ਇੱਕੀਵੀਂ ਸਦੀ ਦੇ ਭਾਵੀ ਇਨਕਲਾਬੀ ਸੰਘਰਸ਼ਾਂ ਦਾ ਪ੍ਰੇਰਨਾ ਸਰੋਤ ਅਰਬ ਵਿਦਰੋਹ-2011 • ਡਾ. ਸੁਖਦੇਵ

arab 2011

2011 ਚੜ੍ਹਦਿਆਂ ਹੀ, ਅਰਬ ਦੇਸ਼ਾਂ ਦੇ ਲੋਕਾਂ ਨੇ ਬਗਾਵਤ ਦਾ ਬਿਗਲ ਵਜਾ ਦਿੱਤਾ। ਮੀਡੀਆ ਚੈਨਲਾਂ ਵਾਲੇ ਹੈਰਾਨ ਸਨ ਕਿ ਉਹਨਾਂ ਨੂੰ ਇਸ ਵਰਤਾਰੇ ਦੀ ਅਗਾਉਂ ਸੂਚਨਾ ਕਿਉਂ ਨਾ ਮਿਲੀ। ਸਾਮਰਾਜੀ ਦੇਸ਼ਾਂ ਦੀਆਂ ਖੁਫੀਆਂ ਏਜੰਸੀਆਂ ਜੋ ਦਾਅਵਾ ਕਰਦੀਆਂ ਹਨ ਕਿ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਵਾਪਰਨ ਵਾਲੀ, ਨਿੱਕੀ ਤੋਂ ਨਿੱਕੀ, ਵਿਅਕਤੀਗਤ ਹਰਕਤ ਤੱਕ ਨੂੰ ਭਾਂਪ ਸਕਣ ਦੇ ਸਮਰਥ ਹੋ ਗਈਆਂ ਹਨ, ਏਡੀ ਵਿਸ਼ਾਲ ਜਨਤਕ ਬੇਚੈਨੀ ਨੂੰ ਸਮਝਣ ਦੇ ਮਾਮਲੇ ‘ਚ ਮਿਲੀ ਅਸਫਲਤਾ ਨੇ, ਉਹਨਾਂ ਦੇ ਸਰਵਸ਼ਕਤੀਮਾਨ ਹੋਣ ਦੇ ਭਰਮ ਨੂੰ ਚਕਨਾਚੂਰ ਕਰ ਦਿੱਤਾ ਹੈ। ਪੂੰਜੀਵਾਦੀ ਚਿੰਤਕਾਂ ਅਤੇ ਬੁੱਧੀਜੀਵੀਆਂ ਦੇ ਸਿਧਾਂਤਕ ਚੌਖਟਿਆਂ ਵਿੱਚ ਇਸ ਵਿਸ਼ਾਲ ਹਲਚਲ ਨੂੰ ਸਮੇਟ ਸਕਣਾ ਸੰਭਵ ਨਹੀਂ ਰਿਹਾ। ਬੜੀਆਂ ਅਜੀਬੋ-ਗਰੀਬ ਅਤੇ ਹਾਸੋਹੀਣੀਆਂ ਵਿਆਖਿਆਵਾਂ ਕੀਤੀਆਂ ਜਾ ਰਹੀਆਂ ਹਨ। ਵਿਸ਼ਾਲ ਮੁਜ਼ਾਹਰਿਆਂ ਦੇ ਪਹਿਲੇ ਪੜਾਅ ਦੌਰਾਨ, ਭਾਰਤੀ ਮੀਡੀਆ ਇਸ ਨੂੰ ਗਾਂਧੀਵਾਦੀ ਤਰੀਕਿਆਂ ਦੀ ਵਾਪਸੀ ਦੇ ਤੌਰ ‘ਤੇ ਪ੍ਰਚਾਰ ਰਿਹਾ ਸੀ। ‘ਜੈਸਮੀਨ’ ਇਨਕਲਾਬ ਦੇ ਨਾਂ ‘ਤੇ ਜ਼ੋਰ ਦੇ ਕੇ, ਇਸ ਗੰਭੀਰ ਜਮਾਤੀ ਸੰਘਰਸ਼ ਨੂੰ ਹਲਕੇ ਫੁਲਕੇ ਢੰਗ ਨਾਲ਼ ਪੇਸ਼ ਕਰਨ ਦਾ ਯਤਨ ਕੀਤਾ ਜਾ ਰਿਹਾ ਸੀ। ਟੁਨੀਸ਼ੀਆ ਦੇ ਇੱਕ ਗਰੀਬ ਸ਼ਬਜੀ ਵੇਚਣ ਵਾਲੇ ਦੁਕਾਨਦਾਰ ਦੇ ਆਤਮਦਾਹ ਨਾਲ਼ ਪੈਦਾ ਹੋਈ, ਅਚਾਨਕ ਭੜਕਾਹਟ ਅਤੇ ਗੁੱਸੇ ਨੂੰ, ਇਸ ਇਨਕਲਾਬ ਦੇ ਮੁੱਖ ਕਾਰਨ ਦੇ ਤੌਰ ‘ਤੇ ਪ੍ਰਚਾਰਿਆ ਗਿਆ। ਦੁਨੀਆਂ ਭਰ ਦਾ ਮੀਡੀਆ ਇਸ ਪ੍ਰਚਾਰ ਵਿਚ, ਇਕ ਦੂਜੇ ਨਾਲ਼ ਦੌੜ ਵਿਚ ਸੀ। ਸਾਮਰਾਜੀ ਪੂੰਜੀਵਾਦੀ ਮੀਡੀਏ ਦਾ ਮੁੱਖ ਮਕਸਦ, ਇਸ ਹਲਚਲ ਦੇ ਮੂਲ ਕਾਰਨ, ਪੂੰਜੀਵਾਦੀ ਰਾਜਨੀਤਕ, ਸਮਾਜਿਕ-ਆਰਥਿਕ ਦੁਰ-ਵਿਵਸਥਾ ‘ਤੇ ਪਰਦਾ ਪਾਉਣਾ ਹੈ। ਬਹੁਤ ਸਾਰੇ ਸਵਾਲ ਖੜੇ ਹੋ ਗਏ ਹਨ। ਕਿਹਾ ਜਾ ਰਿਹਾ ਹੈ ਕਿ ਇਹ ਲੰਬੇ ਸਮੇਂ ਤੋਂ ਚਲ ਰਹੀਆਂ ਤਾਨਾਸ਼ਾਹੀਆਂ ਦੇ ਖਿਲਾਫ, ਲੋਕਾਂ ਦਾ ਜਮਹੂਰੀਅਤ ਲਈ ਸੰਘਰਸ਼ ਹੈ। ਇਸ ਪ੍ਰਚਾਰ ਦੀ ਵਿਸ਼ੇਸ਼ਤਾ ਇਹ ਹੈ ਕਿ ਇਹਨਾਂ ਦਾ ਜਮਹੂਰੀਅਤ ਤੋਂ ਭਾਵ ਪੂੰਜੀਵਾਦੀ ਜਮਹੂਰੀਅਤ ਹੈ। ਤਾਨਾਸ਼ਾਹੀ ਤੋਂ ਮਤਲਬ ਹੈ ਕਿ ਸ਼ਾਸਨ ਭਾਵੇਂ ਉਹਨਾਂ ਦੇਸ਼ਾਂ ਦੇ ਕਾਨੂੰਨਾਂ ਮੁਤਾਬਕ ਹੀ ਚੁਣੇ ਗਏ ਹੋਣ, ਪਰ ਉਹ ਲੰਮੇ ਸਮੇਂ ਤੋਂ ਬਦਲੇ ਨਹੀਂ ਗਏ। ਇਕੱਲੇ ਇਕੱਲੇ ਦੇਸ਼ ਦੇ ਇਤਿਹਾਸ ਅਤੇ ਰਾਜਨੀਤਕ ਬਣਤਰ ਦੀਆਂ ਖੇਤਰੀ ਪੇਚੀਦਗੀਆਂ ਦਾ ਵਿਸ਼ਲੇਸ਼ਣ ਸਾਡੇ ਇਸ ਲੇਖ ਦਾ ਹਿੱਸਾ ਨਹੀਂ ਹੈ, ਫਿਰ ਵੀ ਮੋਟੇ ਤੌਰ ‘ਤੇ ਇਨ੍ਹਾਂ ਦੇਸ਼ਾਂ ਵਿੱਚ ਚਾਹੇ ਪਛੜਿਆ ਰਾਜਸ਼ਾਹੀ ਪ੍ਰਬੰਧ ਹੋਵੇ, ਸੰਵਿਧਾਨਕ ਰਾਜਤੰਤਰ, ਸੰਸਦੀ ਜਮਹੂਰੀਅਤ ਜਾਂ ਇਸਲਾਮਿਕ ਜਮਹੂਰੀਅਤ, ਸਾਰਤੱਤ ਵਿੱਚ ਇਹਨਾਂ ਸਾਰੇ ਦੇਸ਼ਾਂ ਵਿੱਚ ਪੂੰਜੀਵਾਦੀ ਪ੍ਰਬੰਧ ਕਾਇਮ ਹੋ ਚੁੱਕਾ ਹੈ।

