ਬੁਰਜੂਆ ਸੱਭਿਅਤਾ ਅਤੇ ਅਪਰਾਧ

karl marx

ਪੀ.ਡੀ.ਐਫ਼ ਡਾਊਨਲੋਡ ਕਰੋ

ਇਕ ਦਰਸ਼ਨਵੇਤਾ ਵਿਚਾਰਾਂ ਦਾ, ਇਕ ਕਵੀ ਕਵਿਤਾਵਾਂ ਦਾ, ਇਕ ਪਾਦਰੀ ਧਰਮ-ਵਿਖਿਆਨਾਂ ਦਾ, ਕਿ ਪ੍ਰੋਫੈਸਰ ਖੁਲਾਸਿਆਂ ਦਾ, ਆਦਿ, ਆਦਿ, ਉਤਪਾਦਨ ਕਰਦਾ ਹੈ। ਇਕ ਅਪਰਾਧੀ ਅਪਰਾਧ ਪੈਦਾ ਕਰਦਾ ਹੈ। ਜੇਕਰ ਅਸੀਂ ਉਤਪਾਦਨ ਦੀ ਇਸ ਪਿਛਲੇਰੀ ਸ਼ਾਖ਼ ਅਤੇ ਸਮੁੱਚੇ ਰੂਪ ਵਿੱਚ ਸਮਾਜ ਵਿਚਕਾਰ ਸਬੰਧ ਨੂੰ ਰਤਾ ਡੂੰਘੇਰੀ ਦ੍ਰਿਸ਼ਟੀ ਨਾਲ਼ ਦੇਖੀਏ, ਤਾਂ ਅਸੀਂ ਬਹੁਤ ਸਾਰੇ ਤੁਅਸਬਾਂ ਤੋਂ ਆਪਣਾ ਖਹਿੜਾ ਛੁਡਾ ਲਵਾਂਗੇ। ਅਪਰਾਧੀ ਕੇਵਲ ਅਪਰਾਧਾਂ ਨੂੰ ਹੀ ਨਹੀਂ ਸਗੋਂ ਅਪਰਾਧ ਸਬੰਧੀ ਕਾਨੂੰਨ ਨੂੰ ਵੀ ਅਤੇ ਇਸ ਦੇ ਨਾਲ਼ ਹੀ ਉਸ ਪ੍ਰੋਫੈਸਰ ਨੂੰ ਵੀ ਜਨਮ ਦੇਂਦਾ ਹੈ ਜਿਹੜਾ ਅਪਰਾਧ ਸਬੰਧੀ ਕਾਨੂੰਨ ਬਾਰੇ ਲੈਕਚਰ ਦੇਂਦਾ ਹੈ ਅਤੇ ਇਸ ਤੋਂ ਇਲਾਵਾ ਉਸ ਅਟੱਲ ਖੁਲਾਸੇ ਨੂੰ ਵੀ ਜਨਮ ਦੇਂਦਾ ਹੈ ਜਿਸ ਵਿੱਚ ਉਹੀ ਪ੍ਰੋਫੈਸਰ ਆਪਣੇ ਲੈਕਚਰਾਂ ਨੂੰ ”ਜਿਣਸਾਂ” ਦੇ ਰੂਪ ਵਿੱਚ ਵਿਆਪਕ ਮੰਡੀ ਵਿੱਚ ਲਿਆ ਸੁੱਟਦਾ ਹੈ। ਇਸ ਨਾਲ਼ ਉਸ ਜ਼ਾਤੀ ਆਨੰਦ ਤੋਂ ਇਲਾਵਾ ਜੋ – ਜਿਵੇਂ ਕਿ ਇਕ ਸਿਆਣਾ ਗੁਆਹ, ਸ਼੍ਰੀਮਾਨ ਪ੍ਰੋਫੈਸਰ ਰੋਸ਼ਰ ਸਾਨੂੰ (ਦਸਦਾ ਹੈ) – ਖੁਲਾਸੇ ਦੇ ਖਰੜੇ ਤੋਂ ਖੁਦ ਇਸ ਦੇ ਜਨਮਦਾਤੇ ਨੂੰ ਪ੍ਰਾਪਤ ਹੁੰਦਾ ਹੈ, ਕੌਮੀ ਦੌਲਤ ਵਿੱਚ ਵਾਧਾ ਵੀ ਹੁੰਦਾ ਹੈ।

