ਭਾਰਤ ਵਿੱਚ ਪੂੰਜੀਵਾਦੀ ਵਿਕਾਸ ਅਤੇ ਇਨਕਲਾਬ ਦੇ ਪੜਾਅ ਬਾਰੇ* -ਸੁਖਦੇਵ

captalism

(ਪੀ.ਡੀ.ਐਫ਼ ਡਾਊਨਲੋਡ ਕਰੋ)

 (*ਕਾਮਰੇਡ ਸੁਖਦੇਵ ਦਾ ਇਹ ਲੇਖ ਪਟਨਾ ਤੋਂ ਛਪਦੇ ਮਾਸਿਕ ਮੈਗਜ਼ੀਨ ‘ਫਿਲਹਾਲ’ ਦੇ ਸਤੰਬਰ-ਅਕਤੂਬਰ 2005 ਅੰਕ ਵਿਚ ਛਪਿਆ ਸੀ। ਲੇਖਕ ਨੇ ਇਹ ਲੇਖ ਭਾਰਤੀ ਸਮਾਜ ਦੇ ਖਾਸੇ ਅਤੇ ਇਨਕਲਾਬ ਦੇ ਪੜਾਅ ਬਾਰੇ ਫਿਲਹਾਲ ਦੇ ਪੰਨਿਆਂ ‘ਤੇ ਚੱਲ ਰਹੀ ਬਹਿਸ ਵਿੱਚ ਸ਼ਿਰਕਤ ਕਰਦੇ ਹੋਏ ਲਿਖਿਆ ਸੀ।)

”ਫਿਲਹਾਲ ਦੇ ਪੰਨਿਆਂ ‘ਤੇ ਭਾਰਤੀ ਖੇਤੀ ਵਿੱਚ ਪ੍ਰਧਾਨ ਪੈਦਾਵਾਰੀ ਸਬੰਧਾਂ ਦੇ ਸਵਾਲ ‘ਤੇ ਚੱਲ ਰਹੀ ਬਹਿਸ ਵਿੱਚ ਸ਼ਿਰਕਤ ਕਰਦੇ ਹੋਏ ਮਨੀਸ਼ ਅਤੇ ਅਸੀਮ ਸੱਤਿਆਦੇਵ ਨੇ (ਫਿਲਹਾਲ ਜੁਲਾਈ 2005) ਭਾਰਤੀ ਖੇਤੀ ਨੂੰ ਅਰਧ-ਜਗੀਰੂ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੋਨਾਂ ਨੇ ਭਾਰਤੀ ਖੇਤੀ ਨੂੰ ਅਰਧ -ਜਗੀਰੂ ਜਾਂ ਜਗੀਰੂ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਦੋਨਾਂ ਨੇ ਭਾਰਤੀ ਖੇਤੀ ਵਿੱਚ ਪਿਛਲੀ ਅੱਧੀ ਸਦੀ ਤੋਂ ਵੀ ਜਿਆਦਾ ਸਮੇਂ ਵਿੱਚ ਹੋਏ ਪੂੰਜੀਵਾਦੀ ਵਿਕਾਸ ਨੂੰ ਖਾਰਿਜ ਕੀਤਾ ਹੈ। ਮਨੀਸ਼ ਨੇ ਭਾਰਤ ਵਿੱਚ ਇਨਕਲਾਬ ਦੇ ਪੜਾਅ ਦਾ ਇੱਕ ਨਵਾਂ ਸਵਾਲ ਉਠਾਉਂਦੇ ਹੋਏ ਇੱਥੇ ਸਮਾਜਵਾਦੀ ਇਨਕਲਾਬ ਦੀ ਸੰਭਾਵਨਾ ਨੂੰ ਵੀ ਰੱਦ ਕੀਤਾ ਹੈ। ਲੈਨਿਨ ਦੀ ਪੁਸਤਕ ‘ਜਮਹੂਰੀ ਇਨਕਾਲਬ ਵਿੱਚ ਸਮਾਜਿਕ ਜਮਹੂਰੀਅਤ ਦੇ ਦੋ ਦਾਅ ਪੇਚ’ ਦਾ ਜ਼ਿਕਰ ਕਰਦੇ ਹੋਏ ਉਹਨਾਂ ਨੇ ਠੀਕ ਹੀ ਕਿਹਾ ਹੈ ਕਿ ਪੂੰਜੀਵਾਦੀ ਵਿਕਾਸ ਦੇ ਬਾਵਜੂਦ ਲੈਨਿਨ ਰੂਸੀ ਸਮਾਜ ਨੂੰ ਜਮਹੂਰੀ ਇਨਕਲਾਬ ਦੇ ਪੜਾਅ ਵਿੱਚ ਮੰਨਦੇ ਸਨ। ਪਰ ਉਹ ਇਸ ਗੱਲ ਨੂੰ ਸਹੀ ਨਹੀਂ ਸਮਝ ਰਹੇ ਕਿ ਅੱਜ ਦੇ ਭਾਰਤ ਦੀ ਤੁਲਨਾ ਕਿਸੇ ਵੀ ਰੂਪ ਵਿੱਚ ਇਨਕਲਾਬ ਤੋਂ ਪਹਿਲਾਂ ਦੇ ਰੂਸ ਨਾਲ ਨਹੀਂ ਕੀਤੀ ਜਾ ਸਕਦੀ। ਰੂਸ ਵਿੱਚ ਲੈਨਿਨ ਜਮਹੂਰੀ ਇਨਕਲਾਬ ਦਾ ਪੜਾਅ ਇਸ ਲਈ ਮੰਨਦੇ ਸਨ ਕਿਉਂਕਿ ਉੱਥੇ ਅਧਾਰ (ਪੈਦਾਵਾਰੀ ਸਬੰਧ) ਮੁੱਖ ਰੂਪ ਵਿੱਚ ਭਾਵੇਂ ਪੂੰਜੀਵਾਦੀ ਸੀ ਪਰ ਉੱਚ ਉਸਾਰ ਅਜੇ ਵੀ ਗੈਰ ਜਮਹੂਰੀ ਸੀ। ਉੱਥੇ ਜ਼ਾਰਸ਼ਾਹੀ ਜਿਹੀ ਨਿਰੰਕੁਸ਼ ਹਕੂਮਤ ਸੀ। ਇਸ ਲਈ ਉੱਥੇ ਜ਼ਾਰਸ਼ਾਹੀ ਨਿਰੰਕੁਸ਼ਤਾ ਨੂੰ ਹਟਾ ਕੇ ਰਾਜਨੀਤਕ ਅਜ਼ਾਦੀ ਹਾਸਿਲ ਕਰਨਾ ਇਨਕਲਾਬ ਦਾ ਫੌਰੀ ਅਤੇ ਜ਼ਰੂਰੀ ਕੰਮ ਸੀ। ਇਹਨਾਂ ਸ਼ਬਦਾਂ ਵਿੱਚ ਇਹ ਜਮਹੂਰੀ ਇਨਕਲਾਬ ਸੀ। ਲੈਨਿਨ ਦੇ ਸ਼ਬਦਾਂ ਵਿੱਚ,” ਮਜ਼ਦੂਰ ਜਮਾਤ ਅਤੇ ਸਮਾਜਵਾਦ ਦੇ ਅੰਤਿਮ ਨਿਸ਼ਾਨੇ ਲਈ ਇਸਦੇ ਸੰਘਰਸ਼ ਦੋਨਾਂ ਦੇ ਪ੍ਰਤੱਖ ਹਿੱਤ ਜਿਆਦਾ ਸੰਭਵ ਰਾਜਨੀਤਕ ਅਜ਼ਾਦੀ ਵਿੱਚ ਅਤੇ ਇਸਦੇ ਨਤੀਜੇ ਵਜੋਂ, ਸਰਕਾਰ ਦੇ ਨਿਰੰਕੁਸ਼ ਰੂਪ ਨੂੰ ਹਟਾਕੇ ਜਮਹੂਰੀ ਲੋਕਤੰਤਰ ਕਾਇਮ ਕਰਨ ਵਿੱਚ ਹਨ।” (‘ਜਮਹੂਰੀ ਇਨਕਲਾਬ ਵਿੱਚ ਸਮਾਜਿਕ ਜਮਹੂਰੀਅਤ ਦੇ ਦਾਅ ਪੇਚ’, ਪੰਨਾ 15, ਅੰਗਰੇਜੀ ਐਡੀਸ਼ਨ ਸੰ., ਪ੍ਰੋਗਰੈਸ ਪਬਲੀਸ਼ਰਜ਼, ਅਨੁਵਾਦ ਸਾਡਾ)।

