ਫਿਰ ਤੋਂ ਲਾਲ ਹੋਵੇਗਾ ਪੂਰਬ ਦਾ ਆਸਮਾਨ, ਬਦਲੇਗੀ ਦੁਨੀਆਂ ਆਵੇਗੀ ਨਵੀਂ ਸਵੇਰ -ਆਪਣੀ ਗੱਲ

revolution 2

ਅੱਜ ਤੋਂ ਇੱਕਾਨਵੇਂ ਸਾਲ ਪਹਿਲਾਂ, 24 ਅਕਤੂਬਰ 1917 (ਨਵੇਂ ਕੈਲੰਡਰ ਦੇ ਅਨੁਸਾਰ 7 ਨਵੰਬਰ 1917) ਨੂੰ ਜਦ ਰੂਸ ਦੇ ਕਿਰਤੀ ਅਵਾਮ ਨੇ ਇਨਕਲਾਬੀ ਮਜ਼ਦੂਰ ਜਮਾਤ ਅਤੇ ਉਸਦੀ ਇਨਕਲਾਬੀ ਰਾਜਨੀਤਿਕ ਪਾਰਟੀ ਦੀ ਅਗਵਾਈ ਵਿੱਚ ਲੋਟੂਆਂ ਪੂੰਜੀਪਤੀਆਂ ਦੀ ਸੱਤ੍ਹਾ ਨੂੰ ਮਿੱਟੀ ‘ਚ ਮਿਲਾਕੇ ਆਪਣਾ ਰਾਜ ਕਾਇਮ ਕੀਤਾ ਸੀ ਤਾਂ ਧਰਤੀ ਤੇ ਇੱਕ ਨਵੀਂ ਸਵੇਰ ਉੱਤਰ ਆਈ ਸੀ। ਸਦੀਆਂ ਦੇ ਹਨ੍ਹੇਰੇ ਨੂੰ ਚੀਰਕੇ ਪੂਰਬ ਦੇ ਆਸਮਾਨ ਵਿੱਚ ਉੱਗੇ ਇਸ ਸੂਰਜ ਦੀ ਤੇਜ਼ ਰੌਸ਼ਨੀ ਵਿੱਚ ਦੁਨੀਆਂ ਭਰ ਦੇ ਮਜ਼ਦੂਰਾਂ ਅਤੇ ਸਮੁੱਚੇ ਲੁੱਟੇ-ਦਬਾਏ ਲੋਕਾਂ ਨੇ ਆਪਣੀ ਮੁਕਤੀ ਦੇ ਰਾਹ ਨੂੰ ਸਾਫ਼-ਸਾਫ਼ ਪਹਿਚਾਣਿਆਂ ਸੀ। ਉੱਥੇ ਹੀ ਦੂਜੇ ਪਾਸੇ ਹਨੇਰੇ ਦੇ ਮਾਲਕਾਂ ਦੇ ਕਲੇਜੇ ਦਹਲ ਉੱਠੇ ਸਨ ਅਤੇ ਉਨ੍ਹਾਂ ਦੇ ਬੌਧਿਕ ਉੱਲੂ ਚੀਕਣ ਲੱਗੇ ਸਨ। ਆਪਣੇ ਉੱਪਰ ਆਈ ਬਿਪਤਾ ਨੂੰ ਮਾਨਵਤਾ ਉੱਪਰ ਆਈ ਬਿਪਤਾ ਦੱਸਦੇ ਹੋਏ ਬਾਲਸ਼ਵਿਕ ਇਨਕਲਾਬ ਅਤੇ ਉਸਦੇ ਆਗੂਆਂ ਖਿਲਾਫ਼ ਭੰਡੀ ਪ੍ਰਚਾਰ ਅਤੇ ਝੂਠਾ-ਪ੍ਰਚਾਰ ਮੁਹਿੰਮ ਦਾ ਜੋ ਸਿਲਸਿਲਾ ਉਸ ਸਮੇਂ ਸ਼ੁਰੂ ਹੋਇਆ ਸੀ ਉਹ ਅੱਜ ਤੱਕ ਬਿਨਾਂ ਰੁਕੇ ਜਾਰੀ ਹੈ। 

