ਲੈਨਿਨਵਾਦੀ ਅਲੋਚਨਾ ਵਿਧੀ •ਮਿਖਾਈਲ ਲਿਫ਼ਿਸ਼ਤਜ਼

2

ਤਾਲਸਤਾਏ ਦੀ ਮਹੱਤਤਾ ਦਾ ਭੇਤ ਕੀ ਹੈ? ਲੈਨਿਨ ਦੇ ਦੱਸਿਆ ਕਿ ‘ਤਾਲਸਤਾਏ ਦੀ ਸੰਸਾਰ ਭਰ ਵਿੱਚ ਇੱਕ ਕਲਾਕਾਰ ਵਜੋਂ ਮਹੱਤਤਾ ਅਤੇ ਇੱਕ ਵਿਚਾਰਕ ਅਤੇ ਉਪਦੇਸ਼ਕ ਵਜੋਂ ਉਨ੍ਹਾਂ ਦੀ ਸੋਭਾ, ਆਪੋ-ਆਪਣੇ ਢੰਗ ਨਾਲ਼, ਰੂਸੀ ਇਨਕਲਾਬ ਦੇ ਦੁਨੀਆਂ ਭਰ ਲਈ ਮਹੱਤਵ ਨੂੰ ਹੀ ਪ੍ਰਤੀਬਿੰਬਤ ਕਰਦੀ ਹੈ (ਲੈਨਿਨ : ‘ਆਨ ਲਿਟਰੇਟਚਰ ਐਂਡ ਆਰਟ’, ਮਾਸਕੋ, 1970, ਪੰਨਾ 48)। ਤਾਲਸਤਾਏ ਸਿਰਫ਼ ਕਲਾਤਮਕ ਸ਼ਬਦ ਦੇ ਜਾਦੂਗਰ ਹੀ ਨਹੀਂ ਸਨ। ਉਹ ਅਜਿਹੇ ਕਲਾਕਾਰ ਸਨ ਜਿਨ੍ਹਾਂ ਨੂੰ ਕਰੋੜਾਂ ਲੋਕ ਸਦਾ ਪਿਆਰ ਕਰਦੇ ਰਹਿਣਗੇ। ਉਨ੍ਹਾਂ ਦੀਆਂ ਰਚਨਾਵਾਂ ਦੀ ਕਲਾਤਮਕ ਮਹਾਨਤਾ ਇਸ ਸੱਚਾਈ ਵਿੱਚ ਲੁਕੀ ਹੋਈ ਹੈ ਕਿ “ਉਨ੍ਹਾਂ ਨੇ ਆਪਣੀ ਬੇਮਿਸਾਲ ਪ੍ਰਤਿਭਾ ਨਾਲ਼ ਉਸ ਵੇਲੇ ਦੀ ਸੱਤਾ ਦੁਆਰਾ ਸਤਾਈ ਲੋਕਾਈ ਦੀ ਮਨੋਦਸ਼ਾ ਨੂੰ ਅਵਾਜ਼ ਦਿੱਤੀ, ਉਨ੍ਹਾਂ ਨੇ ਲੋਕਾਂ ਦੀਆਂ ਹਾਲਤਾਂ ਦਾ ਚਿੱਤਰਣ ਕੀਤਾ, ਉਨ੍ਹਾਂ ਦੇ ਦਿਲਾਂ ਵਿੱਚ ਬਗ਼ਾਵਤ ਅਤੇ ਨਫ਼ਰਤ ਦੀ ਸੁਲ਼ਗਦੀ ਅੱਗ ਨੂੰ ਪਗ੍ਰਟਾਇਆ।” (ਉਹੀ)। ਇਹ ਗੱਲ ਲੈਨਿਨ ਨੇ 1910 ਵਿੱਚ ਲਿਖੀ ਸੀ। ਪਲੈਖਾਨੋਵ ਦੁਆਰਾ ਕੀਤਾ ਗਿਆ ਮੁਲਾਂਕਣ ਇਸ ਮੁਲਾਂਕਣ ਨਾਲ਼ੋਂ ਕਿੱਨਾ ਵੱਖਰਾ ਹੈ। ਪਲੈਖਾਨੋਵ ਅਨੁਸਾਰ ਤਾਲਸਤਾਏ ‘ਕੁਲੀਨਾਂ ਦੇ ਆਲ੍ਹਣਿਆਂ ਦੇ ਇਤਿਹਾਸਕਾਰ’ ਹਨ; ਲੈਨਿਨ ਅਨੁਸਾਰ ਤਾਲਸਤਾਏ ਅਜਿਹੇ ਕਲਾਕਾਰ ਹਨ ਜਿਨ੍ਹਾਂ ਦੀਆਂ ਰਚਨਾਵਾਂ ਵਿੱਚ ਕਿਸਾਨੀ ਦੀ ਵਿਆਪਕ ਲਹਿਰ ਦੀ ਤਾਕਤ ਅਤੇ ਹੱਦਾਂ ਦਾ ਝਲਕਾਰਾ ਮਿਲ਼ਦਾ ਹੈ…

ਪੂਰਾ ਪਡ਼ਨ ਲਈ ਕਲਿਕ ਕਰੋ…

“ਪਰ੍ਤੀਬੱਧ”, ਅੰਕ 25, ਜੂਨ 2015 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s