ਭਾਰਤ ਵਿੱਚ ਜਮਾਤੀ ਬਣਤਰ ਬਾਰੇ • ਡੀ. ਡੀ. ਕੋਸਾਂਬੀ

d d kosambi

 (ਡੀ. ਡੀ. ਕੋਸਾਂਬੀ ਭਾਰਤ ਦੇ ਪਹਿਲੇ ਮਾਰਕਸਵਾਦੀ ਇਤਿਹਾਸਕਾਰ ਹੋਏ ਹਨ। ਭਾਰਤੀ ਇਤਿਹਾਸ ਲੇਖਣ ‘ਚ ਮਾਰਕਸਵਾਦੀ ਤਰੀਕਾਕਾਰ (ਦਵੰਦਵਾਦ) ਸਥਾਪਤ ਕਰਨ ਵਾਲ਼ੇ ਉਹ ਹੀ ਸਨ। ਭਾਰਤੀ ਇਤਿਹਾਸ ਲੇਖਣ ਨੂੰ ਉਹਨਾਂ ਦੀ ਇਸ ਦੇਣ ਦੀ ਬਦੌਲਤ ਹੀ ਭਾਰਤ ਵਿੱਚ ਮਾਰਕਸਵਾਦੀ ਇਤਿਹਾਸਕਾਰਾਂ ਦੇ ਪੂਰ ਤਿਆਰ ਹੋਏ। 

ਹਥਲਾ ਲੇਖ ਉਹਨਾਂ 1954 ਵਿੱਚ ਲਿਖਿਆ ਸੀ। 1947 ‘ਚ ਭਾਰਤੀ ਰਾਜਸੱਤ੍ਹਾ ਉੱਪਰ ਬੁਰਜੂਆਜ਼ੀ ਦੇ ਕਾਬਜ਼ ਹੋਣ ਤੋਂ ਬਾਅਦ ਇੱਥੇ ਜਿਸ ਸਰਮਾਏਦਾਰਾ ਵਿਕਾਸ ਦੀ ਰਫ਼ਤਾਰ ਨੇ ਜ਼ੋਰ ਫੜਿਆ ਉਸ ਨੂੰ ਇਸ ਪ੍ਰਤਿਭਾਵਾਨ ਇਤਿਹਾਸਕਾਰ ਨੇ ਉਦੋਂ ਹੀ ਦੇਖ ਲਿਆ ਸੀ। ਭਾਰਤੀ ਅਰਥਚਾਰੇ ਦੀ ਇੱਕ ਅਜਿਹੀ ਪ੍ਰੀਕ੍ਰਿਆ ਜਿਸ ਨੂੰ ਕੋਸਾਂਬੀ ਨੇ 1954 ‘ਚ ਹੀ ਸਮਝ ਲਿਆ ਸੀ, ਸਾਡੇ ਬਹੁਤ ਸਾਰੇ ਇਨਕਲਾਬੀ ਅਜੇ ਤੱਕ ਵੀ ਨਹੀਂ ਸਮਝ ਸਕੇ। ਉਹ ਅਜੇ ਵੀ ਇਹੋ ਕਹਿ ਰਹੇ ਹਨ ਕਿ ਭਾਰਤ ਵਿੱਚ ਜਗੀਰੂ ਪੈਦਾਵਾਰੀ ਸਬੰਧ ਪ੍ਰਧਾਨ ਹਨ। ਇਸ ਲੇਖ ਵਿੱਚ ਡੀ.ਡੀ. ਕੋਸਾਂਬੀ ਦੇ ਕੁੱਝ ਨਿਰਣੇ, ਜਿਵੇਂ 1954 ‘ਚ ਹੀ ਜਗੀਰਦਾਰੀ ਵਿਰੋਧੀ ਲੜਾਈ ਦੀ ਲੋੜ ਨੂੰ ਖਾਰਿਜ ਕਰਨਾ, ਵਧਵੇਂ ਹੋ ਸਕਦੇ ਹਨ। ਪਰ ਉਹਨਾਂ ਨੇ ਭਾਰਤ ਵਿੱਚ ਸਰਮਾਏਦਾਰੀ ਵਿਕਾਸ ਦੀ ਪ੍ਰਕ੍ਰਿਆ, ਜੋ 1947 ਤੋਂ ਬਾਅਦ ਬਹੁਤ ਤੇਜ਼ ਹੋ ਗਈ ਸੀ, ਨੂੰ ਜ਼ਰੂਰ ਸਮਝ ਲਿਆ ਸੀ। ਇਸ ਲੇਖ ਦੇ ਇਤਿਹਾਸਕ ਮਹੱਤਵ ਨੂੰ ਦੇਖਦੇ ਅਸੀਂ ਇੱਥੇ ਇਸ ਦਾ ਪੰਜਾਬੀ ਅਨੁਵਾਦ ਛਾਪ ਰਹੇ ਹਾਂ। —ਸੰਪਾਦਕ)