ਭੁੱਖ-ਕੁਪੋਸ਼ਣ, ਅਪਮਾਨ-ਲਚਾਰੀ, ਯੁੱਧ-ਅਕਾਲ, ਮਹਾਂਮਾਰੀ ਤੋਂ ਮੁਕਤ ਇੱਕ ਨਵੀਂ ਦੁਨੀਆਂ ਦਾ ਸੁਪਨਾ ਦੇਖਣ ਵਾਲ਼ੇ, ਪੂੰਜੀਵਾਦ ਸਾਮਰਾਜਵਾਦ ਦੀਆਂ ਬਿਪਤਾਵਾਂ ਤੋਂ ਮੁਕਤੀ ਦਾ ਮਾਰਗ ਤਲਾਸ਼ਣ ਵਾਲ਼ੇ ਵਿਦਰੋਹੀ ਨੌਜਵਾਨ ਅਤੇ ਚੇਤੰਨ ਕਿਰਤੀ ਜਦ ਵੀ ਇਤਿਹਾਸ ਵੱਲ ਮੂੰਹ ਮੋੜਕੇ ਦੇਖਦੇ ਹਨ ਤਾਂ ਵੀਹਵੀਂ ਸਦੀਂ ਵਿੱਚ ਨੇਪਰੇ ਚੜ੍ਹੇ ਦੋਵੇਂ ਮਹਾਨ ਪ੍ਰਵਿਰਤੀ-ਨਿਰਧਾਰਕ ਇਨਕਲਾਬ— 1917 ਦਾ ਰੂਸੀ ਇਨਕਲਾਬ ਅਤੇ 1949 ਦੇ ਚੀਨੀ ਇਨਕਲਾਬ ਦੀ ਰੌਸ਼ਨੀ ਉਨ੍ਹਾਂ ਨੂੰ ਮੱਲੋ ਮੱਲੀ ਆਪਣੇ ਵੱਲ ਖਿੱਚਦੀ ਹੈ। ਇਸ ਲਈ ਦੁਨੀਆਂ ਭਰ ਦੀ ਬੁਰਜੂਆ ਹਾਕਮ ਜਮਾਤ ਅਤੇ ਉਨ੍ਹਾਂ ਦਾ ਕੌਮਾਂਤਰੀ ਮੀਡਿਆ ਇਨ੍ਹਾਂ ਇਨਕਲਾਬਾਂ ਅਤੇ ਉਨ੍ਹਾਂ ਦੇ ਆਗੂਆ ਨੂੰ ਕਲੰਕਤ ਕਰਨ ‘ਤੇ ਕਿਰਦਾਰਕੁਸ਼ੀ ਕਰਨ ਲਈ ਆਪਣੀ ਸਾਰੀ ਸਿਰਜਣਾਤਮਕ ਪ੍ਰਤਿਭਾ ਨੂੰ ਝੋਕੀ ਰੱਖਦਾ ਹੈ। ਸਕੂਲਾਂ-ਕਾਲਜਾਂ ਦੀਆਂ ਪਾਠ-ਪੁਸਤਕਾਂ ਤੋਂ ਲੈ ਕੇ ਅਨੇਕ ਲਾਇਬਰੇਰੀਆਂ ਤੱਕ ਮਾਰਕਸਵਾਦ ਵਿਰੋਧੀ ਅਤੇ ਰੂਸੀ-ਚੀਨੀ ਇਨਕਲਾਬ ਵਿਰੋਧੀ ਜਾਂ ਕਮਿਊਨਿਸਟ ਵਿਰੋਧੀ ਕਚਰਾ ਸਾਹਿਤ ਦੀ ਸਪਲਾਈ ਨਿਰੰਤਰ ਜਾਰੀ ਹੈ। ਦੂਜੀ ਸੰਸਾਰ ਜੰਗ ਪਿੱਛੋਂ ਵੱਖ-ਵੱਖ ਇਲੋਕਟ੍ਰਾਨਿਕ ਮਾਧਿਅਮਾਂ – ਟੀ. ਵੀ., ਇੰਟਰਨੈੱਟ ਆਦਿ- ਜ਼ਰੀਏ ਆਏ ਅਖੌਤੀ ਸੰਚਾਰ ਇਨਕਲਾਬ ਨੇ ਕੌਮਾਂਤਰੀ ਸਰਮਾਏਦਾਰੀ ਜਮਾਤ ਦੀ ਕਮਿਊਨਿਜ਼ਮ ਵਿਰੋਧੀ ਪ੍ਰਚਾਰ-ਸਮਰੱਥਾ ਨੂੰ ਅਣਕਿਆਸੇ ਰੂਪ ਨਾਲ਼ ਵਧਾ ਦਿੱਤਾ ਹੈ। ਇੰਨੇ ਸਭ ਕੁੱਝ ਦੇ ਬਾਵਜੂਦ ਦੁਨੀਆਂ ਦੀ ਮਜ਼ਦੂਰ ਜਮਾਤ ਦੀਆਂ ਯਾਦਾਂ ਮਜ਼ਦੂਰ ਇਨਕਲਾਬਾਂ ਨੂੰ ਮਿਟਾਇਆ ਨਹੀਂ ਜਾ ਸਕਿਆ ਅਤੇ ਨਾ ਹੀ ਨਵੀਂ ਦੁਨੀਆਂ ਦਾ ਸੁਪਨਾ ਦੇਖਣ ਵਾਲੀ ਨਵੀਂ ਪੀੜ੍ਹੀ ਤੱਕ ਇਨ੍ਹਾਂ ਇਨਕਲਾਬਾਂ ਦੇ ਪ੍ਰਕਾਸ਼ ਪੁੰਜਾਂ ਨੂੰ ਪਹੁੰਚਣ ਤੋਂ ਰੋਕਿਆ ਜਾ ਸਕਿਆ। 

