ਅੰਬੇਡਕਰਵਾਦ ਅਤੇ ਦਲਿਤ ਮੁਕਤੀ -ਸੁਖਵਿੰਦਰ

dalit 6

ਭਾਰਤ ਦੇ ਲੋਕਾਂ ਦੀ ਜਾਤਾਂ ਵਿੱਚ ਵੰਡ ਇਸਨੂੰ ਪੂਰੇ ਸੰਸਾਰ ਵਿੱਚ ਇੱਕ ਵਿਲੱਖਣ ਸਮਾਜ ਬਣਾਉਂਦੀ ਹੈ। ਇਹ ਵੰਡ ਸਦੀਆਂ ਤੋਂ ਆਪਣੇ ਰੂਪ ਬਦਲਦੇ ਹੋਏ ਅੱਜ ਵੀ ਕਾਇਮ ਹੈ। ਅੱਜ ਵੀ ਇੱਥੇ ਕਰੋੜਾਂ ਲੋਕਾਂ ਨੂੰ ਜਾਤੀ ਅਧਾਰਤ ਜ਼ਬਰ, ਜ਼ੁਲਮ, ਬੇਇੱਜਤੀ ਝੱਲਣੇ ਪੈ ਰਹੇ ਹੈ। ਜਮਾਤੀ-ਵੰਡ ਦੇ ਨਾਲ਼-ਨਾਲ਼ ਭਾਰਤੀ ਸਮਾਜ ਦੀ ਕਬਾਇਲੀ-ਗ਼ੈਰਕਬਾਇਲੀ (“Tribal-Non“Tribal), ਵੱਖ-ਵੱਖ ਕੌਮੀਅਤਾਂ ਅਤੇ ਜਾਤਾਂ ਵਿੱਚ ਵੰਡ ਇਸ ਨੂੰ ਇੱਕ ਬਹੁਤ ਹੀ ਗੁੰਝਲਦਾਰ ਸਮਾਜ ਬਣਾਉਂਦੀ ਹੈ। 1990 ਦੇ ਦਹਾਕੇ ਦੇ ਮੁੱਢ ਵਿੱਚ ਹੋਏ ਇੱਕ ਸਰਵੇਖਣ ਦੇ ਅਨੁਸਾਰ ਭਾਰਤ ਦੇ ਲੋਕ 3539 ਜਾਤਾਂ ਵਿੱਚ ਵੰਡੇ ਹੋਏ ਸਨ (ਸੁਵੀਰਾ ਜੈਸਵਾਲ, Caste, p. 15, Delhi, 2005)। ਇਹ ਵੰਡ ਖ਼ਾਸ ਕਰਕੇ ਜਾਤ ਅਧਾਰਤ ਵੰਡ ਭਾਰਤ ਦੇ ਕਿਰਤੀ ਲੋਕਾਂ ਦੀ ਮੁਕਤੀ ਦੇ ਰਾਹ ਨੂੰ ਬਹਤ ਵੰਗਾਰਮਈ ਬਣਾ ਦਿੰਦੀ ਹੈ। ਹਾਕਮ ਜਮਾਤਾਂ ਹਮੇਸ਼ਾ ਇਹਨਾਂ ਵੰਡਾਂ ਨੂੰ ਲੋਕਾਂ ਦੀ ਜਮਾਤੀ ਏਕਤਾ ਨੂੰ ਤੋੜਣ, ਉਹਨਾਂ ਦੀ ਜਮਾਤੀ ਚੇਤਨਾ ਨੂੰ ਖੁੰਡਾ ਕਰਨ ਅਤੇ ਉਹਨਾਂ ਨੂੰ ਆਪਸ ਵਿੱਚ ਲੜਾਉਣ ਲਈ ਇੱਕ ਕਾਰਗਾਰ ਹਥਿਆਰ ਦੇ ਰੂਪ ਵਿੱਚ ਵਰਤਦੀਆਂ ਰਹੀਆਂ ਹਨ ਅਤੇ ਅੱਜ ਵੀ ਇਹ ਸਿਲਸਿਲਾ ਬਾਦਸਤੂਰ ਜਾਰੀ ਹੈ।

