅਰਬ ਡਾਲਰ (45 ਅਰਬ ਪਾਉਂਡ) ਦੇ ਸਲਾਨਾ ਸੰਸਾਰ ਸਿਵਲੀਅਨ ਜੈੱਟ ਲਾਈਨਰ ਬਜਾਰ ਦੀ ਅਗਵਾਈ ਦੇ ਲਈ ਭਿਆਨਕ ਲੜਾਈ ਵਿੱਚ ਉਲਝਿਆ ਹੋਇਆ ਹੈ।

ਮਾਰਚ 2002 ਦੇ ਅਖੀਰ ਵਿੱਚ ਯੂਰਪੀ ਸੰਘ ਨੇ ਅਮਰੀਕਾ ਵੱਲੋਂ ਹੋਣ ਵਾਲੇ ਵਿਰੋਧ ਦੇ ਬਾਵਜੂਦ ਆਪਸੀ ਗੈਲੀਲੀਓ ਉਪਗ੍ਰਹਿ ਨੌ ਸੰਚਾਲਨ (ਨੇਵੀਗੇਸ਼ਨ) ਪ੍ਰਣਾਲੀ ਦੇ ਵਿਕਾਸ ਦੇ ਨਾਲ ਅੱਗੇ ਵਧਣ ਦਾ ਫੈਸਲਾ ਕੀਤਾ। ਯੂਰਪੀ ਸੰਘ ਦੀ ਪ੍ਰਣਾਲੀ, ਜੋ ਕਿ ਪੈਟਾਗਨ ਗਲੋਬਲ ਪੁਜੀਸ਼ਨਿੰਗ ਸਿਸਟਮ (ਜੀ.ਪੀ. ਐੱਸ) ਦੇ ਨਾਲ ਭਿੜੇਗੀ, ਦਾ ਉਦੇਸ਼ ਅੰਟਾਰਟਿਕਾ ਤੋਂ ਲੈ ਕੇ ਉੱਤਰੀ ਧਰੁਵ ਤੱਕ ਧਰਤੀ ਤੇ 10 ਮੀਟਰ ਦੇ ਅੰਦਰ ਦੀਆਂ ਵਸਤੂਆਂ ਬਾਰੇ ਠੀਕ-ਠੀਕ ਬਿਓਰਾ ਦੇਣਾ ਹੈ ਅਤੇ ਇਹ ਅਮਰੀਕੀ ਪ੍ਰਣਾਲੀ ਤੋਂ ਸੁਤੰਤਰਤਾ ਨੂੰ ਯਕੀਨੀ ਬਣਾਏਗੀ। ਕਿਉਂਕਿ ਇਸ ਪ੍ਰਣਾਲੀ ਦੀ ਵਪਾਰਕ ਅਤੇ ਫੌਜੀ ਦੋਵੇਂ ਤਰਾਂ ਦੀ ਮਹੱਤਤਾ ਹੈ ਇਸ ਲਈ ਯੂਰਪੀ ਸੰਘ ਉਸ ਅਮਰੀਕੀ ਦੀ ਸ਼ੁਭ ਇੱਛਾ ‘ਤੇ ਨਿਰਭਰ ਰਹਿਣ ਦੀ ਇੱਛਾ ਨਹੀਂ ਰੱਖਦਾ, ਜਿਸਨੇ ਪਹਿਲਾਂ ਖਾੜੀ ਜੰਗ ਦੇ ਦੌਰਾਨ ਜੀ.ਪੀ. ਐਸ. ਸੇਵਾ ਰੱਦ ਕਰ ਦਿੱਤੀ ਸੀ। ਫਰਾਂਸ ਦੇ ਰਾਸ਼ਟਰਪਤੀ ਸ਼ਿਰਾਕ ਨੇ ਖੁੱਲ੍ਹੇ ਸ਼ਬਦਾਂ ਵਿੱਚ ਕਿਹਾ ਸੀ ਕਿ ਗੈਲੀਲੀਓ ਦੇ ਬਿਨਾਂ ਯੂਰਪ ਅਮਰੀਕਾ ਦੀ ਪਰਜਾ ਬਣਿਆਂ ਰਹੇਗਾ। ਯੂਰਪੀ ਸੰਘ ਦੀ ਉਸ ਮੀਟਿੰਗ ਦੀ ਪ੍ਰਧਾਨਗੀ ਕਰਨ ਵਾਲੇ ਮੰਤਰੀ ਫ੍ਰਾਂਸਿਸਕੋ ਅਵਾਰੇਜ-ਕਾਮਸੋਮੋਲ ਜਿਸ ਵਿੱਚ ਆਪਣੀ ਖੁਦ ਦੀ ਉਪਗ੍ਰਹਿ ਪ੍ਰਣਾਲੀ ਨਾਲ ਅੱਗੇ ਵਧਣ ਦਾ ਫੈਸਲਾ ਕੀਤਾ ਗਿਆ, ਨੇ ਕਿਹਾ, ”ਅਸਲ ਵਿੱਚ ਮੁੱਦੇ ਦੀ ਗੱਲ ਇਹ ਨਹੀਂ ਕਿ ਇਹ ਨਾਗਰਿਕ ਪ੍ਰਾਜੈਕਟ ਹੈ ਜਾਂ ਫੌਜੀ, ਅਲਬੱਤਾ ਇਹ ਹੈ ਕਿ ਕੀ ਯੂਰਪ ਪੂਰੀ ਤਰਾਂ ਸੰਪ੍ਰਭੂ ਬਣਨ ਜਾ ਰਿਹਾ ਹੈ ਜਾਂ ਉਹ 35 ਕਰੋੜ ਖਪਤਕਾਰਾਂ ਵਾਲਾ ਅਧੀਨ ਬਜ਼ਾਰ ਬਣ ਜਾਵੇਗਾ।” ਉਹ ਅੱਗ ਜੋੜਦੇ ਹਨ ਕਿ ਖੁਦ ਦੀ ਰੱਖਿਆ ਕਰਨ ਨੂੰ ਲੈ ਕੇ ਯੂਰਪ ਦੇ ਮਨ ਵਿੱਚ ਕੋਈ ਫੋਬੀਆ ਨਹੀਂ ਹੈ। (23 ਮਾਰਚ 2000 ਦਾ ਐਫ.ਟੀ. ਦੇਖੋ) ਦੂਜੇ ਪਾਸੇ ਅਮਰੀਕਾ ਨੇ ਇਹ ਚਿੰਤਾ ਜਾਹਿਰ ਕੀਤੀ ਹੈ ਕਿ ਯੂਰਪੀ ਪ੍ਰਾਜੈਕਟ, ”ਨਾਟੋ ਗੱਠਜੋੜ ਲਈ ਗੰਭੀਰ ਚੁਣੌਤੀਆਂ ਪੇਸ਼ ਕਰ ਸਕਦਾ ਹੈ।”

ਅਮਰੀਕੀ ਇੱਕਪਾਸੜਤਾ ਅਤੇ ਅਫਗਾਨ ਜੰਗ ਦੇ ਸੰਯੋਜਨ ਨੇ ਪ੍ਰਿਡੇਟਰ ਟੋਹੀ ਜਹਾਜ ਯੋਜਨਾਵਾਂ, ਸਮਾਰਟ ਮਿਜਾਈਲ ਯੋਜਨਾਵਾਂ ਅਤੇ ਜਮੀਨ ‘ਤੇ ਸਥਿਤ ਵਿਸ਼ੇਸ਼ ਬਲ¸ਸਭ ਦੇ ਸਭ ਸੈਟੇਲਾਈਟ ਟੈਕਨਾਲੋਜੀ ਦਾ ਪ੍ਰਯੋਗ ਕਰ ਰਹੇ ਸਨ-ਕਿ ਅੰਤਰ ਸਬੰਧਤ ਕੰਪਲੈਕਸ ਦੇ ਜਰੀਏ ਇਸ ਗੱਲ ਦੇ ਹੈਰਾਨ ਕਰਨ ਵਾਲੇ ਸਬੂਤ ਮੁਹੱਈਆ ਕਰਵਾਏ ਕਿ ਅੰਤਰਿਕਸ਼ ਕਾਇਦੇ ਤੋਂ ਅਤੇ ਸੱਚੇ ਅਰਥਾਂ ਵਿੱਚ ਪੂਰਨ ਵਿਕਸਿਤ ਹੋ ਗਿਆ ਹੈ। ਵੱਡੇ ਮਹੱਤਵ ਦੇ ਇਸ ਸਬਕ ਨੂੰ ਸਿੱਖਣ ਤੋਂ ਭਲਾ ਯੂਰਪੀ ਕਦੋਂ ਉੱਕਣ ਵਾਲੇ ਸਨ, ਉਹਨਾਂ ਨੇ ਮਹਿਸੂਸ ਕੀਤਾ ਕਿ ਕਿਉਂਕਿ ਇਹ ਟੈਕਨਾਲੋਜੀ ਬਹੁਤ ਕੰਮ ਦੀ ਹੈ, ਇਸ ਲਈ ਉਹਨਾਂ ਨੂੰ ਜ਼ਰੂਰ ਹੀ ਇਸ ਤੱਕ ਸੁਤੰਤਰ ਰੂਪ ਵਿੱਚ ਪਹੁੰਚ ਬਣਾਉਣੀ ਹੋਵੇਗੀ ਅਤੇ ਜਿਸ ਇੱਕੋ ਇੱਕ ਢੰਗ ਨਾਲ ਉਹ ਇਸਨੂੰ ਹਾਸਲ ਕਰ ਸਕਦੇ ਸਨ, ਉਹ ਸੀ ਆਪਣੇ ਸੋਮਿਆਂ ਨੂੰ ਇੱਕਜੁਟ ਕਰਨਾ ਕਿਉਂਕਿ ਕੋਈ ਵੀ ਇਕੱਲਾ ਯੂਰਪੀ ਦੇਸ਼ ਆਪਣੇ ਬਲਬੂਤੇ ਅੰਤਰਿਕਸ਼ ਟੈਕਨਾਲੋਜੀ ਲਈ ਪੈਸਾ ਖਰਚ ਨਹੀਂ ਕਰ ਸਕਦਾ ਸੀ। ਇਸਦੇ ਸਪਸ਼ਟ ਫੌਜੀ ਉਪਯੋਗਾਂ ਤੋਂ ਇਲਾਵਾ, ਇਹ ਟੈਕਨਾਲੋਜੀ ਜਲਦ ਹੀ ਹਵਾਈ ਆਵਾਜਾਈ ਕੰਟਰੋਲ, ਸੜਕ ਜਾਮ ਪ੍ਰਬੰਧਨ, ਟ੍ਰੇਨਾਂ ਅਤੇ ਰੋਲਿੰਗ ਸਟਾਕ ਦੀ ਟ੍ਰੈਕਿੰਗ, ਸਮੁੰਦਰੀ ਮਾਰਗਾਂ ਅਤੇ ਖੁੱਲ੍ਹੇ ਸਮੁੰਦਰਾਂ ਵਿੱਚ ਜਹਾਜਾਂ ਦੀ ਆਵਾਜਾਈ ਦੀ ਨਿਗਰਾਨੀ ਲਈ ਫੈਸਲਾਕੁੰਨ ਮਹੱਤਵ ਦੀ ਹੋ ਜਾਵੇਗੀ ਜਾਂ ਇਹ ਕਹਿਣਾ ਠੀਕ ਰਹੇਗਾ ਕਿ ਸ਼ਾਇਦ ਪਹਿਲਾਂ ਹੀ ਮਹੱਤਵਪੂਰਨ ਹੋ ਗਈ ਹੈ।

