ਮਾਰਕਸਵਾਦ ਕਿੱਥੇ ਤੇ ਕਿਸ਼ਨ ਸਿੰਘ ਕਿੱਥੇ? •ਗੁਰਚਰਨ ਸਿੰਘ ਸਹਿਸਰਾ

6

ਪ੍ਰੋਫੈਸਰ ਕਿਸ਼ਨ ਸਿੰਘ ਕਈਆਂ ਸਾਲਾਂ ਤੋਂ ਆਪਣੇ ਲੇਖਾਂ ਰਾਹੀ ਮਾਰਕਸਵਾਦ ਨੂੰ ਨਿਉਂਦਾ ਦਿੰਦਾ ਆ ਰਿਹਾ ਹੈ ਕਿ ਉਹ ਆਪਣੇ ਵਿਚਾਰਾਂ ਤੇ ਪ੍ਰੋਗਰਾਮ ਨੂੰ “ਨਾਨਕ ਦੇ ਰੱਬ ਦੇ ਗੁਰਬਾਣੀ ਦੇ ਸੱਚ ਦੀ ਸਿੱਖਿਆ ਦੇ ਅਧਾਰ ਉੱਤੇ ਢਾਲ ਲੈਣ।” ਦੁੱਖ ਇਹ ਹੈ ਕਿ ਉਸ ਨੂੰ ਆਪਣੇ ਏਸ ਆਦੇਸ਼ ਵਿਚ ਕਾਮਯਾਬੀ ਹੋਈ ਨਹੀਂ ਜਾਪਦੀ। ਏਸੇ ਲਈ ਹੁਣ ਉਹ ਗੁਰਬਾਣੀ ਦੇ ਪ੍ਰਚਾਰੀ ਛਾਂਦੇ ‘ਸੇਧ’1 ਦੀ ਟਰੇ ਵਿਚ ਰੱਖ ਕੇ ਮਾਰਕਸੀਆਂ ਨੂੰ ਪਹੁਲ ਛਕਾਉਣ ਲਈ ਲਲਕਾਰ ਪਿਆ ਹੈ ਤੇ ਮੁਹੰਮਦ ਵਾਂਗ ਆਪਣੇ ‘ਲਿਖਣ ਗੁਣ’ ਦੀ ਛੁਰੀ ਦੀ ਨੋਕ ਉਸ ਨੇ ਮਾਰਕਸੀਆਂ ਦੀ ਹਿੱਕ ਉੱਤੇ ਰੱਖ ਦਿੱਤੀ ਹੈ। “ਗੱਲ ਗੁਰਬਾਣੀ ਵਿੱਚੋਂ ਮਾਰਕਸਵਾਦ ਲੱਭਣ ਜਾਂ ਨਾ ਲੱਪਣ ਦੀ ਨਹੀਂ, ਬਲਕਿ ਗੁਰਬਾਣੀ ਦੇ ਰੱਬ (ਅਤੇ ਹੀਰ ਦੇ ਇਸ਼ਕ) ਦੀ ਸਹੀ ਸਮਾਜਕ ਮਨੁੱਖੀ ਵਸਤੂ ਲੱਭ ਕੇ ਇਹ ਦੱਸਣ ਦੀ ਹੈ, ਕਿ ਗੁਰਬਾਣੀ ਦਾ ਮਾਨਵਵਾਦ, ਮਨੁੱਖ ਦੀ ਆਜ਼ਾਦੀ ਦਾ ਉਸ ਦਾ ਪੈਦੜਾਂ ਅਤੇ ‘ਸਰਬੱਤ ਦਾ ਭਲਾ’ ਉਸ ਦਾ ਨਿਸ਼ਾਨ, ਇਹ ਸਭ ਕੁਝ ਮਾਰਕਸਵਾਦ ਨੂੰ ਮਨਜ਼ੂਰ ਹੈ। ” ਕਿਸ਼ਨ ਸਿੰਘ ਦੇ ਕਈਆਂ ਸਾਲਾਂ ਤੋਂ ਚਲੇ ਆ ਰਹੇ ਤੇ ਹੁਣ ਚੜ੍ਹ-ਮਚੇ ਏਸ ਲਲਕਾਰੇ ਤੋਂ ਸਿੱਧ ਹੁੰਦਾ ਹੈ ਕਿ ਉਸ ਨੂੰ ਮਾਰਕਸਵਾਦ ਦਾ ਉੱਕਾ ਹੀ ਗਿਆਨ ਨਹੀਂ। ਭਾਵ ਉਸ ਨੇ ਮਾਰਕਸ, ਏਂਗਲਜ਼, ਲੈਨਿਨ ਤੇ ਸਤਾਲਿਨ ਅਤੇ ਹੋਰ ਮਾਰਕਸੀਆਂ ਨੂੰ ਨਾ ਕਦੇ ਪੜ੍ਹਿਆ ਤੇ ਨਾ ਕਦੇ ਵਿਚਾਰਿਆ ਹੈ ਅਤੇ ਨਾ ਕਦੇ ਉਹ ਮਾਰਕਵਾਦੀਆਂ ਨਾਲ਼ ਰਲ ਕੇ ਤੁਰਿਆ ਹੈ…

ਪੂਰਾ ਪਡ਼ਨ ਲਈ ਕਲਿਕ ਕਰੋ…

“ਪਰ੍ਤੀਬੱਧ”, ਅੰਕ 27, ਅਗਸਤ 2016 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s