‘ਇਨਕਲਾਬੀ ਸਾਡਾ ਰਾਹ’ ਦੇ ਲੇਖ ‘ਤੇ ਟਿੱਪਣੀ •ਸੁਖਵਿੰਦਰ

3ਮਾਸਿਕ ‘ਇਨਕਾਬਲੀ ਸਾਡਾ ਰਾਹ’ ਆਪਣੇ ਨਵੰਬਰ 2015 ਅੰਕ ‘ਚ ਇਹ ਲੇਖ ਛਾਪਿਆ ਹੈ ‘ਵਿਚਾਰੇ ਬਣਕੇ ਰੂੰਘਾ ਲੈਣ ਦੀ ਥਾਂ ਆਪਣਾ ਥੜ੍ਹਾ ਮਜ਼ਬੂਤ ਕਰੋ’। ਕੁੱਝ ਸਾਥੀਆਂ ਨੇ ਇਹ ਲੇਖ ਫੇਸਬੁੱਕ ‘ਤੇ ਵੀ ਸਾਂਝਾ ਕੀਤਾ, ਜਿਸ ਉੱਪਰ ਇਸ ਲੇਖ ਤੋਂ ਵੱਖਰੇ ਵਿਚਾਰਾਂ ਵਾਲ਼ੇ ਸਾਥੀਆਂ ਨੇ ਟਿੱਪਣੀਆਂ ਵੀ ਕੀਤੀਆਂ ਹਨ। ਅਸੀਂ ਆਪਣੀ ਇਸ ਅਲੋਚਨਾ ‘ਚ ਅਧਾਰ ਫੇਸਬੁੱਕ ‘ਤੇ ਸਾਂਝੇ ਕੀਤੇ ਉਪਰੋਕਤ ਲੇਖ ਨੂੰ ਬਣਾਇਆ ਹੈ। ਇਸ ਉੱਪਰ ਸਾਥੀ ਸੁਦੀਪ ਸਿੰਘ ਨੇ ਜੋ ਟਿੱਪਣੀਆਂ ਕੀਤੀਆਂ ਹਨ ਉਹਨਾਂ ਦੀ ਵੀ ਅਸੀਂ ਚੀਰ-ਫਾੜ ਕਰਾਂਗੇ। ਜਿਵੇਂ ਕਿ ਸਿਰਲੇਖ ਵਿੱਚ ਹੀ ਅਸੀਂ ਸਪੱਸ਼ਟ ਕੀਤਾ ਹੈ ਕਿ ਮਜ਼ਦੂਰਾਂ (ਅਸਲ ‘ਚ ਖੇਤ ਜਾਂ ਪੇਂਡੂ ਮਜ਼ਦੂਰਾਂ) ਲਈ ਇਹ ਸੱਦਾ ‘ਵਿਚਾਰੇ ਬਣਕੇ ਰੂੰਘਾ ਲੈਣ ਦੀ ਥਾਂ ਆਪਣਾ ਥੜ੍ਹਾ ਮਜ਼ਬੂਤ ਕਰੋ’ ਵਧੀਆ ਚੀਜ਼ ਹੈ। ਇਹ ਸੱਦਾ ਪੇਂਡੂ ਮਜ਼ਦੂਰਾਂ ਪ੍ਰਤੀ, ਉਹਨਾਂ ਦੇ ਦੁੱਖ, ਦਰਦ ਮੁਸੀਬਤਾਂ ਭਰੀ ਜਿੰਦਗੀ, ਉਹਨਾਂ ਦੀ ਕਿਰਤ ਦੀ ਬੇਰਹਿਮ ਲੁੱਟ, ਇਸ ਸਭ ਤੋਂ ਉਹਨਾਂ ਦੀ ਮੁਕਤੀ ਪ੍ਰਤੀ ਡੂੰਘੇ ਸਰੋਕਾਰ ਅਤੇ ਸੰਵੇਦਨਸ਼ੀਲਤਾ ਦੀ ਉਪਜ ਹੈ। ਮਾਲਕ ਜਮਾਤਾਂ ਜਾਂ ਕਿਸਾਨ ਜਥੇਬੰਦੀਆਂ (ਅਸਲ ‘ਚ ਧਨੀ ਕਿਸਾਨੀ ਜਾਂ ਪੇਂਡੂ ਸਰਮਾਏਦਾਰੀ ਦੀਆਂ ਜਥੇਬੰਦੀਆਂ) ਨਾਲ਼ ਸਾਂਝੇ ਸੰਘਰਸ਼ਾਂ ‘ਚ ਮਜ਼ਦੂਰਾਂ ਅਤੇ ਉਹਨਾਂ ਦੀਆਂ ਜਥੇਬੰਦੀਆਂ ਦੀ ਜੋ ਦੁਰਗਤ ਹੁੰਦੀ ਹੈ, ਜਿਵੇਂ ਉਹਨਾਂ ਨੂੰ ਧਨੀ ਕਿਸਾਨੀ ਦੀਆਂ ਮੰਗਾਂ ‘ਤੇ ਚੱਲ ਰਹੇ ਸੰਘਰਸ਼ਾਂ ਦੀ ਪੂਛ ਬਣਾ ਦਿੱਤਾ ਜਾਂਦਾ ਹੈ, ਬਾਰੇ ਵੀ ਇਹਨਾਂ ਸਾਥੀਆਂ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ ਹਨ। ਉਂਝ ਅਸੀਂ ਇਹ ਸਵਾਲ ਪਿਛਲੇ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਉਠਾਉਂਦੇ ਰਹੇ ਹਾਂ…

ਪੂਰਾ ਪਡ਼ਨ ਲਈ ਕਲਿਕ ਕਰੋ…

“ਪਰ੍ਤੀਬੱਧ”, ਅੰਕ 26, ਜਨਵਰੀ 2016 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s