ਇਸ ਟੈਕਨਾਲੋਜੀ ਦੀ ਜਬਰਦਸਤ ਸੰਭਾਵਨਾ ਹੀ ਅਜਿਹੀ ਹੈ ਕਿ ਅਮਰੀਕਾ ਨੇ ਇਸ ਖੇਤਰ ਵਿੱਚ ਸਾਰੇ ਸ਼ਰੀਕਾਂ ਨੂੰ ਖਤਮ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਇਸੇ ਟੀਚੇ ਨੂੰ ਹਾਸਲ ਕਰਨ ਦੀ ਲੜੀ ਵਿੱਚ 1996 ਵਿੱਚ ਉਦੋਂ ਦੇ ਰਾਸ਼ਟਰਪਤੀ ਬਿਲ ਕਲਿੰਟਨ ਨੇ ਅਮਰੀਕੀ ਸਿਸਟਮ ਤੋਂ ਕਿਸੇ ਨੂੰ ਵੀ ਰੇਡੀਓ ਸਿਗਨਲ ਬਿਨਾਂ ਫੀਸ ਉਪਲਬਧ ਕਰਾਉਣ ਦਾ ਫੈਸਲਾ ਲਿਆ, ਇਸ ਪ੍ਰਕਾਰ ਦੂਜੇ ਕਿਸੇ ਲਈ ਵੀ, ਖਾਸਕਰ ਯੂਰਪੀ ਸੰਘ ਲਈ ਸ਼ਰੀਕ ਨੈੱਟਵਰਕ ਸਿਰਜਣ ਨੂੰ ਜਾਹਿਰਾ ਤੌਰ ‘ਤੇ ਬੇਮਾਅਨਾ ਬਣਾ ਦਿੱਤਾ। ਯੂਰਪੀ ਮੂਰਖ ਨਹੀਂ ਸਨ, ਕਿਉਂਕਿ ਜੇਕਰ ਜੀ. ਪੀ. ਐਸ. ਨੂੰ ਇੱਕੋ ਇੱਕ ਨੈੱਟਵਰਕ ਬਣੇ ਰਹਿਣ ਦਿੱਤਾ ਜਾਂਦਾ ਤਾਂ ਹਰੇਕ ਸੰਸਾਰਕ ਪੁਜੀਸ਼ਨਿੰਗ ਕੇਵਲ ਅਮਰੀਕਾ ਦੁਆਰਾ ਹੀ ਪ੍ਰਭਾਵੀ ਬਣਾਈ ਜਾ ਸਕਦੀ ਸੀ ਅਤੇ ਇਸਦਾ ਸਿੱਟਾ ਇਹ ਹੁੰਦਾ ਕਿ ਮਿਸਾਲ ਦੇ ਲਈ ਜੇਕਰ ਅਮਰੀਕਾ ਯੂਰਪੀਆਂ ਦੁਆਰਾ ਕੀਤੀ ਜਾਣ ਵਾਲੀ ਫੌਜੀ ਜਾਂ ਨਾਗਰਿਕ ਜਹਾਜਾਂ ਦੀ ਵਿੱਕਰੀ ਵਿੱਚ ਰੁਕਾਵਟ ਪਾਉਣੀ ਚਾਹੁੰਦਾ ਤਾਂ ਉਸਨੂੰ ਬਸ ਇਹ ਕਰਨਾ ਪੈਂਦਾ ਕਿ ਜਹਾਜ ਦੀ ਪੁਜੀਸ਼ਨਿੰਗ ਸਿਸਟਮ ਵਿੱਚ ਜੀ.ਪੀ.ਐਸ. ਐਵੀਓਨਿਕਸ ਦੇ ਪ੍ਰਯੋਗ ਦੀ ਮਨਾਹੀ ਕਰ ਦਿੰਦਾ, ਯੂਰਪੀ ਅਤੇ ਦੂਜੇ ਦੇਸ਼ਾਂ ਲਈ ਇਹ ਆਰਥਿਕ ਸੁਰੱਖਿਆ ਅਤੇ ਟੈਕਨਾਲੋਜੀਕਲ ਗੁਲਾਮੀ ਦੇ ਅਧੀਨ ਆ ਜਾਣ ਦੇ ਬਰਾਬਰ ਹੁੰਦਾ, ਕੋਈ ਹੈਰਾਨੀ ਨਹੀਂ ਕਿ ਇਸਨੂੰ ਸਵੀਕਾਰ ਕਰਨ ਲਈ ਯੂਰਪੀ ਸੰਘ ਤਿਆਰ ਨਹੀਂ ਹੈ।

ਰਾਕੇਟ ਲਾਚਿੰਗ ਦੀਆਂ ਉਹਨਾਂ ਸਹੂਲਤਾਂ, ਜਿਹਨਾਂ ਨੂੰ ਯੂਰਪ ਨੇ ਫ੍ਰੈਂਚ ਗੁਆਨਾ ਵਿੱਚ ਸਥਾਪਿਤ ਕੀਤਾ ਸੀ ਅਤੇ ਉਸਦੇ ਖੁਦ ਦੇ ਏਰੀਅਨ ਰਾਕੇਟ ਅਤੇ ਪੁਜੀਸ਼ਨਿੰਗ ਟੈਕਨਾਲੋਜੀ, ਜੋ ਕਿ ਅਮਰੀਕੀ ਟੈਕਨਾਲੋਜੀ ਦੇ ਟੱਕਰ ਦੀ ਹੈ, ਵਜ੍ਹਾ ਨਾਲ ਅਮਰੀਕਾ ਗੈਲੀਲੀਓ ਟੈਕਨਾਲੋਜੀ ਨੂੰ ਨਸ਼ਟ ਕਰਨ ਵਿੱਚ ਅਸਫਲ ਰਿਹਾ। ਉਪਰਲੀਆਂ ਯੂਰਪੀ ਸਹੂਲਤਾਂ ਤਿੰਨ ਦਹਾਕਿਆਂ ਵਿੱਚ ਉਸੇ ਪ੍ਰਕਾਰ ਵਿਵਸਥਤ ਢੰਗ ਨਾਲ ਅਤੇ ਸਖ਼ਤ ਮਿਹਨਤ ਨਾਲ ਤਿਆਰ ਕੀਤੀਆਂ ਗਈਆਂ ਹਨ, ਜਿਵੇਂ ਕਿ ਏਅਰਬਸ ਤਿਆਰ ਕੀਤੀ ਗਈ ਸੀ। ਹੁਣ ਜਦ ਕਿ ਫਰਾਂਸ, ਜਰਮਨੀ ਅਤੇ ਬ੍ਰਿਟੇਨ ਨੇ ਪ੍ਰਾਜੈਕਟ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ, ਅਮਰੀਕਾ ਕਦੇ ਵੀ ਇਸ ਸਿਸਟਮ ਨੂੰ ਨਸ਼ਟ ਨਹੀਂ ਕਰ ਸਕਦਾ।

ਮਈ 2003 ਦੇ ਅਖੀਰ ਵਿੱਚ ਯੂਰਪੀ ਸੰਘ ਦੀਆਂ ਸਰਕਾਰਾਂ ਦੇ ਅਮਰੀਕੀ ਜੀ.ਪੀ.ਐਸ ਨਾਲ ਭੇੜ ਕਰਨ ਦੇ ਲਈ 3.4 ਅਰਬ ਯੂਰੋ ਦੇ ਗੈਲੀਲੀਓ ਸੈਟੇਲਾਈਟ ਨੇਵੀਗੇਸ਼ਨ ਨੈਟਵਰਕ ਨੂੰ ਵਿਕਸਿਤ ਕਰਨ ਲਈ ਅੰਤਿਮ ਸਮਝੌਤੇ ਦੇ ਮਹਿਜ ਇੱਕ ਦਿਨ ਬਾਅਦ ਯੂਰਪ ਦੀਆਂ ਸਰਕਾਰਾਂ ਨੇ ਯੂਰਪ ਦੀ ਅੰਤਰਿਕਸ਼ ਤੱਕ ਸੁਤੰਤਰ ਪਹੁੰਚ ਦੇ ਬਣੇ ਰਹਿਣ ਦੀ ਗਰੰਟੀ ਲਈ ਸਰਵਸੰਮਤੀ ਨਾਲ ਏਰੀਅਨ ਰਾਕੇਟ ਪ੍ਰੋਗਰਾਮ ਨੂੰ ਪੰਜ ਸਾਲ ਦੇ ਸਮੇਂ ਵਿੱਚ ਇੱਕ ਅਰਬ ਯੂਰੋ (725 ਮਿਲੀਅਨ ਪਾਉਂਡ) ਦੇ ਵਿਤਪੋਸ਼ਣ ਦੇ ਸੰਕਟ ਤੋਂ ਉਭਾਰਨ ਦਾ ਫੈਸਲਾ ਕੀਤਾ।

ਅਤੇ ਹਰ ਇੱਕ ਦੂਜੇ ਖੇਤਰ ਵਿੱਚ ਵੀ ਇਹੀ ਸਥਿਤੀ ਹੈ।

ਯੂਰਪੀ ਸੰਘ ਦਾ ਹੋਰ ਵਧੇਰੇ ਏਕੀਕਰਣ

28 ਫਰਵਰੀ 2002 ਦਾ ਦਿਨ ਯੂਰਪ ਦੇ ਭਵਿੱਖ ਉੱਪਰ ਸੰਮੇਲਨ ਗਵਾਹ ਬਣਿਆ, ਜਿਸ ਵਿੱਚ ਯੂਰਪੀ ਸੰਘ ਨੂੰ ਅਮਰੀਕਾ ਦੇ ਬਰਾਬਰ ਦੀ ਸੰਸਾਰ ਤਾਕਤ ਵਿੱਚ ਤਬਦੀਲ ਕਰਨ ਲਈ ”ਸੰਵਿਧਾਨਕ ਸਮਝੌਤਾ” ਅਤੇ ਹੋਰ ਜਿਆਦਾ ਡੂੰਘੇ ਏਕੀਕਰਣ ਦਾ ਸੱਦਾ ਦਿੱਤਾ ਗਿਆ। ਇਸ ਇਕੱਠ ਦਾ ਉਦੇਸ਼ ਯੂਰਪੀ ਸੰਘ ਦੀਆਂ ਸੰਸਥਾਵਾਂ ਵਿੱਚ ਸੁਧਾਰ ਕਰਨਾ ਸੀ ਤਾਂ ਕਿ ਉਹਨਾਂ ਨੂੰ ਇਸ ਲਾਇਕ ਬਣਾਇਆ ਜਾ ਸਕੇ ਕਿ 2004 ਵਿੱਚ 10 ਨਵੇਂ ਮੈਂਬਰਾਂ ਦੇ ਦਾਖਲੇ (ਇਸ ਉੱਪਰ ਦਿਸੰਬਰ 2002 ਦੇ ਕੋਪਨਹੇਗਨ ਸੰਮੇਲਨ ਵਿੱਚ ਪਹਿਲਾਂ ਹੀ ਸਹਿਮਤੀ ਬਣ ਚੁੱਕੀ ਸੀ, ਉੱਪਰ ਉਹ ਤਾਲਮੇਲ ਬਣਾ ਕੇ ਚੱਲ ਸਕਣ ਅਤੇ ਅੱਗੇ ਦੇ ਵਿਸ਼ਵੀਕਰਣ ਦੀ ਲਹਿਰ ‘ਤੇ ਤਹਿਤ ਰਸਤਾ ਬਣਾ ਸਕਣ, ਜੋ ਕਿ ਰੁਮਾਨੀਆ, ਬੁਲਗਾਰੀਆ, ਕਦੇ ਯੁਗੋਸਲਾਵ ਗਣਤੰਤਰ ਦਾ ਹਿੱਸਾ ਰਹਿ ਚੁੱਕੇ ਵੱਖੋ ਵੱਖਰੇ ਦੇਸ਼ਾਂ ਦੇ ਨਾਲ ਤੁਰਕੀ ਨੂੰ ਵੀ ਸਮੋ ਲਵੇਗੀ। ਇਸ ਤਰਾਂ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਇਹ ਗੱਲ ਦੂਰ ਨਹੀਂ ਜਾਪਦੀ ਕਿ ਰੂਸ ਮੈਂਬਰਸ਼ਿੱਪ ਲਈ ਅਰਜੀ ਦੇ ਸਕਦਾ ਹੈ ਅਤੇ ਨੇੜਲੇ ਭਵਿੱਖ ਵਿੱਚ ਹੀ ਯੂਰਪੀ ਸੰਘ ਦੇ ਮੈਂਬਰ ਦੇ ਰੂਪ ਵਿੱਚ ਸਵੀਕਾਰ ਕੀਤਾ ਜਾ ਸਕਦਾ ਹੈ। ਖਾਸਕਰ, ਰੂਸ ਦੀ ਫੌਜੀ ਤਾਕਤ ਨੂੰ ਦੇਖਦੇ ਹੋਏ ਅਜਿਹਾ ਕਿਹਾ ਜਾ ਸਕਦਾ ਹੈ-ਇਹ ਇੱਕ ਅਜਿਹਾ ਤਰੀਕਾ ਹੋਵੇਗਾ ਜਿਸਨੂੰ ਅਪਣਾ ਕੇ ਯੂਰਪੀ ਸੰਘ ਬੜੀ ਅਸਾਨੀ ਨਾਲ ਅਮਰੀਕਾ ਦੀ ਫੌਜੀ ਤਾਕਤ ਦਾ ਮੁਕਾਬਲਾ ਕਰਨ ਦੇ ਲਾਇਕ ਬਣ ਜਾਵੇਗਾ। ਯੂਰਪੀ ਸੰਘ ਦੇ ਭੇਤ ਖੋਲਣ ਵਾਲੇ ਨਾਟਕ ਦੇ ਅਗਵਾਨੂੰ ਪਾਤਰ ਉਸ ਅਦਾਰੇ ਦੀ ਮਹੱਤਤਾ ਤੋਂ ਚੰਗੀ ਤਰਾਂ ਜਾਣੂ ਹਨ ਜਿਸਨੂੰ ਉਹ ਸ਼ੁਰੂ ਕਰ ਰਹੇ ਹਨ।

ਸੰਮੇਲਨ ਦੀ ਸ਼ੁਰੂਆਤ ਕਰਦੇ ਹੋਏ ਉਸਦੇ ਪ੍ਰਧਾਨ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਜਿਸਕਾਰ ਦੇ ਐਸਤੇ ਨੇ ਦੋ ਟੁਕ ਸ਼ਬਦਾਂ ਵਿੱਚ ਕਿਹਾ ਸੀ ਕਿ ਸੰਮੇਲਨ ਨੂੰ ਹਰ ਹਾਲ ਵਿੱਚ ਯੂਰਪ ਨੂੰ ਇੱਕ ਅਜਿਹੀ ਤਾਕਤ ਵਿੱਚ ਬੰਨ੍ਹਣਾ ਹੋਵੇਗਾ ਜੋ ਅਮਰੀਕਾ ਦੇ ਸਾਹਮਣੇ ਖੜ੍ਹੇ ਹੋਣ ਦਾ ਮਾਦਾ ਰੱਖਦੀ ਹੋਵੇ।

ਸ਼੍ਰੀ ਐਸਤੇ ਨੇ ਕਿਹਾ, ” ਜੇਕਰ ਅਸੀਂ ਸਫਲ ਰਹੇ ਤਾਂ ਯੂਰਪ ਨੂੰ ਦੁਨੀਆਂ ਵਿੱਚ ਆਪਣੀ ਭੂਮਿਕਾ ਬਦਲਣੀ ਪਵੇਗੀ, ਉਸ ਨੂੰ ਕੇਵਲ ਆਰਥਿਕ ਤਾਕਤ ਦੇ ਰੂਪ ਵਿੱਚ ਹੀ ਨਹੀਂ ਜੋ ਕਿ ਉਹ ਪਹਿਲਾਂ ਤੋਂਂ ਹੀ ਹੈ, ਸਗੋਂ ਉਸ ਰਾਜਨੀਤਕ ਤਾਕਤ ਦੇ ਰੂਪ ਵਿੱਚ ਵੀ ਸਤਿਕਾਰ ਮਿਲੇਗਾ ਅਤੇ ਉਸਨੂੰ ਗੌਰ ਨਾਲ ਸੁਣਿਆਂ ਜਾਵੇਗਾ, ਜੋ ਕਿ ਧਰਤੀ ਉੱਪਰ ਮੌਜੂਦ ਸਭ ਤੋਂ ਵੱਡੀ ਸ਼ਕਤੀ ਦੇ ਬਰਾਬਰ ਦੀ ਗੱਲ ਕਰਿਆ ਕਰੇਗੀ।” ਉਸਨੇ ਅੱਗੇ ਜੋੜਿਆ, ”ਜੇਕਰ ਅਸੀਂ ਅਸਫਲ ਰਹਿੰਦੇ ਹਾਂ ਤਾਂ ਸਾਡੇ ਵਿੱਚੋਂ ਕਿਸੇ ਦੇ ਵੀ, ਇੱਥੋਂ ਤੱਕ ਕਿ ਸਭ ਤੋਂ ਵੱਡੀ ਤਾਕਤ ਦੇ ਕੋਲ ਵੀ ਇਸ ਦੁਨੀਆਂ ਦੀਆਂ ਵੱਡੀਆਂ ਤਾਕਤਾਂ ਨਾਲ ਨਿੱਬੜਨ ਦੇ ਲਈ ਲੋੜੀਂਦਾ ਵਜਨ ਨਹੀਂ ਹੋਵੇਗਾ।”

ਸੰਮੇਲਨ ਦੇ ਪਿੱਛੇ ਦੀ ਯੋਜਨਾ ਇਹ ਹੈ ਕਿ ਇਕਹਿਰੀ ਕਰੰਸੀ ਦੇ ਨਾਲ ਅਜਿਹਾ ਯੂਰਪੀ ਸੰਘ ਬਣਾਇਆ ਜਾਵੇ, ਜਿਸਦੇ ਕੋਲ ਆਪਣੀ ਖੁਦ ਦੀ ਫੌਜੀ ਬ੍ਰਾਂਚ, ਮੈਂਬਰ ਦੇਸ਼ਾਂ ਦੀਆਂ ਤਾਕਤਾਂ ਦੀ ਹੱਦਬੰਦੀ ਅਤੇ ਯੂਰਪੀ ਪ੍ਰੀਸ਼ਦ ਦੀ ਭੂਮਿਕਾ ਦੇ ਨਾਲ ਕੂਟਨੀਤਿਕ ਮਸ਼ੀਨਰੀ, ਇਨਸਾਫ ਦੀ ਯੂਰਪੀ ਅਦਾਲਤ ਅਤੇ ਸਹਾਇਤਾ ਲਈ ਖੜ੍ਹੇ ਕੀਤੇ ਹੋਏ ਤਾਕਤਵਰ ਕੰਟਰੋਲ ਕਮੇਟੀਆਂ ਸਹਿਤ ਯੂਰਪੀ ਸੰਸਦ ਹੋਵੇ। ਇਹ ਸੰਮੇਲਨ ਇਕਹਿਰੀ ਕਰੰਸੀ ਯੂਰੋ ਦੇ ਸ਼ੁਭ ਆਰੰਭ ਤੇ ਬੁਲਾਇਆ ਗਿਆ ਸੀ, ਜੋ ਕਿ 31 ਦਸੰਬਰ 2001 ਦੀ ਅੱਧੀ ਰਾਤ ਨੂੰ ਹੋਂਦ ਵਿੱਚ ਆਈ ਸੀ। ਯੂਰੋ ਦੇ ਸ਼ੁਭ ਆਰੰਭ ਦੇ ਮੌਕੇ ‘ਤੇ ਸਾਬਕਾ ਇਟਾਲਵੀ ਪ੍ਰਧਾਨ ਮੰਤਰੀ ਅਤੇ ਵਰਤਮਾਨ ਵਿੱਚ ਕਮਿਸ਼ਨ ਦੇ ਪ੍ਰਧਾਨ ਰੋਮਾਨੋ ਪ੍ਰੋਟੀ ਨੇ ਇਹ ਅਲੰਕਾਰਿਕ ਸਵਾਲ ਪੁੱਛਿਆ ਸੀ ”ਕੀ ਸਾਡੇ ਸਭ ਦੇ ਵੱਲੋਂ ਇਹ ਗੱਲ ਸਾਫ ਹੈ ਕਿ ਅਸੀਂ ਇੱਕ ਅਜਿਹੀ ਤਾਕਤ ਉਸਾਰਨਾ ਚਾਹੁੰਦੇ ਹਾਂ, ਜੋ ਸੰਸਾਰ ਤਾਕਤ ਬਣਨ ਦੀ ਖਾਹਿਸ਼ ਪਾਲ਼ ਸਕੇ-ਮਹਿਜ ਟ੍ਰੇਡਿੰਗ ਬਲਾਕ ਦੇ ਰੂਪ ਵਿੱਚ ਹੀ ਨਹੀਂ ਸਗੋਂ ਰਾਜਨੀਤਕ ਸੱਤ੍ਹਾ ਦੇ ਰੂਪ ਵਿੱਚ ਵੀ।” ਇੱਕ ਸਾਲ ਬਾਅਦ ਹਰ ਇੱਕ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ, ਜੇਕਰ ਉਹਨਾਂ ਨੇ ਪਹਿਲਾਂ ਨਹੀਂ ਸਮਝਿਆ ਹੈ ਤਾਂ, ਕਿ ਇਹ ਠੀਕ ਉਹੀ ਤਾਕਤ ਹੈ ਜਿਸਦੇ ਲਈ ਯੂਰਪੀ ਸੰਘ ਦੀ ਅਗਵਾਨੂੰ ਤਾਕਤਾਂ ਉਮੀਦ ਲਾਈ ਬੈਠੀਆਂ ਹਨ। ਉਹ ਆਪਣੇ ਇਸ ਯਤਨ ਵਿੱਚ ਸਫਲ ਹੋਣਗੀਆਂ ਜਾਂ ਨਹੀਂ ਇਸਨੂੰ ਤਾਂ ਆਉਣ ਵਾਲਾ ਸਮਾਂ ਹੀ ਦੱਸ ਸਕਦਾ ਹੈ।