ਅਕਤੂਬਰ ਇਨਕਲਾਬ ਦੀ ਚੌਥੀ ਵਰ੍ਹੇਗੰਢ ‘ਤੇ ਭਾਸ਼ਣ ਦਿੰਦੇ ਹੋਏ ਇਸ ਇਨਕਲਾਬ ਦੇ ਆਗੂ ਅਤੇ ਸੰਸਾਰ ਮਜ਼ਦੂਰ ਜਮਾਤ ਦੇ ਅਧਿਆਪਕ ਲੈਨਿਨ ਨੇ ਕਿਹਾ ਸੀ ਕਿ ਉਹ ਮਹਾਨ ਦਿਹਾੜਾ ਸਾਥੋਂ ਜਿੰਨਾ ਦੂਰ ਹੁੰਦਾ ਜਾ ਰਿਹਾ ਹੈ, ਰੂਸ ‘ਚ ਮਜ਼ਦੂਰ ਇਨਕਲਾਬ ਦਾ ਮਹੱਤਵ ਉਨਾਂ ਹੀ ਵੱਧ ਸਪੱਸ਼ਟ ਹੁੰਦਾ ਜਾ ਰਿਹਾ ਹੈ। ਅੱਜ ਅਕਤੂਬਰ ਇਨਕਲਾਬ ਦੀ 91ਵੀਂ ਵਰ੍ਹੇਗੰਢ ਦੇ ਮੌਕੇ ਅਸੀਂ ਲੈਨਿਨ ਦੀ ਤਰਜ਼ ‘ਤੇ ਪੂਰੇ ਵਿਸ਼ਵਾਸ ਨਾਲ ਕਹਿ ਸਕਦੇ ਹਾਂ ਕਿ ਉਹ ਮਹਾਨ ਦਿਹਾੜਾ ਸਾਥੋਂ ਜਿੰਨਾ ਦੂਰ ਹੁੰਦਾ ਜਾ ਰਿਹਾ ਹੈ ਦੁਨੀਆਂ ਭਰ ਦੀ ਮਜ਼ਦੂਰ ਜਮਾਤ ਲਈ ਮਜ਼ਦੂਰ ਇਨਕਲਾਬ ਦਾ ਮਹੱਤਵ ਉਨਾ ਹੀ ਵੱਧ ਸਪੱਸ਼ਟ ਹੁੰਦਾ ਜਾ ਰਿਹਾ ਹੈ। ਅੱਜ ਇੱਕੀਵੀਂ ਸਦੀ ਦੇ ਇਸ ਪਹਿਲੇ ਦਹਾਕੇ ‘ਚ ਜਿਸ ਤਰ੍ਹਾਂ ਦੁਨੀਆਂ ਭਰ ਦੇ ਆਮ ਕਿਰਤੀ ਲੋਕ ਸਾਮਰਾਜਵਾਦੀ-ਪੂੰਜੀਵਾਦੀ ਬਰਬਰਤਾਵਾਂ ਦੀ ਸ਼ਿਕਾਰ ਹੈ ਉਸ ਨਾਲ਼ ਉਨ੍ਹਾਂ ਸਾਹਮਣੇ ਇਹ ਬਿਲਕੁੱਲ ਸਪੱਸ਼ਟ ਹੁੰਦਾ ਜਾ ਰਿਹਾ ਹੈ ਕਿ ਪਹਿਲੇ ਬਾਲਸ਼ਵਿਕ ਇਨਕਲਾਬ ਦੁਆਰਾ ਦਿਖਾਇਆ ਗਿਆ ਰਾਹ ਹੀ ਦੁਨੀਆ ਨੂੰ ਵੱਖ-ਵੱਖ ਪ੍ਰਕਾਰ ਦੀਆਂ ਸਮਾਜਿਕ ਤਬਾਹੀਆਂ-ਤਰਾਸਦੀਆਂ ਅਤੇ ਯੁੱਧ ਦੀ ਭਿਆਨਕਤਾ ਤੋਂ ਬਚਾ ਸਕਦਾ ਹੈ। ਲੈਨਿਨ ਨੇ ਕਿਹਾ ਵੀ ਸੀ, ”ਪਹਿਲੇ ਬਾਲਸ਼ਵਿਕ ਇਨਕਲਾਬ ਨੇ ਧਰਤੀ ‘ਤੇ ਪਹਿਲੇ ਦਸ ਕਰੋੜ ਲੋਕਾਂ ਨੂੰ ਸਾਮਰਾਜਵਾਦੀ ਯੁੱਧ ਦੇ ਚੁੰਗਲ ‘ਚੋਂ ਛੁਡਾ ਲਿਆ ਹੈ। ਅੱਗੇ ਦੇ ਇਨਕਲਾਬ ਬਾਕੀ ਮਨੁੱਖ ਜਾਤੀ ਨੂੰ ਅਜਿਹੇ ਯੁੱਧਾਂ ਦੇ ਚੁੰਗਲ ‘ਚੋਂ ਅਤੇ ਅਜਿਹੇ ਸੰਸਾਰ ਦੇ ਚੁੰਗਲ ‘ਚੋਂ ਛੁਡਾ ਲੈਣਗੇ।”