ਪਰ ਭਾਰਤ ਦੇ ਪੂੰਜੀਵਾਦੀ ਪੈਦਾਵਾਰੀ ਸਬੰਧ ਵੀ ਇਨਕਲਾਬ ਤੋਂ ਪਹਿਲਾਂ ਦੇ ਰੂਸ ਦੇ ਮੁਕਾਬਲੇ ਕਿਤੇ ਜਿਆਦਾ ਪਰਪੱਕ ਹਾਲਤਾਂ ਵਿੱਚ ਹਨ ਅਤੇ ਇੱਥੋਂ ਦੇ ਉੱਚ ਉਸਾਰ (ਮੁੱਖ ਰੂਪ ਵਿੱਚ ਸਰਕਾਰ ਦਾ ਰੂਪ) ਨੂੰ ਵੀ ਗੈਰ ਜਮਹੂਰੀ ਨਹੀਂ ਕਿਹਾ ਜਾ ਸਕਦਾ, ਏਥੇ ਜ਼ਾਰ ਜਿਹੇ ਕਿਸੇ ਰਾਜੇ ਦੀ ਹਕੂਮਤ ਨਹੀਂ ਹੈ। ਇਥੋਂ ਦੀ ਬੁਰਜੂਆ ਜਮਾਤ ਨੇ ਭਾਰਤ ਦੀ ਮਿਹਨਤਕਸ਼ ਜਨਤਾ ‘ਤੇ ਹਕੂਮਤ ਲਈ ਬੁਰਜੂਆ (ਸੰਸਦੀ) ਜਮਹੂਰੀਅਤ ਦਾ ਰਸਤਾ ਅਪਣਾਇਆ ਹੈ। ਰੂਸ ਦੀ ਬੁਰਜੂਆਜ਼ੀ ਆਪਣੀ ਪਾਰਟੀ ‘ਸੰਵਿਧਾਨਿਕ ਜਮਹੂਰੀ ਪਾਰਟੀ’ ਰਾਹੀਂ ਜ਼ਾਰਸ਼ਾਹੀ ਹਕੂਮਤ ਨੂੰ ਹਟਾਉਣ ਜਾਂ ਜ਼ਿਆਦਾ ਤੋਂ ਜ਼ਿਆਦਾ ਤਾਕਤ ਜ਼ਾਰਸ਼ਾਹੀ ਤੋਂ ਖੋਹ ਕੇ ਆਪਣੇ ਹੱਥਾਂ ਵਿੱਚ ਲੈਣ ਲਈ ਕਿਸੇ ਨਾ ਕਿਸੇ ਰੂਪ ਵਿੱਚ ਸੰਘਰਸ਼ਸ਼ੀਲ ਸੀ, ਭਾਵੇਂ ਉਹ ਮਜ਼ਦੂਰ ਇਨਕਲਾਬ ਦੇ ਡਰ ਤੋਂ ਜ਼ਾਰਸ਼ਾਹੀ ਨਾਲ ਸਮਝੌਤਾ ਵੀ ਕਰਦੀ ਸੀ। ਪਰ ਸਾਡੇ ਇੱਥੇ ਅਜਿਹੀ ਕਿਹੜੀ ਬੁਰਜੂਆ ਜਮਾਤ ਜਾਂ ਉਸਦਾ ਕੋਈ ਧੜਾ ਹੈ ਜੋ ਮੌਜੂਦਾ ਹਕੂਮਤ ਦੇ ਵਿਰੋਧ ਵਿੱਚ ਹੋਵੇ? ਸਪੱਸ਼ਟ ਹੈ ਕਿ ਇੱਥੋਂ ਦੀ ਬੁਰਜੂਆਜ਼ੀ ਅੱਜ ਹਾਕਮ ਜਮਾਤ ਹੈ। ਇਸ ਲਈ ਏਥੇ ਸਰਕਾਰ (ਸੰਸਦੀ ਲੋਕਤੰਤਰ) ਦਾ ਰੂਪ ਵੀ ਪੂੰਜੀਵਾਦੀ ਪੈਦਾਵਾਰੀ ਸਬੰਧਾਂ ਦੇ ਅਨੁਸਾਰੀ ਹੈ। ਇਸ ਲਈ ਅਜਿਹਾ ਕੋਈ ਕਾਰਨ ਨਹੀਂ ਰਹਿ ਜਾਂਦਾ ਕਿ ਭਾਰਤੀ ਸਮਾਜ ਨੂੰ ਸਮਾਜਵਾਦੀ ਇਨਕਲਾਬ ਦੇ ਪੜਾਅ ਵਿੱਚ ਨਾ ਮੰਨਿਆਂ ਜਾਵੇ।”ਫਿਲਹਾਲ ਦੇ ਪੰਨਿਆਂ ‘ਤੇ ਭਾਰਤੀ ਖੇਤੀ ਵਿੱਚ ਪ੍ਰਧਾਨ ਪੈਦਾਵਾਰੀ ਸਬੰਧਾਂ ਦੇ ਸਵਾਲ ‘ਤੇ ਚੱਲ ਰਹੀ ਬਹਿਸ ਵਿੱਚ ਸ਼ਿਰਕਤ ਕਰਦੇ ਹੋਏ ਮਨੀਸ਼ ਅਤੇ ਅਸੀਮ ਸੱਤਿਆਦੇਵ ਨੇ (ਫਿਲਹਾਲ ਜੁਲਾਈ 2005) ਭਾਰਤੀ ਖੇਤੀ ਨੂੰ ਅਰਧ-ਜਗੀਰੂ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੋਨਾਂ ਨੇ ਭਾਰਤੀ ਖੇਤੀ ਨੂੰ ਅਰਧ -ਜਗੀਰੂ ਜਾਂ ਜਗੀਰੂ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਦੋਨਾਂ ਨੇ ਭਾਰਤੀ ਖੇਤੀ ਵਿੱਚ ਪਿਛਲੀ ਅੱਧੀ ਸਦੀ ਤੋਂ ਵੀ ਜਿਆਦਾ ਸਮੇਂ ਵਿੱਚ ਹੋਏ ਪੂੰਜੀਵਾਦੀ ਵਿਕਾਸ ਨੂੰ ਖਾਰਿਜ ਕੀਤਾ ਹੈ। ਮਨੀਸ਼ ਨੇ ਭਾਰਤ ਵਿੱਚ ਇਨਕਲਾਬ ਦੇ ਪੜਾਅ ਦਾ ਇੱਕ ਨਵਾਂ ਸਵਾਲ ਉਠਾਉਂਦੇ ਹੋਏ ਇੱਥੇ ਸਮਾਜਵਾਦੀ ਇਨਕਲਾਬ ਦੀ ਸੰਭਾਵਨਾ ਨੂੰ ਵੀ ਰੱਦ ਕੀਤਾ ਹੈ। ਲੈਨਿਨ ਦੀ ਪੁਸਤਕ ‘ਜਮਹੂਰੀ ਇਨਕਾਲਬ ਵਿੱਚ ਸਮਾਜਿਕ ਜਮਹੂਰੀਅਤ ਦੇ ਦੋ ਦਾਅ ਪੇਚ’ ਦਾ ਜ਼ਿਕਰ ਕਰਦੇ ਹੋਏ ਉਹਨਾਂ ਨੇ ਠੀਕ ਹੀ ਕਿਹਾ ਹੈ ਕਿ ਪੂੰਜੀਵਾਦੀ ਵਿਕਾਸ ਦੇ ਬਾਵਜੂਦ ਲੈਨਿਨ ਰੂਸੀ ਸਮਾਜ ਨੂੰ ਜਮਹੂਰੀ ਇਨਕਲਾਬ ਦੇ ਪੜਾਅ ਵਿੱਚ ਮੰਨਦੇ ਸਨ। ਪਰ ਉਹ ਇਸ ਗੱਲ ਨੂੰ ਸਹੀ ਨਹੀਂ ਸਮਝ ਰਹੇ ਕਿ ਅੱਜ ਦੇ ਭਾਰਤ ਦੀ ਤੁਲਨਾ ਕਿਸੇ ਵੀ ਰੂਪ ਵਿੱਚ ਇਨਕਲਾਬ ਤੋਂ ਪਹਿਲਾਂ ਦੇ ਰੂਸ ਨਾਲ ਨਹੀਂ ਕੀਤੀ ਜਾ ਸਕਦੀ। ਰੂਸ ਵਿੱਚ ਲੈਨਿਨ ਜਮਹੂਰੀ ਇਨਕਲਾਬ ਦਾ ਪੜਾਅ ਇਸ ਲਈ ਮੰਨਦੇ ਸਨ ਕਿਉਂਕਿ ਉੱਥੇ ਅਧਾਰ (ਪੈਦਾਵਾਰੀ ਸਬੰਧ) ਮੁੱਖ ਰੂਪ ਵਿੱਚ ਭਾਵੇਂ ਪੂੰਜੀਵਾਦੀ ਸੀ ਪਰ ਉੱਚ ਉਸਾਰ ਅਜੇ ਵੀ ਗੈਰ ਜਮਹੂਰੀ ਸੀ। ਉੱਥੇ ਜ਼ਾਰਸ਼ਾਹੀ ਜਿਹੀ ਨਿਰੰਕੁਸ਼ ਹਕੂਮਤ ਸੀ। ਇਸ ਲਈ ਉੱਥੇ ਜ਼ਾਰਸ਼ਾਹੀ ਨਿਰੰਕੁਸ਼ਤਾ ਨੂੰ ਹਟਾ ਕੇ ਰਾਜਨੀਤਕ ਅਜ਼ਾਦੀ ਹਾਸਿਲ ਕਰਨਾ ਇਨਕਲਾਬ ਦਾ ਫੌਰੀ ਅਤੇ ਜ਼ਰੂਰੀ ਕੰਮ ਸੀ। ਇਹਨਾਂ ਸ਼ਬਦਾਂ ਵਿੱਚ ਇਹ ਜਮਹੂਰੀ ਇਨਕਲਾਬ ਸੀ। ਲੈਨਿਨ ਦੇ ਸ਼ਬਦਾਂ ਵਿੱਚ,” ਮਜ਼ਦੂਰ ਜਮਾਤ ਅਤੇ ਸਮਾਜਵਾਦ ਦੇ ਅੰਤਿਮ ਨਿਸ਼ਾਨੇ ਲਈ ਇਸਦੇ ਸੰਘਰਸ਼ ਦੋਨਾਂ ਦੇ ਪ੍ਰਤੱਖ ਹਿੱਤ ਜਿਆਦਾ ਸੰਭਵ ਰਾਜਨੀਤਕ ਅਜ਼ਾਦੀ ਵਿੱਚ ਅਤੇ ਇਸਦੇ ਨਤੀਜੇ ਵਜੋਂ, ਸਰਕਾਰ ਦੇ ਨਿਰੰਕੁਸ਼ ਰੂਪ ਨੂੰ ਹਟਾਕੇ ਜਮਹੂਰੀ ਲੋਕਤੰਤਰ ਕਾਇਮ ਕਰਨ ਵਿੱਚ ਹਨ।” (‘ਜਮਹੂਰੀ ਇਨਕਲਾਬ ਵਿੱਚ ਸਮਾਜਿਕ ਜਮਹੂਰੀਅਤ ਦੇ ਦਾਅ ਪੇਚ’, ਪੰਨਾ 15, ਅੰਗਰੇਜੀ ਐਡੀਸ਼ਨ ਸੰ., ਪ੍ਰੋਗਰੈਸ ਪਬਲੀਸ਼ਰਜ਼, ਅਨੁਵਾਦ ਸਾਡਾ)।

