ਸੋਵੀਅਤ ਸੰਘ ‘ਚ ਸਮਾਜਵਾਦੀ ਪ੍ਰਯੋਗਾਂ ਦੇ ਤਜ਼ਰਬੇ: ਇਤਿਹਾਸ ਅਤੇ ਸਿਧਾਂਤ ਦੀਆਂ ਸਮੱਸਿਆਵਾਂ •ਅਭਿਨਵ

1

(ਚੌਥੀ ਕਿਸ਼ਤ)
(ਲੜੀ ਜੋੜਨ ਲਈ ਦੇਖੋ ‘ਪ੍ਰਤੀਬੱਧ’ ਬੁਲੇਟਿਨ-22)
ਪਾਠ 4.

ਅਸੀਂ ਦੇਖ ਸਕਦੇ ਹਾਂ ਕਿ “ਆਰਥਿਕਤਾਵਾਦ” ਦੇ ਆਪਣੇ ਖ਼ਾਸ ਤੌਰ ‘ਤੇ ਘੜੇ ਐਡੀਸ਼ਨ ਨੂੰ ਬੇਤੇਲਹਾਇਮ ਕਿਸ ਤਰ੍ਹਾਂ ਬਾਲਸ਼ਵਿਕ ਪਾਰਟੀ ਅਤੇ ਖ਼ਾਸ ਤੌਰ ‘ਤੇ ਸਤਾਲਿਨ ‘ਤੇ ਥੋਪਦਾ ਹੈ; ਕਿਸ ਤਰ੍ਹਾਂ ਇਸ ਅਖੌਤੀ ਆਲੋਚਨਾ ਦੀ ਲਪੇਟ ‘ਚ ਉਹ ਚੱਲਦੇ-ਚੱਲਦੇ ਮਾਰਕਸ, ਏਂਗਲਜ਼ ਅਤੇ ਲੈਨਿਨ ਨੂੰ ਵੀ ਲੈ ਲੈਂਦਾ ਹੈ; ਅਤੇ ਕਿਸ ਤਰ੍ਹਾਂ ਉਹ ਦਾਵਾ ਕਰਦਾ ਹੈ ਕਿ ਇਹਨਾਂ ਸਵਾਲਾਂ ‘ਤੇ ਉਹਦੇ ਗਿਆਨ ਚਕਸ਼ੂ ਉਦੋਂ ਖੁੱਲ੍ਹੇ ਜਦੋਂ ਮਾਓ ਨੇ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦਾ ਸਿਧਾਂਤ ਦਿੰਦੇ ਹੋਏ, ਮਾਰਕਸਵਾਦੀ-ਲੈਨਿਨਵਾਦੀ ਚਿੰਤਨ ‘ਚ ਮੌਜੂਦ “ਆਰਥਿਕਤਾਵਾਦ” ਦਾ ਪੁਖ਼ਤਾ ਜਵਾਬ ਦਿੱਤਾ ਅਤੇ ਚੀਨੀ ਸਮਾਜਵਾਦੀ ਤਜ਼ਰਬਿਆਂ ਰਾਹੀਂ ਇਹ ਦਿਖਾਇਆ ਕਿ ਪੈਦਾਵਾਰੀ ਤਾਕਤਾਂ ਦੇ ਵਿਕਾਸ ਦੇ ਨੀਵੇਂ ਪੱਧਰ ਦੇ ਬਾਵਜੂਦ ਸਮਾਜਵਾਦ ਦੀ ਉਸਾਰੀ ਹੋ ਸਕਦੀ ਹੈ! ਅਸੀਂ ਦੇਖ ਚੁੱਕੇ ਹਾਂ ਕਿ ਇਹ ਸਾਰੇ ਦਾਵੇ ਅਸਲ ‘ਚ ਸੱਚਾਈ ਤੋਂ ਬਹੁਤ ਦੂਰ ਹਨ। ਪੂਰੀ ਸਮੱਸਿਆ ਦੀ ਇਸ ਰੂਪ ‘ਚ ਪੇਸ਼ਕਾਰੀ ਅਸਲ ‘ਚ ਆਰਥਿਕਤਾਵਾਦ ਦੇ ਭਟਕਾਅ ਦੀ ਪਛਾਣ ਹੀ ਗ਼ਲਤ ਢੰਗ ਨਾਲ਼ ਕਰਦੀ ਹੈ, ਉਸਦੀ ਗ਼ਲਤ ਪਰਿਭਾਸ਼ਾ ਅਤੇ ਵਿਆਖਿਆ ਪੇਸ਼ ਕਰਦੀ ਹੈ, ਇਸ ਗ਼ਲਤ ਪਰਿਭਾਸ਼ਾ ਤੇ ਵਿਆਖਿਆ ਨੂੰ ਗ਼ਲਤ ਢੰਗ ਨਾਲ਼ ਬਾਲਸ਼ਵਿਕ ਪਾਰਟੀ ਅਤੇ ਸਤਾਲਿਨ ‘ਤੇ ਥੋਪਦੀ ਹੈ ( ਜਿਸ ‘ਚ ਸਮੋਏ ਆਰਥਿਕਤਾਵਾਦੀ ਰੁਝਾਨਾਂ ਦੀ ਨਿਸ਼ਚਿਤ ਤੌਰ ‘ਤੇ ਆਲੋਚਨਾ ਕੀਤੀ ਜਾ ਸਕਦੀ ਹੈ, ਠੀਕ ਉਸੇ ਤਰ੍ਹਾਂ ਜਿਵੇਂ ਕਿ ਚੀਨੀ ਸਮਾਜਵਾਦੀ ਉਸਾਰੀ ਅਤੇ ਚੀਨੀ ਪਾਰਟੀ ਦੀਆਂ ਕਈ ਪੋਜ਼ੀਸ਼ਨਾ ਦੀ ਇਹਨਾਂ ਸਵਾਲਾਂ ‘ਤੇ ਇੱਕ ਵੱਖਰੀ ਆਲੋਚਨਾ ਪੇਸ਼ ਕੀਤੀ ਜਾ ਸਕਦੀ ਹੈ) ਅਤੇ ਅੰਤ ‘ਚ ਚੀਨੀ ਸਮਾਜਵਾਦੀ ਤਜ਼ਰਬਿਆਂ ਦਾ ਇੱਕ ਕਾਲਪਨਿਕ ਵੇਰਵਾ ਪੇਸ਼ ਕਰਦੇ ਹੋਏ ਪੂਰੇ ਸੋਵੀਅਤ ਸਮਾਜਵਾਦੀ ਤਜ਼ਰਬਿਆਂ ਨੂੰ ਗ਼ਲਤ ਢੰਗ ਨਾਲ਼ ਨਿਸ਼ਾਨੇ ‘ਤੇ ਰੱਖਦੀ ਹੈ…

ਪੂਰਾ ਪਡ਼ਨ ਲਈ ਕਲਿਕ ਕਰੋ…

“ਪਰ੍ਤੀਬੱਧ”, ਅੰਕ 27, ਅਗਸਤ 2016 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s