ਦੋਸਤੋਵਸਕੀ : ਭਵਿੱਖ ਦਾ ਸਮਕਾਲੀ, ਸੱਚ ਦਾ ਖੋਜੀ ਲਹੂ ਭਿੱਜਿਆ ਦਿਲ —ਕਾਤਿਆਇਨੀ, ਸੱਤਿਅਮ

dostovaski

ਬਹੁਤ ਘੱਟ ਅਜਿਹੇ ਲੇਖਕ ਹਨ, ਜਿਨ੍ਹਾਂ ਦੀਆਂ ਕਿਰਤਾਂ ਬਾਰੇ, ਹਰ ਵੇਲੇ, ਅਲੋਚਕਾਂ ਨੇ ਉਸ ਤੋਂ ਵੱਧ ਪਰਸਪਰ ਵਿਰੋਧੀ ਨਜ਼ਰੀਏ ਅਤੇ ਵਿਆਖਿਆਵਾਂ ਪੇਸ਼ ਕੀਤੀਆਂ ਹੋਣਗੀਆਂ ਜਿੰਨੀਆਂ ਕਿ ਦੋਸਤੋਵਸਕੀ ਦੀਆਂ ਕਿਰਤਾਂ ਬਾਰੇ। ਪਰ ਇਹ ਵੀ ਸੱਚ ਹੈ ਕਿ ਅਜਿਹੇ ਲੇਖਕ ਵੀ ਗਿਣੇ-ਚੁਣੇ ਹੀ ਹਨ ਜਿਨ੍ਹਾਂ ਦੀਆਂ ਕਿਰਤਾਂ ਨੇ ਸਾਰੀ ਦੁਨੀਆਂ ਵਿੱਚ ਦੋਸਤੋਵਸਕੀ ਦੇ ਬਰਾਬਰ ਡੂੰਘੀ ਦਿਲਚਸਪੀ ਪੈਦਾ ਕੀਤੀ ਹੋਵੇ। ਇਸ ਸਭ ਦੇ ਬਾਵਜੂਦ, ਜੋ ਸੱਚਾਈ ਲਗਭਗ ਨਿਰਵਿਵਾਦ ਹੈ, ਉਹ ਇਹ ਕਿ ਫਿਓਦੋਰ ਦੋਸਤੋਵਸਕੀ ਨਾ ਸਿਰਫ ਉਨੀਂਵੀਂ ਸਦੀ ਦੇ ਇਨਕਲਾਬੀ ਜਮਹੂਰੀ, ਮਨੁੱਖਤਾਵਾਦੀ ਅਤੇ ਯਥਾਰਥਵਾਦੀ ਰੂਸੀ ਸਾਹਿਤ ਦੇ ਤਾਰਾ ਮੰਡਲ ਦੇ ਇੱਕ ਅਜਿਹੇ ਸਿਤਾਰੇ ਸਨ, ਜਿਸਦੀ ਆਪਣੀ ਅਲੱਗ ਅਤੇ ਅਨੋਖੀ ਚਮਕ ਸੀ, ਸਗੋਂ ਸਮੁੱਚੇ ਸੰਸਾਰ ਸਾਹਿਤ ਦੇ ਫਲਕ ‘ਤੇ ਉਨ੍ਹਾਂ ਦੀ ਗਿਣਤੀ ਸ਼ੈਕਸਪੀਅਰ, ਰੈਬਿਲੇ, ਦਾਂਤੇ, ਗੋਇਠੇ, ਬਾਲਜ਼ਾਕ ਅਤੇ ਤਾਲਸਤਾਏ ਨਾਲ਼ ਕੀਤੀ ਜਾਂਦੀ ਹੈ। 

