ਚੀਨ ਦੀ ਕਮਿਊਨਿਸਟ ਪਾਰਟੀ ਦੀ ਦਸਵੀਂ ਕੌਮੀ ਕਾਂਗਰਸ ਅੱਗੇ ਰਿਪੋਰਟ -ਚਾਓ ਏਨ-ਲਾਈ

15

(24 ਅਗਸਤ ਨੂੰ ਪੇਸ਼ ਕੀਤੀ ਗਈ ਅਤੇ 28 ਅਗਸਤ, 1973 ਨੂੰ ਪ੍ਰਵਾਨ ਕੀਤੀ ਗਈ)

ਸਾਥੀਓ,

ਚੀਨ ਦੀ ਕਮਿਊਨਿਸਟ ਪਾਰਟੀ ਦੀ ਦਸਵੀਂ ਕੌਮੀ ਕਾਂਗਰਸ ਅਜਿਹੇ ਮੌਕੇ ਹੋ ਰਹੀ ਹੈ ਜਦੋਂ ਲਿਨ-ਪਿਆਓ ਦੇ ਪਾਰਟੀ-ਵਿਰੋਧੀ ਗੁੱਟ ਨੂੰ ਭਾਂਜ ਦਿੱਤੀ ਜਾ ਚੁੱਕੀ ਹੈ, ਪਾਰਟੀ ਦੀ ਨੌਵੀਂ ਕੌਮੀ ਕਾਂਗਰਸ ਨੇ ਵੱਡੀਆਂ ਜਿੱਤਾਂ ਹਾਸਲ ਕੀਤੀਆਂ ਹਨ ਅਤੇ ਘਰੇਲੂ ਤੇ ਵਿਦੇਸ਼ੀ ਹਾਲਤਾਂ ਬਹੁਤ ਸਾਜ਼ਗਾਰ ਹਨ।

ਕੇਂਦਰੀ ਕਮੇਟੀ ਦੀ ਤਰਫੋਂ, ਮੈਂ ਦਸਵੀਂ ਕੌਮੀ ਕਾਂਗਰਸ ਦੀ ਇਹ ਰਿਪੋਰਟ ਪੇਸ਼ ਕਰ ਰਿਹਾ ਹਾਂ। ਮੁੱਖ ਵਿਸ਼ੇ ਹਨ: ਨੌਵੀਂ ਕੌਮੀ ਕਾਂਗਰਸ ਦੀ ਲੀਹ ਬਾਰੇ, ਲਿਨ-ਪਿਆਓ ਪਾਰਟੀ-ਵਿਰੋਧੀ ਗੁੱਟ ਨੂੰ ਭਾਂਜ ਦੇਣ ਦੀ ਜਿੱਤ ਬਾਰੇ ਅਤੇ ਸਥਿਤੀ ਤੇ ਸਾਡੇ ਕਾਰਜਾਂ ਬਾਰੇ।

ਨੌਵੀਂ ਕੌਮੀ ਕਾਂਗਰਸ ਦੀ ਲੀਹ ਬਾਰੇ

ਪਾਰਟੀ ਦੀ ਨੌਵੀਂ ਕੌਮੀ ਕਾਂਗਰਸ ਉਸ ਸਮੇਂ ਹੋਈ ਸੀ ਜਦੋਂ ਚੇਅਰਮੈਨ ਮਾਓ ਵੱਲੋਂ ਸ਼ੁਰੂ ਕੀਤੇ ਤੇ ਅਗਵਾਈ ਦਿੱਤਾ ਗਿਆ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਵੱਡੀਆਂ ਜਿੱਤਾਂ ਹਾਸਲ ਕਰ ਚੁੱਕਾ ਸੀ।

ਪ੍ਰੋਲੇਤਾਰੀ ਦੀ ਤਾਨਾਸ਼ਾਹੀ ਅਧੀਨ ਇਨਕਲਾਬ ਜਾਰੀ ਰੱਖਣ ਦੇ ਮਾਰਕਸਵਾਦੀ-ਲੈਨਿਨਵਾਦੀ-ਮਾਓ ਜ਼ੇ-ਤੁੰਗ ਵਿਚਾਰਧਾਰਾ ਦੇ ਸਿਧਾਂਤ ਦੀ ਸੇਧ ਵਿੱਚ, ਨੌਵੀਂ ਕਾਂਗਰਸ ਨੇ ਇਤਿਹਾਸ ਦੇ ਤਜ਼ਰਬੇ ਅਤੇ ਨਾਲ਼ ਹੀ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੇ ਨਵੇਂ ਤਜ਼ਰਬੇ ਦਾ ਨਿਚੋੜ ਪੇਸ਼ ਕੀਤਾ ਸੀ, ਲਿਓ ਸ਼ਾਓ-ਚੀ ਦੀ ਸੋਧਵਾਦੀ ਲੀਹ ਦੀ ਅਲੋਚਨਾ ਕੀਤੀ ਸੀ ਅਤੇ ਸਮਾਜਵਾਦ ਦੇ ਸਮੁੱਚੇ ਇਤਿਹਾਸਕ ਕਾਲਖੰਡ ਦੌਰਾਨ ਪਾਰਟੀ ਦੀ ਬੁਨਿਆਦੀ ਲੀਹ ਤੇ ਨੀਤੀਆਂ ਦੀ ਮੁੜ-ਪੁਸ਼ਟੀ ਕੀਤੀ ਸੀ। ਜਿਵੇਂ ਕਿ ਸਾਥੀਆਂ ਨੂੰ ਯਾਦ ਹੋਵੇਗਾ, ਜਦੋਂ 1 ਅਪ੍ਰੈਲ, 1969 ਨੂੰ ਨੌਵੀਂ ਕਾਂਗਰਸ ਸ਼ੁਰੂ ਹੋਈ ਸੀ, ਚੇਅਰਮੈਨ ਮਾਓ ਨੇ “ਹੋਰ ਮਹਾਨ ਜਿੱਤਾਂ ਲਈ ਇੱਕਮੁੱਠ ਹੋ ਜਾਓ” ਦਾ ਮਹਾਨ ਸੱਦਾ ਦਿੱਤਾ ਸੀ। ਉਸੇ ਸਾਲ 28 ਅਪ੍ਰੈਲ ਨੂੰ ਨੌਵੀਂ ਕੇਂਦਰੀ ਕਮੇਟੀ ਦੇ ਪਹਿਲੇ ਪਲੈਨਰੀ ਸੈਸ਼ਨ ਵਿੱਚ ਚੇਅਰਮੈਨ ਮਾਓ ਨੇ ਇੱਕ ਵਾਰ ਫਿਰ ਇਹ ਸਪੱਸ਼ਟ ਕਿਹਾ ਸੀ, “ਇੱਕ ਉਦੇਸ਼ ਭਾਵ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਨੂੰ ਪੱਕੇ ਪੈਰੀਂ ਕਰਨ ਲਈ ਇੱਕਮੁੱਠ ਹੋ ਜਾਓ।” “ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਮੁੱਚੇ ਦੇਸ਼ ਦੇ ਲੋਕ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦੀ ਅਗਵਾਈ ਥੱਲੇ ਜਿੱਤ ਹਾਸਲ ਕਰਨ ਲਈ ਇੱਕਮੁੱਠ ਹੋ ਜਾਣ।” ਇਸ ਤੋਂ ਇਲਾਵਾ ਉਹਨਾਂ ਨੇ ਇਹ ਭਵਿੱਖਬਾਣੀ ਕੀਤੀ, “ਪੂਰੀ ਸੰਭਾਵਨਾ ਹੈ ਕਿ ਕੁਝ ਸਾਲਾਂ ਬਾਅਦ ਇੱਕ ਹੋਰ ਇਨਕਲਾਬ ਲਿਆਉਣਾ ਹੋਵੇਗਾ।” ਚੇਅਰਮੈਨ ਮਾਓ ਦੀਆਂ ਤਕਰੀਰਾਂ ਅਤੇ ਕੇਂਦਰੀ ਕਮੇਟੀ ਦੀ ਸਿਆਸੀ ਰਿਪੋਰਟ ਨੇ ਸਾਡੀ ਪਾਰਟੀ ਦੀ ਮਾਰਕਸਵਾਦੀ-ਲੈਨਿਨਵਾਦੀ ਲੀਹ ਸੂਤਰਬੱਧ ਕੀਤੀ।

