ਸੱਭਿਆਚਾਰ, ਮੀਡੀਆ ਅਤੇ ਵਿਚਾਰਧਾਰਕ ਪਰ੍ਭਾਵ -ਸਟੂਅਰਟ ਹਾਲ

StuartHall

(ਸਟੂਅਰਟ ਹਾਲ ਦੀ 10 ਫ਼ਰਵਰੀ 2014 ਨੂੰ ਮੌਤ ਹੋ ਗਈ। ਉਹਨਾਂ ਦੀ ਮੌਤ ਨਾਲ਼ ਮਾਰਕਸਵਾਦੀ ਸੱਭਿਆਚਾਰਕ ਅਧਿਐਨ ਦੇ ਇੱਕ ਯੁੱਗ ਦਾ ਅੰਤ ਹੋ ਗਿਆ। ਜਮਾਇਕਾ ਵਿੱਚ ਪੈਦਾ ਹੋਏ ਸਟੂਅਰਟ ਹਾਲ ਨੇ ਰੇਮੰਡ ਵਿਲੀਅਮਜ਼ ਅਤੇ ਰਿਚਰਡ ਹੋਗਾਰਟ ਨਾਲ਼ ਮਿਲ ਕੇ ਬ੍ਰਿਟਿਸ਼ ਕਲਚਰ ਸਟੱਡੀਜ਼ ਦੀ ਸ਼ੁਰੂਆਤ ਕੀਤੀ ਸੀ, ਜਿਸਨੂੰ ਬਰਮਿੰਘਮ ਸਕੂਲ ਆਫ਼ ਕਲਚਰਲ ਸਟੱਡੀਜ਼ ਦੇ ਨਾਂ ਨਾਲ਼ ਜਾਣਿਆ ਗਿਆ। ਹਾਲ ਨੇ 1950 ਦੇ ਦਹਾਕੇ ਵਿੱਚ ਪ੍ਰਸਿੱਧ ਨਵ-ਖੱਬੇਪੱਖੀ ਮੈਗਜ਼ੀਨ ਨਿਊ ਲੈਫਟ ਰੀਵਿਊ ਦੀ ਸਥਾਪਨਾ ਵਿੱਚ ਕੇਂਦਰੀ ਭੂਮਿਕਾ ਨਿਭਾਈ ਸੀ। ਪੇਸ਼ੇ ਵਿੱਚ ਸਮਾਜ ਵਿਗਿਆਨੀ ਹਾਲ ਨੇ 1964 ਵਿੱਚ ਹੋਗਾਰਟ ਦੇ ਸੱਦੇ ‘ਤੇ ਬਰਮਿੰਘਮ ਯੂਨੀਵਰਸਿਟੀ ਵਿੱਚ ਸਮਕਾਲੀ ਸੱਭਿਆਚਾਰਕ ਅਧਿਐਨ ਕੇਂਦਰ ਵਿੱਚ ਕੰਮ ਕਰਨਾ ਸ਼ੁਰੂ ਕੀਤਾ।