ਜਮਾਤੀ ਵੰਡ ਤੋਂ ਬਿਨਾਂ ਭਾਰਤੀ ਸਮਾਜ ਦੀ ਜਾਤਾਂ ਵਿੱਚ ਵੰਡ (ਇਸਦੇ ਨਾਲ਼ ਹੀ ਕੌਮੀਅਤਾਂ, ਕਬਾਇਲੀ-ਗ਼ੈਰ-ਕਬਾਇਲੀ ਆਦਿ ਵਿੱਚ) ਅੱਜ ਦੇ ਭਾਰਤ ਦਾ ਬਾਹਰਮੁੱਖੀ ਯਥਾਰਥ ਹੈ ਜਿਸ ਤੋਂ ਮੁਨਕਰ ਹੋ ਕੇ ਭਾਰਤ ਵਿੱਚ ਕਿਰਤੀ ਜਮਾਤਾਂ ਦੀ ਮੁਕਤੀ ਦਾ ਕੋਈ ਪ੍ਰੋਜੈਕਟ ਤਿਆਰ ਨਹੀਂ ਕੀਤਾ ਜਾ ਸਕਦਾ। ਇਸ ਯਥਾਰਥ ਨੂੰ ਬਦਲਣ ਦੀ ਦਿਸ਼ਾ ਵੱਲ ਪਹਿਲਾ ਕੰਮ ਇਸ ਬਾਹਰਮੁੱਖੀ ਯਥਾਰਥ ਨੂੰ ਸਵੀਕਾਰ ਕਰਨਾ ਹੈ।

ਅਜ਼ਾਦੀ ਦੇ ਬਾਅਦ ਹੋਏ ਸਰਮਾਏਦਾਰੀ ਵਿਕਾਸ ਦੇ ਕਾਰਣ ਇੱਥੋਂ ਦੀ ਜਾਤੀ ਬਣਤਰ ਵਿੱਚ ਬਹੁਤ ਤਬਦੀਲੀਆਂ ਆਈਆਂ ਹਨ। ਜਾਤ ਦੀਆਂ ਵਿਸ਼ੇਸ਼ਤਾਵਾਂ ਵਿੱਚੋਂ ਜਾਤੀ ਦਰਜੇਬੰਦੀ, ਜਾਤ ਅਧਾਰਤ ਕਿਰਤ ਵੰਡ ਬਹੁਤ ਹੱਦ ਤੱਕ ਟੁੱਟੀ ਹੈ। ਪਰ ਸਜਾਤੀ ਵਿਆਹ ਦੀ ਵਿਸ਼ੇਸ਼ਤਾ ਹਾਲੇ ਵੀ ਵੱਡੇ ਪੈਮਾਨੇ ‘ਤੇ ਕਾਇਮ ਹੈ। ਪਰ ਇਹਨਾਂ ਸਾਰੀਆਂ ਤਬਦੀਲੀਆਂ ਦੇ ਬਾਵਜੂਦ ਭਾਰਤ ਦੀ ਦਲਿਤ ਵਸੋਂ ਦਾ ਵੱਡਾ ਹਿੱਸਾ ਅੱਜ ਵੀ ਪੇਂਡੂ ਅਤੇ ਸ਼ਹਿਰੀ ਮਜ਼ਦੂਰ ਵਸੋਂ ਹੀ ਹੈ, ਜੋ ਕਿ ਨੀਵੇਂ ਦਰਜੇ ਦੀ ਆਰਥਿਕ-ਰਾਜਸੀ ਲੁੱਟ-ਜ਼ਬਰ ਦੇ ਨਾਲ਼-ਨਾਲ਼ ਜਾਤੀਗਤ ਜ਼ਬਰ-ਬੇਇੱਜਤੀ ਵੀ ਝੱਲ ਰਿਹਾ ਹੈ। ਇਹਨਾਂ ਜਾਤੀਗਤ ਵਿਤਕਰਿਆਂ, ਜ਼ਬਰ-ਬੇਇੱਜਤੀ ਨੂੰ ਖ਼ਤਮ ਕਰਨਾ ਭਾਰਤ ਦੇ ਭਵਿੱਖ ਦੇ ਇਨਕਲਾਬ ਦੇ ਸਭ ਤੋਂ ਅਹਿਮ ਸਵਾਲਾਂ ‘ਚੋਂ ਇੱਕ ਹੈ। 