ਇਸ ਤੋਂ ਇਲਾਵਾ ਅਪਰਾਧੀ ਪੂਰੀ ਪੁਲਿਸ ਅਤੇ ਫੌਜਦਾਰੀ ਨਿਆਂ, ਸਿਪਾਹੀਆਂ, ਜੱਜਾਂ, ਜੱਲਾਦਾਂ, ਜਿਊਰੀਆਂ ਆਦਿ ਦਾ ਉਤਪਾਦਨ ਕਰਦਾ ਹੈ; ਅਤੇ ਕਾਰੋਬਾਰ ਦੀਆਂ ਇਹ ਸਭ ਵੱਖ ਵੱਖ ਲੀਹਾਂ, ਜਿਹੜੀਆਂ ਸਮਾਨ ਰੂਪ ਵਿੱਚ ਕਿਰਤ ਦੀ ਸਮਾਜਕ ਵੰਡ ਦੇ ਕਈ ਉਪ-ਵਰਗਾਂ ਨੂੰ ਰੂਪ ਦੇਂਦੀਆਂ ਹਨ, ਮਨੁੱਖੀ ਰੂਹ ਦੀਆਂ ਭਿੰਨ ਭਿੰਨ ਸਮਰਥਾਵਾਂ ਵਿਕਸਤ ਕਰਦੀਆਂ ਹਨ, ਨਵੀਆਂ ਲੋੜਾਂ ਅਤੇ ਉਹਨਾਂ ਦੀ ਪੂਰਤੀ ਦੀਆਂ ਨਵੀਆਂ ਵਿਧੀਆਂ ਦੀ ਸਿਰਜਣਾ ਕਰਦੀਆਂ ਹਨ। ਇਕੱਲੇ ਤਸੀਹੇ ਦੇਣ ਨੇ ਹੀ ਅਤਿਅੰਤ ਅਣੋਖੀਆਂ ਮਕੈਨਕੀ ਕਾਢਾਂ ਨੂੰ ਜਨਮ ਦਿੱਤਾ ਹੈ ਅਤੇ ਕਈ ਆਦਰਯੋਗ ਦਸਤਕਾਰ ਇਸ ਦੇ ਔਜ਼ਾਰਾਂ ਦੇ ਉਤਪਾਦਨ ਵਿੱਚ ਲੱਗੇ ਹਨ। 