ਪਰ ਭਾਰਤ ਦੇ ਪੂੰਜੀਵਾਦੀ ਪੈਦਾਵਾਰੀ ਸਬੰਧ ਵੀ ਇਨਕਲਾਬ ਤੋਂ ਪਹਿਲਾਂ ਦੇ ਰੂਸ ਦੇ ਮੁਕਾਬਲੇ ਕਿਤੇ ਜਿਆਦਾ ਪਰਪੱਕ ਹਾਲਤਾਂ ਵਿੱਚ ਹਨ ਅਤੇ ਇੱਥੋਂ ਦੇ ਉੱਚ ਉਸਾਰ (ਮੁੱਖ ਰੂਪ ਵਿੱਚ ਸਰਕਾਰ ਦਾ ਰੂਪ) ਨੂੰ ਵੀ ਗੈਰ ਜਮਹੂਰੀ ਨਹੀਂ ਕਿਹਾ ਜਾ ਸਕਦਾ, ਏਥੇ ਜ਼ਾਰ ਜਿਹੇ ਕਿਸੇ ਰਾਜੇ ਦੀ ਹਕੂਮਤ ਨਹੀਂ ਹੈ। ਇਥੋਂ ਦੀ ਬੁਰਜੂਆ ਜਮਾਤ ਨੇ ਭਾਰਤ ਦੀ ਮਿਹਨਤਕਸ਼ ਜਨਤਾ ‘ਤੇ ਹਕੂਮਤ ਲਈ ਬੁਰਜੂਆ (ਸੰਸਦੀ) ਜਮਹੂਰੀਅਤ ਦਾ ਰਸਤਾ ਅਪਣਾਇਆ ਹੈ। ਰੂਸ ਦੀ ਬੁਰਜੂਆਜ਼ੀ ਆਪਣੀ ਪਾਰਟੀ ‘ਸੰਵਿਧਾਨਿਕ ਜਮਹੂਰੀ ਪਾਰਟੀ’ ਰਾਹੀਂ ਜ਼ਾਰਸ਼ਾਹੀ ਹਕੂਮਤ ਨੂੰ ਹਟਾਉਣ ਜਾਂ ਜ਼ਿਆਦਾ ਤੋਂ ਜ਼ਿਆਦਾ ਤਾਕਤ ਜ਼ਾਰਸ਼ਾਹੀ ਤੋਂ ਖੋਹ ਕੇ ਆਪਣੇ ਹੱਥਾਂ ਵਿੱਚ ਲੈਣ ਲਈ ਕਿਸੇ ਨਾ ਕਿਸੇ ਰੂਪ ਵਿੱਚ ਸੰਘਰਸ਼ਸ਼ੀਲ ਸੀ, ਭਾਵੇਂ ਉਹ ਮਜ਼ਦੂਰ ਇਨਕਲਾਬ ਦੇ ਡਰ ਤੋਂ ਜ਼ਾਰਸ਼ਾਹੀ ਨਾਲ ਸਮਝੌਤਾ ਵੀ ਕਰਦੀ ਸੀ। ਪਰ ਸਾਡੇ ਇੱਥੇ ਅਜਿਹੀ ਕਿਹੜੀ ਬੁਰਜੂਆ ਜਮਾਤ ਜਾਂ ਉਸਦਾ ਕੋਈ ਧੜਾ ਹੈ ਜੋ ਮੌਜੂਦਾ ਹਕੂਮਤ ਦੇ ਵਿਰੋਧ ਵਿੱਚ ਹੋਵੇ? ਸਪੱਸ਼ਟ ਹੈ ਕਿ ਇੱਥੋਂਂ ਦੀ ਬੁਰਜੂਆਜ਼ੀ ਅੱਜ ਹਾਕਮ ਜਮਾਤ ਹੈ। ਇਸ ਲਈ ਏਥੇ ਸਰਕਾਰ (ਸੰਸਦੀ ਲੋਕਤੰਤਰ) ਦਾ ਰੂਪ ਵੀ ਪੂੰੰਜੀਵਾਦੀ ਪੈਦਾਵਾਰੀ ਸਬੰਧਾਂ ਦੇ ਅਨੁਸਾਰੀ ਹੈ। ਇਸ ਲਈ ਅਜਿਹਾ ਕੋਈ ਕਾਰਨ ਨਹੀਂ ਰਹਿ ਜਾਂਦਾ ਕਿ ਭਾਰਤੀ ਸਮਾਜ ਨੂੰ ਸਮਾਜਵਾਦੀ ਇਨਕਲਾਬ ਦੇ ਪੜਾਅ ਵਿੱਚ ਨਾ ਮੰਨਿਆਂ ਜਾਵੇ।

ਹੁਣ ਮਨੀਸ਼ ਦੁਆਰਾ ਦਿੱਤੇ ਗਏ ਲੈਨਿਨ ਦੇ ਇੱਕ ਹਵਾਲੇ ਦੀ ਚਰਚਾ ਕਰ ਲਈਏ, ਮਨੀਸ਼ ਨੇ ਲੈਨਿਨ ਦੀ ਉਪਰੋਕਤ  ਕਿਤਾਬ ਵਿੱਚੋਂ ਇਹ ਹਵਾਲਾ ਦਿੱਤਾ ਹੈ, ” ਰੂਸ ਜਿਹੇ ਦੇਸ਼ਾਂ ਵਿੱਚ ਮਜ਼ਦੂਰ ਜਮਾਤ ਪੂੰਜੀਵਾਦ ਦੇ ਕਾਰਨ ਓਨੀ ਦੁਖੀ ਨਹੀਂ ਰਹਿੰਦੀ, ਜਿਨੀ ਪੂੰਜੀਵਾਦ ਦੇ ਘੱਟ ਵਿਕਾਸ ਦੇ ਕਾਰਨ। ਇਸ ਲਈ ਮਜ਼ਦੂਰ ਪੂੰਜੀਵਾਦ ਦੇ ਸਭ ਤੋਂ ਜਿਆਦਾ ਵਿਆਪਕ, ਸਭ ਤੋਂ ਜਿਆਦਾ ਮੁਕਤ ਅਤੇ ਸਭ ਤੋਂ ਜਿਆਦਾ ਵੇਗਮਈ ਵਿਕਾਸ ਵਿੱਚ ਅੜਿੱਕਾ ਡਾਹ ਰਹੇ ਹਨ । ਇਹ ਨਿਸ਼ਚਿਤ ਰੂਪ ਵਿੱਚ ਮਜ਼ਦੂਰ ਜਮਾਤ ਦੇ ਹਿੱਤ ਵਿੱਚ ਹੈ।

ਇੱਥੇ ਲੈਨਿਨ ਨੂੰ ਗਲਤ ਢੰਗ ਨਾਲ਼ ਪੇਸ਼ ਕੀਤਾ ਗਿਆ ਹੈ। ਉਪਰੋਕਤ ਹਵਾਲੇ ਦੇ ਇੱਕਦਮ ਉਲਟ, ਲੈਨਿਨ ਲਿਖਦੇ ਹਨ, ” ਰੂਸ ਜਿਹੇ ਦੇਸ਼ਾਂ ਵਿੱਚ ਮਜ਼ਦੂਰ ਜਮਾਤ ਪੂੰਜੀਵਾਦ ਤੋਂ ਉਨਾਂ ਦੁਖੀ ਨਹੀਂ ਜਿਨਾਂ ਪੂੰਜੀਵਾਦ ਦੇ ਘੱਟ ਵਿਕਾਸ ਤੋਂ, ਇਸ ਲਈ ਮਜ਼ਦੂਰ ਜਮਾਤ ਦਾ ਪੂੰਜੀਵਾਦੀ ਦੇ ਵਿਆਪਕ, ਅਜ਼ਾਦ ਅਤੇ ਤੇਜ਼ ਵਿਕਾਸ ਵਿੱਚ ਰੁਕਾਵਟ ਪਾਉਣ ਵਾਲ਼ੀ ਪੁਰਾਣੇ ਢਾਂਚੇ ਦੀ ਸਾਰੀ ਰਹਿੰਦ-ਖੂੰਹਦ ਦਾ ਖਾਤਮਾ ਮਜ਼ਦੂਰ ਜਮਾਤ ਲਈ ਸਮੁੱਚੇ ਰੂਪ ਵਿੱਚ ਲਾਭਕਾਰੀ ਹੈ।” (ਸਲੈਕਟਿਡ ਵਰਕਸ, ਭਾਗ-1, ਪੰਨਾ-452, ਅੰਗਰੇਜ਼ੀ ਸੰ., ਪ੍ਰੋੋਗਰੈਸ ਪਬਲੀਸ਼ਰਜ, ਅਨੁਵਾਦ ਸਾਡਾ, ਜੋਰ ਮੂਲ ਵਿੱਚ)

ਪੂੰਜੀਵਾਦ ਦੇ ਵੇਗਮਈ ਵਿਕਾਸ ਵਿੱਚ ਰੁਕਾਵਟ ਪਾਉਣਾ ਕਿਸੇ ਵੀ ਤਰਾਂ ਮਜ਼ਦੂਰ ਜਮਾਤ ਦੇ ਹਿੱਤ ਵਿੱਚ ਨਹੀਂ ਹੋ ਸਕਦਾ। ਇੱਕ ਹੋਰ ਥਾਂ ‘ਤੇ ਲੈਨਿਨ ਲਿਖਦੇ ਹਨ, ” ਅਸੀਂ ਇਹ ਵੀ ਜਾਣਦੇ ਹਾਂ ਕਿ ਮਾਰਕਸ ਦੇ ਸਿਧਾਂਤ ਦੇ ਅਨੁਸਾਰ ਸੰਪਤੀ ਦਾ ਜਿੰਨਾ ਤੇਜ਼ ਵਿਕਾਸ ਹੋਵੇਗਾ, ਕਿਰਤ ਦੀਆਂ ਪੈਦਾਵਾਰੀ ਤਾਕਤਾਂ ਅਤੇ ਇਸਦੇ ਸਮਾਜੀਕਰਨ ਦਾ ਓਨਾ ਹੀ ਜਿਆਦਾ ਪੂਰਨ ਵਿਕਾਸ ਹੋਵੇਗਾ ਅਤੇ ਮਜ਼ਦੂਰਾਂ ਦੀ ਸਥਿਤੀ ਓਨੀ ਹੀ ਬਿਹਤਰ ਹੋਵੇਗੀ।” (ਆਰਥਿਕ ਰੁਮਾਂਸਵਾਦ ਦਾ ਚਰਿੱਤਰ ਚਿਤਰਣ, ਅੰਗਰੇਜ਼ੀ ਸੰ., ਪੰਨਾ-24)।

ਪੂੰਜੀਵਾਦ ਦੇ ਇਸ ਤੇਜ਼ ਰਫ਼ਤਾਰ ਵਿਕਾਸ ਦਾ ਨਤੀਜਾ ਹੋਵੇਗਾ, ਛੋਟੇ ਪੱਧਰ ਦੀ ਜਿਣਸ ਪੈਦਾਵਾਰ ਦੀ ਤਬਾਹੀ ਯਾਣੀ ਛੋਟੇ ਜਿਣਸ ਉਤਪਾਦਕਾਂ ਦੀ ਵੱਡੇ ਪੈਮਾਨੇ ‘ਤੇ ਉਜ਼ਰਤੀ ਮਜ਼ਦੂਰਾਂ ਵਿੱਚ ਤਬਦੀਲੀ ਦਾ ਨਤੀਜਾ ਹੋਵੇਗਾ ਪੂੰਜੀਵਾਦ ਦਾ ਹੋਰ ਵੀ ਤੇਜ਼ ਰਫ਼ਤਾਰ ਵਿਕਾਸ।

