‘ਖੱਬੀ ਲਹਿਰ ਦੇ ਵਿਚਾਰਨ ਲਈ ਕੁੱਝ ਸਵਾਲ’ -ਸੁਖਵਿੰਦਰ

images (1)

ਬੀਤੇ ਦਿਨੀਂ ‘ਖੱਬੀ ਲਹਿਰ ਦੇ ਵਿਚਾਰਨ ਲਈ ਕੁੱਝ ਸਵਾਲ’ ਸਿਰਲੇਖ ਤਹਿਤ ਛਪੀ ਪੁਸਤਕ ਹਿੰਦੀ ਅਤੇ ਅੰਗਰੇਜ਼ੀ ਤੋਂ ਅਨੁਵਾਦਤ ਲੇਕਾਂ, ਮੁਲਾਕਾਤਾਂ ਦਾ ਸੰਗ੍ਰਹਿ ਹੈ। ਇਸ ਵਿੱਚ ਪ੍ਰੋ. ਰਣਧੀਰ ਸਿੰਘ, ਸੁਮਾਂਤਾ ਬੈਨਰਜੀ ਅਤੇ ਸੁਭਾਸ਼ ਗਾਤਾੜੇ ਦੇ ਲੇਖਾਂ ਤੋਂ ਇਲਾਵਾ ਅਰੁੰਧਤੀ ਰਾਏ ਅਤੇ ਪ੍ਰੋਫੈਸਰ ਉਮਾ ਚੱਕਰਵਰਤੀ ਦੀਆਂ ਮੁਲਾਕਾਤਾਂ ਸ਼ਾਮਿਲ ਕੀਤੀਆਂ ਗਈਆਂ ਹਨ। ਇਸ ਪੁਸਤਕ ਦੇ ਸੰਪਦਾਕ ਦਾ ਕਹਿਣਾ ਹੈ ਕਿ ”ਸਾਡੇ ਮੁਲਕ ਦੀ ਖੱਬੀ ਲਹਿਰ ਲੋਕਾਂ ਵਿੱਚ ਆਪਣਾ ਸਿਆਸੀ ਰਸੂਖ ਅਤੇ ਅਧਾਰ ਵਧਾਉਣ ਦੇ ਪੱਖੋਂ ਲਾਂਘਾ ਭੰਨਣ ‘ਚ ਕਾਮਯਾਬ ਨਹੀਂ ਹੋ ਰਹੀ। ਭਾਰੀ ਕੁਰਬਾਨੀਆਂ ਅਤੇ ਬੇਸ਼ੁਮਾਰ ਸੰਘਰਸ਼ਾਂ ਦੇ ਸ਼ਾਨਾਮੱਤੇ ਵਿਰਸੇ ਦੇ ਬਾਵਜੂਦ ਇਸ ਉੱਪਰ ਅਤੀਤ ਦੀਆਂ ਬੱਜਰ ਗਲਤੀਆਂ ਤੇ ਕਮੀਆਂ-ਕਮਜ਼ੋਰੀਆਂ ਦਾ ਕਾਲ਼ਾ ਪ੍ਰਛਾਵਾਂ ਵੀ ਹੈ ਅਤੇ ਵਾਰਤਮਾਨ ਤੇ ਭਵਿੱਖ ਦੀਆਂ ਵੱਡੀਆਂ ਚੁਣੌਤੀਆਂ ਦੇ ਬਾਵਜੂਦ ਇਸ ਤੋਂ ਉਮੀਦ ਦੀ ਕਿਰਨ ਵੀ।” ਇਹ ਪੁਸਤਕ ਉਸਨੇ ਇਹਨਾਂ ਚੁਣੌਤੀਆਂ ਨਾਲ਼ ਜੁੜੇ ਸਵਾਲਾਂ ਬਾਰੇ ਚਰਚਾ ਕਰਨ ਲਈ ਅਤੇ ਸ਼ਾਇਦ ਇਸ ਉਮੀਦ ਨਾਲ਼ ਛਪਾਵਾਈ ਹੈ ਕਿ ਉਪਰੋਕਤ ‘ਨਾਮਵਰ ਚਿੰਤਕਾਂ’ ਦੇ ‘ਵਿਚਾਰਾਂ ਅਤੇ ਟਿੱਪਣੀਆਂ’ ਤੋਂ ਸੇਧ ਲੈ ਕੇ ਖੱਬੀ ਲਹਿਰ ਨਵਾਂ ਲਾਂਘਾ ਭੰਨ ਸਕੇਗੀ ਅਤੇ ‘ਅਤੀਤ ਦੀਆਂ ਬੱਜਰ ਗਲਤੀਆਂ ਅਤੇ ਕਮੀਆਂ-ਕਮਜ਼ੋਰੀਆਂ ਦੇ ਕਾਲ਼ੇ ਪ੍ਰਛਾਵੇਂ’ ਤੋਂ ਮੁਕਤ ਹੋ ਸਕੇਗੀ। ਪੁਸਤਕ ਦੇ ਸੰਪਾਦਕ ਅਤੇ ਇਸ ਪੁਸਤਕ ਦੇ ਲੇਖਕਾਂ ਦੀ ਇੱਥੇ ਖੱਬੀ ਲਹਿਰ ਤੋਂ ਮੁਰਾਦ ਉਹਨਾਂ ਸਭ ਪਾਰਟੀਆਂ/ਜਥੇਬੰਦੀਆਂ ਤੋਂ ਹੈ ਜੋ ਆਪਣੇ ਨਾਂ ਨਾਲ਼ ਕਮਿਊਨਿਸਟ ਸ਼ਬਦ ਲਾਉਂਦੀਆਂ ਹਨ। ਭਾਵ ਭਾਕਪਾ, ਮਾਕਪਾ, ਇਹਨਾਂ ਦੀਆਂ ਵੱਖ-ਵੱਖ ਫਾਕਾਂ ਅਤੇ ਸੱਭੇ ਨਕਸਲੀ ਗਰੁੱਪ ਆਦਿ। ਪਰ ਖੱਬੀ ਲਹਿਰ ਦੀ ਇਸ ਪਰਿਭਾਸ਼ਾ ਨਾਲ਼ ਬਿਲਕੁਲ ਵੀ ਸਹਿਮਤ ਨਹੀਂ ਹੋਇਆ ਜਾ ਸਕਦਾ। ਸਾਡੇ ਲਈ ਖੱਬੀ ਲਹਿਰ ਤੋਂ ਭਾਵ ਇਤਿਹਾਸਕ ਨਕਸਲਬਾੜੀ ਲਹਿਰ ਦੀ ਵਿਰਾਸਤ ਨੂੰ ਮੰਨਣ ਵਾਲ਼ੇ ਉਹਨਾਂ ਗਰੁੱਪਾਂ/ਜਥੇਬੰਦੀਆਂ ਤੋਂ ਹੈ, ਜਿਨ੍ਹਾਂ ਦੇਸ਼ ਅਤੇ ਦੁਨੀਆਂ ਦੀਆਂ ਹਾਲਤਾਂ ਦੇ ਮੁਲਾਂਕਣ ਦੇ ਮੱਤਭੇਦਾਂ ਦੇ ਬਾਵਜੂਦ ਅੱਜ ਵੀ ਆਪਣਾ ਸੱਤਾ ਵਿਰੋਧੀ ਚਰਿੱਤਰ ਬਰਕਰਾਰ ਰੱਖਿਆ ਹੋਇਆ ਹੈ। ਭਾਕਪਾ, ਮਾਕਪਾ ਅਤੇ ਨਕਸਲੀ ਪਿਛੋਕਰੜ ਵਾਲ਼ੀਆਂ ਕਈ ਜਥੇਬੰਦੀਆਂ ਤਾਂ ਹੁਣ ਵਰਤਮਾਨ ਲੁਟੇਰੇ ਢਾਂਚੇ ਨਾਲ਼ ਪੂਰੀ ਤਰ੍ਹਾਂ ਘਿਓ-ਖਿਚੜੀ ਹੋ ਚੁੱਕੀਆਂ ਹਨ। ਇਹਨਾਂ ਨੂੰ ਖੱਬੀ ਲਹਿਰ ਦਾ ਅੰਗ ਮੰਨਣਾ, ਵਿਚਾਰਕ ਦੀਵਾਲੀਏਪਣ ਦੀ ਨੁਮਾਇਸ਼ ਤੋਂ ਵੱਧ ਕੁੱਝ ਨਹੀਂ ਹੈ।…

ਪੂਰਾ ਪਡ਼ਨ ਲਈ ਕਲਿਕ ਕਰੋ…

“ਪਰ੍ਤੀਬੱਧ”, ਅੰਕ 22, ਜੂਨ 2014 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s