ਅੱਠਵੀਂ ਕੇਂਦਰੀ ਕਮੇਟੀ ਦੇ ਗਿਆਰਵੇਂ ਪਲੈਨਮ ਦੇ ਸਮਾਪਤੀ ਸਮਾਰੋਹ ਮੌਕੇ ਤਕਰੀਰ (12 ਅਗਸਤ, 1966)

ਪੀ.ਡੀ.ਐਫ਼ ਇਥੋਂਂ ਡਾਊਨਲੋਡ ਕਰੋ

ਨੌਵੀਂ ਕਾਂਗਰਸ ਦੇ ਸਬੰਧ, ਮੇਰਾ ਖਿਆਲ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਕੁਝ ਤਿਆਰੀਆਂ ਸ਼ੁਰੂ ਕਰੀਏ। ਸਾਨੂੰ ਇਹ ਫੈਸਲਾ ਕਰਨ ਲਈ ਤਿਆਰੀ ਕਰਨੀ ਚਾਹੀਦੀ ਹੈ ਕਿ ਨੌਵੀਂ ਕਾਂਗਰਸ ਕਦੋਂ ਆਯੋਜਿਤ ਕੀਤੀ ਜਾਵੇ। ਕਾਫ਼ੀ ਸਾਲ ਲੰਘ ਚੁੱਕੇ ਹਨ, ਦੋ ਸਾਲਾਂ ਬਾਅਦ ਅੱਠਵੀਂ ਕਾਂਗਰਸ ਦੇ ਦੂਜੇ ਸ਼ੈਸ਼ਨ ਨੂੰ ਦਸ ਸਾਲ ਹੋ ਜਾਣਗੇ। ਹੁਣ ਨੌਵੀਂ ਕਾਂਗਰਸ ਹਰ ਹਾਲ ਹੋਣੀ ਚਾਹੀਦੀ ਹੈ, ਅਗਲੇ ਸਾਲ ਕਿਸੇ ਢੁੱਕਵੇਂ ਸਮੇਂ। ਸਾਨੂੰ ਹੁਣ ਇਸਦੀ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਕੀ ਮੈਨੂੰ ਇਹ ਪ੍ਰਸਤਾਵ ਰੱਖਣਾ ਚਾਹੀਦਾ ਹੈ ਕਿ ਇਸ ਦੀ ਜ਼ਰੂਰੀ ਤਿਆਰੀਆਂ ਦੀ ਜ਼ਿੰਮੇਵਾਰੀ ਸਾਨੂੰ ਪੋਲਿਤਬਿਊਰੋ ਤੇ ਇਸਦੀ ਸਟੈਂਡਿੰਗ ਕਮੇਟੀ ਨੂੰ ਸੌਂਪ ਦੇਣੀ ਚਾਹੀਦੀ ਹੈ?