ਪਰ ਸਾਡੇ ਇੱਥੇ ਨਵਜਮਹੂਰੀ ਇਨਕਲਾਬ ਨੂੰ ਮੰਨਣ ਵਾਲ਼ੇ ਗਰੁੱਪ ਪੂੰਜੀਵਾਦ ਦੇ ਇਸ ਤੇਜ਼ ਰਫ਼ਤਾਰ ਵਿਕਾਸ ਵਿੱਚ ਰੁਕਾਵਟ ਪਾਉਣ ਦਾ ਹੀ ਕੰਮ ਕਰ ਰਹੇ ਹਨ। ਇਸਦੀ ਸਭ ਤੋਂ ਸਪੱਸ਼ਟ ਉਦਾਹਰਨ ਪੰਜਾਬ ਵਿੱਚ ਵੇਖੀ ਜਾ ਸਕਦੀ ਹੈ। ਇੱਥੇ ਇਹ ਗਰੁੱਪ ‘ਪੂੰਜੀਵਾਦ ਦੇ ਵੇਗਮਈ ਵਿਕਾਸ’ ਨਾਲ਼ ਉਜ਼ਰਤੀ ਮਜ਼ਦੂਰਾਂ ਵਿੱਚ ਤਬਦੀਲ ਹੋ ਰਹੇ ਗਰੀਬ ਅਤੇ ਦਰਮਿਆਨੇ ਕਿਸਾਨਾਂ ਨੂੰ ਛੋਟੇ ਜਿਣਸ ਉਤਪਾਦਕਾਂ ਦੇ ਰੂਪ ਵਿੱਚ ਹੀ ਬਚਾਈ ਰੱਖਣ ਦੀਆਂ ਅਰਥਹੀਣ ਕਵਾਇਦਾਂ ਵਿੱਚ ਜੁਟੇ ਹੋਏ ਹਨ। ਮਨੀਸ਼ ਨੇ ਲੈਨਿਨ ਦੀ ਕਹੀ ਗੱਲ ਨੂੰ ਉਲਟਾ ਕਰਕੇ ਪੇਸ਼ ਕੀਤਾ ਅਤੇ ਮਨੀਸ਼ ਹੋਰਾਂ ਦਾ ਅਮਲ ਵੀ ਲੈਨਿਨਵਾਦ ਦੇ ਬਿਲਕੁਲ ਉਲਟ ਹੈ। ਉਹਨਾਂ ਦਾ ਕਹਿਣਾ ਹੈ ਕਿ ”ਪੂੰਜੀਵਾਦ ਦੁਆਰਾ ਸਾਮਰਾਜਵਾਦ ਦਾ ਰੂਪ ਲੈਣ ਤੋਂ ਪਹਿਲਾਂ ਸਾਰਾ ਯੂਰਪ ਬੁਰਜ਼ੂਆ ਜਮਹੂਰੀ ਇਨਕਲਾਬ ਦੇ ਦੌਰ ਵਿੱਚੋਂ ਗੁਜਰ ਰਿਹਾ ਸੀ।” ਆਪਣੀ ਇਸ ਧਾਰਨਾ ਦੀ ਪੁਸ਼ਟੀ ਲਈ ਉਹਨਾਂ ਨੇ ਕੋਈ ਤੱਥ ਨਹੀਂ ਦਿੱਤੇ ਹਨ। ਆਧੁਨਿਕ ਇਤਿਹਾਸ ਦਾ ਸਧਾਰਨ ਵਿਦਿਆਰਥੀ ਵੀ ਇਹ ਜਾਣਦਾ ਹੈ ਕਿ 19 ਵੀਂ ਸਦੀ ਦੇ ਅੰਤ ਅਤੇ 20 ਵੀਂ ਸਦੀ ਦੀ ਸ਼ੁਰੂਆਤ ਵਿੱਚ ਪੂੰਜੀਵਾਦ ਸਮਾਰਾਜਵਾਦ ਦੇ ਪੜਾਅ ਵਿੱਚ ਪ੍ਰਵੇਸ਼ ਕਰਦਾ ਹੈ। ਕੀ ਇਹ ਕਹਿਣਾ ਠੀਕ ਹੈ ਕਿ ਇਸ ਤੋਂ ਪਹਿਲਾਂ ਸਾਰੇ ਯੂਰਪੀ ਦੇਸ਼ ਬੁਰਜੂਆ ਜਮਹੂਰੀ ਇਨਕਲਾਬ ਦੇ ਦੌਰ ਵਿੱਚੋਂ ਗੁਜਰ ਰਹੇ ਸਨ? ਕੀ ਫਰਾਂਸ ਅਤੇ ਇੰਗਲੈਂਡ ਜਿਹੇ ਦੇਸ਼ਾਂ ਵਿੱਚ ਵੀ ਇਹੋ ਜਿਹੀ ਹਾਲਤ ਸੀ ਜਿੱਥੇ ਬਹੁਤ ਪਹਿਲਾਂ ਬੁਰਜੂਆ ਜਮਹੂਰੀ ਇਨਕਲਾਬ ਹੋ ਚੁੱਕੇ ਸਨ? ਇਸ ਸਬੰਧ ਵਿੱਚ ਮਨੀਸ਼ ਨੇ ਸਟਾਲਿਨ ਦਾ ਵੀ ਹਵਾਲਾ ਦਿੱਤਾ ਹੈ। ਪਰ ਸਟਾਲਿਨ ਦੇ ਇਸ ਹਵਾਲੇ ਵਿੱਚ ਕਿਤੇ ਵੀ ਚਰਚਾ ਨਹੀਂ ਆਈ ਕਿ ਮਾਰਕਸ ਅਤੇ ਏਂਗਲਜ਼ ਦੇ ਸਮੇਂ ਵਿੱਚ ਸਾਰਾ ਯੂਰਪ ਬੁਰਜੂਆ ਜਮਹੂਰੀ ਇਨਕਲਾਬ ਦੇ ਦੌਰ ਵਿੱਚੋਂ ਗੁਜਰ ਰਿਹਾ ਸੀ। ਸਟਾਲਿਨ ਦੇ ਕਹਿਣ ਦਾ ਇਹ ਭਾਵ ਜ਼ਰੂਰ ਹੈ ਕਿ ਉਸ ਸਮੇਂ ਯੂਰਪ ਵਿੱਚ ਮਜ਼ਦੂਰ ਇਨਕਲਾਬ ਦੀਆਂ ਬਾਹਰਮੂਖੀ ਹਾਲਾਤਾਂ ਪਰਪੱਕ ਨਹੀਂ ਹੋਈਆਂ ਸਨ ਜਿਵੇਂ ਕਿ ਕਿਸੇ ਵੀ ਪੂੰਜਵਾਦੀ ਦੇਸ਼ ਵਿੱਚ ਹਰ ਸਮੇਂ ਇਨਕਲਾਬ ਦੀਆਂ ਬਾਹਰਮੁਖੀ ਹਾਲਤਾਂ ਪਰਪੱਕ ਨਹੀਂ ਹੁੰਦੀਆਂ ਅਤੇ ਪੂੰਜੀਵਾਦੀ ਦੇਸਾਂ ਵਿੱਚ ਮਜ਼ਦੂਰ ਜਮਾਤ ਦੀ ਪਾਰਟੀ ਨੂੰ ਲੰਬੇ ਸਮੇਂ ਤੱਕ ਇਨਕਲਾਬ ਦੀਆਂ ਤਿਆਰੀਆਂ ਵਿੱਚ ਲੱਗੇ ਰਹਿਣਾ ਪੈਂਦਾ ਹੈ। ਮਨੀਸ਼ ਭਾਰਤ ਵਿੱਚ ਸਮਾਜਵਾਦੀ ਇਨਕਲਾਬ ਦੇ ਪੜਾਅ ਨੂੰ ਮੰਨਣ ਵਾਲਿਆਂ ਉੱਪਰ ਇਲਜ਼ਾਮ ਲਗਾਉਂਦੇ ਹਨ ਕਿ ”ਲੈਨਿਨ ਦੀ ਪੁਸਤਕ ‘ਰੂਸ ਵਿੱਚ ਪੂੰਜੀਵਾਦ ਦਾ ਵਿਕਾਸ’  ਦਾ ਹਵਾਲਾ ਦੇਣ ਵਾਲੇ ਉਹਨਾਂ ਦੁਆਰਾ ਰੂਸੀ ਸਮਾਜ ਬਾਰੇ ਕੱਢੇ ਨਤੀਜਿਆਂ ਤੋਂ  ਸਾਫ ਪਾਸਾ ਵੱਟ ਲੈਂਦੇ ਹਨ।” ਪਰ ਖੁਦ ਮਨੀਸ਼ ਉਨਾਂ ਮਾਪਦੰਡਾਂ ਤੋਂ ਪਾਸਾ ਵੱਟ ਲੈਂਦੇ ਹਨ, ਜਿਨਾਂ ਨੂੰ ਅਧਾਰ ਬਣਾ ਕੇ ਲੈਨਿਨ ਨੇ ਆਪਣੀ ਉਪਰੋਕਤ ਪੁਸਤਕ ਵਿੱਚ ਰੂਸ ਨੂੰ ਪੂੰਜੀਵਾਦੀ ਦੇਸ਼ ਐਲਾਨਿਆਂ ਸੀ। ਲੈਨਿਨ ਆਪਣੀ ਇਸ ਪੁਸਤਕ ਵਿੱਚ ਰੂਸ ਵਿੱਚ ਪੂੰਜੀਵਾਦ ਦਾ ਵਿਕਾਸ ਦਰਸਾਉਣ ਲਈ ਮੁੱਖ ਰੂਪ ਵਿੱਚ ਇਨਾਂ ਤਿੰਨ ਪੈਮਾਨਿਆਂ ਨੂੰ ਅਧਾਰ ਬਣਾਉਂਦੇ ਹਨ :-

1. ਘਰੇਲੂ ਮੰਡੀ ਦਾ ਜਨਮ ਯਾਣੀ ਉਦਯੋਗਿਕ ਮਾਲ ਦੀ ਖੇਤੀ ਖੇਤਰ ਵਿੱਚ ਖਪਤ ਅਤੇ ਖੇਤੀ ਪੈਦਾਵਾਰ (ਕੱਚਾ ਮਾਲ) ਦੀ ਉਦਯੋਗਾਂ ਵਿੱਚ ਖਪਤ।

2. ਜਿਣਸ ਪੈਦਾਵਾਰ ਯਾਣੀ ਮੰਡੀ ਵਿੱਚ ਵਿੱਕਰੀ ਦੇ ਲਈ ਖੇਤੀ ਪੈਦਾਵਾਰ।

3. ਖੇਤੀ ਵਿੱਚ ਉਜ਼ਰਤੀ ਕਿਰਤ ਦੀ ਲਾਗਤ ਵਿੱਚ ਵਾਧਾ ਯਾਣੀ ਪਿੰਡਾਂ ਵਿੱਚ ਵੀ ਉਜ਼ਰਤੀ ਮਜ਼ਦੂਰਾਂ ਦੀ ਜਮਾਤ ਦਾ ਪੈਦਾ ਹੋਣਾ।