    ਭਾਰਤ ਵਿੱਚ ਜਾਤ ਦੇ ਸਵਾਲ ਨਾਲ਼ ਇੱਥੇ ਕਮਿਊਨਿਸਟ ਲਹਿਰ ਸ਼ੁਰੂ ਤੋਂ ਹੀ ਜੂਝਦੀ ਰਹੀ ਹੈ ਅਤੇ ਅੱਜ ਵੀ ਜੂਝ ਰਹੀ ਹੈ। ਅਮਲੀ ਧਰਾਤਲ ‘ਤੇ ਜਾਤੀਗਤ ਦਾਬੇ-ਜ਼ਬਰ ਵਿਰੁੱਧ ਲਗਾਤਾਰ ਲੜਦੇ ਹੋਏ ਵੀ ਕੌਮੀ ਲਹਿਰ ਸਮੇਂ ਭਾਰਤ ਦੀ ਕਮਿਊਨਿਸਟ ਪਾਰਟੀ ਜਮਾਤੀ ਘਟਾਉਵਾਦ (Class Reductionism) ਦਾ ਸ਼ਿਕਾਰ ਰਹੀ। ਇਹ ਭਾਰਤ ਵਿੱਚੋਂ ਅਛੂਤਤਾ ਨੂੰ ਖ਼ਤਮ ਕਰਨ ਦੇ ਕਾਰਜ ਨੂੰ ਪੂਰੀ ਤਵੱਜੋਂ ਨਹੀਂ ਦੇ ਸਕੀ। ਪਰ ਇਹ ਭਾਰਤ ਦੇ ਕਮਿਊਨਿਸਟਾਂ ਦੀ ਗਲਤੀ ਸੀ, ਨਾ ਕਿ ਮਾਰਕਸਵਾਦੀ ਵਿਚਾਰਧਾਰਾ ਦੀ। ਮਾਰਕਸਵਾਦ ਜਾਤ-ਪਾਤ ਅਤੇ ਅਜਿਹੇ ਹਰ ਇੱਕ ਵਰਤਾਰੇ ਨੂੰ ਸਮਝਣ ਦੇ ਪੂਰੀ ਤਰ੍ਹਾਂ ਯੋਗ ਹੈ। ਅੱਜ ਜਦ ਜਾਤ ਦਾ ਸਵਾਲ ਭਾਰਤੀ ਇਨਕਲਾਬ ਦੀ ਕਾਰਜ-ਸੂਚੀ ਵਿੱਚ ਇੱਕ ਭਖਦੇ ਸਵਾਲ ਦੇ ਰੂਪ ਵਿੱਚ ਸ਼ਾਮਲ ਹੈ, ਤਾਂ ਸਾਨੂੰ ਇਸ ਸਵਾਲ ਨਾਲ਼ ਨਿਬੜਣ ਲਈ ਅਤੀਤ ਵਿੱਚ ਭਾਰਤ ਦੀ ਕਮਿਊਨਿਸਟ ਲਹਿਰ ਵਿੱਚ ਰਹੀਆਂ ਗਲਤੀਆਂ ਨੂੰ ਸਮਝਣ ਦੇ ਨਾਲ਼-ਨਾਲ਼ ਕੌਮੀ ਲਹਿਰ ਦੇ ਸਮੇਂ ਫੂਲੇ, ਪੇਰਿਆਰ ਅਤੇ ਅੰਬੇਡਕਰ (ਅਤੇ ਖ਼ਾਸ ਤੌਰ ‘ਤੇ ਅੰਬੇਡਕਰ) ਦੀ ਜੋ ਸਮਾਜ ਸੁਧਾਰ ਦੀ ਧਾਰਾ ਸੀ, ਉਸਦੀਆਂ ਪ੍ਰਾਪਤੀਆਂ ਅਤੇ ਸੀਮਾਵਾਂ ਨੂੰ ਵੀ ਸਮਝਣਾ ਹੋਵੇਗਾ।