ਅਕਤੂਬਰ ਇਨਕਲਾਬ
ਪੈਰਿਸ ਕਮਿਊਨ ਦਾ ਸੱਚਾ ਵਾਰਿਸ

ਮਨੁੱਖਤਾ ਨੂੰ ਹਰ ਪ੍ਰਕਾਰ ਦੀਆਂ ਗੁਲਾਮੀ ਦੀਆਂ ਬੇੜੀਆਂ ਤੋਂ ਅਜ਼ਾਦ ਕਰਾਉਣ ਦੀ ਜੋ ਇਤਿਹਾਸਕ ਜਿੰਮੇਦਾਰੀ ਇਤਿਹਾਸ ਨੇ ਸੰਸਾਰ ਮਜ਼ਦੂਰ ਜਮਾਤ ਨੂੰ ਸੌਂਪੀ ਹੈ, ਉਸਨੂੰ ਪੂਰਾ ਕਰਨ ਲਈ ਰੂਸੀ ਮਜ਼ਦੂਰ ਜਮਾਤ ਨੇ ਇਤਿਹਾਸਕ ਪਹਿਲਕਦਮੀ ਕੀਤੀ ਸੀ। ਇਨਕਲਾਬ ਪਿੱਛੋਂ ਲੱਗਭਗ ਚਾਰ ਦਹਾਕਿਆਂ ਦੌਰਾਨ ਸਾਮਰਾਜਵਾਦੀ ਘੇਰੇਬੰਦੀ ਭਿਆਨਕ ਘਰੇਲੂ ਯੁੱਧ, ਅਕਾਲ ਭੁੱਖਮਰੀ ਅਤੇ ਫਾਸੀਵਾਦੀ ਹਮਲਿਆਂ ਦਾ ਮੁਕਾਬਲਾ ਕਰਦੇ ਹੋਏ, ਅਵਿਸ਼ਵਾਸਯੋਗ ਕੁਰਬਾਨੀਆਂ ਦੀਆਂ ਮਿਸਾਲਾਂ ਕਾਇਮ ਕਰਦੇ ਹੋਏ ਰੂਸੀ ਮਜ਼ਦੂਰ ਜਮਾਤ ਨੇ ਸਮੁੱਚੀ ਦੁਨੀਆਂ ਨੂੰ ਦਿਖਾ ਦਿੱਤਾ ਸੀ ਕਿ ਹਰ ਪ੍ਰਕਾਰ ਦੀ ਲੁੱਟ ਦਾਬੇ, ਭੁੱਖ, ਅਪਮਾਨ, ਬੇਬਸੀ, ਬੇਕਾਰੀ, ਮਹਾਂਮਾਰੀ ਤੋਂ ਮੁਕਤ ਬਿਲਕੁੱਲ ਨਵੀਂ ਦੁਨੀਆਂ ਬਣਾਉਣਾ ਸਿਰਫ਼ ਕੋਰੀ ਕਲਪਨਾ…

(ਪੂਰਾ ਲੇਖ ਪਡ਼ਨ ਲਈ ਪੀ.ਡੀ.ਐਫ਼ ਡਾਊਨਲੋਡ ਕਰੋ)

“ਪ੍ਰਤੀਬੱਧ”, ਅੰਕ 11,ਅਕਤੂਬਰ-ਦਸੰਬਰ 2008 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s