ਅੱਜ ਦੇ ਸਾਮਰਾਜ ਦੇ ਕੁਝ ਪੱਖ ਕੁਝ ਵਿਕਾਸਮਈ ਸਮੀਕਰਣ, ਕੁਝ ਭਵਿੱਖੀ ਸੰਭਾਵਨਾਵਾਂ

”ਫਿਰ ਵੀ ਕੀ ਇਸ ਤੋਂ ਇਨਕਾਰ ਕੀਤਾ ਜਾ ਸਕਦਾ ਹੈ ਕਿ ਸਾਰਜਵਾਦ ਤੋਂ ਬਾਅਦ, ਅਮੂਰਤ ਰੂਪ ਵਿੱਚ ਪੂੰਜੀਵਾਦ ਦਾ, ਅਤਿ ਸਾਮਰਾਜਵਾਦ ਨਾਮਕ ਇੱਕ ਪੜਾਅ ‘ਕਲਪਨਾ ਯੋਗ’ ਹੈ? ਨਹੀਂ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅਜਿਹੇ ਕਿਸੇ ਪੜਾਅ ਦੀ ਕਲਪਨਾ ਕੀਤੀ ਜਾ ਸਕਦੀ ਹੈ। ਪਰ ਵਿਵਹਾਰ ਵਿੱਚ ਇਸ ਦਾ ਮਤਲਬ ਹੋਵੇਗਾ ਮੌਕਾਪ੍ਰਸਤ ਬਣ ਜਾਣਾ, ਅੱਜ ਦੀਆਂ ਗੰਭੀਰ ਸਮੱਸਿਆਵਾਂ ਤੋਂ ਮੂੰਹ ਮੋੜ ਕੇ ਭਵਿੱਖ ਦੀਆਂ ਅਗੰਭੀਰ ਸਮੱਸਿਆਵਾਂ ਦੇ ਸੁਪਨੇ ਦੇਖਣ ਲੱਗ ਜਾਣਾ। ਸਿਧਾਂਤ ਵਿੱਚ ਇਸ ਦਾ ਮਤਲਬ ਹੋਵੇਗਾ ਅਸਲ ਤਬਦੀਲੀਆਂ ਤੋਂ ਨਿਰਦੇਸ਼ਿਤ ਹੋਣ ਦੀ ਬਜਾਏ, ਮਨਮਾਨੇ ਢੰਗ ਨਾਲ ਅਜਿਹੇ ਸੁਪਨਿਆਂ ਦੇ ਲਈ ਉਨ੍ਹਾਂ ਦਾ ਤਿਆਗ ਕਰ ਦੇਣਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵਿਕਾਸ ਦੀ ਪ੍ਰਵਿਰਤੀ ਇੱਕ ਇਕਹਿਰੇ ਸੰਸਾਰ ਟ੍ਰਸਟ ਦੀ ਦਿਸ਼ਾ ਵੱਲ ਹੈ ਜਿਹੜਾ ਬਿਨਾਂ ਛੋਟ ਤੋਂ ਸਾਰੇ ਉੱਦਮਾਂ ਨੂੰ ਅਤੇ ਬਿਨਾਂ ਛੋਟ ਤੋਂ ਸਾਰੇ ਰਾਜਾਂ ਨੂੰ ਸਮੋ ਲਵੇਗਾ। ਪਰ ਇਹ ਵਿਕਾਸ ਅਜਿਹੀਆਂ ਹਾਲਤਾਂ ਵਿੱਚ, ਅਜਿਹੀ ਰਫ਼ਤਾਰ ਨਾਲ ਅਤੇ ਨਾ ਕੇਵਲ ਆਰਥਿਕ ਸਗੋਂ ਸਿਆਸੀ, ਕੌਮੀ ਆਦਿ-ਆਦਿ ਅਜਿਹੀਆਂ ਵਿਰੋਧਤਾਈਆਂ ਅਤੇ ਮਹਾਂਬਦਲਾਵਾਂ ਵਿੱਚੋਂ ਹੋ ਕੇ ਅੱਗੇ ਵਧ ਰਿਹਾ ਹੈ ਕਿ ਇੱਕ ਸੰਸਾਰ ਟ੍ਰਸਟ ਦੇ ਰੂਪ ਵਿਚ ਆਉਣ ਤੋਂ ਪਹਿਲਾਂ ਕੌਮੀ ਵਿੱਤੀ ਪੂੰਜੀਆਂ ਦਾ ‘ਅਤਿਸਾਮਰਾਜਵਾਦੀ’, ਸੰਸਾਰ ਵਿਆਪੀ ਮੇਲ ਹੋਣ ਤੋਂ ਪਹਿਲਾਂ ਹੀ ਸਾਮਰਾਜਵਾਦ ਜ਼ਰੂਰੀ ਰੂਪ ਵਿੱਚੋਂ ਫਟ ਜਾਵੇਗਾ ਅਤੇ ਪੂੰਜੀਵਾਦ ਆਪਣੇ ਉਲਟ ਵਿੱਚ ਬਦਲ ਜਾਏਗਾ।”

-ਲੈਨਿਨ (ਬੁਖਾਰਿਨ ਦੇ ਪੈਂਫਲਿਟ, ਇੰਪੀਰਿਅਲਿਜ਼ ਐਂਡ ਦ ਵਰਲਡ ਇਕਾਨਮੀ ਦੀ ਭੂਮਿਕਾ, ਦਸੰਬਰ, 1915)

ਸੋਵੀਅਤ ਸੰਘ ਦੇ ਖਿੰਡਾਅ ਤੋਂ ਬਾਅਦ, ਅਮਰੀਕੀ ਸਾਮਰਾਜਵਾਦੀ ਤਾਕਤ ਦੀ ਸਰਵਉੱਚਤਾ ਦੀ, ਉਸ ਦੇ ਸੰਸਾਰ ਵਿਆਪੀ ਹਮਲਾਵਰ ਰੁਖ ਅਤੇ ਵਿਸਤਾਰ ਦੀ, ਉਸ ਦੀ ਅਗਵਾਈ ਵਿੱਚ ਸਾਰੇ ਪੱਛਮ ਦੀ ਨੀਤੀਗਤ ਆਮ ਸਹਿਮਤੀ ਦੀ ਚਰਚਾ, ਪਿਛਲੀ ਸਦੀ ਦੇ ਆਖਰੀ ਦਹਾਕੇ ਤੋਂ ਹੀ ਆਮ ਕਰਕੇ ਇਸ ਰੂਪ ਵਿੱਚ ਹੁੰਦੀ ਰਹੀ ਹੈ ਜਿਵੇਂ ਕਿ ਸੰਸਾਰ ਨਿਰਣਾਇਕ ਤੌਰ ‘ਤੇ ਅਤੇ ਅਮੋੜ ਰੂਪ ਨਾਲ ਅਤੇ ਤੇਜ਼ ਗਤੀ ਨਾਲ, ਸਥਾਈ ਇੱਕਧਰੁਵਤਾ ਵੱਲ, ਇੱਕ ਇਕਹਿਰਾ ਸੰਸਾਰ ਪੂੰਜੀਵਾਦ ਬਣਨ ਲਈ ਅੱਗੇ ਵਧ ਰਿਹਾ ਹੈ (ਜਾਂ ਲਗਭਗ ਅਜਿਹਾ ਬਣ ਹੀ ਚੁੱਕਾ ਹੈ) ਵਿਸ਼ਵੀਕਰਨ ਦੇ ਨਿਰਾਸ਼ਾਵਾਦੀ ਵਿਰੋਧੀ ਅਤੇ ਉਤਸ਼ਾਹੀ ਹਿਮਾਇਤੀ ਦੋਵੇਂ ਹੀ ਪੂੰਜੀ ਦੇ ਇੱਕ ਅਜਿਹੇ ਇਕਹਿਰੇ ਸੰਸਾਰ ਸਾਮਰਾਜ ਦੀ ਕਾਰਜਪ੍ਰਣਾਲੀ ਅਤੇ ਗਤਿਕੀ ਬਾਰੇ, ਭਾਸ਼ਣ ਦੇ ਦੇ ਕੇ ਅਤੇ ਖੋਜ ਪੱਤਰ ਤੇ ਕਿਤਾਬਾਂ ਲਿਖ-ਲਿਖ ਕੇ ਗੰਭੀਰ ਪੂਰਵ ਅਨੁਮਾਨ ਅਤੇ ਦਿਲਚਸਪ ਕਲਪਨਾਵਾਂ ਦੇ ਢੇਰ ਲਗਾਉਂਦੇ ਰਹੇ ਹਨ ਇਹ ਕੰਮ…

(ਪੂਰਾ ਲੇਖ ਪਡ਼ਨ ਲਈ ਪੀ.ਡੀ.ਐਫ਼ ਡਾਊਨਲੋਡ ਕਰੋ)

“ਪ੍ਰਤੀਬੱਧ”, ਅੰਕ 01, ਅਕਤੂਬਰ-ਦਸੰਬਰ 2005 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s