ਸੰਸਾਰ ਸਰਮਾਏਦਾਰੀ ਦਾ ਮੌਜੂਦਾ ਆਰਥਿਕ ਸੰਕਟ – ਦਸ਼ਾ ਅਤੇ ਦਿਸ਼ਾ • ਸੁਖਵਿੰਦਰ

ecnomics

2007 ਤੋਂ ਅਮਰੀਕੀ ਸਬਪ੍ਰਾਈਮ ਸੰਕਟ ਤੋਂ ਸ਼ੁਰੂ ਹੋਏ ਸਰਮਾਏਦਾਰਾ ਆਰਥਿਕ ਸੰਕਟ ਦੇ ਘਣੇ ਬੱਦਲ ਅੱਜ ਸਾਰੇ ਸੰਸਾਰ ਦੇ ਸਰਮਾਏਦਾਰੀ ਅਰਥਚਾਰਿਆਂ ਉੱਪਰ ਛਾਏ ਹੋਏ ਹਨ। ਇਹ ਬੱਦਲ਼ ਦਿਨੋ ਦਿਨ ਹੋਰ ਗਹਿਰੇ ਹੁੰਦੇ ਜਾ ਰਹੇ ਹਨ ਜੋ ਆਉਣ ਵਾਲ਼ੇ ਭਿਆਨਕ ਤੂਫਾਨ ਦਾ ਸੰਕੇਤ ਦੇ ਰਹੇ ਹਨ। ਮਾਰਕਸਵਾਦ ਦੇ ਦੁਸ਼ਮਣਾਂ ਵੱਲੋਂ ਮਾਰਕਸਵਾਦ ਦੀ ਮੌਤ ਦੇ ਵਾਰ-ਵਾਰ ਐਲਾਨ ਹੁੰਦੇ ਰਹੇ ਹਨ। ਹਾਲਤਾਂ ਬਦਲਣ ਦੇ ਨਾਂ ਤੇ ਵੀ ਸਰਮਾਏਦਾਰੀ ਦੇ ਕਲਮਘੜੀਸ ਮਾਰਕਸਵਾਦ ਦੇ ਅਪ੍ਰਸੰਗਕ ਹੋਣ ਦੇ ਐਲਾਨ ਕਰਦੇ ਰਹੇ ਹਨ। ਬੇਸ਼ੱਕ ਮਾਰਕਸ ਹੋਰਾਂ ਦੇ ਜ਼ਮਾਨੇ ਤੋਂ ਸਰਮਾਏਦਾਰੀ ਦੇ ਚਾਲ-ਚਲਣ ਵਿੱਚ ਕਈ ਤਰ੍ਹਾਂ ਦੇ ਬਦਲਾਅ ਆਏ ਹਨ। ਪਰ ਇਨ੍ਹਾਂ ਸਭ ਬਦਲਾਵਾਂ ਦੇ ਬਾਵਜੂਦ ਅਸੀਂ ਅੱਜ ਵੀ ਸਰਮਾਏਦਾਰੀ ਸਮਾਜ ਵਿੱਚ ਹੀ ਰਹਿ ਰਹੇ ਹਾਂ। ਕਹਿਣ ਦਾ ਭਾਵ ਸਰਮਾਏਦਾਰੀ ਦੇ ਰੂਪ ਵਿੱਚ ਹੀ ਬਦਲਾਅ ਹੋਏ ਹਨ, ਉਸ ਦਾ ਤੱਤ ਨਹੀਂ ਬਦਲਿਆ। ਮਾਰਕਸ ਹੋਰਾਂ ਦੇ ਜ਼ਮਾਨੇ ਵਿੱਚ ਸਰਮਾਏਦਾਰੀ ਮੁੱਖ ਤੌਰ ‘ਤੇ ਇੱਕ ਯੂਰਪੀ ਵਰਤਾਰਾ ਸੀ, ਯੂਰਪ ਦੇ ਵੀ ਸਾਰੇ ਦੇਸ਼ਾਂ ਵਿੱਚ ਅਜੇ ਪੂਰੀ ਤਰ੍ਹਾਂ ਸਰਮਾਏਦਾਰੀ ਵਿਕਾਸ ਨਹੀਂ ਸੀ ਹੋਇਆ, ਕਈ ਯੂਰਪੀ ਦੇਸ਼ ਅਜੇ ਜਗੀਰਦਾਰੀ ਤੋਂ ਸਰਮਾਏਦਾਰੀ ਵੱਲ ਸੰਕਰਮਣ (“Transition) ਕਰ ਰਹੇ ਸਨ। ਬਾਕੀ ਸਾਰੀ ਦੁਨੀਆਂ ਅਜੇ ਜਗੀਰੂ ਯੁੱਗ ਵਿੱਚ ਹੀ ਰਹਿ ਰਹੀ ਸੀ, ਪਰ ਅੱਜ ਸਹੀ ਮਾਅਨਿਆਂ ‘ਚ ਸਰਮਾਏਦਾਰੀ ਇੱਕ ਸੰਸਾਰ ਵਿਆਪੀ ਪ੍ਰਬੰਧ ਬਣ ਚੁੱਕਾ ਹੈ। ਸਰਮਾਇਆ ਧਰਤੀ ਦੇ ਹਰ ਦੂਰ ਦੁਰਾਡੇ ਕੋਨੇ ਨੂੰ ਰੌਂਦ ਰਿਹਾ ਹੈ। ਅੱਜ ਲਗਭਗ ਸੰਸਾਰ ਦੇ ਸਭੇ ਦੇਸ਼ਾਂ ‘ਚ ਕਿਰਤ ਅਤੇ ਸਰਮਾਏ ਦੀ ਵਿਰੋਧਤਾਈ ਪ੍ਰਧਾਨ ਵਿਰੋਧਤਾਈ ਬਣ ਚੁੱਕੀ ਹੈ। ਸਰਮਾਏਦਾਰੀ ਦੇ ਕਬਰਪੁੱਟ ਪ੍ਰੋਲੇਤਾਰੀ ਧਰਤੀ ਦੇ ਹਰ ਕੋਨੇ ਵਿੱਚ ਹੋਂਦ ਵਿੱਚ ਆ ਚੁੱਕੇ ਹਨ। ਸੰਸਾਰ ਦੇ ਸਰਮਾਏਦਾਰਾ ਅਰਥਚਾਰੇ ਇਸ ਕਦਰ ਆਪਸ ਵਿੱਚ ਜੁੜ ਚੁੱਕੇ ਹਨ, ਕਿ ਹੁਣ ਸਰਮਾਏਦਾਰੀ ਦੇ ਆਰਥਿਕ ਸੰਕਟ ਕਿਸੇ ਇੱਕ ਦੇਸ਼ ਦੀਆਂ ਸਰਹੱਦਾਂ ਜਾਂ ਇੱਕ ਅੱਧ ਮਹਾਂਦੀਪ ਤੱਕ ਸੀਮਤ ਨਹੀਂ ਰਹਿੰਦੇ (ਜਿਵੇਂ ਕਿ ਦੂਸਰੀ ਸੰਸਾਰ ਜੰਗ ਤੋਂ ਪਹਿਲਾਂ ਦੇ ਸਮਿਆਂ ‘ਚ ਹੁੰਦਾ ਸੀ) ਸਗੋਂ ਕਿਸੇ ਨਾ ਕਿਸੇ ਰੂਪ ਵਿੱਚ, ਕਦੇ ਵੱਧ ਤੇ ਕਦੀ ਘੱਟ ਪੂਰੇ ਸੰਸਾਰ ਸਰਮਾਏਦਾਰੀ ਅਰਥਚਾਰੇ ਨੂੰ ਹੀ ਆਪਣੀ ਲਪੇਟ ਵਿੱਚ ਲੈ ਲੈਂਦੇ ਹਨ। ਸਰਮਾਏ ਦਾ ਵੀ ਸੰਸਾਰੀਕਰਨ ਹੋ ਗਿਆ ਹੈ ਅਤੇ ਇਸ ਦੇ ਟਾਕਰੇ ਲਈ ਮਜ਼ਦੂਰਾਂ ਦੇ ਘੋਲ਼ਾਂ ਦਾ ਵੀ।

 

ਪੂਰਾ ਲੇਖ ਪਡ਼ਨ ਲਈ.. ਪੀ.ਡੀ.ਐਫ਼ ਡਾਊਨਲੋਡ ਕਰੋ

“ਪ੍ਰਤੀਬੱਧ”, ਅੰਕ 16, ਜੂਨ 2012 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s