ਮੱਧ ਪੂਰਬ ਦਾ ਸੰਕਟ, ਸਾਮਰਾਜੀ ਸ਼ਾਜਸ਼ਾਂ ਤੇ ਸਾਡਾ ਵਰਤਮਾਨ ਸਮਾਂ •ਡਾ. ਸੁਖਦੇਵ

4

ਪਿਛਲੇ ਲੰਬੇ ਸਮੇਂ ਤੋਂ ਮੀਡੀਆ ਵਿੱਚ, ਮੱਧ ਪੂਰਬ ਦਾ ਖਿੱਤਾ ਖ਼ਬਰਾਂ ਦੀ ਮੁੱਖ ਸੁਰਖੀ ਬਣਿਆ ਰਿਹਾ ਹੈ। ਲੰਬੇ ਅਰਸੇ ਤੋਂ ਸੰਸਾਰ ਦੇ ਯੁੱਧ ਗ੍ਰਸਤ ਖੇਤਰਾਂ ਵਿੱਚ ਮੱਧ ਪੂਰਬ ਦਾ ਨਾਮ ਸ਼ਾਮਲ ਹੈ। ਪਰ ਮੱਧ ਪੂਰਬ ਦੇ ਸੰਕਟ ਸਬੰਧੀ ਗੱਲ ਕਰਦਿਆਂ, ਸਾਡੇ ਲਈ ਇਹ ਸਮਝਣਾ ਜਰੂਰੀ ਹੈ ਕਿ ਇਹ ਕੋਈ ਉਹਨਾਂ ਦੇਸ਼ਾਂ ਦੇ ਵਿਸ਼ੇਸ਼ ਚਰਿੱਤਰਗਤ ਸੁਭਾਅ ਕਰਕੇ, ਉਹਨਾਂ ਦੇਸ਼ਾਂ ਦੀ ਖੇਤਰੀ ਸਮੱਸਿਆ ਹੈ ਜਾਂ ਇਹ ਸੰਸਾਰ ਵਿਆਪੀ ਸਰਮਾਏਦਾਰਾ ਸੰਕਟ ਦਾ ਹੀ ਪ੍ਰਗਟਾਵਾ ਹੈ। ਮੱਧ ਪੂਰਬ ਦਾ ਨਾਂ ਆਉਂਦਿਆਂ ਹੀ ਸਭ ਤੋਂ ਪਹਿਲਾਂ ਫਿਲਸਤੀਨ ਅਤੇ ਇਜਰਾਇਲ ਦੇ ਝਗੜੇ ਦਾ ਨਾਂ ਆਉਂਦਾ ਹੈ, ਫਿਲਸਤੀਨ ਦੇ ਲੋਕਾਂ ਦਾ ਮੁਕਤੀ ਸੰਗ੍ਰਾਮ, ਇਜਰਾਇਲ ਦੀ ਫਾਸਿਸਟ ਜਾਇਨਵਾਦੀ ਹਾਕਮਾਂ ਨੂੰ ਦਿੱਤੀ ਜਾਣ ਵਾਲ਼ੀ ਸਾਮਰਾਜੀ ਦੇਸ਼ਾਂ ਦੀ ਸਹਾਇਤਾ, ਠੰਡੀ ਜੰਗ ਦੇ ਸਮੇਂ ਦੀਆਂ ਸਾਮਰਾਜੀ ਸਾਜਸ਼ਾਂ, ਹਥਿਆਰਾਂ ਦੀ ਵਿਕਰੀ ਦੇ ਮਾਮਲੇ ਵਿੱਚ ਸਾਮਰਾਜੀ ਦੇਸ਼ਾਂ ਵੱਲੋਂ, ਇੱਥੋਂ ਦੇ ਕੁਦਰਤੀ ਖਜਾਨਿਆਂ ਦੀ ਲੁੱਟ ਅਤੇ ਹਥਿਆਰਾਂ ਦੀ ਮੰਡੀ ਬਣਾਉਣ ਲਈ, ਇਹਨਾਂ ਦੇਸ਼ਾਂ ਦੇ ਲੋਕ ਵਿਰੋਧੀ ਅਤੇ ਪਿਛਾਂਹ ਖਿੱਚੂ ਹਾਕਮਾਂ ਨਾਲ਼ ਮਿਲ਼ੀ ਭੁਗਤ ਅਤੇ ਫਿਰਕਾਪ੍ਰਸਤੀ ਦੇ ਨਾਂ ‘ਤੇ ਕਿਰਤੀ ਲੋਕਾਂ ਵਿੱਚ ਫੁੱਟ ਪਾਉਣ ਦੀਆਂ ਸ਼ਰਮਨਾਕ ਕਾਰਵਾਈਆਂ, ਰਾਜਪਲਟੇ ਅਤੇ ਹਥਿਆਰਬੰਦ ਅੱਤਵਾਦੀ ਸੰਗਠਨ ਖੜ੍ਹੇ ਕਰਕੇ ਆਪਣੀਆਂ ਨੀਤੀਆਂ ਨੂੰ ਅਮਲ ਵਿੱਚ ਲਿਆਉਣਾ ਸਾਹਮਣੇ ਆਉਂਦਾ ਹੈ। ਇਹਨਾਂ ਸਾਰੀਆਂ ਘਟਨਾਵਾਂ ਨੂੰ, ਅੱਜ ਦੇ ਸੰਸਾਰ ਸਰਮਾਏਦਾਰੀ ਪ੍ਰਬੰਧ ਤੋਂ ਨਿਖੇੜ ਕੇ ਨਹੀਂ ਸਮਝਿਆ ਜਾ ਸਕਦਾ। ਇਹਨਾਂ ਦੇਸ਼ਾਂ ‘ਚ ਦੇਸੀ ਵਿਦੇਸ਼ੀ ਸਰਮਾਏਦਾਰਾਂ ਦੀ ਲੁੱਟ ਦਾ ਸ਼ਿਕਾਰ ਮਜ਼ਦੂਰ ਅਤੇ ਕਿਰਤੀ ਲੋਕਾਂ ਦੀ ਪ੍ਰਤੀਕ੍ਰਿਆ ਦਾ ਵੀ ਆਪਣਾ ਇਤਿਹਾਸ ਹੈ। ਸਰਮਾਏ ਅਤੇ ਕਿਰਤ ਦੇ ਮਹਾਂਸੰਗ੍ਰਾਮ ਦੇ ਇਸ ਉੱਚੇ ਇਤਿਹਾਸਕ ਦੌਰ ਵਿੱਚ, ਜਮਾਤੀ ਸੰਘਰਸ਼, ਸਾਡੇ ਵਰਤਮਾਨ ਇਤਿਹਾਸ ਦੀ ਸਿਰਜਣਾ ਦਾ ਹਮੇਸ਼ਾਂ ਵਾਂਗ ਅੱਜ ਵੀ ਬੁਨਿਆਦੀ ਪੱਖ ਹੈ। ਇਸ ਲਈ ਚੀਜਾਂ ਨੂੰ ਉਹਨਾਂ ਦੇ ਆਪਣੇ ਇਤਿਹਾਸਕ ਵਿਕਾਸ ਅਤੇ ਅੰਦਰੂਨੀ ਤੇ ਬਾਹਰੀ ਸਬੰਧਾਂ ਦੇ ਚੌਖਟੇ ਵਿੱਚ ਸਮਝਣ ਦੀ ਕੋਸ਼ਿਸ਼ ਹੀ, ਇਸ ਲੇਖ ਦਾ ਮਕਸਦ ਹੈ…

ਪੂਰਾ ਪਡ਼ਨ ਲਈ ਕਲਿਕ ਕਰੋ…

“ਪਰ੍ਤੀਬੱਧ”, ਅੰਕ 26, ਜਨਵਰੀ 2016 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s