ਸੌ ਸਾਲ ਪਹਿਲਾਂ ਕਾਰਲ ਮਾਰਕਸ ਅੱਜ ਦੇ ‘ਨਿਊਯਾਰਕ ਹੈਰਾਲਡ-ਟ੍ਰਿਬਿਊਨ’ ਦੇ ਪੂਰਵਜਾਂ ਵਿੱਚੋਂ ਇੱਕ ‘ਨਿਊਯਾਰਕ ਟ੍ਰਿਬਿਊਨ’ ਦੇ ਨਿਯਮਿਤ ਪੱਤਰਕਾਰ ਸਨ। ਉਹਨਾਂ ਦੇ ਕਈ ਲੇਖਾਂ ਵਿੱਚੋਂ ਇੱਕ ‘ਭਾਰਤ ਵਿੱਚ ਬ੍ਰਿਟਿਸ਼ ਰਾਜ ਦੇ ਭਵਿੱਖੀ ਸਿੱਟੇ’ ਦੇ ਸਿਰਲੇਖ ਹੇਠ 8 ਅਗਸਤ, 1853 ਨੂੰ ਛਪਿਆ। ਭਾਵੇਂ ਉਹਨਾਂ ਨੂੰ ਭਾਰਤ ਦੇ ਭੂਤਕਾਲ ਬਾਰੇ ਬਹੁਤ ਥੋੜਾ ਗਿਆਨ ਸੀ, ਤੇ ਉਹਨਾਂ ਦੇ ਭਵਿੱਖ ਬਾਰੇ ਅੰਦਾਜ਼ਿਆਂ ‘ਚੋਂ ਕੁਝ ਬਾਅਦ ਦੀਆਂ ਘਟਨਾਵਾਂ ਨੇ ਗਲਤ ਸਾਬਿਤ ਕਰ ਦਿੱਤੇ ਪਰ ਫਿਰ ਵੀ ਮਾਰਕਸ ਨੂੰ ਆਪਣੇ ਸਮੇਂ ਦੇ ਭਾਰਤੀ ਸਮਾਜ ਦੇ ਖਾਸੇ ਤੇ ਸੰਭਾਵਨਾਵਾਂ ਬਾਰੇ ਬਹੁਤ ਸਪੱਸ਼ਟ ਅੰਤਰਝਾਤ ਸੀ। ਉਹਨਾਂ ਨੇ ਲਿਖਿਆ, ”[ਅੰਗਰੇਜ਼ਾਂ ਨੇ] ਸਥਾਨਕ ਸਨਅੱਤ ਨੂੰ ਉਖਾੜ ਸੁੱਟ ਕੇ ਅਤੇ ਸਥਾਨਕ ਸਮਾਜ ਕੋਲ ਜੋ ਵੀ ਮਹਾਨ ਤੇ ਅਗਾਂਹਵਧੂ ਸੀ, ਉਸਨੂੰ ਮਿੱਟੀ ‘ਚ ਮਿਲਾ ਕੇ [ਹਿੰਦੂ ਸਭਿਅਤਾ ਨੂੰ] ਤਬਾਹ ਕਰ ਦਿੱਤਾ।” ਭਾਰਤੀ-ਬ੍ਰਿਟਿਸ਼ ਫੌਜ ਨੇ ਸਿਆਸੀ ਏਕਾ ਥੋਪ ਦਿੱਤਾ, ਜਿਸਨੂੰ ਹੋਰ ਪੱਕਾ ਕਰਦਿਆਂ ਤਾਰ ਵਿਵਸਥਾ, ਅਜ਼ਾਦ ਪ੍ਰੈਸ, ਰੇਲਵੇ ਤੇ ਆਮ ਸੜਕਾਂ ਨੇ ਪਿੰਡਾਂ ਦੀ ਅਲਹਿਦਗੀ ਨੂੰ ਤੋੜ ਦਿੱਤਾ- ਇਹਨਾਂ ਸਾਰਿਆਂ ਨੂੰ ਮਾਰਕਸ ਨੇ ਭਵਿੱਖੀ ਤਰੱਕੀ ਦੇ ਸਾਧਨਾਂ ਵਜੋਂ ਨੋਟ ਕੀਤਾ। ਪਰ ਉਹਨਾਂ ਨੇ ਸਪੱਸਟ ਸ਼ਬਦਾਂ ‘ਚ ਲਿਖਿਆ:

“ਅੰਗਰੇਜ਼ ਬੁਰਜੂਆਜ਼ੀ ਜੋ ਕੁਝ ਵੀ ਕਰਨ ਲਈ ਮਜਬੂਰ ਹੋ ਜਾਏ, ਉਹ ਸਾਰਾ ਕੁਝ ਲੋਕਾਂ ਦੇ ਸਮੂਹਾਂ ਨੂੰ ਨਾ ਤਾਂ ਮੁਕਤੀ ਦੁਆਏਗਾ, ਨਾ ਹੀ ਉਹਨਾਂ ਦੀ ਸਮਾਜਿਕ ਹਾਲਤ ਨੂੰ ਪਦਾਰਥਕ ਤੌਰ ‘ਤੇ ਚੰਗੇਰਾ ਬਣਾਏਗਾ; ਇਹ ਦੋਵੇਂ ਗੱਲਾਂ ਸਿਰਫ ਪੈਦਾਵਾਰੀ ਤਾਕਤਾਂ ਦੇ ਵਿਕਾਸ ਉੱਪਰ ਹੀ ਨਹੀਂ ਸਗੋਂ ਲੋਕਾਂ ਵੱਲੋਂ ਉਹਨਾਂ ਨੂੰ ਨਮਿੱਤਣ ਉੱਤੇ ਵੀ ਨਿਰਭਰ ਕਰਦੀਆਂ ਹਨ। ਪਰ ਜਿਹੜੀ ਉਹ ਕਰ ਹੀ ਦੇਣਗੇ, ਉਹ ਹੈ ਇਹਨਾਂ ਦੋਹਾਂ ਗੱਲਾਂ ਲਈ ਪਦਾਰਥਕ ਬੁਨਿਆਦ ਕਾਇਮ ਕਰਨਾ। ਕੀ ਬੁਰਜੁਆਜ਼ੀ ਨੇ ਕਦੀ ਇਸਤੋਂ ਵੱਧ ਵੀ ਕੁਝ ਕੀਤਾ ਹੈ? ਕੀ ਇਸ ਨੇ ਵਿਅਕਤੀਆਂ ਅਤੇ ਲੋਕਾਂ ਨੂੰ ਲਹੂ ਤੇ ਗੰਦ ਵਿੱਚੋਂ, ਬਿਪਤਾ ਤੇ ਖੁਆਰੀ ਦੇ ਵਿੱਚੋਂ ਘਸੀਟਣ ਤੋਂ ਬਿਨਾਂ ਕਦੇ ਤਰੱਕੀ ਲਿਆਂਦੀ ਹੈ?

ਪੂਰਾ ਲੇਖ ਪਡ਼ਨ ਲਈ.. ਪੀ.ਡੀ.ਐਫ਼ ਡਾਊਨਲੋਡ ਕਰੋ

“ਪ੍ਰਤੀਬੱਧ”, ਅੰਕ 16, ਜੂਨ 2012 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s