ਅਪਰਾਧੀ ਇਕ ਪ੍ਰਭਾਵ ਪੈਦਾ ਕਰਦਾ ਹੈ, ਭਾਗਸਮ ਰੂਪ ਵਿੱਚ ਸਦਾਚਾਰਕ ਅਤੇ ਭਾਗਸਮ ਰੂਪ ਵਿੱਚ ਦੁਖਾਂਤਕ, ਜਿਸ ਤਰ੍ਹਾਂ ਦੀ ਕਿ ਸੂਰਤ ਹੋਵੇ, ਅਤੇ ਇਸ ਤਰੀਕੇ ਨਾਲ਼ ਜਨਤਾ ਦੀਆਂ ਸਦਾਚਾਰਕ ਅਤੇ ਸੁਹਜਾਤਮਕ ਭਾਵਨਾਵਾਂ ਉਭਾਰ ਕੇ ਇਕ ”ਸੇਵਾ” ਕਰਦਾ ਹੈ। ਉਹ ਕੇਵਲ ਅਪਰਾਧ ਸਬੰਧੀ ਕਾਨੂੰਨ ਬਾਰੇ ਖੁਲਾਸੇ ਹੀ ਨਹੀਂ, ਕੇਵਲ ਫੌਜਦਾਰੀ ਸੰਘਤਾ ਅਤੇ ਉਹਨਾਂ ਦੇ ਨਾਲ਼ ਹੀ ਇਸ ਖੇਤਰ ਦੇ ਕਾਨੂੰਨਦਾਨ ਹੀ ਪੈਦਾ ਨਹੀਂ ਕਰਦਾ, ਸਗੋਂ ਕਲਾ, belles-lettres (ਸਾਹਿਤਕ ਰਚਨਾਵਾਂ। – ਸੰਪਾ.), ਨਾਵਲ, ਅਤੇ ਦੁਖਾਂਤਾਂ ਦਾ ਵੀ ਉਤਪਾਦਨ ਕਰਦਾ ਹੈ, ਜਿਵੇਂ ਕਿ ਨਾ ਕੇਵਲ ਮਿਊਲਨਰ ਦੀ ”Schuld” (ਗੁਨਾਹ। – ਸੰਪਾ.) ਅਤੇ ਸ਼ਿਲਰ ਦੀ ”Rauber” (ਡਾਕੂ। – ਸੰਪਾ.) ਤੋਂ ਹੀ, ਸਗੋਂ ”ਈਡੀਪਸ” (ਸੋਫੋਕਲੀਜ਼) ਅਤੇ ”ਰਿਚਰਡ ਤੀਜਾ” (ਸ਼ੇਕਸਪੀਅਰ) ਤੋਂ ਵੀ ਪਤਾ ਲਗਦਾ ਹੈ। ਅਪਰਾਧੀ ਬੁਰਜੂਆ ਜੀਵਨ ਦੀ ਇਕਸਰਤਾ ਅਤੇ ਦੈਨਿਕ ਸਲਾਮਤੀ ਨੂੰ ਭੰਗ ਕਰਦਾ ਹੈ। ਇਸ ਤਰ੍ਹਾਂ ਉਹ ਇਸ ਨੂੰ ਖੜੋਤ ਤੋਂ ਬਚਾਉਂਦਾ ਹੈ ਅਤੇ ਉਸ ਬੇਚੈਨੀ ਭਰਪੂਰ ਤਣਾਓ ਅਤੇ ਤੀਖਣਤਾ ਨੂੰ ਜਨਮ ਦੇਂਦਾ ਹੈ ਜਿਸ ਦੇ ਬਗ਼ੈਰ ਮੁਕਾਬਲੇ ਦਾ ਉਤਸਾਹ ਵੀ ਮੱਠਾ ਪੈ ਜਾਂਦਾ ਹੈ। ਇਸ ਪ੍ਰਕਾਰ ਉਹ ਉਪਜਾਊ ਸ਼ਕਤੀਆਂ ਨੂੰ ਹੁਲਾਰਾ ਬਖ਼ਸ਼ਦਾ ਹੈ। ਜਿੱਥੇ ਅਪਰਾਧ ਵਾਧੂ ਵਸੋਂ ਦੇ ਹਿੱਸੇ ਨੂੰ ਕਿਰਤ ਮੰਡੀ ਵਿਚੋਂ ਬਾਹਰ ਲੈ ਜਾਂਦਾ ਹੈ ਅਤੇ ਇਸ ਪ੍ਰਕਾਰ ਕਿਰਤੀਆਂ ਵਿੱਚ ਮੁਕਾਬਲਾ ਘਟਾਉਂਦਾ ਹੈ – ਇਕ ਨਿਸ਼ਚਿਤ ਬਿੰਦੂ ਤੱਕ ਉਜਰਤਾਂ ਨੂੰ ਘੱਟ ਤੋਂ ਘੱਟ ਪੱਧਰ ਤੱਕ ਹੇਠਾਂ ਡਿਗਣੋਂ ਰੋਕ ਕੇ – ਉੱਥੇ ਅਪਰਾਧ ਵਿਰੁੱਧ ਜਦੋ-ਜਹਿਦ ਇਸ ਵਸੋਂ ਦੇ ਦੂਜੇ ਹਿਸੇ ਨੂੰ ਆਪਣੇ ਅੰਦਰ ਸਮੋ ਲੈਂਦੀ ਹੈ। ਇਸ ਪ੍ਰਕਾਰ ਅਪਰਾਧੀ ਉਹਨਾਂ ਕੁਦਰਤੀ ”ਪਾਸਕੂਆਂ” ਵਿਚੋਂ ਇਕ ਬਣ ਨਿਬੜਦਾ ਹੈ ਜਿਹੜੇ ਸਹੀ ਸੰਤੁਲਨ ਲਿਆਉਂਦੇ ਹਨ ਅਤੇ ”ਲਾਭਦਾਇਕ” ਪੇਸ਼ਿਆਂ ਦਾ ਕਿ ਸਮੁੱਚਾ ਪਰਿਪੇਖ ਉਜਾਗਰ ਕਰਦੇ ਹਨ।