ਭਾਰਤੀ ਖੇਤੀ ਇਨਾਂ ਤਿੰਨ ਪੈਮਾਨਿਆਂ ਉੱਪਰ ਕਿਸ ਤਰਾਂ ਖਰੀ ਉੱਤਰਦੀ ਹੈ ਇਸਦੀ ਚਰਚਾ ਦਿਗੰਬਰ ਅਤੇ ਕਰਮਵੀਰ ਦੇ ਲੇਖਾ ਵਿੱਚ ਪਹਿਲਾਂ ਹੀ ਕਾਫੀ ਵਿਸਥਾਰ ਨਾਲ ਕੀਤੀ ਜਾ ਚੁੱਕੀ ਹੈ। ਮਨੀਸ਼ ਨੇ ਇਨਾਂ ਦੁਆਰਾ ਪੇਸ਼ ਕੀਤੇ ਗਏ ਤੱਥਾਂ ਨੂੰ ਰੱਦ ਕਰਨ ਲਈ ਪੂੰਜੀਵਾਦੀ ਵਿਕਾਸ ਨੂੰ ਰੱਦ ਕਰਨ ਦੀ ਬਜਾਏ ਮਨੀਸ਼ ਤੀਸਰੇ ਪੈਮਾਨੇ ਯਾਣੀ ਖੇਤੀ ਵਿੱਚ ਉਜ਼ਰਤੀ ਕਿਰਤ ਦੇ ਸਵਾਲ ਨੂੰ ਪਹਿਲੇ ਦੋਵਾਂ ਤੋਂ ਅਲੱਗ ਕਰ ਲੈਂਦੇ ਹਨ ਅਤੇ ਸਿਰਫ ਇਸੇ ਸਵਾਲ ਉੱਪਰ ਆਪਣੇ ਤਰਕ ਦਿੰਦੇ ਹਨ। ਉਹਨਾਂ ਦਾ ਖੁਦ ਦਾ ਵੀ ਮੰਨਣਾ ਹੈ ਕਿ ”ਕੁੱਲ ਕਿਰਤ ਵਿੱਚ ਉਜ਼ਰਤੀ ਕਿਰਤ ਦਾ ਅਨੁਪਾਤ ਖੇਤੀ ਵਿੱਚ ਪੂੰਜੀਵਾਦ ਸਿੱਧ ਕਰਨ ਦਾ ਮਹੱਤਵਪੂਰਨ ਪੈਮਾਨਾ ਹੈ।” ਉਹਨਾਂ ਦੇ ਅਨੁਸਾਰ 1994-97 ਵਿੱਚ ਇਹ ਹਰਿਆਣਾ ਵਿੱਚ 42.51 ਪ੍ਰਤੀਸ਼ਤ, ਬਿਹਾਰ ਵਿੱਚ 47.62 ਪ੍ਰਤੀਸ਼ਤ ਅਤੇ ਉੜੀਸਾ ਵਿੱਚ 52.69 ਪ੍ਰਤੀਸ਼ਤ ਸੀ।

ਇੱਕ ਪਾਸੇ ਤਾਂ ਉਹ ਖੇਤੀ ਵਿੱਚ ਵੱਡੇ ਪੈਮਾਨੇ ‘ਤੇ ਉਜ਼ਰਤੀ ਕਿਰਤ ਦੇ ਅੰਕੜੇ ਦਿੰਦੇ ਹਨ ਅਤੇ ਦੂਜੇ ਪਾਸੇ ਉਹ ਭਾਰਤ ਵਿੱਚ ਖੇਤੀ ਉੱਪਰ ਨਿਰਭਰ ਅਬਾਦੀ ਦੇ ਵਿਭੇਦੀਕਰਨ ਦੀ ਪ੍ਰਕਿਰਿਆ ਨੂੰ ਪੂਰੀ ਤਰਾਂ ਖਾਰਜ਼ ਕਰ ਦਿੰਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਪੇਂਡੂ ਭੂਮੀਹੀਣ ਮਜ਼ਦੂਰਾਂ ਵਿੱਚ, ‘ਇੱਕ ਵੱਡਾ ਹਿੱਸਾ ਉਹਨਾਂ ਦਲਿਤ ਭੂਮੀਹੀਣ ਪਰਿਵਾਰਾਂ ਦਾ ਹੈ ਜੋ ਕਿਸੇ ਪੂੰਜੀਵਾਦੀ ਪ੍ਰਕਿਰਿਆ ਦੇ ਕਾਰਨ ਨਹੀਂ ਸਗੋਂ ਜਾਤੀ ਢਾਂਚੇ ਦੀ ਕਰੂਰਤਾ ਦੇ ਕਾਰਨ ਭੂਮੀਹੀਣ ਹਨ ਅਤੇ ਇਹ ਅੱਜ ਤੋਂ ਨਹੀਂ ਭਾਰਤ ਦੇ ਅਪੰਗ ਪੂੰਜੀਵਾਦ ਤੋਂ ਹਜ਼ਾਰ ਸਾਲ ਪਹਿਲਾਂ ਤੋਂ ਹੀ ਭੂਮੀਹੀਣ ਹਨ। ਇਸ ‘ਪੇਂਡੂ ਮਜ਼ਦੂਰ’ (ਖੇਤੀ ਅਤੇ ਗੈਰ ਖੇਤੀ ਮਿਲਾਕੇ ) ਜਮਾਤ ਦਾ ਪ੍ਰਤੀਸ਼ਤ (ਕੁੱਲ ਬਾਲਗ ਕਮਾਉਣ ਵਾਲਿਆਂ ਦੇ) ਬਾਲਗ ਮਜ਼ਦੂਰੀ ਕਮਾਉਣ ਵਾਲ਼ਿਆਂ ਦੇ ਰੂਪ ਵਿੱਚ ਪੂੰਜੀਵਾਦੀ ਰਾਜ ਪੰਜਾਬ ਵਿੱਚ ਸਭ ਤੋਂ ਘੱਟ (19.9 ਪ੍ਰਤੀਸ਼ਤ) ਅਤੇ ਮੱਧ ਪ੍ਰਦੇਸ਼ (ਛੱਤੀਸ਼ਗੜ੍ਹ ਸਮੇਤ) ਜਿਹੇ ਪਿਛੜੇ ਰਾਜ ਵਿੱਚ ਸਭ ਤੋਂ ਵੱਧ (52.00 ਪ੍ਰਤੀਸ਼ਤ) ਹੈ।” ਪਰ ਉਹ ਇਹ ਨਹੀਂ ਦਸਦੇ ਕਿ ਜੇਕਰ ਇੱਥੇ ਕਿਸਾਨ ਅਬਾਦੀ ਦਾ ਵਿਭੇਦੀਕਰਨ ਨਹੀਂ ਹੋਇਆ ਤਾਂ ਪੰਜਾਬ ਦੇ ਪੇਂਡੂ ਮਜ਼ਦੂਰਾਂ ਦਾ ਬਾਕੀ ਦਾ 80.1 ਪ੍ਰਤੀਸ਼ਤ ਅਤੇ ਮੱਧ ਪ੍ਰਦੇਸ ਦਾ 48 ਪ੍ਰਤੀਸ਼ਤ ਕਿੱਥੋਂ ਆਇਆ ਹੈ। ਇਹ ਠੀਕ ਹੈ ਕਿ ਦਲਿਤ ਭੂਮੀਹੀਣ ਪਰਿਵਾਰ ‘ਅਪੰਗ’ ਪੂੰੰਜੀਵਾਦ ਤੋਂ ਹਜ਼ਾਰ ਸਾਲ ਤੋਂ ਵੀ ਪਹਿਲਾਂ ਤੋਂ ਭੂਮੀਹੀਣ ਹਨ। ਪਰ ਸਾਡੇ ਲਈ ਇਸ ਸਮੇਂ ਸਿਧਾਂਤਕ ਅਤੇ ਅਮਲੀ ਮਹੱਤਵ ਦਾ ਸਵਾਲ ਇਹ ਹੈ ਕਿ ਇਹ ਦਲਿਤ ਭੂਮੀਹੀਣ ਅੱਜ ਦੇ ਭਾਰਤ ਦੇ ਪੂੰਜੀਵਾਦੀ ਪੈਦਾਵਾਰੀ ਸਬੰਧਾਂ ਵਿੱਚ ਉਜ਼ਰਤੀ ਮਜ਼ਦੂਰਾਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ ਜਾਂ ਨਹੀਂ? ਭਾਰਤ ਦੀ ਕਿਸਾਨ ਅਬਾਦੀ ਦੇ ਵਿਭੇਦੀਕਰਨ ਦੇ ਤਾਜਾ ਅੰਕੜੇ ਦਸਦੇ ਹਨ ਕਿ 1991 ਤੋਂ ਬਾਅਦ (ਯਾਣੀ ਜਦੋਂ ਤੋਂ ਭਾਰਤ ਦੀ ਬੁਰਜੂਆ ਹਕੂਮਤ ਨੇ ਉਦਾਰੀਕਰਨ, ਨਿੱਜੀਕਰਨ ਅਤੇ ਵਿਸ਼ਵੀਕਰਨ ਦੀ ਨੀਤੀ ਅਪਣਾਈ ਹੈ) ਇਹ ਪ੍ਰਕਿਰਿਆ ਬਹੁਤ ਤੇਜ ਹੋ ਗਈ ਹੈ। ਭਾਰਤ ਵਿੱਚ1991 ਵਿੱਚ ਕੁੱਲ ਕਾਮਿਆਂ ਵਿੱਚ ਕਿਸਾਨ 39.7 ਪ੍ਰਤੀਸ਼ਤ ਸਨ ਜੋ ਕਿ 2001ਵਿੱਚ ਘਟ ਕੇ 31.7 ਪ੍ਰਤੀਸ਼ਤ ਰਹਿ ਗਏ (ਭਾਰਤ ਦੀ ਜਨਗਣਨਾ, 2001) ਪਰ ਮਨੀਸ਼ ਜਿਹੇ ਲੋਕ ਰੂਸ ਦੇ ਨਰੋਦਵਾਦੀਆਂ ਦੀ ਤਰਾਂ ਕਿਸਾਨ ਅਬਾਦੀ ਦੇ ਇਸ ਤੇਜ਼ ਰਫ਼ਤਾਰ ਵਿਭੇਦੀਕਰਨ ਤੋਂ ਅੱਖਾਂ ਬੰਦ ਕਰ ਲੈਂਦੇ ਹਨ।