ਯੂਰਪੀ ਸੰਘ ਦੇ ਅੰਦਰ ਨੇੜਲੇ ਏਕੀਕਰਣ ਦੇ ਨਾਲ ਨਾਲ ਯੂਰਪੀ ਬੁਰਜੂਆਜ਼ੀ ਦੇ ਦੂਰ ਦਰਸ਼ੀ ਵਿਚਾਰਕ ਅਤੇ ਨੁਮਾਇੰਦੇ ਬੇਨਤੀ ਕਰ ਰਹੇ ਹਨ ਕਿ ਯੂਰਪੀ ਸੰਘ ਰੂਸ ਨੂੰ ਆਪਣੇ ਹੋਰ ਨੇੜੇ ਲਿਆਏ, ਉੱਥੇ ਅਮਰੀਕਾ ਆਪਣੇ ਵੱਲੋਂ ਇਸ ਪਾਸੇ ਯੂਰਪੀ ਸੰਘ ਦੇ ਯਤਨਾਂ ਨੂੰ ਸਫਲ ਨਹੀਂ ਹੋਣ ਦੇਣ ਅਤੇ ਰੂਸ ਨੂੰ ਆਪਣੇ ਵੱਲ ਮਿਲਾਉਣ ਦੇ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਲੰਦਨ ਦੇ ਜੰਗੀ ਅਧਿਐਨ ਦੀ ਕੌਮਾਂਤਰੀ ਸੰਸਥਾ ਦਾ ਰੱਖਿਆ ਵਿਸ਼ਲੇਸ਼ਕ ਕ੍ਰਿਸਟੋਫਰ ਲੈਂਗਟਨ ਕਹਿੰਦਾ ਹੈ ਕਿ ਭਾਵੇਂ ਯੂਰਪੀ ਸੰਘ ਆਪਣੀਆਂ ਫੌਜੀ ਸਮਰੱਥਾਵਾਂ ਦੀ ਕਮੀ ‘ਤੇ ਵਿਰਲਾਪ ਕਰਦਾ ਹੈ, ਪਰ ਉਹ ਇਸ ਨੂੰ ਰੂਸ ਦੇ ਏਅਰਲਿਫਟ, ਟਰਾਂਸਪੋਟੇਸ਼ਨ ਤੋਂ ਬੜੀ ਅਸਾਨੀ ਨਾਲ ਹਾਸਲ ਕਰ ਸਕਦਾ ਹੈ। ਜੋ ਕਿ ਉਹ ਬੁਨਿਆਦੀ ਸਾਜੋ ਸਮਾਨ ਹੈ ਜਿਸਦੀ ਉਸਦੇ ਕੋਲ਼ ਕਮੀ ਹੈ। ਰੂਸੀ ਬੁਰਜੂਆਜ਼ੀ ਦੀਆਂ ਵਰਤਮਾਨ ਸਮੇਂ ਦੀਆਂ ਚਾਹੇ ਜੋ ਵੀ ਮਜ਼ਬੂਰੀਆਂ ਹੋਣ ਅਤੇ ਅਮਰੀਕਾ ਦੇ ਨਾਲ ਚੰਗੇ ਸਬੰਧ ਬਣਾਈ ਰੱਖਣ ਦੀ ਜਾਹਿਰਾ ਤੌਰ ‘ਤੇ ਇੱਛਾ ਵੀ ਕਿਉਂ ਨਾ ਹੋਵੇ ਪਰ ਉਸਦੇ ਦੁਰੇਡੇ ਹਿੱਤ ਅਤੇ ਭੂਗੋਲਿਕ ਹਾਲਤਾਂ ਉਸਨੂੰ ਅਮਰੀਕਾ ਦੀ ਬਜਾਇ ਯੂਰਪੀ ਸੰਘ ਦੇ ਹੋਰ ਨੇੜੇ ਲਿਆਉਣ ਲਈ ਮਜ਼ਬੂਰ ਹਨ।

ਤਿੰਨ ਸਾਮਰਾਜਵਾਦੀ ਕੈਂਪ ਬਣ ਰਹੇ ਹਨ।

ਉੱਪਰ ਦਿੱਤਾ ਪੂਰਵ ਅਨੁਮਾਨ ਸੱਚ ਹੋਵੇਗਾ ਜਾਂ ਨਹੀਂ ਇਸ ਸਮੇਂ ਸਾਡੇ ਕੋਲ਼ ਇੱਕ ਬਾਰੇ ਯਕੀਨ ਨਾਲ ਕੁੱਝ ਕਹਿਣ ਦੇ ਲਈ ਕੋਈ ਸਾਧਨ ਨਹੀਂ ਹੈ, ਕਿਉਂਕਿ ਜੇ.ਏ. ਹਾਬਸਨ ਦੇ ਸ਼ਬਦਾਂ ਵਿੱਚ ਯਕੀਨ ਦੇ ਨਾਲ ਭਵਿੱਖ ਦੀ ਕਿਸੇ ਇੱਕ ਵਿਆਖਿਆ ਨੂੰ ਪੇਸ਼ ਕਰਨ ਦੇ ਲਈ,”ਹਾਲਤ ਬੇਹੱਦ ਗੁੰਝਲਦਾਰ ਹੈ, ਸੰਸਾਰ ਤਾਕਤਾਂ ਦੇ ਖੇਲ ਬੇਹੱਦ ਗਿਣਤੀ ਤੋਂ ਪਰੇ ਹਨ, ”ਖੈਰ ਜੋ ਯਕੀਨੀ ਹੈ ਉਹ ਇਹ ਹੈ ਕਿ ਸੋਵੀਅਤ ਸੰਘ ਅਤੇ ਸਮਾਜਵਾਦੀ ਦੇਸ਼ਾਂ ਦੇ ਪੂਰਬੀ ਕੈਂਪ ਦੇ ਪਤਨ ਦੇ ਸਮੇਂ ਤੋਂ ਵੱਖੋ-ਵੱਖਰੇ ਸਾਮਰਾਜਵਾਦੀ ਦੇਸ਼ਾਂ ਦੇ ਹਿਤਾਂ ਦੀ ਬੁਨਿਆਦੀ ਅਸੰਗਤੀ ਸਤਹ ‘ਤੇ ਆ ਗਈ ਹੈ, ਇਹ ਕਿ ਤਿੰਨ ਤਾਕਤਵਰ ਅਤੇ ਭੇੜ ਵਿੱਚ ਲੱਗੇ ਹੋਏ ਸਾਮਰਾਜਵਾਦੀ ਕੈਂਪ ਉੱਭਰ ਰਹੇ ਹਨ¸ਜਿਹਨਾਂ ਦੀ ਅਗਵਾਈ ਉੱਤਰੀ ਅਮਰੀਕਾ ਮੁਕਤ ਵਪਾਰ ਖੇਤਰ (ਨਾਫਟਾ) ਦੇ ਇਰਦ ਗਿਰਦ ਸਮੂਹ ਬੱਧ ਅਮਰੀਕੀ ਸਾਮਰਾਜਵਾਦ, ਜਰਮਨ ਸਾਮਰਾਜਵਾਦ ਦੇ ਅਗਵਾਈ ਥੱਲੇ ਯੂਰਪੀ ਸੰਘ ਦੇ ਦੇਸ਼ ਅਤੇ ਜਪਾਨੀ ਸਾਮਰਾਜਵਾਦ ਦੀ ਅਗਵਾਈ ਥੱਲੇ ਏਸ਼ੀਆ-ਪ੍ਰਸ਼ਾਂਤ ਘੇਰੇ ਦੇ ਕੋਲ਼ ਹੈ। ਉੱਪਰ ਦਿੱਤੇ ਕੈਂਪ ਪਹਿਲਾਂ ਭੂਮਿਕਾ ਬਣਾਉਂਦੇ ਹੋਏ ਇੱਕ ਦੂਜੇ ਦੇ ਪ੍ਰਭਾਵ ਖੇਤਰਾਂ ‘ਤੇ ਕਬਜਾ ਕਰਨਗੇ ਅਤੇ ਅੰਤਿਮ ਤੌਰ ‘ਤੇ ਲੜ ਭਿੜ ਕੇ ਮਸਲੇ ਦਾ ਨਿਪਟਾਰਾ ਕਰਨਗੇ। ਇਹਨਾਂ ਤਿੰਨ ਕੈਂਪਾਂ ਦੇ ਵਿਚਕਾਰ ਸੰਸਾਰ ਚੌਧਰ ਦੇ ਲਈ ਗੁੱਸੇਖੋਰ ਅਤੇ ਪਾਗਲਾਨਾ ਸੰਘਰਸ਼ ਚੱਲ ਰਿਹਾ ਹੈ। ਜੋ ਕਿ ਖੁਦ ਨੂੰ ਸ਼ਾਂਤੀਪੂਰਨ ਰੂਪਾਂ ਵਿੱਚ ਪ੍ਰਗਟ ਕਰਦਾ ਹੈ। ਪਰ ਉਹ ਅਸਲ ਵਿੱਚ ਅਜਿਹਾ ਰੂਪ ਵੀ ਧਾਰਨ ਕਰ ਸਕਦਾ ਹੈ ਜੋ ਸ਼ਾਂਤੀਪੂਰਨ ਹੋਣ ਤੋਂ ਕੋਹਾਂ ਦੂਰ ਹੋਵੇ। ਕਿਉਂਕਿ, ”ਯੁੱਧ ਦੂਜੇ ਉਪਾਵਾਂ (ਅਰਥਾਤ ਜਬਰੀ ਢੰਗਾਂ) ਦੁਆਰਾ ਜਾਰੀ ਰਹਿਣ ਵਾਲੀ ਰਾਜਨੀਤੀ ਹੈ।” ਅਤੇ ”ਸ਼ਾਂਤੀਪੂਰਣ ਗੱਠਜੋੜ ਜੰਗਾਂ ਲਈ ਜਮੀਨ ਤਿਆਰ ਕਰਦੇ ਹਨ ਅਤੇ ਆਪਣੀ ਵਾਰੀ ਜੰਗਾਂ ਵਿੱਚੋਂ ਜਨਮ ਲੈਂਦੇ ਹਨ, ਪਹਿਲ ਦੂਜੇ ਨੂੰ ਨਿਯਮਤ ਕਰਦਾ ਹੈ, ਸੰਸਾਰ ਅਰਥ ਸ਼ਾਸਤਰ ਅਤੇ ਰਾਜਨੀਤੀ ਦੇ ਅੰਦਰ ਸਾਮਰਾਜਵਾਦੀ ਜੁੜਾਵਾਂ ਅਤੇ ਰਿਸ਼ਤਿਆਂ ਦੇ ਉਸੇ ਇੱਕੋ ਜਿਹੇ ਅਧਾਰ ਦੇ ਵਿਚਕਾਰ ਤੋਂ ਵਾਰੀ-ਵਾਰੀ ਨਾਲ ਸੰਘਰਸ਼ ਦੇ ਸ਼ਾਂਤਮਈ ਅਤੇ ਗੈਰ ਸ਼ਾਂਤਮਈ ਰੂਪਾਂ ਦਾ ਜਨਮ ਹੁੰਦਾ ਹੈ।” (ਲੈਨਿਨ, ਸਾਮਰਾਜਵਾਦ ਪੂੰਜੀਵਾਦ ਦਾ ਸਰਵਉੱਚ ਪੜਾਅ)

ਘਟਨਾਵਾਂ ਤੇਜੀ ਨਾਲ ਅਜਿਹੀ ਦਿਸ਼ਾ ਵਿੱਚ ਅੱਗੇ ਵਧ ਰਹੀਆਂ ਹਨ ਜੋ ਕਿ ਉਸ ਅੰਤਰ ਸਾਮਰਾਜਵਾਦੀ ਵਪਾਰ ਜੰਗ ਦੀ ਸੰਭਾਵਨਾ ਨੂੰ ਜਿਆਦਾ ਤੋਂ ਜਿਆਦਾ ਤਕੜਾ ਬਣਾਉਂਦੀਆਂ ਹਨ, ਜੋ ਕਿ ਅਸਲੀ ਜੰਗ ਦੇ ਅੰਗ ਦੇ ਤੌਰ ‘ਤੇ ਮੌਜੂਦਾ ਪ੍ਰਭਾਵ ਖੇਤਰਾਂ ਕੱਚੇ ਮਾਲ ਦੇ ਸੋਮਿਆਂ ਅਤੇ ਮਾਲ ਅਤੇ ਪੂੰਜੀ ਦੇ ਨਿਰਯਾਤ ਲਈ ਬਜ਼ਾਰਾਂ ਦੀ ਮੁੜਵੰਡ ਵੱਲ ਸੇਧਤ ਹੁੰਦਾ ਹੈ, ਬਸ਼ਰਤੇ ਇਸਨੂੰ ਇਨਕਲਾਬ ਦੁਆਰਾ ਰੋਕਿਆ ਨਾ ਜਾਏ। ਇਹ ਗੱਲ ਇਸੇ ਸੰਦਰਭ ਵਿੱਚ ਕਹੀ ਜਾ ਰਹੀ ਹੈ ਕਿ ਸਾਨੂੰ ਪੂਰੀ ਦੁਨੀਆਂ ਵਿੱਚ ਸਿਰ ਚੁੱਕ ਰਹੇ ਸਾਮਰਾਜਵਾਦੀ ਅਗਵਾਈ ਅਤੇ ਸਾਮਰਾਜਵਾਦ ਪ੍ਰੇਰਿਤ ਕੁੱਲ ਜੰਗਾਂ ਅਤੇ ਹਥਿਆਰਬੰਦ ਝੜਪਾਂ-ਹਤਿਆਰੇ ਖਾੜੀ ਯੁੱਧ ਤੋਂ ਲੈ ਕੇ ਯੂਗੋਸਲਵਾਲੀਆ ਦੇ ਖਿਲਾਫ ਨਾਟੋ ਦੇ ਨਸਲ ਕੁਸ਼ੀ ਵਾਲੀਆਂ ਹਮਲਾਵਰ ਜੰਗਾਂ ਤੋਂ ਹੁੰਦੇ ਹੋਏ, ਅਫਗਾਨਿਸਤਾਨ ਦੇ ਲੋਕਾਂ ਦੇ ਖਿਲਾਫ ਵਰਤਮਾਨ ਯੁੱਧ ਦੇ ਨਾਲ-ਨਾਲ ਇਰਾਕ ਦੀ ਜਨਤਾ ਦੇ ਖਿਲਾਫ ਐਂਗਲੋ ਅਮਰੀਕੀ ਸਾਮਰਾਜਵਾਦ ਦੁਆਰਾ ਛੇੜੇ ਗਏ ਯੁੱਧ ਤੱਕ-ਨੂੰ ਇਸੇ ਰੂਪ ਵਿੱਚ ਦੇਖਣਾ ਹੋਵੇਗਾ ਕਿ ਉਹਨਾਂ ਦਾ ਇੱਕੋ-ਇੱਕ ਉਦੇਸ਼ ਮੱਧ ਪੂਰਬ ਤੋਂ ਲੈ ਕੇ ਮੱਧ ਏਸ਼ੀਆ ਤੱਕ ਫੈਲੇ ਵਿਸ਼ਾਲ ਤੇਲ ਖੇਤਰ ਦੀ ਹੈਰਾਨੀ ਜਨਕ ਤੇਲ ਦੌਲਤ ‘ਤੇ ਅਧਿਕਾਰ ਜਮਾਉਂਣਾ ਹੈ। ਉੱਪਰਲੀਆਂ ਸਾਰੀਆਂ ਜੰਗਾਂ ਵਿੱਚ ਸਾਮਰਾਜਵਾਦੀ ਦੇਸ਼ਾਂ ਦੇ ਵੱਖ-ਵੱਖ ਸਮੁੱਚ ਨਾ ਕੇਵਲ ਇਹਨਾਂ ਖੇਤਰਾਂ ਦੀ ਜਨਤਾ ਦੇ ਖਿਲਾਫ ਲੜ ਰਹੇ ਹਨ, ਸਗੋਂ ਹਰ ਇੱਕ ਸਾਮਰਾਜਵਾਦੀ ਤਾਕਤ, ਆਪਣੇ ਲਈ ਸਭ ਤੋਂ ਜਿਆਦਾ ਲਾਭਦਾਇਕ ਸਥਿਤੀ ਪ੍ਰਾਪਤ ਕਰ ਲੈਣ ਦੀ ਜੀ ਤੋੜ ਕੋਸ਼ਿਸ਼ ਵੀ ਕਰ ਰਹੀ ਹੈ। ਇਸ ਸੰਦਰਭ ਵਿੱਚ ਇਹ ਮੰਨਣਾ ਪਵੇਗਾ ਕਿ ਅਮਰੀਕੀ ਰਾਸ਼ਟਰਪਤੀ ਜਾਰਜ਼.ਡਬਲਿਊ ਬੁਸ਼ ਉਸ ਸਮੇਂ ਕਿਸੇ ਵੀ ਲੈਨਿਨਵਾਦੀ ਦੀ ਤਰਾਂ ਬੋਲਿਆ ਸੀ, ਜਦ ਉਸਨੇ ਜਨਵਰੀ 2002 ਵਿੱਚ ਅਮਰੀਕੀ ਕਾਂਗਰਸ ਵਿੱਚ ਸੰਘੀ ਸਰਕਾਰ ਦਾ ਸੰਦੇਸ਼ ਦੇਣਾ ਸ਼ੁਰੂ ਕੀਤਾ, ਜਿਸਦਾ ਪਹਿਲਾ ਵਾਕ ਸੀ, ”ਸਾਡਾ ਅਰਥਚਾਰਾ ਮੰਦੀ ਦੀ ਚਪੇਟ ਵਿੱਚ ਹੈ ਅਤੇ ਸਾਡਾ ਦੇਸ਼ ਜੰਗ ਦੀ।” ਇਕੱਲੇ ਇਸ ਵਾਕ ਵਿੱਚ ਉਹਨਾਂ ਬੁਰਜੂਆ ਉਦਾਰਵਾਦੀਆਂ ਅਤੇ ਪੂੰਜੀਵਾਦ ਦੇ ਦੂਸਰੇ ਪੈਰੋਕਾਰਾਂ ਦੁਆਰਾ ਬੋਲੇ ਗਏ ਕਰੋੜਾਂ ਸ਼ਬਦਾਂ ਦੇ ਮੁਕਾਬਲੇ ਜਿਆਦਾ ਲੈਨਿਨਵਾਦ ਸਮੋਇਆ ਹੋਇਆ ਹੈ, ਜੋ ਕਿ ਪਖੰਡ ਨਾਲ ਭਰੀ ਸ਼ਬਦਾਵਲੀ ਅਤੇ ਪਵਿੱਤਰ ਇੱਛਾਵਾਂ ਦੇ ਨਾਲ ਸਾਨੂੰ ਸਾਮਰਾਜਵਾਦ ਦੀਆਂ ਹਾਲਤਾਂ ਦੇ ਤਹਿਤ ਸ਼ਾਂਤਮਈ ਦੁਨੀਆਂ ਦਾ ਭਰੋਸਾ ਦਿਵਾਉਂਦੇ ਹਨ। ਅਤਿ ਉਤਪਾਦਨ ਦੇ ਲਾ ਇਲਾਜ ਸੰਕਟਾਂ ਨਾਲ ਸੰਚਾਲਿਤ ਸਾਮਰਾਜਵਾਦ ਇੱਕ ਵਾਰ ਫਿਰ ਇਸ ਉਮੀਦ ਨਾਲ ਹਥਿਆਰਬੰਦ ਸੰਘਰਸ਼ ਦਾ ਸਹਾਰਾ ਲੈਣ ਦੇ ਲਈ ਮਜ਼ਬੂਰ ਹੈ ਕਿ ਯੁੱਧ ਕਰੋੜਾਂ ਇਨਸਾਨਾਂ ਦੀ ਜਾਨ ਲੈਂਦੇ ਹੋਏ, ਬੇਹੱਦ ਮਾਤਰਾ ਵਿੱਚ ਦੌਲਤ ਅਤੇ ਉਤਪਾਦਨ ਸਮਰੱਥਾ ਨੂੰ ਤਬਾਹ ਕਰਦੇ ਹੋਏ, ਇਜਾਰੇਦਾਰ ਪੁੰਜੀਵਾਦ ਨੂੰ ਜੰਗ ਦੇ ਖਾਤਮੇ ‘ਤੇ ਬੇਸ਼ੁਮਾਰ ਮੁਨਾਫਾ ਲੁੱਟਣ ਅਤੇ ਪੂੰਜੀ ਦੀ ਮੁਨਾਫੇ ਯੋਗਤਾ ਨੂੰ ਬਹਾਲ ਕਰਨ ਵਿੱਚ ਸਮਰੱਥ ਹੋਵੇਗਾ। ਸਾਮਰਾਜਵਾਦ ਦੇ ਲਈ ਹਾਲਾਤ ਇੰਨੇ ਖੁਸ਼ਗਵਾਰ ਵੀ ਨਹੀਂ ਹੋ ਸਕਦੇ, ਕਿਉਂਕਿ ਇਸ ਤਰਾਂ ਦੇ ਯੁੱਧ ਅਗਲੇ ਦਿਨ ਅਤੇ ਇਸ ਤਰਾਂ ਦੇ ਯੁੱਧ ਦੀ ਧੂੜ ਅਤੇ ਰਾਖ ਵਿੱਚੋਂ ਪਹਿਲੀ ਅਤੇ ਦੂਜੀ ਸੰਸਾਰ ਜੰਗ ਦੇ ਫਲਸਰੂਪ ਹੋਏ ਪ੍ਰੋਲੇਤਾਰੀ ਇਨਕਲਾਬਾਂ ਦੇ ਮੁਕਾਬਲੇ ਵੀ ਜਿਆਦਾ ਤਾਕਤਵਰ ਜੇਤੂ ਪ੍ਰੋਲੇਤਾਰੀ ਇਨਕਲਾਬ ਉੱਭਰਕੇ ਆ ਸਕਦੇ ਹਨ।

