ਭਾਰਤੀ ਖੇਤੀ ਵਿੱਚ ਪੂੰਜੀਵਾਦੀ ਵਿਕਾਸ (1990 ਤੋਂ ਬਾਅਦ ਵਾਪਰੀਆਂ ਤਬਦੀਲੀਆਂ ਦਾ ਇਕ ਖਾਕਾ)

kheti3

ਇਸ ਲੇਖ ਦਾ ਮਕਸਦ ਨਵੇਂ ਸਿਰੇ ਤੋਂ ਖੇਤੀ ਜਾਂ ਭਾਰਤੀ ਸਮਾਜ ਦੇ ਖਾਸੇ ਨੂੰ ਪੂੰਜੀਵਾਦੀ ਸਾਬਤ ਕਰਨਾ ਨਹੀਂ ਹੈ ਕਿਉਂਕਿ ਇਹ ਕੰਮ ਤਾਂ ਕਾਫ਼ੀ ਪਹਿਲਾਂ ਹੀ ਹੋ ਚੁੱਕਾ ਹੈ। ਭਾਰਤੀ ਖੇਤੀ ਵਿੱਚ ਹੋਏ ਹਰੇ ਇਨਕਲਾਬ ਤੋਂ ਬਾਅਦ ਹੀ ਭਾਰਤੀ ਕਮਿਊਨਿਸਟਾਂ ਅਤੇ ਅਕਾਦਮਿਕ ਮਾਰਕਸਵਾਦੀਆਂ ਦਰਮਿਆਨ ਇਹ ਸਵਾਲ ਉੱਠ ਖੜ੍ਹਾ ਹੋਇਆ ਸੀ ਕਿ ਭਾਰਤੀ ਖੇਤੀ ਵਿੱਚ ਭਾਰੂ ਪੈਦਾਵਾਰੀ ਸਬੰਧਾਂ ਦਾ ਖਾਸਾ ਕੀ ਹੈ? 1970 ਵਿੱਚ ‘ਇਕਨਾਮਿਕ ਐਂਡ ਪੋਲੀਟੀਕਲ ਵੀਕਲੀ’ ਵਿੱਚ ਇਸ ਸਵਾਲ ਉੱਪਰ ਬਹਿਸ ਛਿੜੀ, ਜਿਸ ਵਿੱਚ ਭਾਰਤੀ ਖੇਤੀ ਨੂੰ ਜਗੀਰੂ ਜਾਂ ਅਰਧ-ਜਗੀਰੂ ਸਾਬਤ ਕਰਨ ਵਾਲ਼ੇ ਜਲਦ ਹੀ ਮੈਦਾਨ ਛੱਡ ਗਏ। 1967 ਵਿੱਚ ਮਹਾਨ ਨਕਸਲਬਾੜੀ ਬਗ਼ਾਵਤ ਤੋਂ ਬਾਅਦ ਵਜੂਦ ਵਿੱਚ ਆਏ ਇਨਕਲਾਬੀ ਖੇਮੇ ਵਿੱਚ ਵੀ ਇਸ ਸਵਾਲ ਉੱਪਰ ਕਿਸੇ ਨਾ ਕਿਸੇ ਰੂਪ ਵਿੱਚ ਚਰਚਾ ਛਿੜਦੀ ਰਹੀ। ਇਹ ਭਾਰਤ ਦੀ ਕਮਿਊਨਿਸਟ ਲੀਗ (ਮਾਰਕਸਵਾਦੀ-ਲੈਨਿਨਵਾਦੀ) ਹੀ ਸੀ ਜਿਸ ਨੇ ਭਾਰਤ ਦੀ ਕਮਿਊਨਿਸਟ ਲਹਿਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਭਾਰਤੀ ਸਮਾਜ ਦੇ ਭਰਵੇਂ ਵਿਸ਼ੇਸ਼ਲਣ ਦਾ ਕਾਰਜ ਹੱਥ ‘ਚ ਲਿਆ। 1978 ਵਿੱਚ ਆਪਣੀ ਸਥਾਪਨਾ ਤੋਂ ਬਾਅਦ ਪੰਜ ਸਾਲਾਂ ਦੀ ਗਹਿਰ-ਗੰਭੀਰ ਖੋਜ-ਪੜਤਾਲ ਤੋਂ ਬਾਅਦ ਆਪਣੇ ਸਿਧਾਂਤਕ ਪਰਚੇ ‘ਲਾਲ ਤਾਰਾ’ ਦੇ ਦੂਸਰੇ ਅੰਕ ਵਿੱਚ, ਤੱਥਾਂ-ਅੰਕੜਿਆਂ-ਦਲੀਲਾਂ ਸਹਿਤ, ਭਾਰਤੀ ਸਮਾਜ ਨੂੰ ਪੂੰਜੀਵਾਦੀ ਸਮਾਜ ਸਾਬਤ ਕਰਦੇ ਹੋਏ, ਇਹ ਨਤੀਜਾ ਕੱਢਿਆ ਗਿਆ ਕਿ ਭਾਰਤੀ ਸਮਾਜ ਨੂੰ ਅਰਧ ਜਗੀਰੂ-ਅਰਧ ਬਸਤੀ ਕਹਿਣਾ ਗ਼ਲਤ ਹੈ ਅਤੇ ਇਹ ਕਿ ਭਾਰਤੀ ਸਮਾਜ ਹੁਣ ਜਮਹੂਰੀ, ਨਵ-ਜਮਹੂਰੀ ਇਨਕਲਾਬ ਦਾ ਪੜਾਅ ਪਾਰ ਕਰਕੇ ਸਮਾਜਵਾਦੀ ਇਨਕਲਾਬ ਦੇ ਪੜਾਅ ਵਿੱਚ ਦਾਖਲ ਹੋ ਚੁੱਕਾ ਹੈ। ‘ਲਾਲ ਤਾਰਾ-2’ ਦੇ ਪ੍ਰਕਾਸ਼ਨ ਤੋਂ ਬਾਅਦ ਇਸ ਨੂੰ ਦੇਸ਼ ਦੇ ਕੋਨੇ-ਕੋਨੇ ਵਿੱਚ, ਉਸ ਵੇਲੇ ਦੀਆਂ ਇਨਕਲਾਬੀ ਕੈਂਪ ਦੀਆਂ ਹੋਰ ਜਥੇਬੰਦੀਆਂ ਤੱਕ ਪਹੁੰਚਾਇਆ ਗਿਆ ਅਤੇ ਸਭ ਨੂੰ ਇਸ ਉੱਪਰ ਵਿਚਾਰ-ਚਰਚਾ ਅਤੇ ਵਾਦ-ਵਿਵਾਦ ਦਾ ਸੱਦਾ ਦਿੱਤਾ ਗਿਆ। ਪਰ ਇਨ੍ਹਾਂ ਸਾਰੇ ਗਰੁੱਪਾਂ ਨੇ ਭਾਰਤੀ ਇਨਕਲਾਬ ਦੇ ਇਸ ਅਹਿਮ ਸਵਾਲ ਉੱਪਰ ਚੁੱਪ ਹੀ ਧਾਰੀ ਰੱਖੀ। ਇਸ ਤੋਂ ਬਾਅਦ 1987 ਵਿੱਚ ਦੁਬਾਰਾ ਸੀ. ਐੱਲ. ਆਈ. (ਐੱਮ. ਐੱਲ.) ਨੇ ਇਹ ਯਤਨ ਕੀਤਾ ਕਿ ਭਾਰਤੀ ਸਮਾਜ ਵਿੱਚ ਆਏ ਇਸ ਬਦਲਾਅ ਨੂੰ ਦੂਜੀ ਸੰਸਾਰ ਜੰਗ ਤੋਂ ਬਾਅਦ ਸਮੁੱਚੇ ਸੰਸਾਰ ਵਿਚ, ਸਾਮਰਾਜਵਾਦ ਦੇ ਕਾਰਵਾਈ ਢੰਗ ਵਿਚ ਆਈਆਂ ਮਹੱਤਵਪੂਰਨ ਤਬਦੀਲੀਆਂ ਦੇ ਪਰਿਪੇਖ ਵਿੱਚ ਰੱਖ ਕੇ ਸਮਝਿਆ ਜਾਵੇ। ਇਸ ਸਬੰਧੀ ਸਾਮਰਾਜ ਦੇ ਕਾਰਵਾਈ ਢੰਗ ਵਿੱਚ ਆਈਆਂ ਤਬਦੀਲੀਆਂ ਬਾਰੇ, ਭਾਰਤੀ ਸਮਾਜ ਦੇ ਖਾਸੇ, ਭਾਰਤ ਦੇ ਸਮਾਜਵਾਦੀ ਇਨਕਲਾਬ ਦੇ ਪ੍ਰੋਗਰਾਮ ਸਬੰਧੀ ਦੋ ਅਹਿਮ ਦਸਤਾਵੇਜ਼ ਜਾਰੀ ਕੀਤੇ ਗਏ। ਪਰ ਇਸ ਵਾਰ ਵੀ ਇਨਕਲਾਬੀ ਖੇਮੇ ਦੀਆਂ ਬਾਕੀ ਜਥੇਬੰਦੀਆਂ ਨੇ ‘ਇੱਕ ਚੁੱਪ ਸੌ ਸੁੱਖ’ ਦੀ ਨੀਤੀ ਉੱਪਰ ਚੱਲਣਾ ਹੀ ਬਿਹਤਰ ਸਮਝਿਆ। ਇਸ ਲਈ ਇਸ ਲੇਖ ਵਿੱਚ ਅਸੀਂ ਭਾਰਤੀ ਸਮਾਜ, ਖਾਸ ਕਰ ਭਾਰਤੀ ਖੇਤੀ ਦੇ ਪੂੰਜੀਵਾਦੀ ਖਾਸੇ ਸਬੰਧੀ ਕੋਈ ਨਵੀਂ ਗੱਲ ਨਹੀਂ ਕਹਿਣ ਜਾ ਰਹੇ। ਇਸ ਲੇਖ ਦਾ ਮੁੱਖ ਮਕਸਦ 1990 ਤੋਂ…

(ਪੂਰਾ ਲੇਖ ਪਡ਼ਨ ਲਈ ਪੀ.ਡੀ.ਐਫ਼ ਡਾਊਨਲੋਡ ਕਰੋ)

“ਪ੍ਰਤੀਬੱਧ”, ਅੰਕ 01, ਅਕਤੂਬਰ-ਦਸੰਬਰ 2005 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s