ਸੰਕਟ ਗਰ੍ਸਤ ਸੰਸਾਰ ਸਰਮਾਏਦਾਰਾ ਅਰਥਚਾਰਾ : ਮਰਜ਼ ਬੜਤਾ ਹੀ ਗਯਾ ਯੂੰ-ਯੂੰ ਦਵਾ ਕੀ

1

ਸੰਸਾਰ ਸਰਮਾਏਦਾਰੀ ਦੇ 2008 ਦੇ ਸੰਕਟ ਵਾਂਗ, ਹੁਣ ਨਵੇਂ ਸੰੰਕਟ, ਜੋ ਕਿ ਪਹਿਲਾਂ ਨਾਲ਼ੋਂ ਕਿਤੇ ਵਧੇਰੇ ਡੂੰਘਾ ਅਤੇ ਵਿਸ਼ਾਲ ਹੋਵੇਗਾ, ਬਾਰੇ ਰਘੂਰਾਮ ਰਾਜਨ ਦੀ ਭਵਿੱਖਬਾਣੀ ਸਹੀ ਸਾਬਤ ਹੋਵੇਗੀ। ਰਘੂਰਾਮ ਰਾਜਨ ਦੀ ਇਸ ਭਵਿੱਖਬਾਣੀ ਬਾਰੇ ਇਹ ਭਵਿੱਖਬਾਣੀ ਕੀਤੀ ਜਾ ਸਕਦੀ ਹੈ। ਸੰਸਾਰ ਸਰਮਾਏਦਾਰੀ ਦੇ ਸੰਕਟ ਦੇ ਵਧੇਰੇ ਡੂੰਘੇ ਹੋਣ ਦੀਆਂ ਭਵਿੱਖਬਾਣੀਆਂ ਦੇ ਬਾਵਜੂਦ ਰਘੂਰਾਮ ਰਾਜਨ ਨੂੰ ਲਗਦਾ ਹੈ ਕਿ ਇਸ ਤੋਂ ਬਚਿਆ ਜਾ ਸਕਦਾ ਹੈ। ਸੰਸਾਰ ਸਰਮਾਏਦਾਰੀ ਦੇ ਸੇਵਕ ਤੋਂ ਹੋਰ ਉਮੀਦ ਵੀ ਕੀ ਕੀਤੀ ਜਾ ਸਕਦੀ ਹੈ? ਉਸਦਾ ਕਹਿਣਾ ਹੈ ਕਿ ਆਉਣ ਵਾਲ਼ੇ ਸੰਕਟ ਤੋਂ ਬਚਣ ਜਾਂ ਉਸਨੂੰ ਟਾਲਣ ਲਈ ਦੁਨੀਆਂ ਭਰ ਦੇ ਕੇਂਦਰੀ ਬੈਂਕਾਂ ਨੂੰ ਆਪਸ ਵਿੱਚ ਤਾਲਮੇਲ ਵਧਾਉਣਾ ਚਾਹੀਦਾ ਹੈ। ਰਘੂਰਾਮ ਰਾਜਨ ਜੇਹੇ ਸਰਮਾਏਦਾਰੀ ਦੇ ਸੰਕਟ ਦੀ ਜੜ੍ਹ ਨਹੀਂ ਦੇਖਦੇ। ਮੌਜੂਦਾ ਢਾਂਚੇ ਵਿੱਚ ਉਹਨਾਂ ਦੀ ਜੋ ਪੋਜੀਸ਼ਨ ਹੈ, ਉੱਥੋਂ ਉਹ ਇਹ ਦੇਖ ਵੀ ਨਹੀਂ ਸਕਦੇ। ਉਹ ਇਹ ਨਹੀਂ ਸਮਝਦੇ ਕਿ ਸਰਮਾਏਦਾਰੀ ਅਤੇ ਸੰਕਟ ਦਾ ਜੰਮਣ-ਮਰਨ ਦਾ ਸਾਥ ਹੈ। ਜਿਵੇਂ ਗਤੀ ਅਤੇ ਪਦਾਰਥ ਨੂੰ ਵਖਰਿਆਇਆ ਨਹੀਂ ਜਾ ਸਕਦਾ ਉਵੇਂ ਹੀ ਸੰਕਟ ਅਤੇ ਸਰਮਾਏਦਾਰੀ ਨੂੰ ਵਖਰਿਆਇਆ ਨਹੀਂ ਜਾ ਸਕਦਾ। ਸੰਕਟਾਂ ਤੋਂ ਮੁਕਤੀ ਲਈ ਜ਼ਰੂਰੀ ਹੈ ਕਿ ਸਰਮਾਏਦਾਰੀ ਤੋਂ ਮੁਕਤੀ ਹਾਸਲ ਕੀਤੀ ਜਾਵੇ। ਰਘੂਰਾਮ ਰਾਜਨ ਸੰਕਟ ਤੋਂ ”ਬਚਣ” ਲਈ ਜਿਹੜੇ ਉਪਾਵਾਂ ਦੀ ਸਲਾਹ ਆਪਣੇ ਮਾਲਕਾਂ ਨੂੰ ਦੇ ਰਹੇ ਹਨ, ਅਜਿਹੇ ਤਕਨੀਕੀ ਉਪਾਵਾਂ ਨਾਲ਼ ਸੰਕਟ ਥੋੜ੍ਹੇ ਸਮੇਂ ਲਈ ਟਾਲ਼ਿਆ ਤਾਂ ਜਾ ਸਕਦਾ ਹੈ, ਪਰ ਥੋੜ੍ਹੇ ਹੀ ਸਮੇਂ ਬਾਅਦ ਇੱਕ ਹੋਰ ਵਡੇਰਾ ਸੰਕਟ ਆਣ ਦਸਤਕ ਦੇਵੇਗਾ।…

ਪੂਰਾ ਪਡ਼ਨ ਲਈ ਕਲਿਕ ਕਰੋ…

“ਪਰ੍ਤੀਬੱਧ”, ਅੰਕ 23, ਸਤੰਬਰ 2014 ਵਿਚ ਪਰ੍ਕਾਸ਼ਿਤ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s