‘ਨਵਾਂ ਜ਼ਮਾਨਾ’ ਵਿੱਚ ਜਾਰੀ ‘ਕਮਿਊਨਿਸਟ ਲਹਿਰ ਸਾਹਮਣੇ ਅਜੋਕੀਆਂ ਚੁਣੌਤੀਆਂ’ ਕਾਲਮ ਆਂਡੇ ਥੋੜੇ, ਕੁੜ-ਕੁੜ ਬਹੁਤੀ ਜਾਂ ਆਂਡੇ ਕਿਤੇ, ਕੁੜ-ਕੁੜ ਕਿਤੇ -ਅੰਮਿਰ੍ਤ

5

16ਵੀਆਂ ਲੋਕ ਸਭਾ ਚੋਣਾਂ ਵਿੱਚ ਪਾਰਲੀਮਾਨੀਵਾਦੀ ਖੱਬਿਆਂ ਅਤੇ ਨਾਲ਼ ਹੀ ਇਨਕਲਾਬੀ ਖੱਬੀਆਂ ਧਿਰਾਂ ਜਿਹੜੀਆਂ ਚੋਣਾਂ ਵਿੱਚ ਹਿੱਸਾ ਲੈਂਦੀਆਂ ਹਨ, ਦੀ ਮਾੜੀ ਕਾਰਗੁਜ਼ਾਰੀ ਤੋਂ ਬਾਅਦ ਇਸਦੇ ਕਾਰਨਾਂ ਅਤੇ ਸਮੁੱਚੀ ਕਮਿਊਨਿਸਟ ਲਹਿਰ ਸਾਹਮਣੇ ਚੁਣੌਤੀਆਂ ਦਾ ਲੇਖਾ-ਜੋਖਾ ਕਰਨ ਲਈ ‘ਨਵਾਂ ਜ਼ਮਾਨਾ’ ਅਖਬਾਰ ਨੇ ‘ਕਮਿਊਨਿਸਟ ਲਹਿਰ ਸਾਹਮਣੇ ਅਜੋਕੀਆਂ ਚੁਣੌਤੀਆਂ’ (ਜੋ ਕੁੱਝ ਹਫ਼ਤਿਆਂ ਬਾਅਦ ਪਤਾ ਨਹੀਂ ਕਿਉਂ ‘ਪੰਜਾਬ ਦੀ ਕਮਿਊਨਿਸਟ ਲਹਿਰ ਸਾਹਮਣੇ ਅਜੋਕੀਆਂ ਚੁਣੌਤੀਆਂ’ ਬਣ ਗਿਆ) ਨਾਂ ਦਾ ਕਾਲਮ ਸ਼ੁਰੂ ਕੀਤਾ ਹੈ ਜਿਸ ਵਿੱਚ ਹੁਣ ਤੱਕ ਕਈ ਲੇਖ, ਪ੍ਰਤੀਕਰਮ ਛਪ ਚੁੱਕੇ ਹਨ। ਲਿਖਣ ਵਾਲਿਆਂ ਵਿੱਚ ਕੁੱਝ ਖੱਬੀਆਂ ਧਿਰਾਂ ਦੇ ਨੁਮਾਇੰਦੇ ਤੇ ਕਈ ਬੁੱਧੀਜੀਵੀ ਵੀ ਸ਼ਾਮਲ ਹਨ ਅਤੇ ਸਭ ਨੇ ਕਮਿਊਨਿਸਟ ਲਹਿਰ ਦੀ ਵਰਤਮਾਨ ਹਾਲਤ ਦੇ ਅਲੱਗ-ਅਲੱਗ ਕਾਰਨ ਅਤੇ ਇਸ ਤੋਂ ਉੱਭਰਨ ਦੇ ਕਈ ਸਾਰੇ ਨੁਸਖੇ ਸੁਝਾਏ ਹਨ। ਇਸ ਕਾਲਮ ਦੇ ਲਗਭਗ ਸਾਰੇ ਲੇਖਾਂ ਦਾ ਰਵਾਨਗੀ ਬਿੰਦੂ ਹੀ ਗਲਤ ਹੈ। ਇਹਨਾਂ ਸਾਰੇ “ਸਲਾਹਕਾਰਾਂ” ਲਈ ਚਿੰਤਾ ਦਾ ਮੁੱਖ ਵਿਸ਼ਾ ਚੋਣਾਂ ਜਿੱਤਣਾ ਬਣਿਆ ਹੋਇਆ ਹੈ ਜਿਵੇਂ ਕਮਿਊਨਿਸਟਾਂ ਦੇ ਸਾਹਮਣੇ ਅਸਲ ਚੁਣੌਤੀ ਬੱਸ ਚੋਣਾਂ ਜਿੱਤਣਾ ਹੀ ਹੋਵੇ। ਜਦਕਿ ਕਮਿਊਨਿਸਟਾਂ ਲਈ ਚੋਣਾਂ ਵਿੱਚ ਬਹੁਮਤ ਹਾਸਲ ਕਰਨਾ ਤਾਂ ਦੂਰ, ਕੁੱਝ ਸੀਟਾਂ ਆਦਿ ਜਿੱਤਣਾ ਵੀ ਕਦੇ ਮੁੱਖ ਚਿੰਤਾ ਨਹੀਂ ਰਹੀ ਹੈ ਅਤੇ ਨਾ ਹੀ ਅੱਜ ਇਹ ਮੁੱਖ ਚਿੰਤਾ ਜਾਂ ਚੁਣੌਤੀ ਹੈ। ਲੈਨਿਨ ਨੇ ਵੀ ਇਹੀ ਸਿੱਖਿਆ ਦਿੱਤੀ ਸੀ ਕਿ ਕਮਿਊਨਿਸਟ ਆਪਣੇ ਵਿਚਾਰਾਂ ਤੇ ਪ੍ਰੋਗਰਾਮ ਦਾ ਪ੍ਰਚਾਰ ਕਰਨ ਲਈ ਚੋਣਾਂ ਵਿੱਚ ਹਿੱਸਾ ਲੈਂਦੇ ਹਨ, ਨਾ ਕਿ ਵੋਟਾਂ ਲੈਣ ਲਈ। ਚੋਣਾਂ ਵਿੱਚ ਹਿੱਸਾ ਲੈਣਾ ਜਾਂ ਨਾ ਲੈਣਾ ਕਮਿਊਨਿਸਟਾਂ ਲਈ ਦਾਅਪੇਚਕ ਮਸਲਾ ਹੈ, ਨਾ ਕਿ ਯੁੱਧਨੀਤਕ ਮਸਲਾ; ਪਰ ਦਾਅਪੇਚ ਤੇ ਯੁੱਧਨੀਤੀ ਦਾ ਫਰਕ “ਸਲਾਹਕਾਰਾਂ” ਦੇ ਚੇਤਿਆਂ ਵਿੱਚੋਂ ਵਿਸਰ ਚੁੱਕਿਆ ਹੈ। ਹੁਣ ਤਾਂ ਉਹ ਇਹ ਵੀ ਨਹੀਂ ਸੋਚਦੇ ਕਿ ਬੁਰਜੂਆ ਚੋਣਾਂ ਵਿੱਚ ਸਰਮਾਏ ਦੀ ਤਾਕਤ ਦੇ ਦਮ ਉੱਤੇ ਜਿੱਤ ਹਾਸਲ ਕੀਤੀ ਜਾਂਦੀ ਹੈ ਅਤੇ ਜਿਸ ਬੁਰਜੂਆ ਪਾਰਟੀ ਪਿੱਛੇ ਸਰਮਾਏਦਾਰ ਜਮਾਤ ਆਪਣਾ ਮੋਢਾ ਲਾਉਂਦੀ ਹੈ (ਜੋ ਉਹ ਆਪਣੇ ਹਾਲਾਤਾਂ ਤੇ ਹਿਤਾਂ ਅਨੁਸਾਰ ਕਰਦੀ ਹੈ), ਉਹੀ ਪਾਰਟੀ ਚੋਣਾਂ ਵਿੱਚ ਜਿੱਤਦੀ ਹੈ।…

ਪੂਰਾ ਪਡ਼ਨ ਲਈ ਕਲਿਕ ਕਰੋ…

“ਪਰ੍ਤੀਬੱਧ”, ਅੰਕ 23, ਸਤੰਬਰ 2014 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s