ਅੰਬੇਡਕਰ ਦੇ ਬਿਨਾਂ ਦਲਿਤ ਸਵਾਲ ‘ਤੇ ਹਰ ਚਰਚਾ ਅਧੂਰੀ ਹੀ ਰਹੇਗੀ। ਅੰਬੇਡਕਰ ਖੁਦ ਅਛੂਤ ਪਰਿਵਾਰ ਵਿੱਚ ਪੈਦਾ ਹੋਏ। ਅਛੂਤਤਾ ਦਾ ਕਹਿਰ ਉਹਨਾਂ ਨੇ ਖੁਦ ਝੱਲਿਆ। ਉਹ ਸਾਰੀ ਉਮਰ ਦਲਿਤ ਜਾਤਾਂ ਦੇ ਪਦਾਰਥਕ-ਸੱਭਿਆਚਾਰਕ-ਰਾਜਸੀ-ਸਮਾਜਿਕ ਉੱਥਾਨ ਲਈ ਯਤਨਸ਼ੀਲ ਰਹੇ। ਦਲਿਤ ਜਾਤਾਂ ਵਿੱਚ ਮਨੁੱਖੀ ਮਾਣ ਅਤੇ ਉਹਨਾਂ ਦੇ ਹੱਕ-ਅਧਿਕਾਰ ਦੀ ਚੇਤਨਾ ਜਗਾਉਣ ਵਿੱਚ ਅੰਬੇਡਕਰ ਦੀ ਭੂਮਿਕਾ ਨਿਰ-ਵਿਵਾਦ ਹੈ। ਅੰਬੇਡਕਰ ਦੀ ਅਗਵਾਈ ਵਿੱਚ ਅਛੂਤਤਾ ਵਰਗੀਆਂ ਭੱਦੀਆਂ, ਅਣ-ਮਨੁੱਖੀ ਸੰਸਥਾਵਾਂ ਦੇ ਵਿਰੁੱਧ ਉੱਠੇ ਦਲਿਤ ਵਸੋਂ ਦੇ ਘੋਲ਼ਾਂ ਦੇ ਕਰਕੇ ਹੀ ਦਲਿਤ ਸਵਾਲ ਕੌਮੀ ਲਹਿਰ ਦੀ ਕਾਰਜ-ਸੂਚੀ ਵਿੱਚ ਸ਼ਾਮਲ ਹੋਇਆ। ਕਾਂਗਰਸ ਵਰਗੀਆਂ ਪਾਰਟੀਆਂ ਨੂੰ ਵੀ ਅਛੂਤਤਾ ਦਾ ‘ਖਾਤਮਾ’ ਆਪਣੇ ਪ੍ਰੋਗਰਾਮ ਵਿੱਚ ਸ਼ਾਮਲ ਕਰਨਾ ਪਿਆ। ਭਾਵੇਂ ਇਸ ਪਾਰਟੀ ਨੇ ਕਦੇ ਵੀ ਸੰਜੀਦਗੀ ਨਾਲ਼ ਇਸ ਦਿਸ਼ਾ ਵਿੱਚ ਕੋਈ ਕਦਮ ਨਹੀਂ ਚੁੱਕਿਆ। ਅੰਬੇਡਕਰ ਦੀ ਅਗਵਾਈ ਵਾਲ਼ੇ ਸਮਾਜ-ਸੁਧਾਰ ਅੰਦੋਲਨਾਂ ਦੇ ਕਰਕੇ ਅਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਦਲਿਤ ਜਾਤਾਂ ਦੇ ਇੱਕ ਹਿੱਸੇ (ਇੱਕ ਛੋਟੇ ਜਿਹੇ ਹਿੱਸੇ) ਦੀ ਹਾਲਤ ਵਿੱਚ ਨਿਸ਼ਚਿਤ ਹੀ ਸੁਧਾਰ ਆਇਆ ਹੈ।

ਪਿੱਛੇ ਮੁੜ ਕੇ ਦੇਖਣ ‘ਤੇ ਜਾਤ ਦੇ ਸੰਦਰਭ ਵਿੱਚ ਅੰਬੇਡਕਰ ਅਤੇ ਉਹਨਾਂ ਦੀ ਅਗਵਾਈ ਵਾਲ਼ੀ ਸਮਾਜ-ਸੁਧਾਰ ਲਹਿਰ ਦੀ ਇਤਿਹਾਸਕ ਤੌਰ ‘ਤੇ ਅਗਾਂਹ-ਵਧੂ ਭੂਮਿਕਾ ਨੂੰ ਮੰਨਦੇ ਹੋਏ, ਉਹਨਾਂ ਦੀਆਂ ਕਮੀਆਂ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ।

(ਪੂਰਾ ਲੇਖ ਪਡ਼ਨ ਲਈ ਪੀ.ਡੀ.ਐਫ਼ ਡਾਊਨਲੋਡ ਕਰੋ)

“ਪ੍ਰਤੀਬੱਧ”, ਅੰਕ 20, ਸਤੰਬਰ 2013 ਵਿਚ ਪ੍ਰਕਾਸ਼ਿ

ਇਸ਼ਤਿਹਾਰ

One comment on “ਅੰਬੇਡਕਰਵਾਦ ਅਤੇ ਦਲਿਤ ਮੁਕਤੀ -ਸੁਖਵਿੰਦਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s