ਸੋਵੀਅਤ ਸੰਘ ਵਿੱਚ ਸਮਾਜਵਾਦੀ ਪ੍ਰਯੋਗਾਂ ਦੇ ਤਜ਼ਰਬੇ: ਇਤਿਹਾਸ ਅਤੇ ਸਿਧਾਂਤ ਦੀਆਂ ਸਮੱਸਿਆਵਾਂ -ਅਭਿਨਵ (ਦੂਜੀ ਕਿਸ਼ਤ)

 lenin stalinਸਾਡਾ ਮਕਸਦ ਇਸ ਅਧਿਐਨ ਵਿੱਚ ਸੋਵੀਅਤ ਸਮਾਜਵਾਦੀ ਪ੍ਰਯੋਗ ਦੇ ਵਿਸ਼ਲੇਸ਼ਣ ਲਈ ਸਿਧਾਂਤ ਦੇ ਕੁੱਝ ਅਹਿਮ ਸਵਾਲਾਂ ਨੂੰ ਉਠਾਉਣਾ ਅਤੇ ਉਸ ‘ਤੇ ਆਪਣੀ ਪੁਜ਼ੀਸ਼ਨ ਨੂੰ ਪੇਸ਼ ਕਰਨਾ ਹੈ ਜੋ ਕਿ ਮਾਰਕਸਵਾਦ-ਲੈਨਿਨਵਾਦ-ਮਾਓਵਾਦ ਦੇ ਵਿਗਿਆਨ ਅਤੇ ਖ਼ਾਸ ਤੌਰ ‘ਤੇ ਸਮਾਜਵਾਦੀ ਸੰਗਰਾਂਦੀ ਦੌਰ ਦੀਆਂ ਸਮੱਸਿਆਵਾਂ ਅਤੇ ਸਮਾਜਵਾਦੀ ਸਗਰਾਂਦੀ ਦੌਰ ਤੋਂ ਪਹਿਲਾਂ ਤੇ ਉਸ ਦੌਰਾਨ ਜਮਾਤ ਅਤੇ ਪਾਰਟੀ ਵਿੱਚ, ਜਮਾਤ ਅਤੇ ਰਾਜਸੱਤਾ ਵਿੱਚ, ਅਤੇ ਪਾਰਟੀ ਅਤੇ ਰਾਜਸੱਤਾ ਵਿਚਲੇ ਅੰਤਰਸਬੰਧਾਂ ਦੀ ਇੱਕ ਵਿਗਿਆਨਕ ਸਮਝ ਲਈ ਆਮ ਤੌਰ ‘ਤੇ ਮਹੱਤਵ ਰੱਖਦੇ ਹਨ। ਜਿੱਥੇ ਕਿਤੇ ਇਨ੍ਹਾਂ ਸਵਾਲਾਂ ਦੀ ਚਰਚਾ ਅਤੇ ਵਿਆਖਿਆ ਲਈ ਤੱਥਾਂ ਦੀ ਤਫ਼ਸੀਲ ਪੇਸ਼ ਕਰਨੀ ਹੋਵੇਗੀ, ਉੱਥੇ ਅਸੀਂ ਤੱਥਾਂ ਦੀ ਸੀਮਤ ਤਫ਼ਸੀਲ ਪੇਸ਼ ਕਰਾਂਗੇ ਅਤੇ ਪ੍ਰਸੰਗਕ ਉਪਯੋਗੀ ਸੰਦਰਭਾਂ ਦਾ ਸੁਝਾਅ ਪੇਸ਼ ਕਰਾਂਗੇ। ਇਸ ਤੋਂ ਇਲਾਵਾ, ਸਾਡਾ ਜ਼ੋਰ ਖ਼ਾਸ ਤੌਰ ‘ਤੇ ਸੋਵੀਅਤ ਸਮਾਜਵਾਦੀ ਇਨਕਲਾਬ ਨੂੰ ਅਗਵਾਈ ਦੇਣ ਵਾਲ਼ੀ ਬਾਲਸ਼ਵਿਕ ਪਾਰਟੀ ਅੰਦਰ ਦੋ ਲੀਹਾਂ ਦੇ ਘੋਲ਼ ਦੇ ਪੂਰੇ ਇਤਿਹਾਸ ‘ਤੇ ਪਿਛਲਝਾਤ ਅਤੇ ਉਸ ‘ਤੇ ਆਪਣੀ ਪੁਜ਼ੀਸ਼ਨ ਪੇਸ਼ ਕਰਨ, ਸੋਵੀਅਤ ਸਮਾਜਵਾਦੀ ਪ੍ਰਯੋਗਾਂ ਨੂੰ ਲੈ ਕੇ ਅਤੀਤ ਵਿੱਚ ਚੱਲੀਆਂ ਅਤੇ ਅੱਜ ਵੀ ਜਾਰੀ ਮਹੱਤਵਪੂਣ ਸਿਧਾਂਤਕ ਬਹਿਸਾਂ ਦਾ ਵਿਸ਼ਲੇਸ਼ਣ ਅਤੇ ਉਸ ‘ਤੇ ਆਪਣੀ ਪੁਜ਼ੀਸ਼ਨ ਪੇਸ਼ ਕਰਨ ਅਤੇ ਨਾਲ਼ ਹੀ ਸੋਵੀਅਤ ਸਮਾਜਵਾਦ ਦੇ ਇਤਿਹਾਸ ਸਬੰਧੀ ਮਾਰਕਸਵਾਦੀ-ਲੈਨਿਨਵਾਦੀ ਇਨਕਲਾਬੀ ਜਥੇਬੰਦੀਆਂ ਵਿੱਚ ਜਾਰੀ ਬਹਿਸਾਂ ‘ਤੇ ਆਪਣੀ ਪੁਜੀਸ਼ਨ ਪੇਸ਼ ਕਰਨ ‘ਤੇ ਹੋਵੇਗਾ। ਜਾਹਿਰ ਹੈ, ਇਸ ਪ੍ਰਕਿਰਿਆ ਵਿੱਚ ਅਸੀਂ ਸੋਵੀਅਤ ਸਮਾਜਵਾਦ ਦੇ ਕੁੱਝ ਸਿਰਕੱਢ ਅਧਿਐਨਕਾਰਾਂ ਦੇ ਅਧਿਐਨ ਬਾਰੇ ਆਪਣਾ ਅਲੋਚਨਾਤਮਕ ਨਜ਼ਰੀਆ ਪੇਸ਼ ਕਰਾਂਗੇ, ਜਿਵੇਂ ਕਿ ਮਾਰਿਸ ਡਾਬ, ਈ.ਐੱਚ. ਕਾਰ, ਚਾਰਲਸ ਬੇਤੇਲਹਾਇਮ, ਪਾਲ ਸਵੀਜ਼ੀ, ਰਣਧੀਰ ਸਿੰਘ ਆਦਿ ਅਤੇ ਨਾਲ਼ ਹੀ ਅਸੀਂ ਕੁੱਝ ਨਵ -ਮਾਰਕਸਵਾਦੀ ਅਤੇ ਸੋਧਵਾਦੀ ਸਿਧਾਂਤਕਾਰਾਂ ਦੁਆਰਾ ਸੋਵੀਅਤ ਸਮਾਜਵਾਦ ਦੀ ਅਲੋਚਨਾ ਦੀਆਂ ਕੋਸ਼ਿਸ਼ਾਂ ਦਾ ਵੀ ਅਲੋਚਨਾਤਮਕ ਮੁਲਾਂਕਣ ਪੇਸ਼ ਕਰਾਂਗੇ, ਜਿਵੇਂ ਕਿ ਲਿਓ ਪੈਨਿਚ, ਮਾਈਕਲ ਲੇਬੋਵਿਤਜ਼ ਅਤੇ ਕੁੱਝ ਨਵ-ਸੋਧਵਾਦੀ ਸਿਧਾਂਤਕਾਰ।…

ਪੂਰਾ ਪਡ਼ਨ ਲਈ ਕਲਿਕ ਕਰੋ…

“ਪਰ੍ਤੀਬੱਧ”, ਅੰਕ 22, ਜੂਨ 2014 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s