ਉਪਜਾਊ ਤਾਕਤ ਦੇ ਵਿਕਾਸ ਉਤੇ ਅਪਰਾਧੀ ਦੇ ਪ੍ਰਭਾਵ ਨੂੰ ਵਿਸਥਾਰ ਨਾਲ਼ ਦਰਸਾਇਆ ਜਾ ਸਕਦਾ ਹੈ। ਕੀ ਜੰਦਰੇ ਕਮਾਲ ਦੀ ਆਪਣੀ ਵਰਤਮਾਨ ਪੱਧਰ ਨੂੰ ਪਹੁੰਚਦੇ ਜੇ ਚੋਰ ਨਾ ਹੁੰਦੇ? ਜੇਕਰ ਜਾਅਲੀ ਨੋਟ ਬਣਾਉਣ ਵਾਲੇ ਨਾ ਹੁੰਦੇ (183) ਤਾਂ ਕੀ ਬੈਂਕ-ਨੋਟ ਆਪਣੀ ਵਰਤਮਾਨ ਪਰੀਪੂਰਨਤਾ ਨੂੰ ਪਹੁੰਚਦੇ? ਕੀ ਵਪਾਰਕ ਧੋਖੇਬਾਜ਼ੀਆਂ ਦੀ ਅਣਹੋਂਦ ਦੀ ਹਾਲਤ ਵਿੱਚ ਖੁਰਦਬੀਨ ਸਾਧਾਰਨ ਵਣਿਜ ਦੇ ਖੇਤਰ ਵਿੱਚ ਆ ਵੜੀ ਹੁੰਦੀ (ਦੇਖੋ ਬੈਬਿਜ)? ਕੀ ਵਿਹਾਰਕ ਰਸਾਇਣ ਵਿਗਿਆਨ ਜਿਣਸਾਂ ਵਿੱਚ ਮਿਲਾਵਟ ਅਤੇ ਇਸ ਨੂੰ ਪ੍ਰਗਟ ਕਰਨ ਦੇ ਯਤਨਾਂ ਦਾ ਓਨਾਂ ਹੀ ਦੇਣਦਾਰ ਨਹੀਂ ਜਿੱਨਾਂ ਉਤਪਾਦਨ ਵਾਸਤੇ ਈਮਾਨਦਾਰ ਉੱਦਮ ਦਾ? ਅਪਰਾਧ, ਸੰਪਤੀ ਉੱਤੇ ਹਮਲੇ ਦੀਆਂ ਆਪਣੀਆਂ ਨਿਰੰਤਰ ਨਵੀਆਂ ਵਿਧੀਆਂ ਰਾਹੀਂ, ਰਖਿਆ ਦੀਆਂ ਨਵੀਆਂ ਵਿਧੀਆਂ ਲਈ ਨਿਰੰਤਰ ਸੱਦਾ ਦੇਂਦਾ ਹੈ ਅਤੇ ਇਸ ਕਰਕੇ ਮਸ਼ੀਨਾਂ ਦੀ ਕਾਢ ਲਈ ਉੱਨਾ ਹੀ ਉਪਜਾਊ ਹੈ ਜਿੱਨਾ ਹੜਤਾਲਾਂ ਹਨ ਅਤੇ ਜੇਕਰ ਬੰਦਾ ਨਿੱਜੀ ਅਪਰਾਧ ਦੇ ਖੇਤਰ ਨੂੰ ਛੱਡ ਵੀ ਦੇਵੇ: ਕੀ ਸੰਸਾਰ-ਮੰਡੀ ਕਦੇ ਹੋਂਦ ਵਿੱਚ ਆਈ ਹੁੰਦੀ ਜੇ ਕੌਮੀ ਅਪਰਾਧ ਨਾ ਹੁੰਦੇ? ਨਿਰਸੰਦੇਹ, ਕੀ ਸਗੋਂ ਕੌਮਾਂ ਦਾ ਜਨਮ ਵੀ ਹੋਇਆ ਹੁੰਦਾ? ਅਤੇ ਕੀ ਆਦਮ ਦੇ ਸਮੇਂ ਤੋਂ ਹੀ ਗੁਨਾਹ ਦਾ ਰੁਖ ਨਾਲ਼ ਹੀ ਨਾਲ਼ ਸਦਾ ਹੀ ਗਿਆਨ ਦਾ ਰੁਖ ਵੀ ਨਹੀਂ ਹੈ?