ਦੋਸਤੋਵਸਕੀ ਨੇ ਆਪਣੇ ਸਮੇਂ ਦੀ ਨਿਰੰਕੁਸ਼ ਹਕੂਮਤ ਅਤੇ ਸਮਾਜਿਕ ਸੰਰਚਨਾ ਵਿੱਚ ਜੀਅ ਰਹੇ ਆਮ ਰੂਸੀ ਲੋਕਾਂ ਦੇ ਦੁਖਦਾਈ ਤਸੀਹਿਆਂ ਭਰੇ ਜੀਵਨ ਅਤੇ ਲਗਾਤਾਰ ਆਤਮਾ ‘ਤੇ ਬੋਝ ਪਾਉਣ ਵਾਲ਼ੇ ਅਮਾਨਵੀਕਾਰੀ ਚੌਗਿਰਦੇ ਨੂੰ, ਉਨ੍ਹਾਂ ਦੇ ਅਵਸਾਦਾਂ, ਘੁਟਨ ਅਤੇ ਖਿੰਡੇ ਸੁਪਨਿਆਂ ਨੂੰ, ਪੁਰਾਣੀ ਮੰਥਰਤਾ ਦੀ ਪੀੜ ਨੂੰ ਅਤੇ ਨਾਲ਼ ਹੀ ਪੂੰਜੀਵਾਦੀ ਸੰਕਰਮਣ ਦੇ ਨਾਲ਼-ਨਾਲ਼ ਜਾਰੀ ਸਮਾਜਿਕਤਾ ਅਤੇ ਵਿਅਕਤੀਤਵ ਦੇ ਨਿਘਾਰ ਨੂੰ ਆਪਣੀਆਂ ਰਚਨਾਵਾਂ ਦਾ ਵਿਸ਼ਾ ਬਣਾਇਆ। ਆਪਣੇ ਸਮੇਂ-ਸਥਾਨ ਦੇ ਯਥਾਰਥ ਦੀ ਕਲਾਤਮਕ ਮੁੜ ਸਿਰਜਣਾ ਲਈ ਉਨ੍ਹਾਂ ਨੇ ਜੋ ਵਿਧੀ ਅਪਣਾਈ, ਉਹ ਪਾਤਰਾਂ ਦੇ ਮਨੋਜਗਤ ਦੇ ਸੰਸ਼ਲਿਸ਼ਟ ਬਹੁਪਰਤੀ ਦਵੰਦਾਂ ਵਿੱਚ ਡੂੰਘੇ, ਹੋਰ ਡੂੰਘੇ ਉੱਤਰਦੇ ਜਾਣ ਦੀ ਹੈ। ਅਜਿਹਾ ਦੋਸਤੋਵਸਕੀ ਤੋਂ ਪਹਿਲਾਂ ਕਿਸੇ ਨੇ ਨਹੀਂ ਕੀਤਾ ਸੀ। ਮਹਾਨ ਫਰਾਂਸੀਸੀ ਨਾਵਲਕਾਰ ਸਤਾਂਧਾਲ ਨੂੰ ਇਸ ਮਾਅਨੇ ਵਿੱਚ ”ਮਨੋਵਿਗਿਆਨਿਕ ਯਥਾਰਥਵਾਦ” ਦਾ ਮੋਢੀ ਕਿਹਾ ਜਾਂਦਾ ਹੈ ਕਿ ਉਸ ਤੋਂ ਪਹਿਲਾਂ ਦੇ ਯਥਾਰਥਵਾਦੀ ਲੇਖਕ ਸਮਾਜਿਕ ਜੀਵਨ ਦੇ ਦਵੰਦਾਂ ਦੀ ਸ਼ੁੱਧ ਬਾਹਰਮੁੱਖੀ ਤਸਵੀਰ ਪੈਦਾ ਕਰਦੇ ਹੋਏ ਆਤਮਕ ਜੀਵਨ ਦੀ ਲਗਭਗ ਅਣਦੇਖੀ ਕਰ ਦਿੰਦੇ ਸਨ। ਦੋਸਤੋਵਸਕੀ ਨੇ ਮਨੋਜਗਤ ਦੀ ਦਵੰਦਾਤਮਕਤਾ ਨੂੰ ਉਘਾੜਨ ਦੀ ਅਜਿਹੀ ਪੱਧਤੀ ਖੋਜੀ ਜੋ ਸਮਾਜਿਕ ਢਾਂਚੇ ਦੀ ਕਰੂਪਤਾ ਅਤੇ ਉਨ੍ਹਾਂ ਦੇ ਸ਼ਿਕਾਰ ਆਮ ਲੋਕਾਂ ਦੀ ਤ੍ਰਾਸਦੀ ਨੂੰ ਵੀ ਅੱਖਾਂ ਵਿੱਚ ਚੁੱਭਦੇ ਬਲਦੇ-ਭਖਦੇ ਅਜਿਹੇ ਦਾਰਸ਼ਨਿਕ-ਇਤਿਹਾਸਿਕ ਪ੍ਰਸ਼ਨ ਚਿੰਨ੍ਹਾਂ ਵਿੱਚ ਢਾਲ ਦਿੰਦੀ ਸੀ, ਜਿਨ੍ਹਾਂ ਦਾ ਜਵਾਬ ਖ਼ੁਦ ਦੋਸਤੋਵਸਕੀ ਕੋਲ਼ ਵੀ ਨਹੀਂ ਸੀ ਅਤੇ ਉਨ੍ਹਾਂ ਦਾ ਸਮੁੱਚਾ ਸਿਰਜਣਾਤਮਕ ਜੀਵਨ ਇਨ੍ਹਾਂ ਪ੍ਰਚੰਡ ਸਵਾਲਾਂ ਨਾਲ਼ ਇੱਕ ਲਗਾਤਾਰ ਭੇੜ ਬਣਕੇ ਰਹਿ ਗਿਆ। ਹੱਲ ਦੀ ਖ਼ੋਜ ਦੋਸਤੋਵਸਕੀ ਨੂੰ ਕਦੇ ਯੀਸ਼ੂ ਅਤੇ ਇਸਾਈਅਤ ਦੀ ਸ਼ਰਨ ‘ਚ ਲੈ ਜਾਂਦੀ ਹੈ ਤਾਂ ਕਦੇ ਉਹ ਕਲਾ ਅਤੇ ਸੁੰਦਰਤਾ ਨਾਲ਼ ਹੀ ਧਰਮ ਦਾ ਟੀਚਾ ਹਾਸਲ ਕਰਨਾ ਚਾਹੁੰਦੇ ਹਨ, ਅਰਾਜਕਤਾਵਾਦੀ ਇਨਕਲਾਬੀਆਂ ਦੀ ਸਰਵ ਨਿਖੇਧਵਾਦੀ ਸੋਚ ਅਤੇ ਵਿਚਾਰਕ ਸੱਖਣਾਪਣ ਉਨ੍ਹਾਂ ਨੂੰ ਇੱਕ ਪੱਧਰ ‘ਤੇ ਰਾਜਤੰਤਰਵਾਦੀ ਪੋਜੀਸ਼ਨ ‘ਤੇ ਪਹੁੰਚਾਉਂਦਾ ਹੈ ਤਾਂ ਦੂਜੇ ਪਾਸੇ ਨਿਰੰਕੁਸ਼ ਢਾਂਚੇ ਅਤੇ ਕੁਲੀਨ ਵਿਸ਼ੇਸ਼ ਅਧਿਕਾਰਾਂ ਦੇ ਭੈੜੇ ਨਤੀਜਿਆਂ ਦਾ ਚਿਤਰਣ ਕਰਦੇ ਹੋਏ ਉਹ ਇਨਕਲਾਬੀ ਜਮਹੂਰੀ ਪੋਜੀਸ਼ਨ ਦੇ ਨੇੜੇ ਦਿਸਣ ਲੱਗਦੇ ਹਨ, ਕਿਤੇ ਉਹ ਆਮ ਲੋਕਾਂ ਦੀ ਤ੍ਰਾਸਦ ਹੋਣੀ ਨੂੰ ਡੂੰਘੀ ਨਿਰਾਸ਼ਾ ਨਾਲ਼ ਪ੍ਰਵਾਨਦੇ ਲੱਗਦੇ ਹਨ ਤਾਂ ਕਿਤੇ ਮਨੁੱਖ ਜਾਤੀ ਦੇ ਭਵਿੱਖ ਵਿੱਚ ਡੂੰਘੀ ਆਸਥਾ ਰੱਖਦੇ ਹੋਏ, ਕੁਦਰਤੀਪਣ ਅਤੇ ਸੁੰਦਰਤਾ ਦੀ ਸੱਤ੍ਹਾ ਸਥਾਪਨਾ ਦੀ ਲਾਲਸਾ ਪ੍ਰਗਟ ਕਰਦੇ ਹਨ ਅਤੇ ਨਵੀਂ ਸ਼ੁਰੂਆਤ ਦੀ ਬੇਚੈਨੀ ਨਾਲ਼ ਓਤਪ੍ਰੋਤ ਲੱਗਦੇ ਹਨ। ਦੋਸਤੋਵਸਕੀ ਦੀ ਜੀਵਨ ਦ੍ਰਿਸ਼ਟੀ ਦੀਆਂ ਇਨ੍ਹਾਂ ਨਾ ਹੱਲ ਹੋਣ ਵਾਲ਼ੀਆਂ ਉਸ ਦੇ ਯੁੱਗ ਵਿਸ਼ੇਸ਼ ਦੀਆਂ ਵਿਰੋਧਤਾਈਆਂ ਕਰਕੇ ਉਨ੍ਹਾਂ ਦੇ ਨਾਵਲਾਂ ਦੀ ਰਚਨਾ ਬਹੁਪੱਧਰੀ (ਪਾਲੀਫੋਨਿਕ) ਹੋ ਜਾਂਦੀ ਹੈ। ਆਮ ਕਰਕੇ ਇਨ੍ਹਾਂ ਵਿਰੋਧਤਾਈਆਂ ਅਤੇ ਦਵੰਦਾਂ ਦਾ ਦੋਸਤੋਵਸਕੀ ਸਮਾਨੀਕਰਨ ਕਰਦੇ ਹਨ ਅਤੇ ਉਦੋਂ ਉਨ੍ਹਾਂ ਦਾ ਦਾਰਸ਼ਨਿਕ ਵਿਮਰਸ਼ ਅਜਿਹਾ ਸਰਵਵਿਆਪੀ ਅਤੇ ਸਰਵਕਾਲੀ ਸਰੂਪ ਗ੍ਰਹਿਣ ਕਰ ਲੈਂਦਾ ਹੈ ਕਿ ਉਨ੍ਹਾਂ ਦੀਆਂ ਕਿਰਤਾਂ ਵਿੱਚ ਚਿਤਰਿਤ ਆਮ ਲੋਕਾਂ ਦੇ ਜੀਵਨ ਦੇ ਤਸੀਹਿਆਂ ਅਤੇ ਤ੍ਰਾਸਦੀਆਂ ਦੀ ਸਾਧਾਰਣ ਅਤੇ ਪ੍ਰਤੀਨਿਧ ਪੇਸ਼ਕਾਰੀ ਬਣ ਜਾਂਦੀਆਂ ਹਨ। ਇਹ ਉਹ ਬੁਨਿਆਦੀ ਕਾਰਨ ਹੈ ਕਿ ਦੋਸਤੋਵਸਕੀ ਦੇ ਦਾਰਸ਼ਨਿਕ ਅਤੇ ਸਹੁਜ-ਸ਼ਾਸਤਰੀ ਚਿੰਤਨ ਨੇ ਸਮੁੱਚੀ ਵੀਹਵੀਂ ਸਦੀ ਦੇ ਸਾਹਿਤ ਨੂੰ ਡੂੰਘਾਈ ਨਾਲ਼ ਪ੍ਰਭਾਵਿਤ ਕੀਤਾ। ਦੋਸਤੋਵਸਕੀ ਹਰ ਦੌਰ ਵਿੱਚ, ਕਿਸੇ ਨਾ ਕਿਸੇ ਰੂਪ ਵਿੱਚ, ਚਰਚਾ ਅਤੇ ਵਿਵਾਦ ਦੇ ਕੇਂਦਰ ਵਿੱਚ ਰਹੇ। ਉਨ੍ਹਾਂ ਦੇ ਜੀਵਨ ਦੌਰਾਨ ਉਨ੍ਹਾਂ ਦੀਆਂ ਕਿਰਤਾਂ ਨੂੰ, ਉਹਦੇ ਅਸਲੀ ਸੁਨੇਹੇ ਨੂੰ ਬੜਾ ਘੱਟ ਹੀ ਸਮਝਿਆ ਗਿਆ। ਪਰ ਸਮਾਂ ਬੀਤਣ ਨਾਲ਼ ਹੀ ਉਨ੍ਹਾਂ ਦੀ ਪ੍ਰਸੰਗਿਕਤਾ ਵੀ ਵਧਦੀ ਗਈ। 

