ਚੀਨੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੀ ਵਿਸਤਾਰੀ ਮੀਟਿੰਗ ਦੌਰਾਨ (4 ਅਗਸਤ, 1966)

ਪੀ.ਡੀ.ਐਫ਼ ਇਥੋਂਂ ਡਾਊਨਲੋਡ ਕਰੋ

ਉੱਤਰੀ ਯੁੱਧ ਸਰਦਾਰ (ਮੁੱਢਲਾ ਕੌਮੀ ਅਰਸਾ, 1916-1927) ਜਿਹੜੇ ਅਮਨ ਤੇ ਬਾਜ਼ਾਬਤਗੀ ਦੇ ਸਮੇਂ ਆਏ ਅਤੇ ਉਸ ਤੋਂ ਬਾਅਦ ਆਈ ਕੌਮਿਨਤਾਂਗ, ਸਭ ਦੇ ਸਭ ਵਿਦਿਆਰਥੀਆਂ ਨੂੰ ਦਬਾਉਂਦੇ ਸਨ. ਮੌਜੂਦਾ ਕਮਿਊਨਿਸਟ ਪਾਰਟੀ ਵੀ ਵਿਦਿਆਰਥੀ ਲਹਿਰਾਂ ਨੂੰ ਦਬਾਉਂਦੀ ਹੈ, ਅਤੇ ਇਸ ਵਿੱਚ ਅਤੇ ਲੂ ਪਿੰਗ ਤੇ ਚਿਆਂਗ ਨਾਨ-ਸਿਆਂਗ ਵਿਚਾਲੇ ਫਿਰ ਕੀ ਫ਼ਰਕ ਹੈ? ਕੇਂਦਰੀ ਕਮੇਟੀ ਨੇ ਪੂਰੀ ਛਿਮਾਹੀ ਲਈ ਪੜ੍ਹਾਈ ਨੂੰ ਮੁਲਤਵੀ ਕਰਨ ਦੇ ਹੁਕਮ ਦਿੱਤੇ ਤਾਂ ਕਿ ਪੂਰੀ ਤਰ੍ਹਾਂ ਨਾਲ ਮਹਾਨ ਸੱਭਿਆਚਾਰਕ ਇਨਕਲਾਬ ਵਿੱਚ ਹਿੱਸਾ ਲੈਣਾ ਸੰਭਵ ਹੋ ਸਕੇ. ਪ੍ਰੰਤੂ ਇੱਕ ਵਾਰ ਜਦੋਂ ਵਿਦਿਆਰਥੀ ਉੱਠ ਖੜੇ ਹੋਏ, ਤਾਂ ਇਸਨੇ ਉਹਨਾਂ ਨੂੰ ਦਬਾਉਣਾ ਸ਼ੁਰੂ ਕਰ ਦਿੱਤਾ. ਅਜਿਹਾ ਇਸ ਲਈ ਨਹੀਂ ਹੋਇਆ ਕਿ ਕਿਸੇ ਨੇ ਵਿਰੋਧੀ ਵਿਚਾਰ ਨਹੀਂ ਕੀਤੇ, ਸਗੋਂ ਇਸ ਲਈ ਹੋਇਆ ਕਿ ਕਿਸੇ ਉਹਨਾਂ ਨੂੰ ਸੁਣਨ ਦੀ ਖੇਚਲ ਨਹੀਂ ਕੀਤੀ। ਇੱਕ ਹੋਰ ਨਜ਼ਰੀਆ ਵੀ ਹੈ ਜੋ ਬੜਾ ਦਿਲਚਸਪ ਹੈ। ਸਿੱਧਾ ਕਿਹਾ ਜਾਵੇ ਤਾਂ ਇਹ ਦਿਸ਼ਾ ਦਾ ਸਵਾਲ ਹੈ। ਅਸਲ ਵਿੱਚ ਦਿਸ਼ਾ ਦਾ ਸਵਾਲ ਹੀ ਕੇਂਦਰੀ ਸਵਾਲ ਹੈ। ਇਹ ਅਜਿਹੀ ਲੀਹ ਦਾ ਸਵਾਲ ਹੈ ਜਿਹੜੀ ਮਾਰਕਸਵਾਦ ਦੇ ਉਲਟ ਚੱਲਦੀ ਹੈ, ਅਤੇ ਅਜਿਹੀ ਸਮੱਸਿਆ ਹੈ ਜਿਹੜੀ ਮਾਰਕਸਵਾਦ ਦੁਆਰਾ ਹੀ ਹੱਲ ਕੀਤੀ ਜਾਣੀ ਚਾਹੀਦੀ ਹੈ। ਮੈਨੂੰ ਖਤਰੇ ਦੇ ਇਮਕਾਨ ਦਿਖਾਈ ਦੇ ਰਹੇ ਹਨ। ਉਹਨਾਂ ਨੇ ਖੁਦ ਵਿਦਿਆਰਥੀਆਂ ਨੂੰ ਇਨਕਲਾਬ ਕਰਨ ਲਈ ਸੱਦਾ ਦਿੱਤਾ, ਅਤੇ ਜਦੋਂ ਹਰ ਕੋਈ ਉੱਠ ਖੜਾ ਹੋਇਆ ਤਾਂ ਉਹਨਾਂ ਨੇ ਵਿਦਿਆਰਥੀਆਂ ਨੂੰ ਦਬਾਉਣਾ ਚਾਹਿਆ। ਅਖੌਤੀ ਦਿਸ਼ਾ ਤੇ ਲੀਹ, ਲੋਕਾਈ ਵਿੱਚ ਅਖੌਤੀ ਭਰੋਸਾ ਅਤੇ ਅਖੌਤੀ ਮਾਰਕਸਵਾਦ, ਸਭ ਝੂਠੇ ਹਨ ਅਤੇ ਕਿੰਨੇ ਸਾਲ ਪਹਿਲਾਂ ਤੋਂ ਹੀ ਉਹ ਅਜਿਹੇ ਹਨ। ਜੇ ਤੁਸੀਂ ਅਜਿਹੀਆਂ ਗੱਲਾਂ ਵਿੱਚ ਦਖ਼ਲ ਦਿੰਦੇ ਹੋ ਤਾਂ ਹੀ ਉਹ ਖਤਮ ਹੋ ਸਕਦੀਆਂ ਹਨ। ਉਹ ਸਾਫ਼-ਸਾਫ਼ ਬੁਰਜੂਆਜ਼ੀ ਦੇ ਪੱਖ ਵਿੱਚ ਅਤੇ ਪ੍ਰੋਲੇਤਾਰੀ ਦੇ ਵਿਰੋਧ ਵਿੱਚ ਹਨ। (ਤੁਸੀਂ) ਕਹਿੰਦੇ ਹੋ ਕਿ ਨਵੀਂ ਮਿਊਂਸਪਲ ਕਮੇਟੀ ਦਾ ਵਿਰੋਧ ਕਰਨਾ ਪਾਰਟੀ-ਵਿਰੋਧੀ ਹੈ। ਨਵੀਂ ਮਿਊਂਸਪਲ ਕਮੇਟੀ ਵਿਦਿਆਰਥੀ ਲਹਿਰ ਨੂੰ ਦਬਾਉਂਦੀ ਹੈ, ਫਿਰ ਉਸਦਾ ਵਿਰੋਧ ਕਿਉਂ ਨਾ ਕੀਤਾ ਜਾਵੇ?

ਮੈਂ ਕਿਸੇ ਇਕੱਲੀ-ਇਕਹਿਰੀ ਬੁਨਿਆਦੀ ਇਕਾਈ ਤੱਕ ਸੀਮਤ ਰਹਿਣ ਦੀ ਗੱਲ ਨਹੀਂ ਕਰ ਰਿਹਾ। ਕੁਝ ਲੋਕ ਜਿੰਨਾ ਵਧੇਰੇ ਕੁੱਝ ਚੋਣਵੀਆਂ ਇਕਾਈਆਂ ਤੱਕ ਸੀਮਿਤ ਰਹਿੰਦੇ ਹਨ, ਓਨਾਂ ਹੀ ਵਧੇਰੇ ਉਹ ਬੁਰਜੂਆਜ਼ੀ ਦੇ ਪੱਖੀ ਤੇ ਪ੍ਰੋਲੇਤਾਰੀ-ਵਿਰੋਧੀ ਹੁੰਦੇ ਜਾਂਦੇ ਹਨ। ਇਹ ਕਹਿਣਾ ਕਿ ਇੱਕ ਜਮਾਤ ਤੇ ਦੂਜੀਆਂ ਜਮਾਤਾਂ ਵਿਚਾਲੇ, ਇੱਕ ਵਿਭਾਗ ਤੇ ਦੂਜੇ ਵਿਭਾਗਾਂ ਵਿਚਾਲੇ ਅਤੇ ਇੱਕ ਸਕੂਲ ਤੇ ਦੂਜੇ ਸਕੂਲਾਂ ਵਿਚਾਲੇ ਸਾਰੇ ਸਬੰਧ ਵਿਦਿਆਰਥੀਆਂ ਨੂੰ ਦਬਾਉਣ ਦੇ ਬਰਾਬਰ ਹਨ, ਪਾਗਲਪਣ ਹੈ। ਕੁਝ ਲੋਕਾਂ ਨੇ ਜਿਹੜੇ ਕੇਂਦਰੀ ਕਮੇਟੀ ਵਿੱਚੋਂ ਹਨ, ਕੇਂਦਰੀ ਕਮੇਟੀ ਦੀਆਂ 18 ਜੂਨ ਦੀਆਂ ਟਿੱਪਣੀਆਂ ਦਾ ਬੁਰਾ ਮਨਾਇਆ ਹੈ, ਉਹਨਾਂ ਅਨੁਸਾਰ ਅਜਿਹਾ ਨਹੀਂ ਕਿਹਾ ਜਾਣਾ ਚਾਹੀਦਾ ਸੀ। ਪੀਕਿੰਗ ਯੂਨੀਵਰਸਿਟੀ ਦੇ ਨੀਏਹ ਯੂਆਨ-ਜ਼ੂ ਤੇ ਛੇ ਹੋਰਾਂ ਦੁਆਰਾ ਲਿਖਿਆ ਵੱਡੇ-ਅੱਖਰਾਂ ਵਾਲ਼ਾ ਪੋਸਟਰ 1960ਵਿਆਂ ਦੇ ਪੈਰਿਸ ਕਮਿਊਨ – ਪੀਕਿੰਗ ਕਮਿਊਨ ਦਾ ਮੈਨੀਫੈਸਟੋ ਹੈ। ਵੱਡੇ-ਅੱਖਰਾਂ ਵਾਲ਼ਾ ਪੋਸਟਰ ਲਿਖਣਾ ਚੰਗੀ ਗੱਲ ਹੈ। ਉਹਨਾਂ ਨੂੰ ਪੂਰੀ ਦੁਨੀਆਂ ਦੇ ਲੋਕਾਂ ਸਾਹਮਣੇ ਲਿਆਂਦਾ ਜਾਣਾ ਚਾਹੀਦਾ ਹੈ! ਪ੍ਰੰਤੂ, ਸੁਏਹ-ਫੇਂਗ ਦੀ ਰਿਪੋਰਟ ਵਿੱਚ ਇਹ ਕਿਹਾ ਗਿਆ ਹੈ ਕਿ ਪਾਰਟੀ ਦਾ ਪਾਰਟੀ ਜ਼ਾਬਤਾ ਹੁੰਦਾ ਹੈ ਅਤੇ ਰਾਜ ਦੇ ਰਾਜਕੀ ਕਨੂੰਨ ਹੁੰਦੇ ਹਨ, ਅਤੇ ਅੰਦਰੂਨੀ ਤੇ ਬਾਹਰੀ ਮਾਮਲਿਆਂ ਵਿਚਾਲੇ ਫ਼ਰਕ ਕਰਕੇ ਚੱਲਣਾ ਚਾਹੀਦਾ ਹੈ। ਵੱਡੇ-ਅੱਖਰਾਂ ਵਾਲੇ ਪੋਸਟਰ ਗੇਟ ਤੋਂ ਬਾਹਰ ਨਹੀਂ ਟੰਗਣੇ ਚਾਹੀਦੇ ਕਿਉਂਕਿ ਗੇਟ ਤੋਂ ਬਾਹਰ ਵਿਦੇਸ਼ੀ ਉਹਨਾਂ ਨੂੰ ਦੇਖ ਸਕਦੇ ਹਨ। ਅਸਲ ਵਿੱਚ, ਖ਼ੁਫ਼ੀਆ ਥਾਵਾਂ ਜਿਵੇਂ ਕੌਮੀ ਸੁਰੱਖਿਆ ਮੰਤਰਾਲਾ ਤੇ  ਜਨਤਕ ਸੁਰੱਖਿਆ ਮੰਤਰਾਲਾ ਜਿੱਥੇ ਵਿਦੇਸ਼ੀਆਂ ਨੂੰ ਜਾਣ ਦੀ ਆਗਿਆ ਨਹੀਂ ਹੈ, ਨੂੰ ਛੱਡ ਕੇ ਬਾਕੀ ਥਾਵਾਂ ਵਿੱਚ ਅਜਿਹਾ ਕੀ ਹੈ? ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦੇ ਅਧੀਨ ਵੀ ਲੋਕਾਂ ਨੂੰ ਅਦਾਲਤੀ ਅਰਜ਼ੀ ਪਾਉਣ, ਰੋਸ-ਵਿਖਾਵਾ ਕਰਨ ਅਤੇ ਮੁਕੱਦਮਾ ਕਰਨ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਹੋਰ ਤਾਂ ਹੋਰ, ਪ੍ਰਗਟਾਵੇ ਦੀ, ਇਕੱਠੇ ਹੋਣ ਦੀ ਅਤੇ ਪ੍ਰਕਾਸ਼ਨ ਕਰਨ ਦੀ ਅਜ਼ਾਦੀ ਤਾਂ ਸੰਵਿਧਾਨ ਵਿੱਚ ਦਰਜ ਹੈ. ਵਿਦਿਆਰਥੀਆਂ ਦੇ ਇਸ ਮਹਾਨ ਸੱਭਿਆਚਾਰਕ ਇਨਕਲਾਬ ਨੂੰ ਦਬਾਉਣ ਦੀ ਕਾਰਵਾਈ ਨੂੰ ਦੇਖ ਕੇ ਮੈਨੂੰ ਤਾਂ ਇਹ ਯਕੀਨ ਨਹੀਂ ਹੋ ਰਿਹਾ ਕਿ ਖਰੀ ਜਮਹੂਰੀਅਤ ਤੇ ਖਰਾ ਮਾਰਕਸਵਾਦ ਮੌਜੂਦ ਹੈ। ਇਹ ਬੁਰਜੂਆਜ਼ੀ ਦਾ ਪੱਖ ਲੈਂਦੇ ਹੋਏ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦਾ ਵਿਰੋਧ ਕਰਨ ਦਾ ਮਾਮਲਾ ਹੈ। ਲੀਗ ਦੀ ਕੇਂਦਰੀ ਕਮੇਟੀ ਨਾ ਸਿਰਫ਼ ਨੌਜਵਾਨ ਵਿਦਿਆਰਥੀ ਲਹਿਰ ਨੂੰ ਹਮਾਇਤ ਦੇਣ ਵਿੱਚ ਨਾਕਾਮਯਾਬ ਰਹੀ ਹੈ, ਸਗੋਂ ਉਸਨੇ ਵਿਦਿਆਰਥੀ ਲਹਿਰ ਨੂੰ ਦਬਾਇਆ ਹੈ। ਮੇਰੇ ਖਿਆਲ ਵਿੱਚ ਇਸ ਨਾਲ ਸਹੀ ਢੰਗ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ।

ਸ੍ਰੋਤ: ਮਾਓ ਜ਼ੇ-ਤੁੰਗ ਦੀਆਂ ਚੋਣਵੀਆਂ ਲਿਖਤਾਂ, ਸੈਂਚੀ 9, Sramikavarga Prachuranalu , ਹੈਦਰਾਬਾਦ, 1994. ਸਭ ਤੋਂ ਪਹਿਲਾਂ Long Live Mao Tse-tung thought, a Red Guard Publication ਵਿੱਚ ਛਪਿਆ।

“ਪਰ੍ਤੀਬੱਧ”, ਅੰਕ 27, ਅਗਸਤ 2016 ਵਿਚ ਪਰ੍ਕਾਸ਼ਿ