ਵਰਤਮਾਨ ਸਮੇਂ ਵਿੱਚ ਜੋ ਵੀ ਗੱਲ ਮਹੱਤਵਪੂਰਨ ਹੈ। ਉਹ ਇਹ ਹੈ ਕਿ ਅਤਿ ਉਤਪਾਦਨ ਦਾ ਸੰਕਟ ਸਾਮਰਾਜਵਾਦ ਨੂੰ ਜੰਗ ਵੱਲ ਧੱਕ ਰਿਹਾ ਹੈ। ਸਮੂਹਿਕ ਸਾਮਰਾਜਵਾਦ ਦੇ ਕਾਉਟਸਕੀ ਦੇ ਸਿਧਾਂਤ ਦੇ ਹਮਾਇਤੀਆਂ ਦੀਆਂ ਪਰੀ-ਕਹਾਣੀਆਂ ਅਤੇ ਲੋਰੀਆਂ ਨਾਲ਼ ਮਿੱਠੀ ਨੀਂਦ ਵਿੱਚ ਸੌਣ ਦੀ ਬਜਾਇ ਕੌਮਾਂਤਰੀ ਕਮਿਉਨਿਸਟ ਲਹਿਰ ਦਾ ਫਰਜ ਬਣਦਾ ਹੈ ਕਿ ਉਹ ਸਾਮਰਾਜਵਾਦੀ ਦੇਸ਼ਾਂ ਦੇ ਪ੍ਰੋਲੇਤਾਰੀ ਦੇ ਨਾਲ-ਨਾਲ ਦੱਬੇ ਕੁਚਲੇ ਲੋਕਾਂ ਨੂੰ ਵੀ ਸਾਮਰਾਜਵਾਦੀ ਯਥਾਰਥ ਦੀ ਭਿਆਨਕਤਾ ਬਾਰੇ, ਸਾਮਰਾਜਵਾਦ ਦਾ ਖਾਤਮਾ ਕੀਤੇ ਬਗੈਰ ਹਰ ਤਰਾਂ ਦੀਆਂ ਜੰਗਾਂ ਦੇ ਖਾਤਮੇ ਦੀ ਅਸੰਭਵਤਾ ਬਾਰੇ ਦੱਸੇ। ਕਮਿਉਨਿਸਟ ਲਹਿਰ ਦਾ ਇਹ ਫਰਜ ਬਣਦਾ ਹੈ ਕਿ ਉਹ ਆਉਣ ਵਾਲੀਆਂ ਜੰਗਾਂ ਦੇ ਲਈ ਸਾਰੇ ਦੇਸ਼ਾਂ ਦੇ ਪ੍ਰੋਲੇਤਾਰੀਆਂ ਨੂੰ ਤਿਆਰ ਕਰੇ ਅਤੇ ਉਸਨੂੰ ਇਸ ਤਰਾਂ ਦੀਆਂ ਜੰਗਾਂ ਦਾ ਲਾਭ ਉਠਾ ਕੇ ਸਾਮਰਾਜਵਾਦ ਨੂੰ ਉਖਾੜ ਸੁੱਟਣ ਦੇ ਲਈ ਤਿਆਰ ਕਰੇ। ਵਰਤਮਾਨ ਹਾਲਤਾਂ ਵਿੱਚ ਸਾਰੇ ਸਾਮਰਾਜਵਾਦੀਆਂ ਦੇ ਪ੍ਰੋਲੇਤਾਰੀਆਂ ਦਾ ਇਹ ਫਰਜ ਹੈ ਕਿ ਉਹ ਹਰ ਮੁਮਕਿਨ ਤਰੀਕੇ ਨਾਲ ਉਸ ਜੰਗ ਦਾ ਵਿਰੋਧ ਕਰ। ਜਿਸਨੂੰ ਐਂਗਲੋ ਅਮਰੀਕੀ ਸਾਮਰਾਜਵਾਦ ਇਰਾਕ ਦੀ ਜਨਤਾ ਦੇ ਖਿਲਾਫ ਚਲਾ ਰਿਹਾ ਹੈ, ਇਰਾਕ ਅਤੇ ਅਫਗਾਨਿਸਤਾਨ ਤੋਂਂ ਅਮਰੀਕੀ ਸਾਮਰਾਜਵਾਦੀ ਫੌਜਾਂ ਦੀ ਵਾਪਸੀ ਦੀ ਮੰਗ ਕਰੇ ਅਤੇ ਇਹਨਾਂ ਦੇਸ਼ਾਂ ਵਿੱਚ ਸਾਮਰਾਜਵਾਦੀ ਕਬਜਾਧਾਰੀ ਸ਼ਾਸ਼ਨ-ਪ੍ਰਬੰਧਾਂ ਦੇ ਖਿਲਾਫ ਲੜ ਰਹੀਆਂ ਤਾਕਤਾਂ ਨੂੰ ਹਰ ਤਰਾਂ ਦਾ ਰਾਜਨੀਤਕ, ਨੈਤਿਕ ਅਤੇ ਭੌਤਿਕ ਸਮਰਥਨ ਪ੍ਰਦਾਨ ਕਰਨ।

ਮੌਕਾ ਪ੍ਰਸਤੀ ਖਿਲਾਫ ਲੜਾਈ

ਸਾਮਰਾਜਵਾਦ ਤੇ ਸਾਮਰਾਜਵਾਦੀ ਜੰਗਾਂ ਖਿਲਾਫ ਸੰਘਰਸ਼ ਨਾਲ ਅਟੁੱਟ ਰੂਪ ਵਿੱਚ ਜੁੜੀਆ ਹੋਇਆ ਹੈ ਮੌਕਾਪ੍ਰਸਤੀ ਦੇ ਖਿਲਾਫ ਸੰਘਰਸ਼ ਦਾ ਸਵਾਲ ਅਤੇ ਮੌਕਾਪ੍ਰਸਤੀ ਦੀਆਂ ਆਰਥਿਕ ਜੜਾਂ ਨੂੰ ਸਮਝਣ ਦੀ ਜ਼ਰੂਰਤ। ਸਾਮਰਾਜਵਾਦੀ ਦੇਸ਼ਾਂ ਦੀ ਮਜ਼ਦੂਰ ਜਮਾਤ ਵਿੱਚ ਮੌਕਾਪ੍ਰਸਤੀ ਕੋਈ ਸਬੱਬੀ ਵਰਤਾਰਾ ਨਹੀਂ ਹੈ, ਇਸਦੇ ਉਲਟ ਸਾਮਰਾਜਵਾਦੀ ਦੇਸ਼ਾਂ ਦੇ ਬੁਰਜੂਆਜ਼ੀ ਦੁਆਰਾ ਸਮੁੱਚੀ ਦੁਨੀਆਂ ਦੀ ਲੁੱਟ ਖਸੁੱਟ ਤੋਂ ਹਾਸਲ ਕੀਤੇ ਗਏ ਸੁਪਰ-ਮੁਨਾਫਿਆਂ ਵਿੱਚ ਇਸਦੀਆਂ ਆਰਥਿਕ ਜੜ੍ਹਾਂ ਹਨ। ਇਸ ਲੁੱਟ ਖਸੁੱਟ ਦੇ ਇੱਕ ਹਿੱਸੇ ਦਾ ਪ੍ਰਯੋਗ ਮਜ਼ਦੂਰਾਂ ਦੀ ਉੱਪਰਲੀ ਪਰਤ-ਕੁਲੀਨ ਕਿਰਤੀਆਂ-ਨੂੰ ਰਿਸ਼ਵਤ ਦੇਣ ਦੇ ਲਈ ਕੀਤਾ ਜਾ ਸਕਦਾ ਹੈ ਅਤੇ ਇਸ ਤਰਾਂ ਮਜ਼ਦੂਰ ਜਮਾਤ ਵਿੱਚ ਫੁੱਟ ਨੂੰ ਬਲ ਪ੍ਰਦਾਨ ਕੀਤਾ ਜਾਂਦਾ ਹੈ। ”ਬੁਰਜੂਆ ਬਣੇ ਮਜ਼ਦੂਰਾਂ” ਦੀ ਇਹ ਪਰਤ ਆਪਣੀ ਰਹਿਣੀ-ਸਹਿਣੀ ਵਿੱਚ ਨਿੱਕ ਬੁਰਜੂਆ ਅਤੇ ਉਸਦੀ ਆਮਦਨੀ ਦਾ ਅਕਾਰ ਅਤੇ ਉਸਦਾ ਸੰਸਾਰ ਦ੍ਰਿਸ਼ਟੀਕੋਣ ਬੁਰਜੂਆਜ਼ੀ ਦੇ ਪ੍ਰਮੁੱਖ ਸਮਾਜਕ…. ਸਮਰਥਨ ਮਜ਼ਦੂਰ ਲਹਿਰ ਵਿੱਚ ਬੁਰਜੂਆਜ਼ੀ ਦੇ ਅਸਲੀ ਏਜੰਟ, ਬੁਰਜੂਆਜ਼ੀ ਦੇ ਕਿਰਤੀ ਪੈਰੋਕਾਰ, ਸੁਧਾਰਵਾਦ ਅਤੇ ਸਮਾਜਿਕ ਅੰਧ ਰਾਸ਼ਟਰਵਾਦ ਦੇ ਅਮਲੀ ਵਾਹਕ ਦੇ ਰੂਪ ਵਿੱਚ ਕੰਮ ਕਰਦਾ ਹੈ। ਪ੍ਰੋਲੇਤਾਰੀ ਬੁਰਜੂਆਜ਼ੀ ਦੇ ਵਿਚਕਾਰ ਖਾਨਾ ਜੰਗੀ ਵਿੱਚ ਉਹ ਬਗੈਰ ਉੱਕੇ ਕੋਈ ਛੋਟੀ ਮੋਟੀ ਸੰਖਿਆ ਵਿੱਚ ਨਹੀਂ, ਬੁਰਜੂਆਜ਼ੀ ਦੇ ਪੱਖ ਵਿੱਚ ”ਕਮਿਊਨਾਰਡਾਂ” ਦੇ ਖਿਲਾਫ ਵਰਸਾਈ ਵਾਲਿਆਂ ਦੇ ਪੱਖ ਵਿੱਚ ਖੜ੍ਹੇ ਹੁੰਦੇ ਹਨ। (ਉਹੀ) ਲੈਨਿਨ ਅੱਗੇ ਜੋੜਦਾ ਹੈ, ”ਜਦੋਂ ਤੱਕ ਇਸ ਵਰਤਾਰੇ ਦੀਆਂ ਆਰਥਿਕ ਜੜਾਂ ਨੂੰ ਸਮਝਿਆ ਨਹੀਂ ਜਾਂਦਾ ਅਤੇ ਉਸਦੇ ਰਾਜਨੀਤਕ ਅਤੇ ਸਮਾਜਿਕ ਮਹੱਤਵ ਨੂੰ ਆਤਮਸਾਤ ਨਹੀਂ ਕੀਤਾ ਜਾਂਦਾ ਉਦੋਂ ਤੱਕ ਕਮਿਉਨਿਸਟ ਲਹਿਰ ਦੀਆਂ ਅਮਲੀ ਸਮੱਸਿਆਵਾਂ ਦੇ ਹੱਲ ਅਤੇ ਸਿਰ ‘ਤੇ ਖੜ੍ਹੇ ਸਮਾਜਿਕ ਇਨਕਲਾਬ ਦੇ ਵੱਲ ਇੱਕ ਕਦਮ ਵੀ ਨਹੀਂ ਚੁੱਕਿਆ ਜਾ ਸਕਦਾ।”