ਮਨੀਸ਼ ਜੀ ਫਰਮਾਉਂਦੇ ਹਨ, ”1931 ਵਿੱਚ ਹੀ ਪੇਂਡੂ ਕਿਰਤ ਸ਼ਕਤੀ ਦੇ 32 ਪ੍ਰਤੀਸ਼ਤ ਤੋਂ ਜਿਆਦਾ ਭੂਮੀਹੀਣ ਸਨ, ਪਰ ਸ਼ਾਇਦ ਇਸ ਤੱਥ ਦੇ ਅਧਾਰ ‘ਤੇ ਅਸੀਂ 1931 ਦੇ ਭਾਰਤੀ ਸਮਾਜ ਵਿੱਚ ਪੂੰਜੀਵਾਦੀ ਪੈਦਾਵਾਰੀ ਸਬੰਧ ਖੋਜਣ ਦੀ ਕੋਸ਼ਿਸ਼ ਨਹੀਂ ਕਰਾਂਗੇ।” ਜੀ ਹਾਂ, ਸਿਰਫ ਇਸ ਅਧਾਰ ‘ਤੇ 1931 ਤਾਂ ਕੀ ਅਸੀਂ 2005 ਦੇ ਭਾਰਤ ਵਿੱਚ ਵੀ ਪੂੰਜੀਵਾਦੀ ਪੈਦਾਵਾਰੀ ਸਬੰਧ ਨਹੀਂ ਖੋਜਾਂਗੇ। ਕਿਉਂਕਿ ਭੂਮੀਹੀਣ ਹੋਣ ਦਾ ਮਤਲਬ ਉਜ਼ਰਤੀ ਮਜ਼ਦੂਰ ਹੋਣਾ ਨਹੀਂ ਹੁੰਦਾ। ਜਗੀਰਦਾਰੀ ਵਿੱਚ ਵੀ ਭੂਮੀਹੀਣ ਹੁੰਦੇ ਹਨ, ਪਰ ਉਹ ਉਜ਼ਰਤੀ ਮਜ਼ਦੂਰ ਨਹੀਂ ਹੁੰਦੇ। ਆਮ ਤੌਰ ‘ਤੇ ਉਹ ਮੁਜਾਹਰੇ ਹੁੰਦੇ ਹਨ। ਮਾਓ ਦੁਆਰਾ ਕੀਤੇ ਗਏ  ਚੀਨੀ ਸਮਾਜ ਦੇ ਵਰਗ ਵਿਸ਼ਲੇਸ਼ਣ ਵਿੱਚ ਵੀ ਭੂਮੀਹੀਣ ਕਿਸਾਨਾਂ (ਗਰੀਬ ਕਿਸਾਨ) ਦਾ ਜਿਕਰ ਆਉਂਦਾ ਹੈ। ਪਰ ਸਿਰਫ ਇਸ ਅਧਾਰ ‘ਤੇ ਮਾਓ ਨੇ ਚੀਨੀ ਸਮਾਜ ਵਿੱਚ ਪੂੰਜੀਵਾਦੀ ਪੈਦਾਵਾਰੀ ਸਬੰਧ ਖੋਜਣ ਦੀ ਕੋਸ਼ਿਸ਼ ਨਹੀਂ ਕੀਤੀ ਸੀ।

ਮਨੀਸ਼ ਕਹਿੰਦੇ ਹਨ, ”ਪੰਜਾਬ ਵਿੱਚ ਵਿਆਪਕ ਪੂੰਜੀਵਾਦੀ ਵਿਕਾਸ ਦੇ ਬਾਵਜੂਦ ਅੱਜ ਵੀ 57 ਪ੍ਰਤੀਸ਼ਤ ਜਨਸੰਖਿਆ ਖੇਤੀ ‘ਤੇ ਨਿਰਭਰ ਹੈ।” ਪਰ ਇਸਦੇ ਬਾਵਜੂਦ ਉਹ ਪੰਜਾਬ ਨੂੰ ਪੂੰਜੀਵਾਦੀ ਰਾਜ ਮੰਨਦੇ ਹਨ। ਹੁਣ ਪੂਰੇ ਭਾਰਤ ਵਿੱਚ ਹੀ ਕੁੱਝ ਕੰਮ ਕਰਨ ਵਾਲਿਆਂ ਵਿੱਚੋਂ 58.2 ਪ੍ਰਤੀਸ਼ਤ ਕਾਮੇਂ ਖੇਤੀ ‘ਤੇ ਨਿਰਭਰ ਹਨ (ਭਾਰਤ ਦੀ ਜਨਗਨਣਾ, 2001) ਤਾਂ ਕੀ ਮਨੀਸ਼ ਪੂਰੇ ਭਾਰਤ ਨੂੰ ਹੀ ਪੂੰਜੀਵਾਦੀ ਨਹੀਂ ਮੰਨਣਗੇ?

ਮਨੀਸ਼ ਅਤੇ ਅਸੀਮ ਸੱਤਦੇਵ ਦੋਨਾਂ ਦਾ ਹੀ ਕਹਿਣਾ ਹੈ ਕਿ ਸਾਮਰਾਜਵਾਦ  ਦੇ ਦੌਰ ਵਿੱਚ ਹੁਣ ਤੀਸਰੀ ਦੁਨੀਆਂ ਦੇ ਪਿਛੜੇ ਦੇਸ਼ਾਂ ਵਿੱਚ ਪੂੰਜੀਵਾਦੀ ਵਿਕਾਸ ਦੀ ਕੋਈ ਸੰਭਾਵਨਾ ਨਹੀਂ ਹੈ। ਰੂਸ ਦੇ ਨਰੋਦਵਾਦੀ ਵੀ (ਕੁੱਝ ਹੋਰ ਕਾਰਨਾਂ ਦੇ ਅਧਾਰ ‘ਤੇ) ਰੂਸੀ ਮਾਰਕਸਵਾਦੀਆਂ ਦੇ ਵਿਰੋਧ ਵਿੱਚ ਇਹੀ ਤਰਕ ਦਿੰਦੇ ਸਨ ਕਿ ਰੂਸ ਵਿੱਚ ਪੂੰਜੀਵਾਦੀ ਵਿਕਾਸ ਨਹੀਂ ਹੋ ਸਕਦਾ, ਕਿ ਰੂਸ ਪੂੰਜੀਵਾਦੀ ਰਸਤੇ ਤੋਂ ਬਚ ਸਕਦਾ ਹੈ। ਮਨੀਸ਼ ਅਤੇ ਸੱਤਿਆਦੇਵ ਵੀ ਇਹੀ ਤਰਕ ਦੇ ਰਹੇ ਹਨ। ਇਹ ਇੱਕ ਨਿਗਮਨਾਤਮਕ ਵਿਧੀ ਹੈ, ਇੱਥੇ ਉਹ ਤੱਥਾਂ ਤੋਂ ਸੱਚਾਈ ਤੱਕ ਪਹੁੰਚਣ ਦੀ ਬਜਾਏ ਪਹਿਲਾਂ ਤੋਂ ਬਣੀਆਂ ਹੋਈਆਂ ਧਾਰਨਾਵਾਂ ਤੋਂ ਪ੍ਰਸਥਾਨ ਕਰਦੇ ਹਨ। ਇਹ ਸਾਮਰਾਜਵਾਦ ਬਾਰੇ ਵੀ ਇੱਕ ਜੜ੍ਹਸੂਤਰੀ ਸਮਝਦਾਰੀ ਹੈ ਜੋ ਦੂਜੀ ਸੰਸਾਰ ਜੰਗ ਤੋਂ ਬਾਅਦ ਸਾਮਰਾਜਵਾਦ ਦੇ ਕੰਮਢੰਗ ਵਿੱਚ ਆਏ ਮਹੱਤਵਪੂਰਨ ਪਰਿਵਰਤਨਾਂ (ਜਿਨਾਂ ਦੀ ਚਰਚਾ ਇੱਥੇ ਸੰਭਵ ਨਹੀਂ ਹੈ) ਨੂੰ ਦੇਖ ਸਕਣ ਵਿੱਚ ਅਸਮਰੱਥ ਹਨ। ਸਾਨੂੰ ਸਭ ਤੋਂ ਪਹਿਲਾਂ ਇਹ ਵੇਖਣਾ ਹੋਵੇਗਾ ਕਿ ਭਾਰਤ ਵਿੱਚ ਪੂੰਜੀਵਾਦੀ ਵਿਕਾਸ ਹੋਇਆ ਹੈ ਜਾਂ ਨਹੀਂ। ਉਸਦੇ ਬਾਅਦ, ਇਸ ਤੋਂ ਨਿੱਕਲਣ ਵਾਲ਼ੇ ਸਿਧਾਂਤਕ ਨਤੀਜਿਆਂ ਉੱਪਰ ਵੀ ਚਰਚਾ ਹੋ ਸਕਦੀ ਹੈ।

ਮਨੀਸ਼ ਸਵਾਲ ਉਠਾਉਂਦੇ ਹਨ, ” ਕੀ ਭਾਰਤ ਜਿਹੇ ਤੀਜੀ ਦੁਨੀਆਂ ਦੇ ਦੇਸ਼ਾਂ ਦੇ ‘ਅਰਬਨ ਕੈਪੀਟਲ’ ਵਿੱਚ ਉਹ ਤਾਕਤ ਹੈ ਕਿ ਉਹ ਇਨ੍ਹਾਂ ਦੇਸ਼ਾਂ ਦੇ ਕਿਸਾਨੀ ਸਮਾਜ ਨੂੰ ‘ਗੈਰ ਇਨਕਲਾਬੀ ਰਸਤੇ’ ਤੋਂ ਉਦਯੋਗਿਕ ਸਮਾਜ ਵਿੱਚ ਬਦਲ ਦੇਵੇ।……ਭਾਰਤ ਵਿੱਚ ਇਹ ‘ਵਾਧੂ ਅਬਾਦੀ’ ਕਿਸ ਉਦਯੋਗੀਕਰਨ ਦਾ ਭਾਗ ਬਣਕੇ ਹਮੇਸ਼ਾਂ ਲਈ ਸ਼ਹਿਰਾਂ ਵਿੱਚ ਵਸ ਜਾਵੇਗੀ?”