20ਵੀਂ ਸਦੀ ਵਿੱਚ ਤੇਲ ਭੰਡਾਰਾਂ ਦੀ ਖੋਜ ਨਾਲ਼, ਸਾਮਰਾਜੀ ਦੇਸ਼ਾਂ ਲਈ ਇਹ ਖਿੱਤਾ ਬੇਹੱਦ ਮਹੱਤਵਪੂਰਨ ਹੋ ਗਿਆ। ਪਹਿਲਾਂ ਬ੍ਰਿਟਿਸ਼ ਸਾਮਰਾਜਵਾਦ ਅਤੇ ਬਾਅਦ ਵਿਚ ਵਿਸ਼ਵ ਸਾਮਰਾਜਵਾਦ ਦੀ ਵਾਗਡੋਰ ਅਮਰੀਕਾ ਹੱਥ ਆਉਣ ਤੋਂ ਬਾਅਦ ਮੱਧ-ਪੂਰਬ ਦੀ ਰਾਜਨੀਤੀ ਵਿਚ ਅਮਰੀਕੀ ਸਾਮਰਾਜਵਾਦੀ ਪੂੰਜੀ ਦੀ ਪ੍ਰਭਾਵਸ਼ਾਲੀ ਦਖਲ ਅੰਦਾਜ਼ੀ…

ਪੂਰਾ ਲੇਖ ਪਡ਼ਨ ਲਈ.. ਪੀ.ਡੀ.ਐਫ਼ ਡਾਊਨਲੋਡ ਕਰੋ

“ਪ੍ਰਤੀਬੱਧ”, ਅੰਕ 15,  ਮਈ – 2011 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s