ਇਸ ਕਾਨਫਰੰਸ ਦੁਆਰਾ ਲਏ ਗਏ ਫੈਸਲੇ ਦਰੁਸਤ ਹਨ ਜਾਂ ਗਲਤ, ਇਹ ਤਾਂ ਭਵਿੱਖ ਹੀ ਦੱਸੇਗਾ। 1 ਪ੍ਰੰਤੂ ਅਜਿਹਾ ਦਿਖਾਈ ਦੇ ਰਿਹਾ ਹੈ ਕਿ ਸਾਡੇ ਫੈਸਲਿਆਂ ਦਾ ਆਮ ਲੋਕ ਸਵਾਗਤ ਕਰ ਰਹੇ ਹਨ। ਉਦਾਹਰਨ ਵਜੋਂ, ਕੇਂਦਰੀ ਕਮੇਟੀ ਦੇ ਅਹਿਮ ਫੈਸਲਿਆਂ ਵਿੱਚੋਂ ਇੱਕ ਮਹਾਨ ਸੱਭਿਆਚਾਰਕ ਇਨਕਲਾਬ ਨਾਲ ਸਬੰਧਿਤ ਹੈ। ਵਿਦਿਆਰਥੀਆਂ ਅਤੇ ਇਨਕਲਾਬੀ ਅਧਿਆਪਕਾਂ ਦਾ ਵਿਆਪਕ ਜਨਸਮੂਹ ਸਾਡੀ ਹਮਾਇਤ ਅਤੇ ਬੀਤੇ ਦੀਆਂ ਨੀਤੀਆਂ ਦਾ ਵਿਰੋਧ ਕਰਦਾ ਹੈ। ਸਾਡਾ ਫੈਸਲਾ ਉਹਨਾਂ ਦੇ ਬੀਤੇ ਦੀਆਂ ਨੀਤੀਆਂ ਦੇ ਵਿਰੋਧ ਉੱਤੇ ਅਧਾਰਤ ਸੀ। ਪ੍ਰੰਤੂ ਕੀ ਇਹ ਫੈਸਲਾ ਪੂਰੀ ਤਰ੍ਹਾਂ ਲਾਗੂ ਹੁੰਦਾ ਹੈ ਜਾਂ ਨਹੀਂ, ਇਹ ਸਭਨਾਂ ਪੱਧਰਾਂ ਦੇ ਆਗੂਆਂ ਉੱਤੇ, ਉਹ ਵੀ ਜਿਹੜੇ ਅੱਜ ਹਾਜ਼ਰ ਹਨ ਤੇ ਉਹ ਵੀ ਇੱਥੇ ਹਾਜ਼ਰ ਨਹੀਂ ਹਨ, ਨਿਰਭਰ ਕਰਦਾ ਹੈ। ਉਦਾਹਰਨ ਵਜੋਂ, ਲੋਕਾਂ ਉੱਤੇ ਭਰੋਸਾ ਕਰਨ ਦੀ ਗੱਲ ਲਵੋ। ਇੱਕ ਤਰੀਕਾ ਹੈ ਜਨਤਕ ਲੀਹ ਨੂੰ ਲਾਗੂ ਕਰੋ। ਦੂਸਰਾ ਤਰੀਕਾ ਜਨਤਕ ਲੀਹ ਨੂੰ ਲਾਗੂ ਨਾ ਕਰਨ ਦਾ ਹੈ। ਇਹ ਕਿਸੇ ਵੀ ਤਰ੍ਹਾਂ ਪੂਰੀ ਤਰ੍ਹਾਂ ਮੰਨ ਕੇ ਨਹੀਂ ਚੱਲਣਾ ਚਾਹੀਦਾ ਕਿ ਸਾਡੇ ਮਤਿਆਂ ਵਿੱਚ ਜੋ ਕੁਝ ਵੀ ਲਿਖਿਆ ਗਿਆ ਹੈ, ਉਹ ਸਾਡੀਆਂ ਸਾਰੀਆਂ ਪਾਰਟੀ ਕਮੇਟੀਆਂ ਅਤੇ ਸਾਡੇ ਸਾਰੇ ਕਾਮਰੇਡਾਂ ਵੱਲੋਂ ਹੂਬਹੂ ਲਾਗੂ ਕੀਤਾ ਜਾਵੇਗਾ। ਅਜਿਹੇ ਕੁਝ ਲੋਕੀਂ ਜ਼ਰੂਰ ਹੋਣਗੇ ਜਿਹੜੇ ਅਜਿਹਾ ਨਾ ਕਰਨ ਦੇ ਇੱਛੁਕ ਹੋਣਗੇ. ਸ਼ਾਇਦ ਪਹਿਲਾਂ ਹਾਲਤਾਂ ਕੁਝ ਚੰਗੀਆਂ ਹੁੰਦੀਆਂ ਸਨ ਕਿਉਂਕਿ ਉਸ ਸਮੇਂ ਸਾਡੇ ਵੱਲੋਂ ਅਜਿਹੇ ਫੈਸਲੇ ਜਨਤਕ ਤੌਰ ਉੱਤੇ ਨਹੀਂ ਲਏ ਜਾਂਦੇ ਸਨ। ਹੋਰ, ਇਹਨਾਂ ਫੈਸਲਿਆਂ ਦੇ ਲਾਗੂ ਹੋਣ ਸਬੰਧੀ ਜਥੇਬੰਦਕ ਭਰੋਸੇ ਹੁੰਦੇ ਹਨ। ਇਸ ਵਾਰ ਸਾਡੀ ਜਥੇਬੰਦੀ ਵਿੱਚ ਕੁਝ ਤਬਦੀਲੀਆਂ ਆਈਆਂ ਹਨ। ਪੋਲਿਤਬਿਊਰੋ ਦੀ ਪੂਰੀ ਤੇ ਬਦਲਵੀਂ ਮੈਂਬਰਸ਼ਿਪ ਵਿੱਚ, ਸੈਕਟਰੀਏਟ ਵਿੱਚ ਅਤੇ ਸਟੈਂਡਿੰਗ ਕਮੇਟੀ ਦੀ ਮੈਂਬਰਸ਼ਿਪ ਵਿੱਚ ਬਦਲਾਵਾਂ ਨੇ ਕੇਂਦਰੀ ਕਮੇਟੀ ਦੇ ਫੈਸਲਿਆਂ ਤੇ ਗਸ਼ਤੀ ਚਿੱਠੀ ਦੇ ਲਾਗੂ ਹੋਣ ਦਾ ਭਰੋਸਾ ਪੈਦਾ ਕੀਤਾ ਹੈ।