ਅਜਿਹਾ ਲੱਗਦਾ ਹੈ ਕਿ ਦੋਸਤੋਵਸਕੀ ਨੂੰ ਵੀ ਇਸ ਵਿਡੰਬਨਾ ਦਾ ਅਹਿਸਾਸ ਸੀ ਅਤੇ ਭਵਿੱਖ ਦਾ ਸਵੈ ਵਿਸ਼ਵਾਸ ਭਰਿਆ ਪੂਰਵ ਅਨੁਮਾਨ ਵੀ, ਤਦੇ ਤਾਂ ਉਨ੍ਹਾਂ ਨੇ ਲਿਖਿਆ ਸੀ : ”ਭਾਵੇਂ ਅੱਜ ਦੇ ਰੂਸੀ ਲੋਕਾਂ ਲਈ ਮੈਂ ਅਣਜਾਣ ਹਾਂ, ਪਰ ਆਉਣ ਵਾਲ਼ੇ ਕੱਲ੍ਹ ਦੇ ਰੂਸੀ ਲੋਕ ਮੈਨੂੰ ਜਾਨਣਗੇ।” ਅਤੇ ਸ਼ਾਇਦ ਇਸ ਲਈ ਮੈਕਸਿਮ ਗੋਰਕੀ ਦੀ ਬਾਅਦ ਵਾਲ਼ੀ ਪੀੜੀ ਦੇ ਮੋਹਰੀ ਸਮਾਜਵਾਦੀ ਯਥਾਰਥਵਾਦੀ ਲੇਖਕ ਕੋਨਸਤਾਂਤਿਨ ਫੇਦਿਨ ਨੇ ਦੋਸਤੋਵਸਕੀ ਨੂੰ ‘ਭਵਿੱਖ ਦਾ ਸਮਕਾਲੀ’ ਕਿਹਾ ਸੀ। 

ਦੋਸਤੋਵਸਕੀ ਦੀ ਇਤਿਹਾਸਕ ਮਹੱਤਤਾ ਬਾਰੇ ਕੋਨਸਤਾਂਤਿਨ ਫੇਦਿਨ ਦੇ ਵਿਚਾਰਾਂ ਨੂੰ ਇੱਥੇ ਕੁੱਝ ਵਿਸਤਾਰ ਨਾਲ਼ ਰੱਖਣ ਦੇ ਲੋਭ ਤੋਂ ਬਚ ਸਕਣਾ ਬਹੁਤ ਔਖਾ ਹੈ। ਦੋਸਤੋਵਸਕੀ ਦੀ ਡੇਢ ਸੌਵੀਂ ਜਯੰਤੀ (11 ਨਵੰਬਰ, 1971 ) ਦੇ ਮੌਕੇ ‘ਤੇ ਰੱਖੇ…

(ਪੂਰਾ ਲੇਖ ਪਡ਼ਨ ਲਈ ਪੀ.ਡੀ.ਐਫ਼ ਡਾਊਨਲੋਡ ਕਰੋ)

“ਪ੍ਰਤੀਬੱਧ”, ਅੰਕ 10, ਜੁਲਾਈ-ਸਤੰਬਰ 2008 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s