ਇਹ ਗੱਲ ਜੋਰ ਦੇ ਕੇ ਕਹਿ ਲੈਣ ਦਿਓ ਕਿ ਪਹਿਲੀ ਸੰਸਾਰ ਜੰਗ ਦੇ ਸਮੇਂ ਤੋਂ ਹੀ ਇਹਨਾਂ ਕੁਲੀਨ ਕਿਰਤੀਆਂ ਦੇ ਰਾਜਨੀਤਕ ਪ੍ਰਤੀਨਿਧੀ ਬ੍ਰਿਟੇਨ ਵਿੱਚ ਲੇਬਰ ਪਾਰਟੀ ਅਤੇ ਪੱਛਮੀ ਯੂਰਪ ਵਿੱਚ ਸਮਾਜਿਕ ਜਮਹੂਰੀਅਤ ਰਿਹਾ ਹੈ। ਇਹ ਹਮੇਸ਼ਾਂ ਤੋਂ ਪਿਛਾਖੜੀ ਤਾਕਤ ਰਹੀ ਹੈ ਅਤੇ ਇਸੇ ਰੂਪ ਵਿੱਚ ਬਣੀ ਹੋਈ ਹੈ। ਇਸ ਝੁਕਾਅ ਦੇ ਵਿਅਕਤੀ ਮਜ਼ਦੂਰ ਜਮਾਤ ਦੇ ਪਾਸੇ ਆ ਕੇ ਮਿਲ ਸਕਦੇ ਹਨ। ਪਰ ਸਮੁੱਚਤਾ ਵਿੱਚ ਸਮਾਜਿਕ ਜਮਹੂਰੀਅਤ ਘਰੇਲੂ ਅਤੇ ਵਿਦੇਸ਼ ਨੀਤੀ ਦੇ ਮੋਰਚੇ ਦੇ ਹਰ ਇੱਕ ਮਹੱਤਵਪੂਰਨ ਸਵਾਲ ‘ਤੇ ਹਮੇਸ਼ਾਂ ਸਾਮਾਰਾਜਵਾਦ ਦੇ ਪੱਖ ਵਿੱਚ ਖੜ੍ਹੀ ਹੋਵੇਗੀ।

ਖਾੜੀ ਅਤੇ ਬਾਲਕਨ ਜੰਗ, ਅਫਗਾਨਿਸਤਾਨ ਅਤੇ ਇਰਾਕ ਦੀ ਜੰਗ ਅਤੇ ਟ੍ਰੇਡ ਯੂਨੀਅਨ ਨੇਤਾਵਾਂ ਤੋਂ ਲੈ ਕੇ ਸਮਾਜਿਕ ਜਮਹੂਰੀਅਤ ਦੇ ਨੇਤਾਵਾਂ ਤੱਕ ਦੇ ਮੌਕਾਪ੍ਰਸਤਾਂ ਦਾ ਨਜ਼ਰੀਆ ਲੈਨਿਨ ਦੀ ਉੱਪਰ ਦਿੱਤੀ ਟਿੱਪਣੀ ਦੇ ਸਹੀਪਣ ਦਾ ਸਪੱਸ਼ਟ ਸਬੂਤ ਪੇਸ਼ ਕਰਦਾ ਹੈ। ਸਾਡੇ ਦੇਸ਼ ਬ੍ਰਿਟੇਨ ਵਿੱਚ ਆਰਥਕ ਸਕਾਰਗਿਲ ਅਤੇ ਉਸਦੇ ਇੱਕ ਜਾਂ ਦੋ ਕਾਮਰੇਡਾਂ ਦੇ ਅਪਵਾਦ ਨੂੰ ਛੱਡ ਕੇ ਕਿਸੇ ਪੱਧਰ ਦੇ ਇੱਕ ਵੀ ਟ੍ਰੇਡ ਯੂਨੀਅਨ ਨੇਤਾ ਨੂੰ ਯੂਗੋਸਲਾਵੀਆ ਦੇ ਖਿਲਾਫ ਸਾਮਰਾਜਵਾਦੀ ਜੰਗ ਜਾਂ ਦਸ ਸਾਲਾਂ ਤੋਂ ਇਰਾਕ ‘ਤੇ ਰੋਜਾਨਾ ਬੰਬਾਰੀ ਦੀ ਨਿੰਦਾ ਨਹੀਂ ਕੀਤੀ ਹੈ। ਅੱਜ, ਜਦਕਿ ਅਮਰੀਕਾ ਦੇ ਨਾਲ-ਨਾਲ ਬ੍ਰਿਟਿਸ਼ ਲੇਬਰ ਬੁਰਜੂਆ ਸਰਕਾਰ, ਇਰਾਕੀ ਜਨਤਾ ਦੇ ਖਿਲਾਫ ਵਹਿਸ਼ੀ ਜੰਗ ਨੂੰ ਘੱਟ ਤੋਂ ਘੱਟ ਮੌਨ ਸਮਰਥਨ ਦੇਣ ਵਿੱਚ ਰੁੱਝੀ ਹੀ ਹੋਈ ਹੈ। ਪ੍ਰੋਲੇਤਾਰੀ ਦੇ ਕੌਮਾਂਤਰੀਵਾਦ ਦੇ ਸਿਧਾਤਾਂ ਪ੍ਰਤੀ ਥੋੜ੍ਹੀ ਜਿਹੀ ਨਿਸ਼ਚਾ ਵੀ ਰੱਖਣ ਵਾਲੀ ਕੋਈ ਵੀ ਲੀਡਰਸ਼ਿੱਪ ਇਸ ਤਰਾਂ ਦੇ ਲੁਟੇਰੇ ਸਾਮਰਾਜਵਾਦੀ ਯੁੱਧਾਂ ਨੂੰ ਛੇੜੇ ਜਾਣ ਤੋਂ ਰੋਕਣ ਲਈ ਆਪਣੇ ਪੱਧਰ ਤੇ ਹਰਸੰਭਵ ਕੋਸ਼ਿਸ਼ ਕਰਦੀ। ਪਰ ਟ੍ਰੇਡ ਯੂਨੀਅਨਾਂ ਦੀ ਅਗਵਾਈ ਤੇ ਕਾਬਜ ਕੁਲੀਨ ਕਿਰਤੀ ਆਪਣੇ ਕੁੱਲ ਵਿਸ਼ੇਸ਼ਅਧਿਕਾਰ, ਏਸ਼ੀਆ, ਅਫਰੀਕਾ ਅਤੇ ਲਾਤੀਨੀ ਅਮਰੀਕਾ ਦੇ ਲੋਕਾਂ ਦੇ ਸਾਮਰਾਜਵਾਦੀ ਸ਼ੋਸ਼ਣ ਅਤੇ ਲੁੱਟ ਖਸੁੱਟ ਤੋਂ ਪ੍ਰਾਪਤ ਕਰਦੇ ਹਨ। ਅਜਿਹੇ ਵਿੱਚ ਹੈਰਾਨੀ ਦੀ ਗੱਲ ਹੀ ਨਹੀਂ ਕਿ ਇਹ ਲੀਡਰਸ਼ਿੱਪ ਕਿਸੇ ਵੀ ਤਰਾਂ ਦੀਆਂ ਸਾਮਰਾਜਵਾਦ ਵਿਰੋਧੀ ਗਤੀਵਿਧੀਆਂ ਨੂੰ ਸੰਚਾਲਤ ਕਰਨ ਤੋਂ ਅਸਮਰੱਥ ਹੈ। ਯੂਰਪ ਦੇ ਕਮਿਉਨਿਸਟ ਲਹਿਰ ਦਾ ਇਹ ਫਰਜ ਹੈ ਕਿ ਉਹ ਮਜ਼ਦੂਰ ਜਮਾਤ ਦੇ ਸਾਹਮਣੇ ਇਸ ਸੱਚਾਈ ਨੂੰ ਪੇਸ਼ ਕਰੇ ਕਿ ਸਮਾਜਿਕ ਜਮਹੂਰੀਅਤ ਮਜ਼ਦੂਰ ਜਮਾਤ ਦਾ ਮਿੱਤਰ ਹੋਣਾ ਤਾਂ ਦੂਰ, ਉਹ ਉਸਦਾ ਮਾਰੂ ਦੁਸ਼ਮਣ ਹੈ।