ਆਪਣੀ ”ਮਧੂ-ਮੱਖੀਆਂ ਦੀ ਕਹਾਣੀ” ਵਿੱਚ (1705) ਮਾਂਡੇਵਿਲ ਨੇ ਪਹਿਲਾਂ ਹੀ ਦਰਸਾ ਦਿੱਤਾ ਸੀ ਕਿ ਕਿੱਤੇ ਦੀ ਹਰ ਸੰਭਵ ਕਿਸਮ ਉਪਜਾਊ ਹੈ ਅਤੇ ਇਸ ਸਮੁੱਚੀ ਦਲੀਲ ਦੀ ਸੇਧ ਨੂੰ ਪ੍ਰਗਟਾਅ ਦਿੱਤਾ ਸੀ:

”ਉਹ ਚੀਜ਼ ਜਿਸ ਨੂੰ ਅਸੀਂ ਇਸ ਜਗਤ ਵਿੱਚ, ਸਦਾਚਾਰਕ ਅਤੇ ਪ੍ਰਾਕਿਰਤਕ, ਬਦੀ ਆਖ ਸਕਦੇ ਹਾਂ, ਉਹ ਸ਼ਾਨਦਾਰ ਅਸੂਲ ਹੈ ਜਿਹੜਾ ਸਾਨੂੰ ਮਿਲਣਸਾਰ ਜੀਵ, ਬਿਨਾਂ ਛੋਟ ਦੇ ਹਰ ਕਿੱਤੇ ਅਤੇ ਰੁਜ਼ਗਾਰ ਦਾ ਨਿਗਰ ਆਧਾਰ, ਜੀਵਨ ਅਤੇ ਆਸਰਾ ਬਣਾਉਂਦਾ ਹੈ (….) ਇਥੇ ਹੀ ਸਾਨੂੰ ਕੁੱਲ ਕਲਾ ਅਤੇ ਵਿਗਿਆਨ ਦਾ ਅਸਲ ਮੂਲ ਖੋਜਣਾ ਚਾਹੀਦਾ ਹੈ; ਅਤੇ (….) ਜਿਸ ਘੜੀ ਬਦੀ ਦਾ ਵਜੂਦ ਨਹੀਂ ਰਹਿੰਦਾ, ਸਮਾਜ ਦਾ ਜੇ ਉੱਕਾ ਹੀ ਖੁਰ ਜਾਣਾ (ਹੱਥ-ਲਿਖਤ ਵਿੱਚ ”destroyed” (”ਤਬਾਹ”)। -ਸੰਪਾ.) ਨਹੀਂ ਤਾਂ ਖਰਾਬ ਹੋ ਜਾਣਾ ਅਵਸ਼ਕ ਹੈ” (ਦੂਜੀ ਛਾਪ, ਲੰਦਨ, 1723, ਪੰਨਾ 428)* 

ਨਿਰਸੰਦੇਹ ਕੇਵਲ ਮਾਂਡੇਵਿਲ ਹੀ ਬੁਰਜੂਆ ਸਮਾਜ ਦੇ ਖੂਹ-ਦੇ-ਡਡੂ ਹਮਾਇਤੀਆਂ ਨਾਲੋਂ ਅਸੀਮ ਰੂਪ ਵਿੱਚ ਦਲੇਰ ਅਤੇ ਵਧੇਰੇ ਈਮਾਨਦਾਰ ਸੀ।

Karl Marx, “Theories of Surplus-Value, Part 9, Moscow, 1975, pp. 387-388.

* Mandeville, 2. ““he Fable of the Bees or Private Vices, Public Benefits” (ਮਾਂਡੇਵਿਲ, ਬ. ”ਮੱਖੀਆਂ ਦੀ ਨੀਤੀ-ਕਥਾ ਜਾਂ ਨਿੱਜੀ ਵੈਲ, ਜਨਤਕ ਲਾਭ”), ਲੰਦਨ, 1728, ਪੰਨਾ 428। ਪੁਸਤਕ ਦਾ ਪਹਿਲਾ ਐਡੀਸ਼ਨ 1705 ਵਿੱਚ ਪ੍ਰਾਕਸ਼ਤ ਹੋਇਆ ਸੀ।

“ਪ੍ਰਤੀਬੱਧ”, ਅੰਕ 14, ਅਕਤੂਬਰ 2010 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s