ਅਸੀਂ ਸਾਰੇ ਜਾਣਦੇ ਹਾਂ, ਨੌਵੀਂ ਕਾਂਗਰਸ ਦੀ ਸਿਆਸੀ ਰਿਪੋਰਟ ਚੇਅਰਮੈਨ ਮਾਓ ਦੀ ਵਿਅਕਤੀਗਤ ਅਗਵਾਈ ਥੱਲੇ ਤਿਆਰ ਕੀਤੀ ਗਈ ਸੀ। ਕਾਂਗਰਸ ਤੋਂ ਪਹਿਲਾਂ, ਲਿਨ ਪਿਆਓ ਨੇ ਚੇਨ ਪੋ-ਤਾ ਨਾਲ਼ ਮਿਲ਼ ਕੇ ਸਿਆਸੀ ਰਿਪੋਰਟ ਦਾ ਖਰੜਾ ਤਿਆਰ ਕੀਤਾ ਸੀ। ਉਹ ਇਹ ਕਹਿ ਕੇ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਥੱਲੇ ਇਨਕਲਾਬ ਜਾਰੀ ਰੱਖਣ ਦਾ ਵਿਰੋਧ ਕਰ ਰਹੇ ਸਨ ਕਿ ਨੌਵੀਂ ਕਾਂਗਰਸ ਤੋਂ ਬਾਅਦ ਮੁੱਖ ਕਾਰਜ ਪੈਦਾਵਾਰ ਨੂੰ ਵਿਕਸਤ ਕਰਨਾ ਹੈ। ਇਹ ਨਵੀਆਂ ਹਾਲਤਾਂ ਵਿੱਚ ਲਿਓ ਸ਼ਾਓ-ਚੀ ਤੇ ਚੇਨ ਪੋ-ਤਾ ਦੁਆਰਾ ਅੱਠਵੀਂ ਕਾਂਗਰਸ ਦੇ ਮਤੇ ਵਿੱਚ ਘੁਸੇੜੇ ਉਹੀ ਪੁਰਾਣਾ ਸੋਧਵਾਦੀ ਕੂੜੇ ਦਾ ਮੁੜ-ਲਿਸ਼ਕਾਇਆ ਰੂਪ ਸੀ ਜਿਸ ਅਨੁਸਾਰ ਸਾਡੇ ਦੇਸ਼ ਵਿੱਚ ਮੁੱਖ ਵਿਰੋਧਤਾਈ ਪ੍ਰੋਲੇਤਾਰੀ ਤੇ ਬੁਰਜੂਆਜ਼ੀ ਵਿਚਕਾਰ ਨਹੀਂ, ਸਗੋਂ “ਵਿਕਸਤ ਸਮਾਜਵਾਦੀ ਢਾਂਚੇ ਅਤੇ ਸਮਾਜ ਦੀਆਂ ਪਿਛੜੀਆਂ ਪੈਦਾਵਾਰੀ ਤਾਕਤਾਂ ਵਿਚਾਲ਼ੇ ਹੈ।” ਸੁਭਾਵਿਕ ਸੀ ਕਿ ਕੇਂਦਰੀ ਕਮੇਟੀ ਨੇ ਲਿਨ ਪਿਆਓ ਤੇ ਚੇਨ ਪੋ-ਤਾ ਦਾ ਇਹ ਖਰੜਾ ਰੱਦ ਕਰ ਦਿੱਤਾ। ਚੇਨ ਪੋ-ਤਾ ਦੁਆਰਾ ਚੇਅਰਮੈਨ ਮਾਓ ਦੀ ਦੇਖ-ਰੇਖ ਥੱਲੇ ਤਿਆਰ ਕੀਤੀ ਗਈ ਸਿਆਸੀ ਰਿਪੋਰਟ ਦਾ ਖੁਲ੍ਹੇਆਮ ਵਿਰੋਧ ਕਰਨ ਵਿੱਚ ਲਿਨ ਪਿਆਓ ਨੇ ਉਸਦੀ ਚੋਰੀ-ਛਿਪੇ ਹਮਾਇਤ ਕੀਤੀ ਅਤੇ ਜਦੋਂ ਉਸਦੀਆਂ ਸਾਰੀਆਂ ਕੋਸ਼ਿਸ਼ਾਂ ਅਸਫ਼ਲ ਹੋ ਗਈਆਂ, ਸਿਰਫ਼ ਉਦੋਂ ਹੀ ਲਿਨ ਪਿਆਓ ਨੇ ਮਜਬੂਰੀਵੱਸ ਕੇਂਦਰੀ ਕਮੇਟੀ ਦੀ ਸਿਆਸੀ ਲੀਹ ਨੂੰ ਮੰਨਿਆ ਤੇ ਇਸਦੀ ਸਿਆਸੀ ਰਿਪੋਰਟ ਨੂੰ ਕਾਂਗਰਸ ਅੱਗੇ ਪੜ੍ਹਿਆ। ਪ੍ਰੰਤੂ, ਚੇਅਰਮੈਨ ਮਾਓ ਅਤੇ ਪਾਰਟੀ ਦੀ ਕੇਂਦਰੀ ਕਮੇਟੀ ਦੁਆਰਾ ਨਸੀਹਤਾਂ, ਝਾੜਾਂ ਤੇ ਉਸਨੂੰ ਬਚਾਉਣ ਦੇ ਯਤਨਾਂ ਦੇ ਬਾਵਜੂਦ ਲਿਨ ਪਿਆਓ ਨੇ ਨੌਵੀਂ ਕਾਂਗਰਸ ਦੇ ਦੌਰਾਨ ਤੇ ਬਾਅਦ ਵਿੱਚ ਵੀ ਆਪਣੀਆਂ ਸਾਜਿਸ਼ਾਂ ਤੇ ਸਾਬੋਤਾਜ ਨੂੰ ਜਾਰੀ ਰੱਖਿਆ। ਉਹ ਉਲਟ-ਇਨਕਲਾਬੀ ਰਾਜ-ਪਲਟਾ ਕਰਨ ਤੱਕ ਚਲਾ ਗਿਆ ਜਿਸਨੂੰ ਅਗਸਤ, 1970 ਵਿੱਚ ਹੋਏ ਕੇਂਦਰੀ ਕਮੇਟੀ ਦੇ ਦੂਜੇ ਪਲੈਨਰੀ ਸੈਸ਼ਨ ਦੌਰਾਨ ਅਸਫ਼ਲ ਕਰ ਦਿੱਤਾ ਗਿਆ ਸੀ, ਉਸ ਤੋਂ ਬਾਅਦ ਉਸਨੇ ਮਾਰਚ, 1971 ਵਿੱਚ ਆਊਟਲਾਈਨ ਆਫ ਪ੍ਰਾਜੈਕਟ “571” ਦੇ ਨਾਂ ਹੇਠ ਇੱਕ ਹਥਿਆਰਬੰਦ ਉਲਟ-ਇਨਕਲਾਬੀ ਰਾਜ-ਪਲਟੇ ਦੀ ਯੋਜਨਾ ਉਲੀਕੀ ਅਤੇ ਸਤੰਬਰ, 1971 ਉਸਨੇ ਸਾਡੇ ਮਹਾਨ ਆਗੂ ਚੇਅਰਮੈਨ ਮਾਓ ਨੂੰ ਕਤਲ ਕਰਨ ਅਤੇ ਵਿਰੋਧੀ ਕੇਂਦਰੀ ਕਮੇਟੀ ਕਾਇਮ ਕਰਨ ਦੀ ਬੇਤਹਾਸ਼ਾ ਕੋਸ਼ਿਸ਼ ਵਿੱਚ ਬਗਾਵਤ ਸ਼ੁਰੂ ਕਰ ਦਿੱਤੀ। 13 ਸਤੰਬਰ ਨੂੰ ਜਦੋਂ ਉਸਦੀ ਸਾਜਿਸ਼ ਫੇਲ੍ਹ ਹੋ ਗਈ ਤਾਂ ਲਿਨ ਪਿਆਓ ਚੋਰੀ-ਛਿਪੇ ਇੱਕ ਹਵਾਈ ਜਹਾਜ਼ ਵਿੱਚ ਸਵਾਰ ਹੋ ਗਿਆ, ਪਾਰਟੀ ਤੇ ਦੇਸ਼ ਨਾਲ਼ ਗੱਦਾਰੀ ਕਰਕੇ ਸੋਵੀਅਤ ਸੋਧਵਾਦੀਆਂ ਵੱਲ ਭੱਜ ਨਿੱਕਲ਼ਿਆ ਅਤੇ ਮੰਗੋਲੀਆ ਲੋਕ ਗਣਰਾਜ ਦੇ ਉਂਦੂਰ ਖਾਨ ਵਿੱਚ ਇੱਕ ਹਵਾਈ ਹਾਦਸੇ ਵਿੱਚ ਮਾਰਿਆ ਗਿਆ।…

ਪੂਰਾ ਪਡ਼ਨ ਲਈ ਪੀ.ਡੀ.ਐਫ਼ ਡਾਊਨਲੋਡ ਕਰੋ

“ਪਰ੍ਤੀਬੱਧ”, ਅੰਕ 23, ਸਤੰਬਰ 2014 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s