ਸਤਾਲਿਨ ਅਤੇ ਸੋਵੀਅਤ ਸਮਾਜਵਾਦ •ਡਾ. ਅੰਮਿਰ੍ਤ

2ਅਸੀਂ ਇੱਕ ਅਜਿਹੇ ਸਮੇਂ ‘ਚ ਜੀ ਰਹੇ ਹਾਂ ਜਦੋਂ ‘ਇਤਿਹਾਸ ਦੇ ਅੰਤ’ ਦਾ ਅੰਤ ਹੋ ਚੁੱਕਾ ਹੈ, ਤਰਕਸ਼ੀਲ ਚੋਣ ਕਰਨ ਵਾਲੇ ਉਦਾਰਵਾਦੀ ਜਮਹੂਰੀਅਤਪਸੰਦ ਨਾਗਰਿਕ ਦੇ ‘ਆਖਰੀ ਮਨੁੱਖ’ ਹੋਣ ਦੀ ਬਕਵਾਸ ਵੀ ਬੰਦ ਹੋ ਚੁੱਕੀ ਹੈ। ਸਰਮਾਏਦਾਰੀ ਢਾਂਚਾ ਸੰਕਟ ਦਾ ਸ਼ਿਕਾਰ ਹੈ, ਅਰਬ ਜਗਤ ਤੇ ਯੂਰਪੀ ਮੁਲਕਾਂ ‘ਚ ਲੋਕ ਸੜਕਾਂ ‘ਤੇ ਹਨ ਅਤੇ ਉੱਤਰੀ ਅਫਰੀਕਾ ਤੇ ਮੱਧ-ਪੂਰਬ ਸਾਮਰਾਜੀ ਦਖਲਅੰਦਾਜ਼ੀ ਤੇ ਜੰਗ ਦਾ ਅਖਾੜਾ ਬਣੇ ਹੋਏ ਹਨ। ਆਮ ਲੋਕ, ਵਿਦਿਆਰਥੀ ਤੇ ਬੁੱਧੀਜੀਵੀ ਸਰਮਾਏਦਾਰੀ ਢਾਂਚੇ ਤੋਂ ਮੋਹ-ਭੰਗ ਦੀ ਹਾਲਤ ‘ਚ ਹਨ ਤੇ ਸਰਮਾਏਦਾਰੀ ਪ੍ਰਬੰਧ ਦਾ ਬਦਲ ਤਲਾਸ਼ ਰਹੇ ਹਨ ਪਰ “ਜਮਹੂਰੀਅਤ” ਦੀ ਤਮਾਮ ਕਿਸਮ ਦੀ ਲੱਫ਼ਾਜੀ ਦੇ ਬਾਵਜੂਦ ਬਦਲ ਕੋਈ ਨਹੀਂ ਮਿਲ ਰਿਹਾ ਕਿਉਂਕਿ ਸਰਮਾਏਦਾਰੀ ਢਾਂਚੇ ਦਾ ਬਦਲ ਅੱਜ ਵੀ ਸਮਾਜਵਾਦ ਹੀ ਹੈ, ਸਰਮਾਏਦਾਰਾਂ ਦੀ ਸੱਤ੍ਹਾ ਦਾ ਬਦਲ ਅੱਜ ਵੀ ਮਜਦੂਰ ਜਮਾਤ ਦੀ ਸੱਤ੍ਹਾ ਹੈ। ਦੂਜੇ ਪਾਸੇ ਸੰਸਾਰ ਭਰ ਦੇ ਸਰਮਾਏਦਾਰਾਂ ਨੂੰ ਅੱਜ ਫਿਰ ਕਮਿਊਨਿਜਮ ਦਾ ਭੂਤ ਪਹਿਲੇ ਕਿਸੇ ਵੀ ਸਮੇਂ ਨਾਲ਼ੋਂ ਕਿਤੇ ਜ਼ਿਆਦਾ ਸਤਾ ਰਿਹਾ ਹੈ। ਮਜਦੂਰ ਜਮਾਤ ਦੀ ਵਿਚਾਰਧਾਰਾ ਅਤੇ ਇਨਕਲਾਬ ਦੇ ਵਿਗਿਆਨ ਮਾਰਕਸਵਾਦ ਉੱਤੇ ਚੌਹ-ਪਾਸਿਆਂ ਤੋਂ ਹਮਲੇ ਹੋ ਰਹੇ ਹਨ; ਮਾਰਕਸਵਾਦ, ਵੀਹਵੀਂ ਸਦੀ ਦੇ ਇਨਕਲਾਬਾਂ ਤੇ ਸਮਾਜਵਾਦ ਦੇ ਪ੍ਰਯੋਗਾਂ ਅਤੇ ਕਮਿਊਨਿਸਟ ਲਹਿਰ ਦੇ ਆਗੂਆਂ ਉੱਤੇ ਪਹਿਲਾਂ ਨਾਲ਼ੋਂ ਕਿਤੇ ਵਧੇਰੇ ਚਿੱਕੜ-ਉਛਾਲੀ ਹੋ ਰਹੇ ਹੈ। ਕਿਉਂਕਿ ਬੁਰਜੂਆਜ਼ੀ ਮਾਰਕਸਵਾਦ ਨੂੰ ਇੱਕ ਵਿਗਿਆਨ ਵਜੋਂ ਨਕਾਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਹੋ ਚੁੱਕੀ ਹੈ, ਇਸ ਲਈ ਹੁਣ ਉਸ ਕੋਲ ਚਿੱਕੜ-ਉਛਾਲੀ, ਭਰਮ ਫੈਲਾਉਣੇ ਅਤੇ ਗਲਤ-ਜਾਣਕਾਰੀਆਂ ਪ੍ਰਚਾਰਨ ਤੋਂ ਸਿਵਾ ਹੋਰ ਕੋਈ ਢੰਗ ਬਚਿਆ ਵੀ ਨਹੀਂ ਹੈ; ਇਹ ਕੰਮ ਉਹ ਆਪਣੇ ਵਿਸ਼ਾਲ ਮੀਡੀਆ ਤੰਤਰ ਦੀ ਸਹਾਇਤਾ ਨਾਲ਼ ਵੱਡੇ ਪੱਧਰ ਉੱਤੇ ਕਰ ਰਹੀ ਹੈ।…

ਪੂਰਾ ਪਡ਼ਨ ਲਈ ਕਲਿਕ ਕਰੋ…

“ਪਰ੍ਤੀਬੱਧ”, ਅੰਕ 24, ਜਨਵਰੀ 2015 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s