ਸਿੱਟਾ

ਉੱਪਰ ਦਿੱਤੇ ਵਰਨਣ ਦੀ ਰੌਸ਼ਨੀ ਵਿੱਚ ਕਿਹਾ ਜਾ ਸਕਦਾ ਹੈ ਕਿ ਸਾਮਰਾਜਵਾਦ ਸਾਰੀਆਂ ਪ੍ਰਮੁੱਖ ਵਿਰੋਧਤਾਈਆਂ ਦੱਬੀਆਂ-ਕੁਚਲੀਆਂ ਕੌਮਾਂ ਅਤੇ ਸਾਮਰਾਜਵਾਦ ਦੇ ਵਿਚਕਾਰ ਦੀ ਵਿਰੋਧਤਾਈ, ਕਿਰਤ ਅਤੇ ਪੂੰਜੀ ਦੇ ਵਿਚਕਾਰ ਦੀ ਵਿਰੋਧਤਾਈ, ਅਲੱਗ ਅਲੱਗ ਸਾਮਰਾਜਵਾਦੀ ਤਾਕਤਾਂ ਦੇ ਵਿਚਕਾਰ ਦੀ ਵਿਰੋਧਤਾਈ ਨੂੰ ਉਮੀਦੋਂ ਬਾਹਰੇ ਪੱਧਰ ‘ਤੇ ਤਿੱਖਾ ਬਣਾ ਰਿਹਾ ਹੈ।

ਇਸਨੇ ਮਨੁੱਖਤਾ ਦੇ ਸਾਹਮਣੇ ਵਿਕਲਪ ਰੱਖੇ ਹਨ : ਜਾਂ ਤਾਂ ਇਨਕਲਾਬ ਅਤੇ ਜਾਂ ਫਿਰ ਯੁੱਧ ਅਤੇ ਵਹਿਸ਼ਤ। ਪ੍ਰੋਲੇਤਾਰੀ ਜਮਾਤ ਦੇ ਵਿਚਕਾਰ ਇਸ ਗੱਲ ਦਾ ਪ੍ਰਚਾਰ ਪ੍ਰਸਾਰ ਕਰਨਾ ਹਰ ਹਾਲਤ ਵਿੱਚ ਸਾਡਾ ਫਰਜ ਬਣਦਾ ਹੈ, ”…..ਮਨਹੂਸ ਅਤੇ ਅਟੱਲ ਸੱਚਾਈ ਇਹ ਹੈ ਕਿ ਸਾਮਰਾਜਵਾਦੀ ਜੰਗ ਅਤੇ ਉਸ ਸਾਮਰਾਜਵਾਦੀ ਦੁਨੀਆਂ ਤੋਂ ਬਚ ਸਕਣਾ ਅਸੰਭਵ ਹੈ ਜੋ ਅਟੱਲ ਰੂਪ ਵਿੱਚ ਸਾਮਰਾਜਵਾਦੀ ਜੰਗਾਂ ਨੂੰ ਜਨਮ ਦਿੰਦੀ ਹੈ, ਬਾਲਸ਼ਵਿਕ ਸੰਘਰਸ਼ ਅਤੇ ਬਾਲਸ਼ਵਿਕ ਇਨਕਲਾਬ ਦੀ ਬਜਾਇ ਹੋਰ ਕਿਸੇ ਤਰਾਂ ਉਸ ਨਰਕ ਤੋਂ ਬਚ ਸਕਣਾ ਅਸੰਭਵ ਹੈ।” (ਲੈਨਿਨ 14 ਅਕਤੂਬਰ 1921)

ਸਾਫ਼-ਸਾਫ਼ ਵਿਕਲਪ ਦੇ ਸਾਹਮਣੇ ਖੜ੍ਹੀ ਮਜ਼ਦੂਰ ਜਮਾਤ ਦੇ ਸਾਹਮਣੇ ਇਨਕਲਾਬ ਦਾ ਲੈਨਿਨਵਾਦੀ ਸਿਧਾਂਤ ਅਤੇ ਜਥੇਬੰਦੀ ਦੀ ਲੈਨਿਨਵਾਦੀ ਕਰਾਜ ਨੀਤੀ ਅਤੇ ਪੱਧਤੀ, ਮੁਕਤੀ ਦੇ ਇੱਕੋ ਇੱਕ ਉਪਲਭਧ ਰਸਤੇ ਨੂੰ ਪੇਸ਼ ਕਰਦੀ ਹੈ, ”ਜਾਂ ਤਾਂ ਖੁਦ ਨੂੰ ਪੂੰਜੀ ਦੇ ਰਹਿਮ ‘ਤੇ ਰੱਖੋ, ਗੰਢ-ਤੁੱਪ ਕੇ ਤਰਸਯੋਗ ਵਜੂਦ ਕਾਇਮ ਰੱਖੋ ਅਤੇ ਫਿਰ ਡੂੰਘੇ ਅਤੇ ਡੂੰਘੇ ਡੁਬਦੇ ਜਾਓ ਜਾਂ ਫਿਰ ਨਵੇਂ ਹਥਿਆਰ ਨੂੰ ਅਪਣਾਓ¸ਇਹ ਉਹ ਵਿਕਲਪ ਹੈ ਜਿਸਨੂੰ ਸਾਮਰਾਜਵਾਦ ਮਜ਼ਦੂਰ ਜਮਾਤ ਦੀ ਵਿਸ਼ਾਲ ਅਬਾਦੀ ਦੇ ਸਾਹਮਣੇ ਰੱਖਦਾ ਹੈ। ਸਾਮਰਾਜਵਾਦ ਮਜ਼ਦੂਰ ਜਮਾਤ ਨੂੰ ਇਨਕਲਾਬ ਤੱਕ ਲਿਆਉਂਦਾ ਹੈ।”

(ਸਟਾਲਿਨ ਸਮੁੱਚੀਆਂ ਲਿਖਤਾਂ 6 ਅੰਗਰੇਜੀ ਛਾਪ)

ਮੁਨਾਫੇ ਦੀ ਹਵਸ਼ ਵਿੱਚ ਸਾਮਰਾਜਵਾਦ ਮਨੁੱਖਤਾ ਦਾ ਸਾਹਮਣਾ ਇਸ ਦੁਚਿੱਤੀ ਨਾਲ ਕਰਾ ਰਿਹਾ ਹੈ, ”ਜਾਂ ਤਾਂ ਸਮੁੱਚੇ ਸੱਭਿਆਚਾਰ ਨੂੰ ਕੁਰਬਾਨ ਕਰ ਦੇਵੋ, ਜਾਂ ਫਿਰ ਇਨਕਲਾਬੀ ਢੰਗਾਂ ਦੁਆਰਾ ਪੂੰਜੀਵਾਦ ਦੇ ਜੂਲੇ ਨੂੰ ਉਤਾਰ ਸੁੱਟੋ, ਬੁਰਜੂਆਜ਼ੀ ਦੀ ਚੌਧਰ ਦਾ ਖਾਤਮਾ ਕਰੋ ਅਤੇ ਸਮਾਜਵਾਦੀ ਸਮਾਜ ਅਤੇ ਸਥਾਈ ਸ਼ਾਂਤੀ ਦੀ ਚੋਣ ਕਰੋ।”

(ਲੈਨਿਨ , ਰੋਟੀ ਅਤੇ ਸ਼ਾਂਤੀ ਦੇ ਲਈ ਦਸੰਬਰ 1917)

ਜਦ ਸਾਮਰਾਜਵਾਦ ਸਾਰੀਆਂ ਵਿਰੋਧਤਾਈਆਂ ਨੂੰ ਵੱਧ ਤੋਂ ਵੱਧ ਹੱਦ ਤੱਕ ਤਿੱਖਾ ਬਣਾਉਂਦਾ ਹੈ। ਜਦੋਂ ਉਹ ਮਨੁੱਖਤਾ ਦੇ ਵਿਸ਼ਾਲ ਹਿੱਸੇ ਦੇ ਨਾਲ ਅੱਖੜ ਵਿਵਹਾਰ ਕਰਦਾ ਹੈ, ਠੀਕ ਉਸੇ ਸਮੇਂ ਉਹ ਮਜ਼ਦੂਰ ਜਮਾਤ ਅਤੇ ਦੱਬੇ ਕੁਚਲੇ ਲੋਕਾਂ ਨੂੰ ਸਾਮਰਾਜਵਾਦ ਦੇ ਇਨਕਲਾਬੀ ਰਾਜ ਪਲਟੇ ਲਈ ਯਕੀਨੀ ਰੂਪ ਨਾਲ ਪ੍ਰੇਰਿਤ ਵੀ ਕਰ ਰਿਹਾ ਹੁੰਦਾ ਹੈ।

ਪਿਛਲੇ ਤਿੰਨ ਦਹਾਕਿਆਂ ਦੇ ਦੌਰਾਨ ਸਮਾਜਵਾਦ ਦੀ ਦਿਸ਼ਾ ਵਿੱਚ ਗਤੀ ਦੇ ਅਸਾਧਾਰਣ ਪਿੱਛਲ ਮੋੜੋ ਦੇ ਬਾਵਜੂਦ, ਸੰਘਰਸ਼ ਅਤੇ ਘਟਨਾਵਾਂ ਦੀ ਤਸੀਹਿਆਂ ਭਰੀ ਲੜੀ ਦੇ ਕੁੱਲ ਟੇਢੇ-ਮੇਢੇ ਰਾਹਾਂ ਦੇ ਬਾਵਜੂਦ ਦੁਨੀਆਂ ਦੀ ਕੋਈ ਵੀ ਤਾਕਤ ਦੁਨੀਆਂ ਦੇ ਪੈਮਾਨੇ ‘ਤੇ ਪ੍ਰੋਲੇਤਾਰੀ ਇਨਕਲਾਬ ਦੀ ਜਿੱਤ ਨੂੰ ਰੋਕ ਨਹੀਂ ਸਕਦੀ।

”ਸਾਮਰਾਜਵਾਦ ਪ੍ਰੋਲੇਤਾਰੀ ਦੇ ਸਮਾਜਿਕ ਇਨਕਲਾਬਾਂ ਦਾ ਪਹੁ-ਫੁਟਾਲ਼ਾ ਹੈ।”

(ਸਾਮਰਾਜਵਾਦ ਪੂੰਜੀਵਾਦ ਦਾ ਸਰਵ ਉੱਚ ਪੜਾਅ ਦੇ ਫਰਾਂਸੀਸੀ ਅਤੇ ਜਰਮਨ ਐਡੀਸ਼ਨਾਂ ਦੀ ਭੂਮਿਕਾ ਵਿੱਚੋਂ)

(‘ਲਲਕਾਰ’ ਸਤੰਬਰ-ਅਕਤੂਬਰ 2003 ਚੋਂ ਧੰਨਵਾਦ ਸਹਿਤ)

ਅਨੁਵਾਦ-ਸ਼ਸ਼ੀ ਵਾਤਸਾਇਨ

“ਪ੍ਰਤੀਬੱਧ”, ਅੰਕ 04, ਅਕਤੂਬਰ-ਦਸੰਬਰ 2006 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s