ਚੀਨ ਦੀ ਕਮਿਊਨਿਸਟ ਪਾਰਟੀ ਦੀ ਦਸਵੀਂ ਕੌਮੀ ਕਾਂਗਰਸ ਅੱਗੇ ਰਿਪੋਰਟ -ਚਾਓ ਏਨ-ਲਾਈ

15

ਅਸੀਂ ਸਾਰੇ ਜਾਣਦੇ ਹਾਂ, ਨੌਵੀਂ ਕਾਂਗਰਸ ਦੀ ਸਿਆਸੀ ਰਿਪੋਰਟ ਚੇਅਰਮੈਨ ਮਾਓ ਦੀ ਵਿਅਕਤੀਗਤ ਅਗਵਾਈ ਥੱਲੇ ਤਿਆਰ ਕੀਤੀ ਗਈ ਸੀ। ਕਾਂਗਰਸ ਤੋਂ ਪਹਿਲਾਂ, ਲਿਨ ਪਿਆਓ ਨੇ ਚੇਨ ਪੋ-ਤਾ ਨਾਲ਼ ਮਿਲ਼ ਕੇ ਸਿਆਸੀ ਰਿਪੋਰਟ ਦਾ ਖਰੜਾ ਤਿਆਰ ਕੀਤਾ ਸੀ। ਉਹ ਇਹ ਕਹਿ ਕੇ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਥੱਲੇ ਇਨਕਲਾਬ ਜਾਰੀ ਰੱਖਣ ਦਾ ਵਿਰੋਧ ਕਰ ਰਹੇ ਸਨ ਕਿ ਨੌਵੀਂ ਕਾਂਗਰਸ ਤੋਂ ਬਾਅਦ ਮੁੱਖ ਕਾਰਜ ਪੈਦਾਵਾਰ ਨੂੰ ਵਿਕਸਤ ਕਰਨਾ ਹੈ। ਇਹ ਨਵੀਆਂ ਹਾਲਤਾਂ ਵਿੱਚ ਲਿਓ ਸ਼ਾਓ-ਚੀ ਤੇ ਚੇਨ ਪੋ-ਤਾ ਦੁਆਰਾ ਅੱਠਵੀਂ ਕਾਂਗਰਸ ਦੇ ਮਤੇ ਵਿੱਚ ਘੁਸੇੜੇ ਉਹੀ ਪੁਰਾਣਾ ਸੋਧਵਾਦੀ ਕੂੜੇ ਦਾ ਮੁੜ-ਲਿਸ਼ਕਾਇਆ ਰੂਪ ਸੀ ਜਿਸ ਅਨੁਸਾਰ ਸਾਡੇ ਦੇਸ਼ ਵਿੱਚ ਮੁੱਖ ਵਿਰੋਧਤਾਈ ਪ੍ਰੋਲੇਤਾਰੀ ਤੇ ਬੁਰਜੂਆਜ਼ੀ ਵਿਚਕਾਰ ਨਹੀਂ, ਸਗੋਂ “ਵਿਕਸਤ ਸਮਾਜਵਾਦੀ ਢਾਂਚੇ ਅਤੇ ਸਮਾਜ ਦੀਆਂ ਪਿਛੜੀਆਂ ਪੈਦਾਵਾਰੀ ਤਾਕਤਾਂ ਵਿਚਾਲ਼ੇ ਹੈ।” ਸੁਭਾਵਿਕ ਸੀ ਕਿ ਕੇਂਦਰੀ ਕਮੇਟੀ ਨੇ ਲਿਨ ਪਿਆਓ ਤੇ ਚੇਨ ਪੋ-ਤਾ ਦਾ ਇਹ ਖਰੜਾ ਰੱਦ ਕਰ ਦਿੱਤਾ। ਚੇਨ ਪੋ-ਤਾ ਦੁਆਰਾ ਚੇਅਰਮੈਨ ਮਾਓ ਦੀ ਦੇਖ-ਰੇਖ ਥੱਲੇ ਤਿਆਰ ਕੀਤੀ ਗਈ ਸਿਆਸੀ ਰਿਪੋਰਟ ਦਾ ਖੁਲ੍ਹੇਆਮ ਵਿਰੋਧ ਕਰਨ ਵਿੱਚ ਲਿਨ ਪਿਆਓ ਨੇ ਉਸਦੀ ਚੋਰੀ-ਛਿਪੇ ਹਮਾਇਤ ਕੀਤੀ ਅਤੇ ਜਦੋਂ ਉਸਦੀਆਂ ਸਾਰੀਆਂ ਕੋਸ਼ਿਸ਼ਾਂ ਅਸਫ਼ਲ ਹੋ ਗਈਆਂ, ਸਿਰਫ਼ ਉਦੋਂ ਹੀ ਲਿਨ ਪਿਆਓ ਨੇ ਮਜਬੂਰੀਵੱਸ ਕੇਂਦਰੀ ਕਮੇਟੀ ਦੀ ਸਿਆਸੀ ਲੀਹ ਨੂੰ ਮੰਨਿਆ ਤੇ ਇਸਦੀ ਸਿਆਸੀ ਰਿਪੋਰਟ ਨੂੰ ਕਾਂਗਰਸ ਅੱਗੇ ਪੜ੍ਹਿਆ। ਪ੍ਰੰਤੂ, ਚੇਅਰਮੈਨ ਮਾਓ ਅਤੇ ਪਾਰਟੀ ਦੀ ਕੇਂਦਰੀ ਕਮੇਟੀ ਦੁਆਰਾ ਨਸੀਹਤਾਂ, ਝਾੜਾਂ ਤੇ ਉਸਨੂੰ ਬਚਾਉਣ ਦੇ ਯਤਨਾਂ ਦੇ ਬਾਵਜੂਦ ਲਿਨ ਪਿਆਓ ਨੇ ਨੌਵੀਂ ਕਾਂਗਰਸ ਦੇ ਦੌਰਾਨ ਤੇ ਬਾਅਦ ਵਿੱਚ ਵੀ ਆਪਣੀਆਂ ਸਾਜਿਸ਼ਾਂ ਤੇ ਸਾਬੋਤਾਜ ਨੂੰ ਜਾਰੀ ਰੱਖਿਆ।…

ਪੂਰਾ ਪਡ਼ਨ ਲਈ ਕਲਿਕ ਕਰੋ…

“ਪਰ੍ਤੀਬੱਧ”, ਅੰਕ 23, ਸਤੰਬਰ 2014 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s