‘ਕਮਿਊਨਿਜ਼ਮ’ ਦਾ ਵਿਚਾਰ ਜਾਂ ਰੈਡੀਕਲ ਤਬਦੀਲੀਵਾਦ ਦੇ ਨਾਂ ‘ਤੇ ਤਬਦੀਲੀ ਦੀ ਹਰ ਯੋਜਨਾ ਨੂੰ ਤਿਲਾਂਜਲੀ ਦੇਣ ਦੀ ਸਿਧਾਂਤਕੀ : ਐਲਨ ਬੈਜਿਯੂ ਦੀ ਕਿਤਾਬ ‘ਦਿ ਕਮਿਊਨਿਸਟ ਹਾਈਪੋਥਿਸਸ’ ‘ਤੇ -ਸ਼ਿਵਾਨੀ

1

‘ਦਿ ਕਮਿਊਨਿਸਟ ਹਾਈਪੋਥੀਸਿਸ’ ਦੀ ਵਿਸਤ੍ਰਿਤ ਸਮੀਖਿਆ ਵਿੱਚ ਜਾਣ ਤੋਂ ਪਹਿਲਾਂ ਕੁਝ ਗੱਲਾਂ ਸਪੱਸ਼ਟ ਕਰਨਾ ਲਾਜ਼ਮੀ ਹੈ। ਪਹਿਲੀ ਗੱਲ ਇਹ ਕਿ ਬੈਜਿਯੂ ਦਾ ਕਮਿਊਨਿਜ਼ਮ ਦਾ ਵਿਚਾਰ ਜਾਂ ਸਿਧਾਂਤ ਇੱਕ ਗ਼ੈਰ-ਮਾਰਕਸਵਾਦੀ ਕਮਿਊਨਿਜ਼ਮ ਦੀ ਗੱਲ ਕਰਦਾ ਹੈ ਅਤੇ ਮਾਰਕਸਵਾਦੀ ਵਿਚਾਰਧਾਰਾ ਨੂੰ ਭਵਿੱਖ ਦੀ ਖ਼ਲਾਸੀ ਵਾਲ਼ੀ ਸਿਆਸਤ (Emancipatory politics) ਲਈ ਨਾਕਾਫ਼ੀ, ਅਪ੍ਰਸੰਗਕ ਅਤੇ ਗ਼ੈਰ-ਜ਼ਰੂਰੀ ਮੰਨਦਾ ਹੈ। ਦੂਜੀ ਗੱਲ ਇਹ ਕਿ ਬੈਜਿਯੂ ਦਾ ਕਮਿਊਨਿਜ਼ਮ ਦਾ ਵਿਚਾਰ ਅਣ-ਇਤਿਹਾਸਕ ਹੈ। ਬੈਜਿਯੂ ਅਨੁਸਾਰ ਕਮਿਊਨਿਜ਼ਮ ਦਾ ਇਹ ਵਿਚਾਰ ਅਨਾਦ-ਅਨੰਤ ਹੈ। ਇਹ ਮਨੁੱਖਤਾ ਦੀ ਉੱਤਪਤੀ ਦੇ ਨਾਲ਼ ਹੀ ਜਨਮ ਲੈ ਚੁੱਕਿਆ ਸੀ। ਉਸਦੇ ਲਈ ਪਲੈਟੋ ਦਾ ਦਿ ਰਿਪਬਲਿਕ, ਰੂਸੋ ਦਾ ਸੋਸ਼ਲ ਕੰਟਰੈਕਟ, ਫਰਾਂਸੀਸੀ ਇਨਕਲਾਬ ਅਤੇ ਜੈਕੋਬਿਨ ਦਹਿਸ਼ਤੀ-ਰਾਜ, ਪੈਰਿਸ ਕਮਿਊਨ ਅਤੇ ਮਾਰਕਸਵਾਦੀ ਕਮਿਊਨਿਜ਼ਮ (ਜੋ 1917 ਦੇ ਬਾਲਸ਼ਵਿਕ ਇਨਕਲਾਬ ਨਾਲ਼ ਸ਼ੁਰੂ ਹੁੰਦਾ ਹੈ ਅਤੇ ਮਹਾਨ ਮਜ਼ਦੂਰ ਜਮਾਤ ਦੇ ਸੱਭਿਆਚਾਰਕ ਇਨਕਲਾਬ ਨਾਲ਼ ਖ਼ਤਮ ਹੁੰਦਾ ਹੈ) ਕਮਿਊਨਿਜ਼ਮ ਦੇ ਸਦੀਵੀ ਵਿਚਾਰ (eternal idea) ਦੀ ਯਾਤਰਾ ਦੇ ਵੱਖ-ਵੱਖ ਪਲ, ਪੜਾਅ ਤੇ ਮੀਲ ਪੱਥਰ ਹਨ। ਤੀਜੀ ਗੱਲ ਕਿ ਬੈਜਿਯੂ ਅਨੁਸਾਰ 20ਵੀਂ ਸਦੀ ਦੇ ਸਮਾਜਵਾਦੀ ਪ੍ਰਯੋਗ ਦੁਰਗਤੀ/ਬਿਪਤਾ ਵਿੱਚ ਖ਼ਤਮ ਹੋਏ। ਉਹਦਾ ਮੰਨਣਾ ਹੈ ਕਿ ਸੋਵੀਅਤ ਸੰਘ ਅਤੇ ਚੀਨ ਵਿੱਚ ਇਨਕਲਾਬਾਂ ਦੀ ਮੁਕਤੀਦਾਈ ਦੀ ਸੰਭਾਵਨਾ-ਸੰਪੰਨਤਾ ਨੂੰ ਪਾਰਟੀ-ਰਾਜ ਦੇ ਚੌਖ਼ਟੇ, ਹਰਾਵਲ-ਪਾਰਟੀ ਦੀ ਸੰਸਥਾਬੱਧ ਅਗਵਾਈ ਅਤੇ ਸਮਾਜਵਾਦੀ ਰਾਜਸੱਤ੍ਹਾ ਨੇ ਪਹਿਲਾਂ ਬੰਧੇਜਿਤ ਕੀਤਾ ਅਤੇ ਫਿਰ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ। ਚੌਥੀ ਗੱਲ ਇਹ ਕਿ ਇਸ ਸਾਰੇ “ਵਿਸ਼ਲੇਸ਼ਣ” ਤੋਂ ਬੈਜਿਯੂ ਇਸ ਨਤੀਜੇ ‘ਤੇ ਪਹੁੰਚਦਾ ਹੈ ਕਿ ਕਮਿਊਨਿਜ਼ਮ ਦੇ ਵਿਚਾਰ ਅਤੇ ਮੁਕਤੀ ਦੀ ਸਿਆਸਤ ਨੂੰ ਇਨਕਲਾਬ ਦੇ ‘ਪੈਰਾਡਾਇਮ’ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਪਾਰਟੀ-ਰਾਜ ਦੇ ਚੌਖ਼ਟੇ ਦਾ ਕੈਦੀ ਬਣਾਇਆ ਜਾ ਸਕਦਾ ਹੈ। ਇਹ ਵੀ ਕਿ “ਇਨਕਲਾਬਾਂ ਦਾ ਜੁੱਗ” ਬੀਤ ਚੁੱਕਾ ਹੈ।…

ਪੂਰਾ ਪਡ਼ਨ ਲਈ ਕਲਿਕ ਕਰੋ…

“ਪਰ੍ਤੀਬੱਧ”, ਅੰਕ 23, ਸਤੰਬਰ 2014 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s