ਹਾਲ ਨੇ ਮੀਡਿਆ ਅਤੇ ਹੋਰ ਸੱਭਿਆਚਾਰਕ ਮਾਧਿਅਮਾਂ ਦੇ ਵਿਸ਼ਲੇਸ਼ਣ ਲਈ ਗ੍ਰਾਮਸ਼ੀ ਦੇ ‘ਗਲਬੇ’ ਅਤੇ ਅਲਥੂਸਰ ਦੇ ‘ਰਾਜ ਦੇ ਵਿਚਾਰਧਾਰਕ ਸੰਦ’ ਦੇ ਸਿਧਾਂਤਾਂ ਦੀ ਵਰਤੋਂ ਕੀਤੀ ਅਤੇ ਜਿੱਥੇ ਇੱਕ ਪਾਸੇ ਅਲਥੂਸਰ ਮਗਰ ਚਲਦੇ ਹੋਏ ਇਹ ਮੰਨਿਆ ਕਿ ਮੀਡਿਆ ਅਸਲ ਵਿੱਚ ਪ੍ਰਭਾਵੀ ਵਿਚਾਰਧਾਰਾ ਦੇ ਗਲਬੇ ਨੂੰ ਮੁੜ ਪੈਦਾ ਕਰਨ ਦਾ ਇੱਕ ਸੰਦ ਹੈ, ਉੱਥੇ ਨਾਲ਼ ਹੀ ਅਸਹਿਮਤ ਹੁੰਦੇ ਹੋਏ ਹਾਲ ਇਸ ਨਤੀਜੇ ਤੇ ਨਹੀਂ ਪੁੱਜੇ ਕਿ ਇਸ ਵਿਚਾਰਧਾਰਾ ਦਾ ਪ੍ਰਭਾਵ ਇੱਕ ਤਰਫਾ ਨਹੀਂ ਹੁੰਦਾ। ਜਿੱਥੇ ਲੋਕ ਸੱਭਿਆਚਾਰ ਦੇ ਉਪਭੋਗਤਾ ਹੁੰਦੇ ਹਨ, ਉੱਥੇ ਹੀ ਪੈਦਾਕਾਰ ਵੀ ਹੁੰਦੇ ਹਨ। ਹਰ ਸੱਭਿਆਚਾਰਕ ਪੈਦਾਵਾਰ ਉਦੋਂ ਹੀ ਪ੍ਰਭਾਵੀ ਹੁੰਦੀ ਹੈ, ਜਦ ਲੋਕ ਉਸਨੂੰ ਆਪਣੀ ਪੋਜ਼ੀਸ਼ਨ ਤੋਂ ਡੀਕੋਡ ਕਰਦੇ ਹਨ। ਇਸ ਲਈ ਹਰ ਸੱੱਭਿਆਚਾਰਕ ਪੈਦਾਵਾਰ ਆਪਣੀ ਕੋਡਿੰਗ ਹੋਣ ਤੋਂ ਬਾਅਦ ਆਪਣੇ ਰਿਸੀਵ ਹੋਣ ‘ਤੇ ਡੀਕੋਡ ਹੁੰਦੀ ਹੈ। ਸਟੂਅਰਟ ਹਾਲ ਨੇ ਇਸ ਰੂਪ ਵਿੱਚ ਸੱਭਿਆਚਾਰ ਅਧਿਅਨ ਵਿੱਚ ਨਿਰਧਾਰਣਵਾਦ ਦਾ ਵਿਰੋਧ ਕੀਤਾ ਅਤੇ ਇੱਕ ਕੋਡਿੰਗ/ਡੀਕੋਡਿੰਗ ਦਾ ਉਪਯੋਗੀ ਸਿਧਾਂਤ ਦਿੱਤਾ, ਜਿਸਦੇ ਕਈ ਪੱਖਾ ਦੀ ਨਿਸ਼ਚਿਤ ਤੌਰ ‘ਤੇ ਅਲੋਚਨਾਂ ਪੇਸ਼ ਕੀਤੀ ਜਾ ਸਕਦੀ ਹੈ। ਸੱਭਿਆਚਾਰ ਅਧਿਐਨ ਵਿੱਚ ਹਾਲ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ ਉਹਨਾਂ ਦੇ ਸਿਆਸੀ ਵਿਚਾਰਾਂ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ, ਜੋ ਆਪਣੀ ਸੰਪੂਰਨਤਾ ਵਿੱਚ ਨਵ-ਖੱਬੇਪੱਖ ਦੇ ਨੇੜੇ ਹਨ। ਫਿਰ ਵੀ ਸੱਭਿਆਚਾਰਕ ਅਲੋਚਨਾ ਅਤੇ ਵਿਸ਼ਲੇਸ਼ਣ ਦੇ ਮਾਰਕਸਵਾਦੀ ਸਿਧਾਂਤਾ ਵਿੱਚ ਹਾਲ ਦੇ ਯੋਗਦਾਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਅੰਕ ਵਿੱਚ ਅਸੀਂ ਸਟੂਅਰਟ ਹਾਲ ਨੂੰ ਸ਼ਰਧਾਂਜਲੀ ਦਿੰਦੇ ਹੋਏ ਉਹਨਾਂ ਦਾ ਇਹ ਮਹੱਤਵਪੂਰਨ ਲੇਖ ਪੇਸ਼ ਕਰ ਰਹੇ ਹਾਂ। -ਸੰਪਾਦਕ)…

ਪੂਰਾ ਪਡ਼ਨ ਲਈ ਕਲਿਕ ਕਰੋ…

“ਪਰ੍ਤੀਬੱਧ”, ਅੰਕ 23, ਸਤੰਬਰ 2014 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s