ਭਾਰਤ ਸਮੇਤ ਪੂਰੀ ਤੀਜੀ ਦੁਨੀਆਂ ਦੇ ਦੇਸ਼ਾਂ ਵਿੱਚ ਤੇਜ਼ ਰਫ਼ਤਾਰ ਸਹਿਰੀਕਰਨ ਦੀ ਪ੍ਰਕਿਰਿਆ ਸਭ ਦੀਆਂ ਅੱਖਾਂ ਦੇ ਸਾਹਮਣੇ ਹੈ। ਲਾਤੀਨੀ ਅਮਰੀਕਾ ਦੇ ਜਿਆਦਾਤਰ ਦੇਸ਼ਾਂ ਦੀ ਬਹੁਸੰਖਿਆ ਅਬਾਦੀ ਸ਼ਹਿਰਾਂ ਵਿੱਚ ਵਸ ਚੁੱਕੀ ਹੈ। ਮੈਕਸੀਕੋ ਵਿੱਚ ਅੱਜ ਤੋਂ ਇੱਕ ਦਹਾਕਾ ਪਹਿਲਾਂ ਹੀ ਕੁੱਲ ਅਬਾਦੀ ਦਾ 75 ਪ੍ਰਤੀਸ਼ਤ ਸ਼ਹਿਰੀ ਖੇਤਰ ਵਿੱਚ ਰਹਿ ਰਿਹਾ ਸੀ। ਦੱਖਣ, ਪੂਰਬ ਏਸ਼ੀਆ ਦੇ ਦੇਸ਼ਾਂ ਵਿੱਚ ਇਹੀ ਪ੍ਰਕਿਰਿਆ ਦੇਖੀ ਜਾ ਸਕਦੀ ਹੈ। ਦੱਖਣੀ ਕੋਰੀਆ ਬਾਰੇ ਮਨੀਸ਼ ਦਾ ਕੀ ਕਹਿਣਾ ਹੈ ਜਿੱਥੇ ਵੱਡੇ ਪੈਮਾਨੇ ‘ਤੇ ਸ਼ਹਿਰੀਕਰਨ ਹੋਇਆ ਹੈ? ਭਾਰਤ ਦੀ ਗੱਲ ਕਰੀਏ ਤਾਂ 1991 ਵਿੱਚ ਸ਼ਹਿਰੀ ਅਬਾਦੀ ਕੁੱਲ ਅਬਾਦੀ ਦਾ 24 ਪ੍ਰਤੀਸ਼ਤ ਸੀ ਅਤੇ ਪੇਂਡੂ ਅਬਾਦੀ 76 ਪ੍ਰਤੀਸ਼ਤ।  2001 ਵਿੱਚ ਪੇਂਡੂ ਅਬਾਦੀ ਘਟ ਕੇ 72 ਪ੍ਰਤੀਸ਼ਤ ਰਹਿ ਗਈ ਅਤੇ ਸ਼ਹਿਰੀ ਅਬਾਦੀ ਵਧਕੇ 28 ਪ੍ਰਤੀਸ਼ਤ ਹੋ ਗਈ। ਇਸਦਾ ਮਤਲਬ ਹੋਇਆ ਕਿ 1991 ਤੋਂ 2001 ਦੇ ਵਿੱਚ ਲਗਭਗ 4 ਕਰੋੜ ਲੋਕ ਪਿੰਡਾਂ ਤੋਂ ਸ਼ਹਿਰਾਂ ਨੂੰ ਹਿਜ਼ਰਤ ਕਰ ਗਏ। ਭਾਰਤ ਦੇ ਸ਼ਹਿਰ ਲਗਾਤਾਰ ਫੈਲਦੇ ਜਾ ਰਹੇ ਹਨ, ਸਿਰਫ ਮੁੰਬਈ ਦੀ ਉਦਾਹਰਣ ਲਈਏ, 1975 ਵਿੱਚ ਇਸਦੀ ਅਬਾਦੀ 73 ਲੱਖ ਸੀ ਜੋ ਕਿ ਢਾਈ ਗੁਣਾ ਵਧ ਕੇ 2004 ਵਿੱਚ ਇੱਕ ਕਰੋੜ ਤਿਹੱਤਰ ਲੱਖ ਹੋ ਗਈ। ਉਦਾਰੀਕਰਨ, ਨਿੱਜੀਕਰਨ ਅਤੇ ਸੰਸਾਰੀਕਰਨ ਦੇ ਇਸ ਵਰਤਮਾਨ ਦੌਰ ਵਿੱਚ ਆਉਣ ਵਾਲ਼ੇ ਦਿਨਾਂ ਵਿੱਚ ਪੇਂਡੂ ਅਬਾਦੀ ਦੀ ਸ਼ਹਿਰਾਂ ਵੱਲ ਹਿਜ਼ਰਤ ਹੋਰ ਤੇਜ਼ ਹੋਵੇਗੀ। ਜੇਕਰ ਇੱਥੇ ਕੋਈ ਉਦਯੋਗੀਕਰਨ ਨਹੀਂ ਹੋ ਰਿਹਾ ਤਾਂ ਕਰੋੜਾਂ ਕਰੋੜ ਅਬਾਦੀ ਸ਼ਹਿਰਾਂ ਵੱਲ ਕਿਉਂ ਆ ਰਹੀ ਹੈ? ਜੇਕਰ ਖੇਤੀ ਤੋਂ ਬਾਹਰ ਕੋਈ ਰੋਜਗਾਰ ਹੀ ਪੈਦਾ ਨਹੀਂ ਹੋ ਰਿਹਾ ਤਾਂ ਖੇਤੀ ਉੱਪਰ ਅਬਾਦੀ ਦੀ ਨਿਰਭਰਤਾ ਘੱਟ ਕਿਉਂ ਹੋ ਰਹੀ ਹੈ? ਸਪੱਸ਼ਟ ਹੈ ਕਿ ਦੇਸ਼ ਵਿੱਚ ਉਦਯੋਗਿਕ ਅਤੇ ਸੇਵਾ ਖੇਤਰ ਦਾ ਲਗਾਤਾਰ ਵਿਕਾਸ ਹੋ ਰਿਹਾ ਹੈ ਜੋ ਖੇਤੀ ਖੇਤਰ ਦੀ ‘ਵਾਧੂ ਅਬਾਦੀ’ ਦੇ ਅੱਛੇ ਖਾਸੇ ਹਿੱਸੇ ਨੂੰ ਖਪਾ ਰਿਹਾ ਹੈ। ਦਰਅਸਲ ਮਨੀਸ਼ ਦੇ ਮੁਤਾਬਿਕ 1947 ਵਿੱਚ ਸੱਤਾ ਪਰਿਵਰਤਨ ਦੇ ਬਾਅਦ ਭਾਰਤ ਇੱਕ ਅਰਧ-ਜਗੀਰੂ, ਅਰਧ-ਬਸਤੀਵਾਦੀ ਦੇਸ਼ ਬਣ ਗਿਆ ਅਤੇ ਅੱਜ ਵੀ ਭਾਰਤੀ ਸਮਾਜ 1947 ਵਿੱਚ ਹੀ ਠਹਿਰਿਆ ਹੋਇਆ ਹੈ। ਇਹਨਾਂ ਦੇ ਅਨੁਸਾਰ ਪਿਛਲੇ ਲਗਭਗ 58 ਸਾਲਾਂ ਵਿੱਚ ਭਾਰਤ ਦੇ ਸਮਾਜਿਕ-ਆਰਥਿਕ ਢਾਂਚੇ ਵਿੱਚ ਕੋਈ ਤਬਦੀਲੀ ਨਹੀਂ ਹੋਈ ਹੈ। ਅੱਜ ਦੀ ਦੁਨੀਆਂ ਦੀਆਂ ਹਕੀਕਤਾਂ ਨੂੰ ਸਮਝਣ ਵਿੱਚ ਉਹ ਅਧਿਆਤਮਵਾਦੀ ਨਜ਼ਰੀਏ ਦਾ ਪ੍ਰਯੋਗ ਕਰਦੇ ਹਨ ਜੋ ਹਕੀਕਤ ਨੂੰ ਗਤੀਸ਼ੀਲ ਅਤੇ ਵਿਕਾਸਮਾਨ ਨਹੀਂ ਸਗੋਂ ਖੜੋਤ ਵਿੱਚ ਵੇਖਦਾ ਹੈ।

ਮਨੀਸ਼ ਅੱਗੇ ਲਿਖਦੇ ਹਨ, ” ਦਰਅਸਲ ਦੇਸ਼ ਨੂੰ ਪੂੰਜੀਵਾਦੀ ਮੰਨਣ ਅਤੇ ਇਨਕਲਾਬ ਦਾ ਪੜਾਅ ਸਮਾਜਵਾਦੀ ਮੰਨਣ ਵਾਲੇ ਹਮੇਸ਼ਾਂ ਪ੍ਰਕਿਰਿਆ ਨੂੰ ਨਤੀਜੇ ਤੋਂ ਅਲੱਗ ਕਰ ਦਿੰਦੇ ਹਨ। ‘ਰੂਸ ਵਿੱਚ ਪੂੰਜੀਵਾਦ ਦਾ ਵਿਕਾਸ’ ਦੇ ਅੰਤਿਮ ਭਾਗ ਵਿੱਚ ਲੈਨਿਨ ਇਸ ਪੂੰਜੀਵਾਦੀ ਪ੍ਰਕਿਰਿਆ ਦੇ ਨਤੀਜਿਆਂ ਉੱਪਰ ਚਰਚਾ ਕਰਦੇ ਹਨ। ਇੱਕ ਵਾਰ ਉਹਨਾਂ ਨਤੀਜਿਆਂ ਨੂੰ ਭਾਰਤ ਨਾਲ ਮਿਲਾਓ ਤਾਂ ਗੱਲ ਸਮਝ ਵਿੱਚ ਆ ਜਾਵੇਗੀ। ਮਾਰਕਸ, ਲੈਨਿਨ ਅਤੇ ਕਾਉਟਸਕੀ ਨੇ ਖੇਤੀ ਵਿੱਚ ਪੂੰਜੀਵਾਦ ਦੇ ਦਖਲ ਦੀ ਪ੍ਰਕਿਰਿਆ ਦੀ ਜੋ ਵਿਆਖਿਆ ਕੀਤੀ ਹੈ ਉਸਦਾ ਨਿਸ਼ਚਿਤ ਨਤੀਜਾ ਸੀ ਉਸ ਸਮਾਜ ਦਾ ਸਮੁੱਚੇ ਰੂਪ ਨਾਲ਼ ਉਦਯੋਗਿਕ ਸਮਾਜ ਵਿੱਚ ਬਦਲ ਜਾਣਾ।” ਪਰ ਕੀ ਜਦੋਂ ਲੈਨਿਨ ਨੇ ਅਕਤੂਬਰ 1898 ਵਿੱਚ ਆਪਣੀ ਕਿਤਾਬ ‘ਰੂਸ ਵਿੱਚ ਪੂੰਜੀਵਾਦ ਦਾ ਵਿਕਾਸ’ ਲਿਖੀ ਸੀ ਅਤੇ ਰੂਸੀ ਸਮਾਜ ਨੂੰ ਪੂੰਜੀਵਾਦੀ ਸਮਾਜ ਸਾਬਿਤ ਕੀਤਾ ਸੀ, ਤਦ ਰੂਸੀ ਸਮਾਜ ‘ਪੂਰਨ ਰੂਪ ਵਿੱਚ’ ਉਦਯੋਗਿਕ ਸਮਾਜ ਵਿੱਚ ਬਦਲ ਚੁੱੱਕਾ ਸੀ? ਆਓ ਵੇਖੀਏ ਕਿ ਹਕੀਕਤ ਕੀ ਹੈ? ਆਪਣੀ ਇਸੇ ਕਿਤਾਬ ਵਿੱਚ ਲੈਨਿਨ ਰੂਸੀ ਅਬਾਦੀ ਦੇ ਇੱਕ ਬਹੁਤ ਵੱਡੇ ਹਿੱਸੇ ਦੇ ਖੇਤੀ ਉੱਪਰ ਨਿਰਭਰ ਹੋਣ ਦੀ ਗੱਲ ਕਰਦੇ ਹਨ। ‘ਬਾਲਸ਼ਵਿਕ ਪਾਰਟੀ ਦਾ ਇਤਿਹਾਸ’ ਦੇ ਅਨੁਸਾਰ, ‘ਭਾਵੇਂ ਭੂ-ਦਾਸ ਪ੍ਰਥਾ ਦੇ ਖਾਤਮੇ ਤੋਂ ਬਾਅਦ ਰੂਸ ਵਿੱਚ ਪੂੰਜੀਵਾਦ ਦਾ ਵਿਕਾਸ ਕਾਫੀ ਤੇਜ਼ੀ ਨਾਲ਼ ਹੋਇਆ, ਫਿਰ ਵੀ ਆਰਥਿਕ ਵਿਕਾਸ ਵਿੱਚ ਰੂਸ ਦੂਜੇ ਪੂੰਜੀਵਾਦੀ ਦੇਸ਼ਾਂ ਤੋਂ ਕਾਫੀ ਪਿੱਛੇ ਸੀ। ਲੋਕਾਂ ਦੀ ਬਹੁ-ਸੰਖਿਆ ਅਬਾਦੀ ਹਾਲੇ ਵੀ ਖੇਤੀ ਵਿੱਚ ਲੱਗੀ ਹੋਈ ਸੀ। ਆਪਣੀ ਪ੍ਰਸਿੱਧ ਪੁਸਤਕ ‘ਰੂਸ ਵਿੱਚ ਪੂੰਜੀਵਾਦ ਦਾ ਵਿਕਾਸ’ ਵਿੱਚ ਲੈਨਿਨ ਨੇ 1897 ਦੀ ਆਮ ਜਨਗਣਨਾ ਤੋਂ ਮਹੱਤਵਪੂਰਨ ਅੰਕੜੇ ਦਿੱਤੇ ਸਨ। ਇਨਾਂ ਅੰਕੜਿਆਂ ਤੋਂ ਪਤਾ ਚਲਦਾ ਸੀ ਕਿ ਸਮੁੱਚੀ ਜਨਤਾ ਦਾ ਲਗਭਗ 5/6 ਭਾਗ ਖੇਤੀ ਵਿੱਚ ਲੱਗਾ ਹੋਇਆ ਹੈ ਅਤੇ ਸਿਰਫ ਲਗਭਗ 1/6 ਹਿੱਸਾ ਵੱਡੇ ਅਤੇ ਛੋਟੇ ਉਦਯੋਗ-ਧੰਦੇ, ਵਪਾਰ, ਰੇਲਾਂ ਅਤੇ ਜਲ-ਮਾਰਗ, ਮਕਾਨ ਬਣਾਉਣ ਦੇ ਕੰਮਾਂ ਅਤੇ ਲੱਕੜੀ ਵਗੈਰਾ ਦੇ ਕੰਮ ਵਿੱਚ ਲੱਗਾ ਹੋਇਆ ਹੈ। (ਸੋਵੀਅਤ ਸੰਘ ਦੀ ਪਾਰਟੀ (ਬਾਲਸ਼ਵਿਕ) ਦਾ ਇਤਿਹਾਸ, ਹਿੰਦੀ -ਸੰ., ਪੰਨਾ-17, ਰਾਹੁਲਫਾਉਂਡੇਸ਼ਨ, ਲਖਨਊ)।