ਜਿਹਨਾਂ ਕਾਮਰੇਡਾਂ ਨੇ ਗਲਤੀਆਂ ਕੀਤੀਆਂ ਹਨ, ਉਹਨਾਂ ਨੂੰ ਹਮੇਸ਼ਾਂ ਮੌਕਾ ਦੇਣਾ ਚਾਹੀਦਾ ਹੈ। ਉਹਨਾਂ ਨੂੰ ਆਪਣੀਆਂ ਗਲਤੀਆਂ ਨੂੰ ਠੀਕ ਕਰਨ ਦੇਣਾ ਚਾਹੀਦਾ ਹੈ। ਤੁਹਾਨੂੰ ਪਹਿਲਾਂ ਹੀ ਇਹ ਤੈਅ ਨਹੀਂ ਕਰ ਲੈਣਾ ਚਾਹੀਦਾ ਹੈ ਕਿ ਉਹਨਾਂ ਨੇ ਗਲਤੀ ਕੀਤੀ ਹੈ ਅਤੇ ਫਿਰ ਉਹਨਾਂ ਨੂੰ ਠੀਕ ਕਰਨ ਦੇ ਮੌਕੇ ਤੋਂ ਵਾਂਝੇ ਨਹੀਂ ਕਰ ਦੇਣਾ ਚਾਹੀਦਾ। ਸਾਡੀ ਨੀਤੀ “ਪਹਿਲੇ ਹੀ ਅਪਰਾਧ ਨੂੰ ਸਜ਼ਾ ਦਿਓ ਤਾਂ ਕਿ ਉਹ ਦੁਬਾਰਾ ਨਾ ਹੋਵੇ ਅਤੇ ਬਿਮਾਰੀ ਦਾ ਇਲਾਜ਼ ਕਰਨ ਲਈ ਪਹਿਲਾਂ ਮਰੀਜ਼ ਨੂੰ ਦੇਖੋ ਤੇ ਫਿਰ ਮਦਦ ਕਰੋ,” ਅਤੇ “ਏਕਤਾ-ਅਲੋਚਨਾ-ਏਕਤਾ” ਦੀ ਹੈ। ਕੀ ਸਾਡੇ ਇੱਥੇ ਪਾਰਟੀ ਤੋਂ ਬਾਹਰ ਪਾਰਟੀ ਹੈ? ਮੇਰੇ ਖਿਆਲ ਅਜਿਹਾ ਹੈ, ਅਤੇ ਪਾਰਟੀ ਦੇ ਅੰਦਰ ਵੀ ਗੁੱਟ ਹਨ। ਅਸੀਂ ਕੌਮਿਨਤਾਂਗ ਦੀ ਅਲੋਚਨਾ ਕਰਦੇ ਹੁੰਦੇ ਸਾਂ, ਜਿਸ ਨੇ ਕਿਹਾ ਸੀ: “ਪਾਰਟੀ ਤੋਂ ਬਾਹਰ ਕੋਈ ਪਾਰਟੀ ਨਹੀਂ ਅਤੇ ਪਾਰਟੀ ਦੇ ਅੰਦਰ ਕੋਈ ਗੁੱਟ ਨਹੀਂ.” ਕੁਝ ਲੋਕਾਂ ਨੇ ਇਹ ਕਿਹਾ, “ਪਾਰਟੀ ਦੇ ਬਾਹਰ ਪਾਰਟੀ ਨਾ ਹੋਣ ਦਾ ਮਤਲਬ ਨਿਰੰਕੁਸ਼ਤਾ ਹੈ; ਪਾਰਟੀ ਦੇ ਅੰਦਰ ਗੁੱਟ ਨਾ ਹੋਣ ਦੀ ਗੱਲ ਬਕਵਾਸ ਹੈ।” ਬਿਲਕੁਲ ਇਹੀ ਸਾਡੇ ਉੱਤੇ ਵੀ ਲਾਗੂ ਹੁੰਦਾ ਹੈ। ਤੁਸੀਂ ਕਹਿ ਸਕਦੇ ਹੋ ਕਿ ਸਾਡੀ ਪਾਰਟੀ ਵਿੱਚ ਕੋਈ ਗੁੱਟ ਨਹੀਂ ਹਨ, ਪਰ ਇਹ ਮੌਜੂਦ ਹਨ। ਮਿਸਾਲ ਵਜੋਂ, ਲੋਕ ਲਹਿਰਾਂ ਪ੍ਰਤੀ ਨਜ਼ਰੀਏ ਨੂੰ ਲੈ ਕੇ ਦੋ ਗੁੱਟ ਹਨ। ਸਵਾਲ ਸਿਰਫ਼ ਇੰਨਾਂ ਹੈ ਕਿ ਕਿਹੜਾ ਗੁੱਟ ਬਹੁਗਿਣਤੀ ਵਿੱਚ ਹੈ ਅਤੇ ਕਿਹੜਾ ਘੱਟਗਿਣਤੀ ਵਿੱਚ ਹੈ। ਜੇ ਅਸੀਂ ਇਹ ਮੀਟਿੰਗ ਕਰਨ ਵਿੱਚ ਕੁਝ ਹੋਰ ਮਹੀਨਿਆਂ ਦੀ ਦੇਰੀ ਕੀਤੀ ਹੁੰਦੀ ਤਾਂ ਹਾਲਤ ਹੋਰ ਜ਼ਿਆਦਾ ਖਰਾਬ ਹੋ ਸਕਦੀ ਸੀ। ਇਸ ਲਈ ਇਹ ਚੰਗੀ ਗੱਲ ਰਹੀ ਕਿ ਇਹ ਮੀਟਿੰਗ ਹੋਈ. ਇਸ ਨੇ ਨਤੀਜੇ ਦਿੱਤੇ ਹਨ।

ਸ੍ਰੋਤ: ਮਾਓ ਜ਼ੇ-ਤੁੰਗ ਦੀਆਂ ਚੋਣਵੀਆਂ ਲਿਖਤਾਂ, ਸੈਂਚੀ 9, Sramikavarga Prachuranalu , ਹੈਦਰਾਬਾਦ, 1994. ਸਭ ਤੋਂ ਪਹਿਲਾਂ Long Live Mao Tse-tung thought, a Red Guard Publication ਵਿੱਚ ਛਪਿਆ।

ਨੋਟ: 1. ਦੇਖੋ “ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਬਾਰੇ ਚੀਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦਾ ਫੈਸਲਾ”, 8 ਅਗਸਤ, 1966, ਇਹੀ ਸੈਂਚੀ – ਸੰਪਾਦਕ

“ਪਰ੍ਤੀਬੱਧ”, ਅੰਕ 27, ਅਗਸਤ 2016 ਵਿਚ ਪਰ੍ਕਾਸ਼ਿ

ਇਸ਼ਤਿਹਾਰ