ਕੀ ਮਨੀਸ਼ 1898 ਦੇ ਰੂਸ ਨੂੰ ‘ਸਮੁੱਚੇ ਰੂਪ ਵਿੱਚ ਉਦਯੋਗਿਕ ਸਮਾਜ’ ਕਹਿਣਗੇ? ਲਗਦਾ ਹੈ ਮਨੀਸ਼ ਨੇ ਲੈਨਿਨ ਦੀ ਕਿਤਾਬ ‘ਰੂਸ ਵਿੱਚ ਪੂੰਜੀਵਾਦ ਦਾ ਵਿਕਾਸ’ ਦੇ ਅੰਤਿਮ ਭਾਗ ‘ਪੂੰਜੀਵਾਦ ਦਾ ਮਿਸ਼ਨ’ ਨੂੰ ਜਾਂ ਤਾਂ ਠੀਕ ਢੰਗ ਨਾਲ ਨਹੀਂ ਪੜ੍ਹਿਆ ਜਾਂ ਬਿਲਕੁਲ ਨਹੀਂ ਪੜ੍ਹਿਆ। ਕਿਉਂਕਿ ਇਸ ਵਿੱਚ ਲੈਨਿਨ ਕਿਤੇ ਵੀ ਇਸ ਗੱਲ ਦੀ ਚਰਚਾ ਨਹੀਂ ਕਰਦੇ ਕਿ ਖੇਤੀ ਵਿੱਚ ਪੂੰਜੀਵਾਦ ਦੇ ਦਾਖਲੇ ਨਾਲ਼ ਸਮਾਜ ‘ਸਮੁੱਚੇ ਰੂਪ ਵਿੱਚ ਉਦਯੋਗਿਕ ਸਮਾਜ’ ਵਿੱਚ ਬਦਲ ਜਾਂਦਾ ਹੈ ਜਾਂ ‘ਸਮੁੱਚੇ ਰੂਪ ਵਿੱਚ ਉਦਯੋਗਿਕ ਸਮਾਜ’ ਬਣ ਚੁੱਕੇ ਸਮਾਜ ਨੂੰ ਹੀ ਪੂੰਜੀਵਾਦੀ ਸਮਾਜ ਕਿਹਾ ਜਾਣਾ ਚਾਹੀਦਾ ਹੈ। ਖੇਤੀ ਵਿੱਚ ਪੂੰਜੀਵਾਦ ਦੇ ਦਾਖਲੇ ਦੇ ਨਤੀਜੇ ਦੇ ਤੌਰ ‘ਤੇ ਲੈਨਿਨ ਜੋ ਕਹਿੰਦੇ ਹਨ ਉਹ ਇਹ ਹੈ , ”ਪੂੰਜੀਵਾਦ ਦੀ ਅਗਾਂਹਵਧੂ ਇਤਿਹਾਸਕ ਭੂਮਿਕਾ ਨੂੰ ਦੋ ਸੀਮਤ ਕਥਨਾਂ ਵਿੱਚ ਸਮੇਟਿਆ ਜਾ ਸਕਦਾ ਹੈ : ਸਮਾਜਿਕ ਕਿਰਤ ਦੀਆਂ ਉਤਪਾਦਕ ਸ਼ਕਤੀਆਂ ਵਿੱਚ ਵਾਧਾ ਅਤੇ ਉਸ ਕਿਰਤ ਦਾ ਸਮਾਜੀਕਰਨ। ਪਰ ਇਹ ਦੋਨੇ ਹੀ ਤੱਥ ਕੌਮੀ ਆਰਥਿਕ ਢਾਂਚੇ ਦੀਆਂ ਭਿੰਨ ਸ਼ਾਖਾਵਾਂ ਵਿੱਚ ਬੇਹੱਦ ਵੱਖ-ਵੱਖ ਪ੍ਰਕਿਰਿਆ ਵਿੱਚ ਪ੍ਰਗਟ ਹੁੰਦੇ ਹਨ।” (ਲੈਨਿਨ, ਕਲੈਕਟਿਡ ਵਰਕਸ, ਭਾਗ-3, ਪੰਨਾ-596, ਅੰਗਰੇਜੀ ਸੰਸਕਰਣ)

ਇਸ ਚੈਪਟਰ ਦੇ ਅਗਲੇ ਚਾਰ ਪੇਜਾਂ ਵਿੱਚ ਲੈਨਿਨ ਉਨਾਂ ਵੱਖ-ਵੱਖ ਪ੍ਰਕਿਰਿਆਵਾਂ ਨੂੰ ਸਪੱਸ਼ਟ ਕਰਦੇ ਹਨ ਜਿਨਾਂ ਵਿੱਚ ਉਪਰੋਕਤ ਦੋਵੇਂ ਤੱਥ ਪ੍ਰਗਟ ਹੁੰਦੇ ਹਨ। ਇਹ ਦੋਵੇਂ ਤੱਥ ‘ਕਿਰਤ ਦੀਆਂ ਪੈਦਾਵਾਰੀ ਤਾਕਤਾਂ ਵਿੱਚ ਵਾਧਾ’ ਅਤੇ ‘ਕਿਰਤ ਦਾ ਸਮਾਜੀਕਰਨ’ ਭਾਰਤ ਵਿੱਚ ਵੀ ਵੱਡੇ ਪੈਮਾਨੇ ‘ਤੇ ਹੋਏ ਉਦਯੋਗੀਕਰਨ, ਸੇਵਾ ਖੇਤਰ ਦਾ ਪ੍ਰਸਾਰ , ਖੇਤੀ ਵਿੱਚ ਵੀ ਵੱਡੇ ਪੈਮਾਨੇ ‘ਤੇ ਮਸ਼ੀਨੀਕਰਨ ਅਤੇ ਕਿਸਾਨ ਅਬਾਦੀ ਦੇ ਤੇਜ਼ ਰਫ਼ਤਾਰ ਵਿਭੇਦੀਕਰਨ ਵਿੱਚ ਪ੍ਰਗਟ ਹੁੰਦੇ ਹੋਏ ਵੇਖੇ ਜਾ ਸਕਦੇ ਹਨ।

ਅਸੀਮ ਸੱਤਿਆਦੇਵ ਦੇ ਲੇਖ ਬਾਰੇ ਤਾਂ ਇਨਾਂ ਹੀ ਕਹਿਣਾ ਕਾਫੀ ਹੋਵੇਗਾ ਕਿ ਉਹਨਾਂ ਨੇ ਹੋਰਾਂ ਨੂੰ ਤਾਂ ਨਸੀਹਤ ਦਿੱਤੀ  ਹੈ ਕਿ ‘ਤੱਥਾਂ ਨੂੰ ਨਜ਼ਰਅੰਦਾਜ ਨਾ ਕਰਨ’ ਪਰ ਉਹਨਾਂ ਨੇ ਭਾਰਤੀ ਖੇਤੀ ਵਿੱਚ ਜਗੀਰੂ ਪੈਦਾਵਾਰੀ ਸਬੰਧਾਂ ਨੂੰ ਸਾਬਿਤ ਕਰਨ ਲਈ ਆਪਣੀ ਤਰਫੋਂ ਕੋਈ ਵੀ ਤੱਥ ਨਹੀਂ ਦਿੱਤੇ ਹਨ। ਉੱਚ ਉਸਾਰ ਦੇ ਕੁੱਝ ਪੱਖਾਂ ਨੂੰ ਲੈ ਕੇ ਉਹਨਾਂ ਨੇ ਭਾਰਤੀ ਸਮਾਜਿਕ, ਆਰਥਿਕ ਢਾਂਚੇ ਨੂੰ ਪਰਿਭਾਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਦੀ ਜਾਣਕਾਰੀ ਲਈ ਦੱਸ ਦੇਈਏ ਕਿ ਮਾਰਕਸਵਾਦ ਦੇ ਮੁਤਾਬਿਕ ਕਿਸੇ ਵੀ ਸਮਾਜ ਦਾ ਚਰਿੱਤਰ ਉਸਦੇ ਅਧਾਰ ਯਾਣੀ ਪੈਦਾਵਾਰੀ ਸਬੰਧ ਤੋਂ ਤੈਅ ਹੁੰਦਾ ਹੈ ਨਾ ਕਿ ਉੱਚ ਉਸਾਰ ਤੋਂ। ਇਸ ਲਈ ਸ਼੍ਰੀਮਾਨ, ਭਾਰਤੀ ਸਮਾਜ ਨੂੰ ਠੀਕ ਤਰਾਂ ਸਮਝਣ ਲਈ ਇੱਥੋਂ ਦੇ ਉਤਪਾਦਨ ਸਬੰਧਾਂ ਦਾ ਅਧਿਐਨ ਕਰੋ।

 

“ਪ੍ਰਤੀਬੱਧ”, ਅੰਕ 04, ਅਕਤੂਬਰ-ਦਸੰਬਰ 2006 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s